19.02.21        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਤੁਸੀਂ ਇਸ ਕਬਰਿਸਤਾਨ ਨੂੰ ਪਰਿਸਤਾਨ ਬਣਾ ਰਹੇ ਹੋ, ਇਸਲਈ ਤੁਹਾਡਾ ਇਸ ਪੁਰਾਣੀ ਦੁਨੀਆਂ, ਕਬਰਿਸਤਾਨ ਤੋਂ ਪੂਰਾ - ਪੂਰਾ ਵੈਰਾਗ ਚਾਹੀਦਾ ਹੈ"

ਪ੍ਰਸ਼ਨ:-
ਬੇਹੱਦ ਦਾ ਬਾਪ ਆਪਣੇ ਰੂਹਾਨੀ ਬੱਚਿਆਂ ਦਾ ਵੰਡਰਫੁਲ ਸਰਵੈਂਟ ਹੈ, ਕਿਵੇਂ?

ਉੱਤਰ:-
ਬਾਬਾ ਕਹਿੰਦੇ ਬੱਚੇ ਮੈਂ ਤੁਹਾਡਾ ਧੋਬੀ ਹਾਂ, ਤੁਸੀਂ ਬੱਚਿਆਂ ਦੇ ਤਾਂ ਕੀ ਸਾਰੀ ਦੁਨੀਆਂ ਦੇ ਛੀ - ਛੀ ਗੰਦੇ ਕਪੜੇ ਸੈਕਿੰਡ ਵਿੱਚ ਸਾਫ ਕਰ ਦਿੰਦਾ ਹਾਂ। ਆਤਮਾ ਰੂਪੀ ਕਪੜੇ ਸਵੱਛ ਬਣਨ ਨਾਲ ਸ਼ਰੀਰ ਵੀ ਸ਼ੁੱਧ ਮਿਲਦਾ ਹੈ। ਅਜਿਹਾ ਵੰਡਰਫੁਲ ਸਰਵੈਂਟ ਹੈ ਜੋ ਮਨਮਨਾਭਵ ਦੇ ਛੂ ਮੰਤਰ ਨਾਲ ਸਭ ਨੂੰ ਸੈਕਿੰਡ ਵਿੱਚ ਸਾਫ ਕਰ ਦਿੰਦਾ ਹਾਂ।

ਓਮ ਸ਼ਾਂਤੀ
ਓਮ ਸ਼ਾਂਤੀ ਦਾ ਅਰਥ ਬੱਚਿਆਂ ਨੂੰ ਬਾਪ ਨੇ ਸਮਝਾਇਆ ਹੈ। ਅਹਿਮ ਆਤਮਾ ਦਾ ਸਵਧਰ੍ਮ ਹੈ ਸ਼ਾਂਤ। ਸ਼ਾਂਤੀਧਾਮ ਜਾਣ ਦੇ ਲਈ ਕੋਈ ਪੁਰਸ਼ਾਰਥ ਨਹੀਂ ਕਰਨਾ ਪੈਂਦਾ ਹੈ। ਆਤਮਾ ਆਪ ਸ਼ਾਂਤ ਸਵਰੂਪ, ਸ਼ਾਂਤੀਧਾਮ ਵਿਚ ਰਹਿਣ ਵਾਲੀ ਹੈ। ਹਾਂ, ਥੋੜਾ ਸਮੇਂ ਸ਼ਾਂਤ ਰਹਿ ਸਕਦੀ ਹੈ। ਆਤਮਾ ਕਹਿੰਦੀ ਹੈ - ਮੈਂ ਕਰਮਇੰਦਰੀਆਂ ਦੇ ਬੋਝ ਤੋਂ ਥੱਕ ਗਈ ਹਾਂ, ਮੈਂ ਆਪਣੇ ਸਵਧਰ੍ਮ ਵਿੱਚ ਟਿੱਕ ਜਾਂਦੀ ਹਾਂ, ਸ਼ਰੀਰ ਤੋਂ ਵੱਖ ਹੋ ਜਾਂਦੀ ਹਾਂ। ਪਰ ਕਰਮ ਤਾਂ ਕਰਨਾ ਹੀ ਹੈ। ਸ਼ਾਂਤੀ ਵਿੱਚ ਕਿੱਥੇ ਤੱਕ ਬੈਠੇ ਰਹਿਣਗੇ। ਆਤਮਾ ਕਹਿੰਦੀ ਹੈ ਅਸੀਂ ਸ਼ਾਂਤੀ ਦੇਸ਼ ਦੇ ਰਹਿਵਾਸੀ ਹਾਂ। ਸਿਰਫ ਇੱਥੇ ਸ਼ਰੀਰ ਵਿੱਚ ਆਉਣ ਨਾਲ ਮੈਂ ਟਾਕੀ ਬਣਿਆ ਹਾਂ। ਅਹਿਮ ਆਤਮਾ ਅਵਿਨਾਸ਼ੀ, ਮਮ ਸ਼ਰੀਰ ਹੈ ਵਿਨਾਸ਼ੀ। ਆਤਮਾ ਪਾਵਨ ਅਤੇ ਪਤਿਤ ਬਣਦੀ ਹੈ। ਸਤਿਯੁਗ ਵਿੱਚ 5 ਤਤ੍ਵ ਵੀ ਸਤੋਪ੍ਰਧਾਨ ਹੁੰਦੇ ਹਨ। ਇੱਥੇ 5 ਤੱਤਵ ਵੀ ਤਮੋਪ੍ਰਧਾਨ ਹਨ। ਸੋਨੇ ਵਿੱਚ ਖਾਦ ਪਾਉਣ ਨਾਲ ਸੋਨਾ ਪਤਿਤ ਬਣ ਜਾਂਦਾ ਹੈ ਫਿਰ ਉਨ੍ਹਾਂ ਨੂੰ ਸਾਫ ਕਰਨ ਦੇ ਲਈ ਅੱਗ ਵਿੱਚ ਪਾਇਆ ਜਾਂਦਾ ਹੈ, ਇਨ੍ਹਾਂ ਦਾ ਨਾਮ ਹੀ ਹੈ ਯੋਗ ਅਗਨੀ। ਦੁਨੀਆਂ ਵਿੱਚ ਤਾਂ ਕਈ ਪ੍ਰਕਾਰ ਦੇ ਹਠਯੋਗ ਆਦਿ ਸਿਖਾਉਂਦੇ ਹਨ। ਉਨ੍ਹਾਂ ਨੂੰ ਯੋਗ ਅਗਨੀ ਨਹੀਂ ਕਿਹਾ ਜਾਂਦਾ ਹੈ। ਯੋਗ ਅਗਨੀ ਇਹ ਹੈ ਜਿਸ ਨਾਲ ਪਾਪ ਸੜਦੇ ਹਨ। ਆਤਮਾ ਨੂੰ ਪਤਿਤ ਤੋਂ ਪਾਵਨ ਬਣਾਉਣ ਵਾਲਾ ਪਰਮਾਤਮਾ ਹੈ, ਬੁਲਾਉਂਦੇ ਹਨ ਹੇ ਪਤਿਤ - ਪਾਵਨ ਆਓ। ਡਰਾਮਾ ਪਲਾਨ ਅਨੁਸਾਰ ਸਭ ਨੂੰ ਪਤਿਤ ਤਮੋਪ੍ਰਧਾਨ ਬਣਨਾ ਹੀ ਹੈ। ਇਹ ਝਾੜ ਹੈ ਇਨ੍ਹਾਂ ਦਾ ਬੀਜਰੂਪ ਉੱਪਰ ਵਿੱਚ ਹੈ। ਬਾਪ ਨੂੰ ਜੱਦ ਬੁਲਾਉਂਦੇ ਹਨ, ਬੁੱਧੀ ਉੱਪਰ ਚਲੀ ਜਾਂਦੀ ਹੈ, ਜਿਸ ਤੋਂ ਤੁਸੀਂ ਵਰਸਾ ਲੈ ਰਹੇ ਹੋ, ਜੋ ਹੁਣ ਥੱਲੇ ਆਇਆ ਹੋਇਆ ਹੈ। ਕਹਿੰਦੇ ਹਨ ਮੈਨੂੰ ਆਉਣਾ ਪੈਂਦਾ ਹੈ। ਮਨੁੱਖ ਸ੍ਰਿਸ਼ਟੀ ਦਾ ਜੋ ਝਾੜ ਹੈ, ਕਈ ਵੈਰਾਇਟੀ ਧਰਮਾਂ ਦਾ, ਉਹ ਹੁਣ ਤਮੋਪ੍ਰਧਾਨ ਪਤਿਤ ਹੈ। ਜੜਜੜੀਭੂਤ ਅਵਸਥਾ ਨੂੰ ਪਾਇਆ ਹੋਇਆ ਹੈ। ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਹਨ। ਸਤਿਯੁਗ ਵਿੱਚ ਦੇਵਤੇ, ਕਲਯੁਗ ਵਿੱਚ ਹਨ ਅਸੁਰ। ਬਾਕੀ ਅਸੁਰ ਅਤੇ ਦੇਵਤਾਵਾਂ ਦੀ ਲੜਾਈ ਲੱਗੀ ਨਹੀਂ ਹੈ। ਤੁਸੀਂ ਇਨ੍ਹਾਂ ਆਸੁਰੀ 5 ਵਿਕਾਰਾਂ ਤੇ ਯੋਗਬਲ ਨਾਲ ਜਿੱਤ ਪਾਉਂਦੇ ਹੋ। ਬਾਕੀ ਕੋਈ ਹਿੰਸਕ ਲੜਾਈ ਦੀ ਗੱਲ ਨਹੀਂ ਹੈ। ਤੁਸੀਂ ਕਿਸੇ ਵੀ ਤਰ੍ਹਾਂ ਨਾਲ ਹਿੰਸਾ ਨਹੀਂ ਕਰਦੇ ਹੋ। ਕਦੀ ਕਿਸੇ ਨੂੰ ਹੱਥ ਵੀ ਨਹੀਂ ਲਗਾਓਗੇ। ਤੁਸੀਂ ਡਬਲ ਅਹਿੰਸਕ ਹੋ। ਕਾਮ ਕਟਾਰੀ ਚਲਾਉਣਾ, ਇਹ ਤਾਂ ਸਭ ਤੋਂ ਵੱਡਾ ਪਾਪ ਹੈ। ਬਾਪ ਕਹਿੰਦੇ ਹਨ ਇਹ ਕਾਮ ਕਟਾਰੀ ਆਦਿ - ਮੱਧ - ਅੰਤ ਦੁੱਖ ਦਿੰਦੀ ਹੈ। ਵਿਕਾਰ ਵਿੱਚ ਨਹੀਂ ਜਾਣਾ ਚਾਹੀਦਾ । ਦੇਵਤਾ ਦੇ ਅੱਗੇ ਮਹਿਮਾ ਗਾਉਂਦੇ ਹਨ ਨਾ - ਆਪ ਸਰਵਗੁਣ ਸੰਪੰਨ। ਆਤਮਾ ਕਹਿੰਦੀ ਹੈ ਅਸੀਂ ਪਤਿਤ ਬਣੇ ਹਾਂ, ਤਾਂ ਹੀ ਤੇ ਬੁਲਾਉਂਦੇ ਹਨ ਹੇ ਪਤਿਤ - ਪਾਵਨ ਆਓ। ਜੱਦ ਪਾਵਨ ਹਨ ਉਦੋਂ ਤਾਂ ਕਿਸੇ ਨੂੰ ਬੁਲਾਉਂਦੇ ਹੀ ਨਹੀਂ। ਉਨ੍ਹਾਂ ਨੂੰ ਸ੍ਵਰਗ ਕਿਹਾ ਜਾਂਦਾ ਹੈ। ਇੱਥੇ ਤਾਂ ਸਾਧੂ ਸੰਤ ਆਦਿ ਕਿੰਨੀ ਧੁੰਨ ਲਗਾਉਂਦੇ ਹਨ - ਹੇ ਪਤਿਤ - ਪਾਵਨ ਸੀਤਾਰਾਮ। ਬਾਪ ਕਹਿੰਦੇ ਹਨ ਇਸ ਸਮੇਂ ਸਾਰੀ ਦੁਨੀਆਂ ਪਤਿਤ ਹੈ, ਇਸ ਵਿੱਚ ਵੀ ਕਿਸੇ ਦਾ ਦੋਸ਼ ਨਹੀਂ ਹੈ। ਇਹ ਡਰਾਮਾ ਬਣਾ - ਬਣਾਇਆ ਹੈ। ਜੱਦ ਤੱਕ ਮੈਂ ਆਵਾਂ, ਇਨ੍ਹਾਂ ਨੇ ਆਪਣਾ ਪਾਰ੍ਟ ਵਜਾਉਣਾ ਹੈ। ਗਿਆਨ ਅਤੇ ਭਗਤੀ ਫਿਰ ਹੈ ਵੈਰਾਗ। ਪੁਰਾਣੀ ਦੁਨੀਆਂ ਤੋਂ ਵੈਰਾਗ। ਇਹ ਹੈ ਬੇਹੱਦ ਦਾ ਵੈਰਾਗ। ਉਨ੍ਹਾਂ ਦਾ ਹੈ ਹੱਦ ਦਾ ਵੈਰਾਗ।

ਤੁਸੀਂ ਜਾਣਦੇ ਹੋ ਇਹ ਪੁਰਾਣੀ ਦੁਨੀਆਂ ਹੁਣ ਖਤਮ ਹੋਣੀ ਹੈ। ਨਵਾਂ ਘਰ ਬਣਾਉਂਦੇ ਹਨ ਤਾਂ ਪੁਰਾਣੇ ਘਰ ਤੋਂ ਵੈਰਾਗ ਹੋ ਜਾਂਦਾ ਹੈ ਨਾ। ਬੇਹੱਦ ਦਾ ਬਾਪ ਕਹਿੰਦੇ ਹਨ ਹੁਣ ਤੁਹਾਨੂੰ ਸ੍ਵਰਗ ਰੂਪੀ ਘਰ ਬਣਾਕੇ ਦਿੰਦਾ ਹਾਂ। ਹੁਣ ਤਾਂ ਹੈ ਨਰਕ। ਸ੍ਵਰਗ ਹੈ ਨਵੀਂ ਦੁਨੀਆਂ। ਨਰਕ ਪੁਰਾਣੀ ਦੁਨੀਆਂ। ਹੁਣ ਪੁਰਾਣੀ ਦੁਨੀਆਂ ਵਿਚ ਰਹਿ ਅਸੀਂ ਨਵੀਂ ਦੁਨੀਆਂ ਬਣਾ ਰਹੇ ਹਾਂ। ਪੁਰਾਣੇ ਕਬਰਿਸਤਾਨ ਤੇ ਅਸੀਂ ਪਰਿਸਤਾਨ ਬਣਾਵਾਂਗੇ। ਇਹੀ ਜਮੁਨਾ ਦਾ ਕੰਠਾ ਹੋਵੇਗਾ। ਇਸ ਤੇ ਮਹਿਲ ਬਨਣਗੇ। ਇੱਹ ਹੀ ਦਿਲੀ ਜਮੁਨਾ ਨਦੀ ਆਦਿ ਹੋਵੇਗੀ ਬਾਕੀ ਇਹ ਜੋ ਵਿਖਾਉਂਦੇ ਹਨ ਪਾਂਡਵਾਂ ਦੇ ਕਿਲੇ ਸੀ, ਇਹ ਸਭ ਹੈ ਦੰਤ ਕਥਾਵਾਂ। ਡਰਾਮਾ ਪਲਾਨ ਅਨੁਸਾਰ ਜਰੂਰ ਫਿਰ ਇਹ ਬਨਣਗੇ। ਜਿਵੇਂ ਤੁਸੀਂ ਯੱਗ ਤਪ ਦਾਨ ਆਦਿ ਕਰਦੇ ਆਏ ਹੋ ਫਿਰ ਵੀ ਕਰਨਾ ਹੋਵੇਗਾ। ਪਹਿਲੇ ਤੁਸੀਂ ਸ਼ਿਵ ਦੀ ਭਗਤੀ ਕਰਦੇ ਹੋ, ਫਸਟਕਲਾਸ ਮੰਦਿਰ ਬਣਾਉਂਦੇ ਹੋ। ਉਸ ਨੂੰ ਵਿਭਚਾਰੀ ਭਗਤੀ ਕਿਹਾ ਜਾਂਦਾ ਹੈ। ਹੁਣ ਤੁਸੀਂ ਗਿਆਨ ਮਾਰਗ ਵਿੱਚ ਹੋ। ਇਹ ਹੈ ਅਵਿੱਭਚਾਰੀ ਗਿਆਨ। ਇੱਕ ਹੀ ਸ਼ਿਵਬਾਬਾ ਤੋਂ ਤੁਸੀਂ ਸੁਣਦੇ ਹੋ। ਜਿਸ ਦੀ ਪਹਿਲੇ - ਪਹਿਲੇ ਤੁਸੀਂ ਭਗਤੀ ਸ਼ੁਰੂ ਕੀਤੀ, ਉਸ ਸਮੇਂ ਹੋਰ ਕੋਈ ਧਰਮ ਹੁੰਦੇ ਨਹੀਂ। ਤੁਸੀਂ ਹੀ ਹੁੰਦੇ ਹੋ। ਤੁਸੀਂ ਬਹੁਤ ਸੁਖੀ ਰਹਿੰਦੇ ਹੋ। ਦੇਵਤਾ ਧਰਮ ਬਹੁਤ ਸੁੱਖ ਦੇਣ ਵਾਲਾ ਹੈ। ਨਾਮ ਲੈਣ ਨਾਲ ਮੁੱਖ ਮਿੱਠਾ ਹੋ ਜਾਂਦਾ ਹੈ। ਤਾਂ ਤੁਸੀਂ ਇੱਕ ਬਾਪ ਤੋਂ ਹੀ ਗਿਆਨ ਸੁਣਦੇ ਹੋ। ਬਾਪ ਕਹਿੰਦੇ ਹਨ ਹੋਰ ਕੋਈ ਤੋਂ ਨਾ ਸੁਣੋ। ਇਹ ਹੈ ਤੁਹਾਡਾ ਅਵਿੱਭਚਾਰੀ ਗਿਆਨ। ਬੇਹੱਦ ਦੇ ਬਾਪ ਦੇ ਤੁਸੀਂ ਬਣੇ ਹੋ। ਬਾਪ ਤੋਂ ਹੀ ਵਰਸਾ ਮਿਲੇਗਾ ਨੰਬਰਵਾਰ ਪੁਰਸ਼ਾਰਥ ਅਨੁਸਾਰ। ਬਾਪ ਵੀ ਥੋੜੇ ਸਮੇਂ ਦੇ ਲਈ ਸਾਕਾਰ ਵਿੱਚ ਆਇਆ ਹੋਇਆ ਹੈ। ਕਹਿੰਦੇ ਮੈਂ ਹੀ ਤੁਸੀਂ ਬੱਚਿਆਂ ਨੂੰ ਗਿਆਨ ਦੇਣਾ ਹੈ। ਮੇਰਾ ਸਥਾਈ ਸ਼ਰੀਰ ਹੈ ਨਹੀਂ, ਮੈਂ ਇਸ ਵਿੱਚ ਪ੍ਰਵੇਸ਼ ਕਰਦਾ ਹਾਂ। ਸ਼ਿਵਜਯੰਤੀ ਤੋਂ ਫਿਰ ਝੱਟ ਗੀਤਾ ਜਯੰਤੀ ਹੋ ਜਾਂਦੀ ਹੈ। ਉਨ੍ਹਾਂ ਤੋਂ ਹੀ ਗਿਆਨ ਸ਼ੁਰੂ ਕਰ ਦਿੰਦੇ ਹਨ। ਇਹ ਰੂਹਾਨੀ ਵਿੱਦਿਆ ਤੁਹਾਨੂੰ ਸੁਪ੍ਰੀਮ ਰੂਹ ਹੀ ਦੇ ਰਹੇ ਹਨ। ਪਾਣੀ ਦੀ ਗੱਲ ਨਹੀਂ। ਪਾਣੀ ਨੂੰ ਥੋੜੀ ਗਿਆਨ ਕਹਿਣਗੇ। ਪਤਿਤ ਤੋਂ ਪਾਵਨ ਗਿਆਨ ਨਾਲ ਬਨਣਗੇ, ਪਾਣੀ ਨਾਲ ਥੋੜੀ ਪਾਵਨ ਬਨਣਗੇ। ਨਦੀਆਂ ਤਾਂ ਸਾਰੀ ਦੁਨੀਆਂ ਵਿੱਚ ਹਨ ਹੀ। ਇਹ ਤਾਂ ਗਿਆਨ ਸਾਗਰ ਬਾਪ ਆਉਂਦੇ ਹਨ, ਇਸ ਵਿੱਚ ਪ੍ਰਵੇਸ਼ ਕਰ ਨਾਲੇਜ ਸੁਣਾਉਂਦੇ ਹਨ। ਇੱਥੇ ਜੱਦ ਕੋਈ ਮਰਦੇ ਹਨ ਤਾਂ ਮੁੱਖ ਵਿੱਚ ਗੰਗਾ ਦਾ ਜਲ ਪਾਉਂਦੇ ਹਨ। ਸਮਝਦੇ ਹਨ ਇਹ ਜਲ ਹੈ ਪਤਿਤ ਤੋਂ ਪਾਵਨ ਬਣਾਉਣ ਵਾਲਾ ਤਾਂ ਸ੍ਵਰਗ ਵਿੱਚ ਚਲਾ ਜਾਵੇਗਾ। ਇੱਥੇ ਵੀ ਗਊ ਮੁਖ ਤੇ ਜਾਂਦੇ ਹਨ। ਅਸਲ ਵਿੱਚ ਗੌਮੁੱਖ ਤੁਸੀਂ ਚੇਤੰਨ ਹੋ। ਤੁਹਾਡੇ ਮੁਖ ਤੋਂ ਗਿਆਨ ਅੰਮ੍ਰਿਤ ਨਿਕਲਦਾ ਹੈ। ਗਊ ਤੋਂ ਦੁੱਧ ਮਿਲਦਾ ਹੈ, ਪਾਣੀ ਦੀ ਤਾਂ ਗੱਲ ਨਹੀਂ। ਇਹ ਹੁਣ ਤੁਹਾਨੂੰ ਪਤਾ ਪੈਂਦਾ ਹੈ। ਤੁਸੀਂ ਜਾਣਦੇ ਹੋ ਡਰਾਮਾ ਵਿੱਚ ਜੋ ਇੱਕ ਵਾਰੀ ਹੋ ਗਿਆ ਹੈ ਉਹ ਫਿਰ 5 ਹਜ਼ਾਰ ਵਰ੍ਹੇ ਦੇ ਬਾਦ ਹੋਵੇਗਾ, ਹੂਬਹੂ ਰਿਪੀਟ। ਇਹ ਬਾਪ ਬੈਠ ਸਮਝਾਉਂਦੇ ਹਨ, ਜੋ ਸਾਰੀਆਂ ਦਾ ਸਦਗਤੀ ਦਾਤਾ ਹੈ। ਹੁਣ ਤਾਂ ਸਭ ਦੁਰਗਤੀ ਵਿੱਚ ਪਏ ਹਨ। ਪਹਿਲੋਂ ਤੁਸੀਂ ਨਹੀਂ ਜਾਣਦੇ ਸੀ ਕਿ ਰਾਵਣ ਨੂੰ ਕਿਓਂ ਸਾੜ੍ਹਦੇ ਹਨ। ਹੁਣ ਤੁਸੀਂ ਸਮਝਦੇ ਹੋ ਬੇਹੱਦ ਦਾ ਦਸ਼ਹਿਰਾ ਹੋਣਾ ਹੈ। ਸਾਰੀ ਸ੍ਰਿਸ਼ਟੀ ਤੇ ਰਾਵਣ ਰਾਜ ਹੈ ਨਾ। ਇਹ ਸਾਰੀ ਜੋ ਪ੍ਰਿਥਵੀ ਹੈ ਉਹ ਲੰਕਾ ਹੈ। ਰਾਵਣ ਕੋਈ ਹੱਦ ਵਿੱਚ ਨਹੀਂ ਰਹਿੰਦਾ। ਰਾਵਣ ਦਾ ਰਾਜ ਸਾਰੀ ਸ੍ਰਿਸ਼ਟੀ ਵਿੱਚ ਹੈ। ਭਗਤੀ ਵੀ ਅੱਧਾਕਲਪ ਚਲਦੀ ਹੈ। ਪਹਿਲੇ ਹੁੰਦੀ ਹੈ ਅਵਿੱਭਚਾਰੀ ਭਗਤੀ ਫਿਰ ਵਿਭਚਾਰੀ ਭਗਤੀ ਸ਼ੁਰੂ ਹੁੰਦੀ ਹੈ। ਦੁਸ਼ਹਿਰਾ, ਰੱਖੜੀ ਆਦਿ ਸਾਰੇ ਹੁਣੇ ਦੇ ਤਿਉਹਾਰ ਹਨ। ਸ਼ਿਵ ਜਯੰਤੀ ਦੇ ਬਾਦ ਹੁੰਦੀ ਹੈ ਕ੍ਰਿਸ਼ਨ ਜਯੰਤੀ। ਹੁਣ ਕ੍ਰਿਸ਼ਨਪੁਰੀ ਸਥਾਪਨ ਹੁੰਦੀ ਹੈ। ਅੱਜ ਕੰਸਪੁਰੀ ਵਿੱਚ ਹੋ, ਕਲ ਕ੍ਰਿਸ਼ਨਪੁਰੀ ਵਿੱਚ ਹੋਣਗੇ ਕ੍ਰਿਸ਼ਨ ਥੋੜੀ ਇੱਥੇ ਹੋ ਸਕਦਾ ਹੈ। ਕ੍ਰਿਸ਼ਨ ਜਨਮ ਲੈਂਦੇ ਹੀ ਹਨ ਸਤਿਯੁਗ ਵਿੱਚ। ਉਹ ਹੈ ਫਸਟ ਪ੍ਰਿੰਸ। ਸਕੂਲ ਵਿੱਚ ਪੜ੍ਹਨ ਜਾਂਦੇ ਹਨ, ਜੱਦ ਵੱਡਾ ਹੁੰਦਾ ਹੈ ਤੱਦ ਗੱਦੀ ਦਾ ਮਾਲਿਕ ਬਣਦਾ ਹੈ। ਬਾਕੀ ਇਹ ਰਾਸਲੀਲਾ ਆਦਿ ਉਹ ਤਾਂ ਆਪਸ ਵਿੱਚ ਖੁਸ਼ੀ ਮਨਾਉਂਦੇ ਹੋਣਗੇ। ਬਾਕੀ ਕ੍ਰਿਸ਼ਨ ਕਿਸੇ ਨੂੰ ਬੈਠ ਗਿਆਨ ਸੁਣਾਏ ਇਹ ਹੋ ਕਿਵੇਂ ਸਕਦਾ। ਸਾਰੀ ਮਹਿਮਾ ਇੱਕ ਸ਼ਿਵਬਾਬਾ ਦੀ ਹੈ ਜੋ ਪਤਿਤਾਂ ਨੂੰ ਪਾਵਨ ਬਣਾਉਂਦੇ ਹਨ। ਤੁਸੀਂ ਕੋਈ ਵੱਡੇ ਅਫ਼ੀਸਰ ਨੂੰ ਸਮਝਾਓ ਤਾਂ ਕਹਿਣਗੇ ਤੁਸੀਂ ਠੀਕ ਕਹਿੰਦੇ ਹੋ। ਪਰ ਉਹ ਹੋਰ ਕਿਸੇ ਨੂੰ ਸੁਣਾ ਨਾ ਸਕਣ। ਉਨ੍ਹਾਂ ਦੀ ਗੱਲ ਕੋਈ ਸੁਣੇਗਾ ਨਹੀਂ। ਬੀ. ਕੇ. ਬਣਿਆ ਅਤੇ ਸਭ ਕਹਿਣਗੇ ਇਨ੍ਹਾਂ ਨੂੰ ਤਾਂ ਜਾਦੂ ਲੱਗ ਗਿਆ ਹੈ। ਬੀ. ਕੇ. ਦਾ ਨਾਮ ਸੁਣਿਆ, ਬਸ। ਸਮਝਦੇ ਹਨ ਇਹ ਜਾਦੂ ਕਰਦੀ ਹੋਵੇਗੀ। ਥੋੜਾ ਕਿਸੇ ਨੂੰ ਗਿਆਨ ਦੋ ਤਾਂ ਕਹਿ ਦਿੰਦੇ ਇਹ ਬੀ. ਕੇ ਜਾਦੂ ਲਗਾਉਂਦੀ ਹੈ। ਬਸ ਇਹ ਤਾਂ ਸਿਵਾਏ ਆਪਣੇ ਦਾਦਾ ਦੇ ਹੋਰ ਕਿਸੇ ਨੂੰ ਮੰਨਦੀ ਨਹੀਂ। ਭਗਤੀ ਆਦਿ ਕੁਝ ਨਹੀਂ ਕਰਦੀ। ਬਾਬਾ ਤਾਂ ਕਹਿੰਦੇ ਹਨ ਕਿਸੇ ਨੂੰ ਮਨਾ ਨਹੀਂ ਕਰਨਾ ਹੈ ਕਿ ਭਗਤੀ ਨਾ ਕਰੋ। ਆਪੇ ਹੀ ਛੁੱਟ ਜਾਵੇਗੀ। ਤੁਸੀਂ ਭਗਤੀ ਛੱਡਦੇ ਹੋ, ਵਿਕਾਰ ਛੱਡਦੇ ਹੋ, ਇਸ ਤੇ ਹੀ ਹੰਗਾਮਾ ਹੁੰਦਾ ਹੈ। ਬਾਬਾ ਨੇ ਕਿਹਾ ਹੈ ਮੈਂ ਰੁਦ੍ਰ ਗਿਆਨ ਯੱਗ ਰਚਦਾ ਹਾਂ, ਇਸ ਵਿੱਚ ਆਸੁਰੀ ਸੰਪਰਦਾਏ ਦੇ ਵਿਘਨ ਪੈਂਦੇ ਹਨ। ਇਹ ਹੈ ਸ਼ਿਵਬਾਬਾ ਦਾ ਬੇਹੱਦ ਦਾ ਯੱਗ, ਜਿਸ ਵਿੱਚ ਮਨੁੱਖ ਤੋਂ ਦੇਵਤਾ ਬਣਦੇ ਹਨ। ਗਾਇਆ ਹੋਇਆ ਵੀ ਹੈ - ਗਿਆਨ ਯੱਗ ਤੋਂ ਵਿਨਾਸ਼ ਜਵਾਲਾ ਪ੍ਰਜਵਲਿਤ ਹੋਈ। ਜੱਦ ਪੁਰਾਣੀ ਦੁਨੀਆਂ ਵਿਨਾਸ਼ ਹੋਵੇ ਤੱਦ ਤਾਂ ਤੁਸੀਂ ਨਵੀਂ ਦੁਨੀਆਂ ਵਿੱਚ ਰਾਜ ਕਰੋਂਗੇ। ਮਨੁੱਖ ਕਹਿਣਗੇ ਅਸੀਂ ਕਹਿੰਦੇ ਹਾਂ ਸ਼ਾਂਤੀ ਹੋਵੇ ਅਤੇ ਇਹ ਬੀ. ਕੇ. ਕਹਿੰਦੀ ਹੈ ਵਿਨਾਸ਼ ਹੋਵੇ। ਬਾਪ ਸਮਝਾਉਂਦੇ ਹਨ ਇਹ ਸਾਰੀ ਪੁਰਾਣੀ ਦੁਨੀਆਂ ਇਸ ਗਿਆਨ ਯੱਗ ਵਿੱਚ ਸਵਾਹ ਹੋ ਜਾਵੇਗੀ। ਇਸ ਪੁਰਾਣੀ ਦੁਨੀਆਂ ਨੂੰ ਅੱਗ ਲਗਣੀ ਹੈ। ਨੈਚਰੁਲ ਕਲੈਮਿਟੀਜ਼ ਵੀ ਆਵੇਗੀ। ਵਿਨਾਸ਼ ਤਾਂ ਹੋਣਾ ਹੀ ਹੈ। ਸਰਸੋਂ ਮੁਅਫਿਕ ਸਭ ਮਨੁੱਖ ਪਿਸਕੇ ਖਤਮ ਹੋ ਜਾਣਗੇ। ਬਾਕੀ ਆਤਮਾਵਾਂ ਬਚ ਜਾਣਗੀਆਂ। ਇਹ ਤਾਂ ਕੋਈ ਵੀ ਸਮਝ ਸਕਦੇ ਹਨ - ਆਤਮਾ ਅਵਿਨਾਸ਼ੀ ਹੈ। ਹੁਣ ਇਹ ਬੇਹੱਦ ਦੀ ਹੋਲਿਕਾ ਹੋਣੀ ਹੈ, ਜਿਸ ਵਿੱਚ ਸ਼ਰੀਰ ਸਭ ਖਤਮ ਹੋ ਜਾਣਗੇ। ਬਾਕੀ ਆਤਮਾਵਾਂ ਪਵਿੱਤਰ ਬਣ ਚਲੀਆਂ ਜਾਣਗੀਆਂ। ਅੱਗ ਵਿੱਚ ਚੀਜ਼ ਸ਼ੁੱਧ ਹੁੰਦੀ ਹੈ ਨਾ। ਹਵਨ ਕਰਦੇ ਹਨ ਸ਼ੁੱਧਤਾ ਦੇ ਲਈ। ਉਹ ਸਭ ਹਨ ਜਿਸਮਾਨੀ ਗੱਲਾਂ। ਹੁਣ ਤਾਂ ਸਾਰੀ ਦੁਨੀਆਂ ਸਵਾਹਾ ਹੋਣੀ ਹੈ। ਵਿਨਾਸ਼ ਦੇ ਪਹਿਲੇ ਜਰੂਰ ਸਥਾਪਨਾ ਹੋ ਜਾਣੀ ਚਾਹੀਦੀ ਹੈ। ਕਿਸੇ ਨੂੰ ਵੀ ਸਮਝਾਓ ਤਾਂ ਪਹਿਲੇ ਬੋਲੋ ਸਥਾਪਨਾ ਫਿਰ ਵਿਨਾਸ਼। ਬ੍ਰਹਮਾ ਦਵਾਰਾ ਸਥਾਪਨਾ। ਪ੍ਰਜਾਪਿਤਾ ਤਾਂ ਮਸ਼ਹੂਰ ਹੈ ਨਾ। ਆਦਿ ਦੇਵ ਅਤੇ ਆਦਿ ਦੇਵੀ। ਜਗਤ ਅੰਬਾ ਦੇ ਵੀ ਲੱਖਾਂ ਮੰਦਿਰ ਹਨ। ਕਿੰਨੇ ਮੇਲੇ ਲੱਗਦੇ ਹਨ। ਤੁਸੀਂ ਹੋ ਜਗਤ ਅੰਬਾ ਦੇ ਬੱਚੇ, ਗਿਆਨ - ਗਿਆਨੇਸ਼੍ਵਰੀ ਫਿਰ ਬਣਨਗੇ ਰਾਜ - ਰਾਜੇਸ਼੍ਵਰੀ। ਤੁਸੀਂ ਬਹੁਤ ਧਨਵਾਨ ਬਣਦੇ ਹੋ ਫਿਰ ਭਗਤੀ ਮਾਰਗ ਵਿੱਚ ਲਕਸ਼ਮੀ ਤੋਂ ਦੀਪਮਾਲਾ ਤੇ ਵਿਨਾਸ਼ੀ ਧਨ ਮੰਗਦੇ ਹਨ। ਇੱਥੇ ਤਾਂ ਸਭ ਕੁਝ ਮਿਲ ਜਾਂਦਾ ਹੈ। ਆਯੂਸ਼ਵਨ ਭਵ , ਪੁਤਰਵਾਨ ਭਵ। ਤੁਸੀਂ ਜਾਣਦੇ ਹੋ ਸਾਡੀ ਉਮਰ 150 ਵਰ੍ਹੇ ਦੀ ਰਹਿੰਦੀ ਹੈ। ਬਾਪ ਕਹਿੰਦੇ ਹਨ ਜਿੰਨਾ ਯੋਗ ਲਗਾਵੋਗੇ ਉਨ੍ਹੀ ਉਮਰ ਵੱਧਦੀ ਰਹੇਗੀ। ਤੁਸੀਂ ਈਸ਼ਵਰ ਨਾਲ ਯੋਗ ਲਗਾਕੇ ਯੋਗੇਸ਼ਵਰ ਬਣਦੇ ਹੋ। ਮਨੁੱਖ ਤਾਂ ਹਨ ਭੋਗੇਸ਼ਵਰ। ਕਿਹਾ ਵੀ ਜਾਂਦਾ ਹੈ ਵਿਕਾਰੀ, ਮੂਤ ਪਲੀਤੀ ਕਪੜ ਧੋਇਬਾਪ ਕਹਿੰਦੇ ਹਨ ਮੈਨੂੰ ਧੋਬੀ ਵੀ ਕਹਿੰਦੇ ਹਨ। ਮੈਂ ਸਭ ਆਤਮਾਵਾਂ ਨੂੰ ਆਕੇ ਸਾਫ ਕਰਦਾ ਹਾਂ ਫਿਰ ਸ਼ਰੀਰ ਵੀ ਨਵਾਂ ਸ਼ੁੱਧ ਮਿਲੇਗਾ। ਬਾਪ ਕਹਿੰਦੇ ਹਨ ਮੈਂ ਸੈਕਿੰਡ ਵਿੱਚ ਸਾਰੀ ਦੁਨੀਆਂ ਦੇ ਕਪੜੇ ਸਾਫ ਕਰ ਲੈਂਦਾ ਹਾਂ। ਸਿਰਫ ਮਨਮਨਾ ਭਵ ਹੋਣ ਨਾਲ ਸ਼ਰੀਰ ਪਵਿੱਤਰ ਬਣ ਜਾਣਗੇ। ਛੂ ਮੰਤਰ ਹੈ ਨਾ। ਸੈਕਿੰਡ ਵਿੱਚ ਜੀਵਨਮੁਕਤੀ। ਕਿੰਨਾ ਸਹਿਜ ਉਪਾਏ ਹੈ। ਬਾਪ ਨੂੰ ਯਾਦ ਕਰੋ ਤਾਂ ਪਾਵਨ ਬਣ ਜਾਵੋਗੇ। ਚਲਦੇ - ਫਿਰਦੇ ਸਿਰਫ ਬਾਪ ਨੂੰ ਯਾਦ ਕਰੋ, ਹੋਰ ਕੋਈ ਜਰਾ ਵੀ ਤਕਲੀਫ ਤੁਹਾਨੂੰ ਨਹੀਂ ਦਿੰਦਾ ਹਾਂ। ਸਿਰਫ ਯਾਦ ਕਰਨਾ ਹੈ। ਹੁਣ ਤੁਹਾਡੀ ਇੱਕ - ਇੱਕ ਸੈਕਿੰਡ ਵਿੱਚ ਚੜ੍ਹਦੀ ਕਲਾ ਹੁੰਦੀ ਹੈ। ਬਾਪ ਕਹਿੰਦੇ ਹਨ ਮੈਂ ਤੁਸੀਂ ਬੱਚਿਆਂ ਦਾ ਸਰਵੈਂਟ ਬਣ ਆਇਆ ਹਾਂ। ਤੁਸੀਂ ਬੁਲਾਇਆ ਹੀ ਹੈ ਹੇ ਪਤਿਤ - ਪਾਵਨ ਆਓ, ਆਕੇ ਸਾਨੂੰ ਪਾਵਨ ਬਣਾਓ। ਅੱਛਾ ਬੱਚੇ ਆਇਆ ਹਾਂ ਤਾਂ ਸਰਵੈਂਟ ਹੋਇਆ ਨਾ। ਜੱਦ ਤੁਸੀਂ ਬਹੁਤ ਪਤਿਤ ਬਣੇ ਹੋ ਤੱਦ ਹੀ ਜ਼ੋਰ ਨਾਲ ਚਿਲਾਉਂਦੇ ਹੋ। ਹੁਣ ਮੈਂ ਆਇਆ ਹਾਂ। ਮੈਂ ਕਲਪ - ਕਲਪ ਆਕੇ ਤੁਸੀਂ ਬੱਚਿਆਂ ਨੂੰ ਇਹ ਮੰਤਰ ਦਿੰਦਾ ਹਾਂ। ਮੈਨੂੰ ਯਾਦ ਕਰੋ ਤਾਂ ਤੁਸੀਂ ਪਾਵਨ ਬਣ ਜਾਓਗੇ। ਮਨਮਨਾਭਵ ਦਾ ਅਰਥ ਵੀ ਹੈ - ਮਨਮਨਾਭਵ, ਮੱਧਿਆਜੀ ਭਵ ਮਤਲਬ ਬਾਪ ਨੂੰ ਯਾਦ ਕਰੋ ਤਾਂ ਵਿਸ਼ਨੂੰਪੂਰੀ ਦੇ ਮਾਲਿਕ ਬਣੋਂਗੇ। ਤੁਸੀਂ ਆਏ ਹੀ ਹੋ ਵਿਸ਼ਨੂੰਪੂਰੀ ਦਾ ਰਾਜ ਲੈਣ। ਰਾਵਣਪੂਰੀ ਦੇ ਬਾਦ ਹੈ ਵਿਸ਼ਨੂੰਪੂਰੀ। ਕੰਸਪੁਰੀ ਦੇ ਬਾਦ ਕ੍ਰਿਸ਼ਨਪੁਰੀ, ਕਿੰਨਾ ਸਹਿਜ ਸਮਝਾਇਆ ਜਾਂਦਾ ਹੈ। ਬਾਪ ਕਹਿੰਦੇ ਹਨ ਇਸ ਪੁਰਾਣੀ ਦੁਨੀਆਂ ਤੋਂ ਮਮਤਵ ਮਿਟਾ ਦੋ। ਹੁਣ ਅਸੀਂ 84 ਜਨਮ ਪੂਰੇ ਕੀਤੇ ਹਨ। ਇਹ ਪੁਰਾਣਾ ਚੋਲਾ ਛੱਡ ਕੇ ਅਸੀਂ ਜਾਵਾਂਗੇ ਨਵੀਂ ਦੁਨੀਆਂ ਵਿੱਚ ਯਾਦ ਨਾਲ ਹੀ ਤੁਹਾਡੇ ਪਾਪ ਕੱਟਦੇ ਜਾਣਗੇ। ਇੰਨੀ ਹਿੰਮਤ ਕਰਨੀ ਚਾਹੀਦੀ ਹੈ। ਉਹ ਤਾਂ ਬ੍ਰਹਮ ਨੂੰ ਯਾਦ ਕਰਦੇ ਹਨ। ਸਮਝਦੇ ਹਨ ਬ੍ਰਹਮ ਵਿੱਚ ਲੀਨ ਹੋ ਜਾਣਗੇ। ਪਰ ਬ੍ਰਹਮ ਤਾਂ ਹੈ ਰਹਿਣ ਦਾ ਸਥਾਨ। ਉਹ ਲੋਕ ਤਪੱਸਿਆ ਵਿੱਚ ਬੈਠ ਜਾਂਦੇ ਹਨ । ਬਸ ਅਸੀਂ ਬ੍ਰਹਮ ਵਿੱਚ ਜਾਕੇ ਲੀਨ ਹੋ ਜਾਵਾਂਗੇ। ਪਰ ਵਾਪਿਸ ਤਾਂ ਕੋਈ ਜਾ ਨਹੀਂ ਸਕਦੇ। ਬ੍ਰਹਮ ਨਾਲ ਯੋਗ ਲਗਾਉਣ ਨਾਲ ਪਾਵਨ ਤਾਂ ਬਣਨਗੇ ਨਹੀਂ। ਇੱਕ ਵੀ ਜਾ ਨਾ ਸਕੇ। ਪੁਨਰਜਨਮ ਤਾਂ ਲੈਣਾ ਹੀ ਹੈ। ਬਾਪ ਆਕੇ ਸੱਚ ਦੱਸਦੇ ਹਨ, ਸੱਚਖੰਡ ਸੱਚਾ ਬਾਬਾ ਸਥਾਪਨ ਕਰਦੇ ਹਨ। ਰਾਵਣ ਆਕੇ ਝੂਠ ਖੰਡ ਬਣਾਉਂਦੇ ਹਨ। ਹੁਣ ਇਹ ਹੈ ਸੰਗਮਯੁਗ। ਇਸ ਵਿੱਚ ਤੁਸੀਂ ਉੱਤਮ ਤੋਂ ਉੱਤਮ ਬਣਦੇ ਹੋ ਇਸਲਈ ਇਨ੍ਹਾਂ ਨੂੰ ਪੁਰਸ਼ੋਤਮ ਕਿਹਾ ਜਾਂਦਾ ਹੈ। ਤੁਸੀਂ ਕੌਡੀ ਤੋਂ ਹੀਰੇ ਵਰਗਾ ਬਣਦੇ ਹੋ। ਇਹ ਹੈ ਬੇਹੱਦ ਦੀ ਗੱਲ। ਉੱਤਮ ਤੋਂ ਉੱਤਮ ਮਨੁੱਖ ਹਨ ਦੇਵਤੇ। ਤਾਂ ਹੁਣ ਪੁਰਸ਼ੋਤਮ ਸੰਗਮਯੁਗ ਤੇ ਤੁਸੀਂ ਬੈਠੇ ਹੋ। ਤੁਹਾਨੂੰ ਪੁਰਸ਼ੋਤਮ ਬਣਾਉਣ ਵਾਲਾ ਹੈ ਉੱਚ ਤੇ ਉੱਚ ਬਾਪ। ਉੱਚ ਤੇ ਉੱਚ ਸ੍ਵਰਗ ਦਾ ਵਰਸਾ ਤੁਹਾਨੂੰ ਦਿੰਦੇ ਹਨ ਫਿਰ ਇਹ ਤੁਸੀਂ ਭੁਲਦੇ ਕਿਓਂ ਹੋ ? ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ। ਬੱਚੇ ਕਹਿੰਦੇ ਹਨ - ਬਾਬਾ ਕ੍ਰਿਪਾ ਕਰੋ ਤਾਂ ਅਸੀਂ ਭੁਲੀਏ ਨਹੀਂ। ਇਹ ਕਿਵੇਂ ਹੋ ਸਕਦਾ ਹੈ! ਬਾਬਾ ਦੇ ਡਾਇਰੈਕਸ਼ਨ ਤੇ ਚਲਣਾ ਹੈ ਨਾ। ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਤੁਸੀਂ ਪਤਿਤ ਤੋਂ ਪਾਵਨ ਬਣ ਜਾਵੋਗੇ। ਰਾਏ ਤੇ ਚੱਲੋ ਨਾ। ਬਾਕੀ ਅਸ਼ੀਰਵਾਦ ਕੀ ਕਰਾਂ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਬਾਪ ਦੇ ਹਰ ਡਾਇਰੈਕਸ਼ਨ ਤੇ ਚਲਕੇ ਖ਼ੁਦ ਨੂੰ ਕੌਡੀ ਤੋਂ ਹੀਰੇ ਵਰਗਾ ਬਣਾਉਣਾ ਹੈ। ਇੱਕ ਬਾਪ ਦੀ ਯਾਦ ਵਿੱਚ ਰਹਿ ਖ਼ੁਦ ਦੇ ਕੱਪੜਿਆਂ ਨੂੰ ਸਵੱਛ ਬਣਾਉਣਾ ਹੈ।

2. ਹੁਣ ਨਵੇਂ ਘਰ ਵਿੱਚ ਚਲਣਾ ਹੈ ਇਸਲਈ ਇਸ ਪੁਰਾਣੇ ਘਰ ਤੋਂ ਬੇਹੱਦ ਦਾ ਵੈਰਾਗ ਰੱਖਣਾ ਹੈ। ਨਸ਼ਾ ਰਹੇ ਕਿ ਇਸ ਪੁਰਾਣੇ ਕਬਰਿਸਤਾਨ ਤੇ ਅਸੀਂ ਪਰਿਸਤਾਨ ਬਣਾਵਾਂਗੇ।

ਵਰਦਾਨ:-
ਸੰਗਮਯੁਗ ਦੇ ਸ਼੍ਰੇਸ਼ਠ ਚਿੱਤਰ ਨੂੰ ਸਾਹਮਣੇ ਰੱਖ ਭਵਿੱਖ ਦਾ ਦਰਸ਼ਨ ਕਰਨ ਵਾਲੇ ਤ੍ਰਿਕਾਲਦਰਸ਼ੀ ਭਵ:

ਭਵਿੱਖ ਦੇ ਪਹਿਲੇ ਸਰਵ ਪ੍ਰਾਪਤੀਆਂ ਦਾ ਅਨੁਭਵ ਆਪ ਸੰਗਮਯੁਗੀ ਬ੍ਰਾਹਮਣ ਕਰਦੇ ਹੋ। ਹੁਣ ਡਬਲ ਤਾਜ, ਤਖਤ, ਤਿਲਕਧਾਰੀ, ਸਰਵ ਅਧਿਕਾਰੀ ਮੂਰਤ ਬਣਦੇ ਹੋ। ਭਵਿੱਖ ਵਿੱਚ ਤਾਂ ਗੋਲਡਨ ਸਪੂਨ ਹੋਵੇਗਾ ਪਰ ਹੁਣ ਹੀਰੇ ਤੁਲ੍ਯ ਬਣ ਜਾਂਦੇ ਹੋ। ਜੀਵਨ ਹੀ ਹੀਰਾ ਬਣ ਜਾਂਦਾ ਹੈ। ਉੱਥੇ ਸੋਨੇ , ਹੀਰੇ ਦੇ ਝੂਲੇ ਝੁਲਣਗੇ ਇੱਥੇ ਬਾਪਦਾਦਾ ਦੀ ਗੋਦੀ ਵਿੱਚ, ਅਤਿਇੰਦ੍ਰੀਏ ਸੁੱਖ ਦੇ ਝੂਲੇ ਵਿੱਚ ਝੂਲਦੇ ਹੋ। ਤਾਂ ਤ੍ਰਿਕਾਲਦਰਸ਼ੀ ਬਣ ਵਰਤਨਮਾਨ ਅਤੇ ਭਵਿੱਖ ਦੇ ਸ਼੍ਰੇਸ਼ਠ ਚਿੱਤਰ ਨੂੰ ਵੇਖਦੇ ਹੋਏ ਸਰਵ ਪ੍ਰਾਪਤੀਆਂ ਦਾ ਅਨੁਭਵ ਕਰੋ।

ਸਲੋਗਨ:-
ਕਰਮ ਅਤੇ ਯੋਗ ਦਾ ਬੈਲੇਂਸ ਹੀ ਪਰਮਾਤਮ ਬਲੈਸਿੰਗ ਦਾ ਅਧਿਕਾਰੀ ਬਣਾ ਦਿੰਦਾ ਹੈ।