18.01.23        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- "ਪਿਤਾਸ਼੍ਰੀ ਜੀ ਦੇ ਪੁਨਯ ਸਮ੍ਰਿਤੀ ਦਿਵਸ ਤੇ ਸੁਣਾਉਣ ਦੇ ਲਈ ਬਾਪਦਾਦਾ ਦੇ ਮਧੁਰ ਮਹਾਂਵਾਕ"

ਪ੍ਰਸ਼ਨ:-
ਭਵਿੱਖ ਦੇ ਲਈ ਬੱਚਿਆਂ ਨੇ ਬਾਪ ਨਾਲ ਕਿਹੜਾ ਸੌਦਾ ਕੀਤਾ ਹੈ? ਉਸ ਸੌਦੇ ਦਾ ਸੰਗਮ ਤੇ ਕਿਹੜਾ ਫ਼ਾਇਦਾ ਹੈ?

ਉੱਤਰ:-
ਦੇਹ ਸਹਿਤ, ਜੋ ਵੀ ਕੁਝ ਕੱਖਪਨ ਹੈ, ਉਹ ਸਭ ਕੁਝ ਬਾਪ ਨੂੰ ਅਰਪਣ ਕਰ ਬਾਬਾ ਨੂੰ ਕਹਿੰਦੇ ਹੋ ਕਿ ਬਾਬਾ ਅਸੀਂ ਤੁਹਾਡੇ ਤੋਂ ਫਿਰ ਉੱਥੇ (ਭਵਿੱਖ ਵਿੱਚ) ਸਭ ਕੁਝ ਲਵਾਂਗੇ, ਇਹ ਹੈ ਸਭਤੋਂ ਵਧੀਆ ਸੌਦਾ। ਇਸ ਨਾਲ ਤੁਹਾਡਾ ਬਾਬਾ ਦੀ ਤਿਜੌਰੀ ਵਿੱਚ ਸਭ ਕੁਝ ਸੇਫ਼ ਹੋ ਜਾਂਦਾ ਹੈ ਅਤੇ ਅਪਾਰ ਖੁਸ਼ੀ ਰਹਿੰਦੀ ਹੈ ਕਿ ਹੁਣ ਅਸੀਂ ਇੱਥੇ ਥੋੜ੍ਹਾ ਸਮਾਂ ਹਾਂ, ਫਿਰ ਆਪਣੀ ਰਾਜਧਾਨੀ ਵਿੱਚ ਹੋਵਾਂਗੇ। ਤੁਹਾਨੂੰ ਕੋਈ ਪੁੱਛੇ ਤਾਂ ਬੋਲੋ ਵਾਹ! ਅਸੀਂ ਤਾਂ ਬੇਹੱਦ ਦੇ ਬਾਪ ਕੋਲੋਂ ਬੇਹੱਦ ਸੁਖ ਦਾ ਵਰਸਾ ਲੈ ਰਹੇ ਹਾਂ। ਹੁਣ ਅਸੀਂ ਏਵਰ ਹੈਲਥੀ, ਏਵਰ ਵੈਲਥੀ ਬਣਦੇ ਹਾਂ।

ਓਮ ਸ਼ਾਂਤੀ
ਰੂਹਾਨੀ ਬਾਪ ਰੂਹਾਨੀ ਬੱਚਿਆਂ ਨੂੰ ਸਮਝਾਉਂਦੇ ਹਨ ਮਿੱਠੇ ਬੱਚੇ, ਜਦੋਂ ਇੱਥੇ ਆਕੇ ਬੈਠਦੇ ਹੋ ਤਾਂ ਆਤਮ - ਅਭਿਮਾਨੀ ਹੋ ਬਾਪ ਦੀ ਯਾਦ ਵਿੱਚ ਬੈਠੋ। ਇਹ ਅਟੇੰਸ਼ਨ ਤੁਹਾਡੇ ਲਈ ਫ਼ਾਰ - ਏਵਰ ਹੈ। ਜਦੋਂ ਤੱਕ ਜਿੰਉਂਦੇ ਹੋ, ਬਾਪ ਨੂੰ ਯਾਦ ਕਰਦੇ ਰਹੋ। ਯਾਦ ਨਹੀਂ ਕਰੋਂਗੇ ਤਾਂ ਜਨਮ - ਜਨਮਾਂਨਤਰ ਦੇ ਪਾਪ ਵੀ ਨਹੀਂ ਕੱਟਣਗੇ। ਰਚਿਯਤਾ ਅਤੇ ਰਚਨਾ ਦੇ ਆਦਿ ਮਧ ਅੰਤ ਦਾ ਸਾਰਾ ਸੁਦਰਸ਼ਨ ਚੱਕਰ ਤੁਹਾਡੀ ਬੁੱਧੀ ਵਿੱਚ ਫਿਰਨਾ ਚਾਹੀਦਾ ਹੈ। ਤੁਸੀਂ ਲਾਇਟ ਹਾਊਸ ਹੋ ਨਾ। ਇੱਕ ਅੱਖ ਵਿੱਚ ਹੈ ਸ਼ਾਂਤੀਧਾਮ, ਦੂਸਰੀ ਅੱਖ ਵਿੱਚ ਹੈ ਸੁਖਧਾਮ। ਉੱਠਦੇ - ਬੈਠਦੇ, ਚਲਦੇ ਫਿਰਦੇ ਆਪਣੇ ਨੂੰ ਲਾਇਟ ਹਾਊਸ ਸਮਝੋ। ਆਪਣੇ ਨੂੰ ਲਾਇਟ ਹਾਊਸ ਸਮਝਣ ਨਾਲ ਆਪਣਾ ਵੀ ਕਲਿਆਣ ਕਰਦੇ ਹੋ ਅਤੇ ਦੂਸਰਿਆਂ ਦਾ ਵੀ ਕਲਿਆਣ ਕਰਦੇ ਹੋ। ਬਾਬਾ ਵੱਖ - ਵੱਖ ਯੁਕਤੀਆਂ ਦੱਸਦੇ ਹਨ। ਜਦੋਂ ਕੋਈ ਰਸਤੇ ਵਿੱਚ ਮਿਲੇ ਉਸਨੂੰ ਦੱਸਣਾ ਹੈ ਇਹ ਦੁੱਖਧਾਮ ਹੈ - ਸ਼ਾਂਤੀਧਾਮ, ਸੁਖਧਾਮ ਚਲਣਾ ਚਾਹੁੰਦੇ ਹੋ! ਲਾਇਟ ਹਾਊਸ ਵੀ ਇਸ਼ਾਰਾ ਦਿੰਦੇ ਹਨ ਨਾ, ਰਸਤਾ ਦਿਖਾਉਂਦੇ ਹਨ। ਤੁਹਾਨੂੰ ਵੀ ਸੁਖਧਾਮ ਸ਼ਾਂਤੀਧਾਮ ਦਾ ਰਸਤਾ ਦੱਸਣਾ ਹੈ। ਦਿਨ - ਰਾਤ ਇਹ ਹੀ ਧੁਨ ਹੋਣੀ ਚਾਹੀਦੀ ਹੈ। ਯੋਗ ਦੀ ਤਾਕਤ ਨਾਲ ਤੁਸੀਂ ਕਿਸਨੂੰ ਥੋੜ੍ਹਾ ਵੀ ਸਮਝਾਓਗੇ ਤਾਂ ਉਹਨਾਂ ਨੂੰ ਝੱਟ ਤੀਰ ਲਗ ਜਾਏਗਾ। ਜਿਸਨੂੰ ਤੀਰ ਲੱਗਦਾ ਹੈ ਤਾਂ ਇਕਦਮ ਘਾਇਲ ਹੋ ਜਾਂਦੇ ਹਨ। ਪਹਿਲੇ ਘਾਇਲ ਹੁੰਦੇ ਹਨ ਫਿਰ ਬਾਬਾ ਦੇ ਬਣਦੇ ਹਨ। ਬਾਬਾ ਨੂੰ ਪਿਆਰ ਨਾਲ ਤੁਸੀਂ ਬੱਚੇ ਯਾਦ ਕਰਦੇ ਹੋ ਤਾਂ ਬਾਪ ਨੂੰ ਵੀ ਕੋਸ਼ਿਸ਼ ਹੁੰਦੀ ਹੈ। ਕਈ ਤਾਂ ਬਿਲਕੁਲ ਯਾਦ ਹੀ ਨਹੀਂ ਕਰਦੇ ਹਨ ਤਾਂ ਬਾਪ ਨੂੰ ਤਰਸ ਪੈਦਾ ਹੈ। ਫਿਰ ਵੀ ਕਹਿੰਦੇ ਹਨ ਮਿੱਠੇ ਬੱਚੇ, ਉੱਨਤੀ ਨੂੰ ਪਾਉਂਦੇ ਰਹੋ। ਪੁਰਸ਼ਾਰਥ ਕਰ ਅੱਗੇ ਨੰਬਰ ਵਿੱਚ ਜਾਓ। ਪਤਿਤ - ਪਾਵਨ ਸਦਗਤੀ ਦਾਤਾ ਇੱਕ ਹੀ ਬਾਪ ਹੈ, ਉਸ ਇਕ ਬਾਪ ਨੂੰ ਯਾਦ ਕਰਨਾ ਹੈ। ਸਿਰਫ਼ ਬਾਪ ਨੂੰ ਨਹੀਂ ਨਾਲ - ਨਾਲ ਸਵੀਟ ਹੋਮ ਨੂੰ ਵੀ ਯਾਦ ਕਰਨਾ ਹੈ। ਸਿਰਫ਼ ਸਵੀਟ ਹੋਮ ਵੀ ਨਹੀਂ, ਮਲਕੀਅਤ ਵੀ ਚਾਹੀਦੀ ਹੈ ਇਸਲਈ ਸਵਰਗਧਾਮ ਨੂੰ ਵੀ ਯਾਦ ਕਰਨਾ ਹੈ।

ਬਾਪ ਆਏ ਹਨ ਮਿੱਠੇ - ਮਿੱਠੇ ਬੱਚਿਆਂ ਨੂੰ ਪਰਫੈਕਟ ਬਣਾਉਣ। ਤਾਂ ਇਮਾਨਦਾਰ ਬਣ, ਸਚਾਈ ਨਾਲ ਆਪਣੀ ਜਾਂਚ ਕਰਨੀ ਹੈ ਕਿ ਅਸੀਂ ਕਿਥੋਂ ਤੱਕ ਪਰਫੈਕਟ ਬਣੇ ਹਾਂ? ਪਰਫੈਕਟ ਬਣਨ ਦੀ ਯੁਕਤੀ ਵੀ ਬਾਪ ਦੱਸਦੇ ਰਹਿੰਦੇ ਹਨ। ਮੁਖ ਖ਼ਾਮੀ ਹੈ ਦੇਹ - ਅਭਿਮਾਨ ਦੀ। ਦੇਹ - ਅਭਿਮਾਨ ਹੀ ਅਵਸਥਾ ਨੂੰ ਅੱਗੇ ਵਧਣ ਨਹੀਂ ਦਿੰਦਾ ਹੈ ਇਸਲਈ ਦੇਹ ਨੂੰ ਵੀ ਭੁੱਲਣਾ ਹੈ। ਬਾਪ ਦਾ ਬੱਚਿਆਂ ਨਾਲ ਕਿੰਨਾ ਲਵ ਰਹਿੰਦਾ ਹੈ। ਬਾਪ ਬੱਚਿਆਂ ਨੂੰ ਦੇਖ ਖੁਸ ਹੁੰਦੇ ਹਨ। ਤਾਂ ਬੱਚਿਆਂ ਨੂੰ ਵੀ ਇੰਨੀ ਖੁਸ਼ੀ ਵਿੱਚ ਰਹਿਣਾ ਚਾਹੀਦਾ ਹੈ। ਬਾਪ ਨੂੰ ਯਾਦ ਕਰ ਅੰਦਰ ਗਦਗਦ ਹੋਣਾ ਚਾਹੀਦਾ ਹੈ। ਦਿਨ - ਪ੍ਰੀਤਿਦਿਨ ਖੁਸ਼ੀ ਦਾ ਪਾਰਾ ਚੜਣਾ ਚਾਹੀਦਾ ਹੈ। ਪਾਰਾ ਚੜ੍ਹੇਗਾ ਯਾਦ ਦੀ ਯਾਤਰਾ ਨਾਲ। ਉਹ ਹੌਲੀ - ਹੋਲੀ ਚੜੇਗਾ। ਹਾਰ ਜਿੱਤ ਹੁੰਦੇ - ਹੁੰਦੇ ਫਿਰ ਨੰਬਰਵਾਰ ਪੁਰਸ਼ਾਰਥ ਅਨੁਸਾਰ ਕਲਪ ਪਹਿਲੇ ਮਿਸਲ ਆਪਣਾ -ਆਪਣੀ ਪਦਵੀ ਪਾ ਲੈਣਗੇ। ਬਾਪਦਾਦਾ ਬੱਚਿਆਂ ਦੀ ਅਵਸਥਾ ਨੂੰ ਸਾਕਸ਼ੀ ਹੋਏ ਦੇਖਦੇ ਰਹਿੰਦੇ ਹਨ ਅਤੇ ਸਮਝਾਣੀ ਵੀ ਦਿੰਦੇ ਰਹਿੰਦੇ ਹਨ। ਬਾਪਦਾਦਾ ਦੋਵਾਂ ਦਾ ਬੱਚਿਆਂ ਤੇ ਬਹੁਤ ਲਵ ਹੈ ਕਿਉਂਕਿ ਕਲਪ - ਕਲਪ ਲਵਲੀ ਸਰਵਿਸ ਕਰਦੇ ਹਨ ਅਤੇ ਬਹੁਤ ਪਿਆਰ ਨਾਲ ਕਰਦੇ ਹਨ। ਪਰ ਬੱਚੇ ਜੇਕਰ ਸ਼੍ਰੀਮਤ ਤੇ ਨਹੀਂ ਚਲਦੇ ਤਾਂ ਬਾਪ ਵੀ ਕੀ ਕਰ ਸਕਦੇ ਹਨ। ਬਾਪ ਨੂੰ ਤਰਸ ਤੇ ਬਹੁਤ ਆਉਂਦਾ ਹੈ। ਮਾਇਆ ਹਰਾ ਦਿੰਦੀ ਹੈ, ਬਾਪ ਫਿਰ ਤੋਂ ਖੜ੍ਹਾ ਕਰ ਦਿੰਦੇ ਹਨ। ਸਭਤੋਂ ਮਿੱਠੇ ਤੋਂ ਮਿੱਠਾ ਉਹ ਇੱਕ ਬਾਪ ਹੈ। ਕਿੰਨਾ ਮਿੱਠਾ ਕਿੰਨਾ ਪਿਆਰਾ ਸ਼ਿਵ ਭੋਲਾ ਭਗਵਾਨ ਹੈ! ਸ਼ਿਵ ਭੋਲਾ ਤਾਂ ਇੱਕ ਦਾ ਹੀ ਨਾਮ ਹੈ।

ਮਿੱਠੇ ਬੱਚੇ, ਹੁਣ ਤੁਸੀਂ ਬਹੁਤ -ਬਹੁਤ ਵੈਲ੍ਯੂਏਬਲ ਹੀਰਾ ਬਣਦੇ ਹੋ। ਵੇਲਯੂਏਬਲ ਹੀਰੇ ਜਵਾਹਰ ਜੋ ਹੁੰਦੇ ਹਨ ਉਹਨਾਂ ਦੀ ਸੇਫ਼ਟੀ ਦੇ ਲਈ ਹਮੇਸ਼ਾ ਬੈਂਕ ਵਿੱਚ ਰੱਖਦੇ ਹਨ। ਤੁਸੀਂ ਬ੍ਰਾਹਮਣ ਬੱਚੇ ਵੀ ਵੇਲਯੂਏਬਲ ਹੋ, ਜੋ ਸ਼ਿਵਬਾਬਾ ਦੀ ਬੈਂਕ ਵਿਚ ਸੇਫ਼ਟੀ ਨਾਲ ਬੈਠੇ ਹੋ। ਹੁਣ ਤੁਸੀਂ ਬਾਬਾ ਦੀ ਸੇਫ਼ ਵਿੱਚ ਰਹਿ ਅਮਰ ਬਣਦੇ ਹੋ। ਤੁਸੀਂ ਕਾਲ ਤੇ ਵਿਜੇ ਪਾਉਂਦੇ ਹੋ। ਸ਼ਿਵਬਾਬਾ ਦੇ ਬਣੇ ਹੋ ਤੇ ਸੇਫ਼ ਹੋ ਗਏ। ਬਾਕੀ ਉੱਚ ਪਦਵੀ ਪਾਉਣ ਲਈ ਪੁਰਸ਼ਾਰਥ ਕਰਨਾ ਹੈ। ਦੁਨੀਆਂ ਵਿੱਚ ਮਨੁੱਖਾਂ ਦੇ ਕੋਲ ਕਿੰਨਾ ਵੀ ਧਨ -ਦੌਲਤ ਹੈ ਪਰ ਉਹ ਸਭ ਖ਼ਤਮ ਹੋ ਜਾਣਾ ਹੈ। ਕੁਝ ਵੀ ਨਹੀਂ ਰਹੇਗਾ। ਤੁਸੀਂ ਬੱਚਿਆਂ ਦੇ ਕੋਲ ਹੁਣ ਕੁਝ ਵੀ ਨਹੀਂ ਹੈ। ਇਹ ਦੇਹ ਵੀ ਨਹੀਂ ਹੈ। ਇਹ ਵੀ ਬਾਪ ਨੂੰ ਦੇ ਦਵੋ। ਤਾਂ ਜਿਨ੍ਹਾਂ ਦੇ ਕੋਲ ਕੁਝ ਵੀ ਨਹੀਂ ਹੈ ਉਹਨਾਂ ਦੇ ਕੋਲ ਜਿਵੇਂ ਸਭ ਕੁਝ ਹੈ। ਤੁਸੀਂ ਬੇਹੱਦ ਦੇ ਬਾਪ ਨਾਲ ਸੌਦਾ ਕੀਤਾ ਹੈ ਭਵਿੱਖ ਨਵੀਂ ਦੁਨੀਆਂ ਦੇ ਲਈ। ਕਹਿੰਦੇ ਹੋ ਬਾਬਾ ਦੇਹ ਸਹਿਤ ਇਹ ਜੋ ਕੁਝ ਕੱਖਪਨ ਹੈ, ਸਭ ਕੁਝ ਤੁਹਾਨੂੰ ਦਿੰਦੇ ਹਾਂ ਅਤੇ ਤੁਹਾਡੇ ਕੋਲੋਂ ਫਿਰ ਉੱਥੇ ਸਭ ਕੁਝ ਲਵਾਂਗੇ। ਤਾਂ ਤੁਸੀਂ ਜਿਵੇਂ ਸੇਫ਼ ਹੋ ਗਏ। ਸਭ ਕੁਝ ਬਾਬਾ ਦੀ ਤਿਜੌਰੀ ਵਿੱਚ ਸੇਫ਼ ਹੋ ਗਿਆ। ਤੁਸੀਂ ਬੱਚਿਆਂ ਦੇ ਅੰਦਰ ਵਿੱਚ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ। ਬਾਕੀ ਥੋੜਾ ਸਮਾਂ ਹੈ ਫਿਰ ਅਸੀਂ ਆਪਣੀ ਰਾਜਧਾਨੀ ਵਿੱਚ ਹੋਵਾਂਗੇ। ਤੁਹਾਨੂੰ ਕੋਈ ਪੁੱਛੇ ਤਾਂ ਬੋਲੋ ਵਾਹ! ਅਸੀਂ ਤਾਂ ਬੇਹੱਦ ਦੇ ਬਾਪ ਕੋਲੋਂ ਬੇਹੱਦ ਸੁਖ ਦਾ ਵਰਸਾ ਲੈ ਰਹੇ ਹਾਂ। ਐਵਰ ਹੇਲਡੀ, ਵੇਲਦੀ ਬਣਦੇ ਹਾਂ। ਸਦੀਆਂ ਸਭ ਮਨੋਕਾਮਨਾਵਾਂ ਪੂਰੀਆਂ ਹੋ ਰਹੀਆਂ ਹਨ। ਇਹ ਬਾਪ ਕਿਨਾਂ ਲਵਲੀ ਪਿਓਰ ਹੈ। ਉਹ ਆਤਮਾਵਾਂ ਨੂੰ ਵੀ ਆਪ ਸਮਾਨ ਪਿਉਰ ਬਣਾਉਂਦੇ ਹਨ। ਤੁਸੀਂ ਜਿਨਾਂ ਬਾਪ ਨੂੰ ਯਾਦ ਕਰੋਗੇ ਓਨਾ ਅਥਾਹ ਲਵਲੀ ਬਣੋਗੇ, ਦੇਵਤੇ ਕਿੰਨੇ ਲਵਲੀ ਹਨ ਜੋ ਹੁਣ ਤੱਕ ਵੀ ਉਹਨਾਂ ਦੇ ਜੜ੍ਹ ਚਿਤਰਾਂ ਨੂੰ ਪੂਜਦੇ ਰਹਿੰਦੇ ਹਨ। ਤਾਂ ਹੁਣ ਤੁਹਾਨੂੰ ਬੱਚਿਆਂ ਨੂੰ ਇਨਾਂ ਲਵਲੀ ਬਣਨਾ ਹੈ। ਕੋਈ ਵੀ ਦੇਹਧਾਰੀ, ਕੋਈ ਵੀ ਚੀਜ਼ ਪਿਛਾੜੀ ਵਿੱਚ ਯਾਦ ਨਾ ਆਏ। ਬਾਬਾ ਤੁਹਾਡੇ ਕੋਲੋਂ ਤਾਂ ਸਾਨੂੰ ਸਭ ਕੁਝ ਮਿਲ ਗਿਆ ਹੈ।

ਮਿੱਠੇ ਬੱਚਿਆਂ ਨੂੰ ਆਪਣੇ ਨਾਲ ਪ੍ਰਤਿਗਿਆ ਕਰਨੀ ਚਾਹੀਦੀ ਹੈ ਕਿ ਸਾਡੇ ਕੋਲ ਕੋਈ ਅਜਿਹਾ ਵਿਕਰਮ ਨਾ ਹੋਵੇ ਜਿਸ ਨਾਲ ਦਿਲ ਅੰਦਰੋਂ ਖਾਂਦੀ ਰਹੇ। ਜਵਾਹਰਾਤ ਵਿੱਚ ਵੀ ਨੰਬਰਵਨ ਹੁੰਦੇ ਹਨ ਨਾ। ਕਿਸੇ ਵਿੱਚ ਬਹੁਤ ਡਿਫੈਕ੍ਟ ਹੁੰਦੇ ਹਨ, ਕੋਈ ਬਿਲਕੁਲ ਪਿਉਰ ਹੁੰਦੇ ਹਨ। ਬਾਪ ਵੀ ਜੌਹਰੀ ਹਨ ਨਾ। ਤਾਂ ਬਾਪ ਨੂੰ ਇੱਕ - ਇੱਕ ਰਤਨ ਨੂੰ ਦੇਖਣਾ ਹੁੰਦਾ ਹੈ। ਇਹ ਕਿਹੜਾ ਰਤਨ ਹੈ, ਇਹਨਾਂ ਵਿੱਚ ਕਿਹੜਾ ਡਿਫੈਕ੍ਟ ਹੈ। ਚੰਗੇ - ਚੰਗੇ ਪਿਉਰ ਰਤਨਾਂ ਨੂੰ ਬਾਪ ਵੀ ਬਹੁਤ ਪਿਆਰ ਨਾਲ ਦੇਖਣਗੇ। ਚੰਗੇ - ਚੰਗੇ ਪਿਓਰ ਰਤਨਾਂ ਨੂੰ ਸੋਨੇ ਦੀ ਡੱਬੀ ਵਿੱਚ ਰੱਖਣਾ ਹੁੰਦਾ ਹੈ। ਬੱਚੇ ਖੁਦ ਸਮਝਦੇ ਹਨ ਕਿ ਮੈਂ ਕਿਸ ਤਰ੍ਹਾਂ ਦਾ ਰਤਨ ਹਾਂ। ਮੇਰੇ ਵਿੱਚ ਕਿਹੜਾ ਡਿਫੈਕ੍ਟ ਹੈ।

ਹੁਣ ਤੁਸੀਂ ਕਹੋਗੇ ਵਾਹ ਸਤਿਗੁਰੂ ਵਾਹ! ਜਿਸਨੇ ਸਾਨੂੰ ਇਹ ਰਸਤਾ ਦੱਸਿਆ ਹੈ। ਵਾਹ ਤਕਦੀਰ ਵਾਹ! ਵਾਹ ਡਰਾਮਾ ਵਾਹ! ਤੁਹਾਡੇ ਦਿਲ ਵਿੱਚੋ ਨਿਕਲਦਾ - ਸ਼ੁਕਰੀਆ ਬਾਬਾ ਤੁਹਾਨੂੰ ਜੋ ਅਸੀਂ ਦੋ ਮੁੱਠੀ ਚਾਵਲ ਲੈਕੇ ਸਾਨੂੰ ਸੇਫ਼ਟੀ ਨਾਲ ਭਵਿੱਖ ਵਿੱਚ ਸੌ ਗੁਣਾਂ ਰਿਟਰਨ ਦਿੰਦੇ ਹੋ। ਪਰ ਇਸ ਵਿੱਚ ਵੀ ਬੱਚਿਆਂ ਦੀ ਬੜੀ ਵਿਸ਼ਾਲ ਬੁੱਧੀ ਚਾਹੀਦੀ ਹੈ। ਬੱਚਿਆਂ ਨੂੰ ਅਥਾਹ ਧਨ ਦਾ ਖ਼ਜ਼ਾਨਾ ਮਿਲਦਾ ਰਹਿੰਦਾ ਹੈ ਤਾਂ ਅਪਾਰ ਖੁਸ਼ੀ ਹੋਣੀ ਚਾਹੀਦੀ ਹੈ ਨਾ। ਜਿਨਾਂ ਹਿਰਦੈ ਸ਼ੁੱਧ ਹੋਵੇਗਾ ਤਾਂ ਹੋਰਾਂ ਨੂੰ ਵੀ ਸੁੱਧ ਬਣਾਉਣਗੇ। ਯੋਗ ਦੀ ਸਥਿਤੀ ਨਾਲ ਹੀ ਹਿਰਦੈ ਸ਼ੁੱਧ ਬਣਦਾ ਹੈ। ਤੁਹਾਨੂੰ ਬੱਚਿਆਂ ਨੂੰ ਯੋਗੀ ਬਣਨ ਦਾ ਸ਼ੋਕ ਹੋਣਾ ਚਾਹੀਦਾ ਹੈ। ਜੇਕਰ ਦੇਹ ਵਿੱਚ ਮੋਹ ਹੈ, ਦੇਹ ਅਭਿਮਾਨ ਰਹਿੰਦਾ ਹੈ ਤਾਂ ਸਮਝੋਂ ਸਾਡੀ ਅਵਸਥਾ ਬਹੁਤ ਕੱਚੀ ਹੈ। ਦੇਹੀ - ਅਭਿਮਾਨੀ ਬੱਚੇ ਹੀ ਸੱਚਾ ਡਾਈਮੰਡ ਬਣਦੇ ਹਨ ਇਸਲਈ ਜਿਨਾਂ ਹੋ ਸਕੇ ਦੇਹੀ - ਅਭਿਮਾਨੀ ਬਣਨ ਦਾ ਅਭਿਆਸ ਕਰੋ। ਬਾਪ ਨੂੰ ਯਾਦ ਕਰੋ। ਬਾਬਾ ਅੱਖਰ ਸਭ ਤੋਂ ਬਹੁਤ ਮਿੱਠਾ ਹੈ। ਬਾਪ ਬੜੇ ਪਿਆਰ ਨਾਲ ਬੱਚਿਆਂ ਨੂੰ ਪਲਕਾਂ ਤੇ ਬਿਠਾਕੇ ਨਾਲ ਲੈ ਜਾਣਗੇ। ਅਜਿਹੇ ਬਾਪ ਦੀ ਯਾਦ ਦੇ ਨਸ਼ੇ ਵਿੱਚ ਚਕਨਾਚੂਰ ਹੋਣਾ ਚਾਹੀਦਾ ਹੈ। ਬਾਪ ਨੂੰ ਯਾਦ ਕਰਦੇ - ਕਰਦੇ ਖੁਸ਼ੀ ਵਿੱਚ ਠੰਡੇ ਠਾਰ ਹੋ ਜਾਣਾ ਚਾਹੀਦਾ ਹੈ। ਜਿਵੇਂ ਬਾਪ ਅਪਕਾਰੀਆਂ ਤੇ ਉਪਕਾਰ ਕਰਦੇ ਹਨ - ਤੁਸੀਂ ਵੀ ਫਾਲੋ ਫਾਦਰ ਕਰੋ। ਸੁਖਦਾਈ ਬਣੋ।

ਤੁਸੀਂ ਬੱਚੇ ਹੁਣ ਡਰਾਮੇ ਦੇ ਰਾਜ਼ ਨੂੰ ਵੀ ਜਾਣਦੇ ਹੋ - ਬਾਪ ਤੁਹਾਨੂੰ ਨਿਰਾਕਾਰੀ, ਆਕਾਰੀ ਅਤੇ ਸਕਾਰੀ ਦੁਨੀਆਂ ਦਾ ਸਭ ਸਮਾਚਾਰ ਸੁਣਾਉਂਦੇ ਹਨ। ਆਤਮਾ ਕਹਿੰਦੀ ਹੈ ਹੁਣ ਅਸੀਂ ਪੁਰਸ਼ਾਰਥ ਕਰ ਰਹੇ ਹਾਂ, ਨਵੀਂ ਦੁਨੀਆਂ ਵਿੱਚ ਜਾਣ ਦੇ ਲਈ। ਅਸੀਂ ਸਵਰਗ ਵਿੱਚ ਚੱਲਣ ਦੇ ਲਾਇਕ ਜਰੂਰ ਬਣਾਂਗੇ। ਆਪਣਾ ਅਤੇ ਦੂਸਰਿਆਂ ਦਾ ਕਲਿਆਣ ਜਰੂਰ ਕਰਾਂਗੇ। ਅੱਛਾ - ਬਾਪ ਮਿੱਠੇ ਬੱਚਿਆਂ ਨੂੰ ਸਮਝਾਉਂਦੇ ਹਨ, ਬਾਪ ਦੁੱਖ ਹਰਤਾ ਸੁਖ ਕਰਤਾ ਹੈ ਤਾਂ ਬੱਚਿਆਂ ਨੂੰ ਵੀ ਸਭਨੂੰ ਸੁਖ ਦੇਣਾ ਹੈ। ਬਾਪ ਦਾ ਰਾਇਟ ਹੈਂਡ ਬਣਨਾ ਹੈ। ਅਜਿਹੇ ਬੱਚੇ ਹੀ ਬਾਪ ਨੂੰ ਪ੍ਰਿਯ ਲੱਗਦੇ ਹਨ। ਸ਼ੁਭ ਕੰਮ ਵਿੱਚ ਰਾਈਟ ਹੱਥ ਨੂੰ ਹੀ ਲਗਾਉਂਦੇ ਹਨ। ਤਾਂ ਬਾਪ ਕਹਿੰਦੇ ਹਨ ਹਰ ਗੱਲ ਵਿੱਚ ਰਾਈਟੀਅਸ ਬਣੋ, ਇੱਕ ਬਾਪ ਨੂੰ ਯਾਦ ਕਰੋ ਤਾਂ ਫਿਰ ਅੰਤ ਮਤਿ ਸੋ ਗਤੀ ਹੋ ਜਾਏਗੀ। ਇਸ ਪੁਰਾਣੀ ਦੁਨੀਆਂ ਤੋਂ ਮਮਤਵ ਮਿਟਾ ਦਵੋ। ਇਹ ਤਾਂ ਕਬਰਿਸਤਾਨ ਹੈ। ਧੰਦਾਧੋਰੀ ਬੱਚਿਆਂ ਆਦਿ ਦੇ ਚਿੰਤਨ ਵਿੱਚ ਮਰੇ ਤਾਂ ਮੁਫਤ ਆਪਣੀ ਬਰਬਾਦੀ ਕਰ ਦੇਣਗੇ। ਸ਼ਿਵਬਾਬਾ ਨੂੰ ਯਾਦ ਕਰਨ ਨਾਲ ਤੁਸੀਂ ਬਹੁਤ ਆਬਾਦ ਹੋਵੋਗੇ। ਦੇਹ - ਅਭਿਮਾਨ ਵਿੱਚ ਆਉਣ ਨਾਲ ਬਰਬਾਦੀ ਹੋ ਜਾਂਦੀ ਹੈ। ਦੇਹੀ - ਅਭਿਮਾਨੀ ਬਣਨ ਨਾਲ ਆਬਾਦੀ ਹੁੰਦੀ ਹੈ। ਧਨ ਦਾ ਵੀ ਬਹੁਤ ਲਾਲਚ ਨਹੀਂ ਰੱਖਣਾ ਚਾਹੀਦਾ ਹੈ। ਉਸੀ ਫਿਕਰਾਤ ਵਿੱਚ ਸ਼ਿਵਬਾਬਾ ਨੂੰ ਵੀ ਭੁੱਲ ਜਾਂਦੇ ਹਨ। ਬਾਬਾ ਦੇਖਦੇ ਹਨ ਸਭ ਕੁਝ ਬਾਪ ਨੂੰ ਅਰਪਣ ਕਰ ਫਿਰ ਮੇਰੀ ਸ਼੍ਰੀਮਤ ਤੇ ਕਿਥੋਂ ਤੱਕ ਚੱਲਦੇ ਹਨ। ਸ਼ੁਰੂ - ਸ਼ੁਰੂ ਵਿੱਚ ਬਾਪ ਨੇ ਵੀ ਟ੍ਰਸਟੀ ਹੋਕੇ ਦਿਖਾਇਆ ਨਾ। ਸਭ ਕੁਝ ਈਸ਼ਵਰ ਅਰਪਣ ਕਰ ਖੁਦ ਟ੍ਰਸਟੀ ਬਣ ਗਿਆ। ਬਸ ਈਸ਼ਵਰ ਦੇ ਕੰਮ ਵਿੱਚ ਹੀ ਲਗਾਉਣਾ ਹੈ। ਵਿਘਣਾਂ ਤੋਂ ਕਦੀ ਡਰਨਾ ਨਹੀਂ ਚਾਹੀਦਾ ਹੈ। ਜਿਥੋਂ ਤੱਕ ਹੋ ਸਕੇ ਸਰਵਿਸ ਵਿੱਚ ਆਪਣਾ ਸਭ ਕੁਝ ਸਫ਼ਲ ਕਰਨਾ ਹੈ। ਈਸ਼ਵਰ ਅਰਪਣ ਕਰ ਟ੍ਰਸਟੀ ਬਣ ਰਹਿਣਾ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਅਵਿੱਕਤ - ਮਹਾਂਵਾਕ - 1977

ਸਭ ਅਵਾਜ਼ਾਂ ਤੋਂ ਪਰੇ ਆਪਣੇ ਸ਼ਾਂਤ ਸਵਰੂਪ ਸਥਿਤੀ ਵਿਚ ਸਥਿਤ ਰਹਿਣ ਦਾ ਅਨੁਭਵ ਬਹੁਤ ਸਮਾਂ ਕਰ ਸਕਦੇ ਹੋ? ਆਵਾਜ਼ ਵਿੱਚ ਆਉਣ ਦਾ ਅਨੁਭਵ ਜ਼ਿਆਦਾ ਕਰ ਸਕਦੇ ਜਾਂ ਆਵਾਜ਼ ਤੋਂ ਪਰੇ ਰਹਿਣ ਦਾ ਅਨੁਭਵ ਜ਼ਿਆਦਾ ਸਮੇਂ ਕਰ ਸਕਦੇ ਹੋ? ਜਿਨਾਂ ਲਾਸ੍ਟ ਸਟੇਜ ਮਤਲਬ ਕਰਮਾਤੀਤ ਸਟੇਜ ਸਮੀਪ ਆਏਗੀ ਓਨਾ ਆਵਾਜ਼ ਤੋਂ ਪਰੇ ਸ਼ਾਂਤ ਸਵਰੂਪ ਦੀ ਸਥਿਤੀ ਜਿਆਦਾ ਪ੍ਰਿਯ ਲੱਗੇਗੀ, ਇਸ ਸਥਿਤੀ ਵਿੱਚ ਸਦਾ ਅਤਿਇੰਦ੍ਰੀਆ ਸੁਖ ਦੀ ਅਨੁਭੂਤੀ ਹੋਵੇ। ਇਸੀ ਅਤਿਇੰਦਰਿਆ ਸੁਖਮਯ ਸਥਿਤੀ ਦਵਾਰਾ ਅਨੇਕ ਆਤਮਾਵਾਂ ਦਾ ਸਹਿਜ ਹੀ ਆਹਵਾਨ ਕਰ ਸਕੋਗੇ। ਇਹ ਪਾਵਰਫੁੱਲ ਸਥਿਤੀ ਵਿਸ਼ਵ - ਕਲਿਆਣਕਾਰੀ ਸਥਿਤੀ ਕਹੀ ਜਾਂਦੀ ਹੈ। ਜਿਵੇਂ ਅੱਜਕਲ ਸਾਂਇੰਸ ਦੇ ਸਾਧਨਾਂ ਦਵਾਰਾ ਸਭ ਚੀਜਾਂ ਸਮੀਪ ਅਨੁਭਵ ਹੁੰਦੀਆਂ ਜਾਂਦੀਆਂ ਹਨ, ਦੂਰ ਦੀ ਆਵਾਜ਼ ਟੈਲੀਫੋਨ ਦੇ ਸਾਧਨ ਦਵਾਰਾ ਸਮੀਪ ਸੁਣਨ ਵਿੱਚ ਆਉਦੀ ਹੈ, ਟੀ.ਵੀ. (ਦੂਰ - ਦਰਸ਼ਨ) ਦਵਾਰਾ ਦੂਰ ਦਾ ਦ੍ਰਿਸ਼ ਸਮੀਪ ਦਿਖਾਈ ਦਿੰਦਾ ਹੈ। ਇਵੇਂ ਹੀ ਸਾਇੰਸ ਦੀ ਸ੍ਟੇਜ਼ ਦਵਾਰਾ ਕਿੰਨਾ ਵੀ ਦੂਰ ਰਹਿੰਦੀ ਹੋਈ ਆਤਮਾ ਨੂੰ ਸੰਦੇਸ਼ ਪਹੁੰਚਾ ਸਕਦੇ ਹੋ। ਉਹ ਇਵੇਂ ਅਨੁਭਵ ਕਰਨਗੇ ਜਿਵੇਂ ਸਾਕਾਰ ਵਿੱਚ ਸਮੁੱਖ ਕਿਸੇ ਨੇ ਸ਼ੰਦੇਸ਼ ਦਿੱਤਾ ਹੈ। ਦੂਰ ਬੈਠੇ ਹੋਏ ਵੀ ਤੁਸੀਂ ਸ਼੍ਰੇਸ਼ਠ ਆਤਮਾਵਾਂ ਦੇ ਦਰਸ਼ਨ ਅਤੇ ਪ੍ਰਭੂ ਦੇ ਚਰਿਤ੍ਰ ਦੇ ਦ੍ਰਿਸ਼ ਇਵੇਂ ਮਹਿਸੂਸ ਕਰੋਗੇ ਜਿਵੇਂ ਕਿ ਸਾਮ੍ਹਣੇ ਵੇਖ ਰਹੇ ਹੋ। ਸੰਕਲਪ ਦੇ ਦਵਾਰਾ ਵਿਖਾਈ ਦੇਵੇਗਾ ਮਤਲਬ ਆਵਾਜ ਤੋਂ ਪਰੇ ਸੰਕਲਪ ਦੀ ਸਿੱਧੀ ਦਾ ਪਾਰ੍ਟ ਵਜਾਉਣਗੇ। ਪਰ ਇਸ ਸਿੱਧੀ ਦੀ ਵਿਧੀ - ਜ਼ਿਆਦਾ -ਤੋਂ -ਜ਼ਿਆਦਾ ਆਪਣੇ ਸ਼ਾਂਤ ਸਵਰੂਪ ਵਿੱਚ ਸਥਿਤ ਹੋਣਾ ਹੈ। ਇਸਲਈ ਕਿਹਾ ਜਾਂਦਾ ਹੈ ਸਾਈਲੈਂਸ ਇੰਜ ਗੋਲ੍ਡ, ਇਸਨੂੰ ਹੀ ਗੋਲਡਨ ਏਜਡ ਕਿਹਾ ਜਾਂਦਾ ਹੈ। ਇਸ ਸਟੇਜ ਤੇ ਸਥਿਤ ਰਹਿਣ ਨਾਲ ਘੱਟ ਖ਼ਰਚ ਬਾਲਾ ਨਸ਼ੀਨ ਬਣੋਂਗੇ। ਸਮੇਂ ਰੂਪੀ ਖਜ਼ਾਨਾ, ਐਨਰਜੀ ਦਾ ਖ਼ਜ਼ਾਨਾ ਅਤੇ ਸਥੂਲ ਖਜ਼ਾਨਾ ਸਭ ਵਿੱਚ ਘੱਟ ਖ਼ਰਚ ਬਾਲਾ ਨਸ਼ੀਨ ਹੋ ਜਾਓਗੇ। ਇਸਦੇ ਲਈ ਇੱਕ ਸ਼ਬਦ ਯਾਦ ਰੱਖੋ, ਉਹ ਕਿਹੜਾ ਹੈ? ਬੈਲੇਂਸ। ਹਰ ਕਰਮ ਵਿੱਚ, ਹਰ ਸੰਕਲਪ ਅਤੇ ਬੋਲ, ਸੰਬੰਧ ਅਤੇ ਸੰਪਰਕ ਵਿੱਚ ਬੈਲੇਂਸ ਹੋਵੇ। ਤਾਂ ਬੋਲ, ਕਰਮ, ਸੰਕਲਪ, ਸੰਬੰਧ ਸਾਧਾਰਨ ਦੀ ਬਜਾਏ ਅਲੌਕਿਕ ਦਿਖਾਈ ਦਵੇਗਾ ਮਤਲਬ ਚਮਤਕਾਰੀ ਦਿਖਾਈ ਦਵੇਗਾ। ਹਰ ਇੱਕ ਮੂੰਹ ਤੋਂ, ਮਨ ਤੋਂ ਇਹ ਹੀ ਆਵਾਜ਼ ਨਿਕਲੇਗਾ ਕਿ ਇਹ ਤਾਂ ਚਮਤਕਾਰ ਹੈ। ਸਮੇਂ ਦੇ ਪ੍ਰਮਾਣ ਖੁਦ ਦੇ ਪੁਰਾਸਥ ਦੀ ਸਪੀਡ ਅਤੇ ਵਿਸ਼ਵ ਸੇਵਾ ਦੀ ਸਪੀਡ ਤੀਵਰ ਗਤੀ ਦੀ ਚਾਹੀਦੀ ਹੈ ਤਾਂ ਵਿਸ਼ਵ ਕਲਿਆਣਕਾਰੀ ਬਣ ਸਕੋਂਗੇ।

ਵਿਸ਼ਵ ਦੀਆਂ ਅਧਿਕਤਰ ਆਤਮਾਵਾਂ ਬਾਪ ਦੀ ਅਤੇ ਤੁਸੀਂ ਇਸ਼ਟ ਦੇਵਤਾਵਾਂ ਦੀ ਪ੍ਰਤਖ਼ਤਾ ਦਾ ਆਹਵਾਨ ਜ਼ਿਆਦਾ ਕਰ ਰਹੀਆਂ ਹਨ ਅਤੇ ਇਸ਼ਟ ਦੇਵ ਉਹਨਾਂ ਦਾ ਆਹਵਾਨ ਘੱਟ ਕਰ ਰਹੇ ਹਨ। ਇਸਦੀ ਕਾਰਨ ਕੀ ਹੈ? ਆਪਣੇ ਹੱਦ ਦੇ ਸੁਭਾਵ, ਸੰਸਕਾਰਾਂ ਦੀ ਪ੍ਰਵ੍ਰਿਤੀ ਵਿੱਚ ਬਹੁਤ ਸਮਾਂ ਲਗਾ ਦਿੰਦੇ ਹਨ। ਜਿਵੇਂ ਅਗਿਆਨੀ ਆਤਮਾਵਾਂ ਨੂੰ ਗਿਆਨ ਸੁਣਨ ਦੀ ਫੁਰਸਤ ਨਹੀਂ, ਉਵੇਂ ਹੀ ਬਹੁਤ ਸਾਰੇ ਬ੍ਰਾਹਮਣਾਂ ਨੂੰ ਵੀ ਇਸ ਪਾਵਰਫੁੱਲ ਸਟੇਜ ਤੇ ਸਥਿਤ ਹੋਣ ਦੀ ਫੁਰਸਤ ਨਹੀਂ ਮਿਲਦੀ, ਇਸਲਈ ਹੁਣ ਜਵਾਲਾ ਰੂਪ ਬਣਨ ਦੀ ਜਰੂਰਤ ਹੈ।

ਬਾਪਦਾਦਾ ਹਰ ਇੱਕ ਦੀ ਪ੍ਰਵ੍ਰਿਤੀ ਨੂੰ ਦੇਖ ਮੁਸਕੁਰਾਉਂਦੇ ਰਹਿੰਦੇ ਹਨ ਕਿ ਕਿਵੇਂ ਟੁ ਮੱਚ ਬਿਜ਼ੀ ਹੋ ਗਏ ਹਨ। ਬਹੁਤ ਬਿਜ਼ੀ ਰਹਿੰਦੇ ਹੋ ਨਾ! ਅਸਲ ਸਟੇਜ਼ ਵਿੱਚ ਸਦਾ ਫ੍ਰੀ ਰਹੋਗੇ। ਸਿੱਧੀ ਵੀ ਹੋਵੇਗੀ ਅਤੇ ਫ੍ਰੀ ਵੀ ਰਹੋਂਗੇ।

ਜਦੋਂ ਸਾਂਇੰਸ ਦੇ ਸਾਧਨ ਧਰਤੀ ਤੇ ਬੈਠੇ ਹੋਏ ਸਪੇਸ ਵਿੱਚ ਗਏ ਹੋਏ ਯੰਤਰ ਨੂੰ ਕੰਟਰੋਲ ਕਰ ਸਕਦੇ ਹਨ, ਜਿੱਥੇ ਚਾਹੁਣ ਉੱਥੇ ਮੋੜ ਸਕਦੇ ਹਨ, ਤਾਂ ਸਾਈਲੈਂਸ ਦੀ ਸ਼ਕਤੀ ਸਵਰੂਪ, ਇਸ ਤਰ੍ਹਾਂ ਸ਼੍ਰਿਸਟੀ ਵਿੱਚ ਸ਼੍ਰੇਸ਼ਠ ਸੰਕਲਪ ਦੇ ਆਧਾਰ ਨਾਲ ਜੋ ਸੇਵਾ ਚਾਹੁਣ, ਜਿਸ ਆਤਮਾ ਦੀ ਸੇਵਾ ਕਰਨੀ ਚਾਹੁਣ ਉਹ ਨਹੀਂ ਕਰ ਸਕਦੇ! ਪਰ ਪਹਿਲੇ ਆਪਣੀ - ਆਪਣੀ ਪ੍ਰਵ੍ਰਿਤੀ ਤੋਂ ਪਰੇ ਮਤਲਬ ਉਪਰਾਮ ਰਹੋ।

ਜੋ ਸਭ ਖ਼ਜਾਨੇ ਸੁਣਾਏ ਉਹ ਖੁਦ ਦੇ ਪ੍ਰਤੀ ਨਹੀਂ, ਵਿਸ਼ਵ - ਕਲਿਆਣ ਦੇ ਪ੍ਰਤੀ ਯੂਜ਼ ਕਰੋ। ਸਮਝਾ, ਹੁਣ ਕੀ ਕਰਨਾ ਹੈ? ਆਵਾਜ਼ ਦਵਾਰਾ ਸਰਵਿਸ, ਸਥੂਲ ਸਾਧਨਾਂ ਦਵਾਰਾ ਸਰਵਿਸ ਅਤੇ ਆਵਾਜ਼ ਤੋਂ ਪਰੇ ਸੂਕ੍ਸ਼੍ਮ - ਸਾਧਨ ਸੰਕਲਪ ਦੀ ਸ਼੍ਰੇਸਠਤਾ, ਸੰਕਲਪ ਸ਼ਕਤੀ ਦਵਾਰਾ ਸਰਵਿਸ ਦਾ ਬੈਲੇਂਸ ਪ੍ਰਤੱਖ ਰੂਪ ਵਿੱਚ ਦਿਖਾਓ ਉਦੋਂ ਵਿਨਾਸ਼ ਦਾ ਨਗਾੜਾ ਵੱਜੇਗਾ। ਪਲੈਨਸ ਤਾਂ ਬਹੁਤ ਬਣਾ ਰਹੇ ਹੋ, ਬਾਪਦਾਦਾ ਵੀ ਪਲੈਨ ਬਣਾ ਰਹੇ ਹਨ। ਬੈਲੇਂਸ ਠੀਕ ਨਾ ਹੋਣ ਦੇ ਕਾਰਨ ਮਿਹਨਤ ਜ਼ਿਆਦਾ ਕਰਨੀ ਪੈਂਦੀ ਹੈ। ਵਿਸ਼ੇਸ਼ ਕੰਮ ਦੇ ਬਾਅਦ ਵਿਸ਼ੇਸ਼ ਰੈਸਟ ਵੀ ਲੈਂਦੇ ਹੋ ਨਾ। ਫਾਈਨਲ ਪਲੈਨ ਵਿੱਚ ਹਲਕਾਪਨ ਦਾ ਅਨੁਭਵ ਕਰਨਗੇ। ਅੱਛਾ। ਅਜਿਹੇ ਸਰਵ ਸ਼ਕਤੀਆਂ ਨੂੰ ਵਿਸ਼ਵ - ਕਲਿਆਣ ਦੇ ਪ੍ਰਤੀ ਕੰਮ ਵਿੱਚ ਲਗਾਉਣ ਵਾਲੇ, ਸੰਕਲਪ ਦੀ ਸਿੱਧੀ ਸਵਰੂਪ, ਖੁਦ ਦੀ ਪ੍ਰਵ੍ਰਿਤੀ ਤੋਂ ਸੁਤੰਤਰ, ਸਦਾ ਸ਼ਾਂਤ ਅਤੇ ਸ਼ਕਤੀ ਸਵਰੂਪ ਸਥਿਤੀ ਵਿੱਚ ਸਥਿਤ ਰਹਿਣ ਵਾਲੇ ਸਰਵ ਸ਼੍ਰੇਸ਼ਠ ਆਤਮਾਵਾਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ।

ਵਰਦਾਨ:-
ਸਾਈਲੈਂਸ ਦੀ ਸ਼ਕਤੀ ਦਵਾਰਾ ਨਵੀਂ ਸ਼੍ਰਿਸਟੀ ਦੀ ਸਥਾਪਨਾ ਦੇ ਨਿਮਿਤ ਬਣਨ ਵਾਲੇ ਮਾਸਟਰ ਸ਼ਾਂਤੀ ਦੇਵਾ ਭਵ

ਸਾਈਲੈਂਸ ਦੀ ਸ਼ਕਤੀ ਜਮਾਂ ਕਰਨ ਦੇ ਲਈ ਇਸ ਸ਼ਰੀਰ ਤੋਂ ਪਰੇ ਅਸ਼ਰੀਰੀ ਹੋ ਜਾਓ। ਇਹ ਸਾਈਲੈਂਸ ਦੀ ਸ਼ਕਤੀ ਬਹੁਤ ਮਹਾਨ ਸ਼ਕਤੀ ਹੈ, ਇਸਨਾਲ ਨਵੀਂ ਸ਼੍ਰਿਸਟੀ ਦੀ ਸਥਾਪਨਾ ਹੁੰਦੀ ਹੈ। ਤਾਂ ਜੋ ਆਵਾਜ਼ ਤੋਂ ਪਰੇ ਸਾਈਲੈਂਸ ਰੂਪ ਵਿੱਚ ਸਥਿਤ ਹੋਣਗੇ ਉਹ ਹੀ ਸਥਾਪਨਾ ਦਾ ਕੰਮ ਕਰ ਸਕਣਗੇ ਸ਼ਾਂਤੀ ਦੇਵਾ ਮਤਲਬ ਸ਼ਾਂਤ ਸਵਰੂਪ ਬਣ ਅਸ਼ਾਂਤ ਆਤਮਾਵਾਂ ਨੂੰ ਸ਼ਾਂਤੀ ਦੀਆਂ ਕਿਰਨਾਂ ਦਵੋ। ਵਿਸ਼ੇਸ਼ ਸ਼ਾਂਤੀ ਦੀ ਸ਼ਕਤੀ ਨੂੰ ਵਧਾਓ। ਇਹ ਹੀ ਸਭਤੋਂ ਵੱਡੇ ਤੋਂ ਵੱਡਾ ਮਹਾਦਾਨ ਹੈ ਇਹ ਹੀ ਸਭਤੋਂ ਪ੍ਰਿਯ ਸ਼ਕਤੀਸ਼ਾਲੀ ਵਸਤੂ ਹੈ।

ਸਲੋਗਨ:-
ਹਰ ਆਤਮਾ ਅਤੇ ਪ੍ਰਕ੍ਰਿਤੀ ਦੇ ਪ੍ਰਤੀ ਸ਼ੁਭ ਭਾਵਨਾ ਰੱਖਣਾ ਹੀ ਵਿਸ਼ਵ ਕਲਿਆਣਕਾਰੀ ਬਣਨਾ ਹੈ।