18.02.21 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਮਿੱਠੇ
ਬੱਚੇ ਸੁਖ ਦੇਣ ਵਾਲੇ ਇੱਕ ਬਾਪ ਨੂੰ ਯਾਦ ਕਰੋ, ਇਸ ਥੋੜ੍ਹੇ ਸਮੇਂ ਵਿੱਚ ਯੋਗਬਲ ਜਮਾਂ ਕਰੋ ਤਾਂ
ਅੰਤ ਵਿੱਚ ਬਹੁਤ ਕੰਮ ਆਵੇਗਾ"
ਪ੍ਰਸ਼ਨ:-
ਬੇਹੱਦ ਦੇ
ਵੈਰਾਗੀ ਬੱਚੇ, ਤੁਹਾਨੂੰ ਕਿਹੜੀ ਸਮ੍ਰਿਤੀ ਸਦਾ ਰਹਿਣੀ ਚਾਹੀਦੀ ਹੈ?
ਉੱਤਰ:-
ਇਹ ਸਾਡਾ ਛੀ - ਛੀ ਚੋਲਾ ਹੈ, ਇਸਨੂੰ ਛੱਡ ਵਾਪਸ ਘਰ ਜਾਣਾ ਹੈ - ਇਹ ਸਮ੍ਰਿਤੀ ਸਦਾ ਰਹੇ। ਬਾਪ ਅਤੇ
ਵਰਸਾ ਯਾਦ ਰਹੇ, ਦੂਸਰਾ ਕੁਝ ਵੀ ਯਾਦ ਨਾ ਆਵੇ। ਇਹ ਹੈ ਬੇਹੱਦੇ ਦਾ ਵੈਰਾਗ। ਕਰਮ ਕਰਦੇ ਯਾਦ ਵਿੱਚ
ਰਹਿਣ ਦਾ ਅਜਿਹਾ ਪੁਰਸ਼ਾਰਥ ਕਰਨਾ ਹੈ ਜੋ ਪਾਪਾਂ ਦਾ ਬੋਝਾ ਸਿਰ ਤੋਂ ਉਤਰ ਜਾਵੇ। ਆਤਮਾ ਤਮੋਪ੍ਰਧਾਨ
ਤੋਂ ਸਤੋਪ੍ਰਧਾਨ ਬਣ ਜਾਵੇ।
ਓਮ ਸ਼ਾਂਤੀ
ਬਾਪ
ਬੱਚਿਆਂ ਨੂੰ ਰੋਜ਼ ਸਹਿਜ ਗੱਲਾਂ ਸਮਝਾਉਂਦੇ ਹਨ। ਇਹ ਹੈ ਈਸ਼ਵਰੀਏ ਪਾਠਸ਼ਾਲਾ। ਬਰੋਬਰ ਗੀਤਾ ਵਿੱਚ ਵੀ
ਕਹਿੰਦੇ ਹਨ ਭਗਵਾਨੁਵਾਚ। ਭਗਵਾਨ ਬਾਪ ਸਭ ਦਾ ਇੱਕ ਹੈ। ਸਾਰੇ ਭਗਵਾਨ ਨਹੀਂ ਹੋ ਸਕਦੇ। ਹਾਂ ਸਾਰੇ
ਬੱਚੇ ਹੋ ਸਕਦੇ ਹਨ ਇੱਕ ਬਾਪ ਦੇ। ਇਹ ਜਰੂਰ ਬੁੱਧੀ ਵਿੱਚ ਆਉਣਾ ਚਾਹੀਦਾ ਹੈ ਕਿ ਬਾਪ ਸਵਰਗ ਨਵੀਂ
ਦੁਨੀਆਂ ਦੀ ਸਥਾਪਨਾ ਕਰਨ ਵਾਲਾ ਹੈ। ਉਸ ਬਾਪ ਤੋਂ ਸਾਨੂੰ ਸਵਰਗ ਦਾ ਵਰਸਾ ਜਰੂਰ ਮਿਲਿਆ ਹੋਵੇਗਾ।
ਭਾਰਤ ਵਿੱਚ ਹੀ ਸ਼ਿਵ ਜਯੰਤੀ ਗਾਈ ਜਾਂਦੀ ਹੈ। ਪਰੰਤੂ ਸ਼ਿਵ ਜਯੰਤੀ ਕਿਵੇਂ ਹੁੰਦੀ ਹੈ, ਇਹ ਤਾਂ ਬਾਪ
ਹੀ ਆਕੇ ਸਮਝਾਉਂਦੇ ਹਨ। ਬਾਪ ਆਉਂਦੇ ਹਨ ਕਲਪ ਦੇ ਸੰਗਮਯੁਗ ਤੇ। ਬੱਚਿਆਂ ਨੂੰ ਫਿਰ ਤੋਂ ਪਤਿਤ ਤੋਂ
ਪਾਵਨ ਬਨਾਉਣ ਮਤਲਬ ਵਰਸਾ ਦੇਣ। ਇਸ ਵਕਤ ਸਭਨੂੰ ਰਾਵਣ ਦਾ ਸ਼ਰਾਪ ਹੈ ਇਸਲਈ ਸਾਰੇ ਦੁਖੀ ਹਨ। ਹੁਣ
ਕਲਯੁਗ ਪੁਰਾਣੀ ਦੁਨੀਆਂ ਹੈ। ਇਹ ਹਮੇਸ਼ਾ ਯਾਦ ਰੱਖੋ ਕਿ ਅਸੀਂ ਬ੍ਰਹਮਾ ਮੁਖਵੰਸ਼ਾਵਲੀ ਬ੍ਰਾਹਮਣ ਹਾਂ।
ਜੋ ਵੀ ਆਪਣੇ ਨੂੰ ਬ੍ਰਹਮਾਕੁਮਾਰ ਕੁਮਾਰੀ ਸਮਝਦੇ ਹਨ, ਉਨ੍ਹਾਂ ਨੂੰ ਜਰੂਰ ਇਹ ਸਮਝਾਉਣਾ ਚਾਹੀਦਾ ਹੈ
ਕਿ ਕਲਪ - ਕਲਪ ਦਾਦੇ ਤੋਂ ਬ੍ਰਹਮਾ ਦਵਾਰਾ ਵਰਸਾ ਲੈਂਦੇ ਹਾਂ। ਇੰਨੇ ਢੇਰ ਬੱਚੇ ਹੋਏ ਕਿਸੇ ਦੇ ਹੋ
ਨਹੀਂ ਸਕਦੇ। ਉਹ ਹੈ ਸਭ ਦਾ ਬਾਪ। ਬ੍ਰਹਮਾ ਵੀ ਬੱਚਾ ਹੈ। ਸਾਰੇ ਬੱਚਿਆਂ ਨੂੰ ਵਰਸਾ ਦਾਦੇ ਤੋਂ
ਮਿਲਦਾ ਹੈ। ਉਨ੍ਹਾਂ ਦਾ ਵਰਸਾ ਹੈ ਸਤਿਯੁਗ ਦੀ ਰਾਜਧਾਨੀ। ਇਹ ਬੇਹੱਦ ਦਾ ਬਾਪ ਜੱਦ ਸਵਰਗ ਦਾ ਰਚਤਾ
ਹੈ ਤਾਂ ਸਾਨੂੰ ਜਰੂਰ ਸਵਰਗ ਦੀ ਰਾਜਾਈ ਹੋਣੀ ਚਾਹੀਦੀ ਹੈ। ਪਰੰਤੂ ਇਹ ਭੁੱਲ ਗਏ ਹਨ। ਸਾਨੂੰ ਸਵਰਗ
ਦੀ ਬਾਦਸ਼ਾਹੀ ਸੀ। ਪ੍ਰੰਤੂ ਨਿਰਾਕਾਰ ਬਾਪ ਕਿਵੇਂ ਦੇਣਗੇ, ਜਰੂਰ ਬ੍ਰਹਮਾ ਦਵਾਰਾ ਦੇਣਗੇ। ਭਾਰਤ
ਵਿੱਚ ਇਨ੍ਹਾਂ ਦਾ ਰਾਜ ਸੀ। ਹੁਣ ਕਲਪ ਦਾ ਸੰਗਮ ਹੈ। ਸੰਗਮ ਤੇ ਬ੍ਰਹਮਾ ਹੈ ਤਾਂ ਹੀ ਤੇ ਬੀ. ਕੇ.
ਕਹਾਉਂਦੇ ਹਨ। ਅੰਧਸ਼ਰਧਾ ਦੀ ਕੋਈ ਗੱਲ ਹੋ ਨਹੀਂ ਸਕਦੀ। ਅਡੋਪਸ਼ਨ ਹੈ। ਅਸੀਂ ਬ੍ਰਹਮਾਕੁਮਾਰ ਕੁਮਾਰੀ
ਹਾਂ। ਬ੍ਰਹਮਾ ਸ਼ਿਵਬਾਬਾ ਦਾ ਬੱਚਾ ਹੈ, ਸਾਨੂੰ ਸ਼ਿਵਬਾਬਾ ਤੋਂ ਫਿਰ ਤੋਂ ਸਵਰਗ ਦੀ ਬਾਦਸ਼ਾਹੀ ਮਿਲ ਰਹੀ
ਹੈ। ਪਹਿਲਾਂ ਵੀ ਮਿਲੀ ਸੀ, ਜਿਸਨੂੰ 5 ਹਜ਼ਾਰ ਵਰ੍ਹੇ ਹੋਏ। ਅਸੀਂ ਦੇਵੀ - ਦੇਵਤਾ ਧਰਮ ਦੇ ਸੀ।
ਪਿਛਾੜੀ ਤੱਕ ਵ੍ਰਿਧੀ ਹੁੰਦੀ ਰਹਿੰਦੀ ਹੈ। ਜਿਵੇਂ ਕ੍ਰਾਇਸਟ ਆਇਆ, ਕ੍ਰਿਸ਼ਚਨ ਧਰਮ ਹੁਣ ਤੱਕ ਹੈ।
ਵ੍ਰਿਧੀ ਹੁੰਦੀ ਰਹਿੰਦੀ ਹੈ। ਉਹ ਜਾਣਦੇ ਹਨ ਕਿ ਕ੍ਰਾਇਸਟ ਦਵਾਰਾ ਅਸੀਂ ਕ੍ਰਿਸ਼ਚਨ ਬਣੇ। ਅੱਜ ਤੋਂ 2
ਹਜ਼ਾਰ ਵਰ੍ਹੇ ਪਹਿਲਾਂ ਕ੍ਰਾਇਸਟ ਆਇਆ ਸੀ। ਹੁਣ ਵ੍ਰਿਧੀ ਹੋ ਰਹੀ ਹੈ। ਪਹਿਲਾਂ - ਪਹਿਲਾਂ
ਸਤੋਪ੍ਰਧਾਨ ਫਿਰ ਰਜੋ, ਤਮੋ ਵਿੱਚ ਆਉਣਾ ਹੈ। ਤੁਸੀਂ ਸਤਿਯੁਗ ਵਿੱਚ ਸਤੋਪ੍ਰਧਾਨ ਸੀ ਫਿਰ ਰਜੋ, ਤਮੋ
ਵਿੱਚ ਆਏ ਹੋ। ਤਮੋਪ੍ਰਧਾਨ ਸ੍ਰਿਸ਼ਟੀ ਤੋਂ ਫਿਰ ਸਤੋਪ੍ਰਧਾਨ ਜਰੂਰ ਹੁੰਦੀ ਹੈ। ਨਵੀਂ ਦੁਨੀਆਂ ਵਿੱਚ
ਆਦਿ ਸਨਾਤਨ ਦੇਵੀ - ਦੇਵਤਾ ਧਰਮ ਸੀ। ਮੁੱਖ ਧਰਮ ਹਨ ਚਾਰ। ਤੁਹਾਡਾ ਧਰਮ ਅੱਧਾਕਲਪ ਚਲਦਾ ਹੈ। ਇੱਥੇ
ਵੀ ਤੁਸੀਂ ਉਸ ਧਰਮ ਦੇ ਹੋ। ਲੇਕਿਨ ਵਿਕਾਰੀ ਹੋਣ ਦੇ ਕਾਰਨ ਤੁਸੀਂ ਆਪਣੇ ਨੂੰ ਦੇਵੀ - ਦੇਵਤਾ ਨਹੀਂ
ਕਹਾਉਂਦੇ ਹੋ। ਤੁਸੀਂ ਸੀ ਆਦਿ ਸਨਾਤਨ ਦੇਵੀ - ਦੇਵਤਾ ਧਰਮ ਦੇ ਪਰੰਤੂ ਵਾਮ ਮਾਰਗ ਵਿੱਚ ਜਾਣ ਦੇ
ਕਾਰਨ ਤੁਸੀਂ ਪਤਿਤ ਬਣੇ ਹੋ, ਇਸਲਈ ਆਪਣੇ ਨੂੰ ਹਿੰਦੂ ਕਹਿ ਦਿੰਦੇ ਹੋ। ਹੁਣ ਤੁਸੀਂ ਬ੍ਰਾਹਮਣ ਬਣੇ
ਹੋ। ਉੱਚ ਤੋਂ ਉੱਚ ਹੈ ਸ਼ਿਵਬਾਬਾ। ਫਿਰ ਹੋ ਤੁਸੀਂ ਬ੍ਰਾਹਮਣ। ਤੁਹਾਡਾ ਬ੍ਰਾਹਮਣਾਂ ਦਾ ਉੱਚ ਤੋਂ
ਉੱਚ ਵਰਣ ਹੈ। ਬ੍ਰਹਮਾ ਦੇ ਬੱਚੇ ਬਣੇ ਹੋ। ਪਰੰਤੂ ਵਰਸਾ ਬ੍ਰਹਮਾ ਤੋਂ ਨਹੀਂ ਮਿਲਦਾ ਹੈ। ਸ਼ਿਵਬਾਬਾ
ਦਵਾਰਾ ਸਵਰਗ ਦੀ ਸਥਾਪਨਾ ਕਰ ਰਹੇ ਹੋ। ਤੁਹਾਡੀ ਆਤਮਾ ਹੁਣ ਬਾਪ ਨੂੰ ਜਾਣ ਗਈ ਹੈ। ਬਾਪ ਕਹਿੰਦੇ ਹਨ
ਕਿ ਮੇਰੇ ਦਵਾਰਾ ਮੇਰੇ ਨੂੰ ਜਾਨਣ ਨਾਲ ਸਾਰੇ ਸ੍ਰਿਸ਼ਟੀ ਚੱਕਰ ਦੇ ਆਦਿ - ਮੱਧ - ਅੰਤ ਦੀ ਨਾਲੇਜ
ਸਮਝ ਲਵੋਗੇ। ਉਹ ਗਿਆਨ ਮੈਨੂੰ ਹੀ ਹੈ। ਮੈਂ ਗਿਆਨ ਦਾ ਸਾਗਰ, ਆਨੰਦ ਦਾ ਸਾਗਰ, ਪਵਿਤ੍ਰਤਾ ਦਾ ਸਾਗਰ
ਹਾਂ। 21 ਜਨਮ ਤੁਸੀਂ ਪਵਿੱਤਰ ਬਣਦੇ ਹੋ ਫਿਰ ਵਿਸ਼ੇ ਸਾਗਰ ਵਿੱਚ ਪੈ ਜਾਂਦੇ ਹੋ। ਹੁਣ ਗਿਆਨ ਦਾ
ਸਾਗਰ ਬਾਪ ਤੁਹਾਨੂੰ ਪਤਿਤ ਤੋਂ ਪਾਵਨ ਬਣਾਉਂਦੇ ਹਨ। ਕੋਈ ਗੰਗਾ ਦਾ ਪਾਣੀ ਪਾਵਨ ਨਹੀਂ ਬਣਾ ਸਕਦਾ।
ਸ਼ਨਾਨ ਕਰਨ ਜਾਂਦੇ ਹਨ ਪ੍ਰੰਤੂ ਉਹ ਪਾਣੀ ਕੋਈ ਪਤਿਤ - ਪਾਵਨ ਨਹੀਂ ਹੈ। ਇਹ ਨਦੀਆਂ ਤਾਂ ਸਤਿਯੁਗ
ਵਿੱਚ ਵੀ ਹਨ, ਤੇ ਕਲਯੁਗ ਵਿੱਚ ਵੀ ਹਨ ਪਾਣੀ ਦਾ ਫਰਕ ਨਹੀਂ ਰਹਿੰਦਾ। ਕਹਿੰਦੇ ਵੀ ਹਨ " ਸ੍ਰਵ ਦੀ
ਸਦਗਤੀ ਦਾਤਾ ਇੱਕ ਰਾਮ।" ਉਹ ਹੀ ਗਿਆਨ ਦਾ ਸਾਗਰ ਪਤਿਤ - ਪਾਵਨ ਹੈ।
ਬਾਬਾ ਆਕੇ ਗਿਆਨ ਸਮਝਾਉਂਦੇ ਹਨ ਜਿਸ ਨਾਲ ਤੁਸੀਂ ਸਵਰਗ ਦੇ ਮਾਲਿਕ ਬਣਦੇ ਹੋ। ਸਤਿਯੁਗ ਤ੍ਰੇਤਾ
ਵਿੱਚ ਭਗਤੀ ਸ਼ਾਸਤਰ ਆਦਿ ਕੁਝ ਹੁੰਦੇ ਨਹੀਂ ਹਨ। ਤੁਸੀਂ ਬਾਪ ਤੋਂ ਵਰਸਾ ਲੈਂਦੇ ਹੋ ਸਦਾ ਸੁਖ ਦਾ।
ਇਵੇਂ ਨਹੀਂ ਉੱਥੇ ਤੁਸੀਂ ਗੰਗਾ ਸ਼ਨਾਨ ਕਰਨਾ ਹੈ ਜਾਂ ਕੋਈ ਯਾਤ੍ਰਾ ਕਰਨੀ ਹੈ। ਤੁਹਾਡੀ ਇਹ ਹੈ
ਰੂਹਾਨੀ ਯਾਤਰਾ ਜੋ ਕੋਈ ਮਨੁੱਖ ਸਿਖਾ ਨਹੀਂ ਸਕਦੇ। ਬਾਪ ਹੈ ਸਭ ਆਤਮਾਵਾਂ ਦਾ ਬਾਪ, ਜਿਸਮਾਨੀ ਬਾਪ
ਤਾਂ ਅਨੇਕ ਹਨ। ਰੂਹਾਨੀ ਬਾਪ ਇੱਕ ਹੈ। ਇਹ ਪੱਕਾ - ਪੱਕਾ ਯਾਦ ਕਰ ਲਵੋ। ਬਾਬਾ ਵੀ ਪੁੱਛਦੇ ਹਨ
ਤੁਹਾਡੇ ਕਿੰਨੇ ਬਾਪ ਹਨ ਤਾਂ ਮੁੰਝ ਪੈਂਦੇ ਹਨ ਕਿ ਇਹ ਕੀ ਪੁੱਛਦੇ ਹਨ? ਬਾਪ ਤਾਂ ਸਭ ਦਾ ਇੱਕ ਹੁੰਦਾ
ਹੈ। ਦੋ - ਤਿੰਨ ਬਾਪ ਕਿਵੇਂ ਹੋਣਗੇ। ਬਾਪ ਸਮਝਾਉਂਦੇ ਹਨ ਉਸ ਪਰਮਾਤਮਾ ਬਾਪ ਨੂੰ ਯਾਦ ਕਰਦੇ ਹੋ
ਦੁਖ ਵਿੱਚ। ਦੁਖ ਵਿੱਚ ਸਦਾ ਕਹਿੰਦੇ ਹੋ ਹੇ ਪਰਮਪਿਤਾ ਪ੍ਰਮਾਤਮਾ ਸਾਨੂੰ ਦੁਖ ਤੋਂ ਛੁਡਾਓ। ਤਾਂ ਦੋ
ਬਾਪ ਹੋਏ ਨਾ। ਇੱਕ ਜਿਸਮਾਨੀ ਬਾਪ, ਦੂਸਰਾ ਰੂਹਾਨੀ ਬਾਪ। ਜਿਸ ਦੀ ਮਹਿਮਾ ਗਾਉਂਦੇ ਹਨ ਤੁਸੀਂ ਮਾਤ
-ਪਿਤਾ ਹਮ ਬਾਲਕ ਤੇਰੇ… ਤੁਮ੍ਹਰੀ ਕ੍ਰਿਪਾ ਮੇਂ ਸੁਖ ਘਨੇਰੇ। ਲੌਕਿਕ ਮਾਂ ਬਾਪ ਤੋਂ ਸੁਖ ਘਨੇਰੇ ਨਹੀਂ
ਮਿਲਦੇ ਹਨ। ਜਦੋਂ ਦੁਖ ਹੁੰਦਾ ਹੈ ਤਾਂ ਉਸ ਬਾਪ ਦਾ ਸਿਮਰਨ ਕਰਦੇ ਹਨ। ਇਹ ਬਾਪ ਹੀ ਅਜਿਹਾ ਪ੍ਰਸ਼ਨ
ਪੁੱਛਦੇ ਹਨ, ਦੂਸਰਾ ਤਾਂ ਕੋਈ ਪੁੱਛ ਨਾ ਸਕੇ।
ਭਗਤੀ ਮਾਰਗ ਵਿੱਚ ਤੁਸੀਂ ਗਾਉਂਦੇ ਹੋ ਬਾਬਾ ਤੁਸੀਂ ਆਵੋਂਗੇ ਤਾਂ ਅਸੀਂ ਤੁਹਾਡੇ ਸਿਵਾਏ ਹੋਰ ਕਿਸੇ
ਦੀ ਨਹੀਂ ਸੁਣਾਗੇ। ਹੋਰ ਤਾਂ ਸਭ ਦੁਖ ਦਿੰਦੇ ਹਨ, ਤੁਸੀਂ ਹੀ ਸੁਖ ਦੇਣ ਵਾਲੇ ਹੋ। ਤਾਂ ਬਾਪ ਆਕੇ
ਯਾਦ ਦਵਾਉਂਦੇ ਹਨ ਕਿ ਤੁਸੀਂ ਕੀ ਕਹਿੰਦੇ ਸੀ। ਤੁਸੀਂ ਜਾਣਦੇ ਹੋ, ਤੁਸੀਂ ਹੀ ਬ੍ਰਹਮਾਕੁਮਾਰ ਕੁਮਾਰੀ
ਕਹਾਉਂਦੇ ਹੋ। ਮਨੁੱਖ ਦੀ ਅਜਿਹੀ ਪੱਥਰਬੁੱਧੀ ਹੈ ਜੋ ਇਹ ਵੀ ਨਹੀਂ ਸਮਝਦੇ ਕਿ ਬੀ. ਕੇ. ਕੀ ਹਨ!
ਮੰਮਾ ਬਾਬਾ ਕੌਣ ਹੈ! ਇਹ ਕੋਈ ਸਾਧੂ ਸੰਤ ਨਹੀਂ ਹਨ। ਸਾਧੂ ਸੰਨਿਆਸੀ ਨੂੰ ਗੁਰੂ ਕਹਿਣਗੇ, ਮਾਤਾ -
ਪਿਤਾ ਨਹੀਂ ਕਹਿਣਗੇ। ਇਹ ਬਾਪ ਤਾਂ ਆਕੇ ਦੈਵੀ ਧਰਮ ਦਾ ਰਾਜ ਸਥਾਪਨ ਕਰਦੇ ਹਨ। ਜਿੱਥੇ ਇਹ ਲਕਸ਼ਮੀ
ਨਾਰਾਇਣ ਰਾਜਾ ਰਾਣੀ ਰਾਜ ਕਰਦੇ ਸਨ। ਪਹਿਲਾਂ ਪਵਿੱਤਰ ਸਨ ਫਿਰ ਅਪਵਿੱਤਰ ਬਣਦੇ ਹਨ। ਜੋ ਪੂਜੀਏ ਸਨ,
ਉਹ ਫਿਰ 84 ਜਨਮ ਲੈਂਦੇ ਹਨ। ਪਹਿਲਾਂ ਬੇਹੱਦ ਦੇ ਬਾਪ ਦਾ 21 ਜਨਮ ਸੁਖ ਦਾ ਵਰਸਾ ਮਿਲਦਾ ਹੈ।
ਕੁਮਾਰੀ ਉਹ ਜੋ 21 ਕੁਲ ਦਾ ਉਧਾਰ ਕਰੇ। ਇਹ ਤੁਹਾਡਾ ਗਾਇਨ ਹੈ। ਤੁਸੀਂ ਕੁਮਾਰੀਆਂ ਹੋ, ਗ੍ਰਹਿਸਥੀ
ਨਹੀਂ ਹੋ। ਭਾਵੇਂ ਵੱਡੇ ਹਨ ਲੇਕਿਨ ਮਰਜੀਵਾ ਬਣ, ਸਭ ਬਾਪ ਦੇ ਬੱਚੇ ਬਣੇ ਹੋ। ਪ੍ਰਜਾਪਿਤਾ ਬ੍ਰਹਮਾ
ਦੇ ਢੇਰ ਬੱਚੇ ਹਨ ਹੋਰ ਵ੍ਰਿਧੀ ਨੂੰ ਪਾਉਂਦੇ ਰਹਿਣਗੇ। ਫਿਰ ਇਹ ਸਭ ਦੇਵਤਾ ਬਣਨਗੇ। ਇਹ ਸ਼ਿਵਬਾਬਾ
ਦਾ ਯੱਗ ਹੈ। ਇਸਨੂੰ ਕਿਹਾ ਜਾਂਦਾ ਹੈ ਰਾਜਸਵ ਯੱਗ, ਸਵਰਾਜ ਪਾਉਣ ਦਾ ਯੱਗ। ਆਤਮਾਵਾਂ ਨੂੰ ਬਾਪ ਤੋਂ
ਸਵਰਗ ਦੇ ਰਾਜ ਦਾ ਵਰਸਾ ਮਿਲਦਾ ਹੈ। ਇਸ ਰਾਜਸਵ ਅਸ਼ਵਮੇਘ ਗਿਆਨ ਯੱਗ ਵਿੱਚ ਕੀ ਕਰਨਾ ਹੈ? ਸ਼ਰੀਰ
ਸਹਿਤ ਜੋ ਕੁਝ ਹੈ, ਉਹ ਬਲਿਹਾਰ ਕਰਨਾ ਹੈ ਅਤੇ ਸਵਾਹਾ ਕਰਨਾ ਹੈ। ਇਸ ਯੱਗ ਤੋੰ ਤੁਸੀਂ ਫਿਰ ਰਾਜ
ਪਾਵੋਗੇ। ਬਾਪ ਯਾਦ ਦਵਾਉਂਦੇ ਹਨ ਕਿ ਭਗਤੀ ਮਾਰਗ ਵਿੱਚ ਤੁਸੀਂ ਗਾਉਂਦੇ ਸੀ ਕਿ ਹੇ ਬਾਬਾ, ਤੁਸੀਂ
ਜਦੋਂ ਆਵੋਗੇ ਤਾਂ ਅਸੀਂ ਬਲਿਹਾਰ ਜਾਵਾਂਗੇ, ਵਾਰੀ ਜਾਵਾਂਗੇ। ਹੁਣ ਤੁਸੀਂ ਆਪਣੇ ਨੂੰ ਸਭ
ਬ੍ਰਹਮਾਕੁਮਾਰ ਕੁਮਾਰੀਆਂ ਤਾਂ ਸਮਝਦੇ ਹੋ। ਭਾਵੇਂ ਰਹੋ ਆਪਣੇ ਗ੍ਰਹਿਸਥ ਵਿਵਹਾਰ ਵਿੱਚ ਪ੍ਰੰਤੂ
ਪਾਵਨ ਰਹਿਣਾ ਹੋਵੇਗਾ, ਕਮਲ ਪੁਸ਼ਪ ਸਮਾਨ। ਆਪਣੇ ਨੂੰ ਆਤਮਾ ਸਮਝੋ। ਅਸੀਂ ਬਾਬਾ ਦੇ ਬੱਚੇ ਹਾਂ। ਤੁਸੀਂ
ਆਤਮਾਵਾਂ ਹੋ ਆਸ਼ਿਕ। ਬਾਪ ਕਹਿੰਦੇ ਹਨ ਮੈਂ ਹਾਂ ਇੱਕ ਮਸ਼ੂਕ। ਤੁਸੀਂ ਮੈਨੂੰ ਮਸ਼ੂਕ ਨੂੰ ਪੁਕਾਰਦੇ
ਰਹਿੰਦੇ ਹੋ। ਤੁਸੀਂ ਅੱਧਾਕਲਪ ਦੇ ਆਸ਼ਿਕ ਹੋ ਜਿਸਨੂੰ ਪਰਮਪਿਤਾ ਪ੍ਰਮਾਤਮਾ ਕਿਹਾ ਹੈ, ਉਹ ਨਿਰਾਕਾਰ
ਹੈ। ਆਤਮਾ ਵੀ ਨਿਰਾਕਾਰ ਹੈ ਜੋ ਇਸ ਸ਼ਰੀਰ ਦਵਾਰਾ ਪਾਰ੍ਟ ਵਜਾਉਂਦੀ ਹੈ। ਭਗਤੀ ਮਾਰਗ ਵਿੱਚ ਵੀ
ਤੁਹਾਨੂੰ ਪਾਰ੍ਟ ਵਜਾਉਣਾ ਹੈ। ਭਗਤੀ ਹੈ ਹੀ ਰਾਤ, ਹਨ੍ਹੇਰੇ ਵਿੱਚ ਮਨੁੱਖ ਠੋਕਰਾਂ ਖਾਂਦੇ ਹਨ।
ਦਵਾਪਰ ਤੋਂ ਲੈਕੇ ਤੁਸੀਂ ਠੋਕਰਾਂ ਖਾਈਆਂ ਹਨ। ਇਸ ਸਮੇਂ ਮਹਾਦੁਖੀ ਹੋ ਗਏ ਹੋ। ਹੁਣ ਪੁਰਾਣੀ ਦੁਨੀਆਂ
ਦਾ ਅੰਤ ਹੈ। ਇਹ ਪੈਸਾ ਆਦਿ ਸਭ ਮਿੱਟੀ ਵਿੱਚ ਮਿਲ ਜਾਣਾ ਹੈ। ਭਾਵੇਂ ਕੋਈ ਕਰੋੜਪਤੀ ਹਨ, ਰਾਜਾ ਹਨ,
ਬੱਚੇ ਪੈਦਾ ਹੋਣਗੇ ਤਾਂ ਸਮਝਣਗੇ ਇਹ ਧਨ ਸਾਡੇ ਬੱਚਿਆਂ ਦੇ ਲਈ ਹੈ। ਸਾਡੇ ਪੁੱਤਰ, ਪੋਤਰੇ ਖਾਣਗੇ।
ਬਾਪ ਕਹਿੰਦੇ ਹਨ ਕੁਝ ਵੀ ਖਾਣਗੇ ਨਹੀਂ। ਇਹ ਦੁਨੀਆਂ ਹੀ ਖ਼ਤਮ ਹੋਣ ਵਾਲੀ ਹੈ। ਬਾਕੀ ਥੋੜ੍ਹਾ ਸਮਾਂ
ਹੈ। ਵਿਘਨ ਬਹੁਤ ਪੈਣਗੇ। ਆਪਸ ਵਿੱਚ ਲੜਣਗੇ। ਪਿਛਾੜੀ ਵਿੱਚ ਇੰਝ ਲੜਣਗੇ ਜੋ ਖੂਨ ਦੀਆਂ ਨਦੀਆਂ
ਬਹਿਣਗੀਆਂ। ਤੁਹਾਡੀ ਤਾਂ ਕਿਸੇ ਨਾਲ ਲੜ੍ਹਾਈ ਨਹੀਂ ਹੈ। ਤੁਸੀਂ ਯੋਗਬਲ ਵਿੱਚ ਰਹਿੰਦੇ ਹੋ। ਤੁਸੀਂ
ਯਾਦ ਵਿੱਚ ਰਹੋਗੇ ਤਾਂ ਕੋਈ ਵੀ ਤੁਹਾਡੇ ਸਾਹਮਣੇ ਬੁਰੇ ਵਿਚਾਰ ਨਾਲ ਆਉਣਗੇ ਤਾਂ ਉਨ੍ਹਾਂ ਨੂੰ
ਭਿਅੰਕਰ ਸਾਖਸ਼ਤਕਾਰ ਹੋ ਜਾਵੇਗਾ ਅਤੇ ਝੱਟ ਭੱਜ ਜਾਣਗੇ। ਤੁਸੀਂ ਸ਼ਿਵਬਾਬਾ ਨੂੰ ਯਾਦ ਕਰੋਗੇ ਅਤੇ ਉਹ
ਭੱਜ ਜਾਣਗੇ। ਜੋ ਪੱਕੇ ਬੱਚੇ ਹਨ, ਪੁਰਸ਼ਾਰਥ ਵਿੱਚ ਰਹਿੰਦੇ ਹਨ ਕਿ ਮੇਰਾ ਤਾਂ ਇੱਕ ਸ਼ਿਵਬਾਬਾ, ਦੂਸਰਾ
ਨਾ ਕੋਈ। ਬਾਪ ਸਮਝਾਉਂਦੇ ਹਨ ਕਿ ਹੱਥ ਕਾਰ ਡੇ .. ਬੱਚਿਆਂ ਨੂੰ ਘਰ ਨੂੰ ਵੀ ਸੰਭਾਲਣਾ ਹੈ। ਪਰੰਤੂ
ਤੁਸੀਂ ਆਤਮਾਵਾਂ ਬਾਪ ਨੂੰ ਯਾਦ ਕਰੋ ਤਾਂ ਪਾਪਾਂ ਦਾ ਬੋਝਾ ਉਤਰ ਜਾਵੇਗਾ। ਸਿਰ੍ਫ ਮੈਨੂੰ ਯਾਦ ਕਰੋ
ਤਾਂ ਤੁਸੀਂ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣ ਜਾਵੋਗੇ, ਪਰੰਤੂ ਨੰਬਰਵਾਰ ਪੁਰਸ਼ਾਰਥ ਅਨੁਸਾਰ। ਫਿਰ
ਤੁਸੀਂ ਸਭ ਇਹ ਸ਼ਰੀਰ ਛੱਡੋਗੇ, ਬਾਬਾ ਸਾਰੀਆਂ ਆਤਮਾਵਾਂ ਨੂੰ ਮੱਛਰਾਂ ਤਰ੍ਹਾਂ ਲੈ ਜਾਣਗੇ। ਬਾਕੀ
ਸਾਰੀ ਦੁਨੀਆਂ ਨੇ ਸਜ਼ਾਵਾਂ ਖਾਣੀਆਂ ਹਨ। ਭਾਰਤ ਵਿੱਚ ਬਾਕੀ ਥੋੜ੍ਹੇ ਜਾਕੇ ਰਹਿਣਗੇ। ਉਸਦੇ ਲਈ ਇਹ
ਮਹਾਭਾਰਤ ਲੜ੍ਹਾਈ ਹੈ। ਇੱਥੇ ਤਾਂ ਬਹੁਤ ਵਾਧਾ ਹੋਵੇਗਾ। ਪ੍ਰਦਰਸ਼ਨੀ, ਪ੍ਰੋਜੈਕਟਰ ਆਦਿ ਦਵਾਰਾ ਕਿੰਨੇ
ਸੁਣਦੇ ਹਨ। ਉਹ ਪ੍ਰਜਾ ਬਣਦੀ ਜਾਂਦੀ ਹੈ। ਰਾਜਾ ਤਾਂ ਇੱਕ ਹੀ ਹੁੰਦਾ ਹੈ ਬਾਕੀ ਹੁੰਦੀ ਹੈ ਪ੍ਰਜਾ।
ਵਜ਼ੀਰ ਵੀ ਪ੍ਰਜਾ ਦੀ ਲਾਈਨ ਵਿੱਚ ਆ ਜਾਂਦਾ ਹੈ। ਢੇਰ ਪ੍ਰਜਾ ਹੁੰਦੀ ਹੈ। ਇੱਕ ਰਾਜੇ ਦੀ ਲੱਖਾਂ ਦੇ
ਅੰਦਾਜ਼ ਵਿੱਚ ਪ੍ਰਜਾ ਹੁੰਦੀ ਹੈ। ਤਾਂ ਰਾਜਾ - ਰਾਣੀ ਨੂੰ ਮਿਹਨਤ ਕਰਨੀ ਪਵੇ ਨਾ।
ਬਾਪ ਕਹਿੰਦੇ - ਸਭ ਕੁਝ ਕਰਦੇ ਨਿਰੰਤਰ ਮੈਨੂੰ ਯਾਦ ਕਰੋ। ਜਿਵੇਂ ਆਸ਼ਿਕ - ਮਸ਼ੂਕ ਹੁੰਦੇ ਹਨ, ਉਨ੍ਹਾਂ
ਦਾ ਜਿਸਮਾਨੀ ਲਵ ਰਹਿੰਦਾ ਹੈ। ਤੁਸੀਂ ਬੱਚੇ ਇਸ ਸਮੇਂ ਆਸ਼ਿਕ ਹੋ। ਤੁਹਾਡਾ ਮਸ਼ੂਕ ਆਇਆ ਹੋਇਆ ਹੈ।
ਤੁਹਾਨੂੰ ਪੜ੍ਹਾ ਰਿਹਾ ਹੈ। ਪੜ੍ਹਦੇ - ਪੜ੍ਹਦੇ ਤੁਸੀਂ ਦੇਵਤਾ ਬਣ ਜਾਵੋਗੇ। ਯਾਦ ਨਾਲ ਵਿਕਰਮ
ਵਿਨਾਸ਼ ਹੋਣਗੇ ਅਤੇ ਤੁਸੀਂ ਸਦੈਵ ਨਿਰੋਗੀ ਵੀ ਬਣੋਗੇ। ਫਿਰ 84 ਦੇ ਚੱਕਰ ਨੂੰ ਵੀ ਯਾਦ ਰੱਖਣਾ ਹੈ।
ਸਤਿਯੁਗ ਵਿੱਚ ਇਨ੍ਹੇ ਜਨਮ, ਤ੍ਰੇਤਾ ਵਿੱਚ ਇਤਨੇ ਜਨਮ। ਅਸੀਂ ਦੇਵੀ - ਦੇਵਤਾ ਧਰਮ ਵਾਲਿਆਂ ਨੇ ਪੂਰੇ
84 ਦਾ ਚੱਕਰ ਲਗਾਇਆ ਹੈ। ਅੱਗੇ ਚੱਲਕੇ ਤੁਸੀਂ ਬਹੁਤ ਵ੍ਰਿਧੀ ਨੂੰ ਪਾਵੋਗੇ। ਤੁਹਾਡੇ ਸੈਂਟਰਜ ਹਜਾਰਾਂ
ਦੇ ਹਿਸਾਬ ਨਾਲ ਹੋ ਜਾਣਗੇ। ਗਲੀ - ਗਲੀ ਵਿੱਚ ਸਮਝਾਉਂਦੇ ਰਹਿਣਗੇ ਕਿ ਸਿਰ੍ਫ ਬਾਪ ਨੂੰ ਅਤੇ ਵਰਸੇ
ਨੂੰ ਯਾਦ ਕਰੋ। ਹੁਣ ਚੱਲੋ ਘਰ ਵਾਪਸ। ਇਹ ਤਾਂ ਛੀ - ਛੀ ਚੋਲਾ ਹੈ। ਇਹ ਹੈ ਬੇਹੱਦ ਦਾ ਵੈਰਾਗ।
ਸੰਨਿਆਸੀ ਤਾਂ ਸਿਰ੍ਫ ਹੱਦ ਦਾ ਘਰਬਾਰ ਛੱਡ ਦਿੰਦੇ ਹਨ। ਉਹ ਹੈ ਹਠਯੋਗੀ। ਉਹ ਰਾਜਯੋਗ ਸਿਖਾ ਨਹੀਂ
ਸਕਦੇ। ਕਹਿੰਦੇ ਹਨ - ਇਹ ਭਗਤੀ ਵੀ ਅਨਾਦਿ ਹੈ। ਬਾਪ ਕਹਿੰਦੇ ਹਨ ਇਹ ਭਗਤੀ ਤਾਂ ਦਵਾਪਰ ਤੋਂ ਸ਼ੁਰੂ
ਹੁੰਦੀ ਹੈ। 84 ਪੌੜੀਆਂ ਉਤਰੀ ਹੁਣ ਤੁਸੀਂ ਤਮੋਪ੍ਰਧਾਨ ਬਣੇ ਹੋ। ਤੁਸੀਂ ਸੋ ਦੇਵੀ - ਦੇਵਤਾ ਸੀ।
ਕ੍ਰਿਸ਼ਚਨ ਕਹਿਣਗੇ ਹਮ ਸੋ ਕ੍ਰਿਸ਼ਚਨ ਸੀ। ਤੁਸੀਂ ਜਾਣਦੇ ਹੋ ਅਸੀਂ ਸਤਿਯੁਗ ਵਿੱਚ ਸੀ। ਬਾਪ ਨੇ ਦੇਵੀ
- ਦੇਵਤਾ ਧਰਮ ਸਥਾਪਨ ਕੀਤਾ। ਇਹ ਜੋ ਲਕਸ਼ਮੀ - ਨਾਰਾਇਣ ਸਨ ਉਹ ਹੁਣ ਬ੍ਰਾਹਮਣ ਬਣੇ ਹਨ। ਸਤਿਯੁਗ
ਵਿੱਚ ਇੱਕ ਰਾਜਾ - ਰਾਣੀ ਸਨ, ਇੱਕ ਭਾਸ਼ਾ ਸੀ। ਇਹ ਵੀ ਬੱਚਿਆਂ ਨੇ ਸਾਖਸ਼ਤਕਾਰ ਕੀਤਾ ਹੈ। ਤੁਸੀਂ ਹੋ
ਸਭ ਆਦਿ - ਸਨਾਤਨ ਧਰਮ ਦੇ। ਤੁਸੀਂ ਹੀ 84 ਜਨਮ ਲੈਂਦੇ ਹੋ। ਉਹ ਜੋ ਕਹਿੰਦੇ ਆਤਮਾ ਨਿਰਲੇਪ ਹੈ ਜਾਂ
ਈਸ਼ਵਰ ਸ੍ਰਵਵਿਆਪੀ ਹੈ, ਇਹ ਰਾਂਗ ਹੈ। ਸਭ ਵਿੱਚ ਆਤਮਾ ਹੈ, ਫਿਰ ਕਿਵੇਂ ਕਹਿੰਦੇ ਹੋ ਸਾਡੇ ਵਿੱਚ
ਪ੍ਰਮਾਤਮਾ ਹੈ। ਫਿਰ ਤਾਂ ਸਭ ਫਾਦਰਜ਼ ਹੋ ਗਏ ਨਾ। ਕਿੰਨੇਂ ਤਮੋਪ੍ਰਧਾਨ ਬਣ ਗਏ ਹਨ। ਪਹਿਲੋਂ ਜੋ
ਸੁਣਦੇ ਸਨ ਉਹ ਮੰਨ ਲੈਂਦੇ ਸਨ। ਹੁਣ ਬਾਪ ਆਕੇ ਸੱਚ ਸੁਣਾਉਂਦੇ ਹਨ। ਤੁਹਾਨੂੰ ਗਿਆਨ ਦਾ ਤੀਸਰਾ
ਨੇਤ੍ਰ ਦਿੰਦੇ ਹਨ ਜਿਸ ਨਾਲ ਤੁਸੀਂ ਸ੍ਰਿਸ਼ਟੀ ਦੇ ਆਦਿ ਮੱਧ ਅੰਤ ਨੂੰ ਜਾਣਦੇ ਹੋ। ਅਮਰਕਥਾ ਵੀ ਇਹ
ਹੈ। ਬਾਕੀ ਸੂਖਸ਼ਮਵਤਨ ਵਿੱਚ ਕਥਾ ਆਦਿ ਹੈ ਨਹੀਂ। ਇਹ ਸਭ ਭਗਤੀ ਮਾਰਗ ਦਾ ਸੈਪਲਿੰਗ ਹੈ। ਤੁਸੀਂ
ਅਮਰਕਥਾ ਸੁਣ ਰਹੇ ਹੋ, ਅਮਰ ਬਣਨ ਦੇ ਲਈ। ਉੱਥੇ ਤੁਸੀਂ ਖੁਸ਼ੀ ਨਾਲ ਇੱਕ ਸ਼ਰੀਰ ਛੱਡ ਦੂਸਰਾ ਜਾਕੇ
ਲਵੋਗੇ। ਇੱਥੇ ਤਾਂ ਕੋਈ ਮਰਦਾ ਹੈ ਤਾਂ ਰੌਂਦੇ ਪਿੱਟਦੇ ਹਨ। ਉੱਥੇ ਬਿਮਾਰੀ ਆਦਿ ਕੋਈ ਹੁੰਦੀ ਨਹੀਂ।
ਸਦਾ ਏਵਰਹੇਲਦੀ ਰਹਿੰਦੇ ਹਨ। ਉਮਰ ਵੀ ਵੱਡੀ ਹੁੰਦੀ ਹੈ। ਉੱਥੇ ਪਤਿਤਪਣਾ ਹੁੰਦਾ ਨਹੀਂ। ਹੁਣ ਇਹ
ਪੱਕਾ ਕਰ ਲੈਣਾ ਹੈ ਕਿ ਅਸੀਂ 84 ਦਾ ਚਕ੍ਰ ਪੂਰਾ ਕੀਤਾ ਹੈ। ਹੁਣ ਬਾਬਾ ਸਾਨੂੰ ਲੈਣ ਆਇਆ ਹੈ। ਪਾਵਨ
ਬਣਨ ਦੀ ਯੁਕਤੀਆਂ ਵੀ ਤੁਹਾਨੂੰ ਦੱਸਦੇ ਹਨ। ਸਿਰ੍ਫ ਮੈਨੂੰ ਬਾਪ ਨੂੰ ਅਤੇ ਵਰਸੇ ਨੂੰ ਯਾਦ ਕਰੋ।
ਸਤਿਯੁਗ ਵਿੱਚ 16 ਕਲਾਂ ਸੰਪੂਰਨ ਫਿਰ ਕਲਾ ਘੱਟ ਹੁੰਦੀ ਜਾਂਦੀ ਹੈ। ਹੁਣ ਤੁਹਾਡੇ ਵਿੱਚ ਕੋਈ ਕਲਾ
ਨਹੀਂ ਰਹੀ ਹੈ। ਬਾਪ ਹੀ ਦੁਖ ਤੋਂ ਛੁਡਾਕੇ ਸੁਖ ਵਿੱਚ ਲੈ ਜਾਂਦੇ ਹਨ ਇਸਲਈ ਲਿਬਰੇਟਰ ਕਿਹਾ ਜਾਂਦਾ
ਹੈ। ਸਭਨੂੰ ਆਪਣੇ ਨਾਲ ਲੈ ਜਾਂਦੇ ਹਨ। ਤੁਹਾਡੇ ਗੁਰੂ ਤੁਹਾਨੂੰ ਨਾਲ ਥੋੜ੍ਹੀ ਨਾ ਲੈ ਜਾਂਦੇ ਹਨ।
ਉਹ ਗੁਰੂ ਚਲਾ ਜਾਂਦਾ ਹੈ ਤਾਂ ਚੇਲਾ ਗੱਦੀ ਤੇ ਬੈਠਦਾ ਹੈ ਫਿਰ ਚੇਲਿਆਂ ਵਿੱਚ ਬਹੁਤ ਗੜਬੜ ਹੋ ਜਾਂਦੀ
ਹੈ। ਆਪਸ ਵਿੱਚ ਗੱਦੀ ਦੇ ਲਈ ਲੜ੍ਹ ਪੈਂਦੇ ਹਨ। ਬਾਪ ਕਹਿੰਦੇ ਹਨ ਮੈਂ ਤੁਹਾਨੂੰ ਆਤਮਾਵਾਂ ਨੂੰ ਨਾਲ
ਲੈ ਜਾਵਾਂਗਾ। ਤੁਸੀਂ ਸੰਪੂਰਨ ਨਹੀਂ ਬਣੋਗੇ ਤਾਂ ਸਜ਼ਾਵਾਂ ਖਾਵੋਗੇ ਅਤੇ ਪਦਵੀ ਵੀ ਭ੍ਰਿਸ਼ਟ ਹੋਵੇਗੀ।
ਇੱਥੇ ਰਾਜਧਾਨੀ ਸਥਾਪਨ ਹੋ ਰਹੀ ਹੈ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ
। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਯਾਦ ਦਾ
ਅਜਿਹਾ ਅਭਿਆਸ ਕਰਨਾ ਹੈ ਜੋ ਬੁਰੇ ਵਿਚਾਰ ਵਾਲੇ ਸਾਮ੍ਹਣੇ ਆਉਂਦੇ ਹੀ ਪ੍ਰੀਵਰਤਨ ਹੋ ਜਾਣ। ਮੇਰਾ
ਤਾਂ ਇੱਕ ਸ਼ਿਵਬਾਬਾ, ਦੂਜਾ ਨਾ ਕੋਈ.. ਇਸ ਪੁਰਸ਼ਾਰਥ ਵਿੱਚ ਰਹਿਣਾ ਹੈ।
2. ਸਵਰਾਜ ਪਾਉਣ ਦੇ ਲਈ ਸ਼ਰੀਰ ਸਹਿਤ ਜੋ ਕੁਝ ਵੀ ਹੈ, ਉਹ ਬਲਿਹਾਰ ਜਾਣਾ ਹੈ। ਜਦੋਂ ਇਸ ਰੂਦਰ ਯੱਗ
ਵਿੱਚ ਸਭ ਕੁਝ ਸਵਾਹਾ ਕਰੋਗੇ ਤਾਂ ਰਾਜ ਪਦਵੀ ਮਿਲੇਗੀ।
ਵਰਦਾਨ:-
ਗਿਆਨੀ ਤੂੰ ਆਤਮਾ ਬਣ ਗਿਆਨ ਸਾਗਰ ਅਤੇ ਗਿਆਨ ਵਿੱਚ ਸਮਾਉਣ ਵਾਲੇ ਸ੍ਰਵ ਪ੍ਰਾਪਤੀ ਸਵਰੂਪ ਭਵ:
ਜੋ ਗਿਆਨੀ ਤੂੰ ਆਤਮਾਵਾਂ
ਹਨ ਉਹ ਸਦਾ ਗਿਆਨ ਸਾਗਰ ਅਤੇ ਗਿਆਨ ਵਿੱਚ ਸਮਾਈਆਂ ਰਹਿੰਦਿਆਂ ਹਨ, ਸ੍ਰਵ ਪ੍ਰਾਪਤੀ ਸਵਰੂਪ ਹੋਣ ਦੇ
ਕਾਰਨ ਇੱਛਾ ਮਾਤਰਮ ਅਵਿਦਿਆ ਦੀ ਸਟੇਜ਼ ਖ਼ੁਦ ਹੀ ਰਹਿੰਦੀ ਹੈ। ਜੋ ਅੰਸ਼ ਮਾਤਰ ਵੀ ਕਿਸੇ ਸਵਭਾਵ
ਸੰਸਕਾਰ ਦੇ ਅਧੀਨ ਹਨ, ਨਾਮ - ਮਾਨ - ਸ਼ਾਨ ਦੇ ਮੰਗਤਾ ਹਨ। ਕੀ, ਕਿਉਂ, ਦੇ ਕੁਵਸ਼ਚਨ ਵਿੱਚ ਚਿਲਾਉਣ
ਵਾਲੇ, ਪੁਕਾਰਨ ਵਾਲੇ, ਅੰਦਰ ਇੱਕ ਬਾਹਰ ਦੂਸਰਾ ਰੂਪ ਹੈ - ਉਨ੍ਹਾਂ ਨੂੰ ਗਿਆਨੀ ਤੂੰ ਆਤਮਾ ਨਹੀਂ
ਕਿਹਾ ਜਾ ਸਕਦਾ।
ਸਲੋਗਨ:-
ਇਸ ਜੀਵਨ ਵਿੱਚ
ਅਤਿੰਦਰੀਏ ਸੁਖ ਅਤੇ ਆਨੰਦ ਦੀ ਅਨੁਭੂਤੀ ਕਰਨ ਵਾਲੇ ਹੀ ਸਹਿਜਯੋਗੀ ਹਨ।