20.11.23 Punjabi Morning Murli Om Shanti BapDada Madhuban
"ਮਿੱਠੇ ਬੱਚੇ :-
ਐਵਰਹੈਲਦੀ - ਐਵਰਵੇਲਦੀ ਬਣਨ ਦੇ ਲਈ ਤੁਸੀਂ ਹੁਣ ਡਾਇਰੈਕਟ ਆਪਣਾ ਤਨ - ਮਨ - ਧਨ ਇੰਸ਼ਿਉਰ ਕਰੋ,
ਇਸ ਸਮੇਂ ਹੀ ਇਹ ਬੇਹੱਦ ਦਾ ਇੰਸ਼ਿਓਰੈਂਸ ਹੁੰਦਾ ਹੈ"
ਪ੍ਰਸ਼ਨ:-
ਆਪਸ ਵਿੱਚ ਇੱਕ
- ਦੂਜੇ ਨੂੰ ਕਿਹੜੀ ਸਮ੍ਰਿਤੀ ਦਵਾਉਂਦੇ ਉੱਨਤੀ ਨੂੰ ਪਾਉਣਾ ਹੈ ?
ਉੱਤਰ:-
ਇੱਕ ਦੂਜੇ ਨੂੰ ਸਮ੍ਰਿਤੀ ਦਵਾਓ ਕਿ ਹੁਣ ਨਾਟਕ ਪੂਰਾ ਹੋਇਆ, ਵਾਪਿਸ ਘਰ ਚਲਣਾ ਹੈ। ਅਨੇਕ ਵਾਰੀ ਇਹ
ਪਾਰਟ ਵਜਾਇਆ, 84 ਜਨਮ ਪੂਰੇ ਕੀਤੇ, ਹੁਣ ਸ਼ਰੀਰ ਰੂਪੀ ਕਪੜੇ ਉਤਾਰ ਘਰ ਚੱਲਾਂਗੇ। ਇਹ ਹੀ ਹੈ ਤੁਸੀਂ
ਰੂਹਾਨੀ ਵਰਕਰਾਂ ਦੀ ਸੇਵਾ। ਤੁਸੀਂ ਰੂਹਾਨੀ ਸੋਸ਼ਲ ਵਰਕਰ ਸਭਨੂੰ ਇਹ ਹੀ ਸੰਦੇਸ਼ ਦਿੰਦੇ ਰਹੋ ਕਿ
ਦੇਹ ਸਹਿਤ ਦੇਹ ਦੇ ਸਭ ਸੰਬੰਧਾਂ ਨੂੰ ਭੁੱਲ ਬਾਪ ਅਤੇ ਘਰ ਨੂੰ ਯਾਦ ਕਰੋ।
ਗੀਤ:-
ਛੱਡ ਵੀ ਦੇ
ਆਕਾਸ਼ ਸਿੰਘਾਸਨ...
ਓਮ ਸ਼ਾਂਤੀ
ਜਿੱਥੇ ਗੀਤਾ ਦੀਆਂ ਪਾਠਸ਼ਲਾਵਾਂ ਹੁੰਦੀਆਂ ਹਨ ਉੱਥੇ ਅਕਸਰ ਕਰਕੇ ਇਹ ਗੀਤ ਗਾਉਂਦੇ ਹਨ। ਗੀਤਾ
ਸੁਨਾਉਣ ਵਾਲੇ ਪਹਿਲੇ ਇਹ ਸ਼ਲੋਕ ਗਾਉਂਦੇ ਹਨ। ਇਹ ਜਾਣਦੇ ਤਾਂ ਨਹੀਂ ਹਨ ਕਿ ਕਿਸ ਨੂੰ ਬੁਲਾਉਂਦੇ
ਹਨ। ਇਸ ਸਮੇਂ ਧਰਮ ਗਲਾਣੀ ਹੈ। ਪਹਿਲੇ ਹੈ ਪ੍ਰਾਰਥਨਾ ਫਿਰ ਉਹ ਰਿਸਪਾਂਸ ਕਰਦੇ ਹਨ ਕਿ ਹਾਂ, ਜਦਕਿ
ਭਾਰਤ ਦੇ ਲੋਕ ਪਾਪ ਆਤਮਾ ਦੁਖੀ ਬਣ ਜਾਂਦੇ ਹਨ, ਧਰਮ ਗਲਾਨੀ ਹੋ ਪੈਂਦੀ ਹੈ ਤਾਂ ਮੈਂ ਆਉਂਦਾ ਹਾਂ।
ਸਵਰੂਪ ਬਦਲਣਾ ਪੈਂਦਾ ਹੈ ਜਰੂਰ ਮਨੁੱਖ ਤਨ ਵਿੱਚ ਹੀ ਆਉਣਗੇ। ਰੂਪ ਤਾਂ ਸਭ ਆਤਮਾਵਾਂ ਬਦਲਦੀਆਂ ਹਨ।
ਤੁਸੀਂ ਆਤਮਾਵਾਂ ਅਸਲ ਵਿਚ ਨਿਰਾਕਾਰੀ ਹੋ। ਫਿਰ ਇੱਥੇ ਆਕੇ ਸਾਕਾਰੀ ਬਣਦੀ ਹੋ। ਮਨੁੱਖ ਕਹਾਉਂਦੀ
ਹੋ। ਹੁਣ ਮਨੁੱਖ ਪਾਪਾਤਮਾ, ਪਤਿਤ ਹਨ ਤਾਂ ਮੈਨੂੰ ਵੀ ਆਪਣਾ ਰੂਪ ਰਚਨਾ ਪਵੇ। ਜਿਵੇਂ ਤੁਸੀਂ
ਨਿਰਾਕਾਰ ਤੋਂ ਸਾਕਾਰੀ ਬਣੇ ਹੋ, ਮੈਨੂੰ ਵੀ ਬਣਨਾ ਪਵੇ। ਇਸ ਪਤਿਤ ਦੁਨੀਆ ਵਿਚ ਤੇ ਸ਼੍ਰੀਕ੍ਰਿਸ਼ਨ
ਆ ਨਹੀਂ ਸਕਦੇ। ਉਹ ਤਾਂ ਹੈ ਸਵਰਗ ਦਾ ਮਾਲਿਕ। ਸਮਝਦੇ ਹਨ ਸ਼੍ਰੀਕ੍ਰਿਸ਼ਨ ਨੇ ਗੀਤਾ ਸੁਣਾਈ ਪ੍ਰੰਤੂ
ਸ਼੍ਰੀਕ੍ਰਿਸ਼ਨ ਤੇ ਪਤਿਤ ਦੁਨੀਆ ਵਿਚ ਹੋ ਨਹੀਂ ਸਕਦਾ। ਉਨ੍ਹਾਂ ਦਾ ਨਾਮ, ਰੂਪ, ਦੇਸ਼, ਕਾਲ ਸਭ
ਵੱਖ ਹੈ। ਇਹ ਬਾਪ ਦੱਸਦੇ ਹਨ। ਸ਼੍ਰੀਕ੍ਰਿਸ਼ਨ ਨੂੰ ਤੇ ਆਪਣੇ ਮਾਤਾ - ਪਿਤਾ ਹਨ, ਉਸ ਨੇ ਮਾਂ ਦੇ
ਗਰਭ ਵਿਚ ਆਪਣਾ ਰੂਪ ਰਚਿਆ। ਮੈਂ ਤੇ ਗਰਭ ਵਿਚ ਨਹੀਂ ਜਾਂਦਾ। ਮੈਨੂੰ ਰਥ ਤੇ ਜਰੂਰ ਚਾਹੀਦਾ। ਮੈਂ
ਇਨ੍ਹਾਂ ਦੇ ਬਹੁਤ ਜਨਮਾਂ ਦੇ ਅੰਤ ਦੇ ਜਨਮ ਵਿੱਚ ਪ੍ਰਵੇਸ਼ ਕਰਦਾ ਹਾਂ। ਪਹਿਲਾ ਨੰਬਰ ਤੇ ਹੈ
ਸ਼੍ਰੀਕ੍ਰਿਸ਼ਨ। ਇਨ੍ਹਾਂ ਦੇ ਬਹੁਤ ਜਨਮਾਂ ਦੇ ਅੰਤ ਦਾ ਜਨਮ ਹੋਇਆ 84ਵਾਂ ਜਨਮ। ਤਾਂ ਮੈਂ ਇਸ ਵਿੱਚ
ਹੀ ਆਉਂਦਾ ਹਾਂ। ਇਹ ਆਪਣੇ ਜਨਮਾਂ ਨੂੰ ਨਹੀਂ ਜਾਣਦੇ ਹਨ। ਸ਼੍ਰੀਕ੍ਰਿਸ਼ਨ ਤੇ ਨਹੀਂ ਕਹਿੰਦੇ ਹਨ ਕਿ
ਮੈਂ ਆਪਣੇ ਜਨਮਾਂ ਨੂੰ ਨਹੀਂ ਜਾਣਦਾ ਹਾਂ। ਭਗਵਾਨ ਕਹਿੰਦੇ ਹਨ ਜਿਸ ਵਿਚ ਮੈਂ ਪ੍ਰਵੇਸ਼ ਕਰਦਾ ਹਾਂ,
ਉਹ ਆਪਣੇ ਜਨਮਾਂ ਨੂੰ ਨਹੀਂ ਜਾਣਦਾ ਹੈ। ਮੈਂ ਜਾਣਦਾ ਹਾਂ, ਸ਼੍ਰੀਕ੍ਰਿਸ਼ਨ ਤੇ ਰਾਜਧਾਨੀ ਦਾ ਮਾਲਿਕ
ਹੈ। ਸਤਿਯੁਗ ਵਿੱਚ ਹੈ ਸੂਰਜਵੰਸ਼ੀ ਰਾਜ, ਵਿਸ਼ਨੂੰਪੁਰੀ। ਵਿਸ਼ਨੂੰ ਕਿਹਾ ਜਾਂਦਾ ਹੈ ਲਕਸ਼ਮੀ -
ਨਾਰਾਇਣ ਨੂੰ। ਕਿੱਥੇ ਵੀ ਭਾਸ਼ਣ ਹੁੰਦਾ ਹੈ ਤਾਂ ਇਹ ਰਿਕਾਰਡ ਕਾਫੀ ਹੈ ਕਿਉਂਕਿ ਇਹ ਤਾਂ ਭਾਰਤਵਾਸੀ
ਖੁਦ ਗਾਉਂਦੇ ਹਨ। ਜਦੋਂ ਧਰਮ ਪਰਾਏ ਲੋਪ ਹੋ ਜਾਵੇ ਤਾਂ ਤੇ ਫਿਰ ਤੋਂ ਗੀਤਾ ਸੁਣਾਵਾਂ। ਉਹ ਹੀ ਧਰਮ
ਫਿਰ ਤੋਂ ਸਥਾਪਨ ਕਰਨਾ ਹੈ। ਉਸ ਧਰਮ ਦੇ ਕੋਈ ਮਨੁੱਖ ਹੀ ਨਹੀਂ ਹਨ ਤਾਂ ਫਿਰ ਗੀਤਾ ਦਾ ਗਿਆਨ ਕਿੱਥੋਂ
ਤੋਂ ਨਿਕਲਿਆ? ਬਾਪ ਸਮਝਾਉਂਦੇ ਹਨ - ਸਤਿਯੁਗ - ਤ੍ਰੇਤਾ ਵਿੱਚ ਕੋਈ ਸ਼ਾਸਤਰ ਆਦਿ ਹੁੰਦੇ ਨਹੀਂ। ਇਹ
ਸਭ ਹੈ ਭਗਤੀ ਮਾਰਗ ਦੀ ਸਮਗ੍ਰੀ, ਇਨ੍ਹਾਂ ਦਵਾਰਾ ਮੈਨੂੰ ਕੋਈ ਮਿਲ ਨਹੀਂ ਸਕਦੇ। ਮੈਨੂੰ ਤੇ ਆਉਣਾ
ਪੈਂਦਾ ਹੈ, ਆਕੇ ਸਭ ਨੂੰ ਸਦਗਤੀ ਦਿੰਦਾ ਹਾਂ ਵਾਇਆ ਗਤੀ। ਸਭ ਨੂੰ ਵਾਪਿਸ ਜਾਣਾ ਪੈਂਦਾ ਹੈ। ਗਤੀ
ਵਿੱਚ ਜਾਕੇ ਫਿਰ ਸਵਰਗ ਵਿਚ ਆਉਣਾ ਹੈ। ਮੁਕਤੀ ਵਿਚ ਜਾਕੇ ਫਿਰ ਜੀਵਨਮੁਕਤੀ ਵਿੱਚ ਆਉਣਾ ਹੈ। ਬਾਪ
ਕਹਿੰਦੇ ਹਨ ਇੱਕ ਸੈਕਿੰਡ ਵਿੱਚ ਜੀਵਨਮੁਕਤੀ ਮਿਲ ਸਕਦੀ ਹੈ। ਗਾਇਆ ਹੋਇਆ ਹੈ ਗ੍ਰਹਿਸਥ ਵਿਵਹਾਰ ਵਿਚ
ਰਹਿੰਦੇ ਇੱਕ ਸੈਕਿੰਡ ਵਿੱਚ ਜੀਵਨ - ਮੁਕਤੀ ਮਤਲਬ ਦੁੱਖ ਰਹਿਤ। ਸੰਨਿਆਸੀ ਤੇ ਜੀਵਨਮੁਕਤ ਬਣਾ ਨਹੀਂ
ਸਕਦੇ। ਉਹ ਤੇ ਜੀਵਨਮੁਕਤੀ ਨੂੰ ਮੰਨਦੇ ਹੀ ਨਹੀਂ। ਇਨ੍ਹਾਂ ਸੰਨਿਆਸੀਆਂ ਦਾ ਧਰਮ ਸਤਿਯੁਗ ਵਿੱਚ ਤੇ
ਹੁੰਦਾ ਹੀ ਨਹੀਂ ਹੈ। ਸੰਨਿਆਸ ਧਰਮ ਤੇ ਬਾਅਦ ਵਿੱਚ ਹੁੰਦਾ ਹੈ। ਇਸਲਾਮੀ, ਬੋਧੀ ਆਦਿ ਇਹ ਸਭ ਤੇ
ਸਤਿਯੁਗ ਵਿੱਚ ਨਹੀਂ ਆਉਣਗੇ। ਹੁਣ ਹੋਰ ਸਭ ਧਰਮ ਹਨ ਬਾਕੀ ਦੇਵਤਾ ਧਰਮ ਹੈ ਨਹੀਂ। ਉਹ ਸਭ ਹੋਰ ਧਰਮਾਂ
ਵਿੱਚ ਚਲੇ ਗਏ ਹਨ। ਆਪਣੇ ਧਰਮ ਦਾ ਪਤਾ ਨਹੀਂ ਹੈ। ਕੋਈ ਵੀ ਆਪਣੇ ਨੂੰ ਦੇਵਤਾ ਧਰਮ ਦਾ ਮੰਨਦੇ ਹੀ
ਨਹੀਂ। ਜੈਹਿੰਦ ਕਹਿੰਦੇ ਹਨ, ਭਾਰਤ ਦੀ ਜੈ। ਭਾਰਤ ਦੀ ਹਾਰ ਕਦੋਂ ਹੁੰਦੀ ਹੈ, ਉਹ ਥੋੜ੍ਹੀ ਨਾ ਕੋਈ
ਜਾਣਦੇ ਹਨ। ਭਾਰਤ ਦੀ ਜੈ ਉਦੋਂ ਹੁੰਦੀ ਹੈ ਜਦੋਂ ਰਾਜਭਾਗ ਮਿਲਦਾ ਹੈ, ਜਦੋਂ ਪੁਰਾਣੀ ਦੁਨੀਆ ਦਾ
ਵਿਨਾਸ਼ ਹੁੰਦਾ ਹੈ। ਖੇਯ( ਹਾਰ) ਕਰਦਾ ਹੈ ਰਾਵਣ। ਜੈ ਕਰਦੇ ਹਨ ਰਾਮ। 'ਜੈ ਭਾਰਤ' ਕਹਿਣਗੇ। 'ਜੈ
ਹਿੰਦ ਨਹੀਂ' ਅੱਖਰ ਬਦਲ ਦਿੱਤਾ ਹੈ। ਗੀਤਾ ਦੇ ਅੱਖਰ ਚੰਗੇ - ਚੰਗੇ ਹਨ।
ਉੱਚ ਤੋਂ ਉੱਚ ਹੈ ਭਗਵਾਨ,
ਕਹਿੰਦੇ ਹਨ ਮੇਰਾ ਕੋਈ ਮਾਤ - ਪਿਤਾ ਨਹੀਂ ਹੈ। ਮੈਨੂੰ ਆਪਣਾ ਰੂਪ ਆਪੇ ਹੀ ਬਨਾਉਣਾ ਪੈਂਦਾ ਹੈ।
ਮੈਂ ਇਨ੍ਹਾਂ ਵਿਚ ਪ੍ਰਵੇਸ਼ ਕਰਦਾ ਹਾਂ। ਸ਼੍ਰੀਕ੍ਰਿਸ਼ਨ ਨੇ ਮਾਤਾ ਨੂੰ ਜਨਮ ਦਿੱਤਾ। ਮੈਂ ਤਾਂ
ਕ੍ਰੀਏਟਰ ਹਾਂ। ਡਰਾਮਾ ਅਨੁਸਾਰ ਇਹ ਭਗਤੀ ਮਾਰਗ ਦੇ ਲਈ ਸਭ ਸ਼ਾਸਤਰ ਆਦਿ ਬਣੇ ਹੋਏ ਹਨ। ਇਹ ਗੀਤਾ,
ਭਾਗਵਤ ਆਦਿ ਸਭ ਦੇਵਤਾ ਧਰਮ ਤੇ ਹੀ ਬਣਾਏ ਹੋਏ ਹਨ। ਜਦਕਿ ਬਾਪ ਨੇ ਦੇਵੀ - ਦੇਵਤਾ ਧਰਮ ਦੀ ਸਥਾਪਨਾ
ਕੀਤੀ ਹੈ, ਉਹ ਪਾਸਟ ਹੋ ਗਿਆ, ਫਿਰ ਫਿਊਚਰ ਹੋਵੇਗਾ। ਆਦਿ - ਮਧ - ਅੰਤ ਨੂੰ ਪਾਸਟ, ਪ੍ਰੇਜੈਂਟ ਅਤੇ
ਫਿਊਚਰ ਕਹਿੰਦੇ ਹਨ। ਇਸ ਵਿੱਚ ਆਦਿ - ਮਧ - ਅੰਤ ਦਾ ਅਰਥ ਵੱਖ ਹੈ। ਜੋ ਪਾਸਟ ਹੋ ਗਿਆ ਉਹ ਹੀ ਫਿਰ
ਪ੍ਰੇਜੈਂਟ ਹੁੰਦਾ ਹੈ। ਜੋ ਪਾਸਟ ਦੀ ਕਹਾਣੀ ਸੁਣਾਉਂਦੇ ਹਨ ਉਹ ਫਿਊਚਰ ਵਿੱਚ ਰਪੀਟ ਹੋਵੇਗੀ। ਮਨੁੱਖ
ਇਨ੍ਹਾਂ ਗੱਲਾਂ ਨੂੰ ਨਹੀਂ ਜਾਣਦੇ। ਜੋ ਪਾਸਟ ਹੁੰਦਾ ਹੈ ਉਸ ਦੀ ਕਹਾਣੀ ਬਾਬਾ ਪ੍ਰੇਜੈਂਟ ਵਿੱਚ
ਸੁਣਾਉਂਦੇ ਹਨ ਫਿਰ ਫਿਊਚਰ ਵਿੱਚ ਰਪੀਟ ਹੋਵੇਗੀ। ਬੜੀਆਂ ਸਮਝਣ ਦੀਆਂ ਗੱਲਾਂ ਹਨ, ਬੜੀ ਰੀਫਾਇੰਨ
ਬੁੱਧੀ ਚਾਹੀਦੀ ਹੈ। ਕਿੱਥੇ ਵੀ ਤੁਹਾਨੂੰ ਬੁਲਾਉਂਦੇ ਹਨ ਤਾਂ ਭਾਸ਼ਣ ਬੱਚਿਆਂ ਨੂੰ ਕਰਨਾ ਹੈ। ਸਨ
ਸੋਜ਼ ਫਾਦਰ। ਬੱਚੇ ਦੱਸਣਗੇ ਸਾਡਾ ਫਾਦਰ ਕੌਣ ਹੈ। ਫਾਦਰ ਤਾਂ ਜਰੂਰ ਚਾਹੀਦਾ ਹੈ, ਨਹੀਂ ਤਾਂ ਵਰਸਾ
ਕਿਵੇਂ ਲੈਣਗੇ। ਤੁਸੀਂ ਤਾਂ ਬਹੁਤ ਉੱਚੇ ਤੋਂ ਉੱਚ ਹੋ ਪ੍ਰੰਤੂ ਇਨ੍ਹਾਂ ਵੱਡੇ ਆਦਮੀਆਂ ਨੂੰ ਵੀ ਮਾਨ
ਦੇਣਾ ਪੈਂਦਾ ਹੈ। ਤੁਹਾਨੂੰ ਸਭ ਨੂੰ ਬਾਪ ਦਾ ਪਰਿਚੈ ਦੇਣਾ ਹੈ। ਸਭ ਗੌਡ ਫਾਦਰ ਨੂੰ ਪੁਕਾਰਦੇ ਹਨ,
ਪ੍ਰਾਰਥਨਾ ਕਰਦੇ ਹਨ - ਹੇ ਗੌਡ ਫਾਦਰ ਆਓ ਪਰ ਉਹ ਹਨ ਕੌਣ। ਤੁਹਾਨੂੰ ਸ਼ਿਵਬਾਬਾ ਦੀ ਵੀ ਮਹਿਮਾ ਕਰਨੀ
ਹੈ, ਸ਼੍ਰੀਕ੍ਰਿਸ਼ਨ ਦੀ ਵੀ ਮਹਿਮਾ ਕਰਨੀ ਹੈ ਅਤੇ ਭਾਰਤ ਦੀ ਵੀ ਮਹਿਮਾ ਕਰਨੀ ਹੈ। ਭਾਰਤ ਸ਼ਿਵਾਲਿਆ,
ਹੇਵਿਨ ਸੀ। ਪੰਜ ਹਜ਼ਾਰ ਵਰ੍ਹੇ ਪਹਿਲੇ ਦੇਵੀ - ਦੇਵਤਿਆਂ ਦਾ ਰਾਜ ਸੀ, ਉਹ ਕਿਸ ਨੇ ਸਥਾਪਨ ਕੀਤਾ?
ਜਰੂਰ ਉੱਚ ਤੋਂ ਉੱਚ ਭਗਵਾਨ ਨੇ। ਉੱਚ ਤੋਂ ਉੱਚ ਨਿਰਾਕਾਰ ਪਰਮਪਿਤਾ ਪ੍ਰਮਾਤਮਾ ਸ਼ਿਵਾਏ ਨਮਾ ਹੋਇਆ।
ਸ਼ਿਵ ਜਯੰਤੀ ਭਾਰਤਵਾਸੀ ਮਨਾਉਂਦੇ ਹਨ ਪ੍ਰੰਤੂ ਸ਼ਿਵ ਕਦੋਂ ਪਧਾਰੇ ਸਨ, ਇਹ ਕਿਸੇ ਨੂੰ ਪਤਾ ਨਹੀਂ
ਹੈ। ਜਰੂਰ ਹੇਵਿਨ ਤੋਂ ਪਹਿਲੇ ਸੰਗਮ ਤੇ ਆਇਆ ਹੋਵੇਗਾ। ਕਹਿੰਦੇ ਹਨ ਕਲਪ - ਕਲਪ ਦੇ ਸੰਗਮਯੁਗੇ
ਆਉਂਦਾ ਹਾਂ, ਹਰ ਇੱਕ ਯੁੱਗ ਵਿਚ ਨਹੀਂ। ਜੇਕਰ ਹਰ ਯੁੱਗ ਕਹੋ ਤਾਂ ਵੀ ਚਾਰ ਅਵਤਾਰ ਹੋਣ ਚਾਹੀਦੇ ਹਨ।
ਉਨ੍ਹਾਂ ਨੇ ਤਾਂ ਕਿੰਨੇ ਅਵਤਾਰ ਵਿਖਾਏ ਹਨ। ਉੱਚੇ ਤੋਂ ਉੱਚਾ ਇੱਕ ਬਾਪ ਹੈ ਜੋ ਹੀ ਹੇਵਿਨ ਰਚਦੇ ਹਨ।
ਭਾਰਤ ਹੀ ਹੈਵਿਨ ਸੀ, ਵਾਈਸਲੈਸ ਸੀ ਫਿਰ ਤੁਸੀਂ ਇਹ ਪ੍ਰਸ਼ਨ ਉਠਾ ਨਹੀਂ ਸਕਦੇ ਹੋ ਕਿ ਬੱਚੇ ਕਿਵੇਂ
ਪੈਦਾ ਹੁੰਦੇ ਹਨ। ਉਹ ਤਾਂ ਜੋ ਰਸਮ ਰਿਵਾਜ ਹੋਵੇਗੀ ਉਵੇਂ ਚੱਲੇਗੀ। ਤੁਸੀਂ ਕਿਓਂ ਫ਼ਿਕਰ ਕਰਦੇ ਹੋ।
ਪਹਿਲੇ ਤੁਸੀਂ ਬਾਪ ਨੂੰ ਤਾਂ ਜਾਣੋ। ਉੱਥੇ ਆਤਮਾ ਦਾ ਗਿਆਨ ਰਹਿੰਦਾ ਹੈ। ਅਸੀਂ ਆਤਮਾ ਇੱਕ ਸ਼ਰੀਰ
ਛੱਡ ਦੂਜਾ ਲੈਂਦੇ ਹਾਂ। ਰੋਣ ਦੀ ਗੱਲ ਨਹੀਂ ਹੈ। ਕਦੇ ਅਕਾਲੇ ਮ੍ਰਿਤੂ ਨਹੀਂ ਹੁੰਦੀ ਹੈ। ਖੁਸ਼ੀ
ਨਾਲ ਸ਼ਰੀਰ ਛੱਡ ਦਿੰਦੇ ਹਨ। ਤਾਂ ਬਾਪ ਨੇ ਸਮਝਾਇਆ ਹੈ ਮੈਂ ਕਿਵੇਂ ਰੂਪ ਬਦਲ ਕੇ ਆਉਂਦਾ ਹਾਂ।
ਸ਼੍ਰੀਕ੍ਰਿਸ਼ਨ ਦੇ ਲਈ ਨਹੀਂ ਕਹਾਂਗੇ। ਉਹ ਤਾਂ ਗਰਭ ਤੋਂ ਜਨਮ ਲੈਂਦੇ ਹਨ। ਬ੍ਰਹਮਾ, ਵਿਸ਼ਨੂੰ,
ਸ਼ੰਕਰ ਹਨ ਸੂਖਸ਼ਮ ਵਤਨਵਾਸੀ। ਪ੍ਰਜਾਪਿਤਾ ਤਾਂ ਜਰੂਰ ਇੱਥੇ ਚਾਹੀਦੇ ਹਨ, ਅਸੀਂ ਉਨ੍ਹਾਂ ਦੀ ਸੰਤਾਨ
ਹਾਂ। ਉਹ ਨਿਰਾਕਾਰ ਬਾਪ ਅਵਿਨਾਸ਼ੀ ਹੈ, ਅਸੀਂ ਆਤਮਾਵਾਂ ਵੀ ਅਵਿਨਾਸ਼ੀ ਹਾਂ। ਪ੍ਰੰਤੂ ਸਾਨੂੰ
ਪੁਨਰਜਨਮ ਵਿੱਚ ਜਰੂਰ ਆਉਣਾ ਹੈ। ਇਹ ਡਰਾਮਾ ਬਣਿਆ ਹੋਇਆ ਹੈ। ਕਹਿੰਦੇ ਹਨ ਫਿਰ ਤੋਂ ਆਕੇ ਗੀਤਾ ਦਾ
ਗਿਆਨ ਸੁਣਾਓ, ਤਾਂ ਜਰੂਰ ਸਭ ਚਕ੍ਰ ਵਿੱਚ ਆਉਣਗੇ, ਜੋ ਹੋਕੇ ਗਏ ਹਨ। ਬਾਪ ਵੀ ਹੋਕੇ ਗਏ ਹਨ ਫਿਰ ਆਏ
ਹੋਏ ਹਨ। ਕਹਿੰਦੇ ਹਨ ਫਿਰ ਤੋਂ ਆਕੇ ਗੀਤਾ ਸੁਣਾਉਂਦਾ ਹਾਂ। ਬੁਲਾਉਂਦੇ ਹਨ ਪਤਿਤ - ਪਾਵਨ ਆਓ ਤਾਂ
ਜਰੂਰ ਪਤਿਤ ਦੁਨੀਆ ਹੈ। ਸਭ ਪਤਿਤ ਹਨ ਤਾਂ ਤੇ ਪਾਪ ਧੋਣ ਦੇ ਲਈ ਗੰਗਾ ਸਨਾਣ ਕਰਨ ਜਾਂਦੇ ਹਨ। ਸਵਰਗ
ਵਿਚ ਇਹ ਭਾਰਤ ਹੀ ਸੀ, ਭਾਰਤ ਹੈ ਉਚ ਅਵਿਨਾਸ਼ੀ ਖੰਡ ਸਭ ਦਾ ਤੀਰਥ ਸਥਾਨ। ਸਭ ਮਨੁੱਖ - ਮਾਤਰ ਪਤਿਤ
ਹਨ। ਸਭ ਨੂੰ ਜੀਵਨਮੁਕਤੀ ਦੇਣ ਵਾਲਾ ਉਹ ਬਾਪ ਹੈ। ਜਰੂਰ ਜੋ ਇਤਨੀ ਵੱਡੀ ਸਰਵਿਸ ਕਰਦੇ ਹਨ, ਉਨ੍ਹਾਂ
ਦੀ ਮਹਿਮਾ ਗਾਉਣੀ ਚਾਹੀਦੀ ਹੈ। ਅਵਿਨਾਸ਼ੀ ਬਾਪ ਦਾ ਬਰਥ ਪ੍ਲੇਸ ਹੈ ਭਾਰਤ। ਉਹ ਹੀ ਸਭ ਨੂੰ ਪਾਵਨ
ਬਨਾਉਣ ਵਾਲਾ ਹੈ। ਬਾਪ ਆਪਣੇ ਬਰਥ ਪ੍ਲੇਸ ਨੂੰ ਛੱਡ ਹੋਰ ਕਿੱਥੇ ਜਾ ਨਹੀਂ ਸਕਦੇ। ਤਾਂ ਬਾਪ ਬੈਠ
ਸਮਝਾਉਂਦੇ ਹਨ ਮੈਂ ਕਿਵੇਂ ਰੂਪ ਰਚਦਾ ਹਾਂ।
ਸਾਰਾ ਮਦਾਰ ਧਾਰਨਾ ਤੇ
ਹੈ। ਧਾਰਨਾ ਤੇ ਹੀ ਤੁਸੀ ਬੱਚਿਆਂ ਦਾ ਮਰਤਬਾ ਹੈ। ਸਭ ਦੀ ਮੁਰਲੀ ਇੱਕ ਜਿਹੀ ਹੋ ਨਹੀਂ ਸਕਦੀ। ਭਾਵੇਂ
ਕਾਠ ਦੀ ਮੁਰਲੀ ਸਭ ਵਜਾਉਣ ਤਾਂ ਵੀ ਇੱਕ ਜਿਹੀ ਨਹੀਂ ਵਜਾ ਸਕਦੇ। ਹਰ ਇੱਕ ਦੀ ਐਕਟ ਦਾ ਪਾਰਟ ਵੱਖ
ਹੈ। ਇਤਨੀ ਛੋਟੀ ਜਿਹੀ ਆਤਮਾ ਵਿੱਚ ਕਿਨਾਂ ਭਾਰੀ ਪਾਰਟ ਹੈ। ਪਰਮਾਤਮਾ ਵੀ ਕਹਿੰਦੇ ਹਨ ਮੈਂ
ਪਾਰਟਧਾਰੀ ਹਾਂ। ਜਦੋਂ ਧਰਮ ਗਲਾਨੀ ਹੁੰਦੀ ਹੈ ਉਦੋਂ ਮੈਂ ਆਉਂਦਾ ਹਾਂ। ਭਗਤੀ ਮਾਰਗ ਵਿੱਚ ਵੀ ਮੈਂ
ਦਿੰਦਾ ਹਾਂ। ਈਸ਼ਵਰ ਅਰਥ ਦਾਨ ਪੁੰਨ ਕਰਦੇ ਹਨ ਤਾਂ ਈਸ਼ਵਰ ਹੀ ਉਸ ਦਾ ਫਲ ਦਿੰਦੇ ਹਨ। ਸਭ ਆਪਣੇ
ਨੂੰ ਇਨਸ਼ੀਓਰ ਕਰਦੇ ਹਨ। ਜਾਣਦੇ ਹਨ ਇਸ ਦਾ ਫਲ ਦੂਜੇ ਜਨਮ ਵਿਚ ਮਿਲੇਗਾ। ਤੁਸੀਂ ਇਨਸ਼ੀਓਰ ਕਰਦੇ
ਹੋ 21 ਜਨਮਾਂ ਦੇ ਲਈ। ਉਹ ਹੈ ਹੱਦ ਦਾ ਇੰਸ਼ੀਓਰੇਂਸ, ਇਨਡਾਇਰੈਕਟ ਅਤੇ ਇਹ ਹੈ ਬੇਹੱਦ ਦਾ
ਇੰਸ਼ੀਓਰੇਂਸ, ਡਾਇਰੈਕਟ। ਤੁਸੀਂ ਤਨ- ਮਨ - ਧਨ ਨਾਲ ਆਪਣੇ ਨੂੰ ਇੰਸ਼ਿਓਰੇ ਕਰਦੇ ਹੋ ਫਿਰ ਅਥਾਹ ਧਨ
ਪਾਉਣਗੇ। ਐਵਰਹੇਲਦੀ, ਵੇਲਦੀ ਬਣੋਗੇ ਤੁਸੀਂ ਡਾਇਰੈਕਟ ਇੰਸ਼ਿਓਰੇ ਕਰ ਰਹੇ ਹੋ। ਮਨੁੱਖ ਈਸ਼ਵਰ ਅਰਥ
ਦਾਨ ਕਰਦੇ ਹਨ, ਸਮਝਦੇ ਹਨ ਈਸ਼ਵਰ ਦਵੇਗਾ। ਉਹ ਕਿਵੇਂ ਦਵਾਉਂਦੇ ਹਨ ਇਹ ਥੋੜ੍ਹੀ ਨਾ ਸਮਝਦੇ ਹਨ।
ਮਨੁੱਖ ਸਮਝਦੇ ਹਨ ਜੋ ਕੁਝ ਮਿਲਦਾ ਹੈ ਈਸ਼ਵਰ ਦਿੰਦਾ ਹੈ। ਈਸ਼ਵਰ ਨੇ ਬੱਚਾ ਦਿੱਤਾ, ਅੱਛਾ, ਦਿੰਦੇ
ਹਨ ਤਾਂ ਫਿਰ ਲੈਣਗੇ ਵੀ ਜਰੂਰ। ਤੁਸੀਂ ਸਭ ਨੂੰ ਮਰਨਾ ਜਰੂਰ ਹੈ। ਨਾਲ ਕੁਝ ਵੀ ਤੇ ਨਹੀਂ ਜਾਵੇਗਾ।
ਇਹ ਸ਼ਰੀਰ ਵੀ ਖਤਮ ਹੋਣਾ ਹੈ ਇਸਲਈ ਹੁਣ ਜੋ ਇੰਸ਼ਿਓਰ ਕਰਨਾ ਹੈ ਉਹ ਕਰੋ ਫਿਰ 21 ਜਨਮ ਇੰਸ਼ਿਓਰ ਹੋ
ਜਾਵੋਗੇ। ਇਵੇਂ ਨਹੀਂ ਕਿ ਇੰਸ਼ਿਓਰ ਕਰ ਹੋਰ ਸਰਵਿਸ ਕੁਝ ਵੀ ਨਾ ਕਰੋ, ਇੱਥੇ ਹੀ ਖਾਂਦੇ ਰਹੋ।
ਸਰਵਿਸ ਤੇ ਕਰਨੀ ਹੈ ਨਾ। ਤੁਹਾਡਾ ਖਰਚਾ ਵੀ ਤੇ ਚਲਦਾ ਹੈ ਨਾ। ਇੰਸ਼ਿਓਰ ਕਰ ਅਤੇ ਖਾਂਦੇ ਹੀ ਰਹਿੰਦੇ
ਤਾਂ ਮਿਲੇਗਾ ਕੁਝ ਵੀ ਨਹੀਂ। ਮਿਲੇ ਤਾਂ ਜੇਕਰ ਸਰਵਿਸ ਕਰੋ ਤਾਂ ਉੱਚ ਪਦਵੀ ਵੀ ਪਾਵੋਗੇ। ਜਿੰਨਾਂ
ਜੋ ਜਿਆਦਾ ਸਰਵਿਸ ਕਰਦੇ ਹਨ, ਉਨਾਂ ਜਿਆਦਾ ਮਿਲਦਾ ਹੈ। ਥੋੜ੍ਹੀ ਸਰਵਿਸ ਤਾਂ ਥੋੜ੍ਹਾ ਮਿਲੇਗਾ।
ਗੌਰਮਿੰਟ ਦੇ ਵਰਕਰ ਵੀ ਨੰਬਰਵਾਰ ਹੁੰਦੇ ਹਨ। ਉਨ੍ਹਾਂ ਦੇ ਵੱਡੇ - ਵੱਡੇ ਹੇਡਜ਼ ਹੁੰਦੇ ਹਨ। ਅਨੇਕ
ਤਰ੍ਹਾਂ ਦੇ ਸ਼ੋਸ਼ਲ ਵਰਕਰ ਹਨ। ਉਹ ਹਨ ਜਿਸਮਾਨੀ, ਤੁਹਾਡੀ ਹੈ ਰੂਹਾਨੀ ਸਰਵਿਸ। ਹਰ ਇੱਕ ਨੂੰ ਤੁਸੀਂ
ਯਾਤਰੀ ਬਣਾਉਂਦੇ ਹੋ। ਇਹ ਹੈ ਬਾਪ ਦੇ ਕੋਲ ਜਾਣ ਦੀ ਰੂਹਾਨੀ ਯਾਤਰਾ। ਬਾਪ ਕਹਿੰਦੇ ਹਨ ਦੇਹ ਸਹਿਤ
ਦੇਹ ਦੇ ਸਭ ਸੰਬੰਧਾਂ ਨੂੰ ਅਤੇ ਗੁਰੂ ਗੋਸਾਈ ਆਦਿ ਨੂੰ ਵੀ ਛੱਡੋ। ਮਾਮੇਕਮ ਯਾਦ ਕਰੋ। ਪਰਮਪਿਤਾ
ਪਰਮਾਤਮਾ ਨਿਰਾਕਾਰ ਹੈ, ਸਾਕਾਰ ਰੂਪ ਧਾਰਨ ਕਰ ਸਮਝਾਉਂਦੇ ਹਨ। ਕਹਿੰਦੇ ਹਨ ਮੈਂ ਲੋਨ ਲੈਂਦਾ ਹਾਂ,
ਪ੍ਰਕ੍ਰਿਤੀ ਦਾ ਆਧਾਰ ਲੈਂਦਾ ਹਾਂ। ਤੁਸੀਂ ਵੀ ਨੰਗੇ ਆਏ ਸੀ, ਹੁਣ ਫਿਰ ਸਭ ਨੂੰ ਵਾਪਿਸ ਜਾਣਾ ਹੈ।
ਸਭ ਧਰਮ ਵਾਲਿਆਂ ਨੂੰ ਕਹਿੰਦੇ ਹਨ, ਮੌਤ ਸਾਮਣੇ ਖੜਾ ਹੈ। ਯਾਦਵ, ਕੌਰਵ ਖਲਾਸ ਹੋ ਜਾਣਗੇ। ਬਾਕੀ
ਪਾਂਡਵ ਫਿਰ ਆਕੇ ਰਾਜ ਕਰਨਗੇ। ਉਹ ਗੀਤਾ ਐਪਿਸੋਡ ਰਪੀਟ ਹੋ ਰਿਹਾ ਹੈ। ਪੁਰਾਣੀ ਦੁਨੀਆ ਦਾ ਵਿਨਾਸ਼
ਹੋਣਾ ਹੈ, 84 ਜਨਮ ਲੈਂਦੇ - ਲੈਂਦੇ ਹੁਣ ਇਹ ਓਲ੍ਡ ਹੋ ਗਿਆ ਹੈ। 84 ਜਨਮ ਪੂਰੇ ਹੋਏ, ਨਾਟਕ ਪੂਰਾ
ਹੋਇਆ। ਹੁਣ ਵਾਪਿਸ ਜਾਣਾ ਹੈ। ਸ਼ਰੀਰ ਛੱਡ ਘਰ ਜਾਂਦੇ ਹਨ। ਇੱਕ ਦੂਜੇ ਨੂੰ ਇਹ ਹੀ ਸਮ੍ਰਿਤੀ
ਦਵਾਉਂਦੇ ਹਨ - ਹੁਣ ਘਰ ਜਾਣਾ ਹੈ। ਅਨੇਕ ਵਾਰੀ ਇਹ ਪਾਰਟ ਵਜਾਇਆ ਹੈ 84 ਜਨਮਾਂ ਦਾ। ਇਹ ਨਾਟਕ
ਅਨਾਦਿ ਬਣਿਆ ਹੋਇਆ ਹੈ, ਜੋ - ਜੋ ਜਿਸ ਧਰਮ ਵਾਲੇ ਹਨ, ਉਨ੍ਹਾਂ ਨੂੰ ਆਪਣੇ ਸੈਕਸ਼ਨ ਵਿਚ ਜਾਣਾ ਹੈ।
ਜੋ ਦੇਵੀ - ਦੇਵਤਾ ਧਰਮ ਪਰਾਏ ਲੋਪ ਹੋ ਗਿਆ ਹੈ, ਉਨ੍ਹਾਂ ਦੇ ਲਈ ਸੇਪਲਿੰਗ ਲੱਗ ਰਹੀ ਹੈ। ਜੋ ਫੁੱਲ
ਹੋਣਗੇ ਉਹ ਆ ਜਾਣਗੇ। ਚੰਗੇ - ਚੰਗੇ ਫੁੱਲ ਆਉਂਦੇ ਹਨ ਫਿਰ ਮਾਇਆ ਦਾ ਤੂਫ਼ਾਨ ਲੱਗਣ ਤੇ ਡਿੱਗ ਜਾਂਦੇ
ਹਨ ਫਿਰ ਗਿਆਨ ਦੀ ਸੰਜੀਵਨੀ ਬੂਟੀ ਮਿਲਣ ਨਾਲ ਉੱਠ ਪੈਂਦੇ ਹਨ। ਬਾਪ ਵੀ ਕਹਿੰਦੇ ਹਨ ਤੁਸੀਂ ਸ਼ਾਸਤਰ
ਪੜਦੇ ਆਏ ਹੋ। ਬਰੋਬਰ ਇਨ੍ਹਾਂ ਦੇ ਗੁਰੂ ਆਦਿ ਵੀ ਸਨ। ਬਾਪ ਕਹਿੰਦੇ ਹਨ ਗੁਰੂਆਂ ਸਹਿਤ ਸਭ ਦੀ ਸਦਗਤੀ
ਕਰਨ ਵਾਲਾ ਇੱਕ ਹੀ ਹੈ। ਇੱਕ ਸੈਕਿੰਡ ਵਿੱਚ ਮੁਕਤੀ - ਜੀਵਨਮੁਕਤੀ। ਰਾਜਾ - ਰਾਣੀ ਤਾਂ ਪ੍ਰਵ੍ਰਤੀ
ਮਾਰਗ ਹੋ ਗਿਆ। ਵਾਇਸਲੇਸ ਪ੍ਰਵ੍ਰਤੀ ਮਾਰਗ ਸੀ। ਹੁਣ ਸੰਪੂਰਨ ਵਿਸ਼ਸ਼ ਹੈ। ਉੱਥੇ ਰਾਵਣ ਦਾ ਰਾਜ
ਹੁੰਦਾ ਨਹੀਂ। ਰਾਵਣ ਦਾ ਰਾਜ ਅਧਾਕਲਪ ਤੋਂ ਸ਼ੁਰੂ ਹੁੰਦਾ ਹੈ। ਭਾਰਤਵਾਸੀ ਹੀ ਰਾਵਣ ਤੋਂ ਹਾਰ ਖਾਂਦੇ
ਹਨ। ਬਾਕੀ ਹੋਰ ਸਭ ਧਰਮ ਵਾਲੇ ਆਪਣੇ - ਆਪਣੇ ਸਮੇਂ ਤੇ ਸਤੋ, ਰਜੋ, ਤਮੋ ਤੋਂ ਪਾਸ ਹੁੰਦੇ ਹਨ।
ਪਹਿਲੇ ਸੁਖ ਫਿਰ ਦੁੱਖ ਵਿੱਚ ਆਉਂਦੇ ਹਨ। ਮੁਕਤੀ ਦੇ ਬਾਦ ਜੀਵਨਮੁਕਤੀ ਹੈ ਹੀ। ਇਸ ਵੇਲੇ ਸਭ
ਤਮੋਪ੍ਰਧਾਨ ਜੜਜੜੀਭੂਤ ਹਨ, ਹਰ ਆਤਮਾ ਇੱਕ ਸ਼ਰੀਰ ਛੱਡ ਫਿਰ ਦੂਸਰਾ ਨਵਾਂ ਸ਼ਰੀਰ ਲੈਂਦੀ ਹੈ। ਬਾਪ
ਕਹਿੰਦੇ ਹਨ ਮੈਂ ਜਨਮ - ਮਰਨ ਵਿਚ ਨਹੀਂ ਆਉਂਦਾ ਹਾਂ। ਮੇਰਾ ਕੋਈ ਬਾਪ ਹੋ ਨਹੀਂ ਸਕਦਾ। ਹੋਰ ਸਭ
ਨੂੰ ਤੇ ਬਾਪ ਹਨ। ਕ੍ਰਿਸ਼ਨ ਦਾ ਵੀ ਜਨਮ ਮਾਂ ਦੇ ਗਰਭ ਤੋਂ ਹੁੰਦਾ ਹੈ। ਇਹ ਹੀ ਬ੍ਰਹਮਾ ਜਦੋਂ ਰਾਜ
ਲੈਣਗੇ ਗਰਭ ਤੋਂ ਜਨਮ ਲੈਣਗੇ। ਇਨ੍ਹਾਂ ਨੂੰ ਹੀ ਓਲਡ ਤੋਂ ਨਿਊ ਬਣਨਾ ਹੈ। 84 ਜਨਮਾਂ ਦਾ ਓਲਡ ਹੈ।
ਮੁਸ਼ਕਿਲ ਕਿਸੇ ਨੂੰ ਪੂਰਾ ਬੁੱਧੀ ਵਿੱਚ ਬੈਠਦਾ ਹੈ ਅਤੇ ਨਸ਼ਾ ਚੜਦਾ ਹੈ। ਇਹ ਕਸਤੂਰੀ ਨਾਲ਼ੇਜ਼ ਹੈ
ਖਸ਼ਬੂਦਾਰ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਰੂਹਾਨੀ
ਸ਼ੋਸ਼ਲ ਵਰਕਰ ਬਣ ਸਭ ਨੂੰ ਰੂਹਾਨੀ ਯਾਤਰਾ ਸਿਖਾਉਣੀ ਹੈ। ਆਪਣੇ ਦੇਵੀ - ਦੇਵਤਾ ਧਰਮ ਦੀ ਸੇਪਲਿੰਗ਼
ਲਗਾਉਣੀ ਹੈ।
2. ਆਪਣੀ ਰੀਫਾਇਨ ਬੁੱਧੀ
ਨਾਲ ਬਾਪ ਦਾ ਸ਼ੋ ਕਰਨਾ ਹੈ। ਪਹਿਲੇ ਖੁਦ ਵਿੱਚ ਧਾਰਨ ਕਰ ਫਿਰ ਦੂਜਿਆਂ ਨੂੰ ਸੁਨਾਉਣਾ ਹੈ।
ਵਰਦਾਨ:-
ਵਾਚਾ ਦੇ ਨਾਲ ਮਨਸਾ ਦਵਾਰਾ ਸ਼ਕਤੀਸ਼ਾਲੀ ਸੇਵਾ ਕਰਨ ਵਾਲੇ ਸਹਿਜ ਸਫਲਤਾ ਮੂਰਤ ਭਵ।
ਜਿਵੇਂ ਵਾਚਾ ਦੀ ਸੇਵਾ
ਵਿਚ ਸਦਾ ਬਿਜੀ ਰਹਿਣ ਦੇ ਅਨੁਭਵੀ ਹੋ ਗਏ ਹੋ, ਇਵੇਂ ਹਰ ਵੇਲੇ ਵਾਣੀ ਦੇ ਨਾਲ - ਨਾਲ ਮਨਸਾ ਸੇਵਾ
ਖੁਦ ਹੋਣੀ ਚਾਹੀਦੀ ਹੈ। ਮਨਸਾ ਸੇਵਾ ਮਤਲਬ ਹਰ ਸਮੇਂ ਹਰ ਆਤਮਾ ਦੇ ਪ੍ਰਤੀ ਖੁਦ ਹੀ ਸ਼ੁਭ ਭਾਵਨਾ ਅਤੇ
ਸ਼ੁੱਧ ਕਾਮਨਾ ਦੇ ਸ਼ੁੱਧ ਵਾਇਬ੍ਰੇਸ਼ਨ ਅਪਣਿਆ ਨੂੰ ਤੇ ਦੂਜਿਆਂ ਨੂੰ ਅਨੁਭਵ ਹੋਣ, ਮਨ ਤੋ ਸ੍ਰਵ
ਆਤਮਾਵਾਂ ਦੇ ਪ੍ਰਤੀ ਦੁਆਵਾਂ ਨਿਕਲਦੀਆਂ ਰਹਿਣ। ਤਾਂ ਮਨਸਾ ਸੇਵਾ ਕਰਨ ਨਾਲ ਵਾਣੀ ਦੀ ਐਨਰਜੀ ਜਮਾ
ਹੋਵੇਗੀ ਅਤੇ ਇਹ ਮਨਸਾ ਦੀ ਸ਼ਕਤੀਸ਼ਾਲੀ ਸੇਵਾ ਸਹਿਜ ਸਫਲਤਮੂਰਤ ਬਣਾ ਦਵੇਗੀ।
ਸਲੋਗਨ:-
ਆਪਣੀ ਹਰ ਚਲਣ
ਤੋਂ ਬਾਪ ਦਾ ਨਾਮ ਬਾਲਾ ਕਰਨ ਵਾਲੇ ਹੀ ਸੱਚੇ - ਸੱਚੇ ਖੁਦਾਈ ਖ਼ਿਦਮਤਗਾਰ ਹਨ।