19-11-20 ਸਵੇਰੇ ਦੀ ਮੁਰਲੀ ਓਮ ਸ਼ਾਂਤੀ "ਬਾਪਦਾਦਾ” ਮਧੂਬਨ


"ਮਿੱਠੇ ਬੱਚੇ:- ਇਹ ਸਾਰੀ ਦੁਨੀਆਂ ਰੋਗੀਆਂ ਦੀ ਵੱਡੀ ਹਸਪਤਾਲ ਹੈ, ਬਾਬਾ ਆਏ ਹਨ ਸਾਰੀ ਦੁਨੀਆਂ ਨੂੰ ਨਿਰੋਗੀ ਬਣਾਉਣ"

ਪ੍ਰਸ਼ਨ:-

ਕਿਹੜੀ ਸਮ੍ਰਿਤੀ ਰਹੇ ਤਾਂ ਕਦੇ ਵੀ ਮੁਰਝਾਇਸ ਜਾਂ ਦੁਖ ਦੀ ਲਹਿਰ ਨਹੀਂ ਆ ਸਕਦੀ ਹੈ?

ਉੱਤਰ:-

ਹੁਣ ਅਸੀਂ ਇਸ ਪੁਰਾਣੀ ਦੁਨੀਆਂ, ਪੁਰਾਣੇ ਸ਼ਰੀਰ ਨੂੰ ਛੱਡ ਘਰ ਜਾਵਾਂਗੇ ਫਿਰ ਨਵੀਂ ਦੁਨੀਆਂ ਵਿੱਚ ਪੁਨਰਜਨਮ ਲਵਾਂਗੇ। ਅਸੀਂ ਹੁਣ ਰਾਜਯੋਗ ਸਿੱਖ ਰਹੇ ਹਾਂ - ਰਾਜਾਈ ਵਿੱਚ ਜਾਣ ਦੇ ਲਈ। ਬਾਪ ਅਸੀਂ ਬੱਚਿਆਂ ਦੇ ਲਈ ਰੂਹਾਨੀ ਰਾਜਸਥਾਨ ਸਥਾਪਨ ਕਰ ਰਹੇ ਹਨ, ਇਹ ਹੀ ਸਮ੍ਰਿਤੀ ਰਹੇ ਤਾਂ ਦੁਖ ਦੀ ਲਹਿਰ ਨਹੀਂ ਆ ਸਕਦੀ।

ਗੀਤ:-

ਤੁਮੀਂ ਹੋ ਮਾਤਾ...

ਓਮ ਸ਼ਾਂਤੀ। ਗੀਤ ਕੋਈ ਤੁਸੀਂ ਬੱਚਿਆਂ ਦੇ ਲਈ ਨਹੀਂ ਹਨ ਨਵਿਆਂ - ਨਵਿਆਂ ਨੂੰ ਸਮਝਾਉਣ ਦੇ ਲਈ ਹਨ। ਇਵੇਂ ਵੀ ਨਹੀਂ ਕਿ ਇੱਥੇ ਸਭ ਸਮਝਦਾਰ ਹੀ ਹਨ। ਨਹੀਂ, ਬੇਸਮਝ ਨੂੰ ਸਮਝਦਾਰ ਬਣਾਇਆ ਜਾਂਦਾ ਹੈ। ਬੱਚੇ ਸਮਝਦੇ ਹਨ ਅਸੀਂ ਕਿੰਨੇ ਬੇਸਮਝ ਬਣ ਗਏ ਸੀ, ਹੁਣ ਬਾਪ ਸਾਨੂੰ ਸਮਝਦਾਰ ਬਣਾਉਂਦੇ ਹਨ। ਜਿਵੇਂ ਸਕੂਲ ਵਿੱਚ ਪੜ੍ਹਕੇ ਬੱਚੇ ਕਿੰਨੇ ਸਮਝਦਾਰ ਬਣ ਜਾਂਦੇ ਹਨ। ਹਰੇਕ ਆਪਣੀ - ਆਪਣੀ ਸਮਝ ਨਾਲ ਬੈਰਿਸਟਰ, ਇੰਜੀਨੀਅਰ ਆਦਿ ਬਣਦੇ ਹਨ। ਇਹ ਤਾਂ ਆਤਮਾ ਨੂੰ ਸਮਝਦਾਰ ਬਣਾਉਣਾ ਹੈ। ਪੜ੍ਹਦੀ ਵੀ ਆਤਮਾ ਹੈ ਸ਼ਰੀਰ ਦਵਾਰਾ। ਪਰੰਤੂ ਬਾਹਰ ਵਿੱਚ ਜੋ ਵੀ ਸਿੱਖਿਆ ਮਿਲਦੀ ਹੈ, ਉਹ ਹੈ ਅਲਪਕਾਲ ਦੇ ਲਈ ਸ਼ਰੀਰ ਨਿਰਵਾਹ ਅਰਥ। ਭਾਵੇਂ ਕੋਈ ਕਨਵਰਟ ਵੀ ਕਰਦੇ ਹਨ, ਹਿੰਦੂਆਂ ਨੂੰ ਕ੍ਰਿਸ਼ਚਨ ਬਣਾ ਦਿੰਦੇ ਹਨ - ਕਿਸਲਈ? ਥੋੜ੍ਹਾ ਸੁਖ ਪਾਉਣ ਦੇ ਲਈ। ਪੈਸੇ, ਨੌਕਰੀ ਆਦਿ ਸਹਿਜ ਮਿਲਣ ਦੇ ਲਈ, ਅਜੀਵਿਕਾ ਦੇ ਲਈ। ਹੁਣ ਤੁਸੀਂ ਬੱਚੇ ਜਾਣਦੇ ਹੋ ਸਾਨੂੰ ਪਹਿਲਾਂ - ਪਹਿਲਾਂ ਤਾਂ ਆਤਮ - ਅਭਿਮਾਨੀ ਬਣਨਾ ਪਵੇ। ਇਹ ਹੈ ਮੁੱਖ ਗੱਲ ਕਿਉਂਕਿ ਇਹ ਹੈ ਹੀ ਰੋਗੀ ਦੁਨੀਆਂ। ਅਜਿਹਾ ਕੋਈ ਮਨੁੱਖ ਨਹੀਂ ਜੋ ਰੋਗੀ ਨਾ ਬਣਦਾ ਹੋਵੇ। ਕੁਝ ਨਾ ਕੁਝ ਹੁੰਦਾ ਜਰੂਰ ਹੈ। ਇਹ ਸਾਰੀ ਦੁਨੀਆਂ ਵੱਡੀ ਤੋਂ ਵੱਡੀ ਹਸਪਤਾਲ ਹੈ, ਜਿਸ ਵਿੱਚ ਸਭ ਮਨੁੱਖ ਪਤਿਤ ਰੋਗੀ ਹਨ। ਉੱਮਰ ਵੀ ਬਹੁਤ ਘੱਟ ਹੁੰਦੀ ਹੈ। ਅਚਾਨਕ ਮੌਤ ਨੂੰ ਪਾ ਲੈਂਦੇ ਹਨ। ਕਾਲ ਦੇ ਚੰਬੇ ਵਿੱਚ ਆ ਜਾਂਦੇ ਹਨ। ਇਹ ਵੀ ਤੁਸੀਂ ਬੱਚੇ ਜਾਣਦੇ ਹੋ। ਤੁਸੀਂ ਬੱਚੇ ਸਿਰ੍ਫ ਭਾਰਤ ਦੀ ਹੀ ਨਹੀਂ, ਸਾਰੇ ਵਿਸ਼ਵ ਦੀ ਸਰਵਿਸ ਕਰਦੇ ਜੋ ਗੁਪਤ ਤਰੀਕੇ ਨਾਲ। ਮੂਲ ਗੱਲ ਹੈ ਬਾਪ ਨੂੰ ਕੋਈ ਨਹੀਂ ਜਾਣਦੇ। ਮਨੁੱਖ ਹੋਕੇ ਪਾਰਲੌਕਿਕ ਬਾਪ ਨੂੰ ਨਹੀਂ ਜਾਣਦੇ, ਉਨ੍ਹਾਂ ਨਾਲ ਪਿਆਰ ਨਹੀਂ ਰੱਖਦੇ। ਹੁਣ ਬਾਪ ਕਹਿੰਦੇ ਹਨ ਮੇਰੇ ਨਾਲ ਪਿਆਰ ਰੱਖੋ। ਮੇਰੇ ਨਾਲ ਪਿਆਰ ਰੱਖਦੇ - ਰੱਖਦੇ ਤੁਹਾਨੂੰ ਮੇਰੇ ਨਾਲ ਹੀ ਵਾਪਿਸ ਜਾਣਾ ਹੈ। ਜਦੋੰ ਤੱਕ ਵਾਪਿਸ ਚੱਲੋ ਉਦੋਂ ਤੱਕ ਇਸ ਛੀ - ਛੀ ਦੁਨੀਆਂ ਵਿੱਚ ਰਹਿਣਾ ਪੈਂਦਾ ਹੈ। ਪਹਿਲੇ - ਪਹਿਲੇ ਤਾਂ ਦੇਹ - ਅਭਿਮਾਨੀ ਤੋਂ ਦੇਹੀ - ਅਭਿਮਾਨੀ ਬਣੋ ਤਾਂ ਤੁਸੀਂ ਧਾਰਨਾ ਕਰ ਸਕਦੇ ਹੋ ਅਤੇ ਬਾਪ ਨੂੰ ਯਾਦ ਕਰ ਸਕਦੇ ਹੋ। ਜੇਕਰ ਦੇਹੀ - ਅਭਿਮਾਨੀ ਨਹੀਂ ਬਣਦੇ ਤਾਂ ਕਿਸੇ ਕੰਮ ਦੇ ਨਹੀਂ। ਦੇਹ - ਅਭਿਮਾਨੀ ਤਾਂ ਸਭ ਹਨ। ਤੁਸੀਂ ਸਮਝਦੇ ਵੀ ਹੋ ਅਸੀਂ ਆਤਮ - ਅਭਿਮਾਨੀ ਨਹੀਂ ਬਣਦੇ, ਬਾਪ ਨੂੰ ਯਾਦ ਨਹੀਂ ਕਰਦੇ ਤਾਂ ਅਸੀਂ ਉੱਥੇ ਹੀ ਹਾਂ ਜਿੱਥੇ ਪਹਿਲੇ ਸੀ। ਮੂਲ ਗੱਲ ਹੀ ਹੈ ਦੇਹੀ - ਅਭਿਮਾਨੀ ਬਣਨ ਦੀ। ਨਾਕਿ ਰਚਨਾ ਨੂੰ ਜਾਣਨ ਦੀ। ਗਾਇਆ ਵੀ ਜਾਂਦਾ ਹੈ ਰਚਤਾ ਅਤੇ ਰਚਨਾ ਦਾ ਗਿਆਨ। ਇਵੇਂ ਨਹੀਂ ਕਿ ਪਹਿਲੋਂ ਰਚਨਾ ਫਿਰ ਰਚਤਾ ਦਾ ਗਿਆਨ ਕਹਾਂਗੇ। ਨਹੀਂ, ਪਹਿਲੇ ਰਚਤਾ, ਉਹ ਹੀ ਬਾਪ ਹੈ। ਕਿਹਾ ਜਾਂਦਾ ਹੈ, ਹੇ ਗੌਡ ਫਾਦਰ। ਉਹ ਆਕੇ ਤੁਹਾਨੂੰ ਬੱਚਿਆਂ ਨੂੰ ਆਪ ਸਮਾਨ ਬਣਾਉਂਦੇ ਹਨ। ਬਾਪ ਤਾਂ ਸਦਾ ਆਤਮ - ਅਭਿਮਾਨੀ ਹੈ ਹੀ ਇਸਲਈ ਉਹ ਸੁਪ੍ਰੀਮ ਹੈ। ਬਾਪ ਕਹਿੰਦੇ ਹਨ ਮੈਂ ਆਤਮ - ਅਭਿਮਾਨੀ ਹਾਂ। ਜਿਸ ਵਿੱਚ ਪ੍ਰਵੇਸ਼ ਕੀਤਾ ਹੈ ਉਨ੍ਹਾਂਨੂੰ ਵੀ ਆਤਮ - ਅਭਿਮਾਨੀ ਬਣਾਉਂਦਾ ਹਾਂ। ਇਨ੍ਹਾਂ ਵਿੱਚ ਪ੍ਰਵੇਸ਼ ਕਰਦਾ ਹਾਂ ਇਨ੍ਹਾਂ ਨੂੰ ਕਨਵਰਟ ਕਰਨ ਦੇ ਲਈ ਕਿਉਂਕਿ ਇਹ ਵੀ ਦੇਹ - ਅਭਿਮਾਨੀ ਸਨ, ਇਨ੍ਹਾਂ ਨੂੰ ਵੀ ਕਹਿੰਦਾ ਹਾਂ ਆਪਣੇ ਨੂੰ ਆਤਮਾ ਸਮਝ ਮੈਨੂੰ ਅਸਲ ਤਰੀਕੇ ਯਾਦ ਕਰੋ। ਅਜਿਹੇ ਬਹੁਤ ਮਨੁੱਖ ਹਨ ਜੋ ਸਮਝਦੇ ਹਨ ਆਤਮਾ ਵੱਖ ਹੈ, ਜੀਵ ਵੱਖ ਹੈ। ਆਤਮਾ ਦੇਹ ਤੋਂ ਨਿਕਲ ਜਾਂਦੀ ਹੈ ਤਾਂ ਦੋ ਚੀਜਾਂ ਹੋਇਆਂ ਨਾ। ਬਾਪ ਸਮਝਾਉਂਦੇ ਹਨ ਤੁਸੀਂ ਆਤਮਾ ਹੋ। ਆਤਮਾ ਹੀ ਪੁਨਰਜਨਮ ਲੈਂਦੀ ਹੈ। ਆਤਮਾ ਹੀ ਸ਼ਰੀਰ ਲੈਕੇ ਪਾਰਟ ਵਜਾਉਂਦੀ ਹੈ। ਬਾਬਾ ਬਾਰ - ਬਾਰ ਸਮਝਾਉਂਦੇ ਹਨ ਆਪਣੇ ਨੂੰ ਆਤਮਾ ਸਮਝੋ, ਇਸ ਵਿੱਚ ਬਹੁਤ ਮਿਹਨਤ ਚਾਹੀਦੀ ਹੈ। ਜਿਵੇਂ ਸਟੂਡੈਂਟ ਪੜ੍ਹਨ ਦੇ ਲਈ ਇਕਾਂਤ ਵਿੱਚ, ਬਾਗ਼ੀਚੇ ਆਦਿ ਵਿੱਚ ਜਾਕੇ ਪੜ੍ਹਦੇ ਹਨ। ਪਾਦਰੀ ਲੋਕ ਵੀ ਘੁੰਮਣ ਜਾਂਦੇ ਹਨ ਤਾਂ ਇੱਕਦਮ ਸ਼ਾਂਤ ਰਹਿੰਦੇ ਹਨ। ਉਹ ਕਿ ਆਤਮ - ਅਭਿਮਾਨੀ ਨਹੀਂ ਰਹਿੰਦੇ। ਕ੍ਰਾਇਸਟ ਦੀ ਯਾਦ ਵਿੱਚ ਰਹਿੰਦੇ ਹਨ। ਘਰ ਵਿੱਚ ਰਹਿ ਕੇ ਵੀ ਯਾਦ ਤਾਂ ਕਰ ਸਕਦੇ ਹਨ ਪ੍ਰੰਤੂ ਖ਼ਾਸ ਇਕਾਂਤ ਵਿੱਚ ਜਾਂਦੇ ਹਨ ਕ੍ਰਾਇਸਟ ਨੂੰ ਯਾਦ ਕਰਨ ਹੋਰ ਕਿਸੇ ਵੱਲ ਵੇਖਦੇ ਵੀ ਨਹੀਂ। ਜੋ ਚੰਗੇ - ਚੰਗੇ ਹੁੰਦੇ ਹਨ, ਸਮਝਦੇ ਹਨ ਅਸੀਂ ਕ੍ਰਾਇਸਟ ਨੂੰ ਯਾਦ ਕਰਦੇ - ਕਰਦੇ ਉਨ੍ਹਾਂ ਦੇ ਕੋਲ ਚਲੇ ਜਾਵਾਂਗੇ। ਕ੍ਰਾਇਸਟ ਹੇਵਿਨ ਵਿੱਚ ਬੈਠਾ ਹੈ, ਅਸੀਂ ਵੀ ਹੇਵਿਨ ਵਿੱਚ ਚਲੇ ਜਾਵਾਂਗੇ। ਇਹ ਵੀ ਸਮਝਦੇ ਹਨ ਕ੍ਰਾਇਸਟ ਹੈਵਿਨਲੀ ਗੌਡ ਫਾਦਰ ਕੋਲ ਗਿਆ। ਅਸੀਂ ਵੀ ਯਾਦ ਕਰਦੇ - ਕਰਦੇ ਉਨ੍ਹਾ ਦੇ ਕੋਲ ਜਾਵਾਂਗੇ। ਸਭ ਕ੍ਰਿਸ਼ਚਨ ਉਸ ਇੱਕ ਦੇ ਬੱਚੇ ਠਹਿਰੇ। ਉਨ੍ਹਾਂ ਵਿੱਚ ਕੁਝ ਗਿਆਨ ਠੀਕ ਹੈ। ਪਰ ਤੁਸੀਂ ਕਹੋਗੇ ਕਿ ਇਹ ਉਨ੍ਹਾਂ ਦੀ ਸਮਝ ਵਿੱਚ ਰਾਂਗ ਹੈ ਕਿਉਂਕਿ ਕ੍ਰਾਇਸਟ ਦੀ ਆਤਮਾ ਤੇ ਉੱਪਰ ਗਈ ਹੀ ਨਹੀਂ। ਕ੍ਰਾਇਸਟ ਨਾਮ ਤੇ ਸ਼ਰੀਰ ਦਾ ਹੈ, ਜਿਸ ਨੂੰ ਫਾਂਸੀ ਤੇ ਚੜ੍ਹਾਇਆ। ਆਤਮਾ ਤੇ ਫਾਂਸੀ ਤੇ ਨਹੀਂ ਚੜ੍ਹਦੀ ਹੈ। ਹੁਣ ਕ੍ਰਾਇਸਟ ਦੀ ਆਤਮਾ ਗੌਡ ਫਾਦਰ ਦੇ ਕੋਲ ਗਈ, ਇਹ ਕਹਿਣਾ ਵੀ ਰਾਂਗ ਹੋ ਜਾਂਦਾ ਹੈ। ਵਾਪਿਸ ਕੋਈ ਕਿਵੇਂ ਜਾਵੇਗਾ? ਹਰ ਇੱਕ ਨੂੰ ਸਥਾਪਨਾ ਫਿਰ ਪਾਲਣਾ ਜਰੂਰ ਕਰਨੀ ਹੁੰਦੀ ਹੈ। ਮਕਾਨ ਨੂੰ ਪੁਤਾਈ ਆਦਿ ਕਰਵਾਈ ਜਾਂਦੀ ਹੈ, ਇਹ ਵੀ ਪਾਲਣਾ ਹੈ ਨਾ।

ਹੁਣ ਬੇਹੱਦ ਦੇ ਬਾਪ ਨੂੰ ਤੁਸੀਂ ਯਾਦ ਕਰੋ। ਇਹ ਨਾਲੇਜ ਬੇਹੱਦ ਦੇ ਬਾਪ ਦੇ ਸਿਵਾਏ ਕੋਈ ਦੇ ਨਾ ਸਕੇ। ਆਪਣਾ ਹੀ ਕਲਿਆਣ ਕਰਨਾ ਹੈ। ਰੋਗੀ ਤੋਂ ਨਿਰੋਗੀ ਬਣਨਾ ਹੈ। ਇਹ ਰੋਗੀਆਂ ਦੀ ਵੱਡੀ ਹਾਸਪਿਟਲ ਹੈ। ਸਾਰਾ ਵਿਸ਼ਵ ਰੋਗੀਆਂ ਦਾ ਹਸਪਤਾਲ ਹੈ। ਰੋਗੀ ਜਰੂਰ ਜਲਦੀ ਮਰ ਜਾਣਗੇ, ਬਾਪ ਆਕੇ ਸਾਰੇ ਵਿਸ਼ਵ ਨੂੰ ਨਿਰੋਗੀ ਬਣਾਉਂਦੇ ਹਨ। ਇਵੇਂ ਨਹੀਂ ਕਿ ਇੱਥੇ ਹੀ ਨਿਰੋਗੀ ਬਣਨਗੇ। ਬਾਪ ਕਹਿੰਦੇ ਹਨ - ਨਿਰੋਗੀ ਹੁੰਦੇ ਹੀ ਹਨ ਨਵੀਂ ਦੁਨੀਆਂ ਵਿੱਚ। ਪੁਰਾਣੀ ਦੁਨੀਆਂ ਵਿੱਚ ਨਿਰੋਗੀ ਹੋ ਨਾ ਸਕਣ। ਇਹ ਲਕਸ਼ਮੀ - ਨਾਰਾਇਣ ਨਿਰੋਗੀ, ਏਵਰਹੇਲਦੀ ਹਨ। ਉੱਥੇ ਉੱਮਰ ਹੀ ਵੱਡੀ ਹੁੰਦੀ ਹੈ, ਰੋਗੀ ਵਿਸ਼ਸ਼ ਹੁੰਦੇ ਹਨ। ਵਾਇਸਲੈਸ ਰੋਗੀ ਨਹੀਂ ਹੁੰਦੇ। ਉਹ ਹਨ ਹੀ ਸੰਪੂਰਨ ਨਿਰਵਿਕਾਰੀ। ਬਾਪ ਖੁਦ ਕਹਿੰਦੇ ਹਨ ਇਸ ਵਕਤ ਸਾਰੀ ਵਿਸ਼ਵ, ਖਾਸ ਭਾਰਤ ਰੋਗੀ ਹੈ। ਤੁਸੀਂ ਬੱਚੇ ਪਹਿਲੋਂ - ਪਹਿਲੋਂ ਨਿਰੋਗੀ ਦੁਨੀਆਂ ਵਿੱਚ ਆਉਂਦੇ ਹੋ, ਨਿਰੋਗੀ ਬਣਦੇ ਹੋ ਯਾਦ ਦੀ ਯਾਤ੍ਰਾ ਨਾਲ। ਯਾਦ ਨਾਲ ਤੁਸੀਂ ਚਲੇ ਜਾਵੋਗੇ ਆਪਣੇ ਸਵੀਟ ਹੋਮ। ਇਹ ਵੀ ਇੱਕ ਯਾਤ੍ਰਾ ਹੈ। ਆਤਮਾ ਦੀ ਯਾਤ੍ਰਾ ਹੈ, ਬਾਪ ਪਰਮਾਤਮਾ ਦੇ ਕੋਲ ਜਾਣ ਦੀ। ਇਹ ਹੈ ਸਪ੍ਰੀਚੁਅਲ ਯਾਤ੍ਰਾ। ਇਹ ਅੱਖਰ ਕੋਈ ਸਮਝ ਨਹੀਂ ਸਕਣਗੇ। ਤੁਸੀਂ ਵੀ ਨੰਬਰਵਾਰ ਜਾਣਦੇ ਹੋ, ਪਰੰਤੂ ਭੁੱਲ ਜਾਂਦੇ ਹੋ। ਮੂਲ ਗੱਲ ਇਹ ਹੈ, ਸਮਝਾਉਣਾ ਵੀ ਬਹੁਤ ਸਹਿਜ ਹੈ। ਪ੍ਰੰਤੂ ਸਮਝਾਵੇ ਉਹ ਜੋ ਖੁਦ ਰੂਹਾਨੀ ਯਾਤ੍ਰਾ ਤੇ ਹੋਵੇ। ਖ਼ੁਦ ਹੋਵੇਗਾ ਨਹੀਂ, ਤਾਂ ਦੂਸਰਿਆਂ ਨੂੰ ਦੱਸਣਗੇ ਤਾਂ ਤੀਰ ਨਹੀਂ ਲੱਗੇਗਾ। ਸੱਚਾਈ ਦਾ ਜੌਹਰ ਚਾਹੀਦਾ ਹੈ। ਅਸੀਂ ਬਾਬਾ ਨੂੰ ਇਨਾਂ ਯਾਦ ਕਰਦੇ ਹਾਂ ਜੋ ਬਸ। ਇਸਤ੍ਰੀ ਪਤੀ ਨੂੰ ਕਿੰਨਾ ਯਾਦ ਕਰਦੀ ਹੈ। ਇਹ ਹੈ ਪਤੀਆਂ ਦਾ ਪਤੀ, ਬਾਪਾਂ ਦਾ ਬਾਪ, ਗੁਰੂਆਂ ਦਾ ਗੁਰੂ। ਗੁਰੂ ਲੋਕ ਵੀ ਉਸ ਬਾਪ ਨੂੰ ਹੀ ਯਾਦ ਕਰਦੇ ਹਨ। ਕ੍ਰਾਇਸਟ ਵੀ ਬਾਪ ਨੂੰ ਹੀ ਯਾਦ ਕਰਦੇ ਸਨ। ਪਰੰਤੂ ਉਨ੍ਹਾਂਨੂੰ ਕੋਈ ਜਾਣਦੇ ਨਹੀਂ ਹਨ। ਬਾਪ ਜਦੋਂ ਆਵੇ ਉਦੋਂ ਆਕੇ ਆਪਣੀ ਦੀ ਪਹਿਚਾਣ ਦੇਵੇ। ਭਾਰਤਵਾਸੀਆਂ ਨੂੰ ਹੀ ਬਾਪ ਦਾ ਪਤਾ ਨਹੀਂ ਹੈ ਤਾਂ ਦੂਜਿਆਂ ਨੂੰ ਕਿਥੋਂ ਮਿਲ ਸਕਦਾ ਹੈ। ਵਿਲਾਇਤ ਤੋਂ ਵੀ ਇੱਥੇ ਆਉਂਦੇ ਹਨ, ਯੋਗ ਸਿੱਖਣ ਦੇ ਲਈ। ਸਮਝਦੇ ਹਨ ਪ੍ਰਾਚੀਨ ਯੋਗ ਭਗਵਾਨ ਨੇ ਸਿਖਾਇਆ। ਇਹ ਹੈ ਭਾਵਨਾ। ਬਾਪ ਸਮਝਾਉਂਦੇ ਹਨ ਸੱਚਾ - ਸੱਚਾ ਯੋਗ ਤਾਂ ਮੈਂ ਹੀ ਕਲਪ - ਕਲਪ ਆਕੇ ਸਿਖਾਉਂਦਾ ਹਾਂ, ਇੱਕ ਹੀ ਵਾਰ। ਮੁੱਖ ਗੱਲ ਹੈ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ, ਇਸਨੂੰ ਹੀ ਰੂਹਾਨੀ ਯੋਗ ਕਿਹਾ ਜਾਂਦਾ ਹੈ। ਬਾਕੀ ਸਭ ਦਾ ਹੈ ਜਿਸਮਾਨੀ ਯੋਗ। ਬ੍ਰਹਮ ਨਾਲ ਯੋਗ ਰੱਖਦੇ ਹਨ। ਉਹ ਵੀ ਬਾਪ ਤਾਂ ਨਹੀਂ ਹੈ। ਉਹ ਤੇ ਮਹਾਤਤ੍ਵ ਹੈ, ਰਹਿਣ ਦੀ ਜਗ੍ਹਾ। ਤਾਂ ਰਾਈਟ ਇੱਕ ਹੀ ਬਾਪ ਹੈ। ਇੱਕ ਬਾਪ ਨੂੰ ਹੀ ਸੱਚ ਕਿਹਾ ਜਾਂਦਾ ਹੈ। ਇਹ ਵੀ ਭਾਰਤਵਾਸੀਆਂ ਨੂੰ ਪਤਾ ਨਹੀਂ ਕਿ ਬਾਪ ਹੀ ਸੱਤ ਕਿਵੇਂ ਹੈ। ਉਹ ਹੀ ਸੱਚਖੰਡ ਦੀ ਸਥਾਪਨਾ ਕਰਦੇ ਹਨ। ਸੱਚਖੰਡ ਅਤੇ ਝੂਠਖੰਡ। ਤੁਸੀਂ ਜਦੋਂ ਸੱਚਖੰਡ ਵਿੱਚ ਰਹਿੰਦੇ ਹੋ ਤਾਂ ਉੱਥੇ ਰਾਵਣਰਾਜ ਹੀ ਨਹੀਂ ਹੁੰਦਾ। ਅੱਧਾਕਲਪ ਬਾਦ ਰਾਵਣਰਾਜ ਝੂਠਖੰਡ ਸ਼ੁਰੂ ਹੁੰਦਾ ਹੈ। ਸੱਚਖੰਡ ਪੂਰਾ ਸਤਿਯੁਗ ਨੂੰ ਕਹਾਂਗੇ। ਫਿਰ ਝੂਠਖੰਡ ਪੂਰਾ ਕਲਯੁਗ ਦਾ ਅੰਤ । ਹੁਣ ਤੁਸੀਂ ਸੰਗਮ ਤੇ ਬੈਠੇ ਹੋ। ਨਾ ਇਧਰ ਹੋ, ਨਾ ਓਧਰ ਹੋ। ਤੁਸੀਂ ਟ੍ਰੈਵਲ( ਯਾਤ੍ਰਾ ) ਕਰ ਰਹੇ ਹੋ। ਆਤਮਾ ਟ੍ਰੈਵਲ ਕਰ ਰਹੀ ਹੈ, ਸ਼ਰੀਰ ਨਹੀਂ। ਬਾਪ ਆਕੇ ਯਾਤ੍ਰਾ ਕਰਨਾ ਸਿਖਾਉਂਦੇ ਹਨ। ਇਥੋਂ ਤੋਂ ਉੱਥੇ ਜਾਣਾ ਹੈ। ਤੁਹਾਨੂੰ ਇਹ ਸਿਖਾਉਂਦੇ ਹਨ। ਉਹ ਲੋਕੀ ਫਿਰ ਸਟਾਰਜ਼ ਮੂਨ ਆਦਿ ਵੱਲ ਜਾਣ ਦੀ ਟ੍ਰੈਵਲ ਕਰਦੇ ਹਨ। ਹੁਣ ਤੁਸੀਂ ਜਾਣਦੇ ਜੋ ਉਸ ਵਿੱਚ ਕੋਈ ਫ਼ਾਇਦਾ ਨਹੀਂ। ਇਨ੍ਹਾਂ ਚੀਜ਼ਾਂ ਨਾਲ ਹੀ ਸਾਰਾ ਵਿਨਾਸ਼ ਹੋਣਾ ਹੈ। ਬਾਕੀ ਜੋ ਵੀ ਇੰਨੀ ਮਿਹਨਤ ਕਰਦੇ ਹਨ ਸਭ ਵਿਅਰਥ। ਤੁਸੀਂ ਜਾਣਦੇ ਹੋ ਇਹ ਸਭ ਚੀਜ਼ਾਂ ਜੋ ਸਾਇੰਸ ਨਾਲ ਬਣਦੀਆਂ ਹਨ ਉਹ ਭਵਿੱਖ ਵਿੱਚ ਤੁਹਾਡੇ ਹੀ ਕੰਮ ਆਉਣਗੀਆਂ। ਇਹ ਡਰਾਮਾ ਬਣਿਆ ਹੋਇਆ ਹੈ। ਬੇਹੱਦ ਦਾ ਬਾਪ ਆਕੇ ਪੜ੍ਹਾਉਂਦੇ ਹਨ ਤਾਂ ਕਿੰਨਾਂ ਰਿਗਾਰਡ ਰੱਖਣਾ ਚਾਹੀਦਾ ਹੈ। ਟੀਚਰ ਦਾ ਵੈਸੇ ਵੀ ਬਹੁਤ ਰਿਗਾਰ੍ਡ ਰੱਖਦੇ ਹਨ। ਟੀਚਰ ਫ਼ਰਮਾਨ ਕਰਦੇ ਹਨ - ਚੰਗੀ ਰੀਤੀ ਪੜ੍ਹ ਕੇ ਪਾਸ ਹੋ ਜਾਓ। ਜੇਕਰ ਫਰਮਾਨ ਨੂੰ ਨਹੀਂ ਮੰਨੋਗੇ ਤਾਂ ਨਾਪਾਸ ਹੋ ਜਾਓਗੇ। ਬਾਪ ਵੀ ਕਹਿੰਦੇ ਹਨ ਤੁਹਾਨੂੰ ਪੜਾਉਂਦੇ ਹਨ ਵਿਸ਼ਵ ਦਾ ਮਾਲਿਕ ਬਣਾਉਣ ਦੇ ਲਈ। ਇਹ ਲਕਸ਼ਮੀ - ਨਾਰਾਇਣ ਮਾਲਿਕ ਹਨ। ਭਾਵੇਂ ਪ੍ਰਜਾ ਵੀ ਮਾਲਿਕ ਹੈ, ਪ੍ਰੰਤੂ ਦਰਜ਼ੇ ਤਾਂ ਬਹੁਤ ਹੈ ਨਾ। ਭਾਰਤਵਾਸੀ ਵੀ ਸਭ ਕਹਿੰਦੇ ਹਨ ਨਾ - ਅਸੀਂ ਮਾਲਿਕ ਹਾਂ। ਗਰੀਬ ਵੀ ਭਾਰਤ ਦਾ ਮਾਲਿਕ ਆਪਣੇ ਆਪ ਨੂੰ ਸਮਝਣਗੇ। ਪ੍ਰੰਤੂ ਰਾਜਾ ਅਤੇ ਉਨ੍ਹਾਂ ਵਿੱਚ ਫਰਕ ਕਿੰਨਾ ਹੈ। ਨਾਲੇਜ਼ ਨਾਲ ਮਰਤਬੇ ਦਾ ਫਰਕ ਹੋ ਜਾਂਦਾ ਹੈ। ਨਾਲੇਜ਼ ਵਿੱਚ ਵੀ ਹੁਸ਼ਿਆਰੀ ਚਾਹੀਦੀ ਹੈ। ਪਵਿੱਤਰਤਾ ਵੀ ਜਰੂਰੀ ਹੈ ਤੇ ਹੈੱਲਥ - ਵੈਲਥ ਵੀ ਚਾਹੀਦੀ ਹੈ। ਸਵਰਗ ਵਿੱਚ ਸਭ ਹੈ ਨਾ। ਬਾਪ ਏਮ ਆਬਜੈਕਟ ਸਮਝਾਉਂਦੇ ਹਨ। ਦੁਨੀਆਂ ਵਿੱਚ ਕਿਸੇ ਦੀ ਬੁੱਧੀ ਵਿੱਚ ਇਹ ਏਮ ਆਬਜੈਕਟ ਹੁੰਦਾ ਨਹੀਂ। ਤੁਸੀਂ ਫਟ ਨਾਲ ਕਹੋਗੇ ਕਿ ਅਸੀਂ ਇਹ ਬਣਦੇ ਹਾਂ। ਸਾਰੇ ਵਿਸ਼ਵ ਵਿੱਚ ਸਾਡੀ ਰਾਜਧਾਨੀ ਹੋਵੇਗੀ। ਇਹ ਤਾਂ ਹੁਣ ਪੰਚਾਇਤੀ ਰਾਜ ਹੈ। ਪਹਿਲਾਂ ਸੀ ਡਬਲ ਤਾਜਧਾਰੀ ਫਿਰ ਇੱਕ ਤਾਜ ਹੁਣ ਨੋ ਤਾਜ। ਬਾਬਾ ਨੇ ਮੁਰਲੀ ਵਿੱਚ ਕਿਹਾ ਸੀ - ਇਹ ਵੀ ਚਿੱਤਰ ਹੋਵੇ - ਡਬਲ ਸਿਰਤਾਜ ਰਾਜਾਵਾਂ ਦੇ ਅੱਗੇ ਸਿੰਗਲ ਤਾਜ ਵਾਲੇ ਮੱਥਾ ਝੁਕਾਉਂਦੇ ਹਨ। ਹੁਣ ਬਾਪ ਕਹਿੰਦੇ ਹਨ ਮੈਂ ਤੁਹਾਨੂੰ ਰਾਜਿਆ ਦਾ ਰਾਜਾ ਡਬਲ ਸਿਰਤਾਜ ਬਣਾਉਂਦਾ ਹਾਂ। ਉਹ ਹੈ ਅਲਪਕਾਲ ਦੇ ਲਈ, ਇਹ ਹੈ 21 ਜਨਮਾਂ ਦੀ ਗੱਲ। ਪਹਿਲੀ ਮੁੱਖ ਗੱਲ ਹੈ ਪਾਵਨ ਬਣਨ ਦੀ। ਬੁਲਾਉਂਦੇ ਵੀ ਹਨ ਕਿ ਆਕੇ ਪਤਿਤ ਤੋਂ ਪਾਵਨ ਬਣਾਓ। ਇੰਝ ਨਹੀਂ ਕਹਿੰਦੇ ਕਿ ਰਾਜਾ ਬਣਾਓ। ਹੁਣ ਤੁਹਾਡਾ ਬੱਚਿਆਂ ਦਾ ਹੈ ਬੇਹੱਦ ਦਾ ਸੰਨਿਆਸ। ਇਸ ਦੁਨੀਆਂ ਤੋਂ ਹੀ ਚਲੇ ਜਾਣਗੇ ਆਪਣੇ ਘਰ। ਫਿਰ ਹੇਵਿਨ ਵਿੱਚ ਆਉਣਗੇ। ਅੰਦਰ ਵਿੱਚ ਖੁਸ਼ੀ ਰਹਿਣੀ ਚਾਹੀਦੀ ਹੈ ਜਦਕਿ ਸਮਝਦੇ ਹਨ ਕਿ ਅਸੀਂ ਘਰ ਜਾਵਾਂਗੇ ਫਿਰ ਰਾਜਾਈ ਵਿੱਚ ਆਵਾਂਗੇ ਫਿਰ ਮੁਰਝਾਇਸ ਦੁਖ ਆਦਿ ਇਹ ਸਭ ਕਿਉਂ ਹੋਣਾ ਚਾਹੀਦਾ ਹੈ। ਅਸੀਂ ਆਤਮਾਵਾਂ ਘਰ ਜਾਵਾਂਗੇ ਫਿਰ ਪੁਨਰਜਨਮ ਨਵੀਂ ਦੁਨੀਆਂ ਵਿੱਚ ਲਵਾਂਗੇ। ਬੱਚਿਆਂ ਨੂੰ ਸਥਾਈ ਖੁਸ਼ੀ ਕਿਉਂ ਨਹੀਂ ਰਹਿੰਦੀ ਹੈ? ਮਾਇਆ ਦਾ ਅਪੋਜੀਸ਼ਨ ਬਹੁਤ ਹੈ ਇਸਲਈ ਖੁਸ਼ੀ ਘੱਟ ਹੈ। ਪਤਿਤ - ਪਾਵਨ ਖੁਦ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਤੁਹਾਡੇ ਜਨਮ - ਜਨਮਾਂਤਰ ਦੇ ਪਾਪ ਭਸਮ ਹੋ ਜਾਣਗੇ। ਤੁਸੀਂ ਸਵਦਰਸ਼ਨ ਚਕਰਧਾਰੀ ਬਣਦੇ ਹੋ। ਜਾਣਦੇ ਹੋ ਫੇਰ ਆਪਣੇ ਰਾਜਸਥਾਨ ਵਿੱਚ ਚਲੇ ਜਾਵਾਂਗੇ। ਇੱਥੇ ਵੱਖਰੀ - ਵੱਖਰੀ ਤਰ੍ਹਾਂ ਦੇ ਰਾਜੇ ਹੋਏ ਹਨ, ਹੁਣ ਫੇਰ ਰੂਹਾਨੀ ਰਾਜਸਥਾਨ ਬਣਨਾ ਹੈ। ਸਵਰਗ ਦੇ ਮਾਲਿਕ ਬਣ ਜਾਵਾਂਗੇ। ਕ੍ਰਿਸ਼ਚਨ ਲੋਕ ਹੇਵਿਨ ਦਾ ਅਰਥ ਨਹੀਂ ਸਮਝਦੇ ਹਨ। ਉਹ ਮੁਕਤੀਧਾਮ ਨੂੰ ਹੇਵਿਨ ਕਹਿ ਦਿੰਦੇ ਹਨ। ਇਵੇਂ ਨਹੀਂ ਹੈ ਕਿ ਹੈਵਿਨਲੀ ਗਾਡ ਫਾਦਰ। ਕੋਈ ਕੋਈ ਹੇਵਿਨ ਵਿੱਚ ਰਹਿੰਦੇ ਹਨ। ਉਹ ਤਾਂ ਰਹਿੰਦੇ ਹੀ ਹਨ ਸ਼ਾਂਤੀਧਾਮ ਵਿੱਚ। ਹੁਣ ਤੁਸੀਂ ਪੁਰਸ਼ਾਰਥ ਕਰਦੇ ਹੋ ਪੈਰਾਡਾਇਜ਼ ਵਿੱਚ ਜਾਣ ਦੇ ਲਈ। ਇਹ ਫ਼ਰਕ ਦੱਸਣਾ ਹੈ। ਗਾਡ ਫਾਦਰ ਹੈ ਮੁਕਤੀਧਾਮ ਵਿੱਚ ਰਹਿਣ ਵਾਲਾ। ਨਵੀਂ ਦੁਨੀਆਂ ਨੂੰ ਹੇਵਿਨ ਕਿਹਾ ਜਾਂਦਾ ਹੈ। ਉੱਥੇ ਤਾਂ ਕ੍ਰਿਸ਼ਚਨ ਨਹੀਂ ਹੁੰਦੇ। ਫਾਦਰ ਹੀ ਆਕੇ ਪੈਰਾਡਾਇਜ਼ ਸਥਾਪਨ ਕਰਦੇ ਹਨ। ਤੁਸੀਂ ਜਿਸ ਨੂੰ ਸ਼ਾਂਤੀਧਾਮ ਕਹਿੰਦੇ ਹੋ ਉਸ ਨੂੰ ਉਹ ਲੋਕ ਹੈਵਿਨ ਸਮਝਦੇ ਹਨ। ਇਹ ਸਭ ਸਮਝਣ ਦੀਆਂ ਗੱਲਾਂ ਹਨ।

ਬਾਪ ਕਹਿੰਦੇ ਹਨ ਨਾਲੇਜ਼ ਤਾਂ ਬਹੁਤ ਸਹਿਜ਼ ਹੈ। ਇਹ ਹੈ ਪਵਿੱਤਰ ਬਣਨ ਦੀ ਨਾਲੇਜ਼, ਜੋ ਬਾਪ ਹੀ ਦੇ ਸਕਦੇ ਹਨ। ਜਦੋਂ ਕਿਸੇ ਨੂੰ ਫਾਂਸੀ ਦਿੱਤੀ ਜਾਂਦੀ ਹੈ ਤਾਂ ਅੰਦਰ ਵਿੱਚ ਇਹੀ ਰਹਿੰਦਾ ਹੈ ਅਸੀਂ ਭਗਵਾਨ ਦੇ ਕੋਲ ਜਾਂਦੇ ਹਾਂ। ਫਾਂਸੀ ਦੇਣ ਵਾਲੇ ਵੀ ਕਹਿੰਦੇ ਹਨ ਗਾਡ ਨੂੰ ਯਾਦ ਕਰੋ। ਗਾਡ ਨੂੰ ਜਾਣਦੇ ਦੋਵੇਂ ਨਹੀਂ ਹਨ। ਉਹਨਾਂ ਨੂੰ ਤਾਂ ਮਿੱਤਰ - ਸੰਬਧੀ ਆਦਿ ਯਾਦ ਆਉਂਦੇ ਹਨ। ਗਾਇਨ ਵੀ ਹੈ ਅੰਤਕਾਲ ਜੋ ਇਸਤ੍ਰੀ ਸਿਮਰੇ … ਕੋਈ ਨਾ ਕੋਈ ਯਾਦ ਜਰੂਰ ਰਹਿੰਦਾ ਹੈ। ਸੱਤਯੁਗ ਵਿੱਚ ਹੀ ਮੋਹਜੀਤ ਰਹਿੰਦੇ ਹਨ। ਉੱਥੇ ਜਾਣਦੇ ਹਨ ਇੱਕ ਖਲ ਛੱਡ ਕੇ ਦੂਸਰੀ ਲੈ ਲਵਾਂਗੇ। ਉੱਥੇ ਯਾਦ ਕਰਨ ਦੀ ਲੋੜ ਨਹੀਂ ਹੈ ਇਸਲਈ ਕਹਿੰਦੇ ਹਨ ਦੁਖ ਵਿੱਚ ਸਿਮਰਨ ਸਭ ਕਰਨ … ਇੱਥੇ ਦੁਖ ਹੈ ਇਸਲਈ ਯਾਦ ਕਰਦੇ ਹਨ, ਭਗਵਾਨ ਕੋਲੋਂ ਕੁਝ ਮਿਲੇ। ਉੱਥੇ ਤਾਂ ਸਭ ਕੁਝ ਮਿਲਿਆ ਹੋਇਆ ਹੈ। ਤੁਸੀਂ ਕਹਿ ਸਕਦੇ ਹੋ ਸਾਡਾ ਉਦੇਸ਼ ਹੈ ਮਨੁੱਖਾਂ ਨੂੰ ਆਸਤਿਕ ਬਨਾਉਣਾ, ਧਨੀ ਦਾ ਬਣਾਉਣਾ। ਹੁਣ ਸਭ ਨਿਧਨ ਦੇ ਹਨ। ਅਸੀਂ ਧਨੀ ਦਾ ਬਣਦੇ ਹਾਂ। ਸੁਖ, ਸ਼ਾਂਤੀ, ਸੰਪਤੀ ਦਾ ਵਰਸਾ ਦੇਣ ਵਾਲਾ ਬਾਪ ਹੀ ਹੈ। ਇਨ੍ਹਾਂ ਲਕਸ਼ਮੀ - ਨਾਰਾਇਣ ਦੀ ਉਮਰ ਕਿੰਨੀ ਵੱਡੀ ਸੀ। ਇਹ ਵੀ ਜਾਣਦੇ ਹੋ ਭਾਰਤਵਾਸੀਆਂ ਦੀ ਪਹਿਲੇ - ਪਹਿਲੇ ਉਮਰ ਬਹੁਤ ਵੱਡੀ ਰਹਿੰਦੀ ਹੈ। ਹੁਣ ਛੋਟੀ ਹੈ। ਕਿੰਨੀ ਛੋਟੀ ਹੋਈ ਹੈ - ਇਹ ਕੋਈ ਵੀ ਨਹੀਂ ਜਾਣਦੇ। ਤੁਹਾਡੇ ਲਈ ਤਾਂ ਬਹੁਤ ਸਹਿਜ ਹੋ ਗਿਆ ਹੈ। ਸਮਝਣਾ ਅਤੇ ਸਮਝਾਉਣਾ। ਸੋ ਵੀ ਨੰਬਰਵਾਰ ਹੈ। ਸਮਝਾਉਣੀ ਹਰ ਇੱਕ ਦੀ ਆਪਣੀ - ਆਪਣੀ ਹੈ, ਜੋ ਜਿਵੇਂ ਦੀ ਧਾਰਨਾ ਕਰਦੇ ਹਨ ਉਵੇਂ ਦਾ ਸਮਝਾਉਂਦੇ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਜਿਸ ਤਰ੍ਹਾਂ ਬਾਪ ਸਦੈਵ ਆਤਮ - ਅਭਿਮਾਨੀ ਹਨ, ਇਵੇਂ ਆਤਮ ਅਭਿਮਾਨੀ ਰਹਿਣ ਦਾ ਪੂਰਾ - ਪੂਰਾ ਪੁਰਸ਼ਾਰਥ ਕਰਨਾ ਹੈ। ਇੱਕ ਬਾਪ ਨੂੰ ਦਿਲ ਨਾਲ ਪਿਆਰ ਕਰਦੇ - ਕਰਦੇ ਬਾਪ ਦੇ ਨਾਲ ਘਰ ਚਲਣਾ ਹੈ।

2. ਬੇਹੱਦ ਦੇ ਬਾਪ ਦਾ ਪੂਰਾ - ਪੂਰਾ ਰਿਗਾਰ੍ਡ ਰੱਖਣਾ ਹੈ ਮਤਲਬ ਬਾਪ ਦੇ ਫਰਮਾਨ ਤੇ ਚੱਲਣਾ ਹੈ। ਬਾਪ ਦਾ ਪਹਿਲਾ ਫਰਮਾਨ ਹੈ - ਬੱਚੇ ਚੰਗੀ ਰੀਤੀ ਪੜ੍ਹ ਕੇ ਪਾਸ ਹੋ ਜਾਵੋ। ਇਸ ਫਰਮਾਨ ਦਾ ਪਾਲਣ ਕਰਨਾ ਹੈ।

ਵਰਦਾਨ:-

ਸੈਂਸ ਅਤੇ ਏਸੈਂਸ ਦੇ ਬੈਲੈਂਸ ਦੁਆਰਾ ਆਪਣੇਪਣ ਨੂੰ ਸਵਾਹਾ ਕਰਨ ਵਾਲੇ ਵਿਸ਼ਵ ਪ੍ਰੀਵਰਤਕ ਭਵ

ਸੈਂਸ ਮਤਲਬ ਗਿਆਨ ਦੀ ਪੁਆਇੰਟਸ, ਸਮਝ ਅਤੇ ਏਸੈਂਸ ਮਤਲਬ ਸਰਵ ਸ਼ਕਤੀ ਸਵਰੂਪ ਸਮ੍ਰਿਤੀ ਅਤੇ ਸਮਰਥ ਸਵਰੂਪ। ਇਨ੍ਹਾਂ ਦੋਵਾਂ ਦਾ ਬੈਲੈਂਸ ਹੋਵੇ ਤਾਂ ਅਪਣਾਪਨ ਅਤੇ ਪੁਰਾਣਾਪਨ ਸਵਾਹਾ ਹੋ ਜਾਏਗਾ। ਹਰ ਸੈਕੰਡ, ਹਰ ਬੋਲ ਅਤੇ ਹਰ ਕਰਮ ਵਿਸ਼ਵ ਪਰਿਵਤਣਿ ਦੀ ਸੇਵਾ ਪ੍ਰਤੀ ਸਵਾਹਾ ਹੋਣ ਨਾਲ ਵਿਸ਼ਵ ਪਰਿਵਰਤਕ ਆਪੇ ਬਣ ਜਾਵਾਂਗੇ। ਜੋ ਆਪਣੀ ਦੇਹ ਦੀ ਸਮ੍ਰਿਤੀ ਸਹਿਤ ਸਵਾਹਾ ਹੋ ਜਾਂਦੇ ਹਨ ਉਨ੍ਹਾਂ ਦੇ ਸ਼੍ਰੇਸ਼ਠ ਵਾਇਬ੍ਰੇਸ਼ਨ ਦੁਆਰਾ ਵਾਯੂਮੰਡਲ ਦਾ ਪਰਿਵਰਤਨ ਸਹਿਜ ਹੁੰਦਾ ਹੈ।

ਸਲੋਗਨ:-

ਪ੍ਰਾਪਤੀਆਂ ਨੂੰ ਯਾਦ ਕਰੋ ਤਾ ਦੁਖ ਤੇ ਪ੍ਰੇਸ਼ਾਨੀ ਦੀਆਂ ਗੱਲਾਂ ਭੁੱਲ ਜਾਣਗੀਆਂ।

******