18.11.23        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਮਨੁੱਖ ਨੂੰ ਦੇਵਤਾ ਬਣਾਉਣ ਦੀ ਸਰਵਿਸ ਦਾ ਤੁਹਾਨੂੰ ਬਹੁਤ - ਬਹੁਤ ਸ਼ੋਕ ਹੋਣਾ ਚਾਹੀਦਾ ਹੈ ਪਰ ਇਸ ਸਰਵਿਸ ਦੇ ਲਈ ਖੁਦ ਵਿੱਚ ਹੱਡੀ ਧਾਰਨਾ ਚਾਹੀਦੀ ਹੈ"

ਪ੍ਰਸ਼ਨ:-
ਆਤਮਾ ਮੈਲੀ ਕਿਵੇਂ ਬਣਦੀ ਹੈ? ਆਤਮਾ ਤੇ ਕਿਹੜੀ ਮੈਲ ਚੜ੍ਹਦੀ ਹੈ?

ਉੱਤਰ:-
ਮਿੱਤਰ - ਸੰਬੰਧੀਆਂ ਦੀ ਯਾਦ ਨਾਲ ਆਤਮਾ ਮੈਲੀ ਬਣ ਜਾਂਦੀ ਹੈ। ਪਹਿਲੇ ਨੰਬਰ ਦਾ ਕਿਚੜਾ ਹੈ ਦੇਹ - ਅਭਿਮਾਨ ਦਾ, ਫਿਰ ਲੋਭ ਮੋਹ ਦਾ ਕਿਚੜਾ ਸ਼ੁਰੂ ਹੁੰਦਾ ਹੈ, ਇਹ ਵਿਕਾਰਾਂ ਦੀ ਮੈਲ ਆਤਮਾ ਤੇ ਚੜ੍ਹਦੀ ਹੈ। ਫਿਰ ਬਾਪ ਦੀ ਯਾਦ ਭੁੱਲ ਜਾਂਦੀ ਹੈ, ਸਰਵਿਸ ਨਹੀਂ ਕਰ ਸਕਦੇ ਹਨ।

ਗੀਤ:-
ਤੁਮ੍ਹਾਰੇ ਬੁਲਾਣੇ ਕੋ ਜੀ ਚਾਹਤਾ ਹੈ...

ਓਮ ਸ਼ਾਂਤੀ
ਇਹ ਗੀਤ ਬੜਾ ਵਧੀਆ ਹੈ। ਬੱਚੇ ਗਰੰਟੀ ਵੀ ਕਰਦੇ ਹਨ ਕਿ ਤੁਹਾਡਾ ਸੁਣ ਕਰਕੇ ਫਿਰ ਇਹ ਗਿਆਨ ਸੁਣਨ ਦੀ ਦਿਲ ਹੁੰਦੀ ਹੈ। ਯਾਦ ਤੇ ਬੱਚੇ ਕਰਦੇ ਹਨ, ਇਹ ਵੀ ਜਰੂਰ ਹੈ, ਕਈ ਯਾਦ ਕਰਦੇ ਹੋਣਗੇ ਅਤੇ ਮਿਲੇ ਹੋਣਗੇ। ਕਿਹਾ ਜਾਂਦਾ ਹੈ ਕੋਟਾ ਵਿੱਚ ਕੋਈ ਆਕੇ ਇਹ ਵਰਸਾ ਲੈਂਦੇ ਹਨ। ਹੁਣ ਤੇ ਬੁੱਧੀ ਬਹੁਤ ਵਿਸ਼ਾਲ ਹੋ ਗਈ ਹੈ। ਜਰੂਰ ਪੰਜ ਹਜ਼ਾਰ ਵਰ੍ਹੇ ਪਹਿਲੇ ਵੀ ਬਾਪ ਰਾਜਯੋਗ ਸਿਖਾਉਂਣ ਆਇਆ ਹੋਵੇਗਾ। ਪਹਿਲੇ - ਪਹਿਲੇ ਤਾਂ ਇਹ ਸਮਝਾਉਣਾ ਹੈ ਕਿ ਨਾਲੇਜ਼ ਕਿਸਨੇ ਸੁਣਾਈ ਸੀ ਕਿਉਂਕਿ ਇਹ ਬੜੀ ਭੁੱਲ ਹੈ। ਬਾਪ ਨੇ ਸਮਝਾਇਆ ਹੈ ਸਰਵ ਸ਼ਾਸਤਰਮਈ ਸ਼ਿਰੋਮਣੀ ਗੀਤਾ ਹੈ ਭਾਰਤਵਾਸੀਆਂ ਦਾ ਸ਼ਾਸਤਰ। ਸਿਰਫ਼ ਮਨੁੱਖ ਇਹ ਭੁੱਲ ਗਏ ਹਨ ਸਰਵ ਸ਼ਾਸਤਰਮਈ ਗੀਤਾ ਕਿਸਨੇ ਗਾਈ ਅਤੇ ਉਸ ਨਾਲ ਕਿਹੜਾ ਧਰਮ ਸਥਾਪਨ ਹੋਇਆ? ਬਾਕੀ ਗਾਉਂਦੇ ਵੀ ਜਰੂਰ ਹਨ - ਹੇ ਭਗਵਾਨ ਆਓ। ਭਗਵਾਨ ਤਾਂ ਜਰੂਰ ਆਉਂਦੇ ਹੀ ਹਨ - ਨਵੀ ਪਾਵਨ ਦੁਨੀਆਂ ਦੀ ਰਚਨਾ ਰਚਨ। ਦੁਨੀਆ ਦਾ ਹੀ ਤਾਂ ਫ਼ਾਦਰ ਹੈ ਨਾ। ਭਗਤ ਗਾਉਂਦੇ ਵੀ ਹਨ - ਤੁਸੀਂ ਆਓ ਤਾਂ ਸੁਖ ਮਿਲੇ ਜਾਂ ਸ਼ਾਂਤੀ ਮਿਲੇ। ਸੁਖ ਅਤੇ ਸ਼ਾਂਤੀ ਦੋ ਚੀਜਾਂ ਹਨ। ਸਤਿਯੁਗ ਵਿੱਚ ਜਰੂਰ ਸੁਖ ਵੀ ਹੈ ਬਾਕੀ ਸਭ ਆਤਮਾਵਾਂ ਸ਼ਾਂਤੀ ਦੇਸ਼ ਵਿੱਚ ਹਨ। ਇਹ ਪਰਿਚੇ ਦੇਣਾ ਪਵੇ। ਨਵੀਂ ਦੁਨੀਆਂ ਵਿੱਚ ਨਵਾਂ ਭਾਰਤ, ਨਵਾਂ ਰਾਜ ਸੀ। ਉਸ ਵਿੱਚ ਸੁੱਖ ਹੈ, ਤਾਂ ਹੀ ਤੇ ਰਾਮਰਾਜ ਦੀ ਮਹਿਮਾ ਹੈ। ਉਸਨੂੰ ਰਾਮਰਾਜ ਕਹਿੰਦੇ ਹਨ ਤਾਂ ਇਸਨੂੰ ਰਾਵਣ ਰਾਜ ਕਹਿਣਾ ਪਵੇ ਕਿਉਂਕਿ ਇੱਥੇ ਦੁੱਖ ਹੈ। ਉੱਥੇ ਸੁਖ ਹੈ, ਬਾਪ ਆਕੇ ਸੁਖ ਦਿੰਦੇ ਹਨ। ਬਾਕੀ ਸਭਨੂੰ ਸ਼ਾਤੀਧਾਮ ਵਿੱਚ ਸ਼ਾਂਤੀ ਮਿਲ ਜਾਂਦੀ ਹੈ। ਸ਼ਾਂਤੀ ਅਤੇ ਸੁਖ ਦਾ ਦਾਤਾ ਤਾਂ ਬਾਪ ਹੈ ਨਾ। ਇੱਥੇ ਹੈ ਅਸ਼ਾਂਤੀ, ਦੁੱਖ। ਤਾਂ ਬੁੱਧੀ ਵਿੱਚ ਗਿਆਨ ਟਪਕਣਾ ਚਾਹੀਦਾ ਹੈ, ਇਸ ਵਿੱਚ ਅਵਸਥਾ ਬੜੀ ਚੰਗੀ ਚਾਹੀਦੀ ਹੈ। ਇਵੇਂ ਤਾਂ ਛੋਟੇ ਬੱਚਿਆਂ ਨੂੰ ਵੀ ਸਿਖਾਇਆ ਜਾਂਦਾ ਹੈ। ਪ੍ਰੰਤੂ ਅਰਥ ਤੇ ਸਮਝਾ ਨਾ ਸਕਣ, ਇਸ ਵਿੱਚ ਹੱਡੀ ਧਾਰਨਾ ਚਾਹੀਦੀ ਹੈ। ਜੋ ਕੋਈ ਫਿਰ ਪ੍ਰਸ਼ਨ ਪੁੱਛੇ ਤਾਂ ਸਮਝਾ ਵੀ ਸਕਣ। ਅਵਸਥਾ ਵੀ ਵਧੀਆ ਚਾਹੀਦੀ ਹੈ। ਨਹੀਂ ਤਾਂ ਕਦੀ ਦੇਹ - ਅਭਿਮਾਨ ਵਿੱਚ, ਕਦੀ ਕ੍ਰੋਧ, ਮੋਹ ਵਿੱਚ ਡਿੱਗਦੇ ਰਹਿੰਦੇ ਹਨ। ਲਿਖਦੇ ਵੀ ਹਨ - ਬਾਬਾ, ਅੱਜ ਮੈਂ ਕ੍ਰੋਧ ਵਿੱਚ ਡਿੱਗਿਆ, ਅੱਜ ਮੈਂ ਮੋਹ ਵਿੱਚ ਡਿੱਗਿਆ। ਅਵਸਥਾ ਮਜਬੂਤ ਹੋ ਜਾਂਦੀ ਹੈ ਤਾਂ ਡਿੱਗਣ ਦੀ ਗੱਲ ਹੀ ਨਹੀਂ ਰਹਿੰਦੀ। ਬਹੁਤ ਸ਼ੋਕ ਰਹਿੰਦਾ ਹੈ - ਮਨੁੱਖ ਨੂੰ ਦੇਵਤਾ ਬਨਾਉਣ ਦੀ ਸਰਵਿਸ ਕਰਨ। ਗੀਤ ਵੀ ਬੜਾ ਵਧੀਆ ਹੈ - ਬਾਬਾ, ਤੁਸੀਂ ਆਓਗੇ ਤਾਂ ਅਸੀਂ ਬਹੁਤ ਸੁਖੀ ਹੋ ਜਾਵਾਂਗੇ। ਬਾਪ ਨੂੰ ਆਉਣਾ ਤਾਂ ਜਰੂਰ ਹੈ। ਨਹੀਂ ਤਾਂ ਪਤਿਤ ਸ਼੍ਰਿਸਟੀ ਨੂੰ ਪਾਵਨ ਕੌਣ ਬਨਾਉਣਗੇ? ਸ਼੍ਰੀਕ੍ਰਿਸ਼ਨ ਤਾਂ ਦੇਹਧਾਰੀ ਹਨ। ਉਹਨਾਂ ਦਾ ਅਤੇ ਬ੍ਰਹਮਾ, ਵਿਸ਼ਨੂੰ, ਸ਼ੰਕਰ ਦਾ ਨਾਮ ਨਹੀਂ ਲੈ ਸਕਦੇ। ਗਾਉਂਦੇ ਵੀ ਹਨ ਪਤਿਤ - ਪਾਵਨ ਆਓ ਤਾਂ ਉਹਨਾਂ ਕੋਲੋਂ ਪੁੱਛਣਾ ਚਾਹੀਦਾ ਇਹ ਤੁਸੀਂ ਕਿਸਦੇ ਲਈ ਕਿਹਾ? ਪਤਿਤ - ਪਾਵਨ ਕੌਣ ਹਨ ਅਤੇ ਉਹ ਕਦੋਂ ਆਏਗਾ? ਪਤਿਤ - ਪਾਵਨ ਉਹ ਹੈ, ਉਹਨਾਂ ਨੂੰ ਬੁਲਾਉਂਦੇ ਹੋ ਤਾਂ ਜਰੂਰ ਇਹ ਪਤਿਤ ਦੁਨੀਆਂ ਹੈ। ਪਾਵਨ ਦੁਨੀਆਂ ਸਤਿਯਗ ਨੂੰ ਕਿਹਾ ਜਾਂਦਾ ਹੈ। ਪਤਿਤ ਦੁਨੀਆਂ ਨੂੰ ਪਾਵਨ ਕੌਣ ਬਨਾਉਣ ਗੇ? ਗੀਤਾ ਵਿੱਚ ਵੀ ਬਰੋਬਰ ਭਗਵਾਨ ਨੇ ਹੀ ਰਾਜਯੋਗ ਸਿਖਾਇਆ ਅਤੇ ਇਹਨਾਂ ਵਿਕਾਰਾਂ ਤੇ ਜਿੱਤ ਪਾਈ। ਕਾਮ ਮਹਾਸ਼ਤਰੂ ਹੈ। ਪੁੱਛਣਾ ਪੈਂਦਾ ਹੈ ਕਿ ਇਹ ਕਿਸਨੇ ਕਿਹਾ ਕਿ ਮੈਂ ਰਾਜਯੋਗ ਸਿਖਾਉਂਦਾ ਹਾਂ, ਕਾਮ ਮਹਾਸਤਰੂ ਹੈ? ਇਹ ਕਿਸਨੇ ਕਿਹਾ ਕਿ ਮੈਂ ਸਰਵਵਿਆਪੀ ਹਾਂ? ਕਿਸ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ? ਕਿਸਦੇ ਲਈ ਕਿਹਾ ਜਾਂਦਾ ਹੈ ਪਤਿਤ - ਪਾਵਨ? ਕੀ ਪਤਿਤ - ਪਾਵਨੀ ਗੰਗਾ ਹੈ ਜਾਂ ਹੋਰ ਕੋਈ ਹੈ? ਗਾਂਧੀ ਜੀ ਵੀ ਕਹਿੰਦੇ ਸਨ ਪਤਿਤ - ਪਾਵਨ ਆਓ, ਗੰਗਾ ਤਾਂ ਹਮੇਸ਼ਾ ਹੈ ਹੀ ਉਹ ਕੋਈ ਨਵੀਂ ਨਹੀਂ ਹੈ। ਗੰਗਾ ਨੂੰ ਤੇ ਅਵਿਨਾਸ਼ੀ ਕਹਾਂਗੇ ਬਾਕੀ ਸਿਰਫ਼ ਤਮੋਂਗੁਣੀ ਤੱਤਵ ਬਣ ਜਾਂਦੇ ਹਨ ਤਾਂ ਉਸ ਵਿੱਚ ਚੰਚਲਤਾ ਆ ਜਾਂਦੀ ਹੈ। ਬਾੜ ਕਰ ਦਿੰਦੇ ਹਨ, ਆਪਣਾ ਰਸਤਾ ਛੱਡ ਦਿੰਦੇ ਹਨ। ਸਤਿਯੁਗ ਵਿੱਚ ਤਾਂ ਬੜਾ ਰੈਗੂਲਰ ਸਭ ਚਲਦਾ ਹੈ। ਘਟ, ਜਿਆਦਾ ਬਾਰਿਸ਼ ਆਦਿ ਨਹੀਂ ਪੈ ਸਕਦੀ। ਉੱਥੇ ਦੁੱਖ ਦੀ ਗੱਲ ਨਹੀਂ। ਤਾਂ ਬੁੱਧੀ ਵਿੱਚ ਇਹ ਰਹਿਣਾ ਚਾਹੀਦਾ ਹੈ ਕਿ ਪਤਿਤ - ਪਾਵਨ ਸਾਡਾ ਬਾਬਾ ਹੀ ਹੈ। ਪਤਿਤ - ਪਾਵਨ ਨੂੰ ਜਦ ਯਾਦ ਕਰਦੇ ਹਨ ਤਾਂ ਕਹਿੰਦੇ ਹਨ - ਹੇ ਭਗਵਾਨ, ਹੇ ਬਾਬਾ। ਇਹ ਕਿਸ ਨੇ ਕਿਹਾ? ਆਤਮਾ ਨੇ। ਤੁਸੀਂ ਜਾਣਦੇ ਹੋ ਪਤਿਤ - ਪਾਵਨ ਸ਼ਿਵ ਬਾਬਾ ਆਇਆ ਹੋਇਆ ਹੈ। ਨਿਰਾਕਾਰ ਅੱਖਰ ਜਰੂਰ ਪਾਉਣਾ ਹੈ। ਨਹੀਂ ਤਾਂ ਸਾਕਾਰ ਨੂੰ ਮੰਨ ਲੈਂਦੇ ਹਨ। ਆਤਮਾ ਪਤਿਤ ਬਣੀ ਹੋਈ ਹੈ, ਇਹ ਕਹਿ ਨਹੀਂ ਸਕਦੇ ਕਿ ਸਭ ਈਸ਼ਵਰ ਹੈ। ਅਹਿਮ ਬ੍ਰਹਮਾਸਮੀ ਜਾਂ ਸ਼ਿਵੋਹਮ ਕਹਿਣਾ ਗੱਲ ਇੱਕ ਹੀ ਹੈ। ਲੇਕਿਨ ਰਚਨਾ ਦਾ ਮਾਲਿਕ ਤਾਂ ਇੱਕ ਹੀ ਰਚਤਾ ਹੈ। ਭਾਵੇਂ ਮਨੁੱਖ ਕੋਈ ਲੰਬਾ - ਚੌੜਾ ਅਰਥ ਕਰਨਗੇ, ਸਾਡੀ ਗਲ ਤੇ ਹੈ ਹੀ ਸੈਕਿੰਡ ਦੀ। ਸੈਕਿੰਡ ਵਿੱਚ ਬਾਪ ਦਾ ਵਰਸਾ ਮਿਲਦਾ ਹੈ। ਬਾਪ ਦਾ ਵ੍ਰਸਾ ਹੈ ਸਵਰਗ ਦੀ ਰਾਜਾਈ। ਉਸ ਨੂੰ ਜੀਵਨਮੁਕਤੀ ਕਿਹਾ ਜਾਂਦਾ ਹੈ। ਇਹ ਹੈ ਜੀਵਨਬੰਧ। ਸਮਝਾਉਣਾ ਚਾਹੀਦਾ ਹੈ - ਬਰੋਬਰ ਜਦੋਂ ਤੁਸੀਂ ਆਵੋਗੇ ਤਾਂ ਜਰੂਰ ਸਾਨੂੰ ਸਵਰਗ ਦਾ, ਮੁਕਤੀ - ਜੀਵਨਮੁਕਤੀ ਦਾ ਵਰਸਾ ਦਵੋ ਗੇ। ਤਾਂ ਹੀ ਲਿਖਦੇ ਹਨ ਮੁਕਤੀ - ਜੀਵਨਮੁਕਤੀ ਦਾਤਾ ਇੱਕ ਹੈ। ਇਹ ਵੀ ਸਮਝਾਉਣਾ ਪਵੇ। ਸਤਿਯੁਗ ਵਿੱਚ ਹੈ ਹੀ ਇੱਕ ਆਦਿ ਸਨਾਤਨ ਦੇਵੀ - ਦੇਵਤਾ ਧਰਮ। ਉੱਥੇ ਦੁੱਖ ਦਾ ਨਾਮ ਨਹੀਂ। ਉਹ ਹੈ ਹੀ ਸੁਖਧਾਮ। ਸੂਰਜ ਵੰਸ਼ੀ ਰਾਜ ਚਲਦਾ ਹੈ। ਫਿਰ ਤ੍ਰੇਤਾ ਵਿੱਚ ਹੈ ਚੰਦ੍ਰਵੰਸ਼ੀ ਰਾਜ। ਫਿਰ ਦਵਾਪਰ ਵਿੱਚ ਹੀ ਇਸਲਾਮੀ, ਬੋਧੀ ਆਉਣਗੇ। ਸਾਰਾ ਪਾਰਟ ਨੂੰਧਿਆ ਹੋਇਆ ਹੈ। ਇੱਕ ਬਿੰਦੀ ਜਿਵੇਂ ਆਤਮਾ ਵਿੱਚ ਅਤੇ ਪਰਮਾਤਮਾ ਵਿੱਚ ਕਿਨਾਂ ਪਾਰਟ ਨੂੰਧਿਆ ਹੋਇਆ ਹੈ। ਸ਼ਿਵ ਦੇ ਚਿੱਤਰ ਵਿੱਚ ਵੀ ਇਹ ਲਿਖਣਾ ਪੈਂਦਾ ਹੈ ਕਿ ਮੈਂ ਜੋਤੀਲਿੰਗਮ ਜਿਨਾਂ ਵੱਡਾ ਨਹੀਂ ਹਾਂ। ਮੈਂ ਤਾਂ ਸਟਾਰ ਮਿਸਲ ਹਾਂ। ਆਤਮਾ ਵੀ ਸਟਾਰ ਹੈ, ਗਾਉਂਦੇ ਵੀ ਹਨ ਭ੍ਰਕੁੱਟੀ ਦੇ ਵਿਚਕਾਰ ਚਮਕਦਾ ਹੈ ਇੱਕ ਸਿਤਾਰਾ… ਤਾਂ ਇਹ ਆਤਮਾ ਹੀ ਠਹਿਰੀ। ਮੈਂ ਵੀ ਪਰਮਪਿਤਾ ਪਰਮ ਆਤਮਾ ਹਾਂ। ਪ੍ਰੰਤੂ ਮੈਂ ਸੁਪ੍ਰੀਮ, ਪਤਿਤ - ਪਾਵਨ ਹਾਂ। ਮੇਰੇ ਗੁਣ ਵੱਖ ਹਨ। ਤਾਂ ਗੁਣ ਵੀ ਸਭ ਲਿਖਨੇ ਪੈਣ। ਇੱਕ ਪਾਸੇ ਸ਼ਿਵ ਦੀ ਮਹਿਮਾ, ਦੂਜੇ ਪਾਸੇ ਸ਼੍ਰੀਕ੍ਰਿਸ਼ਨ ਦੀ ਮਹਿਮਾ। ਆਪੋਜਿਟ ਗੱਲਾਂ ਹਨ, ਅੱਖਰ ਚੰਗੀ ਤਰ੍ਹਾਂ ਲਿਖਣਾ ਪਵੇ। ਜੋ ਮਨੁੱਖ ਚੰਗੀ ਤਰ੍ਹਾਂ ਪੜਕੇ ਸਮਝ ਸਕਣ। ਸਵਰਗ ਅਤੇ ਨਰਕ, ਸੁਖ ਅਤੇ ਦੁੱਖ, ਭਾਵੇਂ ਸ਼੍ਰੀ ਕ੍ਰਿਸ਼ਨ ਦਾ ਦਿਨ ਅਤੇ ਰਾਤ ਕਹੋ, ਭਾਵੇਂ ਬ੍ਰਹਮਾ ਦਾ ਕਹੋ। ਸੁਖ ਅਤੇ ਦੁੱਖ ਕਿਵੇਂ ਚਲਦਾ ਹੈ - ਇਹ ਤਾਂ ਤੁਸੀਂ ਜਾਣਦੇ ਹੋ। ਸੂਰਜਵੰਸ਼ੀ ਹਨ 16 ਕਲਾ, ਚੰਦ੍ਰਵੰਸ਼ੀ ਹਨ 14 ਕਲਾ। ਉਹ ਸੰਪੂਰਨ ਸਤੋਪ੍ਰਧਾਨ, ਉਹ ਸਤੋ। ਸੂਰਜਵੰਸ਼ੀ ਹੀ ਫਿਰ ਚੰਦ੍ਰਵੰਸ਼ੀ ਬਣ ਜਾਂਦੇ ਹਨ। ਸੂਰਜਵੰਸ਼ੀ ਫਿਰ ਤ੍ਰੇਤਾ ਵਿੱਚ ਆਉਣਗੇ ਤਾਂ ਜਰੂਰ ਚੰਦ੍ਰਵੰਸ਼ੀ ਕੁਲ ਵਿੱਚ ਜਨਮ ਲੈਣਗੇ। ਭਾਵੇਂ ਰਾਜਾਈ ਪਦਵੀ ਲੈਂਦੇ ਹਨ। ਇਹ ਗੱਲਾਂ ਬੁੱਧੀ ਵਿੱਚ ਚੰਗੀ ਤਰ੍ਹਾਂ ਬੈਠਣੀਆਂ ਚਾਹੀਦੀਆਂ ਹਨ। ਜੋ ਜਿਨਾਂ ਯਾਦ ਵਿੱਚ ਰਹਿਣਗੇ, ਦੇਹੀ - ਅਭਿਮਾਨੀ ਹੋਵੇਗਾ ਤਾਂ ਧਾਰਨਾ ਹੋਵੇਗੀ। ਉਹ ਸਰਵਿਸ ਵੀ ਚੰਗੀ ਕਰਨਗੇ। ਸਪੱਸ਼ਟ ਕਰ ਕਿਸੇ ਨੂੰ ਸੁਨਾਉਣਗੇ ਅਸੀਂ ਇਵੇਂ ਬੈਠਦੇ ਹਾਂ, ਇਵੇਂ ਧਾਰਨਾ ਕਰਦੇ ਹਾਂ, ਇਵੇਂ ਸਮਝਾਉਂਦੇ ਹਾਂ, ਇਵੇਂ - ਇਵੇਂ ਵਿਚਾਰ ਸਾਗਰ ਮੰਥਨ ਕਰਦੇ ਹਾਂ - ਹੋਰਾਂ ਨੂੰ ਸਮਝਾਉਣ ਦੇ ਲਈ। ਸਾਰਾ ਸਮੇਂ ਵਿਚਾਰ ਸਾਗਰ ਮੰਥਨ ਚਲਦਾ ਰਹੇਗਾ। ਜਿਨ੍ਹਾਂ ਵਿੱਚ ਗਿਆਨ ਨਹੀਂ ਉਨ੍ਹਾਂ ਦੀ ਗੱਲ ਤਾਂ ਵੱਖ ਹੈ, ਧਾਰਨਾ ਨਹੀਂ ਹੋਵੇਗੀ। ਧਾਰਨਾ ਹੁੰਦੀ ਹੈ ਤਾਂ ਸਰਵਿਸ ਕਰਨੀ ਪਵੇ। ਹੁਣ ਤਾਂ ਸਰਵਿਸ ਬਹੁਤ ਵਧਦੀ ਜਾਂਦੀ ਹੈ। ਦਿਨ - ਪ੍ਰਤੀਦਿਨ ਮਹਿਮਾ ਵਧਦੀ ਜਾਵੇਗੀ। ਫਿਰ ਤੁਹਾਡੀ ਪ੍ਰਦਰਸ਼ਨੀ ਵਿੱਚ ਵੀ ਕਿੰਨੇ ਆਉਣਗੇ। ਕਿੰਨੇ ਚਿੱਤਰ ਬਣਾਉਣੇ ਪੈਣਗੇ। ਬਹੁਤ ਵੱਡਾ ਮੰਡਪ ਬਨਾਉਣਾ ਉਵੇਂ। ਉਵੇਂ ਤਾਂ ਇਸ ਵਿੱਚ ਸਮਝਾਉਣ ਲਈ ਇਕਾਂਤ ਚਾਹੀਦਾ ਹੈ। ਸਾਡੇ ਮੁੱਖ ਚਿੱਤਰ ਹੀ ਹਨ ਝਾੜ, ਗੋਲਾ ਅਤੇ ਇਹ ਲਕਸ਼ਮੀ - ਨਾਰਾਇਣ ਦਾ ਚਿੱਤਰ। ਰਾਧੇ - ਕ੍ਰਿਸ਼ਨ ਦੇ ਚਿੱਤਰ ਤੋਂ ਇਨਾਂ ਸਮਝ ਨਹੀਂ ਸਕਦੇ ਕਿ ਇਹ ਕੌਣ ਹਨ? ਇਸ ਵੇਲੇ ਤੁਸੀਂ ਜਾਣਦੇ ਹੋ ਕਿ ਸਾਨੂੰ ਹੁਣ ਬਾਪ ਅਜਿਹਾ ਪਾਵਨ ਬਣਾ ਰਹੇ ਹਨ। ਸਭ ਤਾਂ ਇੱਕ ਜਿਹਾ ਸੰਪੂਰਨ ਨਹੀਂ ਬਣਨਗੇ। ਆਤਮਾ ਪਵਿਤ੍ਰ ਹੋਵੇਗੀ ਬਾਕੀ ਗਿਆਨ ਥੋੜ੍ਹੀ ਨਾ ਸਭ ਧਾਰਨ ਕਰਨਗੇ। ਧਾਰਨਾ ਨਹੀਂ ਹੁੰਦੀ ਤਾਂ ਸਮਝਿਆ ਜਾਂਦਾ ਹੈ ਇਹ ਘਟ ਪਦਵੀ ਪਾਉਣਗੇ।

ਹੁਣ ਤੁਹਾਡੀ ਬੁੱਧੀ ਕਿੰਨੀ ਤੇਜ ਹੋ ਗਈ ਹੈ, ਨੰਬਰਵਾਰ ਤਾਂ ਹਰ ਕਲਾਸ ਵਿਚ ਹੁੰਦੇ ਹੀ ਹਨ। ਕਈ ਤਿੱਖੇ, ਕੋਈ ਢਿੱਲੇ, ਇਹ ਵੀ ਨੰਬਰਵਾਰ ਹਨ। ਜੇਕਰ ਕਿਸੇ ਚੰਗੇ ਆਦਮੀ ਨੂੰ ਥਰਡ ਗ੍ਰੇਡ ਸਮਝਾਉਣ ਵਾਲਾ ਮਿਲ ਜਾਵੇ ਤਾਂ ਉਹ ਸਮਝਣ ਗੇ ਇੱਥੇ ਤੇ ਕੁਝ ਹੈ ਹੀ ਨਹੀਂ ਇਸਲਈ ਪੁਰਸ਼ਾਰਥ ਕੀਤਾ ਜਾਂਦਾ ਹੈ ਕਿ ਚੰਗੇ ਆਦਮੀ ਨੂੰ ਸਮਝਾਉਣ ਵਾਲਾ ਵੀ ਚੰਗਾ ਦਿੱਤਾ ਜਾਵੇ। ਸਭ ਤਾਂ ਇੱਕ ਜਿਹੇ ਪਾਸ ਨਹੀਂ ਹੋਣਗੇ। ਬਾਬਾ ਦੇ ਕੋਲ ਤਾਂ ਲਿਮਟ ਹੈ। ਕਲਪ - ਕਲਪ ਇਸ ਪੜਾਈ ਦੀ ਵੀ ਰਿਜਲਟ ਨਿਕਲਦੀ ਹੈ। ਮੁੱਖ ਅੱਠ ਪਾਸ ਹੁੰਦੇ ਹਨ, ਫਿਰ 100, ਫਿਰ ਹਨ 16 ਹਜਾਰ, ਫਿਰ ਪ੍ਰਜਾ। ਉਨ੍ਹਾਂ ਵਿੱਚ ਵੀ ਸਾਹੂਕਾਰ, ਗਰੀਬ ਸਭ ਹੁੰਦੇ ਹਨ। ਸਮਝਿਆ ਜਾਂਦਾ ਹੈ - ਇਸ ਸਮੇਂ ਇਹ ਕਿਸ ਪੁਰਸ਼ਾਰਥ ਵਿੱਚ ਹਨ? ਕਿਸ ਪਦਵੀ ਨੂੰ ਪਾਉਣ ਲਾਇਕ ਹਨ? ਟੀਚਰ ਨੂੰ ਪਤਾ ਤੇ ਪੈਂਦਾ ਹੈ। ਟੀਚਰਜ਼ ਵਿੱਚ ਵੀ ਨੰਬਰਵਾਰ ਹੁੰਦੇ ਹਨ। ਕੋਈ ਟੀਚਰ ਚੰਗਾ ਹੁੰਦਾ ਹੈ ਤਾਂ ਸਭ ਖੁਸ਼ ਹੋ ਜਾਂਦੇ ਹਨ ਕਿ ਇਹ ਪੜਾਉਂਦੇ ਵੀ ਚੰਗਾ ਹਨ, ਪਿਆਰ ਵੀ ਚੰਗਾ ਕਰਦੇ ਹਨ। ਛੋਟੇ ਸੈਂਟਰ ਨੂੰ ਵੱਡਾ ਤੇ ਕੋਈ ਵੱਡਾ ਟੀਚਰ ਹੀ ਬਣਾਏਗਾ ਨਾ। ਕਿੰਨਾਂ ਬੁੱਧੀ ਤੋਂ ਕੰਮ ਲੈਣਾ ਪੈਂਦਾ ਹੈ। ਗਿਆਨ ਮਾਰਗ ਵਿੱਚ ਅਤੀ ਮਿੱਠਾ ਬਣਨਾ ਹੈ। ਸਵੀਟ ਤਾਂ ਬਣਨਗੇ, ਜਦ ਮਿੱਠੇ ਬਾਪ ਦੇ ਨਾਲ ਪੂਰਾ ਯੋਗ ਹੋਵੇਗਾ ਤਾਂ ਧਾਰਨਾ ਵੀ ਹੋਵੇਗੀ। ਅਜਿਹੇ ਮਿੱਠੇ ਬਾਬਾ ਨਾਲ ਬਹੁਤਿਆਂ ਦਾ ਯੋਗ ਨਹੀਂ ਹੈ। ਸਮਝਦੇ ਹੀ ਨਹੀਂ - ਗ੍ਰਹਿਸਥ ਵਿਵਹਾਰ ਵਿਚ ਰਹਿੰਦੇ ਬਾਪ ਨਾਲ ਪੂਰਾ ਯੋਗ ਲਗਾਉਣਾ ਹੈ। ਮਾਇਆ ਦੇ ਤੂਫ਼ਾਨ ਤੇ ਆਉਣ ਗੇ ਹੀ। ਕਿਸੇ ਨੂੰ ਪੁਰਾਣੇ ਮਿਤ੍ਰ ਸਬੰਧੀ ਯਾਦ ਆਉਣਗੇ, ਕਿਸੇ ਨੂੰ ਕੀ ਯਾਦ ਪੈਂਦਾ ਰਹੇਗਾ। ਤਾਂ ਮਿਤ੍ਰ ਸੰਬੰਧੀਆਂ ਆਦਿ ਦੀ ਯਾਦ ਆਤਮਾ ਨੂੰ ਮੈਲਾ ਕਰ ਦਿੰਦੀ ਹੈ। ਕਿਚੜਾ ਪੈਣ ਨਾਲ ਫਿਰ ਘਬਰਾ ਜਾਂਦੇ ਹਨ, ਇਸ ਵਿੱਚ ਘਬਰਾਣਾ ਨਹੀਂ ਹੈ। ਇਹ ਤਾਂ ਮਾਇਆ ਕਰੇਗੀ, ਕਿਚੜਾ ਪਵੇਗਾ ਹੀ ਸਾਡੇ ਉਪਰ। ਹੌਲੀ ਵਿੱਚ ਕਿਚੜਾ ਪੈਂਦਾ ਹੈ ਨਾ। ਅਸੀ ਬਾਬਾ ਦੀ ਯਾਦ ਵਿੱਚ ਰਹੀਏ ਤਾਂ ਕਿਚੜਾ ਨਹੀਂ ਰਹੇਗਾ। ਬਾਪ ਨੂੰ ਭੁੱਲੇ ਤਾਂ ਪਹਿਲਾ ਨੰਬਰ ਦੇਹ - ਅਭਿਮਾਨ ਦਾ ਕਿਚੜਾ ਪਵੇਗਾ। ਫਿਰ ਲੋਭ, ਮੋਹ ਆਦਿ ਸਭ ਆਉਣਗੇ। ਆਪਣੇ ਲਈ ਮਿਹਨਤ ਕਰਨੀ ਹੈ, ਕਮਾਈ ਕਰਨੀ ਹੈ ਅਤੇ ਫਿਰ ਆਪ ਸਮਾਨ ਬਨਾਉਣ ਦੀ ਮੇਹਨਤ ਕਰਨੀ ਹੈ। ਸੈਂਟਰਜ਼ ਤੇ ਸਰਵਿਸ ਚੰਗੀ ਹੁੰਦੀ ਹੈ। ਇੱਥੇ ਆਉਂਦੇ ਹਨ ਤਾਂ ਕਹਿੰਦੇ ਹਨ ਅਸੀਂ ਜਾਕੇ ਪ੍ਰਬੰਧ ਕਰਾਂਗੇ, ਸੈਂਟਰ ਖੋਲਾਂਗੇ, ਇਥੋਂ ਗਏ ਖਲਾਸ। ਬਾਬਾ ਖੁਦ ਵੀ ਕਹਿ ਦਿੰਦੇ ਹਨ ਤੁਸੀਂ ਇਹ ਸਭ ਗੱਲਾਂ ਭੁੱਲ ਜਾਵੋਗੇ। ਇੱਥੇ ਤਾਂ ਭੱਠੀ ਵਿਚ ਰਹਿਣਾ ਪਵੇ, ਜਦੋਂ ਤੱਕ ਸਮਝਾਉਣ ਲਾਇਕ ਹੋ ਜਾਣ। ਸ਼ਿਵਬਾਬਾ ਦੇ ਤੇ ਸਭ ਤੋਂ ਮਿੱਠਾ ਕੁਨੈਕਸ਼ਨ ਹੈ ਨਾ। ਸਮਝ ਸਕਦੇ ਹਨ, ਕਿਸ ਤਰ੍ਹਾਂ ਦੀ ਸਰਵਿਸ ਕਰਦੇ ਹਨ। ਸਥੂਲ ਸਰਵਿਸ ਦਾ ਇਜ਼ਾਫਾ ਮਿਲਦਾ ਜਰੂਰ ਹੈ। ਬਹੁਤ ਹੱਡੀ ਸਰਵਿਸ ਕਰਦੇ ਹਨ। ਪ੍ਰੰਤੂ ਸਬਜੈਕਟ ਤੇ ਹਨ ਨਾ। ਉਸ ਪੜਾਈ ਵਿਚ ਵੀ ਸਬਜੈਕਟ ਹੁੰਦੇ ਹਨ। ਤਾਂ ਇਸ ਰੂਹਾਨੀ ਪੜਾਈ ਦੇ ਵੀ ਸਬਜੈਕਟ ਹਨ। ਪਹਿਲੇ ਨੰਬਰ ਦੀ ਸਬਜੈਕਟ ਹੈ ਯਾਦ, ਪਿੱਛੋਂ ਪੜਾਈ। ਬਾਕੀ ਸਭ ਹਨ ਗੁਪਤ। ਉਸ ਡਰਾਮੇ ਨੂੰ ਵੀ ਸਮਝਣਾ ਪੈਂਦਾ ਹੈ। ਇਹ ਵੀ ਕਿਸੇ ਨੂੰ ਪਤਾ ਨਹੀਂ ਹੈ ਕਿ 1250 ਵਰ੍ਹੇ ਹਰ ਇੱਕ ਯੁੱਗ ਵਿਚ ਹਨ। ਸਤਿਯੁਗ ਕਿੰਨਾਂ ਸਮੇਂ ਸੀ, ਅੱਛਾ, ਉੱਥੇ ਕਿਹੜਾ ਧਰਮ ਸੀ? ਸਭ ਤੋਂ ਜਿਆਦਾ ਜਨਮ ਇੱਥੇ ਕਿਸ ਦੇ ਹੋਣੇ ਚਾਹੀਦੇ ਹਨ? ਬੋਧੀ ਇਸਲਾਮੀ ਆਦਿ ਇੰਨੇ ਜਨਮ ਥੋੜ੍ਹੀ ਨਾ ਲੈਣਗੇ। ਕਿਸੇ ਦੀ ਬੁੱਧੀ ਵਿੱਚ ਇਹ ਗੱਲਾਂ ਨਹੀਂ ਹਨ। ਸ਼ਾਸਤਰਵਾਦੀਆਂ ਨੂੰ ਪੁੱਛਣਾ ਚਾਹੀਦਾ ਹੈ ਕਿ ਤੁਸੀਂ ਭਗਵਾਨੁਵਾਚ ਕਿਸ ਨੂੰ ਕਹਿੰਦੇ ਹੋ? ਸਰਵ ਸ਼ਾਸਤਰਮਈ ਸ਼੍ਰੋਮਣੀ ਤੇ ਗੀਤਾ ਹੈ। ਭਾਰਤ ਵਿਚ ਪਹਿਲੇ - ਪਹਿਲੇ ਤਾਂ ਦੇਵੀ - ਦੇਵਤਾ ਧਰਮ ਸੀ। ਉਨ੍ਹਾਂ ਦਾ ਸ਼ਾਸਤਰ ਕਿਹੜਾ ਸੀ? ਗੀਤਾ ਕਿਸ ਨੇ ਗਾਈ ? ਸ਼੍ਰੀਕ੍ਰਿਸ਼ਨ ਭਗਵਾਨੁਵਾਚ ਤੇ ਹੋ ਨਾ ਸਕੇ। ਸਥਾਪਨਾ ਅਤੇ ਵਿਨਾਸ਼ ਕਰਾਉਣਾ ਤਾਂ ਭਗਵਾਨ ਦਾ ਹੀ ਕੰਮ ਹੈ। ਸ਼੍ਰੀਕ੍ਰਿਸ਼ਨ ਭਲਾ ਕਦੋਂ ਆਇਆ? ਹੁਣ ਕਿਹੜੇ ਰੂਪ ਵਿਚ ਹੈ? ਸ਼ਿਵਬਾਬਾ ਦੇ ਆਪੋਜਿਟ ਸ਼੍ਰੀਕ੍ਰਿਸ਼ਨ ਦੀ ਮਹਿਮਾ ਜਰੂਰ ਲਿਖਣੀ ਪਵੇਗੀ। ਸ਼ਿਵ ਹੈ ਗੀਤਾ ਦਾ ਭਗਵਾਨ, ਉਸ ਨਾਲ ਸ਼੍ਰੀਕ੍ਰਿਸ਼ਨ ਨੂੰ ਪਦਵੀ ਮਿਲੀ। ਸ਼੍ਰੀਕ੍ਰਿਸ਼ਨ ਦੇ 84 ਜਨਮ ਵੀ ਵਿਖਾਉਂਦੇ ਹਨ। ਪਿਛਾੜੀ ਵਿੱਚ ਫਿਰ ਬ੍ਰਹਮਾ ਦਾ ਅਡੋਪਟਿਡ ਚਿੱਤਰ ਵੀ ਵਿਖਾਉਣਾ ਪਵੇ। ਸਾਡੀ ਬੁੱਧੀ ਵਿੱਚ ਜਿਵੇਂ 84 ਜਨਮਾਂ ਦੀ ਮਾਲਾ ਪਈ ਹੋ ਹੈ। ਲਕਸ਼ਮੀ - ਨਾਰਾਇਣ ਦੇ ਵੀ 84 ਜਨਮ ਜਰੂਰ ਵਿਖਾਉਣੇ ਪੈਣ। ਰਾਤ ਨੂੰ ਵਿਚਾਰ ਸਾਗਰ ਮੰਥਨ ਕਰ ਹੋਰ ਖਿਆਲ ਚਲਾਉਣਾ ਪੈਂਦਾ ਹੈ। ਸੈਕਿੰਡ ਵਿੱਚ ਜੀਵਨਮੁਕਤੀ ਮਿਲਦੀ ਹੈ। ਇਸ ਦੇ ਲਈ ਅਸੀਂ ਕੀ ਲਿਖੀਏ? ਜੀਵਨ ਮੁਕਤੀ ਮਾਨਾ ਸਵਰਗ ਵਿਚ ਜਾਣਾ। ਸੋ ਤਾਂ ਜਦੋਂ ਬਾਪ ਸਵਰਗ ਦਾ ਰਚਿਯਤਾ ਆਵੇ, ਉਨ੍ਹਾਂ ਦੇ ਬੱਚੇ ਬਣਨ ਤਾਂ ਸਵਰਗ ਦੇ ਮਾਲਿਕ ਬਣਨ। ਸਤਿਯੁਗ ਹੈ ਪੁੰਨ ਆਤਮਾਵਾਂ ਦੀ ਦੁਨੀਆ। ਇਹ ਕਲਯੁੱਗ ਹੈ ਪਾਪ ਆਤਮਾਵਾਂ ਦੀ ਦੁਨੀਆ। ਉਹ ਹੈ ਨਿਰਵਿਕਾਰੀ ਦੁਨੀਆ। ਉੱਥੇ ਮਾਇਆ ਰਾਵਣ ਦਾ ਰਾਜ ਹੀ ਨਹੀਂ ਹੈ। ਭਾਵੇਂ ਉੱਥੇ ਇਹ ਸਾਰਾ ਗਿਆਨ ਰਹਿੰਦਾ ਲੇਕਿਨ ਅਸੀਂ ਆਤਮਾ ਹਾਂ, ਇਹ ਸ਼ਰੀਰ ਬੁੱਢਾ ਹੋਇਆ, ਇਸ ਨੂੰ ਹੁਣ ਛੱਡਣਾ ਹੈ - ਇਹ ਤਾਂ ਖਿਆਲਾਤ ਰਹਿੰਦੇ ਹਨ ਨਾ। ਇੱਥੇ ਤਾਂ ਆਤਮਾ ਦਾ ਵੀ ਗਿਆਨ ਕਿਸੇ ਵਿੱਚ ਨਹੀਂ ਹੈ। ਬਾਪ ਤੋਂ ਜੀਵਨਮੁਕਤੀ ਦਾ ਵਰਸਾ ਮਿਲਦਾ ਹੈ। ਤਾਂ ਯਾਦ ਵੀ ਉਨ੍ਹਾਂ ਨੂੰ ਕਰਨਾ ਚਾਹੀਦਾ ਹੇ ਨਾ। ਬਾਪ ਫ਼ਰਮਾਨ ਕਰਦੇ ਹਨ ਮਨਮਨਾਭਵ। ਗੀਤਾ ਵਿੱਚ ਇਹ ਕਿਸ ਨੇ ਕਿਹਾ ਕਿ ਮਨਮਨਾਭਵ? ਮੈਨੂੰ ਯਾਦ ਕਰੋ ਅਤੇ ਵਿਸ਼ਨੂੰਪੁਰੀ ਨੂੰ ਯਾਦ ਕਰੋ - ਇਹ ਕੌਣ ਕਹਿ ਸਕਦਾ ਹੈ? ਸ਼੍ਰੀਕ੍ਰਿਸ਼ਨ ਨੂੰ ਤਾਂ ਪਤਿਤ - ਪਾਵਨ ਕਹਿ ਨਹੀਂ ਸਕਦੇ। 84 ਜਨਮਾਂ ਦਾ ਰਾਜ਼ ਵੀ ਥੋੜ੍ਹੀ ਨਾ ਕੋਈ ਜਾਣਦੇ ਹਨ। ਤਾਂ ਤੁਹਾਨੂੰ ਸਭ ਨੂੰ ਸਮਝਾਉਣਾ ਚਾਹੀਦਾ ਹੈ। ਤੁਸੀਂ ਇਨ੍ਹਾਂ ਗੱਲਾਂ ਨੂੰ ਸਮਝ ਕੇ ਆਪਣਾ ਅਤੇ ਸਭ ਦਾ ਕਲਿਆਣ ਕਰੋ ਤਾਂ ਤੁਹਾਡਾ ਮਾਨ ਬਹੁਤ ਹੋਵੇਗਾ। ਨਿਡਰ ਹੋ ਇੱਥੇ - ਉੱਥੇ ਫਿਰਦੇ ਰਹੋ। ਤੁਸੀਂ ਹੋ ਬਹੁਤ ਗੁਪਤ। ਭਾਵੇਂ ਡਰੈੱਸ ਬਦਲ ਕੇ ਸਰਵਿਸ ਕਰੋ। ਚਿੱਤਰ ਸਦਾ ਨਾਲ ਹੋਣ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਮਿੱਠੇ ਬਾਪ ਨਾਲ ਪੂਰਾ ਯੋਗ ਲਗਾ ਕੇ ਅਤੀ ਮਿੱਠਾ ਅਤੇ ਦੇਹੀ - ਅਭਿਮਾਨੀ ਬਣਨਾ ਹੈ। ਵਿਚਾਰ ਸਾਗਰ ਮੰਥਨ ਕਰ ਪਹਿਲੇ ਖੁਦ ਧਾਰਨਾ ਕਰਨੀ ਹੈ ਫਿਰ ਦੂਜਿਆਂ ਨੂੰ ਸਮਝਾਉਣਾ ਹੈ।

2. ਆਪਣੀ ਅਵਸਥਾ ਮਜਬੂਤ ਬਣਾਉਣੀ ਹੈ। ਨਿਡਰ ਬਣਨਾ ਹੈ। ਮਨੁੱਖ ਤੋਂ ਦੇਵਤਾ ਬਨਾਉਣ ਦੀ ਸਰਵਿਸ ਦਾ ਸ਼ੌਕ ਰੱਖਣਾ ਹੈ।

ਵਰਦਾਨ:-
ਸਦਾ ਖ਼ੁਸ਼ੀ ਦੀ ਖੁਰਾਕ ਖਾਣ ਅਤੇ ਖਵਾਉਣ ਵਾਲੇ ਖੁਸ਼ਹਾਲ, ਖੁਸ਼ਨਸੀਬ ਭਵ

ਤੁਸੀਂ ਬੱਚਿਆਂ ਦੇ ਕੋਲ ਸੱਚਾ ਅਵਿਨਾਸ਼ੀ ਧਨ ਹੈ ਇਸਲਈ ਸਭ ਤੋਂ ਸਾਹੂਕਾਰ ਤੁਸੀਂ ਹੋ। ਭਾਵੇਂ ਸੁੱਕੀ ਰੋਟੀ ਵੀ ਖਾਂਦੇ ਹੋ ਲੇਕਿਨ ਖੁਸ਼ੀ ਦੀ ਖੁਰਾਕ ਉਸ ਸੁੱਕੀ ਰੋਟੀ ਵਿੱਚ ਭਰੀ ਹੋਈ ਹੈ, ਉਸ ਦੇ ਅੱਗੇ ਕੋਈ ਖੁਰਾਕ ਨਹੀਂ। ਸਭ ਤੋਂ ਚੰਗੀ ਖੁਰਾਕ ਖਾਣ ਵਾਲੇ, ਸੁਖ ਦੀ ਰੋਟੀ ਖਾਣ ਵਾਲੇ ਤੁਸੀਂ ਹੋ ਇਸਲਈ ਸਦਾ ਖੁਸ਼ਹਾਲ ਹੋ। ਤਾਂ ਇਵੇਂ ਖਸ਼ਹਾਲ ਰਹੋ ਜੋ ਹੋਰ ਵੀ ਦੇਖਕੇ ਖੁਸ਼ਹਾਲ ਹੋ ਜਾਣ ਤਾਂ ਕਹਾਂਗੇ ਖੁਸ਼ਨਸੀਬ ਆਤਮਾਵਾਂ।

ਸਲੋਗਨ:-
ਨਾਲੇਜ਼ਫੁੱਲ ਉਹ ਹੈ ਜਿਸ ਦਾ ਇੱਕ ਵੀ ਸੰਕਲਪ ਜਾਂ ਬੋਲ ਵਿਅਰਥ ਨਾ ਜਾਵੇ।