21-11-20 ਸਵੇਰੇ ਦੀ ਮੁਰਲੀ ਓਮ ਸ਼ਾਂਤੀ "ਬਾਪਦਾਦਾ” ਮਧੂਬਨ


"ਮਿੱਠੇ ਬੱਚੇ:- ਇਹ ਸੰਗਮਯੁਗ ਸਰਵੋਤਮ ਬਣਨ ਦਾ ਸ਼ੁਭ ਸਮਾਂ ਹੈ, ਕਿਉਂਕਿ ਇਸੇ ਸਮੇਂ ਬਾਪ ਤੁਹਾਨੂੰ ਨਰ ਤੋਂ ਨਰਾਇਣ ਬਣਨ ਦੀ ਪੜ੍ਹਾਈ ਪੜ੍ਹਾਉਂਦੇ ਹਨ"

ਪ੍ਰਸ਼ਨ:-

ਤੁਸੀਂ ਬੱਚਿਆਂ ਦੇ ਕੋਲ ਅਜਿਹੀ ਕਿਹੜੀ ਨਾਲੇਜ ਹੈ? ਜਿਸ ਦੇ ਕਾਰਨ ਤੁਸੀਂ ਕਿਸੇ ਵੀ ਹਾਲਾਤ ਵਿੱਚ ਰੋ ਨਹੀਂ ਸਕਦੇ?

ਉੱਤਰ:-

ਤੁਹਾਡੇ ਕੋਲ ਇਸ ਬਣੇ ਬਣਾਏ ਡਰਾਮੇ ਦੀ ਨਾਲੇਜ ਹੈ, ਤੁਸੀਂ ਜਾਣਦੇ ਹੀ ਹੋ ਇਸ ਦੇ ਵਿੱਚ ਹਰ ਆਤਮਾ ਦਾ ਆਪਣਾ ਪਾਰ੍ਟ ਹੈ, ਬਾਪ ਸਾਨੂੰ ਸੁਖ ਦਾ ਵਰਸਾ ਦੇ ਰਹੇ ਹਨ ਫਿਰ ਅਸੀਂ ਰੋ ਕਿਵੇਂ ਸਕਦੇ। ਪਰਵਾਹ ਸੀ ਪਾਰ ਬ੍ਰਹਮ ਵਿੱਚ ਰਹਿਣ ਵਾਲੇ ਦੀ, ਉਹ ਮਿਲ ਗਿਆ ਬਾਕੀ ਹੋਰ ਕੀ ਚਾਹੀਦਾ। ਬਖ਼ਤਾਵਰ ਬੱਚੇ ਕਦੇ ਰੋਂਦੇ ਨਹੀਂ।

ਓਮ ਸ਼ਾਂਤੀ। ਰੂਹਾਨੀ ਬਾਪ ਬੈਠ ਬੱਚਿਆਂ ਨੂੰ ਇੱਕ ਗੱਲ ਸਮਝਾਉਂਦੇ ਹਨ। ਚਿੱਤਰਾਂ ਵਿੱਚ ਵੀ ਇਵੇਂ ਲਿਖਣਾ ਹੈ ਕਿ ਤ੍ਰਿਮੂਰਤੀ ਸ਼ਿਵਬਾਬਾ ਆਪਣੇ ਬੱਚਿਆਂ ਪ੍ਰਤੀ ਸਮਝਾਉਂਦੇ ਹਨ। ਤੁਸੀਂ ਵੀ ਕਿਸੇ ਨੂੰ ਸਮਝਾਉਂਦੇ ਹੋ ਤਾਂ ਤੁਸੀਂ ਆਤਮਾ ਕਹੋਗੇ - ਸ਼ਿਵਬਾਬਾ ਇਵੇਂ ਕਹਿੰਦੇ ਹਨ। ਇਹ ਬਾਪ ਵੀ ਕਹਿਣਗੇ - ਬਾਬਾ ਤੁਹਾਨੂੰ ਸਮਝਾਉਂਦੇ ਹਨ। ਇੱਥੇ ਮਨੁੱਖ, ਮਨੁੱਖ ਨੂੰ ਨਹੀਂ ਸਮਝਾਉਂਦੇ ਹਨ ਲੇਕਿਨ ਪ੍ਰਮਾਤਮਾ ਆਤਮਾਵਾਂ ਨੂੰ ਸਮਝਾਉਂਦੇ ਹਨ ਜਾਂ ਆਤਮਾ, ਆਤਮਾ ਨੂੰ ਸਮਝਾਉਂਦੀ ਹੈ। ਗਿਆਨ ਸਾਗਰ ਤੇ ਸ਼ਿਵਬਾਬਾ ਹੀ ਹੈ ਅਤੇ ਉਹ ਹੈ ਰੂਹਾਨੀ ਬਾਪ। ਇਸ ਸਮੇਂ ਰੂਹਾਨੀ ਬੱਚਿਆਂ ਨੂੰ ਰੂਹਾਨੀ ਬਾਪ ਤੋਂ ਵਰਸਾ ਮਿਲਦਾ ਹੈ। ਜਿਸਮਾਨੀ ਹੰਕਾਰ ਇੱਥੇ ਛੱਡਣਾ ਪੈਂਦਾ ਹੈ। ਇਸ ਸਮੇਂ ਤੁਹਾਨੂੰ ਦੇਹੀ - ਅਭਿਮਾਨੀ ਬਣ ਬਾਪ ਨੂੰ ਯਾਦ ਕਰਨਾ ਹੈ। ਕਰਮ ਵੀ ਭਾਵੇਂ ਕਰੋ, ਧੰਧਾ ਧੋਰੀ ਆਦਿ ਚਲਾਉਂਦੇ ਰਹੋ, ਬਾਕੀ ਜਿਨ੍ਹਾਂ ਸਮੇਂ ਮਿਲੇ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋਗੇ ਤਾਂ ਵਿਕਰਮ ਵਿਨਾਸ਼ ਹੋਣਗੇ। ਤੁਸੀਂ ਜਾਣਦੇ ਹੋ ਸ਼ਿਵਬਾਬਾ ਇਸ ਵਿੱਚ ਆਇਆ ਹੋਇਆ ਹੈ। ਉਹ ਸੱਤ ਹੈ, ਚੇਤੰਨ ਹਨ। ਸੱਤ ਚਿੱਤ ਆਨੰਦ ਸਵਰੂਪ ਕਹਿੰਦੇ ਹਨ। ਬ੍ਰਹਮਾ, ਵਿਸ਼ਨੂੰ, ਸ਼ੰਕਰ ਜਾਂ ਕਿਸੇ ਵੀ ਮਨੁੱਖ ਮਾਤਰ ਦੀ ਇਹ ਮਹਿਮਾ ਨਹੀਂ ਹੈ। ਉੱਚ ਤੇ ਉੱਚ ਭਗਵਾਨ ਇੱਕ ਹੀ ਹੈ, ਉਹ ਹੈ ਸੁਪ੍ਰੀਮ ਸੋਲ। ਇਹ ਗਿਆਨ ਵੀ ਤੁਹਾਨੂੰ ਇਸ ਸਮੇਂ ਹੈ। ਫਿਰ ਕਦੇ ਮਿਲਣਾ ਨਹੀਂ ਹੈ। ਹਰ 5 ਹਜ਼ਾਰ ਵਰ੍ਹੇ ਬਾਦ ਬਾਪ ਆਉਂਦੇ ਹਨ, ਤੁਹਾਨੂੰ ਆਤਮ - ਅਭਿਮਾਨੀ ਬਣਾ ਬਾਪ ਨੂੰ ਯਾਦ ਕਰਵਾਉਣ ਲਈ, ਜਿਸ ਨਾਲ ਤੁਸੀਂ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਦੇ ਹੋ, ਹੋਰ ਕੋਈ ਉਪਾਅ ਨਹੀਂ। ਭਾਵੇਂ ਮਨੁੱਖ ਪੁਕਾਰਦੇ ਵੀ ਹਨ - ਹੇ ਪਤਿਤ - ਪਾਵਨ ਆਵੋ ਪਰ ਅਰਥ ਨਹੀਂ ਸਮਝਦੇ। ਪਤਿਤ - ਪਾਵਨ ਸੀਤਾਰਾਮ ਕਹਿਣ ਤਾਂ ਵੀ ਠੀਕ ਹੈ। ਤੁਸੀਂ ਸਭ ਸਿਤਾਵਾਂ ਅਤੇ ਭਗਤੀਆਂ ਹੋ। ਉਹ ਹੈ ਇੱਕ ਰਾਮ ਭਗਵਾਨ, ਤੁਹਾਨੂੰ ਭਗਤਾਂ ਨੂੰ ਫਲ ਚਾਹੀਦਾ ਹੈ ਭਗਵਾਨ ਦਵਾਰਾ। ਮੁਕਤੀ ਜਾਂ ਜੀਵਨ ਮੁਕਤੀ ਦਾ ਦਾਤਾ ਉਹ ਇੱਕ ਹੀ ਬਾਪ ਹੈ। ਡਰਾਮੇ ਵਿੱਚ ਉੱਚ ਤੋਂ ਉੱਚ ਪਾਰ੍ਟ ਵਾਲੇ ਵੀ ਹੁੰਦੇ ਹਨ ਅਤੇ ਨੀਚ ਪਾਰਟ ਵਾਲੇ ਵੀ ਹੁੰਦੇ ਹਨ। ਇਹ ਬੇਹੱਦ ਦਾ ਡਰਾਮਾ ਹੈ, ਇਸਨੂੰ ਹੋਰ ਕੋਈ ਸਮਝ ਨਾ ਸਕੇ। ਤੁਸੀਂ ਇਸ ਸਮੇਂ ਤਮੋਪ੍ਰਧਾਨ ਕਨਿਸ਼ਟ ਤੋਂ ਸਤੋਪ੍ਰਧਾਨ ਪੁਰਸ਼ੋਤਮ ਬਣ ਰਹੇ ਹੋ। ਸਤੋਪ੍ਰਧਾਨ ਨੂੰ ਹੀ ਸਰਵੋਤਮ ਕਿਹਾ ਜਾਂਦਾ ਹੈ। ਇਸ ਵਕਤ ਤੁਸੀਂ ਪੁਰਸ਼ੋਤਮ ਨਹੀਂ ਹੋ। ਬਾਪ ਤੁਹਾਨੂੰ ਸਰਵੋਤਮ ਬਣਾਉਂਦੇ ਹਨ। ਇਹ ਡਰਾਮੇ ਦਾ ਚੱਕਰ ਕਿਵੇਂ ਫਿਰਦਾ ਰਹਿੰਦਾ ਹੈ, ਇਸਨੂੰ ਕੋਈ ਵੀ ਨਹੀਂ ਜਾਣਦੇ, ਕਲਯੁਗ, ਸੰਗਮਯੁਗ ਫਿਰ ਹੁੰਦਾ ਹੈ ਸਤਿਯੁਗ। ਪੁਰਾਣੀ ਨੂੰ ਕੌਣ ਨਵੀਂ ਬਣਾਉਂਣ ਗੇ? ਬਾਪ ਬਿਗਰ ਕੋਈ ਬਣਾ ਨਹੀਂ ਸਕਦਾ। ਬਾਪ ਹੀ ਸੰਗਮ ਤੇ ਆਕੇ ਪੜ੍ਹਾਉਂਦੇ ਹਨ। ਬਾਪ ਨਾ ਸਤਿਯੁਗ ਵਿੱਚ ਆਉਂਦੇ ਹਨ ਨਾ ਕਲਯੁਗ ਵਿੱਚ ਆਉਂਦੇ ਹਨ। ਬਾਪ ਕਹਿੰਦੇ ਹਨ ਮੇਰਾ ਪਾਰ੍ਟ ਹੀ ਸੰਗਮ ਤੇ ਹੈ ਇਸਲਈ ਸੰਗਮਯੁਗ ਕਲਿਆਣਕਾਰੀ ਯੁਗ ਕਿਹਾ ਜਾਂਦਾ ਹੈ। ਇਹ ਹੈ ਅਸ਼ਪੀਸ਼ੀਅਸ, ਬਹੁਤ ਉਂਚ ਸ਼ੁਭ ਸਮਾਂ ਸੰਗਮਯੁਗ। ਜਦੋਂ ਕਿ ਬਾਪ ਆਕੇ ਤੁਹਾਨੂੰ ਬੱਚਿਆਂ ਨੂੰ ਨਰ ਤੋਂ ਨਰਾਇਣ ਬਣਾਉਂਦੇ ਹਨ। ਮਨੁੱਖ ਤੇ ਮਨੁੱਖ ਹੀ ਹੈ ਲੇਕਿਨ ਦੈਵੀਗੁਣ ਵਾਲੇ ਬਣ ਜਾਂਦੇ ਹਨ, ਉਨ੍ਹਾਂਨੂੰ ਕਿਹਾ ਜਾਂਦਾ ਹੈ ਆਦਿ ਸਨਾਤਨ ਦੇਵੀ - ਦੇਵਤਾ ਧਰਮ। ਬਾਪ ਕਹਿੰਦੇ ਹਨ ਮੈਂ ਇਹ ਧਰਮ ਸਥਾਪਨ ਕਰਦਾ ਹਾਂ, ਇਸ ਦੇ ਲਈ ਪਵਿੱਤਰ ਜਰੂਰ ਬਣਨਾ ਪਵੇਗਾ। ਪਤਿਤ - ਪਾਵਨ ਇੱਕ ਹੀ ਬਾਪ ਹੈ। ਬਾਕੀ ਸਭ ਹਨ ਬਰਾਈਡਜ਼, ਭਗਤੀਆਂ। ਪਤਿਤ - ਪਾਵਨ ਸੀਤਾਰਾਮ ਵੀ ਕਹਿਣਾ ਠੀਕ ਹੈ। ਪਰੰਤੂ ਪਿਛਾੜੀ ਵਿੱਚ ਜੋ ਫਿਰ ਰਘੁਪਤੀ ਰਾਘਵ ਰਾਜਾ ਰਾਮ ਕਹਿ ਦਿੰਦੇ ਉਹ ਰਾਂਗ ਹੋ ਜਾਂਦਾ। ਮਨੁੱਖ ਬਿਨਾਂ ਅਰਥ ਜੋ ਆਉਂਦਾ ਹੈ ਸੋ ਬੋਲਦੇ ਰਹਿੰਦੇ ਹਨ, ਧੁਨ ਲਗਾਉਂਦੇ ਰਹਿੰਦੇ ਹਨ। ਤੁਸੀਂ ਜਾਣਦੇ ਹੋ ਚੰਦ੍ਰਵੰਸ਼ੀ ਧਰਮ ਵੀ ਹੁਣ ਸਥਾਪਨ ਹੋ ਰਿਹਾ ਹੈ। ਬਾਪ ਆਕੇ ਬ੍ਰਾਹਮਣ ਕੁਲ ਸਥਾਪਨ ਕਰਦੇ ਹਨ, ਇਸਨੂੰ ਡੀਨੇਸਟੀ ਨਹੀਂ ਕਹਾਂਗੇ। ਇਹ ਪਰਿਵਾਰ ਹੈ, ਇੱਥੇ ਨਾ ਤੁਸੀਂ ਪਾਂਡਵਾਂ ਦੀ ਨਾ ਕੌਰਵਾਂ ਦੀ ਰਾਜਾਈ ਹੈ। ਗੀਤਾ ਜਿਸਨੇ ਪੜ੍ਹੀ ਹੋਵੇਗੀ, ਉਨ੍ਹਾਂਨੂੰ ਇਹ ਗੱਲਾਂ ਜਲਦੀ ਸਮਝ ਵਿੱਚ ਆਉਣਗੀਆਂ। ਇਹ ਵੀ ਹੈ ਗੀਤਾ। ਕੌਣ ਸੁਣਾਉਂਦੇ ਹਨ? ਭਗਵਾਨ। ਤੁਸੀਂ ਬੱਚਿਆਂ ਨੇ ਪਹਿਲਾਂ - ਪਹਿਲਾਂ ਤਾਂ ਇਹ ਸਮਝਾਉਣੀ ਦੇਣੀ ਹੈ ਕਿ ਗੀਤਾ ਦਾ ਭਗਵਾਨ ਕੌਣ? ਉਹ ਕਹਿੰਦੇ ਹਨ ਕ੍ਰਿਸ਼ਨ ਭਗਵਾਨੁਵਾਚ। ਹੁਣ ਕ੍ਰਿਸ਼ਨ ਤੇ ਹੋਵੇਗਾ ਸਤਿਯੁਗ ਵਿੱਚ। ਉਨ੍ਹਾਂ ਵਿੱਚ ਜੋ ਆਤਮਾ ਹੈ ਉਹ ਅਵਿਨਾਸ਼ੀ ਹੈ। ਸ਼ਰੀਰ ਦਾ ਹੀ ਨਾਮ ਬਦਲਦਾ ਹੈ। ਆਤਮਾ ਦਾ ਕਦੀ ਨਾਮ ਨਹੀਂ ਬਦਲਦਾ। ਸ਼੍ਰੀ ਕ੍ਰਿਸ਼ਨ ਦੀ ਆਤਮਾ ਦਾ ਸ਼ਰੀਰ ਸਤਯੁਗ ਵਿੱਚ ਹੁੰਦਾ ਹੈ। ਨੰਬਰਵਨ ਵਿੱਚ ਉਹੀ ਜਾਂਦਾ ਹੈ। ਲਕਸ਼ਮੀ - ਨਾਰਾਇਣ ਨੰਬਰਵਨ ਹਨ ਫਿਰ ਹੈ ਸੈਕਿੰਡ, ਥਰਡ। ਤਾਂ ਉਨ੍ਹਾਂ ਦੇ ਮਾਰਕਸ ਵੀ ਇੰਨੇ ਘੱਟ ਹੋਣਗੇ। ਇਹ ਮਾਲਾ ਬਣਦੀ ਹੈ ਨਾ। ਬਾਪ ਨੇ ਸਮਝਾਇਆ ਹੈ ਰੁੰਡ ਮਾਲਾ ਵੀ ਹੁੰਦੀ ਹੈ ਤੇ ਰੁਦ੍ਰ ਮਾਲਾ ਵੀ ਹੁੰਦੀ ਹੈ। ਵਿਸ਼ਨੂੰ ਦੇ ਗਲੇ ਵਿੱਚ ਰੁੰਡ ਮਾਲਾ ਦਿਖਾਉਂਦੇ ਹਨ। ਤੁਸੀਂ ਬੱਚੇ ਵਿਸ਼ਨੂੰ ਪੂਰੀ ਦੇ ਮਾਲਿਕ ਬਣਦੇ ਹੋ ਨੰਬਰਵਾਰ। ਤਾਂ ਤੁਸੀਂ ਜਿਵੇਂ ਵਿਸ਼ਨੂੰ ਦੇ ਗਲੇ ਦਾ ਹਾਰ ਬਣਦੇ ਹੋ। ਪਹਿਲਾਂ - ਪਹਿਲਾਂ ਸ਼ਿਵ ਦੇ ਗਲੇ ਦਾ ਹਾਰ ਬਣਦੇ ਹੋ, ਉਸਨੂੰ ਰੁਦ੍ਰ ਮਾਲਾ ਕਿਹਾ ਜਾਂਦਾ ਹੈ, ਜੋ ਜਪਦੇ ਹਨ। ਮਾਲਾ ਪੂਜੀ ਨਹੀਂ ਜਾਂਦੀ, ਸਿਮਰੀ ਜਾਂਦੀ ਹੈ। ਮਾਲਾ ਦਾ ਦਾਣਾ ਉਹੀ ਬਣਦੇ ਹਨ ਜੋ ਵਿਸ਼ਨੂਪੁਰੀ ਦੀ ਰਾਜਧਾਨੀ ਵਿੱਚ ਨੰਬਰਵਾਰ ਆਉਂਦੇ ਹਨ। ਮਾਲਾ ਵਿੱਚ ਸਭ ਤੋਂ ਪਹਿਲਾਂ ਹੁੰਦਾ ਹੈ ਫੁੱਲ ਫਿਰ ਯੁਗਲ ਦਾਣਾ। ਪ੍ਰਵ੍ਰਿਤੀ ਮਾਰਗ ਹੈ ਨਾ। ਪ੍ਰਵ੍ਰਿਤੀ ਮਾਰਗ ਸ਼ੁਰੂ ਹੁੰਦਾ ਹੈ ਬ੍ਰਹਮਾ, ਸਰਸਵਤੀ ਅਤੇ ਬੱਚਿਆਂ ਨਾਲ। ਇਹ ਹੀ ਫਿਰ ਦੇਵਤਾ ਬਣਦੇ ਹਨ। ਲਕਸ਼ਮੀ - ਨਾਰਾਇਣ ਹਨ ਫਸਟ। ਉੱਪਰ ਵਿੱਚ ਹੈ ਫੁੱਲ ਸ਼ਿਵਬਾਬਾ। ਮਾਲਾ ਫੇਰ - ਫੇਰ ਕੇ ਪਿਛਾੜੀ ਵਿੱਚ ਫੁੱਲ ਨੂੰ ਮੱਥਾ ਟੇਕਦੇ ਹਨ। ਸ਼ਿਵਬਾਬਾ ਫੁੱਲ ਹੈ ਜੋ ਪੁਨਰ ਜਨਮ ਵਿੱਚ ਨਹੀਂ ਆਉਂਦੇ ਹਨ, ਇਨ੍ਹਾਂ ਵਿੱਚ ਪ੍ਰਵੇਸ਼ ਕਰਦੇ ਹਨ। ਉਹ ਹੀ ਤੁਹਾਨੂੰ ਸਮਝਾਉਂਦੇ ਹਨ। ਇਨ੍ਹਾਂ ਦੀ ਆਤਮਾ ਤੇ ਆਪਣੀ ਹੈ। ਉਹ ਆਪਣਾ ਸ਼ਰੀਰ ਨਿਰਵਾਹ ਕਰਦੀ ਹੈ, ਉਨ੍ਹਾ ਦਾ ਕੰਮ ਹੈ ਸਿਰਫ਼ ਗਿਆਨ ਦੇਣਾ। ਜਿਵੇਂ ਕਿਸੇ ਦੀ ਇਸਤਰੀ ਅਤੇ ਬਾਪ ਆਦਿ ਮਰਦਾ ਹੈ ਤਾਂ ਉਨ੍ਹਾਂ ਦੀ ਆਤਮਾ ਨੂੰ ਬ੍ਰਾਹਮਣ ਦੇ ਤਨ ਵਿੱਚ ਬੁਲਾਉਂਦੇ ਹਨ। ਪਹਿਲੋਂ ਆਉਂਦੀ ਸੀ, ਹੁਣ ਉਹ ਕੋਈ ਸ਼ਰੀਰ ਛੱਡ ਕੇ ਤਾਂ ਨਹੀਂ ਆਉਂਦੀ ਹੈ। ਇਹ ਡਰਾਮਾ ਵਿੱਚ ਪਹਿਲਾਂ ਤੋਂ ਹੀ ਨੂੰਦ ਹੈ। ਇਹ ਸਭ ਹੈ ਭਗਤੀ ਮਾਰਗ। ਉਹ ਆਤਮਾ ਤਾਂ ਗਈ, ਜਾਕੇ ਦੂਸਰਾ ਸ਼ਰੀਰ ਲਿਆ। ਤੁਹਾਨੂੰ ਬੱਚਿਆਂ ਨੂੰ ਹੁਣ ਸਾਰਾ ਗਿਆਨ ਮਿਲ ਰਿਹਾ ਹੈ, ਇਸਲਈ ਕੋਈ ਮਰਦਾ ਹੈ ਤਾਂ ਵੀ ਤੁਹਾਨੂੰ ਕੋਈ ਚਿੰਤਾ ਨਹੀਂ। ਅਮਾ ਮਰੇ ਤਾਂ ਵੀ ਹਲੁਆ ਖਾਣਾ ( ਸ਼ਾਂਤਾ ਭੈਣ ਦਾ ਮਿਸਾਲ )। ਬੱਚੀ ਨੇ ਜਾਕੇ ਉਨ੍ਹਾਂ ਨੂੰ ਸਮਝਾਇਆ ਕਿ ਤੁਸੀਂ ਰੋਂਦੇ ਕਿਉਂ ਹੋ? ਉਸਨੇ ਤਾਂ ਜਾਕੇ ਦੂਸਰਾ ਸ਼ਰੀਰ ਲਿਆ। ਰੋਣ ਨਾਲ ਵਾਪਿਸ ਥੋੜੀ ਆਏਗੀ। ਬਖ਼ਤਾਵਰ ਥੋੜੀ ਰੋਂਦੇ ਹਨ। ਤਾਂ ਸਭ ਦਾ ਰੋਣਾ ਬੰਦ ਕਰਵਾ ਸਮਝਾਉਣ ਲੱਗੀ। ਇਵੇਂ ਤਾਂ ਬਹੁਤ ਬੱਚੀਆਂ ਜਾਕੇ ਸਮਝਾਉਂਦੀਆਂ ਹਨ। ਹੁਣ ਰੋਣਾ ਬੰਦ ਕਰੋ। ਝੂਠੇ ਬ੍ਰਾਹਮਣ ਵੀ ਨਾ ਖਵਾਓ। ਅਸੀਂ ਸੱਚੇ ਬ੍ਰਾਹਮਣਾ ਨੂੰ ਲੈ ਆਉਂਦੇ ਹਾਂ। ਫਿਰ ਗਿਆਨ ਸੁਣਨ ਲੱਗ ਪੈਂਦੇ ਹਨ। ਸਮਝਦੇ ਹਨ ਇਹ ਗੱਲ ਤਾਂ ਠੀਕ ਕਹਿੰਦੇ ਹਨ। ਗਿਆਨ ਸੁਣਦੇ - ਸੁਣਦੇ ਸ਼ਾਂਤ ਹੋ ਜਾਂਦੇ ਹਨ। 7 ਦਿਨ ਦੇ ਲਈ ਕੋਈ ਭਾਗਵਤ ਆਦਿ ਰੱਖਦੇ ਹਨ ਤਾਂ ਵੀ ਮਨੁੱਖ ਦੇ ਦੁਖ ਦੂਰ ਨਹੀਂ ਹੁੰਦੇ। ਇਹ ਬੱਚਿਆਂ ਤਾਂ ਸਭ ਦੇ ਦੁਖ ਦੂਰ ਕਰ ਦਿੰਦੀਆਂ ਹਨ। ਤੁਸੀਂ ਸਮਝਦੇ ਹੋ ਰੋਣ ਦੀ ਤਾਂ ਲੋੜ ਨਹੀਂ। ਇਹ ਤਾਂ ਬਣਿਆ ਬਣਾਇਆ ਡਰਾਮਾ ਹੈ। ਹਰ ਇੱਕ ਨੂੰ ਆਪਣਾ ਪਾਰ੍ਟ ਵਜਾਉਣਾ ਹੈ। ਕਿਸੇ ਵੀ ਹਾਲਤ ਵਿੱਚ ਰੋਣਾ ਨਹੀਂ ਚਾਹੀਦਾ ਹੈ। ਬੇਹੱਦ ਦਾ ਬਾਪ - ਟੀਚਰ - ਗੁਰੂ ਮਿਲਿਆ ਹੈ ਜਿਸਦੇ ਲਈ ਤੁਸੀਂ ਕਿੰਨਾ ਧੱਕਾ ਖਾਂਦੇ ਰਹਿੰਦੇ ਹੋ। ਪਾਰ ਬ੍ਰਹਮ ਵਿੱਚ ਰਹਿਣ ਵਾਲਾ ਪਰਮਪਿਤਾ ਪਰਮਾਤਮਾ ਮਿਲ ਗਿਆ ਤਾਂ ਬਾਕੀ ਕਿ ਚਾਹੀਦਾ ਹੈ। ਬਾਪ ਦਿੰਦੇ ਹੀ ਹਨ ਸੁਖ ਦਾ ਵਰਸਾ। ਤੁਸੀਂ ਬਾਪ ਨੂੰ ਭੁੱਲ ਜਾਂਦੇ ਹੋ ਤਾਂ ਹੀ ਰੋਣਾ ਪੈਂਦਾ ਹੈ। ਬਾਪ ਨੂੰ ਯਾਦ ਕਰੋਗੇ ਤਾਂ ਹੀ ਖੁਸ਼ੀ ਹੋਵੇਗੀ। ਓਹੋ! ਅਸੀਂ ਤਾਂ ਵਿਸ਼ਵ ਦੇ ਮਾਲਿਕ ਬਣਦੇ ਹਾਂ। ਫੇਰ 21 ਪੀੜੀ ਕਦੀ ਰੋਵਾਂਗੇ ਨਹੀਂ । 21 ਪੀੜੀ ਮਤਲਬ ਪੂਰੇ ਬੁਢਾਪੇ ਤੱਕ ਅਕਾਲੇ ਮ੍ਰਿਤੂ ਨਹੀਂ ਹੈ, ਤਾਂ ਅੰਦਰ ਵਿੱਚ ਕਿੰਨੀ ਗੁਪਤ ਖੁਸ਼ੀ ਹੋਣੀ ਚਾਹੀਦੀ ਹੈ।

ਤੁਸੀਂ ਜਾਣਦੇ ਹੋ ਅਸੀਂ ਮਾਇਆ ਤੇ ਜਿੱਤ ਪਾਕੇ ਜਗਤਜੀਤ ਬਣਾਂਗੇ। ਹਥਿਆਰ ਆਦਿ ਦੀ ਕੋਈ ਗੱਲ ਨਹੀਂ ਹੈ। ਤੁਸੀਂ ਹੋ ਸ਼ਿਵ ਸ਼ਕਤੀਆਂ। ਤੁਹਾਡੇ ਕੋਲ ਹੈ ਗਿਆਨ ਕਟਾਰੀ, ਗਿਆਨ ਬਾਣ। ਉਨ੍ਹਾਂ ਨੇ ਫਿਰ ਭਗਤੀ ਮਾਰਗ ਵਿੱਚ ਦੇਵੀਆਂ ਨੂੰ ਸਥੂਲ ਬਾਣ ਖੜਗ ਆਦਿ ਦੇ ਦਿੱਤਾ ਹੈ। ਬਾਪ ਕਹਿੰਦੇ ਹਨ ਗਿਆਨ ਤਲਵਾਰ ਨਾਲ ਵਿਕਾਰਾਂ ਨੂੰ ਜਿੱਤਣਾ ਹੈ, ਬਾਕੀ ਦੇਵੀਆਂ ਕੋਈ ਹਿੰਸਕ ਥੋੜੀ ਹੀ ਹਨ। ਇਹ ਸਭ ਹੈ ਭਗਤੀ ਮਾਰਗ। ਸਾਧੂ - ਸੰਤ ਆਦਿ ਹਨ ਨਿਰਵ੍ਰਿਤੀ ਮਾਰਗ ਵਾਲੇ, ਉਹ ਪ੍ਰਵ੍ਰਿਤੀ ਮਾਰਗ ਨੂੰ ਮੰਨਦੇ ਹੀ ਨਹੀਂ। ਤੁਸੀਂ ਤਾਂ ਸੰਨਿਆਸ ਕਰਦੇ ਹੋ ਸਾਰੀ ਪੁਰਾਣੀ ਦੁਨੀਆਂ ਦਾ, ਪੁਰਾਣੇ ਸ਼ਰੀਰ ਦਾ ਹੁਣ ਬਾਪ ਨੂੰ ਯਾਦ ਕਰਾਂਗੇ ਤਾਂ ਆਤਮਾ ਪਵਿੱਤਰ ਹੋ ਜਾਵੇਗੀ। ਗਿਆਨ ਦੇ ਸੰਸਕਾਰ ਲੈ ਜਾਵਾਂਗੇ। ਉਸ ਅਨੁਸਾਰ ਨਵੀਂ ਦੁਨੀਆਂ ਵਿੱਚ ਜਨਮ ਲਵਾਂਗੇ। ਜੇਕਰ ਇੱਥੇ ਵੀ ਜਨਮ ਲਵਾਂਗੇ ਤਾਂ ਵੀ ਕਿਸੇ ਚੰਗੇ ਘਰ ਵਿੱਚ ਰਾਜੇ ਦੇ ਕੋਲ ਜਾਂ ਰਿਲੀਜਸ ਘਰ ਵਿੱਚ ਉਹ ਸੰਸਕਾਰ ਲੈ ਜਾਵਾਂਗੇ। ਸਭ ਨੂੰ ਪਿਆਰੇ ਲਗਾਂਗੇ। ਕਹਿਣਗੇ ਇਹ ਤਾਂ ਦੇਵੀ ਹੈ। ਕ੍ਰਿਸ਼ਨ ਦੀ ਕਿੰਨੀ ਮਹਿਮਾ ਗਾਉਂਦੇ ਹਨ। ਛੋਟੇਪਨ ਵਿੱਚ ਵਿਖਾਉਂਦੇ ਹਨ ਮੱਖਣ ਚੁਰਾਇਆ, ਮਟਕੀ ਤੋੜੀ, ਇਹ ਕੀਤਾ… ਕਿੰਨੇਂ ਕਲੰਕ ਲਗਾਏ ਹਨ। ਅੱਛਾ, ਫਿਰ ਕ੍ਰਿਸ਼ਨ ਨੂੰ ਸਾਂਵਰਾਂ ਕਿਉਂ ਬਣਾਇਆ ਹੈ? ਉੱਥੇ ਤਾਂ ਕ੍ਰਿਸ਼ਨ ਗੌਰਾ ਹੋਵੇਗਾ ਨਾ। ਫਿਰ ਸ਼ਰੀਰ ਬਦਲਦਾ ਰਹਿੰਦਾ ਹੈ, ਨਾਮ ਵੀ ਬਦਲਦਾ ਰਹਿੰਦਾ ਹੈ। ਸ਼੍ਰੀਕ੍ਰਿਸ਼ਨ ਤਾਂ ਸਤਿਯੁਗ ਦਾ ਪਹਿਲਾ ਪ੍ਰਿੰਸ ਸੀ, ਉਨ੍ਹਾਂਨੂੰ ਕਿਉਂ ਸਾਂਵਰਾਂ ਬਣਾਇਆ ਹੈ? ਕਦੇ ਕੋਈ ਦੱਸ ਨਹੀਂ ਸਕਣਗੇ। ਉੱਥੇ ਸੱਪ ਆਦਿ ਹੁੰਦੇ ਨਹੀਂ ਜੋ ਕਾਲਾ ਬਣਾ ਦੇਣ। ਇੱਥੇ ਜ਼ਹਿਰ ਚੜ੍ਹ ਜਾਂਦਾ ਹੈ ਤਾਂ ਕਾਲਾ ਹੋ ਜਾਂਦਾ ਹੈ। ਉੱਥੇ ਤਾਂ ਅਜਿਹੀ ਗੱਲ ਹੋ ਨਾ ਸਕੇ। ਤੁਸੀਂ ਹੁਣ ਦੈਵੀ ਸੰਪਰਦਾਇ ਬਣਨ ਵਾਲੇ ਹੋ। ਇਸ ਬ੍ਰਾਹਮਣ ਸੰਪਰਦਾਇ ਦਾ ਕਿਸੇ ਨੂੰ ਪਤਾ ਨਹੀਂ ਹੈ। ਪ੍ਰਜਾਪਿਤਾ ਬ੍ਰਹਮਾ ਦੇ ਤਾਂ ਹਨ ਹੀ ਮੁੱਖ ਵੰਸ਼ਾਵਲੀ। ਇਸਤਰੀ ਦੀ ਗੱਲ ਹੀ ਨਹੀਂ। ਇਨ੍ਹਾਂ ਵਿੱਚ ਬਾਪ ਪ੍ਰਵੇਸ਼ ਕਰ ਕਹਿੰਦੇ ਹਨ ਤੁਸੀਂ ਸਾਡੇ ਬੱਚੇ ਹੋ। ਮੈਂ ਇਨ੍ਹਾਂ ਦਾ ਨਾਮ ਬ੍ਰਹਮਾ ਰੱਖਿਆ ਹੈ, ਜੋ ਵੀ ਬੱਚੇ ਬਣੇ ਸਭ ਦੇ ਨਾਮ ਬਦਲੀ ਕੀਤੇ ਹਨ। ਤੁਸੀਂ ਬੱਚੇ ਹੁਣ ਮਾਇਆ ਤੇ ਜਿੱਤ ਪਾਉਂਦੇ ਹੋ, ਇਸਨੂੰ ਕਿਹਾ ਜਾਂਦਾ ਹੈ - ਹਾਰ ਅਤੇ ਜਿੱਤ ਦੀ ਖੇਡ। ਬਾਪ ਕਿੰਨਾਂ ਸਸਤਾ ਸੌਦਾ ਕਰਵਾਉਂਦੇ ਹਨ। ਫਿਰ ਵੀ ਮਾਇਆ ਹਰਾ ਦਿੰਦੀ ਹੈ ਤਾਂ ਭੱਜ ਜਾਂਦੇ ਹਨ। 5 ਵਿਕਾਰਾਂ ਰੂਪੀ ਮਾਇਆ ਹਰਾਉਂਦੀ ਹੈ। ਜਿਸ ਵਿੱਚ 5 ਵਿਕਾਰ ਹਨ, ਉਸਨੂੰ ਹੀ ਆਸੂਰੀ ਸੰਪਰਦਾਇ ਕਿਹਾ ਜਾਂਦਾ ਹੈ। ਮੰਦਿਰ ਵਿੱਚ ਦੇਵੀਆਂ ਦੇ ਅੱਗੇ ਵੀ ਜਾਕੇ ਮਹਿਮਾ ਗਾਉਂਦੇ ਹਨ - ਆਪ ਸ੍ਰਵਗੁਣ ਸੰਪੰਨ… ਬਾਪ ਤੁਹਾਨੂੰ ਬੱਚਿਆਂ ਨੂੰ ਸਮਝਾਉਂਦੇ ਹਨ - ਤੁਸੀਂ ਹੀ ਪੁਜੀਏ ਦੇਵਤਾ ਸੀ ਫਿਰ 63 ਜਨਮ ਪੁਜਾਰੀ ਬਣੇਂ, ਹੁਣ ਫਿਰ ਪੁਜੀਏ ਬਣਦੇ ਹੋ। ਬਾਪ ਪੁਜੀਏ ਬੁਣਾਉਂਦੇ ਹਨ। ਇਹ ਗੱਲਾਂ ਕਿਸੇ ਸ਼ਾਸਤਰ ਵਿੱਚ ਨਹੀਂ ਹਨ। ਬਾਪ ਕੋਈ ਸ਼ਾਸਤਰ ਥੋੜ੍ਹੀ ਨਾ ਪੜ੍ਹਿਆ ਹੋਇਆ ਹੈ। ਉਹ ਤਾਂ ਹੈ ਹੀ ਗਿਆਨ ਦਾ ਸਾਗਰ। ਵਰਲਡ ਆਲ ਮਾਈਟੀ ਅਥਾਰਟੀ ਹੈ। ਆਲਮਾਈਟੀ ਮਤਲਬ ਸ੍ਰਵਸ਼ਕਤੀਮਾਨ। ਬਾਪ ਕਹਿੰਦੇ ਹਨ ਸਾਰੇ ਵੇਦਾਂ - ਸ਼ਾਸਤਰ ਆਦਿ ਨੂੰ ਜਾਣਦਾ ਹਾਂ। ਇਹ ਸਭ ਹੈ ਭਗਤੀ ਮਾਰਗ ਦੀ ਸਮੱਗਰੀ। ਮੈਂ ਇਨ੍ਹਾਂ ਸਭਨਾਂ ਗੱਲਾਂ ਨੂੰ ਜਾਣਦਾ ਹਾਂ। ਦਵਾਪਰ ਤੋਂ ਹੀ ਤੁਸੀਂ ਪੂਜਾਰੀ ਬਣਦੇ ਹੋ। ਸਤਿਯੁਗ - ਤ੍ਰੇਤਾ ਵਿੱਚ ਤਾਂ ਪੂਜਾ ਹੁੰਦੀ ਨਹੀਂ। ਉਹ ਹੈ ਪੁਜੀਏ ਘਰਾਣਾ। ਫਿਰ ਹੁੰਦਾ ਹੈ ਪੂਜਾਰੀ ਘਰਾਣਾ। ਇਸ ਸਮੇਂ ਸਭ ਪੁਜਾਰੀ ਹਨ। ਇਹ ਗੱਲਾਂ ਕਿਸੇ ਨੂੰ ਪਤਾ ਨਹੀਂ ਹਨ। ਬਾਪ ਹੀ ਆਕੇ 84 ਜਨਮਾਂ ਦੀ ਕਹਾਣੀ ਦੱਸਦੇ ਹਨ। ਪੁਜੀਏ ਪੂਜਾਰੀ ਇਹ ਤੁਹਾਡੇ ਉੱਪਰ ਹੀ ਸਾਰਾ ਖੇਲ੍ਹ ਰਹਿੰਦਾ ਹੈ। ਹਿੰਦੂ ਧਰਮ ਕਹਿ ਦਿੰਦੇ ਹਨ। ਅਸਲ ਵਿੱਚ ਤਾਂ ਭਾਰਤ ਵਿੱਚ ਆਦਿ ਸਨਾਤਨ ਦੇਵੀ - ਦੇਵਤਾ ਧਰਮ ਸੀ, ਨਾ ਕਿ ਹਿੰਦੂ। ਕਿੰਨੀਆਂ ਗੱਲਾਂ ਸਮਝਾਉਣੀਆਂ ਪੈਂਦੀਆਂ ਹਨ। ਇਹ ਪੜ੍ਹਾਈ ਹੈ ਹੀ ਸੈਕਿੰਡ ਦੀ। ਫਿਰ ਵੀ ਕਿੰਨਾ ਸਮਾਂ ਲੱਗ ਜਾਂਦਾ ਹੈ। ਕਹਿੰਦੇ ਹਨ ਸਾਗਰ ਨੂੰ ਸਿਆਹੀ ਬਣਾਓ, ਸਾਰਾ ਜੰਗਲ ਕਲਮ ਬਣਾਓ ਤਾਂ ਵੀ ਪੂਰਾ ਹੋ ਨਾ ਸਕੇ। ਅੰਤ ਤੱਕ ਤੁਹਾਨੂੰ ਗਿਆਨ ਸੁਣਾਉਂਦਾ ਰਹਾਂਗਾ। ਤੁਸੀਂ ਇਸ ਦਾ ਕਿਤਾਬ ਕਿੰਨਾ ਬਣਾਵੋਗੇ। ਸ਼ੁਰੂ ਵਿੱਚ ਵੀ ਬਾਬਾ ਸਵੇਰੇ - ਸਵੇਰੇ ਉੱਠਕੇ ਲਿੱਖਦੇ ਸਨ, ਫਿਰ ਮੰਮਾ ਸੁਣਾਉਂਦੀ ਸੀ, ਉਦੋਂ ਤੋਂ ਲੈਕੇ ਛੱਪਦਾ ਹੀ ਆਉਂਦਾ ਹੈ। ਕਿੰਨੇਂ ਕਾਗਜ਼ ਖ਼ਲਾਸ ਹੋਏ ਹੋਣਗੇ। ਗੀਤਾ ਤੇ ਇੱਕ ਹੀ ਏਨੀ ਛੋਟੀ ਹੈ। ਗੀਤਾ ਦਾ ਲਾਕੇਟ ਵੀ ਬਣਾਉਂਦੇ ਹਨ। ਗੀਤਾ ਦਾ ਬਹੁਤ ਪ੍ਰਭਾਵ ਹੈ, ਪਰੰਤੂ ਗੀਤਾ ਗਿਆਨ ਦਾਤਾ ਨੂੰ ਭੁੱਲ ਗਏ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਗਿਆਨ ਤਲਵਾਰ ਨਾਲ ਵਿਕਾਰਾਂ ਨੂੰ ਜਿੱਤਣਾ ਹੈ। ਗਿਆਨ ਦੇ ਸੰਸਕਾਰ ਭਰਨੇ ਹਨ। ਪੁਰਾਣੀ ਦੁਨੀਆਂ ਅਤੇ ਪੁਰਾਣੇ ਸ਼ਰੀਰ ਦਾ ਸੰਨਿਆਸ ਕਰਨਾ ਹੈ।

2. ਭਾਗਵਾਨ ਬਣਨ ਦੀ ਖੁਸ਼ੀ ਵਿੱਚ ਰਹਿਣਾ ਹੈ, ਕਿਸੇ ਵੀ ਗੱਲ ਦੀ ਚਿੰਤਾ ਨਹੀਂ ਕਰਨੀ ਹੈ। ਕੋਈ ਸ਼ਰੀਰ ਛੱਡ ਦਿੰਦਾ ਹੈ ਤਾਂ ਵੀ ਦੁਖ ਦੇ ਅੱਥਰੂ ਨਹੀਂ ਬਹਾਨੇ ਹਨ।

ਵਰਦਾਨ:-

ਤਾਜ ਅਤੇ ਤਖ਼ਤ ਨੂੰ ਸਦਾ ਕਾਇਮ ਰੱਖਣ ਵਾਲੇ ਨਿਰੰਨਤਰ ਸਦਾ ਯੋਗੀ ਭਵ।

ਵਰਤਮਾਨ ਸਮੇਂ ਬਾਪ ਦਵਾਰਾ ਸਾਰੇ ਬੱਚਿਆਂ ਨੂੰ ਤਾਜ ਅਤੇ ਤਖ਼ਤ ਮਿਲਦਾ ਹੈ, ਹੁਣ ਦਾ ਇਹ ਤਾਜ ਅਤੇ ਤਖਤ ਅਨੇਕ ਜਨਮਾਂ ਦੇ ਲਈ ਤਾਜ, ਤਖ਼ਤ ਪ੍ਰਾਪਤ ਕਰਾਉਂਦਾ ਹੈ। ਵਿਸ਼ਵ ਕਲਿਆਣ ਦੀ ਜਿੰਮੇਵਾਰੀ ਦਾ ਤਾਜ ਅਤੇ ਬਾਪਦਾਦਾ ਦਾ ਦਿਲਤਖਤ ਸਦਾ ਕਾਇਮ ਰਹੇ ਤਾਂ ਨਿਰੰਤਰ ਆਪੇ ਯੋਗੀ ਬਣ ਜਾਣਗੇ। ਉਨ੍ਹਾਂਨੂੰ ਕਿਸੇ ਵੀ ਤਰ੍ਹਾਂ ਦੀ ਮਿਹਨਤ ਕਰਨ ਦੀ ਗੱਲ ਨਹੀਂ ਕਿਉਂਕਿ ਇੱਕ ਤਾਂ ਸੰਬੰਧ ਨੇੜ੍ਹੇ ਦਾ ਹੈ ਦੂਸਰਾ ਪ੍ਰਾਪਤੀ ਅਖੁਟ ਹੈ। ਜਿੱਥੇ ਪ੍ਰਾਪਤੀ ਹੁੰਦੀ ਹੈ ਉੱਥੇ ਆਪੇ ਹੀ ਯਾਦ ਹੁੰਦੀ ਹੈ।

ਸਲੋਗਨ:-

ਪਲੇਨ ਬੁੱਧੀ ਤੋੰ ਪਲੈਨ ਨੂੰ ਪ੍ਰੈਕਟੀਕਲ ਵਿੱਚ ਲਿਆਵੋ ਤਾਂ ਸਫਲਤਾ ਸਮਾਈ ਹੋਈ ਹੈ।

******