22.06.22        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਬਾਪ ਸਵਰਗ ਦਾ ਫਾਉਂਡੇਸ਼ਨ ਲਗਾ ਰਹੇ ਹਨ, ਤੁਸੀਂ ਬੱਚੇ ਮਦਦਗਾਰ ਬਣ ਆਪਣਾ ਹਿੱਸਾ ਜਮਾਂ ਕਰ ਲਵੋ, ਈਸ਼ਵਰੀ ਮਤ ਤੇ ਚੱਲ ਸ਼੍ਰੇਸ਼ਠ ਪ੍ਰਾਲਬੱਧ ਬਣਾਓ"

ਪ੍ਰਸ਼ਨ:-
ਬਾਪਦਾਦਾ ਨੂੰ ਕਿਹੜੇ ਬੱਚਿਆਂ ਦੀ ਸਦਾ ਤਲਾਸ਼ ਰਹਿੰਦੀ ਹੈ?

ਉੱਤਰ:-
ਜੋ ਬਹੁਤ ਮਿੱਠੇ - ਮਿੱਠੇ ਸ਼ੀਤਲ ਸੁਭਾਵ ਵਾਲੇ ਸਰਵਿਸਏਬਲ ਬੱਚੇ ਹਨ। ਅਜਿਹੇ ਬੱਚਿਆਂ ਦੀ ਬਾਪ ਨੂੰ ਤਲਾਸ਼ ਰਹਿੰਦੀ ਹੈ। ਸਰਵਿਸਏਬਲ ਬੱਚੇ ਹੀ ਬਾਪ ਦਾ ਨਾਮ ਬਾਲਾ ਕਰਨਗੇ। ਜਿਨਾਂ ਬਾਪ ਦੇ ਮਦਦਗਾਰ ਬਣਦੇ ਹਨ, ਆਗਿਆਕਾਰੀ ਵਫਾਦਾਰ ਹਨ, ਓਨਾ ਉਹ ਵਰਸੇ ਦੇ ਹੱਕਦਾਰ ਬਣਦੇ ਹਨ।

ਗੀਤ:-
ਓਮ ਨਮੋ ਸ਼ਿਵਾਏ...

ਓਮ ਸ਼ਾਂਤੀ
ਓਮ ਦਾ ਅਰਥ ਕਿਸਨੇ ਦੱਸਿਆ? ਬਾਪ ਨੇ। ਜਦੋਂ ਬਾਬਾ ਕਿਹਾ ਜਾਂਦਾ ਹੈ ਤਾਂ ਉਸਦਾ ਨਾਮ ਜਰੂਰ ਚਾਹੀਦਾ ਹੈ। ਸਾਕਾਰ ਹੋ ਜਾਂ ਨਿਰਾਕਾਰ ਹੋ, ਨਾਮ ਜਰੂਰ ਚਾਹੀਦਾ ਹੈ। ਹੋਰ ਜੋ ਆਤਮਾਵਾਂ ਹਨ ਉਹਨਾਂ ਤੇ ਕਦੀ ਨਾਮ ਨਹੀਂ ਪੇਂਦਾ। ਆਤਮਾ ਜਦੋਂ ਜੀਵ ਆਤਮਾ ਬਣਦੀ ਹੈ ਉਦੋਂ ਸ਼ਰੀਰ ਤੇ ਨਾਮ ਪੇਂਦਾ ਹੈ। ਬ੍ਰਹਮਾ ਦੇਵਤਾਏ ਨਮਾ ਕਹਿੰਦੇ, ਵਿਸ਼ਨੂੰ ਨੂੰ ਵੀ ਦੇਵਤਾ ਕਹਿੰਦੇ ਕਿਉਂਕਿ ਆਕਾਰੀ ਹਨ ਤਾਂ ਆਕਾਰੀ ਸ਼ਰੀਰ ਦਾ ਨਾਮ ਪਿਆ। ਨਾਮ ਹਮੇਸ਼ਾ ਸ਼ਰੀਰ ਉੱਤੇ ਪੇਂਦਾ ਹੈ। ਸਿਰਫ ਇੱਕ ਨਿਰਾਕਾਰ ਪਰਮਪਿਤਾ ਪਰਮਾਤਮਾ ਹੈ, ਜਿਸਦਾ ਨਾਮ ਸ਼ਿਵ ਹੈ। ਇੱਕ ਹੀ ਇਸ ਆਤਮਾ ਦਾ ਨਾਮ ਹੈ, ਬਾਕੀ ਸਭਦਾ ਦੇਹ ਤੇ ਨਾਮ ਪੇਂਦਾ ਹੈ। ਸ਼ਰੀਰ ਛੱਡਿਆ ਤਾਂ ਫਿਰ ਬਦਲ ਜਾਏਗਾ। ਪਰਮਾਤਮਾ ਦਾ ਇੱਕ ਹੀ ਨਾਮ ਚਲਦਾ ਹੈ, ਕਦੀ ਬਦਲਦਾ ਨਹੀਂ। ਇਸ ਨਾਲ ਸਿੱਧ ਹੁੰਦਾ ਹੈ ਕਿ ਉਹ ਕਦੀ ਜਨਮ - ਮਰਨ ਵਿੱਚ ਨਹੀਂ ਆਉਂਦਾ ਹੈ। ਜੇਕਰ ਖੁਦ ਜਨਮ -ਮਰਨ ਵਿੱਚ ਆਵੇ ਤਾਂ ਹੋਰਾਂ ਨੂੰ ਜਨਮ -ਮਰਨ ਤੋਂ ਛੁੱਡਾ ਨਾ ਸਕੇ। ਅਮਰਲੋਕ ਵਿੱਚ ਕਦੀ ਜਨਮ -ਮਰਨ ਨਹੀਂ ਕਿਹਾ ਜਾਂਦਾ। ਉੱਥੇ ਤਾਂ ਬੜੀ ਸਹਿਜ ਤਰ੍ਹਾਂ ਨਾਲ ਇੱਕ ਸ਼ਰੀਰ ਛੱਡ ਦੂਸਰਾ ਲੈਂਦੇ ਹਨ। ਮਰਨਾ ਇੱਥੇ ਹੈ। ਸਤਿਯੁਗ ਵਿੱਚ ਇਵੇਂ ਨਹੀਂ ਕਹਿੰਦੇ ਕਿ ਫਲਾਣਾ ਮਰ ਗਿਆ। ਮਰਨਾ ਸ਼ਬਦ ਦੁੱਖ ਦਾ ਹੈ। ਉੱਥੇ ਤਾਂ ਪੁਰਾਣਾ ਸ਼ਰੀਰ ਛੱਡ ਦੂਸਰਾ ਕਿਸ਼ੋਰ ਅਵਸਥਾ ਦਾ ਸ਼ਰੀਰ ਲੈਂਦੇ ਹਨ। ਖੁਸ਼ੀ ਮਨਾਉਂਦੇ ਹਨ। ਪੁਰਾਣੀ ਦੁਨੀਆਂ ਵਿੱਚ ਕਿੰਨੇ ਮਨੁੱਖ ਹਨ, ਇਹ ਸਭ ਖ਼ਤਮ ਹੋਣ ਵਾਲੇ ਹਨ। ਦਿਖਾਉਂਦੇ ਹਨ ਯਾਦਵ ਅਤੇ ਕੌਰਵ ਸਨ, ਲੜਾਈ ਵਿੱਚ ਉਹ ਖਤਮ ਹੋ ਗਏ ਤਾਂ ਕੀ ਪਾਂਡਵਾਂ ਨੂੰ ਰੰਜ ਹੋਇਆ ਹੋਵੇਗਾ? ਨਹੀਂ। ਪਾਂਡਵਾਂ ਦਾ ਤਾਂ ਰਾਜ ਸਥਾਪਨ ਹੋਇਆ। ਇਸ ਸਮੇਂ ਤੁਸੀਂ ਹੋ ਬ੍ਰਹਮਾ ਵੰਸ਼ੀ ਬ੍ਰਾਹਮਣ, ਬ੍ਰਹਮਾਕੁਮਾਰ ਅਤੇ ਕੁਮਾਰੀਆਂ। ਬ੍ਰਹਮਾ ਦੇ ਕਿੰਨੇ ਬੱਚੇ ਹਨ ਤਾਂ ਜਰੂਰ ਪ੍ਰਜਾਪਿਤਾ ਠਹਿਰਾ। ਬ੍ਰਹਮਾ ਵਿਸ਼ਨੂੰ ਸ਼ੰਕਰ ਦਾ ਬਾਪ ਹੈ ਸ਼ਿਵ। ਉਹਨਾਂ ਨੂੰ ਹੀ ਭਗਵਾਨ ਕਿਹਾ ਜਾਂਦਾ ਹੈ। ਇਸ ਸਮੇਂ ਤੁਸੀਂ ਜਾਣਦੇ ਹੋ ਕਿ ਅਸੀਂ ਈਸ਼ਵਰੀ ਕੁਲ ਦੇ ਹਾਂ। ਅਸੀਂ ਬਾਬਾ ਦੇ ਨਾਲ, ਬਾਬਾ ਦੇ ਘਰ ਨਿਰਵਾਣਧਾਮ ਵਿੱਚ ਜਾਣ ਵਾਲੇ ਹਾਂ। ਬਾਬਾ ਆਇਆ ਹੋਇਆ ਹੈ, ਉਸਨੂੰ ਸਾਜਨ ਵੀ ਕਿਹਾ ਜਾਂਦਾ ਹੈ। ਪਰ ਏਕੁਰੇਟ ਸੰਬੰਧ ਵਿੱਚ ਉਹ ਬਾਪ ਹੈ ਕਿਉਂਕਿ ਵਰਸਾ ਸਜਨੀਆਂ ਨੂੰ ਨਹੀਂ ਮਿਲਦਾ ਹੈ। ਵਰਸਾ ਬੱਚੇ ਲੈਂਦੇ ਹਨ ਤਾਂ ਬਾਪ ਕਹਿਣਾ ਰਾਈਟ ਹੈ। ਬਾਪ ਨੂੰ ਭੁੱਲ ਜਾਣ ਨਾਲ ਹੀ ਮਨੁੱਖ ਨਾਸਤਿਕ ਬਣੇ ਹਨ। ਕ੍ਰਿਸ਼ਨ ਦੇ ਚਰਿਤ੍ਰ ਗਾਏ ਜਾਂਦੇ ਹਨ। ਪਰ ਕ੍ਰਿਸ਼ਨ ਦਾ ਚਰਿਤ੍ਰ ਤਾਂ ਕੋਈ ਹੈ ਨਹੀਂ। ਭਾਗਵਤ ਵਿੱਚ ਕ੍ਰਿਸ਼ਨ ਦੇ ਚਰਿਤ੍ਰ ਹਨ ਪਰ ਚਰਿਤ੍ਰ ਹੋਣਾ ਚਾਹੀਦਾ ਹੈ - ਸ਼ਿਵਬਾਬਾ ਦਾ। ਉਹ ਵੀ ਬਾਪ, ਟੀਚਰ, ਸਤਿਗੁਰੂ ਹੈ, ਇਸ ਵਿੱਚ ਚਰਿਤ੍ਰ ਦੀ ਕੀ ਗੱਲ ਹੈ। ਕ੍ਰਿਸ਼ਨ ਦੇ ਵੀ ਚਰਿਤ੍ਰ ਨਹੀਂ ਹਨ। ਉਹ ਵੀ ਬੱਚਾ ਹੈ। ਜਿਵੇਂ ਛੋਟੇ ਬੱਚੇ ਹੁੰਦੇ ਹਨ। ਬੱਚੇ ਹਮੇਸ਼ਾ ਚੰਚਲ ਹੁੰਦੇ ਹਨ, ਤਾਂ ਸਭ ਨੂੰ ਪਿਆਰੇ ਲੱਗਦੇ ਹਨ। ਕ੍ਰਿਸ਼ਨ ਦੇ ਲਈ ਜੋ ਦਿਖਾਉਂਦੇ ਹਨ ਕਿ ਮਟਕੀ ਫੋੜੀ, ਅਜਿਹਾ ਤਾਂ ਕੁਝ ਵੀ ਹੈ ਨਹੀਂ। ਸ਼ਿਵਬਾਬਾ ਦਾ ਕੀ ਚਰਿਤ੍ਰ ਹੈ? ਉਹ ਤਾਂ ਤੁਸੀਂ ਦੇਖਦੇ ਹੋ ਕਿ ਪੜ੍ਹਾਕੇ ਪਤਿਤ ਤੋਂ ਪਾਵਨ ਬਣਾਉਂਦੇ ਹਨ। ਕਹਿੰਦੇ ਹਨ ਭਗਤੀ ਮਾਰਗ ਵਿੱਚ ਮੈਂ ਤੁਹਾਡੀ ਭਾਵਨਾ ਪੂਰੀ ਕਰਦਾ ਹਾਂ। ਬਾਕੀ ਇੱਥੇ ਤਾਂ ਮੈਂ ਪੜ੍ਹਾਉਂਦਾ ਹਾਂ। ਇਸ ਸਮੇਂ ਜੋ ਮੇਰੇ ਬੱਚੇ ਹਨ, ਉਹ ਹੀ ਮੈਨੂੰ ਯਾਦ ਕਰਦੇ ਹਨ। ਹੋਰ ਸਭਦੀ ਯਾਦ ਭੁੱਲ ਇੱਕ ਬਾਪ ਦੀ ਯਾਦ ਵਿੱਚ ਰਹਿਣ ਦੀ ਕੋਸ਼ਿਸ ਕਰਨੀ ਹੈ। ਇਵੇਂ ਨਹੀਂ ਕਿ ਮੈਂ ਸਰਵਵਿਆਪੀ ਹਾਂ। ਮੈਨੂੰ ਜੋ ਯਾਦ ਕਰਦੇ ਹਨ, ਮੈਂ ਵੀ ਉਹਨਾਂ ਨੂੰ ਯਾਦ ਕਰਦਾ ਹਾਂ। ਸੋ ਵੀ ਯਾਦ ਤਾਂ ਬੱਚਿਆਂ ਨੂੰ ਹੀ ਕਰਨਗੇ। ਮੁੱਖ ਗੱਲ ਤਾਂ ਇੱਕ ਹੈ। ਬਹਾਦੁਰ ਤਾਂ ਕਿਸੇ ਨੂੰ ਉਦੋਂ ਕਹਾਂਗੇ ਜਦੋਂ ਕਿਸੇ ਵੱਡੇ ਆਦਮੀ ਨੂੰ ਸਮਝਾਕੇ ਦਿਖਾਓ। ਸਾਰਾ ਮਦਾਰ ਹੈ ਗੀਤਾ ਤੇ। ਗੀਤਾ ਨਿਰਾਕਾਰ ਪਰਮਪਿਤਾ ਪਰਮਾਤਮਾ ਦੀ ਗਾਈ ਹੋਈ ਹੈ, ਨਾ ਕਿ ਮਨੁੱਖਾਂ ਦੀ। ਭਗਵਾਨ ਨੂੰ ਰੁਦ੍ਰ ਵੀ ਕਿਹਾ ਜਾਂਦਾ ਹੈ। ਕ੍ਰਿਸ਼ਨ ਨੂੰ ਰੁਦ੍ਰ ਨਹੀਂ ਕਹਾਂਗੇ। ਰੁਦ੍ਰ ਗਿਆਨ ਯਗ ਨਾਲ ਹੀ ਵਿਨਾਸ਼ ਜਵਾਲਾ ਨਿਕਲੀ ਹੈ।

ਕਈ ਲੋਕ ਪਰਮਾਤਮਾ ਨੂੰ ਮਾਲਿਕ ਕਹਿਕੇ ਯਾਦ ਕਰਦੇ ਹਨ। ਕਹਿੰਦੇ ਹਨ ਉਸ ਮਾਲਿਕ ਦਾ ਨਾਮ ਨਹੀਂ ਹੈ। ਅੱਛਾ ਭਲਾ ਉਹ ਮਾਲਿਕ ਕਿੱਥੇ ਹੈ? ਕੀ ਉਹ ਵਿਸ਼ਵ ਦਾ, ਸਾਰੀ ਸ਼੍ਰਿਸ਼ਟੀ ਦਾ ਮਾਲਿਕ ਹੈ? ਪਰਮਪਿਤਾ ਪਰਮਾਤਮਾ ਤਾਂ ਸ਼੍ਰਿਸਟੀ ਦਾ ਮਾਲਿਕ ਨਹੀਂ ਬਣਦੇ ਹਨ, ਸ਼੍ਰਿਸ਼ਟੀ ਦਾ ਮਾਲਿਕ ਤਾਂ ਦੇਵੀ - ਦੇਵਤਾ ਬਣਦੇ ਹਨ। ਪਰਮਪਿਤਾ ਪਰਮਾਤਮਾ ਤਾਂ ਬ੍ਰਾਹਮੰਡ ਦਾ ਮਾਲਿਕ ਹਨ। ਬ੍ਰਹਮ ਤੱਤਵ ਬਾਪ ਦਾ ਘਰ ਤਾਂ ਸਾਡਾ ਬੱਚਿਆਂ ਦਾ ਵੀ ਘਰ ਹੈ। ਬ੍ਰਾਹਮੰਡ ਹੈ ਬਾਪ ਦਾ ਘਰ, ਜਿੱਥੇ ਆਤਮਾਵਾਂ ਅੰਡੇ ਮਿਸਲ ਦਿਖਾਉਂਦੇ ਹਨ। ਇਵੇਂ ਕੋਈ ਹੈ ਨਹੀਂ। ਅਸੀਂ ਆਤਮਾਵਾਂ ਜਯੋਤੀਬਿੰਦੂ ਉੱਥੇ ਨਿਵਾਸ ਕਰਦੀਆਂ ਹਾਂ, ਫਿਰ ਬ੍ਰਾਹਮੰਡ ਤੋਂ ਅਸੀਂ ਥੱਲੇ ਉਤਰਦੇ ਹਾਂ ਪਾਰ੍ਟ ਵਜਾਉਣ ਦੇ ਲਈ, ਅਸੀਂ ਇੱਕ -ਦੋ ਦੇ ਪਿਛਾੜੀ ਆਉਂਦੇ ਰਹਿੰਦੇ ਹਾਂ। ਝਾੜ ਵ੍ਰਿਧੀ ਨੂੰ ਪਾਉਂਦਾ ਰਹਿੰਦਾ ਹੈ। ਬਾਬਾ ਹੈ ਬੀਜ਼ਰੂਪ, ਫਾਊਂਡੇਸ਼ਨ ਦੇਵੀ - ਦੇਵਤਾਵਾਂ ਦਾ ਕਹੀਏ ਜਾਂ ਬ੍ਰਾਹਮਣਾਂ ਦਾ ਕਹੀਏ। ਬ੍ਰਾਹਮਣ ਬੀਜ਼ ਪਾਉਂਦੇ ਹਨ। ਬ੍ਰਾਹਮਣ ਹੀ ਫਿਰ ਦੇਵਤਾ ਬਣ ਰਾਜ ਕਰਦੇ ਹਨ। ਹੁਣ ਸਾਡੇ ਦਵਾਰਾ ਸ਼ਿਵਬਾਬਾ ਫਾਊਂਡੇਸ਼ਨ ਲਗਾ ਰਹੇ ਹਨ। ਡਿਟੀਜਮ ਮਤਲਬ ਸਵਰਗ ਦਾ ਫਾਊਂਡੇਸ਼ਨ ਲੱਗ ਰਿਹਾ ਹੈ। ਜਿਨਾਂ ਜੋ ਮਦਦਗਾਰ ਬਣਨਗੇ ਓਨਾ ਆਪਣਾ ਹਿੱਸਾ ਲੈਣਗੇ। ਨਹੀਂ ਤਾਂ ਸੂਰਜਵੰਸ਼ੀ ਕਿਵੇਂ ਬਣੇ! ਹੁਣ ਤੁਸੀਂ ਉਹ ਉੱਚ ਪ੍ਰਾਲਬੱਧ ਬਣਾ ਰਹੇ ਹੋ। ਹਰ ਇੱਕ ਮਨੁੱਖ ਪੁਰਸ਼ਾਰਥ ਨਾਲ ਪ੍ਰਾਲਬੱਧ ਬਣਾਉਂਦੇ ਰਹਿੰਦੇ ਹਨ। ਪ੍ਰਾਲਬੱਧ ਬਣਾਉਣ ਦੇ ਲਈ ਚੰਗਾ ਕੰਮ ਕੀਤਾ ਜਾਂਦਾ ਹੈ। ਦਾਨ - ਪੁੰਨ ਕਰਨਾ, ਧਰਮਸ਼ਾਲਾ ਆਦਿ ਬਣਾਉਣਾ। ਸਭ ਈਸ਼ਵਰ ਅਰਥ ਹੀ ਕਰਦੇ ਹਨ ਕਿਉਂਕਿ ਉਹਨਾਂ ਦਾ ਫਲ ਦੇਣ ਵਾਲਾ ਉਹ ਹੈ। ਤੁਸੀਂ ਹੁਣ ਸ਼੍ਰੀਮਤ ਤੇ ਪੁਰਸ਼ਾਰਥ ਕਰ ਰਹੇ ਹੋ। ਬਾਕੀ ਸਾਰੀ ਦੁਨੀਆਂ ਮਨੁੱਖ ਮਤ ਤੇ ਪੁਰਸ਼ਾਰਥ ਕਰ ਰਹੀ ਹੈ। ਸੋ ਵੀ ਆਸੁਰੀ ਮਤ ਹੈ। ਈਸ਼ਵਰੀ ਮਤ ਦੇ ਬਾਦ ਹੈ ਦੇਵੀ ਮਤ, ਫਿਰ ਹੋ ਜਾਂਦੀ ਹੈ ਅਸੁਰੀ ਮਤ। ਹੁਣ ਤੁਸੀਂ ਬੱਚਿਆਂ ਨੂੰ ਈਸ਼ਵਰੀ ਮਤ ਮਿਲਦੀ ਹੈ। ਬਾਬਾ ਮੰਮਾ ਵੀ ਉਹਨਾਂ ਦੀ ਮਤ ਨਾਲ ਸ਼੍ਰੇਸ਼ਠ ਬਣਦੇ ਹਨ। ਕੋਈ ਮਨੁੱਖ ਦੇਵਤਾਵਾਂ ਵਾਂਗ ਸ਼੍ਰੇਸ਼ਠ ਹੋ ਹੀ ਨਹੀਂ ਸਕਦੇ। ਦੇਵਤਾਵਾਂ ਨੂੰ ਸ਼੍ਰੇਸ਼ਠ ਬਣਾਉਣ ਵਾਲਾ ਕੌਣ? ਇੱਥੇ ਤਾਂ ਕੋਈ ਸ਼੍ਰੇਸ਼ਠ ਹੈ ਨਹੀਂ। ਸ਼੍ਰੀ ਸ਼੍ਰੀ ਹੈ ਹੀ ਇੱਕ ਉਹ ਹੀ ਸਭ ਤੋਂ ਉੱਚ ਤੋਂ ਉੱਚ ਬਾਪ, ਟੀਚਰ, ਸਤਿਗੁਰੂ ਹੈ। ਉਹ ਹੀ ਫਿਰ ਸ਼੍ਰੀ ਲਕਸ਼ਮੀ - ਨਾਰਾਇਣ ਬਨਾਉਂਦੇ ਹਨ। ਭਾਵੇਂ ਰਾਮ ਨੂੰ ਵੀ ਕਹਿੰਦੇ ਹਨ ਸ਼੍ਰੀ ਸੀਤਾ, ਸ਼੍ਰੀ ਰਾਮ। ਪਰ ਉਹਨਾਂ ਦੇ ਪਿਛਾੜੀ ਏਡ ਹੋ ਜਾਂਦਾ ਹੈ ਸ਼ਤ੍ਰੀ, ਚੰਦਰਵੰਸ਼ੀ। ਉਹ ਲਕਸ਼ਮੀ - ਨਾਰਾਇਣ ਤਾਂ 16 ਕਲਾ ਸੰਪੂਰਨ ਸੂਰਜਵੰਸ਼ੀ ਦੇਵਤਾ ਕੁਲ ਹੋਇਆ ਅਤੇ ਰਾਮ ਸੀਤਾ14 ਕਲਾ ਚੰਦਰਵੰਸ਼ੀ। ਦੋ ਕਲਾ ਘੱਟ ਹੋਈ ਹੈ ਨਾ। ਸੋ ਤਾਂ ਹੋਣਾ ਹੀ ਹੈ ਜਰੂਰ। ਮਨੁੱਖ ਇਹ ਨਹੀਂ ਜਾਣਦੇ ਹਨ ਕਿ ਸ਼੍ਰਿਸਟੀ ਦੀ ਡਿੱਗਦੀ ਕਲਾ ਹੁੰਦੀ ਹੈ। 16 ਕਲਾ ਤੋੰ 14 ਕਲਾ ਹੋਈ ਹੈ ਤਾਂ ਡੀਗ੍ਰੇਡ ਹੋਈ ਨਾ। ਇਸ ਸਮੇਂ ਤਾਂ ਬਿਲੁਕਲ ਡੀਗ੍ਰੇਡ ਹੈ। ਇਹ ਹੈ ਰਾਵਣ ਸੰਪ੍ਰਦਾਈ। ਰਾਵਣ ਰਾਜ ਹੈ ਨਾ। ਰਾਵਣ ਮਤ ਨੂੰ ਕਿਹਾ ਜਾਂਦਾ ਹੈ ਆਸੁਰੀ ਮਤ। ਸਭ ਪਤਿਤ ਹਨ। ਪਾਵਨ ਕੋਈ ਇਸ ਪਤਿਤ ਦੁਨੀਆਂ ਵਿੱਚ ਨਹੀ ਹੋ ਸਕਦਾ। ਭਾਰਤਵਾਸੀ ਜੋ ਪਾਵਨ ਸੀ ਉਹ ਹੀ ਫਿਰ ਪਤਿਤ ਬਣੇ ਹਨ ਫਿਰ ਉਹਨਾਂ ਨੂੰ ਹੀ ਮੈਂ ਆਕੇ ਪਾਵਨ ਬਣਾਉਂਦਾ ਹਾਂ। ਪਤਿਤ - ਪਾਵਨ ਕ੍ਰਿਸ਼ਨ ਨਹੀਂ ਗਾਇਆ ਜਾਂਦਾ ਹੈ। ਨਾ ਚਰਿੱਤ੍ਰ ਦੀ ਗੱਲ ਹੈ। ਪਤਿਤ - ਪਾਵਨ ਇੱਕ ਪਰਮਾਤਮਾ ਨੂੰ ਹੀ ਕਹਾਂਗੇ। ਪਿਛਾੜੀ ਵਿੱਚ ਸਾਰੇ ਕਹਿਣਗੇ ਅਹੋ ਪ੍ਰਭੂ ਤੁਹਾਡੀ ਗਤਿ ਮਤਿ ਨਿਆਰੀ। ਤੁਹਾਡੀ ਰਚਨਾ ਨੂੰ ਕੋਈ ਨਹੀਂ ਜਾਣਦੇ। ਸੋ ਤਾਂ ਤੁਸੀਂ ਹੁਣ ਜਾਣ ਗਏ ਹੋ। ਇਹ ਗਿਆਨ ਬਿਲਕੁਲ ਹੈ ਨਵਾਂ। ਨਵੀਂ ਚੀਜ਼ ਜਦੋਂ ਨਿਕਲਦੀ ਹੈ ਤਾਂ ਪਹਿਲੇ ਥੋੜੀ ਹੁੰਦੀ ਹੈ ਫਿਰ ਵੱਧਦੀ ਜਾਂਦੀ ਹੈ। ਤੁਸੀਂ ਵੀ ਪਹਿਲੇ ਇੱਕ ਕੋਨੇ ਵਿੱਚ ਪਏ ਸੀ। ਹੁਣ ਦੇਸ਼ - ਦੇਸ਼ਾਂਤਰ ਵ੍ਰਿਧੀ ਨੂੰ ਪਾਉਦੇ ਰਹੋਗੇ। ਰਾਜਧਾਨੀ ਸਥਾਪਨ ਜਰੂਰ ਹੋਣੀ ਹੈ। ਮੂਲ ਗੱਲ ਤਾਂ ਇਹ ਸਿੱਧ ਕਰਨੀ ਹੈ ਕਿ ਗੀਤਾ ਦਾ ਭਗਵਾਨ ਕ੍ਰਿਸ਼ਨ ਨਹੀਂ ਹੈ। ਵਰਸਾ ਬਾਪ ਦੇਣਗੇ, ਕ੍ਰਿਸ਼ਨ ਨਹੀਂ। ਲਕਸ਼ਮੀ - ਨਾਰਾਇਣ ਵੀ ਆਪਣੇ ਬੱਚਿਆਂ ਨੂੰ ਵਰਸਾ ਦੇਣਗੇ। ਉੱਥੇ ਵੀ ਏਥੇ ਦੇ ਪੁਰਸ਼ਾਰਥ ਦੀ ਪ੍ਰਾਲਬੱਧ ਮਿਲਦੀ ਹੈ। ਸਤਿਯੁਗ, ਤ੍ਰੇਤਾ ਦਾ ਵਰਸਾ ਹੈ। ਗੋਲਡਣ, ਸਿਲਵਰ ਜੁਬਲੀ ਮਨਾਉਂਦੇ ਹਨ। ਇੱਥੇ ਤਾਂ ਇੱਕ ਦਿਨ ਮਨਾਉਂਦੇ ਹਨ। ਅਸੀਂ ਤਾਂ 1250 ਵਰ੍ਹੇ ਗੋਲਡਨ ਜੁਬਲੀ ਮਨਾਉਂਦੇ ਹਾਂ। ਖੁਸ਼ੀਆਂ ਮਨਾਉਂਦੇ ਹਾਂ ਨਾ। ਮਾਲਾਮਾਲ ਬਣ ਜਾਂਦੇ ਹਾਂ। ਤਾਂ ਇਹ ਅੰਦਰ ਬੜੀ ਖੁਸ਼ੀ ਰਹਿੰਦੀ ਹੈ। ਅਜਿਹਾ ਨਹੀਂ ਕਿ ਸਿਰਫ਼ ਬਾਹਰ ਤੋਂ ਬਤੀਆਂ ਆਦਿ ਜਲਾਉਂਦੇ ਹਨ। ਸਵਰਗ ਵਿੱਚ ਅਸੀਂ ਬਿਲਕੁਲ ਸੰਪਤੀਵਾਨ, ਬਹੁਤ ਸੁਖੀ ਹੋ ਜਾਂਦੇ ਹਾਂ। ਦੇਵਤਾ ਧਰਮ ਵਰਗਾ ਸੁਖੀ ਹੋਰ ਕੋਈ ਹੁੰਦਾ ਨਹੀਂ। ਫਿਰ ਸਿਲਵਰ ਜੁਬਲੀ ਆਦਿ ਨੂੰ ਵੀ ਪੂਰਾ ਸਮਝਦੇ ਨਹੀਂ ਹਨ। ਹੁਣ ਤੁਸੀਂ ਅੱਧਾਕਲਪ ਦੀ ਜੁਬਲੀ ਮਨਾਉਣ ਦੇ ਲਈ ਬਾਪ ਕੋਲੋਂ ਵਰਸਾ ਪਾ ਰਹੇ ਹੋ। ਤਾਂ ਮੁੱਖ ਗੱਲ ਇਹ ਸਮਝਣ ਦੀ ਹੈ ਕਿ ਗੀਤਾ ਦਾ ਭਗਵਾਨ ਸ਼ਿਵ ਹੈ। ਉਹਨਾਂ ਨੇ ਹੀ ਰਾਜਯੋਗ ਸਿਖਾਇਆ ਸੀ, ਸੋ ਫਿਰ ਤੋਂ ਹੁਣ ਸਿੱਖਲਾ ਰਹੇ ਹਨ। ਸਿਖਲਾਉਦੇ ਵੀ ਉਦੋਂ ਹਨ ਜਦੋਂ ਰਾਜਾਈ ਹੈ ਨਹੀਂ। ਪ੍ਰਜਾ ਦਾ ਪ੍ਰਜਾ ਤੇ ਰਾਜ ਹੈ। ਇੱਕ ਦੋ ਦੀ ਟੋਪੀ ਉਤਾਰਨ ਵਿੱਚ ਦੇਰੀ ਨਹੀਂ ਕਰਦੇ ਹਨ। ਤੁਸੀਂ ਬੱਚੇ ਉਹਨਾਂ ਦੀ ਮਤ ਤੇ ਚੱਲਣ ਨਾਲ ਸੁਖਧਾਮ ਦੇ ਮਾਲਿਕ ਬਣੋਂਗੇ। ਅਜਿਹੇ ਬਹੁਤ ਹਨ ਜੋ ਗਿਆਨ ਨੂੰ ਪੂਰਾ ਧਾਰਣ ਨਹੀਂ ਕਰਦੇ, ਪਰ ਸੈਂਟਰ ਤੇ ਆਉਂਦੇ ਰਹਿੰਦੇ ਹਨ। ਅੰਦਰ ਦਿਲ ਬਿੱਤ -ਬਿੱਤ ਕਰਦੀ ਕਿ ਇੱਕ ਬੱਚਾ ਪੈਦਾ ਕਰ ਦੇਵੇਂ। ਮਾਇਆ ਦੀ ਟੈਪਟੇਸ਼ਨ ਹੁੰਦੀ ਹੈ ਕਿ ਸ਼ਾਦੀ ਕਰ ਇੱਕ ਬੱਚੇ ਦਾ ਸੁਖ ਲੈ ਲਈਏ। ਅਰੇ ਗਾਰੰਟੀ ਥੋੜੀ ਹੀ ਕਿ ਬੱਚਾ ਸੁਖ ਹੀ ਦਵੇਗਾ। ਦੋ ਚਾਰ ਵਰ੍ਹੇ ਵਿੱਚ ਬੱਚਾ ਮਰ ਜਾਏ ਤਾਂ ਹੋਰ ਹੀ ਦੁੱਖੀ ਹੋ ਪੈਣਗੇ। ਅੱਜ ਸ਼ਾਦਮਾਨਾ ਕਰਦੇ ਹਨ ਕਲ ਚਿਤਾ ਤੇ ਚੜਦੇ ਤੇ ਰੋਣਾ ਪਿਟਣਾ ਪੈਂਦਾ ਹੈ। ਇਹ ਹੈ ਹੀ ਦੁੱਖਧਾਮ। ਦੇਖੋ, ਖਾਣਾ ਵੀ ਕਿਵੇਂ ਦਾ ਖਾਂਦੇ ਹਨ! ਤਾਂ ਬਾਪ ਸਮਝਾਉਂਦੇ ਹਨ ਕਿ ਬੱਚੇ ਇਵੇਂ ਆਸ਼ਾਵਾਂ ਨਹੀਂ ਰੱਖੋ। ਮਾਇਆ ਬੜੀ ਤੂਫ਼ਾਨ ਵਿੱਚ ਲੈ ਆਵੇਗੀ। ਝੱਟ ਵਿਕਾਰ ਵਿੱਚ ਡਿੱਗਾ ਦਿੰਦੀ ਹੈ। ਫਿਰ ਆਉਣ ਵਿੱਚ ਵੀ ਲੱਜਾ ਆਵੇਗੀ। ਸਭ ਕਹਿਣਗੇ ਕੁਲ ਨੂੰ ਕਲੰਕਿਤ ਕੀਤਾ ਹੈ ਤਾਂ ਵਰਸਾ ਕਿਵੇਂ ਲੈਣਗੇ। ਬਾਬਾ ਮੰਮਾ ਕਹਿੰਦੇ ਹੋ ਤਾਂ ਬ੍ਰਹਮਾਕੁਮਾਰ ਕੁਮਾਰੀਆਂ ਆਪਸ ਵਿੱਚ ਹੋ ਗਏ ਭਰਾ ਭੈਣ। ਫਿਰ ਜੇਕਰ ਵਿਕਾਰਾਂ ਵਿੱਚ ਡਿੱਗ ਪੈਣਗੇ ਤਾਂ ਸੌ ਗੁਣ ਕੜੀ ਸਜਾਵਾਂ ਖਾਣਗੇ ਅਤੇ ਪਦਵੀ ਵੀ ਭ੍ਰਿਸ਼ਟ ਹੋਵੇਗੀ। ਕਈ ਤਾਂ ਵਿਕਾਰ ਵਿੱਚ ਜਾਂਦੇ ਹਨ ਫਿਰ ਦੱਸਦੇ ਨਹੀਂ ਹਨ ਤਾਂ ਬਹੁਤ ਦੰਡ ਦੇ ਭਾਗੀ ਬਣਦੇ ਹਨ। ਧਰਮਰਾਜ ਬਾਬਾ ਤਾਂ ਕਿਸੇ ਨੂੰ ਛੱਡਦੇ ਨਹੀਂ ਹਨ। ਉਹ ਲੋਕ ਤਾਂ ਸਜ਼ਾ ਖਾਂਦੇ ਜੇਲ੍ਹ ਭੋਗਦੇ ਹਨ। ਪਰ ਇੱਥੇ ਵਾਲਿਆਂ ਦੇ ਲਈ ਬੜੀ ਕੜੀ ਸਜ਼ਾ ਹੈ। ਅਜਿਹੇ ਵੀ ਸੈਂਟਰਸ ਤੇ ਬਹੁਤ ਆਉਂਦੇ ਹਨ। ਬਾਪ ਸਮਝਾਉਂਦੇ ਹਨ ਕਿ ਇਵੇਂ ਦੇ ਕੰਮ ਨਹੀਂ ਕਰੋ। ਕਹਿੰਦੇ ਹੋ ਕਿ ਅਸੀਂ ਈਸ਼ਵਰੀ ਔਲਾਦ ਹਾਂ ਅਤੇ ਫਿਰ ਵਿਕਾਰ ਵਿੱਚ ਜਾਣਾ, ਇਹ ਤਾਂ ਆਪਣੀ ਸਤਿਆਨਾਸ਼ ਕਰਨੀ ਹੈ। ਕੋਈ ਵੀ ਭੁੱਲ ਹੋਵੇ ਤਾਂ ਝੱਟ ਬਾਪ ਨੂੰ ਦੱਸ ਦਵੋ। ਵਿਕਾਰ ਬਿਨਾਂ ਰਹਿ ਨਹੀਂ ਸਕਦੇ ਹੋ ਤਾਂ ਇੱਥੇ ਨਹੀਂ ਆਓ ਤਾਂ ਬੇਹਤਰ ਹੈ। ਨਹੀਂ ਤਾਂ ਵਾਯੂਮੰਡਲ ਖਰਾਬ ਹੋ ਜਾਂਦਾ ਹੈ। ਤੁਹਾਡੇ ਵਿੱਚ ਕੋਈ ਬਗੁਲਾ ਜਾਂ ਅਸ਼ੁੱਧ ਖਾਣ ਵਾਲਾ ਬੈਠੇ ਤਾਂ ਕਿੰਨਾ ਖ਼ਰਾਬ ਲੱਗੇਗਾ। ਬਾਪ ਕਹਿੰਦੇ ਹਨ ਕਿ ਅਜਿਹੇ ਨੂੰ ਲੈ ਆਉਣ ਵਾਲੇ ਨੂੰ ਦੋਸ਼ ਆ ਜਾਂਦਾ ਹੈ। ਦੁਨੀਆਂ ਵਿੱਚ ਅਜਿਹੇ ਸਤਿਸੰਗ ਤਾਂ ਬਹੁਤ ਹਨ, ਉੱਥੇ ਜਾਕੇ ਭਗਤੀ ਕਰਨ। ਭਗਤੀ ਦੇ ਲਈ ਅਸੀਂ ਮਨਾ ਨਹੀਂ ਕਰਦੇ ਹਾਂ। ਭਗਵਾਨ ਆਉਂਦੇ ਹਨ ਪਵਿੱਤਰ ਬਣਾਉਣ ਦੇ ਲਈ, ਪਵਿੱਤਰ ਬੈਕੁੰਠ ਦਾ ਵਰਸਾ ਦੇਣ ਦੇ ਲਈ। ਬਾਪ ਕਹਿੰਦੇ ਹਨ ਕਿ ਸਿਰਫ਼ ਬਾਪ ਅਤੇ ਵਰਸੇ ਨੂੰ ਯਾਦ ਕਰੋ। ਬਸ ਅਤੇ ਖਾਣ - ਪਾਉਣ ਦੇ ਪ੍ਰਹੇਜ ਦੀ ਯੁਕਤੀਆਂ ਵੀ ਦੱਸਦੇ ਹਨ। ਪਰਹੇਜ਼ ਦੇ ਲਈ ਬਹੁਤ ਤਰ੍ਹਾਂ ਦੀਆਂ ਯੁਕਤੀਆਂ ਵੀ ਰੱਖ ਸਕਦੇ ਹਨ। ਤਬੀਅਤ ਠੀਕ ਨਹੀਂ ਹੈ, ਡਾਕਟਰ ਨੇ ਮਨਾ ਕੀਤੀ ਹੈ। ਅੱਛਾ ਤੁਸੀਂ ਕਹਿੰਦੇ ਹੋ ਅਸੀਂ ਫ਼ਲ ਲੈ ਲੈਂਦੇ ਹਾਂ। ਆਪਣਾ ਬਚਾਵ ਕਰਨ ਲਈ ਅਜਿਹਾ ਕਹਿਣਾ ਝੂਠ ਨਹੀਂ ਹੈ। ਬਾਬਾ ਮਨਾ ਨਹੀਂ ਕਰਦੇ ਹਨ। ਅਜਿਹਿਆਂ ਬੱਚਿਆਂ ਦੀ ਤਲਾਸ਼ ਵਿੱਚ ਬਾਬਾ ਹਨ, ਜੋ ਬਿਲਕੁਲ ਮਿੱਠੇ ਹੋਣ, ਕੋਈ ਪੁਰਾਣਾ ਸੁਭਾਵ ਨਹੀਂ ਹੋਣਾ ਚਾਹੀਦਾ ਹੈ। ਸਰਵਿਸਏਬਲ, ਵਫ਼ਾਦਾਰ, ਫਰਮਾਨਵਰਦਾਨ ਹੋਣ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਇਸ ਮਾਯਾਵੀ ਦੁਨੀਆਂ ਵਿੱਚ ਹਰ ਗੱਲ ਵਿੱਚ ਦੁੱਖ ਹੈ ਇਸਲਈ ਪੁਰਾਣੀ ਦੁਨੀਆਂ ਤੋਂ ਕੋਈ ਆਸ਼ ਨਹੀਂ ਰੱਖਣੀ ਹੈ। ਭਾਵੇਂ ਮਾਇਆ ਦੇ ਤੂਫਾਨ ਆਉਣ ਪਰ ਕਦੀ ਵੀ ਕੁਲ ਕਲੰਕਿਤ ਨਹੀਂ ਬਣਨਾ ਹੈ।

2. ਖਾਣ -ਪਾਨ ਦੀ ਬਹੁਤ ਪਰਹੇਜ ਰੱਖਣੀ ਹੈ, ਪਾਰਟੀ ਆਦਿ ਵਿੱਚ ਜਾਂਦੇ ਬਹੁਤ ਯੁਕਤੀ ਨਾਲ ਚੱਲਣਾ ਹੈ।

ਵਰਦਾਨ:-
ਬੁਰਾਈ ਵਿੱਚ ਬੁਰਾਈ ਨੂੰ ਨਾ ਦੇਖ ਅਛਾਈ ਦਾ ਪਾਠ ਪੜ੍ਹਣ ਵਾਲੇ ਅਨੁਭਵੀ ਮੂਰਤ ਭਵ

ਭਾਵੇਂ ਸਾਰੀ ਗੱਲ ਬੁਰੀ ਹੋਵੇ ਪਰ ਉਸ ਵਿੱਚ ਵੀ ਇੱਕ ਦੋ ਅਛਾਈ ਜਰੂਰ ਹੁੰਦੀ ਹੈ। ਪਾਠ ਪੜ੍ਹਾਉਣ ਦੀ ਅਛਾਈ ਤਾਂ ਹਰ ਗੱਲ ਵਿੱਚ ਸਮਾਈ ਹੋਈ ਹੈ ਹੀ ਕਿਉਂਕਿ ਹਰ ਗੱਲ ਅਨੁਭਵੀ ਬਣਾਉਣ ਦੇ ਨਿਮਿਤ ਬਣਦੀ ਹੈ। ਧੀਰਜ ਦਾ ਪਾਠ ਪੜ੍ਹਾ ਦਿੰਦੀ ਹੈ। ਦੂਸਰਾ ਆਵੇਸ਼ ਕਰ ਰਿਹਾ ਹੈ ਅਤੇ ਤੁਸੀਂ ਉਸ ਵਕਤ ਧੀਰਜ ਜਾਂ ਸਹਿਣਸ਼ੀਲਤਾ ਦਾ ਪਾਠ ਪੜ੍ਹ ਰਹੇ ਹੋ, ਇਸਲਈ ਕਹਿੰਦੇ ਹਨ ਜੋ ਹੋ ਰਿਹਾ ਹੈ ਉਹ ਅੱਛਾ ਅਤੇ ਜੋ ਹੋਣਾ ਹੈ ਉਹ ਹੋਰ ਅੱਛਾ। ਅਛਾਈ ਉਠਾਉਣ ਦੀ ਸਿਰਫ਼ ਬੁੱਧੀ ਚਾਹੀਦੀ ਹੈ। ਬੁਰਾਈ ਨੂੰ ਨਾ ਦੇਖ ਅਛਾਈ ਉਠਾ ਲਵੋ ਤਾਂ ਨੰਬਰਵਨ ਬਣ ਜਾਓਗੇ।

ਸਲੋਗਨ:-
ਸਦਾ ਪ੍ਰਸਨਚਿਤ ਰਹਿਣਾ ਹੈ ਤਾਂ ਸਾਈਲੈਂਸ ਦੀ ਸ਼ਕਤੀ ਨਾਲ ਬੁਰਾਈ ਨੂੰ ਅਛਾਈ ਵਿੱਚ ਪਰਿਵਰਤਨ ਕਰੋ।