21.02.21 Avyakt Bapdada Punjabi Murli
06.11.87 Om Shanti Madhuban
"ਨਿਰੰਤਰ ਸੇਵਾਧਾਰੀ ਬਣਨ
ਦਾ ਸਾਧਨ - ਚਾਰ ਤਰ੍ਹਾਂ ਦੀਆਂ ਸੇਵਾਵਾਂ"
ਅੱਜ ਵਿਸ਼ਵ - ਕਲਿਆਣਕਾਰੀ,
ਵਿਸ਼ਵ ਸੇਵਾਦਾਰੀ ਬਾਪ ਆਪਣੇ ਵਿਸ਼ਵ ਸੇਵਾਦਾਰੀ, ਸਹਿਯੋਗੀ ਸ੍ਰਵ ਬੱਚਿਆਂ ਨੂੰ ਵੇਖ ਰਹੇ ਸਨ ਕਿ ਹਰ
ਇੱਕ ਬੱਚਾ ਨਿਰੰਤਰ ਸਹਿਜਯੋਗੀ ਦੇ ਨਾਲ - ਨਾਲ ਨਿਰੰਤਰ ਸੇਵਾਦਾਰੀ ਕਿਥੋਂ ਤੱਕ ਬਣੇ ਹਨ? ਕਿਉਂਕਿ
ਯਾਦ ਅਤੇ ਸੇਵਾ ਦੋਵਾਂ ਦਾ ਬੈਲੈਂਸ ਸਦਾ ਬ੍ਰਾਹਮਣ ਜੀਵਨ ਵਿੱਚ ਬਾਪਦਾਦਾ ਅਤੇ ਸ੍ਰਵ ਸ੍ਰੇਸ਼ਠ
ਬ੍ਰਾਹਮਣ ਆਤਮਾਵਾਂ ਦਵਾਰਾ ਬਲੈਸਿੰਗ ਦਾ ਪਾਤਰ ਬਣਾਉਂਦਾ ਹੈ। ਇਸ ਸੰਗਮਯੁਗ ਤੇ ਹੀ ਬ੍ਰਾਹਮਣ ਜੀਵਨ
ਵਿੱਚ ਪਰਮਾਤਮ ਅਸ਼ੀਰਵਾਦ ਅਤੇ ਬ੍ਰਾਹਮਣ ਪਰਿਵਾਰ ਦੀ ਅਸ਼ੀਰਵਾਦਾਂ ਪ੍ਰਾਪਤ ਹੁੰਦੀ ਹੈ ਇਸਲਈ ਛੋਟੀ
ਜਿਹੀ ਜੀਵਨ ਵਿੱਚ ਸ੍ਰਵ ਪ੍ਰਾਪਤੀਆਂ ਅਤੇ ਸਦਾਕਾਲ ਦੀਆਂ ਪ੍ਰਾਪਤੀਆਂ ਸਹਿਜ ਪ੍ਰਾਪਤ ਹੁੰਦੀਆਂ ਹਨ।
ਇਸ ਸੰਗਮਯੁਗ ਨੂੰ ਵਿਸ਼ੇਸ਼ ਬਲੈਸਿੰਗ - ਯੁੱਗ ਕਹਿ ਸਕਦੇ ਹਾਂ, ਇਸਲਈ ਹੀ ਇਸ ਯੁੱਗ ਨੂੰ ਮਹਾਨ ਯੁੱਗ
ਕਹਿੰਦੇ ਹਨ। ਖੁਦ ਬਾਪ ਹਰ ਸ੍ਰੇਸ਼ਠ ਕਰਮ, ਹਰ ਸ੍ਰੇਸ਼ਠ ਸੰਕਲਪ ਦੇ ਆਧਾਰ ਤੇ ਹਰ ਬ੍ਰਾਹਮਣ ਬੱਚੇ ਨੂੰ
ਹਰ ਸਮੇਂ ਦਿਲ ਨਾਲ ਅਸ਼ੀਰਵਾਦ ਦਿੰਦੇ ਰਹਿੰਦੇ ਹਨ। ਇਹ ਬ੍ਰਾਹਮਣ ਜੀਵਨ ਪਰਮਾਤਮ - ਅਸ਼ੀਰਵਾਦ ਦੀ
ਪਾਲਨਾ ਨਾਲ ਵਾਧੇ ਨੂੰ ਪ੍ਰਾਪਤ ਹੋਣ ਵਾਲੀ ਜੀਵਨ ਹੈ। ਭੋਲਾਨਾਥ ਬਾਪ ਸ੍ਰਵ ਅਸ਼ੀਰਵਾਦ ਦੀਆਂ ਝੋਲੀਆਂ
ਖੁਲ੍ਹੇ ਦਿਲ ਨਾਲ ਬੱਚਿਆਂ ਨੂੰ ਦੇ ਰਹੇ ਹਨ। ਲੇਕਿਨ ਇਹ ਅਸ਼ੀਰਵਾਦ ਲੈਣ ਦਾ ਆਧਾਰ ਯਾਦ ਅਤੇ ਸੇਵਾ
ਦਾ ਬੈਲੈਂਸ ਹੈ। ਜੇਕਰ ਨਿਰੰਤਰ ਯੋਗੀ ਹਨ ਤਾਂ ਨਾਲ - ਨਾਲ ਨਿਰੰਤਰ ਸੇਵਾਧਾਰੀ ਵੀ ਹਨ। ਸੇਵਾ ਦਾ
ਮਹੱਤਵ ਸਦਾ ਬੁੱਧੀ ਵਿੱਚ ਰਹਿੰਦਾ ਹੈ?
ਕਈ ਬੱਚੇ ਸਮਝਦੇ ਹਨ - ਸੇਵਾ ਦਾ ਜਦੋਂ ਚਾਂਸ ਮਿਲਦਾ ਹੈ ਜਾਂ ਕੋਈ ਸਾਧਨ ਜਾਂ ਸਮੇਂ ਜਦੋਂ ਮਿਲਦਾ
ਹੈ ਤਾਂ ਹੀ ਸੇਵਾ ਕਰਦੇ ਹਨ। ਲੇਕਿਨ ਬਾਪਦਾਦਾ ਜਿਵੇਂ ਨਿਰੰਤਰ, ਸਹਿਜ ਅਨੁਭਵ ਕਰਾਉਂਦੇ ਹਨ, ਉਵੇਂ
ਹੀ ਸੇਵਾ ਵੀ ਨਿਰੰਤਰ ਅਤੇ ਸਹਿਜ ਹੋ ਸਕਦੀ ਹੈ। ਤਾਂ ਅੱਜ ਬਾਪਦਾਦਾ ਸੇਵਾਧਾਰੀ ਬੱਚਿਆਂ ਦੀ ਸੇਵਾ
ਦਾ ਚਾਰਟ ਵੇਖ ਰਿਹਾ ਸੀ। ਜਦੋਂ ਤੱਕ ਨਿਰੰਤਰ ਸੇਵਾਧਾਰੀ ਨਹੀਂ ਬਣੇ ਉਦੋਂ ਤੱਕ ਸਦਾ ਦੀ ਅਸ਼ੀਰਵਾਦ
ਦੇ ਅਨੁਭਵੀ ਨਹੀਂ ਬਣ ਸਕਦੇ। ਜਿਵੇਂ - ਸਮੇਂ ਪ੍ਰਮਾਣ, ਸੇਵਾ ਦੇ ਚਾਂਸ ਪ੍ਰਮਾਣ, ਪ੍ਰੋਗਰਾਮ
ਪ੍ਰਮਾਣ ਸੇਵਾ ਕਰਦੇ ਹੋ, ਉਸ ਸਮੇਂ ਦੇ ਸੇਵਾ ਦੇ ਫਲਸਵਰੂਪ ਬਾਪ ਦੀ, ਪਰਿਵਾਰ ਦੀ ਅਸ਼ੀਰਵਾਦ ਅਤੇ
ਸਫਲਤਾ ਪ੍ਰਾਪਤ ਕਰਦੇ ਹੋ ਲੇਕਿਨ ਸਦਾਕਾਲ ਦੇ ਲਈ ਨਹੀਂ ਇਸਲਈ ਕਦੇ ਅਸ਼ੀਰਵਾਦ ਦੇ ਕਾਰਨ ਸਹਿਜ ਖ਼ੁਦ
ਵਿੱਚ ਜਾਂ ਸੇਵਾ ਵਿੱਚ ਉੱਨਤੀ ਅਨੁਭਵ ਕਰਦੇ ਹੋ ਅਤੇ ਕਦੀ ਮਿਹਨਤ ਦੇ ਬਾਦ ਸਫ਼ਲਤਾ ਅਨੁਭਵ ਕਰਦੇ ਹੋ
ਕਿਉਂਕਿ ਨਿਰੰਤਰ ਯਾਦ ਅਤੇ ਸੇਵਾ ਦਾ ਬੈਲੈਂਸ ਨਹੀਂ ਹੈ। ਨਿਰੰਤਰ ਸੇਵਾਦਾਰੀ ਕਿਵੇਂ ਬਣ ਸਕਦੇ, ਅੱਜ
ਉਸ ਸੇਵਾ ਦਾ ਮਹੱਤਵ ਸੁਣਾ ਰਹੇ ਹਨ।
ਸਾਰੇ ਦਿਨ ਵਿੱਚ ਵੱਖ - ਵੱਖ ਤਰ੍ਹਾਂ ਨਾਲ ਸੇਵਾ ਕਰ ਸਕਦੇ ਹੋ। ਇਸ ਵਿੱਚ ਇੱਕ ਹੈ ਖ਼ੁਦ ਦੀ ਸੇਵਾ
ਮਤਲਬ ਆਪਣੇ ਉੱਪਰ ਸੰਪੰਨ ਅਤੇ ਸੰਪੂਰਨ ਬਣਨ ਦਾ ਸਦਾ ਅਟੈਂਸ਼ਨ ਰੱਖਣਾ। ਤੁਹਾਡੇ ਇਸ ਪੜ੍ਹਾਈ ਦੇ ਜੋ
ਮੁੱਖ ਸਬਜੈਕਟ ਹਨ, ਉਨ੍ਹਾਂ ਸਭਨਾਂ ਵਿੱਚ ਆਪਣੇ ਨੂੰ ਪਾਸ ਵਿਦ - ਆਨਰ ਬਣਾਉਣਾ ਹੈ। ਇਸ ਵਿੱਚ ਗਿਆਨ
- ਸਵਰੂਪ - ਯਾਦ ਸਵਰੂਪ, ਧਾਰਨਾ - ਸਵਰੂਪ - ਸਭ ਵਿੱਚ ਸੰਪੰਨ ਬਣਨਾ ਹੈ। ਇਹ ਆਪਣੀ ਸੇਵਾ ਸਦਾ
ਬੁੱਧੀ ਵਿੱਚ ਰਹੇ। ਇਹ ਆਪਣੀ ਸੇਵਾ ਖ਼ੁਦ ਹੀ ਤੁਹਾਡੇ ਸੰਪੰਨ ਸਵਰੂਪ ਦਵਾਰਾ ਸੇਵਾ ਕਰਵਾਉਂਦੀ ਰਹਿੰਦੀ
ਹੈ ਲੇਕਿਨ ਇਸ ਦੀ ਵਿਧੀ ਹੈ - ਅਟੈਂਸ਼ਨ ਅਤੇ ਚੈਕਿੰਗ। ਆਪਣੀ ਚੈਕਿੰਗ ਕਰਨੀ ਹੈ, ਦੂਸਰੇ ਦੀ ਨਹੀਂ
ਕਰਨੀ ਹੈ। ਦੂਸਰੀ ਹੈ - ਵਿਸ਼ਵ ਸੇਵਾ ਜੋ ਵੱਖ - ਵੱਖ ਸਾਧਨਾਂ ਦਵਾਰਾ, ਵੱਖ - ਵੱਖ ਵਿਧੀ ਨਾਲ, ਵਾਣੀ
ਦਵਾਰਾ ਜਾਂ ਸਬੰਧ ਸੰਪਰਕ ਦਵਾਰਾ ਕਰਦੇ ਹੋ। ਇਹ ਤਾਂ ਸਭ ਚੰਗੀ ਤਰ੍ਹਾਂ ਨਾਲ ਜਾਣਦੇ ਹੋ। ਤੀਸਰੀ ਹੈ
- ਯਗ ਸੇਵਾ ਜੋ ਤਨ ਅਤੇ ਧਨ ਦਵਾਰਾ ਕਰ ਰਹੇ ਹੋ।
ਚੌਥੀ ਹੈ - ਮਨਸਾ ਸੇਵਾ। ਆਪਣੀ ਸ਼ੁਭ ਭਾਵਨਾ, ਸ੍ਰੇਸ਼ਠ ਕਾਮਨਾ, ਸ੍ਰੇਸ਼ਠ ਵ੍ਰਿਤੀ, ਸ੍ਰੇਸ਼ਠ
ਵਾਇਬ੍ਰੇਸ਼ਨ ਦਵਾਰਾ ਕਿਸੇ ਵੀ ਜਗ੍ਹਾ ਤੇ ਰਹਿੰਦੇ ਹੋਏ ਕਈਆਂ ਆਤਮਾਵਾਂ ਦੀ ਸੇਵਾ ਕਰ ਸਕਦੇ ਹੋ। ਇਸਦੀ
ਵਿਧੀ ਹੈ - ਲਾਈਟ ਹਾਉਸ, ਮਾਈਟ ਹਾਉਸ ਬਣਨਾ। ਲਾਈਟ ਹਾਊਸ ਇੱਕ ਹੀ ਜਗ੍ਹਾ ਤੇ ਸਥਿਤ ਹੁੰਦੇ ਦੂਰ -
ਦੂਰ ਦੀ ਸੇਵਾ ਕਰਦੇ ਹਨ। ਇਵੇਂ ਤੁਸੀਂ ਸਭ ਇੱਕ ਜਗ੍ਹਾ ਤੇ ਹੁੰਦੇਂ ਕਈਆਂ ਦੀ ਸੇਵਾ ਅਰਥ ਨਿਮਿਤ ਬਣ
ਸਕਦੇ ਹੋ। ਇਤਨਾ ਸ਼ਕਤੀਆਂ ਦਾ ਖਜਾਨਾਂ ਜਮਾਂ ਹੈ ਤਾਂ ਸਹਿਜ ਕਰ ਸਕਦੇ ਹੋ। ਇਸ ਵਿੱਚ ਸਥੂਲ ਸਾਧਨ ਅਤੇ
ਚਾਂਸ ਜਾਂ ਸਮੇਂ ਦੀ ਪ੍ਰਾਬਲਮ ਨਹੀਂ ਹੈ। ਸਿਰ੍ਫ ਲਾਈਟ - ਮਾਈਟ ਨਾਲ ਸੰਪੰਨ ਬਣਨ ਦੀ ਲੋੜ ਹੈ। ਸਦਾ
ਮਨ, ਬੁੱਧੀ ਵਿਅਰਥ ਸੋਚਣ ਤੋਂ ਮੁਕਤ ਹੋਣਾ ਚਾਹੀਦਾ ਹੈ, 'ਮਨਮਨਾਭਵ' ਦੇ ਮੰਤ੍ਰ ਦਾ ਸਹਿਜ ਸਵਰੂਪ
ਹੋਣਾ ਚਾਹੀਦਾ ਹੈ। ਇਹ ਚਾਰੋਂ ਤਰ੍ਹਾਂ ਦੀ ਸੇਵਾ ਕੀ ਨਿਰੰਤਰ ਸੇਵਾਧਾਰੀ ਨਹੀਂ ਬਣਾ ਸਕਦੀ? ਚਾਰੋਂ
ਹੀ ਸੇਵਾਵਾਂ ਵਿਚੋਂ ਹਰ ਸਮੇਂ ਕੋਈ ਨਾ ਕੋਈ ਸੇਵਾ ਕਰਦੇ ਰਹੋ ਤਾਂ ਸਹਿਜ ਨਿਰੰਤਰ ਸੇਵਾਧਾਰੀ ਬਣ
ਜਾਵੋਗੇ ਅਤੇ ਨਿਰੰਤਰ ਸੇਵਾਵਾਂ ਤੇ ਹਾਜ਼ਿਰ ਹੋਣ ਦੇ ਕਾਰਨ, ਸਦਾ ਬਿਜ਼ੀ ਰਹਿਣ ਦੇ ਕਾਰਨ ਸਹਿਜ
ਮਾਇਆਜੀਤ ਬਣ ਜਾਵੋਗੇ। ਚਾਰੋਂ ਹੀ ਸੇਵਾਵਾਂ ਵਿਚੋਂ ਜਿਸ ਸਮੇਂ ਜੋ ਸੇਵਾ ਕਰ ਸਕਦੇ ਹੋ ਉਹ ਕਰੋ
ਲੇਕਿਨ ਸੇਵਾ ਤੋੰ ਇੱਕ ਸੈਕਿੰਡ ਵੀ ਵੰਚਿਤ ਨਾ ਰਹੋ। 24 ਘੰਟੇ ਸੇਵਾਧਾਰੀ ਬਣਨਾ ਹੈ। 8 ਘੰਟੇ ਦੇ
ਯੋਗੀ ਜਾਂ ਸੇਵਾਧਾਰੀ ਨਹੀਂ ਲੇਕਿਨ ਨਿਰੰਤਰ ਸੇਵਾਧਾਰੀ। ਸਹਿਜ ਹੈ ਨਾ? ਹੋਰ ਨਹੀਂ ਤਾਂ ਆਪਣੀ ਸੇਵਾ
ਤਾਂ ਚੰਗੀ ਹੈ। ਜਿਸ ਸਮੇਂ ਜੋ ਮੌਕਾ ਮਿਲੇ ਉਹ ਸੇਵਾ ਕਰ ਸਕਦੇ ਹੋ।
ਕਈ ਬੱਚੇ ਸ਼ਰੀਰ ਦੇ ਕਾਰਨ ਜਾਂ ਸਮਾਂ ਨਾ ਮਿਲਣ ਦੇ ਕਾਰਨ ਸਮਝਦੇ ਹਨ ਅਸੀਂ ਤਾਂ ਸੇਵਾ ਕਰ ਨਹੀਂ ਸਕਦੇ
ਹਾਂ। ਲੇਕਿਨ ਜੇਕਰ ਚਾਰੋਂ ਸੇਵਾਵਾਂ ਵਿਚੋਂ ਕੋਈ ਵੀ ਸੇਵਾ ਵਿੱਚ ਵਿਧੀਪੂਰਵਕ ਬਿਜ਼ੀ ਰਹਿੰਦੇ ਹੋ
ਤਾਂ ਸੇਵਾ ਦੀ ਸਬਜੈਕਟਸ ਵਿੱਚ ਮਾਰਕਸ ਜਮਾਂ ਹੁੰਦੀ ਜਾਂਦੀ ਹੈ ਅਤੇ ਇਹ ਮਿਲੇ ਹੋਏ ਨੰਬਰ ਫਾਈਨਲ
ਸੇਵਾ ਵਿੱਚ ਜਮਾਂ ਹੋ ਜਾਣਗੇ। ਜਿਵੇਂ ਵਾਣੀ ਦਵਾਰਾ ਸੇਵਾ ਕਰਨ ਵਾਲਿਆਂ ਦੇ ਮਾਰਕਸ ਜਮਾਂ ਹੁੰਦੇ ਹਨ,
ਉਵੇਂ ਯਗ ਸੇਵਾ ਜਾਂ ਆਪਣੀ ਸੇਵਾ ਜਾਂ ਮਨਸਾ ਸੇਵਾ - ਇਨ੍ਹਾਂ ਦਾ ਵੀ ਇਤਨਾ ਹੀ ਮਹੱਤਵ ਹੈ, ਇਸਦੇ
ਵੀ ਇਨ੍ਹੇ ਹੀ ਨੰਬਰ ਜਮਾਂ ਹੋਣਗੇ। ਹਰ ਤਰ੍ਹਾਂ ਦੀ ਸੇਵਾ ਦੇ ਨੰਬਰ ਇਨ੍ਹੇ ਹੀ ਹਨ। ਲੇਕਿਨ ਜੋ ਚਾਰੋਂ
ਹੀ ਤਰ੍ਹਾਂ ਦੀ ਸੇਵਾ ਕਰਦੇ - ਉਸਦੇ ਵੀ ਉਤਨੇ ਹੀ ਨੰਬਰ ਜਮਾਂ ਹੁੰਦੇ ਜੋ ਇੱਕ ਜਾਂ ਦੋ ਤਰ੍ਹਾਂ ਦੀ
ਸੇਵਾ ਕਰਦੇ, ਉਸਦੇ ਨੰਬਰ ਉਸੇ ਅਨੁਸਾਰ ਜਮਾਂ ਹੁੰਦੇ । ਫਿਰ ਵੀ, ਜੇਕਰ ਚਾਰ ਤਰ੍ਹਾਂ ਦੀ ਨਹੀਂ ਕਰ
ਸਕਦੇ, ਦੋ ਤਰ੍ਹਾਂ ਦੀ ਕਰ ਸਕਦੇ ਹਨ ਤਾਂ ਵੀ ਨਿਰੰਤਰ ਸੇਵਾਧਾਰੀ ਹਨ। ਤਾਂ ਨਿਰੰਤਰ ਦੇ ਕਾਰਨ ਨੰਬਰ
ਵੱਧ ਜਾਂਦੇ ਹਨ ਇਸਲਈ ਬ੍ਰਾਹਮਣ ਜੀਵਨ ਮਤਲਬ ਨਿਰੰਤਰ ਸੇਵਾਧਾਰੀ ਸਹਿਜਯੋਗੀ।
ਜਿਵੇਂ ਯਾਦ ਦਾ ਅਟੈਂਸ਼ਨ ਰੱਖਦੇ ਹੋ ਕਿ ਨਿਰੰਤਰ ਰਹੇ, ਸਦਾ ਯਾਦ ਦਾ ਲਿੰਕ ਜੁੱਟਿਆ ਰਹੇ। ਉਵੇਂ ਸੇਵਾ
ਵਿੱਚ ਵੀ ਸਦਾ ਲਿੰਕ ਜੁੱਟਿਆ ਰਹੇ। ਜਿਵੇਂ ਯਾਦ ਵਿੱਚ ਵੀ ਵੱਖ - ਵੱਖ ਸਥਿਤੀ ਦਾ ਅਨੁਭਵ ਕਰਦੇ ਹੋ
- ਕਦੇ ਬੀਜਰੂਪ ਦਾ, ਕਦੇ ਫਰਿਸ਼ਤਾ ਰੂਪ ਦਾ, ਕਦੇ ਮਨਨ ਦਾ, ਕਦੇ ਰੂਹਰੂਹਾਨ ਦਾ ਲੇਕਿਨ ਸਥਿਤੀ ਵੱਖ
- ਵੱਖ ਹੁੰਦੇ ਵੀ ਯਾਦ ਦੀ ਸਬਜੈਕਟ ਵਿੱਚ ਨਿਰੰਤਰ ਯਾਦ ਵਿੱਚ ਗਿਣਦੇ ਹੋ। ਇਵੇਂ ਇਹ ਵੱਖ - ਵੱਖ
ਸੇਵਾ ਦਾ ਰੂਪ ਹੋਵੇ। ਲੇਕਿਨ ਸੇਵਾ ਦੇ ਬਿਨਾਂ ਜੀਵਨ ਨਹੀਂ। ਸਵਾਸ ਸਵਾਸ ਯਾਦ ਅਤੇ ਸਵਾਸ ਸਵਾਸ ਸੇਵਾ
ਹੋਵੇ - ਇਸ ਨੂੰ ਕਹਿੰਦੇ ਹਨ ਬੈਲੈਂਸ। ਤਾਂ ਹੀ ਹਰ ਵਕਤ ਬਲੈਸਿੰਗ ਪ੍ਰਾਪਤ ਹੋਣ ਦਾ ਅਨੁਭਵ ਸਦਾ
ਕਰਦੇ ਰਹਿਣਗੇ ਅਤੇ ਦਿਲ ਤੋਂ ਸਦਾ ਆਪੇ ਹੀ ਇਹ ਆਵਾਜ ਨਿਕਲੇਗਾ ਕਿ ਅਸੀਰਵਾਦਾਂ ਨਾਲ ਪਲ ਰਹੇ ਹਾਂ,
ਅਸ਼ੀਰਵਾਦ ਨਾਲ, ਉੱਡਦੀ ਕਲਾ ਦੇ ਅਨੁਭਵ ਨਾਲ ਉੱਡ ਰਹੇ ਹਾਂ। ਮਿਹਨਤ ਨਾਲ, ਯੁੱਧ ਤੋਂ ਛੁੱਟ ਜਾਵਾਂਗੇ।
'ਕੀ', 'ਕਿਉਂ', ਕਿਵੇਂ - ਇਨ੍ਹਾਂ ਪ੍ਰਸ਼ਨਾਂ ਤੋਂ ਮੁਕਤ ਹੋ ਸਦਾ ਪ੍ਰਸੰਨ ਰਹੋਗੇ। ਸਫ਼ਲਤਾ ਸਦਾ ਜਨਮ
- ਸਿੱਧ ਅਧਿਕਾਰ ਦੇ ਰੂਪ ਵਿੱਚ ਅਨੁਭਵ ਕਰਦੇ ਰਹੋਗੇ। ਪਤਾ ਨਹੀਂ ਕੀ ਹੋਵੇਗਾ। ਸਫਲਤਾ ਹੋਵੇਗੀ ਜਾਂ
ਨਹੀਂ ਹੋਵੇਗੀ, ਪਤਾ ਨਹੀਂ ਅਸੀਂ ਅੱਗੇ ਚੱਲ ਸਕਾਂਗੇ ਜਾਂ ਨਹੀਂ ਚੱਲ ਸਕਾਂਗੇ - ਇਹ ਪਤਾ ਨਹੀਂ ਦਾ
ਸੰਕਲਪ ਪ੍ਰੀਵਰਤਨ ਹੋਵੇ ਤਾਂ ਮਾਸਟਰ ਤ੍ਰਿਕਾਲਦਰਸ਼ੀ ਸਥਿਤੀ ਦਾ ਅਨੁਭਵ ਕਰੋਗੇ। 'ਵਿਜੇ ਹੋਈ ਪਈ ਹੈ'
- ਇਹ ਨਿਸ਼ਚੇ ਅਤੇ ਨਸ਼ਾ ਸਦਾ ਅਨੁਭਵ ਹੋਵੇਗਾ। ਇਹ ਹੀ ਬਲੈਸਿੰਗ ਦੀਆਂ ਨਿਸ਼ਾਨੀਆਂ ਹਨ। ਸਮਝਾ?
ਬ੍ਰਾਹਮਣ ਜੀਵਨ ਵਿਚ, ਮਹਾਨ ਯੁਗ ਵਿੱਚ ਬਾਪਦਾਦਾ ਦੇ ਅਧਿਕਾਰੀ ਬਣ ਫਿਰ ਵੀ ਮਿਹਨਤ ਕਰਨੀ ਪਵੇ, ਸਦਾ
ਯੁੱਧ ਦੀ ਸਥਿਤੀ ਵਿੱਚ ਹੀ ਜੀਵਨ ਬਿਤਾਉਣ - ਇਹ ਬੱਚਿਆਂ ਦੀ ਮਿਹਨਤ ਦੀ ਜੀਵਨ ਬਾਪਦਾਦਾ ਤੋਂ ਵੇਖੀ
ਨਹੀਂ ਜਾਂਦੀ ਇਸਲਈ ਨਿਰੰਤਰ ਯੋਗੀ, ਨਿਰੰਤਰ ਸੇਵਾਧਾਰੀ ਬਣੋ। ਸਮਝਾ? ਅੱਛਾ।
ਪੁਰਾਣੇ ਬੱਚਿਆਂ ਦੀ ਆਸ਼ਾ ਪੂਰੀ ਹੋ ਗਈ ਨਾ। ਪਾਣੀ ਦੀ ਸੇਵਾ ਕਰਨ ਵਾਲੇ ਸੇਵਾਧਾਰੀ ਬੱਚਿਆਂ ਨੂੰ
ਆਫ਼ਰੀਨ (ਸ਼ਾਬਾਸ) ਹੈ ਜੋ ਅਨੇਕ ਬੱਚਿਆਂ ਦੀਆਂ ਆਸ਼ਾਵਾਂ ਨੂੰ ਪੂਰਨ ਕਰਨ ਵਿੱਚ ਰਾਤ - ਦਿਨ ਸਹਿਯੋਗੀ
ਹਨ। ਨਿਦ੍ਰਾ ਜੀਤ ਬਣ ਗਏ ਜੋ ਪ੍ਰਾਕ੍ਰਿਤੀ ਜੀਤ ਵੀ ਬਣ ਗਏ। ਤਾਂ ਮਧੂਬਨ ਦੇ ਸੇਵਾਧਾਰੀਆਂ ਨੂੰ,
ਭਾਵੇਂ ਪਲਾਨ ਬਨਾਉਣ ਵਾਲੇ, ਭਾਵੇਂ ਪਾਣੀ ਲਿਆਉਣ ਵਾਲੇ, ਭਾਵੇਂ ਆਰਾਮ ਨਾਲ ਰਸੀਵ ਕਰਨ ਵਾਲੇ,
ਰਹਾਉਣ ਵਾਲੇ, ਭੋਜਨ ਸਮੇਂ ਤੇ ਤਿਆਰ ਕਰਨ ਵਾਲੇ - ਜੋ ਵੱਖ - ਵੱਖ ਸੇਵਾ ਦੇ ਨਿਮਿਤ ਹਨ, ਉਨ੍ਹਾਂ
ਸਭਨਾਂ ਨੂੰ ਥੈਂਕਸ ਦੇਣਾ। ਬਾਪਦਾਦਾ ਤੇ ਦੇ ਹੀ ਰਹੇ ਹਨ। ਦੁਨੀਆਂ ਪਾਣੀ - ਪਾਣੀ ਕਰਕੇ ਚਿਲਾਉਂਦੀ
ਪਈ ਹੈ ਅਤੇ ਬਾਪ ਦੇ ਬੱਚੇ ਕਿੰਨਾਂ ਸਹਿਜ ਕੰਮ ਚਲਾ ਰਹੇ ਹਨ! ਬਾਪਦਾਦਾ ਸਾਰੇ ਬੱਚਿਆਂ ਦੀ ਸੇਵਾ
ਵੇਖਦੇ ਰਹਿੰਦੇ ਹਨ। ਕਿੰਨਾਂ ਆਰਾਮ ਨਾਲ ਤੁਸੀਂ ਲੋਕਾਂ ਨੂੰ ਮਧੂਬਨ ਨਿਵਾਸੀ ਨਿਮਿਤ ਬਣ ਚਾਂਸ ਦਵਾ
ਰਹੇ ਹੋ! ਤੁਸੀਂ ਵੀ ਸਹਿਯੋਗੀ ਬਣੇ ਹੋ ਨਾ? ਜਿਵੇਂ ਉਹ ਸਹਿਯੋਗੀ ਬਣੇ ਹਨ ਤਾਂ ਤੁਹਾਨੂੰ ਉਸ ਦਾ ਫਲ
ਮਿਲ ਰਿਹਾ ਹੈ, ਉਵੇਂ ਹੀ ਤੁਸੀਂ ਸਭ ਵੀ ਹਰ ਕੰਮ ਵਿੱਚ ਜਿਵੇਂ ਦਾ ਸਮਾਂ ਉਸੇ ਅਨੁਸਾਰ ਚਲਦੇ ਰਹੋਗੇ
ਤਾਂ ਤੁਹਾਡੇ ਸਹਿਯੋਗ ਦਾ ਫਲ ਹੋਰਾਂ ਬ੍ਰਾਹਮਣਾਂ ਨੂੰ ਵੀ ਮਿਲਦਾ ਰਹੇਗਾ।
ਬਾਪਦਾਦਾ ਮੁਸਕਰਾ ਰਹੇ ਸਨ - ਸਤਿਯੁਗ ਵਿੱਚ ਦੁੱਧ ਦੀਆਂ ਨਦੀਆਂ ਬਹਿਣਗੀਆਂ, ਘਿਓ ਤਾਂ ਬਣ ਗਿਆ ਨਾ।
ਘਿਓ ਦੀ ਨਦੀ ਨਲਕੇ ਵਿੱਚ ਆ ਰਹੀ ਹੈ। ਪਾਣੀ ਘਿਓ ਬਣ ਗਿਆ ਤਾਂ ਅਮੁੱਲ ਹੋ ਗਿਆ ਨਾ। ਇਸੇ ਤਰੀਕੇ
ਨਾਲ ਅਨੇਕਾਂ ਨੂੰ ਚਾਂਸ ਦਿੰਦੇ ਰਹੋਗੇ। ਫਿਰ ਵੀ ਵੇਖੋ, ਦੁਨੀਆਂ ਵਿੱਚ ਤੁਹਾਡੇ ਵਿੱਚ ਅਤੇ
ਬ੍ਰਾਹਮਣਾਂ ਵਿੱਚ ਫ਼ਰਕ ਹੈ ਨਾ। ਕਈਆਂ ਜਗ੍ਹਾ ਨਾਲੋਂ ਫਿਰ ਵੀ ਤੁਹਾਨੂੰ ਲੋਕਾਂ ਨੂੰ ਬਹੁਤ ਆਰਾਮ ਹੈ
ਅਤੇ ਅਭਿਆਸ ਵੀ ਹੋ ਰਿਹਾ ਹੈ ਇਸਲਈ ਰਾਜ਼ਯੁਕਤ ਬਣ ਹਰ ਪ੍ਰਸਥਿਤੀ ਵਿੱਚ ਰਾਜ਼ੀ ਰਹਿਣ ਦਾ ਅਭਿਆਸ
ਵਧਾਉਂਦੇ ਚੱਲੋ। ਅੱਛਾ।
ਸ੍ਰਵ ਨਿਰੰਤਰ ਯੋਗੀ, ਨਿਰੰਤਰ ਸੇਵਾਧਾਰੀ ਸ੍ਰੇਸ਼ਠ ਆਤਮਾਵਾਂ ਨੂੰ, ਸਦਾ ਤ੍ਰਿਕਾਲਦਰਸ਼ੀ ਬਣ ਸਫ਼ਲਤਾ
ਦੇ ਅਧਿਕਾਰ ਨੂੰ ਅਨੁਭਵ ਕਰਨ ਵਾਲੇ, ਸਦਾ ਪ੍ਰਸੰਨਚਿਤ, ਸੰਤੁਸ਼ਟ, ਸ੍ਰੇਸ਼ਠ ਆਤਮਾਵਾਂ ਨੂੰ, ਹਰ
ਸੈਕਿੰਡ ਬਲੈਸਿੰਗ ਦੇ ਅਨੁਭਵ ਕਰਨ ਵਾਲੇ ਬੱਚਿਆਂ ਨੂੰ ਵਿਧਾਤਾ, ਵਰਦਾਤਾ ਬਾਪਦਾਦਾ ਦਾ ਯਾਦਪਿਆਰ ਅਤੇ
ਨਮਸਤੇ।
ਦਾਦੀ ਜੀ :- ਸੰਕਲਪ ਕੀਤਾ ਅਤੇ ਸ੍ਰਵ ਨੂੰ ਸ੍ਰੇਸ਼ਠ ਸੰਕਲਪ ਦਾ ਫਲ ਮਿਲ ਗਿਆ। ਕਿੰਨੇ ਅਸ਼ੀਰਵਾਦਾਂ
ਦੀਆਂ ਮਾਲਾਵਾਂ ਪੈਂਦੀਆਂ ਹਨ! ਜੋ ਨਿਮਿਤ ਬਣਦੇ ਹਨ ਉਨ੍ਹਾਂ ਦੇ ਵੀ, ਬਾਪ ਦੇ ਨਾਲ - ਨਾਲ ਗੁਣ ਤਾਂ
ਗਾਉਂਦੇ ਹਨ ਨਾ ਇਸਲਈ ਤਾਂ ਬਾਪ ਦੇ ਨਾਲ ਬੱਚਿਆਂ ਦੀ ਵੀ ਪੂਜਾ ਹੁੰਦੀ ਹੈ, ਇਕੱਲੇ ਬਾਪ ਦੀ ਨਹੀਂ
ਹੁੰਦੀ। ਸਾਰਿਆਂ ਨੂੰ ਕਿੰਨੀ ਖੁਸ਼ੀ ਪ੍ਰਾਪਤ ਹੋ ਰਹੀ ਹੈ! ਇਹ ਆਸ਼ੀਰਵਾਦਾਂ ਦੀਆਂ ਮਾਲਾਵਾਂ ਭਗਤੀ
ਵਿੱਚ ਮਾਲਾਵਾਂ ਦੀਆਂ ਅਧਿਕਾਰੀ ਬਣਾਉਂਦੀਆਂ ਹਨ!
ਪਾਰਟੀਆਂ ਨਾਲ
ਅਵਿਅਕਤ ਬਾਪ ਦੀ ਮੁਲਾਕਾਤ
1)ਤੁਸੀਂ ਸਾਰੀਆਂ ਸ੍ਰੇਸ਼ਠ ਆਤਮਾਵਾਂ ਸਾਰਿਆਂ ਦੀ ਪਿਆਸ ਬੁਝਾਉਣ ਵਾਲੇ ਹੋ ਨਾ? ਉਹ ਹੈ ਸਥੂਲ ਪਾਣੀ
ਅਤੇ ਤੁਹਾਡੇ ਕੋਲ ਹੈ - 'ਗਿਆਨ ਅੰਮ੍ਰਿਤ' । ਜਲ ਅਲਪਕਾਲ ਦੀ ਪਿਆਸ ਬੁਝਾ ਕੇ ਤ੍ਰਿਪਤ ਆਤਮਾ ਬਣਾ
ਦਿੰਦਾ ਹੈ। ਤਾਂ ਸਾਰੀਆਂ ਆਤਮਾਵਾਂ ਨੂੰ ਅੰਮ੍ਰਿਤ ਦਵਾਰਾ ਤ੍ਰਿਪਤ ਕਰਨ ਦੇ ਨਿਮਿਤ ਬਣੇ ਹੋਏ ਹੋ
ਨਾ। ਇਹ ਉਮੰਗ ਸਦਾ ਰਹਿੰਦਾ ਹੈ? ਕਿਉਂਕਿ ਪਿਆਸ ਬੁਝਾਉਣਾ - ਇਹ ਮਹਾਨ ਪੁੰਨ ਹੈ। ਪਿਆਸੇ ਦੀ ਪਿਆਸ
ਬੁਝਾਉਣ ਵਾਲੇ ਹੋ। ਜਿਵੇਂ ਪਿਆਸ ਨਾਲ ਮਨੁੱਖ ਤੜਫਦੇ ਹਨ, ਜੇਕਰ ਪਾਣੀ ਨਾ ਮਿਲੇ ਤਾਂ ਪਿਆਸ ਨਾਲ
ਤੜਫਣਗੇ ਨਾ! ਇਵੇਂ ਗਿਆਨ ਅੰਮ੍ਰਿਤ ਨਾ ਮਿਲਣ ਕਾਰਨ ਆਤਮਾਵਾਂ ਦੁਖ ਅਤੇ ਅਸ਼ਾਂਤੀ ਨਾਲ ਤੜਫ ਰਹੀਆਂ
ਹਨ। ਤਾਂ ਉਨ੍ਹਾਂ ਨੂੰ ਗਿਆਨ ਅੰਮ੍ਰਿਤ ਦੇਕੇ ਪਿਆਸ ਬੁਝਾਉਣ ਵਾਲੀਆਂ ਪੁੰਨ ਆਤਮਾਵਾਂ ਹੋ। ਤਾਂ
ਪੁੰਨ ਦਾ ਖਾਤਾ ਅਨੇਕ ਜਨਮਾਂ ਲਈ ਜਮਾਂ ਕਰ ਰਹੇ ਹੋ ਨਾ? ਇੱਕ ਜਨਮ ਵਿੱਚ ਹੀ ਅਨੇਕ ਜਨਮਾਂ ਦਾ ਖਾਤਾ
ਜਮਾਂ ਕਰ ਰਹੇ ਹੋ ਨਾ? ਇੱਕ ਜਨਮ ਵਿੱਚ ਹੀ ਕਈਆਂ ਜਨਮਾਂ ਦਾ ਖਾਤਾ ਜਮਾਂ ਹੁੰਦਾ ਹੈ। ਤਾਂ ਤੁਸੀਂ
ਇਤਨਾ ਜਮਾਂ ਕਰ ਲਿਆ ਹੈ ਨਾ? ਇੰਨੇ ਮਾਲਾਮਾਲ ਬਣ ਗਏ ਜੋ ਦੂਜਿਆਂ ਨੂੰ ਵੀ ਵੰਡ ਸਕਦੇ ਹੋ! ਆਪਣੇ ਲਈ
ਵੀ ਜਮਾਂ ਕੀਤਾ ਅਤੇ ਦੂਸਰਿਆਂ ਨੂੰ ਵੀ ਦੇਣ ਵਾਲੇ ਦਾਤਾ ਬਣ ਗਏ। ਤਾਂ ਸਦਾ ਇਹ ਚੈਕ ਕਰੋ ਕਿ ਸਾਰੇ
ਦਿਨ ਵਿੱਚ ਪੁੰਨ ਆਤਮਾ ਬਣੇ, ਪੁੰਨ ਦਾ ਕੰਮ ਕੀਤਾ ਜਾਂ ਆਪਣੇ ਲਈ ਹੀ ਖਾਧਾ - ਪੀਤਾ ਮੌਜ ਕੀਤਾ? ਜਮਾਂ
ਕਰਨ ਵਾਲੇ ਨੂੰ ਸਮਝਦਾਰ ਕਿਹਾ ਜਾਂਦਾ ਹੈ, ਜੋ ਕਮਾਏ ਅਤੇ ਖਾਵੇ ਉਸਨੂੰ ਸਮਝਦਾਰ ਨਹੀਂ ਕਹਾਂਗੇ।
ਜਿਵੇਂ ਭੋਜਨ ਖਾਣ ਲਈ ਫੁਰਸਤ ਕੱਢਦੇ ਹੋ ਕਿਉਂਕਿ ਜਰੂਰੀ ਹੈ, ਇਵੇਂ ਹੀ ਇਹ ਪੁੰਨ ਦਾ ਕੰਮ ਕਰਨਾ ਵੀ
ਜਰੂਰੀ ਹੈ। ਤਾਂ ਸਦਾ ਹੀ ਪੁੰਨ ਆਤਮਾ ਹੋ, ਕਦੇ - ਕਦੇ ਦੀ ਨਹੀਂ। ਚਾਂਸ ਮਿਲੇ ਤਾਂ ਕਰੀਏ, ਨਹੀਂ।
ਚਾਂਸ ਲੈਣਾ ਹੈ। ਸਮੇਂ ਮਿਲੇਗਾ ਨਹੀਂ, ਸਮੇਂ ਕੱਢਣਾ ਹੈ, ਤਾਂ ਜਮਾਂ ਕਰ ਸਕਾਂਗੇ। ਇਸ ਸਮੇਂ ਜਿੰਨੀ
ਵੀ ਭਾਗਿਆ ਦੀ ਲਕੀਰ ਖਿੱਚਣੀ ਚਾਹੋ, ਉਤਨੀ ਖਿੱਚ ਸਕਦੇ ਹੋ ਕਿਉਂਕਿ ਬਾਪ ਭਾਗਿਆਵਿਧਾਤਾ ਅਤੇ ਵਰਦਾਤਾ
ਹੈ। ਸ੍ਰੇਸ਼ਠ ਨਾਲੇਜ ਦੀ ਕਲਮ ਬਾਪ ਨੇ ਆਪਣੇ ਬੱਚਿਆਂ ਨੂੰ ਦੇ ਦਿੱਤੀ ਹੈ। ਇਸ ਕਲਮ ਨਾਲ ਜਿੰਨੀ ਲੰਬੀ
ਲਕੀਰ ਖਿੱਚਣੀ ਚਾਹੋ, ਖਿੱਚ ਸਕਦੇ ਹੋ। ਅੱਛਾ।
2)ਸਾਰੇ ਰਾਜਰਿਸ਼ੀ ਹੋ ਨਾ? ਰਾਜ ਮਤਲਬ ਅਧਿਕਾਰੀ ਅਤੇ ਰਿਸ਼ੀ ਮਤਲਬ ਤਪੱਸਵੀ। ਤਪੱਸਿਆ ਦਾ ਬਲ ਸਹਿਜ
ਪ੍ਰੀਵਰਤਨ ਕਰਵਾਉਣ ਦਾ ਆਧਾਰ ਹੈ। ਪ੍ਰਮਾਤਮ ਲਗਨ ਨਾਲ ਖ਼ੁਦ ਨੂੰ ਅਤੇ ਵਿਸ਼ਵ ਨੂੰ ਸਦਾ ਦੇ ਲਈ
ਨਿਰਵਿਘਨ ਬਣਾ ਸਕਦੇ ਹੋ। ਨਿਰਵਿਘਨ ਬਣਨਾ ਅਤੇ ਨਿਰਵਿਘਨ ਬਣਾਉਣਾ - ਇਹ ਹੀ ਸੇਵਾ ਕਰਦੇ ਹੋ ਨਾ। ਕਈ
ਤਰ੍ਹਾਂ ਦੇ ਵਿਘਣਾਂ ਤੋਂ ਸ੍ਰਵ ਆਤਮਾਵਾਂ ਨੂੰ ਮੁਕਤ ਕਰਨ ਵਾਲੇ ਹੋ। ਤਾਂ ਜੀਵਨਮੁਕਤ ਦਾ ਵਰਦਾਨ
ਬਾਪ ਤੋਂ ਲੈਕੇ ਦੂਸਰਿਆਂ ਨੂੰ ਦਵਾਉਣ ਵਾਲੇ ਹੋ ਨਾ। ਨਿਰਬੰਧਨ ਮਤਲਬ ਜੀਵਨਮੁਕਤ।
3)ਹਿੰਮਤੇ ਬੱਚੇ ਮਦਦੇ ਬਾਪ। ਬੱਚਿਆਂ ਦੀ ਹਿਮੰਤ ਤੇ ਸਦਾ ਬਾਪ ਦੀ ਮਦਦ ਪਦਮਗੁਣਾ ਪ੍ਰਾਪਤ ਹੁੰਦੀ
ਹੈ। ਬੋਝ ਤਾਂ ਬਾਪ ਦੇ ਉਪਰ ਹੈ। ਲੇਕਿਨ ਟਰੱਸਟੀ ਬਣ ਸਦਾ ਬਾਪ ਦੀ ਯਾਦ ਨਾਲ ਅੱਗੇ ਵੱਧਦੇ ਰਹੋ।
ਬਾਪ ਦੀ ਯਾਦ ਹੀ ਛਤ੍ਰਛਾਇਆ ਹੈ। ਪਿਛਲਾ ਹਿਸਾਬ ਸੂਲੀ ਹੈ ਲੇਕਿਨ ਬਾਪ ਦੀ ਮਦਦ ਨਾਲ ਕੰਡਾ ਬਣ ਜਾਂਦਾ
ਹੈ। ਪ੍ਰਸਥਿਤੀਆਂ ਆਉਣੀਆਂ ਜਰੂਰ ਹਨ ਕਿਉਂਕਿ ਸਭ ਕੁਝ ਇੱਥੇ ਹੀ ਚੁਕਤੂ ਕਰਨਾ ਹੈ। ਲੇਕਿਨ ਬਾਪ ਦੀ
ਮਦਦ ਕੰਡਾ ਬਣਾ ਦਿੰਦੀ ਹੈ, ਵੱਡੀ ਗੱਲ ਨੂੰ ਛੋਟਾ ਬਣਾ ਦਿੰਦੀ ਹੈ ਕਿਉਂਕਿ ਵੱਡਾ ਬਾਪ ਤੁਹਾਡੇ ਨਾਲ
ਹੈ। ਸਦਾ ਨਿਸ਼ਚੇ ਨਾਲ ਅੱਗੇ ਵੱਧਦੇ ਰਹੋ। ਹਰ ਕਦਮ ਵਿੱਚ ਟਰੱਸਟੀ, ਟਰੱਸਟੀ ਮਤਲਬ ਸਭ ਕੁਝ ਤੇਰਾ,
ਮੇਰਾ - ਪਨ ਖ਼ਤਮ। ਗ੍ਰਹਿਸਥੀ ਮਤਲਬ ਮੇਰਾ। ਤੇਰਾ ਹੋਵੇਗਾ ਤਾਂ ਵੱਡੀ ਗੱਲ ਛੋਟੀ ਹੋ ਜਾਵੇਗੀ ਅਤੇ
ਮੇਰਾ ਹੋਵੇਗਾ ਤਾਂ ਛੋਟੀ ਗੱਲ ਵੱਡੀ ਹੋ ਜਾਵੇਗੀ। ਤੇਰਾ - ਪਨ ਹਲਕਾ ਬਣਾਉਂਦਾ ਹੈ ਅਤੇ ਮੇਰਾ - ਪਨ
ਭਾਰੀ ਬਣਾਉਂਦਾ ਹੈ। ਤਾਂ ਜਦੋਂ ਵੀ ਭਾਰੀ ਮਹਿਸੂਸ ਕਰੋ ਤਾਂ ਚੈਕ ਕਰੋ ਕਿ ਕਿਤੇ ਮੇਰਾ - ਪਨ ਤੇ ਨਹੀਂ
ਹੈ। ਮੇਰੇ ਨੂੰ ਤੇਰੇ ਵਿੱਚ ਬਦਲੀ ਕਰ ਦੇਵੋ ਤਾਂ ਉਸੇ ਘੜੀ ਹਲਕੇ ਹੋ ਜਾਵੋਗੇ, ਸਾਰਾ ਬੋਝ ਇੱਕ
ਸੈਕਿੰਡ ਵਿੱਚ ਖ਼ਤਮ ਹੋ ਜਾਵੇਗਾ। ਅੱਛਾ।
ਵਰਦਾਨ:-
ਸੰਤੁਸ਼ਟਤਾ ਦੀ
ਵਿਸ਼ੇਸ਼ਤਾ ਅਤੇ ਸ੍ਰੇਸ਼ਠਤਾ ਦਵਾਰਾ ਸ੍ਰਵ ਦੇ ਇਸ਼ਟ ਬਣਨ ਵਾਲੇ ਵਰਦਾਨੀ ਮੂਰਤ ਭਵ
ਜੋ ਸਦਾ ਖ਼ੁਦ ਤੋਂ ਅਤੇ
ਦੂਸਰਿਆਂ ਤੋਂ ਸੰਤੁਸ਼ਟ ਰਹਿੰਦੇ ਹਨ ਉਹ ਹੀ ਅਨੇਕ ਆਤਮਾਵਾਂ ਦੇ ਇਸ਼ਟ ਜਾਂ ਅਸ਼ਟ ਦੇਵਤਾ ਬਣ ਸਕਦੇ ਹਨ।
ਸਭ ਤੋਂ ਵੱਡੇ ਤੋਂ ਵੱਡਾ ਗੁਣ ਕਹੋ, ਦਾਨ ਕਹੋ ਜਾਂ ਵਿਸ਼ੇਸ਼ਤਾ ਜਾਂ ਸ੍ਰੇਸ਼ਠਤਾ ਕਹੋ - ਉਹ ਸੰਤੁਸ਼ਟਤਾ
ਹੀ ਹੈ। ਸੰਤੁਸ਼ੱਟ ਆਤਮਾ ਹੀ ਪ੍ਰਭੁਪ੍ਰਿਯ, ਲੋਕਪ੍ਰਿਯ ਅਤੇ ਖ਼ੁਦ ਪ੍ਰਿਯ ਹੁੰਦੀ ਹੈ ਅਜਿਹੀ ਸੰਤੁਸ਼ਟ
ਆਤਮਾ ਹੀ ਵਰਦਾਨੀ ਰੂਪ ਵਿੱਚ ਪ੍ਰਸਿੱਧ ਹੋਵੇਗੀ। ਹੁਣ ਅੰਤ ਦੇ ਸਮੇਂ ਵਿੱਚ ਮਹਾਂਦਾਨੀ ਤੋਂ ਵੀ
ਜ਼ਿਆਦਾ ਵਰਦਾਨੀ ਰੂਪ ਦਵਾਰਾ ਸੇਵਾ ਹੋਵੇਗੀ।
ਸਲੋਗਨ:-
ਵਿਜੇਈ ਰਤਨ ਉਹ
ਹਨ ਜਿਸਦੇ ਮਸਤਕ ਤੇ ਸਦਾ ਵਿਜੇ ਦਾ ਤਿਲਕ ਚਮਕਦਾ ਹੋਵੇ।
ਸੂਚਨਾ :-
ਅੱਜ ਮਹੀਨੇ ਦਾ ਤੀਜਾ
ਐਤਵਾਰ ਅੰਤਰਰਾਸ਼ਟਰੀ ਯੋਗ ਦਿਵਸ ਹੈ। ਸਾਰੇ ਭਾਈ - ਭੈਣ ਸ਼ਾਮ 6.30 ਤੋਂ 7.30 ਵਜੇ ਤੱਕ ਵਿਸ਼ੇਸ਼ ਯੋਗ
ਅਭਿਆਸ ਵਿੱਚ ਆਪਣੇ ਪੂਰਵਜ ਸਵਰੂਪ ਨੂੰ ਇਮਰਜ ਕਰੋ। ਅਤੇ ਪੂਰੇ ਬ੍ਰਿਖ ਨੂੰ ਸ੍ਰਵ ਸ਼ਕਤੀਆਂ ਨੂੰ
ਸਕਾਸ਼ ਦੇਣ ਦੀ ਸੇਵਾ ਕਰੋ।