18.10.20     Avyakt Bapdada     Punjabi Murli     07.04.86    Om Shanti     Madhuban
 


"ਤਪੱਸਵੀ - ਮੂਰਤ, ਤਿਆਗ - ਮੂਰਤ, ਵਿਧਾਤਾ ਹੀ ਵਿਸ਼ਵ- ਰਾਜ - ਅਧਿਕਾਰੀ"


ਅੱਜ ਰੂਹਾਨੀ ਸ਼ਮਾ ਆਪਣੇ ਰੂਹਾਨੀ ਪ੍ਰਵਾਨਿਆ ਨੂੰ ਵੇਖ ਰਹੇ ਹਨ। ਸਾਰੇ ਰੂਹਾਨੀ ਪਰਵਾਨੇ ਸ਼ਮਾ ਨਾਲ ਮਿਲਣ ਮਨਾਉਣ ਦੇ ਲਈ ਚਾਰੋਂ ਪਾਸਿਓਂ ਪਹੁੰਚ ਗਏ ਹਨ। ਰੂਹਾਨੀ ਪ੍ਰਵਾਨਿਆਂ ਦਾ ਪਿਆਰ ਰੂਹਾਨੀ ਸ਼ਮਾ ਜਾਨਣ ਅਤੇ ਰੂਹਾਨੀ ਪਰਵਾਨੇ ਜਾਨਣ। ਬਾਪ ਦਾਦਾ ਜਾਣਦੇ ਹਨ ਕਿ ਸਾਰੇ ਬੱਚਿਆਂ ਦੇ ਦਿਲ ਦਾ ਸਨੇਹ ਆਕਰਸ਼ਣ ਕਰ ਇਸ ਅਲੌਕਿਕ ਮੇਲੇ ਵਿੱਚ ਸਭ ਨੂੰ ਲਿਆਇਆ ਹੈ। ਇਹ ਅਲੌਕਿਕ ਮੇਲਾ ਅਲੌਕਿਕ ਬੱਚੇ ਜਾਨਣ ਅਤੇ ਬਾਪ ਜਾਨਣ! ਦੁਨੀਆਂ ਦੇ ਲਈ ਇਹ ਮੇਲਾ ਗੁਪਤ ਹੈ। ਜੇਕਰ ਕਿਸੇ ਨੂੰ ਕਹੋ ਰੂਹਾਨੀ ਮੇਲੇ ਵਿੱਚ ਜਾ ਰਹੇ ਹਾਂ ਤਾਂ ਉਹ ਕੀ ਸਮਝਣਗੇ? ਇਹ ਮੇਲਾ ਸਦਾ ਦੇ ਲਈ ਮਾਲਾਮਾਲ ਬਣਾਉਣ ਦਾ ਮੇਲਾ ਹੈ। ਇਹ ਪਰਮਾਤਮ - ਮੇਲਾ ਸ੍ਰਵ ਪ੍ਰਾਪਤੀ ਸਵਰੂਪ ਬਣਾਉਣ ਵਾਲਾ ਹੈ। ਬਾਪਦਾਦਾ ਸਾਰੇ ਬੱਚਿਆਂ ਦੇ ਦਿਲ ਦੇ ਉਮੰਗ - ਉਤਸਾਹ ਨੂੰ ਵੇਖ ਰਹੇ ਹਨ। ਹਰ ਇੱਕ ਦੇ ਮਨ ਵਿੱਚ ਸਨੇਹ ਦੇ ਸਾਗਰ ਦੀਆਂ ਲਹਿਰਾਂ ਲਹਿਰਾ ਰਹੀਆਂ ਹਨ। ਇਹ ਬਾਪ ਦਾਦਾ ਵੇਖ ਵੀ ਰਹੇ ਹਨ ਅਤੇ ਜਾਣਦੇ ਵੀ ਹਨ ਕਿ ਲਗਨ ਨੇ ਵਿਘਨ ਵਿਨਾਸ਼ਕ ਬਣਾ ਮਧੁਬਣ ਨਿਵਾਸੀ ਬਣਾ ਲਿਆ ਹੈ। ਸਭ ਦੀਆਂ ਸਭ ਗੱਲਾਂ ਸਨੇਹ ਵਿੱਚ ਖ਼ਤਮ ਹੋ ਗਈਆਂ। ਏਵਰੇਡੀ ਦੀ ਰਿਹਰਸਲ ਕਰ ਵਿਖਾਈ। ਏਵਰੇਡੀ ਹੋ ਗਏ ਹੋ ਨਾ। ਇਹ ਵੀ ਸਵੀਟ ਡਰਾਮੇ ਦਾ ਸਵੀਟ ਪਾਰ੍ਟ ਵੇਖ ਬਾਪਦਾਦਾ ਅਤੇ ਬ੍ਰਾਹਮਣ ਬੱਚੇ ਖੁਸ਼ ਹੋ ਰਹੇ ਹਨ। ਸਨੇਹ ਦੇ ਪਿੱਛੇ ਸਭ ਗੱਲਾਂ ਸਹਿਜ ਵੀ ਲਗਦੀਆਂ ਅਤੇ ਪਿਆਰੀਆਂ ਵੀ ਲਗਦੀਆਂ ਹਨ। ਜੋ ਡਰਾਮਾ ਬਣਿਆ ਉਹ ਡਰਾਮਾ ਵਾਹ! ਕਿੰਨੀ ਵਾਰੀ ਇਵੇਂ ਦੌੜੇ - ਦੌੜੇ ਆਏ ਹਨ। ਟ੍ਰੇਨ ਵਿੱਚ ਆਏ ਹੋ ਜਾਂ ਪਰਾਂ ਨਾਲ ਉੱਡ ਕੇ ਆਏ ਹੋ? ਇਸਨੂੰ ਕਿਹਾ ਜਾਂਦਾ ਹੈ ਜਿੱਥੇ ਦਿਲ ਹੈ ਉੱਥੇ ਅਸੰਭਵ ਵੀ ਸੰਭਵ ਹੋ ਜਾਂਦਾ ਹੈ। ਸਨੇਹ ਦਾ ਸਵਰੂਪ ਤਾਂ ਵਿਖਾਇਆ, ਹੁਣ ਅੱਗੇ ਕੀ ਕਰਨਾ ਹੈ? ਜੋ ਹੁਣ ਤੱਕ ਹੋਇਆ ਉਹ ਸ੍ਰੇਸ਼ਠ ਹੈ ਅਤੇ ਸ੍ਰੇਸ਼ਠ ਰਹੇਗਾ।

ਹੁਣ ਸਮੇਂ ਮੁਤਾਬਿਕ ਸ੍ਰਵ ਸਨੇਹੀ, ਸ੍ਰਵਸ੍ਰੇਸ਼ਠ ਬੱਚਿਆਂ ਤੋਂ ਬਾਪਦਾਦਾ ਹੋਰ ਵਿਸ਼ੇਸ਼ ਕੀ ਚਾਹੁੰਦੇ ਹਨ? ਉਵੇਂ ਤਾਂ ਪੂਰਾ ਸੀਜ਼ਨ ਸਮੇਂ ਪ੍ਰਤੀ ਸਮੇਂ ਇਸ਼ਾਰੇ ਦਿੰਦੇ ਹਨ। ਹੁਣ ਉਨ੍ਹਾਂ ਇਸ਼ਾਰਿਆਂ ਨੂੰ ਪ੍ਰਤੱਖ ਰੂਪ ਵਿੱਚ ਵੇਖਣ ਦਾ ਵਕਤ ਆ ਰਿਹਾ ਹੈ। ਸਨੇਹੀ ਆਤਮਾਵਾਂ ਹੋ, ਸਹਿਯੋਗੀ ਆਤਮਾਵਾਂ ਹੋ, ਸੇਵਾਧਾਰੀ ਆਤਮਾਵਾਂ ਵੀ ਹੋ। ਹੁਣ ਮਹਾਤਪੱਸਵੀ ਆਤਮਾਵਾਂ ਬਣੋ। ਆਪਣੇ ਸੰਗਠਿਤ ਰੂਪ ਦੇ ਤੱਪਸਿਆ ਦੀ ਰੂਹਾਨੀ ਜਵਾਲਾ ਨਾਲ ਸ੍ਰਵ ਆਤਮਾਵਾਂ ਨੂੰ ਦੁਖ ਅਸ਼ਾਂਤੀ ਤੋਂ ਮੁਕਤ ਕਰਨ ਦਾ ਮਹਾਨ ਕੰਮ ਕਰਨ ਦਾ ਵਕਤ ਹੈ। ਜਿਵੇਂ ਇੱਕ ਪਾਸੇ ਖੂਨੇ ਨਾਹਿਕ ਖੇਡ ਦੀ ਲਹਿਰ ਵੱਧਦੀ ਜਾ ਰਹੀ ਹੈ, ਸਭ ਆਤਮਾਵਾਂ ਆਪਣੇ ਨੂੰ ਬੇਸਹਾਰਾ ਮਹਿਸੂਸ ਕਰ ਰਹੀਆਂ ਹਨ, ਅਜਿਹੇ ਸਮੇਂ ਤੇ ਸਾਰੇ ਸਹਾਰੇ ਦੀ ਅਨੁਭੂਤੀ ਕਰਵਾਉਣ ਦੇ ਨਿਮਿਤ ਤੁਸੀਂ ਮਹਾਤਪੱਸਵੀ ਆਤਮਾਵਾਂ ਹੋ। ਚਾਰੋਂ ਪਾਸੇ ਇਸ ਤਪੱਸਵੀ ਰੂਪ ਦਵਾਰਾ ਆਤਮਾਵਾਂ ਨੂੰ ਰੂਹਾਨੀ ਚੈਨ ਅਨੁਭਵ ਕਰਵਾਉਣਾ ਹੈ। ਸਾਰੇ ਵਿਸ਼ਵ ਦੀਆਂ ਆਤਮਾਵਾਂ ਪ੍ਰਾਕ੍ਰਿਤੀ ਤੋਂ, ਵਾਯੂਮੰਡਲ ਤੋਂ, ਮਨੁੱਖ ਆਤਮਾਵਾਂ ਤੋਂ, ਆਪਣੇ ਮਨ ਦੀਆਂ ਕਮਜ਼ੋਰੀਆਂ ਤੋਂ, ਤਨ ਤੋਂ ਬੇਚੈਨ ਹਨ। ਅਜਿਹੀਆਂ ਆਤਮਾਵਾਂ ਨੂੰ ਸੁੱਖ - ਚੈਨ ਦੀ ਸਥਿਤੀ ਦਾ ਇੱਕ ਸੈਕਿੰਡ ਵੀ ਅਨੁਭਵ ਕਰਾਵੋਗੇ ਤਾਂ ਤੁਹਾਡਾ ਦਿਲ ਨਾਲ ਬਾਰ - ਬਾਰ ਸ਼ੁਕਰੀਆ ਮੰਨੇਗਾ। ਵਰਤਮਾਨ ਸਮੇਂ ਸੰਗਠਿਤ ਰੂਪ ਦੇ ਜਵਾਲਾ ਸਵਰੂਪ ਦੀ ਜਰੂਰਤ ਹੈ। ਹੁਣ ਵਿਧਾਤਾ ਦੇ ਬੱਚੇ ਵਿਧਾਤਾ ਸਵਰੂਪ ਵਿੱਚ ਸਥਿਤ ਰਹਿ ਹਰ ਸਮੇਂ ਦਿੰਦੇ ਜਾਵੋ। ਅਖੰਡ ਮਹਾਨ ਲੰਗਰ ਲਗਾਵੋ ਕਿਉਂਕਿ ਰਾਇਲ ਭਿਖਾਰੀ ਬਹੁਤ ਹਨ। ਸਿਰ੍ਫ ਧਨ ਦੇ ਭਿਖਾਰੀ, ਭਿਖਾਰੀ ਨਹੀਂ ਹੁੰਦੇ ਪਰ ਮਨ ਦੇ ਭਿਖਾਰੀ ਕਈ ਤਰ੍ਹਾਂ ਦੇ ਹਨ। ਅਪ੍ਰਾਪਤ ਆਤਮਾਵਾਂ ਪ੍ਰਾਪਤੀ ਦੀ ਬੂੰਦ ਦੀਆਂ ਪਿਆਸੀਆਂ ਬਹੁਤ ਹਨ ਇਸਲਈ ਹੁਣ ਸੰਗਠਨ ਵਿੱਚ ਵਿਧਾਤਾਪਣੇ ਦੀ ਲਹਿਰ ਫੈਲਾਓ। ਜੋ ਖਜਾਨੇ ਜਮਾਂ ਕੀਤੇ ਹਨ ਉਹ ਜਿੰਨਾਂ ਮਾਸਟਰ ਵਿਧਾਤਾ ਬਣ ਦਿੰਦੇ ਜਾਵੋਗੇ ਉਣਾ ਭਰਦਾ ਜਾਵੇਗਾ। ਕਿੰਨਾ ਸੁਣਿਆ ਹੈ। ਹੁਣ ਕਰਨ ਦਾ ਵਕਤ ਹੈ। ਤਪੱਸਵੀ ਮੂਰਤ ਦਾ ਅਰਥ ਹੈ - ਤੱਪਸਿਆ ਦਵਾਰਾ ਸ਼ਾਂਤੀ ਦੀ ਸ਼ਕਤੀ ਦੀਆਂ ਕਿਰਨਾਂ ਚਾਰੋਂ ਪਾਸੇ ਫੈਲਦੀਆਂ ਹੋਈਆਂ ਅਨੁਭਵ ਵਿੱਚ ਆਉਣ। ਸਿਰ੍ਫ ਆਪਣੇ ਪ੍ਰਤੀ ਯਾਦ ਸਵਰੂਪ ਬਣ ਸ਼ਕਤੀ ਲੈਣਾ ਜਾਂ ਮਿਲਣ ਮਨਾਉਣਾ ਉਹ ਵੱਖ ਗੱਲ ਹੈ। ਲੇਕਿਨ ਤਪੱਸਵੀ ਸਵਰੂਪ ਹੋਰਾਂ ਨੂੰ ਦੇਣ ਦਾ ਸਵਰੂਪ ਹੈ। ਜਿਵੇਂ ਸੂਰਜ ਵਿਸ਼ਵ ਨੂੰ ਰੋਸ਼ਨੀ ਦੀ ਅਤੇ ਹੋਰ ਕਈ ਵਿਨਾਸ਼ੀ ਪ੍ਰਾਪਤੀਆਂ ਦੀ ਅਨੁਭੂਤੀ ਕਰਵਾਉਂਦਾ ਹੈ। ਅਜਿਹੇ ਮਹਾਨ ਤਪੱਸਵੀ ਰੂਪ ਦਵਾਰਾ ਪ੍ਰਾਪਤੀ ਦੀਆਂ ਕਿਰਨਾਂ ਦੀ ਅਨੁਭੂਤੀ ਕਰਵਾਓ। ਇਸਦੇ ਲਈ ਪਹਿਲਾਂ ਜਮਾਂ ਦਾ ਖਾਤਾ ਵਧਾਓ। ਇਵੇਂ ਨਹੀਂ ਯਾਦ ਨਾਲ ਜਾਂ ਗਿਆਨ ਦੇ ਮਨਣ ਨਾਲ ਆਪਣੇ ਆਪ ਨੂੰ ਸ੍ਰੇਸ਼ਠ ਬਣਾਇਆ, ਮਾਯਾਜੀਤ ਵਿਜੇਈ ਬਣਾਇਆ ਇਸੇ ਵਿੱਚ ਸਿਰ੍ਫ ਖੁਸ਼ ਨਹੀਂ ਰਹਿਣਾ। ਲੇਕਿਨ ਸ੍ਰਵ ਖਜ਼ਾਨਿਆਂ ਵਿੱਚ ਸਾਰੇ ਦਿਨ ਵਿੱਚ ਕਿੰਨਿਆਂ ਦੇ ਲਈ ਵਿਧਾਤਾ ਬਣੇ। ਸਾਰੇ ਖਜਾਨੇ ਹਰ ਰੋਜ ਕੰਮ ਵਿੱਚ ਲਗਾਏ ਜਾਂ ਸਿਰ੍ਫ ਜਮਾਂ ਨੂੰ ਵੇਖ ਖੁਸ਼ ਹੋ ਰਹੇ ਹੋ। ਹੁਣ ਇਹ ਚਾਰਟ ਰੱਖੋ ਕਿ ਖੁਸ਼ੀ ਦਾ ਖਜਾਨਾਂ, ਸ਼ਾਂਤੀ ਦਾ ਖਜਾਨਾਂ, ਸ਼ਕਤੀਆਂ ਦਾ ਖਜਾਨਾਂ, ਗਿਆਨ ਦਾ ਖਜਾਨਾਂ, ਗੁਣਾਂ ਦਾ ਖਜਾਨਾਂ, ਸਹਿਯੋਗ ਦੇਣ ਦਾ ਖਜਾਨਾਂ ਕਿੰਨਾ ਵੰਡਿਆ ਮਤਲਬ ਕਿੰਨਾ ਵਧਾਇਆ, ਇਸ ਨਾਲ ਉਹ ਕਾਮਨ ਚਾਰਟ ਜੋ ਰੱਖਦੇ ਹੋ ਉਹ ਆਪੇ ਹੀ ਸ੍ਰੇਸ਼ਠ ਹੋ ਜਾਵੇਗਾ। ਪਰ - ਉਪਕਾਰੀ ਬਣਨ ਨਾਲ ਖੁਦ - ਉਪਕਾਰੀ ਆਪੇ ਹੀ ਬਣ ਜਾਂਦੇ ਹੋ। ਸਮਝਾ - ਹੁਣ ਕਿਹੜਾ ਚਾਰਟ ਰੱਖਣਾ ਹੈ? ਇਹ ਤਪੱਸਵੀ ਰੂਪ ਦਾ ਚਾਰਟ ਹੈ। ਵਿਸ਼ਵ ਕਲਿਆਣਕਾਰੀ ਬਣਨਾ। ਤਾਂ ਕਿੰਨਿਆਂ ਦਾ ਕਲਿਆਣ ਕੀਤਾ? ਜਾਂ ਆਪਣੇ ਕਲਿਆਣ ਵਿੱਚ ਹੀ ਸਮਾਂ ਜਾ ਰਿਹਾ ਹੈ। ਆਪਣਾ ਕਲਿਆਣ ਕਰਨ ਦਾ ਵਕਤ ਬਹੁਤ ਬੀਤ ਚੁੱਕਿਆ। ਹੁਣ ਵਿਧਾਤਾ ਬਣਨ ਦਾ ਸਮਾਂ ਆ ਗਿਆ ਹੈ ਇਸਲਈ ਬਾਪਦਾਦਾ ਫਿਰ ਤੋਂ ਸਮੇਂ ਦਾ ਇਸ਼ਾਰਾ ਦੇ ਰਹੇ ਹਨ। ਜੇਕਰ ਹੁਣ ਤੱਕ ਵੀ ਵਿਧਾਤਾਪਨ ਦੀ ਸਥਿਤੀ ਦਾ ਅਨੁਭਵ ਨਹੀਂ ਕੀਤਾ ਤਾਂ ਅਨੇਕ ਜਨਮ ਵਿਸ਼ਵ ਰਾਜ ਅਧਿਕਾਰੀ ਬਣਨ ਦੇ ਪਦਮਾਪਦਮ ਭਾਗਿਆ ਨੂੰ ਪ੍ਰਾਪਤ ਨਹੀਂ ਕਰ ਸਕੋਗੇ, ਕਿਉਂਕਿ ਵਿਸ਼ਵਰਾਜਨ ਵਿਸ਼ਵ ਦੇ ਮਾਤ - ਪਿਤਾ ਮਤਲਬ ਵਿਧਾਤਾ ਹਨ। ਹੁਣ ਦੇ ਵਿਧਾਤਾਪਨ ਦਾ ਸੰਸਕਾਰ ਕਈ ਜਨਮ ਪ੍ਰਾਪਤੀ ਕਰਵਾਉਂਦਾ ਰਹੇਗਾ, ਜੇਕਰ ਹੁਣ ਤੱਕ ਲੈਣ ਦਾ ਸੰਸਕਾਰ, ਕਿਸੇ ਵੀ ਰੂਪ ਵਿੱਚ ਹੈ। ਨਾਮ ਲੇਵਤਾ, ਸ਼ਾਨ ਲੇਵਤਾ ਜਾਂ ਕਿਸੇ ਵੀ ਤਰ੍ਹਾਂ ਦੇ ਲੇਵਤਾ ਦੇ ਸੰਸਕਾਰ ਵਿਧਾਤਾ ਨਹੀਂ ਬਣਾਉਣਗੇ।

ਤੱਪਸਿਆ ਸਵਰੂਪ ਮਤਲਬ ਲੇਵਤਾ ਦੇ ਤਿਆਗਮੂਰਤ। ਇਹ ਹੱਦ ਦੇ ਲੇਵਤਾ, ਤਿਆਗ ਮੂਰਤ, ਤਪੱਸਵੀ ਮੂਰਤ ਬਣਨ ਨਹੀਂ ਦੇਣਗੇ ਇਸਲਈ ਤਪੱਸਵੀ ਮੂਰਤ ਹੱਦ ਦੇ ਇੱਛਾ ਮਾਤਰਮ ਅਵਿਧਾ ਰੂਪ। ਜੋ ਲੈਣ ਦਾ ਸੰਕਲਪ ਕਰਦਾ ਹੈ ਉਹ ਅਲਪਕਾਲ ਦੇ ਲਈ ਲੈਂਦਾ ਹੈ ਲੇਕਿਨ ਸਦਾਕਾਲ ਦੇ ਲਈ ਗਵਾਉਂਦਾ ਹੈ ਇਸਲਈ ਬਾਪਦਾਦਾ ਬਾਰ - ਬਾਰ ਇਸ ਗੱਲ ਦਾ ਇਸ਼ਾਰਾ ਦੇ ਰਹੇ ਹਨ। ਤਪੱਸਵੀ ਰੂਪ ਵਿੱਚ ਵਿਸ਼ੇਸ਼ ਵਿਘਨ ਰੂਪ ਇਹ ਹੀ ਅਲਪਕਾਲ ਦੀ ਇੱਛਾ ਹੈ ਇਸਲਈ ਹੁਣ ਵਿਸ਼ੇਸ਼ ਤੱਪਸਿਆ ਦਾ ਅਭਿਆਸ ਕਰਨਾ ਹੈ। ਸਮਾਨ ਬਣਨ ਦਾ ਇਹ ਸਬੂਤ ਦੇਣਾ ਹੈ। ਸਨੇਹ ਦਾ ਸਬੂਤ ਦਿੱਤਾ ਇਹ ਤਾਂ ਖੁਸ਼ੀ ਦੀ ਗੱਲ ਹੈ। ਹੁਣ ਤਪੱਸਵੀ ਮੂਰਤ ਬਣਨ ਦਾ ਸਬੂਤ ਦੇਵੋ। ਸਮਝਾ। ਵੈਰਾਇਟੀ ਸੰਸਕਾਰ ਹੁੰਦੇ ਹੋਏ ਵੀ ਵਿਧਾਤਾਪਨ ਦੇ ਸੰਸਕਾਰ ਦੂਜੇ ਸੰਸਕਾਰਾਂ ਨੂੰ ਦਬਾ ਦੇਣਗੇ। ਤਾਂ ਹੁਣ ਇਸ ਸੰਸਕਾਰ ਨੂੰ ਇਮਰਜ ਕਰੋ। ਸਮਝਾ। ਜਿਵੇਂ ਮਧੁਬਣ ਵਿੱਚ ਦੌੜ ਕੇ ਪਹੁੰਚ ਗਏ ਹੋ ਇਵੇਂ ਤਪੱਸਵੀ ਸਥਿਤੀ ਦੀ ਮੰਜਿਲ ਵੱਲ ਭਜੋ। ਅੱਛਾ - ਭਲੇ ਪਧਾਰੇ। ਸਾਰੇ ਇਵੇਂ ਭੱਜੇ ਹਨ ਜਿਵੇਂਕਿ ਹੁਣੇ ਵਿਨਾਸ਼ ਹੋਣਾ ਹੈ। ਜੋ ਵੀ ਕੀਤਾ, ਜੋ ਵੀ ਹੋਇਆ ਬਾਪਦਾਦਾ ਨੂੰ ਪਿਆਰਾ ਹੈ, ਕਿਉਂਕਿ ਬੱਚੇ ਪਿਆਰੇ ਹਨ। ਹਰ ਇੱਕ ਨੇ ਇਹ ਹੀ ਸੋਚਿਆ ਹੈ ਕਿ ਅਸੀਂ ਜਾ ਰਹੇ ਹਾਂ। ਲੇਕਿਨ ਦੂਜੇ ਵੀ ਆ ਰਹੇ ਹਨ, ਇਹ ਨਹੀਂ ਸੋਚਿਆ। ਸੱਚਾ ਕੁੰਭ ਮੇਲਾ ਤਾਂ ਇੱਥੇ ਲੱਗ ਗਿਆ ਹੈ। ਸਾਰੇ ਅੰਤਿਮ ਮਿਲਣ, ਅੰਤਿਮ ਟੁੱਬੀ ਦੇਣ ਆਏ ਹਨ। ਇਹ ਸੋਚਿਆ ਕਿ ਇੰਨੇ ਸਭ ਜਾ ਰਹੇ ਹਾਂ ਤਾਂ ਮਿਲਣ ਦੀ ਵਿਧੀ ਕਿਵੇਂ ਦੀ ਹੋਵੇਗੀ! ਇਸ ਸੁਧ - ਬੁੱਧ ਤੋਂ ਵੀ ਨਿਆਰੇ ਹੋਏ ਗਏ! ਨਾ ਸਥਾਨ ਵੇਖਿਆ, ਨਾ ਰਿਜ਼ਰਵੇਸ਼ਨ ਨੂੰ ਵੇਖਿਆ। ਹੁਣ ਕਦੇ ਵੀ ਇਹ ਬਹਾਨਾ ਨਹੀਂ ਦੇ ਸਕੋਗੇ ਕਿ ਰਿਜਰਵੇਸ਼ਨ ਨਹੀਂ ਮਿਲਦੀ। ਡਰਾਮੇ ਵਿੱਚ ਇਹ ਵੀ ਇੱਕ ਰਿਹਰਸਲ ਹੋ ਗਈ। ਸੰਗਮਯੁਗ ਤੇ ਆਪਣਾ ਰਾਜ ਨਹੀਂ ਹੈ। ਸਵਰਾਜ ਹੈ ਪਰ ਧਰਨੀ ਦਾ ਰਾਜ ਤਾਂ ਨਹੀਂ ਹੈ, ਨਾ ਬਾਪਦਾਦਾ ਨੂੰ ਆਪਣਾ ਰਥ ਹੈ, ਪਰਾਇਆ ਰਾਜ, ਪਰਾਇਆ ਤਨ ਹੈ ਇਸਲਈ ਸਮੇਂ ਅਨੁਸਾਰ ਨਵੇਂ ਤਰੀਕੇ ਦਾ ਸ਼ੁਰੂ ਕਰਨ ਦੇ ਲਈ ਇਹ ਸੀਜਨ ਹੋ ਗਈ। ਇੱਥੇ ਤਾਂ ਪਾਣੀ ਦਾ ਵੀ ਸੋਚਦੇ ਰਹਿੰਦੇ, ਉੱਥੇ ਤਾਂ ਝਰਨਿਆਂ ਵਿੱਚ ਨਹਾਓਗੇ। ਜੋ ਵੀ ਜਿੰਨੇ ਵੀ ਆਏ ਹਨ, ਬਾਪਦਾਦਾ ਸਨੇਹ ਦੇ ਰਿਸਪਾਂਡ ਵਿੱਚ ਸਨੇਹ ਨਾਲ ਸਵਾਗਤ ਕਰਦੇ ਹਨ।

ਹੁਣ ਸਮਾਂ ਦਿੱਤਾ ਹੈ ਵਿਸ਼ੇਸ਼ ਫਾਈਨਲ ਇਮਤਿਹਾਨ ਦੇ ਪਹਿਲੋਂ ਤਿਆਰੀ ਕਰਨ ਦੇ ਲਈ। ਫਾਈਨਲ ਪੇਪਰ ਦੇ ਪਹਿਲੋਂ ਟਾਈਮ ਦਿੰਦੇ ਹਨ। ਛੁੱਟੀ ਦਿੰਦੇ ਹਨ ਨਾ। ਤਾਂ ਬਾਪਦਾਦਾ ਕਈ ਰਹਿਸ ਨਾਲ ਇਹ ਵਿਸ਼ੇਸ਼ ਸਮਾਂ ਦੇ ਰਹੇ ਹਨ। ਕੁਝ ਰਾਜ਼ ਗੁਪਤ ਹਨ ਕੁਝ ਰਾਜ਼ ਪ੍ਰਤੱਖ ਹਨ। ਪਰ ਵਿਸ਼ੇਸ਼ ਹਰ ਇੱਕ ਇਨਾਂ ਅਟੈਂਸ਼ਨ ਰੱਖਣਾ ਕਿ ਸਦਾ ਬਿੰਦੂ ਲਗਾਉਣਾ ਹੈ ਮਤਲਬ ਬੀਤੀ ਨੂੰ ਬੀਤੀ ਕਰਨ ਦਾ ਬਿੰਦੂ ਲਗਾਉਣਾ ਹੈ। ਅਤੇ ਬਿੰਦੂ ਸਥਿਤੀ ਵਿੱਚ ਸਥਿਤ ਹੋਕੇ ਰਾਜ ਅਧਿਕਾਰੀ ਬਣ ਕੰਮ ਕਰਨਾ ਹੈ। ਸ੍ਰਵ ਖਜ਼ਾਨਿਆਂ ਦੇ ਬਿੰਦੂ ਸਭ ਦੇ ਪ੍ਰਤੀ ਵਿਧਾਤਾ ਬਣ ਸਿੰਧੂ ਬਣ ਸਭ ਨੂੰ ਭਰਪੂਰ ਬਣਾਉਣਾ ਹੈ। ਤਾਂ ਬਿੰਦੂ ਅਤੇ ਸਿੰਧੂ ਇਹ ਦੋ ਗੱਲਾਂ ਵਿਸ਼ੇਸ਼ ਸਮ੍ਰਿਤੀ ਵਿੱਚ ਰੱਖ ਸ੍ਰੇਸ਼ਠ ਸਰਟੀਫਿਕੇਟ ਲੈਣਾ ਹੈ। ਸਦਾ ਹੀ ਸ੍ਰੇਸ਼ਠ ਸੰਕਲਪ ਦੀ ਸਫਲਤਾ ਨਾਲ ਅੱਗੇ ਵੱਧਦੇ ਰਹਿਣਾ। ਤਾਂ ਬਿੰਦੂ ਬਣਨਾ, ਸਿੰਧੂ ਬਣਨਾ ਇਹ ਹੀ ਸਭ ਬੱਚਿਆਂ ਪ੍ਰਤੀ ਵਰਦਾਤਾ ਦਾ ਵਰਦਾਨ ਹੈ। ਵਰਦਾਨ ਲੈਣ ਦੇ ਲਈ ਭੱਜੇ ਹੋ ਨਾ। ਇਹ ਹੀ ਵਰਦਾਤਾ ਦਾ ਵਰਦਾਨ ਸਦਾ ਸਮ੍ਰਿਤੀ ਵਿੱਚ ਰੱਖਣਾ। ਅੱਛਾ!

ਚਾਰੋਂ ਪਾਸੇ ਦੇ ਸ੍ਰਵ ਸਨੇਹੀ, ਸਹਿਯੋਗੀ ਬੱਚਿਆਂ ਨੂੰ ਸਦਾ ਬਾਪ ਦੀ ਆਗਿਆ ਦਾ ਪਾਲਣ ਕਰਨ ਵਾਲੇ, ਆਗਿਆਕਾਰੀ ਬੱਚਿਆਂ ਨੂੰ ਸਦਾ ਫਰਾਖਦਿਲ, ਵੱਡੀ ਦਿਲ ਨਾਲ ਸਭ ਨੂੰ ਸ੍ਰਵ ਖਜਾਨੇ ਵੰਡਣ ਵਾਲੇ, ਮਹਾਨ ਪੁੰਨ ਆਤਮਾਵਾਂ ਬੱਚਿਆਂ ਨੂੰ, ਸਦਾ ਬਾਪ ਸਮਾਣ ਬਣਨ ਦੇ ਉਮੰਗ - ਉਤਸਾਹ ਨਾਲ ਉੱਡਦੀ ਕਲਾ ਵਿੱਚ ਉੱਡਣ ਵਾਲੇ ਬੱਚਿਆਂ ਨੂੰ ਵਿਧਾਤਾ, ਵਰਦਾਤਾ ਸ੍ਰਵ ਖਜ਼ਾਨਿਆਂ ਦੇ ਸਿੰਧੂ ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ।

"ਅਵਿਅਕਤ ਬਾਪਦਾਦਾ ਦੇ ਨਾਲ ਪਾਰਟੀਆਂ ਦੀ ਮੁਲਾਕਾਤ"

1- ਆਪਣੇ ਨੂੰ ਪਦਮਾਪਦਮ ਭਾਗਿਆਵਾਨ ਅਨੁਭਵ ਕਰਦੇ ਹੋ! ਕਿਉਂਕਿ ਦੇਣ ਵਾਲਾ ਬਾਪ ਇਨਾਂ ਦਿੰਦਾ ਹੈ ਕਿ ਇੱਕ ਜਨਮ ਤਾਂ ਭਾਗਿਆਵਾਨ ਬਣਦੇ ਹੀ ਹੋ ਪਰ ਕਈਆਂ ਜਨਮਾਂ ਤੱਕ ਇਹ ਅਵਿਨਾਸ਼ੀ ਭਾਗਿਆ ਚਲਦਾ ਰਹੇਗਾ। ਅਜਿਹਾ ਅਵਿਨਾਸ਼ੀ ਭਾਗਿਆ ਕਦੇ ਸੁਪਨੇ ਵਿੱਚ ਵੀ ਸੋਚਿਆ ਸੀ! ਅਸੰਭਵ ਲਗਦਾ ਸੀ ਨਾ? ਪਰ ਅੱਜ ਸੰਭਵ ਹੋ ਗਿਆ। ਤਾਂ ਅਜਿਹੀਆਂ ਸ੍ਰੇਸ਼ਠ ਆਤਮਾਵਾਂ ਹੋ - ਇਹ ਖੁਸ਼ੀ ਰਹਿੰਦੀ ਹੈ? ਕਦੇ ਕਿਸੇ ਵੀ ਹਾਲਾਤ ਵਿੱਚ ਖੁਸ਼ੀ ਗਾਇਬ ਤਾਂ ਨਹੀਂ ਹੁੰਦੀ! ਕਿਉਂਕਿ ਬਾਪ ਦਵਾਰਾ ਖੁਸ਼ੀ ਦਾ ਖਜਾਨਾਂ ਰੋਜ਼ ਮਿਲਦਾ ਰਹਿੰਦਾ ਹੈ, ਤਾਂ ਜੋ ਚੀਜ਼ ਰੋਜ਼ ਮਿਲਦੀ ਹੈ ਉਹ ਵਧੇਗੀ ਨਾ। ਕਦੇ ਵੀ ਖੁਸ਼ੀ ਘੱਟ ਹੋ ਨਹੀਂ ਸਕਦੀ ਕਿਉਂਕਿ ਖੁਸ਼ੀਆਂ ਦੇ ਸਾਗਰ ਦਵਾਰਾ ਮਿਲਦਾ ਹੀ ਰਹਿੰਦਾ ਹੈ, ਅਖੁਟ ਹੈ। ਕਦੇ ਵੀ ਕਿਸੇ ਗੱਲ ਦੇ ਫਿਕਰ ਵਿੱਚ ਰਹਿਣ ਵਾਲੇ ਨਹੀਂ। ਪ੍ਰਾਪਰਟੀ ਦਾ ਕੀ ਹੋਵੇਗਾ, ਪਰਿਵਾਰ ਦਾ ਕੀ ਹੋਵੇਗਾ? ਇਹ ਵੀ ਫਿਕਰ ਨਹੀਂ, ਬੇਫ਼ਿਕਰਾ! ਪੁਰਾਣੀ ਦੁਨੀਆਂ ਦਾ ਕੀ ਹੋਵੇਗਾ! ਪਰਿਵਰਤਨ ਵੀ ਹੋਵੇਗਾ ਨਾ। ਪੁਰਾਣੀ ਦੁਨੀਆਂ ਵਿੱਚ ਕਿੰਨਾ ਵੀ ਸ੍ਰੇਸ਼ਠ ਹੋਵੇ ਲੇਕਿਨ ਸਭ ਪੁਰਾਣਾ ਹੀ ਹੈ ਇਸਲਈ ਬੇਫਿਕਰ ਬਣ ਗਏ। ਪਤਾ ਨਹੀਂ ਅੱਜ ਹੈ ਕਲ ਰਹਾਂਗੇ - ਇਹ ਵੀ ਫਿਕਰ ਨਹੀਂ। ਜੋ ਹੋਵੇਗਾ ਚੰਗਾ ਹੋਵੇਗਾ। ਬ੍ਰਾਹਮਣਾਂ ਦੇ ਲਈ ਸਭ ਚੰਗਾ ਹੈ। ਬੁਰਾ ਕੁਝ ਨਹੀਂ। ਤੁਸੀਂ ਤਾਂ ਪਹਿਲਾਂ ਹੀ ਬਾਦਸ਼ਾਹ ਹੋ, ਹੁਣ ਵੀ ਬਾਦਸ਼ਾਹ, ਭਵਿੱਖ ਵਿੱਚ ਵੀ ਬਾਦਸ਼ਾਹ। ਜਦੋਂ ਸਦਾ ਦੇ ਬਾਦਸ਼ਾਹ ਬਣ ਗਏ ਤਾਂ ਬੇਫਿਕਰ ਹੋ ਗਏ। ਅਜਿਹੀ ਬਾਦਸ਼ਾਹੀ ਜੋ ਕੋਈ ਖੋਹ ਨਹੀਂ ਸਕਦਾ। ਕੋਈ ਬੰਦੂਕ ਨਾਲ ਬਾਦਸ਼ਾਹੀ ਉੱਡਾ ਨਹੀਂ ਸਕਦਾ। ਇਹ ਖੁਸ਼ੀ ਸਦਾ ਰਹੇ ਅਤੇ ਹੋਰਾਂ ਨੂੰ ਵੀ ਦਿੰਦੇ ਜਾਵੋ। ਹੋਰਾਂ ਨੂੰ ਵੀ ਬੇਫ਼ਿਕਰ ਬਾਦਸ਼ਾਹ ਬਣਾਓ। ਅੱਛਾ!

2. ਸਦਾ ਆਪਣੇ ਨੂੰ ਬਾਪ ਦੀ ਯਾਦ ਦੀ ਛਤ੍ਰਛਾਇਆ ਵਿੱਚ ਰਹਿਣ ਵਾਲੀ ਆਤਮਾਵਾਂ ਅਨੁਭਵ ਕਰਦੇ ਹੋ? ਇਹ ਯਾਦ ਦੀ ਛਤ੍ਰਛਾਇਆ ਸ੍ਰਵ ਵਿਘਣਾਂ ਤੋਂ ਸੇਫ਼ ਕਰ ਦਿੰਦੀ ਹੈ। ਕਿਸੇ ਵੀ ਤਰ੍ਹਾਂ ਦੀ ਵਿਘਨ ਛਤ੍ਰਛਾਇਆ ਵਿੱਚ ਰਹਿਣ ਵਾਲੇ ਦੇ ਕੋਲ ਆ ਨਹੀਂ ਸਕਦਾ। ਛਤ੍ਰਛਾਇਆ ਵਿੱਚ ਰਹਿਣ ਵਾਲੇ ਨਿਸ਼ਚਿਤ ਵਿਜੇਈ ਹਨ ਹੀ। ਤਾਂ ਅਜਿਹੇ ਬਣੇ ਹੋ? ਛਤ੍ਰਛਾਇਆ ਤੋਂ ਜੇਕਰ ਸੰਕਲਪ ਰੂਪੀ ਪੈਰ ਵੀ ਕੱਢਿਆ ਤਾਂ ਮਾਇਆ ਵਾਰ ਕਰ ਦੇਵੇਗੀ। ਕਿਸੇ ਵੀ ਕਿਸਮ ਦੀ ਪਰਸਥਿਤੀ ਆਵੇ ਛਤ੍ਰਛਾਇਆ ਵਿੱਚ ਰਹਿਣ ਵਾਲੇ ਦੇ ਲਈ ਮੁਸ਼ਕਿਲ ਤੋਂ ਮੁਸ਼ਕਿਲ ਗੱਲ ਵੀ ਸਹਿਜ ਹੋ ਜਾਵੇਗੀ। ਪਹਾੜ ਵਰਗੀਆਂ ਗੱਲਾਂ ਵਾਂਗੂੰ ਅਨੁਭਵ ਹੋਣਗੀਆਂ। ਅਜਿਹੀ ਛਤ੍ਰਛਾਇਆ ਦੀ ਕਮਾਲ ਹੈ। ਜਦੋਂ ਅਜਿਹੀ ਛਤ੍ਰਛਾਇਆ ਮਿਲੇ ਤਾਂ ਕੀ ਕਰਨਾ ਚਾਹੀਦਾ। ਭਾਵੇਂ ਅਲਪਕਾਲ ਦੀ ਕੋਈ ਵੀ ਆਕਰਸ਼ਣ ਹੋਵੇ ਪਰ ਬਾਹਰ ਨਿਕਲਿਆ ਤੇ ਗਿਆ ਇਸਲਈ ਅਲਪਕਾਲ ਦੀ ਆਕਰਸ਼ਣ ਨੂੰ ਵੀ ਜਾਣ ਗਏ ਹੋ। ਇਸ ਆਕਰਸ਼ਣ ਤੋਂ ਦੂਰ ਰਹਿਣਾ। ਹੱਦ ਦੀ ਪ੍ਰਾਪਤੀ ਤਾਂ ਇਸ ਇੱਕ ਜਨਮ ਵਿੱਚ ਖ਼ਤਮ ਹੀ ਜਾਵੇਗੀ। ਬੇਹੱਦ ਦੀ ਪ੍ਰਾਪਤੀ ਸਦਾ ਨਾਲ ਰਹੇਗੀ। ਤਾਂ ਬੇਹੱਦ ਦੀ ਪ੍ਰਾਪਤੀ ਕਰਨ ਵਾਲੇ ਮਤਲਬ ਛਤ੍ਰਛਾਇਆ ਵਿੱਚ ਰਹਿਣ ਵਾਲੇ ਵਿਸ਼ੇਸ਼ ਆਤਮਾਵਾਂ ਹੋ, ਸਧਾਰਨ ਨਹੀਂ। ਇਹ ਸਮ੍ਰਿਤੀ ਸਦਾ ਦੇ ਲਈ ਸ਼ਕਤੀਸ਼ਾਲੀ ਬਣਾ ਦੇਵੇਗੀ।

ਜੋ ਸਿਕਿਲੱਧੇ ਲਾਡਲੇ ਹੁੰਦੇ ਹਨ ਉਹ ਸਦਾ ਛਤ੍ਰਛਾਇਆ ਦੇ ਅੰਦਰ ਰਹਿੰਦੇ ਹਨ। ਯਾਦ ਹੀ ਛਤ੍ਰਛਾਇਆ ਹੈ। ਇਸ ਛਤ੍ਰਛਾਇਆ ਨਾਲ ਸੰਕਲਪ ਰੂਪੀ ਪੈਰ ਵੀ ਬਾਹਰ ਨਿਕਲਿਆ ਤਾਂ ਮਾਇਆ ਆ ਜਾਵੇਗੀ। ਇਹ ਛਤ੍ਰਛਾਇਆ ਮਾਇਆ ਨੂੰ ਸਾਹਮਣੇ ਨਹੀਂ ਆਉਣ ਦਿੰਦੀ। ਮਾਇਆ ਦੀ ਤਾਕਤ ਨਹੀਂ ਹੈ - ਛਤ੍ਰਛਾਇਆ ਵਿੱਚ ਆਉਣ ਦੀ। ਉਹ ਸਦਾ ਮਾਇਆ ਤੇ ਜੇਤੂ ਬਣ ਜਾਂਦੇ ਹਨ। ਬੱਚਾ ਬਣਨਾ ਮਤਲਬ ਛਤ੍ਰਛਾਇਆ ਵਿੱਚ ਰਹਿਣਾ। ਇਹ ਵੀ ਬਾਪ ਦਾ ਪਿਆਰ ਹੈ ਜੋ ਸਦਾ ਬੱਚਿਆਂ ਨੂੰ ਛਤ੍ਰਛਾਇਆ ਵਿੱਚ ਰੱਖਦੇ ਹਨ। ਤਾਂ ਇਹ ਹੀ ਵਿਸ਼ੇਸ਼ ਵਰਦਾਨ ਯਾਦ ਰੱਖਣਾ ਕਿ ਲਾਡਲੇ ਬਣ ਗਏ, ਛਤ੍ਰਛਾਇਆ ਮਿਲ ਗਈ। ਇਹ ਵਰਦਾਨ ਸਦਾ ਅੱਗੇ ਵਧਾਉਂਦਾ ਰਹੇਗਾ।

ਵਿਦਾਈ ਦੇ ਸਮੇਂ

ਸਭ ਨੇ ਜਾਗਰਣ ਕੀਤਾ! ਤੁਹਾਡੇ ਭਗਤ ਜਾਗਰਣ ਕਰਦੇ ਹਨ ਤਾਂ ਭਗਤਾਂ ਨੂੰ ਸਿਖਾਉਣ ਵਾਲੇ ਤਾਂ ਇਸ਼ਟ ਦੇਵ ਹੀ ਹੁੰਦੇ ਹਨ, ਜਦੋਂ ਇੱਥੇ ਇਸ਼ਟ ਦੇਵ ਜਾਗਰਣ ਕਰਨ ਤਾਂ ਭਗਤ ਕਾਪੀ ਕਰਨ। ਤਾਂ ਸਭ ਨੇ ਜਾਗਰਣ ਕੀਤਾ ਮਤਲਬ ਆਪਣੇ ਖਾਤੇ ਵਿੱਚ ਕਮਾਈ ਜਮਾਂ ਕੀਤੀ। ਤਾਂ ਅੱਜ ਦੀ ਰਾਤ ਕਮਾਉਣ ਦੇ ਸੀਜ਼ਨ ਦੀ ਰਾਤ ਹੋ ਗਈ। ਜਿਵੇਂ ਕਮਾਈ ਦੀ ਸੀਜਨ ਹੁੰਦੀ ਹੈ ਤਾਂ ਸੀਜ਼ਨ ਵਿੱਚ ਜਾਗਣਾ ਹੀ ਹੁੰਦਾ ਹੈ। ਤਾਂ ਇਹ ਕਮਾਈ ਦੀ ਸੀਜ਼ਨ ਹੈ ਇਸਲਈ ਜਾਗਣਾ ਮਤਲਬ ਕਮਾਉਣਾ। ਤਾਂ ਹਰ ਇੱਕ ਨੇ ਆਪਣੇ - ਆਪਣੇ ਯਥਾਸ਼ਕਤੀ ਜਮਾਂ ਕੀਤਾ ਅਤੇ ਇਹ ਹੀ ਜਮਾਂ ਕੀਤਾ ਹੋਇਆ ਮਹਾਦਾਨੀ ਬਣ ਦੂਜਿਆਂ ਨੂੰ ਵੀ ਦਿੰਦੇ ਰਹਿਣਗੇ ਅਤੇ ਖੁਦ ਵੀ ਕਈ ਜਨਮ ਖਾਂਦੇ ਰਹਿਣਗੇ। ਹੁਣੇ - ਹੁਣੇ ਬੱਚਿਆਂ ਨੂੰ ਪ੍ਰਮਾਤਮ ਮੇਲੇ ਦੇ ਗੋਲਡਨ ਚਾਂਸ ਦੀ ਗੋਲਡਨ ਮਾਰਨਿੰਗ ਕਰ ਰਹੇ ਹਨ। ਉਵੇਂ ਤਾਂ ਗੋਲਡਨ ਤੋਂ ਵੀ ਡਾਇਮੰਡ ਮਾਰਨਿੰਗ ਹੈ। ਖੁਦ ਵੀ ਡਾਇਮੰਡ ਹੋ ਅਤੇ ਮੋਰਨਿੰਗ ਵੀ ਡਾਇਮੰਡ ਹੈ। ਅਤੇ ਜਮਾਂ ਵੀ ਡਾਇਮੰਡ ਹੀ ਕਰਦੇ ਹੋ ਤਾਂ ਸਭ ਡਾਇਮੰਡ ਹੀ ਡਾਇਮੰਡ ਹਨ ਇਸਲਈ ਡਾਇਮੰਡ ਮਾਰਨਿੰਗ ਕਰ ਰਹੇ ਹਨ। ਅੱਛਾ।

ਵਰਦਾਨ:-
ਸੰਕਲਪ ਨੂੰ ਵੀ ਚੈਕ ਕਰ ਵਿਅਰਥ ਦੇ ਖਾਤੇ ਨੂੰ ਖ਼ਤਮ ਕਰਨ ਵਾਲੇ ਸ੍ਰੇਸ਼ਠ ਸੇਵਾਧਾਰੀ ਭਵ

ਸ੍ਰੇਸ਼ਠ ਸੇਵਾਧਾਰੀ ਉਹ ਹੈ ਜਿਸਦਾ ਹਰ ਸੰਕਲਪ ਪਾਵਰਫੁਲ ਹੋਵੇ। ਇੱਕ ਵੀ ਸੰਕਲਪ ਕਿਤੇ ਵੀ ਵਿਅਰਥ ਨਾ ਜਾਵੇ ਕਿਉਂਕਿ ਸੇਵਾਧਾਰੀ ਮਤਲਬ ਵਿਸ਼ਵ ਦੀ ਸਟੇਜ ਤੇ ਐਕਟ ਕਰਨ ਵਾਲੇ। ਸਾਰੀ ਵਿਸ਼ਵ ਤੁਹਾਡੀ ਕਾਪੀ ਕਰਦੀ ਹੈ, ਜੇਕਰ ਤੁਸੀਂ ਇੱਕ ਸੰਕਲਪ ਵਿਅਰਥ ਕੀਤਾ ਤਾਂ ਸਿਰ੍ਫ ਆਪਣੇ ਲਈ ਨਹੀਂ ਕੀਤਾ ਪਰ ਕਈਆਂ ਦੇ ਨਿਮਿਤ ਬਣ ਗਏ, ਇਸਲਈ ਹੁਣ ਵਿਅਰਥ ਦੇ ਖਾਤੇ ਨੂੰ ਖ਼ਤਮ ਕਰ ਸ੍ਰੇਸ਼ਠ ਸੇਵਾਧਾਰੀ ਬਣੋਂ।

ਸਲੋਗਨ:-
ਸੇਵਾ ਦੇ ਵਾਯੂਮੰਡਲ ਦੇ ਨਾਲ ਬੇਹੱਦ ਦੀ ਵੈਰਾਗ ਵ੍ਰਿਤੀ ਦਾ ਵਾਯੂਮੰਡਲ ਬਣਾਓ।


ਸੂਚਨਾ:- ਅੱਜ ਮਹੀਨੇ ਦਾ ਤੀਜਾ ਐਤਵਾਰ ਹੈ, ਸਾਰੇ ਰਾਜਯੋਗੀ ਤਪੱਸਵੀ ਭਾਈ - ਭੈਣ ਸ਼ਾਮ 6.30 ਤੋੰ 7. 30 ਵਜੇ ਤੱਕ, ਵਿਸ਼ੇਸ਼ ਯੋਗ ਅਭਿਆਸ ਦੇ ਸਮੇਂ ਮਾਸਟਰ ਸ੍ਰਵਸ਼ਕਤੀਮਾਨ ਦੇ ਸ਼ਕਤੀਸ਼ਾਲੀ ਸਵਰੂਪ ਵਿੱਚ ਸਥਿਤ ਹੋ ਪ੍ਰਾਕ੍ਰਿਤੀ ਸਹਿਤ ਸ੍ਰਵ ਆਤਮਾਵਾਂ ਨੂੰ ਪਵਿਤ੍ਰਤਾ ਦੀਆਂ ਕਿਰਨਾਂ ਦੇਵੇਂ, ਸਤੋਪ੍ਰਧਾਨ ਬਣਾਉਣ ਦੀ ਸੇਵਾ ਕਰਨ।