20.01.23        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਤੁਸੀਂ ਪੀਸ ਸਥਾਪਨ ਕਰਨ ਦੇ ਨਿਮਿਤ ਹੋ, ਇਸਲਈ ਬਹੁਤ - ਬਹੁਤ ਪੀਸ ਵਿੱਚ ਰਹਿਣਾ ਹੈ, ਬੁੱਧੀ ਵਿੱਚ ਰਹੇ ਕਿ ਅਸੀਂ ਬਾਪ ਦੇ ਐਡੋਪਟਿਡ ਬੱਚੇ ਆਪਸ ਵਿੱਚ ਭਰਾ - ਭੈਣ ਹਾਂ"

ਪ੍ਰਸ਼ਨ:-
ਪੂਰੇ ਸੈਰੰਡਰ ਕਿਸੇਨੂੰ ਕਹਾਂਗੇ, ਉਸਦੀ ਨਿਸ਼ਾਨੀ ਕੀ ਹੋਵੇਗੀ?

ਉੱਤਰ:-
ਪੂਰਾ ਸੈਰੰਡਰ ਉਹ ਹਨ, ਜਿਨ੍ਹਾਂ ਦੀ ਬੁੱਧੀ ਵਿੱਚ ਰਹਿੰਦਾ ਹੈ ਕਿ ਅਸੀਂ ਈਸ਼ਵਰੀ ਮਾਂ - ਬਾਪ ਕੋਲੋਂ ਪਲਦੇ ਹਾਂ। ਬਾਬਾ ਇਹ ਸਭ ਕੁਝ ਤੁਹਾਡਾ ਹੈ, ਤੁਸੀਂ ਸਾਡੀ ਪਾਲਣਾ ਕਰਦੇ ਹੋ। ਭਾਵੇਂ ਕੋਈ ਨੌਕਰੀ ਆਦਿ ਕਰਦੇ ਹਨ ਪਰ ਬੁੱਧੀ ਨਾਲ ਸਮਝਦੇ ਹਨ ਇਹ ਸਭ ਬਾਬਾ ਦੇ ਲਈ ਹੈ। ਬਾਬਾ ਨੂੰ ਮਦਦ ਕਰਦੇ ਰਹਿੰਦੇ, ਉਸ ਨਾਲ ਏਨੇ ਵੱਡੇ ਯੱਗ ਦੀ ਕਾਰੋਬਾਰ ਚੱਲਦੀ, ਸਭ ਦੀ ਪਾਲਣਾ ਹੁੰਦੀ... ਅਜਿਹੇ ਬੱਚੇ ਵੀ ਅਰਪਣ ਬੁੱਧੀ ਹੋਏ। ਨਾਲ - ਨਾਲ ਪਦਵੀ ਉੱਚੀ ਪਾਉਣ ਦੇ ਲਈ ਪੜ੍ਹਣਾ ਅਤੇ ਪੜ੍ਹਾਉਣਾ ਵੀ ਹੈ। ਸ਼ਰੀਰ ਨਿਰਵਾਹ ਦੇ ਅਰਥ ਕਰਮ ਕਰਦੇ ਹੋਏ ਬੇਹੱਦ ਦੇ ਮਾਤ - ਪਿਤਾ ਨੂੰ ਸਵਾਸ਼ੋਂ ਸਵਾਸ਼ ਯਾਦ ਕਰਨਾ ਹੈ।

ਗੀਤ:-
ਓਮ ਨਮੋਂ ਸਿਵਾਏ...

ਓਮ ਸ਼ਾਂਤੀ
ਇਹ ਗੀਤ ਹੈ ਗਾਇਨ। ਅਸਲ ਵਿੱਚ ਮਹਿਮਾ ਸਾਰੀ ਹੈ ਹੀ ਉੱਚ ਤੇ ਉੱਚ ਪਰਮਾਤਮਾ ਦੀ, ਜਿਸਨੂੰ ਬੱਚੇ ਜਾਣਦੇ ਹਨ ਅਤੇ ਬੱਚਿਆਂ ਦਵਾਰਾ ਸਾਰੀ ਦੁਨੀਆਂ ਵੀ ਜਾਣਦੀ ਹੈ ਕਿ ਮਾਤ - ਪਿਤਾ ਸਾਡਾ ਉਹ ਹੀ ਹੈ। ਹੁਣ ਤੁਸੀਂ ਮਾਤ - ਪਿਤਾ ਦੇ ਨਾਲ ਕੁਟੁੰਬ ਵਿੱਚ ਬੈਠੇ ਹੋ। ਸ਼੍ਰੀਕ੍ਰਿਸ਼ਨ ਨੂੰ ਤੇ ਮਾਤ - ਪਿਤਾ ਨਹੀਂ ਕਹਿ ਸਕਦੇ। ਭਾਵੇਂ ਉਹਨਾਂ ਦੇ ਨਾਲ ਰਾਧੇ ਵੀ ਹੋਵੇ ਤਾਂ ਵੀ ਉਹਨਾਂ ਨੂੰ ਮਾਤਾ ਪਿਤਾ ਕਹਿ ਨਹੀਂ ਸਕਦੇ। ਕਿਉਂਕਿ ਉਹ ਤਾਂ ਪ੍ਰਿੰਸ - ਪ੍ਰਿੰਸੇਸ ਹਨ। ਸ਼ਾਸ਼ਤਰਾਂ ਵਿੱਚ ਇਹ ਭੁੱਲ ਹੈ। ਹੁਣ ਇਹ ਬੇਹੱਦ ਦਾ ਬਾਪ ਤੁਹਾਨੂੰ ਸਭ ਸ਼ਾਸਤਰਾਂ ਦਾ ਸਾਰ ਦੱਸਦੇ ਹਨ। ਭਾਵੇਂ ਇਸ ਸਮੇਂ ਸਿਰਫ਼ ਤੁਸੀਂ ਬੱਚੇ ਸਮੁੱਖ ਬੈਠੇ ਹੋ। ਕਈ ਬੱਚੇ ਭਾਵੇਂ ਦੂਰ ਹਨ ਪਰ ਉਹ ਵੀ ਸੁਣ ਰਹੇ ਹਨ। ਉਹ ਜਾਣਦੇ ਹਨ ਕਿ ਮਾਤ - ਪਿਤਾ ਸਾਨੂੰ ਸ਼੍ਰਿਸ਼ਟੀ ਦੇ ਆਦਿ -ਮੱਧ -ਅੰਤ ਦਾ ਰਾਜ਼ ਸਮਝਾ ਰਹੇ ਹਨ ਅਤੇ ਸਦਾ ਸੁਖੀ ਬਣਾਉਣ ਦਾ ਰਸਤਾ ਦੱਸ ਰਹੇ ਹਨ। ਇਹ ਹੂਬਹੂ ਜਿਵੇਂ ਘਰ ਹੈ। ਥੋੜ੍ਹੇ ਬੱਚੇ ਇੱਥੇ ਹਨ, ਬਹੁਤ ਤਾਂ ਬਾਹਰ ਹਨ। ਇਹ ਹੈ ਬ੍ਰਹਮਾ ਮੁਖ ਵੰਸ਼ਾਵਲੀ, ਨਵੀਂ ਰਚਨਾ ਹੈ। ਉਹ ਹੋ ਗਈ ਪੁਰਾਣੀ ਰਚਨਾ। ਬੱਚੇ ਜਾਣਦੇ ਹਨ ਕਿ ਬਾਬਾ ਸਾਨੂੰ ਸਦਾ ਸੁਖੀ ਬਣਾਉਣ ਆਏ ਹਨ। ਲੌਕਿਕ ਮਾਂ - ਬਾਪ ਵੀ ਬੱਚਿਆਂ ਨੂੰ ਵੱਡਾ ਕਰ ਸਕੂਲ ਵਿੱਚ ਲੈ ਜਾਂਦੇ ਹਨ। ਇੱਥੇ ਬੇਹੱਦ ਦਾ ਬਾਪ ਸਾਨੂੰ ਪੜ੍ਹਾ ਰਹੇ ਹਨ, ਸਾਡੀ ਪਾਲਣਾ ਵੀ ਕਰ ਰਹੇ ਹਨ। ਤੁਹਾਨੂੰ ਬੱਚਿਆਂ ਨੂੰ ਹੁਣ ਇੱਕ ਦੇ ਬਿਗਰ ਦੂਸਰਾ ਕੋਈ ਰਿਹਾ ਹੀ ਨਹੀਂ ਹੈ। ਮਾਂ - ਬਾਪ ਵੀ ਸਮਝਦੇ ਹਨ - ਇਹ ਸਾਡੇ ਬੱਚੇ ਹਨ। ਲੌਕਿਕ ਕਟੁੰਬ ਹੋਵੇਗਾ ਤਾਂ 10 -15 ਬੱਚੇ ਹੋਣਗੇ, 2-3 ਦੀ ਸ਼ਾਦੀ ਕੀਤੀ ਹੋਵੇਗੀ। ਇੱਥੇ ਤਾਂ ਇਹ ਸਭ ਬਾਬਾ ਦੇ ਬੱਚੇ ਬੈਠੇ ਹਨ। ਜਿੰਨੇ ਵੀ ਬੱਚੇ ਪੈਦਾ ਕਰਨੇ ਹਨ ਸੋ ਹੁਣ ਹੀ ਬ੍ਰਹਮਾ ਮੁਖ ਕਮਲ ਦਵਾਰਾ ਕਰਦੇ ਹਨ। ਪਿੱਛੇ ਤਾਂ ਬੱਚੇ ਪੈਦਾ ਕਰਨੇ ਹੀ ਨਹੀਂ ਹਨ। ਸਭ ਨੂੰ ਵਾਪਿਸ ਜਾਣਾ ਹੈ। ਇਹ ਇੱਕ ਹੀ ਏਡੋਪਟਿਡ ਮਾਤਾ ਨਿਮਿਤ ਹੈ। ਇਹ ਬੜੀ ਵੰਡਰਫੁੱਲ ਗੱਲ ਹੈ। ਇਹ ਤਾਂ ਜਰੂਰ ਗ਼ਰੀਬ ਦਾ ਬੱਚਾ ਸਮਝੇਗਾ ਕਿ ਸਾਡਾ ਬਾਪ ਗ਼ਰੀਬ ਹੈ। ਸਾਹੂਕਾਰ ਦਾ ਬੱਚਾ ਸਮਝੇਗਾ ਕਿ ਸਾਡਾ ਬਾਪ ਸ਼ਾਹੂਕਾਰ ਹੈ। ਉਹ ਤਾਂ ਅਨੇਕ ਮਾਂ - ਬਾਪ ਹਨ। ਇਹ ਤਾਂ ਸਾਰੇ ਜਗਤ ਦਾ ਇੱਕ ਹੀ ਮਾਤਾ - ਪਿਤਾ ਹੈ। ਤੁਸੀਂ ਸਭ ਜਾਣਦੇ ਹੋ ਕਿ ਅਸੀਂ ਉਹਨਾਂ ਦੇ ਮੁਖ ਤੋਂ ਐਡੋਪਟ ਹੋਏ ਹਾਂ। ਇਹ ਸਾਡਾ ਪਾਰਲੌਕਿਕ ਮਾਂ - ਬਾਪ ਹੈ। ਇਹ ਆਉਂਦੇ ਹੀ ਪੁਰਾਣੀ ਸ਼੍ਰਿਸਟੀ ਵਿੱਚ ਹਨ, ਜਦੋਂ ਮਨੁੱਖ ਬਹੁਤ ਦੁਖੀ ਹੁੰਦੇ ਹਨ। ਬੱਚੇ ਜਾਣਦੇ ਹਨ ਕਿ ਅਸੀਂ ਇਸ ਪਾਰਲੌਕਿਕ ਮਾਤ - ਪਿਤਾ ਦੀ ਗੋਦ ਲਿੱਤੀ ਹੈ। ਅਸੀਂ ਸਭ ਆਪਸ ਵਿੱਚ ਭਰਾ - ਭੈਣ ਹਾਂ। ਦੂਸਰਾ ਕੋਈ ਸਾਡਾ ਸੰਬਧ ਨਹੀਂ ਹੈ। ਤਾਂ ਭਰਾ ਭੈਣ ਨੂੰ ਆਪਸ ਵਿੱਚ ਬਹੁਤ ਮਿੱਠਾ, ਰਾਇਲ, ਪੀਸਫੁੱਲ, ਨਾਲੇਜ਼ਫੁੱਲ, ਬਲਿਸਫੁੱਲ ਬਣਨਾ ਚਾਹੀਦਾ ਹੈ। ਜਦੋਂਕਿ ਤੁਸੀਂ ਪੀਸ ਸਥਾਪਨ ਕਰ ਰਹੇ ਹੋ ਤਾਂ ਤੁਹਾਨੂੰ ਵੀ ਬਹੁਤ ਪੀਸ ਵਿੱਚ ਰਹਿਣਾ ਚਾਹੀਦਾ ਹੈ। ਬੱਚਿਆਂ ਨੂੰ ਇਹ ਤਾਂ ਬੁੱਧੀ ਵਿੱਚ ਹੋਣਾ ਚਾਹੀਦਾ ਹੈ ਕਿ ਅਸੀਂ ਪਾਰਲੌਕਿਕ ਬਾਪ ਦੇ ਐਂਡੋਪਟ ਬੱਚੇ ਹਾਂ। ਪਰਮਧਾਮ ਤੋਂ ਬਾਪ ਆਏ ਹਨ। ਉਹ ਹਨ ਡਾਡਾ (ਗ੍ਰੈਡ ਫ਼ਾਦਰ) ਇਹ ਦਾਦਾ (ਵੱਡਾ ਭਰਾ) ਹੈ, ਜੋ ਪੂਰਾ ਸੈਰੰਡਰ ਹਨ ਉਹ ਸਮਝਣਗੇ ਅਸੀਂ ਈਸ਼ਵਰੀ ਮਾਂ - ਬਾਪ ਕੋਲੋਂ ਪਲਦੇ ਹਾਂ। ਬਾਬਾ ਇਹ ਸਭ ਕੁਝ ਤੁਹਾਡਾ ਹੈ। ਤੁਸੀਂ ਸਾਡੀ ਪਾਲਣਾ ਕਰਦੇ ਹੋ। ਜੋ ਬੱਚੇ ਅਰਪਣ ਹੁੰਦੇ ਹਨ ਉਹਨਾਂ ਤੋਂ ਸਭ ਦੀ ਪਾਲਣਾ ਹੋ ਜਾਂਦੀ ਹੈ। ਭਾਵੇਂ ਕਈ ਨੌਕਰੀ ਕਰਦੇ ਹਨ ਤਾਂ ਵੀ ਸਮਝਦੇ ਹਨ ਕਿ ਇਹ ਸਭ ਕੁਝ ਬਾਬਾ ਦੇ ਲਈ ਹੈ। ਤਾਂ ਬਾਪ ਨੂੰ ਵੀ ਮਦਦ ਕਰਦੇ ਰਹਿੰਦੇ ਹਨ। ਨਹੀਂ ਤਾਂ ਯੱਗ ਦਾ ਕਾਰੋਬਾਰ ਕਿਵੇਂ ਚੱਲੇ। ਰਾਜਾ - ਰਾਣੀ ਨੂੰ ਵੀ ਮਾਤ - ਪਿਤਾ ਕਹਿੰਦੇ ਹਨ। ਪਰ ਉਹ ਫਿਰ ਵੀ ਜਿਸਮਾਨੀ ਮਾਤਾ - ਪਿਤਾ ਹੋਏ। ਰਾਜ - ਮਾਤਾ ਵੀ ਕਹਿੰਦੇ ਹਨ ਅਤੇ ਰਾਜ - ਪਿਤਾ ਵੀ ਕਹਿੰਦੇ ਹਨ। ਇਹ ਫਿਰ ਹੈ ਬੇਹੱਦ ਦੇ। ਬੱਚੇ ਜਾਣਦੇ ਹਨ ਕਿ ਅਸੀਂ ਮਾਤ - ਪਿਤਾ ਦੇ ਨਾਲ ਬੈਠੇ ਹਾਂ। ਇਹ ਵੀ ਬੱਚੇ ਜਾਣਦੇ ਹਨ ਕਿ ਅਸੀਂ ਜਿਨਾਂ ਪੜ੍ਹਾਂਗੇ ਓਨਾ ਉੱਚ ਪਦਵੀ ਪਾਵਾਂਗੇ। ਨਾਲ - ਨਾਲ ਸ਼ਰੀਰ ਨਿਰਵਾਹ ਦੇ ਅਰਥ ਕਰਮ ਵੀ ਕਰਨਾ ਹੈ। ਇਹ ਦਾਦਾ ਵੀ ਬਜ਼ੁਰਗ ਹੈ। ਸ਼ਿਵਬਾਬਾ ਨੂੰ ਕਦੀ ਬੁੱਢਾ ਅਤੇ ਜਵਾਨ ਨਹੀਂ ਕਹਾਂਗੇ। ਉਹ ਹੈ ਹੀ ਨਿਰਾਕਾਰ। ਇਹ ਵੀ ਤੁਸੀਂ ਜਾਣਦੇ ਹੋ ਕਿ ਅਸੀਂ ਆਤਮਾਵਾਂ ਨੂੰ ਨਿਰਾਕਾਰ ਬਾਪ ਨੇ ਅਡੋਪਡ ਕੀਤਾ ਹੈ। ਅਤੇ ਫਿਰ ਸਾਕਾਰ ਵਿੱਚ ਹਨ ਇਹ ਬ੍ਰਹਮਾ। ਅਹਿਮ ਆਤਮਾ ਕਹਿੰਦੀ ਹੈ ਸਾਨੂੰ ਬਾਪ ਨੇ ਆਪਣਾ ਬਣਾਇਆ ਹੈ। ਫਿਰ ਥੱਲੇ ਆਓ ਤਾਂ ਕਹਿਣਗੇ ਅਸੀਂ ਭਰਾ ਭੈਣਾਂ ਨੇ ਬ੍ਰਹਮਾ ਨੂੰ ਆਪਣਾ ਬਣਾਇਆ ਹੈ। ਸ਼ਿਵਬਾਬਾ ਕਹਿੰਦੇ ਹਨ ਤੁਸੀਂ ਬ੍ਰਹਮਾ ਦਵਾਰਾ ਸਾਡੇ ਬ੍ਰਹਮਾ ਮੁਖ ਵੰਸ਼ਾਵਲੀ ਬਣੇ ਹੋ। ਬ੍ਰਹਮਾ ਵੀ ਕਹਿੰਦੇ ਹਨ ਤੁਸੀਂ ਸਾਡੇ ਬੱਚੇ ਬਣੇ ਹੋ। ਤੁਸੀਂ ਬ੍ਰਾਹਮਣਾਂ ਦੀ ਬੁੱਧੀ ਵਿੱਚ ਸਵਾਸ਼ੋਂ ਸਵਾਸ਼ ਇਹ ਹੀ ਚੱਲੇਗਾ ਕਿ ਇਹ ਸਾਡਾ ਬਾਪ ਹੈ, ਇਹ ਸਾਡਾ ਦਾਦਾ ਹੈ। ਬਾਪ ਤੋਂ ਜ਼ਿਆਦਾ ਦਾਦੇ ਨੂੰ ਪਿਆਰ ਕਰਦੇ ਹਨ। ਉਹ ਮਨੁੱਖ ਤੇ ਬਾਪ ਨਾਲ ਝਗੜਾ ਕਰਕੇ ਵੀ ਦਾਦੇ ਦੀ ਪ੍ਰਾਪਰਟੀ ਲੈਂਦੇ ਹਨ। ਤੁਹਾਨੂੰ ਵੀ ਕੋਸ਼ਿਸ਼ ਕਰਕੇ ਬਾਪ ਤੋਂ ਵੀ ਜ਼ਿਆਦਾ ਦਾਦੇ ਕੋਲੋਂ ਵਰਸਾ ਲੈਣਾ ਹੈ। ਬਾਬਾ ਜਦੋਂ ਪੁੱਛਦੇ ਹਨ ਤਾਂ ਸਭ ਕਹਿੰਦੇ ਹਨ ਅਸੀਂ ਨਾਰਾਇਣ ਨੂੰ ਵਰਾਂਗੇ। ਕਈ - ਕਈ ਨਵੇਂ ਆਉਂਦੇ ਹਨ, ਪਵਿੱਤਰ ਰਹਿ ਨਹੀਂ ਸਕਦੇ ਤਾਂ ਉਹ ਹੱਥ ਨਹੀਂ ਉਠਾ ਸਕਦੇ। ਕਹਿ ਦਿੰਦੇ ਹਨ ਮਾਇਆ ਬੜੀ ਪ੍ਰਬਲ ਹੈ। ਉਹ ਤਾਂ ਕਹਿ ਵੀ ਨਹੀਂ ਸਕਦੇ ਕਿ ਅਸੀਂ ਸ਼੍ਰੀ ਨਾਰਾਇਣ ਨੂੰ ਅਤੇ ਲਕਸ਼ਮੀ ਨੂੰ ਵਰਾਂਗੇ। ਦੇਖੋ, ਜਦੋਂ ਬਾਬਾ ਸਮੁੱਖ ਸੁਣਾਉਂਦੇ ਹਨ ਤਾਂ ਕਿੰਨਾ ਖੁਸ਼ੀ ਦਾ ਪਾਰਾ ਚੜਦਾ ਹੈ। ਬੁੱਧੀ ਨੂੰ ਰੀਫ਼ਰੇਸ਼ ਕੀਤਾ ਜਾਂਦਾ ਹੈ ਤਾਂ ਨਸ਼ਾ ਚੜਦਾ ਹੈ। ਫਿਰ ਕਿਸੇ -ਕਿਸੇ ਨੂੰ ਇਹ ਨਸ਼ਾ ਸਥਾਈ ਰਹਿੰਦਾ ਹੈ, ਕਿਸੇ -ਕਿਸੇ ਵਿੱਚ ਘੱਟ ਹੋ ਜਾਂਦਾ ਹੈ। ਬੇਹੱਦ ਦੇ ਬਾਪ ਨੂੰ ਯਾਦ ਕਰਨਾ ਹੈ, 84 ਜਨਮਾਂ ਨੂੰ ਯਾਦ ਕਰਨਾ ਹੈ ਅਤੇ ਚੱਕਰਵਰਤੀ ਰਾਜਾਈ ਨੂੰ ਵੀ ਯਾਦ ਕਰਨਾ ਹੈ। ਜੋ ਮੰਨਣ ਵਾਲੇ ਨਹੀਂ ਹੋਣਗੇ ਉਹਨਾਂ ਨੂੰ ਯਾਦ ਨਹੀਂ ਰਹੇਗੀ। ਬਾਪਦਾਦਾ ਸਮਝ ਜਾਂਦੇ ਹਨ ਕਿ ਬਾਬਾ - ਬਾਬਾ ਕਹਿੰਦੇ ਤਾਂ ਹਨ ਪਰ ਸੱਚ - ਸੱਚ ਯਾਦ ਕਰਦੇ ਨਹੀਂ ਹਨ ਅਤੇ ਨਾ ਲਕਸ਼ਮੀ - ਨਾਰਾਇਣ ਨੂੰ ਵਰਨ ਲਾਇਕ ਹਨ। ਚਲਨ ਹੀ ਅਜਿਹੀ ਹੈ। ਅੰਤਰਯਾਮੀ ਬਾਪ ਹਰ ਇੱਕ ਦੀ ਬੁੱਧੀ ਨੂੰ ਸਮਝਦੇ ਹਨ। ਇੱਥੇ ਸ਼ਾਸਤਰਾਂ ਦੀ ਤੇ ਕੋਈ ਗੱਲ ਹੀ ਨਹੀਂ। ਬਾਪ ਨੇ ਆਕੇ ਰਾਜਯੋਗ ਸਿਖਾਇਆ ਹੈ, ਜਿਸਦਾ ਨਾਮ ਗੀਤਾ ਰੱਖਿਆ ਹੈ। ਬਾਕੀ ਤਾਂ ਛੋਟੇ ਮੋਟੇ ਧਰਮਾਂ ਵਾਲੇ ਸਭ ਆਪਣਾ - ਆਪਣਾ ਸ਼ਾਸਤਰ ਬਣਾ ਲੈਂਦੇ ਹਨ ਫਿਰ ਉਹ ਪੜਦੇ ਰਹਿੰਦੇ ਹਨ। ਬਾਬਾ ਸ਼ਾਸਤਰ ਨਹੀਂ ਪੜ੍ਹੇ ਹਨ। ਕਹਿੰਦੇ ਹਨ ਬੱਚੇ - ਮੈਂ ਤੁਹਾਨੂੰ ਸਵਰਗ ਦੀ ਰਾਹ ਦੱਸਣ ਆਇਆ ਹਾਂ। ਤੁਸੀਂ ਜਿਵੇਂ ਅਸ਼ਰੀਰੀ ਆਏ ਸੀ, ਉਵੇਂ ਹੀ ਤੁਹਾਨੂੰ ਜਾਣਾ ਹੈ। ਦੇਹ ਸਹਿਤ ਸਭ ਇਹਨਾਂ ਦੁੱਖਾਂ ਦੇ ਕਰਮਬੰਧਨ ਨੂੰ ਛੱਡ ਦੇਣਾ ਹੈ ਕਿਉਂਕਿ ਦੇਹ ਵੀ ਦੁੱਖ ਦਿੰਦੀ ਹੈ। ਬਿਮਾਰੀ ਹੋਵੇਗੀ ਤਾਂ ਕਲਾਸ ਵਿੱਚ ਆ ਨਹੀਂ ਸਕਣਗੇ। ਤਾਂ ਇਹ ਵੀ ਦੇਹ ਦਾ ਬੰਧਨ ਹੋ ਗਿਆ, ਇਸ ਵਿੱਚ ਬੁੱਧੀ ਬੜੀ ਸਾਲਿਮ ਚਾਹੀਦੀ ਹੈ। ਪਹਿਲੇ ਤਾਂ ਨਿਸ਼ਚੇ ਚਾਹੀਦਾ ਹੈ ਕਿ ਬਰੋਬਰ ਬਾਬਾ ਸਵਰਗ ਰਚਦਾ ਹੈ। ਹੁਣ ਤਾਂ ਹੈ ਹੀ ਨਰਕ। ਜਦੋਂ ਕੋਈ ਮਰਦਾ ਹੈ ਤਾਂ ਕਹਿੰਦੇ ਹਨ ਸਵਰਗ ਗਿਆ, ਤਾਂ ਜਰੂਰ ਨਰਕ ਵਿੱਚ ਸੀ ਨਾ। ਪਰ ਇਹ ਤੁਸੀਂ ਹੁਣ ਸਮਝਦੇ ਹੋ ਕਿਉਂਕਿ ਤੁਹਾਡੀ ਬੁੱਧੀ ਵਿੱਚ ਸਵਰਗ ਹੈ। ਬਾਬਾ ਰੋਜ਼ ਨਵੇਂ - ਨਵੇਂ ਤਰੀਕੇ ਨਾਲ ਸਮਝਾਉਂਦੇ ਹਨ। ਤਾਂ ਤੁਹਾਡੀ ਬੁੱਧੀ ਵਿੱਚ ਹੈ ਚੰਗੀ ਤਰ੍ਹਾਂ ਬੈਠੇ। ਸਾਡਾ ਬੇਹੱਦ ਦਾ ਮਾਤ - ਪਿਤਾ ਹੈ। ਤਾਂ ਪਹਿਲੇ ਬੁੱਧੀ ਇੱਕਦਮ ਉਪਰ ਚਲੀ ਜਾਏਗੀ। ਫਿਰ ਕਹਿਣਗੇ ਇਸ ਸਮੇਂ ਬਾਬਾ ਆਬੂ ਵਿੱਚ ਹਨ। ਜਿਵੇਂ ਯਾਤਰਾ ਤੇ ਜਾਂਦੇ ਹਨ ਤਾਂ ਬਦਰੀਨਾਥ ਦਾ ਮੰਦਿਰ ਉਪਰ ਰਹਿੰਦਾ ਹੈ। ਪੰਡੇ ਲੈ ਜਾਂਦੇ ਹਨ, ਬਦਰੀਨਾਥ ਖੁਦ ਤੇ ਲੈ ਚੱਲਣ ਨਹੀਂ ਆਉਂਦਾ ਹੈ। ਮਨੁੱਖ ਪੰਡਾ ਬਣਦੇ ਹਨ। ਇੱਥੇ ਸ਼ਿਵਬਾਬਾ ਖੁਦ ਆਉਂਦੇ ਹਨ ਪਰਮਧਾਮ ਤੋਂ। ਕਹਿੰਦੇ ਹਨ ਹੇ ਆਤਮਾਓ ਤੁਹਾਨੂੰ ਇਹ ਸ਼ਰੀਰ ਛੱਡ ਸ਼ਿਵਪੁਰੀ ਵਿੱਚ ਚਲਣਾ ਹੈ। ਜਿੱਥੇ ਜਾਣਾ ਹੈ ਉਹ ਨਿਸ਼ਾਨਾ ਜਰੂਰ ਯਾਦ ਰਹੇਗਾ। ਉਹ ਬਦਰੀਨਾਥ ਚੇਤੰਨ ਵਿੱਚ ਆਕੇ ਬੱਚਿਆਂ ਨੂੰ ਨਾਲ ਲੈ ਜਾਣਗੇ, ਇਵੇਂ ਤਾਂ ਹੋ ਨਹੀਂ ਸਕਦਾ। ਉਹ ਤਾਂ ਇੱਥੇ ਦੇ ਰਹਿਵਾਸੀ ਹਨ। ਇਹ ਪਰਮਪਿਤਾ ਪਰਮਾਤਮਾ ਕਹਿੰਦੇ ਹਨ ਮੈਂ ਪਰਮਧਾਮ ਦਾ ਰਹਿਵਾਸੀ ਹਾਂ। ਤੁਹਾਨੂੰ ਲੈਣ ਲਈ ਆਇਆ ਹਾਂ। ਸ਼੍ਰੀਕ੍ਰਿਸ਼ਨ ਤਾਂ ਇਵੇਂ ਨਹੀਂ ਕਹਿਣਗੇ। ਰੁਦ੍ਰ ਸ਼ਿਵਬਾਬਾ ਕਹਿੰਦੇ ਹਨ, ਇਹ ਰੁਦ੍ਰ ਯੱਗ ਰਚਿਆ ਹੋਇਆ ਹੈ। ਗੀਤਾ ਵਿੱਚ ਵੀ ਰੁਦ੍ਰ ਦੀ ਗੱਲ ਲਿਖੀ ਹੋਈ ਹੈ। ਉਹ ਰੂਹਾਨੀ ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ। ਬਾਪ ਅਜਿਹੀ ਯੁਕਤੀ ਨਾਲ ਯਾਤਰਾ ਲਿਖਦੇ ਹਨ, ਜੋ ਜਦੋਂ ਵਿਨਾਸ਼ ਹੋਵੇ ਤਾਂ ਤੁਸੀਂ ਆਤਮਾ ਸ਼ਰੀਰ ਛੱਡ ਸਿੱਧਾ ਬਾਪ ਦੇ ਕੋਲ ਚਲੇ ਜਾਵੋਗੇ। ਫਿਰ ਸ਼ੂਦ੍ਰ ਆਤਮਾ ਨੂੰ ਸ਼ੁੱਧ ਸ਼ਰੀਰ ਚਾਹੀਦਾ ਹੈ, ਸੋ ਤਾਂ ਉਦੋਂ ਹੋਵੇ ਜਦੋਂ ਨਵੀਂ ਸ਼੍ਰਿਸਟੀ ਹੋਵੇ। ਹੁਣ ਤਾਂ ਸਭ ਆਤਮਾਵਾਂ ਮੱਛਰਾਂ ਸਦ੍ਰਿਸ਼ ਵਾਪਿਸ ਜਾਣਗੀਆਂ, ਬਾਬਾ ਦੇ ਨਾਲ, ਇਸਲਈ ਉਹਨਾਂ ਨੂੰ ਖਵਈਆ ਵੀ ਕਿਹਾ ਜਾਂਦਾ ਹੈ। ਇਸ ਵਿਸ਼ੇ ਸਾਗਰ ਤੋਂ ਉਸ ਪਾਰ ਲੈ ਜਾਂਦੇ ਹਨ। ਸ਼੍ਰੀਕ੍ਰਿਸ਼ਨ ਨੂੰ ਖਵਈਆ ਨਹੀਂ ਕਹਿ ਸਕਦੇ। ਬਾਪ ਹੀ ਇਸ ਦੁੱਖ ਦੇ ਸੰਸਾਰ ਤੋਂ ਸੁਖ ਦੇ ਸੰਸਾਰ ਵਿੱਚ ਲੈ ਜਾਂਦੇ ਹਨ। ਇਹ ਹੀ ਭਾਰਤ ਵਿਸ਼ਨੂੰਪੁਰੀ ਸੀ। ਲਕਸ਼ਮੀ -ਨਾਰਾਇਣ ਦਾ ਰਾਜ ਸੀ। ਹੁਣ ਰਾਵਣਪੁਰੀ ਹੈ। ਰਾਵਣ ਦਾ ਚਿੱਤਰ ਵੀ ਦਿਖਾਣਾ ਚਾਹੀਦਾ ਹੈ। ਚਿਤਰਾਂ ਤੋਂ ਬਹੁਤ ਕੰਮ ਲੈਣਾ ਹੈ। ਜਿਵੇਂ ਸਾਡੀ ਆਤਮਾ ਹੈ ਉਵੇਂ ਬਾਬਾ ਦੀ ਆਤਮਾ ਹੈ। ਸਿਰਫ਼ ਅਸੀਂ ਪਹਿਲੇ ਅਗਿਆਨੀ ਸੀ, ਇਹ ਗਿਆਨ ਦਾ ਸਾਗਰ ਹੈ। ਅਗਿਆਨੀ ਉਸਨੂੰ ਕਿਹਾ ਜਾਂਦਾ ਹੈ ਜੋ ਰਚਤਾ ਅਤੇ ਰਚਨਾ ਨੂੰ ਨਹੀਂ ਜਾਣਦੇ ਹਨ। ਰਚਨਾ ਦਵਾਰਾ ਜੋ ਰਚਤਾ ਅਤੇ ਰਚਨਾ ਨੂੰ ਜਾਣਦੇ ਹਨ ਉਹਨਾਂ ਨੂੰ ਗਿਆਨੀ ਕਿਹਾ ਜਾਂਦਾ ਹੈ। ਇਹ ਗਿਆਨ ਤੁਹਾਨੂੰ ਇਥੋਂ ਮਿਲਦਾ ਹੈ। ਸਤਿਯੁਗ ਵਿੱਚ ਨਹੀਂ ਮਿਲਦਾ। ਉਹ ਲੋਕ ਕਹਿੰਦੇ ਹਨ ਪਰਮਾਤਮਾ ਵਿਸ਼ਵ ਦਾ ਮਾਲਿਕ ਹੈ। ਮਨੁੱਖ ਉਸ ਮਾਲਿਕ ਨੂੰ ਯਾਦ ਕਰਦੇ ਹਨ, ਪਰ ਅਸਲ ਵਿੱਚ ਵਿਸ਼ਵ ਦਾ ਮਤਲਬ ਸ਼੍ਰਿਸਟੀ ਦਾ ਮਾਲਿਕ ਤੇ ਲਕਸ਼ਮੀ - ਨਾਰਾਇਣ ਬਣਦੇ ਹਨ। ਨਿਰਾਕਾਰ ਸ਼ਿਵਬਾਬਾ ਤਾਂ ਵਿਸ਼ਵ ਦਾ ਮਾਲਿਕ ਬਣਦਾ ਨਹੀਂ। ਤਾਂ ਉਹਨਾਂ ਕੋਲੋਂ ਪੁੱਛਣਾ ਪਵੇ ਕਿ ਮਾਲਿਕ ਨਿਰਾਕਾਰ ਹੈ ਜਾਂ ਸਾਕਾਰ? ਨਿਰਾਕਾਰ ਤਾਂ ਸਾਕਾਰ ਸ਼੍ਰਿਸਟੀ ਦਾ ਮਾਲਿਕ ਹੋ ਨਾ ਸਕੇ। ਉਹ ਹੈ ਬ੍ਰਹਾਮਲੋਕ ਦਾ ਮਾਲਿਕ। ਉਹ ਹੀ ਆਕੇ ਪਤਿਤ ਦੁਨੀਆਂ ਨੂੰ ਪਾਵਨ ਬਣਾਉਂਦੇ ਹਨ। ਖੁਦ ਪਾਵਨ ਦੁਨੀਆਂ ਦਾ ਮਾਲਿਕ ਨਹੀਂ ਬਣਦੇ। ਉਹਨਾਂ ਦਾ ਮਾਲਿਕ ਤੇ ਲਕਸ਼ਮੀ - ਨਾਰਾਇਣ ਬਣਦੇ ਹਨ ਅਤੇ ਬਣਾਉਣਾ ਵਾਲਾ ਹੈ ਬਾਪ। ਇਹ ਬੜੀ ਗੁਹੇ ਗੱਲਾਂ ਹਨ ਸਮਝਣ ਦੀਆ। ਅਸੀਂ ਆਤਮਾ ਵੀ ਜਦੋਂ ਬ੍ਰਹਮ ਤੱਤਵ ਵਿੱਚ ਰਹਿੰਦੀਆ ਹਾਂ ਤਾਂ ਬ੍ਰਹਮਾਂਡ ਦੇ ਮਾਲਿਕ ਹਾਂ, ਜਿਵੇਂ ਰਾਜਾ ਰਾਣੀ ਕਹਿਣਗੇ ਅਸੀਂ ਭਾਰਤ ਦੇ ਮਾਲਿਕ ਹਾਂ ਤਾਂ ਪ੍ਰਜਾ ਵੀ ਕਹੇਗੀ ਅਸੀਂ ਮਾਲਿਕ ਹਾਂ। ਉੱਥੇ ਰਹਿੰਦੇ ਤੇ ਹਨ ਨਾ। ਉਵੇਂ ਬਾਪ ਬ੍ਰਹਮੰਡ ਦਾ ਮਾਲਿਕ ਹੈ, ਅਸੀਂ ਵੀ ਮਾਲਿਕ ਹੀ ਠਹਿਰੇ। ਫਿਰ ਬਾਬਾ ਆਕੇ ਨਵੀਂ ਸ਼੍ਰਿਸਟੀ ਰਚਦੇ ਹਨ। ਕਹਿੰਦੇ ਹਨ ਮੈਨੂੰ ਇਸ ਤੇ ਰਾਜ ਨਹੀਂ ਕਰਨਾ ਹੈ, ਮੈਂ ਮਨੁੱਖ ਨਹੀਂ ਬਣਦਾ ਹਾਂ। ਮੈਂ ਤੇ ਇਹ ਸ਼ਰੀਰ ਵੀ ਲੋਨ ਲੈਂਦਾ ਹਾਂ। ਤੁਹਾਨੂੰ ਸ਼੍ਰਿਸਟੀ ਦਾ ਮਾਲਿਕ ਬਣਾਕੇ ਰਾਜਯੋਗ ਸਿਖਾਉਂਦਾ ਹਾਂ। ਤੁਸੀਂ ਜਿਨਾਂ ਪੁਰਸ਼ਾਰਥ ਕਰੋਂਗੇ ਓਨਾ ਪਦਵੀ ਉੱਚ ਪਾਓਗੇ, ਇਸ ਵਿੱਚ ਕਮੀ ਨਾ ਕਰੋ। ਟੀਚਰ ਤਾਂ ਸਭ ਨੂੰ ਪੜ੍ਹਾਉਂਦੇ ਹਨ। ਜੇਕਰ ਇਮਤਿਹਾਨ ਵਿੱਚ ਬਹੁਤ ਪਾਸ ਹੁੰਦੇ ਹਨ ਤਾਂ ਟੀਚਰ ਦਾ ਵੀ ਸ਼ੋ ਹੁੰਦਾ ਹੈ। ਫਿਰ ਉਹਨਾਂ ਨੂੰ ਗੌਰਮਿੰਟ ਕੋਲੋਂ ਲਿਫ਼ਟ ਮਿਲਦੀ ਹੈ। ਇਹ ਵੀ ਇਵੇਂ ਹੈ। ਜਿਨਾਂ ਵਧੀਆ ਪੜ੍ਹੋਗੇ ਓਨਾ ਚੰਗੀ ਪਦਵੀ ਮਿਲੇਗੀ। ਮਾਂ - ਬਾਪ ਵੀ ਖੁਸ਼ ਹੋਣਗੇ। ਇਮਤਿਹਾਨ ਵਿੱਚ ਪਾਸ ਹੁੰਦੇ ਹਨ ਤਾਂ ਮਿਠਾਈ ਵੰਡਦੇ ਹਨ। ਇੱਥੇ ਤੇ ਤੁਸੀਂ ਰੋਜ਼ ਮਿਠਾਈ ਵੰਡਦੇ ਹੋ। ਫਿਰ ਜਦੋਂ ਇਮਤਿਹਾਨ ਵਿੱਚ ਪਾਸ ਹੋ ਜਾਂਦੇ ਹੋ ਤਾਂ ਸੋਨੇ ਦੇ ਫੁੱਲਾਂ ਦੀ ਬਾਰਿਸ਼ ਹੁੰਦੀ ਹੈ। ਤੁਹਾਡੇ ਉੱਪਰ ਕੋਈ ਆਕਾਸ਼ ਤੋਂ ਫੁੱਲ ਨਹੀਂ ਡਿਗਣਗੇ ਪਰ ਤੁਸੀਂ ਇਕਦਮ ਸੋਨੇ ਦੇ ਮਹਿਲਾ ਦੇ ਮਾਲਿਕ ਬਣ ਜਾਂਦੇ ਹੋ। ਇਹ ਤਾਂ ਕਿਸੇ ਦੀ ਮਹਿਮਾ ਕਰਨ ਦੇ ਲਈ ਸੋਨੇ ਦੇ ਫੁੱਲ ਬਣਾਕੇ ਪਾਉਂਦੇ ਹਨ। ਜਿਵੇਂ ਦਰਬੰਗਾ ਦਾ ਰਾਜਾ ਬਹੁਤ ਸਾਹੂਕਾਰ ਸੀ, ਉਸਦਾ ਬੱਚਾ ਵਿਲਾਇਤ ਗਿਆ ਤਾਂ ਪਾਰਟੀ ਦਿੱਤੀ, ਬਹੁਤ ਪੈਸਾ ਖ਼ਰਚ ਕੀਤਾ। ਉਸਨੇ ਸੋਨੇ ਦੇ ਫੁੱਲ ਬਣਾਕੇ ਵਰਖਾ ਕੀਤੀ ਸੀ। ਉਸ ਤੇ ਬਹੁਤ ਖ਼ਰਚਾ ਹੋ ਗਿਆ। ਬਹੁਤ ਨਾਮ ਹੋਇਆ ਸੀ। ਕਹਿੰਦੇ ਸੀ ਦੇਖੋ ਭਾਰਤਵਾਸੀ ਕਿਵੇਂ ਪੈਸੇ ਉਡਾਉਂਦੇ ਹਨ। ਤੁਸੀਂ ਤਾਂ ਖੁਦ ਹੀ ਸੋਨੇ ਦੇ ਮਹਿਲਾ ਵਿੱਚ ਜਾਕੇ ਬੈਠੋਗੇ ਤਾਂ ਤੁਹਾਨੂੰ ਕਿੰਨਾ ਨਸ਼ਾ ਰਹਿਣਾ ਚਾਹੀਦਾ ਹੈ। ਬਾਪ ਕਹਿੰਦੇ ਹਨ ਸਿਰਫ਼ ਮੇਰੇ ਨੂੰ ਅਤੇ ਚੱਕਰ ਨੂੰ ਯਾਦ ਕਰੋ ਤਾਂ ਤੁਹਾਡਾ ਬੇੜਾ ਪਾਰ ਹੋ ਜਾਏਗਾ। ਕਿੰਨਾ ਸਹਿਜ ਹੈ।

ਤੁਸੀਂ ਬੱਚੇ ਹੋ ਚੇਤੰਨ ਪਰਵਾਨੇ, ਬਾਬਾ ਹਨ ਚੇਤੰਨ ਸ਼ਮਾ। ਤੁਸੀਂ ਕਹਿੰਦੇ ਹੋ ਹੁਣ ਸਾਡਾ ਰਾਜ ਸਥਾਪਨ ਹੋਣਾ ਹੈ। ਹੁਣ ਸੱਚਾ ਬਾਬਾ ਆਇਆ ਹੋਇਆ ਹੈ ਭਗਤੀ ਦਾ ਫ਼ਲ ਦੇਣ। ਬਾਬਾ ਨੇ ਖੁਦ ਦੱਸਿਆ ਹੈ ਮੈਂ ਕਿਵੇਂ ਆਕੇ ਨਵੇਂ ਬ੍ਰਹਮਣਾਂ ਦੀ ਸ਼੍ਰਿਸਟੀ ਰਚਦਾ ਹਾਂ। ਮੈਨੂੰ ਜਰੂਰ ਆਉਣਾ ਪਵੇ। ਤੁਸੀਂ ਬੱਚੇ ਜਾਣਦੇ ਹੋ ਅਸੀਂ ਬ੍ਰਹਮਾਕੁਮਾਰ ਅਤੇ ਕੁਮਾਰੀਆ ਹਾਂ। ਸ਼ਿਵਬਾਬਾ ਦੇ ਪੋਤਰੇ ਹਾਂ। ਇਹ ਫੈਮਿਲੀ ਹੈ ਵੰਡਰਫੁੱਲ। ਕਿਵੇਂ ਦੇਵੀ - ਦੇਵਤਾ ਧਰਮ ਦਾ ਕਲਮ ਲਗ ਰਿਹਾ ਹੈ। ਝਾੜ ਵਿੱਚ ਕਲੀਅਰ ਹੈ। ਥੱਲੇ ਤੁਸੀਂ ਬੈਠੇ ਹੋ। ਤੁਸੀਂ ਬੱਚੇ ਕਿੰਨੇ ਸੋਭਾਗਸ਼ਾਲੀ ਹੋ। ਮੋਸ੍ਟ ਬਿਲਵਡ ਬਾਪ ਬੈਠ ਸਮਝਾਉਂਦੇ ਹਨ ਕਿ ਮੈਂ ਆਇਆ ਹਾਂ ਤੁਸੀਂ ਬੱਚਿਆਂ ਨੂੰ ਰਾਵਣ ਦੀਆ ਜੰਜੀਰਾਂ ਤੋਂ ਛਡਾਉਣ। ਰਾਵਣ ਨੇ ਤੁਹਾਨੂੰ ਰੋਗੀ ਬਣਾ ਦਿੱਤਾ ਹੈ। ਹੁਣ ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਮਤਲਬ ਸ਼ਿਵਬਾਬਾ ਨੂੰ ਯਾਦ ਕਰੋ ਇਸ ਵਿੱਚ ਤੁਹਾਡੀ ਜਯੋਤੀ ਜੱਗੇਗੀ, ਫਿਰ ਤੁਸੀਂ ਉੱਡਣ ਲਾਇਕ ਬਣ ਜਾਓਗੇ। ਮਾਇਆ ਨੇ ਸਭਦੇ ਪੰਖ ਤੋੜ੍ਹ ਦਿੱਤੇ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਬੁੱਧੀ ਨੂੰ ਸਾਲਿਮ ਦਾ ਬਣਾਉਣ ਦੇ ਲਈ ਦੇਹ ਵਿੱਚ ਰਹਿੰਦੇ, ਦੇਹ ਦੇ ਬੰਧਨ ਤੋਂ ਨਿਆਰਾ ਰਹਿਣਾ ਹੈ। ਅਸ਼ਰੀਰੀ ਬਣਨ ਦਾ ਅਭਿਆਸ ਕਰਨਾ ਹੈ। ਬਿਮਾਰੀ ਆਦਿ ਦੇ ਸਮੇਂ ਵੀ ਬਾਪ ਨੂੰ ਯਾਦ ਕਰਨਾ ਹੈ।

2. ਪਾਰਲੌਕਿਕ ਮਾਤ - ਪਿਤਾ ਦੇ ਬੱਚੇ ਬਣੇ ਹਨ, ਇਸਲਈ ਬਹੁਤ - ਬਹੁਤ ਮਿੱਠਾ, ਰਾਇਲ, ਪੀਸਫੁੱਲ, ਨਾਲੇਜ਼ਫੁੱਲ ਅਤੇ ਬਲਿਸਫੁੱਲ ਰਹਿਣਾ ਹੈ। ਪੀਸ ਵਿੱਚ ਰਹਿ ਪੀਸ ਸਥਾਪਨ ਕਰਨੀ ਹੈ।

ਵਰਦਾਨ:-
ਰੂਹਾਨੀਅਤ ਦੇ ਨਾਲ ਰਮਣੀਕਤਾ ਵਿੱਚ ਆਉਣ ਵਾਲੇ ਮਰਿਆਦਾ ਪੁਰਸ਼ੋਤਮ ਭਵ

ਕਈ ਬੱਚੇ ਹੱਸੀ - ਮਜ਼ਾਕ ਬਹੁਤ ਕਰਦੇ ਹਨ ਅਤੇ ਉਸਨੂੰ ਹੀ ਰਮਣੀਕਤਾ ਸਮਝਦੇ ਹਨ। ਉਵੇਂ ਰਮਣੀਕਤਾ ਦਾ ਗੁਣ ਚੰਗਾ ਸਮਝਿਆ ਜਾਂਦਾ ਹੈ ਪਰ ਵਿਅਕਤੀ, ਸਮੇਂ, ਸੰਗਠਨ, ਸਥਾਨ, ਵਾਯੂਮੰਡਲ ਦੇ ਪ੍ਰਮਾਣ ਰਮਨੀਕਤਾ ਚੰਗੀ ਲੱਗਦੀ ਹੈ। ਜੇਕਰ ਇਹਨਾਂ ਸਭ ਗੱਲਾਂ ਵਿਚੋਂ ਇੱਕ ਗੱਲ ਵੀ ਠੀਕ ਨਹੀਂ ਤੇ ਰਮਣੀਕਤਾ ਵੀ ਵਿਅਰਥ ਵਿੱਚ ਗਿਣੀ ਜਾਏਗੀ ਅਤੇ ਸਰਟੀਫਿਕੇਟ ਮਿਲੇਗਾ ਕਿ ਇਹ ਹੱਸਦੇ ਬਹੁਤ ਵਧੀਆ ਹਨ ਪਰ ਬੋਲਦੇ ਬਹੁਤ ਹਨ, ਇਸਲਈ ਹਾਸਾ ਮਜ਼ਾਕ ਚੰਗਾ ਉਹ ਹੈ ਜਿਸ ਵਿੱਚ ਰੂਹਾਨੀਅਤ ਹੋਵੇ ਅਤੇ ਉਸ ਆਤਮਾ ਦਾ ਫ਼ਾਇਦਾ ਹੋਵੇ, ਸੀਮਾ ਦੇ ਅੰਦਰ ਬੋਲ ਹੋਣ, ਉਦੋਂ ਕਹਾਂਗੇ ਮਰਿਆਦਾ ਪੁਰਸ਼ੋਤਮ।

ਸਲੋਗਨ:-
ਸਦਾ ਸਵਸਥ ਰਹਿਣਾ ਹੈ ਤਾਂ ਆਤਮਿਕ ਸ਼ਕਤੀ ਨੂੰ ਵਧਾਓ।