18.11.20        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਹੁਣ ਤੁਸੀਂ ਸੱਚੇ ਬਾਪ ਦਵਾਰਾ ਸੱਚੇ ਦੇਵਤਾ ਬਣ ਰਹੇ ਹੋ, ਇਸਲਈ ਸਚਯੁਗ ਵਿੱਚ ਸਤਸੰਗ ਕਰਨ ਦੀ ਜਰੂਰਤ ਨਹੀਂ"

ਪ੍ਰਸ਼ਨ:-
ਸਤਯੁਗ ਵਿੱਚ ਦੇਵਤਾਵਾਂ ਤੋਂ ਕੋਈ ਵੀ ਵਿਕਰਮ ਨਹੀਂ ਹੋ ਸਕਦਾ ਹੈ, ਕਿਉਂ ?

ਉੱਤਰ:-
ਕਿਉਕਿ ਉਨ੍ਹਾਂ ਨੂੰ ਸੱਚੇ ਬਾਪ ਦਾ ਵਰਦਾਨ ਮਿਲਿਆ ਹੋਇਆ ਹੈ। ਵਿਕਰਮ ਉਦੋਂ ਹੁੰਦਾ ਹੈ ਜਦੋਂ ਰਾਵਣ ਦਾ ਸ਼ਰਾਪ ਮਿਲਣ ਲਗਦਾ ਹੈ। ਸਤਯੁਗ - ਤ੍ਰੇਤਾ ਵਿੱਚ ਹੈ ਹੀ ਸਦਗਤੀ, ਉਸ ਸਮੇਂ ਦੁਰਗਤੀ ਦਾ ਨਾਮ ਨਹੀਂ। ਵਿਕਾਰ ਵੀ ਨਹੀ ਜੋ ਵਿਕਰਮ ਹੋਣ। ਦਵਾਪਰ - ਕਲਯੁਗ ਵਿੱਚ ਸਭ ਦੀ ਦੁਰਗਾਤੀ ਹੋ ਜਾਂਦੀ ਹੈ ਇਸਲਈ ਵਿਕਰਮ ਹੁੰਦੇ ਰਹਿੰਦੇ ਹਨ। ਇਹ ਵੀ ਸਮਝਣ ਦੀਆਂ ਗੱਲਾਂ ਹਨ।

ਓਮ ਸ਼ਾਂਤੀ
ਮਿੱਠੇ - ਮਿੱਠੇ ਰੂਹਾਨੀ ਬੱਚਿਆਂ ਪ੍ਰਤੀ ਬਾਪ ਬੈਠ ਸਮਝਾਉਦੇ ਹਨ - ਇਹ ਸੁਪਰੀਮ ਬਾਪ ਵੀ ਹੈ, ਸੁਪਰੀਮ ਟੀਚਰ ਵੀ ਹੈ, ਸੁਪ੍ਰੀਮ ਸਤਿਗੁਰੂ ਵੀ ਹੈ। ਬਾਪ ਦੀ ਇਸ ਤਰ੍ਹਾਂ ਦੀ ਮਹਿਮਾ ਦੱਸਣ ਨਾਲ ਆਟੋਮੈਟਿਕਲ ਸਿੱਧ ਹੋ ਜਾਂਦਾ ਹੈ ਕਿ ਕ੍ਰਿਸ਼ਨ ਕਿਸੇ ਦਾ ਬਾਪ ਨਹੀਂ ਹੋ ਸਕਦਾ। ਉਹ ਤਾਂ ਛੋਟਾ ਬੱਚਾ, ਸਤਯੁਗ ਦਾ ਪ੍ਰਿੰਸ ਹੈ। ਉਹ ਟੀਚਰ ਵੀ ਨਹੀਂ ਹੋ ਸਕਦਾ। ਖ਼ੁਦ ਹੀ ਬੈਠ ਕੇ ਟੀਚਰ ਕੋਲੋਂ ਪੜ੍ਹਦੇ ਹਨ। ਗੁਰੂ ਤੇ ਉੱਥੇ ਹੁੰਦਾ ਨਹੀਂ ਕਿਉਕਿ ਸਭ ਸਦਗਾਤੀ ਵਿੱਚ ਹਨ। ਅਧਾਕਲਪ ਹੈ ਸਦਗਤੀ, ਅਧਾਕਲਪ ਹੈ ਦੁਰਗਤੀ। ਤਾਂ ਉੱਥੇ ਹੈ ਸਦਗਾਤੀ, ਇਸਲਈ ਗਿਆਨ ਦੀ ਉੱਥੇ ਲੋੜ ਹੀ ਨਹੀ ਰਹਿੰਦੀ। ਨਾਮ ਵੀ ਨਹੀਂ ਹੈ ਕਿਉਂਕਿ 21 ਜਨਮਾਂ ਦੇ ਲਈ ਸਦਗਤੀ ਮਿਲਦੀ ਹੈ ਫੇਰ ਦਵਾਪਰ ਤੋਂ ਕਲਯੁਗ ਅੰਤ ਤੱਕ ਹੈ ਦੁਰਗਤੀ। ਤਾਂ ਫਿਰ ਕ੍ਰਿਸ਼ਨ ਦਵਾਪਰ ਵਿੱਚ ਕਿਵੇਂ ਆ ਸਕਦਾ। ਇਹ ਵੀ ਕਿਸੇ ਨੂੰ ਧਿਆਨ ਵਿੱਚ ਨਹੀਂ ਆਉਂਦਾ ਹੈ। ਇੱਕ - ਇੱਕ ਗੱਲ ਵਿੱਚ ਬਹੁਤ ਹੀ ਗੁਹੇ ਰਾਜ ਭਰਿਆ ਹੋਇਆ ਹੈ, ਜੋ ਸਮਝਣਾ ਬਹੁਤ ਜਰੂਰੀ ਹੈ। ਉਹ ਸੁਪ੍ਰੀਮ ਬਾਪ, ਸੁਪ੍ਰੀਮ ਟੀਚਰ ਹਨ। ਅੰਗਰੇਜ਼ੀ ਵਿੱਚ ਸੁਪ੍ਰੀਮ ਕਿਹਾ ਜਾਂਦਾ ਹੈ। ਅੰਗਰੇਜ਼ੀ ਅੱਖਰ ਕੁਝ ਚੰਗੇ ਹੁੰਦੇ ਹਨ। ਜਿਵੇਂ ਡਰਾਮਾ ਅੱਖਰ ਹੈ। ਡਰਾਮੇ ਨੂੰ ਨਾਟਕ ਨਹੀਂ ਕਹਾਂਗੇ, ਨਾਟਕ ਵਿੱਚ ਤੇ ਅਦਲੀ - ਬਦਲੀ ਹੁੰਦੀ ਹੈ। ਇਹ ਸ਼੍ਰਿਸ਼ਟੀ ਦਾ ਚੱਕਰ ਫਿਰਦਾ ਹੈ - ਇੰਝ ਕਹਿੰਦੇ ਵੀ ਹਨ, ਪ੍ਰੰਤੂ ਕਿਦਾਂ ਫਿਰਦਾ ਹੈ, ਹੂਬਹੂ ਫਿਰਦਾ ਹੈ ਜਾਂ ਚੇਜ਼ ਹੁੰਦੀ ਹੈ, ਇਹ ਕਿਸੇ ਨੂੰ ਪਤਾ ਨਹੀਂ ਹੈ। ਕਹਿੰਦੇ ਵੀ ਹਨ ਬਣੀ - ਬਣਾਈ ਬਣ ਰਹੀ ਜਰੂਰ ਕੋਈ ਖੇਡ ਹੈ ਜੋ ਫਿਰ ਤੋਂ ਚੱਕਰ ਖਾਂਦਾ ਰਹਿੰਦਾ ਹੈ। ਇਸ ਚੱਕਰ ਵਿੱਚ ਮਨੁੱਖਾਂ ਨੂੰ ਹੀ ਚੱਕਰ ਲਗਾਉਂਣਾ ਪੈਂਦਾ ਹੈ। ਅੱਛਾ, ਇਸ ਚੱਕਰ ਦੀ ਉਮਰ ਕਿੰਨੀ ਹੈ? ਕਿਸ ਤਰ੍ਹਾਂ ਰਿਪੀਟ ਹੁੰਦਾ ਹੈ? ਇਸਨੂੰ ਫਿਰਨ ਵਿੱਚ ਕਿੰਨਾ ਸਮੇਂ ਲਗਦਾ ਹੈ? ਇਹ ਕੋਈ ਨਹੀਂ ਜਾਣਦੇ। ਇਸਲਾਮੀ - ਬੋਧੀ ਆਦਿ ਇਹ ਸਭ ਹਨ ਘਰਾਣੇ, ਜਿਨ੍ਹਾਂਦਾ ਡਰਾਮਾ ਵਿੱਚ ਪਾਰ੍ਟ ਹੈ।

ਤੁਸੀਂ ਬ੍ਰਾਹਮਣਾ ਦੀ ਡੀਨੇਸਟੀ ਨਹੀ ਹੈ, ਇਹ ਹੈ ਬ੍ਰਾਹਮਣ ਕੁੱਲ। ਸਰਵੋਤਮ ਬ੍ਰਾਹਮਣ ਕੁਲ ਕਿਹਾ ਜਾਂਦਾ ਹੈ। ਦੇਵੀ - ਦੇਵਤਾਵਾਂ ਦੀ ਵੀ ਕੁਲ ਹੈ। ਇਹ ਤਾਂ ਸਮਝਾਉਣਾ ਬਹੁਤ ਸੌਖਾ ਹੈ। ਸੂਖਸ਼ਮ ਵਤਨ ਵਿੱਚ ਫਰਿਸ਼ਤੇ ਰਹਿੰਦੇ ਹਨ। ਉੱਥੇ ਹੱਡੀ - ਮਾਸ ਹੁੰਦਾ ਨਹੀਂ। ਦੇਵਤਾਵਾਂ ਨੂੰ ਤਾਂ ਹੱਡੀ - ਮਾਸ ਹੈ ਨਾ। ਬ੍ਰਹਮਾ ਸੋ ਵਿਸ਼ਨੂੰ, ਵਿਸ਼ਨੂੰ ਸੋ ਬ੍ਰਹਮਾ। ਵਿਸ਼ਨੂੰ ਦੀ ਨਾਭੀ ਕਮਲ ਤੋਂ ਬ੍ਰਹਮਾ ਕਿਉਂ ਵਿਖਾਇਆ ਹੈ? ਸੂਖਸ਼ਮ ਵਤਨ ਵਿੱਚ ਤਾਂ ਇਹ ਗੱਲਾਂ ਹੁੰਦੀਆਂ ਨਹੀਂ। ਨਾ ਜਵਾਹਰਾਤ ਆਦਿ ਹੋ ਸਕਦੇ ਹਨ, ਇਸਲਈ ਬ੍ਰਹਮਾ ਨੂੰ ਸਫੇਦ ਪੋਸ਼ਧਾਰੀ ਬ੍ਰਾਹਮਣ ਵਿਖਾਇਆ ਹੈ? ਬ੍ਰਹਮਾ ਸਧਾਰਣ ਮਨੁੱਖ ਬਹੁਤ ਜਨਮਾਂ ਦੇ ਅੰਤ ਵਿੱਚ ਗਰੀਬ ਹੋਇਆ ਨਾ। ਇਸ ਸਮੇਂ ਹਨ ਹੀ ਖਾਦੀ ਦੇ ਕੱਪੜੇ। ਉਹ ਵਚਾਰੇ ਸਮਝਦੇ ਨਹੀਂ ਸੂਖਸ਼ਮ ਸ਼ਰੀਰ ਕੀ ਹੁੰਦਾ ਹੈ। ਤੁਹਾਨੂੰ ਬਾਪ ਸਮਝਾਉਂਦੇ ਹਨ - ਉੱਥੇ ਹਨ ਹੀ ਫਰਿਸ਼ਤੇ, ਜਿਨ੍ਹਾਂ ਨੂੰ ਹੱਡੀ - ਮਾਸ ਹੁੰਦਾ ਨਹੀ। ਸੂਖਸ਼ਮ ਵਤਨ ਵਿੱਚ ਇਹ ਸ਼ਿਗਾਰ ਆਦਿ ਤਾਂ ਹੋਣਾ ਨਹੀਂ ਚਾਹੀਦਾ। ਪ੍ਰੰਤੂ ਚਿੱਤਰਾਂ ਵਿੱਚ ਸਮਝਾਇਆ ਹੈ ਤਾਂ ਉਸ ਦਾ ਹੀ ਸਾਖਸ਼ਤਕਾਰ ਕਰਵਾ ਕੇ ਫੇਰ ਅਰਥ ਸਮਝਾਉਂਦੇ ਹਨ। ਜਿਵੇਂ ਹਨੂਮਾਨ ਦਾ ਸਾਖ਼ਸ਼ਤਕਾਰ ਕਰਵਾਉਂਦੇ ਹਨ। ਹੁਣ ਹਨੂਮਾਨ ਵਰਗਾ ਕੋਈ ਮਨੁੱਖ ਹੁੰਦਾ ਨਹੀਂ। ਭਗਤੀ ਮਾਰਗ ਵਿੱਚ ਕਈ ਤਰ੍ਹਾਂ ਦੇ ਚਿੱਤਰ ਬਣਾਏ ਹਨ ਜਿਨ੍ਹਾਂ ਦਾ ਵਿਸ਼ਵਾਸ ਹੋ ਗਿਆ ਹੈ ਉਨ੍ਹਾਂ ਨੂੰ ਅਜਿਹਾ ਕੁੱਝ ਬੋਲੋ ਤਾਂ ਵਿਗੜ੍ਹ ਪੈਂਦੇ ਹਨ। ਦੇਵੀਆਂ ਆਦਿ ਦੀ ਕਿੰਨੀ ਪੂਜਾ ਕਰਦੇ ਹਨ ਫਿਰ ਡੋਬ ਦਿੰਦੇ ਹਨ। ਇਹ ਸਭ ਹੈ ਭਗਤੀ ਮਾਰਗ। ਭਗਤੀ ਮਾਰਗ ਦੇ ਦਲਦਲ ਵਿੱਚ ਗਲੇ ਤੱਕ ਡੁਬੇ ਹੋਏ ਹਨ ਤਾਂ ਫਿਰ ਕੱਢ ਕਿਵੇਂ ਸਕਾਂਗੇ। ਕੱਢਣਾ ਹੀ ਮੁਸ਼ਕਿਲ ਹੋ ਜਾਂਦਾ ਹੈ। ਕੋਈ - ਕੋਈ ਤਾਂ ਹੋਰਾਂ ਨੂੰ ਕੱਢਣ ਦੇ ਨਿਮਿਤ ਬਣ ਖੁਦ ਹੀ ਡੁੱਬ ਜਾਂਦੇ ਹਨ। ਖੁਦ ਗਲੇ ਤੱਕ ਦੁਬਨ ਵਿੱਚ ਫਸਦੇ ਮਤਲਬ ਕਾਮ ਵਿਕਾਰ ਵਿੱਚ ਡਿੱਗ ਪੈਂਦੇ ਹਨ। ਇਹ ਹੈ ਸਭ ਤੋਂ ਵੱਡੀ ਦੁਬਨ (ਦਲਦਲ)। ਸਤਯੁਗ ਵਿੱਚ ਇਹ ਗੱਲਾਂ ਹੁੰਦੀਆਂ ਨਹੀਂ। ਹੁਣ ਤੁਸੀਂ ਸੱਚੇ ਬਾਪ ਦੁਆਰਾ ਸੱਚੇ ਦੇਵਤਾ ਬਣ ਰਹੇ ਹੋ। ਫਿਰ ਉੱਥੇ ਸਤਸੰਗ ਹੁੰਦੇ ਨਹੀਂ। ਸਤਸੰਗ ਇੱਥੇ ਭਗਤੀ ਮਾਰਗ ਵਿੱਚ ਕਰਦੇ ਰਹਿੰਦੇ ਹਨ। ਸਮਝਦੇ ਹਨ ਕਿ ਸਭ ਈਸ਼ਵਰ ਦੇ ਰੂਪ ਹਨ। ਕੁੱਝ ਵੀ ਨਹੀਂ ਸਮਝਦੇ। ਬਾਪ ਬੈਠ ਸਮਝਾਉਂਦੇ ਹਨ - ਕਲਯੁਗ ਵਿੱਚ ਹਨ ਸਭ ਪਾਪ ਅਤਮਾਵਾਂ, ਸਤਯੁਗ ਵਿੱਚ ਹਨ ਪੁੰਨ ਆਤਮਾਵਾਂ। ਰਾਤ - ਦਿਨ ਦਾ ਫਰਕ ਹੈ। ਹੁਣ ਤੁਸੀਂ ਸੰਗਮ ਤੇ ਹੋ। ਕਲਯੁਗ ਅਤੇ ਸਤਯੁਗ ਦੋਨਾਂ ਨੂੰ ਜਾਣਦੇ ਹੋ। ਮੂਲ਼ ਗੱਲ ਹੈ ਇਸ ਪਾਰ ਤੋਂ ਉਸ ਪਾਰ ਜਾਣ ਦੀ। ਸ਼ੀਰਸਾਗਰ ਅਤੇ ਵਿਸ਼ੇਸਾਗਰ ਦਾ ਗਾਇਨ ਵੀ ਹੈ। ਪਰ ਅਰੱਥ ਕੁਝ ਨਹੀਂ ਸਮਝਦੇ। ਹੁਣ ਬਾਪ ਬੈਠ ਕਰਮ - ਅਕਰਮ ਦਾ ਰਾਜ਼ ਸਮਝਾਉਂਦੇ ਹਨ। ਕਰਮ ਤਾਂ ਮਨੁੱਖ ਕਰਦੇ ਹੀ ਹਨ ਫਿਰ ਕੋਈ ਕਰਮ ਅਕਰਮ ਹੁੰਦੇ ਹਨ, ਕੋਈ ਵਿਕਰਮ ਹੁੰਦੇ ਹਨ। ਰਾਵਣ ਰਾਜ ਵਿੱਚ ਸਾਰੇ ਕਰਮ ਵਿਕਰਮ ਹੋ ਜਾਂਦੇ ਹਨ, ਸਤਯੁਗ ਵਿੱਚ ਵਿਕਰਮ ਹੁੰਦਾ ਨਹੀਂ ਕਿਉਂਕਿ ਉੱਥੇ ਹੈ ਹੀ ਰਾਮਰਾਜ। ਬਾਪ ਕੋਲੋਂ ਵਰਧਾਨ ਪਾਏ ਹੋਏ ਹਨ। ਰਾਵਣ ਦਿੰਦੇ ਹਨ ਸ਼ਰਾਪ। ਇਹ ਸੁਖ ਅਤੇ ਦੁਖ ਦਾ ਖੇਡ ਹੈ ਨਾ। ਦੁਖ ਵਿੱਚ ਸਭ ਬਾਪ ਨੂੰ ਯਾਦ ਕਰਦੇ ਹਨ। ਸੁਖ ਵਿੱਚ ਕੋਈ ਯਾਦ ਨਹੀਂ ਕਰਦੇ। ਉੱਥੇ ਵਿਕਾਰ ਹੁੰਦੇ ਨਹੀਂ। ਬੱਚਿਆਂ ਨੂੰ ਸਮਝਾਇਆ ਹੈ - ਸੈਪਲਿੰਗ ਲਗਾਉਂਦੇ ਹਨ। ਇਹ ਸੈਪਲਿੰਗ ਲਗਾਉਣ ਦੀ ਰਸਮ ਵੀ ਹੁਣੇ ਪਈ ਹੈ। ਬਾਪ ਨੇ ਸੈਪਲਿੰਗ ਲਗਾਉਣਾ ਸ਼ੁਰੂ ਕੀਤਾ ਹੈ। ਅੱਗੇ ਜਦੋੰ ਬ੍ਰਿਟਿਸ਼ ਗੌਰਮਿੰਟ ਸੀ ਤਾਂ ਕਦੇ ਅਖ਼ਬਾਰ ਵਿੱਚ ਨਹੀਂ ਆਉਂਦਾ ਸੀ ਕਿ ਝਾੜਾਂ ਦੀ ਸੈਪਲਿੰਗ ਲਗਾਉਂਦੇ ਹਨ। ਹੁਣ ਬਾਪ ਬੈਠ ਦੇਵੀ - ਦੇਵਤਾ ਧਰਮ ਦਾ ਸੈਪਲਿੰਗ ਲਗਾਉਂਦੇ ਹਨ, ਹੋਰ ਕੋਈ ਸੈਪਲਿੰਗ ਨਹੀਂ ਲਗਾਉਂਦੇ। ਬਹੁਤ ਧਰਮ ਹਨ, ਦੇਵੀ - ਦੇਵਤਾ ਧਰਮ ਪ੍ਰਯਾਏ ਲੋਪ ਹੈ। ਧਰਮ ਭ੍ਰਿਸ਼ਟ, ਕਰਮ ਭ੍ਰਿਸ਼ਟ ਹੋਣ ਦੇ ਕਾਰਨ ਨਾਮ ਹੀ ਉਲਟਾ - ਸੁਲਟਾ ਰੱਖ ਦਿੱਤਾ ਹੈ। ਜੋ ਦੇਵਤਾ ਧਰਮ ਦੇ ਹਨ ਉਨ੍ਹਾਂਨੂੰ ਫਿਰ ਉਸੇ ਦੇਵੀ - ਦੇਵਤਾ ਧਰਮ ਵਿੱਚ ਆਉਣਾ ਹੈ। ਹਰ ਇੱਕ ਨੂੰ ਆਪਣੇ ਧਰਮ ਵਿੱਚ ਹੀ ਜਾਣਾ ਹੈ। ਕ੍ਰਿਸ਼ਚਨ ਧਰਮ ਦਾ ਨਿਕਲ ਕੇ ਫਿਰ ਦੇਵੀ - ਦੇਵਤਾ ਧਰਮ ਵਿੱਚ ਆ ਨਹੀਂ ਸਕਣਗੇ। ਮੁਕਤੀ ਤਾਂ ਹੋ ਨਹੀਂ ਸਕਦੀ। ਹਾਂ, ਕੋਈ ਦੇਵੀ - ਦੇਵਤਾ ਧਰਮ ਦਾ ਕੰਨਵਰਟ ਹੋਕੇ ਕ੍ਰਿਸ਼ਚਨ ਧਰਮ ਵਿੱਚ ਚਲੇ ਗਿਆ ਹੋਵੇਗਾ ਤਾਂ ਫਿਰ ਵਾਪਿਸ ਆਪਣੇ ਦੇਵੀ - ਦੇਵਤਾ ਧਰਮ ਵਿੱਚ ਆ ਜਾਵੇਗਾ। ਉਨ੍ਹਾਂਨੂੰ ਇਹ ਗਿਆਨ ਅਤੇ ਯੋਗ ਬਹੁਤ ਚੰਗਾ ਲੱਗੇਗਾ, ਇਸ ਤੋਂ ਸਿੱਧ ਹੁੰਦਾ ਹੈ ਕਿ ਇਹ ਆਪਣੇ ਧਰਮ ਦਾ ਹੈ। ਇਸ ਵਿੱਚ ਬਹੁਤ ਵਿਸ਼ਾਲ ਬੁੱਧੀ ਚਾਹੀਦੀ ਹੈ ਸਮਝਣ ਅਤੇ ਸਮਝਾਉਣ ਦੀ। ਧਾਰਨਾ ਕਰਨੀ ਹੈ, ਕਿਤਾਬ ਪੜ੍ਹਕੇ ਨਹੀ ਸੁਣਾਉਣੀ ਹੈ। ਜਿਵੇਂ ਕੋਈ ਗੀਤ ਸੁਣਾਉਂਦੇ ਹਨ, ਮਨੁੱਖ ਬੈਠਕੇ ਸੁਣਦੇ ਹਨ। ਕਈ ਤਾਂ ਗੀਤਾ ਦੇ ਸ਼ਲੋਕ ਇੱਕਦਮ ਯਾਦ ਕਰ ਲੈਂਦੇ ਹਨ। ਬਾਕੀ ਤੇ ਇਨ੍ਹਾਂ ਦਾ ਅਰਥ ਹਰ ਇੱਕ ਆਪਣਾ - ਆਪਣਾ ਬੈਠ ਸੁਣਾਉਂਦੇ ਹਨ। ਸ਼ਲੋਕ ਸਾਰੇ ਸੰਸਕ੍ਰਿਤ ਵਿੱਚ ਹਨ। ਇੱਥੇ ਤੇ ਗਾਇਨ ਹੈ ਕਿ ਸਾਗਰ ਦੀ ਸਿਆਹੀ ਬਣਾ ਦੇਵੋ, ਸਾਰਾ ਜੰਗਲ ਕਲਮ ਬਣਾ ਦੇਵੋ ਤਾਂ ਵੀ ਗਿਆਨ ਦਾ ਅੰਤ ਨਹੀਂ ਹੁੰਦਾ। ਗੀਤਾ ਤੇ ਬਹੁਤ ਛੋਟੀ ਹੈ। 18 ਅਧਿਆਏ ਹਨ। ਇਨ੍ਹੀ ਛੋਟੀ ਗੀਤਾ ਬਣਾਕੇ ਗਲੇ ਵਿੱਚ ਪਾਉਂਦੇ ਹਨ। ਬਹੁਤ ਪਤਲੇ ਅੱਖਰ ਹੁੰਦੇ ਹਨ। ਗਲੇ ਵਿੱਚ ਪਾਉਣ ਦੀ ਆਦਤ ਹੁੰਦੀ ਹੈ। ਕਿੰਨਾਂ ਛੋਟਾ ਲਾਕੇਟ ਬਣਦਾ ਹੈ। ਅਸਲ ਵਿੱਚ ਹੈ ਤਾਂ ਸੈਕਿੰਡ ਦੀ ਗੱਲ। ਬਾਪ ਦਾ ਬਣਿਆ ਜਿਵੇਂ ਕੀ ਵਿਸ਼ਵ ਦਾ ਮਾਲਿਕ ਬਣਿਆ। ਬਾਬਾ ਮੈਂ ਤੁਹਾਡਾ ਇੱਕ ਦਿਨ ਦਾ ਬੱਚਾ ਹਾਂ, ਅਜਿਹਾ ਵੀ ਲਿਖਣਾ ਸ਼ੁਰੂ ਕਰਨਗੇ। ਇੱਕ ਦਿਨ ਵਿੱਚ ਨਿਸ਼ਚੇ ਹੋਇਆ ਅਤੇ ਝੱਟ ਨਾਲ ਪੱਤਰ ਲਿਖਣਗੇ। ਬੱਚਾ ਬਣਿਆ ਤਾਂ ਵਿਸ਼ਵ ਦਾ ਮਾਲਿਕ ਹੋਇਆ। ਇਹ ਵੀ ਕਿਸੇ ਦੀ ਬੁੱਧੀ ਵਿੱਚ ਮੁਸ਼ਕਿਲ ਬੈਠਦਾ ਹੈ। ਤੁਸੀਂ ਵਿਸ਼ਵ ਦੇ ਮਾਲਿਕ ਬਣਦੇ ਹੋ ਨਾ। ਉੱਥੇ ਹੋਰ ਕੋਈ ਖੰਡ ਨਹੀਂ ਰਹਿੰਦਾ ਹੈ, ਨਾਮ - ਨਿਸ਼ਾਨ ਗੁੰਮ ਹੋ ਜਾਂਦਾ ਹੈ। ਕਿਸੇ ਨੂੰ ਪਤਾ ਵੀ ਨਹੀਂ ਰਹਿੰਦਾ ਕਿ ਇਹ ਵੀ ਖੰਡ ਸਨ। ਜੇਕਰ ਸਨ ਤੇ ਜਰੂਰ ਉਨ੍ਹਾਂ ਦੀ ਹਿਸਟ੍ਰੀ - ਜੋਗ੍ਰਾਫੀ ਚਾਹੀਦੀ ਹੈ। ਉੱਥੇ ਇਹ ਹੁੰਦੇ ਹੀ ਨਹੀਂ ਇਸਲਈ ਕਿਹਾ ਜਾਂਦਾ ਹੈ ਤੁਸੀਂ ਵਿਸ਼ਵ ਦੇ ਮਾਲਿਕ ਬਣਨ ਵਾਲੇ ਹੋ। ਬਾਬਾ ਨੇ ਸਮਝਾਇਆ ਹੈ - ਮੈਂ ਤੁਹਾਡਾ ਬਾਪ ਵੀ ਹਾਂ, ਗਿਆਨ ਦਾ ਸਾਗਰ ਹਾਂ। ਇਹ ਤਾਂ ਬਹੁਤ ਉੱਚ ਤੋਂ ਉੱਚ ਗਿਆਨ ਹੈ ਜਿਸ ਨਾਲ ਅਸੀਂ ਵਿਸ਼ਵ ਦੇ ਮਾਲਿਕ ਬਣਦੇ ਹਾਂ। ਸਾਡਾ ਬਾਪ ਸੁਪ੍ਰੀਮ ਹੈ, ਸੱਤ ਬਾਪ ਹੈ, ਸੱਤ ਟੀਚਰ ਹੈ, ਸੱਤ ਸੁਣਾਉਂਦੇ ਹਨ। ਬੇਹੱਦ ਦੀ ਸਿੱਖਿਆ ਦਿੰਦੇ ਹਨ। ਬੇਹੱਦ ਦਾ ਗੁਰੂ ਹੈ, ਸਭ ਦੀ ਸਦਗਤੀ ਕਰਦੇ ਹਨ। ਇੱਕ ਦੀ ਮਾਹਿਮ ਕੀਤੀ ਤਾਂ ਉਹ ਮਾਹਿਮ ਕਿਸੇ ਹੋਰ ਦੀ ਹੋ ਨਹੀਂ ਸਕਦੀ। ਫਿਰ ਉਹ ਆਪ ਸਮਾਣ ਬਣਾਵੇ ਤਾਂ ਹੋ ਸਕਦੇ। ਤਾਂ ਤੁਸੀਂ ਵੀ ਪਤਿਤ - ਪਾਵਨ ਠਹਿਰੇ। ਸੱਤ ਨਾਮ ਲਿਖਦੇ ਹਨ। ਪਤਿਤ - ਪਾਵਨੀ ਗੰਗਾਵਾਂ ਇਹ ਮਾਤਾਵਾਂ ਹਨ। ਸ਼ਿਵ ਸ਼ਕਤੀ ਕਹੋ ਸ਼ਿਵ ਵੰਸ਼ੀ ਕਹੋ। ਸ਼ਿਵ ਵੰਸ਼ੀ ਬ੍ਰਹਮਾਕੁਮਾਰ - ਕੁਮਾਰੀਆਂ। ਸ਼ਿਵ ਵੰਸ਼ੀ ਤਾਂ ਸਾਰੇ ਹਨ। ਬਾਕੀ ਬ੍ਰਹਮਾ ਦਵਾਰਾ ਰਚਨਾ ਰੱਚਦੇ ਹਨ ਤਾਂ ਸੰਗਮ ਤੇ ਹੀ ਬ੍ਰਹਮਾਕੁਮਾਰ - ਕੁਮਾਰੀਆਂ ਹੁੰਦੇ ਹਨ। ਬ੍ਰਹਮਾ ਦਵਾਰਾ ਅਡੋਪਟ ਕਰਦੇ ਹਨ। ਪਹਿਲਾਂ - ਪਹਿਲਾਂ ਹੁੰਦੇ ਹਨ ਬ੍ਰਹਮਾਕੁਮਾਰ - ਕੁਮਾਰੀਆਂ। ਕੋਈ ਵੀ ਇਤਰਾਜ਼ ਕਰਦੇ ਹਨ ਤਾਂ ਉਸਨੂੰ ਬੋਲੋ, ਇਹ ਪ੍ਰਜਾਪਿਤਾ ਹੈ, ਇਨ੍ਹਾਂ ਵਿੱਚ ਪ੍ਰਵੇਸ਼ ਕਰਦੇ ਹਨ। ਬਾਪ ਕਹਿੰਦੇ ਹਨ ਬਹੁਤ ਜਨਮਾਂ ਦੇ ਅੰਤ ਵਿੱਚ ਮੈਂ ਪ੍ਰਵੇਸ਼ ਕਰਦਾ ਹਾਂ। ਵਿਖਾਉਂਦੇ ਹਨ ਵਿਸ਼ਨੂੰ ਦੀ ਨਾਭੀ ਤੋਂ ਬ੍ਰਹਮਾ ਨਿਕਲਿਆ। ਅੱਛਾ ਫਿਰ ਵਿਸ਼ਨੂੰ ਕਿਸ ਦੀ ਨਾਭੀ ਤੋਂ ਨਿਕਲਿਆ? ਉਸ ਵਿੱਚ ਐਰੋ ਦਾ ਨਿਸ਼ਾਨ ਦੇ ਸਕਦੇ ਹੋ ਕਿ ਦੋਵੇਂ ਔਤ - ਪ੍ਰੋਤ ਹਨ। ਬ੍ਰਹਮਾ ਸੋ ਵਿਸ਼ਨੂੰ, ਵਿਸ਼ਨੂੰ ਸੋ ਬ੍ਰਹਮਾ, ਉਹ ਉਸ ਤੋਂ, ਉਹ ਉਸਤੋਂ ਪੈਦਾ ਹੋਇਆ ਹੈ। ਇਨ੍ਹਾਂਨੂੰ ਲਗਦਾ ਹੈ ਇੱਕ ਸੈਕਿੰਡ, ਉਨ੍ਹਾਂਨੂੰ ਲਗਦਾ ਹੈ 5 ਹਜ਼ਾਰ ਵਰ੍ਹੇ। ਇਹ ਵੰਡਰਫੁਲ ਗੱਲਾਂ ਹਨ ਨਾ। ਤੁਸੀਂ ਬੈਠ ਸਮਝਾਵੋਗੇ। ਬਾਪ ਕਹਿੰਦੇ ਹਨ ਲਕਸ਼ਮੀ - ਨਾਰਾਇਣ 84 ਜਨਮ ਲੈਂਦੇ ਹਨ ਫਿਰ ਉਨ੍ਹਾਂ ਦੇ ਹੀ ਬਹੁਤ ਜਨਮਾਂ ਦੇ ਅੰਤ ਵਿੱਚ ਮੈਂ ਪ੍ਰਵੇਸ਼ ਕਰ ਇਹ ਬਣਾਉਂਦਾ ਹਾਂ। ਸਮਝਣ ਦੀ ਗੱਲ ਹੈ ਨਾ। ਬੈਠੋ ਤਾਂ ਸਮਝਾਈਏ ਇਨ੍ਹਾਂ ਨੂੰ ਬ੍ਰਹਮਾ ਕਿਉਂ ਕਹਿੰਦੇ ਹਨ। ਸਾਰੀ ਦੁਨੀਆਂ ਨੂੰ ਵਿਖਾਉਣ ਦੇ ਲਈ ਇਹ ਚਿੱਤਰ ਬਣਾਏ ਹਨ। ਅਸੀਂ ਸਮਝਾ ਸਕਦੇ ਹਾਂ, ਸਮਝਣ ਵਾਲੇ ਹੀ ਸਮਝਣਗੇ। ਨਹੀਂ ਸਮਝਣ ਵਾਲਿਆਂ ਦੇ ਲਈ ਕਹਾਂਗੇ ਇਹ ਸਾਡੇ ਕੁਲ ਦਾ ਨਹੀਂ ਹੈ। ਵਿਚਾਰਾ ਭਾਵੇਂ ਉੱਥੇ ਆਵੇਗਾ ਪਰ ਪ੍ਰਜਾ ਦੇ ਵਿੱਚ। ਸਾਡੇ ਲਈ ਤਾਂ ਸਭ ਵਿਚਾਰੇ ਹਨ ਨਾ - ਗਰੀਬ ਨੂੰ ਵਿਚਾਰਾ ਕਿਹਾ ਜਾਂਦਾ ਹੈ। ਕਿੰਨੇਂ ਪੋਇੰਟਸ ਬੱਚਿਆਂ ਨੇ ਧਾਰਨ ਕਰਨੇ ਹਨ। ਭਾਸ਼ਣ ਕਰਨਾ ਹੁੰਦਾ ਹੈ ਟਾਪਿਕਸ ਤੇ। ਇਹ ਟਾਪਿਕ ਕੋਈ ਘੱਟ ਹਨ ਕੀ। ਪ੍ਰਜਾਪਿਤਾ ਬ੍ਰਹਮਾ ਅਤੇ ਸਰਸ੍ਵਤੀ, ਚਾਰ ਬਾਹਵਾਂ ਵਿਖਾਉਂਦੇ ਹਨ। ਤਾਂ ਦੋ ਬਾਹਵਾਂ ਬੇਟੀ ਦੀਆਂ ਹੋ ਜਾਂਦੀਆਂ ਹਨ। ਯੁਗਲ ਤਾਂ ਹਨ ਨਹੀਂ। ਯੁਗਲ ਤਾਂ ਅਸਲ ਵਿੱਚ ਬਸ ਵਿਸ਼ਨੂੰ ਹੀ ਹੈ। ਬ੍ਰਹਮਾ ਦੀ ਬੇਟੀ ਹੈ ਸਰਸ੍ਵਤੀ। ਸ਼ੰਕਰ ਨੂੰ ਵੀ ਯੁਗਲ ਨਹੀਂ ਹੈ, ਇਸ ਕਾਰਨ ਸ਼ਿਵ - ਸ਼ੰਕਰ ਕਹਿ ਦਿੰਦੇ ਹਨ। ਹੁਣ ਸ਼ੰਕਰ ਕੀ ਕਰਦੇ ਹਨ? ਵਿਨਾਸ਼ ਤੇ ਅਟਾਮਿਕ ਬੋਮਬਜ਼ ਨਾਲ ਹੁੰਦਾ ਹੈ। ਬਾਪ ਕਿਵੇਂ ਬੈਠ ਬੱਚਿਆਂ ਦਾ ਮੌਤ ਕਰਵਾਉਣਗੇ, ਇਹ ਤਾਂ ਪਾਪ ਹੋ ਜਾਵੇ। ਬਾਪ ਤਾਂ ਹੋਰ ਹੀ ਬੱਚਿਆਂ ਨੂੰ ਸ਼ਾਂਤੀਧਾਮ ਲੈ ਜਾਂਦੇ ਹਨ, ਬਿਗਰ ਮਿਹਨਤ। ਹਿਸਾਬ - ਕਿਤਾਬ ਚੁਕਤੂ ਕਰ ਸਭ ਘਰ ਜਾਂਦੇ ਹਨ ਕਿਉਂਕਿ ਕਿਯਾਮਤ ਦਾ ਸਮਾਂ ਹੈ। ਬਾਪ ਆਉਂਦੇ ਹੀ ਹਨ ਸਰਵਿਸ ਤੇ। ਸਭ ਨੂੰ ਸਦਗਤੀ ਦੇ ਦਿੰਦੇ ਹਨ। ਤੁਸੀਂ ਵੀ ਪਹਿਲਾਂ ਗਤੀ ਵਿੱਚ ਫਿਰ ਸਦਗਤੀ ਵਿੱਚ ਆਵੋਗੇ। ਇਹ ਗੱਲਾਂ ਸਮਝਣ ਦੀਆਂ ਹਨ। ਇੰਨਾਂ ਗੱਲਾਂ ਨੂੰ ਜ਼ਰਾ ਵੀ ਕੋਈ ਨਹੀਂ ਜਾਣਦੇ। ਤੁਸੀਂ ਵੇਖਦੇ ਹੋ ਕਈ ਤਾਂ ਬਹੁਤ ਮੱਥਾ ਖਪਾਉਂਦੇ, ਬਿਲਕੁਲ ਸਮਝਦੇ ਨਹੀਂ। ਜੋ ਕੁਝ ਚੰਗਾ ਸਮਝਣ ਵਾਲੇ ਹੋਣਗੇ, ਉਹ ਆਕੇ ਸਮਝਣਗੇ। ਬੋਲੋ, ਇੱਕ - ਇੱਕ ਗੱਲ ਨੂੰ ਸਮਝਣਾ ਹੈ ਤਾਂ ਸਮਾਂ ਦੇਵੋ। ਇੱਥੇ ਤਾਂ ਸਿਰ੍ਫ ਹੁਕਮ ਹੈ, ਸਭਨੂੰ ਬਾਪ ਦਾ ਪਰਿਚੈ ਦੇਵੋ। ਇਹ ਹੈ ਹੀ ਕੰਡਿਆਂ ਦਾ ਜੰਗਲ ਕਿਉਂਕਿ ਇੱਕ - ਦੂਜੇ ਨੂੰ ਦੁੱਖ ਦਿੰਦੇ ਰਹਿੰਦੇ ਹਨ, ਇਸਨੂੰ ਦੁਖਧਾਮ ਕਿਹਾ ਜਾਂਦਾ ਹੈ। ਸਤਿਯੁਗ ਹੈ ਸੁਖਧਾਮ। ਦੁਖਧਾਮ ਤੋਂ ਸੁਖਧਾਮ ਕਿਵੇਂ ਬਣਦਾ ਹੈ ਇਹ ਤੁਹਾਨੂੰ ਸਮਝਾਈਏ। ਲਕਸ਼ਮੀ - ਨਾਰਾਇਣ ਸੁਖਧਾਮ ਵਿੱਚ ਸਨ ਫਿਰ ਇਹ 84 ਜਨਮ ਲੈ ਦੁਖਧਾਮ ਵਿੱਚ ਆਉਂਦੇ ਹਨ। ਇਹ ਬ੍ਰਹਮਾ ਦਾ ਨਾਮ ਵੀ ਕਿਵੇਂ ਰੱਖਿਆ। ਬਾਪ ਕਹਿੰਦੇ ਹਨ ਮੈਂ ਇਸ ਵਿੱਚ ਪ੍ਰਵੇਸ਼ ਕਰ ਬੇਹੱਦ ਦਾ ਸੰਨਿਆਸ ਕਰਵਾਉਂਦਾ ਹਾਂ। ਫ਼ਟ ਨਾਲ ਸੰਨਿਆਸ ਕਰਵਾ ਦਿੰਦੇ ਹਨ ਕਿਉਂਕਿ ਬਾਪ ਨੇ ਸਰਵਿਸ ਕਰਵਾਉਣੀ ਹੈ, ਉਹ ਹੀ ਕਰਵਾਉਂਦੇ ਹਨ। ਇਨ੍ਹਾਂ ਦੇ ਪਿਛਾੜੀ ਬਹੁਤ ਨਿਕਲੇ ਜਿਨ੍ਹਾਂ ਦਾ ਨਾਮ ਬੈਠ ਰੱਖਿਆ। ਉਹ ਲੋਕ ਫਿਰ ਬਿੱਲੀ ਦੇ ਪੰਗੂਰੇ ਬੈਠ ਵਿਖਾਉਂਦੇ ਹਨ। ਇਹ ਸਭ ਹਨ ਦੰਤ ਕਥਾਵਾਂ। ਬਿੱਲੀ ਦੇ ਪੰਗੂਰੇ ਹੋ ਕਿਵੇਂ ਸਕਦੇ। ਬਿੱਲੀ ਥੋੜ੍ਹੀ ਨਾ ਬੈਠ ਗਿਆਨ ਸੁਣੇਗੀ। ਬਾਬਾ ਯੁਕਤੀਆਂ ਬਹੁਤ ਦੱਸਦੇ ਰਹਿੰਦੇ ਹਨ। ਕੋਈ ਗੱਲ ਕਿਸੇ ਨੂੰ ਸਮਝ ਨਾ ਆਵੇ ਤਾਂ ਉਸਨੂੰ ਬੋਲੋ - ਜਦੋਂ ਤੱਕ ਅਲਫ਼ ਨੂੰ ਨਹੀਂ ਸਮਝਿਆ ਹੈ ਤਾਂ ਹੋਰ ਕੁਝ ਸਮਝ ਨਹੀਂ ਸਕੋਗੇ। ਇੱਕ ਗੱਲ ਨਿਸ਼ਚੇ ਕਰੋ ਅਤੇ ਲਿਖੋ, ਨਹੀਂ ਤਾਂ ਭੁੱਲ ਜਾਵੋਗੇ। ਮਾਇਆ ਭੁਲਾ ਦੇਵੇਗੀ। ਮੁੱਖ ਗੱਲ ਹੈ ਬਾਪ ਦੇ ਪਰਿਚੈ ਦੀ। ਸਾਡਾ ਬਾਪ ਸੁਪ੍ਰੀਮ ਬਾਪ, ਸੁਪ੍ਰੀਮ ਟੀਚਰ ਹੈ ਜੋ ਸਾਰੇ ਵਿਸ਼ਵ ਦੇ ਆਦਿ - ਮੱਧ - ਅੰਤ ਦਾ ਰਾਜ਼ ਸਮਝਾਉਂਦੇ ਹਨ, ਜਿਸ ਦਾ ਕਿਸੇ ਨੂੰ ਪਤਾ ਨਹੀਂ ਹੈ। ਇਸ ਨੂੰ ਸਮਝਾਉਣ ਲਈ ਸਮਾਂ ਚਾਹੀਦਾ ਹੈ। ਜਦੋੰ ਤੱਕ ਬਾਪ ਨੂੰ ਨਹੀਂ ਸਮਝਿਆ ਹੈ ਉਦੋਂ ਤੱਕ ਪ੍ਰਸ਼ਨ ਉੱਠਦੇ ਹੀ ਜਾਣਗੇ। ਅਲਫ਼ ਨਹੀਂ ਸਮਝਿਆ ਹੈ ਤਾਂ ਬੇ ਨੂੰ ਕੁਝ ਨਹੀਂ ਸਮਝਣਗੇ। ਮੁਫ਼ਤ ਸੰਸ਼ੇ ਕਰਦੇ ਰਹਿਣਗੇ - ਇਵੇਂ ਕਿਉਂ, ਸ਼ਾਸਤਰ ਵਿੱਚ ਤੇ ਇਵੇਂ ਕਹਿੰਦੇ ਹਨ ਇਸਲਈ ਪਹਿਲੇ ਸਭ ਨੂੰ ਬਾਪ ਦਾ ਪਰਿਚੈ ਦੇਵੋ। ਅੱਛਾ!

ਮਿੱਠੇ - ਮਿੱਠੇ ਸਿਕਿਲੱਧੇ ਬੱਚਿਆਂ ਪ੍ਰਤੀ ਬਾਪਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਕਰਮ, ਅਕਰਮ, ਵਿਕਰਮ ਦੀ ਗੁਪਤ ਗਤੀ ਨੂੰ ਬੁੱਧੀ ਵਿੱਚ ਰੱਖ ਹੁਣ ਕੋਈ ਵਿਕਰਮ ਨਹੀਂ ਕਰਨੇ ਹਨ, ਗਿਆਨ ਅਤੇ ਯੋਗ ਦੀ ਧਾਰਨਾ ਕਰਕੇ, ਦੂਜਿਆਂ ਨੂੰ ਸੁਣਾਉਣਾ ਹੈ।

2. ਸੱਤ ਬਾਪ ਦੀ ਸੱਤ ਨਾਲੇਜ ਦੇਕੇ ਮਨੁੱਖਾਂ ਨੂੰ ਦੇਵਤਾ ਬਣਾਉਣ ਦੀ ਸੇਵਾ ਕਰਨੀ ਹੈ। ਵਿਕਾਰਾਂ ਦੀ ਦਲਦਲ ਵਿਚੋਂ ਸਭ ਨੂੰ ਕੱਢਣਾ ਹੈ।

ਵਰਦਾਨ:-
ਆਪਣੀ ਪਾਵਰਫੁਲ ਸਥਿਤੀ ਦਵਾਰਾ ਮਨਸਾ ਸੇਵਾ ਦਾ ਸਰਟੀਫਿਕੇਟ ਪ੍ਰਾਪਤ ਕਰਨ ਵਾਲੇ ਆਪ ਅਭਿਆਸੀ ਭਵ।

ਵਿਸ਼ਵ ਨੂੰ ਲਾਈਟ ਅਤੇ ਮਾਈਟ ਦਾ ਵਰਦਾਨ ਦੇਣ ਦੇ ਲਈ ਅਮ੍ਰਿਤਵੇਲੇ ਯਾਦ ਦੇ ਆਪਣੇ ਅਭਿਆਸ ਦਵਾਰਾ ਪਾਵਰਫੁਲ ਵਾਯੂਮੰਡਲ ਬਣਾਓ ਤਾਂ ਮਨਸਾ ਸੇਵਾ ਦਾ ਸਰਟੀਫਿਕੇਟ ਪ੍ਰਾਪਤ ਹੋਵੇਗਾ। ਲਾਸ੍ਟ ਸਮੇਂ ਵਿੱਚ ਮਨਸਾ ਦਵਾਰਾ ਹੀ ਨਜ਼ਰ ਨਾਲ ਨਿਹਾਲ ਕਰਨ ਦੀ, ਆਪਣੀ ਵ੍ਰਿਤੀ ਦਵਾਰਾ ਉਨ੍ਹਾਂ ਦੀਆਂ ਵ੍ਰਿਤੀਆਂ ਨੂੰ ਬਦਲਣ ਦੀ ਸੇਵਾ ਕਰਨੀ ਹੈ। ਆਪਣੀ ਸ੍ਰੇਸ਼ਠ ਸਮ੍ਰਿਤੀ ਨਾਲ ਸਭਨੂੰ ਸਮਰੱਥ ਬਣਾਉਣਾ ਹੈ। ਜਦੋਂ ਅਜਿਹਾ ਲਾਈਟ ਮਾਈਟ ਦੇਣ ਦਾ ਅਭਿਆਸ ਹੋਵੇਗਾ ਤਾਂ ਨਿਰਵਿਘਨ ਵਾਯੂਮੰਡਲ ਬਣੇਗਾ ਅਤੇ ਇਹ ਕਿਲਾ ਮਜਬੂਤ ਹੋਵੇਗਾ।

ਸਲੋਗਨ:-
ਸਮਝਦਾਰ ਉਹ ਹੈ ਜੋ ਮਨਸਾ - ਵਾਚਾ - ਕਰਮਨਾ ਤਿੰਨੇ ਸੇਵਾਵਾਂ ਨਾਲ - ਨਾਲ ਕਰਦੇ ਹਨ।