18.07.20        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਤੁਸੀਂ ਡਬਲ ਅਹਿੰਸਕ ਰੂਹਾਨੀ ਸੈਨਾ ਹੋ ਤੁਹਾਨੂੰ ਸ਼੍ਰੀਮਤ ਤੇ ਆਪਣੀ ਦੈਵੀ ਰਾਜਧਾਨੀ ਸਥਾਪਨ ਕਰਨੀ ਹੈ "

ਪ੍ਰਸ਼ਨ:-
ਤੁਸੀਂ ਰੂਹਾਨੀ ਸੇਵਾਧਾਰੀ ਬੱਚੇ ਸਭ ਨੂੰ ਕਿਹੜੀ ਗੱਲ ਦੀ ਚੇਤਾਵਨੀ ਦਿੰਦੇ ਹੋ?

ਉੱਤਰ:-
ਤੁਸੀੰ ਸਭ ਨੂੰ ਚੇਤਾਵਨੀ ਦਿੰਦੇ ਹੋ ਕਿ ਇਹ ਉਹ ਹੀ ਮਹਾਭਾਰਤ ਲੜ੍ਹਾਈ ਦਾ ਸਮਾਂ ਹੈ, ਹੁਣ ਇਹ ਪੁਰਾਣੀ ਦੁਨੀਆਂ ਵਿਨਾਸ਼ ਹੋਣੀ ਹੈ, ਬਾਪ ਨਵੀਂ ਦੁਨੀਆਂ ਦੀ ਸਥਾਪਨਾ ਕਰਵਾ ਰਹੇ ਹਨ। ਵਿਨਾਸ਼ ਦੇ ਬਾਦ ਫਿਰ ਜੈ - ਜੈਕਾਰ ਹੋਵੇਗੀ। ਤੁਹਾਨੂੰ ਆਪਸ ਵਿੱਚ ਮਿਲਕੇ ਸਲਾਹ ਕਰਨੀ ਚਾਹੀਦੀ ਕਿ ਵਿਨਾਸ਼ ਤੋਂ ਪਹਿਲੋਂ ਸਭਨੂੰ ਬਾਪ ਦਾ ਪਰਿਚੈ ਕਿਵ਼ੇਂ ਮਿਲੇ?

ਗੀਤ:-
ਤੂਨੇ ਰਾਤ ਗਵਾਈ ਸੋ ਕੇ

ਓਮ ਸ਼ਾਂਤੀ
ਬਾਪ ਸਮਝਾ ਰਹੇ ਹਨ ਉੱਚ ਤੇ ਉੱਚ ਹਨ ਭਗਵਾਨ ਫਿਰ ਉਨ੍ਹਾਂ ਨੂੰ ਉੱਚ ਤੋਂ ਉੱਚ ਕਮਾਂਡਰ ਇਨ ਚੀਫ ਆਦਿ ਵੀ ਕਹੋ ਕਿਉਂਕਿ ਤੁਸੀਂ ਸੈਨਾ ਹੋ ਨਾ। ਤੁਹਾਡਾ ਸੁਪ੍ਰੀਮ ਕਮਾਂਡਰ ਕੌਣ ਹੈ? ਇਹ ਵੀ ਜਾਣਦੇ ਹੋ ਦੋ ਸੇਨਾਵਾਂ ਹਨ - ਉਹ ਹੈ ਜਿਸਮਾਨੀ, ਤੁਸੀਂ ਹੋ ਰੂਹਾਨੀ। ਉਹ ਹੱਦ ਦੇ ਤੁਸੀਂ ਬੇਹੱਦ ਦੇ। ਤੁਹਾਡੇ ਵਿੱਚ ਕਮਾਂਡਰ ਵੀ ਹਨ, ਜਨਰਲ ਵੀ ਹਨ, ਲੈਫਟੀਨੈਂਟ ਵੀ ਹਨ। ਬੱਚੇ ਜਾਣਦੇ ਹਨਅਸੀਂ ਸ਼੍ਰੀਮਤ ਤੇ ਰਾਜਧਾਨੀ ਸਥਾਪਨ ਕਰ ਰਹੇ ਹਾਂ। ਲੜ੍ਹਾਈ ਆਦਿ ਦੀ ਤੇ ਕੋਈ ਗੱਲ ਨਹੀਂ। ਅਸੀਂ ਸਾਰੇ ਵਿਸ਼ਵ ਤੇ ਫਿਰ ਤੋਂ ਆਪਣਾ ਦੈਵੀ ਰਾਜ ਸਥਾਪਨ ਕਰ ਰਹੇ ਹਾਂ ਸ਼੍ਰੀਮਤ ਤੇ। ਕਲਪ - ਕਲਪ ਸਾਡਾ ਇਹ ਪਾਰ੍ਟ ਵਜਦਾ ਹੈ। ਇਹ ਸਭ ਹਨ ਬੇਹੱਦ ਦੀਆਂ ਗੱਲਾਂ। ਉਨ੍ਹਾਂ ਲੜਾਈਆਂ ਵਿੱਚ ਇਹ ਗੱਲਾਂ ਨਹੀਂ। ਉੱਚ ਤੋਂ ਉੱਚ ਬਾਪ ਹੈ। ਉਨ੍ਹਾਂ ਨੂੰ ਜਾਦੂਗਰ, ਰਤਨਾਗਰ, ਗਿਆਨ ਦਾ ਸਾਗਰ ਵੀ ਕਹਿੰਦੇ ਹਨ। ਬਾਪ ਦੀ ਮਹਿਮਾ ਅਪਰਮ -ਅਪਾਰ ਹੈ। ਤੁਹਾਨੂੰ ਬੁੱਧੀ ਤੋਂ ਸਿਰ੍ਫ ਬਾਪ ਨੂੰ ਯਾਦ ਕਰਨਾ ਹੈ। ਮਾਇਆ ਯਾਦ ਭੁਲਾ ਦਿੰਦੀ ਹੈ। ਤੁਸੀ ਹੋ ਡਬਲ ਅਹਿੰਸਕ ਰੂਹਾਨੀ ਸੈਨਾ। ਤੁਹਾਨੂੰ ਇਹ ਹੀ ਖਿਆਲ ਹੈ ਕਿ ਅਸੀਂ ਆਪਣਾ ਰਾਜ ਕਿਵ਼ੇਂ ਸਥਾਪਨ ਕਰੀਏ। ਡਰਾਮਾ ਜਰੂਰ ਕਰਾਵੇਗਾ। ਪੁਰਸ਼ਾਰਥ ਤਾਂ ਕਰਨਾ ਹੁੰਦਾ ਹੈ ਨਾ। ਜੋ ਚੰਗੇ - ਚੰਗੇ ਬੱਚੇ ਹਨ, ਆਪਸ ਵਿੱਚ ਰਾਏ ਕਰਨੀ ਚਾਹੀਦੀ। ਮਾਇਆ ਨਾਲ ਯੁੱਧ ਤਾਂ ਅੰਤ ਤੱਕ ਤੁਹਾਡੀ ਚਲਦੀ ਰਹੇਗੀ। ਇਹ ਵੀ ਜਾਣਦੇ ਹੋ ਮਹਾਭਾਰਤ ਲੜ੍ਹਾਈ ਹੋਣੀ ਹੈ ਜਰੂਰ। ਨਹੀਂ ਤਾਂ ਪੁਰਾਣੀ ਦੁਨੀਆਂ ਦਾ ਵਿਨਾਸ਼ ਕਿਵ਼ੇਂ ਹੋਵੇ। ਬਾਬਾ ਸਾਨੁੰ ਸ਼੍ਰੀਮਤ ਦੇ ਰਹੇ ਹਨ। ਅਸੀਂ ਬੱਚਿਆਂ ਨੇ ਫਿਰ ਤੋਂ ਆਪਣਾ ਰਾਜ - ਭਾਗ ਪ੍ਰਾਪਤ ਕਰਨਾ ਹੈ। ਇਸ ਪੁਰਾਣੀ ਦੁਨੀਆਂ ਦਾ ਵਿਨਾਸ਼ ਹੋ ਫਿਰ ਭਾਰਤ ਵਿੱਚ ਜੈ - ਜੈਕਾਰ ਹੋ ਜਾਣਾ ਹੈ, ਜਿਸ ਦੇ ਲਈ ਤੁਸੀਂ ਨਿਮਿਤ ਬਣੇ ਹੋ। ਤਾਂ ਆਪਸ ਵਿੱਚ ਮਿਲਣਾ ਚਾਹੀਦਾ ਹੈ। ਕਿਵ਼ੇਂ - ਕਿਵੇਂ ਅਸੀਂ ਸਰਵਿਸ ਕਰੀਏ। ਸਭ ਨੂੰ ਬਾਪ ਦਾ ਪੈਗਾਮ ਸੁਣਾਈਏ ਕਿ ਹੁਣ ਇਸ ਪੁਰਾਣੀ ਦੁਨੀਆਂ ਦਾ ਵਿਨਾਸ਼ ਹੋਣਾ ਹੈ। ਬਾਪ ਨਵੀਂ ਦੁਨੀਆਂ ਦੀ ਸਥਾਪਨਾ ਕਰ ਰਹੇ ਹਨ। ਲੌਕਿਕ ਬਾਪ ਵੀ ਨਵਾਂ ਮਕਾਨ ਬਨਾਉਂਦੇ ਹਨ ਤਾਂ ਬੱਚੇ ਖੁਸ਼ ਹੁੰਦੇ ਹਨ। ਉਹ ਹੈ ਹੱਦ ਦੀ ਗੱਲ, ਇਹ ਹੈ ਸਾਰੇ ਵਿਸ਼ਵ ਦੀ ਗੱਲ। ਨਵੀਂ ਦੁਨੀਆਂ ਨੂੰ ਸਤਿਯੁਗ, ਪੁਰਾਣੀ ਦੁਨੀਆਂ ਨੂੰ ਕਲਯੁਗ ਕਿਹਾ ਜਾਂਦਾ ਹੈ। ਹੁਣ ਪੁਰਾਣੀ ਦੁਨੀਆਂ ਹੈ ਤਾਂ ਇਹ ਪਤਾ ਹੋਣਾ ਚਾਹੀਦਾ ਹੈ ਬਾਪ ਕਿਵ਼ੇਂ ਅਤੇ ਕਦੋਂ ਆਕੇ ਨਵੀਂ ਦੁਨੀਆਂ ਦੀ ਸਥਾਪਨ ਕਰਦੇ ਹਨ। ਤੁਹਾਡੇ ਵਿੱਚ ਨੰਬਰਵਾਰ ਪੁਰਸ਼ਾਰਥ ਅਨੁਸਾਰ ਜਾਣਦੇ ਹਨ। ਵੱਡੇ ਤੋਂ ਵੱਡਾ ਹੈ ਬਾਪ, ਬਾਕੀ ਫਿਰ ਨੰਬਰਵਾਰ ਮਹਾਰਥੀ, ਘੁੜਸਵਾਰ, ਪਿਆਦੇ ਹਨ। ਕਮਾਂਡਰ, ਕੈਪਟਨ ਇਹ ਤਾਂ ਸਿਰ੍ਫ ਮਿਸਾਲ ਦੇ ਸਮਝਾਇਆ ਜਾਂਦਾ ਹੈ। ਤਾਂ ਬੱਚਿਆਂ ਨੂੰ ਆਪਸ ਵਿੱਚ ਮਿਲ ਰਾਏ ਨਿਕਾਲਣੀ ਚਾਹੀਦੀ ਕਿ ਸਭ ਨੂੰ ਬਾਪ ਦਾ ਪਰਿਚੈ ਕਿਵ਼ੇਂ ਦੇਵੇਂ, ਇਹ ਹੈ ਰੂਹਾਨੀ ਸੇਵਾ। ਅਸੀਂ ਆਪਣੇ ਭਾਈ - ਭੈਣਾਂ ਨੂੰ ਚੇਤਾਵਨੀ ਕਿਵ਼ੇਂ ਦੇਵੇਂ ਕਿ ਬਾਪ ਨਵੀਂ ਦੁਨੀਆਂ ਸਥਾਪਨ ਕਰਨ ਦੇ ਲਈ ਆਏ ਹਨ। ਪੁਰਾਣੀ ਦੁਨੀਆਂ ਦਾ ਵਿਨਾਸ਼ ਵੀ ਸਾਮ੍ਹਣੇ ਖੜ੍ਹਾ ਹੈ। ਇਹ ਉਹ ਹੀ ਮਹਾਂਭਾਰਤ ਲੜ੍ਹਾਈ ਹੈ। ਮਨੁੱਖ ਤਾਂ ਸਮਝਦੇ ਨਹੀਂ ਹਨ ਕਿ ਮਹਾਭਾਰਤ ਲੜ੍ਹਾਈ ਤੋਂ ਬਾਦ ਫਿਰ ਕੀ!

ਤੁਸੀਂ ਹੁਣ ਫੀਲ ਕਰਦੇ ਹੋ ਕਿ ਅਸੀਂ ਸੰਗਮ ਤੇ ਪੁਰਸ਼ੋਤਮ ਬਣ ਰਹੇ ਹਾਂ। ਹੁਣ ਬਾਪ ਆਏ ਹਨ ਪੁਰਸ਼ੋਤਮ ਬਣਾਉਣ। ਇਸ ਵਿੱਚ ਲੜ੍ਹਾਈ ਆਦਿ ਦੀ ਕੋਈ ਗੱਲ ਨਹੀਂ ਹੈ। ਬਾਪ ਸਮਝਾਉਂਦੇ ਹਨ- ਬੱਚੇ, ਇਸ ਪਤਿਤ ਦੁਨੀਆਂ ਵਿੱਚ ਕੋਈ ਵੀ ਪਾਵਨ ਨਹੀਂ ਹੋ ਸਕਦਾ ਅਤੇ ਪਾਵਨ ਦੁਨੀਆਂ ਵਿੱਚ ਫ਼ਿਰ ਇੱਕ ਵੀ ਪਤਿਤ ਨਹੀਂ ਹੋ ਸਕਦਾ। ਇੰਨੀ ਛੋਟੀ ਗੱਲ ਵੀ ਕਈ ਸਮਝਦੇ ਨਹੀਂ ਹਨ। ਤੁਹਾਨੂੰ ਬੱਚਿਆਂ ਨੂੰ ਸਭ ਚਿੱਤਰਾਂ ਆਦਿ ਦਾ ਸਾਰ ਸਮਝਾਇਆ ਜਾਂਦਾ ਹੈ। ਭਗਤੀਮਾਰਗ ਵਿੱਚ ਮਨੁੱਖ ਜਪ -ਤਪ, ਦਾਨ - ਪੁੰਨ ਜੋ ਵੀ ਕਰਦੇ ਹਨ, ਉਸ ਨਾਲ ਅਲਪਕਾਲ ਦੇ ਲਈ ਕਾਗ ਵਿਸ਼ਠਾ ਸਮਾਨ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਪਰੰਤੂ ਜਦ ਕੋਈ ਇੱਥੇ ਆਕੇ ਸਮਝੇ ਤਾਂ ਇਹ ਗੱਲਾਂ ਬੁੱਧੀ ਵਿੱਚ ਬੈਠਣ। ਇਹ ਹੈ ਹੀ ਭਗਤੀ ਦਾ ਰਾਜ। ਗਿਆਨ ਰਿੰਚਕ ਵੀ ਨਹੀਂ। ਜਿਵੇਂ ਪਤਿਤ ਦੁਨੀਆਂ ਵਿੱਚ ਪਾਵਨ ਇੱਕ ਵੀ ਨਹੀਂ, ਉਵੇਂ ਗਿਆਨ ਵੀ ਇੱਕ ਦੇ ਸਿਵਾਏ ਕਿਸੇ ਵਿੱਚ ਨਹੀਂ। ਵੇਦ - ਸ਼ਾਸਤਰ ਆਦਿ ਸਭ ਭਗਤੀਮਾਰਗ ਦੇ ਹਨ। ਪੌੜ੍ਹੀ ਉਤਰਨੀ ਹੀ ਹੈ। ਹੁਣ ਤੁਸੀਂ ਬ੍ਰਾਹਮਣ ਬਣੇ ਹੋ, ਇਸ ਵਿੱਚ ਨੰਬਰਵਾਰ ਸੈਨਾ ਹੈ। ਮੁੱਖ - ਮੁੱਖ ਜੋ ਕਮਾਂਡਰ, ਕੈਪਟਨ, ਜਨਰਲ ਆਦਿ ਹਨ, ਉਨ੍ਹਾਂ ਨੂੰ ਆਪਸ ਵਿੱਚ ਮਿਲ ਰਾਏ ਕਰਨੀ ਚਾਹੀਦੀ, ਅਸੀਂ ਬਾਬਾ ਦਾ ਸ਼ੰਦੇਸ਼ ਕਿਵ਼ੇਂ ਦਈਏ। ਬੱਚਿਆਂ ਨੂੰ ਸਮਝਾਇਆ ਹੈ - ਮੈਸੰਜਰ, ਪੈਗੰਬਰ ਅਤੇ ਗੁਰੂ ਇੱਕ ਹੀ ਹੁੰਦਾ ਹੈ। ਬਾਕੀ ਸਭ ਹਨ ਭਗਤੀਮਾਰਗ ਦੇ। ਸੰਗਮਯੁਗੀ ਸਿਰ੍ਫ ਤੁਸੀੰ ਹੋ। ਇਹ ਲਕਸ਼ਮੀ - ਨਾਰਾਇਣ ਏਮ ਅਬਜੈਕਟ ਬਿਲਕੁਲ ਐਕੁਰੇਟ ਹੈ। ਭਗਤੀਮਾਰਗ ਵਿੱਚ ਸਤ - ਨਾਰਾਇਣ ਦੀ ਕਥਾ, ਤੀਜਰੀ ਦੀ ਕਥਾ, ਅਮਰਕਥਾ ਬੈਠ ਸੁਣਾਉਂਦੇ ਹਨ ਹੁਣ ਬਾਪ ਤੁਹਾਨੂੰ ਸੱਚੀ ਸਤ - ਨਾਰਾਇਣ ਦੀ ਕਥਾ ਸੁਣਾ ਰਹੇ ਹਨ। ਭਗਤੀਮਾਰਗ ਵਿੱਚ ਹਨ ਪਾਸਟ ਦੀਆਂ ਗੱਲਾਂ, ਜੋ ਹੋਕੇ ਜਾਂਦੇ ਹਨ ਉਨ੍ਹਾਂ ਦਾ ਬਾਦ ਵਿੱਚ ਫਿਰ ਮੰਦਿਰ ਆਦਿ ਬਨਾਉਂਦੇ ਹਨ। ਜਿਵੇਂ ਸ਼ਿਵਬਾਬਾ ਹੁਣ ਤੁਹਾਨੂੰ ਪੜ੍ਹਾ ਰਹੇ ਹਨ ਫਿਰ ਭਗਤੀਮਾਰਗ ਵਿੱਚ ਯਾਦਗਰ ਬਣਾਉਣਗੇ। ਸਤਿਯੁਗ ਵਿੱਚ ਸ਼ਿਵ ਜਾਂ ਲਕਸ਼ਮੀ - ਨਾਰਾਇਣ ਆਦਿ ਦਾ ਚਿੱਤਰ ਨਹੀਂ ਹੁੰਦਾ। ਗਿਆਨ ਬਿਲਕੁਲ ਵੱਖ ਹੈ, ਭਗਤੀ ਵੱਖ ਹੈ। ਇਹ ਵੀ ਤੁਸੀੰ ਜਾਣਦੇ ਹੋ ਇਸ ਲਈ ਬਾਪ ਨੇ ਕਿਹਾ ਹੈ ਹੀਅਰ ਨੋ ਈਵਲ, ਟਾਕ ਨੋ ਈਵਲ

ਤੁਹਾਨੂੰ ਬੱਚਿਆਂ ਨੂੰ ਹੁਣ ਕਿੰਨੀ ਖੁਸ਼ੀ ਹੈ, ਨਵੀਂ ਦੁਨੀਆਂ ਸਥਾਪਨ ਹੋ ਰਹੀ ਹੈ। ਸੁੱਖਧਾਮ ਦੀ ਸਥਾਪਨਾ ਅਰਥ ਬਾਬਾ ਸਾਨੂੰ ਫਿਰ ਤੋਂ ਡਾਇਰੈਕਸ਼ਨ ਦੇ ਰਹੇ ਹਨ, ਉਸ ਵਿੱਚ ਵੀ ਨੰਬਰਵਨ ਡਾਇਰੈਕਸ਼ਨ ਦਿੰਦੇ ਹਨ ਪਾਵਨ ਬਣੋ। ਪਤਿਤ ਤੇ ਸਭ ਹਨ ਨਾ। ਤਾਂ ਜੋ - ਚੰਗੇ - ਚੰਗੇ ਬੱਚੇ ਹਨ ਉਨ੍ਹਾਂਨੂੰ ਆਪਸ ਵਿੱਚ ਮਿਲਕੇ ਰਾਏ ਕਰਨੀ ਚਾਹੀਦੀ ਕਿ ਸਰਵਿਸ ਨੂੰ ਕਿਵ਼ੇਂ ਵਧਾਈਏ, ਗਰੀਬਾਂ ਨੂੰ ਕਿਵ਼ੇਂ ਮੈਸੇਜ ਦੇਈਏ, ਬਾਪ ਤਾਂ ਕਲਪ ਪਹਿਲਾਂ ਮਿਸਲ ਆਇਆ ਹੈ। ਕਹਿੰਦੇ ਹਨ ਆਪਣੇ ਨੂੰ ਆਤਮਾ ਸਮਝ ਮੈਨੂੰ ਬਾਪ ਨੂੰ ਯਾਦ ਕਰੋ। ਰਾਜਧਾਨੀ ਜਰੂਰ ਸਥਾਪਨ ਹੋਣੀ ਹੈ। ਸਮਝਣਗੇ ਜਰੂਰ। ਜੋ ਦੈਵੀ - ਦੇਵਤਾ ਧਰਮ ਦੇ ਨਹੀਂ ਹਨ ਉਹ ਨਹੀਂ ਸਮਝਣਗੇ। ਵਿਨਾਸ਼ਕਾਲੇ ਈਸ਼ਵਰ ਨਾਲ ਵਪ੍ਰੀਤ ਬੁੱਧੀ ਹਨ ਨਾ। ਤੁਸੀੰ ਬੱਚੇ ਜਾਣਦੇ ਹੋ ਤੁਹਾਡਾ ਧਨੀ ਹੈ ਇਸਲਈ ਤੁਹਾਨੂੰ ਨਾ ਵਿਕਾਰ ਵਿੱਚ ਜਾਣਾ ਹੈ ਨਾ ਲੜਨਾ - ਝਗੜ੍ਹਨਾ ਹੈ। ਤੁਹਾਡਾ ਬ੍ਰਾਹਮਣ ਧਰਮ ਬਹੁਤ ਉੱਚ ਹੈ। ਉਹ ਸ਼ੂਦਰ ਧਰਮ ਦੇ, ਤੁਸੀਂ ਬ੍ਰਾਹਮਣ ਧਰਮ ਦੇ। ਤੁਸੀੰ ਚੋਟੀ ਹੋ ਉਹ ਪੈਰ। ਚੋਟੀ ਤੋਂ ਉੱਪਰ ਹੈ ਉੱਚ ਤੋਂ ਉੱਚ ਭਗਵਾਨ ਨਿਰਾਕਾਰ। ਇਨ੍ਹਾਂ ਅੱਖਾਂ ਨਾਲ ਨਾ ਵੇਖਣ ਦੇ ਕਾਰਨ ਵਿਰਾਟ ਰੂਪ ਵਿੱਚ ਚੋਟੀ ( ਬ੍ਰਾਹਮਣ) ਅਤੇ ਸ਼ਿਵਬਾਬਾ ਨੂੰ ਵਿਖਾਉਂਦੇ ਨਹੀਂ ਹਨ। ਸਿਰ੍ਫ ਕਹਿੰਦੇ ਹਨ ਦੇਵਤਾ, ਖ਼ਤਰੀ, ਵੈਸ਼, ਸ਼ੂਦ੍ਰ। ਜੋ ਦੇਵਤਾ ਬਣਦੇ ਹਨ ਉਹ ਹੀ ਫਿਰ ਪੁਨਰਜਨਮ ਲੈ ਖ਼ਤਰੀ, ਵੈਸ਼, ਸ਼ੂਦਰ ਬਣਦੇ ਹਨ। ਵਿਰਾਟ ਰੂਪ ਦਾ ਵੀ ਕਈ ਅਰਥ ਨਹੀਂ ਜਾਣਦੇ। ਹੁਣ ਤੁਸੀੰ ਸਮਝਦੇ ਹੋ ਤਾਂ ਕੁਰੈਕਟ ਚਿੱਤਰ ਬਣਾਉਣਾ ਹੈ। ਸ਼ਿਵਬਾਬਾ ਵੀ ਵਿਖਾਇਆ ਹੈ ਤਾਂ ਬ੍ਰਾਹਮਣ ਵੀ ਵਿਖਾਏ ਹਨ, ਤੁਹਾਨੂੰ ਹੁਣ ਸਭਨੂੰ ਇਹ ਮੈਸੇਜ ਦੇਣਾ ਹੈ ਕਿ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ। ਤੁਹਾਡਾ ਕੰਮ ਹੈ ਮੈਸੇਜ ਦੇਣਾ। ਜਿਵੇਂ ਬਾਪ ਦੀ ਮਹਿਮਾ ਅਪਰੰਮਪਾਰ ਹੈ, ਉਵੇਂ ਭਾਰਤ ਦੀ ਵੀ ਬਹੁਤ ਮਹਿਮਾ ਹੈ। ਇਹ ਵੀ 7 ਰੋਜ਼ ਕੋਈ ਸੁਣੇ ਤਾਂ ਬੁੱਧੀ ਵਿੱਚ ਬੈਠੇ। ਕਹਿੰਦੇ ਹਨ ਫੁਰਸਤ ਨਹੀਂ। ਅਰੇ, ਅੱਧਾਕਲਪ ਪੁਕਾਰਦੇ ਆਏ ਹੋ ਹੁਣ ਉਹ ਪ੍ਰੈਕਟੀਕਲ ਵਿੱਚ ਆਇਆ ਹੋਇਆ ਹੈ। ਬਾਪ ਨੂੰ ਆਉਣਾ ਹੀ ਹੈ ਅੰਤ ਵਿੱਚ। ਇਹ ਵੀ ਤੁਸੀਂ ਬ੍ਰਾਹਮਣ ਜਾਣਦੇ ਹੋ ਨੰਬਰਵਾਰ ਪੁਰਸ਼ਾਰਥ ਅਨੁਸਾਰ। ਪੜ੍ਹਾਈ ਸ਼ੁਰੂ ਕੀਤੀ ਅਤੇ ਨਿਸ਼ਚੇ ਹੋਇਆ। ਮਸ਼ੂਕ ਆਇਆ ਹੋਇਆ ਹੈ, ਜਿਸਨੂੰ ਅਸੀਂ ਪੁਕਾਰਦੇ ਸੀ, ਜ਼ਰੂਰ ਕਿਸੇ ਸ਼ਰੀਰ ਵਿੱਚ ਆਇਆ ਹੋਵੇਗਾ। ਉਨ੍ਹਾਂਨੂੰ ਆਪਣਾ ਸ਼ਰੀਰ ਤੇ ਹੈ ਨਹੀਂ। ਬਾਪ ਕਹਿੰਦੇ ਹਨ ਮੈਂ ਇਨ੍ਹਾਂ ਵਿੱਚ ਪ੍ਰਵੇਸ਼ ਕਰ ਤੁਹਾਨੂੰ ਸ੍ਰਿਸ਼ਟੀ ਚਕ੍ਰ ਦੀ, ਰਚਤਾ ਅਤੇ ਰਚਨਾ ਦੀ ਨਾਲੇਜ ਦਿੰਦਾ ਹਾਂ। ਇਹ ਹੋਰ ਕੋਈ ਨਹੀਂ ਜਾਣਦੇ। ਇਹ ਪੜ੍ਹਾਈ ਹੈ। ਬਹੁਤ ਸਹਿਜ ਕਰਕੇ ਸਮਝਾਉਂਦੇ ਹਨ। ਬਾਬਾ ਕਹਿੰਦੇ ਹਨ ਮੈਂ ਤੁਹਾਨੂੰ ਕਿੰਨਿਆਂ ਨੂੰ ਧਨਵਾਨ ਬਣਾਉਂਦਾ ਹਾਂ। ਕਲਪ - ਕਲਪ ਤੁਹਾਡੇ ਵਰਗਾ ਪਵਿੱਤਰ ਤੇ ਸੁਖੀ ਕੋਈ ਨਹੀਂ। ਤੁਸੀੰ ਬੱਚੇ ਇਸ ਵਕ਼ਤ ਸਭ ਨੂੰ ਗਿਆਨ ਦਾਨ ਦਿੰਦੇ ਹੋ। ਬਾਪ ਤੁਹਾਨੂੰ ਰਤਨਾਂ ਦਾ ਦਾਨ ਦਿੰਦੇ ਹਨ, ਤੁਸੀਂ ਦੂਸਰਿਆਂ ਨੂੰ ਦਿੰਦੇ ਹੋ। ਭਾਰਤ ਨੂੰ ਸ੍ਵਰਗ ਬਣਾਉਂਦੇ ਹੋ। ਤੁਸੀਂ ਆਪਣੇ ਹੀ ਤਨ - ਮਨ - ਧਨ ਨਾਲ ਸ਼੍ਰੀਮਤ ਤੇ ਭਾਰਤ ਨੂੰ ਸ੍ਵਰਗ ਬਣਾ ਰਹੇ ਹੋ। ਕਿੰਨਾ ਉੱਚਾ ਕੰਮ ਹੈ। ਤੁਸੀਂ ਗੁਪਤ ਸੈਨਾ ਹੋ, ਕਿਸੇ ਨੂੰ ਵੀ ਪਤਾ ਨਹੀਂ ਹੈ। ਤੁਸੀਂ ਜਾਣਦੇ ਹੋ ਅਸੀਂ ਵਿਸ਼ਵ ਦੀ ਬਾਦਸ਼ਾਹੀ ਲੈ ਰਹੇ ਹਾਂ, ਸ਼੍ਰੀਮਤ ਦੁਆਰਾ ਸ੍ਰੇਸ਼ਠ ਬਣਦੇ ਹਾਂ। ਹੁਣ ਬਾਪ ਕਹਿੰਦੇ ਹਨ ਮਾਮੇਕਮ ਯਾਦ ਕਰੋ। ਕ੍ਰਿਸ਼ਨ ਤੇ ਕਹਿ ਨਾ ਸਕੇ , ਉਹ ਤਾਂ ਪ੍ਰਿੰਸ ਸੀ। ਤੁਸੀਂ ਪ੍ਰਿੰਸ ਬਣਦੇ ਹੋ ਨਾ। ਸਤਿਯੁਗ - ਤ੍ਰੇਤਾ ਵਿਚ ਪਵਿੱਤਰ ਪ੍ਰਵ੍ਰਿਤੀ ਮਾਰਗ ਹੈ। ਅਪਵਿੱਤਰ ਰਾਜੇ ਪਵਿੱਤਰ ਰਾਜਾ - ਰਾਣੀ ਲਕਸ਼ਮੀ - ਨਾਰਾਇਣ ਦੀ ਪੂਜਾ ਕਰਦੇ ਹਨ। ਪਵਿੱਤਰ ਪ੍ਰਵ੍ਰਿਤੀ ਮਾਰਗ ਵਾਲਿਆਂ ਦਾ ਰਾਜ ਚਲਦਾ ਹੈ ਫਿਰ ਹੁੰਦਾ ਹੈ ਅਪਵਿੱਤਰ ਪ੍ਰਵ੍ਰਿਤੀ ਮਾਰਗ। ਅੱਧਾ - ਅੱਧਾ ਹੈ ਨਾ। ਦਿਨ ਅਤੇ ਰਾਤ। ਲੱਖਾਂ ਵਰ੍ਹੇ ਦੀ ਗੱਲ ਹੋਵੇ ਤਾਂ ਫਿਰ ਅੱਧਾ - ਅੱਧਾ ਤਾਂ ਹੋ ਨਹੀਂ ਸਕਦਾ। ਲੱਖਾਂ ਵਰ੍ਹੇ ਹੋਣ ਤਾਂ ਫਿਰ ਹਿੰਦੂ ਜੋ ਅਸਲ ਵਿੱਚ ਦੇਵਤਾ ਧਰਮ ਦੇ ਹਨ ਉਨ੍ਹਾਂ ਦੀ ਗਿਣਤੀ ਬਹੁਤ ਵੱਡੀ ਹੋਣੀ ਚਾਹੀਦੀ ਹੈ। ਅਣਗਿਣਤ ਹੋਣੇ ਚਾਹੀਦੇ। ਹਾਲੇ ਤਾਂ ਗਿਣਤੀ ਕਰਦੇ ਹਨ ਨਾ। ਇਹ ਡਰਾਮਾ ਵਿੱਚ ਨੂੰਧ ਹੈ, ਫਿਰ ਵੀ ਹੋਵੇਗਾ। ਮੌਤ ਸਾਮ੍ਹਣੇ ਖੜ੍ਹੀ ਹੈ। ਇਹ ਉਹ ਹੀ ਮਹਾਭਾਰਤ ਲੜ੍ਹਾਈ ਹੈ। ਤਾਂ ਆਪਸ ਵਿੱਚ ਮਿਲਕੇ ਸਰਵਿਸ ਦਾ ਪਲਾਨ ਬਣਾਉਣਾ ਹੈ। ਸਰਵਿਸ ਕਰਦੇ ਵੀ ਰਹਿੰਦੇ ਹਨ। ਨਵੇਂ - ਨਵੇਂ ਚਿੱਤਰ ਨਿਕਾਲਦੇ ਰਹਿੰਦੇ ਹਨ, ਪ੍ਰਦਰਸ਼ਨੀ ਵੀ ਕਰਦੇ ਹਨ। ਅੱਛਾ, ਫਿਰ ਕੀ ਕੀਤਾ ਜਾਵੇ? ਅੱਛਾ ਰੂਹਾਨੀ ਮਿਊਜ਼ੀਅਮ ਬਣਾਓ। ਖੁਦ ਵੇਖਕੇ ਜਾਣਗੇ ਤਾਂ ਫਿਰ ਹੋਰਾਂ ਨੂੰ ਭੇਜਣਗੇ। ਗਰੀਬ ਅਤੇ ਸ਼ਾਹੂਕਾਰ ਧਰਮਾਉ ਤਾਂ ਕੱਢਦੇ ਹਨ ਨਾ। ਸ਼ਾਹੂਕਾਰ ਜਿਆਦਾ ਨਿਕਾਲਣਗੇ, ਇਸ ਵਿੱਚ ਵੀ ਅਜਿਹੇ ਹਨ। ਕੋਈ ਇੱਕ ਹਜ਼ਾਰ ਕੱਢਣਗੇ, ਕੋਈ ਘੱਟ। ਕੋਈ ਤਾਂ ਦੋ ਰੁਪਏ ਵੀ ਭੇਜ ਦਿੰਦੇ ਹਨ। ਕਹਿੰਦੇ ਹਨ ਇੱਕ ਰੁਪਏ ਦੀ ਇੱਟ ਲਗਾ ਦੇਣਾ। ਇੱਕ ਰੁਪਇਆ 21 ਜਨਮਾਂ ਦੇ ਲਈ ਜਮਾਂ ਕਰਨਾ। ਇਹ ਹੈ ਗੁਪਤ। ਗਰੀਬ ਦਾ ਇੱਕ ਰੁਪਇਆ, ਸ਼ਾਹੂਕਾਰ ਦਾ ਇੱਕ ਹਜਾਰ, ਬਰਾਬਰ ਹੋ ਜਾਂਦਾ ਹੈ। ਗ਼ਰੀਬ ਦੇ ਕੋਲ ਹੈ ਹੀ ਥੋੜ੍ਹਾ ਤਾਂ ਕੀ ਕਰ ਸਕਦੇ ਹਨ। ਹਿਸਾਬ ਹੈ ਨਾ। ਵਪਾਰੀ ਲੋਕ ਧਰਮਾਉ ਕੱਢਦੇ ਹਨ, ਹੁਣ ਕੀ ਕਰਨਾ ਚਾਹੀਦਾ ਹੈ। ਬਾਪ ਨੂੰ ਮਦਦ ਦੇਣੀ ਹੈ। ਬਾਪ ਫਿਰ ਰਿਟਰਨ ਵਿੱਚ 21 ਜਨਮ ਦੇ ਲਈ ਦਿੰਦੇ ਹਨ। ਬਾਪ ਆਕੇ ਗਰੀਬਾਂ ਦੀ ਮਦਦ ਕਰਦੇ ਹਨ। ਹੁਣ ਤੇ ਇਹ ਨਵੀਂ ਦੁਨੀਆਂ ਹੀ ਨਹੀਂ ਰਹੇਗੀ। ਸਾਰੇ ਮਿੱਟੀ ਵਿੱਚ ਮਿਲ ਜਾਣਗੇ। ਇਹ ਵੀ ਜਾਣਦੇ ਹੋ ਸਥਾਪਨਾ ਜਰੂਰ ਹੋਣੀ ਹੈ ਕਲਪ ਪਹਿਲਾਂ ਮੁਆਫ਼ਿਕ। ਨਿਰਾਕਾਰ ਬਾਪ ਕਹਿੰਦੇ ਹਨ - ਬੱਚਿਓ, ਦੇਹ ਦੇ ਸਭ ਧਰਮ ਤਿਆਗ, ਇੱਕ ਬਾਪ ਨੂੰ ਯਾਦ ਕਰੋ। ਇਹ ਬ੍ਰਹਮਾ ਵੀ ਰਚਨਾ ਹੈ ਨਾ। ਬ੍ਰਹਮਾ ਕਿਸਦਾ ਬੱਚਾ ਹੈ, ਕਿਸਨੇ ਕ੍ਰਿਏਟ ਕੀਤਾ। ਬ੍ਰਹਮਾ - ਵਿਸ਼ਨੂੰ - ਸ਼ੰਕਰ ਨੂੰ ਕਿਵੇਂ ਕ੍ਰਿਏਟ ਕਰਦੇ ਹਨ, ਇਹ ਵੀ ਕੋਈ ਨਹੀਂ ਜਾਣਦੇ ਹਨ। ਬਾਪ ਆਕੇ ਸੱਤ ਗੱਲ ਸਮਝਾਉਂਦੇ ਹਨ। ਬ੍ਰਹਮਾ ਵੀ ਜ਼ਰੂਰ ਮਨੁੱਖ ਸ੍ਰਿਸ਼ਟੀ ਵਿੱਚ ਹੀ ਹੋਵੇਗਾ। ਬ੍ਰਹਮਾ ਦੀ ਵੰਸ਼ਾਵਲੀ ਗਾਈ ਹੋਈ ਹੈ। ਭਗਵਾਨ ਸ੍ਰਿਸ਼ਟੀ ਦੀ ਰਚਨਾ ਕਿਵ਼ੇਂ ਕਰਦੇ ਹਨ, ਇਹ ਕੋਈ ਨਹੀਂ ਜਾਣਦੇ। ਬ੍ਰਹਮਾ ਤੇ ਇੱਥੇ ਹੋਣਾ ਚਾਹੀਦਾ ਹੈ। ਬਾਪ ਕਹਿੰਦੇ ਹਨ - ਜਿਸ ਵਿੱਚ ਮੈਂ ਪ੍ਰਵੇਸ਼ ਕੀਤਾ ਹੈ, ਇਹ ਵੀ ਬਹੁਤ ਜਨਮਾਂ ਦੇ ਅੰਤ ਵਾਲਾ ਹੈ। ਇਸਨੇ ਪੂਰੇ 84 ਜਨਮ ਲੀਤੇ ਹਨ। ਬ੍ਰਹਮਾ ਕੋਈ ਕ੍ਰਿਏਟਰ ਨਹੀਂ ਹੈ। ਕ੍ਰਿਏਟਰ ਤਾਂ ਇੱਕ ਨਿਰਾਕਾਰ ਹੈ। ਉਹ ਤਾਂ ਅਨਾਦਿ ਹੈ। ਕਿਸੇ ਨੇ ਕ੍ਰਿਏਟ ਨਹੀਂ ਕੀਤਾ ਫਿਰ ਬ੍ਰਹਮਾ ਕਿਥੋਂ ਆਇਆ। ਬਾਪ ਕਹਿੰਦੇ ਹਨ - ਮੈਂ ਇੰਨਾਂ ਵਿੱਚ ਪ੍ਰਵੇਸ਼ ਕਰ ਨਾਮ ਬਦਲੀ ਕੀਤਾ। ਤੁਸੀਂ ਬ੍ਰਾਹਮਣਾਂ ਦੇ ਵੀ ਨਾਮ ਬਦਲੀ ਕੀਤੇ। ਤੁਸੀਂ ਹੋ ਰਾਜਰਿਸ਼ੀ, ਸ਼ੁਰੂ ਵਿੱਚ ਸੰਨਿਆਸ ਕਰ ਨਾਲ ਰਹਿਣ ਲੱਗੇ ਤਾਂ ਨਾਮ ਬਦਲੀ ਕੀਤਾ। ਫਿਰ ਵੇਖਿਆ ਮਾਇਆ ਖਾ ਜਾਂਦੀ ਹੈ ਤਾਂ ਮਾਲਾ ਬਣਾਉਣਾ, ਨਾਮ ਰੱਖਣਾ ਛੱਡ ਦਿੱਤਾ।

ਅੱਜਕਲ ਦੁਨੀਆਂ ਵਿੱਚ ਠਗੀ ਬਹੁਤ ਹੈ। ਦੁੱਧ ਵਿੱਚ ਵੀ ਠੱਗੀ। ਸੱਚੀ ਚੀਜ਼ ਤਾਂ ਮਿਲਦੀ ਨਹੀਂ। ਬਾਪ ਦੇ ਲਈ ਵੀ ਠੱਗੀ। ਆਪਣੇ ਨੂੰ ਹੀ ਭਗਵਾਨ ਕਹਾਉਂਦੇ ਰਹਿੰਦੇ ਹਨ। ਹੁਣ ਤੁਸੀ ਬੱਚੇ ਜਾਣਦੇ ਹੋ ਆਤਮਾ ਕੀ ਹੈ, ਪਰਮਾਤਮਾ ਕੀ ਹੈ। ਤੁਹਾਡੇ ਵਿੱਚ ਵੀ ਨੰਬਰਵਾਰ ਪੁਰਸ਼ਾਰਥ ਅਨੁਸਾਰ ਹਨ। ਬਾਪ ਜਾਣਦੇ ਹਨ ਕੌਣ ਕਿਵ਼ੇਂ ਪੜ੍ਹਦੇ ਅਤੇ ਪੜ੍ਹਾਉਂਦੇ ਹਨ, ਕੀ ਪਦ ਪਾਉਣਗੇ। ਨਿਸ਼ਚੇ ਹੈ ਅਸੀਂ ਬਾਪ ਦਵਾਰਾ ਵਰਲਡ ਦਾ ਕਰਾਉਨ ਪ੍ਰਿੰਸ ਬਣ ਰਹੇ ਹਾਂ। ਤਾਂ ਅਜਿਹਾ ਪੁਰਸ਼ਾਰਥ ਕਰ ਵਿਖਾਉਣਾ ਹੈ। ਅਸੀਂ ਕਰਾਉਨ ਪ੍ਰਿੰਸ ਬਣੀਏ। ਫਿਰ 84 ਦਾ ਚੱਕਰ ਲਗਾਇਆ ਹੁਣ ਫਿਰ ਬਣਦੇ ਹਾਂ। ਇਹ ਹੈ ਨਰਕ, ਇਨ੍ਹਾਂ ਵਿੱਚ ਕੁਝ ਵੀ ਨਹੀਂ ਰਿਹਾ ਹੈ। ਫਿਰ ਬਾਪ ਆਕੇ ਭੰਡਾਰਾ ਭਰਪੂਰ ਕਰ ਕਾਲ ਕੰਟਕ ਦੂਰ ਕਰ ਦਿੰਦੇ ਹਨ। ਤੁਸੀੰ ਸਭ ਤੋਂ ਪੁੱਛੋਂ ਇੱਥੇ ਭੰਡਾਰਾ ਭਰਪੂਰ ਕਰਨ ਆਏ ਹੋ ਨਾ। ਅਮਰਪੁਰੀ ਵਿੱਚ ਕਾਲ ਆ ਨਹੀਂ ਸਕਦਾ। ਬਾਪ ਆਉਂਦੇ ਹੀ ਹਨ ਭੰਡਾਰਾ ਭਰਪੂਰ ਕਰ ਕਾਲ ਕੰਟਕ ਦੂਰ ਕਰਨ। ਉਹ ਹੈ ਅਮਰਲੋਕ, ਇਹ ਹੈ ਮ੍ਰਿਤੁਲੋਕ। ਅਜਿਹੀ ਮਿੱਠੀ - ਮਿੱਠੀ ਗੱਲਾਂ ਸੁੰਨਨੀ ਅਤੇ ਸੁਣਾਉਣੀ ਹੈ। ਫਾਲਤੂ ਨਹੀਂ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਬਾਪ ਵਿਸ਼ਵ ਦਾ ਮਾਲਿਕ ਬਣਨ ਦੀ ਪੜ੍ਹਾਈ ਪੜ੍ਹਾਉਣ ਆਏ ਹਨ ਇਸਲਈ ਕਦੇ ਇੰਵੇਂ ਨਹੀਂ ਕਹਿਣਾ ਕਿ ਸਾਨੂੰ ਫੁਰਸਤ ਨਹੀਂ। ਸ਼੍ਰੀਮਤ ਤੇ ਤਨ - ਮਨ - ਧਨ ਨਾਲ ਭਾਰਤ ਨੂੰ ਸ੍ਵਰਗ ਬਣਾਉਣ ਦੀ ਸੇਵਾ ਕਰਨੀ ਹੈ।

2. ਆਪਸ ਵਿੱਚ ਬਹੁਤ ਮਿੱਠੀਆਂ - ਮਿੱਠੀਆਂ ਗਿਆਨ ਦੀਆਂ ਗੱਲਾਂ ਸੁੰਨਣੀਆਂ ਅਤੇ ਸੁਣਾਉਣੀਆਂ ਹਨ। ਬਾਪ ਦਾ ਇਹ ਡਾਇਰੈਕਸ਼ਨ ਸਦਾ ਯਾਦ ਰਹੇ - ਹੀਅਰ ਨੋ ਈਵਲ, ਟਾਕ ਨੋ ਈਵਲ...।

ਵਰਦਾਨ:-
ਪੁਰਸ਼ਾਰਥ ਦੇ ਸੂਖਸ਼ਮ ਆਲਸ ਦਾ ਵੀ ਤਿਆਗ ਕਰਨ ਵਾਲੇ ਆਲਰਾਊਂਡਰ ਅਲਰਟ ਭਵ :

ਪੁਰਸ਼ਾਰਥ ਦੀ ਥਕਾਵਟ ਆਲਸ ਦੀ ਨਿਸ਼ਾਨੀ ਹੈ। ਆਲਸ ਵਾਲੇ ਜਲਦੀ ਥੱਕਦੇ ਹਨ, ਉਮੰਗ ਵਾਲੇ ਅਥੱਕ ਹੁੰਦੇ ਹਨ। ਜੋ ਪੁਰਸ਼ਾਰਥ ਵਿੱਚ ਦਿਲਸ਼ਿਕਸਤ ਹੁੰਦੇ ਹਨ ਉਨ੍ਹਾਂ ਨੂੰ ਹੀ ਆਲਸ ਆਉਂਦਾ ਹੈ, ਉਹ ਸੋਚਦੇ ਹਨ ਕੀ ਕਰੀਏ ਇਨ੍ਹਾਂ ਹੀ ਹੋ ਸਕਦਾ ਹੈ। ਹਿੰਮਤ ਨਹੀਂ ਹੈ, ਚੱਲ ਤਾਂ ਰਹੇ ਹਾਂ, ਕਰ ਤਾਂ ਰਹੇ ਹਾਂ - ਹੁਣ ਇਸ ਸੂਖਸ਼ਮ ਆਲਸ ਦਾ ਵੀ ਨਾਮ ਨਿਸ਼ਾਨ ਨਾ ਰਹੇ ਇਸਦੇ ਲਈ ਸਦਾ ਅਲਰਟ, ਏਵਰੇਡੀ ਅਤੇ ਆਲਰਾਊਂਡਰ ਬਣੋ।

ਸਲੋਗਨ:-
ਸਮੇਂ ਦੇ ਮਹੱਤਵ ਨੂੰ ਸਾਮ੍ਹਣੇ ਰੱਖ ਸ੍ਰਵ ਪ੍ਰਾਪਤੀਆਂ ਦਾ ਖਾਤਾ ਫੁੱਲ ਜਮਾਂ ਕਰੋ।