22.03.20     Avyakt Bapdada     Punjabi Murli     14.12.85     Om Shanti     Madhuban
 


"ਵਰਤਮਾਨ ਦੀ ਇਹ ਜੀਵਨ ਹੀ ਭਵਿੱਖ ਦਾ ਦਰ੍ਪਣ


(ਮਧੂਬਨ ਨਿਵਾਸੀਆਂ ਦੇ ਨਾਲ)
ਅੱਜ ਵਿਸ਼ਵ ਰਚਿਅਤਾ ਬਾਪ ਆਪਣੇ ਮਾਸਟਰ ਰਚਿਅਤਾ ਬੱਚਿਆਂ ਨੂੰ ਵੇਖ ਰਹੇ ਹਨ। ਮਾਸਟਰ ਰਚਿਅਤਾ ਆਪਣੇ ਰਚਤਾਪਨ ਦੀ ਸਮ੍ਰਿਤੀ ਵਿੱਚ ਕਿੱਥੇ ਤੱਕ ਸਥਿਤ ਰਹਿੰਦੇ ਹਨ। ਤੁਸੀਂ ਸਭ ਰਚਿਅਤਾ ਦੀ ਵਿਸ਼ੇਸ਼ ਪਹਿਲੀ ਰਚਨਾ ਇਹ ਦੇਹ ਹੈ। ਇਸ ਦੇਹ ਰੂਪੀ ਰਚਨਾ ਦੇ ਰਚਿਅਤਾ ਕਿੱਥੇ ਤੱਕ ਬਣੇ ਹਨ? ਦੇਹ ਰੂਪੀ ਰਚਨਾ ਕਦੀ ਆਪਣੇ ਵੱਲ ਰਚਿਅਤਾ ਨੂੰ ਆਕਰਸ਼ਿਤ ਕਰ ਰਚਨਾ - ਪਨ ਵਿਸਮ੍ਰਿਤ ਤਾਂ ਨਹੀਂ ਕਰ ਦਿੰਦੀ ਹੋ? ਮਾਲਿਕ ਬਣ ਇਸ ਰਚਨਾ ਨੂੰ ਸੇਵਾ ਵਿੱਚ ਲਗਾਉਂਦੇ ਰਹਿੰਦੇ? ਜਦੋ ਚਾਹੋ ਜੋ ਚਾਹੋ ਮਾਲਿਕ ਬਣ ਕਰ ਸਕਦੇ ਹੋ? ਪਹਿਲੇ - ਪਹਿਲੇ ਇਸ ਦੇਹ ਦੇ ਮਾਲਿਕਪਨ ਦਾ ਅਭਿਆਸ ਹੀ ਪ੍ਰਕ੍ਰਿਤੀ ਦਾ ਮਾਲਿਕ ਜਾਂ ਵਿਸ਼ਵ ਦਾ ਮਾਲਿਕ ਬਣਾ ਸਕਦਾ ਹੈ! ਜੇਕਰ ਦੇਹ ਦੇ ਮਾਲਿਕਪਨ ਵਿੱਚ ਸੰਪੂਰਣ ਸਫ਼ਲਤਾ ਨਹੀਂ ਤਾਂ ਵਿਸ਼ਵ ਦੇ ਮਾਲਿਕਪਨ ਵਿੱਚ ਵੀ ਸੰਪੰਨ ਨਹੀਂ ਬਣ ਸਕਦੇ ਹਨ। ਵਰਤਮਾਨ ਵਕ਼ਤ ਦੀ ਇਹ ਜੀਵਨ ਭਵਿੱਖ ਦਾ ਦਰ੍ਪਣ ਹੈ। ਇਹੀ ਦਰ੍ਪਣ ਦੁਆਰਾ ਸਵੈ ਦਾ ਭਵਿੱਖ ਸਪ੍ਸ਼ਟ ਵੇਖ ਸਕਦੇ ਹੋ। ਪਹਿਲੇ ਇਸ ਦੇਹ ਦੇ ਸੰਬੰਧ ਅਤੇ ਸੰਸਕਾਰ ਦੇ ਅਧਿਕਾਰੀ ਬਣਨ ਦੇ ਆਧਾਰ ਤੇ ਹੀ ਮਾਲਿਕਪਨ ਦੇ ਸੰਸਕਾਰ ਹਨ। ਸੰਬੰਧ ਵਿੱਚ ਨਿਆਰਾ ਅਤੇ ਪਿਆਰਾ - ਪਨ ਆਉਣਾ - ਇਹ ਨਿਸ਼ਾਨੀ ਹੈ ਮਾਲਿਕਪਨ ਦੀ। ਸੰਸਕਾਰਾਂ ਵਿੱਚ ਨਿਮਿਤ ਅਤੇ ਨਿਰਮਾਣ ਦੋਨੋ ਵਿਸ਼ੇਸ਼ਤਾਵਾਂ ਮਾਲਿਕ - ਪਨ ਦੀ ਨਿਸ਼ਾਨੀ ਹੈ। ਨਾਲ - ਨਾਲ ਸਰਵ ਆਤਮਾਵਾਂ ਦੇ ਸੰਪਰਕ ਵਿੱਚ ਆਉਣਾ, ਸਨੇਹੀ ਬਣਨਾ, ਦਿਲਾਂ ਦੇ ਸਨੇਹ ਦੀ ਆਸ਼ੀਰਵਾਦ ਅਰਥਾਤ ਸ਼ੁਭ ਭਾਵਨਾ ਸਰਵ ਦੇ ਅੰਦਰ ਤੋਂ ਉਸ ਆਤਮਾ ਦੇ ਪ੍ਰਤੀ ਨਿਕਲੇ। ਭਾਵੇਂ ਜਾਣੇ, ਭਾਵੇਂ ਨਾ ਜਾਣੇ, ਦੂਰ ਦਾ ਸੰਬੰਧ ਜਾਂ ਸੰਪਰਕ ਹੋਵੇ ਪਰ ਜੋ ਵੀ ਵੇਖੇ ਉਹ ਸਨੇਹ ਦੇ ਕਾਰਨ ਇਵੇਂ ਹੀ ਅਨੁਭਵ ਕਰੇ ਕਿ ਇਹ ਸਾਡਾ ਹੈ, ਸਨੇਹ ਦੀ ਪਛਾਣ ਨਾਲ ਆਪਣਾਪਨ ਅਨੁਭਵ ਕਰੇਗਾ। ਸੰਬੰਧ ਦੂਰ ਦਾ ਹੋਵੇ ਪਰ ਸਨੇਹ ਸੰਪੰਨ ਦਾ ਅਨੁਭਵ ਕਰਾਉਣਗੇ। ਵਿਸ਼ਵ ਦੇ ਮਾਲਿਕ ਜਾਂ ਦੇਹ ਦੇ ਮਾਲਿਕਪਨ ਦੀ ਅਭਿਆਸੀ ਆਤਮਾਵਾਂ ਦੀ ਇਹ ਵੀ ਵਿਸ਼ੇਸ਼ਤਾ ਅਨੁਭਵ ਵਿੱਚ ਆਵੇਗੀ। ਉਹ ਜਿਸਦੇ ਵੀ ਸੰਪਰਕ ਵਿੱਚ ਆਉਣਗੇ ਉਸਨੂੰ ਉਸ ਵਿਸ਼ੇਸ਼ ਆਤਮਾ ਤੋਂ ਦਾਤਾਪਨ ਦੀ ਅਨੁਭੂਤੀ ਹੋਵੇਗੀ। ਉਹ ਕਿਸੇ ਦੇ ਸੰਕਲਪ ਵਿੱਚ ਵੀ ਨਹੀਂ ਆ ਸਕਦਾ ਕਿ ਇਹ ਲੈਣ ਵਾਲੇ ਹਨ। ਉਸ ਆਤਮਾ ਤੋਂ ਸੁੱਖ ਸੀ, ਦਾਤਾਪਨ ਦੀ ਜਾਂ ਸ਼ਾਂਤੀ, ਪ੍ਰੇਮ, ਆਨੰਦ, ਖੁਸ਼ੀ, ਸਹਿਯੋਗ, ਹਿੰਮਤ, ਉਤਸਾਹ, ਉਮੰਗ ਕੋਈ ਨਾ ਕੋਈ ਵਿਸ਼ੇਸ਼ਤਾ ਦੇ ਦਾਤਾਪਨ ਦੀ ਅਨੁਭੂਤੀ ਹੋਵਗੀ। ਸਦਾ ਵਿਸ਼ਾਲ ਬੁੱਧੀ ਅਤੇ ਵਿਸ਼ਾਲ ਦਿਲ, ਜਿਸਨੂੰ ਤੁਸੀਂ ਵੱਡੀ ਦਿਲ ਵਾਲੇ ਕਹਿੰਦੇ ਹੋ - ਇਵੇਂ ਦੀ ਅਨੁਭੂਤੀ ਹੋਵੇਗੀ। ਹੁਣ ਇਨ੍ਹਾਂ ਨਿਸ਼ਾਨੀਆਂ ਤੋਂ ਆਪਣੇ ਆਪਨੂੰ ਚੈਕ ਕਰੋ ਕਿ ਕੀ ਬਣਨ ਵਾਲੇ ਹੋ? ਦਰ੍ਪਣ ਤਾਂ ਸਭ ਦੇ ਕੋਲ ਹੈ? ਜਿਨ੍ਹਾਂ ਸਵੈ ਨੂੰ ਸਵੈ ਜਾਣ ਸਕਦੇ ਉਨ੍ਹਾਂ ਹੋਰ ਨਹੀਂ ਜਾਣ ਸਕਦੇ। ਤਾਂ ਸਵੈ ਨੂੰ ਜਾਣੋ। ਅੱਛਾ!

ਅੱਜ ਤਾਂ ਮਿਲਣ ਆਏ ਹੋ। ਫ਼ੇਰ ਵੀ ਸਭ ਆਏ ਹਨ ਤਾਂ ਬਾਪਦਾਦਾ ਨੂੰ ਵੀ ਸਭ ਬੱਚਿਆਂ ਦਾ ਸਨੇਹ ਦੇ ਨਾਲ ਰਿਗਾਰ੍ਡ ਵੀ ਰੱਖਣਾ ਹੁੰਦਾ ਹੈ ਇਸਲਈ ਰੂਹਰਿਹਾਨ ਕੀਤੀ। ਮਧੂਬਨ ਵਾਲੇ ਆਪਣਾ ਅਧਿਕਾਰ ਨਹੀਂ ਛੱਡਦੇ ਫ਼ੇਰ ਵੀ ਨੇੜੇ ਬੈਠੇ ਹੋ। ਬਹੁਤ ਗੱਲਾਂ ਤੋਂ ਨਿਸ਼ਚਿੰਤ ਬੈਠੇ ਹੋ। ਜੋ ਬਾਹਰ ਰਹਿੰਦੇ ਹਨ ਉਨ੍ਹਾਂ ਨੂੰ ਫ਼ੇਰ ਵੀ ਮਿਹਨਤ ਕਰਨੀ ਪੈਂਦੀ ਹੈ। ਕਮਾਣਾ ਅਤੇ ਖਾਣਾ ਇਹ ਘੱਟ ਮਿਹਨਤ ਨਹੀਂ ਹੈ। ਮਧੂਬਨ ਵਿੱਚ ਕਮਾਉਣ ਦੀ ਚਿੰਤਾ ਤਾਂ ਨਹੀਂ ਹੈ ਨਾ। ਬਾਪਦਾਦਾ ਜਾਣਦੇ ਹਨ ਪ੍ਰਵ੍ਰਿਤੀ ਵਿੱਚ ਰਹਿਣ ਵਾਲਿਆਂ ਨੂੰ ਸਹਿਣ ਵੀ ਕਰਨਾ ਪੈਂਦਾ, ਸਾਮਨਾ ਵੀ ਕਰਨਾ ਪੈਂਦਾ, ਹੰਸ ਬਗੁਲੇ ਦੇ ਵਿੱਚ ਰਹਿ ਆਪਣੀ ਉਨਤੀ ਕਰਦੇ ਅੱਗੇ ਵੱਧ ਰਹੇ ਹਨ ਪਰ ਤੁਸੀਂ ਲੋਕ ਕਈ ਗੱਲਾਂ ਤੋਂ ਸਵੈ ਹੀ ਨਿਆਰੇ ਹੋ। ਆਰਾਮ ਨਾਲ ਰਹਿੰਦੇ ਹੋ, ਆਰਾਮ ਨਾਲ ਖਾਂਦੇ ਹੋ ਅਤੇ ਆਰਾਮ ਕਰਦੇ ਹੋ। ਬਾਹਰ ਦਫ਼ਤਰ ਵਿੱਚ ਜਾਣ ਵਾਲੇ ਦਿਨ ਵਿੱਚ ਆਰਾਮ ਕਰਦੇ ਹਨ ਕੀ? ਇੱਥੇ ਤਾਂ ਸ਼ਰੀਰ ਦਾ ਵੀ ਆਰਾਮ ਤਾਂ ਬੁੱਧੀ ਦਾ ਵੀ ਆਰਾਮ। ਤਾਂ ਮਧੂਬਨ ਨਿਵਾਸੀਆਂ ਦੀ ਸਥਿਤੀ ਸਭ ਤੋਂ ਨੰਬਰਵਨ ਹੋ ਗਈ ਨਾ ਕਿਉਂਕਿ ਇੱਕ ਹੀ ਕੰਮ ਹੈ। ਸਟਡੀ ਕਰੋ ਤਾਂ ਵੀ ਬਾਪ ਕਰਾ ਰਿਹਾ ਹੈ। ਸੇਵਾ ਕਰਦੇ ਹੋ ਤਾਂ ਵੀ ਯੱਗ ਸੇਵਾ ਹੈ। ਬੇਹੱਦ ਦੇ ਬਾਪ ਦਾ ਬੇਹੱਦ ਦਾ ਘਰ ਹੈ। ਇੱਕ ਹੀ ਗੱਲ ਇੱਕ ਹੀ ਲੱਤ ਹੈ, ਦੂਜਾ ਕੁਝ ਹੈ ਨਹੀਂ। ਮੇਰਾ ਸੈਂਟਰ ਇਹ ਵੀ ਨਹੀਂ ਹੈ। ਸਿਰਫ਼ ਮੇਰਾ ਚਾਰ੍ਜ, ਇਹ ਨਹੀਂ ਹੋਣਾ ਚਾਹੀਦਾ। ਮਧੂਬਨ ਨਿਵਾਸੀਆਂ ਨੂੰ ਕਈ ਗੱਲਾਂ ਵਿੱਚ ਸਹਿਜ ਪੁਰਸ਼ਾਰਥ ਅਤੇ ਸਹਿਜ ਪ੍ਰਾਪਤੀ ਹੈ। ਅੱਛਾ - ਸਭ ਮਧੂਬਨ ਵਾਲਿਆਂ ਨੇ ਗੋਲਡਨ ਜੂਬਲੀ ਦਾ ਵੀ ਪ੍ਰੋਗ੍ਰਾਮ ਬਣਾਇਆ ਹੈ ਨਾ। ਫੰਕਸ਼ਨ ਦਾ ਨਹੀਂ। ਉਸਦੇ ਤਾਂ ਫੋਲਡਰਸ ਆਦਿ ਛਪੇ ਹਨ। ਉਹ ਹੋਇਆ ਵਿਸ਼ਵ ਸੇਵਾ ਪ੍ਰਤੀ। ਸਵੈ ਦੇ ਪ੍ਰਤੀ ਕੀ ਪਲੈਨ ਬਣਾਇਆ ਹੈ? ਸਵੈ ਦੀ ਸ੍ਟੇਜ ਤੇ ਕੀ ਪਾਰ੍ਟ ਵਜਾਉਂਗੇ? ਉਸ ਸ੍ਟੇਜ ਦੇ ਤਾਂ ਸਪੀਕਰਸ, ਪ੍ਰੋਗ੍ਰਾਮ ਵੀ ਬਣਾ ਲੈਂਦੇ ਹੋ। ਸਵੈ ਦੀ ਸ੍ਟੇਜ ਦਾ ਕੀ ਪ੍ਰੋਗ੍ਰਾਮ ਬਣਾਇਆ ਹੈ? ਚੈਰਿਟੀ ਬਿਗਨਸ ਏਟ ਹੋਮ ਤਾਂ ਮਧੂਬਨ ਨਿਵਾਸੀ ਹੈ ਨਾ। ਕੋਈ ਵੀ ਫੰਕਸ਼ਨ ਹੁੰਦਾ ਹੈ ਤਾਂ ਕੀ ਕਰਦੇ ਹੋ? (ਦੀਪ ਜਲਾਉਂਦੇ ਹਨ) ਤਾਂ ਗੋਲਡਨ ਜੂਬਲੀ ਦਾ ਦੀਪ ਕੌਣ ਜਗਾਏਗਾ? ਹਰ ਗੱਲ ਸ਼ੁਰੂ ਕੌਣ ਕਰੇਗਾ? ਮਧੂਬਨ ਨਿਵਾਸੀਆਂ ਵਿੱਚ ਹਿੰਮਤ ਹੈ, ਉਮੰਗ ਵੀ ਹੈ, ਵਾਯੂਮੰਡਲ ਵੀ ਹੈ, ਸਭ ਮਦਦ ਹੈ। ਜਿੱਥੇ ਸਰਵ ਦਾ ਸਹਿਯੋਗ ਹੈ ਉੱਥੇ ਸਭ ਸਹਿਜ ਹੈ। ਸਿਰਫ਼ ਇੱਕ ਗੱਲ ਕਰਨੀ ਪਵੇਗੀ। ਉਹ ਕਿਹੜੀ?

ਬਾਬਦਾਦਾ ਸਭ ਬੱਚਿਆਂ ਵਿੱਚ ਇਹੀ ਸ਼੍ਰੇਸ਼ਠ ਆਸ਼ ਰੱਖਦੇ ਹਨ ਕਿ ਹਰ ਇੱਕ ਬਾਪ ਸਮਾਨ ਬਣੇ। ਸੰਤੁਸ਼ਟ ਰਹਿਣਾ ਅਤੇ ਸੰਤੁਸ਼ਟ ਕਰਨਾ ਇਹੀ ਵਿਸ਼ੇਸ਼ਤਾ ਹੈ। ਪਹਿਲੀ ਮੁੱਖ ਗੱਲ ਹੈ ਸਵੈ ਤੋਂ ਅਰਥਾਤ ਆਪਣੇ ਪੁਰਸ਼ਾਰਥ ਨਾਲ, ਆਪਣੇ ਸੁਭਾਵ ਸੰਸਕਾਰ ਨਾਲ, ਬਾਪ ਨੂੰ ਸਾਹਮਣੇ ਰੱਖਦੇ ਹੋਏ ਸੰਤੁਸ਼ਟ ਹਨ - ਇਹ ਚੈਕ ਕਰਨਾ ਹੈ। ਹਾਂ ਮੈਂ ਸੰਤੁਸ਼ਟ ਹਾਂ ਯਥਾਸ਼ਕਤੀ ਵਾਲਾ, ਉਹ ਵੱਖ ਗੱਲ ਹੈ। ਪਰ ਵਾਸਤਵਿਕ ਸਵਰੂਪ ਦੇ ਹਿਸਾਬ ਨਾਲ ਸਵੈ ਤੋਂ ਸੰਤੁਸ਼ਟ ਹੋਣਾ ਅਤੇ ਫ਼ੇਰ ਦੂਜਿਆਂ ਨੂੰ ਸੰਤੁਸ਼ਟ ਕਰਨਾ - ਇਹ ਸੰਤੁਸ਼ਟਤਾ ਹੀ ਮਹਾਨਤਾ ਹੈ। ਦੂਜੇ ਵੀ ਮਹਿਸੂਸ ਕਰੇ ਕਿ ਇਹ ਯਥਾਰਤ ਰੂਪ ਵਿੱਚ ਸੰਤੁਸ਼ਟ ਆਤਮਾ ਹੈ। ਸੰਤੁਸ਼ਟਤਾ ਵਿੱਚ ਸਭ ਕੁਝ ਆ ਜਾਂਦਾ ਹੈ। ਨਾ ਡਿਸਟ੍ਰਬ ਹੋਵੋ ਨਾ ਡਿਸਟ੍ਰਬ ਕਰੋ, ਇਸਨੂੰ ਕਹਿੰਦੇ ਹਨ ਸੰਤੁਸ਼ਟਤਾ। ਡਿਸਟ੍ਰਬ ਕਰਨ ਵਾਲੇ ਬਹੁਤ ਹੋਣਗੇ ਪਰ ਸਵੈ ਡਿਸਟ੍ਰਬ ਨਾ ਹੋਣ। ਅੱਗ ਦੀ ਸੇਕ ਤੋਂ ਸਵੈ ਤੋਂ ਸਵੈ ਕਿਨਾਰਾ ਕਰ ਸੇਫ਼ ਰਹੇ। ਦੂਜੇ ਨੂੰ ਨਹੀਂ ਵੇਖੇ। ਆਪਣੇ ਨੂੰ ਵੇਖੇ - ਮੈਨੂੰ ਕੀ ਕਰਨਾ ਹੈ! ਮੈਨੂੰ ਨਿਮਿਤ ਬਣ ਹੋਰਾਂ ਨੂੰ ਸ਼ੁਭ ਭਾਵਨਾ ਅਤੇ ਸ਼ੁਭ ਕਾਮਨਾ ਦਾ ਸਹਿਯੋਗ ਦੇਣਾ ਹੈ। ਇਹ ਹੈ ਵਿਸ਼ੇਸ਼ ਧਾਰਨਾ, ਇਸ ਵਿੱਚ ਸਭ ਕੁਝ ਆ ਜਾਵੇਗਾ। ਇਸਦੀ ਤਾਂ ਗੋਲਡਨ ਜੂਬਲੀ ਮਨਾ ਸਕਦੇ ਹੋ ਨਾ! ਨਿਮਿਤ ਮਧੂਬਨ ਵਾਲਿਆਂ ਦੇ ਲਈ ਕਹਿੰਦੇ ਹਨ ਪਰ ਹੈ ਸਭ ਦੇ ਪ੍ਰਤੀ। ਮੋਹ ਜਿੱਤ ਦੀ ਕਹਾਣੀ ਸੁਣੀ ਹੈ ਨਾ। ਇਹੋ ਜਿਹੀ ਸੰਤੁਸ਼ਟਤਾ ਦੀ ਕਹਾਣੀ ਬਣਾਓ। ਜਿਸਦੇ ਕੋਲ਼ ਕੋਈ ਵੀ ਜਾਵੇ, ਕਿੰਨਾ ਵੀ ਕ੍ਰਾਸ ਏਗਜੈਮਿਨ ਕਰੇ ਪਰ ਸਭਦੇ ਮਨ ਤੋਂ ਸੰਤੁਸ਼ਟਤਾ ਦੀ ਵਿਸ਼ੇਸ਼ਤਾ ਅਨੁਭਵ ਹੋਵੇ। ਇਹ ਤਾਂ ਇਹੋ ਜਿਹਾ ਹੈ ਨਹੀਂ। ਮੈਂ ਕਿਵੇਂ ਬਣਕੇ ਹੋਰ ਬਣਾਵਾਂ। ਬਸ ਇਹ ਛੋਟੀ ਜਿਹੀ ਗੱਲ ਸ੍ਟੇਜ ਤੇ ਵਿਖਾਓ। ਅੱਛਾ!

ਦਾਦੀਆਂ ਨਾਲ:-
ਬਾਪਦਾਦਾ ਦੇ ਕੋਲ ਤੁਸੀਂ ਸਭਦੇ ਦਿਲ ਦੇ ਸੰਕਲਪ ਪਹੁੰਚਦੇ ਹੀ ਹਨ। ਇੰਨੀ ਸਭ ਸ਼੍ਰੇਸ਼ਠ ਆਤਮਾਵਾਂ ਦੇ ਸ਼੍ਰੇਸ਼ਠ ਸੰਕਲਪ ਹਨ ਤਾਂ ਸਾਕਾਰ ਰੂਪ ਵਿੱਚ ਹੋਣਾ ਹੀ ਹੈ। ਪਲੈਨਜ ਤਾਂ ਬਹੁਤ ਚੰਗੇ ਬਣਾਏ ਹਨ। ਅਤੇ ਇਹੀ ਪਲੈਨ ਹੀ ਸਭਨੂੰ ਪਲੇਨ ਬਣਾ ਦੇਣਗੇ। ਸਾਰੇ ਵਿਸ਼ਵ ਦੇ ਅੰਦਰ ਵਿਸ਼ੇਸ਼ ਆਤਮਾਵਾਂ ਦੀ ਸ਼ਕਤੀ ਤਾਂ ਇੱਕ ਹੀ ਹੈ। ਹੋਰ ਕਿੱਥੇ ਵੀ ਇਹੋ ਜਿਹੀ ਵਿਸ਼ੇਸ਼ ਆਤਮਾਵਾਂ ਦਾ ਸੰਗਠਨ ਨਹੀਂ ਹੈ। ਇੱਥੇ ਸੰਗਠਨ ਦੀ ਸ਼ਕਤੀ ਵਿਸ਼ੇਸ਼ ਹੈ ਇਸਲਈ ਇਸ ਸੰਗਠਨ ਤੇ ਸਭਦੀ ਵਿਸ਼ੇਸ਼ ਨਜ਼ਰ ਹੈ ਅਤੇ ਸਭ ਡਗਮਗਾ ਰਹੇ ਹਨ। ਗੱਦੀਆਂ ਹਿਲ ਰਹੀਆਂ ਹਨ। ਅਤੇ ਇਹ ਰਾਜ ਗੱਦੀ ਬਣ ਰਹੀ ਹੈ। ਇੱਥੇ ਗੁਰੂ ਦੀ ਗੱਦੀ ਨਹੀਂ ਹੈ, ਇਸਲਈ ਹਿਲਦੀ ਨਹੀਂ। ਸਵੈ ਰਾਜ ਦੀ ਜਾਂ ਵਿਸ਼ਵ ਦੇ ਰਾਜ ਦੀ ਗੱਦੀ ਹੈ। ਸਭ ਹਿਲਾਉਣ ਦੀ ਕੋਸ਼ਿਸ਼ ਕਰਣਗੇ ਪਰ ਸੰਗਠਨ ਦੀ ਸ਼ਕਤੀ ਇਸਦਾ ਵਿਸ਼ੇਸ਼ ਬਚਾਵ ਹੈ। ਉੱਥੇ ਇੱਕ - ਇੱਕ ਨੂੰ ਵੱਖ ਕਰਕੇ ਯੂਨਿਟੀ ਨੂੰ ਡਿਸਯੂਨਿਟੀ ਕਰਦੇ ਫ਼ੇਰ ਹਿਲਾਉਂਦੇ ਹਨ। ਇੱਥੇ ਸੰਗਠਨ ਦੀ ਸ਼ਕਤੀ ਦੇ ਕਾਰਨ ਹਿਲਾ ਨਹੀਂ ਸਕਦੇ। ਤਾਂ ਇਸ ਸੰਗਠਨ ਦੀ ਸ਼ਕਤੀ ਦੀ ਵਿਸ਼ੇਸ਼ਤਾ ਨਾਲ ਸਦਾ ਅੱਗੇ ਵੱਧਦੇ ਚਲੋ। ਇਹ ਸੰਗਠਨ ਹੀ ਕਿਲ੍ਹਾ ਹੈ, ਇਸਲਈ ਵਾਰ ਨਹੀਂ ਕਰ ਸਕਦੇ। ਵਿਜੈ ਤਾਂ ਹੋਈ ਪਈ ਹੈ, ਸਿਰਫ਼ ਰਿਪੀਟ ਕਰਨਾ ਹੈ। ਜੋ ਰਿਪੀਟ ਕਰਨ ਵਿੱਚ ਹੁਸ਼ਿਆਰ ਬਣਦੇ ਉਹੀ ਵਿਜੈਈ ਬਣ ਸ੍ਟੇਜ ਤੇ ਪ੍ਰਸਿੱਦ ਹੋ ਜਾਂਦੇ। ਸੰਗਠਨ ਦੀ ਸ਼ਕਤੀ ਹੀ ਵਿਜੈ ਦਾ ਵਿਸ਼ੇਸ਼ ਆਧਾਰ ਸਵਰੂਪ ਹੈ। ਇਸ ਸੰਗਠਨ ਨੇ ਹੀ ਸੇਵਾ ਦੀ ਵ੍ਰਿਧੀ ਵਿੱਚ ਸਫ਼ਲਤਾ ਨੂੰ ਪ੍ਰਾਪਤ ਕਰਾਇਆ ਹੈ। ਪਾਲਣਾ ਦਾ ਰਿਟਰਨ ਦਾਦੀਆਂ ਨੇ ਚੰਗਾ ਦਿੱਤਾ ਹੈ। ਸੰਗਠਨ ਦੀ ਸ਼ਕਤੀ ਦਾ ਆਧਾਰ ਕੀ ਹੈ? ਸਿਰਫ਼ ਇਹ ਪਾਠ ਪੱਕਾ ਹੋ ਜਾਵੇ ਕਿ ਰਿਗਾਰ੍ਡ ਦੇਣਾ ਹੀ ਰਿਗਾਰ੍ਡ ਲੈਣਾ ਹੈ। ਦੇਣਾ ਲੈਣਾ ਹੈ, ਲੈਣਾ, ਲੈਣਾ ਨਹੀਂ ਹੈ। ਲੈਣਾ ਅਰਥਾਤ ਗਵਾਉਣਾ। ਦੇਣਾ ਅਰਥਾਤ ਲੈਣਾ। ਕੋਈ ਦਵੇ ਤਾਂ ਦਵਾ, ਇਹ ਕੋਈ ਬਿਜਨੇਸ ਨਹੀਂ। ਇਹ ਤਾਂ ਦਾਤਾ ਬਣਨ ਦੀ ਗੱਲ ਹੈ। ਦਾਤਾ ਲੈਕੇ ਫ਼ੇਰ ਨਹੀਂ ਦਿੰਦਾ। ਉਹ ਤਾਂ ਦਿੰਦਾ ਹੀ ਜਾਂਦਾ, ਇਸਲਈ ਇਸ ਸੰਗਠਨ ਦੀ ਸਫ਼ਲਤਾ ਹੈ। ਪਰ ਹੁਣ ਕੰਗਣ ਤਿਆਰ ਹੋਇਆ ਹੈ। ਮਾਲਾ ਨਹੀਂ ਤਿਆਰ ਹੋਈ ਹੈ। ਵ੍ਰਿਧੀ ਨਾ ਹੋਵੇ ਤਾਂ ਰਾਜ ਕਿਸ ਤੇ ਕਰੋਗੇ। ਹਜੇ ਤਾਂ ਵ੍ਰਿਧੀ ਦੀ ਲਿਸ੍ਟ ਵਿੱਚ ਕਮੀ ਹੈ। 9 ਲੱਖ ਹੀ ਤਿਆਰ ਨਹੀਂ ਹੋਏ ਹਨ। ਕਿਸੇ ਵੀ ਵਿਧੀ ਨਾਲ ਮਿਲੇਗਾ ਤਾਂ ਸਹੀ ਨਾ। ਵਿਧੀ ਚੇਂਜ ਹੁੰਦੀ ਰਹਿੰਦੀ ਹੈ। ਪਹਿਲੇ ਸਾਕਾਰ ਵਿੱਚ ਮਿਲੇ ਅਤੇ ਫ਼ੇਰ ਅਵਿਅਕਤ ਵਿੱਚ ਮਿਲ ਰਹੇ ਹਨ। ਵਿਧੀ ਚੇਂਜ ਹੋਈ ਨਾ। ਅੱਗੇ ਵੀ ਵਿਧੀ ਚੇਂਜ ਹੁੰਦੀ ਰਹੇਗੀ। ਵ੍ਰਿਧੀ ਪ੍ਰਮਾਣ ਮਿਲਣ ਦੀ ਵਿਧੀ ਵਿੱਚ ਚੇਂਜ ਹੁੰਦੀ ਰਵੇਗੀ। ਅੱਛਾ!

ਪਾਰਟੀਆਂ ਨਾਲ:-
1-ਸਦਾ ਆਪਣੀ ਗੁਣਮੁਰਤ ਦੁਆਰਾ ਗੁਣਾਂ ਦਾ ਦਾਨ ਦਿੰਦੇ ਰਹੋ। ਨਿਰਬਲ ਨੂੰ ਸ਼ਕਤੀਸ਼ਾਲੀ ਦਾ, ਗੁਣਾਂ ਦਾ, ਗਿਆਨ ਦਾ ਦਾਨ ਦਵੋ ਤਾਂ ਸਦਾ ਮਹਾਦਾਨੀ ਆਤਮਾ ਬਣ ਜਾਵੋਗੇ। ਦਾਤਾ ਦੇ ਬੱਚੇ ਦੇਣ ਵਾਲੇ ਹੋ ਲੈਣ ਵਾਲੇ ਨਹੀਂ। ਜੇਕਰ ਸੋਚਦੇ ਹੋ ਇਹ ਇਵੇਂ ਕਰੇ ਤਾਂ ਮੈਂ ਕਰਾ, ਇਹ ਲੈਣ ਵਾਲੇ ਹੋ ਗਏ। ਮੈਂ ਕਰਾ, ਇਹ ਦੇਣ ਵਾਲੇ ਹੋ ਗਏ। ਤਾਂ ਲੇਵਤਾ ਨਹੀਂ, ਦੇਵਤਾ ਬਣੋ। ਜੋ ਵੀ ਮਿਲਿਆ ਹੈ ਉਹ ਦਿੰਦੇ ਜਾਓ। ਜਿਨ੍ਹਾਂ ਦਿੰਦੇ ਜਾਓ ਉਹਨਾਂ ਵੱਧਦਾ ਜਾਵੇਗਾ। ਸਦਾ ਦੇਵੀ ਅਰਥਾਤ ਦੇਣ ਵਾਲੀ। ਅੱਛਾ।

2- ਸੁਣਿਆ ਤਾਂ ਬਹੁਤ ਹੈ। ਅਖੀਰ ਆਖ਼ਿਰ ਹਿਸਾਬ ਕੱਢੋ, ਸੁਣਨ ਦਾ ਅੰਦਾਜ਼ ਕੀ ਹੈ। ਸੁਣਨਾ ਅਤੇ ਕਰਨਾ ਦੋਨੋ ਹੀ ਨਾਲ - ਨਾਲ ਹਨ? ਜਾਂ ਸੁਣਨ ਅਤੇ ਕਰਨ ਵਿੱਚ ਅੰਤਰ ਪੈ ਜਾਂਦਾ ਹੈ ਸੁਣਦੇ ਕਿਸ ਲਈ ਹੋ? ਕਰਨ ਦੇ ਲਈ ਨਾ। ਸੁਣਨਾ ਅਤੇ ਕਰਨਾ ਜਦੋਂ ਸਮਾਨ ਹੋ ਜਾਵੇਗਾ ਤਾਂ ਕੀ ਹੋਵੇਗਾ? ਸੰਪੰਨ ਹੋ ਜਾਵੋਗੇ ਨਾ। ਤਾਂ ਪਹਿਲੇ - ਪਹਿਲੇ ਸੰਪੂਰਣ ਸਥਿਤੀ ਦਾ ਸੈਮਪਲ ਕੌਣ ਬਣੇਗਾ? ਹਰੇਕ ਇਹ ਕਿਉਂ ਨਹੀਂ ਕਹਿੰਦੇ ਹੋ ਕਿ ਮੈਂ ਬਣਾਂਗਾ। ਇਸ ਵਿੱਚ ਜੋ ਓਟੇ ਉਹ ਅਰਜੁਨ। ਜਿਵੇਂ ਬਾਪ ਨੇ ਸਵੈ ਨੂੰ ਨਿਮਿਤ ਬਣਾਇਆ ਇਵੇਂ ਜੋ ਨਿਮਿਤ ਬਣਦਾ ਉਹ ਅਰਜੁਨ ਬਣ ਜਾਂਦਾ ਅਰਥਾਤ ਅਵਲ ਨੰਬਰ ਵਿੱਚ ਆ ਜਾਂਦਾ ਹੈ। ਅੱਛਾ - ਵੇਖਦੇ ਹਾਂ ਕੌਣ ਬਣਦਾ ਹੈ। ਬਾਪਦਾਦਾ ਤਾਂ ਬੱਚਿਆਂ ਨੂੰ ਵੇਖਣਾ ਚਾਹੁੰਦੇ ਹਨ। ਵਰ੍ਹੇ ਬੀਤਦੇ ਜਾਂਦੇ ਹਨ। ਜਿਵੇਂ ਵਰ੍ਹੇ ਬੀਤਦੇ ਇਵੇਂ ਜੋ ਵੀ ਪੁਰਾਣੀ ਚਾਲ ਹੈ ਉਹ ਬੀਤ ਜਾਵੇ। ਅਤੇ ਨਵਾਂ ਉਮੰਗ, ਨਵਾਂ ਸੰਕਲਪ ਸਦਾ ਰਹੇ, ਤਾਂ ਇਹੀ ਸੰਪੂਰਣਤਾ ਦੀ ਨਿਸ਼ਾਨੀ ਹੈ। ਹੁਣ ਪੁਰਾਣਾ ਸਭ ਖ਼ਤਮ ਹੋਇਆ, ਹੁਣ ਸਭ ਨਵਾਂ ਹੋਵੇ।

ਪ੍ਰਸ਼ਨ:-
ਬਾਪ ਦੇ ਸਮੀਪ ਆਉਣ ਦਾ ਆਧਾਰ ਕੀ ਹੈ?

ਉਤਰ:-
ਵਿਸ਼ੇਸ਼ਤਾਵਾਂ। ਕੋਈ ਨਾ ਕੋਈ ਵਿਸ਼ੇਸ਼ਤਾ ਨੇ ਹੀ ਬਾਪ ਦੇ ਸਮੀਪ ਲਿਆਂਦਾ ਹੈ। ਵਿਸ਼ੇਸ਼ਤਾਵਾਂ ਸੇਵਾ ਦੇ ਦੁਆਰਾ ਹੀ ਵ੍ਰਿਧੀ ਨੂੰ ਪ੍ਰਾਪਤ ਹੁੰਦੀਆਂ ਹਨ। ਜੋ ਵਿਸ਼ੇਸ਼ਤਾਵਾਂ ਬਾਪ ਨੇ ਭਰੀਆਂ ਹਨ ਉਨ੍ਹਾਂ ਸਭਨੂੰ ਸੇਵਾ ਵਿੱਚ ਲਗਾਓ। ਵਿਸ਼ੇਸ਼ਤਾ ਨੂੰ ਸਾਕਾਰ ਵਿੱਚ ਲਗਾਉਣ ਨਾਲ ਸੇਵਾ ਦੀ ਸਬਜੈਕਟ ਵਿੱਚ ਵੀ ਨੰਬਰ ਮਿਲ ਜਾਂਦੀ ਹੈ, ਆਪਣੇ ਅਨੁਭਵ ਦੂਜਿਆਂ ਨੂੰ ਸੁਣਾਓ ਤਾਂ ਉਨ੍ਹਾਂ ਦੀ ਵੀ ਉਮੰਗ - ਉਤਸਾਹ ਵਧੇਗੀ।

ਪ੍ਰਸ਼ਨ:-
ਰੂਹਾਨੀਅਤ ਵਿੱਚ ਕਮੀ ਆਉਣ ਦਾ ਕਾਰਨ ਕੀ ਹੈ?

ਉਤਰ:-
ਸਵੈ ਨੂੰ ਜਾਂ ਜਿਨ੍ਹਾਂ ਦੀ ਸੇਵਾ ਕਰਦੇ ਹੋ ਉਨ੍ਹਾਂ ਨੂੰ ਅਮਾਨਤ ਨਹੀਂ ਸਮਝਦੇ। ਅਮਾਨਤ ਸਮਝਣ ਨਾਲ ਅਨਾਸਕਤ ਰਹੋਗੇ ਅਤੇ ਅਨਾਸਕਤ ਬਣਨ ਨਾਲ ਹੀ ਰੂਹਾਨੀਅਤ ਆਵੇਗੀ ਅੱਛਾ!

ਪ੍ਰਸ਼ਨ:-
ਵਰਤਮਾਨ ਵਕ਼ਤ ਵਿਸ਼ਵ ਦੀ ਮੈਜਾਰਟੀ ਆਤਮਾਵਾਂ ਵਿੱਚ ਕਿਹੜੀਆਂ ਦੋ ਗੱਲਾਂ ਪ੍ਰਵੇਸ਼ ਹਨ?

ਉਤਰ:-
1- ਡਰ ਅਤੇ 2- ਚਿੰਤਾ। ਇਹ ਦੋਨੋ ਹੀ ਵਿਸ਼ੇਸ਼ ਸਭ ਵਿੱਚ ਪ੍ਰਵੇਸ਼ ਹਨ। ਪਰ ਜਿੰਨਾ ਵੀ ਉਹ ਫ਼ਿਕਰ ਵਿੱਚ ਹਨ, ਚਿੰਤਾ ਵਿੱਚ ਹਨ ਉਤਨੇ ਹੀ ਤੁਸੀਂ ਸ਼ੁਭਚਿੰਤਕ ਹੋ। ਚਿੰਤਾ ਬਦਲ ਸ਼ੁਭ ਚਿੰਤਕ ਦੇ ਭਾਵਨਾ ਸਵਰੂਪ ਬਣ ਗਏ ਹੋ। ਡਰ ਦੇ ਬਜਾਏ ਸੁਖ ਦੇ ਗੀਤ ਗਾ ਰਹੇ ਹੋ। ਬਾਪਦਾਦਾ ਇਵੇਂ ਬੇਫ਼ਿਕਰ ਬਾਦਸ਼ਾਵਾ ਨੂੰ ਵੇਖ ਰਹੇ ਹਨ।

ਪ੍ਰਸ਼ਨ:-
ਵਰਤਮਾਨ ਵਕ਼ਤ ਕਿਹੜੀ ਸੀਜ਼ਨ ਚੱਲ ਰਹੀ ਹੈ? ਅਜਿਹੇ ਵਕ਼ਤ ਤੇ ਤੁਸੀਂ ਬੱਚਿਆਂ ਦਾ ਫਰਜ਼ ਕੀ ਹੈ?

ਉਤਰ:-
ਵਰਤਮਾਨ ਵਕ਼ਤ ਸੀਜ਼ਨ ਹੀ ਅਕਾਲੇ ਮ੍ਰਿਤੂ ਦੀ ਹੈ। ਜਿਵੇਂ ਵਾਯੂ ਦਾ, ਸਮੁੰਦਰ ਦਾ ਤੂਫ਼ਾਨ ਅਚਾਨਕ ਲੱਗਦਾ ਹੈ, ਇਵੇਂ ਇਹ ਅਕਾਲੇ ਮ੍ਰਿਤੂ ਦਾ ਵੀ ਤੂਫ਼ਾਨ ਅਚਾਨਕ ਅਤੇ ਤੇਜ਼ੀ ਨਾਲ ਇੱਕ ਸਾਰ ਅਨੇਕਾਂ ਨੂੰ ਲੈ ਜਾਂਦਾ ਹੈ। ਇਹੋ ਜਿਹੇ ਵਕ਼ਤ ਤੇ ਅਕਾਲੇ ਮ੍ਰਿਤੂ ਵਾਲੀ ਆਤਮਾਵਾਂ ਨੂੰ, ਅਕਾਲ ਮੂਰਤ ਬਣ ਸ਼ਾਂਤੀ ਅਤੇ ਸ਼ਕਤੀ ਦਾ ਸਹਿਯੋਗ ਦੇਣਾ ਇਹ ਤੁਸੀਂ ਬੱਚਿਆਂ ਦਾ ਫਰਜ਼ ਹੈ। ਤਾਂ ਸਦਾ ਸ਼ੁਭਚਿੰਤਕ ਬਣ ਸ਼ੁਭ ਭਾਵਨਾ, ਸ਼ੁਭ ਕਾਮਨਾ ਦੀ ਮਾਨਸਿਕ ਸੇਵਾ ਨਾਲ ਸਭ ਨੂੰ ਸੁੱਖ - ਸ਼ਾਂਤੀ ਦਵੋ। ਅੱਛਾ!


ਵਰਦਾਨ:-
ਦ੍ਰਿੜ੍ਹਤਾ ਦੁਆਰਾ ਕਲਰਾਠੀ ਜ਼ਮੀਨ ਵਿੱਚ ਫ਼ਲ ਪੈਦਾ ਕਰਨ ਵਾਲੇ ਸਫ਼ਲਤਾ ਸਵਰੂਪ ਭਵ

ਕੋਈ ਵੀ ਗੱਲ ਵਿੱਚ ਸਫ਼ਲਤਾ ਸਵਰੂਪ ਬਣਨ ਦੇ ਲਈ ਦ੍ਰਿੜ੍ਹਤਾ ਅਤੇ ਸਨੇਹ ਦਾ ਸੰਗਠਨ ਚਾਹੀਦਾ। ਇਹ ਦ੍ਰਿੜ੍ਹਤਾ ਕਲਰਾਠੀ ਜ਼ਮੀਨ ਵਿੱਚ ਵੀ ਫ਼ਲ ਪੈਦਾ ਕਰ ਦਿੰਦੀ ਹੈ। ਜਿਵੇਂ ਅੱਜਕਲ ਸਾਇੰਸ ਵਾਲੇ ਰੇਤ ਵਿੱਚ ਵੀ ਫ਼ਲ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਇਵੇਂ ਤੁਸੀਂ ਸਾਇਲੈਂਸ ਦੀ ਸ਼ਕਤੀ ਦੁਆਰਾ ਸਨੇਹ ਦਾ ਪਾਣੀ ਦਿੰਦੇ ਹੋਏ ਫਲੀਭੂਤ ਬਣੋ। ਦ੍ਰਿੜ੍ਹਤਾ ਦੁਆਰਾ ਨਾਉਮੀਦ ਵਿੱਚ ਵੀ ਉਮੀਦਾਂ ਦਾ ਦੀਪਕ ਜਗਾ ਸਕਦੇ ਹੋ ਕਿਉਂਕਿ ਹਿੰਮਤ ਨਾਲ ਬਾਪ ਦੀ ਮਦਦ ਮਿਲ ਜਾਂਦੀ ਹੈ।

ਸਲੋਗਨ:-
ਆਪਣੇ ਨੂੰ ਸਦਾ ਪ੍ਰਭੂ ਦੀ ਅਮਾਨਤ ਸਮਝਕੇ ਚੱਲੋ ਤਾਂ ਕਰਮ ਵਿੱਚ ਰੂਹਾਨੀਅਤ ਆਵੇਗੀ।