22.11.20     Avyakt Bapdada     Punjabi Murli     21.01.87    Om Shanti     Madhuban
 


"ਸਵਰਾਜ ਅਧਿਕਾਰੀ ਹੀ ਵਿਸ਼ਵ - ਰਾਜ ਅਧਿਕਾਰੀ"


ਅੱਜ ਭਾਗਿਆ ਵਿਧਾਤਾ ਬਾਪ ਆਪਣੇ ਸਰਵਸ਼੍ਰੇਸ਼ਠ ਭਾਗਵਾਨ ਬੱਚਿਆਂ ਨੂੰ ਵੇਖ ਰਹੇ ਹਨ। ਬਾਪਦਾਦਾ ਦੇ ਅੱਗੇ ਹੁਣ ਵੀ ਸਿਰ੍ਫ ਉਹ ਸੰਗਠਨ ਨਹੀਂ ਹੈ ਪਰ ਚਾਰੋਂ ਤਰਫ ਦੇ ਭਾਗਵਾਨ ਬੱਚੇ ਸਾਮਣੇ ਹਨ। ਭਾਵੇਂ ਦੇਸ਼ - ਵਿਦੇਸ਼ ਦੇ ਕਿਸੇ ਵੀ ਕੋਣੇ ਵਿੱਚ ਹਨ ਲੇਕਿਨ ਬੇਹੱਦ ਦਾ ਬਾਪ ਬੇਹੱਦ ਬੱਚਿਆਂ ਨੂੰ ਵੇਖ ਰਹੇ ਹਨ। ਇਸ ਸਾਕਾਰ ਵਤਨ ਦੇ ਵਿੱਚ ਜਗ੍ਹਾ ਦੀ ਹੱਦ ਆ ਜਾਂਦੀ ਹੈ, ਲੇਕਿਨ ਬੇਹੱਦ ਬਾਪ ਦੇ ਦ੍ਰਿਸ਼ਟੀ ਦੀ ਸ੍ਰਿਸ਼ਟੀ ਬੇਹੱਦ ਹੈ। ਬਾਪ ਦੀ ਦ੍ਰਿਸ਼ਟੀ ਵਿੱਚ ਸ੍ਰਵ ਬ੍ਰਾਹਮਣ ਆਤਮਾਵਾਂ ਦੀ ਸ੍ਰਿਸ਼ਟੀ ਸਮਾਈ ਹੋਈ ਹੈ। ਤਾਂ ਦ੍ਰਿਸ਼ਟੀ ਦੀ ਸ੍ਰਿਸ਼ਟੀ ਵਿੱਚ ਸ੍ਰਵ ਸਮੁੱਖ ਹਨ। ਸ੍ਰਵ ਭਾਗਵਾਨ ਬੱਚਿਆਂ ਨੂੰ ਭਾਗਿਆਵਿਧਾਤਾ ਭਗਵਾਨ ਵੇਖ - ਵੇਖ ਹਰਸ਼ਿਤ ਹੁੰਦੇ ਹਨ, ਜਿਵੇਂ ਬੱਚੇ ਬਾਪ ਨੂੰ ਵੇਖ ਹਰਸ਼ਿਤ ਹੁੰਦੇ ਹਨ, ਬਾਪ ਵੀ ਸ੍ਰਵ ਬੱਚਿਆਂ ਨੂੰ ਵੇਖ ਹਰਸ਼ਿਤ ਹੁੰਦੇ ਹਨ। ਬੇਹੱਦ ਦੇ ਬਾਪ ਨੂੰ ਬੱਚਿਆਂ ਨੂੰ ਵੇਖ ਰੂਹਾਨੀ ਨਸ਼ਾ ਅਤੇ ਫ਼ਖੁਰ ਹੈ ਕਿ ਇੱਕ - ਇੱਕ ਬੱਚਾ ਇਸ ਵਿਸ਼ਵ ਦੇ ਅੱਗੇ ਵਿਸ਼ੇਸ਼ ਆਤਮਾਵਾਂ ਦੀ ਲਿਸਟ ਵਿੱਚ ਹੈ! ਭਾਵੇਂ 16000 ਦੀ ਮਾਲਾ ਦਾ ਲਾਸ੍ਟ ਮਾਣਕਾ ਵੀ ਹੈ, ਫਿਰ ਵੀ, ਬਾਪ ਦੇ ਅੱਗੇ ਆਉਣ ਨਾਲ, ਬਾਪ ਦਾ ਬਣਨ ਨਾਲ ਵਿਸ਼ਵ ਦੇ ਅੱਗੇ ਵਿਸ਼ੇਸ਼ ਆਤਮਾ ਹੈ ਇਸਲਈ ਭਾਵੇਂ ਹੋਰ ਕੁਝ ਵੀ ਗਿਆਨ ਦੇ ਵਿਸਥਾਰ ਨੂੰ ਜਾਣ ਨਹੀਂ ਸਕਦੇ ਪਰ ਇੱਕ ਸ਼ਬਦ 'ਬਾਬਾ' ਦਿਲ ਤੋਂ ਮਣਿਆ ਅਤੇ ਦਿਲ ਨਾਲ ਹੋਰਾਂ ਨੂੰ ਸੁਣਾਇਆ ਤਾਂ ਵਿਸ਼ੇਸ਼ ਆਤਮਾ ਬਣ ਗਏ, ਦੁਨੀਆਂ ਦੇ ਅੱਗੇ ਮਹਾਨ ਆਤਮਾ ਬਣ ਗਏ, ਦੁਨੀਆਂ ਦੇ ਅੱਗੇ ਮਹਾਨ ਆਤਮਾ ਦੇ ਸਵਰੂਪ ਵਿੱਚ ਗਾਇਨ - ਯੋਗ ਬਣ ਗਏ। ਇੰਨਾਂ ਸ੍ਰੇਸ਼ਠ ਅਤੇ ਸਹਿਜ ਭਾਗ ਹੈ, ਸਮਝਦੇ ਹੋ? ਕਿਉਂਕਿ ਬਾਬਾ ਸ਼ਬਦ ਹੈ 'ਚਾਬੀ'। ਕਿਸਦੀ? ਸ੍ਰਵ ਖਜ਼ਾਨਿਆਂ ਦੀ, ਸ੍ਰੇਸ਼ਠ ਭਾਗ ਦੀ। ਚਾਬੀ ਮਿਲ ਗਈ ਤਾਂ ਭਾਗ ਅਤੇ ਖਜਾਨਾਂ ਜਰੂਰ ਪ੍ਰਾਪਤ ਹੁੰਦਾ ਹੀ ਹੈ। ਤਾਂ ਸਾਰੀਆਂ ਮਾਤਾਵਾਂ ਅਤੇ ਪਾਂਡਵ ਚਾਬੀ ਪ੍ਰਾਪਤ ਕਰਨ ਦੇ ਅਧਿਕਾਰੀ ਬਣੇ ਹੋ? ਚਾਬੀ ਲਗਾਉਣੀ ਵੀ ਆਉਂਦੀ ਹੈ ਜਾਂ ਕਦੇ ਲੱਗਦੀ ਨਹੀਂ ਹੈ? ਚਾਬੀ ਲਗਾਉਣ ਦੀ ਵਿੱਧੀ ਹੈ - ਦਿਲ ਤੋਂ ਜਾਨਣਾ ਅਤੇ ਮੰਨਨਾ। ਸਿਰ੍ਫ ਮੂੰਹ ਨਾਲ ਕਿਹਾ ਤਾਂ ਚਾਬੀ ਹੁੰਦੇ ਵੀ ਲੱਗੇਗੀ ਨਹੀਂ। ਦਿਲ ਨਾਲ ਕਿਹਾ ਤਾਂ ਖਜਾਨੇ ਸਦਾ ਹਾਜ਼ਿਰ ਹਨ। ਅਖੁਟ ਖਜਾਨੇ ਹਨ ਨਾ। ਅਖੁਟ ਖਜਾਨੇ ਹੋਣ ਦੇ ਕਾਰਨ ਜਿਨ੍ਹੇ ਵੀ ਬੱਚੇ ਹਨ ਸਭ ਅਧਿਕਾਰੀ ਹਨ। ਖੁਲ੍ਹੇ ਖਜਾਨੇ ਹਨ, ਭਰਪੂਰ ਖਜਾਨੇ ਹਨ। ਅਜਿਹਾ ਨਹੀਂ ਕਿ ਜੋ ਪਿੱਛੇ ਆਏ ਹਨ, ਤਾਂ ਖਜਾਨੇ ਖ਼ਤਮ ਹੋ ਗਏ ਹੋਣ। ਜਿਨ੍ਹੇ ਵੀ ਹੁਣ ਤੱਕ ਆਏ ਹੋ ਮਤਲਬ ਬਾਪ ਦੇ ਬਣੇ ਹੋ ਅਤੇ ਭਵਿੱਖ ਵਿੱਚ ਵੀ ਜਿਨ੍ਹੇ ਬਣਨ ਵਾਲੇ ਹਨ, ਉਨ੍ਹਾਂ ਸਭਨਾਂ ਤੋਂ ਖਜਾਨੇ ਅਨੇਕਾਨੇਕ ਗੁਣਾ ਜ਼ਿਆਦਾ ਹਨ ਇਸਲਈ ਬਾਪਦਾਦਾ ਹਰ ਬੱਚੇ ਨੂੰ ਗੋਲਡਨ ਚਾਂਸ ਦਿੰਦੇ ਹਨ ਕਿ ਜਿਨ੍ਹਾਂ ਜਿਸਨੇ ਖਜਾਨਾਂ ਲੈਣਾ ਹੈ, ਖੁਲ੍ਹੇ ਦਿਲ ਨਾਲ ਲੈ ਲਵੇ। ਦਾਤਾ ਦੇ ਕੋਲ ਕਮੀ ਨਹੀਂ ਹੈ, ਲੈਣ ਵਾਲੇ ਦੇ ਹਿਮੰਤ ਅਤੇ ਪੁਰਸ਼ਾਰਥ ਤੇ ਆਧਾਰ ਹੈ। ਅਜਿਹਾ ਕੋਈ ਬਾਪ ਸਾਰੇ ਕਲਪ ਵਿੱਚ ਨਹੀਂ ਹੈ ਜੋ ਇਨ੍ਹੇ ਬੱਚੇ ਹੋਣ ਅਤੇ ਹਰ ਇੱਕ ਭਾਗਵਾਨ ਹੋਵੇ! ਇਸਲਈ ਸੁਣਾਇਆ ਕਿ ਰੂਹਾਨੀ ਬਾਪਦਾਦਾ ਨੂੰ ਰੂਹਾਨੀ ਨਸ਼ਾ ਹੈ।

ਸਭ ਦੀ ਮਧੁਬਨ ਵਿੱਚ ਆਉਣ ਦੀ, ਮਿਲਣ ਦੀ ਆਸ ਪੂਰੀ ਹੋਈ। ਭਗਤੀ - ਮਾਰਗ ਦੀ ਯਾਤਰਾ ਨਾਲ ਫਿਰ ਵੀ ਮਧੁਬਣ ਵਿੱਚ ਆਰਾਮ ਨਾਲ ਬੈਠਣ ਦੀ, ਰਹਿਣ ਦੀ ਜਗ੍ਹਾ ਤਾਂ ਮਿਲੀ ਹੈ ਨਾ। ਮੰਦਿਰਾਂ ਵਿੱਚ ਤੇ ਖੜ੍ਹੇ - ਖੜ੍ਹੇ ਸਿਰ੍ਫ ਦਰਸ਼ਨ ਕਰਦੇ ਹਨ। ਇੱਥੇ ਆਰਾਮ ਨਾਲ ਬੈਠੇ ਤਾਂ ਹੋ ਨਾ। ਉੱਥੇ ਤੇ ਭੱਜੋ - ਭੱਜੋ, 'ਚੱਲੋ - ਚੱਲੋ' ਕਹਿੰਦੇ ਹਨ ਅਤੇ ਇੱਥੇ ਆਰਾਮ ਨਾਲ ਬੈਠੋ, ਆਰਾਮ ਨਾਲ, ਯਾਦ ਦੀ ਖੁਸ਼ੀ ਨਾਲ ਮੌਜ ਮਨਾਓ। ਸੰਗਮਯੁਗ ਵਿੱਚ ਖੁਸ਼ੀ ਮਨਾਉਣ ਲਈ ਆਏ ਹੋ। ਤਾਂ ਹਰ ਵਕਤ ਤੁਰਦੇ - ਫਿਰਦੇ, ਖਾਂਦੇ - ਪੀਂਦੇ ਖੁਸ਼ੀ ਦਾ ਖਜਾਨਾਂ ਜਮਾਂ ਕੀਤਾ? ਕਿੰਨਾਂ ਜਮਾਂ ਕੀਤਾ? ਇਨਾਂ ਕੀਤਾ ਜੋ 21 ਜਨਮ ਆਰਾਮ ਨਾਲ ਖਾਂਦੇ ਰਹੋ? ਮਧੁਬਣ ਵਿਸ਼ੇਸ਼ ਖਜਾਨੇ ਜਮਾਂ ਕਰਨ ਦਾ ਸਥਾਨ ਹੈ ਕਿਉਂਕਿ ' ਇੱਥੇ ਇੱਕ ਬਾਪ ਦੂਸਰਾ ਨਹੀਂ ਕੋਈ' - ਇਹ ਸਾਕਾਰ ਰੂਪ ਵਿੱਚ ਵੀ ਅਨੁਭਵ ਕਰਦੇ ਹੋ। ਉੱਥੇ ਬੁੱਧੀ ਦਵਾਰਾ ਅਨੁਭਵ ਕਰਦੇ ਹੋ ਲੇਕਿਨ ਇੱਥੇ ਪ੍ਰਤੱਖ ਸਾਕਾਰ ਜੀਵਨ ਵਿੱਚ ਵੀ ਸਿਵਾਏ ਬਾਪ ਅਤੇ ਬ੍ਰਾਹਮਣ ਪਰਿਵਾਰ ਦੇ ਹੋਰ ਕੋਈ ਨਜ਼ਰ ਆਉਂਦਾ ਹੈ ਕੀ? ਇੱਕ ਹੀ ਲਗਨ, ਇੱਕ ਹੀ ਗੱਲਾਂ, ਇੱਕ ਹੀ ਪਰਿਵਾਰ ਦੇ ਅਤੇ ਇੱਕਰਸ ਸਥਿਤੀ, ਹੋਰ ਕੋਈ ਰਸ ਹੈ ਹੀ ਨਹੀਂ। ਪੜ੍ਹਨਾ ਅਤੇ ਪੜ੍ਹਾਈ ਦਵਾਰਾ ਸ਼ਕਤੀਸ਼ਾਲੀ ਬਣਨਾ, ਮਧੁਬਨ ਵਿੱਚ ਇਹ ਹੀ ਕੰਮ ਹੈ ਨਾ। ਕਿੰਨੇਂ ਕਲਾਸ ਕਰਦੇ ਹੋ? ਤਾਂ ਇੱਥੇ ਵਿਸ਼ੇਸ਼ ਜਮਾਂ ਕਰਨ ਦਾ ਸਾਧਨ ਮਿਲਦਾ ਹੈ ਇਸਲਈ ਸਭ ਦੌੜ - ਦੌੜ ਕੇ ਪੁੱਜ ਗਏ ਹਨ। ਬਾਪਦਾਦਾ ਸਾਰੇ ਬੱਚਿਆਂ ਨੂੰ ਵਿਸ਼ੇਸ਼ ਇਹ ਹੀ ਯਾਦ ਦਵਾਉਂਦੇ ਹਨ ਕਿ ਸਦਾ ਸਵਰਾਜ ਅਧਿਕਾਰੀ ਸਥਿਤੀ ਵਿੱਚ ਅੱਗੇ ਵੱਧਦੇ ਚੱਲੋ। ਸਵਰਾਜ ਅਧਿਕਾਰੀ - ਇਹ ਹੀ ਨਿਸ਼ਾਨੀ ਹੈ ਵਿਸ਼ਵ - ਰਾਜ ਅਧਿਕਾਰੀ ਬਣਨ ਦੀ।

ਕਈ ਬੱਚੇ ਰੂਹ ਰੂਹਾਨ ਕਰਦੇ ਹੋਏ ਬਾਪ ਨੂੰ ਪੁੱਛਦੇ ਹਨ ਕਿ 'ਅਸੀਂ ਭਵਿੱਖ ਵਿੱਚ ਕੀ ਬਣਾਂਗੇ ਰਾਜਾ ਬਣਾਂਗੇ ਜਾਂ ਪ੍ਰਜਾ ਬਣਾਂਗੇ?' ਬਾਪਦਾਦਾ ਬੱਚਿਆਂ ਨੂੰ ਰਿਸਪਾਂਡ ਕਰਦੇ ਹਨ ਕਿ ਆਪਣੇ ਆਪ ਨੂੰ ਇੱਕ ਦਿਨ ਵੀ ਚੈਕ ਕਰੋ ਤਾਂ ਪਤਾ ਪੈ ਜਾਵੇਗਾ ਕਿ ਮੈਂ ਰਾਜਾ ਬਣਾਂਗਾ ਜਾਂ ਸ਼ਾਹੂਕਾਰ ਬਣਾਂਗਾ। ਪਹਿਲਾਂ ਅਮ੍ਰਿਤਵੇਲੇ ਤੋਂ ਆਪਣੇ ਮੁੱਖ ਤਿੰਨ ਕਾਰੋਬਾਰ ਦੇ ਅਧਿਕਾਰੀ, ਆਪਣੇ ਸਹਿਯੋਗੀ, ਸਾਥੀਆਂ ਨੂੰ ਚੈਕ ਕਰੋ। ਉਹ ਕੌਣ? 1.ਮਨ ਮਤਲਬ ਸੰਕਲਪ ਸ਼ਕਤੀ। 2. ਬੁੱਧੀ ਮਤਲਬ ਨਿਰਣੇ ਸ਼ਕਤੀ। 3. ਪਿਛਲੇ ਜਾਂ ਵਰਤਮਾਨ ਸ੍ਰੇਸ਼ਠ ਸੰਸਕਾਰ। ਇਹ ਤਿੰਨੇ ਵਿਸ਼ੇਸ਼ ਕਾਰੋਬਾਰੀ ਹਨ। ਜਿਵੇਂ ਅੱਜਕਲ ਦੇ ਜ਼ਮਾਨੇ ਵਿੱਚ ਰਾਜੇ ਦੇ ਨਾਲ ਮਹਾਂਮੰਤ੍ਰੀ ਜਾਂ ਵਿਸ਼ੇਸ਼ ਮੰਤ੍ਰੀ ਹੁੰਦੇ ਹਨ, ਉਨ੍ਹਾਂ ਦੇ ਸਹਿਯੋਗ ਨਾਲ ਹੀ ਰਾਜ ਕਾਰੋਬਾਰ ਚਲਦਾ ਹੈ। ਸਤਿਯੁਗ ਵਿੱਚ ਮੰਤ੍ਰੀ ਨਹੀਂ ਹੋਣਗੇ ਪਰ ਨੇੜ੍ਹੇ ਦੇ ਸੰਬੰਧੀ, ਸਾਥੀ ਹੋਣਗੇ। ਕਿਸੇ ਵੀ ਰੂਪ ਵਿੱਚ, ਸਾਥੀ ਸਮਝੋ ਜਾਂ ਮੰਤ੍ਰੀ ਸਮਝੋ। ਪਰ ਇਹ ਚੈਕ ਕਰੋ - ਇਹ ਤਿੰਨੋਂ ਆਪਣੇ ਅਧਿਕਾਰ ਨਾਲ ਚਲੱਦੇ ਹਨ? ਇਨ੍ਹਾਂ ਤਿੰਨਾਂ ਤੇ ਆਪਣਾ ਰਾਜ ਹੈ ਜਾਂ ਇਨ੍ਹਾਂ ਦੇ ਅਧਿਕਾਰ ਨਾਲ ਤੁਸੀਂ ਚਲੱਦੇ ਹੋ? ਮਨ ਤੁਹਾਨੂੰ ਚਲਾਉਂਦਾ ਹੈ ਜਾਂ ਤੁਸੀਂ ਮਨ ਨੂੰ ਚਲਾਉਂਦੇ ਹੋ? ਜੋ ਚਾਹੋ, ਜਦੋਂ ਚਾਹੋ ਉਵੇਂ ਦਾ ਹੀ ਸੰਕਲਪ ਕਰ ਸਕਦੇ ਹੋ? ਜਿੱਥੇ ਬੁੱਧੀ ਲਗਾਉਣਾ ਚਾਹੋ, ਉੱਥੇ ਲਗਾ ਸਕਦੇ ਹੋ ਜਾਂ ਬੁੱਧੀ ਤੁਹਾਨੂੰ ਰਾਜਾ ਨੂੰ ਭਟਕਾਉਂਦੀ ਹੈ? ਸੰਸਕਾਰ ਤੁਹਾਡੇ ਵਸ ਹਨ ਜਾਂ ਤੁਸੀਂ ਸੰਸਕਾਰਾਂ ਦੇ ਵਸ ਹੋ? ਰਾਜ ਮਤਲਬ ਅਧਿਕਾਰ। ਰਾਜ -ਅਧਿਕਾਰੀ ਜਿਸ ਸ਼ਕਤੀ ਨੂੰ ਜਿਸ ਵਕਤ ਜੋ ਆਰਡਰ ਕਰਨ, ਉਹ ਉਸੇ ਵਿੱਧੀ ਨਾਲ ਕੰਮ ਕਰਦੇ ਜਾਂ ਤੁਸੀਂ ਕਹੋ ਇੱਕ ਗੱਲ, ਉਹ ਕਰਨ ਦੂਜੀ ਗੱਲ? ਕਿਉਂਕਿ ਨਿਰੰਨਤਰ ਯੋਗੀ ਮਤਲਬ ਸਵਰਾਜ ਅਧਿਕਾਰੀ ਬਣਨ ਦਾ ਵਿਸ਼ੇਸ਼ ਸਾਧਨ ਹੀ ਮਨ ਅਤੇ ਬੁੱਧੀ ਹੈ। ਮੰਤ੍ਰੁ ਹੀ ਮਨਮਨਾਭਵ ਦਾ ਹੈ। ਯੋਗ ਨੂੰ ਬੁੱਧੀਯੋਗ ਕਹਿੰਦੇ ਹਨ। ਤਾਂ ਜੇਕਰ ਇਹ ਵਿਸ਼ੇਸ਼ ਆਧਾਰ ਸਤੰਭ ਆਪਣੇ ਅਧਿਕਾਰ ਵਿੱਚ ਨਹੀਂ ਹਨ ਜਾਂ ਕਦੇ ਹਨ, ਕਦੇ ਨਹੀਂ ਹਨ; ਹੁਣੇ - ਹੁਣੇ ਹਨ, ਹੁਣੇ - ਹੁਣੇ ਨਹੀਂ ਹਨ; ਤਿਨ੍ਹਾਂ ਵਿਚੋਂ ਇੱਕ ਵੀ ਘੱਟ ਅਧਿਕਾਰ ਵਿੱਚ ਹੈ ਤਾਂ ਇਸ ਤੋਂ ਹੀ ਚੈਕ ਕਰੋ ਕਿ ਅਸੀਂ ਰਾਜਾ ਬਣਾਂਗੇ ਜਾਂ ਪ੍ਰਜਾ ਬਣਾਂਗੇ? ਬਹੁਤਕਾਲ ਦੇ ਰਾਜ - ਅਧਿਕਾਰੀ ਬਣਨ ਦੇ ਸੰਸਕਾਰ ਬਹੁਤਕਾਲ ਦੇ ਭਵਿੱਖ ਰਾਜ - ਅਧਿਕਾਰੀ ਬਣਾਉਣਗੇ। ਜੇਕਰ ਕਦੇ ਅਧਿਕਾਰੀ, ਕਦੇ ਵਸ਼ੀਭੂਤ ਹੋ ਜਾਂਦੇ ਹੋ ਤਾਂ ਅਧਾਕਲਪ ਮਤਲਬ ਪੂਰਾ ਰਾਜਭਾਗ ਦਾ ਅਧਿਕਾਰ ਪ੍ਰਾਪਤ ਨਹੀਂ ਕਰ ਸਕੋਗੇ। ਅੱਧਾ ਸਮੇਂ ਦੇ ਬਾਦ ਤ੍ਰੇਤਾਯੁਗੀ ਰਾਜਾ ਬਣ ਸਕਦੇ ਹੋ, ਸਾਰਾ ਸਮੇਂ ਰਾਜ ਅਧਿਕਾਰੀ ਮਤਲਬ ਰਾਜ ਕਰਨ ਵਾਲੇ ਰਾਇਲ ਫੈਮਲੀ ਦੇ ਨੇੜ੍ਹੇ ਸੰਬੰਧ ਵਿੱਚ ਨਹੀਂ ਰਹਿ ਸਕਦੇ। ਜੇਕਰ ਵਸ਼ੀਭੂਤ ਬਾਰ - ਬਾਰ ਹੁੰਦੇ ਹੋ ਤਾਂ ਸੰਸਕਾਰ ਅਧਿਕਾਰੀ ਬਣਨ ਦੇ ਨਹੀਂ ਲੇਕਿਨ ਰਾਜ ਅਧਿਕਾਰੀਆਂ ਦੇ ਰਾਜ ਵਿੱਚ ਰਹਿਣ ਵਾਲੇ ਹੋ। ਉਹ ਕੌਣ ਹੋ ਗਏ? ਉਹ ਹੋਈ ਪ੍ਰਜਾ। ਤਾਂ ਸਮਝਾ, ਰਾਜਾ ਕੌਣ ਬਣੇਗਾ, ਪ੍ਰਜਾ ਕੌਣ ਬਣੇਗਾ? ਆਪਣੇ ਹੀ ਦਰਪਣ ਵਿੱਚ ਆਪਣੀ ਤਕਦੀਰ ਦੀ ਸੂਰਤ ਨੂੰ ਵੇਖੋ। ਇਹ ਗਿਆਨ ਮਤਲਬ ਨਾਲੇਜ ਦਰਪਣ ਹੈ। ਤਾਂ ਸਭ ਦੇ ਕੋਲ ਦਰਪਣ ਹੈ ਨਾ। ਤਾਂ ਆਪਣੀ ਸੂਰਤ ਵੇਖ ਸਕਦੇ ਹੋ ਨਾ। ਹੁਣ ਬਹੁਤ ਸਮੇਂ ਦੇ ਅਧਿਕਾਰੀ ਬਣਨ ਦਾ ਅਭਿਆਸ ਕਰੋ। ਇਵੇਂ ਨਹੀਂ ਕਿ ਅੰਤ ਵਿੱਚ ਤਾਂ ਬਣ ਹੀ ਜਾਵਾਂਗੇ। ਜੇਕਰ ਅੰਤ ਵਿੱਚ ਬਣੋਗੇ ਤਾਂ ਅੰਤ ਦਾ ਇੱਕ ਜਨਮ ਥੋੜ੍ਹਾ ਜਿਹਾ ਰਾਜ ਕਰ ਲਵੋਗੇ। ਲੇਕਿਨ ਇਹ ਵੀ ਯਾਦ ਰੱਖਣਾ ਕਿ ਜੇਕਰ ਬਹੁਤ ਸਮੇਂ ਦਾ ਹੁਣੇ ਤੋਂ ਅਭਿਆਸ ਨਹੀਂ ਹੋਵੇਗਾ ਜਾਂ ਆਦਿ ਤੋਂ ਅਭਿਆਸੀ ਨਹੀਂ ਬਣੇ ਹੋ, ਆਦਿ ਤੋਂ ਹੁਣ ਤੱਕ ਇਹ ਵਿਸ਼ੇਸ਼ ਕੰਮ ਕਰਨ ਵਾਲੇ ਤੁਹਾਨੂੰ ਆਪਣੇ ਅਧਿਕਾਰ ਵਿੱਚ ਚਲਾਉਂਦੇ ਹਨ ਜਾਂ ਡਗਮਗ ਸਥਿਤੀ ਕਰਦੇ ਰਹਿੰਦੇ ਹਨ ਮਤਲਬ ਧੋਖਾ ਦਿੰਦੇ ਰਹਿੰਦੇ ਹਨ, ਦੁਖ ਦੀ ਲਹਿਰ ਦਾ ਅਨੁਭਵ ਕਰਾਉਂਦੇ ਰਹਿੰਦੇ ਹਨ ਤਾਂ ਅੰਤ ਵਿੱਚ ਵੀ ਧੋਖਾ ਮਿਲ ਜਾਵੇਗਾ। ਧੋਖਾ ਮਤਲਬ ਦੁਖ ਦੀ ਲਹਿਰ ਜਰੂਰ ਆਵੇਗੀ। ਤਾਂ ਅੰਤ ਵਿੱਚ ਵੀ ਪਸ਼ਚਾਤਾਪ ਦੇ ਦੁਖ ਦੀ ਲਹਿਰ ਆਵੇਗੀ ਇਸਲਈ ਬਾਪਦਾਦਾ ਸਾਰੇ ਬੱਚਿਆਂ ਨੂੰ ਫਿਰ ਤੋਂ ਯਾਦ ਦਵਾਉਂਦੇ ਹਨ ਕਿ ਰਾਜਾ ਬਣੋਂ ਅਤੇ ਆਪਣੇ ਵਿਸ਼ੇਸ਼ ਸਹਿਯੋਗੀ ਕਰਮਚਾਰੀ ਜਾਂ ਰਾਜ ਕਾਰੋਬਾਰੀ ਸਾਥੀਆਂ ਨੂੰ ਆਪਣੇ ਅਧਿਕਾਰ ਨਾਲ ਚਲਾਓ। ਸਮਝਾ?

ਬਾਪਦਾਦਾ ਇਹ ਹੀ ਵੇਖਦੇ ਹਨ ਕਿ ਕੌਣ - ਕੌਣ ਕਿੰਨੇਂ ਸਵਰਾਜ ਅਧਿਕਾਰੀ ਬਣੇ ਹਨ? ਅੱਛਾ। ਤਾਂ ਸਾਰੇ ਕੀ ਬਣਨਾ ਚਾਹੁੰਦੇ ਹੋ? ਰਾਜਾ ਬਣਨਾ ਚਾਹੁੰਦੇ ਹੋ? ਤਾਂ ਹੁਣ ਸਵਰਾਜ ਅਧਿਕਾਰੀ ਬਣੇ ਹੋ ਜਾਂ ਇਹ ਹੀ ਕਹਿੰਦੇ ਹੋ ਬਣ ਰਹੇ ਹਾਂ, ਬਣ ਤਾਂ ਜਾਵਾਂਗੇ? 'ਗੇਂ - ਗੇਂ' ਨਹੀਂ ਕਰਨਾ। 'ਜਾਵਾਂਗੇ', ਤਾਂ ਬਾਪ ਵੀ ਕਹਿਣਗੇ - ਅੱਛਾ, ਰਾਜ - ਭਾਗ ਦੇਣ ਨੂੰ ਵੀ ਵੇਖ ਲਵਾਂਗੇ। ਸੁਣਾਇਆ ਨਾ - ਬਹੁਤ ਸਮੇਂ ਦਾ ਸੰਸਕਾਰ ਹੁਣੇ ਤੋਂ ਚਾਹੀਦਾ ਹੈ। ਉਵੇਂ ਤਾਂ ਬਹੁਤ - ਕਾਲ ਨਹੀਂ ਹੈ, ਥੋੜ੍ਹਾ ਕਾਲ ਹੈ। ਪਰ ਫਿਰ ਵੀ ਇਨ੍ਹੇ ਸਮੇਂ ਦਾ ਵੀ ਅਭਿਆਸ ਨਹੀਂ ਹੋਵੇਗਾ ਤਾਂ ਫਿਰ ਲਾਸ੍ਟ ਸਮੇਂ ਇਹ ਉਲਾਹਣਾ ਨਹੀਂ ਦੇਣਾ - ਅਸੀਂ ਤਾਂ ਸਮਝਿਆ ਸੀ, ਲਾਸ੍ਟ ਵਿੱਚ ਹੀ ਹੋ ਜਾਵਾਂਗੇ ਇਸਲਈ ਕਿਹਾ ਗਿਆ ਹੈ - ਕਦੇ ਨਹੀਂ, ਹੁਣ। ਕਦੇ ਹੋ ਜਾਵੇਗਾ ਨਹੀਂ, ਹੁਣ ਹੋਣਾ ਹੀ ਹੈ। ਬਣਨਾ ਹੀ ਹੈ। ਆਪਣੇ ਉਪਰ ਰਾਜ ਕਰੋ, ਆਪਣੇ ਸਾਥੀਆਂ ਦੇ ਉੱਪਰ ਰਾਜ ਕਰਨਾ ਨਹੀਂ ਸ਼ੁਰੂ ਕਰਨਾ। ਜਿਸ ਦਾ ਆਪਣੇ ਤੇ ਰਾਜ ਹੈ, ਉਸਦੇ ਅੱਗੇ ਹੁਣ ਵੀ ਸਨੇਹ ਦੇ ਕਾਰਨ ਸ੍ਰਵ ਸਾਥੀ ਵੀ ਭਾਵੇਂ ਲੌਕਿਕ, ਭਾਵੇਂ ਅਲੌਕਿਕ ਸਾਰੇ, ਜੀ ਹਜੂਰ', ' ਹਾਂ - ਜੀ' ਕਹਿੰਦੇ ਹੋਏ ਸਾਥੀ ਬਣਕੇ ਰਹਿੰਦੇ ਹਨ, ਸਨੇਹੀ ਅਤੇ ਸਾਥੀ ਬਣ 'ਹਾਂ - ਜੀ' ਦਾ ਪਾਠ ਪ੍ਰੈਕਟੀਕਲ ਵਿੱਚ ਵਿਖਾਉਂਦੇ ਹਨ। ਜਿਵੇਂ ਪ੍ਰਜਾ ਰਾਜਾ ਦੀ ਸਹਿਯੋਗੀ ਹੁੰਦੀ ਹੈ, ਸਨੇਹੀ ਹੁੰਦੀ ਹੈ, ਇਵੇਂ ਤੁਹਾਡੀਆਂ ਇਹ ਸ੍ਰਵ ਕਰਮਿੰਦਰੀਆਂ, ਵਿਸ਼ੇਸ਼ ਸ਼ਕਤੀਆਂ ਸਦਾ ਤੁਹਾਡੀਆਂ ਸਨੇਹੀ, ਸਹਿਯੋਗੀ ਰਹਿਣਗੀਆਂ ਅਤੇ ਇਸ ਦਾ ਅਸਰ ਸਾਕਾਰ ਵਿੱਚ ਤੁਹਾਡੇ ਸੇਵਾ ਦੇ ਸਾਥੀਆਂ ਜਾਂ ਲੌਕਿਕ ਸੰਬੰਧੀਆਂ, ਸਾਥੀਆਂ ਤੇ ਪਵੇਗਾ। ਦੈਵੀ ਪਰਿਵਾਰ ਵਿੱਚ ਅਧਿਕਾਰੀ ਬਣ ਆਰਡਰ ਚਲਾਉਂਣਾ, ਇਹ ਨਹੀਂ ਚੱਲ ਸਕਦਾ। ਖੁਦ ਆਪਣੀਆਂ ਕਰਮਿੰਦਰੀਆਂ ਨੂੰ ਆਰਡਰ ਵਿੱਚ ਰੱਖੋ ਤਾਂ ਆਪੇ ਤੁਹਾਡੇ ਆਰਡਰ ਕਰਨ ਦੇ ਪਹਿਲੋਂ ਹੀ ਸ੍ਰਵ ਸਾਥੀ ਤੁਹਾਡੇ ਕੰਮ ਵਿੱਚ ਸਹਿਯੋਗੀ ਬਣਨਗੇ। ਆਪੇ ਸਹਿਯੋਗੀ ਬਣਨਗੇ, ਆਰਡਰ ਕਰਨ ਦੀ ਲੋੜ ਨਹੀਂ। ਖੁਦ ਆਪਣੇ ਸਹਿਯੋਗ ਦੀ ਆਫ਼ਰ ਕਰਨਗੇ ਕਿਉਂਕਿ ਤੁਸੀਂ ਸਵਰਾਜ ਅਧਿਕਾਰੀ ਹੋ। ਜਿਵੇਂ ਰਾਜਾ ਮਤਲਬ ਦਾਤਾ, ਤਾਂ ਦਾਤਾ ਨੂੰ ਕਹਿਣਾ ਨਹੀਂ ਪੈਂਦਾ ਮਤਲਬ ਮੰਗਣਾ ਨਹੀਂ ਪੈਂਦਾ। ਤਾਂ ਅਜਿਹੇ ਸਵਰਾਜ ਅਧਿਕਾਰੀ ਬਣੋਂ। ਅੱਛਾ। ਇਹ ਮੇਲਾ ਵੀ ਡਰਾਮੇ ਵਿੱਚ ਨੂੰਧ ਸੀ। ' ਵਾਹ ਡਰਾਮਾ' ਕਹਿ ਰਹੇ ਹੋ ਨਾ। ਦੂਜੇ ਲੋਕੀ ਕਦੇ ' ਹਾਏ ਡਰਾਮਾ' , ਕਹਿਣਗੇ ਕਦੇ 'ਵਾਹ ਡਰਾਮਾ' ਤੇ ਤੁਸੀਂ ਸਦਾ ਕੀ ਕਹਿੰਦੇ ਹੋ? ਵਾਹ ਡਰਾਮਾ! ਵਾਹ! ਜਦੋਂ ਪ੍ਰਾਪਤੀ ਹੁੰਦੀ ਹੈ ਨਾ, ਤਾਂ ਪ੍ਰਾਪਤੀ ਦੇ ਅੱਗੇ ਕੁਝ ਮੁਸ਼ਕਿਲ ਨਹੀਂ ਲਗਦਾ ਹੈ। ਤਾਂ ਇਵੇਂ ਹੀ, ਜਦੋਂ ਇਤਨੇ ਸ੍ਰੇਸ਼ਠ ਪਰਿਵਾਰ ਨਾਲ ਮਿਲਣ ਦੀ ਪ੍ਰਾਪਤੀ ਹੋ ਰਹੀ ਹੈ ਤਾਂ ਕੋਈ ਮੁਸ਼ਕਿਲ, ਮੁਸ਼ਕਿਲ ਨਹੀਂ ਲੱਗੇਗੀ। ਮੁਸ਼ਕਿਲ ਲਗਦਾ ਹੈ? ਖਾਣ ਲਈ ਠਹਿਰਨਾ ਪੈਂਦਾ ਹੈ। ਖਾਵੋ ਤਾਂ ਵੀ ਪ੍ਰਭੂ ਦੇ ਗੁਣ ਗਾਵੋ ਅਤੇ ਲਾਈਨ ਵਿੱਚ ਠਹਿਰੋ ਤਾਂ ਵੀ ਪ੍ਰਭੂ ਦੇ ਗੁਣ ਗਾਵੋ। ਇਹ ਹੀ ਕੰਮ ਕਰਨਾ ਹੈ ਨਾ। ਇਹ ਵੀ ਰਿਹਰਸਲ ਹੋ ਰਹੀ ਹੈ। ਹੁਣ ਤਾਂ ਕੁਝ ਵੀ ਨਹੀਂ ਹੈ। ਹੁਣ ਤਾਂ ਹੋਰ ਵਾਧਾ ਹੋਵੇਗਾ ਨਾ। ਇਵੇਂ ਆਪਣੇ ਨੂੰ ਮੋਲਡ ਕਰਨ ਦੀ ਆਦਤ ਪਾਵੋ, ਜਿਵੇਂ ਸਮਾਂ ਉਵੇਂ ਆਪਣੇ ਆਪ ਨੂੰ ਚਲਾ ਸਕੋ। ਤਾਂ ਪਟ ( ਜਮੀਨ ) ਤੇ ਸੌਣ ਦੀ ਵੀ ਆਦਤ ਪੈ ਗਈ ਨਾ। ਇਵੇਂ ਤਾਂ ਨਹੀਂ ਖੱਟਿਆ ਨਹੀਂ ਮਿਲੀ ਤਾਂ ਨੀਂਦ ਨਹੀਂ ਆਈ? ਟੈਂਟ ਵਿੱਚ ਵੀ ਰਹਿਣ ਦੀ ਆਦਤ ਪੈ ਗਈ ਨਾ। ਚੰਗਾ ਲੱਗਿਆ? ਠੰਡੀ ਤਾਂ ਨਹੀਂ ਲਗਦੀ? ਹੁਣ ਸਾਰੇ ਆਬੂ ਵਿੱਚ ਟੈਂਟ ਲਗਵਾਈਏ? ਟੈਂਟ ਵਿੱਚ ਸੋਨਾ ਚੰਗਾ ਲੱਗਿਆ ਜਾਂ ਕਮਰਾ ਚਾਹੀਦਾ ਹੈ? ਯਾਦ ਹੈ, ਪਹਿਲਾਂ - ਪਹਿਲਾਂ ਜਦੋਂ ਪਾਕਿਸਥਾਨ ਵਿੱਚ ਸੀ ਤਾਂ ਮਹਾਂਰਥੀਆਂ ਨੂੰ ਵੀ ਪਟ ਤੇ ਸੁਲਾਉਂਦੇ ਸਨ? ਜੋ ਨਾਮੀਗ੍ਰਾਮੀ ਮਹਾਰਥੀ ਹੁੰਦੇ ਹਨ, ਉਨ੍ਹਾਂਨੂੰ ਹਾਲ ਵਿੱਚ ਪਟ ਵਿੱਚ ਟੀਫੁਟੀ ( ਤਿੰਨ ਫੁਟ ) ਦੇਕੇ ਸੁਵਾਉਂਦੇ ਸਨ। ਅਤੇ ਜਦੋਂ ਬ੍ਰਾਹਮਣ ਪਰਿਵਾਰ ਦੀ ਵ੍ਰਿਧੀ ਹੋਈ ਤਾਂ ਵੀ ਕਿੱਥੋਂ ਦੀ ਸ਼ੁਰੂਆਤ ਕੀਤੀ? ਟੈਂਟ ਤੋਂ ਹੀ ਸ਼ੁਰੂ ਕੀਤੀ ਨਾ। ਪਹਿਲਾਂ - ਪਹਿਲਾਂ ਜੋ ਨਿਕਲੇ, ਉਹ ਵੀ ਟੈਂਟ ਵਿੱਚ ਹੀ ਰਹੇ, ਟੈਂਟ ਵਿੱਚ ਰਹਿਣ ਵਾਲੇ ਸੇਂਟ ( ਮਹਾਤਮ) ਹੋ ਗਏ। ਸਾਕਾਰ ਪਾਰ੍ਟ ਹੁੰਦੇ ਵੀ ਟੈਂਟ ਵਿੱਚ ਰਹੇ। ਤਾਂ ਤੁਸੀਂ ਲੋਕੀ ਵੀ ਅਨੁਭਵ ਕਰੋਗੇ ਨਾ। ਤਾਂ ਸਾਰੇ ਹਰ ਤਰ੍ਹਾਂ ਨਾਲ ਖੁਸ਼ ਹਨ? ਚੰਗਾ, ਫਿਰ ਹੋਰ 10,000 ਮੰਗਵਾਕੇ ਟੈਂਟ ਦੇਣਗੇ, ਪ੍ਰਬੰਧ ਕਰਨਗੇ। ਸਾਰੇ ਨਹਾਉਣ ਦੇ ਪ੍ਰਬੰਧ ਦਾ ਸੋਚਦੇ ਹੋ, ਉਹ ਵੀ ਹੋ ਜਾਵੇਗਾ। ਯਾਦ ਹੈ, ਜਦੋਂ ਇਹ ਹਾਲ ਬਣਿਆ ਸੀ ਤਾਂ ਸਾਰਿਆਂ ਨੇ ਕੀ ਕਿਹਾ ਸੀ? ਇਤਨੇ ਨਹਾਉਣ ਦੀਆਂ ਜਗ੍ਹਾ ਕੀ ਕਰਾਂਗੇ? ਇਸੇ ਲਕਸ਼ ਨਾਲ ਇਹ ਬਣਾਇਆ ਗਿਆ, ਹੁਣ ਘੱਟ ਹੋ ਗਿਆ ਨਾ। ਜਿੰਨਾਂ ਬਣਾਵੋਗੇ, ਉਨਾਂ ਘੱਟ ਹੋਣਾ ਹੀ ਹੈ ਕਿਉਂਕਿ ਆਖਿਰ ਤਾਂ ਬੇਹੱਦ ਵਿੱਚ ਜਾਣਾ ਹੀ ਹੈ। ਚੰਗਾ।

ਸਾਰੇ ਪਾਸਿਆਂ ਦੇ ਬੱਚੇ ਪਹੁੰਚ ਗਏ ਹਨ। ਤਾਂ ਇਹ ਵੀ ਬੇਹੱਦ ਦੇ ਹਾਲ ਦਾ ਸ਼ਿੰਗਾਰ ਹੋ ਗਿਆ ਹੈ। ਹੇਠਾਂ ਵੀ ਬੈਠੇ ਹਨ। ( ਵੱਖ - ਵੱਖ ਜਗ੍ਹਾ ਤੇ ਮੁਰਲੀ ਸੁਣ ਰਹੇ ਹਨ) ਇਹ ਵ੍ਰਿਧੀ ਹੋਣਾ ਵੀ ਤਾਂ ਖੁਸ਼ਨਸੀਬੀ ਦੀ ਨਿਸ਼ਾਨੀ ਹੈ। ਵ੍ਰਿਧੀ ਤਾਂ ਹੋਈ ਲੇਕਿਨ ਵਿੱਧੀ ਪੂਰਵਕ ਚਲਣਾ। ਇਵੇਂ ਨਹੀਂ, ਇੱਥੇ ਮਧੁਬਨ ਵਿੱਚ ਤਾਂ ਆ ਗਏ, ਬਾਬਾ ਨੂੰ ਵੀ ਵੇਖਿਆ, ਮਧੁਬਣ ਵੀ ਵੇਖਿਆ, ਹੁਣ ਜਿਵੇਂ ਚਾਹੀਏ ਉਵੇਂ ਚੱਲੀਏ। ਹੁਣ ਅਜਿਹਾ ਨਹੀਂ ਕਰਨਾ ਕਿਉਂਕਿ ਕਈ ਬੱਚੇ ਇਵੇਂ ਕਰਦੇ ਹਨ - ਜਦੋਂ ਤੱਕ ਮਧੁਬਣ ਆਉਣਾ ਨਹੀਂ ਮਿਲਦਾ ਹੈ, ਉਦੋਂ ਤੱਕ ਪੱਕੇ ਰਹਿੰਦੇ ਹਨ, ਫਿਰ ਜਦੋਂ ਮਧੁਬਨ ਵੇਖ ਲਿਆ ਤਾਂ ਥੋੜ੍ਹੇ ਅਲਬੇਲੇ ਹੋ ਜਾਂਦੇ ਹਨ। ਤਾਂ ਅਲਬੇਲੇ ਨਹੀਂ ਬਣਨਾ। ਬ੍ਰਾਹਮਣ ਮਤਲਬ ਬ੍ਰਾਹਮਣ ਜੀਵਨ ਹੈ, ਤਾਂ ਜੀਵਨ ਤੇ ਸਦਾ ਜਦੋਂ ਤੱਕ ਹੈ, ਉਦੋਂ ਤੱਕ ਹੈ। ਜੀਵਨ ਬਣਾਇਆ ਹੈ ਨਾ। ਜੀਵਨ ਬਣਾਇਆ ਹੈ ਜਾਂ ਥੋੜ੍ਹੇ ਸਮੇਂ ਦੇ ਲਈ ਬ੍ਰਾਹਮਣ ਬਣੇ ਹੋ? ਸਦਾ ਆਪਣੇ ਬ੍ਰਾਹਮਣ ਜੀਵਨ ਦੀਆਂ ਵਿਸ਼ੇਸ਼ਤਾਵਾਂ ਨਾਲ ਰੱਖਣਾ ਕਿਉਂਕਿ ਇਨ੍ਹਾਂ ਵਿਸ਼ੇਸ਼ਤਾਵਾਂ ਨਾਲ ਵਰਤਮਾਨ ਵੀ ਸ੍ਰੇਸ਼ਠ ਹੈ ਅਤੇ ਭਵਿੱਖ ਵੀ ਸ੍ਰੇਸ਼ਠ ਹੈ। ਅੱਛਾ। ਬਾਕੀ ਕੀ ਰਿਹਾ? ਟੋਲੀ। ( ਵਰਦਾਨ ) ਵਰਦਾਨ ਤਾਂ ਵਰਦਾਤਾ ਦੇ ਬੱਚੇ ਹੀ ਬਣ ਗਏ। ਜੋ ਹਨ ਹੀ ਵਰਦਾਤਾ ਦੇ ਬੱਚੇ, ਉਨ੍ਹਾਂਨੂੰ ਹਰ ਕਦਮ ਵਿੱਚ ਵਰਦਾਤਾ ਤੋਂ ਵਰਦਾਨ ਆਪੇ ਹੀ ਮਿਲਦਾ ਰਹਿੰਦਾ ਹੈ। ਵਰਦਾਨ ਹੀ ਤੁਹਾਡੀ ਪਾਲਣਾ ਹੈ। ਵਰਦਾਨਾਂ ਦੀ ਪਾਲਣਾ ਨਾਲ ਹੀ ਪਲ ਰਹੇ ਹੋ। ਨਹੀਂ ਤਾਂ ਸੋਚੋ ਇੰਨੀ ਸ੍ਰੇਸ਼ਠ ਪ੍ਰਾਪਤੀ ਅਤੇ ਮਿਹਨਤ ਕੀ ਹੈ। ਬਿਨਾਂ ਮਿਹਨਤ ਦੇ ਜੋ ਪ੍ਰਾਪਤੀ ਹੁੰਦੀ ਹੈ, ਉਸਨੂੰ ਹੀ ਵਰਦਾਨ ਕਿਹਾ ਜਾਂਦਾ ਹਾਂ। ਤਾਂ ਮਿਹਨਤ ਕੀ ਹੈ ਅਤੇ ਪ੍ਰਾਪਤੀ ਕਿੰਨੀ ਸ੍ਰੇਸ਼ਠ! ਜਨਮ - ਜਨਮ ਪ੍ਰਾਪਤੀ ਦੇ ਅਧਿਕਾਰੀ ਬਣ ਗਏ। ਤਾਂ ਵਰਦਾਨ ਹਰ ਕਦਮ ਵਿੱਚ ਵਰਦਾਤਾ ਦਾ ਮਿਲ ਰਿਹਾ ਹੈ ਅਤੇ ਸਦਾ ਹੀ ਮਿਲਦਾ ਰਹੇਗਾ। ਦ੍ਰਿਸ਼ਟੀ ਨਾਲ, ਬੋਲ ਨਾਲ, ਸੰਬੰਧ ਨਾਲ ਵਰਦਾਨ ਹੀ ਵਰਦਾਨ ਹੈ। ਅੱਛਾ।

ਹੁਣ ਤਾਂ ਗੋਲਡਨ ਜੁਬਲੀ ਮਨਾਉਣ ਦੀ ਤਿਆਰੀ ਕਰ ਰਹੇ ਹੋ। ਗੋਲਡਨ ਜੁਬਲੀ ਮਤਲਬ ਸਦਾ ਗੋਲਡਨ ਸਥਿਤੀ ਵਿੱਚ ਸਥਿਤ ਰਹਿਣ ਦੀ ਜੁਬਲੀ ਮਨਾ ਰਹੇ ਹੋ। ਸਦਾ ਰੀਅਲ ਗੋਲ੍ਡ, ਜਰਾ ਵੀ ਅਲਾਏਂ ( ਖਾਦ ) ਮਿਕਸ ਨਹੀਂ। ਇਸ ਨੂੰ ਕਹਿੰਦੇ ਹਨ ਗੋਲਡਨ ਜੁਬਲੀ। ਤਾਂ ਦੁਨੀਆਂ ਦੇ ਅੱਗੇ ਸੋਨੇ ਦੀ ਸਥਿਤੀ ਵਿੱਚ ਸਥਿਤ ਹੋਣ ਵਾਲੇ ਸੱਚੇ ਸੋਨੇ ਪ੍ਰਤੱਖ ਹੋ, ਇਸ ਦੇ ਲਈ ਸੇਵਾ ਦੇ ਇਹ ਸਭ ਸਾਧਨ ਬਣਾ ਰਹੇ ਹਾਂ ਕਿਉਂਕਿ ਤੁਹਾਡੀ ਗੋਲਡਨ ਸਥਿਤੀ ਗੋਲਡਨ ਏਜ਼ ਲਿਆਵੇਗੀ, ਸ੍ਵਰਨਿਮ ਸੰਸਾਰ ਨੂੰ ਲਿਆਵੇਗੀ, ਜਿਸਦੀ ਇੱਛਾ ਸਭ ਨੂੰ ਹੈ ਕਿ ਹੁਣ ਦੁਨੀਆਂ ਬਦਲਨੀ ਚਾਹੀਦੀ ਹੈ। ਤਾਂ ਖੁਦ ਪਰਿਵਰਤਨ ਨਾਲ ਵਿਸ਼ਵ ਨੂੰ ਪਰਿਵਰਤਨ ਕਰਨ ਵਾਲੀਆਂ ਵਿਸ਼ੇਸ਼ ਆਤਮਾਵਾਂ ਹੋ। ਤੁਹਾਨੂੰ ਸਭਨੂੰ ਵੇਖ ਆਤਮਾਵਾਂ ਨੂੰ ਇਹ ਨਿਸ਼ਚੇ ਹੋਵੇ, ਸ਼ੁਭ ਉਮੀਦਾਂ ਹੋਣ ਕਿ ਸਚਮੁੱਚ ਨਵੀਂ ਦੁਨੀਆਂ ਆਈ ਕਿ ਆਈ! ਸੈਮਪਲ ਨੂੰ ਵੇਖ ਕੇ ਨਿਸ਼ਚੇ ਹੁੰਦਾ ਹੈ ਨਾ - ਹਾਂ, ਚੰਗੀ ਚੀਜ਼ ਹੈ। ਤਾਂ ਸਵਰਨ ਸੰਸਾਰ ਦੇ ਸੈਮਪਲ ਤੁਸੀਂ ਹੋ। ਸਵਰਨ ਸਥਿਤੀ ਵਾਲੇ ਹੋ। ਤਾਂ ਤੁਸੀਂ ਸੈਮਪਲ ਨੂੰ ਵੇਖ ਉਨ੍ਹਾਂਨੂੰ ਨਿਸ਼ਚੇ ਹੋਵੇ ਕਿ ਹਾਂ, ਜਦੋਂ ਸੈਮਪਲ ਤਿਆਰ ਹੈ ਤਾਂ ਜਰੂਰ ਅਜਿਹਾ ਸੰਸਾਰ ਆਇਆ ਕਿ ਆਇਆ। ਅਜਿਹੀ ਸੇਵਾ ਗੋਲਡਨ ਜੁਬਲੀ ਵਿੱਚ ਕਰੋਗੇ ਨਾ। ਨਾ ਉਮੀਦ ਨੂੰ ਉਮੀਦ ਦੇਣ ਵਾਲੇ ਬਣਨ ਅੱਛਾ।

ਸ੍ਰਵ ਸਵਰਾਜ ਅਧਿਕਾਰੀ, ਸ੍ਰਵ ਬਹੁਤਕਾਲ ਦੇ ਅਧਿਕਾਰ ਪ੍ਰਾਪਤ ਕਰਨ ਦੇ ਅਭਿਆਸੀ ਆਤਮਾਵਾਂ ਨੂੰ, ਸ੍ਰਵ ਵਿਸ਼ਵ ਦੀਆਂ ਵਿਸ਼ੇਸ਼ ਆਤਮਾਵਾਂ ਨੂੰ, ਸ੍ਰਵ ਵਰਦਾਤਾ ਦੇ ਵਰਦਾਨਾਂ ਨਾਲ ਪਲਣ ਵਾਲੀਆਂ ਵਿਸ਼ੇਸ਼ ਆਤਮਾਵਾਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ।

ਵਰਦਾਨ:-
ਭਟਕਦੀਆਂ ਹੋਈਆਂ ਆਤਮਾਵਾਂ ਨੂੰ ਅਸਲ ਮੰਜਿਲ ਵਿਖਾਉਣ ਵਾਲੇ ਚੇਤੰਨ ਲਾਈਟ ਮਾਈਟ ਹਾਊਸ ਭਵ।

ਕਿਸੇ ਵੀ ਭਟਕਦੀ ਹੋਈ ਆਤਮਾ ਨੂੰ ਅਸਲ ਮੰਜਿਲ ਵਿਖਾਉਣ ਵਾਲੇ ਚੇਤੰਨ ਲਾਈਟ - ਮਾਈਟ ਹਾਊਸ ਬਣੋਂ। ਇਸ ਦੇ ਲਈ ਦੋ ਗੱਲਾਂ ਧਿਆਨ ਵਿੱਚ ਰਹਿਣ : 1. ਹਰ ਆਤਮਾ ਦੀ ਚਾਹਨਾ ਨੂੰ ਪਰਖਣਾ, ਜਿਵੇਂ ਯੋਗ ਡਾਕਟਰ ਉਸਨੂੰ ਕਿਹਾ ਜਾਂਦਾ ਹੈ, ਜੋ ਨਬਜ਼ ਨੂੰ ਜਾਣਦਾ ਹੈ, ਇਵੇਂ ਪਰਖਣ ਦੀ ਸ਼ਕਤੀ ਨੂੰ ਸਦਾ ਯੂਜ਼ ਕਰਨਾ। 2. ਸਦਾ ਆਪਣੇ ਕੋਲ ਸ੍ਰਵ ਖਜ਼ਾਨਿਆਂ ਦਾ ਅਨੁਭਵ ਕਾਇਮ ਰੱਖਣਾ। ਸਦਾ ਇਹ ਲਕਸ਼ ਰੱਖਣਾ ਕਿ ਸੁਣਾਉਣਾ ਨਹੀਂ ਹੈ ਲੇਕਿਨ ਸ੍ਰਵ ਸੰਬੰਧਾਂ ਦਾ, ਸ੍ਰਵ ਸ਼ਕਤੀਆਂ ਦਾ ਅਨੁਭਵ ਕਰਵਾਉਣਾ ਹੈ।

ਸਲੋਗਨ:-
ਦੂਜਿਆਂ ਦੀ ਕੁਰੈਕਸ਼ਨ ਕਰਨ ਦੀ ਬਜਾਏ ਇੱਕ ਬਾਪ ਨਾਲ ਠੀਕ ਕੁਨੈਕਸ਼ਨ ਰੱਖੋ।