20.02.21        Punjabi Morning Murli        Om Shanti         BapDada         Madhuban


"ਮਿੱਠੇ ਬੱਚੇ : ਤੁਸੀਂ ਈਸ਼ਵਰੀ ਸੰਪ੍ਰਦਾਏ ਹੋ, ਤੁਹਾਨੂੰ ਗਿਆਨ ਸੂਰਜ ਬਾਪ ਮਿਲਿਆ ਹੈ, ਹੁਣ ਤੁਸੀਂ ਜਗੇ ਹੋ ਤਾਂ ਹੋਰਾਂ ਨੂੰ ਵੀ ਜਗਾਓ"

ਪ੍ਰਸ਼ਨ:-
ਕਈ ਤਰ੍ਹਾਂ ਦੇ ਟਕਰਾਓ ਦਾ ਕਾਰਨ ਅਤੇ ਉਸਦਾ ਨਿਵਾਰਨ ਕੀ ਹੈ ?

ਉੱਤਰ:-
ਜਦੋਂ ਦੇਹ ਅਭਿਮਾਨ ਵਿੱਚ ਆਉਂਦੇ ਹੋ ਤਾਂ ਕਈ ਤਰ੍ਹਾਂ ਦੇ ਟਕਰਾਓ ਹੁੰਦੇ ਹਨ । ਮਾਇਆ ਦੀ ਗ੍ਰਹਿਚਾਰੀ ਬੈਠਦੀ ਹੈ । ਬਾਬਾ ਕਹਿੰਦੇ ਹਨ ਦੇਹੀ - ਅਭਿਮਾਨੀ ਬਣੋ, ਸਰਵਿਸ ਵਿੱਚ ਲਗ ਜਾਓ। ਯਾਦ ਦੀ ਯਾਤਰਾ ਵਿੱਚ ਰਹੋ ਤਾਂ ਗ੍ਰਹਿਚਾਰੀ ਖ਼ਤਮ ਹੋ ਜਾਏਗੀ।

ਓਮ ਸ਼ਾਂਤੀ
ਰੂਹਾਨੀ ਬੱਚਿਆਂ ਦੇ ਕੋਲ ਬਾਪ ਆਏ ਹਨ ਸ਼੍ਰੀਮਤ ਦੇਣ ਅਤੇ ਸਮਝਾਉਣ। ਇਹ ਤਾਂ ਬੱਚੇ ਸਮਝ ਗਏ ਹਨ ਕਿ ਇਸ ਡਰਾਮਾ ਪਲਾਨ ਅਨੁਸਾਰ ਸਾਰਾ ਕੰਮ ਹੋਣਾ ਹੈ। ਬਾਕੀ ਸਮਾਂ ਥੋੜਾ ਰਿਹਾ ਹੈ। ਇਸ ਭਾਰਤ ਨੂੰ ਰਾਵਣਪੂਰੀ ਤੋਂ ਫਿਰ ਵਿਸ਼ਨੂੰਪੂਰੀ - ਬਣਾਉਨਾ ਹੈ। ਹੁਣ ਬਾਪ ਵੀ ਹੈ ਗੁਪਤ। ਪੜ੍ਹਾਈ ਵੀ ਹੈ ਗੁਪਤ, ਸੈਂਟਰਜ਼ ਤਾਂ ਬਹੁਤ ਹਨ, ਛੋਟੇ - ਵੱਡੇ ਪਿੰਡਾਂ ਵਿੱਚ ਛੋਟੇ - ਵੱਡੇ ਸੈਂਟਰਜ਼ ਹਨ ਅਤੇ ਬੱਚੇ ਵੀ ਬਹੁਤ ਹਨ। ਹੁਣ ਬੱਚਿਆਂ ਨੇ ਚੈਲੇਂਜ ਤਾਂ ਦਿੱਤੀ ਹੈ ਲਿਖਣਾ ਵੀ ਹੈ, ਜਦੋਂ ਕੋਈ ਲਿਟ੍ਰੇਚਰ ਬਣਾਉਨਾ ਹੈ ਤਾਂ ਉਸ ਵਿੱਚ ਲਿਖਣਾ ਹੈ - ਅਸੀਂ ਇਸ ਭਾਰਤ ਭੂਮੀ ਨੂੰ ਸਵਰਗ ਬਣਾ ਕੇ ਛੱਡਾਂਗੇ । ਤੁਹਾਨੂੰ ਵੀ ਇਹ ਭਾਰਤ ਭੂਮੀ ਬਹੁਤ ਪਿਆਰੀ ਹੈ ਕਿਉਂਕਿ ਤੁਸੀਂ ਜਾਣਦੇ ਹੋ ਇਹ ਭਾਰਤ ਹੀ ਸਵਰਗ ਸੀ, ਇਸ ਨੂੰ ਹੀ 5 ਹਜ਼ਾਰ ਵਰੇ ਹੋਏ ਹਨ। ਭਾਰਤ ਬਹੁਤ ਸ਼ਾਨਦਾਰ ਸੀ, ਇਸ ਨੂੰ ਸਵਰਗ ਕਿਹਾ ਜਾਂਦਾ ਹੈ। ਤੁਸੀਂ ਬ੍ਰਹਮਾ ਮੁਖ ਵੰਸ਼ਾਵਲੀ ਨੂੰ ਹੀ ਇਹ ਨਾਲੇਜ਼ ਹੈ। ਇਸ ਭਾਰਤ ਨੂੰ ਸ਼੍ਰੀਮਤ ਤੇ ਸਾਨੂੰ ਸਵਰਗ ਜਰੂਰ ਬਣਾਉਣਾ ਹੈ। ਸਭ ਨੂੰ ਰਸਤਾ ਦੱਸਣਾ ਹੈ, ਹੋਰ ਕੋਈ ਖਿਟਪਿਟ ਦੀ ਗੱਲ ਹੀ ਨਹੀਂ। ਆਪਸ ਵਿੱਚ ਬੈਠ ਕੇ ਰਾਏ ਕਰਨੀ ਚਾਹੀਦੀ ਹੈ ਕਿ ਇਸ ਪ੍ਰਦਰਸ਼ਨੀ ਦੇ ਚਿੱਤਰਾਂ ਦਵਾਰਾ ਅਸੀਂ ਕੀ ਅਜਿਹੀ ਏਡਵਰਟਾਇਜਮੈਂਟ ਕਰੀਏ, ਜੋ ਅਖ਼ਬਾਰ ਵਿੱਚ ਵੀ ਚਿੱਤਰ ਦਈਏ, ਆਪਸ ਵਿੱਚ ਇਸ ਗੱਲ ਤੇ ਸੈਮੀਨਾਰ ਕਰਨਾ ਚਾਹੀਦਾ ਹੈ। ਜਿਸ ਤਰ੍ਹਾਂ ਗੌਰਮਿੰਟ ਦੇ ਲੋਕ ਆਪਸ ਵਿੱਚ ਮਿਲਦੇ ਹਨ, ਰਾਏ ਕਰਦੇ ਹਨ ਕਿ ਭਾਰਤ ਨੂੰ ਕਿਵੇਂ ਸੁਧਾਰੀਏ? ਇਹ ਜੋ ਏਨੇ ਮਤਭੇਦ ਹੋ ਗਏ ਹਨ, ਉਨ੍ਹਾਂ ਨੂੰ ਆਪਸ ਵਿੱਚ ਕਿਵੇਂ ਠੀਕ ਕਰੀਏ ਅਤੇ ਭਾਰਤ ਵਿੱਚ ਸ਼ਾਂਤੀ ਅਤੇ ਸੁਖ ਕਿਵੇਂ ਸਥਾਪਨ ਹੋਵੇ! ਉਸ ਗੌਰਮਿੰਟ ਦਾ ਵੀ ਪੁਰਸ਼ਾਰਥ ਚਲਦਾ ਹੈ। ਤੁਸੀਂ ਵੀ ਪਾਂਡਵ ਗੌਰਮਿੰਟ ਗਾਈ ਹੋਈ ਹੋ। ਇਹ ਵੱਡੀ ਈਸ਼ਵਰੀ ਗੌਰਮਿੰਟ ਹੈ, ਇਹਨਾਂ ਨੂੰ ਅਸਲ ਵਿੱਚ ਕਿਹਾ ਹੀ ਜਾਂਦਾ ਹੈ ਪਾਵਨ ਈਸ਼ਵਰੀਏ ਗੌਰਮਿੰਟ, ਪਤਿਤ - ਪਾਵਨ ਬਾਪ ਹੀ ਪਤਿਤ ਬੱਚਿਆਂ ਨੂੰ ਪਾਵਨ ਦੁਨੀਆਂ ਦਾ ਮਾਲਿਕ ਬਣਾਉਂਦੇ ਹਨ। ਇਹ ਬੱਚੇ ਹੀ ਜਾਣਦੇ ਹਨ। ਮੁੱਖ ਹੈ ਹੀ ਭਾਰਤ ਦਾ ਆਦਿ ਸਨਾਤਨ ਦੇਵੀ - ਦੇਵਤਾ ਧਰਮ। ਇਹ ਵੀ ਬੱਚੇ ਜਾਣਦੇ ਹਨ ਇਹ ਹੈ ਰੁਦ੍ਰ ਗਿਆਨ ਯਗ। ਰੁਦ੍ਰ ਕਿਹਾ ਹੀ ਜਾਂਦਾ ਹੈ ਈਸ਼ਵਰ ਬਾਪ ਨੂੰ, ਸ਼ਿਵ ਨੂੰ ਗਾਇਆ ਹੋਇਆ ਹੈ ਬਰੋਬਰ ਬਾਪ ਨੇ ਆਕੇ ਰੁਦ੍ਰ ਗਿਆਨ ਯੱਗ ਰਚਿਆ ਹੈ। ਉਨ੍ਹਾਂ ਨੇ ਤਾਂ ਟਾਈਮ ਲੰਬਾ - ਚੌੜਾ ਦੇ ਦਿੱਤਾ ਹੈ। ਅਗਿਆਨ ਨਿੰਦ੍ਰਾ ਵਿੱਚ ਸੁੱਤੇ ਹੋਏ ਹਨ। ਹੁਣ ਤੁਹਾਨੂੰ ਬਾਪ ਨੇ ਜਗਾਇਆ ਹੈ, ਤੁਹਾਨੂੰ ਫਿਰ ਹੋਰਾਂ ਨੂੰ ਜਗਾਉਣਾ ਹੈ। ਡਰਾਮਾ ਪਲਾਨ ਅਨੁਸਾਰ ਤੁਸੀਂ ਜਾਗਦੇ ਰਹਿੰਦੇ ਹੋ। ਇਸ ਸਮੇਂ ਤੱਕ ਜਿਸਨੇ ਜਿਵੇਂ - ਜਿਵੇਂ, ਜਿਨ੍ਹਾਂ - ਜਿਨ੍ਹਾਂ ਪੁਰਸ਼ਾਰਥ ਕੀਤਾ ਹੈ, ਉਤਨਾ ਹੀ ਕਲਪ ਪਹਿਲਾਂ ਕੀਤਾ ਸੀ। ਹਾਂ, ਯੁੱਧ ਦੇ ਮੈਦਾਨ ਵਿੱਚ ਉਤਾਰ ਚੜ੍ਹਾਅ ਤਾਂ ਹੁੰਦਾ ਹੀ ਹੈ। ਕਦੇ ਮਾਇਆ ਦਾ ਜ਼ੋਰ ਹੋ ਜਾਂਦਾ ਹੈ, ਕਦੇ ਈਸ਼ਵਰੀਏ ਸੰਤਾਨ ਦਾ ਜ਼ੋਰ ਹੋ ਜਾਂਦਾ ਹੈ। ਕਦੀ - ਕਦੀ ਸਰਵਿਸ ਬੜੀ ਚੰਗੀ ਤੇਜੀ ਨਾਲ ਚਲਦੀ ਹੈ। ਕਦੀ - ਕਦੀ ਕਿਧਰੇ - ਕਿਧਰੇ ਬੱਚਿਆਂ ਵਿੱਚ ਮਾਇਆ ਦੇ ਵਿਘਨ ਪੈ ਜਾਂਦੇ ਹਨ। ਮਾਇਆ ਇਕਦਮ ਬੇਹੋਸ਼ ਕਰ ਦਿੰਦੀ ਹੈ। ਲੜਾਈ ਦਾ ਮੈਦਾਨ ਤਾਂ ਹੈ ਨਾ। ਰਾਵਣ ਮਾਇਆ ਰਾਮ ਦੀ ਸੰਤਾਨ ਨੂੰ ਬੇਹੋਸ਼ ਕਰ ਦਿੰਦੀ ਹੈ। ਲਕਸ਼ਮਣ ਦੇ ਲਈ ਵੀ ਕਹਾਣੀ ਹੈ ਨਾ।

ਤੁਸੀਂ ਕਹਿੰਦੇ ਹੋ ਸਭ ਮਨੁੱਖ ਕੁੰਭਕਰਨ ਦੀ ਨੀਂਦ ਵਿੱਚ ਸੁੱਤੇ ਹੋਏ ਹਨ। ਤੁਸੀਂ ਈਸ਼ਵਰੀਏ ਸੰਪਰਦਾਏ ਹੀ ਇਵੇਂ ਕਹਿੰਦੇ ਹੋ, ਜਿਨ੍ਹਾਂ ਨੂੰ ਗਿਆਨ ਸੂਰਜ ਮਿਲਿਆ ਹੈ ਅਤੇ ਜਾਗ ਉੱਠੇ ਹਨ, ਉਹ ਹੀ ਸਮਝਣਗੇ। ਇਸ ਵਿੱਚ ਇੱਕ ਦੋ ਨੂੰ ਕਹਿਣ ਦੀ ਵੀ ਕੋਈ ਗੱਲ ਨਹੀਂ ਹੈ। ਤੁਸੀਂ ਜਾਣਦੇ ਹੋ ਬਰੋਬਰ ਅਸੀਂ ਈਸ਼ਵਰੀ ਸੰਪਰਦਾਏ ਜਾਗੇ ਹਾਂ। ਬਾਕੀ ਦੂਜੇ ਸਭ ਸੁੱਤੇ ਹੋਏ ਹਨ। ਉਹ ਇਹ ਨਹੀਂ ਜਾਣਦੇ ਕਿ ਪਰਮਪਿਤਾ ਪਰਮਾਤਮਾ ਆ ਗਿਆ ਹੈ, ਬੱਚਿਆਂ ਨੂੰ ਵਰਸਾ ਦੇਣ। ਇਹ ਬਿਲਕੁਲ ਭੁੱਲ ਗਏ ਹਨ। ਬਾਪ ਭਾਰਤ ਵਿੱਚ ਹੀ ਆਉਂਦੇ ਹਨ। ਆਕੇ ਭਾਰਤ ਨੂੰ ਸ੍ਵਰਗ ਦਾ ਮਾਲਿਕ ਬਣਾਉਂਦੇ ਹਨ। ਭਾਰਤ ਸ੍ਵਰਗ ਦਾ ਮਾਲਿਕ ਸੀ, ਇਸ ਵਿੱਚ ਕੋਈ ਸੰਸ਼ੇ ਨਹੀਂ। ਪਰਮਪਿਤਾ ਪਰਮਾਤਮਾ ਦਾ ਜਨਮ ਵੀ ਇੱਥੇ ਹੀ ਹੁੰਦਾ ਹੈ। ਸ਼ਿਵਜਯੰਤੀ ਮਨਾਉਂਦੇ ਹਨ ਨਾ। ਜਰੂਰ ਉਸ ਨੇ ਆਕੇ ਕੁਝ ਤਾਂ ਕੀਤਾ ਹੋਵੇਗਾ ਨਾ। ਬੁੱਧੀ ਕਹਿੰਦੀ ਹੈ ਜਰੂਰ ਆਕੇ ਸ੍ਵਰਗ ਦੀ ਸਥਾਪਨਾ ਕੀਤੀ ਹੋਵੇਗੀ। ਪ੍ਰੇਰਣਾ ਤੋਂ ਥੋੜੀ ਹੀ ਸਥਾਪਨਾ ਹੋਵੇਗੀ। ਇੱਥੇ ਤਾਂ ਤੁਸੀਂ ਬੱਚਿਆਂ ਨੂੰ ਰਾਜਯੋਗ ਸਿਖਾਇਆ ਜਾਂਦਾ ਹੈ। ਯਾਦ ਦੀ ਯਾਤਰਾ ਸਮਝਾਈ ਜਾਂਦੀ ਹੈ। ਪ੍ਰੇਰਣਾ ਨਾਲ ਕੋਈ ਆਵਾਜ਼ ਹੁੰਦਾ ਹੀ ਨਹੀਂ। ਸਮਝਦੇ ਹਨ ਸ਼ੰਕਰ ਦੀ ਵੀ ਪ੍ਰੇਰਣਾ ਹੁੰਦੀ ਹੈ ਤੱਦ ਉਹ ਯਾਦਵ ਮੁਸਲ ਆਦਿ ਬਣਾਉਂਦੇ ਹਨ। ਪਰ ਇਸ ਵਿੱਚ ਪ੍ਰੇਰਣਾ ਦੀ ਤਾਂ ਕੋਈ ਗੱਲ ਹੀ ਨਹੀਂ ਹੈ। ਤੁਸੀਂ ਸਮਝ ਗਏ ਹੋ ਉਨ੍ਹਾਂ ਦਾ ਪਾਰ੍ਟ ਹੈ ਡਰਾਮਾ ਵਿੱਚ ਇਹ ਮੂਸਲ ਆਦਿ ਬਣਾਉਣ ਦਾ। ਪ੍ਰੇਰਣਾ ਦੀ ਗੱਲ ਨਹੀਂ ਹੈ। ਡਰਾਮਾ ਅਨੁਸਾਰ ਵਿਨਾਸ਼ ਤਾਂ ਜਰੂਰ ਹੋਣਾ ਹੀ ਹੈ। ਗਾਇਆ ਹੋਇਆ ਹੈ - ਮਹਾਭਾਰਤ ਲੜਾਈ ਵਿੱਚ ਮੂਸਲ ਕੰਮ ਆਏ। ਤਾਂ ਜੋ ਪਾਸਟ ਹੋ ਗਿਆ ਹੈ ਉਹ ਫਿਰ ਰਿਪੀਟ ਹੋਵੇਗਾ। ਤੁਸੀਂ ਗਾਰੰਟੀ ਕਰਦੇ ਹੋ ਅਸੀਂ ਭਾਰਤ ਵਿੱਚ ਸ੍ਵਰਗ ਸਥਾਪਨ ਕਰਾਂਗੇ, ਜਿੱਥੇ ਇੱਕ ਧਰਮ ਹੋਵੇਗਾ। ਤੁਸੀਂ ਇਵੇਂ ਨਹੀਂ ਲਿਖਦੇ ਕਿ ਕਈ ਧਰਮ ਵਿਨਾਸ਼ ਹੋਣਗੇ। ਉਹ ਤਾਂ ਚਿੱਤਰ ਵਿੱਚ ਲਿਖਿਆ ਹੋਇਆ ਹੈ - ਸ੍ਵਰਗ ਦੀ ਸਥਾਪਨਾ ਹੁੰਦੀ ਹੈ ਤਾਂ ਦੂਜਾ ਕੋਈ ਧਰਮ ਨਹੀਂ ਹੁੰਦਾ। ਹੁਣ ਤੁਹਾਨੂੰ ਸਮਝ ਵਿੱਚ ਆਉਂਦਾ ਹੈ। ਸਭ ਤੋਂ ਵੱਡਾ ਪਾਰ੍ਟ ਹੈ ਸ਼ਿਵ ਦਾ, ਬ੍ਰਹਮਾ ਦਾ ਅਤੇ ਵਿਸ਼ਨੂੰ ਦਾ। ਬ੍ਰਹਮਾ ਸੋ ਵਿਸ਼ਨੂੰ, ਵਿਸ਼ਨੂੰ ਸੋ ਬ੍ਰਹਮਾ - ਇਹ ਤਾਂ ਬੜੀਆਂ ਡੂੰਘੀਆਂ ਗੱਲਾਂ ਹਨ। ਵਿਸ਼ਨੂੰ ਤੋਂ ਬ੍ਰਹਮਾ ਕਿਵੇਂ ਬਣਦੇ ਹਨ, ਬ੍ਰਹਮਾ ਤੋਂ ਵਿਸ਼ਨੂੰ ਫਿਰ ਕਿਵੇਂ ਬਣਦੇ ਹਨ, ਇਹ ਸੈਂਸੀਬਲ ਬੱਚਿਆਂ ਦੀ ਬੁੱਧੀ ਵਿੱਚ ਝੱਟ ਆ ਜਾਂਦਾ ਹੈ। ਦੈਵੀ ਸੰਪਰਦਾਏ ਤਾਂ ਬਣਦੇ ਹੀ ਹਨ। ਇੱਕ ਦੀ ਗੱਲ ਨਹੀਂ ਹੈ। ਇਨ੍ਹਾਂ ਗੱਲਾਂ ਨੂੰ ਤੁਸੀਂ ਬੱਚੇ ਸਮਝਦੇ ਹੋ। ਦੁਨੀਆਂ ਵਿੱਚ ਇੱਕ ਵੀ ਮਨੁੱਖ ਨਹੀਂ ਸਮਝਦਾ। ਭਾਵੇਂ ਲਕਸ਼ਮੀ - ਨਾਰਾਇਣ ਅਤੇ ਵਿਸ਼ਨੂੰ ਦੀ ਪੂਜਾ ਵੀ ਕਰਦੇ ਹਨ ਪਰ ਉਨ੍ਹਾਂ ਨੂੰ ਇਹ ਪਤਾ ਨਹੀਂ ਹੈ ਕਿ ਵਿਸ਼ਨੂੰ ਦੇ ਹੀ ਦੋ ਰੂਪ ਲਕਸ਼ਮੀ - ਨਾਰਾਇਣ ਹਨ, ਜੋ ਨਵੀਂ ਦੁਨੀਆਂ ਵਿੱਚ ਰਾਜ ਕਰਦੇ ਹਨ। ਬਾਕੀ 4 ਭੁਜਾ ਵਾਲਾ ਕੋਈ ਮਨੁੱਖ ਨਹੀਂ ਹੁੰਦਾ। ਇਹ ਸੂਕ੍ਸ਼੍ਮਵਤਨ ਵਿੱਚ ਏਮ ਆਬਜੈਕਟ ਵਿਖਾਉਂਦੇ ਹਨ ਪ੍ਰਵ੍ਰਿਤੀ ਮਾਰਗ ਦਾ। ਇਹ ਸਾਰੇ ਵਰਲਡ ਦੀ ਹਿਸਟ੍ਰੀ - ਜੋਗ੍ਰਾਫੀ ਕਿਵੇਂ ਚੱਕਰ ਲਗਾਉਂਦੀ ਹੈ, ਇਹ ਕੋਈ ਨਹੀਂ ਜਾਣਦੇ। ਬਾਪ ਨੂੰ ਹੀ ਨਹੀਂ ਜਾਣਦੇ ਤਾਂ ਬਾਪ ਦੀ ਰਚਨਾ ਨੂੰ ਕਿਵੇਂ ਜਾਣ ਸਕਦੇ ਹਨ। ਬਾਪ ਹੀ ਰਚਨਾ ਦੇ ਆਦਿ ਮੱਧ - ਅੰਤ ਦਾ ਨਾਲੇਜ ਦੱਸਦੇ ਹਨ, ਰਿਸ਼ੀ - ਮੁਨੀ ਵੀ ਕਹਿੰਦੇ ਸੀ ਅਸੀਂ ਨਹੀਂ ਜਾਣਦੇ ਹਾਂ। ਬਾਪ ਨੂੰ ਜਾਣ ਲੈਣ ਤਾਂ ਰਚਨਾ ਦੇ ਆਦਿ - ਮੱਧ - ਅੰਤ ਨੂੰ ਵੀ ਜਾਣ ਲੈਣ। ਬਾਪ ਕਹਿੰਦੇ ਹਨ ਮੈਂ ਇੱਕ ਹੀ ਵਾਰ ਆਕੇ ਤੁਸੀਂ ਬੱਚਿਆਂ ਨੂੰ ਵੀ ਸਾਰੀ ਨਾਲੇਜ ਸਮਝਾਉਂਦਾ ਹਾਂ ਫਿਰ ਆਉਂਦਾ ਹੀ ਨਹੀਂ ਹਾਂ। ਤਾਂ ਰਚਤਾ ਅਤੇ ਰਚਨਾ ਦੇ ਆਦਿ- ਮੱਧ- ਅੰਤ ਨੂੰ ਜਾਨਣ ਹੀ ਕਿਵੇਂ? ਬਾਪ ਆਪ ਕਹਿੰਦੇ ਹਨ - ਮੈਂ ਸਿਵਾਏ ਸੰਗਮਯੁਗ ਦੇ ਕਦੇ ਆਉਂਦਾ ਹੀ ਨਹੀਂ ਹਾਂ। ਮੈਨੂੰ ਬੁਲਾਉਂਦੇ ਵੀ ਹਨ ਸੰਗਮ ਤੇ। ਪਾਵਨ ਸਤਿਯੁਗ ਨੂੰ ਕਿਹਾ ਜਾਂਦਾ ਹੈ, ਪਤਿਤ ਕਲਯੁਗ ਨੂੰ ਕਿਹਾ ਜਾਂਦਾ ਹੈ। ਤਾਂ ਜਰੂਰ ਮੈਂ ਆਵਾਂਗਾ ਪਤਿਤ ਦੁਨੀਆਂ ਦੇ ਅੰਤ ਵਿੱਚ ਨਾ। ਕਲਯੁਗ ਦੇ ਅੰਤ ਵਿੱਚ ਆਕੇ ਪਤਿਤ ਤੋਂ ਪਾਵਨ ਬਾਪ ਬਣਾਉਂਦੇ ਹਨ। ਸਤਿਯੁਗ ਆਦਿ ਵਿੱਚ ਪਾਵਨ ਹਨ, ਇਹ ਤੇ ਸਹਿਜ ਗੱਲ ਹੈ ਨਾ। ਮਨੁੱਖ ਕੁਝ ਵੀ ਸਮਝ ਨਹੀਂ ਸਕਦੇ ਕਿ ਪਤਿਤ - ਪਾਵਨ ਬਾਪ ਕਦੋਂ ਆਉਣਗੇ। ਹੁਣ ਤਾਂ ਕਲਯੁਗ ਦਾ ਅੰਤ ਕਹਾਂਗੇ। ਜੇਕਰ ਕਹਿੰਦੇ ਹਨ ਕਲਯੁਗ ਵਿੱਚ ਅਜੁਨ 40 ਹਜ਼ਾਰ ਵਰ੍ਹੇ ਪਏ ਹਨ ਤਾਂ ਹੋਰ ਕਿੰਨਾ ਪਤਿਤ ਬਣਨਗੇ! ਕਿੰਨਾ ਦੁੱਖ ਹੋਵੇਗਾ! ਸੁੱਖ ਤਾਂ ਹੋਵੇਗਾ ਹੀ ਨਹੀਂ। ਕੁਝ ਵੀ ਮਾਲੂਮ ਨਾ ਹੋਣ ਕਾਰਨ ਬਿਲਕੁਲ ਹੀ ਘੋਰ ਹਨ੍ਹੇਰੇ ਵਿੱਚ ਹਨ। ਤੁਸੀਂ ਸਮਝ ਸਕਦੇ ਹੋ। ਤਾਂ ਬੱਚਿਆਂ ਨੂੰ ਆਪਸ ਵਿੱਚ ਮਿਲਣਾ ਹੈ। ਚਿੱਤਰਾਂ ਤੇ ਚੰਗੀ ਤਰ੍ਹਾਂ ਸਮਝਾਉਣਾ ਹੁੰਦਾ ਹੈ। ਇਹ ਵੀ ਡਰਾਮਾ ਅਨੁਸਾਰ ਚਿੱਤਰ ਆਦਿ ਸਭ ਨਿਕਲੇ ਹਨ। ਬੱਚੇ ਸਮਝਦੇ ਹਨ ਜੋ ਸਮੇਂ ਪਾਸ ਹੁੰਦਾ ਹੈ, ਹੂਬਹੂ ਡਰਾਮਾ ਚਲਦਾ ਰਹਿੰਦਾ ਹੈ। ਬੱਚਿਆਂ ਦੀ ਅਵਸਥਾਵਾਂ ਵੀ ਕਦੀ ਥੱਲੇ, ਕਦੀ ਉੱਪਰ ਹੁੰਦੀਆਂ ਰਹਿਣਗੀਆਂ। ਬਹੁਤ ਸਮਝਣ ਦੀਆਂ ਗੱਲਾਂ ਹਨ। ਕਦੀ - ਕਦੀ ਗ੍ਰਹਿਚਾਰੀ ਆਕੇ ਬੈਠਦੀ ਹੈ ਤਾਂ ਉਨ੍ਹਾਂ ਨੂੰ ਮਿਟਾਉਣ ਦੇ ਲਈ ਕਿੰਨੀ ਕੋਸ਼ਿਸ਼ ਕਰਦੇ ਹਨ। ਬਾਬਾ ਘੜੀ - ਘੜੀ ਕਹਿੰਦੇ ਹਨ - ਬੱਚੇ, ਤੁਸੀਂ ਦੇਹ - ਅਭਿਮਾਨ ਵਿੱਚ ਆਉਂਦੇ ਹੋ ਇਸਲਈ ਟੱਕਰ ਹੁੰਦਾ ਹੈ। ਇਸ ਵਿੱਚ ਦੇਹੀ - ਅਭਿਮਾਨੀ ਬਣਨਾ ਪਵੇ। ਬੱਚਿਆਂ ਵਿੱਚ ਦੇਹ - ਅਭਿਮਾਨ ਬਹੁਤ ਹੈ। ਤੁਸੀਂ ਦੇਹੀ - ਅਭਿਮਾਨੀ ਬਣੋ ਤਾਂ ਬਾਪ ਦੀ ਯਾਦ ਰਹੇਗੀ ਅਤੇ ਸਰਵਿਸ ਵਿੱਚ ਉਨਤੀ ਕਰਦੇ ਰਹੋਗੇ। ਉੱਚ ਪਦਵੀ ਜਿਨ੍ਹਾਂ ਨੇ ਪਾਉਣਾ ਹੈ ਉਹ ਹਮੇਸ਼ਾ ਸਰਵਿਸ ਵਿੱਚ ਲੱਗੇ ਰਹਿਣਗੇ। ਤਕਦੀਰ ਵਿੱਚ ਨਹੀਂ ਹੈ ਤਾਂ ਫਿਰ ਤਦਬੀਰ ਵੀ ਨਹੀਂ ਹੋਵੇਗੀ। ਖ਼ੁਦ ਕਹਿੰਦੇ ਹਨ ਬਾਬਾ ਸਾਨੂੰ ਧਾਰਨਾ ਨਹੀਂ ਹੁੰਦੀ। ਬੁੱਧੀ ਵਿੱਚ ਨਹੀਂ ਬੈਠਦਾ, ਜਿਨ੍ਹਾਂ ਨੂੰ ਧਾਰਨਾ ਹੁੰਦੀ ਹੈ ਤਾਂ ਖੁਸ਼ੀ ਵੀ ਬਹੁਤ ਹੁੰਦੀ ਹੈ। ਸਮਝਦੇ ਹਨ ਸ਼ਿਵਬਾਬਾ ਆਇਆ ਹੋਇਆ ਹੈ, ਹੁਣ ਬਾਪ ਕਹਿੰਦੇ ਹਨ ਬੱਚੇ ਤੁਸੀਂ ਇਸ ਤਰ੍ਹਾਂ ਸਮਝਕੇ ਫਿਰ ਹੋਰਾਂ ਨੂੰ ਸਮਝਾਓ। ਕਈ ਤਾਂ ਸਰਵਿਸ ਵਿੱਚ ਹੀ ਲੱਗੇ ਰਹਿੰਦੇ ਹਨ। ਪੁਰਸ਼ਾਰਥ ਕਰਦੇ ਰਹਿੰਦੇ ਹਨ। ਇਹ ਵੀ ਬੱਚੇ ਜਾਣਦੇ ਹਨ ਜੋ ਸੈਕਿੰਡ ਗੁਜ਼ਰਦਾ ਹੈ, ਉਹ ਡਰਾਮਾ ਵਿੱਚ ਨੂੰਧ ਹੈ ਫਿਰ ਇਵੇਂ ਹੀ ਰਿਪੀਟ ਹੋਵੇਗਾ। ਬੱਚਿਆਂ ਨੂੰ ਸਮਝਾਇਆ ਜਾਂਦਾ ਹੈ, ਬਾਹਰ ਭਾਸ਼ਣ ਆਦਿ ਤੇ ਤਾਂ ਕਈ ਤਰ੍ਹਾਂ ਦੇ ਨਵੇਂ ਆਉਂਦੇ ਹਨ, ਸੁਣਨ ਦੇ ਲਈ। ਤੁਸੀਂ ਸਮਝਦੇ ਹੋ ਗੀਤਾ ਵੇਦ ਸ਼ਾਸਤਰ ਆਦਿ ਤੇ ਕਿੰਨੇ ਮਨੁੱਖ ਭਾਸ਼ਣ ਕਰਦੇ ਹਨ, ਉਨ੍ਹਾਂ ਨੂੰ ਕੋਈ ਇਹ ਥੋੜੀ ਹੀ ਪਤਾ ਹੈ ਕਿ ਇੱਥੇ ਈਸ਼ਵਰ ਆਪਣਾ ਅਤੇ ਆਪਣੀ ਰਚਨਾ ਦੇ ਆਦਿ - ਮੱਧ - ਅੰਤ ਦਾ ਰਾਜ ਸਮਝਾਉਂਦੇ ਹਨ। ਰਚਤਾ ਹੀ ਆਕੇ ਸਾਰਾ ਗਿਆਨ ਸੁਣਾਉਂਦੇ ਹਨ। ਤ੍ਰਿਕਾਲਦਰਸ਼ੀ ਬਣਾਉਣਾ, ਇਹ ਬਾਪ ਦਾ ਹੀ ਕੰਮ ਹੈ। ਸ਼ਾਸਤਰਾਂ ਵਿੱਚ ਇਹ ਗੱਲਾਂ ਹੈ ਨਹੀਂ। ਇਹ ਨਵੀਆਂ ਗੱਲਾਂ ਹਨ। ਬਾਬਾ ਬਾਰ - ਬਾਰ ਸਮਝਾਉਂਦੇ ਹਨ ਕਿਤੇ ਵੀ ਪਹਿਲੇ - ਪਹਿਲੇ ਇਹ ਸਮਝਾਵੋ ਕਿ ਗੀਤਾ ਦਾ ਭਗਵਾਨ ਕੌਣ ਹੈ - ਸ਼੍ਰੀਕ੍ਰਿਸ਼ਨ ਜਾਂ ਨਿਰਾਕਾਰ ਸ਼ਿਵ? ਇਹ ਗੱਲਾਂ ਪ੍ਰੋਜੈਕਟਰ ਤੇ ਤੁਸੀਂ ਸਮਝਾ ਨਹੀਂ ਸਕੋਗੇ। ਪ੍ਰਦਰਸ਼ਨੀ ਵਿੱਚ ਚਿੱਤਰ ਸਾਹਮਣੇ ਰੱਖਿਆ ਹੈ, ਉਸ ਤੇ ਸਜ਼ਾ ਕੇ ਤੁਸੀਂ ਪੁੱਛ ਸਕਦੇ ਹੋ। ਹੁਣ ਦੱਸੋ ਗੀਤਾ ਦਾ ਭਗਵਾਨ ਕੌਣ? ਗਿਆਨ ਸਾਗਰ ਕੌਣ ਹੈ? ਕ੍ਰਿਸ਼ਨ ਨੂੰ ਤਾਂ ਕਹਿ ਨਹੀਂ ਸਕਣਗੇ। ਪਵਿੱਤਰਤਾ, ਸੁਖ - ਸ਼ਾਂਤੀ ਦਾ ਸਾਗਰ, ਲਿਬ੍ਰੇਟਰ, ਗਾਈਡ ਕੌਣ ਹੈ? ਪਹਿਲੇ - ਪਹਿਲੇ ਤਾਂ ਲਿਖਾਉਣਾ ਚਾਹੀਦਾ ਹੈ, ਫਾਰਮ ਭਰਾਉਂਣਾ ਚਾਹੀਦਾ ਹੈ ਫਿਰ ਸਭ ਸਹੀ ਰਾਏ ਲੈਣੀ ਚਾਹੀਦੀ ਹੈ।

(ਚਿੜੀਆਂ ਦਾ ਆਵਾਜ਼ ਹੋਇਆ) ਵੇਖੋ ਕਿੰਨਾ ਝਗੜਦੀਆਂ ਹਨ। ਇਸ ਸਮੇਂ ਸਾਰੀ ਦੁਨੀਆਂ ਵਿੱਚ ਲੜਾਈ - ਝਗੜਾ ਹੀ ਹੈ। ਮਨੁੱਖ ਵੀ ਆਪਸ ਵਿੱਚ ਲੜਦੇ ਰਹਿੰਦੇ ਹਨ। ਮਨੁੱਖ ਵਿੱਚ ਹੀ ਸਮਝਣ ਦੀ ਬੁੱਧੀ ਹੈ। 5 ਵਿਕਾਰ ਵੀ ਮਨੁੱਖ ਵਿੱਚ ਗਾਏ ਜਾਂਦੇ ਹਨ। ਜਾਨਵਰਾਂ ਦੀ ਤਾਂ ਗੱਲ ਹੀ ਨਹੀਂ। ਇਹ ਹੈ ਵਿਸ਼ਸ਼ ਵਰਲਡ। ਵਰਲਡ ਮਨੁੱਖਾਂ ਦੇ ਲਈ ਹੀ ਕਿਹਾ ਜਾਂਦਾ ਹੈ। ਕਲਯੁਗ ਵਿੱਚ ਹੈ ਆਸੁਰੀ ਸੰਪਰਦਾਏ, ਸਤਿਯੁਗ ਵਿੱਚ ਹੈ ਦੈਵੀ ਸੰਪਰਦਾਏ। ਹੁਣ ਤੁਹਾਨੂੰ ਇਸ ਸਾਰੇ ਕੰਟਰਾਸਟ ਦਾ ਪਤਾ ਹੈ। ਤੁਸੀਂ ਸਿੱਧ ਕਰ ਦੱਸ ਸਕਦੇ ਹੋ। ਸੀੜੀ ਵਿੱਚ ਵੀ ਬਹੁਤ ਕਲੀਅਰ ਵਿਖਾਇਆ ਹੋਇਆ ਹੈ। ਥੱਲੇ ਹੈ ਪਤਿਤ, ਉੱਪਰ ਵਿੱਚ ਹੈ ਪਾਵਨ। ਇਨ੍ਹਾਂ ਵਿੱਚ ਬਹੁਤ ਕਲੀਅਰ ਹੈ। ਸੀੜੀ ਹੀ ਮੁੱਖ ਹੈ - ਉਤਰਦੀ ਕਲਾ ਅਤੇ ਚੜ੍ਹਦੀ ਕਲਾ। ਇਹ ਸੀੜੀ ਬੜੀ ਚੰਗੀ ਹੈ, ਇਨ੍ਹਾਂ ਵਿੱਚ ਇਵੇਂ ਕੀ ਪਾਈਏ ਜੋ ਮਨੁੱਖ ਬਿਲਕੁਲ ਚੰਗੀ ਤਰ੍ਹਾਂ ਸਮਝ ਜਾਣ ਕਿ ਬਰੋਬਰ ਇਹ ਪਤਿਤ ਦੁਨੀਆਂ ਹੈ , ਪਾਵਨ ਦੁਨੀਆਂ ਸ੍ਵਰਗ ਸੀ। ਇੱਥੇ ਸਭ ਪਤਿਤ ਹਨ, ਪਾਵਨ ਇੱਕ ਵੀ ਹੋ ਨਹੀਂ ਸਕਦਾ। ਰਾਤ - ਦਿਨ ਇਹ ਖਿਆਲਾਤ ਚਲਣਾ ਚਾਹੀਦਾ ਹੈ। ਆਤਮ ਪ੍ਰਕਾਸ਼ ਬੱਚਾ ਲਿਖਦਾ ਹੈ - ਬਾਬਾ ਇਹ ਚਿੱਤਰ ਬਣਾਓ, ਬਾਬਾ ਕਹਿੰਦੇ ਹਨ ਭਾਵੇਂ ਵਿਚਾਰ ਸਾਗਰ ਮੰਥਨ ਕਰ ਕੋਈ ਵੀ ਚਿੱਤਰ ਬਣਾਓ, ਪਰ ਸੀੜੀ ਬਹੁਤ ਚੰਗੀ ਬਣਨੀ ਚਾਹੀਦੀ ਹੈ। ਇਸ ਤੇ ਬਹੁਤ ਸਮਝਾ ਸਕਦੇ ਹੋ। 84 ਜਨਮ ਪੂਰੇ ਕਰ ਫਿਰ ਪਹਿਲਾ ਨੰਬਰ ਜਨਮ ਲੀਤਾ ਹੈ ਫਿਰ ਉਤਰਦੀ ਕਲਾ ਤੋਂ ਚੜ੍ਹਦੀ ਕਲਾ ਵਿੱਚ ਜਾਣਾ ਪਵੇ, ਇਸ ਵਿੱਚ ਹਰ ਇੱਕ ਦਾ ਵਿਚਾਰ ਚਲਣਾ ਚਾਹੀਦਾ ਹੈ। ਨਹੀਂ ਤਾਂ ਸਰਵਿਸ ਕਿਵੇਂ ਕਰ ਸਕੋਗੇ। ਚਿਤਰਾਂ ਤੇ ਸਮਝਾਉਣਾ ਬਹੁਤ ਸਹਿਜ ਹੁੰਦਾ ਹੈ। ਸਤਿਯੁਗ ਦੇ ਬਾਦ ਸੀੜੀ ਉਤਰਨੀ ਹੁੰਦੀ ਹੈ। ਇਹ ਵੀ ਬੱਚੇ ਜਾਣਦੇ ਹਨ - ਅਸੀਂ ਪਾਰਟਦਾਰੀ ਐਕਟਰਸ ਹਾਂ। ਇੱਥੇ ਤੋਂ ਟਰਾਂਸਫਰ ਹੋ ਸਿੱਧਾ ਸਤਿਯੁਗ ਵਿੱਚ ਨਹੀਂ ਜਾਂਦੇ, ਪਹਿਲੇ ਸ਼ਾਂਤੀਧਾਮ ਵਿੱਚ ਜਾਣਾ ਹੈ। ਹਾਂ ਤੁਹਾਡੇ ਵਿੱਚ ਵੀ ਨੰਬਰਵਾਰ ਹਨ ਜੋ ਆਪਣੇ ਨੂੰ ਪਾਰਟਦਾਰੀ ਸਮਝਦੇ ਹਨ ਇਸ ਡਰਾਮਾ ਵਿੱਚ। ਦੁਨੀਆਂ ਵਿੱਚ ਇਵੇਂ ਕੋਈ ਕਹਿ ਨਾ ਸਕੇ ਕਿ ਅਸੀਂ ਪਾਰਟਦਾਰੀ ਹਾਂ। ਅਸੀਂ ਲਿਖਦੇ ਵੀ ਹਾਂ ਕਿ ਪਾਰਟਦਾਰੀ ਐਕਟਰਸ ਹੁੰਦੇ ਹੋਏ ਵੀ ਡਰਾਮਾ ਦੇ ਕ੍ਰਿਏਟਰ, ਡਾਇਰੈਕਟਰ, ਆਦਿ - ਮੱਧ - ਅੰਤ ਨੂੰ ਨਹੀਂ ਜਾਣ ਸਕਦੇ ਤਾਂ ਉਹ ਫਸਟਕਲਾਸ ਬੇਸਮਝ ਹਨ। ਇਹ ਤਾਂ ਭਗਵਾਨੁਵਾਚ ਹੈ। ਸ਼ਿਵ ਭਗਵਾਨੁਵਾਚ ਬ੍ਰਹਮਾ ਤਨ ਦਵਾਰਾ। ਗਿਆਨ ਸਾਗਰ ਉਹ ਨਿਰਾਕਾਰ ਹੈ, ਉਨ੍ਹਾਂ ਨੂੰ ਆਪਣਾ ਸ਼ਰੀਰ ਹੈ ਨਹੀਂ। ਬਹੁਤ ਸਮਝਣ ਦੀਆਂ ਯੁਕਤੀਆਂ ਹਨ। ਤੁਸੀਂ ਬੱਚਿਆਂ ਨੂੰ ਬਹੁਤ ਨਸ਼ਾ ਰਹਿਣਾ ਚਾਹੀਦਾ ਹੈ, ਅਸੀਂ ਕਿਸੇ ਦੀ ਗਲਾਨੀ ਥੋੜੀ ਕਰਦੇ ਹਾਂ। ਇਹ ਤਾਂ ਰਾਈਟ ਗੱਲ ਹੈ ਨਾ। ਜੋ ਵੀ ਵੱਡੇ - ਵੱਡੇ ਹਨ ਉਨ੍ਹਾਂ ਸਭ ਦੇ ਚਿੱਤਰ ਤੁਸੀਂ ਪਾ ਸਕਦੇ ਹੋ। ਸੀੜੀ ਕਿਸੇ ਨੂੰ ਵੀ ਵਿਖਾ ਸਕਦੇ ਹੋ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਭਾਰਤ ਵਿੱਚ ਸੁੱਖ - ਸ਼ਾਂਤੀ ਦੀ ਸਥਾਪਨਾ ਕਰਨ ਅਤੇ ਭਾਰਤ ਨੂੰ ਸ੍ਵਰਗ ਬਣਾਉਣ ਦੇ ਲਈ ਆਪਸ ਵਿੱਚ ਸੈਮੀਨਾਰ ਕਰਨਾ ਹੈ, ਸ਼੍ਰੀਮਤ ਤੇ ਭਾਰਤ ਦੀ ਅਜਿਹੀ ਸੇਵਾ ਕਰਨੀ ਹੈ।

2. ਸਰਵਿਸ ਵਿੱਚ ਉੱਨਤੀ ਕਰਨ ਅਤੇ ਸਰਵਿਸ ਨਾਲ ਉੱਚ ਪਦਵੀ ਪਾਉਣ ਦੇ ਲਈ ਦੇਹੀ - ਅਭਿਮਾਨੀ ਰਹਿਣ ਦੀ ਮਿਹਨਤ ਕਰਨੀ ਹੈ। ਗਿਆਨ ਦਾ ਵਿਚਾਰ ਸਾਗਰ ਮੰਥਨ ਕਰਨਾ ਹੈ।

ਵਰਦਾਨ:-
ਆਪਣੀ ਸ਼੍ਰੇਸ਼ਠ ਧਾਰਨਾਵਾਂ ਪ੍ਰਤੀ ਤਿਆਗ ਵਿੱਚ ਭਾਗਿਆ ਦਾ ਅਨੁਭਵ ਕਰਨ ਵਾਲੇ ਸੱਚੇ ਤਿਆਗੀ ਭਵ:

ਬ੍ਰਾਹਮਣਾਂ ਦੀ ਸ਼੍ਰੇਸ਼ਠ ਧਾਰਨਾ ਹੈ ਸੰਪੂਰਨ ਪਵਿੱਤਰਤਾ। ਇਸ ਹੀ ਧਾਰਨਾ ਦੇ ਲਈ ਗਾਇਨ ਹੈ "ਪ੍ਰਾਣ ਜਾਏ ਪਰ ਧਰਮ ਨਾ ਜਾਵੇ। ਕਿਸੇ ਵੀ ਤਰ੍ਹਾਂ ਦੀ ਪਰਿਸਥਿਤੀ ਵਿੱਚ ਆਪਣੀ ਇਸ ਧਾਰਨਾ ਦੇ ਪ੍ਰਤੀ ਕੁਝ ਵੀ ਤਿਆਗ ਕਰਨਾ ਪਵੇ, ਸਹਿਣ ਕਰਨਾ ਪਵੇ, ਸਾਹਮਣਾ ਕਰਨਾ ਪਵੇ, ਸਾਹਸ ਰੱਖਣਾ ਪਵੇ ਤਾਂ ਖੁਸ਼ੀ - ਖੁਸ਼ੀ ਨਾਲ ਕਰੋ - ਇਸ ਵਿੱਚ ਤਿਆਗ ਨੂੰ ਤਿਆਗ ਨਾ ਸਮਝ ਭਾਗਿਆ ਦਾ ਅਨੁਭਵ ਕਰੋ ਤਾਂ ਕਹਾਂਗੇ ਸੱਚੇ ਤਿਆਗੀ। ਅਜਿਹੀਆਂ ਧਾਰਨਾ ਵਾਲੇ ਹੀ ਸੱਚੇ ਬ੍ਰਾਹਮਣ ਕਹੇ ਜਾਂਦੇ ਹਨ।

ਸਲੋਗਨ:-
ਸਰਵਸ਼ਕਤੀਆਂ ਨੂੰ ਆਪਣੇ ਆਰਡਰ ਵਿੱਚ ਰੱਖਣ ਵਾਲੇ ਹੀ ਮਾਸਟਰ ਸ੍ਰਵਸ਼ਕਤੀਮਾਨ ਹਨ।