20.11.19        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਜੇਕਰ ਸ਼ਿਵਬਾਬਾ ਦਾ ਕਦਰ ਹੈ ਤਾਂ ਉਨ੍ਹਾਂ ਦੀ ਸ਼੍ਰੀਮਤ ਤੇ ਚੱਲਦੇ ਰਹੋ , ਸ਼੍ਰੀਮਤ ਤੇ ਚੱਲਣਾ ਮਤਲਬ ਬਾਪ ਦਾ ਕਦਰ ਕਰਨਾ

ਪ੍ਰਸ਼ਨ:-
ਬੱਚੇ ਬਾਪ ਤੋਂ ਵੀ ਵੱਡੇ ਜਾਦੂਗਰ ਹਨ - ਕਿਵੇਂ?

ਉੱਤਰ:-
ਉੱਚੇ ਤੋਂ ਉੱਚੇ ਬਾਪ ਨੂੰ ਆਪਣਾ ਬੱਚਾ ਬਣਾ ਦੇਣਾ, ਤਨ - ਮਨ - ਧਨ ਨਾਲ ਬਾਪ ਨੂੰ ਵਾਰਿਸ ਬਣਾਕੇ ਵਾਰੀ ਜਾਣਾ - ਇਹ ਬੱਚਿਆਂ ਦੀ ਜਾਦੂਗਰੀ ਹੈ। ਜੋ ਹੁਣ ਭਗਵਾਨ ਨੂੰ ਵਾਰਿਸ ਬਣਾਉਂਦੇ ਹਨ ਉਹ 21 ਜਨਮਾਂ ਦੇ ਲਈ ਵਰਸੇ ਦੇ ਅਧਿਕਾਰੀ ਬਣ ਜਾਂਦੇ ਹਨ।

ਪ੍ਰਸ਼ਨ:-
ਟ੍ਰਿਬਯੂਨਲ ਕਿਹੜੇ ਬੱਚਿਆਂ ਦੇ ਲਈ ਬੈਠਦੀ ਹੈ?

ਉੱਤਰ:-
ਜੋ ਦਾਨ ਦਿੱਤੀ ਹੋਈ ਚੀਜ਼ ਨੂੰ ਵਾਪਸ ਲੈਣ ਦਾ ਸੰਕਲਪ ਕਰਦੇ, ਮਾਇਆ ਦੇ ਵਸ਼ ਹੋ ਡਿਸਸਰਵਿਸ ਕਰਦੇ ਹਨ ਉਨ੍ਹਾਂ ਦੇ ਲਈ ਟ੍ਰਿਬਯੂਨਲ ਬੈਠਦੀ ਹੈ।

ਓਮ ਸ਼ਾਂਤੀ
ਓਮ
ਰੂਹਾਨੀ ਵਿਚਿੱਤਰ ਬਾਪ ਬੈਠ ਵਿਚਿੱਤਰ ਬੱਚਿਆਂ ਨੂੰ ਸਮਝਾਉਂਦੇ ਹਨ ਅਰਥਾਤ ਦੂਰਦੇਸ਼ ਦਾ ਰਹਿਣ ਵਾਲਾ ਜਿਸਨੂੰ ਪਰਮਪਿਤਾ ਪ੍ਰਮਾਤਮਾ ਕਿਹਾ ਜਾਂਦਾ ਹੈ। ਬਹੁਤ - ਬਹੁਤ ਦੂਰਦੇਸ਼ ਤੋਂ ਆਕੇ ਇਸ ਸ਼ਰੀਰ ਦੁਆਰਾ ਤੁਹਾਨੂੰ ਪੜ੍ਹਾਉਂਦੇ ਹਨ। ਹੁਣ ਜੋ ਪੜ੍ਹਦੇ ਹਨ ਉਹ ਪੜ੍ਹਾਉਣ ਵਾਲੇ ਦੇ ਨਾਲ ਯੋਗ ਤਾਂ ਆਟੋਮੇਟਿਕਲੀ ਰੱਖਦੇ ਹਨ। ਕਹਿਣਾ ਨਹੀਂ ਪੈਂਦਾ ਹੈ ਕਿ ਹੇ ਬੱਚਿਓ, ਟੀਚਰ ਨਾਲ ਯੋਗ ਰੱਖੋ ਜਾਂ ਉਸਨੂੰ ਯਾਦ ਕਰੋ। ਨਹੀਂ, ਇੱਥੇ ਬਾਪ ਕਹਿੰਦੇ ਹਨ - ਹੇ ਬੱਚਿਓ, ਇਹ ਤੁਹਾਡਾ ਬਾਪ ਵੀ ਹੈ, ਟੀਚਰ ਵੀ ਹੈ, ਗੁਰੂ ਵੀ ਹੈ, ਇਸਦੇ ਨਾਲ ਯੋਗ ਰੱਖੋ ਅਰਥਾਤ ਬਾਪ ਨੂੰ ਯਾਦ ਕਰੋ। ਇਹ ਹੈ ਵਿਚਿੱਤਰ ਬਾਬਾ। ਤੁਸੀਂ ਘੜੀ - ਘੜੀ ਇਨ੍ਹਾਂ ਨੂੰ ਭੁੱਲ ਜਾਂਦੇ ਹੋ ਇਸਲਈ ਕਹਿਣਾ ਪੈਂਦਾ ਹੈ। ਪੜ੍ਹਾਉਣ ਵਾਲੇ ਨੂੰ ਯਾਦ ਕਰਨ ਨਾਲ ਤੁਹਾਡੇ ਪਾਪ ਭਸਮ ਹੋ ਜਾਣਗੇ। ਇਹ ਲਾਅ ਨਹੀਂ ਕਹਿੰਦਾ ਜੋ ਟੀਚਰ ਕਹੇ ਮੈਨੂੰ ਵੇਖੋ, ਇਸ ਵਿੱਚ ਤਾਂ ਬੜਾ ਫ਼ਾਇਦਾ ਹੈ। ਬਾਪ ਕਹਿੰਦੇ ਹਨ ਸਿਰਫ਼ ਮੈਨੂੰ ਯਾਦ ਕਰੋ। ਇਸ ਯਾਦ ਦੇ ਬਲ ਨਾਲ ਹੀ ਤੁਹਾਡੇ ਪਾਪ ਕੱਟਣੇ ਹਨ, ਇਸਨੂੰ ਕਿਹਾ ਜਾਂਦਾ ਹੈ ਯਾਦ ਦੀ ਯਾਤਰਾ। ਹੁਣ ਰੂਹਾਨੀ ਵਿਚਿੱਤਰ ਬਾਪ ਬੱਚਿਆਂ ਨੂੰ ਵੇਖਦੇ ਹਨ। ਬੱਚੇ ਵੀ ਆਪਣੇ ਨੂੰ ਆਤਮਾ ਸਮਝ ਵਿਚਿੱਤਰ ਬਾਪ ਨੂੰ ਹੀ ਯਾਦ ਕਰਦੇ ਹਨ। ਤੁਸੀਂ ਤਾਂ ਘੜੀ - ਘੜੀ ਸ਼ਰੀਰ ਵਿੱਚ ਆਉਂਦੇ ਹੋ। ਮੈਂ ਤਾਂ ਸਾਰੇ ਕਲਪ ਵਿੱਚ ਸ਼ਰੀਰ ਵਿੱਚ ਆਉਂਦਾ ਨਹੀਂ ਹਾਂ ਸਿਰਫ਼ ਇਸ ਸੰਗਮਯੁਗ ਤੇ ਹੀ ਬਹੁਤ ਦੂਰਦੇਸ਼ ਤੋਂ ਆਉਂਦਾ ਹਾਂ - ਤੁਸੀਂ ਬੱਚਿਆਂ ਨੂੰ ਪੜ੍ਹਾਉਣ। ਇਹ ਚੰਗੀ ਤਰ੍ਹਾਂ ਯਾਦ ਕਰਨਾ ਹੈ। ਬਾਬਾ ਸਾਡਾ ਬਾਪ, ਟੀਚਰ ਅਤੇ ਸਤਿਗੁਰੂ ਹੈ। ਵਿਚਿੱਤਰ ਹੈ। ਉਨ੍ਹਾਂ ਨੂੰ ਆਪਣਾ ਸ਼ਰੀਰ ਨਹੀਂ ਹੈ, ਫੇਰ ਆਉਂਦੇ ਕਿਵੇਂ ਹਨ? ਕਹਿੰਦੇ ਹਨ ਮੈਨੂੰ ਪ੍ਰਕ੍ਰਿਤੀ ਦਾ, ਮੁੱਖ ਦਾ ਅਧਾਰ ਲੈਣਾ ਪੈਂਦਾ ਹੈ। ਮੈਂ ਤਾਂ ਵਿਚਿੱਤਰ ਹਾਂ। ਤੁਸੀਂ ਸਾਰੇ ਚਿੱਤਰ ਵਾਲੇ ਹੋ। ਮੈਨੂੰ ਰੱਥ ਤਾਂ ਜ਼ਰੂਰ ਚਾਹੀਦਾ ਨਾ। ਘੋੜੇ ਗੱਡੀ ਵਿੱਚ ਤਾਂ ਨਹੀਂ ਆਉਣਗੇ ਨਾ। ਬਾਪ ਕਹਿੰਦੇ ਹਨ ਮੈਂ ਇਸ ਤਨ ਵਿੱਚ ਪ੍ਰਵੇਸ਼ ਕਰਦਾ ਹਾਂ, ਜੋ ਨੰਬਰਵਨ ਹਨ ਉਹੀ ਫੇਰ ਨੰਬਰ ਲਾਸ੍ਟ ਬਣਦੇ ਹਨ। ਜੋ ਸਤੋਪ੍ਰਧਾਨ ਸੀ ਉਹੀ ਤਮੋਪ੍ਰਧਾਨ ਬਣਦੇ ਹਨ। ਤਾਂ ਉਨ੍ਹਾਂ ਨੂੰ ਹੀ ਫੇਰ ਸਤੋਪ੍ਰਧਾਨ ਬਣਾਉਣ ਦੇ ਲਈ ਬਾਪ ਪੜ੍ਹਾਉਂਦੇ ਹਨ। ਸਮਝਾਉਂਦੇ ਹਨ ਇਸ ਰਾਵਣਰਾਜ ਵਿੱਚ 5 ਵਿਕਾਰਾਂ ਤੇ ਜਿੱਤ ਪਾਕੇ ਜਗਤਜੀਤ ਤੁਸੀਂ ਬੱਚਿਆਂ ਨੂੰ ਬਣਨਾ ਹੈ। ਬੱਚਿਓ ਇਹ ਯਾਦ ਰੱਖਣਾ ਹੈ ਕਿ ਸਾਨੂੰ ਵਿਚਿੱਤਰ ਬਾਪ ਪੜ੍ਹਾਉਂਦੇ ਹਨ। ਬਾਪ ਨੂੰ ਯਾਦ ਨਹੀਂ ਕਰੋਗੇ ਤਾਂ ਪਾਪ ਭਸਮ ਕਿਵੇਂ ਹੋਣਗੇ। ਇਹ ਗੱਲਾਂ ਵੀ ਸਿਰਫ਼ ਹੁਣ ਸੰਗਮਯੁਗ ਤੇ ਹੀ ਸੁਣਦੇ ਹੋ। ਇੱਕ ਵਾਰ ਜੋ ਕੁਝ ਹੁੰਦਾ ਹੈ ਫੇਰ ਕਲਪ ਬਾਦ ਉਹੀ ਰਿਪੀਟ ਹੋਵੇਗਾ। ਕਿੰਨੀ ਚੰਗੀ ਸਮਝਾਣੀ ਹੈ, ਇਸ ਵਿੱਚ ਬਹੁਤ ਵਿਸ਼ਾਲ ਬੁੱਧੀ ਚਾਹੀਦੀ। ਇਹ ਕੋਈ ਸਾਧੂ - ਸੰਤ ਆਦਿ ਦਾ ਸਤਸੰਗ ਨਹੀ ਹੈ। ਉਨ੍ਹਾਂ ਨੂੰ ਬਾਪ ਵੀ ਕਹਿੰਦੇ ਹੋ ਬੱਚਾ ਵੀ ਕਹਿੰਦੇ ਹੋ। ਤੁਸੀਂ ਜਾਣਦੇ ਹੋ ਇਹ ਸਾਡਾ ਬਾਪ ਵੀ ਹੈ, ਬੱਚਾ ਵੀ ਹੈ। ਅਸੀਂ ਸਭ ਕੁਝ ਇਸ ਬੱਚੇ ਨੂੰ ਵਰਸਾ ਦੇਕੇ ਅਤੇ ਬਾਪ ਤੋਂ 21 ਜਨਮਾਂ ਦੇ ਲਈ ਵਰਸਾ ਲੈਂਦੇ ਹਾਂ। ਕਿਚੜਪੱਟੀ ਸਭ ਦੇਕੇ ਬਾਪ ਤੋਂ ਅਸੀਂ ਵਿਸ਼ਵ ਦੀ ਬਾਦਸ਼ਾਹੀ ਲੈਂਦੇ ਹਾਂ। ਕਹਿੰਦੇ ਹਨ ਬਾਬਾ ਅਸੀਂ ਭਗਤੀ ਮਾਰ੍ਗ ਵਿੱਚ ਕਿਹਾ ਸੀ ਕਿ ਜਦੋ ਤੁਸੀਂ ਆਵੋਗੇ ਤਾਂ ਅਸੀਂ ਤੁਹਾਡੇ ਤੇ ਤਨ - ਮਨ - ਧਨ ਸਹਿਤ ਵਾਰੀ ਜਾਵਾਂਗੇ। ਲੌਕਿਕ ਬਾਪ ਵੀ ਬੱਚਿਆਂ ਤੇ ਵਾਰੀ ਜਾਂਦੇ ਹੈ ਨਾ। ਤਾਂ ਇੱਥੇ ਤੁਹਾਨੂੰ ਇਹ ਕਿਵੇਂ ਵਿਚਿੱਤਰ ਬਾਪ ਮਿਲਿਆ ਹੈ, ਉਨ੍ਹਾਂ ਨੂੰ ਯਾਦ ਕਰੋ ਤਾਂ ਤੁਹਾਡੇ ਪਾਪ ਭਸਮ ਹੋਣਗੇ ਅਤੇ ਆਪਣੇ ਘਰ ਚਲੇ ਜਾਣਗੇ। ਕਿੰਨੀ ਲੰਬੀ ਮੁਸਾਫ਼ਿਰੀ ਹੈ। ਬਾਪ ਆਉਂਦੇ ਵੇਖੋ ਕਿੱਥੇ ਹਨ! ਪੁਰਾਣੇ ਰਾਵਣ ਰਾਜ ਵਿੱਚ। ਕਹਿੰਦੇ ਹਨ ਮੇਰੀ ਤਕਦੀਰ ਵਿੱਚ ਪਾਵਨ ਸ਼ਰੀਰ ਮਿਲਣਾ ਹੈ ਨਹੀਂ। ਪਤਿਤਾਂ ਨੂੰ ਪਾਵਨ ਬਣਾਉਣ ਕਿਵੇਂ ਆਵਾ। ਮੈਨੂੰ ਪਤਿਤ ਦੁਨੀਆਂ ਵਿੱਚ ਹੀ ਆਕੇ ਸਭਨੂੰ ਪਾਵਨ ਬਣਾਉਣਾ ਪੈਂਦਾ ਹੈ। ਤਾਂ ਇਵੇਂ ਟੀਚਰ ਦਾ ਕਦਰ ਵੀ ਰੱਖਣਾ ਚਾਹੀਦਾ ਨਾ। ਬਹੁਤ ਹਨ ਜੋ ਕਦਰ ਜਾਣਦੇ ਹੀ ਨਹੀਂ। ਇਹ ਵੀ ਡਰਾਮਾ ਵਿੱਚ ਹੋਣਾ ਹੀ ਹੈ। ਰਾਜਧਾਨੀ ਵਿੱਚ ਤਾਂ ਸਭ ਚਾਹੀਦੇ ਨਾ - ਨੰਬਰਵਾਰ। ਤਾਂ ਸਭ ਪ੍ਰਕਾਰ ਦੇ ਇੱਥੇ ਹੀ ਬਣਦੇ ਹਨ। ਘੱਟ ਦਰਜ਼ਾ ਪਾਉਣ ਵਾਲੇ ਦਾ ਇਹ ਹਾਲ ਹੋਵੇਗਾ। ਨਾ ਪੜ੍ਹਣਗੇ, ਨਾ ਬਾਪ ਦੀ ਯਾਦ ਵਿੱਚ ਰਹਿਣਗੇ। ਇਹ ਬਹੁਤ ਹੀ ਵਿਚਿੱਤਰ ਬਾਪ ਹੈ ਨਾ, ਇਨ੍ਹਾਂ ਦੀ ਚਲਨ ਵੀ ਅਲੌਕਿਕ ਹੈ। ਇਨ੍ਹਾਂ ਦਾ ਪਾਰ੍ਟ ਹੋਰ ਕਿਸੇ ਨੂੰ ਮਿਲ ਨਾ ਸਕੇ। ਇਹ ਬਾਪ ਆਕੇ ਤੁਹਾਨੂੰ ਕਿੰਨੀ ਉੱਚ ਪੜ੍ਹਾਈ ਪੜ੍ਹਾਉਂਦੇ ਹਨ, ਤਾਂ ਉਸਦਾ ਕਦਰ ਵੀ ਰੱਖਣਾ ਚਾਹੀਦਾ। ਉਨ੍ਹਾਂ ਦੀ ਸ਼੍ਰੀਮਤ ਤੇ ਚੱਲਣਾ ਚਾਹੀਦਾ। ਪਰ ਮਾਇਆ ਘੜੀ - ਘੜੀ ਭੁਲਾ ਦਿੰਦੀ ਹੈ। ਮਾਇਆ ਇੰਨੀ ਜ਼ਬਰਦਸ੍ਤ ਹੈ ਜੋ ਚੰਗੇ - ਚੰਗੇ ਬੱਚਿਆਂ ਨੂੰ ਡਿਗਾ ਦਿੰਦੀ ਹੈ। ਬਾਪ ਕਿੰਨਾ ਧੰਨਵਾਨ ਬਣਾਉਂਦੇ ਹਨ ਪਰ ਮਾਇਆ ਇੱਕਦਮ ਮੱਥਾ ਮੂੰਡ ਲੈਂਦੀ ਹੈ। ਮਾਇਆ ਤੋਂ ਬੱਚਣਾ ਹੈ ਤਾਂ ਬਾਪ ਨੂੰ ਜ਼ਰੂਰ ਯਾਦ ਕਰਨਾ ਪਵੇ। ਬਹੁਤ ਚੰਗੇ ਬੱਚੇ ਹਨ ਜੋ ਬਾਪ ਦਾ ਬਣਕੇ ਫੇਰ ਮਾਇਆ ਦੇ ਬਣ ਜਾਂਦੇ ਹਨ, ਗੱਲ ਨਾ ਪੁੱਛੋਂ, ਪੱਕੇ ਟ੍ਰੇਟਰ ਬਣ ਜਾਂਦੇ ਹਨ। ਮਾਇਆ ਇੱਕਦਮ ਨੱਕ ਤੋਂ ਫ਼ੜ ਲੈਂਦੀ ਹੈ। ਅੱਖਰ ਵੀ ਹੈ ਨਾ - ਗੱਜ ਨੂੰ ਗ੍ਰਾਹਕ ਨੇ ਖਾਧਾ। ਪਰ ਉਨ੍ਹਾਂ ਦਾ ਅਰ੍ਥ ਕੋਈ ਨਹੀਂ ਸਮਝਦੇ ਹਨ। ਬਾਪ ਹਰ ਗੱਲ ਚੰਗੀ ਤਰ੍ਹਾਂ ਸਮਝਾਉਂਦੇ ਹਨ। ਕਈ ਬੱਚੇ ਸਮਝਦੇ ਵੀ ਹਨ ਪਰ ਨੰਬਰਵਾਰ ਪੁਰਸ਼ਾਰਥ ਅਨੁਸਾਰ। ਕਿਸੇ ਨੂੰ ਤਾਂ ਜ਼ਰਾ ਵੀ ਧਾਰਨਾ ਨਹੀਂ ਹੁੰਦੀ। ਬਹੁਤ ਉੱਚੀ ਪੜ੍ਹਾਈ ਹੈ ਨਾ। ਤਾਂ ਉਸਦੀ ਧਾਰਨਾ ਕਰ ਨਹੀਂ ਸਕਦੇ। ਬਾਪ ਕਹਿਣਗੇ ਇਨ੍ਹਾਂ ਦੀ ਤਕਦੀਰ ਵਿੱਚ ਰਾਜ - ਭਾਗ ਨਹੀਂ ਹੈ। ਕੋਈ ਅੱਕ ਦੇ ਫੁੱਲ ਹਨ, ਕੋਈ ਖੁਸ਼ਬੂਦਾਰ ਫੁੱਲ ਹਨ। ਵੈਰਾਇਟੀ ਬਗ਼ੀਚਾ ਹੈ ਨਾ। ਅਜਿਹੇ ਵੀ ਤਾਂ ਚਾਹੀਦੇ ਨਾ। ਰਾਜਧਾਨੀ ਵਿੱਚ ਤੁਹਾਨੂੰ ਨੌਕਰ - ਚਾਕਰ ਵੀ ਮਿਲਣਗੇ। ਨਹੀਂ ਤਾਂ ਨੌਕਰ - ਚਾਕਰ ਕਿਵੇਂ ਮਿਲਣਗੇ। ਰਾਜਾਈ ਇੱਥੇ ਹੀ ਬਣਦੀ ਹੈ। ਨੌਕਰ, ਚਾਕਰ, ਚੰਡਾਲ ਆਦਿ ਸਭ ਮਿਲਣਗੇ। ਇਹ ਰਾਜਧਾਨੀ ਸਥਾਪਨ ਹੋ ਰਹੀ ਹੈ। ਵੰਡਰ ਹੈ। ਬਾਪ ਤੁਹਾਨੂੰ ਇੰਨਾ ਉੱਚ ਬਣਾਉਂਦੇ ਹਨ ਤਾਂ ਇਵੇਂ ਬਾਪ ਨੂੰ ਯਾਦ ਕਰਦੇ ਪ੍ਰੇਮ ਦੇ ਆਂਸੂ ਵੱਗਣੇ ਚਾਹੀਦੇ।

ਤੁਸੀਂ ਮਾਲਾ ਦੇ ਦਾਨੇ ਬਣਦੇ ਹੋ ਨਾ। ਕਹਿੰਦੇ ਹਨ ਬਾਬਾ ਤੁਸੀਂ ਕਿੰਨੇ ਵਿਚਿੱਤਰ ਹੋ। ਕਿਵੇਂ ਆਕੇ ਅਸੀਂ ਪਤਿਤਾਂ ਨੂੰ ਤੁਸੀਂ ਪਾਵਨ ਬਣਾਉਣ ਦੇ ਲਈ ਪੜ੍ਹਾਉਂਦੇ ਹੋ। ਭਗਤੀ ਮਾਰ੍ਗ ਵਿੱਚ ਭਾਵੇਂ ਸ਼ਿਵ ਦੀ ਪੂਜਾ ਕਰਦੇ ਹਨ ਪਰ ਸਮਝਦੇ ਥੋੜ੍ਹੇਹੀ ਹਨ ਕਿ ਇਹ ਪਤਿਤ - ਪਾਵਨ ਹਨ ਫੇਰ ਵੀ ਪੁਕਾਰਦੇ ਰਹਿੰਦੇ ਹਨ - ਹੇ ਪਤਿਤ - ਪਾਵਨ ਆਓ, ਆਕੇ ਸਾਨੂੰ ਗੁਲ - ਗੁਲ ਦੇਵੀ - ਦੇਵਤਾ ਬਣਾਓ। ਬੱਚਿਆਂ ਦੇ ਫ਼ਰਮਾਨ ਨੂੰ ਬਾਪ ਮੰਨਦੇ ਹਨ ਅਤੇ ਜਦੋਂ ਆਉਂਦੇ ਹਨ ਤਾਂ ਕਹਿੰਦੇ ਹਨ - ਬੱਚੇ, ਪਵਿੱਤਰ ਬਣੋ। ਇਸ ਤੇ ਹੀ ਹੰਗਾਮੇ ਹੁੰਦੇ ਹਨ। ਬਾਪ ਵੰਡਰਫੁੱਲ ਹੈ ਨਾ। ਬੱਚਿਆਂ ਨੂੰ ਕਹਿੰਦੇ ਮੈਨੂੰ ਯਾਦ ਕਰੋ ਤਾਂ ਪਾਪ ਕੱਟਣ। ਬਾਪ ਜਾਣਦੇ ਹਨ ਅਸੀਂ ਆਤਮਾਵਾਂ ਨਾਲ ਗੱਲ ਕਰਦੇ ਹਨ। ਸਭ ਕੁਝ ਆਤਮਾ ਹੀ ਕਰਦੀ ਹੈ, ਵਿਕਰਮ ਆਤਮਾ ਹੀ ਕਰਦੀ ਹੈ। ਆਤਮਾ ਹੀ ਸ਼ਰੀਰ ਦੁਆਰਾ ਭੋਗਦੀ ਹੈ। ਤੁਹਾਡੇ ਲਈ ਤਾਂ ਟ੍ਰਿਬਯੂਨਲ ਬੈਠੇਗੀ। ਖ਼ਾਸ ਉਨ੍ਹਾਂ ਬੱਚਿਆਂ ਦੇ ਲਈ ਜੋ ਸਰਵਿਸ ਲਾਇਕ ਬਣਕੇ ਫੇਰ ਟ੍ਰੇਟਰ ਬਣ ਜਾਂਦੇ ਹਨ। ਇਹ ਤਾਂ ਬਾਪ ਹੀ ਜਾਣਦੇ ਹਨ, ਕਿਵੇਂ ਮਾਇਆ ਹਪ ਕਰ ਲੈਂਦੀ ਹੈ। ਬਾਬਾ ਅਸੀਂ ਹਾਰ ਖਾ ਲਈ, ਕਾਲਾ ਮੂੰਹ ਕਰ ਲਿਆ.ਹੁਣ ਮਾਫ਼ ਕਰੋ। ਹੁਣ ਡਿੱਗਾ ਅਤੇ ਮਾਇਆ ਦਾ ਬਣਿਆ ਫੇਰ ਮਾਫ਼ੀ ਕਾਹਦੀ। ਉਨ੍ਹਾਂ ਨੂੰ ਤਾਂ ਫੇਰ ਬਹੁਤ - ਬਹੁਤ ਮਿਹਨਤ ਕਰਨੀ ਪਵੇ। ਬਹੁਤ ਹਨ ਜੋ ਮਾਇਆ ਤੋਂ ਹਾਰ ਜਾਂਦੇ ਹਨ। ਬਾਪ ਕਹਿੰਦੇ ਹਨ - ਇੱਥੇ ਬਾਪ ਕੋਲ ਦਾਨ ਦੇਕੇ ਜਾਓ ਫੇਰ ਵਾਪਿਸ ਨਹੀਂ ਲੈਣਾ। ਨਹੀਂ ਤਾਂ ਖ਼ਤਮ ਹੋ ਜਾਵੇਗਾ। ਹਰੀਸ਼ਚੰਦ੍ਰ ਦਾ ਮਿਸਾਲ ਹੈ ਨਾ। ਦਾਨ ਦੇਕੇ ਫੇਰ ਬਹੁਤ ਖ਼ਬਰਦਾਰ ਰਹਿਣਾ ਹੈ। ਫੇਰ ਲੈ ਲਿਆ ਤਾਂ ਸੌਗੁਣਾ ਦੰਡ ਪੈ ਜਾਂਦਾ ਹੈ। ਫੇਰ ਬਹੁਤ ਹਲ਼ਕਾ ਪੱਦ ਪਾ ਲੈਣਗੇ। ਬੱਚੇ ਜਾਣਦੇ ਹਨ ਇਹ ਰਾਜਧਾਨੀ ਸਥਾਪਨ ਹੋ ਰਹੀ ਹੈ। ਹੋਰ ਜੋ ਧਰਮ ਸਥਾਪਨ ਕਰਦੇ ਹਨ, ਉਨ੍ਹਾਂ ਦੀ ਪਹਿਲੇ ਰਾਜਾਈ ਨਹੀਂ ਚੱਲਦੀ। ਰਾਜਾਈ ਤਾਂ ਉਦੋਂ ਹੋਵੇ ਜਦੋਂ 50 - 60 ਕਰੋੜ ਹੋਣ, ਉਦੋਂ ਲਸ਼ਕਰ ਬਣੇ। ਸ਼ੁਰੂ ਵਿੱਚ ਤਾਂ ਆਉਂਦੇ ਹੀ ਹਨ ਇੱਕ - ਦੋ, ਫੇਰ ਵ੍ਰਿਧੀ ਨੂੰ ਪਾਉਂਦੇ ਹਨ। ਤੁਸੀਂ ਜਾਣਦੇ ਹੋ ਕ੍ਰਾਇਸਟ ਵੀ ਕਿਸੇ ਵੇਸ਼ ਵਿੱਚ ਆਉਣਗੇ। ਬੇਗਰ ਰੂਪ ਵਿੱਚ ਪਹਿਲਾ ਨੰਬਰ ਵਾਲਾ ਫੇਰ ਜ਼ਰੂਰ ਲਾਸ੍ਟ ਨੰਬਰ ਵਿੱਚ ਹੋਵੇਗਾ। ਕ੍ਰਿਸ਼ਚਨ ਲੋਕੀ ਝੱਟ ਕਹਿਣਗੇ ਬਰੋਬਰ ਕ੍ਰਾਇਸਟ ਇਸ ਵਕ਼ਤ ਬੇਗਰ ਰੂਪ ਵਿੱਚ ਹੈ। ਸਮਝਦੇ ਹਨ ਪੁਨਰਜਨਮ ਤਾਂ ਲੈਣਾ ਹੀ ਹੈ। ਤਮੋਪ੍ਰਧਾਨ ਤਾਂ ਜ਼ਰੂਰ ਹਰੇਕ ਨੂੰ ਬਣਨਾ ਹੈ। ਇਸ ਵਕ਼ਤ ਸਾਰੀ ਦੁਨੀਆਂ ਤਮੋਪ੍ਰਧਾਨ ਜੜ - ਜੜੀਭੂਤ ਹੈ। ਇਸ ਪੁਰਾਣੀ ਦੁਨੀਆਂ ਦਾ ਵਿਨਾਸ਼ ਜ਼ਰੂਰ ਹੋਣਾ ਹੈ। ਕ੍ਰਿਸ਼ਚਨ ਲੋਕੀ ਵੀ ਕਹਿਣਗੇ ਕ੍ਰਾਇਸਟ ਤੋਂ 3 ਹਜ਼ਾਰ ਵਰ੍ਹੇ ਪਹਿਲੇ ਹੇਵਿਨ ਸੀ ਫੇਰ ਜ਼ਰੂਰ ਹੁਣ ਹੋਵੇਗਾ। ਪਰ ਇਹ ਗੱਲਾਂ ਸਮਝਾਵੇ ਕੌਣ। ਬਾਪ ਕਹਿੰਦੇ ਹਨ ਹੁਣ ਉਹ ਅਵਸਥਾ ਬੱਚਿਆਂ ਦੀ ਕਿੱਥੇ ਹੈ। ਘੜੀ - ਘੜੀ ਲਿਖਦੇ ਹਨ ਅਸੀਂ ਯੋਗ ਵਿੱਚ ਨਹੀਂ ਰਹਿ ਸਕਦੇ। ਬੱਚਿਆਂ ਦੀ ਐਕਟੀਵਿਟੀ ਤੋਂ ਸਮਝ ਜਾਂਦੇ ਹਨ। ਬਾਬਾ ਨੂੰ ਸਮਾਚਾਰ ਦੇਣ ਤੋਂ ਵੀ ਡਰਦੇ ਹਨ। ਬਾਪ ਤਾਂ ਬੱਚਿਆਂ ਨੂੰ ਕਿੰਨਾ ਪਿਆਰ ਕਰਦੇ ਹਨ। ਪਿਆਰ ਨਾਲ ਨਮਸਤੇ ਕਰਦੇ ਹਨ। ਬੱਚਿਆਂ ਵਿੱਚ ਤਾਂ ਅਹੰਕਾਰ ਰਹਿੰਦਾ ਹੈ। ਚੰਗੇ - ਚੰਗੇ ਬੱਚਿਆਂ ਨੂੰ ਮਾਇਆ ਭੁਲਾ ਦਿੰਦੀ ਹੈ। ਬਾਬਾ ਸਮਝ ਸਕਦੇ ਹਨ, ਕਹਿੰਦੇ ਹਨ ਮੈਂ ਨਾਲੇਜ਼ਫੁੱਲ ਹਾਂ। ਜਾਣੀ - ਜਾਣਨਹਾਰ ਦਾ ਮਤਲਬ ਇਹ ਨਹੀਂ ਕਿ ਮੈਂ ਸਭਦੇ ਅੰਦਰ ਨੂੰ ਜਾਣਦਾ ਹਾਂ। ਮੈਂ ਆਇਆ ਹੀ ਹਾਂ ਪੜ੍ਹਾਉਣ ਨਾ ਕਿ ਰੀਡ ਕਰਨ। ਮੈਂ ਕਿਸੇ ਨੂੰ ਰੀਡ ਨਹੀਂ ਕਰਦਾ ਹਾਂ, ਤਾਂ ਇਹ ਸਾਕਾਰ ਵੀ ਰੀਡ ਨਹੀਂ ਕਰਦਾ ਹੈ। ਇਨ੍ਹਾਂ ਨੂੰ ਸਭ ਕੁਝ ਭੁੱਲਣਾ ਹੈ। ਰੀਡ ਫੇਰ ਕੀ ਕਰਣਗੇ। ਤੁਸੀਂ ਇੱਥੇ ਆਉਂਦੇ ਹੀ ਹੋ ਪੜ੍ਹਨ। ਭਗਤੀ ਮਾਰ੍ਗ ਹੀ ਵੱਖ ਹੈ। ਇਹ ਵੀ ਡਿਗਣ ਦਾ ਉਪਾਅ ਚਾਹੀਦਾ ਨਾ। ਇਨ੍ਹਾਂ ਗੱਲਾਂ ਤੋਂ ਹੀ ਤੁਸੀਂ ਡਿੱਗਦੇ ਹੋ। ਇਹ ਡਰਾਮਾ ਦਾ ਖੇਡ ਬਣਿਆ ਹੋਇਆ ਹੈ। ਭਗਤੀ ਮਾਰ੍ਗ ਦੇ ਸ਼ਾਸਤ੍ਰ ਪੜ੍ਹਦੇ - ਪੜ੍ਹਦੇ ਤੁਸੀਂ ਥੱਲੇ ਉੱਤਰਦੇ ਤਮੋਪ੍ਰਧਾਨ ਬਣਦੇ ਹੋ। ਹੁਣ ਤੁਹਾਨੂੰ ਇਸ ਛੀ - ਛੀ ਦੁਨੀਆਂ ਵਿੱਚ ਬਿਲਕੁਲ ਰਹਿਣਾ ਨਹੀਂ ਹੈ। ਕਲਯੁਗ ਤੋਂ ਫੇਰ ਸਤਿਯੁਗ ਆਉਣਾ ਹੈ। ਹੁਣ ਹੈ ਇਹ ਸੰਗਮਯੁਗ। ਇਹ ਸਭ ਗੱਲਾਂ ਧਾਰਨ ਕਰਨੀਆਂ ਹਨ। ਬਾਪ ਹੀ ਸਮਝਾਉਂਦੇ ਹਨ ਬਾਕੀ ਤਾਂ ਸਾਰੀ ਦੁਨੀਆਂ ਦੀ ਬੁੱਧੀ ਤੇ ਗਾਡਰੇਜ਼ ਦਾ ਤਾਲਾ ਲੱਗਾ ਹੋਇਆ ਹੈ। ਤੁਸੀਂ ਸਮਝਦੇ ਹੋ ਇਹ ਦੈਵੀਗੁਣ ਵਾਲੇ ਸੀ ਉਹੀ ਫੇਰ ਆਸੁਰੀ ਗੁਣਾਂ ਵਾਲੇ ਬਣੇ ਹਨ। ਬਾਪ ਸਮਝਾਉਂਦੇ ਹਨ ਹੁਣ ਭਗਤੀ ਮਾਰ੍ਗ ਦੀਆਂ ਗੱਲਾਂ ਸਭ ਭੁੱਲ ਜਾਓ। ਹੁਣ ਮੈਂ ਜੋ ਸੁਣਾਉਂਦਾ ਹਾਂ, ਉਹ ਸੁਣੋ, ਹਿਯਰ ਨੋ ਇਵਿਲ..ਹੁਣ ਮੈਨੂੰ ਇੱਕ ਨੂੰ ਸੁਣੋ। ਹੁਣ ਮੈਂ ਤੁਹਾਨੂੰ ਤਾਰਨ ਆਇਆ ਹਾਂ।

ਤੁਸੀਂ ਹੋ ਈਸ਼ਵਰੀਏ ਸੰਪ੍ਰਦਾਏ। ਪ੍ਰਜਾਪਿਤਾ ਬ੍ਰਹਮਾ ਦੇ ਮੁੱਖ ਕਮਲ ਤੋਂ ਤੁਸੀਂ ਪੈਦਾ ਹੋਏ ਹੋ ਨਾ, ਇੰਨੇ ਸਭ ਅਡੋਪਟੇਡ ਬੱਚੇ ਹਨ। ਉਨ੍ਹਾਂ ਨੂੰ ਆਦਿ ਦੇਵ ਕਿਹਾ ਜਾਂਦਾ ਹੈ। ਮਹਾਵੀਰ ਵੀ ਕਹਿੰਦੇ ਹਨ। ਤੁਸੀਂ ਬੱਚੇ ਮਹਾਵੀਰ ਹੋ ਨਾ - ਜੋ ਯੋਗਬਲ ਨਾਲ ਮਾਇਆ ਤੇ ਜਿੱਤ ਪਾਉਂਦੇ ਹੋ। ਬਾਪ ਨੂੰ ਕਿਹਾ ਜਾਂਦਾ ਹੈ ਗਿਆਨ ਦਾ ਸਾਗਰ। ਗਿਆਨ ਸਾਗਰ ਬਾਪ ਤੁਹਾਨੂੰ ਅਵਿਨਾਸ਼ੀ ਗਿਆਨ ਰਤਨਾਂ ਦੀਆਂ ਥਾਲੀਆਂ ਭਰਕੇ ਦਿੰਦੇ ਹਨ। ਤੁਹਾਨੂੰ ਮਾਲਾਮਾਲ ਬਣਾਉਂਦੇ ਹਨ। ਜੋ ਗਿਆਨ ਧਾਰਨ ਕਰਦੇ ਹਨ ਉਹ ਉੱਚ ਪੱਦ ਪਾਉਂਦੇ ਹਨ, ਜੋ ਧਾਰਨਾ ਨਹੀਂ ਕਰਦੇ ਤਾਂ ਜ਼ਰੂਰ ਘੱਟ ਪੱਦ ਪਾਉਣਗੇ। ਬਾਪ ਤੋਂ ਤੁਸੀਂ ਕਾਰੁਨ ਦਾ ਖਜ਼ਾਨਾ ਪਾਉਂਦੇ ਹੋ। ਅਲਹਾ ਅਵਲਦੀਨ ਦੀ ਵੀ ਕਥਾ ਹੈ ਨਾ। ਤੁਸੀਂ ਜਾਣਦੇ ਹੋ ਉੱਥੇ ਸਾਨੂੰ ਕੋਈ ਅਪ੍ਰਾਪ੍ਤ ਚੀਜ਼ ਨਹੀਂ ਰਹਿੰਦੀ। 21 ਜਨਮਾਂ ਦੇ ਲਈ ਵਰਸਾ ਬਾਪ ਦਿੰਦੇ ਹਨ। ਬੇਹੱਦ ਦਾ ਬਾਪ ਬੇਹੱਦ ਦਾ ਵਰਸਾ ਦਿੰਦੇ ਹਨ। ਹੱਦ ਦਾ ਵਰਸਾ ਮਿਲਦੇ ਹੋਏ ਵੀ ਬੇਹੱਦ ਦੇ ਬਾਪ ਨੂੰ ਯਾਦ ਜ਼ਰੂਰ ਕਰਦੇ ਹਨ - ਹੇ ਪ੍ਰਮਾਤਮਾ ਰਹਿਮ ਕਰੋ। ਕ੍ਰਿਪਾ ਕਰੋ। ਇਹ ਕਿਸੇ ਨੂੰ ਪਤਾ ਥੋੜ੍ਹੇਹੀ ਹੈ ਉਹ ਕੀ ਦੇਣ ਵਾਲਾ ਹੈ। ਹੁਣ ਤੁਸੀਂ ਸਮਝਦੇ ਹੋ ਬਾਬਾ ਤਾਂ ਸਾਨੂੰ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ। ਚਿੱਤਰਾਂ ਵਿੱਚ ਵੀ ਬ੍ਰਹਮਾ ਦੁਆਰਾ ਸਥਾਪਨਾ, ਬ੍ਰਹਮਾ ਸਾਹਮਣੇ ਬੈਠੇ ਹਨ ਸਾਧਾਰਨ। ਸਥਾਪਨਾ ਕਰਣਗੇ ਤਾਂ ਜ਼ਰੂਰ ਉਨ੍ਹਾਂ ਨੂੰ ਹੀ ਬਣਾਉਣਗੇ ਨਾ। ਬਾਪ ਕਿੰਨਾ ਚੰਗੀ ਤਰ੍ਹਾਂ ਸਮਝਾਉਂਦੇ ਹਨ। ਤੁਸੀਂ ਪੂਰਾ ਸਮਝਾ ਨਹੀਂ ਸਕਦੇ ਹੋ। ਭਗਤੀ ਮਾਰ੍ਗ ਵਿੱਚ ਸ਼ੰਕਰ ਦੇ ਅੱਗੇ ਜਾਕੇ ਕਹਿੰਦੇ ਹਨ - ਭਰ ਦੋ ਝੋਲ਼ੀ। ਆਤਮਾ ਬੋਲਦੀ ਹੈ ਅਸੀਂ ਕੰਗਾਲ ਹਾਂ। ਸਾਡੀ ਝੋਲ਼ੀ ਭਰੋ, ਸਾਨੂੰ ਅਜਿਹਾ ਬਣਾਓ। ਹੁਣ ਤੁਸੀਂ ਝੋਲ਼ੀ ਭਰਨ ਆਏ ਹੋ। ਕਹਿੰਦੇ ਹਨ ਅਸੀਂ ਤਾਂ ਨਰ ਤੋਂ ਨਾਰਾਇਣ ਬਣਨਾ ਚਾਹੁੰਦੇ ਹਾਂ। ਇਹ ਪੜ੍ਹਾਈ ਹੀ ਨਰ ਤੋਂ ਨਾਰਾਇਣ ਬਣਨ ਦੀ ਹੈ। ਪੁਰਾਣੀ ਦੁਨੀਆਂ ਵਿੱਚ ਆਉਣ ਦੀ ਦਿਲ ਕਿਸਦੀ ਹੋਵੇਗੀ! ਪਰ ਨਵੀਂ ਦੁਨੀਆਂ ਵਿੱਚ ਤਾਂ ਸਭ ਨਹੀਂ ਆਉਣਗੇ। ਕੋਈ 25 ਪਰਸੈਂਟ ਪੁਰਾਣੀ ਵਿੱਚ ਆਉਣਗੇ। ਕੁਝ ਕਮੀ ਤਾਂ ਪਵੇਗੀ ਨਾ। ਥੋੜਾ ਵੀ ਕਿਸੇ ਨੂੰ ਮੈਸੇਜ਼ ਦਿੰਦੇ ਰਹੋਗੇ ਤਾਂ ਤੁਸੀਂ ਸ੍ਵਰਗ ਦੇ ਮਾਲਿਕ ਜ਼ਰੂਰ ਬਣੋਗੇ। ਹੁਣ ਨਰਕ ਦੇ ਮਾਲਿਕ ਵੀ ਸਭ ਹੈ ਨਾ। ਰਾਜਾ, ਰਾਣੀ, ਪ੍ਰਜਾ ਸਭ ਨਰਕ ਦੇ ਮਾਲਿਕ ਹਨ। ਉੱਥੇ ਸੀ ਡਬਲ ਸਿਰਤਾਜ। ਹੁਣ ਉਹ ਨਹੀਂ ਹਨ। ਅੱਜਕਲ ਤਾਂ ਧਰਮ ਆਦਿ ਨੂੰ ਕੋਈ ਮੰਨਦੇ ਨਹੀਂ। ਦੇਵੀ - ਦੇਵਤਾ ਧਰਮ ਹੀ ਖ਼ਤਮ ਹੋ ਗਿਆ ਹੈ। ਗਾਇਆ ਜਾਂਦਾ ਹੈ ਰਿਲੀਜਨ ਇਜ਼ ਮਾਇਟ, ਧਰਮ ਨੂੰ ਨਾ ਮੰਨਣ ਕਾਰਨ ਤਾਕ਼ਤ ਨਹੀਂ ਰਹੀ ਹੈ। ਬਾਪ ਸਮਝਾਉਂਦੇ ਹਨ - ਮਿੱਠੇ - ਮਿੱਠੇ ਬੱਚਿਓ, ਤੁਸੀਂ ਹੀ ਪੂਜਯ ਤੋਂ ਪੂਜਾਰੀ ਬਣਦੇ ਹੋ। 84 ਜਨਮ ਲੈਂਦੇ ਹੋ ਨਾ। ਅਸੀਂ ਸੋ ਬ੍ਰਾਹਮਣ, ਸੋ ਦੇਵਤਾ ਫੇਰ ਅਸੀਂ ਸੋ ਕਸ਼ਤ੍ਰੀਏ.ਬੁੱਧੀ ਵਿੱਚ ਇਹ ਸਾਰਾ ਚੱਕਰ ਆਉਂਦਾ ਹੈ ਨਾ। ਇਹ 84 ਦਾ ਚੱਕਰ ਅਸੀਂ ਲਗਾਉਂਦੇ ਹੀ ਰਹਿੰਦੇ ਹਾਂ ਹੁਣ ਫੇਰ ਵਾਪਿਸ ਘਰ ਜਾਣਾ ਹੈ। ਪਤਿਤ ਕੋਈ ਜਾ ਨਾ ਸਕੇ। ਆਤਮਾ ਹੀ ਪਤਿਤ ਜਾਂ ਪਾਵਨ ਬਣਦੀ ਹੈ। ਸੋਨੇ ਵਿੱਚ ਖਾਦ ਪੈਂਦੀ ਹੈ ਨਾ। ਜੇਵਰ ਵਿੱਚ ਨਹੀਂ ਪੈਂਦੀ, ਇਹ ਹੈ ਗਿਆਨ ਅਗਨੀ ਜਿਸ ਨਾਲ ਸਾਰੀ ਖਾਦ ਨਿਕਲ ਤੁਸੀਂ ਪੱਕਾ ਸੋਨਾ ਬਣ ਜਾਵੇਗੇ ਫੇਰ ਜੇਵਰ ਵੀ ਤੁਹਾਨੂੰ ਚੰਗਾ ਮਿਲੇਗਾ। ਹੁਣ ਆਤਮਾ ਪਤਿਤ ਹੈ ਤਾਂ ਪਾਵਨ ਦੇ ਅੱਗੇ ਨਮਨ ਕਰਦੇ ਹਨ। ਕਰਦੀ ਤਾਂ ਸਭ ਕੁਝ ਆਤਮਾ ਹੈ ਨਾ। ਹੁਣ ਬਾਪ ਸਮਝਾਉਂਦੇ ਹਨ - ਬੱਚੇ, ਸਿਰਫ਼ ਮਾਮੇਕਮ ਯਾਦ ਕਰੋ ਤਾਂ ਬੇੜਾ ਪਾਰ ਹੋ ਜਾਵੇ। ਪਵਿੱਤਰ ਬਣ ਪਵਿੱਤਰ ਦੁਨੀਆਂ ਵਿੱਚ ਚਲੇ ਜਾਣਗੇ। ਹੁਣ ਜੋ ਜਿਨ੍ਹਾਂ ਪੁਰਸ਼ਾਰਥ ਕਰਣਗੇ। ਸਭਨੂੰ ਇਹੀ ਪਰਿਚੈ ਦਿੰਦੇ ਰਹੋ। ਉਹ ਹੈ ਹੱਦ ਦਾ ਬਾਪ, ਇਹ ਹੈ ਬੇਹੱਦ ਦਾ ਬਾਪ। ਸੰਗਮ ਤੇ ਹੀ ਬਾਪ ਆਉਂਦੇ ਹਨ ਸ੍ਵਰਗ ਦਾ ਵਰਸਾ ਦੇਣ। ਤਾਂ ਇਵੇਂ ਦੇ ਬਾਪ ਨੂੰ ਯਾਦ ਕਰਨਾ ਪਵੇ ਨਾ। ਟੀਚਰ ਨੂੰ ਕਦੀ ਸਟੂਡੈਂਟ ਭੁਲਦੇ ਹਨ ਕੀ! ਪਰ ਇੱਥੇ ਮਾਇਆ ਭੁਲਾਉਂਦੀ ਰਹੇਗੀ। ਬੜਾ ਖ਼ਬਰਦਾਰ ਰਹਿਣਾ ਹੈ। ਯੁੱਧ ਦਾ ਮੈਦਾਨ ਹੈ ਨਾ। ਬਾਪ ਕਹਿੰਦੇ ਹਨ ਹੁਣ ਵਿਕਾਰ ਵਿੱਚ ਨਾ ਜਾਓ, ਗੰਦੇ ਨਹੀਂ ਬਣੋ। ਹੁਣ ਤਾਂ ਸ੍ਵਰਗ ਵਿੱਚ ਚੱਲਣਾ ਹੈ। ਪਵਿੱਤਰ ਬਣਕੇ ਹੀ ਪਵਿੱਤਰ ਨਵੀਂ ਦੁਨੀਆਂ ਦੇ ਮਾਲਿਕ ਬਣੋਗੇ। ਤੁਹਾਨੂੰ ਵਿਸ਼ਵ ਦੀ ਬਾਦਸ਼ਾਹੀ ਦਿੰਦਾ ਹਾਂ। ਘੱਟ ਗੱਲ ਹੈ ਕੀ। ਸਿਰਫ਼ ਇਹ ਇੱਕ ਜਨਮ ਪਵਿੱਤਰ ਬਣੋ। ਹੁਣ ਪਵਿੱਤਰ ਨਹੀਂ ਬਣੋਗੇ ਤਾਂ ਥੱਲੇ ਡਿੱਗ ਜਾਵੋਗੇ। ਟੈਮਪਟੇਸ਼ਨ ਬਹੁਤ ਹੈ। ਕਾਮ ਤੇ ਜਿੱਤ ਪਾਉਣ ਨਾਲ ਤੁਸੀਂ ਜਗਤ ਦੇ ਮਾਲਿਕ ਬਣੋਗੇ। ਤੁਸੀਂ ਸਾਫ਼ ਕਹਿ ਸਕਦੇ ਹੋ ਪਰਮਪਿਤਾ ਪ੍ਰਮਾਤਮਾ ਹੀ ਜਗਤਗੁਰੂ ਹੈ ਜੋ ਸਾਰੇ ਜਗਤ ਨੂੰ ਸਦਗਤੀ ਦਿੰਦੇ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਅਵਿਨਾਸ਼ੀ ਗਿਆਨ ਰਤਨਾਂ ਨਾਲ ਬੁੱਧੀ ਰੂਪੀ ਝੋਲ਼ੀ ਭਰਕੇ ਮਾਲਾਮਾਲ ਬਣਨਾ ਹੈ। ਕਿਸੀ ਵੀ ਪ੍ਰਕਾਰ ਦਾ ਅਹੰਕਾਰ ਨਹੀਂ ਵਿਖਾਉਣਾ ਹੈ।

2. ਸਰਵਿਸ ਲਾਇਕ ਬਣਕੇ ਫੇਰ ਕਦੀ ਟ੍ਰੇਟਰ ਬਣ ਡਿਸਸਰਵਿਸ ਨਹੀਂ ਕਰਨੀ ਹੈ। ਦਾਨ ਦੇਣ ਦੇ ਬਾਦ ਬਹੁਤ - ਬਹੁਤ ਖ਼ਬਰਦਾਰ ਰਹਿਣਾ ਹੈ, ਕਦੀ ਵਾਪਿਸ ਲੈਣ ਦਾ ਖ਼ਿਆਲ ਨਾ ਆਏ।

ਵਰਦਾਨ:-
ਬ੍ਰਾਹਮਣ ਜੀਵਨ ਵਿੱਚ ਇਕਵਰਤਾ ਦੇ ਪਾਠ ਦੁਆਰਾ ਰੂਹਾਨੀ ਰਾਇਲਟੀ ਵਿੱਚ ਰਹਿਣ ਵਾਲੇ ਸੰਪੂਰਨ ਪਵਿੱਤਰ ਭਵ :

ਇਸ ਬ੍ਰਾਹਮਣ ਜੀਵਨ ਵਿੱਚ ਇਕਵਰਤਾ ਦਾ ਪਾਠ ਪੱਕਾ ਕਰ ਪਿਉਰਿਟੀ ਦੀ ਰਾਇਲਟੀ ਨੂੰ ਧਾਰਨ ਕਰ ਲਵੋ ਤਾਂ ਸਾਰੇ ਕਲਪ ਵਿੱਚ ਇਹ ਰੁਹਾਨੀ ਰਾਇਲਟੀ ਚਲਦੀ ਰਹੇਗੀ। ਤੁਹਾਡੀ ਰੁਹਾਨੀ ਰਾਇਲਟੀ ਅਤੇ ਪਿਉਰਟੀ ਦੀ ਚਮਕ ਪਰਮਧਾਮ ਵਿੱਚ ਸ੍ਰਵ ਆਤਮਾਵਾਂ ਵਿੱਚ ਸ਼੍ਰੇਸ਼ਠ ਹੈ। ਆਦਿਕਾਲ ਦੇਵਤਾ ਸਵਰੂਪ ਵਿੱਚ ਵੀ ਇਹ ਪਰਸਨੈਲਿਟੀ ਵਿਸ਼ੇਸ਼ ਰਹੀ ਹੈ, ਫੇਰ ਮੱਧਕਾਲ ਵਿੱਚ ਵੀ ਤੁਹਾਡੇ ਚਿੱਤਰਾਂ ਦੀ ਵਿਧੀਪੂਰਵਕ ਪੂਜਾ ਹੁੰਦੀ ਹੈ। ਇਸ ਸੰਗਮਯੁਗ ਤੇ ਬ੍ਰਾਹਮਣ ਜੀਵਨ ਦਾ ਅਧਾਰ ਪਿਉਰਿਟੀ ਦੀ ਰਾਇਲਟੀ ਹੈ ਇਸਲਈ ਜਦੋਂ ਤੱਕ ਬ੍ਰਾਹਮਣ ਜੀਵਨ ਵਿੱਚ ਜੀਣਾ ਹੈ ਉਦੋਂ ਤੱਕ ਸੰਪੂਰਨ ਪਵਿੱਤਰ ਰਹਿਣਾ ਹੀ ਹੈ।

ਸਲੋਗਨ:-
ਤੁਸੀਂ ਸਹਿਣਸ਼ੀਲਤਾ ਦੇ ਦੇਵ ਅਤੇ ਦੇਵੀ ਬਣੋ ਤਾਂ ਗਾਲਾਂ ਦੇਣ ਵਾਲੇ ਵੀ ਗਲੇ ਲਗਾਉਣਗੇ।