19.01.23        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਸਾਕਾਰ ਸ਼ਰੀਰ ਨੂੰ ਯਾਦ ਕਰਨਾ ਵੀ ਭੂਤ ਅਭਿਮਾਨੀ ਬਣਨਾ ਹੈ, ਕਿਉਂਕਿ ਸ਼ਰੀਰ 5 ਭੂਤਾਂ ਦਾ ਹੈ, ਤੁਹਾਨੂੰ ਹੀ ਦੇਹੀ - ਅਭਿਮਾਨੀ ਬਣ ਇੱਕ ਵਿਦੇਹੀ ਬਾਪ ਨੂੰ ਯਾਦ ਕਰਨਾ ਹੈ"

ਪ੍ਰਸ਼ਨ:-
ਸਭ ਤੋਂ ਸਰਵੋਤਮ ਕੰਮ ਕਿਹੜਾ ਹੈ ਜੋ ਬਾਪ ਹੀ ਕਰਦੇ ਹਨ?

ਉੱਤਰ:-
ਸਾਰੀ ਤਮੋਪ੍ਰਧਾਨ ਸ਼੍ਰਿਸਟੀ ਨੂੰ ਸਤੋਪ੍ਰਧਾਨ ਸਦਾ ਸੁਖੀ ਬਣਾ ਦੇਣਾ, ਇਹ ਹੈ ਸਭ ਤੋਂ ਸਰਵੋਤਮ ਕੰਮ, ਜੋ ਬਾਪ ਹੀ ਕਰਦੇ ਹਨ। ਇਸ ਉੱਚ ਕੰਮ ਦੇ ਕਾਰਨ ਉਹਨਾਂ ਦੇ ਯਾਦਗਾਰ ਵੀ ਬਹੁਤ ਉੱਚੇ - ਉੱਚੇ ਬਣਾਏ ਹਨ।

ਪ੍ਰਸ਼ਨ :-
ਕਿੰਨ੍ਹਾ ਦੋ ਸ਼ਬਦਾ ਵਿੱਚ ਸਾਰੇ ਡਰਾਮੇ ਦਾ ਰਾਜ਼ ਆ ਜਾਂਦਾ ਹੈ?

ਉੱਤਰ:-
ਪੂਜੀਏ ਅਤੇ ਪੁਜਾਰੀ, ਜ੍ਦੋ ਤੁਸੀਂ ਪੂਜੀਏ ਹੋ, ਉਦੋਂ ਪੁਰਸ਼ੋਤਮ ਹੋ, ਫਿਰ ਮੱਧਮ, ਕਨਿਸ਼ਟ ਬਣਦੇ। ਮਾਇਆ ਪੂਜੀਏ ਤੋਂ ਪੁਜਾਰੀ ਬਣਾ ਦਿੰਦੀ ਹੈ।

ਗੀਤ:-
ਮਹਿਫ਼ਲ ਮੇ ਜਲ ਉਠੀ ਸ਼ਮਾ...

ਓਮ ਸ਼ਾਂਤੀ
ਭਗਵਾਨ ਬੈਠ ਬੱਚਿਆਂ ਨੂੰ ਸਮਝਾਉਂਦੇ ਹਨ ਕਿ ਮਨੁੱਖ ਨੂੰ ਭਗਵਾਨ ਨਹੀਂ ਕਿਹਾ ਜਾ ਸਕਦਾ। ਬ੍ਰਹਮਾ, ਵਿਸ਼ਨੂੰ, ਸ਼ੰਕਰ ਦਾ ਵੀ ਚਿੱਤਰ ਹੈ ਉਹਨਾਂ ਨੂੰ ਭਗਵਾਨ ਨਹੀਂ ਕਹਿ ਸਕਦੇ। ਪਰਮਪਿਤਾ ਪਰਮਾਤਮਾ ਦਾ ਨਿਵਾਸ ਉਸ ਤੋਂ ਵੀ ਉੱਚ ਹੈ। ਉਹਨਾਂ ਨੂੰ ਹੀ ਪ੍ਰਭੂ, ਈਸ਼ਵਰ, ਭਗਵਾਨ ਆਦਿ ਕਹਿੰਦੇ ਹਨ। ਮਨੁੱਖ ਜਦੋਂ ਪੁਕਾਰਦੇ ਹਨ ਤਾਂ ਉਹਨਾਂ ਨੂੰ ਕੋਈ ਵੀ ਆਕਾਰ ਜਾਂ ਸਾਕਾਰ ਮੂਰਤੀ ਦਿਖਾਈ ਨਹੀਂ ਦਿੰਦੀ, ਇਸਲਈ ਕਿਸੇ ਵੀ ਮਨੁੱਖ ਆਕਾਰ ਨੂੰ ਭਗਵਾਨ ਕਹਿ ਦਿੰਦੇ ਹਨ। ਸੰਨਿਆਸੀਆਂ ਨੂੰ ਵੀ ਦੇਖਦੇ ਹਨ ਤਾਂ ਕਹਿੰਦੇ ਹਨ ਭਗਵਾਨ। ਪਰ ਭਗਵਾਨ ਖੁਦ ਸਮਝਾਉਦੇ ਹਨ ਕਿ ਮਨੁੱਖ ਨੂੰ ਭਗਵਾਨ ਨਹੀਂ ਕਿਹਾ ਜਾ ਸਕਦਾ। ਨਿਰਾਕਾਰ ਭਗਵਾਨ ਨੂੰ ਬਹੁਤ ਯਾਦ ਕਰਦੇ ਹਨ। ਜਿਨ੍ਹਾਂ ਨੇ ਗੁਰੂ ਨਹੀਂ ਕੀਤਾ ਹੈ, ਛੋਟੇ ਬੱਚੇ ਹਨ ਉਹਨਾਂ ਨੂੰ ਵੀ ਸਿੱਖਾਇਆ ਜਾਂਦਾ ਹੈ ਪਰਮਾਤਮਾ ਨੂੰ ਯਾਦ ਕਰੋ, ਪਰ ਕਿਸ ਪਰਮਾਤਮਾ ਨੂੰ ਯਾਦ ਕਰੋ - ਇਹ ਨਹੀਂ ਦੱਸਿਆ ਜਾਂਦਾ। ਕੋਈ ਵੀ ਚਿੱਤਰ ਬੁੱਧੀ ਵਿੱਚ ਨਹੀਂ ਰਹਿੰਦਾ। ਦੁੱਖ ਦੇ ਸਮੇਂ ਕਹਿ ਦਿੰਦੇ ਹਨ ਹੇ ਪ੍ਰਭੂ। ਕਿਸੇ ਗੁਰੂ ਜਾਂ ਦੇਵਤਾ ਦਾ ਚਿਤਰ ਉਹਨਾਂ ਦੇ ਸਾਹਮਣੇ ਨਹੀਂ ਆਉਂਦਾ ਹੈ। ਭਾਵੇਂ ਬਹੁਤ ਗੁਰੂ ਕੀਤੇ ਹੋਣ ਤਾਂ ਵੀ ਜਦੋਂ ਹੇ ਭਗਵਾਨ ਕਹਿੰਦੇ ਹਨ ਤਾਂ ਕਦੀ ਉਹਨਾਂ ਨੂੰ ਗੁਰੂ ਯਾਦ ਨਹੀਂ ਆਏਗਾ। ਜੇਕਰ ਗੁਰੂ ਨੂੰ ਯਾਦ ਕਰ ਉਸ ਨੂੰ ਹੀ ਭਗਵਾਨ ਕਹਿਣ ਤਾਂ ਉਹ ਮਨੁੱਖ ਤੇ ਜਨਮ -ਮਰਨ ਵਿੱਚ ਆਉਣ ਵਾਲਾ ਹੋ ਗਿਆ। ਤਾਂ ਇਹ ਗੋਇਆ 5 ਤੱਤਵਾਂ ਦੇ ਬਣੇ ਹੋਏ ਸ਼ਰੀਰ ਨੂੰ ਯਾਦ ਕਰਦੇ ਹਨ, ਜਿਨ੍ਹਾਂ ਨੂੰ 5 ਭੂਤ ਕਿਹਾ ਜਾਂਦਾ ਹੈ। ਆਤਮਾ ਨੂੰ ਭੂਤ ਨਹੀਂ ਕਿਹਾ ਜਾਂਦਾ। ਤਾਂ ਉਹ ਜਿਵੇਂ ਭੂਤ ਪੂਜਾ ਹੋ ਗਈ। ਬੁੱਧੀਯੋਗ ਸ਼ਰੀਰ ਵਲ ਚਲਾ ਗਿਆ। ਜੇਕਰ ਕਿਸੇ ਮਨੁੱਖ ਨੂੰ ਭਗਵਾਨ ਸਮਝਦੇ ਤਾਂ ਇਵੇਂ ਨਹੀਂ ਕਿ ਉਹਨਾਂ ਵਿੱਚ ਜੋ ਆਤਮਾ ਹੈ ਉਸ ਨੂੰ ਯਾਦ ਕਰਦੇ ਹਨ ਨਹੀਂ। ਆਤਮਾ ਤਾਂ ਦੋਵਾਂ ਵਿੱਚ ਹੈ। ਯਾਦ ਕਰਨ ਵਾਲੇ ਵੀ ਹਨ ਤਾਂ ਜਿਸਨੂੰ ਯਾਦ ਕਰਦੇ ਹਨ ਉਹਨਾਂ ਵਿੱਚ ਵੀ ਹੈ। ਪਰਮਾਤਮਾ ਨੂੰ ਤਾਂ ਸਰਵਵਿਆਪੀ ਕਹਿ ਦਿੰਦੇ। ਪਰ ਪਰਮਾਤਮਾ ਨੂੰ ਪਾਪ ਆਤਮਾ ਨਹੀਂ ਕਿਹਾ ਕਿਹਾ ਜਾ ਸਕਦਾ। ਅਸਲ ਵਿੱਚ ਪਰਮਾਤਮਾ ਨਾਮ ਜਦੋਂ ਨਿਕਲਦਾ ਹੈ ਤਾਂ ਬੁੱਧੀ ਨਿਰਾਕਾਰ ਵਲ ਚਲੀ ਜਾਂਦੀ ਹੈ। ਨਿਰਾਕਾਰ ਬਾਪ ਨੂੰ ਨਿਰਾਕਾਰ ਆਤਮਾ ਯਾਦ ਕਰਦੀ ਹੈ। ਉਸਨੂੰ ਦੇਹ - ਅਭਿਮਾਨੀ ਕਹਾਂਗੇ। ਸਾਕਾਰ ਸ਼ਰੀਰ ਨੂੰ ਜੋ ਯਾਦ ਕਰਦੇ ਹਨ ਉਹ ਜਿਵੇਂ ਭੂਤ ਅਭਿਮਾਨੀ ਹਨ। ਭੂਤ , ਭੂਤ ਨੂੰ ਯਾਦ ਕਰਦੇ ਹਨ ਕਿਉਂਕਿ ਆਪਣੇ ਨੂੰ ਆਤਮਾ ਸਮਝਣ ਦੇ ਬਦਲੇ 5 ਭੂਤਾਂ ਨੂੰ ਸ਼ਰੀਰ ਸਮਝਦੇ ਹਨ। ਨਾਮ ਵੀ ਸ਼ਰੀਰ ਤੇ ਪੈਂਦਾ ਹੈ। ਆਪਣੇ ਨੂੰ ਵੀ 5 ਤੱਤਵਾਂ ਦਾ ਭੂਤ ਸਮਝਦੇ ਹਨ ਅਤੇ ਉਹਨਾਂ ਨੂੰ ਵੀ ਸ਼ਰੀਰ ਨਾਲ ਯਾਦ ਕਰਦੇ ਹਨ। ਦੇਹੀ - ਅਭਿਮਾਨੀ ਤਾਂ ਹੈ ਨਹੀਂ। ਆਪਣੇ ਨੂੰ ਨਿਰਾਕਾਰ ਆਤਮਾ ਸਮਝਣ ਤਾਂ ਨਿਰਾਕਾਰ ਪਰਮਾਤਮਾ ਨੂੰ ਯਾਦ ਕਰਨ। ਸਭ ਆਤਮਾਵਾਂ ਦਾ ਸੰਬੰਧ ਪਹਿਲੇ - ਪਹਿਲੇ ਪਰਮਾਤਮਾ ਨਾਲ ਹੈ। ਆਤਮਾ ਦੁੱਖ ਵਿੱਚ ਪਰਮਾਤਮਾ ਨੂੰ ਯਾਦ ਕਰਦੀ ਹੈ, ਉਹਨਾਂ ਦੇ ਨਾਲ ਸੰਬੰਧ ਹੈ। ਉਹ ਆਤਮਾਵਾਂ ਨੂੰ ਸਭ ਦੁੱਖਾਂ ਤੋਂ ਛੁਡਾਉਂਦੇ ਹਨ। ਉਹਨਾਂ ਨੂੰ ਸ਼ਮਾ ਵੀ ਕਹਿੰਦੇ ਹਨ। ਕੋਈ ਬਤੀ ਆਦਿ ਦੀ ਤੇ ਗੱਲ ਨਹੀਂ। ਉਹ ਤੇ ਪਰਮਪਿਤਾ ਪਰਮ ਆਤਮਾ ਹੈ। ਸ਼ਮਾ ਕਹਿਣ ਨਾਲ ਮਨੁੱਖ ਫ਼ਿਰ ਜਯੋਤੀ ਸਮਝ ਲੈਂਦੇ ਹਨ। ਇਹ ਤਾਂ ਬਾਪ ਨੇ ਖੁਦ ਸਮਝਾਇਆ ਹੈ ਮੈਂ ਪਰਮ ਆਤਮਾ ਹਾਂ, ਜਿਸਦਾ ਨਾਮ ਸ਼ਿਵ ਹੈ। ਸ਼ਿਵ ਨੂੰ ਰੁਦ੍ਰ ਵੀ ਕਹਿੰਦੇ ਹਨ। ਉਸ ਨਿਰਾਕਾਰ ਦੇ ਅਨੇਕ ਨਾਮ ਹਨ ਹੋਰ ਕਿਸੇ ਦੇ ਇੰਨੇ ਨਾਮ ਨਹੀਂ। ਬ੍ਰਹਮਾ, ਵਿਸ਼ਨੂ, ਸ਼ੰਕਰ ਦਾ ਇੱਕ ਹੀ ਨਾਮ ਹੈ। ਜੋ ਵੀ ਦੇਹਧਾਰੀ ਹਨ ਉਹਨਾਂ ਦਾ ਇੱਕ ਹੀ ਨਾਮ ਹੈ। ਇੱਕ ਈਸ਼ਵਰ ਨੂੰ ਹੀ ਅਨੇਕ ਨਾਮ ਦਿੱਤੇ ਜਾਂਦੇ ਹਨ। ਉਹਨਾਂ ਦੀ ਮਹਿਮਾ ਅਪਰੰਪਾਰ ਹੈ। ਮਨੁੱਖ ਦਾ ਇੱਕ ਨਾਮ ਫਿਕਸ ਹੈ। ਹੁਣ ਤੁਸੀਂ ਮਰਜੀਵਾ ਬਣੇ ਹੋ ਤਾਂ ਤੁਹਾਡੇ ਤੇ ਦੂਜਾ ਨਾਮ ਰੱਖਿਆ ਗਿਆ ਹੈ, ਜਿਸ ਨਾਲ ਪੁਰਾਣਾ ਸਭ ਭੁੱਲ ਜਾਵੇ। ਤੁਸੀਂ ਪਰਮਪਿਤਾ ਪਰਮਾਤਮਾ ਦੇ ਅੱਗੇ ਜਿੰਉਂਦੇ ਜੀ ਮਰਦੇ ਹੋ। ਤਾਂ ਇਹ ਹੈ ਮਰਜੀਵਾ ਜਨਮ। ਤਾਂ ਜਰੂਰ ਮਾਤਾ ਪਿਤਾ ਕੋਲ ਜਨਮ ਲਿਆ ਜਾਂਦਾ ਹੈ। ਇਹ ਗੁਹੇ ਗੱਲਾਂ ਬਾਪ ਬੈਠ ਤੁਹਾਨੂੰ ਸਮਝਾਉਂਦੇ ਹਨ। ਦੁਨੀਆਂ ਤੇ ਸ਼ਿਵ ਨੂੰ ਜਾਣਦੀ ਨਹੀਂ। ਬ੍ਰਹਮਾ, ਵਿਸ਼ਨੂੰ, ਸ਼ੰਕਰ ਨੂੰ ਜਾਣਦੀ ਹੈ। ਬ੍ਰਹਮਾ ਦਾ ਦਿਨ, ਬ੍ਰਹਮਾ ਦੀ ਰਾਤ ਵੀ ਕਹਿੰਦੇ ਹਨ। ਇਹ ਵੀ ਸਿਰਫ਼ ਸੁਣਿਆ ਹੈ। ਬ੍ਰਹਮਾ ਦਵਾਰਾ ਸਥਾਪਨਾ ਪਰ ਕਿਵੇਂ, ਇਹ ਨਹੀਂ ਜਾਣਦੇ ਹਨ। ਹੁਣ ਕ੍ਰੀਏਟਰ ਤਾਂ ਜਰੂਰ ਨਵਾਂ ਧਰਮ, ਨਵੀਂ ਦੁਨੀਆਂ ਰਚੇਗਾ। ਬ੍ਰਹਮਾ ਦਵਾਰਾ ਬ੍ਰਾਹਮਣ ਕੁਲ ਹੀ ਰਚਨਗੇ। ਤੁਸੀਂ ਬ੍ਰਾਹਮਣ ਬ੍ਰਹਮਾ ਨੂੰ ਨਹੀਂ ਪਰਮਪਿਤਾ ਪਰਮਾਤਮਾ ਨੂੰ ਯਾਦ ਕਰਦੇ ਹੋ ਕਿਉਂਕਿ ਬ੍ਰਹਮਾ ਦਵਾਰਾ ਤੁਸੀਂ ਉਹਨਾਂ ਦੇ ਬਣੇ ਹੋ। ਬਾਹਰ ਵਾਲੇ ਦੇਹ - ਅਭਿਮਾਨੀ ਬ੍ਰਾਹਮਣ ਇਵੇਂ ਆਪਣੇ ਨੂੰ ਬ੍ਰਹਮਾ ਦੇ ਬੱਚੇ ਸ਼ਿਵ ਦੇ ਪੋਤਰੇ ਨਹੀਂ ਕਹਾਂਗੇ। ਸ਼ਿਵਬਾਬਾ ਜਿਸਦੀ ਜਯੰਤੀ ਵੀ ਮਨਾਉਂਦੇ ਹਨ, ਪਰ ਉਹਨਾਂ ਨੂੰ ਨਾ ਜਾਨਣ ਦੇ ਕਾਰਣ ਉਹਨਾਂ ਦਾ ਕਦਰ ਨਹੀਂ ਹੈ। ਉਹਨਾਂ ਦੇ ਮੰਦਿਰ ਵਿੱਚ ਜਾਂਦੇ ਹਨ, ਸਮਝਦੇ ਹਨ ਇਹ ਬ੍ਰਹਮਾ, ਵਿਸ਼ਨੂੰ ਸ਼ੰਕਰ ਅਤੇ ਲਕਸ਼ਮੀ - ਨਾਰਾਇਣ ਤਾਂ ਨਹੀਂ ਹਨ। ਉਹ ਜਰੂਰ ਨਿਰਾਕਾਰ ਪਰਮਾਤਮਾ ਹੈ। ਹੋਰ ਸਭ ਐਕਟਰਾਂ ਦਾ ਆਪਣਾ - ਆਪਣਾ ਪਾਰ੍ਟ ਹੈ, ਪੁਨਰਜਨਮ ਲੈਂਦੇ ਹਨ, ਤਾਂ ਵੀ ਆਪਣਾ ਨਾਮ ਧਰਦੇ ਹਨ। ਇਹ ਪਰਮਪਿਤਾ ਪਰਮਾਤਮਾ ਇੱਕ ਹੀ ਹੈ, ਜਿਸਦਾ ਵਿਅਕਤ ਨਾਮ ਰੂਪ ਨਹੀਂ ਹੈ, ਪਰ ਮੁੱਢਮਤੀ ਮਨੁੱਖ ਸਮਝਦੇ ਨਹੀਂ ਹਨ। ਪਰਮਪਿਤਾ ਦਾ ਯਾਦਗਾਰ ਹੈ ਤਾਂ ਜਰੂਰ ਉਹ ਆਇਆ ਹੋਵੇਗਾ, ਸਵਰਗ ਰਚਿਆ ਹੋਵੇਗਾ। ਨਹੀਂ ਤਾਂ ਸਵਰਗ ਕੌਣ ਰਚੇਗਾ। ਹੁਣ ਫਿਰ ਆਕੇ ਇਹ ਰੁਦ੍ਰ ਗਿਆਨ ਯੱਗ ਰਚਿਆ ਹੈ। ਇਸਨੂੰ ਯੱਗ ਕਿਹਾ ਜਾਂਦਾ ਹੈ ਕਿਉਂਕਿ ਇਸ ਵਿੱਚ ਸਵਾਹਾ ਹੋਣਾ ਹੁੰਦਾ ਹੈ। ਯੱਗ ਤੇ ਬਹੁਤ ਮਨੁੱਖ ਰਚਦੇ ਹਨ। ਇਹ ਸਭ ਹਨ ਭਗਤੀ ਮਾਰਗ ਦੇ ਸਥੂਲ ਯੱਗ। ਇਹ ਪਰਮਪਿਤਾ ਪਰਮਾਤਮਾ ਖੁਦ ਆਕੇ ਯੱਗ ਰਚਦੇ ਹਨ। ਬੱਚਿਆਂ ਨੂੰ ਪੜ੍ਹਾਉਂਦੇ ਹਨ। ਯੱਗ ਜਦੋ ਰਚਦੇ ਹਨ ਤਾਂ ਉਸ ਵਿਚ ਵੀ ਬ੍ਰਾਹਮਣ ਲੋਕ ਸ਼ਾਸਤਰ ਕਥਾਵਾਂ ਆਦਿ ਸੁਣਾਉਦੇ ਹਨ। ਇਹ ਬਾਪ ਤਾਂ ਨਾਲੇਜਫੁੱਲ ਹੈ। ਕਹਿੰਦੇ ਹਨ ਇਹ ਗੀਤਾ ਭਾਗਵਤ ਆਦਿ ਸਭ ਭਗਤੀ ਮਾਰਗ ਦੇ ਹਨ। ਇਹ ਮੈਟੀਰੀਅਲ ਯੱਗ ਵੀ ਭਗਤੀ ਮਾਰਗ ਦੇ ਹਨ। ਇਹ ਹੈ ਹੀ ਭਗਤੀ ਮਾਰਗ ਦਾ ਸਮਾਂ। ਜਦੋਂ ਕਲਿਯੁਗ ਦਾ ਅੰਤ ਆਏ ਤਾਂ ਹੀ ਭਗਤੀ ਦਾ ਵੀ ਅੰਤ ਆਏ। ਤਾਂ ਹੀ ਭਗਵਾਨ ਆਕੇ ਮਿਲਣ ਕਿਉਂਕਿ ਭਗਤੀ ਦਾ ਫ਼ਲ ਦੇਣ ਵਾਲਾ ਹੈ। ਉਹਨਾਂ ਨੂੰ ਗਿਆਨ ਸੂਰਜ ਕਿਹਾ ਜਾਂਦਾ ਹੈ। ਗਿਆਨ ਚੰਦਰਮਾ, ਗਿਆਨ ਸੂਰਜ ਅਤੇ ਗਿਆਨ ਲੱਕੀ ਸਿਤਾਰੇ। ਅੱਛਾ ਗਿਆਨ ਸੂਰਜ ਤਾਂ ਹੈ ਬਾਪ। ਫਿਰ ਮਾਤਾ ਚਾਹੀਦੀ ਹੈ ਗਿਆਨ ਚੰਦਰਮਾ। ਜੋ ਜਿਸ ਤਨ ਵਿੱਚ ਪ੍ਰਵੇਸ਼ ਕੀਤਾ ਹੈ ਉਹ ਹੋ ਗਈ ਗਿਆਨ ਚੰਦਰਮਾ ਮਾਤਾ ਅਤੇ ਬਾਕੀ ਸਭ ਹਨ ਬੱਚੇ ਲੱਕੀ ਸਿਤਾਰੇ। ਇਸ ਹਿਸਾਬ ਨਾਲ ਜਗਦੰਬਾ ਵੀ ਲੱਕੀ ਸਟਾਰ ਹੋ ਗਈ ਕਿਉਂਕਿ ਬੱਚੇ ਠਹਿਰੇ ਨਾ। ਸ੍ਟਾਰਸ ਵਿੱਚ ਕੋਈ ਸਭਤੋਂ ਤਿੱਖਾ ਵੀ ਹੁੰਦਾ ਹੈ। ਉਵੇਂ ਇੱਥੇ ਵੀ ਨੰਬਰਵਾਰ ਹਨ। ਉਹ ਹੈ ਸਥੂਲ ਆਕਾਸ਼ ਦੇ ਸੂਰਜ ਚੰਦ ਅਤੇ ਸਿਤਾਰੇ ਅਤੇ ਇਹ ਹੈ ਗਿਆਨ ਦੀ ਗੱਲ। ਜਿਵੇਂ ਉਹ ਪਾਣੀ ਦੀਆਂ ਨਦੀਆਂ ਅਤੇ ਇਹ ਗਿਆਨ ਦੀਆਂ ਨਦੀਆਂ, ਜੋ ਗਿਆਨ ਸਾਗਰ ਤੋਂ ਨਿਕਲੀਆ ਹਨ।

ਹੁਣ ਸ਼ਿਵਜਯੰਤੀ ਮਨਾਉਂਦੇ ਹਨ, ਜਰੂਰ ਉਹ ਸਾਰੀ ਸ਼੍ਰਿਸਟੀ ਦੇ ਬਾਪ ਆਉਂਦੇ ਹਨ। ਆਕੇ ਜਰੂਰ ਸਵਰਗ ਰਚਦੇ ਹੋਣਗੇ। ਬਾਪ ਆਉਂਦੇ ਹੀ ਹਨ ਆਦਿ ਸਨਾਤਨ ਦੇਵੀ - ਦੇਵਤਾ ਧਰਮ ਦੀ ਸਥਾਪਨਾ ਕਰਨ, ਜੋ ਪ੍ਰਾਯ ਲੋਪ ਹੋ ਗਿਆ ਹੈ। ਗੌਰਮਿੰਟ ਵੀ ਕਿਸੇ ਧਰਮ ਨੂੰ ਨਹੀਂ ਮੰਨਦੀ ਹੈ। ਕਹਿੰਦੇ ਹਨ ਸਾਡਾ ਕੋਈ ਧਰਮ ਨਹੀਂ। ਇਹ ਠੀਕ ਕਹਿੰਦੇ ਹਨ। ਬਾਪ ਵੀ ਕਹਿੰਦੇ ਹਨ ਭਾਰਤ ਦਾ ਆਦਿ ਸਨਾਤਨ ਦੇਵੀ - ਦੇਵਤਾ ਧਰਮ ਪ੍ਰਾਯ:ਲੋਪ ਹੈ। ਧਰਮ ਵਿੱਚ ਤਾਕਤ ਰਹਿੰਦੀ ਹੈ। ਭਾਰਤਵਾਸੀ ਆਪਣੇ ਦੈਵੀ ਧਰਮ ਵਿੱਚ ਸੀ ਤਾਂ ਬਹੁਤ ਸੁਖੀ ਸਨ। ਵਰਲਡ ਆਲਮਈਟੀ ਅਥਾਰਟੀ ਰਾਜ ਸੀ। ਪੁਰਸ਼ੋਤਮ ਰਾਜ ਕਰਦੇ ਸਨ। ਸ਼੍ਰੀ ਲਕਸ਼ਮੀ - ਨਾਰਾਇਣ ਨੂੰ ਹੀ ਪੁਰਸ਼ੋਤਮ ਕਿਹਾ ਜਾਂਦਾ ਹੈ। ਨੰਬਰਵਾਰ ਤੇ ਉੱਚ ਨੀਚ ਤੇ ਹੁੰਦੇ ਹੀ ਹਨ। ਸਰਵੋਤਮ ਪੁਰਸ਼, ਉਤਮ ਪੁਰਸ਼, ਮਧਮ, ਕਨਿਸ਼ਟ ਪੁਰਸ਼ ਤਾਂ ਹੁੰਦੇ ਹੀ ਹਨ। ਪਹਿਲੇ - ਪਹਿਲੇ ਸਭ ਤੋਂ ਸਰਵੋਤਮ ਪੁਰਸ਼ ਜੋ ਬਣਦੇ ਹਨ ਉਹ ਹੀ ਫਿਰ ਮੱਧਮ, ਕਨਿਸ਼ਟ ਬਣਦੇ ਹਨ। ਤਾਂ ਲਕਸ਼ਮੀ - ਨਾਰਾਇਣ ਹੈ ਪੁਰਸ਼ੋਤਮ। ਸਭ ਪੁਰਸ਼ਾਂ ਤੋਂ ਉੱਤਮ। ਫਿਰ ਥੱਲੇ ਉਤਰਦੇ ਹਨ ਤਾਂ ਦੇਵਤਾ ਤੋਂ ਸ਼ਤ੍ਰੀ ਤੋਂ ਫਿਰ ਵੈਸ਼, ਸ਼ੂਦਰ ਕਨਿਸਟ ਬਣਦੇ ਹਨ। ਸੀਤਾ ਰਾਮ ਨੂੰ ਵੀ ਪੁਰਸਤੋਤਮ ਨਹੀਂ ਕਹਾਂਗੇ। ਸਭ ਰਾਜਿਆਂ ਦੇ ਰਾਜਾ, ਸ੍ਰਵੋਤਮ ਸਤੋਪ੍ਰਧਾਨ ਪੁਰਸ਼ੋਤਮ ਹਨ। ਇਹ ਸਭ ਗੱਲਾਂ ਤੁਹਾਡੀ ਬੁੱਧੀ ਵਿੱਚ ਬੈਠੀਆਂ ਹਨ। ਕਿਵੇਂ ਇਹ ਸ੍ਰਿਸ਼ਟੀ ਦਾ ਚਕ੍ਰ ਚਲਦਾ ਹੈ। ਪਹਿਲਾਂ - ਪਹਿਲਾਂ ਉੱਤਮ ਫਿਰ ਮਧਿਅਮ, ਕਨਿਸ਼ਠ ਬਣਦੇ ਹਨ। ਇਸ ਵੇਲੇ ਤਾਂ ਸਾਰੀ ਦੁਨੀਆਂ ਤਮੋਪ੍ਰਧਾਨ ਹੈ। ਇਹ ਬਾਪ ਸਮਝਾਉਂਦੇ ਹਨ। ਜਿਸ ਦੀ ਹੁਣ ਜਯੰਤੀ ਮਨਾਓਗੇ, ਤੁਸੀਂ ਦੱਸ ਸਕਦੇ ਹੋ ਕਿ ਅੱਜ ਤੋਂ ਪੰਜ ਹਜਾਰ ਸਾਲ ਪਹਿਲਾਂ ਪਰਮਪਿਤਾ ਪਰਮਾਤਮਾ ਸ਼ਿਵ ਪਧਾਰੇ ਸਨ। ਨਹੀਂ ਤਾਂ ਸ਼ਿਵ ਜਯੰਤੀ ਕਿਓਂ ਮਨਾਉਂਦੇ। ਪਰਮਪਿਤਾ ਪਰਮਾਤਮਾ ਜਰੂਰ ਬੱਚਿਆਂ ਦੇ ਲਈ ਸੌਗਾਤ ਲੈ ਆਉਣਗੇ ਅਤੇ ਜਰੂਰ ਸਰਵੋਤਮ ਕੰਮ ਕਰਨਗੇ। ਸਾਰੀ ਤਮੋਪ੍ਰਧਾਨ ਸ੍ਰਿਸ਼ਟੀ ਨੂੰ ਸਤੋਪ੍ਰਧਾਨ ਸਦਾ ਸੁਖੀ ਬਣਾਉਂਦੇ ਹਨ। ਜਿਨਾਂ ਉੱਚ ਹੈ ਉਨ੍ਹਾਂ ਉੱਚ ਯਾਦਗਰ ਵੀ ਸੀ ਜਿਸ ਮੰਦਿਰ ਨੂੰ ਲੁੱਟ ਕੇ ਲੈ ਗਏ। ਮਨੁੱਖ ਚੜਾਈ ਕਰਦੇ ਹੀ ਹਨ ਧਨ ਦੇ ਲਈ। ਫੋਰਨ ਤੋਂ ਵੀ ਆਏ ਧਨ ਦੇ ਲਈ। ਉਸ ਵੇਲੇ ਵੀ ਧਨ ਬਹੁਤ ਸੀ। ਪ੍ਰੰਤੂ ਮਾਇਆ ਰਾਵਣ ਨੇ ਭਾਰਤ ਨੂੰ ਕੌਡੀ ਵਰਗਾ ਬਣਾ ਦਿੱਤਾ ਹੈ। ਬਾਬਾ ਆਕੇ ਹੀਰੇ ਵਰਗਾ ਬਣਾਉਂਦੇ ਹਨ। ਅਜਿਹੇ ਸ਼ਿਵਬਾਬਾ ਨੂੰ ਕੋਈ ਵੀ ਨਹੀਂ ਜਾਣਦੇ ਹਨ। ਕਹਿ ਦਿੰਦੇ ਹਨ ਸਰਵ ਵਿਆਪੀ ਹੈ, ਇਹ ਕਹਿਣਾ ਵੀ ਭੁੱਲ ਹੈ। ਨਈਆ ਪਾਰ ਕਰਨ ਵਾਲਾ ਸਤਿਗੁਰੂ ਇੱਕ ਹੈ। ਡੁਬਾਉਂਣ ਵਾਲੇ ਅਨੇਕ ਹਨ। ਸਭ ਵਿਸ਼ੇ ਸਾਗਰ ਵਿੱਚ ਡੁੱਬੇ ਹੋਏ ਹਨ ਤਾਂ ਹੀ ਤੇ ਕਹਿੰਦੇ ਹਨ ਇਸ ਨੂੰ ਅਸਾਰ ਸੰਸਾਰ, ਕਿਹਾ ਜਾਂਦਾ ਹੈ। ਜਿੱਥੇ ਲਕਸ਼ਮੀ - ਨਾਰਾਇਣ ਰਾਜ ਕਰਦੇ ਹਨ। ਬਾਕੀ ਇਵੇਂ ਨਹੀਂ ਵਿਸ਼ਨੂੰ ਉੱਥੇ ਸ਼ੀਰਸਾਗਰ ਵਿੱਚ ਵਿਸ਼ਰਾਮ ਕਰਦੇ ਹਨ। ਉਹ ਲੋਕ ਤਾਂ ਵੱਡਾ ਤਾਲਾਬ ਬਣਾਕੇ ਉਸ ਵਿੱਚ ਵਿਸ਼ਨੂੰ ਨੂੰ ਰੱਖਦੇ ਹਨ। ਵਿਸ਼ਨੂੰ ਵੀ ਲੰਬਾ ਚੋੜਾ ਬਣਾਉਂਦੇ ਹਨ। ਇੰਨੇ ਵੱਡੇ ਤਾਂ ਲਕਸ਼ਮੀ - ਨਾਰਾਇਣ ਹੁੰਦੇ ਨਹੀਂ। ਬਹੁਤ - ਬਹੁਤ 6 ਫੁੱਟ ਹੋਣਗੇ। ਪਾਂਡਵਾਂ ਦੇ ਵੀ ਵੱਡੇ - ਵਡੇ ਬੁੱਤ ਬਣਾਉਂਦੇ ਹਨ। ਰਾਵਣ ਦਾ ਕਿੰਨਾ ਵੱਡਾ ਬੁੱਤ ਬਣਾਉਂਦੇ ਹਨ। ਵੱਡਾ ਨਾਮ ਹੈ ਤਾਂ ਵੱਡਾ ਚਿੱਤਰ ਬਣਾਉਂਦੇ ਹਨ। ਬਾਬਾ ਦਾ ਨਾਮ ਭਾਵੇਂ ਵੱਡਾ ਹੈ ਪਰ ਉਹਨਾਂ ਦਾ ਚਿੱਤਰ ਛੋਟਾ ਹੈ। ਇਹ ਤਾਂ ਸਮਝਾਉਣ ਦੇ ਲਈ ਐਨਾ ਵੱਡਾ ਰੂਪ ਦੇ ਦਿੱਤਾ ਹੈ। ਬਾਪ ਕਹਿੰਦੇ ਹਨ ਮੇਰਾ ਐਨਾ ਵੱਡਾ ਰੂਪ ਨਹੀਂ ਹੈ। ਜਿਵੇਂ ਆਤਮਾ ਛੋਟੀ ਹੈ ਉਵੇਂ ਹੀ ਮੈਂ ਪਰਮਾਤਮਾ ਵੀ ਸਟਾਰ ਮਿਸਲ ਹਾਂ। ਉਸਨੂੰ ਸੁਪ੍ਰੀਮ ਸੋਲ ਕਿਹਾ ਜਾਂਦਾ ਹੈ, ਉਹ ਹੈ ਸਭਤੋਂ ਉੱਚ। ਉਸ ਵਿੱਚ ਹੀ ਸਾਰਾ ਗਿਆਨ ਭਰਿਆ ਹੋਇਆ ਹੈ, ਉਹਨਾਂ ਦੀ ਮਹਿਮਾ ਗਾਈ ਹੋਈ ਹੈ ਕਿ ਉਹ ਮਨੁੱਖ ਸ਼੍ਰਿਸਟੀ ਦਾ ਬੀਜ਼ਰੂਪ ਹੈ, ਗਿਆਨ ਦਾ ਸਾਗਰ ਹੈ, ਚੇਤੰਨ ਆਤਮਾ ਹੈ। ਪਰ ਸੁਣਾਵੇ ਜਦੋ ਆਰਗੇੰਸ ਲੈਣ। ਜਿਵੇਂ ਬੱਚਾ ਵੀ ਛੋਟੇ ਆਰਗੇੰਸ ਨਾਲ ਗੱਲ ਨਹੀਂ ਕਰ ਸਕਦਾ ਹੈ, ਵੱਡਾ ਹੁੰਦਾ ਹੈ ਤਾਂ ਸ਼ਾਸਤਰ ਆਦਿ ਵੇਖਣ ਨਾਲ ਸੰਸਕਾਰਾਂ ਦੀ ਸਮ੍ਰਿਤੀ ਆ ਜਾਂਦੀ ਹੈ। ਤਾਂ ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਹਨ ਮੈਂ ਫਿਰ 5 ਹਜ਼ਾਰ ਵਰ੍ਹੇ ਬਾਅਦ ਤੁਹਾਨੂੰ ਉਹ ਹੀ ਰਾਜਯੋਗ ਸਿਖਾਉਣ ਆਇਆ ਹਾਂ। ਸ਼੍ਰੀਕ੍ਰਿਸ਼ਨ ਨੇ ਕਿਸੇ ਨੂੰ ਰਾਜਯੋਗ ਨਹੀਂ ਸਿਖਾਇਆ ਹੈ। ਉਹਨਾਂ ਨੇ ਤੇ ਪ੍ਰਾਲਬਧ ਭੋਗੀ ਹੈ। 8 ਜਨਮ ਸੂਰਜਵੰਸੀ, 12 ਜਨਮ ਚੰਦਰਵੰਸ਼ੀ ਫਿਰ 63 ਜਨਮ ਵੈਸ਼, ਸ਼ੂਦਰ ਵੰਸ਼ੀ ਬਣੇ। ਹੁਣ ਸਭਦਾ ਇਹ ਅੰਤਿਮ ਜਨਮ ਹੈ। ਇਹ ਸ਼੍ਰੀਕ੍ਰਿਸ਼ਨ ਦੀ ਆਤਮਾ ਵੀ ਸੁਣਦੀ ਹੈ। ਤੁਸੀਂ ਵੀ ਸੁਣਦੇ ਹੋ। ਇਹ ਹੈ ਸੰਗਮਯੁਗੀ ਬ੍ਰਾਹਮਣਾਂ ਦਾ ਵਰਣ। ਫਿਰ ਤੁਸੀਂ ਬ੍ਰਾਹਮਣ ਤੋਂ ਜਾਕੇ ਦੇਵਤਾ ਬਣੋਂਗੇ। ਬ੍ਰਾਹਮਣ ਧਰਮ, ਸੂਰਜਵੰਸ਼ੀ ਦੇਵਤਾ ਧਰਮ ਅਤੇ ਚੰਦਰਵੰਸ਼ੀ ਸ਼ਤ੍ਰੀ ਤਿੰਨਾਂ ਦਾ ਸਥਾਪਕ ਇਕ ਹੀ ਪਰਮਪਿਤਾ ਪਰਮਾਤਮਾ ਹੈ। ਤਾਂ ਤਿੰਨਾਂ ਦਾ ਸ਼ਾਸ਼ਤਰ ਵੀ ਇਕ ਹੋਣਾ ਚਾਹੀਦਾ ਹੈ। ਵੱਖ - ਵੱਖ ਕੋਈ ਸ਼ਾਸਤਰ ਹੈ ਨਹੀਂ। ਬ੍ਰਹਮਾ ਐਨਾ ਵੱਡਾ ਸਭ ਦਾ ਬਾਪ ਹੈ, ਪ੍ਰਜਾਪਿਤਾ। ਉਹਨਾਂ ਦਾ ਵੀ ਕੋਈ ਸ਼ਾਸਤਰ ਹੈ ਨਹੀਂ। ਇੱਕ ਗੀਤਾ ਹੀ ਭਗਵਾਨੁਵਾਚ ਹੈ। ਬ੍ਰਹਮਾ ਭਗਵਾਨੁਵਾਚ ਨਹੀਂ ਹੈ। ਇਹ ਹੈ ਸ਼ਿਵ ਭਗਵਾਨੁਵਾਚ ਬ੍ਰਹਮਾ ਦਵਾਰਾ, ਜਿਸ ਨਾਲ ਸ਼ੂਦਰਾਂ ਨੂੰ ਕਨਵਰਟ ਕਰ ਬ੍ਰਹਾਮਣ ਬਣਾਇਆ ਜਾਂਦਾ ਹੈ। ਬ੍ਰਾਹਮਣ ਹੀ ਦੇਵਤਾ ਅਤੇ ਜੋ ਨਾਪਾਸ ਹੁੰਦੇ ਹਨ, ਉਹ ਸ਼ਤ੍ਰੀ ਬਣ ਜਾਂਦੇ ਹਨ। ਦੋ ਕਲਾ ਘੱਟ ਹੋ ਜਾਂਦੀ ਹੈ। ਕਿੰਨਾ ਚੰਗੀ ਤਰ੍ਹਾਂ ਸਮਝਾਉਂਦੇ ਹਨ। ਉੱਚ ਤੇ ਉੱਚ ਹੈ ਪਰਮਪਿਤਾ ਪਰਮਾਤਮਾ ਫਿਰ ਬ੍ਰਹਮਾ, ਵਿਸ਼ਨੂੰ, ਸ਼ੰਕਰ ਉਹਨਾਂ ਨੂੰ ਵੀ ਪੁਰਸ਼ੋਤਮ ਨਹੀਂ ਕਹਾਂਗੇ। ਜੋ ਪੁਰਸ਼ੋਤਮ ਬਣਦੇ ਹਨ, ਉਹ ਹੀ ਫਿਰ ਕਨਿਸ਼ਟ ਵੀ ਬਣਦੇ ਹਨ। ਮਨੁੱਖਾਂ ਵਿੱਚ ਸਰਵੋਤਮ ਹਨ ਲਕਸ਼ਮੀ - ਨਾਰਾਇਣ, ਜਿਨ੍ਹਾਂ ਦੇ ਮੰਦਿਰ ਵੀ ਹਨ। ਪਰ ਉਹਨਾਂ ਦੀ ਮਹਿਮਾ ਨੂੰ ਕੋਈ ਜਾਣਦੇ ਨਹੀਂ ਹਨ। ਸਿਰਫ਼ ਪੂਜਾ ਕਰਦੇ ਰਹਿੰਦੇ ਹਨ ਹੁਣ ਤੁਸੀਂ ਪੁਜਾਰੀ ਤੋਂ ਪੂਜਯ ਬਣ ਰਹੇ ਹੋ। ਮਾਇਆ ਫਿਰ ਤੋਂ ਪੁਜਾਰੀ ਬਣਾ ਦਿੰਦੀ ਹੈ। ਡਰਾਮਾ ਅਜਿਹਾ ਬਣਿਆ ਹੋਇਆ ਹੈ। ਜਦੋਂ ਤੱਕ ਨਾਟਕ ਪੂਰਾ ਹੁੰਦਾ ਹੈ ਉਦੋਂ ਮੈਨੂੰ ਆਉਣਾ ਪੈਂਦਾ ਹੈ। ਫਿਰ ਵ੍ਰਿਧੀ ਹੋਣਾ ਵੀ ਆਟੋਮੇਟਿਕਲੀ ਬੰਦ ਹੋ ਜਾਂਦੀ ਹੈ। ਫਿਰ ਤੁਸੀਂ ਬੱਚਿਆਂ ਨੂੰ ਆਕੇ ਆਪਣਾ - ਆਪਣਾ ਪਾਰ੍ਟ ਰਿਪਿਟ ਕਰਨਾ ਹੈ। ਇਹ ਪਰਮਪਿਤਾ ਪਰਮਾਤਮਾ ਖੁਦ ਬੈਠ ਕੇ ਸਮਝਾਉਂਦੇ ਹਨ, ਜਿਨ੍ਹਾਂ ਦੀ ਜਯੰਤੀ ਭਗਤੀ ਮਾਰਗ ਵਿੱਚ ਮਨਾਉਂਦੇ ਹਨ। ਇਹ ਤਾਂ ਮਨਾਉਂਦੇ ਹੀ ਰਹਿਣਗੇ। ਸਵਰਗ ਵਿੱਚ ਤੇ ਕਿਸੇ ਦੀ ਜਯੰਤੀ ਨਹੀਂ ਮਨਾਉਂਦੇ ਹਨ। ਸ਼੍ਰੀਕ੍ਰਿਸ਼ਨ, ਰਾਮ ਆਦਿ ਦੀ ਵੀ ਜਯੰਤੀ ਨਹੀਂ ਮਨਾਉਣਗੇ। ਉੱਥੇ ਤਾਂ ਖੁਦ ਪ੍ਰੈਕਟੀਕਲ ਵਿੱਚ ਹੋਣਗੇ। ਇਹ ਤਾਂ ਹੋਕੇ ਗਏ ਹਨ, ਤਾਂ ਮਨਾਉਦੇ ਹਨ। ਉੱਥੇ ਵਰ੍ਹੇ - ਵਰ੍ਹੇ ਸ਼੍ਰੀਕ੍ਰਿਸ਼ਨ ਦਾ ਬਰਥਡੇ ਨਹੀ ਮਨਾਉਣਗੇ। ਉੱਥੇ ਤੇ ਖੁਸ਼ੀਆ ਹਨ ਹੀ, ਬਰਥਡੇ ਕੀ ਮਨਾਉਣਗੇ। ਬੱਚਿਆਂ ਦਾ ਨਾਮ ਤੇ ਮਾਤਾ- ਪਿਤਾ ਹੀ ਰੱਖਦੇ ਹੋਣਗੇ। ਗੁਰੂ ਤੇ ਉੱਥੇ ਹੁੰਦਾ ਨਹੀਂ। ਅਸਲ ਵਿੱਚ ਇਹਨਾਂ ਗੱਲਾਂ ਦਾ ਗਿਆਨ ਅਤੇ ਯੋਗ ਨਾਲ ਕੋਈ ਕਨੈਕਸ਼ਨ ਨਹੀਂ ਹੈ। ਬਾਕੀ ਉਥੋਂ ਦੀ ਰਸਮ ਕੀ ਹੈ, ਸੋ ਪੁੱਛਣਾ ਹੁੰਦਾ ਹੈ, ਜਾਂ ਤੇ ਬਾਬਾ ਕਹਿ ਦੇਣਗੇ ਉੱਥੇ ਦੇ ਕਾਇਦੇ ਜੋ ਹੋਣਗੇ ਉਹ ਚਲ ਪੈਣਗੇ, ਤੁਹਾਨੂੰ ਪੁੱਛਣ ਦੀ ਕੀ ਜਰੂਰਤ ਹੈ। ਪਹਿਲੇ ਮਿਹਨਤ ਕਰਕੇ ਆਪਣੀ ਪਦਵੀ ਤੇ ਪਾ ਲਓ। ਲਾਇਕ ਤੇ ਬਣੋ, ਫਿਰ ਪੁੱਛਣਾ। ਡਰਾਮੇ ਵਿੱਚ ਕੋਈ ਨਾ ਕੋਈ ਫਾਇਦਾ ਤੇ ਹੋਵੇਗਾ।

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਆਪਣੇ ਨੂੰ ਨਿਰਾਕਾਰ ਆਤਮਾ ਸਮਝ ਬਾਪ ਨੂੰ ਯਾਦ ਕਰਨਾ ਹੈ। ਕਿਸੇ ਦੇਹਧਾਰੀ ਨੂੰ ਨਹੀਂ। ਮਰਜੀਵਾ ਬਣ ਪੁਰਾਣੀਆਂ ਗੱਲਾਂ ਨੂੰ ਬੁੱਧੀ ਤੋਂ ਭੁੱਲ ਜਾਣਾ ਹੈ।

2. ਬਾਪ ਦੇ ਰਚੇ ਹੋਏ ਇਸ ਰੁਦ੍ਰ ਗਿਆਨ ਯੱਗ ਵਿੱਚ ਸੰਪੂਰਨ ਸਵਾਹਾ ਹੋਣਾ ਹੈ। ਸ਼ੂਦਰਾਂ ਨੂੰ ਬ੍ਰਾਹਮਣ ਧਰਮ ਵਿੱਚ ਕਨਵਰਟ ਕਰਨ ਦੀ ਸੇਵਾ ਕਰਨੀ ਹੈ।

ਵਰਦਾਨ:-
ਦਿਨਚਰਿਆ ਨੂੰ ਸੈਟਿੰਗ ਅਤੇ ਬਾਪ ਦੇ ਸਾਥ ਦਵਾਰਾ ਹਰ ਕੰਮ ਵਿੱਚ ਐਕੁਰੇਟ ਕਰਨ ਵਾਲੇ ਵਿਸ਼ਵ ਕਲਿਆਣਕਾਰੀ ਭਵ

ਦੁਨੀਆਂ ਵਿੱਚ ਜੋ ਵੱਡੇ ਆਦਮੀ ਹੁੰਦੇ ਹਨ ਉਹਨਾਂ ਦੀ ਦਿਨਚਰਿਆ ਸੈਟ ਹੁੰਦੀ ਹੈ। ਕੋਈ ਵੀ ਕੰਮ ਏਕੁਰੇਟ ਉਦੋਂ ਹੁੰਦਾ ਹੈ ਜਦੋਂ ਦਿਨਚਰਿਆ ਦੀ ਸੈਟਿੰਗ ਹੋਵੇ। ਸੈਟਿੰਗ ਨਾਲ ਸਮੇਂ, ਐਨਰਜੀ ਸਭ ਬੱਚ ਜਾਂਦੇ ਹਨ, ਇੱਕ ਵਿਅਕਤੀ 10 ਕੰਮ ਕਰ ਸਕਦਾ ਹੈ। ਤਾਂ ਤੁਸੀਂ ਵਿਸ਼ਵ ਕਲਿਆਣਕਾਰੀ ਜਿੰਮੇਵਾਰ ਆਤਮਾਵਾਂ, ਹਰ ਕੰਮ ਵਿੱਚ ਸਫ਼ਲਤਾ ਪ੍ਰਾਪਤ ਕਰਨ ਦੇ ਲਈ ਦਿਨਚਰਿਆ ਨੂੰ ਸੈਟ ਕਰੋ ਅਤੇ ਬਾਪ ਦੇ ਨਾਲ ਸਦਾ ਕਮਬਾਇਡ ਹੋਕਰ ਰਹੋ। ਹਜ਼ਾਰ ਭੁਜਾਵਾਂ ਵਾਲਾ ਬਾਪ ਤੁਹਾਡੇ ਨਾਲ ਹੈ ਤਾਂ ਇੱਕ ਕੰਮ ਦੇ ਬਜਾਏ ਹਜ਼ਾਰ ਕੰਮ ਐਕੂਰੇਟ ਕਰ ਸਕਦੇ ਹੋ।

ਸਲੋਗਨ:-
ਸਰਵ ਆਤਮਾਵਾਂ ਪ੍ਰਤੀ ਸ਼ੁੱਧ ਸੰਕਲਪ ਹੀ ਵਰਦਾਨੀ ਮੂਰਤ ਬਣਨਾ ਹੈ।