19.06.22     Avyakt Bapdada     Punjabi Murli     06.04.91    Om Shanti     Madhuban


"ਕਰਮਾਤੀਤ ਸਥਿਤੀ ਦੀਆਂ ਨਿਸ਼ਾਨੀਆਂ"


ਕਰਮਾਤੀਤ ਸਥਿਤੀ ਦੇ ਸਮੀਪ ਆ ਰਹੇ ਹੋ। ਕਰਮ ਵੀ ਵ੍ਰਿਧੀ ਨੂੰ ਪ੍ਰਾਪਤ ਹੁੰਦਾ ਰਹਿੰਦਾ ਹੈ। ਪਰ ਕਰਮਾਤੀਤ ਮਤਲਬ ਕਰਮ ਦੇ ਕਿਸੇ ਵੀ ਬੰਧੰਨ ਦੇ ਸਪਰਸ਼ ਤੋਂ ਨਿਆਰੇ। ਅਜਿਹਾ ਹੀ ਅਨੁਭਵ ਵੱਧਦਾ ਰਹੇ। ਜਿਵੇਂ ਮੈਂ ਆਤਮਾ ਨੇ ਇਸ ਸ਼ਰੀਰ ਦਵਾਰਾ ਕਰਮ ਕੀਤਾ ਨਾ, ਇਵੇਂ ਨਿਆਰਾਪਨ ਰਹੇ। ਨਾ ਕੰਮ ਵਿੱਚ ਸਪਰਸ਼ ਕਰਨ ਦਾ ਅਤੇ ਕਰਨ ਦੇ ਬਾਦ ਜੋ ਰਿਜ਼ਲਟ ਹੋਈ - ਉਸ ਫ਼ਲ ਨੂੰ ਪ੍ਰਾਪਤ ਕਰਨ ਵਿੱਚ ਵੀ ਨਿਆਰਾਪਨ। ਕਰਮ ਦਾ ਫ਼ਲ ਮਤਲਬ ਜੋ ਰਿਜ਼ਲਟ ਨਿਕਲੀ ਹੈ ਉਸਦਾ ਵੀ ਸਪਰਸ਼ ਨਾ ਹੋਵੇ, ਬਿਲਕੁਲ ਹੀ ਨਿਆਰਾਪਨ ਅਨੂੰਭਵ ਹੁੰਦਾ ਰਹੇ। ਜਿਵੇਂ ਕਿ ਦੂਸਰੇ ਕਿਸੇ ਨੇ ਕਰਾਇਆ ਅਤੇ ਮੈਂ ਕੀਤਾ। ਕਿਸੇ ਨੇ ਕਰਾਇਆ ਅਤੇ ਮੈਂ ਨਿਮਿਤ ਬਣੀ। ਪਰ ਨਿਮਿਤ ਬਣਨ ਵਿੱਚ ਵੀ ਨਿਆਰਾਪਨ। ਅਜਿਹੀ ਕਰਮਾਤੀਤ ਸਥਿਤੀ ਵੱਧਦੀ ਜਾਂਦੀ ਹੈ - ਅਜਿਹਾ ਫ਼ੀਲ ਹੁੰਦਾ ਹੈ?

ਮਹਾਂਰਥੀਆਂ ਦੀ ਸਥਿਤੀ ਹੋਰਾਂ ਤੋਂ ਨਿਆਰੀ ਅਤੇ ਪਿਆਰੀ ਸਪੱਸ਼ਟ ਹੋ ਰਹੀ ਹੈ ਨਾ। ਜਿਵੇਂ ਬ੍ਰਹਮਾ ਬਾਪ ਸਪੱਸ਼ਟ ਸਨ, ਇਵੇਂ ਨੰਬਰਵਾਰ ਤੁਸੀਂ ਨਿਮਿਤ ਆਤਮਾਵਾਂ ਵੀ ਸਾਕਾਰ ਸਵਰੂਪ ਨਾਲ ਸਪੱਸ਼ਟ ਹੁੰਦੀਆਂ ਜਾਂਦੀਆਂ। ਕਰਮਾਤੀਤ ਮਤਲਬ ਨਿਆਰਾ ਅਤੇ ਪਿਆਰਾ। ਕਰਮ ਦੂਸਰੇ ਵੀ ਕਰਦੇ ਹਨ ਅਤੇ ਤੁਸੀਂ ਵੀ ਕਰਦੇ ਹੋ ਪਰ ਤੁਹਾਡੇ ਕਰਮ ਕਰਨ ਵਿੱਚ ਅੰਤਰ ਆਉਂਦਾ ਹੈ। ਸਥਿਤੀ ਵਿੱਚ ਅੰਤਰ ਹੈ। ਜੋ ਕੁਝ ਬੀਤਿਆ ਅਤੇ ਨਿਆਰਾ ਬਣ ਗਿਆ। ਕਰਮ ਕੀਤਾ ਅਤੇ ਉਹ ਕਰਨ ਦੇ ਬਾਦ ਇਵੇਂ ਅਨੁਭਵ ਹੋਵੇ ਜਿਵੇਂ ਕਿ ਕੁਝ ਕੀਤਾ ਨਹੀਂ। ਕਰਾਂਉਣ ਵਾਲੇ ਨੇ ਕਰਾ ਲੀਤਾ। ਅਜਿਹੀ ਸਥਿਤੀ ਦਾ ਅਨੁਭਵ ਕਰਦੇ ਰਹਿਣਗੇ। ਹਲਕਾਪਨ ਰਹੇਗਾ। ਕਰਮ ਕਰਦੇ ਵੀ ਤਨ ਦਾ ਵੀ ਹਲਕਾਪਨ, ਮਨ ਦੀ ਸਥਿਤੀ ਵਿੱਚ ਵੀ ਹਲਕਾਪਨ। ਕਰਮ ਦੀ ਰਿਜ਼ਲਟ ਮਨ ਨੂੰ ਖਿੱਚ ਲੈਂਦੀ ਹੈ। ਅਜਿਹੀ ਸਥਿਤੀ ਹੈ? ਜਿਨਾਂ ਹੀ ਕੰਮ ਵਧਦਾ ਜਾਵੇਗਾ ਓਨਾ ਹੀ ਹਲਕਾਪਨ ਵੀ ਵੱਧਦਾ ਜਾਏਗਾ। ਕਰਮ ਆਪਣੇ ਵਲ ਆਕਰਸ਼ਿਤ ਨਹੀਂ ਕਰੇਗਾ ਪਰ ਮਾਲਿਕ ਹੋਕੇ ਕਰਮ ਕਰਨ ਵਾਲਾ ਕਰਵਾ ਰਿਹਾ ਹੈ ਅਤੇ ਨਿਮਿਤ ਕਰਨ ਵਾਲੇ ਨਿਮਿਤ ਬਣਕੇ ਕਰ ਰਹੇ ਹਨ।

ਆਤਮਾ ਦੇ ਹਲਕੇਪਨ ਦੀ ਨਿਸ਼ਾਨੀ ਹੈ - ਆਤਮਾ ਦੀਆਂ ਜੋ ਵਿਸ਼ੇਸ਼ ਸ਼ਕਤੀਆਂ ਹਨ ਮਨ, ਬੁੱਧੀ, ਸੰਸਕਾਰ, ਇਹ ਤਿੰਨੋ ਹੀ ਅਜਿਹੀ ਹਲਕੀ ਹੁੰਦੀ ਜਾਏਗੀ। ਸੰਕਲਪ ਵੀ ਬਿਲਕੁਲ ਹੀ ਹਲਕੀ ਸਥਿਤੀ ਦਾ ਅਨੁਭਵ ਕਰਾਉਣਗੇ। ਬੁੱਧੀ ਦੀ ਨਿਰਣੈ ਸ਼ਕਤੀ ਵੀ ਅਜਿਹਾ ਨਿਰਣੇ ਕਰੇਗੀ ਜਿਵੇਂ ਕਿ ਕਦੀ ਕੁਝ ਕੀਤਾ ਹੀ ਨਹੀਂ, ਹੋਰ ਹੋਈ ਵੀ ਸੰਸਕਾਰ ਆਪਣੇ ਵੱਲ ਆਕਰਸ਼ਿਤ ਨਹੀਂ ਕਰੇਗਾ। ਜਿਵੇਂ ਬਾਪ ਦੇ ਸੰਸਕਾਰ ਕੰਮ ਕਰ ਰਹੇ ਹਨ। ਇਹ ਮਨ -ਬੁੱਧੀ - ਸੰਸਕਾਰ, ਸੂਕ੍ਸ਼੍ਮ ਸ਼ਕਤੀਆਂ ਜੋ ਹਨ, ਤਿੰਨਾਂ ਵਿੱਚ ਲਾਇਟ (ਹਲਕਾ), ਅਨੁਭਵ ਕਰਣਗੇ। ਖੁਦ ਹੀ ਸਭ ਦੇ ਦਿਲ ਵਿਚੋਂ, ਮੂੰਹ ਤੋਂ ਇਹ ਹੀ ਨਿਕਲਦਾ ਰਹੇਗਾ ਕਿ ਜਿਵੇਂ ਬਾਪ, ਉਵੇਂ ਬੱਚੇ ਨਿਆਰੇ ਅਤੇ ਪਿਆਰੇ ਹਨ। ਕਿਉਂਕਿ ਸਮੇਂ ਪ੍ਰਮਾਣ ਬਾਹਰ ਦਾ ਵਾਤਾਵਰਣ ਦਿਨ ਪ੍ਰਤੀਦਿਨ ਹੋਰ ਹੀ ਭਾਰੀ ਹੁੰਦਾ ਜਾਏਗਾ। ਜਿਨਾਂ ਹੀ ਬਾਹਰ ਦਾ ਵਾਤਾਵਰਣ ਭਾਰੀ ਹੋਵੇਗਾ ਓਨਾ ਹੀ ਅੰਨ੍ਯ੍ ਬੱਚਿਆਂ ਦੇ ਸੰਕਲਪ, ਕਰਮ, ਸੰਬੰਧ ਲਾਇਟ (ਹਲਕੇ) ਹੁੰਦੇ ਜਾਣਗੇ ਅਤੇ ਇਸ ਲਾਇਟਨੇਸ ਦੇ ਕਾਰਨ ਸਾਰਾ ਕੰਮ ਚੱਲਦਾ ਰਹੇਗਾ। ਵਾਯੂਮੰਡਲ ਤਾਂ ਤਮੋਪ੍ਰਧਾਨ ਹੋਣ ਦੇ ਕਾਰਨ ਹੋਰ ਹੀ ਭਿੰਨ - ਭਿੰਨ ਪ੍ਰਕਾਰ ਨਾਲ ਭਾਰੀਪਨ ਦਾ ਅਨੁਭਵ ਕਰਣਗੇ। ਪ੍ਰਕ੍ਰਿਤੀ ਦਾ ਵੀ ਭਾਰੀਪਨ ਹੋਵੇਗਾ। ਮਨੁੱਖ koਆਤਮਾਵਾਂ ਦੀ ਵ੍ਰਿਤੀਆਂ ਦਾ ਵੀ ਭਾਰੀਪਨ ਹੋਵੇਗਾ। ਇਸਦੇ ਲਈ ਵੀ ਹਲਕਾਪਨ ਹੋਰਾਂ ਨੂੰ ਵੀ ਹਲਕਾ ਕਰੇਗਾ। ਅੱਛਾ, ਸਭ ਠੀਕ ਚਲ ਰਿਹਾ ਹੈ ਨਾ। ਕਾਰੋਬਾਰ ਦਾ ਪ੍ਰਭਾਵ ਤੁਸੀਂ ਲੋਕਾਂ ਦੇ ਉੱਪਰ ਨਹੀਂ ਪੇਂਦਾ। ਪਰ ਤੁਹਾਡਾ ਪ੍ਰਭਾਵ ਕਾਰੋਬਾਰ ਤੇ ਪੇਂਦਾ ਹੈ। ਜੋ ਕੁਝ ਵੀ ਕਰਦੇ ਹੋ, ਸੁਣਦੇ ਹੋ ਤੁਹਾਡੇ ਹਲਕੇਪਨ ਦੀ ਸਥਿਤੀ ਦਾ ਪ੍ਰਭਾਵ ਕੰਮ ਤੇ ਪੈਂਦਾ ਹੈ। ਕੰਮ ਦੀ ਹਲਚਲ ਦਾ ਪ੍ਰਭਾਵ ਤੁਸੀਂ ਲੋਕਾਂ ਉੱਪਰ ਨਹੀਂ ਆਉਂਦਾ। ਅਚਲ ਸਥਿਤੀ ਕੰਮ ਨੂੰ ਵੀ ਅਚਲ ਬਣਾ ਦਿੰਦੀ ਹੈ। ਸਭ ਤਰ੍ਹਾਂ ਨਾਲ ਅਸੰਭਵ ਕੰਮ ਸੰਭਵ ਅਤੇ ਸਹਿਜ ਹੋ ਰਹੇ ਹਨ ਅਤੇ ਹੁੰਦੇ ਰਹਿਣਗੇ। ਅੱਛਾ।

19-06-22 ਸਵੇਰੇ ਦੀ ਮੁਰਲੀ ਓਮ ਸ਼ਾਂਤੀ "ਅਵਿਯਕਤ ਬਾਪਦਾਦਾ" ਰਿਵਾਇਜ 10-04-91 ਮਧੂਬਨ

"ਦਿਲਤਖਤਨਸ਼ੀਨ ਅਤੇ ਵਿਸ਼ਵ ਤਖ਼ਤਨਸ਼ੀਨ ਬਣਨ ਦੇ ਲਈ ਸੁੱਖ ਦਵੋ ਅਤੇ ਸੁੱਖ ਲਵੋ"

ਅੱਜ ਵਿਸ਼ਵ ਦੇ ਮਾਲਿਕ, ਆਪਣੇ ਬਾਲਕ ਸੋ ਮਾਲਿਕ ਬੱਚਿਆਂ ਨੂੰ ਦੇਖ ਰਹੇ ਹਨ। ਸਭ ਬੱਚੇ ਇਸ ਸਮੇਂ ਵੀ ਖੁਦ ਦੇ ਮਾਲਿਕ ਹਨ ਅਤੇ ਅਨੇਕ ਜਨਮ ਵੀ ਵਿਸ਼ਵ ਦੇ ਮਾਲਿਕ ਹਨ। ਪਰਮਾਤਮ - ਬਾਲਕ ਮਾਲਿਕ ਬਣ ਜਾਂਦੇ ਹਨ। ਬ੍ਰਾਹਮਣ ਆਤਮਾਵਾਂ ਮਤਲਬ ਮਾਲਿਕ ਆਤਮਾਵਾਂ। ਇਸ ਸਮੇਂ ਸਰਵ ਕਰਮਇੰਦ੍ਰੀਆ ਦੇ ਮਾਲਿਕ ਹੋ, ਅਧੀਨ ਆਤਮਾਵਾਂ ਨਹੀਂ ਹੋ। ਅਧਿਕਾਰੀ ਮਤਲਬ ਮਾਲਿਕ ਹੋ। ਕਰਮਇੰਦਰੀਆਂ ਦੇ ਵਸ਼ੀਭੂਤ ਨਹੀਂ ਹੋ ਇਸਲਈ ਬਾਲਕ ਸੋ ਮਾਲਿਕ ਹੋ। ਬਾਲਕਪਨ ਦਾ ਵੀ ਈਸ਼ਵਰੀ ਨਸ਼ਾ ਅਨੁਭਵ ਕਰਦੇ ਹੋ ਅਤੇ ਸਵਰਾਜ ਦੇ ਮਾਲਿਕਪਨ ਦਾ ਨਸ਼ਾ ਵੀ ਅਨੁਭਵ ਕਰਦੇ ਹੋ। ਡਬਲ ਨਸ਼ਾ ਹੈ। ਨਸ਼ੇ ਦੀ ਨਿਸ਼ਾਨੀ ਹੈ ਅਵਿਨਾਸ਼ੀ ਰੂਹਾਨੀ ਖੁਸ਼ੀ। ਸਦਾ ਆਪਣੇ ਨੂੰ ਵਿਸ਼ਵ ਵਿੱਚ ਖੁਸ਼ਨਸ਼ੀਬ ਆਤਮਾਵਾਂ ਸਮਝਦੇ ਹੋ? ਵਾਹ ਮੇਰਾ ਸ੍ਰੇਸ਼ਠ ਭਾਗ ਮਤਲਬ ਸ੍ਰੇਸ਼ਠ ਨਸੀਬ! ਖੁਸ਼ਨਸੀਬ ਵੀ ਹੋ ਅਤੇ ਸਦਾ ਖੁਸੀ ਦੀ ਖੁਰਾਕ ਖਾਂਦੇ ਅਤੇ ਖਵਾਉਂਦੇ ਹੋ। ਨਾਲ - ਨਾਲ ਸਦਾ ਖੁਸ਼ੀ ਦੇ ਝੂਲੇ ਵਿੱਚ ਝੂਲਦੇ ਰਹਿੰਦੇ ਹੋ। ਹੋਰਾਂ ਨੂੰ ਵੀ ਖੁਸ਼ੀ ਦਾ ਮਹਾਦਾਨ ਦੇ ਖੁਸ਼ਨਸੀਬ ਬਨਾਉਂਦੇ ਹੋ। ਅਜਿਹੇ ਅਮੁਲ ਹੀਰੇ ਤੁਲ੍ਯ ਜੀਵਨ ਬਣਾਉਣ ਵਾਲੇ ਹੋ। ਬਣ ਗਏ ਹੋ ਜਾਂ ਹਾਲੇ ਬਣਨਾ ਹੈ? ਬ੍ਰਾਹਮਣ ਜੀਵਨ ਦਾ ਅਰਥ ਹੀ ਹੈ - ਖੁਸ਼ੀ ਵਿੱਚ ਰਹਿਣਾ, ਖੁਸ਼ੀ ਦੀ ਖ਼ੁਰਾਕ ਖਾਣਾ ਅਤੇ ਖੁਸ਼ੀ ਦੇ ਝੂਲੇ ਵਿੱਚ ਰਹਿਣਾ। ਅਜਿਹੇ ਬ੍ਰਾਹਮਣ ਹੋ ਨਾ? ਸਿਵਾਏ ਖੁਸ਼ੀ ਦੇ ਹੋਰ ਜੀਵਨ ਵਿੱਚ ਕੀ ਹੈ! ਜੀਵਨ ਹੀ ਖੁਸ਼ੀ ਹੈ। ਖੁਸ਼ੀ ਨਹੀਂ ਤਾਂ ਬ੍ਰਾਹਮਣ ਜੀਵਨ ਨਹੀਂ। ਖੁਸ਼ ਰਹਿਣਾ ਹੀ ਜਿਉਣਾ ਹੈ।

ਅੱਜ ਬਾਪਦਾਦਾ ਸਰਵ ਬੱਚਿਆਂ ਦੇ ਪੁੰਨ ਦਾ ਖਾਤਾ ਦੇਖ ਰਹੇ ਸਨ ਕਿਉਕਿ ਤੁਸੀਂ ਸਭ ਪੁੰਨ ਆਤਮਾਵਾਂ ਹੋ। ਪੁੰਨ ਦਾ ਖਾਤਾ ਅਨੇਕ ਜਨਮਾਂ ਦੇ ਲਈ ਜਮਾਂ ਕਰ ਰਹੇ ਹੋ। ਸਾਰੇ ਦਿਨ ਵਿੱਚ ਪੁੰਨ ਕਿੰਨਾ ਜਮਾਂ ਕੀਤਾ? ਇਹ ਖੁਦ ਵੀ ਚੈਕ ਕਰ ਸਕਦੇ ਹੋ ਨਾ। ਇੱਕ ਹੈ ਦਾਨ ਕਰਨਾ, ਦੂਸਰਾ ਹੈ ਪੁੰਨ ਕਰਨਾ। ਦਾਨ ਤੋਂ ਵੀ ਪੁੰਨ ਦਾ ਜ਼ਿਆਦਾ ਮਹੱਤਵ ਹੈ। ਪੁੰਨ ਕਰਮ ਨਿਸਵਾਰਥ ਸੇਵਾਭਾਵ ਦਾ ਕਰਮ ਹੈ। ਪੁੰਨ ਕਰਮ ਦਿਖਾਵਾ ਨਹੀਂ ਹੁੰਦਾ ਹੈ, ਪਰ ਦਿਲ ਨਾਲ ਹੁੰਦਾ ਹੈ। ਦਾਨ ਦਿਖਾਵਾ ਵੀ ਹੁੰਦਾ ਹੈ, ਦਿਲ ਨਾਲ ਵੀ ਹੁੰਦਾ ਹੈ। ਪੁੰਨ ਕਰਮ ਮਤਲਬ ਆਵਸ਼ਕਤਾ ਦੇ ਸਮੇਂ ਕਿਸੀ ਆਤਮਾ ਦੇ ਸਹਿਯੋਗੀ ਬਣਨਾ ਮਤਲਬ ਕੰਮ ਵਿੱਚ ਆਉਣਾ। ਪੁੰਨ ਕਰਮ ਕਰਨ ਵਾਲੀ ਆਤਮਾ ਨੂੰ ਅਨੇਕ ਆਤਮਾਵਾਂ ਦੇ ਦਿਲ ਦੀਆਂ ਦੁਆਵਾਂ ਪ੍ਰਾਪਤ ਹੁੰਦੀਆਂ ਹਨ। ਸਿਰਫ਼ ਮੁੱਖ ਨਾਲ ਸ਼ੁਕਰੀਆਂ ਅਤੇ ਥੈਂਕਸ ਨਹੀਂ ਕਹਿੰਦੇ ਪਰ ਦਿਲ ਨਾਲ ਦੁਆਵਾਂ ਗੁਪਤ ਪ੍ਰਾਪਤੀ ਜਮਾਂ ਹੁੰਦੀ ਜਾਂਦੀ ਹੈ। ਪੁੰਨ ਆਤਮਾ, ਪਰਮਾਤਮ ਦੁਆਵਾਂ, ਆਤਮਾਵਾਂ ਦੀਆਂ ਦੁਆਵਾਂ - ਇਸ ਪ੍ਰਾਪਤ ਹੋਏ ਪ੍ਰਤੱਖਫ਼ਲ ਨਾਲ ਭਰਪੂਰ ਹੁੰਦੇ ਹਨ। ਪੁੰਨ ਆਤਮਾ ਦੀ ਵ੍ਰਿਤੀ, ਦ੍ਰਿਸ਼ਟੀ ਹੋਰਾਂ ਨੂੰ ਵੀ ਦੁਆਵਾਂ ਅਨੁਭਵ ਕਰਾਉਂਦੀ ਹੈ। ਪੁੰਨ ਆਤਮਾ ਦੇ ਚੇਹਰੇ ਤੇ ਸਦਾ ਪ੍ਰਸੰਨਤਾ, ਸੰਤੁਸ਼ਟਤਾ ਦੀ ਝੱਲਕ ਦਿਖਾਈ ਦਿੰਦੀ ਹੈ। ਪੁੰਨ ਆਤਮਾ ਸਦਾ ਪ੍ਰਾਪਤ ਹੋਏ ਫਲ ਦੇ ਕਾਰਨ ਅਭਿਮਾਨ ਤੋਂ ਪਰੇ ਰਹਿੰਦੀ ਹੈ ਕਿਉਂਕਿ ਉਹ ਭਰਪੂਰ ਬਾਦਸ਼ਾਹ ਹੈ। ਅਭਿਮਾਨ ਅਤੇ ਅਪਮਾਨ ਤੋਂ ਬੇਫ਼ਿਕਰ ਬਾਦਸ਼ਾਹ ਹਨ। ਪੁੰਨ ਆਤਮਾ ਪੁੰਨ ਦੀ ਸ਼ਕਤੀ ਦਵਾਰਾ ਖੁਦ ਦੇ ਸੰਕਲਪ, ਹਰ ਸਮੇਂ ਦੀ ਹਲਚਲ ਨੂੰ, ਹਰ ਕਰਮ ਨੂੰ ਸਫ਼ਲ ਕਰਨ ਵਾਲੇ ਹੁੰਦੇ ਹਨ। ਪੁੰਨ ਦਾ ਖਾਤਾ ਜਮਾਂ ਹੁੰਦਾ ਹੈ। ਜਮਾਂ ਦੀ ਨਿਸ਼ਾਨੀ ਹੈ - ਵਿਅਰਥ ਦੀ ਸਮਾਪਤੀ। ਅਜਿਹੀ ਪੁੰਨ ਆਤਮਾ ਵਿਸ਼ਵ ਦੇ ਰਾਜ ਦੇ ਤਖ਼ਤਨਸ਼ੀਨ ਬਣਦੀ ਹੈ। ਤਾਂ ਆਪਣੇ ਖਾਤੇ ਨੂੰ ਚੈਕ ਕਰੋ ਕਿ ਅਜਿਹੀ ਪੁੰਨ ਆਤਮਾ ਕਿਥੋਂ ਤੱਕ ਬਣੇ ਹੋ? ਜੇਕਰ ਪੁੱਛਣਗੇ ਕੀ ਸਭ ਪੁੰਨ ਆਤਮਾ ਹੋ? ਤਾਂ ਸਭ ਹਾਂਜੀ ਕਹੋਗੇ ਨਾ। ਹਨ ਵੀ ਸਭ ਪੁੰਨ ਆਤਮਾਵਾਂ। ਪਰ ਨੰਬਰਵਾਰ ਹਨ ਕੀ ਸਭ ਨੰਬਰਵਨ ਹਨ? ਨੰਬਰਵਨ ਹੋ ਨਾ। ਸਤਿਯੁਗ - ਤ੍ਰੇਤਾ ਦੇ ਵਿਸ਼ਵ ਦੇ ਤਖ਼ਤ ਤੇ ਕਿੰਨੇ ਬੈਠਣਗੇ? ਸਭ ਇਕੱਠੇ ਬੈਠਣਗੇ? ਤਾਂ ਨੰਬਰਵਾਰ ਹਨ ਨਾ। ਨੰਬਰਵਾਰ ਕਿਉਂ ਬਣਦੇ ਹਨ - ਕਾਰਨ? ਇੱਕ ਵਿਸ਼ੇਸ਼ ਗੱਲ ਬਾਪਦਾਦਾ ਨੇ ਬੱਚਿਆਂ ਦੀ ਚੈਕ ਕੀਤੀ। ਅਤੇ ਉਹ ਹੀ ਗੱਲ ਨੰਬਰਵਨ ਬਣਨ ਵਿੱਚ ਰੁਕਾਵਟ ਪਾਉਂਦੀ ਹੈ। ਹੁਣ ਤਪੱਸਿਆ ਵਰ੍ਹੇ ਵਿੱਚ ਸਭ ਦਾ ਲਕਸ਼ ਸੰਪੂਰਨ ਬਣਨ ਦਾ ਹੈ ਜਾਂ ਨੰਬਰਵਾਰ ਬਣਨ ਦਾ ਹੈ? ਸੰਪੂਰਨ ਬਣਨਾ ਹੈ ਨਾ। ਤੁਸੀਂ ਸਭ ਇੱਕ ਸਲੋਗਨ ਬੋਲਦੇ ਵੀ ਹੋ ਅਤੇ ਲਿਖਦੇ ਵੀ ਹੋ। ਉਹ ਹੈ - ਸੁੱਖ ਦੋ ਅਤੇ ਸੁੱਖ ਲੋ। ਦੁੱਖ ਨਾ ਦਵੋ, ਨਾ ਦੁੱਖ ਲਵੋ। ਇਹ ਸਲੋਗਣ ਪੱਕਾ ਹੈ। ਤਾਂ ਰਿਜ਼ਲਟ ਵਿੱਚ ਕੀ ਵੇਖਿਆ? ਦੁੱਖ ਨਾ ਦਵੋ - ਇਸ ਵਿੱਚ ਤਾਂ ਮਿਜ਼ੋਰਿਟੀ ਦਾ ਅਟੈਂਸ਼ਨ ਹੈ। ਪਰ ਅੱਧਾ ਸਲੋਗਣ ਠੀਕ ਹੈ। ਦੇਣ ਦੇ ਲਈ ਸੋਚਦੇ ਹਨ, ਦੇਣਾ ਨਹੀਂ ਹੈ। ਪਰ ਲੈਣ ਦੇ ਲਈ ਕਹਿੰਦੇ ਹਨ ਕਿ ਉਸਨੇ ਦਿੱਤਾ ਇਸਲਈ ਹੋਇਆ। ਇਸਨੇ ਇਹ ਕਿਹਾ, ਇਸਨੇ ਇਹ ਕਿਹਾ, ਇਸਲਈ ਇਹ ਹੋਇਆ। ਅਜਿਹੀ ਜੱਜਮੈਂਟ ਦਿੰਦੇ ਹੋ ਨਾ। ਆਪਣਾ ਹੀ ਵਕੀਲ ਬਣ ਕਰਕੇ ਕੇਸ ਵਿੱਚ ਇਹ ਹੀ ਦੱਸਦੇ ਹੋ। ਤਾਂ ਅੱਧਾ ਸਲੋਗਨ ਦੇ ਉੱਪਰ ਅਟੈਂਸ਼ਨ ਠੀਕ ਹੈ ਅਤੇ ਹੋਰ ਵੀ ਹੋਣਾ ਚਾਹੀਦਾ ਹੈ ਅੰਡਰਲਾਇਨ। ਫਿਰ ਵੀ ਅੱਧੇ ਸਲੋਗਨ ਤੇ ਅਟੇੰਸ਼ਨ ਹੈ ਪਰ ਹੋਰ ਜੋ ਅੱਧਾ ਸਲੋਗਨ ਹੈ ਉਸ ਤੇ ਅਟੇੰਸ਼ਨ ਨਾਮ ਮਾਤਰ ਹੈ। ਉਸਨੇ ਦਿੱਤਾ ਪਰ ਉਹਨਾਂ ਕੋਲੋਂ ਲੀਤਾ ਕਿਉਂ? ਕਿਸਨੇ ਕਿਹਾ ਤੁਸੀਂ ਲਵੋ? ਬਾਪ ਦੀ ਸ਼੍ਰੀਮਤ ਹੈ ਕੀ ਦੁੱਖ ਲਵੋ। ਝੋਲੀ ਭਰੋ ਦੁੱਖ ਨਾਲ। ਤਾਂ ਦੁੱਖ ਲਵੋ, ਨਾ ਦੁੱਖ ਦਵੋ, ਤਾਂ ਹੀ ਪੁੰਨ ਆਤਮਾ ਬਣੋਂਗੇ, ਤੱਪਸਵੀ ਬਣੋਂਗੇ। ਤੱਪਸਵੀ ਮਤਲਬ ਪਰਿਵਰਤਨ, ਤਾਂ ਉਹਨਾਂ ਦੇ ਦੁੱਖ ਨੂੰ ਵੀ ਤੁਸੀਂ ਸੁੱਖ ਦੇ ਰੂਪ ਵਿੱਚ ਸਵੀਕਾਰ ਕਰੋ। ਪਰਿਵਰਤਨ ਕਰੋ ਤਾਂ ਕਹਾਂਗੇ ਤੱਪਸਵੀ। ਗਲਾਣੀ ਨੂੰ ਪ੍ਰਸੰਸ਼ਾ ਸਮਝੋ, ਉਦੋਂ ਕਹਾਂਗੇ ਪੁੰਨ ਆਤਮਾ। ਜਗਤ ਅੰਬਾ ਮਾਂ ਨੇ ਸਦੈਵ ਸਾਰੇ ਬੱਚਿਆਂ ਨੂੰ ਇਹ ਹੀ ਪਾਠ ਪੱਕਾ ਕਰਾਇਆ ਕਿ ਗਾਲਾਂ ਕੱਢਣ ਜਾਂ ਦੁੱਖ ਦੇਣ ਵਾਲੀ ਆਤਮਾ ਨੂੰ ਵੀ ਆਪਣੇ ਰਹਿਮਦਿਲ ਸਵਰੂਪ ਨਾਲ, ਰਹਿਮ ਦੀ ਦ੍ਰਿਸ਼ਟੀ ਨਾਲ ਦੇਖੋ। ਗਲਾਣੀ ਦੀ ਦ੍ਰਿਸ਼ਟੀ ਨਾਲ ਨਹੀਂ। ਉਹ ਗਾਲਾਂ ਦੇਵੇ, ਤੁਸੀਂ ਫੁੱਲ ਚੜਾਓ। ਤਾਂ ਕਹਾਂਗੇ ਪੁੰਨ ਆਤਮਾ। ਗਲਾਣੀ ਵਾਲੇ ਨੂੰ ਦਿਲ ਨਾਲ ਗਲੇ ਲਗਾਓ। ਬਾਹਰ ਤੋਂ ਗਲ਼ੇ ਨਹੀਂ ਲਗਾਉਣਾ। ਪਰ ਮਨ ਨਾਲ। ਤਾਂ ਪੁੰਨ ਦੇ ਖ਼ਾਤੇ ਜਮਾਂ ਹੋਣ ਵਿੱਚ ਵਿਘਣ ਰੂਪ ਇਹ ਗੱਲ ਬਣਦੀ ਹੈ। ਮੈਨੂੰ ਦੁੱਖ ਲੈਣਾ ਵੀ ਨਹੀਂ ਹੈ। ਦੇਣਾ ਤਾਂ ਹੈ ਹੀ ਨਹੀਂ, ਪਰ ਲੈਣਾ ਵੀ ਨਹੀਂ ਹੈ। ਜਦੋਂ ਚੰਗੀ ਚੀਜ਼ ਨਹੀਂ ਹੈ ਫਿਰ ਕਿਚੜਾ ਲੈਕੇ ਜਮਾਂ ਕਿਉਂ ਕਰਦੇ ਹੋ? ਜਿੱਥੇ ਦੁੱਖ ਲੀਤਾ, ਕਿਚੜਾ ਜਮਾਂ ਹੋਇਆ, ਤਾਂ ਕਿਚੜ੍ਹੇ ਤੋਂ ਕੀ ਨਿਕਲੇਗਾ? ਪਾਪ ਦੇ ਅੰਸ਼ ਰੂਪੀ ਜਰਮਸ। ਹੁਣ ਮੋਟੇ ਪਾਪ ਤੇ ਨਹੀਂ ਕਰਦੇ ਹੋ ਨਾ। ਹੁਣ ਪਾਪ ਦਾ ਅੰਸ਼ ਰਹਿ ਗਿਆ ਹੈ। ਪਰ ਅੰਸ਼ ਵੀ ਹੋਣਾ ਨਹੀਂ ਚਾਹੀਦਾ ਹੈ। ਕਈ ਬੱਚੇ ਬੜੀਆਂ ਮਿੱਠੀਆਂ - ਮਿੱਠੀਆਂ ਗੱਲਾਂ ਸੁਣਾਉਂਦੇ ਹਨ। ਰੂਹਰਿਹਾਨ ਤਾਂ ਸਭ ਕਰਦੇ ਹਨ ਨਾ? ਇੱਕ ਸਲੋਗਨ ਤੇ ਸਾਰਿਆਂ ਦਾ ਪੱਕਾ ਹੋ ਗਿਆ ਹੈ - ਚਾਹੁੰਦੇ ਤੇ ਨਹੀਂ ਸੀ, ਪਰ ਹੋ ਗਿਆ।" ਜਦੋਂ ਤੁਸੀਂ ਨਹੀਂ ਚਾਹੁੰਦੇ ਤਾਂ ਹੋਰ ਕੌਣ ਚਾਹੁੰਦਾ? ਜੋ ਕਹਿੰਦੇ ਹੋ, ਹੋ ਗਿਆ! ਹੋਰ ਕੋਈ ਆਤਮਾ ਹੈ! ਹੋਣਾ ਨਹੀਂ ਚਾਹੀਦਾ, ਪਰ ਹੁੰਦਾ ਹੈ - ਇਹ ਕੌਣ ਬੋਲਦਾ ਹੈ? ਹੋਰ ਕੋਈ ਆਤਮਾ ਬੋਲਦੀ ਹੈ, ਕਿ ਤੁਸੀਂ ਬੋਲਦੇ ਹੋ? ਤਾਂ ਤਪੱਸਿਆ ਇਹਨਾਂ ਗੱਲਾਂ ਦੇ ਕਾਰਨ ਸਿੱਧ ਨਹੀਂ ਕਰ ਸੋਕੋਗੇ। ਜੋ ਹੋਣਾ ਨਹੀਂ ਚਾਹੀਦਾ, ਜੋ ਕਰਨਾ ਨਹੀਂ ਚਾਹੁੰਦੇ ਉਹ ਨਾ ਹੋਣਾ ਹੀ, ਨਾ ਕਰਨਾ ਹੀ ਪੁੰਨ ਆਤਮਾ ਦੀ ਨਿਸ਼ਾਨੀ ਹੈ। ਬਾਪਦਾਦਾ ਦੇ ਕੋਲ ਰੋਜ਼ ਬੱਚਿਆਂ ਦੀ ਅਨੇਕ ਅਜਿਹੀਆਂ ਕਹਾਣੀਆਂ ਆਉਂਦੀਆਂ ਹਨ। ਬੋਲਣ ਵਿੱਚ ਇੰਨੀਆਂ ਇੰਟ੍ਰਸਟ ਵਾਲੀਆਂ ਕਹਾਣੀਆਂ ਕਰਕੇ ਦੱਸਦੇ ਜੋ ਸੁਣਦੇ ਰਹੋ। ਕੋਈ ਲੰਬੀ ਕਹਾਣੀ ਦੱਸਣ ਵਿੱਚ ਆਦਤੀ ਹਨ, ਕੋਈ ਛੋਟੀ ਦੱਸਦੇ। ਪਰ ਕਹਾਣੀਆਂ ਬਹੁਤ ਦੱਸਦੇ ਹਨ। ਅੱਜ ਇਸ ਵਰ੍ਹੇ ਦੇ ਮਿਲਣ ਦੀ ਅੰਤਿਮ ਟੁਬੀ ਲਗਾਉਣ ਆਏ ਹੋ ਨਾ। ਜਦਕਿ ਭਗਤੀਮਾਰਗ ਵਿੱਚ ਡੁੱਬਕੀ ਲਗਾਉਂਦੇ ਹਨ ਤਾਂ ਕੋਈ ਨਾ ਕੋਈ ਸੰਕਲਪ ਜਰੂਰ ਕਰਦੇ ਹਨ, ਭਾਵੇਂ ਕੁਝ ਸਵਾਹਾ ਕਰਦੇ ਹਨ, ਭਾਵੇਂ ਕੁਝ ਸਵਾਰਥ ਰੱਖਦੇ ਹਨ। ਦੋਵਾਂ ਨਾਲ ਸੰਕਲਪ ਕਰਦੇ ਹਨ। ਤਾਂ ਤਪੱਸਿਆ ਵਰ੍ਹੇ ਵਿੱਚ ਇਹ ਸੰਕਲਪ ਕਰੋ ਕਿ ਸਾਰਾ ਦਿਨ ਸੰਕਲਪ ਦਵਾਰਾ, ਬੋਲ ਦਵਾਰਾ, ਕਰਮ ਦਵਾਰਾ ਪੁੰਨ ਆਤਮਾ ਬਣ ਪੁੰਨ ਕਰਾਂਗੇ, ਅਤੇ ਪੁੰਨ ਦੀ ਨਿਸ਼ਾਨੀ ਦੱਸੀ ਕਿ ਪੁੰਨ ਦਾ ਪ੍ਰਤੱਖਫਲ ਹੈ ਹਰ ਆਤਮਾ ਦੀਆਂ ਦੁਆਵਾਂ। ਹਰ ਸੰਕਲਪ ਵਿੱਚ ਪੁੰਨ ਜਮਾਂ ਹੋਵੇ। ਬੋਲ ਵਿੱਚ ਦੁਆਵਾਂ ਜਮਾਂ ਹੋਣ। ਸੰਬੰਧ - ਸੰਪਰਕ ਨਾਲ ਦਿਲ ਤੋਂ ਸਹਿਯੋਗ ਦੀ ਸ਼ੁਕਰੀਆਂ ਨਿਕਲੇ - ਇਸਨੂੰ ਕਹਿੰਦੇ ਹਨ ਤਪੱਸਿਆ। ਅਜਿਹੀ ਤਪੱਸਿਆ ਵਿਸ਼ਵ ਪਰਿਵਰਤਨ ਦਾ ਆਧਾਰ ਬਣੇਗੀ। ਅਜਿਹੀ ਰਿਜ਼ਲਟ ਤੇ ਪ੍ਰਾਈਜ਼ ਮਿਲੇਗੀ। ਫਿਰ ਕਹਾਣੀ ਨਹੀਂ ਸੁਣਾਉਣਾ ਕਿ ਅਜਿਹਾ ਹੋ ਗਿਆ। ਉਵੇਂ ਪਹਿਲਾ ਨੰਬਰ ਪ੍ਰਾਈਜ਼ ਸਭ ਟੀਚਰਸ ਨੂੰ ਲੈਣਾ ਚਾਹੀਦਾ ਹੈ ਅਤੇ ਨਾਲ ਮਧੂਬਨ ਨਿਵਾਸੀਆਂ ਨੂੰ ਲੈਣਾ ਚਾਹੀਦਾ ਹੈ ਕਿਉਂਕਿ ਮਧੂਬਨ ਦੀ ਲਹਿਰ, ਨਿਮਿਤ ਟੀਚਰਸ ਦੀ ਲਹਿਰ ਪ੍ਰਵਿਰਤੀ ਵਾਲਿਆਂ ਤੱਕ, ਗੌਡਲੀ ਸਟੂਡੈਂਟਸ ਤੱਕ ਸਹਿਜ ਪਹੁੰਚਦੀ ਹੈ। ਤਾਂ ਤੁਸੀਂ ਸਭ ਨੰਬਰ ਅੱਗੇ ਤਾਂ ਹੋ ਹੀ ਜਾਓਗੇ। ਹੁਣ ਦੇਖਾਂਗੇ ਕਿ ਕਿਸ - ਕਿਸ ਦੇ ਨਾਮ ਪ੍ਰਾਈਜ਼ ਵਿੱਚ ਆਉਂਦੇ ਹਨ? ਟੀਚਰਸ ਦੇ ਆਉਂਦੇ ਜਾਂ ਮਧੂਬਨ ਵਾਲਿਆਂ ਦੇ ਜਾਂ ਗੌਡਲੀ ਸਟੂਡੈਂਟਸ ਦੇ ਆਉਂਦੇ ਹਨ? ਡਬਲ ਵਿਦੇਸ਼ੀ ਵੀ ਤੀਵਰ ਪੁਰਸ਼ਾਰਥ ਕਰ ਰਹੇ ਹਨ। ਬਾਪਦਾਦਾ ਦੇ ਕੋਲ ਪ੍ਰਾਈਜ਼ ਬਹੁਤ ਹਨ, ਜਿਨਾਂ ਚਾਹੋ ਲੈ ਸਕਦੇ ਹੋ। ਪ੍ਰਾਈਜ਼ ਦੀ ਕਮੀ ਨਹੀਂ ਹੈ। ਭੰਡਾਰੇ ਭਰਪੂਰ ਹਨ। ਅੱਛਾ।

ਸਭ ਮੇਲੇ ਵਿੱਚ ਪਹੁੰਚ ਗਏ ਹਨ। ਮੇਲਾ ਵਧੀਆ ਲੱਗਾ ਕਿ ਤਕਲੀਫ਼ ਹੋਈ? ਬਾਰਿਸ਼ ਨੇ ਵੀ ਸਵਾਗਤ ਕੀਤਾ, ਪ੍ਰਕ੍ਰਿਤੀ ਦਾ ਵੀ ਤੁਹਾਡੇ ਨਾਲ ਪਿਆਰ ਹੈ। ਘਬਰਾਏ ਤੇ ਨਹੀਂ ਹੋ ਨਾ? ਬ੍ਰਹਮਾ ਭੋਜ਼ਨ ਤੇ ਵਧੀਆ ਮਿਲਿਆ ਨਾ। 63 ਜਨਮ ਤਾਂ ਧੱਕੇ ਖਾਂਦੇ ਹਨ। ਹੁਣ ਤਾਂ ਹੋਰ ਹੀ ਠਿਕਾਣਾ ਮਿਲਿਆ ਨਾ। ਤਿੰਨ ਪੈਰ ਪ੍ਰਿਥਵੀ ਤਾਂ ਮਿਲੀ ਨਾ। ਇਨਾਂ ਵੱਡਾ ਹਾਲ ਜੋ ਬਣਾਇਆ ਹੈ ਤਾਂ ਹਾਲ ਦੀ ਸ਼ੋਭਾ ਵਧਾਈ ਨਾ। ਹਾਲ ਨੂੰ ਸਫ਼ਲ ਕੀਤਾ ਨਾ। ਕਿਸੇ ਨੂੰ ਵੀ ਤਕਲੀਫ਼ ਤੇ ਨਹੀਂ ਹੋਈ ਨਾ। ਪਰ ਇਵੇਂ ਨਹੀਂ ਮੇਲਾ ਕਰਦੇ ਰਹਿਣਾ। ਰਚਨਾ ਦੇ ਨਾਲ ਸਾਧਣ ਵੀ ਨਾਲ ਹੀ ਆਉਂਦੇ ਹਨ। ਅੱਛਾ!

ਸਰਵ ਬਾਲਕ ਸੋ ਮਾਲਿਕ ਆਤਮਾਵਾਂ ਨੂੰ, ਸਦਾ ਹਰ ਕਦਮ ਵਿੱਚ ਪੁੰਨ ਦਾ ਖਾਤਾ ਜਮਾਂ ਕਰਨ ਵਾਲੀਆਂ ਪੁੰਨ ਆਤਮਾਵਾਂ ਨੂੰ, ਸਦਾ ਦਿਲਤਖ਼ਤਨਸ਼ੀਨ ਅਤੇ ਵਿਸ਼ਵ ਦੇ ਤਖ਼ਤ ਅਧਿਕਾਰੀ ਵਿਸ਼ੇਸ਼ ਆਤਮਾਵਾਂ ਨੂੰ ਸਦਾ ਸੁੱਖ ਦੇਣ ਅਤੇ ਸੁੱਖ ਲੈਣ ਵਾਲੇ ਮਾਸਟਰ ਸੁੱਖ ਦੇ ਸਾਗਰ ਆਤਮਾਵਾਂ ਨੂੰ, ਸਦਾ ਖੁਸ਼ੀ ਵਿੱਚ ਰਹਿਣ ਵਾਲਿਆਂ ਅਤੇ ਖੁਸ਼ੀ ਦੇਣ ਵਾਲਿਆਂ ਮਾਸਟਰ ਦਾਤਾ ਬੱਚਿਆਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ।

ਦਾਦੀਆਂ ਨਾਲ:- ਬਾਪਦਾਦਾ ਨੇ ਦੇਖਿਆ ਕਿ ਸਭ ਮਹਾਂਰਥੀਆਂ ਨੇ ਦਿਲ ਨਾਲ ਸਭਨੂੰ ਸ਼ਕਤੀਸ਼ਾਲੀ ਬਣਾਉਣ ਦੀ ਸੇਵਾ ਬਹੁਤ ਚੰਗੀ ਕੀਤੀ। ਇਸਦੇ ਲਈ ਸ਼ੁਕਰੀਆਂ ਕੀ ਕਰੀਏ ਪਰ ਖਾਤਾ ਜਮਾਂ ਹੋਇਆ। ਬਹੁਤ ਵੱਡਾ ਖਾਤਾ ਜਮਾਂ ਹੋਇਆ। ਬਾਪਦਾਦਾ ਮਹਾਵੀਰ ਬੱਚਿਆਂ ਦੀ ਹਿੰਮਤ ਅਤੇ ਉਮੰਗ - ਉਲਾਸ ਦੇਖ ਪਦਮਗੁਣਾਂ ਤੋਂ ਵੀ ਜ਼ਿਆਦਾ ਹਰਸ਼ਿਤ ਹੁੰਦੇ ਹਨ। ਹਿੰਮਤ ਰੱਖੀ ਹੈ, ਸੰਗਠਣ ਸਦਾ ਸਨੇਹ ਦੇ ਸੂਤਰ ਵਿੱਚ ਰਿਹਾ ਹੈ ਇਸਲਈ ਇਸਦੀ ਸਫ਼ਲਤਾ ਹੈ। ਸੰਗਠਨ ਮਜਬੂਤ ਹੈ ਨਾ! ਛੋਟੀ ਮਾਲਾ ਮਜਬੂਤ ਹੈ। ਕੰਗਣ ਤੇ ਨਹੀਂ ਬਣੀ, ਕੰਗਣ ਤਾਂ ਹੈ ਨਾ ਇਸਲਈ ਛੋਟੀ ਮਾਲਾ ਵੀ ਪੂਜੀ ਜਾਂਦੀ ਹੈ। ਬੜੀ ਵਧੀਆ ਤਿਆਰੀ ਹੋ ਰਹੀ ਹੈ, ਉਹ ਵੀ ਹੋ ਜਾਏਗੀ, ਹੋਣੀ ਹੀ ਹੈ। ਸੁਣਾਇਆ ਸੀ ਨਾ - ਵੱਡੀ ਮਾਲਾ ਦੇ ਦਾਣੇ ਤਿਆਰ ਹਨ ਪਰ ਦਾਣੇ ਨਾਲ ਦਾਣਾ ਮਿਲਣ ਨਾਲ ਥੋੜੀ ਜਿਹੀ ਮਾਰਜਿਨ ਹੈ। ਛੋਟੀ ਮਾਲਾ ਚੰਗੀ ਤਿਆਰ ਹੈ, ਇਸੀ ਮਾਲਾ ਦੇ ਕਾਰਨ ਹੀ ਸਫਲਤਾ ਸਹਿਜ ਹੈ ਅਤੇ ਸਫਲਤਾ ਸਦਾ ਮਾਲਾ ਦੇ ਮਣਕਿਆਂ ਦੇ ਗਲੇ ਵਿੱਚ ਪਿਰੋਈ ਹੋਈ ਹੈ। ਵਿਜੇਈ ਦਾ ਤਿਲਕ ਲੱਗਿਆ ਹੋਇਆ ਹੈ। ਬਾਪਦਾਦਾ ਖੁਸ਼ ਹਨ, ਪਦਮਗੁਣਾਂ ਮੁਬਾਰਕ ਹੈ। ਨਿਮਿਤ ਤਾਂ ਤੁਸੀਂ ਹੋ ਨਾ। ਬਾਪ ਤੇ ਕਰਾਵਣਹਾਰ ਹਨ। ਕਰਾਉਣ ਵਾਲਾ ਕੌਣ ਹੈ? ਕਰਨ ਦੇ ਲਈ ਨਿਮਤ ਤੁਸੀਂ ਹੋ, ਬਾਪ ਤਾਂ ਬੈਕਬੋਨ ਹਨ, ਇਸਲਈ ਬਹੁਤ ਚੰਗੀ ਪ੍ਰੀਤਿ ਦੀ ਰੀਤੀ ਵੀ ਨਿਭਾਈ ਅਤੇ ਪਾਲਣਾ ਦੀ ਰੀਤੀ ਵੀ ਚੰਗੀ ਨਿਭਾਈ। ਅੱਛਾ।

ਵਰਦਾਨ:-
ਚੰਗੇ ਸੰਕਲਪ ਰੂਪੀ ਬੀਜ਼ ਦਵਾਰਾ ਚੰਗਾ ਫ਼ਲ ਪ੍ਰਾਪਤ ਕਰਨ ਵਾਲੇ ਸਿੱਧੀ ਸਵਰੂਪ ਆਤਮਾ ਭਵ

ਸਿੱਧੀ ਸਵਰੂਪ ਆਤਮਾਵਾਂ ਦਾ ਹਰ ਸੰਕਲਪ ਆਪਣੇ ਪ੍ਰਤੀ ਅਤੇ ਦੂਸਰਿਆਂ ਦੇ ਪ੍ਰਤੀ ਸਿੱਧ ਹੋਣ ਵਾਲੇ ਹੁੰਦੇ ਹਨ। ਉਹਨਾਂ ਨੂੰ ਹਰ ਕਰਮ ਵਿੱਚ ਸਿੱਧੀ ਪ੍ਰਾਪਤ ਹੁੰਦੀ ਹੈ। ਉਹ ਜੋ ਬੋਲ ਬੋਲਦੇ ਹਨ ਉਹ ਸਿੱਧ ਹੋ ਜਾਂਦੇ ਹਨ ਇਸਲਈ ਸੱਤ ਵਚਨ ਕਿਹਾ ਜਾਂਦਾ ਹੈ। ਸਿੱਧੀ ਸਵਰੂਪ ਆਤਮਾਵਾਂ ਦਾ ਹਰ ਸੰਕਲਪ, ਬੋਲ ਅਤੇ ਕਰਮ ਸਿੱਧੀ ਪ੍ਰਾਪਤ ਹੋਣ ਵਾਲਾ ਹੁੰਦਾ ਹੈ, ਵਿਅਰਥ ਨਹੀਂ। ਜੇਕਰ ਸੰਕਲਪ ਰੂਪੀ ਬੀਜ਼ ਬਹੁਤ ਚੰਗਾ ਹੈ ਪਰ ਫਲ ਚੰਗਾ ਨਹੀਂ ਨਿਕਲਦਾ ਤਾਂ ਦ੍ਰਿੜ੍ਹ ਧਾਰਣਾ ਦੀ ਧਰਨੀ ਠੀਕ ਨਹੀਂ ਹੈ ਜਾਂ ਅਟੇੰਸ਼ਨ ਦੀ ਪਰਹੇਜ਼ ਦੀ ਕਮੀ ਹੈ।

ਸਲੋਗਨ:-
ਦੁੱਖ ਦੀ ਲਹਿਰ ਤੋਂ ਮੁਕਤ ਹੋਣਾ ਹੈ ਤਾਂ ਕਰਮਯੋਗੀ ਬਣਕੇ ਹਰ ਕਰਮ ਕਰੋ।

ਸੂਚਨਾ:- ਅੱਜ ਮਹੀਨੇ ਦਾ ਤੀਸਰਾ ਰਵੀਵਾਰ ਹੈ, ਸਭ ਰਾਜਯੋਗ ਤੱਪਸਵੀ ਭਰਾ ਭੈਣਾਂ ਸ਼ਾਮ 6:30 ਤੋਂ 7 :30 ਵਜੇ ਤੱਕ, ਵਿਸ਼ੇਸ਼ ਯੋਗ ਅਭਿਆਸ ਦੇ ਸਮੇਂ ਆਪਣੇ ਆਕਾਰੀ ਫਰਿਸ਼ਤੇ ਸਵਰੂਪ ਵਿੱਚ ਸਥਿਤ ਹੋ, ਵਿਸ਼ਵ ਪਰਿਕ੍ਰਮਾ ਕਰਦੇ ਹੋਏ ਪਕ੍ਰਿਤੀ ਸਹਿਤ ਸਰਵ ਆਤਮਾਵਾਂ ਨੂੰ ਲਾਇਟ ਮਾਈਟ ਦੇਣ ਦੀ ਸੇਵਾ ਕਰੋ।