22.01.23 Avyakt Bapdada Punjabi Murli
25.11.93 Om Shanti Madhuban
"ਸਹਿਜ ਸਿੱਧੀ ਪ੍ਰਾਪਤ
ਕਰਨ ਦੇ ਲਈ ਗਿਆਨ ਸਵਰੂਪ ਪ੍ਰਯੋਗੀ ਆਤਮਾ ਬਣੋ"
ਅੱਜ ਗਿਆਨ ਦਾਤਾ ਵਰਦਾਤਾ
ਆਪਣੇ ਗਿਆਨੀ ਤੂ ਆਤਮਾ, ਯੋਗੀ ਤੂ ਆਤਮਾ ਬੱਚਿਆਂ ਨੂੰ ਵੇਖ ਰਹੇ ਹਨ। ਹਰ ਇੱਕ ਬੱਚਾ ਗਿਆਨ ਸਵਰੂਪ
ਅਤੇ ਯੋਗ ਯੁਕਤ ਕਿੱਥੋਂ ਤੱਕ ਬਣਿਆ ਹੈ? ਗਿਆਨ ਸੁਣਨ ਅਤੇ ਸੁਣਾਉਣ ਦੇ ਨਿਮਿਤ ਬਣੇ ਹੋ ਜਾਂ ਗਿਆਨ
ਸਵਰੂਪ ਬਣੇ ਹੋ? ਸਮੇਂ ਪ੍ਰਮਾਣ ਯੋਗ ਲਗਾਉਣ ਵਾਲੇ ਬਣੇ ਹੋ ਜਾਂ ਸਦਾ ਯੋਗੀ ਜੀਵਨ ਮਤਲਬ ਹਰ ਕਰਮ
ਵਿੱਚ ਯੋਗਯੁਕਤ, ਯੁਕਤੀ ਯੁਕਤ ਖੁਦ ਜਾਂ ਸਦਾ ਦੇ ਯੋਗੀ ਬਣੇ ਹੋ? ਕਿਸੇ ਵੀ ਬ੍ਰਾਹਮਣ ਆਤਮਾ ਤੋਂ
ਕੋਈ ਵੀ ਪੁੱਛਣਗੇ ਕਿ ਗਿਆਨੀ ਅਤੇ ਯੋਗੀ ਹੋ ਤਾਂ ਕੀ ਕਹਿਣਗੇ? ਸਾਰੇ ਗਿਆਨੀ ਅਤੇ ਯੋਗੀ ਹੋ ਨਾ?
ਗਿਆਨ ਸਵਰੂਪ ਬਣਨਾ ਮਤਲਬ ਹਰ ਸੰਕਲਪ, ਬੋਲ ਅਤੇ ਕਰਮ ਸਮਰਥ ਹੋਵੇਗਾ। ਵਿਅਰਥ ਖਤਮ ਹੋਵੇਗਾ ਕਿਉਂਕਿ
ਜਿੱਥੇ ਸਮਰਥ ਹੈ ਉੱਥੇ ਵਿਅਰਥ ਹੋ ਨਹੀਂ ਸਕਦਾ। ਜਿਵੇਂ ਪ੍ਰਕਾਸ਼ ਅਤੇ ਹਨੇਰਾ ਕਦੇ ਨਾਲ - ਨਾਲ ਨਹੀਂ
ਹੁੰਦਾ। ਤਾਂ 'ਗਿਆਨ' ਪ੍ਰਕਾਸ਼ ਹੈ, ਵਿਅਰਥ 'ਹਨੇਰਾ' ਹੈ। ਵਰਤਮਾਨ ਸਮੇਂ ਵਿਅਰਥ ਨੂੰ ਸਮਾਪਤ ਕਰਨ
ਦਾ ਅਟੈਨਸ਼ਨ ਰੱਖਣਾ ਹੈ। ਸਭ ਤੋਂ ਮੁੱਖ ਗੱਲ ਸੰਕਲਪ ਰੂਪੀ ਬੀਜ ਨੂੰ ਸਮਰਥ ਬਨਾਉਣਾ ਹੈ। ਜੇਕਰ
ਸੰਕਲਪ ਰੂਪੀ ਬੀਜ ਸਮਰਥ ਹੈ ਤਾਂ ਵਾਣੀ, ਕਰਮ, ਸੰਬੰਧ ਸਹਿਜ ਹੀ ਸਮਰਥ ਹੋ ਹੀ ਜਾਂਦਾ ਹੈ, ਤਾਂ
ਗਿਆਨ ਸਵਰੂਪ ਮਤਲਬ ਹਰ ਸਮੇਂ, ਹਰ ਸੰਕਲਪ, ਹਰ ਸੈਕਿੰਡ ਸਮਰਥ।
ਯੋਗੀ ਤੂ ਆਤਮਾ ਸਾਰੇ ਬਣੇ
ਹੋ ਲੇਕਿਨ ਹਰ ਸੰਕਲਪ ਸਵਤਾ ਯੋਗ ਯੁਕਤ, ਯੁਕਤੀਯੁਕਤ ਹੋਵੇ, ਇਸ ਵਿੱਚ ਨੰਬਰਵਾਰ ਹਨ। ਕਿਓਂ ਨੰਬਰ
ਬਣੇ? ਜਦ ਵਿਧਾਤਾ ਵੀ ਇੱਕ ਹੈ, ਵਿਧੀ ਵੀ ਇੱਕ ਹੈ ਫਿਰ ਨੰਬਰ ਕਿਓਂ? ਬਾਪਦਾਦਾ ਨੇ ਵੇਖਿਆ ਯੋਗੀ
ਤਾਂ ਬਣੇ ਹਨ ਲੇਕਿਨ ਪ੍ਰਯੋਗੀ ਘੱਟ ਬਣਦੇ ਹਨ। ਯੋਗ ਕਰਨ ਅਤੇ ਕਰਵਾਉਣ ਵਿੱਚ ਵੀ ਸਾਰੇ ਹੁਸ਼ਿਆਰ
ਹੋ। ਅਜਿਹਾ ਕੋਈ ਹੈ ਜੋ ਕਹੇ ਕਿ ਯੋਗ ਕਰਵਾਉਣਾ ਨਹੀਂ ਆਉਂਦਾ? ਜਿਵੇਂ ਯੋਗ ਕਰਨ ਕਰਵਾਉਣ ਵਿਚ ਯੋਗ
ਹੋ, ਇਵੇਂ ਹੀ ਪ੍ਰਯੋਗ ਕਰਨ ਵਿੱਚ ਵੀ ਯੋਗ ਬਣਨਾ ਅਤੇ ਬਨਾਉਣਾ - ਇਸ ਨੂੰ ਕਿਹਾ ਜਾਂਦਾ ਹੈ ਯੋਗੀ
ਜੀਵਨ ਮਤਲਬ ਯੋਗ ਯੁਕਤ ਜੀਵਨ। ਹੁਣ ਪ੍ਰਯੋਗੀ ਜੀਵਨ ਦੀ ਜਰੂਰਤ ਹੈ। ਜੋ ਯੋਗ ਦੀ ਪਰਿਭਾਸ਼ਾ ਜਾਣਦੇ
ਹੋ, ਵਰਣਨ ਕਰਦੇ ਹੋ ਉਹ ਸਾਰੀਆਂ ਵਿਸ਼ੇਸ਼ਤਾਵਾਂ ਪ੍ਰਯੋਗ ਵਿੱਚ ਆਉਂਦੀਆਂ ਹਨ? ਸਭ ਤੋਂ ਪਹਿਲਾ ਆਪਣੇ
ਆਪ ਵਿਚ ਇਹ ਚੈਕ ਕਰੋ ਕਿ ਆਪਣੇ ਸੰਸਕਾਰ ਪਰਿਵਰਤਨ ਵਿੱਚ ਕਿੱਥੋਂ ਤੱਕ ਪ੍ਰਯੋਗੀ ਬਣੇ ਹੋ। ਕਿਉਂਕਿ
ਤੁਹਾਡੇ ਸਭ ਦੇ ਸ੍ਰੇਸ਼ਠ ਸੰਸਕਾਰ ਹੀ ਸ੍ਰੇਸ਼ਠ ਸੰਸਾਰ ਦੇ ਰਚਨਾ ਦੀ ਨੀਂਵ ਹਨ। ਜੇਕਰ ਨੀਵ ਮਜਬੂਤ
ਹੈ ਤਾਂ ਹੋਰ ਸਭ ਗੱਲਾਂ ਖੁਦ ਹੀ ਮਜਬੂਤ ਹੋਈਆਂ ਹੀ ਪਈਆਂ ਨੇ। ਤਾਂ ਇਹ ਵੇਖੋ ਕਿ ਸੰਸਕਾਰ ਸਮੇਂ ਤੇ
ਕਿਤੇ ਧੋਖਾ ਤੇ ਨਹੀਂ ਦਿੰਦੇਂ ਹਨ? ਸ੍ਰੇਸ਼ਠ ਸੰਸਕਾਰ ਨੂੰ ਪਰਿਵਰਤਨ ਕਰਨ ਵਾਲੇ ਕਿਵੇਂ ਦੇ ਵੀ
ਵਿਅਕਤੀ ਹੋਵੇ, ਚੀਜ ਹੋਵੇ, ਪ੍ਰਸਥਿਤੀ ਹੋਵੇ ਯੋਗ ਦੇ ਪ੍ਰਯੋਗ ਕਰਨ ਵਾਲੀ ਆਤਮਾ ਨੂੰ ਸ੍ਰੇਸ਼ਠ ਤੋਂ
ਸਧਾਰਨਤਾ ਵਿੱਚ ਹਿਲਾ ਨਹੀਂ ਸਕਦੇ। ਇਵੇਂ ਨਹੀਂ ਕਿ ਗੱਲ ਹੀ ਅਜਿਹੀ ਸੀ, ਵਿਅਕਤੀ ਹੀ ਅਜਿਹਾ ਸੀ,
ਵਾਯੂਮੰਡਲ ਅਜਿਹਾ ਸੀ ਇਸਲਈ ਸ੍ਰੇਸ਼ਠ ਸੰਸਕਾਰ ਨੂੰ ਪਰਿਵਰਤਨ ਕਰ ਸਧਾਰਨ ਜਾਂ ਵਿਅਰਥ ਬਣਾ ਦਿੱਤਾ,
ਤਾਂ ਕੀ ਇਸ ਨੂੰ ਪ੍ਰਯੋਗੀ ਆਤਮਾ ਕਹਾਂਗੇ? ਜੇਕਰ ਸਮੇਂ ਤੇ ਯੋਗ ਦੀਆਂ ਸ਼ਕਤੀਆਂ ਦਾ ਪ੍ਰਯੋਗ ਨਹੀਂ
ਹੋਇਆ ਤਾਂ ਉਸਨੂੰ ਕੀ ਕਿਹਾ ਜਾਵੇਗਾ? ਤਾਂ ਪਹਿਲਾਂ ਇਸ ਫਾਉਂਡੇਸ਼ਨ ਨੂੰ ਵੇਖੋ ਕਿ ਕਿੱਥੇ ਤੱਕ ਸਮੇਂ
ਤੇ ਪ੍ਰਯੋਗੀ ਬਣੇ ਹੋ? ਜੇਕਰ ਖੁਦ ਦੇ ਸੰਸਕਾਰ ਪਰਿਵਰਤਨ ਨਹੀਂ ਬਣੇ ਹਨ ਤਾਂ ਨਵੇਂ ਸੰਸਾਰ
ਪਰਿਵਰਤਨਕ ਕਿਵੇਂ ਬਣੋਗੇ?
ਪ੍ਰਯੋਗੀ ਆਤਮਾ ਦੀ ਪਹਿਲੀ
ਨਿਸ਼ਾਨੀ ਹੈ ਸੰਸਕਾਰ ਦੇ ਉੱਪਰ ਸਦਾ ਪ੍ਰਯੋਗ ਵਿਚ ਵਿਜੇਈ। ਦੂਜੀ ਨਿਸ਼ਾਨੀ ਪ੍ਰਵ੍ਰਤੀ ਦਵਾਰਾ ਆਉਣ
ਵਾਲੇ ਪ੍ਰਸਥਿਤੀਆਂ ਤੇ ਯੋਗ ਦੇ ਪ੍ਰਯੋਗ ਦਵਾਰਾ ਵਿਜੇਈ। ਸਮੇਂ ਪ੍ਰਤੀ ਸਮੇਂ ਪ੍ਰਕ੍ਰਿਤੀ ਦੀ ਹਲਚਲ
ਵੀ ਯੋਗੀ ਆਤਮਾ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ। ਅਜਿਹੇ ਸਮੇਂ ਤੇ ਯੋਗ ਦੀ ਵਿਧੀ ਪ੍ਰਯੋਗ ਵਿੱਚ
ਆਉਂਦੀ ਹੈ? ਕਦੇ ਯੋਗੀ ਪੁਰਸ਼ ਨੂੰ ਜਾਂ ਪੁਰਸ਼ੋਤਮ ਆਤਮਾ ਨੂੰ ਪ੍ਰਕ੍ਰਿਤੀ ਪ੍ਰਭਾਵਿਤ ਤਾਂ ਨਹੀਂ
ਕਰਦੀ? ਕਿਉਂਕਿ ਬ੍ਰਾਹਮਣ ਆਤਮਾਵਾਂ ਪੁਰਸ਼ੋਤਮ ਆਤਮਾਵਾਂ ਹੋ। ਪ੍ਰਕ੍ਰਿਤੀ ਪੁਰਸ਼ੋਤਮ ਆਤਮਾਵਾਂ ਦੀ
ਦਾਸੀ ਹੈ। ਮਾਲਿਕ ਦਾਸੀ ਦੇ ਪ੍ਰਭਾਵ ਵਿੱਚ ਆ ਜਾਣ ਇਸਨੂੰ ਕੀ ਕਹਾਂਗੇ? ਅੱਜਕਲ ਪੁਰਸ਼ੋਤਮ ਆਤਮਾਵਾਂ
ਨੂੰ ਪ੍ਰਕ੍ਰਿਤੀ ਸਾਧਨਾਂ ਅਤੇ ਸੇਲਵੇਸ਼ਨ ਦੇ ਰੂਪ ਵਿਚ ਪ੍ਰਭਾਵਿਤ ਕਰਦੀ ਹੈ। ਸਾਧਨਾ ਜਾਂ ਸਲਵੇਸ਼ਨ
ਦੇ ਆਧਾਰ ਤੇ ਯੋਗੀ ਜੀਵਨ ਹੈ। ਸਾਧਨਾ ਜਾਂ ਸੇਲਵੇਸ਼ਣ ਘੱਟ ਤਾਂ ਯੋਗਯੁਕਤ ਵੀ ਘੱਟ - ਇਸਨੂੰ ਕਿਹਾ
ਜਾਂਦਾ ਹੈ ਪ੍ਰਭਾਵਿਤ ਹੋਣਾ। ਯੋਗੀ ਜਾਂ ਪ੍ਰਯੋਗੀ ਆਤਮਾ ਦੀ ਸਾਧਨਾ ਦੇ ਅੱਗੇ ਸਾਧਨ ਖੁਦ ਹੀ ਖੁਦ
ਆਉਂਦੇ ਹਨ। ਸਾਧਨ ਸਾਧਨਾਂ ਦਾ ਆਧਾਰ ਨਹੀਂ ਹੁੰਦੇ ਲੇਕਿਨ ਸਾਧਨਾਂ ਸਾਧਨਾਂ ਨੂੰ ਖੁਦ ਹੀ ਆਧਾਰ
ਬਣਾਏਗੀ, ਇਸਨੂੰ ਕਿਹਾ ਜਾਂਦਾ ਹੈ ਪ੍ਰਯੋਗੀ ਆਤਮਾ। ਤਾਂ ਚੈਕ ਕਰੋ ਸੰਸਕਾਰ ਪਰਿਵਰਤਨ ਵਿਜੇਈ ਅਤੇ
ਪ੍ਰਕ੍ਰਿਤੀ ਦੇ ਪ੍ਰਭਾਵ ਦੇ ਪ੍ਰਭਾਵ ਤੋਂ ਵਿਜੇਈ ਕਿੱਥੋਂ ਤਕ ਬਣੇ ਹੋ? ਤੀਜੀ ਨਿਸ਼ਾਨੀ ਹੈ -
ਵਿਕਾਰਾਂ ਤੇ ਵਿਜੇਈ। ਯੋਗੀ ਜਾਂ ਪ੍ਰਯੋਗੀ ਆਤਮਾ ਦੇ ਅੱਗੇ ਇਹ ਪੰਜ ਵਿਕਾਰ, ਜੋ ਦੂਜਿਆਂ ਦੇ ਲਈ
ਜਹਰੀਲੇ ਸੱਪ ਹਨ ਲੇਕਿਨ ਤੁਸੀਂ ਯੋਗੀ ਪ੍ਰਯੋਗੀ ਆਤਮਾਵਾਂ ਦੇ ਲਈ ਇਹ ਸੱਪ ਗਲੇ ਦੀ ਮਾਲਾ ਬਣ ਜਾਂਦੇ
ਹਨ। ਤੁਸੀਂ ਬ੍ਰਾਹਮਣਾਂ ਦੇ ਅਤੇ ਬ੍ਰਹਮਾ ਬਾਪ ਦੇ ਅਸ਼ਰੀਰੀ ਤਪੱਸਵੀ ਸ਼ੰਕਰ ਸਵਰੂਪ ਦਾ ਯਾਦਗਰ ਹੁਣ
ਵੀ ਭਗਤ ਲੋਕ ਪੂਜਦੇ ਅਤੇ ਗਾਉਂਦੇ ਰਹਿੰਦੇ ਹਨ। ਦੂਸਰਾ ਯਾਦਗਰ - ਇਹ ਸੱਪ ਤੁਹਾਡੇ ਅਧੀਨ ਉਵੇਂ ਬਣ
ਜਾਂਦੇ ਜੋ ਤੁਹਾਡੇ ਖੁਸ਼ੀ ਵਿਚ ਨੱਚਣ ਦੀ ਸਟੇਜ ਬਣ ਜਾਂਦੇ ਹਨ। ਜਦੋਂ ਵਿਜੇਈ ਬਣ ਜਾਂਦੇ ਹੋ ਤਾਂ
ਕੀ ਅਨੁਭਵ ਕਰਦੇ ਹੋ? ਕੀ ਸਥਿਤੀ ਹੁੰਦੀ ਹੈ? ਖੁਸ਼ੀ ਵਿੱਚ ਨੱਚਦੇ ਰਹਿੰਦੇ ਹੋ ਨਾ। ਤਾਂ ਇਹ ਸਥਿਤੀ
ਸਟੇਜ ਦੇ ਰੂਪ ਵਿਚ ਵਿਖਾਈ ਹੈ। ਸਥਿਤੀ ਨੂੰ ਵੀ ਸਟੇਜ ਕਿਹਾ ਜਾਂਦਾ ਹੈ। ਇਵੇਂ ਵਿਕਾਰਾਂ ਤੇ ਵਿਜੇ
ਹੋਵੇ - ਇਸਨੂੰ ਕਿਹਾ ਜਾਂਦਾ ਹੈ ਪ੍ਰਯੋਗੀ। ਤਾਂ ਇਹ ਚੈਕ ਕਰੋ ਕਿੱਥੋਂ ਤੱਕ ਪ੍ਰਯੋਗੀ ਬਣੇ ਹੋ?
ਜੇਕਰ ਯੋਗ ਦਾ ਸਮੇਂ ਤੇ ਪ੍ਰਯੋਗ ਨਹੀਂ, ਯੋਗ ਦੀ ਵਿਧੀ ਨਾਲ ਸਮੇਂ ਤੇ ਸਿੱਧੀ ਨਹੀਂ ਤਾਂ ਸਹੀ ਵਿਧੀ
ਕਹਾਂਗੇ? ਸਮੇਂ ਆਪਣੀ ਤੀਵ੍ਰ ਗਤੀ ਸਮੇਂ ਪ੍ਰਤੀ ਸਮੇਂ ਵਿਖਾ ਰਿਹਾ ਹੈ। ਅਨੇਕਤਾ, ਅਧਰਮ,
ਤਮੋਪ੍ਰਧਾਨਤਾ ਹਰ ਖੇਤਰ ਵਿਚ ਤੀਵ੍ਰ ਗਤੀ ਨਾਲ ਵਧਦਾ ਜਾ ਰਿਹਾ ਹੈ। ਅਜਿਹੇ ਸਮੇਂ ਤੇ ਤੁਹਾਡੇ ਯੋਗ
ਦੇ ਵਿਧੀ ਦੀ ਵਰਿਧੀ ਅਤੇ ਵਿਧੀ ਦੀ ਸਿੱਧੀ ਵਿੱਚ ਵਰਿਧੀ ਤੀਵ੍ਰ ਗਤੀ ਨਾਲ ਹੋਣਾ ਜਰੂਰੀ ਹੈ। ਨੰਬਰ
ਅੱਗੇ ਵਧਣ ਦਾ ਆਧਾਰ ਹੈ ਪ੍ਰਯੋਗੀ ਬਣਨ ਦੀ ਸਹਿਜ ਵਿਧੀ। ਤਾਂ ਬਾਪਦਾਦਾ ਨੇ ਕੀ ਵੇਖਿਆ ਸਮੇਂ ਤੇ
ਪ੍ਰਯੋਗ ਕਰਨ ਨਾਲ ਤੀਵ੍ਰ ਗਤੀ ਦੀ ਬਜਾਏ ਸਧਾਰਨ ਗਤੀ ਹੈ। ਹੁਣ ਇਸ ਨੂੰ ਵਧਾਓ। ਤਾਂ ਕੀ ਹੋਵੇਗਾ
ਸਿੱਧੀ ਸਵਰੂਪ ਅਨੁਭਵ ਕਰਦੇ ਜਾਵੋਗੇ। ਤੁਹਾਡੇ ਜੜ ਚਿੱਤਰਾਂ ਦਵਾਰਾ ਸਿੱਧੀ ਪ੍ਰਾਪਤ ਕਰਨ ਦਾ ਅਨੁਭਵ
ਕਰਦੇ ਰਹਿੰਦੇ ਹਨ। ਚੇਤੰਨ ਵਿੱਚ ਸਿੱਧੀ ਸਵਰੂਪ ਬਣੇ ਹੋ ਤਾਂ ਇਹ ਯਾਦਗਰ ਚਲਿਆ ਆ ਰਿਹਾ ਹੈ। ਰਿਧੀ
- ਸਿੱਧੀ ਵਾਲੇ ਨਹੀਂ, ਵਿਧੀ ਨਾਲ ਸਿੱਧੀ। ਤਾਂ ਸਮਝਾ ਕੀ ਕਰਨਾ ਹੈ? ਹੈ ਸਭ ਕੁਝ ਲੇਕਿਨ ਸਮੇਂ ਤੇ
ਪ੍ਰਯੋਗ ਕਰਨਾ ਅਤੇ ਪ੍ਰਯੋਗ ਸਫਲ ਹੋਣਾ ਇਸਨੂੰ ਕਿਹਾ ਜਾਂਦਾ ਹੈ ਗਿਆਨ ਸਵਰੂਪ ਆਤਮਾ। ਇਵੇਂ ਗਿਆਨ
ਸਵਰੂਪ ਆਤਮਾਵਾਂ ਅਤੀ ਨੇੜੇ ਅਤੇ ਅਤੀ ਪਿਆਰੀਆਂ ਹਨ। ਚੰਗਾ!
ਸਦਾ ਯੋਗ ਦੀ ਵਿਧੀ ਦਵਾਰਾ
ਸ੍ਰੇਸ਼ਠ ਸਿੱਧੀ ਨੂੰ ਅਨੁਭਵ ਕਰਨ ਵਾਲੇ, ਸਦਾ ਸਧਾਰਨ ਸੰਸਕਾਰ ਨੂੰ ਸ੍ਰੇਸ਼ਠ ਸੰਸਕਾਰ ਵਿੱਚ ਬਦਲਣ
ਵਾਲੇ, ਸੰਸਕਾਰ ਪਰਿਵਰਤਨ ਆਤਮਾਵਾਂ ਨੂੰ, ਸਦਾ ਪ੍ਰਕ੍ਰਿਤੀ ਜਿੱਤ, ਵਿਕਾਰਾਂ ਤੇ ਜਿੱਤ ਪ੍ਰਾਪਤ ਕਰਨ
ਵਾਲੇ ਵਿਜੇਈ ਆਤਮਾਵਾਂ ਨੂੰ, ਸਦਾ ਪ੍ਰਯੋਗ ਦੀ ਗਤੀ ਨੂੰ ਤੀਵ੍ਰ ਅਨੁਭਵ ਕਰਨ ਵਾਲੇ ਗਿਆਨ ਸਵਰੂਪ,
ਯੋਗਯੁਕਤ ਯੋਗੀ ਆਤਮਾਵਾਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ।
(24 ਨਵੰਬਰ ਨੂੰ ਦੋ
ਕੁਮਾਰੀਆਂ ਦੇ ਸਮਰਪਣ ਸਮਾਰੋਹ ਦੇ ਬਾਦ ਰਾਤ੍ਰੀ 10.00 ਵਜੇ ਦਾਦੀ ਆਲਰਾਉਂਡਰ ਨੇ ਆਪਣਾ ਪੁਰਾਣਾ
ਚੋਲਾ ਛੱਡਿਆ ਬਾਪ ਦਾਦਾ ਦੀ ਗੋਦ ਲਈ, 25 ਤਾਰੀਖ ਦੁਪਹਿਰ ਵਿੱਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ
ਗਿਆ, ਸ਼ਾਮ ਨੂੰ ਮੁਰਲੀ ਦੇ ਬਾਦ ਦਾਦੀਆਂ ਨਾਲ ਮੁਲਾਕਾਤ ਕਰਦੇ ਸਮੇਂ ਬਾਪਦਾਦਾ ਨੇ ਜੋ ਮਹਾਵਾਕ
ਉਚਾਰੇ ਉਹ ਇਸ ਤਰ੍ਹਾਂ ਹਨ)
ਖੇਲ੍ਹ ਵਿੱਚ ਵੱਖ - ਵੱਖ
ਖੇਲ ਵੇਖੋ। ਸਾਕਸ਼ੀ ਹੋ ਖੇਲ ਵੇਖਣ ਵਿਚ ਮਜਾ ਆਉਂਦਾ ਹੈ ਨਾ। ਭਾਵੇਂ ਕੋਈ ਉਤਸਵ ਹੋਵੇ, ਭਾਵੇਂ ਕੋਈ
ਸ਼ਰੀਰ ਛੱਡੇ ਦੋਵੇਂ ਹੀ ਕੀ ਲਗਦੇ ਹਨ? ਖੇਲ੍ਹ ਵਿੱਚ ਖੇਲ੍ਹ ਲਗਦਾ ਹੈ। ਅਤੇ ਲਗਦਾ ਵੀ ਇਵੇਂ ਹੀ ਹੈ
ਨਾ ਜਿਵੇਂ ਖੇਲ੍ਹ ਹੁੰਦਾ ਹੈ ਅਤੇ ਸਮੇਂ ਪ੍ਰਮਾਣ ਖਤਮ ਹੋ ਜਾਂਦਾ ਹੈ। ਇਵੇਂ ਹੀ ਜੋ ਹੋਇਆ ਸਹਿਜ
ਸਮਾਪਤ ਹੋਇਆ ਤਾਂ ਖੇਲ੍ਹ ਹੀ ਲਗਦਾ ਹੈ। ਹਰ ਆਤਮਾ ਦਾ ਆਪਣਾ - ਆਪਣਾ ਪਾਰਟ ਹੈ। ਸਰਵ ਆਤਮਾਵਾਂ ਦੀ
ਸ਼ੁਭ ਭਾਵਨਾ, ਅਨੇਕ ਆਤਮਾਵਾਂ ਦੀ ਸ਼ੁਭ ਭਾਵਨਾ ਪ੍ਰਾਪਤ ਹੋਣਾ ਇਹ ਵੀ ਹਰ ਆਤਮਾ ਦੇ ਭਾਗ ਦੀ ਸਿੱਧੀ
ਹੈ। ਤਾਂ ਜੋ ਵੀ ਹੋਇਆ, ਕੀ ਵੇਖਿਆ? ਖੇਲ੍ਹ ਵੇਖਿਆ ਜਾਂ ਮ੍ਰਿਤੂ ਵੇਖਿਆ? ਇੱਕ ਪਾਸੇ ਉਹ ਹੀ
ਅਲੌਕਿਕ ਸਵੰਬਰ ਵੇਖਿਆ ਅਤੇ ਦੂਜੇ ਪਾਸੇ ਚੋਲਾ ਬਦਲਣ ਦਾ ਖੇਲ ਵੇਖਿਆ। ਲੇਕਿਨ ਦੋਵੇਂ ਕੀ ਲੱਗੇ?
ਖੇਲ ਵਿੱਚ ਖੇਲ। ਫਰਕ ਪੈਂਦਾ ਹੈ ਕੀ? ਸਥਿਤੀ ਵਿਚ ਫਰਕ ਪੈਂਦਾ ਹੈ? ਅਲੌਕਿਕ ਸਵੰਬਰ ਵੇਖਣ ਵਿਚ ਅਤੇ
ਚੋਲਾ ਬਦਲਦੇ ਹੋਏ ਵੇਖਣ ਵਿਚ ਫਰਕ ਪਿਆ? ਥੋੜ੍ਹੀ ਲਹਿਰ ਬਦਲੀ ਹੋਈ ਕਿ ਨਹੀਂ? ਸਾਖਸ਼ੀ ਹੋਕੇ ਖੇਲ
ਵੇਖੋ ਤਾਂ ਉਹ ਆਪਣੀ ਵਿਧੀ ਦਾ ਅਤੇ ਉਹ ਆਪਣੀ ਵਿਧੀ ਦਾ। ਸਹਿਜ ਨਸ਼ਟੋਮੋਹਾ ਹੋਣਾ ਇਹ ਬਹੁਤਕਾਲ ਦੇ
ਯੋਗ ਦੇ ਵਿਧੀ ਦੀ ਸਿੱਧੀ ਹੈ। ਤਾਂ ਨਸ਼ਟੋਮੋਹਾ, ਸਹਿਜ ਮ੍ਰਿਤੂ ਦਾ ਖੇਲ੍ਹ ਵੇਖਿਆ। ਇਸ ਖੇਲ ਦਾ ਕੀ
ਰਹੱਸ ਹੈ ਵੇਖਿਆ? ਦੇਹ ਦੀ ਸਮ੍ਰਿਤੀ ਤੋਂ ਵੀ ਉਪਰਾਮ। ਭਾਵੇਂ ਵਿਆਧੀ ਦਵਾਰਾ, ਭਾਵੇਂ ਵਿਧੀ ਦਵਾਰਾ
ਹੋਰ ਕੋਈ ਵੀ ਆਕਰਸ਼ਣ ਅੰਤ ਸਮੇਂ ਆਕਰਸ਼ਿਤ ਨਹੀਂ ਕਰਨ। ਇਸ ਨੂੰ ਕਿਹਾ ਜਾਂਦਾ ਹੈ ਸਹਿਜ ਚੋਲਾ ਬਦਲੀ
ਕਰਨਾ। ਤਾਂ ਕੀ ਕਰਨਾ ਹੈ? ਨਸ਼ਟੋ ਮੋਹਾ, ਸੈਂਟਰ ਵੀ ਯਾਦ ਨਹੀਂ ਆਏ (ਟੀਚਰਸ ਨੂੰ ਦੇਖਦੇ ਹੋਏ) ਇਵੇਂ
ਨਹੀਂ ਕੋਈ ਜਿਗਿਆਸੂ ਯਾਦ ਆ ਜਾਏ, ਕੋਈ ਸੈਂਟਰਸ ਦੀ ਵਸਤੂ ਯਾਦ ਨਾ ਆ ਜਾਏ, ਕੁਝ ਕਿਨਾਰੇ ਕੀਤਾ
ਹੋਇਆ ਯਾਦ ਆ ਜਾਏ …। ਸਭਤੋਂ ਨਿਆਰੇ ਅਤੇ ਬਾਪ ਦੇ ਪਿਆਰੇ। ਪਹਿਲੇ ਤੋਂ ਹੀ ਕਿਨਾਰੇ ਛੁੱਟੇ ਹੋਏ ਹਨ।
ਕੋਈ ਕਿਨਾਰੇ ਨੂੰ ਸਹਾਰਾ ਨਹੀਂ ਬਨਾਉਣਾ ਹੈ। ਸਿਵਾਏ ਮੰਜ਼ਿਲ ਦੇ ਹੋਰ ਕੋਈ ਲਗਾਵ ਨਹੀਂ ਹੋਵੇ। ਅੱਛਾ!
ਨਿਰਮਲ ਸ਼ਾਂਤਾ ਦਾਦੀ
ਨਾਲ ਮੁਲਾਕਾਤ:-
ਸੰਗਠਨ ਚੰਗਾ ਲੱਗਦਾ ਹੈ? ਸੰਗਠਨ ਦੀ ਵਿਸ਼ੇਸ਼ ਸ਼ੋਭਾ ਹੋ। ਸਭਦੀ ਨਜ਼ਰ ਕਿੰਨੇ ਪਿਆਰ ਨਾਲ ਤੁਹਾਡੇ ਸਭਦੇ
ਵਲ ਜਾਂਦੀ ਹੈ! ਜਦੋਂ ਤੱਕ ਜਿੰਨੀ ਸੇਵਾ ਹੈ ਓਨੀ ਸੇਵਾ ਸ਼ਰੀਰ ਦਵਾਰਾ ਹੋਣੀ ਹੀ ਹੈ। ਕਿਵੇਂ ਵੀ ਕਰਕੇ
ਸ਼ਰੀਰ ਚੱਲਦਾ ਹੀ ਰਹੇਗਾ। ਸ਼ਰੀਰ ਨੂੰ ਚਲਾਉਣ ਦਾ ਢੰਗ ਆ ਗਿਆ ਨਾ। ਚੰਗਾ ਚੱਲ ਰਿਹਾ ਹੈ ਕਿਉਂਕਿ ਬਾਪ
ਦੀਆਂ ਅਤੇ ਸਭ ਦੀਆਂ ਦੁਆਵਾਂ ਹਨ। ਖੁਸ਼ ਰਹਿਣਾ ਹੈ ਅਤੇ ਖੁਸ਼ੀ ਵੰਡਣੀ ਹੈ ਹੋਰ ਕੀ ਕੰਮ ਹੈ। ਸਭ ਦੇਖ
- ਦੇਖ ਕਿੰਨੇ ਖੁਸ਼ ਹੁੰਦੇ ਹਨ ਤਾਂ ਖੁਸ਼ੀ ਵੰਡ ਰਹੇ ਹੋ ਨਾ। ਖਾ ਵੀ ਰਹੇ ਹਨ ਹੋ ਨਾ। ਖਾ ਵੀ ਰਹੇ
ਹਨ, ਵੰਡ ਵੀ ਰਹੇ ਹਨ। ਤੁਸੀਂ ਸਭ ਇੱਕ - ਇੱਕ ਦਰਸ਼ਨੀਏ ਮੂਰਤ ਹੋ। ਸਭਦੀ ਨਜ਼ਰ ਨਿਮਿਤ ਆਤਮਾਵਾਂ ਵਲ
ਜਾਂਦੀ ਹੈ ਤਾਂ ਦਾਰਸ਼ਨੀਏ ਮੂਰਤ ਹੋ ਗਏ ਨਾ। ਅੱਛਾ।
ਅਵਿੱਅਕਤ ਬਾਪਦਾਦਾ ਦੀ
ਪਰਸਨਲ ਮੁਲਾਕਾਤ
1) ਬ੍ਰਾਹਮਣ ਜੀਵਨ ਦਾ
ਆਧਾਰ - ਯਾਦ ਅਤੇ ਸੇਵਾ:-
ਡਰਾਮੇ ਅਨੁਸਾਰ ਬ੍ਰਾਹਮਣ ਜੀਵਨ ਵਿੱਚ ਸਭ ਨੂੰ ਸੇਵਾ ਦਾ ਚਾਂਸ ਮਿਲਿਆ ਹੋਇਆ ਹੈ ਨਾ ਕਿਉਂਕਿ
ਬ੍ਰਾਹਮਣ ਜੀਵਨ ਦਾ ਆਧਾਰ ਹੀ ਹੈ ਯਾਦ ਅਤੇ ਸੇਵਾ। ਜੇਕਰ ਯਾਦ ਅਤੇ ਸੇਵਾ ਕਮਜੋਰ ਹੈ ਤਾਂ ਜਿਵੇਂ
ਸ਼ਰੀਰ ਦਾ ਆਧਾਰ ਕਮਜ਼ੋਰ ਹੋ ਜਾਂਦਾ ਹੈ ਤਾਂ ਸ਼ਰੀਰ ਦਵਾਈਆਂ ਦੇ ਧੱਕੇ ਨਾਲ ਚੱਲਦਾ ਹੈ ਨਾ। ਤਾਂ
ਬ੍ਰਾਹਮਣ ਜੀਵਨ ਵਿੱਚ ਜੇਕਰ ਯਾਦ ਅਤੇ ਸੇਵਾ ਦਾ ਆਧਾਰ ਮਜ਼ਬੂਤ ਨਹੀਂ, ਕਮਜ਼ੋਰ ਹੈ, ਤਾਂ ਉਹ ਬ੍ਰਾਹਮਣ
ਜੀਵਨ ਵੀ ਕਦੀ ਤੇਜ਼ ਚੱਲੇਗਾ, ਕਦੀ ਢਿਲਾ ਚੱਲੇਗਾ, ਧੱਕੇ ਨਾਲ ਚੱਲੇਗਾ। ਕੋਈ ਸਹਿਯੋਗ ਮਿਲੇ, ਕੋਈ
ਸਾਥ ਮਿਲੇ, ਕੋਈ ਸਰਕਮਸਟਾਸ ਮਿਲੇ ਤਾਂ ਚੱਲਣਗੇ, ਨਹੀਂ ਤਾਂ ਢਿਲੇ ਹੋ ਜਾਣਗੇ ਇਸਲਈ ਯਾਦ ਆਏ ਸੇਵਾ
ਦਾ ਵਿਸ਼ੇਸ਼ ਆਧਾਰ ਸਦਾ ਸ਼ਕਤੀਸ਼ਾਲੀ ਚਾਹੀਦਾ ਹੈ। ਦੋਵੇਂ ਸ਼ਕਤੀਸ਼ਾਲੀ ਹੋਣ। ਸੇਵਾ ਬਹੁਤ ਹੈ, ਯਾਦ
ਕਮਜ਼ੋਰ ਹੈ ਜਾਂ ਯਾਦ ਬਹੁਤ ਵਧੀਆ ਹੈ, ਸੇਵਾ ਕਮਜ਼ੋਰ ਹੈ ਤਾਂ ਤੀਵਰ ਗਤੀ ਨਹੀਂ ਹੋ ਸਕਦੀ। ਯਾਦ ਅਤੇ
ਸੇਵਾ ਦੋਵਾਂ ਵਿੱਚ ਤੀਵ੍ਰ ਗਤੀ ਚਾਹੀਦੀ ਹੈ। ਸ਼ਕਤੀਸ਼ਾਲੀ ਚਾਹੀਦੀ ਹੈ। ਤਾਂ ਦੋਨੋਂ ਹੀ ਸ਼ਕਤੀਸ਼ਾਲੀ
ਹੈ ਜਾਂ ਫ਼ਰਕ ਪੈ ਜਾਂਦਾ ਹੈ? ਕਦੀ ਸੇਵਾ ਜ਼ਿਆਦਾ ਹੋ ਜਾਂਦੀ, ਕਦੀ ਯਾਦ ਜ਼ਿਆਦਾ ਹੋ ਜਾਂਦੀ? ਦੋਨੋਂ
ਨਾਲ - ਨਾਲ ਹੋਣ। ਯਾਦ ਅਤੇ ਨਿ: ਸਵਾਰਥ ਸੇਵਾ। ਸਵਾਰਥ ਦੀ ਸੇਵਾ ਨਹੀਂ। ਨਿ: ਸਵਾਰਥ ਸੇਵਾ ਹੈ ਤਾਂ
ਮਾਇਆ ਜਿੱਤ ਬਣਨਾ ਬਹੁਤ ਸਹਿਜ ਹੈ। ਹਰ ਕਰਮ ਵਿੱਚ, ਕਰਮ ਦੀ ਸਮਾਪਤੀ ਦੇ ਪਹਿਲੇ ਸਦਾ ਵਿਜੇ ਦਿਖਾਈ
ਦਵੇਗੀ। ਇਨਾਂ ਅਟਲ ਨਿਸ਼ਚੇ ਦਾ ਅਨੁਭਵ ਹੋਵੇਗਾ ਇਹ ਵਿਜੇ ਤਾਂ ਹੋਈ ਪਈ ਹੈ। ਜੇਕਰ ਬ੍ਰਾਹਮਣ ਆਤਮਾਵਾਂ
ਦੀ ਵਿਜੇ ਨਹੀਂ ਹੋਵੇਗੀ ਤਾਂ ਕਿਸਦੀ ਹੋਵੇਗੀ? ਸ਼ਤ੍ਰੀ ਦੀ ਹੋਵੇਗੀ ਕੀ? ਬ੍ਰਾਹਮਣਾਂ ਦੀ ਵਿਜਯੀ ਹੈ
ਨਾ। ਕਵੇਸ਼ਚਨ ਮਾਰਕ ਨਹੀਂ ਹੋਵੇਗਾ। ਕਰ ਤਾਂ ਰਹੇ ਹਾਂ, ਚੱਲ ਤਾਂ ਰਹੇ ਹਾਂ, ਦੇਖ ਲਵਾਂਗੇ, ਹੋ
ਜਾਏਗਾ, ਹੋਣਾ ਤਾਂ ਚਾਹੀਦਾ ਹੈ …ਤਾਂ ਇਹ ਸ਼ਬਦ ਨਹੀਂ ਆਉਣਗੇ। ਪਤਾ ਨਹੀਂ ਕੀ ਹੋਵੇਗਾ, ਹੋਵੇਗਾ ਜਾਂ
ਨਹੀਂ ਹੋਵੇਗਾ …ਇਹ ਨਿਸ਼ਚੇ ਦੇ ਬੋਲ ਹਨ? ਨਿਸ਼ਚੇਬੁੱਧੀ ਵਿਜਯੀ ਇਹ ਗਾਇਨ ਹੈ ਨਾ? ਤਾਂ ਜਦੋਂ
ਪ੍ਰੈਕਟੀਕਲ ਹੋਇਆ ਹੈ ਤਾਂ ਹੀ ਗਾਇਨ ਹੈ। ਨਿਸ਼ਚੇਬੁੱਧੀ ਦੀ ਨਿਸ਼ਾਨੀ ਹੈ ਵਿਜੇ ਨਿਸ਼ਚਿਤ। ਜਿਵੇਂ ਕਿਸੇ
ਵੀ ਤਰ੍ਹਾਂ ਦੀ ਕਿਸੇਨੂੰ ਸ਼ਕਤੀ ਹੁੰਦੀ ਹੈ ਭਾਵੇਂ ਧਨ ਦੀ ਹੋਵੇ, ਬੁੱਧੀ ਦੀ ਹੋਵੇ, ਸੰਬੰਧ -
ਸੰਪਰਕ ਦੀ ਹੋਵੇ ਤਾਂ ਉਸਨੂੰ ਨਿਸ਼ਚੇ ਰਹਿੰਦਾ ਹੈ ਇਹ ਕੀ ਵੱਡੀ ਗੱਲ ਹੈ, ਇਹ ਕੋਈ ਗੱਲ ਨਹੀਂ ਹੈ।
ਤੁਹਾਡੇ ਕੋਲ ਤਾਂ ਸਭ ਸ਼ਕਤੀਆਂ ਹਨ। ਧਨ ਦੀ ਸ਼ਕਤੀ ਹੈ ਕਿ ਧਨ ਦੀ ਸ਼ਕਤੀ ਕਰੋੜਪਤੀਆਂ ਦੇ ਕੋਲ ਹੈ?
ਸਭਤੋਂ ਵੱਡਾ ਧਨ ਹੈ ਅਵਿਨਾਸ਼ੀ ਧਨ, ਜੋ ਸਦਾ ਨਾਲ ਹੈ। ਤਾਂ ਧਨ ਦੀ ਸ਼ਕਤੀ ਵੀ ਹੈ, ਬੁੱਧੀ ਦੀ ਸ਼ਕਤੀ
ਵੀ ਹੈ, ਪੁਜ਼ੀਸ਼ਨ ਦੀ ਸ਼ਕਤੀ ਵੀ ਹੈ। ਜੋ ਵੀ ਸ਼ਕਤੀਆਂ ਗਾਈਆਂ ਹੋਈਆਂ ਹਨ ਸਭ ਸ਼ਕਤੀਆਂ ਤੁਹਾਡੇ ਵਿੱਚ
ਹਨ। ਹੈ ਜਾਂ ਕਦੀ ਪ੍ਰਾਯ: ਲੋਪ ਹੋ ਜਾਂਦੀ ਹੈ? ਇਹਨਾਂ ਨੂੰ ਇਮਰਜ਼ ਰੂਪ ਵਿੱਚ ਅਨੁਭਵ ਕਰੋ। ਇਵੇਂ
ਨਹੀਂ ਹਾਂ, ਹੂੰ ਤੇ ਸਰਵਸ਼ਕਤੀਮਾਨ ਦਾ ਬੱਚਾ ਪਰ ਅਨੁਭਵ ਨਹੀਂ ਹੁੰਦਾ। ਤਾਂ ਸਭ ਭਰਪੂਰ ਹੋ ਕਿ
ਥੋੜ੍ਹਾ -ਥੋੜ੍ਹਾ ਖ਼ਾਲੀ ਹੋ? ਸਮੇਂ ਤੇ ਵਿਧੀ ਦਵਾਰਾ ਸਿੱਧੀ ਪ੍ਰਾਪਤ ਹੋਵੇ। ਇਵੇਂ ਨਹੀਂ ਕਿ ਸਮੇਂ
ਤੇ ਹੋ ਨਹੀਂ ਅਤੇ ਉਵੇਂ ਨਸ਼ਾ ਹੋਵੇ ਕਿ ਬਹੁਤ ਸ਼ਕਤੀਆਂ ਹਨ। ਕਦੇ ਆਪਣੀਆਂ ਸ਼ਕਤੀਆਂ ਨੂੰ ਭੁੱਲਣਾ
ਨਹੀਂ, ਯੂਜ਼ ਕਰਦੇ ਜਾਵੋ। ਜੇਕਰ ਆਪਣੇ ਪ੍ਰਤੀ ਕੰਮ ਵਿੱਚ ਵੀ ਲਗਾਓਨਾ ਆਉਂਦਾ ਹੈ ਤਾਂ ਦੂਸਰੇ ਦੇ
ਕੰਮ ਵਿੱਚ ਵੀ ਲਗਾ ਸਕਦੇ ਹੋ। ਪਾਂਡਵਾਂ ਵਿੱਚ ਸ਼ਕਤੀ ਆ ਗਈ ਜਾਂ ਕਦੀ ਕ੍ਰੋਧ ਆਉਂਦਾ ਹੈ? ਥੋੜ੍ਹਾ -
ਥੋੜ੍ਹਾ ਕ੍ਰੋਧ ਆਉਂਦਾ ਹੈ? ਕੋਈ ਕ੍ਰੋਧ ਕਰੇ ਤਾਂ ਕ੍ਰੋਧ ਆਉਂਦਾ ਹੈ, ਕੋਈ ਇੰਨਸਲਟ ਕਰੇ ਤਾਂ
ਕ੍ਰੋਧ ਆਉਂਦਾ ਹੈ? ਇਹ ਤਾਂ ਇਵੇਂ ਹੋਇਆ ਜਿਵੇਂ ਦੁਸ਼ਮਣ ਆਉਂਦਾ ਹੈ ਤਾਂ ਹਾਰ ਹੁੰਦੀ ਹੈ। ਮਾਤਾਵਾਂ
ਨੂੰ ਥੌੜ੍ਹਾ - ਥੋੜ੍ਹਾ ਮੋਹ ਆਉਂਦਾ ਹੈ? ਪਾਂਡਵਾਂ ਨੂੰ ਆਪਣੇ ਹਰ ਕਲਪ ਦੇ ਵਿਜੇਪਨ ਨੂੰ ਸਦਾ ਖੁਸ਼ੀ
ਇਮਰਜ਼ ਹੋਣੀ ਚਾਹੀਦੀ ਹੈ। ਕਦੀ ਵੀ ਕੋਈ ਪਾਂਡਵਾਂ ਨੂੰ ਯਾਦ ਕਰਨਗੇ ਤਾਂ ਪਾਂਡਵ ਸ਼ਬਦ ਤੋਂ ਵਿਜੇ
ਸਾਮਣੇ ਆਵੇਗੀ ਨਾ। ਪਾਂਡਵ ਮਤਲਬ ਵਿਜਯੀ। ਪਾਂਡਵਾਂ ਦੀ ਕਹਾਣੀ ਦਾ ਰਹਿਸ ਹੀ ਕੀ ਹੈ? ਵਿਜੇ ਹੈ ਨਾ।
ਤਾਂ ਹਰ ਕਲਪ ਦੇ ਵਿਜਯੀ। ਇਮਰਜ਼ ਰੂਪ ਵਿੱਚ ਨਸ਼ਾ ਰਹੇ। ਮਰਜ਼ ਨਹੀਂ। ਅੱਛਾ।
2) ਸਰਵ ਦਾ ਮਾਨ ਪ੍ਰਾਪਤ
ਕਰਨ ਦੇ ਲਈ ਨਿਰਮਾਣ ਬਣੋ:-
ਸਭ ਆਪਣੇ ਨੂੰ ਸਦਾ ਕੋਟਾਂ ਵਿੱਚੋ ਕੋਈ ਅਤੇ ਕੋਈ ਵਿੱਚ ਵੀ ਕੋਈ ਸ਼੍ਰੇਸ਼ਠ ਆਤਮਾ ਅਨੁਭਵ ਕਰਦੇ ਹੋ?
ਕਿ ਕੋਟਾਂ ਵਿੱਚ ਕੋਈ ਜੋ ਗਾਇਆ ਹੋਇਆ ਹੈ ਉਹ ਹੋਰ ਕੋਈ ਹੈ? ਜਾਂ ਤੁਸੀਂ ਹੀ ਹੋ? ਤਾਂ ਕਿੰਨਾ ਇੱਕ
-ਇੱਕ ਆਤਮਾ ਦਾ ਮਹੱਤਵ ਹੈ ਮਤਲਬ ਹਰ ਆਤਮਾ ਮਹਾਨ ਹੈ। ਤਾਂ ਜੋ ਜਿਨਾਂ ਮਹਾਨ ਹੁੰਦਾ ਹੈ, ਮਹਾਨਤਾ
ਦੀ ਨਿਸ਼ਾਨੀ ਜਿੰਨੀ ਮਹਾਨ ਓਨਾ ਨਿਰਮਾਣ ਕਿਉਂਕਿ ਸਦਾ ਭਰਪੂਰ ਆਤਮਾ ਹਨ। ਜਿਵੇਂ ਵਰੀਕ੍ਸ਼ ਦੇ ਲਈ
ਕਹਿੰਦੇ ਹਨ ਨਾ ਜਿਨਾਂ ਭਰਪੂਰ ਹੋਵੇਗਾ ਓਨਾ ਝੁਕਿਆ ਹੋਇਆ ਹੋਵੇਗਾ ਅਤੇ ਨਿਮਾਰਨਤਾ ਹੀ ਸੇਵਾ ਕਰਦੀ
ਹੈ। ਜਿਵੇਂ ਵਰੀਕ੍ਸ਼ ਦਾ ਝੁਕਣਾ ਸੇਵਾ ਕਰਦਾ ਹੈ, ਜੇਕਰ ਝੁਕਿਆ ਹੋਇਆ ਨਹੀਂ ਹੋਵੇਗਾ ਤਾਂ ਸੇਵਾ ਨਹੀਂ
ਕਰੇਗਾ। ਤਾਂ ਇਕ ਪਾਸੇ ਮਹਾਨਤਾ ਹੈ ਦੂਸਰੇ ਪਾਸੇ ਨਿਰਮਾਣਤਾ ਹੈ। ਅਤੇ ਜੋ ਨਿਰਮਾਣ ਰਹਿੰਦਾ ਹੈ ਉਹ
ਸਰਵ ਦਵਾਰਾ ਮਾਨ ਪਾਉਂਦਾ ਹੈ। ਖੁਦ ਨਿਰਮਾਣ ਬਣੋਂਗੇ ਤਾਂ ਦੂਸਰੇ ਮਾਨ ਦੇਣਗੇ। ਜੋ ਅਭਿਮਾਨ ਵਿੱਚ
ਰਹਿੰਦਾ ਹੈ ਉਸਨੂੰ ਕੋਈ ਮਾਨ ਨਹੀਂ ਦਿੰਦੇ। ਉਸ ਨਾਲ ਦੂਰ ਭੱਜਣਗੇ। ਤਾਂ ਮਹਾਨ ਅਤੇ ਨਿਰਮਾਣ ਹੈ
ਜਾਂ ਨਹੀਂ ਹੈ ਉਸਦੀ ਨਿਸ਼ਾਨੀ ਹੈ ਕਿ ਨਿਰਮਾਣ ਸਭਨੂੰ ਸੁਖ ਦਵੇਗਾ। ਜਿੱਥੇ ਵੀ ਜਾਏਗਾ, ਜੋ ਵੀ ਕਰੇਗਾ
ਉਹ ਸੁਖਦਾਈ ਹੋਵੇਗਾ। ਇਸ ਨਾਲ ਚੈਕ ਕਰੋ ਕਿ ਕਿੰਨੇ ਮਹਾਨ ਹਨ? ਜੋ ਵੀ ਸੰਬਧ - ਸੰਪਰਕ ਵਿੱਚ ਆਏ
ਸੁਖ ਦੀ ਅਨੁਭੂਤੀ ਕਰੇ। ਇਵੇਂ ਹੈ ਜਾਂ ਕਦੀ ਦੁੱਖ ਵੀ ਮਿਲ ਜਾਂਦਾ ਹੈ? ਨਿਰਮਾਣਤਾ ਘੱਟ ਤਾਂ ਸੁਖ
ਵੀ ਸਦਾ ਨਹੀਂ ਦੇ ਸਕਣਗੇ। ਤਾਂ ਸਦਾ ਸੁਖ ਦਿੰਦੇ, ਸੁਖ ਲੈਂਦੇ ਜਾਂ ਕਦੀ ਦੁੱਖ ਲੈਂਦੇ? ਚੱਲੋ ਦਿੰਦੇ
ਨਹੀਂ ਪਰ ਲੈ ਵੀ ਲੈਂਦੇ ਹੋ? ਥੋੜ੍ਹਾ ਫੀਲ ਹੁੰਦਾ ਹੈ ਤਾਂ ਲੈ ਲਿਆ ਨਾ। ਜੇਕਰ ਕੋਈ ਵੀ ਗੱਲ ਕਿਸੇ
ਦੀ ਫੀਲ ਹੋ ਜਾਂਦੀ ਹੈ ਤਾਂ ਇਸਨੂੰ ਕਹਾਂਗੇ ਦੁੱਖ ਲੈਣਾ। ਪਰ ਦਵੇ ਅਤੇ ਤੁਸੀਂ ਨਹੀਂ ਲਵੋ, ਇਹ ਤਾਂ
ਤੁਹਾਡੇ ਉੱਪਰ ਹੈ ਨਾ। ਜਿਸਦੇ ਕੋਲ ਹੋਵੇਗਾ ਹੀ ਦੁੱਖ ਉਹ ਕੀ ਦਵੇਗਾ? ਦੁੱਖ ਹੀ ਦਵੇਗਾ ਨਾ। ਪਰ
ਆਪਣਾ ਕੰਮ ਹੈ ਸੁਖ ਲੈਣਾ ਅਤੇ ਸੁਖ ਦੇਣਾ। ਇਵੇਂ ਨਹੀਂ ਕਿ ਕੋਈ ਦੁੱਖ ਦੇ ਰਿਹਾ ਹੈ ਤਾਂ ਕਹਿਣਗੇ
ਮੈਂ ਕੀ ਕਰਾਂ? ਮੈਂ ਨਹੀਂ ਦਿੱਤਾ ਪਰ ਉਸਨੇ ਦਿੱਤਾ। ਆਪਣੇ ਨੂੰ ਚੈਕ ਕਰਨਾ ਹੈ ਕੀ ਲੈਣਾ ਹੈ, ਕੀ
ਨਹੀਂ ਲੈਣਾ ਹੈ। ਲੈਣ ਵਿੱਚ ਵੀ ਹੁਸ਼ਿਆਰੀ ਚਾਹੀਦੀ ਹੈ ਨਾ ਇਸਲਈ ਬ੍ਰਾਹਮਣ ਆਤਮਾਵਾਂ ਦਾ ਗਾਇਨ ਹੈ
ਸੁਖ ਦੇ ਸਾਗਰ ਦੇ ਬੱਚੇ, ਸੁਖ ਸਵਰੂਪ ਸੁਖਦੇਵਾ ਹੈ। ਤਾਂ ਸੁਖ ਸਵਰੂਪ ਸੁਖਦੇਵਾ ਆਤਮਾਵਾਂ ਹੋ।
ਦੁੱਖ ਦੀ ਛੱਡ ਦੋ, ਕਿਨਾਰਾ ਕਰ ਲਿਆ ਜਾਂ ਹੁਣ ਤੱਕ ਇੱਕ ਪੈਰ ਦੁੱਖਧਾਮ ਵਿੱਚ ਹੈ, ਇੱਕ ਪੈਰ ਸੰਗਮ
ਤੇ ਹੈ? ਇਵੇਂ ਤਾਂ ਨਹੀਂ ਕਿ ਥੋੜ੍ਹਾ - ਥੋੜ੍ਹਾ ਉੱਥੇ ਬੁੱਧੀ ਰਹਿ ਗਈ ਹੈ? ਪੈਰ ਨਹੀਂ ਹੈ ਪਰ ਥੋੜੀ
ਉਂਗਲੀ ਰਹਿ ਗਈ ਹੈ? ਜਦੋਂ ਦੁੱਖਧਾਮ ਨੂੰ ਛੱਡ ਚੱਲੇ ਤਾਂ ਨਾ ਦੁੱਖ ਲੈਣਾ ਹੈ ਨਾ ਦੁੱਖ ਦੇਣਾ ਹੈ।
ਅੱਛਾ!
ਵਰਦਾਨ:-
ਉੱਡਦੀ ਕਲਾ
ਦਵਾਰਾ ਬਾਪ ਸਮਾਨ ਆਲਰਾਊਂਡ ਪਾਰ੍ਟ ਵਜਾਉਣ ਵਾਲੇ ਚੱਕਰਵਰਤੀ ਭਵ
ਜਿਵੇਂ ਬਾਪ ਆਲਰਾਉਂਡਰ
ਪਾਰ੍ਟਧਾਰੀ ਹੈ, ਸਖਾ ਵੀ ਬਣ ਸਕਦੇ ਅਤੇ ਬਾਪ ਵੀ ਬਣ ਸਕਦੇ। ਇਵੇਂ ਉੱਡਦੀ ਕਲਾ ਵਾਲੇ ਜਿਸ ਸਮੇਂ
ਜਿਸ ਸੇਵਾ ਦੀ ਜਰੂਰਤ ਹੋਵੇਗੀ ਉਸ ਵਿੱਚ ਸੰਪੰਨ ਪਾਰ੍ਟ ਵਜਾ ਸਕਣਗੇ। ਇਸਨੂੰ ਹੀ ਕਿਹਾ ਜਾਂਦਾ ਹੈ
ਆਲਰਾਉਂਡਰ ਉੱਡਦਾ ਪੰਛੀ। ਉਹ ਇਵੇਂ ਨਿਰਬੰਧਨ ਹੋਣਗੇ ਜੋ ਜਿੱਥੇ ਵੀ ਸੇਵਾ ਹੋਵੇਗੀ ਉੱਥੇ ਪਹੁੰਚ
ਜਾਣਗੇ। ਹਰ ਤਰ੍ਹਾਂ ਦੀ ਸੇਵਾ ਵਿੱਚ ਸਫ਼ਲਤਾਮੂਰਤ ਬਣਨਗੇ। ਉਹਨਾਂ ਨੂੰ ਕਿਹਾ ਜਾਂਦਾ ਹੈ ਚੱਕਰਵਰਤੀ,
ਆਲਰਾਉਂਡਰ ਪਾਰ੍ਟਧਾਰੀ।
ਸਲੋਗਨ:-
ਇੱਕ ਦੋ ਦੀ
ਵਿਸ਼ੇਸ਼ਤਾ ਨੂੰ ਸਮ੍ਰਿਤੀ ਵਿੱਚ ਰੱਖ ਫੇਥਫੁੱਲ ਬਣੋ ਤਾਂ ਸੰਗਠਨ ਇਕਮਤ ਹੋ ਜਾਏਗਾ।