21.01.23 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਬਾਪ
ਦੀਆਂ ਦੁਆਵਾਂ ਲੈਣੀਆਂ ਹਨ ਤਾਂ ਹਰ ਕਦਮ ਸ਼੍ਰੀਮਤ ਤੇ ਚੱਲੋ, ਚਾਲ - ਚਲਣ ਚੰਗੀ ਰੱਖੋ"
ਪ੍ਰਸ਼ਨ:-
ਸ਼ਿਵਬਾਬਾ ਦੇ
ਦਿਲ ਤੇ ਕੌਣ ਚੜ੍ਹ ਸਕਦਾ ਹੈ?
ਉੱਤਰ:-
ਜਿਨ੍ਹਾਂ ਦੀ ਗਾਰੰਟੀ ਬਾਬਾ ਲੈਂਦਾ ਹੈ ਕਿ ਇਹ ਬੱਚਾ ਸਰਵਿਸੇਬੁਲ ਹੈ, ਇਹ ਸਭਨੂੰ ਸੁਖ ਦਿੰਦਾ ਹੈ।
ਮਨਸਾ, ਵਾਚਾ, ਕਰਮਣਾ ਕਿਸੇ ਨੂੰ ਦੁੱਖ ਨਹੀਂ ਦਿੰਦਾ। ਇਵੇਂ ਜਦੋਂ ਇਹ (ਬ੍ਰਹਮਾ ਬਾਬਾ) ਬੋਲੇ, ਉਦੋਂ
ਸ਼ਿਵਬਾਬਾ ਦੀ ਦਿਲ ਤੇ ਚੜ੍ਹ ਸਕਦੇ ਹਨ।
ਪ੍ਰਸ਼ਨ :-
ਇਸ ਸਮੇਂ ਤੁਸੀਂ
ਰੂਹਾਨੀ ਸਰਵੈਂਟ ਬਾਬਾ ਦੇ ਨਾਲ ਕਿਹੜੀ ਸੇਵਾ ਕਰਦੇ ਹੋ?
ਉੱਤਰ:-
ਸਾਰੇ ਵਿਸ਼ਵ ਤੇ ਕੀ ਪਰ 5 ਤੱਤਵਾਂ ਨੂੰ ਵੀ ਪਾਵਨ ਬਣਾਉਣ ਦੀ ਸੇਵਾ ਤੁਸੀਂ ਰੂਹਾਨੀ ਸਰਵੈਂਟ ਕਰਦੇ
ਹੋ ਇਸਲਈ ਤੁਸੀਂ ਹੋ ਸੱਚੇ - ਸੱਚੇ ਸੋਸ਼ਲ ਵਰਕਰ।
ਗੀਤ:-
ਲੇ ਲੋ ਦੁਆਏ
ਮਾਂ ਬਾਪ ਕੀ...
ਓਮ ਸ਼ਾਂਤੀ
ਬੱਚਿਆਂ ਨੇ ਗੀਤ ਸੁਣਿਆ। ਇਵੇਂ ਤਾਂ ਲੌਕਿਕ ਮਾਂ ਬਾਪ ਦੀਆ ਦੁਆਵਾਂ ਅਨੇਕ ਲੈਂਦੇ ਹਨ। ਬੱਚੇ ਪੈਰ
ਪੈਂਦੇ ਹਨ ਮਾਂ - ਬਾਪ ਅਸ਼ੀਰਵਾਦ ਕਰਦੇ ਹਨ। ਇਹ ਢਿੰਡੋਰਾ ਲੌਕਿਕ ਮਾਂ - ਬਾਪ ਦੇ ਲਈ ਨਹੀਂ ਪਿੱਟਿਆ
ਜਾਂਦਾ ਹੈ। ਢਿੰਡੋਰਾ ਮਤਲਬ ਜਿਸਨੂੰ ਬਹੁਤ ਸੁਣਨ। ਇਹ ਤਾਂ ਬੇਹੱਦ ਦੇ ਬਾਪ ਲਈ ਹੀ ਗਾਇਆ ਜਾਂਦਾ ਹੈ
ਤੁਮ ਮਾਤ -ਪਿਤਾ ਹਮ ਬਾਲਕ ਤੇਰੇ …ਤੁਮਹਾਰੀ ਕ੍ਰਿਪਾ ਅਤੇ ਦੁਆ ਨਾਲ ਸੁਖ ਘਨੇਰੇ। ਭਾਰਤ ਵਿੱਚ ਹੀ
ਇਹ ਮਹਿਮਾ ਗਾਈ ਜਾਂਦੀ ਹੈ। ਜਰੂਰ ਭਾਰਤ ਵਿੱਚ ਹੀ ਇਹ ਹੋਇਆ ਹੈ ਤਾਂ ਤੇ ਗਾਇਆ ਜਾਂਦਾ ਹੈ। ਇਕਦਮ
ਬੇਹੱਦ ਵਿੱਚ ਚਲੇ ਜਾਣਾ ਚਾਹੀਦਾ ਹੈ। ਬੁੱਧੀ ਕਹਿੰਦੀ ਹੈ ਸਵਰਗ ਦਾ ਰਚਿਯਤਾ ਬਾਪ ਇੱਕ ਹੀ ਹੈ।
ਸਵਰਗ ਵਿੱਚ ਤੇ ਸਾਰੇ ਸੁਖ ਹਨ। ਉੱਥੇ ਦੁੱਖ ਦਾ ਨਾਮ - ਨਿਸ਼ਾਨ ਹੋ ਨਹੀਂ ਸਕਦਾ ਇਸਲਈ ਹੀ ਗਾਉਂਦੇ
ਹਨ ਕਿ ਦੁੱਖ ਵਿੱਚ ਸਿਮਰਨ ਸਭ ਕਰੇ ਸੁਖ ਮੇ ਕਰੇ ਨਾ ਕੋਈ। ਅੱਧਾਕਲਪ ਦੁੱਖ ਹੈ ਤਾਂ ਸਭ ਸਿਮਰਨ ਕਰਦੇ
ਹਨ। ਸਤਿਯੁਗ ਵਿੱਚ ਅਥਾਹ ਸੁਖ ਹਨ, ਤਾਂ ਉੱਥੇ ਸਿਮਰਨ ਨਹੀਂ ਕਰਦੇ ਹਨ। ਮਨੁੱਖ ਪੱਥਰਬੁੱਧੀ ਹੋਣ ਦੇ
ਕਾਰਨ ਕੁੱਝ ਵੀ ਸਮਝਦੇ ਨਹੀਂ ਹਨ। ਕਲਿਯੁਗ ਵਿੱਚ ਤਾਂ ਅਥਾਹ ਦੁੱਖ ਹਨ। ਕਿੰਨੀ ਮਾਰਾਮਾਰੀ ਹੈ।
ਕਿੰਨੇ ਹੀ ਪੜੇ ਲਿਖੇ ਵਿਦਵਾਨ ਹਨ, ਪਰ ਇਹਨਾਂ ਗੀਤਾਂ ਦਾ ਅਰਥ ਬਿਲਕੁਲ ਨਹੀਂ ਜਾਣਦੇ ਹਨ। ਗਾਉਂਦੇ
ਵੀ ਹਨ ਤੁਮ ਮਾਤ ਪਿਤਾ … ਪਰ ਸਮਝਦੇ ਨਹੀਂ ਹਨ ਕਿ ਕਿਹੜੇ ਮਾਤਾ ਪਿਤਾ ਦੀ ਮਹਿਮਾ ਹੈ। ਇਹ ਤਾਂ
ਬਹੁਤਿਆਂ ਦੀ ਗੱਲ ਹੈ ਨਾ। ਈਸ਼ਵਰ ਦੀ ਸੰਤਾਨ ਸਭ ਹਨ ਨਾ, ਪਰ ਇਸ ਸਮੇਂ ਤਾਂ ਸਭ ਦੁਖੀ ਹਨ। ਸੁਖ
ਘਨੇਰੇ ਕਿਸੇ ਨੂੰ ਤਾਂ ਨਹੀਂ ਹੈ। ਕ੍ਰਿਪਾ ਤੋਂ ਤਾਂ ਸੁਖ ਮਿਲਣਾ ਚਾਹੀਦਾ ਹੈ। ਅਕ੍ਰਿਪਾ ਨਾਲ ਤੇ
ਦੁੱਖ ਹੁੰਦਾ ਹੈ। ਬਾਪ ਤੇ ਕ੍ਰਿਪਾਲੁ ਗਾਇਆ ਹੋਇਆ ਹੈ। ਸਾਧੂ ਸੰਤਾਂ ਨੂੰ ਵੀ ਕ੍ਰਿਪਾਲੁ ਕਹਿੰਦੇ
ਹਨ।
ਹੁਣ ਤੁਸੀਂ ਬੱਚੇ ਜਾਣਦੇ
ਹੋ ਭਗਤੀ ਮਾਰਗ ਵਿੱਚ ਗਾਉਂਦੇ ਹਨ ਤੁਮ ਮਾਤ ਪਿਤਾ…ਇਹ ਬਿਲਕੁਲ ਠੀਕ ਹੈ, ਪਰ ਕੋਈ ਬੁੱਧੀਵਾਨ ਹੋਵੇਗਾ
ਤਾਂ ਪੁੱਛੇਗਾ ਕਿ ਪਰਮਾਤਮਾ ਨੂੰ ਤਾਂ ਗੋਡ ਫਾਦਰ ਕਿਹਾ ਜਾਂਦਾ ਹੈ, ਉਹਨਾਂ ਨੂੰ ਫ਼ਿਰ ਮਦਰ ਕਿਵੇਂ
ਕਹਿੰਦੇ ਹਨ? ਤਾਂ ਉਹਨਾਂ ਦੀ ਬੁੱਧੀ ਜਗਤ ਅੰਬਾ ਦੇ ਵਲ ਜਾਏਗੀ। ਜਦੋਂ ਜਗਤ ਅੰਬਾ ਦੇ ਵਲ ਬੁੱਧੀ
ਜਾਂਦੀ ਹੈ ਫਿਰ ਜਗਤ ਪਿਤਾ ਦੇ ਵਲ ਵੀ ਬੁੱਧੀ ਜਾਣੀ ਚਾਹੀਦੀ ਹੈ। ਹੁਣ ਬ੍ਰਹਮਾ ਸਰਸਵਤੀ ਇਹ ਕੋਈ
ਭਗਵਾਨ ਤੇ ਨਹੀਂ ਹਨ। ਇਹ ਮਹਿਮਾ ਉਹਨਾਂ ਦੀ ਹੋ ਨਹੀਂ ਸਕਦੀ। ਉਹਨਾਂ ਦੇ ਅੱਗੇ ਵੀ ਮਾਤਾ - ਪਿਤਾ
ਕਹਿਣਾ ਰਾਂਗ ਹੈ। ਮਨੁੱਖ ਗਾਉਂਦੇ ਤਾਂ ਪਰਮਪਿਤਾ ਪਰਮਾਤਮਾ ਦੇ ਲਈ ਹਨ, ਪਰ ਜਾਣਦੇ ਨਹੀਂ ਹਨ ਕਿ ਉਹ
ਮਾਤਾ - ਪਿਤਾ ਕਿਵੇਂ ਬਣਦੇ ਹਨ। ਹੁਣ ਤੁਹਾਨੂੰ ਬੱਚਿਆਂ ਨੂੰ ਕਿਹਾ ਜਾਂਦਾ ਹੈ ਲੈ ਲੋ, ਦੁਆਵਾਂ
ਮਾਂ ਬਾਪ ਦੀਆਂ … ਮਤਲਬ ਸ਼੍ਰੀਮਤ ਤੇ ਚੱਲੋ। ਆਪਣੀ ਚਾਲ ਚਲਣ ਚੰਗੀ ਹੋਵੇ ਤਾਂ ਆਪਣੇ ਤੇ ਆਪੇਹੀ
ਦੁਆਵਾਂ ਹੋ ਜਾਣਗੀਆਂ। ਜੇਕਰ ਚਲਣ ਚੰਗੀ ਨਹੀਂ ਹੋਵੇਗੀ, ਕਿਸੇਨੂੰ ਦੁੱਖ ਦਿੰਦੇ ਰਹਿਣਗੇ, ਮਾਤ -
ਪਿਤਾ ਨੂੰ ਯਾਦ ਨਹੀਂ ਕਰਨਗੇ ਮਤਲਬ ਦੂਸਰਿਆਂ ਨੂੰ ਯਾਦ ਨਹੀਂ ਕਰਾਓਣਗੇ ਤਾਂ ਦੁਆਵਾਂ ਮਿਲ ਨਹੀਂ
ਸਕਦੀਆਂ। ਫਿਰ ਇਨਾਂ ਸੁਖ ਵੀ ਨਹੀਂ ਪਾ ਸਕਣਗੇ। ਬਾਪ ਦੇ ਦਿਲ ਤੇ ਚੜ੍ਹ ਨਹੀਂ ਸਕਨਗੇ। ਇਸ ਬਾਪ ਦੀ
(ਬ੍ਰਹਮਾ ਦੀ) ਦਿਲ ਤੇ ਚੜੇ ਤਾਂ ਗੋਇਆ ਸ਼ਿਵਬਾਬਾ ਦੀ ਦਿਲ ਤੇ ਚੜੇ। ਇਹ ਗਾਇਨ ਹੈ ਹੀ ਉਸ ਮਾਤਾ -
ਪਿਤਾ ਦਾ। ਬੁੱਧੀ ਉਸ ਬੇਹੱਦ ਦੇ ਮਾਤ -ਪਿਤਾ ਦੇ ਵਲ ਚਲੀ ਜਾਣੀ ਚਾਹੀਦੀ ਹੈ। ਬ੍ਰਹਮਾ ਦੇ ਵਲ ਵੀ
ਕਿਸੇ ਦੀ ਬੁੱਧੀ ਨਹੀਂ ਜਾਂਦੀ ਹੈ। ਭਾਵੇਂ ਜਗਤ ਅੰਬਾ ਦੇ ਵਲ ਕਿਸੇ ਦੀ ਜਾਂਦੀ ਹੈ। ਉਹਨਾਂ ਦਾ ਵੀ
ਮੇਲਾ ਲੱਗਦਾ ਹੈ, ਪਰ ਆਕੁਪੇਸ਼ਨ ਨੂੰ ਕੋਈ ਜਾਣਦੇ ਹੀ ਨਹੀਂ। ਤੁਸੀਂ ਜਾਣਦੇ ਹੋ ਸਾਡੀ ਸੱਚੀ - ਸੱਚੀ
ਮਾਤਾ ਕਾਇਦੇ ਅਨੁਸਾਰ ਇਹ ਬ੍ਰਹਮਾ ਹੈ। ਇਹ ਵੀ ਸਮਝਣਾ ਹੈ। ਯਾਦ ਵੀ ਇਵੇਂ ਕਰਾਂਗੇ। ਇਹ ਮਾਤਾ ਵੀ
ਅਤੇ ਬ੍ਰਹਮਾ ਬਾਬਾ ਵੀ ਹਨ। ਲਿਖਦੇ ਹਨ ਕੇਅਰ ਆਫ਼ ਬ੍ਰਹਮਾ। ਤਾਂ ਮਾਤਾ ਵੀ ਹੋ ਜਾਂਦੀ ਹੈ ਤੇ ਪਿਤਾ
ਵੀ ਹੋ ਜਾਂਦਾ। ਹੁਣ ਬੱਚਿਆਂ ਨੂੰ ਇਸ ਪਿਤਾ ਦੇ ਦਿਲ ਤੇ ਚੜਣਾ ਹੈ ਕਿਉਂਕਿ ਇਹਨਾਂ ਵਿੱਚ ਵੀ
ਸ਼ਿਵਬਾਬਾ ਪ੍ਰਵੇਸ਼ ਹੁੰਦੇ ਹਨ। ਇਹ ਜਦੋਂ ਗਰੰਟੀ ਦਿੰਦੇ ਹਨ ਕਿ ਹਾਂ ਬਾਬਾ ਇਹ ਬੱਚਾ ਬਹੁਤ ਵਧੀਆ
ਸਰਵਿਸਏਬੁਲ ਹੈ, ਸਭ ਨੂੰ ਸੁਖ ਦੇਣ ਵਾਲਾ ਹੈ। ਮਨਸਾ - ਵਾਚਾ - ਕਰਮਣਾ ਕਿਸੇ ਨੂੰ ਦੁੱਖ ਨਹੀਂ
ਦਿੰਦਾ ਹੈ ਤਾਂ ਹੀ ਸ਼ਿਵਬਾਬਾ ਦੇ ਦਿਲ ਤੇ ਚੜ ਸਕਦਾ ਹੈ। ਮਨਸਾ - ਵਾਚਾ- ਕਰਮਣਾ ਨਾਲ ਜੋ ਕਰੋ, ਜੋ
ਬੋਲੋ ਉਸ ਨਾਲ ਸਭ ਨੂੰ ਸੁਖ ਮਿਲੇ। ਦੁੱਖ ਕਿਸੇ ਨੂੰ ਨਹੀਂ ਦੇਣਾ ਹੈ। ਦੁੱਖ ਦੇਣ ਦਾ ਖਿਆਲ ਪਹਿਲਾਂ
ਮਨਸਾ ਵਿੱਚ ਆਉਂਦਾ ਹੈ ਫਿਰ ਕਰਮਣਾ ਵਿੱਚ ਆਉਣ ਨਾਲ ਪਾਪ ਬਣਦਾ ਹੈ। ਮਨਸਾ ਤੂਫ਼ਾਨ ਤੇ ਜਰੂਰ ਆਉਣਗੇ
ਪਰ ਕਰਮਣਾ ਵਿੱਚ ਕਦੀ ਨਹੀਂ ਆਓ। ਜੇਕਰ ਕੋਈ ਰੰਜ (ਨਾਰਾਜ਼)ਹੁੰਦੇ ਹਨ ਤਾਂ ਬਾਪ ਕੋਲੋਂ ਆਕੇ ਪੁੱਛੋਂ
- ਬਾਬਾ ਇਸ ਗੱਲ ਤੋਂ ਉਹ ਸਾਡੇ ਨਾਲ ਨਾਰਾਜ਼ ਰਹਿੰਦੇ ਹਨ, ਤਾਂ ਬਾਬਾ ਸਮਝਾਉਣਗੇ। ਕੋਈ ਵੀ ਗੱਲ
ਪਹਿਲੇ ਮਨ ਵਿੱਚ ਆਉਂਦੀ ਹੈ। ਵਾਚਾ ਵੀ ਕਰਮਣਾ ਹੀ ਹੋ ਗਿਆ। ਜੇਕਰ ਬੱਚਿਆਂ ਨੂੰ ਮਾਂ - ਬਾਪ ਦੀ
ਅਸ਼ੀਰਵਾਦ ਲੈਣੀ ਹੈ ਤਾਂ ਸ਼੍ਰੀਮਤ ਤੇ ਚਲਣਾ ਹੈ। ਇਹ ਬੜੀਆਂ ਗੁਹੇ ਗੱਲਾਂ ਹਨ ਜੋ ਇੱਕ ਨੂੰ ਹੀ ਮਾਤਾ
ਪਿਤਾ ਕਹਿੰਦੇ ਹਨ। ਇਹ ਬ੍ਰਹਮਾ ਬਾਪ ਵੀ ਹੈ ਤੇ ਵੱਡੀ ਮਾਂ ਵੀ ਹੈ। ਹੁਣ ਇਹ ਬਾਬਾ ਕਿਸਨੂੰ ਮਾਂ
ਕਹਿਣ? ਇਹ ਮਾਤਾ (ਬ੍ਰਹਮਾ) ਹੁਣ ਕਿਸ ਨੂੰ ਮਾਂ ਕਹਿਣ? ਇਸ ਮਾਂ ਦੀ ਤੇ ਮਾਂ ਕੋਈ ਹੋ ਨਹੀਂ ਸਕਦੀ।
ਜਿਵੇਂ ਸ਼ਿਵਬਾਬਾ ਦਾ ਕੋਈ ਬਾਪ ਨਹੀਂ, ਇਵੇਂ ਇਹਨਾਂ ਦੀ ਆਪਣੀ ਕੋਈ ਮਾਂ ਨਹੀਂ।
ਮੁਖ ਗੱਲ ਬੱਚਿਆਂ ਨੂੰ
ਇਹ ਸਮਝਾਉਂਦੇ ਹਨ ਕਿ ਜੇਕਰ ਮਨਸਾ, ਵਾਚਾ, ਕਰਮਣਾ ਕਿਸੇ ਨੂੰ ਦੁੱਖ ਦਵੋਗੇ ਤਾਂ ਦੁੱਖ ਪਾਓਗੇ ਅਤੇ
ਪਦਵੀ ਭ੍ਰਿਸ਼ਟ ਹੋ ਜਾਏਗੀ। ਸੱਚੇ ਸਾਹਿਬ ਦੇ ਅੱਗੇ ਸੱਚਾ ਰਹਿਣਾ ਹੈ, ਇਹਨਾਂ ਨਾਲ ਵੀ ਸੱਚਾ ਰਹਿਣਾ
ਹੈ। ਇਹ ਦਾਦਾ ਹੀ ਸਰਟੀਫਿਕੇਟ ਦੇਣਗੇ ਕਿ ਬਾਬਾ ਇਹ ਬੱਚਾ ਬਹੁਤ ਸੁਪਤ ਹੈ। ਬਾਬਾ ਮਹਿਮਾ ਤੇ ਕਰਦੇ
ਹਨ। ਜੋ ਸਰਵਿਸਏਬੁਲ ਬੱਚੇ ਹਨ ਤਨ - ਮਨ - ਧਨ ਨਾਲ ਸਰਵਿਸ ਕਰੇ ਹਨ, ਕਦੀ ਵੀ ਕਿਸੇਨੂੰ ਦੁੱਖ ਨਹੀਂ
ਦਿੰਦੇ ਹਨ, ਉਹ ਹੀ ਬਾਪਦਾਦਾ ਅਤੇ ਮਾਂ ਦੀ ਦਿਲ ਤੇ ਚੜਦੇ ਹਨ। ਇਹਨਾਂ ਦੀ ਦਿਲ ਤੇ ਚੜੇ ਮਾਨਾ ਉਹਨਾਂ
ਦੇ ਤਖ਼ਤ ਤੇ ਚੜੇ। ਹਮੇਸ਼ਾ ਸਪੂਤ ਬੱਚਿਆਂ ਨੂੰ ਇਹ ਵਿਚਾਰ ਰਹਿੰਦਾ ਹੈ ਕਿ ਅਸੀਂ ਗੱਦੀ ਨਸ਼ੀਨ ਕਿਵੇਂ
ਬਣੀਏ। ਇਹ ਤਾਤ ਲਗੀ ਰਹਿੰਦੀ ਹੈ। ਗੱਦੀ ਤੇ ਨੰਬਰਵਾਰ 8 ਹਨ। ਫਿਰ 108 ਫਿਰ 16108 ਵੀ ਹਨ, ਪਰ
ਹੁਣ ਅਸੀਂ ਉੱਚ ਪਦਵੀ ਪਾਈਏ। ਇਵੇਂ ਤਾਂ ਸ਼ੋਭਦਾ ਨਹੀਂ ਜੋ ਦੋ ਕਲਾ ਘੱਟ ਹੋਵੇ ਉਦੋਂ ਗੱਦੀ ਤੇ ਬੈਠਣ।
ਸਪੂਤ ਬੱਚੇ ਬਹੁਤ ਪੁਰਸ਼ਾਰਥ ਕਰਨਗੇ ਕਿ ਅਸੀਂ ਜੇਕਰ ਲਾਡਲੇ ਬਾਬਾ ਤੋਂ ਸੂਰਜਵੰਸ਼ੀ ਦਾ ਪੂਰਾ - ਪੂਰਾ
ਵਰਸਾ ਨਹੀਂ ਲਿਆ ਤੇ ਕਲਪ - ਕਲਪ ਨਹੀਂ ਲਵਾਂਗੇ। ਹੁਣ ਜੇਕਰ ਵਿਜੇ ਮਾਲਾ ਵਿੱਚ ਨਹੀਂ ਪਿਰੋਏ ਤਾਂ
ਕਲਪ - ਕਲਪ ਨਹੀਂ ਪਿਰੋਏ ਜਾਵਾਂਗੇ। ਇਹ ਕਲਪ - ਕਲਪ ਦੀ ਰੇਸ ਹੈ। ਹੁਣ ਜੇਕਰ ਘਾਟਾ ਪਿਆ ਤਾਂ ਕਲਪ
- ਕਲਪ ਪੈਂਦਾ ਹੀ ਰਹੇਗਾ। ਪੱਕਾ ਵਪਾਰੀ ਉਹ ਹੈ ਜੋ ਸ਼੍ਰੀਮਤ ਤੇ ਬਾਪ ਨੂੰ ਪੂਰਾ ਫਾਲੋ ਕਰੇ, ਕਦੀ
ਕਿਸੇਨੂੰ ਦੁੱਖ ਨਾ ਦਵੇ। ਉਸ ਵਿਹ ਨੰਬਰਵਾਰ ਦੁੱਖ ਹੈ ਕਾਮ ਕਟਾਰੀ ਚਲਾਉਣਾ।
ਬਾਪ ਕਹਿੰਦੇ ਹਨ ਚੰਗਾ
ਸ਼੍ਰੀਕ੍ਰਿਸ਼ਨ ਭਗਵਾਨੁਵਾਚ ਸਮਝੋ, ਤਾਂ ਉਹ ਵੀ ਨੰਬਰਵਨ ਹੈ। ਉਹਨਾਂ ਦੀ ਗੱਲ ਵੀ ਮੰਨਣੀ ਚਾਹੀਦੀ ਹੈ
ਤਾਂ ਸਵਰਗ ਦੇ ਵਰਸੇ ਦੇ ਮਲਿਕ ਬਣਾਂਗੇ। ਸ਼੍ਰੀਕ੍ਰਿਸ਼ਨ ਭਗਵਾਨ ਨੇ ਸ਼੍ਰੀਮਤ ਨਾਲ ਸਿੱਖਿਆ ਦਿੱਤੀ
ਹੈ। ਚੰਗਾ ਉਨ੍ਹਾਂ ਦੀ ਮਤ ਤੇ ਚੱਲੋ। ਉਸ ਨੇ ਵੀ ਕਿਹਾ ਹੈ ਕਿ ਕਾਮ ਮਹਾਸ਼ਤਰੂ ਹੈ, ਭਾਵੇਂ ਉਸਨੂੰ
ਜਿੱਤੋ। ਇਨ੍ਹਾਂ ਵਿਕਾਰਾਂ ਨੂੰ ਜਿੱਤੋਗੇ ਤਾਂ ਹੀ ਕ੍ਰਿਸ਼ਨਪੁਰੀ ਵਿੱਚ ਆ ਸਕੋਗੇ। ਹੁਣ
ਸ਼੍ਰੀਕ੍ਰਿਸ਼ਨ ਦੀ ਤੇ ਗੱਲ ਨਹੀਂ। ਸ਼੍ਰੀਕ੍ਰਿਸ਼ਨ ਤੇ ਬੱਚਾ ਸੀ, ਉਹ ਕਿਵੇਂ ਮਤ ਦੇਣਗੇ। ਜਦੋਂ
ਵੱਡਾ ਹੋਕੇ ਗੱਦੀ ਤੇ ਬੈਠੇਗਾ ਤਾਂ ਉਹ ਮਤ ਦੇਵੇਗਾ। ਮਤ ਦੇਣ ਦੇ ਲਾਇਕ ਬਣਨਗੇ ਤਾਂ ਹੀ ਤੇ ਰਾਜ
ਚਲਾਉਣਗੇ। ਹੁਣ ਸ਼ਿਵਬਾਬਾ ਤਾਂ ਕਹਿੰਦੇ ਹਨ ਮੈਨੂੰ ਨਿਰਾਕਾਰੀ ਦੁਨੀਆ ਵਿਚ ਯਾਦ ਕਰੋ।
ਸ਼੍ਰੀਕ੍ਰਿਸ਼ਨ ਫਿਰ ਕਹਿਣਗੇ ਮੈਨੂੰ ਸਵਰਗ ਵਿਚ ਯਾਦ ਕਰੋ। ਉਹ ਵੀ ਕਹਿੰਦੇ ਹਨ ਕਾਮ ਮਹਾਸ਼ਤਰੂ ਹੈ,
ਇਸ ਤੇ ਜਿੱਤ ਪਾਓ। ਉੱਥੇ ਵਿਸ਼ ਨਹੀਂ ਮਿਲੇਗਾ, ਤਾਂ ਵਿਸ਼ ਨੂੰ ਛੱਡ ਪਵਿਤ੍ਰ ਬਣੋ। ਇਹ ਤਾਂ
ਸ਼੍ਰੀਕ੍ਰਿਸ਼ਨ ਦਾ ਬਾਪ ਬੈਠ ਸਮਝਾਉਂਦੇ ਹਨ। ਅੱਛਾ ਸਮਝੋ ਮਨੁੱਖਾਂ ਨੇ ਮੇਰਾ ਨਾਮ ਨਿਕਾਲ ਬੱਚੇ ਦਾ
ਨਾਮ ਪਾ ਦਿੱਤਾ ਹੈ, ਉਹ ਵੀ ਤੇ ਸਰਵਗੁਣ ਸੰਪੰਨ ਹਨ। ਉਹ ਵੀ ਕਹਿੰਦੇ ਹਨ ਗੀਤਾ ਵਿਚ ਲਿਖਿਆ ਹੋਇਆ
ਹੈ ਕਿ ਕਾਮ ਮਹਾਸ਼ਤਰੂ ਹੈ। ਉਸਨੂੰ ਵੀ ਮੰਨਦੇ ਥੋੜ੍ਹੀ ਨਾ ਹਨ। ਉਸ ਤੇ ਵੀ ਚਲਦੇ ਥੋੜ੍ਹੀ ਹਨ।
ਸਮਝਦੇ ਹਨ ਸ਼੍ਰੀਕ੍ਰਿਸ਼ਨ ਖੁਦ ਆਏ ਤਾਂ ਅਸੀਂ ਉਨ੍ਹਾਂ ਦੀ ਮਤ ਤੇ ਚੱਲਾਂਗੇ ਉਦੋਂ ਤੱਕ ਤੇ ਗੋਤਾ
ਹੀ ਖਾਂਦੇ ਰਹਿਣਗੇ। ਸੰਨਿਆਸੀ ਆਦਿ ਕਹਿ ਨਹੀਂ ਸਕਦੇ ਕਿ ਮੈਂ ਤੁਹਾਨੂੰ ਰਾਜਯੋਗ ਸਿਖਾਉਣ ਆਇਆ ਹਾਂ।
ਇਹ ਤਾਂ ਬਾਪ ਹੀ ਸਮਝਾਉਂਦੇ ਹਨ ਅਤੇ ਸੰਗਮ ਦੀ ਹੀ ਗੱਲ ਹੈ। ਸ਼੍ਰੀਕ੍ਰਿਸ਼ਨ ਹੈ ਸਤਿਯੁਗ ਵਿੱਚ।
ਉਨ੍ਹਾਂ ਨੂੰ ਵੀ ਅਜਿਹਾ ਲਾਇਕ ਬਣਾਉਣ ਵਾਲਾ ਕੋਈ ਤਾਂ ਹੋਵੇਗਾ ਨਾ। ਤਾਂ ਸ਼ਿਵਬਾਬਾ ਖੁਦ ਕਹਿੰਦੇ
ਹਨ ਸ਼੍ਰੀਕ੍ਰਿਸ਼ਨ ਅਤੇ ਉਨ੍ਹਾਂ ਦੇ ਸਾਰੇ ਘਰਾਣੇ ਨੂੰ ਹੁਣ ਮੈਂ ਸਵਰਗ ਵਿਚ ਜਾਣ ਦੇ ਲਾਇਕ ਬਣਾ
ਰਿਹਾ ਹਾਂ। ਬਾਬਾ ਕਿੰਨੀ ਮਿਹਨਤ ਕਰਦੇ ਹਨ ਕਿ ਬੱਚੇ ਸਵਰਗ ਵਿਚ ਚੱਲ ਉੱਚ ਪਦਵੀ ਪਾਉਣ। ਨਹੀਂ ਤਾਂ
ਪੜੇ ਲਿਖੇ ਦੇ ਅੱਗੇ ਜਾਕੇ ਭਰੀ ਚੁੱਕਣਗੇ। ਬਾਪ ਤੋਂ ਤਾਂ ਪੂਰਾ ਵਰਸਾ ਲੈਣਾ ਹੈ। ਆਪਣੇ ਤੋਂ ਪੁੱਛੋ
ਅਸੀਂ ਇੰਨੇ ਸਪੂਤ ਹਾਂ? ਸਪੂਤ ਵੀ ਨੰਬਰਵਾਰ ਹੁੰਦੇ ਹਨ। ਸੋਸ਼ਲ ਵਰਕਰ ਵੀ ਨੰਬਰਵਾਰ ਹੁੰਦੇ ਹਨ -
ਉੱਤਮ, ਮਧਿਅਮ, ਕਣਿਸ਼ਠ। ਉੱਤਮ ਤੇ ਕਦੇ ਛੁਪੇ ਨਹੀਂ ਰਹਿੰਦੇ। ਉਨ੍ਹਾਂ ਦੇ ਦਿਲ ਵਿਚ ਰਹਿਮ ਆਵੇਗਾ
ਕਿ ਅਸੀਂ ਭਾਰਤ ਦੀ ਸੇਵਾ ਕਰੀਏ। ਸੋਸ਼ਲ ਵਰਕਰ ਵੀ ਨੰਬਰਵਾਰ ਹੁੰਦੇ ਹਨ - ਉੱਤਮ, ਮਧਿਅਮ, ਕਨਿਸ਼ਟ।
ਕਈ ਤਾਂ ਬਹੁਤ ਲੁੱਟਦੇ ਹਨ, ਮਾਲ ਬੇਚ ਕੇ ਖਾ ਜਾਂਦੇ ਹਨ। ਫਿਰ ਉਨ੍ਹਾਂ ਨੂੰ ਸਪੂਤ ਸੋਸ਼ਲ ਵਰਕਰ
ਕਿਵੇਂ ਕਹਾਂਗੇ? ਸੋਸ਼ਲ ਵਰਕਰ ਤੇ ਆਪਣੇ ਨੂੰ ਬਹੁਤ ਕਹਾਉਂਦੇ ਹਨ। ਕਿਉਂਕਿ ਸੋਸਾਇਟੀ ਦੀ ਸੇਵਾ ਕਰਦੇ
ਹਨ। ਸੱਚੀ ਸੇਵਾ ਤੇ ਬਾਪ ਹੀ ਕਰਦੇ ਹਨ।
ਤੁਸੀਂ ਕਹਿੰਦੇ ਹੋ ਅਸੀਂ
ਵੀ ਬਾਬਾ ਦੇ ਨਾਲ ਰੂਹਾਨੀ ਸਰਵੇਂਟ ਹਾਂ। ਸਾਰੀ ਸ੍ਰਿਸ਼ਟੀ ਤੇ ਕੀ ਤੱਤਵਾਂ ਨੂੰ ਵੀ ਪਵਿਤ੍ਰ ਕਰਦੇ
ਹਾਂ। ਸੰਨਿਆਸੀ ਤਾਂ ਇਹ ਨਹੀਂ ਜਾਣਦੇ ਕਿ ਤੱਤਵ ਵੀ ਇਸ ਸਮੇਂ ਤਮੋਪ੍ਰਧਾਨ ਹਨ, ਇਨ੍ਹਾਂ ਨੂੰ ਵੀ ਸਤੋ
ਪ੍ਰਧਾਨ ਬਨਾਉਣਾ ਹੈ। ਸਤੋਪ੍ਰਧਾਨ ਤੱਤਵਾਂ ਨਾਲ ਤੁਹਾਡਾ ਸ਼ਰੀਰ ਵੀ ਸਤੋਪ੍ਰਧਾਨ ਹੋ ਜਾਵੇਗਾ। ਬਾਬਾ
ਸਮਝਾਉਂਦੇ ਤਾਂ ਬਹੁਤ ਹਨ ਪਰ ਬੱਚੇ ਫਿਰ ਵੀ ਭੁੱਲ ਜਾਂਦੇ ਹਨ। ਯਾਦ ਉਨ੍ਹਾਂ ਨੂੰ ਰਹੇਗਾ ਜੋ ਹੋਰਾਂ
ਨੂੰ ਸੁਣਾਉਂਦੇ ਰਹਿਣਗੇ। ਦਾਨ ਨਹੀਂ ਕਰੋਗੇ ਤਾਂ ਧਾਰਨਾ ਵੀ ਨਹੀਂ ਹੋਵੇਗੀ। ਜੋ ਚੰਗੀ ਸਰਵਿਸ ਕਰਦੇ
ਹਨ ਉਨ੍ਹਾਂ ਦਾ ਬਾਪ ਦਾਦਾ ਵੀ ਨਾਮ ਬਾਲਾ ਕਰਦੇ ਹਨ। ਇਹ ਤਾਂ ਬੱਚੇ ਵੀ ਜਾਣਦੇ ਹਨ ਕਿ ਸਰਵਿਸ ਵਿੱਚ
ਕੌਣ - ਕੌਣ ਤਿੱਖੇ ਹਨ। ਜੋ ਸਰਵਿਸ ਤੇ ਹਨ ਉਹ ਦਿਲ ਤੇ ਚੜਦੇ ਹਨ। ਸਦੇਵ ਫਾਲੋ ਮਾਂ - ਬਾਪ ਨੂੰ
ਕਰਨਾ ਹੈ। ਉਨ੍ਹਾਂ ਨੂੰ ਹੀ ਦਿਲਤਖਤਨਸ਼ੀਨ ਬਣਨਾ ਹੈ। ਜੋ ਸਰਵਿਸ ਤੇ ਹੋਣਗੇ ਉਹ ਦੂਜਿਆਂ ਨੂੰ ਸੁਖ
ਦੇਣਗੇ। ਆਪਣਾ ਮੂੰਹ ਸ਼ੀਸ਼ੇ ਵਿਚ ਵੇਖੋ ਕਿ ਬਾਬਾ ਦਾ ਸਪੂਤ ਬੱਚਾ ਬਣਿਆ ਹਾਂ? ਖੁਦ ਵੀ ਲਿਖ ਸਕਦੇ
ਹਨ ਕਿ ਸਾਡੀ ਸਰਵਿਸ ਦਾ ਇਹ ਚਾਰਟ ਹੈ। ਮੈਂ ਇਹ - ਇਹ ਸਰਵਿਸ ਕਰ ਰਿਹਾ ਹਾਂ, ਤੁਸੀਂ ਜੱਜ ਕਰੋ।
ਤਾਂ ਬਾਪ ਨੂੰ ਵੀ ਪਤਾ ਪਵੇ। ਖੁਦ ਵੀ ਜੱਜ ਕਰ ਸਕਦੇ ਹਨ ਕਿ ਮੈਂ ਉੱਤਮ ਹਾਂ, ਮਧਿਅਮ ਹਾਂ ਜਾਂ
ਕਣਿਸ਼ਟ ਹਾਂ? ਬੱਚੇ ਵੀ ਜਾਣਦੇ ਹਨ ਕੌਣ ਮਹਾਰਥੀ ਹੈ, ਕੌਣ ਘੁੜਸਵਾਰ ਹਨ। ਕੋਈ ਵੀ ਲੁੱਕਿਆ ਨਹੀਂ
ਰਹਿ ਸਕਦਾ ਹੈ। ਬਾਪ ਨੂੰ ਪੋਤਾਮੇਲ ਭੇਜਣ ਤਾਂ ਬਾਬਾ ਸਾਵਧਾਨ ਵੀ ਕਰਨ। ਬਿਨਾਂ ਪੋਤਾਮੇਲ ਵੀ
ਸਾਵਧਾਨੀ ਤੇ ਮਿਲਦੀ ਰਹਿੰਦੀ ਹੈ। ਹੁਣ ਜਿਨਾਂ ਵਰਸਾ ਲੈਣਾ ਹੋਵੇ ਤਾਂ ਪੂਰਾ - ਪੂਰਾ ਲੈ ਲਵੋ। ਫਿਰ
ਬਾਪਦਾਦਾ ਤੋਂ ਵੀ ਸਰਵਿਫਿਕੇਟ ਮਿਲੇਗਾ। ਇਹ ਵੱਡੀ ਮਾਂ ਬੈਠੀ ਹੈ ਇਨ੍ਹਾਂ ਤੋਂ ਸਰਟੀਫਿਕੇਟ ਮਿਲ
ਸਕਦਾ ਹੈ। ਇਸ ਵੰਡਰਫੁੱਲ ਮੰਮੀ ਦੀ ਕੋਈ ਮੰਮੀ ਨਹੀਂ। ਜਿਵੇਂ ਉਸ ਬਾਪ ਨੂੰ ਕੋਈ ਬਾਪ ਨਹੀਂ। ਫਿਰ
ਮੰਮਾ ਫੀਮੇਲ ਵਿੱਚ ਨੰਬਰਵਨ ਹੈ। ਡਰਾਮੇ ਵਿੱਚ ਜਗਤ ਅੰਬਾ ਗਾਈ ਹੋਈ ਹੈ। ਸਰਵਿਸ ਵੀ ਬਹੁਤ ਕੀਤੀ
ਹੈ। ਜਿਵੇਂ ਬਾਬਾ ਜਾਂਦੇ ਹਨ ਮੰਮਾ ਵੀ ਜਾਂਦੀ ਸੀ। ਛੋਟੇ - ਛੋਟੇ ਪਿੰਡਾਂ ਵਿੱਚ ਸਰਵਿਸ ਕਰਦੀ ਸੀ।
ਸਭ ਤੋਂ ਤਿੱਖੀ ਗਈ। ਬਾਬਾ ਦੇ ਨਾਲ ਤੇ ਵੱਡਾ ਬਾਬਾ ਹੈ, ਇਸਲਈ ਬੱਚਿਆਂ ਨੂੰ ਇਨ੍ਹਾਂ ਦੀ ਸੰਭਾਲ
ਰੱਖਣੀ ਪੈਂਦੀ ਹੈ। ਸਤਿਯੁਗ ਵਿੱਚ ਪ੍ਰਜਾ ਬਹੁਤ ਸੁਖੀ ਰਹਿੰਦੀ ਹੈ। ਆਪਣੇ ਮਹਿਲ, ਗਾਵਾਂ, ਬੈਲ ਆਦਿ
ਸਭ ਕੁਝ ਹੁੰਦੇ ਹਨ।
ਅੱਛਾ ਬੱਚੇ ਖੁਸ਼ ਰਹੋ,
ਆਬਾਦ ਰਹੋ, ਨਾ ਬਿਸਰੋ, ਨਾ ਯਾਦ ਰਹੋ ਕਿਉਂਕਿ ਯਾਦ ਤਾਂ ਸ਼ਿਵਬਾਬਾ ਨੂੰ ਕਰਨਾ ਹੈ। ਆਪਣੇ ਸ਼ਰੀਰ
ਨੂੰ ਵੀ ਭੁੱਲ ਜਾਣਾ ਹੈ ਤਾਂ ਦੂਜਿਆਂ ਨੂੰ ਕਿਵੇਂ ਯਾਦ ਕਰੀਏ। ਅੱਛਾ।
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਕਿਸੇ ਨੂੰ
ਵੀ ਨਾਰਾਜ ਨਹੀਂ ਕਰਨਾ ਹੈ। ਮਨਸਾ, ਵਾਚਾ, ਕਰਮਣਾ, ਸਭ ਨੂੰ ਸੁਖ ਦੇ ਬਾਪ ਦੀ ਅਤੇ ਪਰਿਵਾਰ ਦੀਆਂ
ਦੁਆਵਾਂ ਲੈਣੀਆਂ ਹਨ।
2. ਸਪੂਤ ਬੱਚਾ ਬਣ ਭਾਰਤ
ਦੀ ਰੂਹਾਨੀ ਸੇਵਾ ਕਰਨੀ ਹੈ। ਰਹਿਮ ਦਿਲ ਬਣ ਰੂਹਾਨੀ ਸੋਸ਼ਲ ਵਰਕਰ ਬਣਨਾ ਹੈ। ਤਨ, ਮਨ, ਧਨ ਨਾਲ
ਸੇਵਾ ਕਰਨੀ ਹੈ। ਸੱਚੇ ਸਾਹਿਬ ਨਾਲ ਸੱਚਾ ਰਹਿਣਾ ਹੈ।
ਵਰਦਾਨ:-
ਬੋਲ ਤੇ ਡਬਲ ਅੰਡਰ ਲਾਈਨ ਕਰ ਹਰ ਬੋਲ ਨੂੰ ਅਨਮੋਲ ਬਨਾਉਣ ਵਾਲੇ ਮਾਸਟਰ ਸਤਿਗੁਰੂ ਭਵ।
ਤੁਸੀਂ ਬੱਚਿਆਂ ਦੇ ਬੋਲ
ਅਜਿਹੇ ਹੋਣ ਜੋ ਸੁਣਨ ਵਾਲੇ ਚਾਤਰਕ ਹੋਣ ਕਿ ਇਹ ਕੁਝ ਬੋਲਣ ਅਤੇ ਅਸੀਂ ਸੁਣੀਏ - ਇਸਨੂੰ ਕਿਹਾ ਜਾਂਦਾ
ਹੈ ਅਨਮੋਲ ਮਹਾਵਾਕ। ਮਹਾਵਾਕ ਜਿਆਦਾ ਨਹੀਂ ਹੁੰਦੇ। ਜਦੋਂ ਚਾਹੇ ਉਦੋਂ ਬੋਲਦਾ ਰਹੇ - ਇਸ ਨੂੰ
ਮਹਾਵਾਕ ਨਹੀਂ ਕਹਾਂਗੇ। ਤੁਸੀਂ ਸਤਿਗੁਰੂ ਦੇ ਬੱਚੇ ਮਾਸਟਰ ਸਤਿਗੁਰੂ ਹੋ ਇਸਲਈ ਤੁਹਾਡਾ ਇੱਕ - ਇੱਕ
ਬੋਲ ਮਹਾਵਾਕ ਹੋ। ਜਿਸ ਸਮੇਂ ਜਿਸ ਜਗ੍ਹਾ ਤੇ ਜੋ - ਜੋ ਜਰੂਰਤ ਹੈ, ਯੁਕਤੀ ਯੁਕਤ ਹੈ, ਖੁਦ ਤੇ
ਦੂਜੀਆਂ ਆਤਮਾਵਾਂ ਦੇ ਲਾਭਦਾਇਕ ਹੈ, ਉਹ ਹੀ ਬੋਲ ਬੋਲੋ। ਬੋਲ ਤੇ ਡਬਲ ਅੰਡਰ ਲਾਈਨ ਕਰੋ।
ਸਲੋਗਨ:-
ਸ਼ੁੱਭ ਚਿੰਤਕ
ਬਣ, ਆਪਣੀਆਂ ਕਿਰਨਾਂ ਨਾਲ ਵਿਸ਼ਵ ਨੂੰ ਰੌਸ਼ਨ ਕਰਦੇ ਚੱਲੋ।