19.11.23     Avyakt Bapdada     Punjabi Murli     03.04.96    Om Shanti     Madhuban


"ਸੇਵਾਵਾਂ ਦੇ ਨਾਲ - ਨਾਲ ਬੇਹੱਦ ਦੀ ਵੈਰਾਗ ਵ੍ਰਿਤੀ ਦਵਾਰਾ ਪੁਰਾਣੇ ਅਤੇ ਵਿਅਰਥ ਸੰਸਕਾਰਾਂ ਤੋਂ ਮੁਕਤ ਬਣੋ"


ਅੱਜ ਬੇਹੱਦ ਦਾ ਬਾਪ ਆਪਣੇ ਬੇਹੱਦ ਦੇ ਸਦਾ ਸਹਿਯੋਗੀ ਸਾਥੀਆਂ ਨੂੰ ਵੇਖ ਰਹੇ ਹਨ। ਚਾਰੋਂ ਪਾਸੇ ਦੇ ਸਦਾ ਸਹਿਯੋਗੀ ਬੱਚੇ, ਸਦਾ ਬਾਪ ਦੇ ਦਿਲ ਤੇ ਦਿਲ - ਤਖਤਨਸ਼ੀਂਨ, ਨਿਰਾਕਾਰ ਬਾਪ ਨੂੰ ਆਪਣਾ ਅਕਾਲਤਖ਼ਤ ਵੀ ਨਹੀਂ ਹੈ ਲੇਕਿਨ ਤੁਸੀਂ ਬੱਚਿਆਂ ਨੂੰ ਕਿੰਨੇ ਤਖ਼ਤ ਹਨ? ਤਾਂ ਬਾਪਦਾਦਾ ਤਖ਼ਤਨਸ਼ੀਂਨ ਬੱਚਿਆਂ ਨੂੰ ਵੇਖ ਸਦਾ ਹਰਸ਼ਿਤ ਰਹਿੰਦੇ ਹਨ - ਵਾਹ ਮੇਰੇ ਤਖਤਨਸ਼ੀਨ ਬੱਚੇ! ਬੱਚੇ ਬਾਪ ਨੂੰ ਵੇਖ ਖੁਸ਼ ਹੁੰਦੇ ਹਨ, ਤੁਸੀਂ ਸਭ ਬਾਪਦਾਦਾ ਨੂੰ ਵੇਖ ਖੁਸ਼ ਹੁੰਦੇ ਹੋ ਲੇਕਿਨ ਬਾਪਦਾਦਾ ਕਿੰਨੇ ਬੱਚਿਆਂ ਨੂੰ ਵੇਖ ਖੁਸ਼ ਹੁੰਦੇ ਹਨ ਕਿਉਂਕਿ ਹਰ ਇੱਕ ਬੱਚਾ ਵਿਸ਼ੇਸ਼ ਆਤਮਾ ਹੈ। ਭਾਵੇਂ ਲਾਸ੍ਟ ਨੰਬਰ ਵੀ ਹੈ ਲੇਕਿਨ ਫਿਰ ਵੀ ਲਾਸ੍ਟ ਹੁੰਦੇ ਵੀ ਵਿਸ਼ੇਸ਼ ਕੋਟਾਂ ਵਿਚੋਂ ਕੋਈ, ਕੋਈ ਵਿੱਚੋ ਕੋਈ ਦੀ ਲਿਸਟ ਵਿੱਚ ਹੈ ਇਸਲਈ ਇੱਕ - ਇੱਕ ਬੱਚੇ ਨੂੰ ਵੇਖ ਬਾਪ ਨੂੰ ਜਿਆਦਾ ਖੁਸ਼ੀ ਹੈ ਜਾਂ ਤੁਹਾਨੂੰ ਹੈ? ( ਦੋਵਾਂ ਨੂੰ ) ਬਾਪ ਨੂੰ ਕਿੰਨੇ ਬੱਚੇ ਹਨ! ਜਿੰਨੇ ਬੱਚੇ ਉਣੀ ਖੁਸ਼ੀ ਅਤੇ ਤੁਹਾਨੂੰ ਸਿਰਫ ਡਬਲ ਖੁਸ਼ੀ ਹੈ, ਬਸ। ਤੁਹਾਨੂੰ ਪਰਿਵਾਰ ਦੀ ਵੀ ਖੁਸ਼ੀ ਹੈ ਲੇਕਿਨ ਬਾਪ ਦੀ ਖੁਸ਼ੀ ਸਦਾਕਾਲ ਦੀ ਹੈ ਅਤੇ ਤੁਹਾਡੀ ਖੁਸ਼ੀ ਸਦਾਕਾਲ ਹੈ ਜਾਂ ਕਦੇ ਹੇਠਾਂ ਉੱਪਰ ਹੁੰਦੀ ਹੈ?

ਬਾਪਦਾਦਾ ਸਮਝਦੇ ਹਨ ਕਿ ਬ੍ਰਾਹਮਣ ਜੀਵਨ ਦਾ ਸਵਾਸ ਖੁਸ਼ੀ ਹੈ। ਖੁਸ਼ੀ ਨਹੀਂ ਤਾਂ ਬ੍ਰਾਹਮਣ ਜੀਵਨ ਨਹੀਂ ਅਤੇ ਅਵਿਨਾਸ਼ੀ ਖੁਸ਼ੀ, ਕਦੇ - ਕਦੇ ਵਾਲੀ ਨਹੀਂ, ਪਰਸੇਂਟੇਜ ਵਾਲੀ ਨਹੀਂ। ਖੁਸ਼ੀ ਤਾਂ ਖੁਸ਼ੀ ਹੈ। ਅੱਜ 50% ਖੁਸ਼ੀ ਹੈ, ਕਲ 100 ਪਰਸੈਂਟ ਹੈ, ਤਾਂ ਜੀਵਨ ਦਾ ਸਵਾਸ ਉੱਪਰ ਥੱਲੇ ਹੈ ਨਾ! ਬਾਪਦਾਦਾ ਨੇ ਪਹਿਲੇ ਵੀ ਕਿਹਾ ਹੈ ਸ਼ਰੀਰ ਚਲਾ ਜਾਵੇ ਲੇਕਿਨ ਖੁਸ਼ੀ ਨਹੀਂ ਜਾਵੇ। ਤਾਂ ਇਹ ਪਾਠ ਸਦਾ ਪੱਕਾ ਹੈ ਜਾਂ ਥੋੜ੍ਹਾ - ਥੋੜ੍ਹਾ ਕੱਚਾ ਹੈ? ਸਦਾ ਅੰਡਰਲਾਈਨ ਹੈ? ਕਦੇ - ਕਦੇ ਵਾਲੇ ਕੀ ਹੋਣਗੇ? ਸਦਾ ਖ਼ੁਸ਼ੀ ਵਿੱਚ ਰਹਿਣ ਵਾਲੇ ਪਾਸ ਵਿਧ ਆਨਰ ਅਤੇ ਕਦੇ - ਕਦੇ ਖੁਸ਼ੀ ਵਿੱਚ ਰਹਿਣ ਵਾਲਿਆਂ ਦੇ ਲਈ ਧਰਮਰਾਜਪੁਰੀ ਪਾਸ ਕਰਨੀ ਪਵੇਗੀ। ਪਾਸ ਵਿਧ ਆਨਰ ਵਾਲੇ ਇੱਕ ਸੈਕਿੰਡ ਵਿੱਚ ਬਾਪ ਦੇ ਨਾਲ ਜਾਣਗੇ, ਰੁਕਣਗੇ ਨਹੀਂ। ਤਾਂ ਤੁਸੀਂ ਸਭ ਕੌਣ ਹੋ? ਨਾਲ ਚੱਲਣ ਵਾਲੇ ਜਾਂ ਰੁਕਣ ਵਾਲੇ? ( ਨਾਲ ਚੱਲਣ ਵਾਲੇ ) ਅਜਿਹਾ ਚਾਰਟ ਹੈ? ਕਿਉਂਕਿ ਵਿਸ਼ੇਸ਼ ਡਾਇਮੰਡ ਜੁਬਲੀ ਦੇ ਵਰ੍ਹੇ ਵਿਚ ਬਾਪਦਾਦਾ ਦੀ ਹਰ ਇੱਕ ਬੱਚੇ ਦੇ ਪ੍ਰਤੀ ਕੀ ਸ਼ੁਭ ਆਸ਼ਾ ਹੈ, ਉਹ ਤੇ ਜਾਣਦੇ ਹੋ ਨਾ?

ਬਾਪਦਾਦਾ ਨੇ ਸਾਰੇ ਬੱਚਿਆਂ ਦਾ ਚਾਰਟ ਵੇਖਿਆ। ਉਸ ਵਿੱਚ ਕੀ ਵੇਖਿਆ ਕਿ ਵਰਤਮਾਨ ਸਮੇਂ ਦੇ ਪ੍ਰਮਾਣ ਇੱਕ ਗੱਲ ਦਾ ਵਿਸ਼ੇਸ਼ ਹੋਰ ਅਟੈਂਸ਼ਨ ਚਾਹੀਦਾ ਹੈ। ਜਿਵੇਂ ਸੇਵਾ ਵਿਚ ਬਹੁਤ ਉਮੰਗ - ਉਤਸਾਹ ਨਾਲ ਅੱਗੇ ਵੱਧ ਰਹੇ ਹੋ ਅਤੇ ਡਾਇਮੰਡ ਜੁਬਲੀ ਵਿੱਚ ਵਿਸ਼ੇਸ਼ ਸੇਵਾ ਦਾ ਉਮੰਗ - ਉਤਸਾਹ ਹੈ, ਇਸ ਵਿੱਚ ਪਾਸ ਹੋ। ਹਰ ਇੱਕ ਯਥਾਸ਼ਕਤੀ ਸੇਵਾ ਕਰ ਰਹੇ ਹੋ ਅਤੇ ਕਰਦੇ ਰਹੋਗੇ। ਲੇਕਿਨ ਹੁਣ ਵਿਸ਼ੇਸ਼ ਕੀ ਚਾਹੀਦਾ ਹੈ? ਸਮੇਂ ਸਮੀਪ ਹੈ ਤਾਂ ਸਮੇਂ ਦੀ ਸਮੀਪਤਾ ਦੇ ਅਨੁਸਾਰ ਹੁਣ ਕਿਹੜੀ ਲਹਿਰ ਹੋਣੀਂ ਚਾਹੀਦੀ ਹੈ? ( ਵੈਰਾਗ ਦੀ ) ਕਿਹੜਾ ਵੈਰਾਗ - ਹੱਦ ਦਾ ਜਾਂ ਬੇਹੱਦ ਦਾ? ਜਿੰਨਾਂ ਸੇਵਾ ਦਾ ਉਮੰਗ - ਉਤਸਾਹ ਹੈ, ਉਤਨਾ ਸਮੇਂ ਦੀ ਲੋੜ ਅਨੁਸਾਰ ਸਵ ਸਥਿਤੀ ਵਿਚ ਬੇਹੱਦ ਦਾ ਵੈਰਾਗ ਕਿੱਥੋਂ ਤੱਕ ਹੈ? ਕਿਉਂਕਿ ਇਹ ਤੁਹਾਡੇ ਸੇਵਾ ਦੀ ਸਫਲਤਾ ਹਰ ਜਲਦੀ ਤੋਂ ਜਲਦੀ ਪ੍ਰਜਾ ਤਿਆਰ ਹੋ ਜਾਵੇ ਇਸਲਈ ਸੇਵਾ ਕਰਦੇ ਹੋ ਨਾ? ਤਾਂ ਜਦੋਂ ਤੱਕ ਤੁਸੀਂ ਨਿਮਿਤ ਆਤਮਾਵਾਂ ਵਿੱਚ ਬੇਹੱਦ ਦੀ ਵੈਰਾਗ ਵ੍ਰਿਤੀ ਨਹੀਂ ਹੈ, ਤਾਂ ਦੂਸਰਿਆਂ ਆਤਮਾਵਾਂ ਵਿੱਚ ਵੀ ਵੈਰਾਗ ਵ੍ਰਿਤੀ ਨਹੀਂ ਆ ਸਕਦੀ ਤਾਂ ਜਦ ਤੱਕ ਵੈਰਾਗ ਵ੍ਰਿਤੀ ਨਹੀਂ ਹੋਵੇਗੀ ਤਾਂ ਜੋ ਚਾਉਂਦੇ ਹੋ ਕਿ ਬਾਪ ਦਾ ਪਰਿਚੈ ਸਭ ਨੂੰ ਮਿਲੇ, ਉਹ ਨਹੀਂ ਮਿਲ ਸਕਦਾ। ਬੇਹੱਦ ਦਾ ਵੈਰਾਗ ਸਦਾਕਾਲ ਦਾ ਵੈਰਾਗ ਹੈ। ਜੇਕਰ ਸਮੇਂ ਪ੍ਰਮਾਣ ਜਾਂ ਸਰਕਮ ਸਟਾਂਸਿਜ ਪ੍ਰਮਾਣ ਵੈਰਾਗ ਆਉਂਦਾ ਤਾਂ ਸਮੇਂ ਨੰਬਰਵਨ ਹੋ ਗਿਆ ਅਤੇ ਤੁਸੀਂ ਨੰਬਰ ਦੋ ਹੋ ਗਏ। ਪ੍ਰਸਥਿਤੀ ਜਾਂ ਸਮੇਂ ਨੇ ਵੈਰਾਗ ਦਵਾਇਆ। ਪ੍ਰਸਥਿਤੀ ਖਤਮ, ਸਮੇਂ ਪਾਸ ਹੋ ਗਿਆ ਤਾਂ ਵੈਰਾਗ ਪਾਸ ਹੋ ਗਿਆ। ਤਾਂ ਉਸ ਨੂੰ ਕੀ ਕਹੋਗੇ - ਬੇਹੱਦ ਦਾ ਵੈਰਾਗ ਜਾਂ ਹੱਦ ਦਾ? ਤਾਂ ਹੁਣ ਬੇਹੱਦ ਦਾ ਵੈਰਾਗ ਚਾਹੀਦਾ। ਜੇਕਰ ਵੈਰਾਗ ਖੰਡਿਤ ਹੋ ਜਾਂਦਾ ਹੈ ਤਾਂ ਉਸ ਦਾ ਮੁੱਖ ਕਾਰਣ ਕੀ ਹੈ - ਦੇਹ - ਭਾਨ। ਜਦੋਂ ਤੱਕ ਦੇਹ - ਭਾਨ ਦਾ ਵੈਰਾਗ ਨਹੀਂ ਹੈ ਉਦੋਂ ਤੱਕ ਕਿਸੇ ਵੀ ਗੱਲ ਦਾ ਵੈਰਾਗ ਸਦਾਕਾਲ ਨਹੀਂ ਹੁੰਦਾ ਹੈ, ਅਲਪਕਾਲ ਦਾ ਹੁੰਦਾ ਹੈ। ਸੰਬੰਧ ਤੋਂ ਵੈਰਾਗ - ਇਹ ਕੋਈ ਵੱਡੀ ਗੱਲ ਨਹੀਂ ਹੈ, ਉਹ ਤਾਂ ਦੁਨੀਆ ਵਿਚ ਵੀ ਕਈਆਂ ਨੂੰ ਦਿਲ ਤੋਂ ਵੈਰਾਗ ਆ ਜਾਂਦਾ ਹੈ ਲੇਕਿਨ ਇੱਥੇ ਦੇਹ - ਭਾਨ ਦੇ ਜੋ ਵੱਖ - ਵੱਖ ਰੂਪ ਹਨ, ਉਨ੍ਹਾਂ ਵੱਖ - ਵੱਖ ਰੂਪਾਂ ਨੂੰ ਜਾਣਦੇ ਹੋ ਨਾ? ਕਿੰਨੇ ਦੇਹ - ਭਾਨ ਦੇ ਰੂਪ ਹਨ, ਉਸ ਦਾ ਵਿਸਤਾਰ ਤੇ ਜਾਣਦੇ ਹੋ ਲੇਕਿਨ ਇਸ ਅਨੇਕ ਦੇਹ - ਭਾਨਾਂ ਦੇ ਰੂਪਾਂ ਨੂੰ ਜਾਣਕੇ, ਬੇਹੱਦ ਦੇ ਵੈਰਾਗ ਵਿਚ ਰਹਿਣਾ। ਦੇਹ - ਭਾਨ, ਦੇਹ - ਅਭਿਮਾਨ ਵਿੱਚ ਬਦਲ ਜਾਵੇ। ਜਿਵੇਂ ਦੇਹ- ਭਾਨ ਇੱਕ ਨੈਚੁਰਲ ਹੋ ਗਿਆ, ਉਵੇਂ ਦੇਹੀ - ਅਭਿਮਾਨੀ ਨੈਚੁਰਲ ਹੋ ਜਾਵੇ ਕਿਉਂਕਿ ਹਰ ਗੱਲ ਵਿਚ ਪਹਿਲਾ ਸ਼ਬਦ ਦੇਹ ਹੀ ਆਉਂਦਾ ਹੈ। ਭਾਵੇਂ ਸੰਬੰਧ ਹੈ ਤਾਂ ਵੀ ਦੇਹ ਦਾ ਹੀ ਸੰਬੰਧ ਹੈ, ਪਦਾਰਥ ਹਨ ਤਾਂ ਦੇਹ ਦੇ ਪਦਾਰਥ ਹਨ। ਤਾਂ ਮੂਲ - ਆਧਾਰ ਦੇਹ - ਭਾਨ ਹੈ। ਜਦੋਂ ਤੱਕ ਕਿਸੇ ਵੀ ਰੂਪ ਵਿਚ ਦੇਹ - ਭਾਨ ਹੈ ਤਾਂ ਵੈਰਾਗ ਵ੍ਰਿਤੀ ਨਹੀਂ ਹੋ ਸਕਦੀ। ਅਤੇ ਬਾਪਦਾਦਾ ਨੇ ਵੇਖਿਆ ਕਿ ਵਰਤਮਾਨ ਸਮੇਂ ਜੋ ਦੇਹ - ਭਾਨ ਦਾ ਵਿਘਨ ਹੈ ਉਸ ਦਾ ਕਾਰਣ ਹੈ ਕਿ ਦੇਹ ਦੇ ਜੋ ਪੁਰਾਣੇ ਸੰਸਕਾਰ ਹਨ, ਉਸ ਤੋਂ ਵੈਰਾਗ ਨਹੀਂ ਹੈ। ਪਹਿਲੇ ਦੇਹ ਦੇ ਪੁਰਾਣੇ ਸੰਸਕਾਰਾਂ ਤੋਂ ਵੈਰਾਗ ਚਾਹੀਦਾ ਹੈ। ਸੰਸਕਾਰ ਸਥਿਤੀ ਨੂੰ ਹੇਠਾਂ ਲੈ ਆਉਂਦੇ ਹਨ। ਸੰਸਕਾਰ ਦੇ ਕਾਰਣ ਸੇਵਾ ਵਿਚ ਅਤੇ ਸੰਬੰਧ ਸੰਪਰਕ ਵਿਚ ਵਿਘਨ ਪੈਂਦੇ ਹਨ। ਤਾਂ ਰਿਜਲਟ ਵਿੱਚ ਵੇਖਿਆ ਕਿ ਦੇਹ ਦੇ ਪੁਰਾਣੇ ਸੰਸਕਾਰ ਤੋਂ ਜਦ ਤੱਕ ਵੈਰਾਗ ਨਹੀਂ ਆਇਆ ਹੈ, ਉਦੋਂ ਤੱਕ ਬੇਹੱਦ ਦਾ ਵੈਰਾਗ ਸਦਾ ਨਹੀਂ ਰਹਿੰਦਾ। ਸੰਸਕਾਰ ਵੱਖ - ਵੱਖ ਰੂਪ ਨਾਲ ਆਪਣੇ ਵੱਲ ਆਕਰਸ਼ਿਤ ਕਰ ਲੈਂਦੇ ਹਨ। ਤਾਂ ਜਿੱਥੇ ਕਿਸੇ ਵੀ ਪਾਸੇ ਆਕਰਸ਼ਣ ਹੈ, ਉੱਥੇ ਵੈਰਾਗ ਨਹੀਂ ਹੋ ਸਕਦਾ। ਤਾਂ ਚੈਕ ਕਰੋ ਕਿ ਮੈਂ ਆਪਣੇ ਪੁਰਾਣੇ ਜਾਂ ਵਿਅਰਥ ਸੰਸਕਾਰਾਂ ਤੋਂ ਮੁਕਤ ਹਾਂ? ਕਿੰਨੀ ਵੀ ਕੋਸ਼ਿਸ਼ ਕਰੋਗੇ, ਕਰਦੇ ਵੀ ਹਨ ਕਿ ਵੈਰਾਗ ਵ੍ਰਿਤੀ ਵਿੱਚ ਰਹਾਂਗੇ ਲੇਕਿਨ ਸੰਸਕਾਰ ਕਿਸੇ - ਕਿਸੇ ਦੇ ਕੋਲ ਜਾਂ ਮਿਜੋਰਟੀ ਦੇ ਕੋਲ ਕਿਸੇ ਨਾ ਕਿਸੇ ਰੂਪ ਵਿਚ ਅਜਿਹੇ ਪ੍ਰਬਲ ਹਨ ਜੋ ਆਪਣੀ ਵੱਲ ਖਿੱਚਦੇ ਹਨ। ਤਾਂ ਪਹਿਲੇ ਪੁਰਾਣੇ ਸੰਸਕਾਰਾਂ ਤੋਂ ਵੈਰਾਗ। ਸੰਸਕਾਰ ਨਾ ਚਾਉਂਦੇ ਵੀ ਇਮਰਜ਼ ਹੋ ਜਾਂਦੇ ਹਨ ਕਿਓਂ? ਚਾਉਂਦੇ ਨਹੀਂ ਹੋ ਲੇਕਿਨ ਸੂਖਸ਼ਮ ਵਿੱਚ ਸੰਸਕਾਰਾਂ ਨੂੰ ਭਸਮ ਨਹੀਂ ਕੀਤਾ ਹੈ। ਕਿਤੇ ਨਾ ਕਿਤੇ ਅੰਸ਼ ਮਾਤਰ ਰਹੇ ਹੋਏ ਹਨ। ਛਿਪੇ ਹੋਏ ਹਨ ਉਹ ਸਮੇਂ ਤੇ ਨਾ ਚਾਹੁੰਦੇ ਹੋਏ ਵੀ ਇਮ੍ਰਜ਼ ਹੋ ਜਾਂਦੇ ਹਨ। ਫਿਰ ਕਹਿੰਦੇ ਹਨ - ਚਾਉਂਦੇ ਤਾਂ ਨਹੀਂ ਸੀ ਲੇਕਿਨ ਕੀ ਕਰੀਏ, ਹੋ ਗਿਆ, ਹੋ ਜਾਂਦਾ ਹੈ ਇਹ ਕੌਣ ਬੋਲਦਾ ਹੈ - ਦੇਹ ਭਾਨ ਜਾਂ ਦੇਹੀ - ਅਭਿਮਾਨ?

ਤਾਂ ਬਾਪਦਾਦਾ ਨੇ ਵੇਖਿਆ ਕਿ ਸੰਸਕਾਰਾਂ ਤੋਂ ਵੈਰਾਗ ਵ੍ਰਿਤੀ ਵਿੱਚ ਕਮਜੋਰੀ ਹੈ। ਖਤਮ ਕੀਤਾ ਹੈ ਲੇਕਿਨ ਅੰਸ਼ ਵੀ ਨਹੀਂ ਹੋਵੇ, ਅਜਿਹਾ ਖਤਮ ਨਹੀਂ ਕੀਤਾ ਹੈ ਅਤੇ ਜਿੱਥੇ ਅੰਸ਼ ਹੈ ਤਾਂ ਉਹ ਵੰਸ਼ ਤੇ ਹੋਵੇਗਾ ਹੀ। ਅੱਜ ਅੰਸ਼ ਹੈ, ਸਮੇਂ ਪ੍ਰਮਾਣ ਵੰਸ਼ ਦਾ ਰੂਪ ਲੈ ਲੈਂਦਾ ਹੈ। ਪਰਵਸ਼ ਕਰ ਦਿੰਦਾ ਹੈ। ਕਹਿਣ ਵਿੱਚ ਤੇ ਸਭ ਕੀ ਕਹਿੰਦੇ ਹਨ ਕਿ ਜਿਵੇਂ ਬਾਪ ਨਾਲੇਜ਼ਫੁੱਲ ਹੈ ਉਵੇਂ ਅਸੀਂ ਵੀ ਨਾਲੇਂਜ਼ਫੁੱਲ ਹਾਂ, ਲੇਕਿਨ ਜਦੋਂ ਸੰਸਕਾਰ ਦਾ ਵਾਰ ਹੁੰਦਾ ਹੈ ਤਾਂ ਨਾਲੇਜ਼ਫੁੱਲ ਹੋ ਜਾਂ ਨਾਲ਼ੇਜ਼ਪੁਲ ਹੋ? ਕੀ ਹੋ? ਨਾਲੇਜ਼ਫੁੱਲ ਦੀ ਬਜਾਏ ਨਾਲ਼ੇਜ਼ਪੁਲ ਬਣ ਜਾਂਦੇ ਹੋ। ਉਸ ਵੇਲੇ ਕਿਸੇ ਤੋਂ ਵੀ ਪੁੱਛੋ ਤਾਂ ਕਹਿਣਗੇ - ਹਾਂ, ਸਮਝਦੀ ਤੇ ਮੈਂ ਵੀ ਹਾਂ, ਸਮਝਦਾ ਤੇ ਮੈਂ ਵੀ ਹਾਂ, ਹੋਣਾ ਨਹੀਂ ਚਾਹੀਦਾ, ਕਰਨਾ ਨਹੀਂ ਚਾਹੀਦਾ ਲੇਕਿਨ ਹੋ ਜਾਂਦਾ ਹੈ। ਤਾਂ ਨਾਲੇਜ਼ਫੁੱਲ ਹੋਏ ਜਾਂ ਨਾਲ਼ੇਜ਼ ਪੁਲ ਹੋਏ? ( ਨਾਲ਼ੇਜ਼ ਪੁਲ ਮਤਲਬ ਨਾਲੇਜ਼ ਨੂੰ ਖਿੱਚਣ ਵਾਲੇ) ਜੋ ਨਾਲੇਜ਼ਫੁੱਲ ਹਨ ਉਨ੍ਹਾਂ ਨੂੰ ਕੋਈ ਵੀ ਸੰਸਕਾਰ, ਸੰਬੰਧ, ਪਦਾਰਥ ਵਾਰ ਨਹੀਂ ਕਰ ਸਕਦਾ।

ਤਾਂ ਡਾਇਮੰਡ ਜੁਬਲੀ ਮਨਾ ਰਹੇ ਹੋ, ਡਾਇਮੰਡ ਜੁਬਲੀ ਦਾ ਅਰਥ ਹੈ - ਡਾਇਮੰਡ ਬਣਨਾ ਮਤਲਬ ਬੇਹੱਦ ਦੇ ਵੈਰਾਗੀ ਬਣਨਾ। ਜਿਨ੍ਹਾਂ ਸੇਵਾ ਦਾ ਉਮੰਗ ਹੈ ਉਤਨਾ ਵੈਰਾਗ ਵ੍ਰਿਤੀ ਦਾ ਅਟੈਂਸ਼ਨ ਨਹੀਂ ਹੈ। ਇਸ ਵਿੱਚ ਅਲਬੇਲਾਪਨ ਹੈ। ਚਲਦਾ ਹੈ ਹੁੰਦਾ ਹੈ ਹੋ ਜਾਵੇਗਾ ਸਮੇਂ ਆਵੇਗਾ ਤਾਂ ਠੀਕ ਹੋ ਜਾਵੇਗਾ ਤਾਂ ਸਮੇਂ ਤੁਹਾਡਾ ਸਿੱਖਿਅਕ ਹੈ ਜਾਂ ਬਾਬਾ ਸਿੱਖਿਅਕ ਹੈ? ਕੌਣ ਹੈ? ਜੇਕਰ ਸਮੇਂ ਤੇ ਪਰਿਵਰਤਨ ਕਰੋਗੇ ਤਾਂ ਤੁਹਾਡਾ ਸਿੱਖਿਅਕ ਤਾਂ ਸਮੇਂ ਹੋ ਗਿਆ! ਤੁਹਾਡੀ ਰਚਨਾ ਤੁਹਾਡੀ ਸਿੱਖਿਅਕ ਹੋਵੇ - ਇਹ ਠੀਕ ਹੈ? ਤਾਂ ਜਦੋਂ ਅਜਿਹੀ ਪ੍ਰਸਥਿਤੀ ਆਉਂਦੀ ਹੈ ਤਾਂ ਕੀ ਕਹਿੰਦੇ ਹੋ? ਸਮੇਂ ਤੇ ਠੀਕ ਕਰ ਲਵਾਂਗੀ, ਹੋ ਜਾਵੇਗਾ। ਬਾਪ ਨੂੰ ਵੀ ਦਿਲਾਸਾ ਦਿੰਦੇ ਹਨ - ਫ਼ਿਕਰ ਨਹੀਂ ਕਰੋ, ਹੋ ਜਾਵੇਗਾ। ਸਮੇਂ ਤੇ ਬਿਲਕੁਲ ਅੱਗੇ ਵੱਧ ਜਾਵਾਂਗੇ। ਤਾਂ ਸਮੇਂ ਨੂੰ ਸਿੱਖਿਅਕ ਬਨਾਉਣਾ - ਇਹ ਤੁਸੀਂ ਮਾਸਟਰ ਰਚਿਯਤਾ ਦੇ ਲਈ ਸ਼ੋਭਦਾ ਹੈ? ਚੰਗਾ ਲਗਦਾ ਹੈ? ਨਹੀਂ। ਸਮੇਂ ਰਚਨਾ ਹੈ, ਤੁਸੀਂ ਮਾਸਟਰ ਰਚਿਯਤਾ ਹੋ। ਤਾਂ ਰਚਨਾ ਮਾਸਟਰ ਰਚਿਯਤਾ ਦਾ ਸਿੱਖਿਅਕ ਬਣੇ ਇਹ ਮਾਸਟਰ ਰਚਿਯਤਾ ਦੀ ਸ਼ੋਭਾ ਨਹੀਂ। ਤਾਂ ਹੁਣ ਜੋ ਬਾਪਦਾਦਾ ਨੇ ਸਮੇਂ ਦਿਤਾ ਹੈ, ਉਸ ਵਿੱਚ ਵੈਰਾਗ ਵ੍ਰਿਤੀ ਨੂੰ ਇਮਰਜ ਕਰੋ ਕਿਉਂਕਿ ਸੇਵਾ ਦੀ ਖਿੱਚਾਤਾਨੀ ਵਿੱਚ ਵੈਰਾਗ ਵ੍ਰਿਤੀ ਖਤਮ ਹੋ ਜਾਂਦੀ ਹੈ। ਉਵੇਂ ਸੇਵਾ ਵਿਚ ਖੁਸ਼ੀ ਵੀ ਮਿਲਦੀ ਹੈ, ਸ਼ਕਤੀ ਵੀ ਮਿਲਦੀ ਹੈ ਅਤੇ ਪ੍ਰਤੱਖ ਫਲ ਵੀ ਮਿਲਦਾ ਹੈ ਲੇਕਿਨ ਬੇਹੱਦ ਦਾ ਵੈਰਾਗ ਖਤਮ ਵੀ ਸੇਵਾ ਵਿਚ ਹੀ ਹੁੰਦਾ ਹੈ ਇਸਲਈ ਹੁਣ ਆਪਣੇ ਅੰਦਰ ਇਸ ਵੈਰਾਗ ਵ੍ਰਿਤੀ ਨੂੰ ਜਗਾਓ। ਕਲਪ ਪਹਿਲੇ ਵੀ ਬਣੇ ਤਾਂ ਤੁਸੀਂ ਹੀ ਸੀ ਕਿ ਹੋਰ ਸਨ? ਤੁਸੀਂ ਹੀ ਹੋ ਨਾ। ਸਿਰਫ ਮਰਜ ਹੈ, ਉਸ ਨੂੰ ਇਮ੍ਰਜ ਕਰੋ। ਜਿਵੇਂ ਸੇਵਾ ਦੇ ਪਲਾਨ ਨੂੰ ਪ੍ਰੈਕਟਿਕਲ ਵਿੱਚ ਇਮ੍ਰਜ਼ ਕਰਦੇ ਹੋ, ਤਾਂ ਸਫਲਤਾ ਮਿਲਦੀ ਹੈ ਨਾ। ਇਵੇਂ ਹੁਣ ਬੇਹੱਦ ਦੀ ਵੈਰਾਗ ਵ੍ਰਿਤੀ ਨੂੰ ਇਮ੍ਰਜ ਕਰੋ। ਭਾਵੇਂ ਕਿੰਨੇ ਵੀ ਸਾਧਨ ਪ੍ਰਾਪਤ ਹਨ ਅਤੇ ਸਾਧਨ ਤੇ ਤੁਹਾਨੂੰ ਦਿਨ ਪ੍ਰਤੀਦਿਨ ਜਿਆਦਾ ਹੀ ਮਿਲਣੇ ਹਨ ਲੇਕਿਨ ਬੇਹੱਦ ਦਾ ਵੈਰਾਗ ਵ੍ਰਿਤੀ ਦੀ ਸਾਧਨਾ ਮਰਜ ਨਹੀਂ ਹੋਵੇ, ਇਮ੍ਰਜ ਹੋਵੇ। ਸਾਧਨ ਅਤੇ ਸਾਧਨਾ ਦਾ ਬੈਲੈਂਸ, ਕਿਉਂਕਿ ਅੱਗੇ ਚੱਲਕੇ ਪ੍ਰਕ੍ਰਿਤੀ ਤੁਹਾਡੀ ਦਾਸੀ ਹੋਵੇਗੀ। ਸਤਿਕਾਰ ਮਿਲੇਗਾ, ਸਵਮਾਨ ਮਿਲੇਗਾ। ਲੇਕਿਨ ਸਭ ਕੁਝ ਹੁੰਦੇ ਵੈਰਾਗ ਵ੍ਰਿਤੀ ਘੱਟ ਨਾ ਹੋਵੇ। ਤਾਂ ਬੇਹੱਦ ਦਾ ਵੈਰਾਗ ਵ੍ਰਿਤੀ ਦਾ ਵਾਯੂਮੰਡਲ ਖੁਦ ਵਿੱਚ ਅਨੁਭਵ ਕਰਦੇ ਹੋ ਕਿ ਇਸ ਸੇਵਾ ਵਿੱਚ ਬਿਜੀ ਹੋ ਗਏ ਹੋ? ਜਿਵੇਂ ਦੁਨੀਆ ਵਾਲਿਆਂ ਨੂੰ ਸੇਵਾ ਦ ਪ੍ਰਭਾਵ ਵਿਖਾਈ ਦਿੰਦਾ ਹੈ ਨਾ! ਇਵੇਂ ਬੇਹੱਦ ਦੇ ਵੈਰਾਗ ਦਾ ਪ੍ਰਭਾਵ ਵਿਖਾਈ ਦੇਵੇ। ਆਦਿ ਵਿੱਚ ਤੁਹਾਡੀ ਸਭ ਦੀ ਸਥਿਤੀ ਕੀ ਸੀ? ਕਰਾਚੀ ਵਿੱਚ ਜਦੋਂ ਸੀ, ਬਾਹਰ ਦੀਆਂ ਕੋਈ ਸੇਵਾਵਾਂ ਨਹੀਂ ਸਨ, ਸਾਧਨ ਸਨ ਲੇਕਿਨ ਬੇਹੱਦ ਦੀ ਵੈਰਾਗ ਵ੍ਰਿਤੀ ਦੇ ਵਾਯੂਮੰਡਲ ਨੇ ਸੇਵਾ ਨੂੰ ਵਧਾਇਆ। ਤਾਂ ਜੋ ਵੀ ਡਾਇਮੰਡ ਜੁਬਲੀ ਵਾਲੇ ਹਨ ਉਨ੍ਹਾਂ ਵਿਚ ਆਦਿ ਸੰਸਕਾਰ ਹਨ, ਹੁਣ ਮਰਜ ਹੋ ਗਏ ਹਨ। ਹੁਣ ਫਿਰ ਤੋਂ ਇਸ ਵ੍ਰਿਤੀ ਨੂੰ। ਇਮ੍ਰਜ ਕਰੋ। ਆਦਿ ਰਤਨਾਂ ਦੇ ਬੇਹੱਦ ਦੇ ਵੈਰਾਗ ਵ੍ਰਿਤੀ ਨੇ ਸਥਾਪਨਾ ਕੀਤੀ, ਹੁਣ ਨਵੀਂ ਦੁਨੀਆ ਦੀ ਸਥਾਪਨਾ ਦੇ ਲਈ ਫਿਰ ਤੋਂ ਉਹ ਹੀ ਵ੍ਰਿਤੀ, ਉਹ ਹੀ ਵਾਯੂਮੰਡਲ ਇਮ੍ਰਜ਼ ਕਰੋ। ਤਾਂ ਸੁਣਿਆ ਕੀ ਲੋੜ ਹੈ?

ਸਾਧਨ ਹੀ ਨਹੀਂ ਹਨ ਅਤੇ ਕਹੋ, ਸਾਨੂੰ ਤੇ ਵੈਰਾਗ ਹੈ, ਤਾਂ ਕੌਣ ਮੰਨੇਗਾ? ਸਾਧਨ ਹੋਣ ਅਤੇ ਵੈਰਾਗ ਹੋਵੇ। ਪਹਿਲੇ ਦੇ ਸਾਧਨ ਅਤੇ ਹੁਣ ਦੇ ਸਾਧਨਾਂ ਵਿੱਚ ਕਿੰਨਾਂ ਫਰਕ ਹੈ? ਸਾਧਨਾ ਛਿੱਪ ਗਈ ਹੈ ਅਤੇ ਸਾਧਨ ਪ੍ਰਤੱਖ ਹੋ ਗਏ ਹਨ। ਚੰਗਾ ਹੈ ਸਾਧਨ ਵੱਡੇ ਦਿਲ ਨਾਲ ਯੂਜ਼ ਕਰੋ ਕਿਉਂਕਿ ਸਾਧਨ ਤੁਹਾਡੇ ਲਈ ਹੀ ਹਨ, ਲੇਕਿਨ ਸਾਧਨਾ ਨੂੰ ਮਰਜ ਨਹੀਂ ਕਰੋ। ਬੈਲੇਂਸ ਪੂਰਾ ਹੋਣਾ ਚਾਹੀਦਾ ਹੈ। ਜਿਵੇਂ ਦੁਨੀਆ ਵਾਲਿਆਂ ਨੂੰ ਕਹਿੰਦੇ ਹੋ ਕਿ ਕਮਲ ਪੁਸ਼ਪ ਸਮਾਨ ਬਣੋ ਤਾਂ ਸਾਧਨ ਹੁੰਦੇ ਹੋਏ ਕਮਲ ਪੁਸ਼ਪ ਸਮਾਨ ਬਣੋ। ਸਾਧਨ ਬੁਰੇ ਨਹੀਂ ਹਨ, ਸਾਧਨ ਤਾਂ ਤੁਹਾਡੇ ਕਰਮ ਦਾ, ਯੋਗ ਦਾ ਫਲ ਹੈ। ਲੇਕਿਨ ਵ੍ਰਿਤੀ ਦੀ ਗੱਲ ਹੈ। ਇਵੇਂ ਤਾਂ ਨਹੀਂ ਕਿ ਸਾਧਨ ਦੀ ਪ੍ਰਵ੍ਰਤੀ ਵਿੱਚ, ਸਾਧਨਾਂ ਦੇ ਵਸ਼ ਫੰਸ ਤੇ ਨਹੀਂ ਜਾਂਦੇ? ਕਮਲ ਪੁਸ਼ਪ ਸਮਾਨ ਨਿਆਰੇ ਅਤੇ ਬਾਪ ਦੇ ਪਿਆਰੇ। ਯੂ਼ਜ਼ ਕਰਦੇ ਹੋਏ ਉਨ੍ਹਾਂ ਦੇ ਪ੍ਰਭਾਵ ਵਿੱਚ ਨਹੀਂ ਆਏ, ਨਿਆਰੇ। ਸਾਧਨ, ਬੇਹੱਦ ਦੇ ਵੈਰਾਗ ਵ੍ਰਿਤੀ ਨੂੰ ਮਰਜ਼ ਨਹੀਂ ਕਰਨ। ਹੁਣ ਵਿਸ਼ਵ ਅਤੀ ਵਿੱਚ ਜਾ ਰਿਹਾ ਹੈ ਤਾਂ ਹੁਣ ਲੋੜ ਹੈ - ਸੱਚੇ ਵੈਰਾਗ - ਵ੍ਰਿਤੀ ਦੀ ਅਤੇ ਉਹ ਵਾਯੂਮੰਡਲ ਬਨਾਉਣ ਵਾਲੇ ਤੁਸੀਂ ਹੋ, ਪਹਿਲੇ ਖੁਦ ਵਿੱਚ, ਫਿਰ ਵਿਸ਼ਵ ਵਿੱਚ।

ਤਾਂ ਡਾਇਮੰਡ ਜੁਬਲੀ ਵਾਲੇ ਕੀ ਕਰਨਗੇ? ਲਹਿਰ ਫੈਲਾਉਣਗੇ ਨਾ? ਤੁਸੀਂ ਲੋਕ ਤਾਂ ਅਨੁਭਵੀ ਹੋ। ਸ਼ੁਰੂ ਦਾ ਅਨੁਭਵ ਹੈ ਨਾ! ਸਭ ਕੁਝ ਸੀ, ਦੇਸੀ ਘਿਓ ਖਾਵੋ ਜਿੰਨਾਂ ਖਾ ਸਕਦੇ, ਫਿਰ ਵੀ ਬੇਹੱਦ ਦੀ ਵੈਰਾਗ ਵ੍ਰਿਤੀ। ਦੁਨੀਆ ਵਾਲੇ ਤਾਂ ਦੇਸੀ ਘਿਓ ਖਾਂਦੇ ਹਨ ਪਰ ਤੁਸੀਂ ਤਾਂ ਪੀਂਦੇ ਸੀ। ਘਿਓ ਦੀਆਂ ਨਦੀਆਂ ਵੇਖੀਆਂ। ਤਾਂ ਡਾਇਮੰਡ ਜੁਬਲੀ ਵਾਲਿਆਂ ਨੂੰ ਵਿਸ਼ੇਸ਼ ਕੰਮ ਕਰਨਾ ਹੈ - ਆਪਸ ਵਿੱਚ ਇੱਕਠੇ ਹੋਏ ਹੋ ਤਾਂ ਰੂਹ - ਰਿਹਾਣ ਕਰਨਾ। ਜਿਵੇਂ ਸੇਵਾ ਦੀ ਮੀਟਿੰਗ ਕਰਦੇ ਹੋ ਉਵੇਂ ਇਸ ਦੀ ਮੀਟਿੰਗ ਕਰੋ। ਜੋ ਬਾਪਦਾਦਾ ਕਹਿੰਦੇ ਹਨ, ਚਾਉਂਦੇ ਹਨ ਸੈਕਿੰਡ ਵਿੱਚ ਅਸ਼ਰੀਰੀ ਹੋ ਜਾਵੋ - ਉਸ ਦਾ ਫਾਉਂਡੇਸ਼ਨ ਇਹ ਬੇਹੱਦ ਦੀ ਵੈਰਾਗ ਵ੍ਰਿਤੀ ਹੈ, ਨਹੀਂ ਤਾਂ ਕਿੰਨੀ ਵੀ ਕੋਸ਼ਿਸ਼ ਕਰੋਗੇ ਲੇਕਿਨ ਸੈਕਿੰਡ ਵਿੱਚ ਨਹੀਂ ਹੋ ਸਕੋਗੇ। ਯੁੱਧ ਵਿਚ ਹੀ ਚਲੇ ਜਾਣਗੇ ਅਤੇ ਜਿੱਥੇ ਵੈਰਾਗ ਹੈ ਤਾਂ ਇਹ ਵੈਰਾਗ ਹੈ ਯੋਗ ਧਰਨੀ, ਉਸ ਵਿੱਚ ਜੋ ਵੀ ਪਾਓ ਉਸ ਦਾ ਫਲ ਫੌਰਨ ਨਿਕਲਦਾ ਹੈ। ਤਾਂ ਕੀ ਕਰਨਾ ਹੈ? ਸਭ ਨੂੰ ਫੀਲ ਹੋਵੇ ਕਿ ਸਾਨੂੰ ਵੀ ਹੁਣ ਵੈਰਾਗ ਵ੍ਰਿਤੀ ਵਿੱਚ ਜਾਣਾ ਹੈ। ਅੱਛਾ। ਸਮਝਾ ਕੀ ਕਰਨਾ ਹੈ? ਸਹਿਜ ਹੈ ਜਾਂ ਮੁਸ਼ਕਿਲ ਹੈ? ਥੋੜ੍ਹੀ - ਥੋੜ੍ਹੀ ਆਕਰਸ਼ਣ ਤਾਂ ਹੋਵੇਗੀ ਜਾਂ ਨਹੀਂ? ਸਾਧਨ ਆਪਣੇ ਵੱਲ ਨਹੀਂ ਖਿੱਚਣ ਗੇ?

ਹੁਣ ਅਭਿਆਸ ਚਾਹੀਦਾ ਹੈ - ਜਦੋਂ ਚਾਹੋ, ਜਿੱਥੇ ਚਾਹੋ, ਜਿਵੇਂ ਚਾਹੋ - ਉੱਥੇ ਸਥਿਤੀ ਨੂੰ ਸੈਕਿੰਡ ਵਿੱਚ ਸੈੱਟ ਕਰ ਸਕੀਏ। ਸੇਵਾ ਵਿਚ ਆਉਣਾ ਹੈ ਤਾਂ ਸੇਵਾ ਵਿਚ ਆਈਏ। ਸੇਵਾ ਵਿਚ ਨਿਆਰੇ ਹੋ ਜਾਣਾ ਹੈ ਤਾਂ ਨਿਆਰੇ ਹੋ ਜਾਈਏ। ਇਵੇਂ ਨਹੀਂ ਸੇਵਾ ਸਾਨੂੰ ਖਿੱਚੇ। ਸੇਵਾ ਦੇ ਬਿਨਾਂ ਰਹਿ ਨਹੀਂ ਸਕੀਏ। ਜਦੋਂ ਚਾਹੇਂ, ਜਿਵੇਂ ਚਾਹੇਂ, ਵਿਲ ਪਾਵਰ ਚਾਹੀਦੀ ਹੈ? ਸਟਾਪ ਤਾਂ ਸਟਾਪ ਹੋ ਜਾਵੇਂ। ਇਵੇਂ ਨਹੀਂ ਲਗਾਓ ਸਟਾਪ ਹੋ ਜਾਵੇ ਕੁਵਸ਼ਵਨਮਾਰਕ। ਫੁੱਲ ਸਟਾਪ। ਸਟਾਪ ਵੀ ਨਹੀਂ ਫੁੱਲਸਟਾਪ। ਜੋ ਚਾਹੇਂ ਉਹ ਪ੍ਰੈਕਟਿਕਲ ਵਿੱਚ ਕਰ ਸਕੋ। ਚਾਉਂਦੇ ਹਾਂ ਲੇਕਿਨ ਹੋਣਾ ਮੁਸ਼ਕਿਲ ਹੈ ਤਾਂ ਉਸ ਨੂੰ ਕੀ ਕਹਾਂਗੇ? ਵਿਲ ਪਾਵਰ ਹੈ ਜਾਂ ਪਾਵਰ ਹੈ? ਸੰਕਲਪ ਕੀਤਾ - ਵਿਅਰਥ ਖਤਮ, ਤਾਂ ਸੈਕਿੰਡ ਵਿੱਚ ਖਤਮ ਹੋ ਜਾਵੇ।

ਬਾਪਦਾਦਾ ਨੇ ਸੁਣਾਇਆ ਨਾ ਕਿ ਕਈ ਬੱਚੇ ਕਹਿੰਦੇ ਹਨ - ਅਸੀਂ ਯੋਗ ਵਿੱਚ ਬੈਠਦੇ ਹਾਂ ਲੇਕਿਨ ਯੋਗ ਦੀ ਬਜਾਏ ਯੁੱਧ ਵਿਚ ਹੁੰਦੇ ਹਾਂ। ਯੋਗੀ ਨਹੀਂ ਹੁੰਦੇ, ਯੋਧੇ ਹੁੰਦੇ ਹਾਂ ਅਤੇ ਯੁੱਧ ਕਰਨ ਦੇ ਸੰਸਕਾਰ ਜੇਕਰ ਬਹੁਤਕਾਲ ਰਹਿਣ ਤਾਂ ਕੀ ਬਣਨਗੇ? ਸੂਰਜਵੰਸ਼ੀ ਜਾਂ ਚੰਦ੍ਰਵੰਸ਼ੀ? ਸੋਚਿਆ ਅਤੇ ਹੋਇਆ। ਸੋਚਨਾ ਅਤੇ ਹੋਣਾ, ਸੈਕਿੰਡ ਦਾ ਕੰਮ ਹੈ। ਇਸ ਨੂੰ ਕਹਿੰਦੇ ਹਨ ਵਿਲ ਪਾਵਰ। ਵਿਲ ਪਾਵਰ ਹੈ ਕਿ ਪਲਾਨ ਬਹੁਤ ਚੰਗੇ ਬਣਾਉਂਦੇ ਲੇਕਿਨ ਪਲਾਨ ਬਣਦੇ ਹਨ 10 ਅਤੇ ਪ੍ਰੈਕਟਿਕਲ ਵਿੱਚ ਹੁੰਦੇ ਹਨ ਪੰਜ, ਇਵੇਂ ਤਾਂ ਨਹੀਂ ਹੁੰਦਾ? ਸੋਚਦੇ ਬਹੁਤ ਚੰਗਾ ਹਨ - ਇਹ ਕਰਾਂਗੇ, ਇਹ ਹੋਵੇਗਾ, ਇਹ ਹੋਵੇਗਾ ਲੇਕਿਨ ਪ੍ਰੈਕਟਿਕਲ ਵਿੱਚ ਫਰਕ ਪੈ ਜਾਂਦਾ ਹੈ। ਤਾਂ ਹੁਣ ਅਜਿਹੀ ਵਿਲ ਪਾਵਰ ਹੋਵੇ, ਸੰਕਲਪ ਕੀਤਾ ਅਤੇ ਕਰਮ ਵਿੱਚ ਪ੍ਰੈਕਟਿਕਲ ਵਿੱਚ ਹੋਇਆ ਪਿਆ ਹੈ, ਇਵੇਂ ਅਨੁਭਵ ਹੋਵੇ। ਨਹੀਂ ਤਾਂ ਵੇਖਿਆ ਜਾਂਦਾ ਹੈ ਅੰਮ੍ਰਿਤਵੇਲੇ ਜਦ ਬਾਪ ਨਾਲ ਰੂਹ - ਰਿਹਾਨ ਕਰਦੇ, ਬਹੁਤ ਚੰਗੀਆਂ - ਚੰਗੀਆ ਗੱਲਾਂ ਬੋਲਦੇ ਹਨ, ਇਹ ਕਰਾਂਗੇ, ਇਹ ਕਰਾਂਗੇ ਅਤੇ ਜਦ ਰਾਤ ਹੁੰਦੀ ਤਾਂ ਕੀ ਰਿਜਲਟ ਹੁੰਦੀ? ਬਾਪ ਨੂੰ ਖੁਸ਼ ਬਹੁਤ ਕਰਦੇ ਹਨ, ਗੱਲਾਂ ਇਤਨੀਆਂ ਮਿੱਠੀਆਂ - ਮਿੱਠੀਆਂ ਕਰਦੇ ਹਨ, ਇੰਨੀਆਂ ਚੰਗੀਆਂ - ਚੰਗੀਆਂ ਕਰਦੇ ਹਨ, ਬਾਪ ਵੀ ਖੁਸ਼ ਹੋ ਜਾਂਦਾ ਹੈ, ਵਾਹ ਮੇਰੇ ਬੱਚੇ! ਕਹਿੰਦੇ ਹਨ - ਬਾਬਾ, ਬਸ ਤੁਸੀਂ ਜੋ ਕਿਹਾ ਨਾ, ਹੋਣਾ ਹੀ ਹੈ। ਹੋਇਆ ਪਿਆ ਹੈ। ਬਹੁਤ ਚੰਗੀਆਂ - ਚੰਗੀਆਂ ਗੱਲਾਂ ਕਰਦੇ ਹਨ। ਕਈ ਤਾਂ ਬਾਪ ਨੂੰ ਇਤਨਾ ਦਿਲਾਸਾ ਦਿੰਦੇ ਹਨ ਕਿ ਬਾਬਾ ਅਸੀਂ ਨਹੀਂ ਹੋਵਾਂਗੇ ਤਾਂ ਕੌਣ ਹੋਵੇਗਾ। ਬਾਬਾ ਕਲਪ - ਕਲਪ ਅਸੀਂ ਹੀ ਤਾਂ ਸੀ, ਖੁਸ਼ ਹੋ ਜਾਂਦੇ। ( ਹਾਲ ਵਿਚ ਪਿੱਛੇ ਬੈਠਨ ਵਾਲਿਆਂ ਨਾਲ ) ਪਿੱਛੇ ਬੈਠਨ ਵਾਲੇ ਚੰਗੀ ਤਰ੍ਹਾਂ ਨਾਲ ਸੁਣ ਰਹੇ ਹੋ ਨਾ?

ਅੱਗੇ ਵਾਲਿਆਂ ਤੋਂ ਪਹਿਲਾਂ ਪਿੱਛੇ ਵਾਲੇ ਕਰਨਗੇ? ਬੈਠੇ ਪਿੱਛੇ ਹੋ ਲੇਕਿਨ ਸਭ ਤੋਂ ਜਿਆਦਾ ਦਿਲ ਤੇ ਹੋ। ਕਿਓਂ ? ਦੂਜਿਆਂ ਨੂੰ ਚਾਂਸ ਦੇਣਾ ਇਹ ਸੇਵਾ ਕੀਤੀ ਨਾ! ਤਾਂ ਸੇਵਾਦਾਰੀ ਸਦਾ ਬਾਪ ਦੇ ਦਿਲ ਤੇ ਹਨ। ਕਦੇ ਵੀ ਇਵੇਂ ਨਹੀਂ ਸੋਚਣਾ ਅਸੀਂ ਵੀ ਜੇਕਰ ਦਾਦੀਆਂ ਹੁੰਦੀਆਂ ਨਾ ਤਾਂ ਜਰਾ ਜਿਹਾ ਲੇਕਿਨ ਸਾਮ੍ਹਣੇ ਤਾਂ ਕੀ ਦਿਲ ਤੇ ਹੋ। ਅਤੇ ਦਿਲ ਵੀ ਸਧਾਰਨ ਦਿਲ ਨਹੀਂ, ਤਖ਼ਤ ਹੈ। ਤਾਂ ਦਿਲਤਖਤ ਹੋ ਨਾ। ਕਿੱਥੇ ਵੀ ਬੈਠੇ ਹੋ, ਭਾਵੇਂ ਇਸ ਕੋਨੇ ਵਿੱਚ ਬੈਠੇ ਹੋ, ਭਾਵੇਂ ਹੇਠਾਂ ਬੈਠੇ ਹੋ, ਭਾਵੇਂ ਕੈਬਿਨ ਵਿੱਚ ਬੈਠੇ ਹੋ ਲੇਕਿਨ ਬਾਪ ਦੇ ਦਿਲ ਤੇ ਹੋ। ਅੱਛਾ।

ਚਾਰੋਂ ਪਾਸੇ ਦੇ ਤਖ਼ਤਨਸ਼ੀਨ ਸ੍ਰੇਸ਼ਠ ਭਾਗਵਾਨ ਆਤਮਾਵਾਂ, ਸਦਾ ਬੇਹੱਦ ਦੇ ਵੈਰਾਗ ਵ੍ਰਿਤੀ ਨਾਲ ਵਾਯੂਮੰਡਲ ਬਨਾਉਣ ਵਾਲੇ ਵਿਸ਼ੇਸ਼ ਆਤਮਾਵਾਂ, ਸਦਾ ਆਪਣੇ ਸ੍ਰੇਸ਼ਠ ਵਿਸ਼ੇਸ਼ਤਵਾਂ ਨੂੰ ਕੰਮ ਵਿੱਚ ਲਗਾਉਣ ਵਾਲੇ ਵਿਸ਼ੇਸ਼ ਆਤਮਾਵਾਂ, ਸਦਾ ਇੱਕ ਬਾਪ ਦੇ ਨਾਲ ਅਤੇ ਸ਼੍ਰੀਮਤ ਦੇ ਹੱਥ ਨੂੰ ਅਨੁਭਵ ਕਰਨ ਵਾਲੇ ਸਮੀਪ ਆਤਮਾਵਾਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ

ਵਰਦਾਨ:-
ਇੱਕਵ੍ਰਤਾ ਦੇ ਰਾਜ਼ ਨੂੰ ਜਾਨ ਵਰਦਾਤਾ ਨੂੰ ਰਾਜ਼ੀ ਕਰਨ ਵਾਲੇ ਸਰਵ ਸਿੱਧੀ ਸਵਰੂਪ ਭਵ

ਵਰਦਾਤਾ ਬਾਪ ਦੇ ਕੋਲ ਅਖੁਟ ਵਰਦਾਨ ਹਨ ਜੋ ਜਿੰਨਾਂ ਲੈਣਾ ਚਾਉਂਣ ਖੁਲਾ ਭੰਡਾਰ ਹੈ। ਅਜਿਹੇ ਖੁੱਲ੍ਹੇ ਭੰਡਾਰ ਨਾਲ ਕਈ ਬੱਚੇ ਸੰਪੰਨ ਬਣਦੇ ਹਨ ਅਤੇ ਕਈ ਯਥਾ ਸ਼ਕਤੀ ਸੰਪੰਨ ਬਣਦੇ ਹਨ। ਸਭ ਤੋਂ ਜਿਆਦਾ ਝੋਲੀ ਭਰਕੇ ਦੇਣ ਵਿੱਚ ਭੋਲਾਨਾਥ ਵਰਦਾਤਾ ਰੂਪ ਹੀ ਹੈ, ਸਿਰਫ ਉਸ ਨੂੰ ਰਾਜ਼ੀ ਕਰਨ ਦੀ ਵਿਧੀ ਨੂੰ ਜਾਣ ਲਵੋ ਤਾਂ ਸਰਵ ਸਿੱਧੀਆਂ ਪ੍ਰਾਪਤ ਹੋ ਜਾਣਗੀਆਂ। ਵਰਦਾਤਾ ਯੂਨਿਕ ਸ਼ਬਦ ਸਭ ਤੋਂ ਪਿਆਰਾ ਲਗਦਾ ਹੈ - ਇੱਕਵ੍ਰਤਾ। ਸੰਕਲਪ, ਸੁਪਨੇ ਵਿਚ ਵੀ ਦੂਜਾ ਵ੍ਰਤਾ ਨਾ ਹੋਵੇ। ਵ੍ਰਿਤੀ ਵਿੱਚ ਰਹੇ ਮੇਰਾ ਤਾਂ ਇੱਕ ਦੂਜਾ ਨਾ ਕੋਈ, ਜਿਸ ਨੇ ਇਸ ਰਾਜ਼ ਨੂੰ ਜਾਣਿਆ ਉਸ ਦੀ ਝੋਲੀ ਵਰਦਾਨਾਂ ਨਾਲ ਭਰਪੂਰ ਰਹਿੰਦੀ ਹੈ।

ਸਲੋਗਨ:-
ਮਨਸਾ ਅਤੇ ਵਾਚਾ ਦੋਵੇਂ ਸੇਵਾਵਾਂ ਨਾਲ - ਨਾਲ ਕਰੋ ਤਾਂ ਡਬਲ ਫਲ ਪ੍ਰਾਪਤ ਹੁੰਦਾ ਰਹੇਗਾ।

ਸੂਚਨਾ :- ਅੱਜ ਅੰਤਰਰਾਸ਼ਟਰੀ ਯੋਗ ਦਿਵਸ ਤੀਜਾ ਇਤਵਾਰ ਹੈ ਸ਼ਾਮ 6.30 ਤੋਂ 7.30 ਵਜੇ ਤੱਕ ਸਾਰੇ ਭੈਣ - ਭਾਈ ਯੋਗ ਅਭਿਆਸ ਵਿੱਚ ਅਨੁਭਵ ਕਰਨ ਕਿ ਮੈਂ ਪਰਮ ਪਵਿਤ੍ਰ ਆਤਮਾ ਲਾਈਟ ਦੇ ਸ਼ਰੀਰ ਵਿੱਚ ਭ੍ਰਕੁੱਟੀ ਦੇ ਮਧ ਚਮਕ ਰਹੀ ਹਾਂ। ਗਿਆਨ ਸੂਰਜ ਸ਼ਿਵਬਾਬਾ ਦੀਆਂ ਪਵਿਤ੍ਰ ਕਿਰਨਾਂ ਮੈਂ ਆਤਮਾ ਵਿੱਚ ਸਮਾ ਰਹੀਆਂ ਹਨ, ਜਿਸ ਨਾਲ ਮੇਰੇ ਜਨਮ ਜਨਮੰਤਰ ਦੇ ਵਿਕਰਮ ਭਸਮ ਹੋ ਰਹੇ ਹਨ ਨਾਲ - ਨਾਲ ਪ੍ਰਕ੍ਰਿਤੀ ਦੇ ਪੰਜ ਤੱਤਵ ਵੀ ਪਾਵਨ ਬਣਦੇ ਜਾ ਰਹੇ ਹਨ।