19.03.20        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਜਿਨ੍ਹਾਂ ਨੇ ਸ਼ੁਰੂ ਤੋਂ ਭਗਤੀ ਕੀਤੀ ਹੈ, 84 ਜਨਮ ਲਏ ਹਨ, ਉਹ ਤੁਹਾਡੇ ਗਿਆਨ ਨੂੰ ਬੜੀ ਦਿੱਲ ਨਾਲ ਸੁਣਨਗੇ, ਇਸ਼ਾਰੇ ਨਾਲ ਸਮਝ ਜਾਣਗੇ"

ਪ੍ਰਸ਼ਨ:-
ਦੇਵੀ - ਦੇਵਤਾ ਘਰਾਣੇ ਦੇ ਨਜ਼ਦੀਕ ਵਾਲੀ ਆਤਮਾ ਹੈ ਜਾਂ ਦੂਰ ਵਾਲੀ, ਉਸਦੀ ਪਰਖ ਕੀ ਹੋਵੇਗੀ?

ਉੱਤਰ:-
ਜੋ ਤੁਹਾਡੇ ਦੇਵਤਾ ਘਰਾਣੇ ਦੀ ਆਤਮਾ ਹੋਵੇਗੀ, ਉਨ੍ਹਾਂ ਨੂੰ ਗਿਆਨ ਦੀਆਂ ਸਭ ਗੱਲਾਂ ਸੁਣਦੇ ਹੀ ਜੱਚ ਜਾਣਗੀਆਂ, ਉਹ ਮੂੰਝਣਗੇ ਨਹੀਂ। ਜਿੰਨੀ ਜ਼ਿਆਦਾ ਭਗਤੀ ਕੀਤੀ ਹੋਵੇਗੀ ਉਨ੍ਹਾਂ ਜ਼ਿਆਦਾ ਸੁਣਨ ਦੀ ਕੋਸ਼ਿਸ਼ ਕਰਣਗੇ। ਤਾਂ ਬੱਚਿਆਂ ਨੂੰ ਨਬਜ਼ ਵੇਖਕੇ ਸੇਵਾ ਕਰਨੀ ਚਾਹੀਦੀ।

ਓਮ ਸ਼ਾਂਤੀ
ਰੂਹਾਨੀ ਬਾਪ ਬੈਠ ਰੂਹਾਨੀ ਬੱਚਿਆਂ ਨੂੰ ਸਮਝਾਉਂਦੇ ਹਨ। ਇਹ ਤਾਂ ਬੱਚੇ ਸਮਝ ਗਏ ਰੂਹਾਨੀ ਬਾਪ ਨਿਰਾਕਾਰ ਹੈ, ਇਸ ਸ਼ਰੀਰ ਦੁਆਰਾ ਬੈਠ ਸਮਝਾਉਂਦੇ ਹਨ, ਅਸੀਂ ਆਤਮਾ ਵੀ ਨਿਰਾਕਾਰ ਹਾਂ, ਇਸ ਸ਼ਰੀਰ ਨਾਲ ਸੁਣਦੇ ਹਾਂ। ਤਾਂ ਹੁਣ ਦੋ ਬਾਪ ਇਕੱਠੇ ਹਨ ਨਾ। ਬੱਚੇ ਜਾਣਦੇ ਹਨ ਦੋਨੋ ਬਾਬਾ ਇੱਥੇ ਹਨ। ਤੀਸਰੇ ਬਾਪ ਨੂੰ ਜਾਣਦੇ ਹੋ ਪਰ ਉਨ੍ਹਾਂ ਨਾਲੋਂ ਫ਼ੇਰ ਵੀ ਇਹ ਚੰਗਾ ਹੈ, ਇਨ੍ਹਾਂ ਤੋਂ ਫੇਰ ਉਹ ਚੰਗਾ ਨੰਬਰਵਾਰ ਹਨ ਨਾ। ਤਾਂ ਉਸ ਲੌਕਿਕ ਤੋਂ ਸੰਬੰਧ ਨਿਕਲ ਬਾਕੀ ਇਨ੍ਹਾਂ ਦੋਨਾਂ ਨਾਲ ਸੰਬੰਧ ਹੋ ਜਾਂਦਾ ਹੈ। ਬਾਪ ਬੈਠ ਸਮਝਾਉਂਦੇ ਹਨ, ਮਨੁੱਖਾਂ ਨੂੰ ਕਿਵੇਂ ਸਮਝਾਉਣਾ ਚਾਹੀਦਾ। ਤੁਹਾਡੇ ਕੋਲ ਮੇਲਾ ਪ੍ਰਦਰਸ਼ਨੀ ਵਿੱਚ ਤਾਂ ਬਹੁਤ ਆਉਂਦੇ ਹਨ। ਇਹ ਵੀ ਤੁਸੀਂ ਜਾਣਦੇ ਹੋ 84 ਜਨਮ ਕੋਈ ਸਭ ਤਾਂ ਨਹੀਂ ਲੈਂਦੇ ਹੋਣਗੇ। ਇਹ ਕਿਵੇਂ ਪਤਾ ਪਵੇ ਇਹ 84 ਜਨਮ ਲੈਣ ਵਾਲਾ ਹੈ ਜਾਂ 10 ਲੈਣ ਵਾਲਾ ਹੈ ਜਾਂ 20 ਜਨਮ ਲੈਣ ਵਾਲਾ ਹੈ? ਹੁਣ ਤੁਸੀਂ ਬੱਚੇ ਇਹ ਤਾਂ ਸਮਝਦੇ ਹੋ ਕਿ ਜਿਨ੍ਹਾਂ ਨੇ ਬਹੁਤ ਭਗਤੀ ਕੀਤੀ ਹੋਵੇਗੀ ਸ਼ੁਰੂ ਤੋਂ ਲੈਕੇ, ਤਾਂ ਫ਼ਲ ਵੀ ਉਨ੍ਹਾਂ ਹੀ ਜ਼ਲਦੀ ਅਤੇ ਚੰਗਾ ਮਿਲੇਗਾ। ਥੋੜੀ ਭਗਤੀ ਕੀਤੀ ਹੋਵੇਗੀ ਹੋਰ ਦੇਰੀ ਨਾਲ ਕੀਤੀ ਹੋਵੇਗੀ ਤਾਂ ਫ਼ਲ ਵੀ ਉਨ੍ਹਾਂ ਥੋੜ੍ਹਾ ਅਤੇ ਦੇਰੀ ਨਾਲ ਮਿਲੇਗਾ। ਇਹ ਬਾਬਾ ਸਰਵਿਸ ਕਰਨ ਵਾਲੇ ਬੱਚਿਆਂ ਦੇ ਲਈ ਸਮਝਾਉਂਦੇ ਹਨ। ਬੋਲੋ, ਤੁਸੀਂ ਭਾਰਤਵਾਸੀ ਹੋ ਤਾਂ ਦੱਸੋ ਦੇਵੀ - ਦੇਵਤਾਵਾਂ ਨੂੰ ਮੰਨਦੇ ਹੋ? ਭਾਰਤ ਵਿੱਚ ਇਨ੍ਹਾਂ ਲਕਸ਼ਮੀ - ਨਾਰਾਇਣ ਦਾ ਰਾਜ ਸੀ ਨਾ। ਜੋ 84 ਜਨਮ ਲੈਣ ਵਾਲਾ ਹੋਵੇਗਾ, ਸ਼ੁਰੂ ਤੋਂ ਭਗਤੀ ਕੀਤੀ ਹੋਵੇਗੀ ਉਹ ਝੱਟ ਸਮਝ ਜਾਵੇਗਾ - ਬਰੋਬਰ ਆਦਿ ਸਨਾਤਨ ਦੇਵੀ - ਦੇਵਤਾ ਧਰਮ ਸੀ, ਰੁਚੀ ਨਾਲ ਸੁਣਨ ਲੱਗ ਪੈਣਗੇ। ਕੋਈ ਤਾਂ ਇਵੇਂ ਹੀ ਵੇਖਕੇ ਚਲੇ ਜਾਂਦੇ ਹਨ, ਕੁਝ ਪੁੱਛਦੇ ਵੀ ਨਹੀਂ ਜਿਵੇਂ ਕਿ ਬੁੱਧੀ ਵਿੱਚ ਬੈਠਦਾ ਨਹੀਂ। ਤਾਂ ਉਨ੍ਹਾਂ ਲਈ ਸਮਝਣਾ ਚਾਹੀਦਾ ਇਹ ਹੁਣ ਤੱਕ ਇੱਥੇ ਦਾ ਨਹੀਂ ਹੈ। ਅੱਗੇ ਚਲ ਸਮਝ ਵੀ ਲਵੇ। ਕਿਸੇ ਨੂੰ ਸਮਝਾਉਣ ਨਾਲ ਝੱਟ ਕੰਧਾ ਹਿਲੇਗਾ। ਬਰੋਬਰ ਇਸ ਹਿਸਾਬ ਨਾਲ ਤਾਂ 84 ਜਨਮ ਠੀਕ ਹਨ। ਜੇਕਰ ਕਹਿੰਦੇ ਹਨ ਅਸੀਂ ਕਿਵੇਂ ਸਮਝੀਏ ਕਿ ਪੂਰੇ 84 ਜਨਮ ਲਏ ਹਨ? ਚੰਗਾ, 84 ਨਹੀਂ ਤਾਂ 82, ਦੇਵਤਾ ਧਰਮ ਵਿੱਚ ਤਾਂ ਆਏ ਹੋਣਗੇ। ਵੇਖੋ ਇੰਨਾ ਬੁੱਧੀ ਵਿੱਚ ਜੱਚਦਾ ਨਹੀਂ ਹੈ ਤਾਂ ਸਮਝੋ ਇਹ 84 ਜਨਮ ਲੈਣ ਵਾਲਾ ਨਹੀਂ ਹੈ। ਦੂਰ ਵਾਲੇ ਘੱਟ ਸੁਣਨਗੇ। ਜਿਨ੍ਹਾਂ ਨੇ ਬਹੁਤ ਭਗਤੀ ਕੀਤੀ ਹੋਵੇਗੀ ਉਹ ਜ਼ਿਆਦਾ ਸੁਣਨ ਦੀ ਕੋਸ਼ਿਸ਼ ਕਰਣਗੇ। ਝੱਟ ਸਮਝ ਜਾਣਗੇ। ਘੱਟ ਸਮਝਦਾ ਹੈ ਤਾਂ ਸਮਝੋ ਇਹ ਦੇਰੀ ਨਾਲ ਆਉਣ ਵਾਲਾ ਹੈ। ਭਗਤੀ ਵੀ ਦੇਰੀ ਨਾਲ ਕੀਤੀ ਹੋਵੇਗੀ। ਬਹੁਤ ਭਗਤੀ ਕਰਨ ਵਾਲਾ ਇਸ਼ਾਰੇ ਨਾਲ ਸਮਝ ਜਾਵੇਗਾ। ਡਰਾਮਾ ਰਿਪੀਟ ਤਾਂ ਹੁੰਦਾ ਹੈ ਨਾ। ਸਾਰਾ ਭਗਤੀ ਤੇ ਮਦਾਰ ਹੈ। ਇਸ (ਬਾਬਾ) ਨੇ ਸਭਤੋਂ ਨੰਬਰਵਨ ਭਗਤੀ ਕੀਤੀ ਹੈ ਨਾ। ਘੱਟ ਭਗਤੀ ਕੀਤੀ ਹੋਵੇਗੀ ਤਾਂ ਫ਼ਲ ਵੀ ਘੱਟ ਮਿਲੇਗਾ। ਇਹ ਸਭ ਸਮਝਣ ਦੀਆਂ ਗੱਲਾਂ ਹਨ। ਮੋਟੀ ਬੁੱਧੀ ਵਾਲੇ ਧਾਰਨਾ ਕਰ ਨਹੀਂ ਸਕਣਗੇ। ਇਹ ਮੇਲੇ - ਪ੍ਰਦਰਸ਼ਨੀਆਂ ਤਾਂ ਹੁੰਦੀਆਂ ਰਹਿਣਗੀਆਂ। ਸਭ ਭਾਸ਼ਾਵਾਂ ਵਿੱਚ ਨਿਕਲਣਗੀਆਂ। ਸਾਰੀ ਦੁਨੀਆਂ ਨੂੰ ਸਮਝਾਉਣਾ ਹੈ ਨਾ। ਤੁਸੀਂ ਹੋ ਸੱਚੇ - ਸੱਚੇ ਪੈਗੰਬਰ ਅਤੇ ਮੈਨੇਜ਼ਰ। ਉਹ ਧਰਮ ਸਥਾਪਕ ਤਾਂ ਕੁਝ ਵੀ ਨਹੀਂ ਕਰਦੇ। ਨਾ ਉਹ ਗੁਰੂ ਹਨ। ਗੁਰੂ ਕਹਿੰਦੇ ਹਨ ਪਰ ਉਹ ਕੋਈ ਸਦਗਤੀ ਦਾਤਾ ਥੋੜ੍ਹੇਹੀ ਹਨ। ਉਹ ਜਦੋਂ ਆਉਂਦੇ ਹਨ, ਉਨ੍ਹਾਂ ਦੀ ਸੰਸਥਾ ਹੀ ਨਹੀਂ ਤਾਂ ਸਦਗਤੀ ਕਿਸਦੀ ਕਰਣਗੇ। ਗੁਰੂ ਉਹ ਜੋ ਸਦਗਤੀ ਦਵੇ, ਦੁੱਖ ਦੀ ਦੁਨੀਆਂ ਤੋਂ ਸ਼ਾਂਤੀਧਾਮ ਲੈ ਜਾਵੇ। ਕ੍ਰਾਇਸਟ ਆਦਿ ਗੁਰੂ ਨਹੀਂ, ਉਹ ਸਿਰਫ਼ ਧਰਮ ਸਥਾਪਕ ਹਨ। ਉਨ੍ਹਾਂ ਦਾ ਹੋਰ ਕੋਈ ਪੋਜ਼ੀਸ਼ਨ ਨਹੀਂ ਹੈ। ਪੋਜੀਸ਼ਨ ਤਾਂ ਉਨ੍ਹਾਂ ਦਾ ਹੈ, ਜੋ ਪਹਿਲੇ - ਪਹਿਲੇ ਸਤੋਪ੍ਰਧਾਨ ਵਿੱਚ ਫ਼ੇਰ ਸਤੋ, ਰਜ਼ੋ, ਤਮੋ ਵਿੱਚ ਆਉਂਦੇ ਹਨ। ਉਹ ਤਾਂ ਸਿਰਫ਼ ਆਪਣਾ ਧਰਮ ਸਥਾਪਨ ਕਰ ਪੁਨਰਜਨਮ ਲੈਂਦੇ ਰਹਿਣਗੇ। ਜਦੋ ਫ਼ੇਰ ਸਭਦੀ ਤਮੋਪ੍ਰਧਾਨ ਅਵਸਥਾ ਹੁੰਦੀ ਹੈ ਤਾਂ ਬਾਪ ਆਕੇ ਸਭਨੂੰ ਪਵਿੱਤਰ ਬਣਾਏ ਲੈ ਜਾਂਦੇ ਹਨ। ਪਾਵਨ ਬਣਿਆ ਤਾਂ ਫ਼ੇਰ ਪਤਿਤ ਦੁਨੀਆਂ ਵਿੱਚ ਨਹੀਂ ਰਹਿ ਸਕਦੇ। ਪਵਿੱਤਰ ਆਤਮਾਵਾਂ ਚਲੀਆਂ ਜਾਣਗੀਆਂ ਮੁਕਤੀ ਵਿੱਚ, ਫ਼ੇਰ ਜੀਵਨਮੁਕਤੀ ਵਿੱਚ ਆਉਣਗੀਆਂ। ਕਹਿੰਦੇ ਵੀ ਹਨ ਉਹ ਲਿਬ੍ਰੇਟਰ ਹੈ, ਗਾਇਡ ਹੈ ਪਰ ਇਸਦਾ ਵੀ ਅਰ੍ਥ ਨਹੀਂ ਸਮਝਦੇ। ਅਰ੍ਥ ਸਮਝ ਜਾਣ ਤਾਂ ਉਨ੍ਹਾਂ ਨੂੰ ਜਾਣ ਜਾਵੇ। ਸਤਿਯੁਗ ਵਿੱਚ ਭਗਤੀ ਮਾਰਗ ਦੇ ਅੱਖਰ ਵੀ ਬੰਦ ਹੋ ਜਾਂਦੇ ਹਨ।

ਇਹ ਵੀ ਡਰਾਮਾ ਵਿੱਚ ਨੂੰਧ ਹੈ ਜੋ ਸਭ ਆਪਣਾ - ਆਪਣਾ ਪਾਰ੍ਟ ਵਜਾਉਂਦੇ ਰਹਿੰਦੇ ਹਨ। ਸਦਗਤੀ ਨੂੰ ਇੱਕ ਵੀ ਪਾ ਨਾ ਸੱਕਣ। ਹੁਣ ਤੁਹਾਨੂੰ ਇਹ ਗਿਆਨ ਮਿਲ ਰਿਹਾ ਹੈ। ਬਾਪ ਵੀ ਕਹਿੰਦੇ ਹਨ ਮੈਂ ਕਲਪ - ਕਲਪ, ਕਲਪ ਦੇ ਸੰਗਮਯੁਗੇ ਆਉਂਦਾ ਹਾਂ। ਇਸ ਨੂੰ ਕਿਹਾ ਜਾਂਦਾ ਹੈ ਕਲਿਆਣਕਾਰੀ ਸੰਗਮਯੁਗ, ਹੋਰ ਕੋਈ ਯੁਗ ਕਲਿਆਣਕਾਰੀ ਨਹੀਂ ਹੈ। ਸਤਿਯੁਗ ਅਤੇ ਤ੍ਰੇਤਾ ਦੇ ਸੰਗਮ ਦਾ ਕੋਈ ਮਹੱਤਵ ਨਹੀਂ। ਸੂਰਜਵੰਸ਼ੀ ਪਾਸਟ ਹੋਏ ਫ਼ੇਰ ਚੰਦ੍ਰਵੰਸ਼ੀ ਰਾਜ ਚਲਦਾ ਹੈ। ਫ਼ੇਰ ਚੰਦ੍ਰਵੰਸ਼ੀ ਤੋਂ ਵੈਸ਼ਯਵੰਸ਼ੀ ਬਣੋਗੇ ਤਾਂ ਚੰਦ੍ਰਵੰਸ਼ੀ ਪਾਸਟ ਹੋ ਗਏ। ਉਨ੍ਹਾਂ ਦੇ ਬਾਦ ਕੀ ਬਣੇ, ਉਹ ਪਤਾ ਹੀ ਨਹੀਂ ਰਹਿੰਦਾ ਹੈ। ਚਿੱਤਰ ਆਦਿ ਰਹਿੰਦੇ ਹਨ ਤਾਂ ਸਮਝਣਗੇ ਇਹ ਸੂਰਜਵੰਸ਼ੀ ਸਾਡੇ ਵੱਡੇ ਸੀ, ਇਹ ਚੰਦ੍ਰਵੰਸ਼ੀ ਸੀ। ਉਹ ਮਹਾਰਾਜਾ, ਉਹ ਰਾਜਾ, ਉਹ ਬੜੇ ਧਨਵਾਨ ਸੀ। ਉਹ ਫ਼ੇਰ ਵੀ ਨਾਪਾਸ ਤਾਂ ਹੋਏ ਨਾ। ਇਹ ਗੱਲਾਂ ਕਿਸੇ ਸ਼ਾਸਤ੍ਰਾਂ ਆਦਿ ਵਿੱਚ ਨਹੀਂ ਹੈ। ਹੁਣ ਬਾਪ ਬੈਠ ਸਮਝਾਉਂਦੇ ਹਨ। ਸਭ ਕਹਿੰਦੇ ਹਨ ਸਾਨੂੰ ਲਿਬ੍ਰੇਟ ਕਰੋ, ਪਤਿਤ ਤੋਂ ਪਾਵਨ ਬਣਾਓ। ਸੁੱਖ ਦੇ ਲਈ ਨਹੀਂ ਕਹਾਂਗੇ ਕਿਉਂਕਿ ਸੁੱਖ ਦੇ ਲਈ ਨਿੰਦਾ ਕਰ ਦਿੱਤੀ ਹੈ ਸ਼ਾਸਤ੍ਰਾਂ ਵਿੱਚ। ਸਭ ਕਹਿਣਗੇ ਮਨ ਦੀ ਸ਼ਾਂਤੀ ਕਿਵੇਂ ਮਿਲੇ? ਹੁਣ ਤੁਸੀਂ ਬੱਚੇ ਸਮਝਦੇ ਹੋ ਤੁਹਾਨੂੰ ਸੁੱਖ - ਸ਼ਾਂਤੀ ਦੋਨੋ ਮਿਲਦੇ ਹਨ, ਜਿੱਥੇ ਸ਼ਾਂਤੀ ਹੈ ਉੱਥੇ ਸੁੱਖ ਹੈ। ਜਿੱਥੇ ਅਸ਼ਾਂਤੀ ਹੈ, ਉੱਥੇ ਦੁੱਖ ਹੈ। ਸਤਿਯੁਗ ਵਿੱਚ ਸੁੱਖ - ਸ਼ਾਂਤੀ ਹੈ, ਇੱਥੇ ਦੁੱਖ - ਅਸ਼ਾਂਤੀ ਹੈ। ਇਹ ਬਾਪ ਬੈਠ ਸਮਝਾਉਂਦੇ ਹਨ। ਤੁਹਾਨੂੰ ਮਾਇਆ ਰਾਵਣ ਨੇ ਕਿੰਨਾ ਤੁੱਛ ਬੁੱਧੀ ਬਣਾਇਆ ਹੈ, ਇਹ ਵੀ ਡਰਾਮਾ ਬਣਿਆ ਹੋਇਆ ਹੈ। ਬਾਪ ਕਹਿੰਦੇ ਹਨ ਮੈਂ ਵੀ ਡਰਾਮਾ ਦੇ ਬੰਧਨ ਵਿੱਚ ਬੰਨਿਆ ਹੋਇਆ ਹਾਂ। ਮੇਰਾ ਪਾਰ੍ਟ ਵੀ ਹੁਣ ਹੀ ਹੈ ਜੋ ਵਜਾ ਰਿਹਾ ਹਾਂ। ਕਹਿੰਦੇ ਵੀ ਹਨ ਬਾਬਾ ਕਲਪ - ਕਲਪ ਤੁਸੀਂ ਹੀ ਆਕੇ ਭ੍ਰਸ਼ਟਾਚਾਰੀ ਪਤਿਤ ਨੂੰ ਸ਼੍ਰੇਸ਼ਠਾਚਾਰੀ ਪਾਵਨ ਬਣਾਉਂਦੇ ਹੋ। ਭ੍ਰਸ਼ਟਾਚਾਰੀ ਬਣੇ ਹੋ ਰਾਵਣ ਦੁਆਰਾ। ਹੁਣ ਬਾਪ ਆਕੇ ਮਨੁੱਖ ਤੋਂ ਦੇਵਤਾ ਬਣਾਉਂਦੇ ਹਨ। ਇਹ ਜੋ ਗਾਇਨ ਹੈ ਉਨ੍ਹਾਂ ਦਾ ਅਰ੍ਥ ਬਾਪ ਹੀ ਆਕੇ ਸਮਝਾਉਂਦੇ ਹਨ। ਉਸ ਅਕਾਲ ਤਖ਼ਤ ਤੇ ਬੈਠਣ ਵਾਲੇ ਵੀ ਇਸਦਾ ਅਰ੍ਥ ਨਹੀਂ ਸਮਝਦੇ। ਬਾਬਾ ਨੇ ਤੁਹਾਨੂੰ ਸਮਝਾਇਆ ਹੈ - ਆਤਮਾਵਾਂ ਅਕਾਲ ਮੂਰਤ ਹਨ। ਆਤਮਾ ਦਾ ਇਹ ਸ਼ਰੀਰ ਹੈ ਰਥ, ਇਸ ਤੇ ਅਕਾਲ ਅਰਥਾਤ ਜਿਸਨੂੰ ਕਾਲ ਨਹੀਂ ਖਾਂਦਾ, ਉਹ ਆਤਮਾ ਵਿਰਾਜਮਾਨ ਹੈ। ਸਤਿਯੁਗ ਵਿੱਚ ਤੁਹਾਨੂੰ ਕਾਲ ਨਹੀਂ ਖਾਵੇਗਾ। ਅਕਾਲੇ ਮ੍ਰਿਤੂ ਕਦੀ ਨਹੀਂ ਹੋਵੇਗੀ। ਉਹ ਹੈ ਹੀ ਅਮਰਲੋਕ, ਇਹ ਹੈ ਮ੍ਰਿਤੂਲੋਕ। ਅਮਰਲੋਕ, ਮ੍ਰਿਤੂਲੋਕ ਦਾ ਵੀ ਅਰਥ ਕੋਈ ਨਹੀਂ ਸਮਝਦੇ ਹਨ। ਬਾਪ ਕਹਿੰਦੇ ਹਨ ਮੈਂ ਤੁਹਾਨੂੰ ਬਹੁਤ ਸਿੰਪਲ ਸਮਝਾਉਂਦਾ ਹਾਂ - ਸਿਰਫ਼ ਮਾਮੇਕਮ ਯਾਦ ਕਰੋ ਤਾਂ ਤੁਸੀਂ ਪਾਵਨ ਬਣ ਜਾਵੋਗੇ। ਸਾਧੂ - ਸੰਨਿਆਸੀ ਆਦਿ ਵੀ ਗਾਉਂਦੇ ਹਨ ਪਤਿਤ - ਪਾਵਨ......ਪਤਿਤ ਪਾਵਨ ਬਾਪ ਨੂੰ ਬੁਲਾਉਂਦੇ ਹਨ, ਕਿੱਥੇ ਵੀ ਜਾਓ ਤਾਂ ਜ਼ਰੂਰ ਕਹੋਗੇ ਪਤਿਤ - ਪਾਵਨ........ਸੱਚ ਤਾਂ ਕਦੀ ਲੁੱਕ ਨਹੀਂ ਸਕਦਾ। ਤੁਸੀ ਜਾਣਦੇ ਹੋ ਹੁਣ ਪਤਿਤ - ਪਾਵਨ ਬਾਪ ਆਇਆ ਹੋਇਆ ਹੈ। ਸਾਨੂੰ ਰਸਤਾ ਦੱਸ ਰਹੇ ਹਨ। ਕਲਪ ਪਹਿਲੇ ਵੀ ਕਿਹਾ ਸੀ ਆਪਣੇ ਨੂੰ ਆਤਮਾ ਸਮਝ ਮਾਮੇਕਮ ਯਾਦ ਕਰੋ ਤਾਂ ਤੁਸੀਂ ਸਤੋਪ੍ਰਧਾਨ ਬਣ ਜਾਵੋਗੇ। ਤੁਸੀਂ ਸਭ ਆਸ਼ਿਕ ਹੋ ਮੇਰੇ ਮਾਸ਼ੂਕ ਦੇ। ਉਹ ਆਸ਼ਿਕ - ਮਾਸ਼ੂਕ ਤਾਂ ਇੱਕ ਜਨਮ ਦੇ ਲਈ ਹੁੰਦੇ ਹਨ, ਤੁਸੀਂ ਜਨਮ - ਜਨਮਾਂਤ੍ਰ ਦੇ ਆਸ਼ਿਕ ਹੋ। ਯਾਦ ਕਰਦੇ ਆਏ ਹੋ ਹੇ ਪ੍ਰਭੂ। ਦੇਣ ਵਾਲਾ ਤਾਂ ਇੱਕ ਹੀ ਬਾਪ ਹੈ ਨਾ। ਬੱਚੇ ਸਭ ਬਾਪ ਤੋਂ ਹੀ ਮੰਗਣਗੇ। ਆਤਮਾ ਜਦੋ ਦੁੱਖੀ ਹੁੰਦੀ ਹੈ ਤਾਂ ਬਾਪ ਨੂੰ ਯਾਦ ਕਰਦੀ ਹੈ। ਸੁੱਖ ਵਿੱਚ ਕੋਈ ਯਾਦ ਨਹੀਂ ਕਰਦੇ, ਦੁੱਖ ਵਿੱਚ ਯਾਦ ਕਰਦੇ ਹਨ - ਬਾਬਾ ਆਕੇ ਸਦਗਤੀ ਦਵੋ। ਜਿਵੇਂ ਗੁਰੂ ਦੇ ਕੋਲ਼ ਜਾਂਦੇ ਹਨ, ਸਾਨੂੰ ਬੱਚਾ ਦਵੋ। ਅੱਛਾ, ਬੱਚਾ ਮਿਲ ਗਿਆ ਤਾਂ ਬਹੁਤ ਖੁਸ਼ੀ ਹੋਵੇਗੀ। ਬੱਚਾ ਨਹੀ ਹੋਇਆ ਤਾਂ ਕਹਿਣਗੇ ਈਸ਼ਵਰ ਦੀ ਭਾਵੀ। ਡਰਾਮਾ ਨੂੰ ਤਾਂ ਉਹ ਸਮਝਦੇ ਹੀ ਨਹੀਂ। ਜੇਕਰ ਉਹ ਡਰਾਮਾ ਕਹਿਣ ਤਾਂ ਫ਼ੇਰ ਸਾਰਾ ਪਤਾ ਹੋਣਾ ਚਾਹੀਦਾ। ਤੁਸੀਂ ਡਰਾਮਾ ਨੂੰ ਜਾਣਦੇ ਹੋ, ਹੋਰ ਕੋਈ ਨਹੀਂ ਜਾਣਦੇ। ਨਾ ਕੋਈ ਸ਼ਾਸਤ੍ਰਾਂ ਵਿੱਚ ਹੀ ਹੈ। ਡਰਾਮਾ ਮਤਲਬ ਡਰਾਮਾ। ਉਨ੍ਹਾਂ ਦੇ ਆਦਿ - ਮੱਧ - ਅੰਤ ਦਾ ਪਤਾ ਹੋਣਾ ਚਾਹੀਦਾ। ਬਾਪ ਕਹਿੰਦੇ ਹਨ ਮੈਂ 5 - 5 ਹਜ਼ਾਰ ਵਰ੍ਹੇ ਬਾਦ ਆਉਂਦਾ ਹਾਂ। ਇਹ 4 ਯੁਗ ਬਿਲਕੁਲ ਇਕਵਲ(ਬਰਾਬਰ) ਹਨ। ਸਵਾਸਤਿਕਾ ਦਾ ਵੀ ਮਹੱਤਵ ਹੈ ਨਾ। ਖਾਤਾ ਜੋ ਬਣਾਉਂਦੇ ਹਨ ਤਾਂ ਉਸ ਵਿੱਚ ਸਵਾਸਤਿਕਾ ਬਣਾਉਂਦੇ ਹਨ। ਇਹ ਵੀ ਖਾਤਾ ਹੈ ਨਾ। ਸਾਡਾ ਫ਼ਾਇਦਾ ਕਿਵੇਂ ਹੁੰਦਾ ਹੈ, ਫ਼ੇਰ ਘਾਟਾ ਕਿਵੇਂ ਪੈਂਦਾ ਹੈ। ਘਾਟਾ ਪੈਂਦੇ - ਪੈਂਦੇ ਹੁਣ ਪੂਰਾ ਘਾਟਾ ਪੈ ਗਿਆ ਹੈ। ਇਹ ਹਾਰ - ਜਿੱਤ ਦਾ ਖੇਡ ਹੈ। ਪੈਸਾ ਹੈ ਅਤੇ ਹੈਲਥ ਵੀ ਹੈ ਤਾਂ ਸੁੱਖ ਹੈ, ਪੈਸਾ ਹੈ ਹੈਲਥ ਨਹੀਂ ਤਾਂ ਸੁੱਖ ਨਹੀਂ। ਤੁਹਾਨੂੰ ਹੈਲਥ ਵੈਲਥ ਦੋਨੋ ਦਿੰਦਾ ਹਾਂ। ਤਾਂ ਹੈਪੀਨੇਸ ਹੈ ਹੀ।

ਜਦੋ ਕੋਈ ਸ਼ਰੀਰ ਛੱਡਦਾ ਹੈ ਤਾਂ ਮੁੱਖ ਤੋਂ ਤਾਂ ਕਹਿੰਦੇ ਹਨ ਫਲਾਣਾ ਸਵਰਗ ਪਧਾਰਿਆ। ਪਰ ਅੰਦਰ ਦੁੱਖੀ ਹੁੰਦੇ ਰਹਿੰਦੇ ਹਨ। ਇਸ ਵਿੱਚ ਤਾਂ ਹੋਰ ਹੀ ਖੁਸ਼ੀ ਹੋਣੀ ਚਾਹੀਦੀ ਫ਼ੇਰ ਉਨ੍ਹਾਂ ਦੀ ਆਤਮਾ ਨੂੰ ਨਰਕ ਵਿੱਚ ਕਿਉਂ ਬੁਲਾਉਂਦੇ ਹੋ? ਕੁਝ ਵੀ ਸਮਝ ਨਹੀਂ ਹੈ। ਹੁਣ ਬਾਪ ਆਕੇ ਇਹ ਸਭ ਗੱਲਾਂ ਸਮਝਾਉਂਦੇ ਹਨ। ਬੀਜ਼ ਅਤੇ ਝਾੜ ਦਾ ਰਾਜ਼ ਸਮਝਾਉਂਦੇ ਹਨ। ਇਵੇਂ ਝਾੜ ਹੋਰ ਕੋਈ ਬਣਾ ਨਾ ਸਕੇ। ਇਹ ਕੋਈ ਇਸਨੇ ਨਹੀਂ ਬਣਾਇਆ ਹੈ। ਇਨ੍ਹਾਂ ਦਾ ਕੋਈ ਗੁਰੂ ਨਹੀਂ ਸੀ। ਜੇਕਰ ਹੁੰਦਾ ਤਾਂ ਉਨ੍ਹਾਂ ਦੇ ਹੋਰ ਵੀ ਚੇਲੇ ਹੁੰਦੇ ਨਾ। ਮਨੁੱਖ ਸਮਝਦੇ ਹਨ ਇਨ੍ਹਾਂ ਦੇ ਕੋਈ ਗੁਰੂ ਨੇ ਸਿਖਾਇਆ ਹੈ ਜਾਂ ਤਾਂ ਕਹਿੰਦੇ ਪ੍ਰਮਾਤਮਾ ਦੀ ਸ਼ਕਤੀ ਪ੍ਰਵੇਸ਼ ਕਰਦੀ ਹੈ। ਅਰੇ, ਪ੍ਰਮਾਤਮਾ ਦੀ ਸ਼ਕਤੀ ਕਿਵੇਂ ਪ੍ਰਵੇਸ਼ ਕਰੇਗੀ! ਵਿਚਾਰੇ ਕੁਝ ਵੀ ਨਹੀਂ ਜਾਣਦੇ। ਬਾਪ ਖ਼ੁਦ ਬੈਠ ਦੱਸਦੇ ਹਨ ਮੈਂ ਕਿਹਾ ਸੀ ਮੈਂ ਸਧਾਰਨ ਬੁੱਢੇ ਤਨ ਵਿੱਚ ਆਉਂਦਾ ਹਾਂ, ਆਕੇ ਤੁਹਾਨੂੰ ਪੜ੍ਹਾਉਂਦਾ ਹਾਂ। ਇਹ ਵੀ ਸੁਣਦੇ ਹਨ, ਅਟੈਂਸ਼ਨ ਤਾਂ ਸਾਡੇ ਉਪਰ ਹੈ। ਇਹ ਵੀ ਸਟੂਡੈਂਟ ਹੈ। ਇਹ ਆਪਣੇ ਨੂੰ ਹੋਰ ਕੁਝ ਨਹੀਂ ਕਹਿੰਦੇ। ਪ੍ਰਜਾਪਿਤਾ ਉਹ ਵੀ ਸਟੂਡੈਂਟ ਹੈ। ਭਾਵੇਂ ਇਨ੍ਹਾਂ ਨੇ ਵਿਨਾਸ਼ ਵੀ ਵੇਖਿਆ ਪਰ ਸਮਝਿਆ ਕੁਝ ਵੀ ਨਹੀਂ। ਹੌਲੀ - ਹੌਲੀ ਸਮਝਦੇ ਗਏ। ਜਿਵੇਂ ਤੁਸੀਂ ਸਮਝਦੇ ਜਾਂਦੇ ਹੋ। ਬਾਪ ਤੁਹਾਨੂੰ ਸਮਝਾਉਂਦੇ ਹਨ, ਵਿੱਚ ਇਹ ਵੀ ਸਮਝਦੇ ਜਾਂਦੇ ਹਨ, ਪੜ੍ਹਦੇ ਰਹਿੰਦੇ ਹਨ। ਹਰ ਇੱਕ ਸਟੂਡੈਂਟ ਪੁਰਸ਼ਾਰਥ ਕਰਣਗੇ ਪੜ੍ਹਨ ਦਾ। ਬ੍ਰਹਮਾ - ਵਿਸ਼ਨੂੰ - ਸ਼ੰਕਰ ਤਾਂ ਹੈ ਸੂਖਸ਼ਮਵਤਨਵਾਸੀ। ਉਨ੍ਹਾਂ ਦਾ ਕੀ ਪਾਰ੍ਟ ਹੈ, ਇਹ ਵੀ ਕੋਈ ਨਹੀਂ ਜਾਣਦੇ। ਬਾਪ ਹਰ ਇੱਕ ਗੱਲ ਆਪੇਹੀ ਸਮਝਾਉਂਦੇ ਹਨ। ਤੁਸੀਂ ਪ੍ਰਸ਼ਨ ਕੋਈ ਪੁੱਛ ਨਹੀਂ ਸਕਦੇ। ਉਪਰ ਵਿੱਚ ਹੈ ਸ਼ਿਵ ਪ੍ਰਮਾਤਮਾ ਫ਼ੇਰ ਦੇਵਤਾ, ਉਨ੍ਹਾਂ ਨੂੰ ਮਿਲਾ ਕਿਵੇਂ ਸਕਦੇ। ਹੁਣ ਤੁਸੀਂ ਬੱਚੇ ਜਾਣਦੇ ਹੋ ਬਾਪ ਇਸ ਵਿੱਚ ਆਕੇ ਪ੍ਰਵੇਸ਼ ਕਰਦੇ ਹਨ ਇਸਲਈ ਕਿਹਾ ਜਾਂਦਾ ਹੈ ਬਾਪਦਾਦਾ। ਬਾਪ ਵੱਖ ਹੈ, ਦਾਦਾ ਵੱਖ ਹੈ। ਬਾਪ ਸ਼ਿਵ, ਦਾਦਾ ਬ੍ਰਹਮਾ ਹੈ। ਵਰਸਾ ਸ਼ਿਵ ਤੋਂ ਮਿਲਦਾ ਹੈ ਇਨ੍ਹਾਂ ਦੁਆਰਾ। ਬ੍ਰਾਹਮਣ ਹੋ ਗਏ ਬ੍ਰਹਮਾ ਦੇ ਬੱਚੇ। ਬਾਪ ਨੇ ਅਡਾਪਟ ਕੀਤਾ ਹੈ ਡਰਾਮਾ ਦੇ ਪਲੈਨ ਅਨੁਸਾਰ। ਬਾਪ ਕਹਿੰਦੇ ਹਨ ਨੰਬਰਵਨ ਭਗਤ ਇਹ ਹੈ। 84 ਜਨਮ ਵੀ ਇੰਨੇ ਲਏ ਹਨ। ਸਾਂਵਰਾ ਅਤੇ ਗੋਰਾ ਵੀ ਇਨ੍ਹਾਂ ਨੂੰ ਕਹਿੰਦੇ ਹਨ। ਕ੍ਰਿਸ਼ਨ ਸਤਿਯੁਗ ਵਿੱਚ ਗੋਰਾ ਸੀ, ਕਲਯੁੱਗ ਵਿੱਚ ਸਾਂਵਰਾ ਹੈ। ਪਤਿਤ ਹੈ ਨਾ ਫ਼ੇਰ ਪਾਵਨ ਬਣਦੇ ਹਨ। ਤੁਸੀਂ ਵੀ ਇਵੇਂ ਬਣਦੇ ਹੋ। ਇਹ ਹੈ ਆਇਰਨ ਏਜਡ ਵਰਲ੍ਡ, ਉਹ ਹੈ ਗੋਲਡਨ ਏਜਡ ਵਰਲ੍ਡ। ਪੌੜੀ ਦਾ ਕਿਸੇ ਨੂੰ ਪਤਾ ਨਹੀਂ ਹੈ। ਜੋ ਪਿੱਛੇ ਆਉਂਦੇ ਹਨ ਉਹ 84 ਜਨਮ ਥੋੜ੍ਹੇਹੀ ਲੈਂਦੇ ਹੋਣਗੇ। ਉਹ ਜ਼ਰੂਰ ਘੱਟ ਜਨਮ ਲੈਣਗੇ ਫ਼ੇਰ ਉਨ੍ਹਾਂ ਨੂੰ ਪੌੜੀ ਵਿੱਚ ਵਿਖਾ ਕਿਵੇਂ ਸਕਦੇ। ਬਾਬਾ ਨੇ ਸਮਝਾਇਆ ਹੈ - ਸਭਤੋਂ ਜ਼ਿਆਦਾ ਜਨਮ ਕੌਣ ਲੈਣਗੇ? ਸਭਤੋਂ ਘੱਟ ਜਨਮ ਕੌਣ ਲੈਣਗੇ? ਇਹ ਹੈ ਨਾਲੇਜ਼। ਬਾਪ ਹੀ ਨਾਲੇਜ਼ਫੁੱਲ, ਪਤਿਤ - ਪਾਵਨ ਹੈ। ਆਦਿ - ਮੱਧ - ਅੰਤ ਦੀ ਨਾਲੇਜ਼ ਸੁਣਾ ਰਹੇ ਹਨ। ਉਹ ਸਭ ਨੇਤੀ - ਨੇਤੀ ਕਰਦੇ ਆਏ ਹਨ। ਆਪਣੀ ਆਤਮਾ ਨੂੰ ਹੀ ਨਹੀਂ ਜਾਣਦੇ ਤਾਂ ਬਾਪ ਨੂੰ ਫ਼ੇਰ ਕਿਵੇਂ ਜਾਂਣਨਗੇ? ਸਿਰਫ਼ ਕਹਿਣ ਮਾਤਰ ਕਹਿ ਦਿੰਦੇ ਹਨ, ਆਤਮਾ ਕੀ ਚੀਜ਼ ਹੈ, ਕੁਝ ਵੀ ਨਹੀਂ ਜਾਣਦੇ। ਤੁਸੀਂ ਹੁਣ ਜਾਣਦੇ ਹੋ ਆਤਮਾ ਅਵਿਨਾਸ਼ੀ ਹੈ, ਉਸ ਵਿੱਚ 84 ਜਨਮਾਂ ਦਾ ਪਾਰ੍ਟ ਨੂੰਧਿਆ ਹੋਇਆ ਹੈ। ਇੰਨੀ ਛੋਟੀ ਜਿਹੀ ਆਤਮਾ ਵਿੱਚ ਕਿੰਨਾ ਪਾਰ੍ਟ ਨੂੰਧਿਆ ਹੋਇਆ ਹੈ, ਜੋ ਚੰਗੀ ਤਰ੍ਹਾਂ ਸੁਣਦੇ ਅਤੇ ਸਮਝਦੇ ਹਨ ਤਾਂ ਸਮਝਿਆ ਜਾਂਦਾ ਹੈ ਇਹ ਨਜ਼ਦੀਕ ਵਾਲਾ ਹੈ। ਬੁੱਧੀ ਵਿੱਚ ਨਹੀਂ ਬੈਠਦਾ ਹੈ ਤਾਂ ਦੇਰੀ ਨਾਲ ਆਉਣ ਵਾਲਾ ਹੋਵੇਗਾ। ਸੁਣਾਉਣ ਦੇ ਵਕ਼ਤ ਨਬਜ਼ ਵੇਖੀ ਜਾਂਦੀ ਹੈ। ਸਮਝਾਉਣ ਵਾਲੇ ਵੀ ਨੰਬਰਵਾਰ ਹੈ ਨਾ। ਤੁਹਾਡੀ ਇਹ ਪੜ੍ਹਾਈ ਹੈ, ਰਾਜਧਾਨੀ ਸਥਾਪਨ ਹੋ ਰਹੀ ਹੈ। ਕੋਈ ਤਾਂ ਉੱਚ ਤੇ ਉੱਚ ਰਾਜਾਈ ਪੱਦ ਪਾਉਂਦੇ ਹਨ, ਕੋਈ ਤਾਂ ਪ੍ਰਜਾ ਵਿੱਚ ਨੌਕਰ ਚਾਕਰ ਬਣਦੇ ਹਨ। ਬਾਕੀ ਹਾਂ, ਇੰਨਾ ਹੈ ਕਿ ਸਤਿਯੁਗ ਵਿੱਚ ਕੋਈ ਦੁੱਖ ਨਹੀਂ ਹੁੰਦਾ। ਉਨ੍ਹਾਂ ਨੂੰ ਕਿਹਾ ਜਾਂਦਾ ਹੈ ਸੁੱਖਧਾਮ, ਬਹਿਸ਼ਤ। ਪਾਸਟ ਹੋ ਗਿਆ ਹੈ ਉਦੋਂ ਤਾਂ ਯਾਦ ਕਰਦੇ ਹਨ ਨਾ। ਮਨੁੱਖ ਸਮਝਦੇ ਹਨ ਸਵਰਗ ਕੋਈ ਉਪਰ ਛੱਤ ਵਿੱਚ ਹੋਵੇਗਾ। ਦਿਲਵਾੜਾ ਮੰਦਿਰ ਵਿੱਚ ਤੁਹਾਡਾ ਪੂਰਾ ਯਾਦਗ਼ਾਰ ਖੜਾ ਹੈ। ਆਦਿ ਦੇਵ ਆਦਿ ਦੇਵੀ ਅਤੇ ਬੱਚੇ ਥੱਲੇ ਯੋਗ ਵਿੱਚ ਬੈਠੇ ਹਨ। ਉਪਰ ਵਿੱਚ ਰਾਜਾਈ ਖੜੀ ਹੈ। ਮਨੁੱਖ ਤਾਂ ਦਰਸ਼ਨ ਕਰਣਗੇ, ਪੈਸਾ ਰੱਖਣਗੇ। ਸਮਝਣਗੇ ਕੁਝ ਵੀ ਨਹੀਂ। ਤੁਸੀਂ ਬੱਚਿਆਂ ਨੂੰ ਗਿਆਨ ਦਾ ਤੀਸਰਾ ਨੇਤ੍ਰ ਮਿਲਿਆ ਹੈ, ਤੁਸੀਂ ਸਭਤੋਂ ਪਹਿਲੇ ਤਾਂ ਬਾਪ ਦੀ ਬਾਇਓਗ੍ਰਾਫੀ ਨੂੰ ਜਾਣ ਗਏ ਤਾਂ ਹੋਰ ਕੀ ਚਾਹੀਦਾ। ਬਾਪ ਨੂੰ ਜਾਣਨ ਨਾਲ ਹੀ ਸਭ ਕੁਝ ਸਮਝ ਵੀ ਆ ਜਾਂਦਾ ਹੈ। ਤਾਂ ਖੁਸ਼ੀ ਹੋਣੀ ਚਾਹੀਦੀ। ਤੁਸੀਂ ਜਾਣਦੇ ਹੋ ਹੁਣ ਅਸੀਂ ਸਤਿਯੁਗ ਵਿੱਚ ਜਾਕੇ ਸੋਨੇ ਦੇ ਮਹਿਲ ਬਣਾਵਾਂਗੇ, ਰਾਜ ਕਰਾਂਗੇ। ਜੋ ਸਰਵਿਸੇਬੁਲ ਬੱਚੇ ਹਨ ਉਨ੍ਹਾਂ ਦੀ ਬੁੱਧੀ ਵਿੱਚ ਰਹੇਗਾ ਇਹ ਸਪ੍ਰਿਚੂਅਲ ਨਾਲੇਜ਼ ਸਪ੍ਰਿਚੂਅਲ ਫ਼ਾਦਰ ਦਿੰਦੇ ਹਨ। ਸਪ੍ਰਿਚੂਅਲ ਫ਼ਾਦਰ ਕਿਹਾ ਜਾਂਦਾ ਹੈ ਆਤਮਾਵਾਂ ਦੇ ਬਾਪ ਨੂੰ। ਉਹੀ ਸਦਗਤੀ ਦਾਤਾ ਹੈ। ਸੁੱਖ - ਸ਼ਾਂਤੀ ਦਾ ਵਰਸਾ ਦਿੰਦੇ ਹਨ। ਤੁਸੀਂ ਸਮਝਾ ਸਕਦੇ ਹੋ ਇਹ ਪੌੜੀ ਹੈ ਭਾਰਤਵਾਸੀਆਂ ਦੀ, ਜੋ 84 ਜਨਮ ਲੈਂਦੇ ਹਨ। ਤੁਸੀਂ ਆਉਂਦੇ ਹੀ ਅੱਧੇ ਵਿੱਚ ਹੋ, ਤਾਂ ਤੁਹਾਡੇ 84 ਜਨਮ ਕਿਵੇਂ ਹੋਣਗੇ? ਸਭਤੋਂ ਜ਼ਿਆਦਾ ਜਨਮ ਅਸੀਂ ਲੈਂਦੇ ਹਾਂ। ਇਹ ਬੜੀਆਂ ਸਮਝਣ ਦੀਆਂ ਗੱਲਾਂ ਹਨ। ਮੁੱਖ ਗੱਲ ਹੀ ਹੈ ਪਤਿਤ ਤੋਂ ਪਾਵਨ ਬਣਨ ਲਈ ਬੁੱਧੀਯੋਗ ਲਗਾਉਣਾ ਹੈ। ਪਾਵਨ ਬਣਨ ਦੀ ਪ੍ਰਤਿਗਿਆ ਕਰ ਫ਼ੇਰ ਜੇਕਰ ਪਤਿਤ ਬਣਦੇ ਹਨ ਤਾਂ ਹਡਗੋਡੇ ਇੱਕਦਮ ਟੁੱਟ ਪੈਂਦੀ ਹੈ, ਜਿਵੇਂ ਕਿ 5 ਮੰਜ਼ਿਲਾ ਤੋਂ ਡਿੱਗਦੇ ਹਨ। ਬੁੱਧੀ ਹੀ ਮਲੇਛ ਦੀ ਹੋ ਜਾਵੇਗੀ, ਦਿਲ ਅੰਦਰ ਖਾਂਦਾ ਰਹੇਗਾ। ਮੁੱਖ ਤੋਂ ਕੁਝ ਨਿਕਲੇਗਾ ਨਹੀਂ ਇਸਲਈ ਬਾਪ ਕਹਿੰਦੇ ਹਨ ਖ਼ਬਰਦਾਰ ਰਹੋ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਇਸ ਡਰਾਮਾ ਨੂੰ ਯਥਾਰਤ ਤਰ੍ਹਾਂ ਸਮਝ ਮਾਇਆ ਦੇ ਬੰਧਨਾਂ ਤੋਂ ਮੁਕਤ ਹੋਣਾ ਹੈ। ਸਵੈ ਨੂੰ ਅਕਾਲਮੂਰਤ ਆਤਮਾ ਸਮਝ ਬਾਪ ਨੂੰ ਯਾਦ ਕਰ ਪਾਵਨ ਬਣਨਾ ਹੈ।

2. ਸੱਚਾ - ਸੱਚਾ ਪੈਗੰਬਰ ਅਤੇ ਮੈਸੇਂਜਰ ਬਣ ਸਭਨੂੰ ਸ਼ਾਂਤੀਧਾਮ, ਸੁੱਖਧਾਮ ਦਾ ਰਸਤਾ ਦੱਸਣਾ ਹੈ। ਇਸ ਕਲਿਆਣਕਾਰੀ ਸੰਗਮਯੁਗ ਤੇ ਸਭ ਆਤਮਾਵਾਂ ਦਾ ਕਲਿਆਣ ਕਰਨਾ ਹੈ।

ਵਰਦਾਨ:-
ਸਵਦਰ੍ਸ਼ਨ ਚੱਕਰ ਦੀ ਸਮ੍ਰਿਤੀ ਨਾਲ ਸਦਾ ਸੰਪੰਨ ਸਥਿਤੀ ਦਾ ਅਨੁਭਵ ਕਰਨ ਵਾਲੇ ਮਾਲਾਮਾਲ ਭਵ:

ਜੋ ਸਦਾ ਸਵਦਰ੍ਸ਼ਨ ਚੱਕਰਧਾਰੀ ਹਨ ਉਹ ਮਾਇਆ ਦੇ ਅਨੇਕ ਪ੍ਰਕਾਰ ਦੇ ਚੱਕਰਾਂ ਤੋਂ ਮੁਕਤ ਰਹਿੰਦੇ ਹਨ। ਇੱਕ ਸਵਦਰ੍ਸ਼ਨ ਚੱਕਰ ਅਨੇਕ ਵਿਅਰਥ ਚੱਕਰਾਂ ਨੂੰ ਖ਼ਤਮ ਕਰਨ ਵਾਲਾ ਹੈ, ਮਾਇਆ ਨੂੰ ਭਜਾਉਣ ਵਾਲਾ ਹੈ। ਉਨ੍ਹਾਂ ਦੇ ਅੱਗੇ ਮਾਇਆ ਠਹਿਰ ਨਹੀਂ ਸਕਦੀ । ਸਵਦਰ੍ਸ਼ਨ ਚੱਕਰਧਾਰੀ ਬੱਚੇ ਸਦਾ ਸੰਪੰਨ ਹੋਣ ਦੇ ਕਾਰਨ ਅਚੱਲ ਰਹਿੰਦੇ ਹਨ। ਸਵੈ ਨੂੰ ਮਾਲਾਮਾਲ ਅਨੁਭਵ ਕਰਦੇ ਹਨ। ਮਾਇਆ ਖ਼ਾਲੀ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਉਹ ਸਦਾ ਖ਼ਬਰਦਾਰ, ਸੁਜਾਗ, ਜਗਦੀ ਜੋਤ ਰਹਿੰਦੇ ਹਨ ਇਸਲਈ ਮਾਇਆ ਕੁਝ ਵੀ ਕਰ ਨਹੀਂ ਪਾਉਂਦੀ। ਜਿਸਦੇ ਕੋਲ ਅਟੇੰਸ਼ਨ ਰੂਪੀ ਚੌਂਕੀਦਾਰ ਸੁਜਾਗ ਹੈ ਉਹੀ ਸਦਾ ਸੇਫ਼ ਹੈ।

ਸਲੋਗਨ:-
ਤੁਹਾਡੇ ਬੋਲ ਇਵੇਂ ਦੇ ਸਮਰਥ ਹੋਣ ਜਿਸ ਵਿੱਚ ਸ਼ੁਭ ਜਾਂ ਸ਼੍ਰੇਸ਼ਠ ਭਾਵਨਾ ਸਮਾਈ ਹੋਈ ਹੋਵੇ।