19.11.19        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਤੁਹਾਨੂੰ ਇੱਕ ਬਾਪ ਤੋਂ ਹੀ ਸੁਣਨਾ ਹੈ ਅਤੇ ਸੁਣ ਕੇ ਦੂਜਿਆਂ ਨੂੰ ਸੁਣਾਉਣਾ ਹੈ

ਪ੍ਰਸ਼ਨ:-
ਬਾਪ ਨੇ ਤੁਸੀਂ ਬੱਚਿਆਂ ਨੂੰ ਕਿਹੜੀ ਸਮਝ ਦਿੱਤੀ ਹੈ, ਜੋ ਦੂਜਿਆਂ ਨੂੰ ਸੁਣਾਉਣੀ ਹੈ?

ਉੱਤਰ:-
ਬਾਬਾ ਨੇ ਤੁਹਾਨੂੰ ਸਮਝ ਦਿੱਤੀ ਕਿ ਤੁਸੀਂ ਆਤਮਾਵਾਂ ਸਭ ਭਰਾ - ਭਰਾ ਹੋ। ਤੁਹਾਨੂੰ ਇੱਕ ਬਾਪ ਦੀ ਯਾਦ ਵਿੱਚ ਰਹਿਣਾ ਹੈ। ਇਹੀ ਗੱਲ ਤੁਸੀਂ ਸਭਨੂੰ ਸੁਣਾਓ ਕਿਉਂਕਿ ਤੁਹਾਨੂੰ ਸਾਰੇ ਵਿਸ਼ਵ ਦੇ ਭਰਾਵਾਂ ਦਾ ਕਲਿਆਣ ਕਰਨਾ ਹੈ। ਤੁਸੀਂ ਹੀ ਇਸ ਸੇਵਾ ਦੇ ਨਿਮਿਤ ਹੋ।

ਓਮ ਸ਼ਾਂਤੀ
ਓਮ ਸ਼ਾਂਤੀ ਅਕਸਰ ਕਰਕੇ ਕਿਉਂ ਕਿਹਾ ਜਾਂਦਾ ਹੈ? ਇਹ ਹੈ ਪਰਿਚੈ ਦੇਣਾ - ਆਤਮਾ ਦਾ ਪਰਿਚੈ ਆਤਮਾ ਹੀ ਦਿੰਦੀ ਹੈ। ਗੱਲਬਾਤ ਆਤਮਾ ਹੀ ਕਰਦੀ ਹੈ ਸ਼ਰੀਰ ਦੁਆਰਾ। ਆਤਮਾ ਬਗ਼ੈਰ ਤਾਂ ਸ਼ਰੀਰ ਕੁਝ ਕਰ ਨਹੀਂ ਸਕਦਾ। ਤਾਂ ਇਹ ਆਤਮਾ ਆਪਣਾ ਪਰਿਚੈ ਦਿੰਦੀ ਹੈ। ਅਸੀਂ ਆਤਮਾ ਹਾਂ ਪਰਮਪਿਤਾ ਦੀ ਸੰਤਾਨ ਹਾਂ। ਉਹ ਤਾਂ ਕਹਿ ਦਿੰਦੇ ਅਹਿਮ ਆਤਮਾ ਸੋ ਪ੍ਰਮਾਤਮਾ। ਤੁਸੀਂ ਬੱਚਿਆਂ ਨੂੰ ਇਹ ਸਭ ਗੱਲਾਂ ਸਮਝਾਈਆਂ ਜਾਂਦੀਆਂ ਹਨ। ਬਾਪ ਤਾਂ ਬੱਚੇ - ਬੱਚੇ ਹੀ ਕਹਿਣਗੇ ਨਾ। ਰੂਹਾਨੀ ਬਾਪ ਕਹਿੰਦੇ ਹਨ - ਹੇ ਰੂਹਾਨੀ ਬੱਚਿਓ, ਇਨ੍ਹਾਂ ਆਰਗਨਜ਼ ਦੁਆਰਾ ਤੁਸੀਂ ਸਮਝਦੇ ਹੋ। ਬਾਪ ਸਮਝਾਉਂਦੇ ਹਨ ਪਹਿਲੇ - ਪਹਿਲੇ ਹੈ ਗਿਆਨ ਫੇਰ ਹੈ ਭਗਤੀ। ਇਵੇਂ ਨਹੀਂ ਕਿ ਪਹਿਲੇ ਭਗਤੀ, ਪਿੱਛੇ ਗਿਆਨ ਹੈ। ਪਹਿਲੇ ਹੈ ਗਿਆਨ ਦਿਨ, ਭਗਤੀ ਹੈ ਰਾਤ। ਫੇਰ ਪਿੱਛੇ ਦਿਨ ਕਦੋਂ ਆਏ? ਜਦੋਂ ਭਗਤੀ ਦਾ ਵੈਰਾਗ ਹੋਵੇ। ਤੁਹਾਡੀ ਬੁੱਧੀ ਵਿੱਚ ਇਹ ਰਹਿਣਾ ਚਾਹੀਦਾ ਹੈ। ਗਿਆਨ ਅਤੇ ਵਿਗਿਆਨ ਹੈ ਨਾ। ਹੁਣ ਤੁਸੀਂ ਗਿਆਨ ਦੀ ਪੜ੍ਹਾਈ ਪੜ੍ਹ ਰਹੇ ਹੋ। ਫੇਰ ਸਤਿਯੁਗ - ਤ੍ਰੇਤਾ ਵਿੱਚ ਤੁਹਾਨੂੰ ਗਿਆਨ ਦੀ ਪ੍ਰਾਲਬੱਧ ਮਿਲਦੀ ਹੈ। ਗਿਆਨ ਬਾਬਾ ਹੁਣ ਦਿੰਦੇ ਹਨ ਜਿਸਦੀ ਪ੍ਰਾਲਬੱਧ ਫੇਰ ਸਤਿਯੁਗ ਵਿੱਚ ਹੋਵੇਗੀ। ਇਹ ਸਮਝਣ ਦੀਆਂ ਗੱਲਾਂ ਹਨ ਨਾ। ਹੁਣ ਬਾਪ ਤੁਹਾਨੂੰ ਗਿਆਨ ਦੇ ਰਹੇ ਹਨ। ਤੁਸੀਂ ਜਾਣਦੇ ਹੋ ਫੇਰ ਅਸੀਂ ਗਿਆਨ ਤੋਂ ਪਰੇ ਵਿਗਿਆਨ ਆਪਣੇ ਘਰ ਸ਼ਾਂਤੀਧਾਮ ਵਿੱਚ ਜਾਵਾਂਗੇ। ਉਸਨੂੰ ਨਾ ਗਿਆਨ, ਨਾ ਭਗਤੀ ਕਹਾਂਗੇ। ਉਸਨੂੰ ਕਿਹਾ ਜਾਂਦਾ ਹੈ ਵਿਗਿਆਨ। ਗਿਆਨ ਤੋਂ ਪਰੇ ਸ਼ਾਂਤੀਧਾਮ ਵਿੱਚ ਚਲੇ ਜਾਂਦੇ ਹਨ। ਇਹ ਸਭ ਗਿਆਨ ਬੁੱਧੀ ਵਿੱਚ ਰੱਖਣਾ ਹੈ। ਬਾਪ ਗਿਆਨ ਦਿੰਦੇ ਹਨ - ਕਿੱਥੇ ਦੇ ਲਈ? ਭਵਿੱਖ ਨਵੀਂ ਦੁਨੀਆਂ ਦੇ ਲਈ ਦਿੰਦੇ ਹਨ। ਨਵੀਂ ਦੁਨੀਆਂ ਵਿੱਚ ਜਾਣਗੇ ਤਾਂ ਪਹਿਲੇ ਆਪਣੇ ਘਰ ਜ਼ਰੂਰ ਜਾਵਾਂਗੇ। ਮੁਕਤੀਧਾਮ ਵਿੱਚ ਜਾਣਾ ਹੈ। ਜਿੱਥੇ ਦੀਆਂ ਆਤਮਾਵਾਂ ਰਹਿਵਾਸੀ ਹਨ ਉੱਥੇ ਤਾਂ ਜ਼ਰੂਰ ਜਾਣਗੇ ਨਾ। ਇਹ ਨਵੀਂ - ਨਵੀਂ ਗੱਲਾਂ ਤੁਸੀਂ ਹੀ ਸੁਣਦੇ ਹੋ ਹੋਰ ਕੋਈ ਸਮਝ ਨਹੀਂ ਸਕਦੇ। ਤੁਸੀਂ ਸਮਝਦੇ ਹੋ ਅਸੀਂ ਆਤਮਾਵਾਂ ਸਪ੍ਰੀਚੂਅਲ ਫ਼ਾਦਰ ਦੇ ਸਪ੍ਰੀਚੂਅਲ ਬੱਚੇ ਹਾਂ। ਰੂਹਾਨੀ ਬੱਚਿਆਂ ਨੂੰ ਜ਼ਰੂਰ ਰੂਹਾਨੀ ਬਾਪ ਚਾਹੀਦਾ। ਰੂਹਾਨੀ ਬਾਪ ਅਤੇ ਰੂਹਾਨੀ ਬੱਚੇ। ਰੂਹਾਨੀ ਬੱਚਿਆਂ ਦਾ ਇੱਕ ਹੀ ਰੂਹਾਨੀ ਬਾਪ ਹੈ। ਉਹ ਆਕੇ ਨਾਲੇਜ਼ ਦਿੰਦੇ ਹਨ। ਬਾਪ ਕਿਵੇਂ ਆਉਂਦੇ ਹਨ - ਉਹ ਵੀ ਸਮਝਾਇਆ ਹੈ। ਬਾਪ ਕਹਿੰਦੇ ਹਨ ਮੈਨੂੰ ਵੀ ਪ੍ਰਕ੍ਰਿਤੀ ਧਾਰਨ ਕਰਨੀ ਪੈਂਦੀ ਹੈ। ਹੁਣ ਤੁਹਾਨੂੰ ਬਾਪ ਤੋਂ ਸੁਣਨਾ ਹੀ ਸੁਣਨਾ ਹੈ। ਸਿਵਾਏ ਬਾਪ ਦੇ ਹੋਰ ਕੋਈ ਤੋਂ ਸੁਣਨਾ ਨਹੀਂ ਹੈ। ਬੱਚੇ ਸੁਣਕੇ ਫੇਰ ਹੋਰ ਭਰਾਵਾਂ ਨੂੰ ਸੁਣਾਉਂਦੇ ਹਨ। ਕੁਝ ਨਾ ਕੁਝ ਸੁਣਾਉਂਦੇ ਜ਼ਰੂਰ ਹਨ। ਆਪਣੇ ਨੂੰ ਆਤਮਾ ਸਮਝੋ, ਬਾਪ ਨੂੰ ਯਾਦ ਕਰੋ ਕਿਉਂਕਿ ਉਹੀ ਪਤਿਤ - ਪਾਵਨ ਹੈ। ਬੁੱਧੀ ਉੱਥੇ ਚਲੀ ਜਾਂਦੀ ਹੈ। ਬੱਚਿਆਂ ਨੂੰ ਸਮਝਾਉਣ ਨਾਲ ਸਮਝ ਜਾਂਦੇ ਹਨ ਕਿਉਂਕਿ ਪਹਿਲੇ ਬੇਸਮਝ ਸੀ। ਭਗਤੀ ਮਾਰ੍ਗ ਵਿੱਚ ਬੇਸਮਝੀ ਨਾਲ ਰਾਵਣ ਦੇ ਚੰਬੇ ਵਿੱਚ ਆਉਣ ਨਾਲ ਕੀ ਕਰਦੇ ਹਨ! ਕਿਵੇਂ ਛੀ - ਛੀ ਬਣ ਜਾਂਦੇ ਹਨ! ਸ਼ਰਾਬ ਪੀਣ ਨਾਲ ਕੀ ਬਣ ਜਾਂਦੇ ਹਨ? ਸ਼ਰਾਬ ਗੰਦਗੀ ਨੂੰ ਹੋਰ ਫੈਲਾਉਂਦੀ ਹੈ। ਹੁਣ ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਹੈ ਕਿ ਬੇਹੱਦ ਦੇ ਬਾਪ ਤੋਂ ਸਾਨੂੰ ਵਰਸਾ ਲੈਣਾ ਹੈ। ਕਲਪ - ਕਲਪ ਲੈਂਦੇ ਆਏ ਹਾਂ ਇਸਲਈ ਦੈਵੀਗੁਣ ਵੀ ਜ਼ਰੂਰ ਧਾਰਨ ਕਰਨੇ ਹਨ। ਕ੍ਰਿਸ਼ਨ ਦੇ ਦੈਵੀਗੁਣਾਂ ਦੀ ਕਿੰਨੀ ਮਹਿਮਾ ਹੈ। ਬੈਕੁੰਠ ਦਾ ਮਾਲਿਕ ਕਿੰਨਾ ਮਿੱਠਾ ਹੈ। ਹੁਣ ਕ੍ਰਿਸ਼ਨ ਦੀ ਡਾਇਨੇਸਟੀ ਨਹੀਂ ਕਹਿਣਗੇ। ਡਾਇਨੇਸਟੀ ਵਿਸ਼ਨੂੰ ਜਾਂ ਲਕਸ਼ਮੀ - ਨਾਰਾਇਣ ਦੀ ਕਹਾਂਗੇ। ਹੁਣ ਤੁਸੀਂ ਬੱਚਿਆਂ ਨੂੰ ਪਤਾ ਹੈ ਬਾਪ ਹੀ ਸਤਿਯੁਗੀ ਰਾਜਾਈ ਦੀ ਡਾਇਨੇਸਟੀ ਸਥਾਪਨ ਕਰਦੇ ਹਨ। ਇਹ ਚਿੱਤਰ ਆਦਿ ਭਾਵੇਂ ਨਾ ਵੀ ਹੋਣ ਤਾਂ ਵੀ ਸਮਝਾ ਸਕਦੇ ਹੋ। ਮੰਦਿਰ ਤਾਂ ਬਹੁਤ ਬਣਦੇ ਰਹਿੰਦੇ ਹਨ, ਜਿਨ੍ਹਾਂ ਵਿੱਚ ਗਿਆਨ ਹੈ ਉਹ ਹੋਰਾਂ ਦਾ ਵੀ ਕਲਿਆਣ ਕਰਨ, ਆਪਸਮਾਨ ਬਣਾਉਣ ਭੱਜਦੇ ਰਹਿਣਗੇ। ਆਪਣੇ ਨੂੰ ਵੇਖਣਾ ਹੈ ਅਸੀਂ ਕਿੰਨਿਆਂ ਨੂੰ ਗਿਆਨ ਸੁਣਾਇਆ ਹੈ! ਕੋਈ - ਕੋਈ ਨੂੰ ਝੱਟ ਗਿਆਨ ਦਾ ਤੀਰ ਲੱਗ ਜਾਂਦਾ ਹੈ। ਭੀਸ਼ਮ - ਪਿਤਾਮਹ ਆਦਿ ਨੇ ਵੀ ਕਿਹਾ ਹੈ ਨਾ - ਸਾਨੂੰ ਕੁਮਾਰੀਆਂ ਨੇ ਗਿਆਨ ਬਾਣ ਮਾਰਿਆ। ਇਹ ਸਭ ਪਵਿੱਤਰ ਕੁਮਾਰ - ਕੁਮਾਰੀਆਂ ਹਨ ਅਰਥਾਤ ਬੱਚੇ ਹਨ। ਤੁਸੀਂ ਸਭ ਬੱਚੇ ਹੋ ਇਸਲਈ ਕਹਿੰਦੇ ਹੋ ਅਸੀਂ ਬ੍ਰਹਮਾ ਦੇ ਬੱਚੇ ਕੁਮਾਰ - ਕੁਮਾਰੀਆਂ ਭਰਾ - ਭੈਣ ਹੋ। ਇਹ ਪਵਿੱਤਰ ਨਾਤਾ ਹੁੰਦਾ ਹੈ। ਸੋ ਵੀ ਅਡੋਪਟੇਡ ਚਿਲਡ੍ਰੇਨ ਹੋ। ਬਾਪ ਨੇ ਅਡੋਪਟ ਕੀਤਾ ਹੈ। ਸ਼ਿਵਬਾਬਾ ਨੇ ਅਡੋਪਟ ਕੀਤਾ ਹੈ ਪ੍ਰਜਾਪਿਤਾ ਬ੍ਰਹਮਾ ਦੁਆਰਾ। ਅਸਲ ਵਿੱਚ ਅਡੋਪਟ ਅੱਖਰ ਵੀ ਨਹੀਂ ਕਹਾਂਗੇ। ਸ਼ਿਵਬਾਬਾ ਦੇ ਬੱਚੇ ਤਾਂ ਹੈ ਹੀ। ਸਭ ਮੈਨੂੰ ਬੁਲਾਉਂਦੇ ਹਨ ਸ਼ਿਵਬਾਬਾ, ਸ਼ਿਵਬਾਬਾ ਆਓ। ਪਰ ਸਮਝ ਕੁਝ ਨਹੀਂ ਹੈ। ਸਭ ਆਤਮਾਵਾਂ ਸ਼ਰੀਰ ਧਾਰਨ ਕਰ ਪਾਰ੍ਟ ਵਜਾਉਂਦੀਆਂ ਹਨ। ਤਾਂ ਸ਼ਿਵਬਾਬਾ ਵੀ ਜ਼ਰੂਰ ਸ਼ਰੀਰ ਦੁਆਰਾ ਪਾਰ੍ਟ ਵਜਾਉਣਗੇ ਨਾ। ਸ਼ਿਵਬਾਬਾ ਪਾਰ੍ਟ ਨਾ ਵਜਾਉਣ ਫੇਰ ਤਾਂ ਕੋਈ ਕੰਮ ਦਾ ਨਾ ਰਿਹਾ। ਵੈਲਯੂ ਹੀ ਨਹੀਂ ਹੁੰਦੀ। ਉਨ੍ਹਾਂ ਦੀ ਵੈਲਯੂ ਹੀ ਉਦੋਂ ਹੁੰਦੀ ਹੈ ਜਦਕਿ ਸਾਰੀ ਦੁਨੀਆਂ ਨੂੰ ਸਦਗਤੀ ਵਿੱਚ ਪਹੁੰਚਾਉਂਦੇ ਹਨ ਉਦੋਂ ਉਨ੍ਹਾਂ ਦੀ ਮਹਿਮਾ ਭਗਤੀਮਾਰ੍ਗ ਵਿੱਚ ਗਾਉਂਦੇ ਹਨ। ਸਦਗਤੀ ਹੋ ਜਾਂਦੀ ਹੈ ਫੇਰ ਪਿੱਛੇ ਤਾਂ ਬਾਪ ਨੂੰ ਯਾਦ ਕਰਨ ਦੀ ਲੋੜ੍ਹ ਹੀ ਨਹੀਂ ਰਹਿੰਦੀ। ਉਹ ਸਿਰਫ਼ ਗੌਡ ਫ਼ਾਦਰ ਕਹਿੰਦੇ ਹਨ ਤਾਂ ਫੇਰ ਟੀਚਰ ਗੁੰਮ ਹੋ ਜਾਂਦਾ। ਕਹਿਣ ਮਾਤਰ ਰਹਿ ਜਾਂਦਾ ਕਿ ਪਰਮਪਿਤਾ ਪ੍ਰਮਾਤਮਾ ਪਾਵਨ ਬਣਾਉਣ ਵਾਲਾ ਹੈ। ਉਹ ਸਦਗਤੀ ਕਰਨ ਵਾਲਾ ਵੀ ਨਹੀਂ ਕਹਿੰਦੇ। ਭਾਵੇਂ ਗਾਇਨ ਵਿੱਚ ਆਉਂਦਾ ਹੈ - ਸ੍ਰਵ ਦਾ ਸਦਗਤੀ ਦਾਤਾ ਇੱਕ ਹੈ। ਪਰ ਬਗ਼ੈਰ ਅਰ੍ਥ ਕਹਿ ਦਿੰਦੇ ਹਨ। ਹੁਣ ਤੁਸੀਂ ਜੋ ਕੁਝ ਕਹਿੰਦੇ ਹੋ ਉਹ ਅਰ੍ਥ ਸਹਿਤ। ਸਮਝਦੇ ਹੋ ਭਗਤੀ ਦੀ ਰਾਤ ਵੱਖ ਹੈ, ਗਿਆਨ ਦਿਨ ਵੱਖ ਹੈ। ਦਿਨ ਦਾ ਵੀ ਟਾਈਮ ਹੁੰਦਾ ਹੈ। ਭਗਤੀ ਦਾ ਵੀ ਟਾਈਮ ਹੁੰਦਾ ਹੈ। ਇਹ ਬੇਹੱਦ ਦੀ ਗੱਲ ਹੈ। ਤੁਸੀਂ ਬੱਚਿਆਂ ਨੂੰ ਨਾਲੇਜ਼ ਮਿਲੀ ਹੈ ਬੇਹੱਦ ਦੀ। ਅੱਧਾਕਲਪ ਹੈ ਦਿਨ, ਅੱਧਾਕਲਪ ਹੈ ਰਾਤ। ਬਾਪ ਕਹਿੰਦੇ ਹਨ ਮੈਂ ਵੀ ਆਉਂਦਾ ਹਾਂ ਰਾਤ ਨੂੰ ਦਿਨ ਬਣਾਉਣ।

ਤੁਸੀਂ ਜਾਣਦੇ ਹੋ ਅੱਧਾਕਲਪ ਹੈ ਰਾਵਣ ਦਾ ਰਾਜ, ਉਸ ਵਿੱਚ ਅਨੇਕ ਪ੍ਰਕਾਰ ਦੇ ਦੁੱਖ ਹਨ ਫੇਰ ਬਾਪ ਨਵੀਂ ਦੁਨੀਆਂ ਸਥਾਪਨ ਕਰਦੇ ਹਨ ਤਾਂ ਉਸ ਵਿੱਚ ਸੁੱਖ ਹੀ ਸੁੱਖ ਮਿਲਦਾ ਹੈ। ਕਿਹਾ ਵੀ ਜਾਂਦਾ ਹੈ ਸੁੱਖ ਅਤੇ ਦੁੱਖ ਦਾ ਖੇਡ ਹੈ। ਸੁੱਖ ਮਤਲਬ ਰਾਮ, ਦੁੱਖ ਮਤਲਬ ਰਾਵਣ। ਰਾਵਣ ਤੇ ਜੀਤ ਪਾਉਂਦੇ ਹੋ ਤਾਂ ਫੇਰ ਰਾਮਰਾਜ ਆਉਂਦਾ ਹੈ, ਫੇਰ ਅੱਧਾਕਲਪ ਬਾਦ ਰਾਵਣ, ਰਾਮਰਾਜ ਤੇ ਜੀਤ ਪਾ ਰਾਜ ਕਰਦੇ ਹਨ। ਤੁਸੀਂ ਹੁਣ ਮਾਇਆ ਤੇ ਜਿੱਤ ਪਾਉਂਦੇ ਹੋ। ਅੱਖਰ ਬਾਈ ਅੱਖਰ ਤੁਸੀਂ ਅਰ੍ਥ ਸਹਿਤ ਕਹਿੰਦੇ ਹੋ। ਇਹ ਤੁਹਾਡੀ ਹੈ ਈਸ਼ਵਰੀਏ ਭਾਸ਼ਾ। ਇਹ ਕੋਈ ਸਮਝੇਗਾ ਥੋੜ੍ਹੇਹੀ। ਈਸ਼ਵਰ ਕਿਵੇਂ ਗੱਲ ਕਰਦੇ ਹਨ। ਤੁਸੀਂ ਜਾਣਦੇ ਹੋ ਇਹ ਗੌਡ ਫ਼ਾਦਰ ਦੀ ਭਾਸ਼ਾ ਹੈ ਕਿਉਂਕਿ ਗੌਡ ਫ਼ਾਦਰ ਨਾਲੇਜ਼ਫੁੱਲ ਹੈ। ਗਾਇਆ ਵੀ ਜਾਂਦਾ ਹੈ ਉਹ ਗਿਆਨ ਦਾ ਸਾਗਰ ਨਾਲੇਜ਼ਫੁੱਲ ਹੈ ਤਾਂ ਜ਼ਰੂਰ ਕਿਸੇ ਨੂੰ ਤਾਂ ਨਾਲੇਜ਼ ਦੇਣਗੇ ਨਾ। ਹੁਣ ਤੁਸੀਂ ਸਮਝਦੇ ਹੋ ਕਿਵੇਂ ਬਾਬਾ ਨਾਲੇਜ਼ ਦਿੰਦੇ ਹਨ। ਆਪਣੀ ਵੀ ਪਛਾਣ ਦਿੰਦੇ ਹਨ ਅਤੇ ਸ੍ਰਿਸ਼ਟੀ ਚੱਕਰ ਦਾ ਵੀ ਨਾਲੇਜ਼ ਦਿੰਦੇ ਹਨ। ਜੋ ਨਾਲੇਜ਼ ਲੈਣ ਨਾਲ ਅਸੀਂ ਚੱਕਰਵਰਤੀ ਰਾਜਾ ਬਣਦੇ ਹਾਂ। ਸਵਦਰਸ਼ਨ ਚੱਕਰ ਹੈ ਨਾ। ਯਾਦ ਕਰਨ ਨਾਲ ਸਾਡੇ ਪਾਪ ਕੱਟਦੇ ਜਾਂਦੇ ਹਨ। ਇਹ ਹੈ ਤੁਹਾਡਾ ਅਹਿੰਸਕ ਚੱਕਰ ਯਾਦ ਦਾ। ਉਹ ਚੱਕਰ ਹੈ ਹਿੰਸਕ, ਸਿਰ ਕਟਾਉਣ ਦਾ। ਉਹ ਅਗਿਆਨੀ ਮਨੁੱਖ ਇੱਕ - ਦੋ ਦਾ ਸਿਰ ਕੱਟਦੇ ਰਹਿੰਦੇ ਹਨ। ਤੁਸੀਂ ਇਸ ਸਵਦਰ੍ਸ਼ਦਾਨ ਚੱਕਰ ਨੂੰ ਜਾਨਣ ਨਾਲ ਬਾਦਸ਼ਾਹੀ ਪਾਉਂਦੇ ਹੋ। ਕਾਮ ਮਹਾਸ਼ਤ੍ਰੁ ਹੈ, ਜਿਸ ਨਾਲ ਆਦਿ, ਮੱਧ, ਅੰਤ ਦੁੱਖ ਮਿਲਦਾ ਹੈ। ਉਹ ਹੈ ਦੁੱਖ ਚੱਕਰ। ਤੁਹਾਨੂੰ ਬਾਪ ਇਹ ਚੱਕਰ ਦੀ ਨਾਲੇਜ਼ ਸਮਝਾਉਂਦੇ ਹਨ। ਸਵਦਰ੍ਸ਼ਨ ਚੱਕਰਧਾਰੀ ਬਣਾ ਦਿੰਦੇ ਹਨ। ਸ਼ਾਸਤ੍ਰਾਂ ਵਿੱਚ ਤਾਂ ਕਿੰਨੀਆਂ ਕਥਾਵਾਂ ਬਣਾ ਦਿੱਤੀਆਂ ਹਨ। ਤੁਹਾਨੂੰ ਹੁਣ ਉਹ ਸਭ ਭੁੱਲਣਾ ਪੈਂਦਾ ਹੈ। ਸਿਰਫ਼ ਇੱਕ ਬਾਪ ਨੂੰ ਯਾਦ ਕਰਨਾ ਹੈ ਕਿਉਂਕਿ ਬਾਪ ਤੋਂ ਹੀ ਸ੍ਵਰਗ ਦਾ ਵਰਸਾ ਲਵੋਗੇ। ਬਾਪ ਨੂੰ ਯਾਦ ਕਰਨਾ ਹੈ ਅਤੇ ਵਰਸਾ ਲੈਣਾ ਹੈ। ਕਿੰਨਾ ਸਹਿਜ ਹੈ। ਬੇਹੱਦ ਦਾ ਬਾਪ ਨਵੀਂ ਦੁਨੀਆਂ ਸਥਾਪਨ ਕਰਦੇ ਹਨ ਤਾਂ ਵਰਸਾ ਲੈਣ ਦੇ ਲਈ ਹੀ ਯਾਦ ਕਰਦੇ ਹੋ। ਇਹ ਹੈ ਮਨਮਨਾਭਵ, ਮੱਧਿਆਜੀ ਭਵ। ਬਾਪ ਅਤੇ ਵਰਸੇ ਨੂੰ ਯਾਦ ਕਰਦੇ, ਬੱਚਿਆਂ ਨੂੰ ਖੁਸ਼ੀ ਦਾ ਪਾਰਾ ਚੜ੍ਹਿਆ ਰਹਿਣਾ ਚਾਹੀਦਾ। ਅਸੀਂ ਬੇਹੱਦ ਦੇ ਬਾਪ ਦੇ ਬੱਚੇ ਹਾਂ। ਬਾਪ ਸ੍ਵਰਗ ਦੀ ਸਥਾਪਨਾ ਕਰਦੇ ਹਾਂ, ਅਸੀਂ ਮਾਲਿਕ ਸੀ ਫੇਰ ਜ਼ਰੂਰ ਹੋਵਾਂਗੇ। ਫੇਰ ਤੁਸੀਂ ਹੀ ਨਰਕਵਾਸੀ ਹੋਏ ਹੋ। ਸਤੋਪ੍ਰਧਾਨ ਸੀ, ਹੁਣ ਤਮੋਪ੍ਰਧਾਨ ਬਣੇ ਹੋ। ਭਗਤੀ ਮਾਰ੍ਗ ਵਿੱਚ ਅਸੀਂ ਹੀ ਆਏ ਹਾਂ। ਆਲਰਾਊਂਡ ਚੱਕਰ ਲਗਾਇਆ ਹੈ। ਅਸੀਂ ਹੀ ਭਾਰਤਵਾਸੀ ਸੂਰਜਵੰਸ਼ੀ ਸੀ ਫੇਰ ਚੰਦ੍ਰਵੰਸ਼ੀ, ਵੈਸ਼ਿਆ ਵੰਸ਼ੀ...ਬਣ ਥੱਲੇ ਡਿੱਗੇ ਹੋ। ਅਸੀਂ ਭਾਰਤਵਾਸੀ ਦੇਵੀ - ਦੇਵਤਾ ਸੀ ਫੇਰ ਅਸੀਂ ਹੀ ਡਿੱਗੇ ਹਾਂ। ਤੁਹਾਨੂੰ ਹੁਣ ਸਾਰਾ ਪਤਾ ਪੈਂਦਾ ਹੈ। ਵਾਮ ਮਾਰ੍ਗ ਵਿੱਚ ਜਾਂਦੇ ਤਾਂ ਕਿੰਨਾ ਛੀ - ਛੀ ਬਣ ਜਾਂਦੇ ਹੋ। ਮੰਦਿਰ ਵਿੱਚ ਵੀ ਇਵੇਂ ਛੀ - ਛੀ ਚਿੱਤਰ ਬਣਾਏ ਹੋਏ ਹਨ। ਅੱਗੇ ਘੜੀਆਂ ਵੀ ਇਵੇਂ ਚਿੱਤਰਾਂ ਵਾਲੀਆਂ ਬਣਾਉਂਦੇ ਸੀ। ਹੁਣ ਤੁਸੀਂ ਸਮਝਦੇ ਹੋ ਅਸੀਂ ਕਿੰਨੇ ਗ਼ੁਲ - ਗ਼ੁਲ ਸੀ ਫੇਰ ਅਸੀਂ ਹੀ ਪੁਨਰਜਨਮ ਲੈਂਦੇ - ਲੈਂਦੇ ਕਿੰਨੇ ਛੀ - ਛੀ ਬਣਦੇ ਹਾਂ। ਇਹ ਸਤਿਯੁਗ ਦੇ ਮਾਲਿਕ ਸੀ ਤਾਂ ਦੈਵੀ - ਗੁਣਾਂ ਵਾਲੇ ਮਨੁੱਖ ਸੀ। ਹੁਣ ਆਸੁਰੀ ਗੁਣਾਂ ਵਾਲੇ ਬਣੇ ਹਾਂ ਹੋਰ ਫ਼ਰਕ ਨਹੀਂ ਹੈ। ਪੂੰਛ ਵਾਲੇ ਜਾਂ ਸੁੰਡ ਵਾਲੇ ਮਨੁੱਖ ਹੁੰਦੇ ਨਹੀਂ ਹਨ। ਦੇਵਤਾਵਾਂ ਦੀ ਸਿਰਫ਼ ਨਿਸ਼ਾਨੀਆਂ ਹਨ। ਬਾਕੀ ਤਾਂ ਸ੍ਵਰਗ ਪ੍ਰਾਏ: ਲੋਪ ਹੋ ਗਿਆ ਹੈ ਸਿਰਫ਼ ਇਹ ਚਿੱਤਰ ਨਿਸ਼ਾਨੀ ਹੈ। ਚੰਦ੍ਰਵੰਸ਼ੀਆਂ ਦੀ ਵੀ ਨਿਸ਼ਾਨੀ ਹੈ। ਹੁਣ ਤੁਸੀਂ ਮਾਇਆ ਤੇ ਜਿੱਤ ਪਾਉਣ ਦੇ ਲਈ ਯੁੱਧ ਕਰਦੇ ਹੋ। ਯੁੱਧ ਕਰਦੇ - ਕਰਦੇ ਫੇਲ ਹੋ ਜਾਂਦੇ ਹਨ ਤਾਂ ਉਨ੍ਹਾਂ ਦੀ ਤੀਰ ਕਮਾਨ ਹੈ। ਭਾਰਤਵਾਸੀ ਅਸਲ ਵਿੱਚ ਹੈ ਹੀ ਦੇਵੀ - ਦੇਵਤਾ ਘਰਾਣੇ ਦੇ। ਨਹੀਂ ਤਾਂ ਕਿਸ ਘਰਾਣੇ ਦੇ ਗਿਣੇ ਜਾਣਗੇ। ਪਰ ਭਾਰਤਵਾਸੀਆਂ ਨੂੰ ਆਪਣੇ ਘਰਾਣੇ ਦਾ ਪਤਾ ਨਾ ਹੋਣ ਕਾਰਨ ਹਿੰਦੂ ਕਹਿ ਦਿੰਦੇ ਹਨ। ਨਹੀਂ ਤਾਂ ਅਸਲ ਵਿੱਚ ਤੁਹਾਡਾ ਹੈ ਹੀ ਇੱਕ ਘਰਾਣਾ। ਭਾਰਤ ਵਿੱਚ ਹੈ ਸਭ ਦੇਵਤਾ ਘਰਾਣੇ ਦੇ, ਜੋ ਬੇਹੱਦ ਦਾ ਬਾਪ ਸਥਾਪਨ ਕਰਦੇ ਹਨ। ਸ਼ਾਸਤ੍ਰ ਵੀ ਭਾਰਤ ਦਾ ਇੱਕ ਹੀ ਹੈ। ਡੀ.ਟੀ. ਡਾਇਨੇਸਟੀ ਦੀ ਸਥਾਪਨਾ ਹੁੰਦੀ ਹੈ, ਫੇਰ ਉਨ੍ਹਾਂ ਵਿੱਚ ਵੱਖ - ਵੱਖ ਬਰਾਂਚਿਜ਼ ਹੋ ਜਾਂਦੀ ਹੈ। ਬਾਪ ਸਥਾਪਨ ਕਰਦੇ ਹਨ ਦੇਵੀ - ਦੇਵਤਾ ਧਰਮ। ਮੁੱਖ ਹਨ 4 ਧਰਮ। ਫਾਊਂਡੇਸ਼ਨ ਦੇਵੀ - ਦੇਵਤਾ ਧਰਮ ਦਾ ਹੀ ਹੈ। ਰਹਿਣ ਵਾਲੇ ਸਭ ਮੁਕਤੀਧਾਮ ਦੇ ਹਨ। ਫੇਰ ਤੁਸੀਂ ਆਪਣੇ ਦੇਵਤਾਵਾਂ ਦੀ ਬ੍ਰਾਂਚਿਜ ਵਿੱਚ ਚਲੇ ਜਾਵੋਗੇ। ਭਾਰਤ ਬਾਊਂਡਰੀ ਇੱਕ ਹੀ ਹੈ ਹੋਰ ਕਿਸੇ ਧਰਮ ਦੀ ਨਹੀਂ ਹੈ। ਇਹ ਹੈ ਅਸਲ ਦੇਵਤਾ ਧਰਮ ਦੇ। ਫੇਰ ਉਨ੍ਹਾਂ ਤੋਂ ਹੋਰ ਧਰਮ ਨਿਕਲੇ ਹਨ ਡਰਾਮਾ ਦੇ ਪਲੈਨ ਅਨੁਸਾਰ। ਭਾਰਤ ਦਾ ਅਸਲ ਧਰਮ ਹੈ ਹੀ ਡੀ.ਟੀ, ਜੋ ਸਥਾਪਨ ਕਰਨ ਵਾਲਾ ਵੀ ਹੈ ਬਾਪ। ਫੇਰ ਨਵੇਂ - ਨਵੇਂ ਪਤੇ ਨਿਕਲਦੇ ਹਨ। ਇਹ ਸਾਰਾ ਈਸ਼ਵਰੀਏ ਝਾੜ ਹੈ। ਬਾਪ ਕਹਿੰਦੇ ਹਨ ਮੈਂ ਇਸ ਝਾੜ ਦਾ ਬੀਜਰੂਪ ਹਾਂ। ਇਹ ਫਾਊਂਡੇਸ਼ਨ ਹੈ ਫੇਰ ਉਨ੍ਹਾਂ ਤੋਂ ਟਿਊਬਸ ਨਿਕਲਦੀਆਂ ਹਨ। ਮੁੱਖ ਗੱਲ ਹੈ ਹੀ ਅਸੀਂ ਸਭ ਆਤਮਾਵਾਂ ਭਰਾ - ਭਰਾ ਹਾਂ। ਸਭ ਆਤਮਾਵਾਂ ਦਾ ਬਾਪ ਇੱਕ ਹੀ ਹੈ, ਸਾਰੇ ਉਨ੍ਹਾਂ ਨੂੰ ਯਾਦ ਕਰਦੇ ਹਨ। ਹੁਣ ਬਾਪ ਕਹਿੰਦੇ ਹਨ ਇਨ੍ਹਾਂ ਅੱਖਾਂ ਨਾਲ ਤੁਸੀਂ ਜੋ ਕੁਝ ਵੇਖਦੇ ਹੋ ਉਸਨੂੰ ਭੁੱਲ ਜਾਣਾ ਹੈ। ਇਹ ਹੈ ਬੇਹੱਦ ਦਾ ਵੈਰਾਗ, ਉਨ੍ਹਾਂ ਦਾ ਹੈ ਹੱਦ ਦਾ। ਸਿਰਫ਼ ਘਰਬਾਰ ਤੋਂ ਵੈਰਾਗ ਆ ਜਾਂਦਾ ਹੈ। ਤੁਹਾਨੂੰ ਤਾਂ ਇਸ ਸਾਰੀ ਪੁਰਾਣੀ ਦੁਨੀਆਂ ਤੋਂ ਵੈਰਾਗ ਹੈ। ਭਗਤੀ ਦੇ ਬਾਦ ਹੈ ਵੈਰਾਗ ਪੁਰਾਣੀ ਦੁਨੀਆਂ ਦਾ। ਫੇਰ ਅਸੀਂ ਨਵੀਂ ਦੁਨੀਆਂ ਵਿੱਚ ਜਾਵਾਂਗੇ ਵਾਇਆ ਸ਼ਾਂਤੀਧਾਮ। ਬਾਪ ਵੀ ਕਹਿੰਦੇ ਹਨ ਇਹ ਪੁਰਾਣੀ ਦੁਨੀਆਂ ਭਸਮ ਹੋਣੀ ਹੈ। ਇਸ ਪੁਰਾਣੀ ਦੁਨੀਆਂ ਨਾਲ ਹੁਣ ਦਿਲ ਨਹੀਂ ਲਾਉਣੀ ਹੈ। ਰਹਿਣਾ ਤਾਂ ਇੱਥੇ ਹੀ ਹੈ, ਜਦੋਂ ਤੱਕ ਲਾਇਕ ਬਣ ਜਾਵੋ। ਹਿਸਾਬ - ਕਿਤਾਬ ਸਭ ਚੁਕਤੁ ਕਰਨਾ ਹੈ।

ਤੁਸੀਂ ਅੱਧਾਕਲਪ ਦੇ ਲਈ ਸੁੱਖ ਜਮ੍ਹਾਂ ਕਰਦੇ ਹੋ। ਉਨ੍ਹਾਂ ਦਾ ਨਾਮ ਹੀ ਹੈ ਸ਼ਾਂਤੀਧਾਮ, ਸੁੱਖਧਾਮ। ਪਹਿਲੇ ਸੁੱਖ ਹੁੰਦਾ ਹੈ, ਪਿੱਛੇ ਦੁੱਖ। ਬਾਪ ਨੇ ਸਮਝਾਇਆ ਹੈ, ਜੋ ਵੀ ਨਵੀਂ - ਨਵੀਂ ਆਤਮਾਵਾਂ ਉਪਰੋਂ ਆਉਂਦੀਆਂ ਹਨ, ਜਿਵੇਂ ਕ੍ਰਾਇਸਟ ਦੀ ਆਤਮਾ ਆਈ, ਉਨ੍ਹਾਂ ਨੂੰ ਪਹਿਲੇ ਦੁੱਖ ਨਹੀਂ ਹੁੰਦਾ ਹੈ। ਖੇਡ ਹੈ ਹੀ ਪਹਿਲੇ ਸੁੱਖ, ਪਿੱਛੇ ਦੁੱਖ। ਨਵੇਂ - ਨਵੇਂ ਜੋ ਆਉਂਦੇ ਹਨ ਉਹ ਹਨ ਸਤੋਪ੍ਰਧਾਨ। ਜਿਵੇਂ ਤੁਹਾਡਾ ਸੁੱਖ ਦਾ ਅੰਦਾਜ਼ ਜ਼ਿਆਦਾ ਹੈ, ਉਵੇਂ ਸਭਦਾ ਦੁੱਖ ਦਾ ਅੰਦਾਜ਼ ਜ਼ਿਆਦਾ ਹੈ। ਇਹ ਸਭ ਬੁੱਧੀ ਨਾਲ ਕੰਮ ਲਿਆ ਜਾਂਦਾ ਹੈ। ਬਾਪ ਆਤਮਾਵਾਂ ਨੂੰ ਬੈਠ ਸਮਝਾ ਰਹੇ ਹਨ। ਉਹ ਫੇਰ ਹੋਰ ਆਤਮਾਵਾਂ ਨੂੰ ਸਮਝਾਉਂਦੇ ਹਨ। ਬਾਪ ਕਹਿੰਦੇ ਹਨ ਮੈਂ ਇਹ ਸ਼ਰੀਰ ਧਾਰਨ ਕੀਤਾ ਹੈ। ਬਹੁਤ ਜਨਮਾਂ ਦੇ ਅੰਤ ਵਿੱਚ ਅਰਥਾਤ ਤਮੋਪ੍ਰਧਾਨ ਸ਼ਰੀਰ ਵਿੱਚ ਮੈਂ ਪ੍ਰਵੇਸ਼ ਕਰਦਾ ਹਾਂ। ਫੇਰ ਉਨ੍ਹਾਂ ਦੇ ਹੀ ਫ਼ਸਟ ਨੰਬਰ ਵਿੱਚ ਜਾਣਾ ਹੈ। ਫ਼ਸਟ ਸੋ ਲਾਸ੍ਟ, ਲਾਸ੍ਟ ਸੋ ਫਾਸਟ। ਇਹ ਵੀ ਸਮਝਾਉਣਾ ਪੈਂਦਾ ਹੈ। ਫ਼ਸਟ ਦੇ ਪਿੱਛੇ ਫੇਰ ਕੌਣ? ਮਮਾ। ਉਨ੍ਹਾਂ ਦਾ ਪਾਰ੍ਟ ਹੋਣਾ ਚਾਹੀਦਾ। ਉਨ੍ਹਾਂ ਨੇ ਬਹੁਤਿਆਂ ਨੂੰ ਸਿੱਖਿਆ ਦਿੱਤੀ ਹੈ। ਫੇਰ ਤੁਸੀਂ ਬੱਚਿਆਂ ਵਿੱਚ ਮੈਂ ਨੰਬਰਵਾਰ ਹੈ ਜੋ ਬਹੁਤਿਆਂ ਨੂੰ ਸਿੱਖਿਆ ਦਿੰਦੇ, ਪੜ੍ਹਾਉਂਦੇ ਹਨ। ਫੇਰ ਉਹ ਪੜ੍ਹਣ ਵਾਲੇ ਵੀ ਇਵੇਂ ਕੋਸ਼ਿਸ਼ ਕਰਦੇ ਹਨ ਜੋ ਤੁਹਾਡੇ ਤੋਂ ਵੀ ਉੱਚ ਚਲੇ ਜਾਂਦੇ ਹਨ। ਬਹੁਤ ਸੈਂਟਰਸ ਤੇ ਇਵੇਂ ਹੈ ਜੋ ਪੜ੍ਹਾਉਣ ਵਾਲੀ ਟੀਚਰ ਤੋਂ ਉੱਚ ਚਲੇ ਜਾਂਦੇ ਹਨ। ਇੱਕ - ਇੱਕ ਨੂੰ ਵੇਖਿਆ ਜਾਂਦਾ ਹੈ। ਸਭਦੀ ਚਲਨ ਤੋਂ ਪਤਾ ਤਾਂ ਪੈਂਦਾ ਹੈ ਨਾ। ਕੋਈ - ਕੋਈ ਨੂੰ ਤਾਂ ਮਾਇਆ ਇਵੇਂ ਨੱਕ ਤੋਂ ਫ਼ੜ ਲੈਂਦੀ ਹੈ ਜੋ ਇੱਕਦਮ ਖ਼ਤਮ ਕਰ ਦਿੰਦੀ ਹੈ। ਵਿਕਾਰ ਵਿੱਚ ਡਿੱਗ ਪੈਂਦੇ ਹਨ। ਅੱਗੇ ਚੱਲ ਕੇ ਤੁਸੀਂ ਬਹੁਤਿਆਂ ਦਾ ਸੁਣਦੇ ਰਹਿਣਗੇ। ਵੰਡਰ ਖਾਣਗੇ, ਇਹ ਤਾਂ ਸਾਨੂੰ ਗਿਆਨ ਦਿੰਦੇ ਸੀ, ਫੇਰ ਇਹ ਕਿਵੇਂ ਚਲੀ ਗਈ। ਸਾਨੂੰ ਕਹਿੰਦੀ ਸੀ ਪਵਿੱਤਰ ਬਣੋ ਅਤੇ ਖੁਦ ਫੇਰ ਛੀ - ਛੀ ਬਣ ਜਾਂਦੇ ਹਨ। ਬਾਬਾ ਨੇ ਕਿਹਾ ਹੈ ਵੱਡੇ - ਵੱਡੇ ਚੰਗੇ ਮਹਾਂਰਥੀਆਂ ਨੂੰ ਵੀ ਮਾਇਆ ਜ਼ੋਰ ਨਾਲ ਫਟਕਾਏਗੀ। ਜਿਵੇਂ ਤੁਸੀਂ ਮਾਇਆ ਨੂੰ ਫਟਕਾਕੇ ਜਿੱਤ ਪਾਉਂਦੇ ਹੋ, ਮਾਇਆ ਵੀ ਇਵੇਂ ਕਰੇਗੀ। ਬਾਪ ਨੇ ਕਿੰਨੇ ਚੰਗੇ - ਚੰਗੇ ਫ਼ਸਟਕਲਾਸ, ਰਮਣੀਕ ਨਾਮ ਵੀ ਰੱਖੇ। ਪਰ ਹੋ ਮਾਇਆ, ਆਸ਼ਰਿਅਵੰਤ ਸੁਨੰਤੀ, ਕਥੰਤੀ, ਫੇਰ ਭਗੰਤੀ...ਡਿਗੰਤੀ ਹੋ ਗਏ। ਮਾਇਆ ਕਿੰਨੀ ਜਬਰਦਸ੍ਤ ਹੈ ਇਸਲਈ ਬੱਚਿਆਂ ਨੂੰ ਬਹੁਤ ਖ਼ਬਰਦਾਰ ਰਹਿਣਾ ਹੈ। ਯੁੱਧ ਦਾ ਮੈਦਾਨ ਹੈ ਨਾ। ਮਾਇਆ ਦੇ ਨਾਲ ਤੁਹਾਡੀ ਕਿੰਨੀ ਵੱਡੀ ਯੁੱਧ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਇੱਥੇ ਹੀ ਸਭ ਹਿਸਾਬ - ਕਿਤਾਬ ਚੁਕਤੁ ਕਰ ਆਪਣਾ ਅੱਧਾਕਲਪ ਦੇ ਲਈ ਸੁੱਖ ਜਮਾ ਕਰਨਾ ਹੈ। ਇਸ ਪੁਰਾਣੀ ਦੁਨੀਆਂ ਨਾਲ ਹੁਣ ਦਿਲ ਨਹੀਂ ਲਗਾਉਣੀ ਹੈ। ਇਨ੍ਹਾਂ ਅੱਖਾਂ ਨਾਲ ਜੋ ਕੁਝ ਵਿਖਾਈ ਦਿੰਦਾਂ ਹੈ, ਉਸ ਨੂੰ ਭੁੱਲ ਜਾਣਾ ਹੈ।

2. ਮਾਇਆ ਬੜੀ ਜ਼ਬਰਦਸ੍ਤ ਹੈ, ਉਸ ਤੋਂ ਖ਼ਬਰਦਾਰ ਰਹਿਣਾ ਹੈ। ਪੜ੍ਹਾਈ ਵਿੱਚ ਗੈਲਪ ਕਰ ਅੱਗੇ ਜਾਣਾ ਹੈ। ਇੱਕ ਬਾਪ ਤੋਂ ਹੀ ਸੁਣਨਾ ਅਤੇ ਉਨ੍ਹਾਂ ਤੋਂ ਹੀ ਸੁਣਿਆ ਹੋਇਆ ਦੂਜਿਆਂ ਨੂੰ ਸੁਣਾਉਣਾ ਹੈ।

ਵਰਦਾਨ:-
ਸਦਾ ਇੱਕਰਸ ਮੂਡ ਦੁਆਰਾ ਸ੍ਰਵ ਆਤਮਾਵਾਂ ਨੂੰ ਸੁੱਖ - ਸ਼ਾਂਤੀ - ਪ੍ਰੇਮ ਦੀ ਅੰਚਲੀ ਦੇਣ ਵਾਲੇ ਮਹਾਦਾਨੀ ਭਵ :

ਤੁਸੀਂ ਬੱਚਿਆਂ ਦੀ ਮੂਡ ਸਦਾ ਖੁਸ਼ੀ ਦੀ ਇੱਕਰਸ ਰਹੇ, ਕਦੀ ਮੂਡ ਆਫ਼, ਕਦੀ ਮੂਡ ਬਹੁਤ ਖੁਸ਼.ਇਵੇਂ ਨਹੀਂ। ਸਦਾ ਮਹਾਦਾਨੀ ਬਣਨ ਵਾਲੇ ਦੀ ਮੂਡ ਕਦੀ ਬਦਲਦੀ ਨਹੀਂ ਹੈ। ਦੇਵਤਾ ਬਣਨ ਵਾਲੇ ਮਤਲਬ ਦੇਣ ਵਾਲੇ। ਤੁਹਾਨੂੰ ਕੋਈ ਕੁਝ ਵੀ ਦਵੇ ਪਰ ਤੁਸੀਂ ਮਹਾਦਾਨੀ ਬੱਚੇ ਸਭਨੂੰ ਸੁੱਖ ਦੀ ਅੰਚਲੀ, ਸ਼ਾਂਤੀ ਦੀ ਅੰਚਲੀ, ਪ੍ਰੇਮ ਦੀ ਅੰਚਲੀ ਦਵੋ। ਤਨ ਦੀ ਸੇਵਾ ਦੇ ਨਾਲ ਮਨ ਤੋਂ ਇਵੇਂ ਸੇਵਾ ਵਿੱਚ ਵਿੱਚ ਬਿਜ਼ੀ ਰਹੋ ਤਾਂ ਡਬਲ ਪੁੰਨਯ ਜਮ੍ਹਾਂ ਹੋ ਜਾਵੇਗਾ।

ਸਲੋਗਨ:-
ਤੁਹਾਡੀ ਵਿਸ਼ੇਸ਼ਤਾਵਾਂ ਪ੍ਰਭੂ ਪ੍ਰਸ਼ਾਦ ਹਨ, ਇਸ ਨੂੰ ਸਵੈ ਪ੍ਰਤਿ ਯੂਜ਼ ਨਹੀਂ ਕਰੋ, ਵੰਡੋ ਅਤੇ ਵਧਾਓ