21.11.23        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਸੈਕਿੰਡ ਵਿੱਚ ਮੁਕਤੀ ਅਤੇ ਜੀਵਨ - ਮੁਕਤੀ ਪ੍ਰਾਪਤ ਕਰਨ ਦੇ ਲਈ ਮਨਮਨਾਭਵ, ਮੱਧਜੀ ਭਵ। ਬਾਪ ਨੂੰ ਪੂਰਾ ਪਹਿਚਾਣ ਕੇ ਯਾਦ ਕਰੋ ਅਤੇ ਸਭ ਨੂੰ ਬਾਪ ਦਾ ਪਰਿਚੈ ਦਵੋ"

ਪ੍ਰਸ਼ਨ:-
ਕਿਸ ਨਸ਼ੇ ਦੇ ਆਧਾਰ ਤੇ ਹੀ ਤੁਸੀਂ ਬਾਪ ਦਾ ਸ਼ੋ ਕਰ ਸਕਦੇ ਹੋ?

ਉੱਤਰ:-
ਨਸ਼ਾ ਰਹੇ ਕੀ ਹੁਣ ਅਸੀਂ ਭਗਵਾਨ ਦੇ ਬੱਚੇ ਬਣੇ ਹਾਂ, ਉਹ ਸਾਨੂੰ ਪੜਾ ਰਹੇ ਹਨ। ਸਾਨੂੰ ਹੀ ਸਭ ਮਨੁੱਖ ਮਾਤਰ ਨੂੰ ਸੱਚਾ ਰਾਹ ਦੱਸਣਾ ਹੈ। ਅਸੀ ਹੁਣ ਸੰਗਮਯੁੱਗ ਤੇ ਹਾਂ। ਸਾਨੂੰ ਆਪਣੀ ਰਾਇਲ ਚਲਣ ਨਾਲ ਬਾਪ ਦਾ ਨਾਮ ਬਾਲਾ ਕਰਨਾ ਹੈ। ਬਾਪ ਅਤੇ ਸ਼੍ਰੀਕ੍ਰਿਸ਼ਨ ਦੀ ਮਹਿਮਾ ਸਭ ਨੂੰ ਸੁਣਾਉਣੀ ਹੈ।

ਗੀਤ:-
ਆਨੇ ਵਾਲੇ ਕਲ ਕੀ ਤੁਮ ਤਕਦੀਰ ਹੋ...

ਓਮ ਸ਼ਾਂਤੀ
ਇਹ ਗੀਤ ਤਾਂ ਗਾਏ ਹੋਏ ਹਨ ਸਵਤੰਤ੍ਰਤਾ ਸੇਨਾਨੀਆਂ ਦੇ, ਬਾਕੀ ਦੁਨੀਆ ਦੀ ਤਕਦੀਰ ਕਿਸ ਨੂੰ ਕਿਹਾ ਜਾਂਦਾ ਹੈ, ਇਹ ਭਾਰਤਵਾਸੀ ਨਹੀਂ ਜਾਣਦੇ ਹਨ। ਸਾਰੀ ਦੁਨੀਆ ਦਾ ਪ੍ਰਸ਼ਨ ਹੈ, ਸਾਰੀ ਦੁਨੀਆ ਦੀ ਤਕਦੀਰ ਬਦਲ ਹੇਲ ਤੋਂ ਹੇਵਿਨ ਬਨਾਉਣ ਵਾਲਾ ਕੋਈ ਮਨੁੱਖ ਹੋ ਨਹੀਂ ਸਕਦਾ। ਇਹ ਮਹਿਮਾ ਕਿਸੇ ਮਨੁੱਖ ਦੀ ਨਹੀਂ ਹੈ। ਜੇਕਰ ਸ਼੍ਰੀਕ੍ਰਿਸ਼ਨ ਦੇ ਲਈ ਕਹੀਏ ਤਾਂ ਉਨ੍ਹਾਂ ਨੂੰ ਗਾਲੀ ਕੋਈ ਦੇ ਨਹੀਂ ਸਕਦਾ। ਮਨੁੱਖ ਇਹ ਵੀ ਨਹੀਂ ਸਮਝਦੇ ਕਿ ਸ਼੍ਰੀਕ੍ਰਿਸ਼ਨ ਨੇ ਚੋਥ ਦਾ ਚੰਦ੍ਰਮਾ ਕਦੋਂ ਵੇਖਿਆ ਜੋ ਕਲੰਕ ਲੱਗਾ। ਕਲੰਕ ਅਸਲ ਵਿਚ ਨਾ ਸ਼੍ਰੀਕ੍ਰਿਸ਼ਨ ਨੂੰ ਲਗਦੇ ਹਨ, ਨਾ ਗੀਤਾ ਦੇ ਭਗਵਾਨ ਨੂੰ ਲਗਦੇ ਹਨ। ਕਲੰਕ ਲਗਦੇ ਹਨ ਬ੍ਰਹਮਾ ਨੂੰ। ਸ਼੍ਰੀਕ੍ਰਿਸ਼ਨ ਨੂੰ ਕਲੰਕ ਲਗਦੇ ਵੀ ਹਨ ਤਾਂ ਭਜਾਉਣ ਦੇ। ਸ਼ਿਵਬਾਬਾ ਦਾ ਤੇ ਕਿਸੇ ਨੂੰ ਵੀ ਪਤਾ ਨਹੀਂ ਹੈ। ਈਸ਼ਵਰ ਦੇ ਪਿਛਾੜੀ ਭੱਜੇ ਹਨ ਜਰੂਰ, ਪ੍ਰੰਤੂ ਈਸ਼ਵਰ ਤੇ ਗਾਲੀ ਖਾ ਨਹੀਂ ਸਕਦਾ। ਨਾ ਈਸ਼ਵਰ ਨੂੰ, ਨਾ ਸ਼੍ਰੀਕ੍ਰਿਸ਼ਨ ਨੂੰ ਗਾਲੀ ਦੇ ਸਕਦੇ। ਦੋਵਾਂ ਦੀ ਮਹਿਮਾ ਜ਼ਬਰਦਸਤ ਹੈ। ਸ਼੍ਰੀਕ੍ਰਿਸ਼ਨ ਦੀ ਵੀ ਮਹਿਮਾ ਨੰਬਰਵਨ ਹੈ। ਲਕਸ਼ਮੀ - ਨਾਰਾਇਣ ਦੀ ਇਤਨੀ ਮਹਿਮਾ ਨਹੀਂ ਹੈ ਕਿਉਂਕਿ ਉਹ ਸ਼ਾਦੀ - ਸ਼ੁਦਾ ਹਨ। ਸ਼੍ਰੀਕ੍ਰਿਸ਼ਨ ਤੇ ਕੁਮਾਰ ਹੈ ਇਸਲਈ ਉਸ ਦੀ ਮਹਿਮਾ ਜਿਆਦਾ ਹੈ, ਭਾਵੇਂ ਲਕਸ਼ਮੀ - ਨਾਰਾਇਣ ਦੀ ਮਹਿਮਾ ਵੀ ਇਵੇਂ ਹੀ ਗਾਉਣਗੇ - 16 ਕਲਾ ਸੰਪੂਰਨ, ਸੰਪੂਰਨ ਨਿਰਵਿਕਾਰੀ ਸ਼੍ਰੀਕ੍ਰਿਸ਼ਨ ਨੂੰ ਤੇ ਫਿਰ ਦਵਾਪਰ ਵਿੱਚ ਵਿਖਾਇਆ ਹੈ। ਸਮਝਦੇ ਹਨ ਇਹ ਮਹਿਮਾ ਪ੍ਰੰਪਰਾ ਤੋਂ ਚਲੀ ਆਈ ਹੈ। ਇਨ੍ਹਾਂ ਸਭ ਗੱਲਾਂ ਨੂੰ ਵੀ ਤੁਸੀਂ ਬੱਚੇ ਜਾਣਦੇ ਹੋ। ਇਹ ਤਾਂ ਈਸ਼ਵਰੀਏ ਨਾਲ਼ੇਜ਼ ਹੈ, ਈਸ਼ਵਰ ਨੇ ਹੀ ਰਾਮ ਰਾਜ ਸਥਾਪਨ ਕੀਤਾ ਹੈ। ਰਾਮ ਰਾਜ ਨੂੰ ਮਨੁੱਖ ਸਮਝਦੇ ਨਹੀਂ ਹਨ। ਬਾਪ ਹੀ ਆਕੇ ਇਨ੍ਹਾਂ ਸਭਨਾਂ ਦੀ ਸਮਝ ਦਿੰਦੇ ਹਨ। ਸਾਰਾ ਮਦਾਰ ਹੈ ਗੀਤਾ ਤੇ, ਗੀਤਾ ਵਿੱਚ ਹੀ ਰਾਂਗ ਲਿਖ ਦਿੱਤਾ ਹੈ। ਕੌਰਵਾਂ ਅਤੇ ਪਾਂਡਵਾਂ ਦੀ ਲੜਾਈ ਤੇ ਲੱਗੀ ਹੀ ਨਹੀਂ ਤਾਂ ਅਰਜੁਨ ਦੀ ਗੱਲ ਹੀ ਨਹੀਂ ਹੈ। ਇਹ ਤਾਂ ਬਾਪ ਬੈਠ ਪਾਠਸ਼ਾਲਾ ਵਿੱਚ ਪੜਾਉਂਦੇ ਹਨ। ਪਾਠਸ਼ਾਲਾ ਯੁੱਧ ਦੇ ਮੈਦਾਨ ਵਿੱਚ ਥੋੜ੍ਹੀ ਨਾ ਹੋਵੇਗੀ। ਹਾਂ, ਇਹ ਮਾਇਆ ਰਾਵਣ ਨਾਲ ਯੁੱਧ ਹੈ। ਉਨ੍ਹਾਂ ਤੇ ਜਿੱਤ ਪਾਉਣੀ ਹੈ। ਮਾਇਆ ਜਿੱਤੇ ਜਗਤ ਜਿੱਤ ਬਣਨਾ ਹੈ। ਪ੍ਰੰਤੂ ਇਨ੍ਹਾਂ ਗੱਲਾਂ ਨੂੰ ਜਰਾ ਵੀ ਸਮਝ ਨਹੀਂ ਸਕਦੇ। ਡਰਾਮੇ ਵਿੱਚ ਨੂੰਧ ਹੀ ਅਜਿਹੀ ਹੈ। ਉਨ੍ਹਾਂ ਨੂੰ ਪਿਛਾੜੀ ਵਿੱਚ ਆਕੇ ਸਮਝਣਾ ਹੈ। ਅਤੇ ਤੁਸੀਂ ਬੱਚੇ ਹੀ ਸਮਝਾ ਸਕਦੇ ਹੋ। ਭੀਸ਼ਮ ਪਿਤਾਮਹ ਆਦਿ ਨੂੰ ਹਿੰਸਕ ਬਾਣ ਆਦਿ ਮਾਰਨ ਦੀ ਗੱਲ ਹੀ ਨਹੀਂ ਹੈ। ਸ਼ਾਸਤਰਾਂ ਵਿੱਚ ਤਾਂ ਬਹੁਤ ਹੀ ਗੱਲਾਂ ਲਿਖ ਦਿੱਤੀਆਂ ਹਨ। ਮਾਤਾਵਾਂ ਨੂੰ ਉਨ੍ਹਾਂ ਦੇ ਕੋਲ ਜਾਕੇ ਟਾਇਮ ਲੈਣਾ ਚਾਹੀਦਾ ਹੈ। ਬੋਲੋ, ਅਸੀਂ ਤੁਹਾਡੇ ਨਾਲ ਇਸ ਸੰਬੰਧ ਵਿੱਚ ਗੱਲ ਕਰਨਾ ਚਾਹੁੰਦੇ ਹਾਂ। ਇਹ ਗੀਤਾ ਤਾਂ ਭਗਵਾਨ ਨੇ ਗਾਈ ਹੈ। ਭਗਵਾਨ ਦੀ ਮਹਿਮਾ ਹੈ। ਸ਼੍ਰੀਕ੍ਰਿਸ਼ਨ ਤੇ ਵੱਖ ਹੈ। ਸਾਨੂੰ ਤੇ ਇਸ ਗੱਲ ਵਿਚ ਸੰਸ਼ੇ ਆਉਂਦਾ ਹੈ। ਰੁਦ੍ਰ ਭਗਵਾਨੁਵਾਚ, ਉਨ੍ਹਾਂ ਦਾ ਇਹ ਰੁਦ੍ਰ ਗਿਆਨ ਯਗ ਹੈ। ਇਹ ਨਿਰਾਕਾਰ ਪਰਮਪਿਤਾ ਪਰਮਾਤਮਾ ਦਾ ਗਿਆਨ ਯਗ ਹੈ। ਮਨੁੱਖ ਫਿਰ ਕਹਿੰਦੇ ਹਨ ਸ਼੍ਰੀਕ੍ਰਿਸ਼ਨ ਭਗਵਾਨੁਵਾਚ। ਭਗਵਾਨ ਤਾਂ ਅਸਲ ਵਿਚ ਇੱਕ ਨੂੰ ਹੀ ਕਹਿੰਦੇ ਹਨ, ਉਨ੍ਹਾਂ ਦੀ ਫਿਰ ਮਹਿਮਾ ਲਿਖਣੀ ਚਾਹੀਦੀ ਹੈ। ਸ਼੍ਰੀਕ੍ਰਿਸ਼ਨ ਦੀ ਮਹਿਮਾ ਇਹ ਹੈ, ਹੁਣ ਦੋਵਾਂ ਵਿੱਚੋਂ ਗੀਤਾ ਦਾ ਭਗਵਾਨ ਕੌਣ ਹੈ? ਗੀਤਾ ਵਿੱਚ ਲਿਖਿਆ ਹੋਇਆ ਹੈ ਸਹਿਜ ਰਾਜਯੋਗ। ਬਾਪ ਕਹਿੰਦੇ ਹਨ ਕਿ ਬੇਹੱਦ ਦਾ ਸੰਨਿਆਸ ਕਰੋ। ਦੇਹ ਸਹਿਤ ਦੇਹ ਦੇ ਸਰਵ ਸੰਬੰਧ ਛੱਡ ਆਪਣੇ ਨੂੰ ਆਤਮਾ ਸਮਝੋ, ਮਨਮਨਾਭਵ, ਮੱਧ ਜੀ ਭਵ। ਬਾਪ ਸਮਝਾਉਂਦੇ ਤੇ ਬਹੁਤ ਚੰਗੀ ਤਰ੍ਹਾਂ ਹਨ। ਗੀਤਾ ਵਿੱਚ ਹੈ ਸ਼੍ਰੀਮਦ ਭਗਵਾਨੁਵਾਚ। ਸ਼੍ਰੀ ਮਤਲਬ ਸ੍ਰੇਸ਼ਠ ਤਾਂ ਪਰਮਪਿਤਾ ਪਰਮਾਤਮਾ ਸ਼ਿਵ ਨੂੰ ਹੀ ਕਹਾਂਗੇ। ਸ਼੍ਰੀਕ੍ਰਿਸ਼ਨ ਤੇ ਦੈਵੀਗੁਣ ਵਾਲਾ ਮਨੁੱਖ ਹੈ। ਗੀਤਾ ਦਾ ਭਗਵਾਨ ਤੇ ਸ਼ਿਵ ਹੈ। ਜਿਸ ਨੇ ਰਾਜਯੋਗ ਸਿਖਾਇਆ ਹੈ। ਬਰੋਬਰ ਪਿਛਾੜੀ ਵਿੱਚ ਸਭ ਧਰਮ ਵਿਨਾਸ਼ ਹੋ ਇੱਕ ਧਰਮ ਦੀ ਸਥਾਪਨਾ ਹੋਈ ਹੈ। ਸਤਿਯੁਗ ਵਿੱਚ ਇੱਕ ਹੀ ਆਦਿ ਸਨਾਤਨ ਦੇਵੀ - ਦੇਵਤਾ ਧਰਮ ਸੀ। ਉਹ ਸ਼੍ਰੀਕ੍ਰਿਸ਼ਨ ਨੇ ਨਹੀਂ ਪ੍ਰੰਤੂ ਭਗਵਾਨ ਨੇ ਸਥਾਪਨ ਕੀਤਾ। ਉਨ੍ਹਾਂ ਦੀ ਮਹਿਮਾ ਇਹ ਹੈ। ਉਨ੍ਹਾਂ ਨੂੰ ਤਵਮੇਵ ਮਾਤਾਸ਼ ਚ ਪਿਤਾ ਕਿਹਾ ਜਾਂਦਾ ਹੈ। ਸ਼੍ਰੀਕ੍ਰਿਸ਼ਨ ਨੂੰ ਤੇ ਨਹੀਂ ਕਹਾਂਗੇ। ਤੁਹਾਨੂੰ ਸੱਤ ਬਾਪ ਦਾ ਪਰਿਚੈ ਦੇਣਾ ਹੈ। ਤੁਸੀਂ ਸਮਝਾ ਸਕਦੇ ਹੋ ਭਗਵਾਨ ਹੀ ਲਿਬ੍ਰੇਟਰ ਅਤੇ ਗਾਈਡ ਹੈ ਜੋ ਸਭ ਨੂੰ ਲੈ ਜਾਂਦੇ ਹਨ। ਮੱਛਰਾਂ ਤਰ੍ਹਾਂ ਸਭ ਨੂੰ ਲੈ ਜਾਣਾ ਇਹ ਤਾਂ ਸ਼ਿਵ ਦਾ ਕੰਮ ਹੈ। ਸੁਪ੍ਰੀਮ ਅੱਖਰ ਵੀ ਬੜਾ ਚੰਗਾ ਹੈ। ਤਾਂ ਸ਼ਿਵ ਪਰਮਪਿਤਾ ਪਰਮਾਤਮਾ ਦੀ ਮਹਿਮਾ ਵੱਖ, ਸ਼੍ਰੀਕ੍ਰਿਸ਼ਨ ਦੀ ਮਹਿਮਾ ਵੱਖ, ਦੋਵੇਂ ਸਿੱਧ ਕਰ ਸਮਝਾਉਣੀ ਹੈ। ਸ਼ਿਵ ਤੇ ਜਨਮ - ਮਰਨ ਵਿੱਚ ਆਉਣ ਵਾਲਾ ਨਹੀਂ ਹੈ। ਉਹ ਪਤਿਤ - ਪਾਵਨ ਹੈ। ਸ਼੍ਰੀਕ੍ਰਿਸ਼ਨ ਤੇ ਪੂਰੇ 84 ਜਨਮ ਲੈਂਦੇ ਹਨ। ਹੁਣ ਪਰਮਾਤਮਾ ਕਿਸ ਨੂੰ ਕਿਹਾ ਜਾਵੇ? ਇਹ ਵੀ ਲਿਖਣਾ ਚਾਹੀਦਾ ਹੈ। ਬੇਹੱਦ ਦੇ ਬਾਪ ਨੂੰ ਨਾ ਜਾਨਣ ਦੇ ਕਾਰਣ ਹੀ ਆਰਫਨ, ਦੁਖੀ ਹੋਏ ਹਨ। ਸਤਿਯੁਗ ਵਿੱਚ ਜਦ ਧਨਕੇ ਹੋ ਜਾਂਦੇ ਹਨ ਤਾਂ ਜਰੂਰ ਸੁਖੀ ਹੋਣਗੇ। ਅਜਿਹੇ ਸਪੱਸ਼ਟ ਅੱਖਰ ਹੋਣੇ ਚਾਹੀਦੇ ਹਨ। ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਅਤੇ ਵਰਸਾ ਲਵੋ। ਸੈਕਿੰਡ ਵਿੱਚ ਜੀਵਨਮੁਕਤੀ, ਹੁਣ ਵੀ ਸ਼ਿਵਬਾਬਾ ਇਵੇਂ ਕਹਿੰਦੇ ਹਨ। ਮਹਿਮਾ ਪੂਰੀ ਲਿਖਨੀ ਹੈ। ਸ਼ਿਵਾਏ ਨਮਾ, ਉਨ੍ਹਾਂ ਤੋਂ ਸਵਰਗ ਦਾ ਵਰਸਾ ਮਿਲਦਾ ਹੈ। ਇਸ ਸ੍ਰਿਸ਼ਟੀ ਚਕ੍ਰ ਨੂੰ ਸਮਝਣ ਨਾਲ ਤੁਸੀਂ ਸਵਰਗਵਾਸੀ ਬਣ ਜਾਵੋਗੇ। ਹੁਣ ਜੱਜ ਕਰੋ - ਰਾਇਟ ਕੀ ਹੈ? ਤੁਹਾਨੂੰ ਬੱਚਿਆਂ ਨੂੰ ਸੰਨਿਆਸੀਆਂ ਦੇ ਆਸ਼ਰਮ ਵਿਚ ਜਾਕੇ ਪ੍ਰਸਨਲ ਮਿਲਣਾ ਚਾਹੀਦਾ ਹੈ। ਸਭਾ ਵਿਚ ਤੇ ਉਨ੍ਹਾਂ ਨੂੰ ਬਹੁਤ ਘਮੰਡ ਰਹਿੰਦਾ ਹੈ।

ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਇਹ ਵੀ ਰਹਿਣਾ ਚਾਹੀਦਾ ਹੈ ਕਿ ਮਨੁੱਖਾਂ ਨੂੰ ਸੱਚਾ ਰਾਹ ਕਿਵੇਂ ਦੱਸੀਏ? ਭਗਵਾਨੁਵਾਚ - ਮੈਂ ਇਨ੍ਹਾਂ ਸਾਧੂਆਂ ਆਦਿ ਦਾ ਵੀ ਉਧਾਰ ਕਰਦਾ ਹਾਂ। ਲਿਬ੍ਰੇਟਰ ਅੱਖਰ ਵੀ ਹੈ। ਬੇਹੱਦ ਦਾ ਬਾਪ ਹੀ ਕਹਿੰਦੇ ਹਨ ਮੇਰੇ ਬਣੋ। ਫਾਦਰ ਸ਼ੋਜ਼ ਸੰਨ ਫਿਰ ਸਨ ਸ਼ੋਜ਼ ਫਾਦਰ। ਸ਼੍ਰੀਕ੍ਰਿਸ਼ਨ ਨੂੰ ਤੇ ਫਾਦਰ ਨਹੀਂ ਕਹਾਂਗੇ। ਗੋਡ ਫਾਦਰ ਦੇ ਸਭ ਬੱਚੇ ਹੋ ਸਕਦੇ ਹਨ। ਮਨੁੱਖ ਮਾਤਰ ਦੇ ਤਾਂ ਸਭ ਬੱਚੇ ਹੋ ਨਹੀਂ ਸਕਦੇ। ਤਾਂ ਤੁਸੀਂ ਬੱਚਿਆਂ ਨੂੰ ਸਮਝਾਉਣ ਦਾ ਬੜਾ ਨਸ਼ਾ ਹੋਣਾ ਚਾਹੀਦਾ ਹੈ। ਬੇਹੱਦ ਦੇ ਬਾਪ ਦੇ ਅਸੀਂ ਬੱਚੇ ਹਾਂ, ਰਾਜਾ ਦੇ ਬੱਚੇ ਰਾਜਕੁਮਾਰ ਦੀ ਤੁਸੀਂ ਚਲਣ ਤੇ ਵੇਖੋ ਕਿੰਨੀ ਰਾਯਲ ਹੁੰਦੀ ਹੈ। ਪ੍ਰੰਤੂ ਉਸ ਵਿਚਾਰੇ ਤੇ ( ਸ਼੍ਰੀਕ੍ਰਿਸ਼ਨ ਤੇ ) ਤਾਂ ਭਾਰਤਵਾਸੀਆਂ ਨੇ ਕਲੰਕ ਲਗਾ ਦਿੱਤਾ ਹੈ। ਕਹਿਣਗੇ ਭਾਰਤਵਾਸੀ ਤੇ ਤੁਸੀਂ ਵੀ ਹੋ। ਬੋਲੋ ਹਾਂ, ਅਸੀਂ ਵੀ ਹਾਂ ਪ੍ਰੰਤੂ ਅਸੀਂ ਹੁਣ ਸੰਗਮ ਤੇ ਹਾਂ। ਅਸੀ ਭਗਵਾਨ ਦੇ ਬੱਚੇ ਬਣੇ ਹਾਂ ਅਤੇ ਉਨ੍ਹਾਂ ਤੋਂ ਪੜ ਰਹੇ ਹਾਂ। ਭਗਵਾਨੁਵਾਚ - ਤੁਹਾਨੂੰ ਰਾਜਯੋਗ ਸਿਖਾਉਂਦਾ ਹਾਂ। ਸ਼੍ਰੀਕ੍ਰਿਸ਼ਨ ਦੀ ਗੱਲ ਹੋ ਨਹੀਂ ਸਕਦੀ। ਅੱਗੇ ਚੱਲਕੇ ਸਮਝਦੇ ਜਾਣਗੇ। ਰਾਜਾ ਜਨਕ ਨੇ ਵੀ ਇਸ਼ਾਰੇ ਨਾਲ ਸਮਝਿਆ ਹੈ ਨਾ। ਪਰਮਪਿਤਾ ਪਰਮਾਤਮਾ ਨੂੰ ਯਾਦ ਕੀਤਾ ਅਤੇ ਧਿਆਨ ਵਿੱਚ ਚਲਾ ਗਿਆ। ਧਿਆਨ ਵਿੱਚ ਤੇ ਬਹੁਤ ਜਾਂਦੇ ਰਹਿੰਦੇ ਹਨ। ਧਿਆਨ ਵਿੱਚ ਨਿਰਾਕਾਰੀ ਦੁਨੀਆ ਅਤੇ ਬੈਕੁੰਠ ਵੇਖਣਗੇ। ਇਹ ਤਾਂ ਜਾਣਦੇ ਹੋ ਅਸੀਂ ਨਿਰਾਕਾਰੀ ਦੁਨੀਆ ਦੇ ਰਹਿਣ ਵਾਲੇ ਹਾਂ। ਪਰਮਧਾਮ ਤੋਂ ਇੱਥੇ ਆਕੇ ਪਾਰਟ ਵਜਾਉਂਦੇ ਹਾਂ। ਵਿਨਾਸ਼ ਵੀ ਸਾਮ੍ਹਣੇ ਖੜਾ ਹੈ। ਸਾਇੰਸ ਵਾਲੇ ਮੂਨ ਦੇ ਉੱਪਰ ਜਾਕੇ ਮੱਥਾ ਮਾਰਦੇ ਰਹਿੰਦੇ ਹਨ - ਉਹ ਹੈ ਅਤਿ ਸਾਇੰਸ ਦੇ ਘਮੰਡ ਵਿੱਚ ਜਾਣਾ ਜਿਸ ਨਾਲ ਫਿਰ ਆਪਣਾ ਹੀ ਵਿਨਾਸ਼ ਕਰਦੇ ਹਨ। ਬਾਕੀ ਮੂਨ ਆਦਿ ਵਿੱਚ ਕੁਝ ਹੈ ਨਹੀਂ। ਗੱਲਾਂ ਤਾਂ ਬਹੁਤ ਚੰਗੀਆਂ ਹਨ ਸਿਰਫ ਸਮਝਾਉਣ ਦੀ ਯੁਕਤੀ ਚਾਹੀਦੀ ਹੈ। ਸਾਨੂੰ ਸਿੱਖਿਆ ਦੇਣ ਵਾਲਾ ਉੱਚ ਤੋਂ ਉੱਚ ਬਾਪ ਹੈ। ਉਹ ਤੁਹਾਡਾ ਵੀ ਬਾਪ ਹੈ। ਉਨ੍ਹਾਂ ਦੀ ਮਹਿਮਾ ਵੱਖ ਸ਼੍ਰੀਕ੍ਰਿਸ਼ਨ ਦੀ ਮਹਿਮਾ ਵੱਖ ਹੈ। ਰੁਦ੍ਰ ਅਵਿਨਾਸ਼ੀ ਗਿਆਨ ਯਗ ਹੈ, ਜਿਸ ਵਿਚ ਸਾਰੀ ਅਹੂਤੀ ਪੈਣੀ ਹੈ। ਪੁਆਇੰਟਸ ਬਹੁਤ ਚੰਗੇ ਹਨ ਪਰ ਸ਼ਾਇਦ ਹਾਲੇ ਦੇਰੀ ਹੈ।

ਇਹ ਪੁਆਇੰਟ ਵੀ ਚੰਗੇ ਹਨ - ਇੱਕ ਹੈ ਰੂਹਾਨੀ ਯਾਤ੍ਰਾ, ਦੂਸਰੀ ਹੈ ਜਿਸਮਾਨੀ ਯਾਤ੍ਰਾ। ਬਾਪ ਕਹਿੰਦੇ ਹਨ ਕਿ ਮੈਨੂੰ ਯਾਦ ਕਰੋ ਤਾਂ ਅੰਤ ਮਤੀ ਸੋ ਗਤੀ ਹੋ ਜਾਵੇਗੀ। ਸਪ੍ਰੀਚੁਅਲ ਫਾਦਰ ਦੇ ਬਿਨਾਂ ਹੋਰ ਕੋਈ ਸਿਖਲਾ ਨਹੀਂ ਸਕਦਾ। ਅਜਿਹੀਆਂ - ਪੁਆਇੰਟ ਲਿਖਨੀਆਂ ਚਾਹੀਦੀਆਂ ਹਨ। ਮਨਮਨਾਭਵ - ਮਧਜੀ ਭਵ, ਇਹ ਹੈ ਮੁਕਤੀ ਜੀਵਨ ਮੁਕਤੀ ਦੀ ਯਾਤਰਾ। ਯਾਤਰਾ ਤੇ ਬਾਪ ਹੀ ਕਰਵਾਉਣਗੇ, ਸ਼੍ਰੀਕ੍ਰਿਸ਼ਨ ਤੇ ਕਰਵਾ ਨਹੀਂ ਸਕਦੇ। ਯਾਦ ਕਰਨ ਦੀ ਹੀ ਆਦਤ ਪਾਉਣੀ ਹੈ। ਜਿੰਨਾਂ ਯਾਦ ਕਰੋਗੇ ਉਤਨੀ ਖੁਸ਼ੀ ਹੋਵੇਗੀ। ਪ੍ਰੰਤੂ ਮਾਇਆ ਯਾਦ ਕਰਨ ਨਹੀਂ ਦਿੰਦੀ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਸਰਵਿਸ ਤੇ ਸਭ ਕਰਦੇ ਹਨ, ਪ੍ਰੰਤੂ ਉੱਚ ਅਤੇ ਨੀਚ ਸਰਵਿਸ ਤੇ ਹੈ ਨਾ। ਕਿਸੇ ਨੂੰ ਬਾਪ ਦਾ ਪਰਿਚੈ ਦੇਣਾ ਹੈ ਬਹੁਤ ਸਹਿਜ। ਅੱਛਾ - ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਰਾਤ੍ਰੀ ਕਲਾਸ :- ਜਿਵੇਂ ਪਹਾੜਾਂ ਵਿੱਚ ਹਵਾ ਖਾਣ, ਰੀਫ਼੍ਰੇਸ਼ ਹੋਣ ਜਾਂਦੇ ਹਨ। ਘਰ ਜਾਂ ਆਫਿਸ ਵਿੱਚ ਰਹਿਣ ਨਾਲ ਬੁੱਧੀ ਵਿੱਚ ਕੰਮ ਰਹਿੰਦਾ ਹੈ। ਬਾਹਰ ਜਾਣ ਨਾਲ ਆਫਿਸ ਦੇ ਖਿਆਲ ਤੋਂ ਫ੍ਰੀ ਹੋ ਜਾਂਦੇ ਹਨ। ਇੱਥੇ ਵੀ ਬੱਚੇ ਰੀਫ੍ਰੇਸ਼ ਹੋਣ ਦੇ ਲਈ ਆਉਂਦੇ ਹਨ। ਅੱਧਾਕਲਪ ਭਗਤੀ ਕਰਦੇ - ਕਰਦੇ ਥੱਕ ਗਏ ਹਨ, ਪੁਰਸ਼ੋਤਮ ਸੰਗਮਯੁੱਗ ਤੇ ਗਿਆਨ ਮਿਲਦਾ ਹੈ। ਗਿਆਨ ਅਤੇ ਯੋਗ ਨਾਲ ਤੁਸੀਂ ਰੀਫ਼੍ਰੇਸ਼ ਹੋ ਜਾਂਦੇ ਹੋ। ਤੁਸੀਂ ਜਾਣਦੇ ਹੋ ਹੁਣ ਪੁਰਾਣੀ ਦੁਨੀਆ ਵਿਨਾਸ਼ ਹੁੰਦੀ ਹੈ, ਨਵੀਂ ਦੁਨੀਆ ਸਥਾਪਨ ਹੁੰਦੀ ਹੈ। ਇਹ ਹੈ ਹੀ ਨਰਕ, ਪੁਰਾਣੀ ਦੁਨੀਆ। ਨਵੀਂ ਦੁਨੀਆ ਅਤੇ ਪੁਰਾਣੀ ਦੁਨੀਆ ਕੀ ਹੁੰਦੀ ਹੈ, ਇਹ ਵੀ ਤੁਸੀਂ ਜਾਣਦੇ ਹੋ। ਤੁਹਾਨੂੰ ਡੀਟੇਲ ਵਿੱਚ ਸਮਝਾਇਆ ਗਿਆ ਹੈ। ਤੁਹਾਡੀ ਬੁੱਧੀ ਵਿੱਚ ਵਿਸਤਾਰ ਹੈ ਸੋ ਵੀ ਨੰਬਰਵਾਰ ਪੁਰਸ਼ਾਰਥ ਅਨੁਸਾਰ। ਸਮਝਾਉਣ ਵਿੱਚ ਵੀ ਬਹੁਤ ਰੀਫਾਇਨਨੈਸ ਚਾਹੀਦੀ ਹੈ। ਕਿਸੇ ਨੂੰ ਇਵੇਂ ਸਮਝਾਓ ਜੋ ਝੱਟ ਬੁੱਧੀ ਵਿੱਚ ਬੈਠ ਜਾਵੇ। ਕਈ ਬੱਚੇ ਕੱਚੇ ਹਨ ਜੋ ਚਲਦੇ - ਚਲਦੇ ਟੁੱਟ ਪੈਂਦੇ ਹਨ। ਭਗਵਾਨੁਵਾਚ ਵੀ ਹੈ ਅਸ਼ਚਰਿਆਵਤ ਸੁਨੰਤੀ, ਕਥੰਤੀ। ਇੱਥੇ ਹੈ ਮਾਇਆ ਨਾਲ ਯੁੱਧ। ਮਾਇਆ ਤੋਂ ਮਰਕੇ ਫਿਰ ਈਸ਼ਵਰ ਦਾ ਬਣਦੇ ਹਨ।, ਫਿਰ ਈਸ਼ਵਰ ਤੋਂ ਮਰਕੇ ਮਾਇਆ ਦੇ ਬਣ ਜਾਂਦੇ ਹਨ। ਅਡੋਪਟ ਹੋ ਫਿਰ ਫਾਰਗਤੀ ਦੇ ਦਿੰਦੇ ਹਨ। ਮਾਇਆ ਬੜੀ ਪ੍ਰਬਲ ਹੈ, ਜੋ ਬਹੁਤਿਆਂ ਨੂੰ ਤੂਫ਼ਾਨ ਵਿੱਚ ਲਿਆਂਦੀ ਹੈ। ਬੱਚੇ ਵੀ ਸਮਝਦੇ ਹਨ - ਹਾਰ ਜਿੱਤ ਹੁੰਦੀ ਹੈ। ਇਹ ਖੇਲ ਹੀ ਹਾਰ ਜਿੱਤ ਦਾ ਹੈ। ਪੰਜ ਵਿਕਾਰਾਂ ਤੋਂ ਹਾਰੇ ਹਨ। ਹੁਣ ਤੁਸੀਂ ਜਿੱਤਣ ਦਾ ਪੁਰਸ਼ਾਰਥ ਕਰਦੇ ਹੋ। ਆਖਿਰਕਾਰ ਜਿੱਤ ਤੁਹਾਡੀ ਹੈ। ਜਦ ਬਾਪ ਦੇ ਬਣੇ ਹੋ ਤਾਂ ਪੱਕਾ ਬਣਨਾ ਚਾਹੀਦਾ ਹੈ। ਤੁਸੀਂ ਦੇਖਦੇ ਹੋ ਮਾਇਆ ਕਿੰਨੇ ਟੈਂਪੀਟੇਸ਼ਨ ਦਿੰਦੀ ਹੈ। ਕਈ ਵਾਰ ਧਿਆਨ ਦੀਦਾਰ ਵਿੱਚ ਜਾਣ ਤੇ ਵੀ ਖੇਲ ਖਲਾਸ ਹੋ ਜਾਂਦਾ ਹੈ। ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਹੈ ਹੁਣ 84 ਜਨਮਾਂ ਦਾ ਚਕ੍ਰ ਲਗਾਕੇ ਪੂਰਾ ਕੀਤਾ ਹੈ। ਦੇਵਤਾ, ਸ਼ਤ੍ਰੀ, ਵੈਸ਼, ਸ਼ੂਦ੍ਰ ਬਣੇ, ਹੁਣ ਸ਼ੂਦ੍ਰ ਤੋਂ ਬ੍ਰਾਹਮਣ ਬਣੇ ਹੋ। ਬ੍ਰਾਹਮਣ ਬਣ ਫਿਰ ਦੇਵਤਾ ਬਣ ਜਾਂਦੇ ਹੋ, ਇਹ ਭੁੱਲਣਾ ਨਹੀਂ ਹੈ। ਜੇਕਰ ਇਹ ਵੀ ਭੁੱਲਦੇ ਹੋ ਤਾਂ ਪੈਰ ਪਿੱਛੇ ਹੱਟ ਜਾਂਦੇ ਹਨ ਫਿਰ ਦੁਨਿਆਵੀ ਗੱਲਾਂ ਵਿਚ ਬੁੱਧੀ ਲੱਗ ਜਾਂਦੀ ਹੈ। ਮੁਰਲੀ ਆਦਿ ਵੀ ਯਾਦ ਨਹੀਂ ਰਹਿੰਦੀ। ਯਾਦ ਦੀ ਯਾਤ੍ਰਾ ਵੀ ਡਿਫੀਕਲਟ ਲਗਦੀ ਹੈ। ਇਹ ਵੀ ਵੰਡਰ ਹੈ।

ਕਈ ਬੱਚਿਆਂ ਨੂੰ ਬੈਜ ਲਗਾਉਣ ਵਿੱਚ ਵੀ ਲੱਜਾ ਆਉਂਦੀ ਹੈ, ਇਹ ਵੀ ਦੇਹ - ਅਭਿਮਾਨ ਹੈ ਨਾ। ਗਾਲੀ ਤੇ ਖਾਣੀ ਹੀ ਹੈ। ਸ਼੍ਰੀਕ੍ਰਿਸ਼ਨ ਨੇ ਕਿੰਨੀਆਂ ਗਾਲੀਆਂ ਖਾਈਆਂ ਹਨ! ਸਭ ਤੋਂ ਜਿਆਦਾ ਗਾਲੀ ਖਾਈ ਹੈ ਸ਼ਿਵ ਨੇ। ਫਿਰ ਸ਼੍ਰੀਕ੍ਰਿਸ਼ਨ ਨੇ। ਫਿਰ ਸਭ ਤੋਂ ਜਿਆਦਾ ਗਾਲੀ ਖਾਈ ਹੈ ਰਾਮ ਨੇ। ਨੰਬਰਵਾਰ ਹਨ। ਡੀਫੇਮ ਕਰਨ ਨਾਲ ਭਾਰਤ ਦੀ ਕਿੰਨੀ ਗਲਾਣੀ ਹੋਈ ਹੈ। ਤੁਸੀਂ ਬੱਚਿਆਂ ਨੂੰ ਇਸ ਵਿੱਚ ਡਰਨਾ ਨਹੀਂ ਹੈ। ਅੱਛਾ - ਮਿੱਠੇ - ਮਿੱਠੇ ਸਿਕੀਲੱਧੇ ਬੱਚਿਆਂ ਪ੍ਰਤੀ ਯਾਦਪਿਆਰ ਅਤੇ ਗੁੱਡਨਾਇਟ।

ਧਾਰਨਾ ਲਈ ਮੁੱਖ ਸਾਰ:-
1. ਬੁੱਧੀ ਤੋਂ ਬੇਹੱਦ ਦਾ ਸੰਨਿਆਸ ਕਰ, ਰੂਹਾਨੀ ਯਾਤਰਾ ਤੇ ਰਹਿਣਾ ਹੈ। ਯਾਦ ਵਿੱਚ ਰਹਿਣ ਦੀ ਆਦਤ ਪਾਉਣੀ ਹੈ।

2. ਫਾਦਰ ਸ਼ੋਜ਼ ਸਨ, ਸਨ ਸੌਜ ਫਾਦਰ ਸਭ ਨੂੰ ਬਾਪ ਦਾ ਸਤ ਪਰਿਚੈ ਦੇਣਾ ਹੈ। ਸੈਕਿੰਡ ਵਿੱਚ ਜੀਵਨਮੁਕਤੀ ਦਾ ਰਾਹ ਦੱਸਣਾ ਹੈ।

ਵਰਦਾਨ:-
ਮਨਸਾ ਅਤੇ ਵਾਚਾ ਦੇ ਮੇਲ ਦਵਾਰਾ ਜਾਦੂਮੰਤ੍ ਕਰਨ ਵਾਲੇ ਨਵੀਨਤਾ ਅਤੇ ਵਿਸ਼ੇਸ਼ਤਾ ਸੰਪੰਨ ਭਵ।

ਮਨਸਾ ਅਤੇ ਵਾਚਾ ਦੋਵਾਂ ਦਾ ਮਿਲਣ ਜਾਦੂਮੰਤਰ ਦਾ ਕੰਮ ਕਰਦਾ ਹੈ, ਇਸ ਨਾਲ ਸੰਗਠਨ ਦੀਆਂ ਛੋਟੀਆਂ - ਛੋਟੀਆਂ ਗੱਲਾਂ ਇਵੇਂ ਖਤਮ ਹੋ ਜਾਣਗੀਆਂ ਜੋ ਤੁਸੀਂ ਸੋਚੋਗੇ ਕਿ ਇਹ ਤਾਂ ਜਾਦੂ ਹੋ ਗਿਆ। ਮਨਸਾ ਸ਼ੁਭ ਭਾਵਨਾ ਜਾਂ ਸ਼ੁਭ ਦੁਆਵਾਂ ਦੇਣ ਵਿੱਚ ਬੀਜੀ ਹੋ ਤਾਂ ਮਨ ਦੀ ਹਲਚਲ ਸਮਾਪਤ ਹੋ ਜਾਵੇਗੀ, ਪੁਰਸ਼ਾਰਥ ਤੋਂ ਕਦੇ ਦਿਲਸ਼ਿਕਸਤ ਨਹੀਂ ਹੋਵੋਂਗੇ। ਸੰਗਠਨ ਵਿੱਚ ਕਦੇ ਘਬਰਾਓ ਗੇ ਨਹੀਂ। ਮਨਸਾ - ਵਾਚਾ ਦੀ ਸੰਮਲਿਤ ਸੇਵਾ ਤੋਂ ਵਿਹਂਗ ਮਾਰਗ ਦੀ ਸੇਵਾ ਦਾ ਪ੍ਰਭਾਵ ਦੇਖੋਗੇ। ਹੁਣ ਸੇਵਾ ਵਿਚ ਇਸੇ ਨਵੀਨਤਾ ਅਤੇ ਵਿਸ਼ੇਸ਼ਤਾ ਨਾਲ ਸੰਪੰਨ ਬਣੋ ਤਾਂ 9 ਲੱਖ ਪ੍ਰਜਾ ਸਹਿਜ ਤਿਆਰ ਹੋ ਜਾਵੇਗੀ।

ਸਲੋਗਨ:-
ਬੁੱਧੀ ਸਹੀ ਨਿਰਣੈ ਤਾਂ ਦੇਵੇਗੀ ਜੇਕਰ ਪੂਰੇ - ਪੂਰੇ ਵਾਈਸਲੈਸ ਬਣੋਗੇ।

ਮਾਤੇਸ਼ਵਰੀ ਜੀ ਦੇ ਮਧੁਰ ਮਹਾਂਵਾਕ:

" ਕਲਯੁਗੀ ਅਸਾਰ ਸੰਸਾਰ ਤੋਂ ਸਤਿਯੁਗੀ ਸਾਰ ਵਾਲੀ ਦੁਨੀਆ ਵਿਚ ਲੈ ਚਲਣਾ ਕਿਸ ਦਾ ਕੰਮ ਹੈ"

ਇਸ ਕਲਯੁਗੀ ਸੰਸਾਰ ਨੂੰ ਅਸਾਰ ਸੰਸਾਰ ਕਿਓਂ ਕਹਿੰਦੇ ਹਨ? ਕਿਉਂਕਿ ਇਸ ਦੁਨੀਆ ਵਿਚ ਕੋਈ ਸਾਰ ਨਹੀਂ ਹੈ। ਮਾਨਾ ਕੋਈ ਵੀ ਚੀਜ ਵਿੱਚ ਉਹ ਤਾਕਤ ਨਹੀਂ ਰਹੀ ਮਤਲਬ ਸੁਖ ਸ਼ਾਂਤੀ ਪਵਿਤ੍ਰਤਾ ਨਹੀਂ ਹੈ, ਜੋ ਇਸ ਸ੍ਰਿਸ਼ਟੀ ਤੇ ਕਿਸੇ ਵਕਤ ਸੁਖ ਸ਼ਾਂਤੀ ਪਵਿਤ੍ਰਤਾ ਸੀ। ਹੁਣ ਉਹ ਤਾਕਤ ਨਹੀਂ ਹੈ ਕਿਉਂਕਿ ਇਸ ਸ੍ਰਿਸ਼ਟੀ ਵਿੱਚ ਪੰਜ ਭੂਤਾਂ ਦੀ ਪ੍ਰਵੇਸ਼ਤਾ ਹੈ ਇਸਲਈ ਹੀ ਮਨੁੱਖ ਸ੍ਰਿਸ਼ਟੀ ਨੂੰ ਭੈ ਦਾ ਸਾਗਰ ਮਤਲਬ ਕਰਮਬੰਧਨ ਦਾ ਸਾਗਰ ਕਹਿੰਦੇ ਹਨ। ਇਸਲਈ ਹੀ ਮਨੁੱਖ ਦੁਖੀ ਹੋ ਪਰਮਾਤਮਾ ਨੂੰ ਪੁਕਾਰ ਰਹੇ ਹਨ, ਪਰਮਾਤਮਾ ਸਾਨੂੰ ਭਵਸਾਗਰ ਤੋਂ ਪਾਰ ਕਰੋ ਇਸ ਤੋਂ ਸਿੱਧ ਹੈ ਕਿ ਜਰੂਰ ਕੋਈ ਅਭੈ ਮਤਲਬ ਨਿਰਭੈ ਦਾ ਵੀ ਸੰਸਾਰ ਹੈ ਜਿਸ ਵਿਚ ਚਲਣਾ ਚਾਉਂਦੇ ਹਨ ਇਸਲਈ ਇਸ ਸੰਸਾਰ ਨੂੰ ਪਾਪ ਦਾ ਸਾਗਰ ਕਹਿੰਦੇ ਹਨ, ਜਿਸ ਤੋਂ ਪਾਰ ਕਰ ਪੁੰਨ ਆਤਮਾ ਦੀ ਦੁਨੀਆ ਵਿਚ ਚਲਣਾ ਚਾਉਂਦੇ ਹਨ। ਤਾਂ ਦੁਨਿਆਵਾਂ ਦੋ ਹਨ, ਇੱਕ ਸਤਿਯੁਗੀ ਸਾਰ ਵਾਲੀ ਦੁਨੀਆ, ਦੂਸਰੀ ਹੈ ਕਲਯੁਗੀ ਅਸਾਰ ਦੀ ਦੁਨੀਆ। ਦੋਵੇਂ ਦੁਨੀਆਵਾਂ ਇਸ ਸ੍ਰਿਸ਼ਟੀ ਤੇ ਹੁੰਦੀਆਂ ਹਨ। ਅੱਛਾ - ਓਮ ਸ਼ਾਂਤੀ।