22.11.23        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਤੁਸੀਂ ਬ੍ਰਾਹਮਣਾਂ ਦਾ ਇਹ ਨਵਾਂ ਝਾੜ ਹੈ, ਇਸਦੀ ਵ੍ਰਿਧੀ ਵੀ ਕਰਨੀ ਹੈ ਤਾਂ ਸੰਭਾਲ ਵੀ ਕਰਨੀ ਹੈ ਕਿਉਂਕਿ ਨਵੇਂ ਝਾੜ ਨੂੰ ਚਿੜਿਆਵਾਂ ਖਾ ਜਾਂਦੀਆਂ ਹਨ"

ਪ੍ਰਸ਼ਨ:-
ਬ੍ਰਾਹਮਣਾਂ ਦੇਝਾੜ ਵਿਚੋਂ ਨਿਕਲੇ ਹੋਏ ਪੱਤੇ ਮੁਰਝਾਉਂਦੇ ਕਿਉਂ ਹਨ? ਕਾਰਣ ਅਤੇ ਨਿਵਾਰਨ ਕੀ ਹੈ?

ਉੱਤਰ:-
ਬਾਪ ਜੋ ਗਿਆਨ ਦਾ ਵੰਡਰਫੁੱਲ ਰਾਜ਼ ਸੁਣਾਉਂਦੇ ਹਨ ਉਹ ਨਾ ਸਮਝਣ ਦੇ ਕਾਰਣ ਸੰਸ਼ੇ ਪੈਦਾ ਹੁੰਦਾ ਹੈ ਇਸਲਈ ਨਵੇਂ - ਨਵੇਂ ਪੱਤੇ ਮੁਰਝਾ ਜਾਂਦੇ ਹਨ ਫਿਰ ਪੜ੍ਹਾਈ ਛੱਡ ਦਿੰਦੇ ਹਨ। ਇਸ ਵਿੱਚ ਸਮਝਾਉਣ ਵਾਲੇ ਬੱਚੇ ਬਹੁਤ ਹੁਸ਼ਿਆਰ ਚਾਹੀਦੇ ਹਨ। ਜੇਕਰ ਕੋਈ ਸੰਸ਼ੇ ਉੱਠਦਾ ਹੈ ਤਾਂ ਵੱਡਿਆਂ ਤੋਂ ਪੁੱਛਣਾ ਚਾਹੀਦਾ ਹੈ। ਉੱਤਰ ਨਹੀਂ ਮਿਲਦਾ ਤੇ ਬਾਪ ਤੋਂ ਵੀ ਪੁੱਛ ਸਕਦੇ ਹੋ।

ਗੀਤ:-
ਪ੍ਰੀਤਮ ਆਣ ਮਿਲੋ...

ਓਮ ਸ਼ਾਂਤੀ
ਗੀਤ ਤੇ ਬੱਚਿਆਂ ਨੇ ਬਹੁਤ ਵਾਰ ਸੁਣੇ ਹਨ, ਦੁੱਖ ਵਿੱਚ ਭਗਵਾਨ ਨੂੰ ਸਭ ਬੁਲਾਉਂਦੇ ਹਨ। ਤੁਹਾਡੇ ਕੋਲ ਤਾਂ ਉਹ ਬੈਠੇ ਹਨ। ਤੁਹਾਨੂੰ ਸਭ ਦੁੱਖਾਂ ਤੋਂ ਲੀਬ੍ਰੇਟ ਕਰ ਰਹੇ ਹਨ। ਤੁਸੀਂ ਜਾਣਦੇ ਹੋ ਬਰੋਬਰ ਦੁਖਧਾਮ ਤੋਂ ਸੁਖਧਾਮ ਲੈ ਜਾਣ ਵਾਲਾ ਸੁਖਧਾਮ ਦਾ ਮਾਲਿਕ ਦੱਸ ਰਹੇ ਹਨ। ਉਹ ਆਇਆ ਹੋਇਆ ਹੈ, ਤੁਹਾਡੇ ਸਮੁਖ ਬੈਠਿਆ ਹੋਇਆ ਹੈ ਅਤੇ ਰਾਜਯੋਗ ਸਿਖਾ ਰਿਹਾ ਹੈ। ਇਹ ਕਿਸੇ ਮਨੁੱਖ ਦਾ ਕੰਮ ਨਹੀਂ। ਤੁਸੀਂ ਕਹੋਗੇ ਪਰਮਪਿਤਾ ਪਰਮਾਤਮਾ ਨੇ ਸਾਨੂੰ ਮਨੁੱਖ ਤੋਂ ਦੇਵਤਾ ਬਣਾਉਣ ਦੇ ਲਈ ਰਾਜਯੋਗ ਸਿਖਾਇਆ ਹੈ। ਮਨੁੱਖ, ਮਨੁੱਖ ਨੂੰ ਦੇਵਤਾ ਨਹੀਂ ਬਣਾ ਸਕਦੇ। ਮਨੁੱਖ ਤੋਂ ਦੇਵਤਾ ਕੀਏ ਕਰਤ ਨਾ ਲਾਗੀ ਵਾਰ… ਇਹ ਕਿਸਦੀ ਮਹਿਮਾ ਹੈ? ਬਾਬਾ ਦੀ। ਬਰੋਬਰ ਦੇਵਤੇ ਤੇ ਸਤਿਯੁਗ ਵਿੱਚ ਹੁੰਦੇ ਹਨ। ਇਸ ਸਮੇਂ ਦੇਵਤੇ ਹੁੰਦੇ ਹੀ ਨਹੀਂ। ਤਾਂ ਜਰੂਰ ਸਵਰਗ ਦੀ ਸਥਾਪਨਾ ਕਰਨ ਵਾਲਾ ਹੀ ਮਨੁੱਖ ਨੂੰ ਦੇਵਤਾ ਬਣਾਏਗਾ। ਪਰਮਪਿਤਾ ਪਰਮਾਤਮਾ ਜਿਸਨੂੰ ਸ਼ਿਵ ਵੀ ਕਹਿੰਦੇ ਹਨ, ਉਹਨਾਂ ਨੂੰ ਇੱਥੇ ਆਉਣਾ ਪਵੇ ਪਤਿਤਾਂ ਨੂੰ ਪਾਵਨ ਬਣਾਉਣ। ਹੁਣ ਉਹ ਆਉਣ ਕਿਵੇਂ? ਪਤਿਤ ਦੁਨੀਆਂ ਵਿੱਚ ਸ਼੍ਰੀਕ੍ਰਿਸ਼ਨ ਦਾ ਵੀ ਤਨ ਮਿਲ ਨਾ ਸਕੇ। ਮਨੁੱਖ ਤਾਂ ਮੂੰਝੇ ਹੋਏ ਹਨ। ਹੁਣ ਤੁਸੀਂ ਬੱਚੇ ਸਮੁੱਖ ਸੁਨ ਰਹੇ ਹੋ। ਤੁਸੀਂ ਇਸ ਦੁਨੀਆਂ ਦੀ ਹਿਸਟ੍ਰੀ - ਜੋਗ੍ਰਾਫੀ ਨੂੰ ਜਾਣਦੇ ਹੋ। ਹਿਸਟ੍ਰੀ ਦੇ ਨਾਲ ਜੋਗ੍ਰਾਫੀ ਜਰੂਰ ਹੁੰਦੀ ਹੈ। ਹਿਸਟ੍ਰੀ - ਜੋਗ੍ਰਾਫੀ ਹੁੰਦੀ ਹੈ ਮਨੁੱਖ ਸ਼੍ਰਿਸਟੀ ਵਿੱਚ। ਬ੍ਰਹਮਾ - ਵਿਸ਼ਨੂੰ - ਸ਼ੰਕਰ ਦੀ, ਸੂਕ੍ਸ਼੍ਮਵਤਨ ਦੀ ਕਦੀ ਹਿਸਟ੍ਰੀ - ਜੋਗ੍ਰਾਫੀ ਨਹੀਂ ਕਹਾਂਗੇ। ਉਹ ਹੈ ਸੂਕ੍ਸ਼੍ਮਵਤਨ। ਉੱਥੇ ਹੈ ਹੀ ਮੂਵੀ। ਟਾਕੀ ਤਾਂ ਇੱਥੇ ਹੈ। ਹੁਣ ਬਾਬਾ ਤੁਸੀਂ ਬੱਚਿਆਂ ਨੂੰ ਸਾਰੀ ਦੁਨੀਆਂ ਦੀ ਹਿਸਟ੍ਰੀ - ਜੋਗ੍ਰਾਫੀ ਅਤੇ ਮੁਲਵਤਨ ਦਾ ਸਮਾਚਾਰ, ਜਿਸਨੂੰ ਤਿੰਨ ਲੋਕ ਕਹਿੰਦੇ ਹਨ ਸਭ ਸੁਣਾਉਂਦੇ ਹਨ। ਹੁਣ ਤੁਸੀਂ ਬ੍ਰਾਹਮਣਾਂ ਦਾ ਨਵਾਂ ਝਾੜ ਲਗਿਆ ਹੈ। ਇਸਨੂੰ ਝਾੜ ਕਿਹਾ ਜਾਂਦਾ ਹੈ। ਦੂਸਰੇ ਜੋ ਮੱਠ - ਪੰਥ ਹਨ ਉਹਨਾਂ ਨੂੰ ਝਾੜ ਨਹੀਂ ਕਹਾਂਗੇ। ਭਾਵੇਂ ਕ੍ਰਿਸ਼ਚਨ ਲੋਕ ਹਨ ਉਹ ਜਾਣਦੇ ਹਨ ਕਿ ਕ੍ਰਿਸ਼ਚਨ ਟ੍ਰੀ ਵੱਖ ਹੈ ਪਰ ਉਹਨਾਂ ਨੂੰ ਇਹ ਪਤਾ ਨਹੀਂ ਹੈ ਕਿ ਸਭ ਟਾਲ - ਟਾਲੀਆਂ ਇਸ ਵੱਡੇ ਝਾੜ ਤੋਂ ਨਿਕਲੀਆਂ ਹੋਈਆਂ ਹਨ। ਸਮਝਾਉਣਾ ਚਾਹੀਦਾ ਹੈ ਮਨੁੱਖ ਸ਼੍ਰਿਸਟੀ ਕਿਵੇਂ ਪੈਦਾ ਹੋਵੇਗੀ। ਮਾਤ - ਪਿਤਾ ਫਿਰ ਬਾਲਕ… ਉਹ ਵੀ ਸਭ ਇਕੱਠੇ ਤਾਂ ਨਹੀਂ ਨਿਕਲਣਗੇ। ਦੋ ਤੋਂ ਚਾਰ, ਪੰਜ ਪੱਤੇ ਹੁੰਦੇ ਹਨ ਫਿਰ ਕਿਸੇ ਨੂੰ ਤਾਂ ਚਿੜੀਆਂ ਵੀ ਖਾ ਜਾਂਦੀਆਂ ਹਨ। ਇੱਥੇ ਵੀ ਚਿੜੀਆਂ ਖਾ ਜਾਂਦੀਆਂ ਹਨ। ਇਹ ਬਹੁਤ ਛੋਟਾ ਝਾੜ ਹੈ। ਹੌਲੀ - ਹੋਲੀ ਵ੍ਰਿਧੀ ਨੂੰ ਪਾਏਗਾ, ਜਿਵੇਂ ਪਹਿਲੇ ਪਾਇਆ ਹੈ। ਤੁਹਾਨੂੰ ਬੱਚਿਆਂ ਨੂੰ ਹੁਣ ਕਿੰਨੀ ਨਾਲੇਜ ਹੈ। ਤੁਸੀਂ ਤ੍ਰਿਕਾਲਦ੍ਰਸ਼ੀ ਹੋ ਤਿੰਨਾਂ ਕਾਲਾਂ ਨੂੰ ਜਾਨਣ ਵਾਲੇ ਹੋ, ਤ੍ਰਿਲੋਕੀਨਾਥ ਹੋ ਮਤਲਬ ਤਿੰਨੇ ਕਾਲਾਂ ਨੂੰ ਜਾਨਣ ਵਾਲੇ ਹੋ। ਲਕਸ਼ਮੀ - ਨਾਰਾਇਣ ਨੂੰ ਤ੍ਰਿਲੋਕੀਨਾਥ, ਤ੍ਰਿਕਾਲਦਰਸ਼ੀ ਨਹੀਂ ਕਹਾਂਗੇ। ਮਨੁੱਖ ਫਿਰ ਸ਼੍ਰੀਕ੍ਰਿਸ਼ਨ ਨੂੰ ਤ੍ਰਿਲੋਕੀਨਾਥ ਕਹਿੰਦੇ ਹਨ। ਜੋ ਸਰਵਿਸ ਕਰਨਗੇ ਉਹਨਾਂ ਦੀ ਪ੍ਰਜਾ ਬਣੇਗੀ। ਆਪਣਾ ਵਾਰਿਸ ਵੀ ਬਣਾਉਣਾ ਹੈ, ਪ੍ਰਜਾ ਵੀ ਬਣਾਉਣੀ ਹੈ। ਤਾਂ ਇਹ ਬੁੱਧੀ ਵਿੱਚ ਹੋਣਾ ਚਾਹੀਦਾ - ਅਸੀਂ ਤ੍ਰਿਲੋਕੀਨਾਥ ਹਾਂ। ਇਹ ਗੱਲਾਂ ਬੜੀਆਂ ਵੰਡਰਫੁੱਲ ਹਨ। ਬੱਚੇ ਪੂਰੀ ਤਰ੍ਹਾਂ ਸਮਝਾ ਨਹੀਂ ਸਕਦੇ ਤਾਂ ਕੰਸਟ੍ਰਕਸ਼ਨ ਦੇ ਬਦਲੇ ਡਿਸਟ੍ਰਕ੍ਸ਼ਨ ਕਰ ਲੈਂਦੇ ਹਨ। ਨਿਕਲੇ ਹੋਏ ਪੱਤਿਆਂ ਨੂੰ ਵੀ ਮੁਰਝਾ ਦਿੰਦੇ ਹਨ। (ਸੰਸ਼ੇਬੁੱਧੀ ਬਣਾ ਦਿੰਦੇ ਹਨ) ਫਿਰ ਪੜ੍ਹਾਈ ਵੀ ਛੱਡ ਦਿੰਦੇ ਹਨ। ਅਸੀਂ ਕਹਾਂਗੇ ਕਲਪ ਪਹਿਲੇ ਵੀ ਇਵੇਂ ਹੋਇਆ ਸੀ, ਬੀਤੀ ਸੋ ਬੀਤੀ ਦੇਖੋ। ਹੁਣ ਤੁਸੀਂ ਬੱਚੇ ਸਾਰੀ ਸ਼੍ਰਿਸਟੀ ਦੇ ਆਦਿ - ਮੱਧ - ਅੰਤ ਨੂੰ ਜਾਣ ਗਏ ਹੋ, ਹਿਸਟ੍ਰੀ ਅਤੇ ਜੋਗ੍ਰਾਫੀ ਨੂੰ ਜਾਣਦੇ ਹੋ। ਬਾਕੀ ਮਨੁੱਖ ਗੱਲਾਂ ਤੇ ਬਹੁਤ ਬਣਾਉਂਦੇ ਹਨ ਨਾ, ਕੀ - ਕੀ ਲਿਖਦੇ ਹਨ, ਕਿਵੇਂ ਨਾਟਕ ਬਣਾਉਂਦੇ ਹਨ!

ਭਾਰਤ ਵਿੱਚ ਬਹੁਤਿਆਂ ਨੂੰ ਅਵਤਾਰ ਮੰਨਦੇ ਹਨ। ਭਾਰਤ ਨੇ ਹੀ ਆਪਣਾ ਬੇੜਾ ਗਰਕ ਕੀਤਾ ਹੈ। ਹੁਣ ਤੁਸੀਂ ਬੱਚੇ ਖਾਸ ਭਾਰਤ ਨੂੰ, ਆਮ ਦੁਨੀਆ ਨੂੰ ਸੇਲਵੇਜ਼ ਕਰਦੇ ਹੋ। ਇਹ ਦੁਨੀਆਂ ਦਾ ਚੱਕਰ ਫਿਰਦਾ ਹੈ, ਅਸੀਂ ਉਪਰ ਹੋਵਾਂਗੇ ਤਾਂ ਨਰਕ ਥਲੇ ਹੋਵੇਗਾ। ਜਿਵੇਂ ਸੂਰਜ ਉਤਰਦਾ ਹੈ ਤਾਂ ਕਹਿਣਗੇ ਸਮੁੰਦਰ ਦੇ ਥੱਲੇ ਜਾਂਦਾ ਹੈ। ਪਰ ਜਾਂਦਾ ਥੋੜ੍ਹੇਹੀ ਹੈ। ਸਮਝਦੇ ਹਨ ਦਵਾਰਿਕਾ ਆਦਿ ਡੁੱਬ ਗਈ। ਮਨੁੱਖਾਂ ਦੀ ਬੁੱਧੀ ਵੀ ਵੰਡਰਫੁੱਲ ਹੈ ਨਾ। ਹੁਣ ਤੁਸੀਂ ਕਿੰਨੇ ਉੱਚ ਬਣਦੇ ਹੋ। ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ। ਦੁੱਖ ਦੇ ਸਮੇਂ ਤੁਹਾਨੂੰ ਲਾਟਰੀ ਮਿਲ ਰਹੀ ਹੈ। ਦੇਵਤਿਆਂ ਨੂੰ ਤਾਂ ਮਿਲੀ ਹੋਈ ਹੈ। ਇੱਥੇ ਤੁਹਾਨੂੰ ਦੁੱਖ ਤੋਂ ਫਿਰ ਅਥਾਹ ਸੁਖ ਮਿਲਦੇ ਹਨ। ਕਿੰਨੀ ਖੁਸ਼ੀ ਹੁੰਦੀ ਹੈ, ਭਵਿੱਖ 21 ਜਨਮਾਂ ਲਈ ਅਸੀਂ ਸਵਰਗ ਦੇ ਮਾਲਿਕ ਬਣਾਂਗੇ।

ਮਨੁੱਖ ਕਹਿੰਦੇ ਹਨ ਗੀਤਾ ਦਾ ਗਿਆਨ ਤੇ ਸਤਿਸੰਗ ਹੈ। ਕਿੰਨੇ ਸਤਿਸੰਗ ਸਾਈਂ ਬਾਬਾ ਆਦਿ ਦੇ ਹੈ। ਬਹੁਤ ਦੁਕਾਨਦਾਰੀ ਹੈ। ਇਹ ਤਾਂ ਇੱਕ ਹੀ ਹੱਟੀ ਹੈ ਬ੍ਰਹਮਾਕੁਮਾਰੀਆਂ ਦੀ। ਜਗਤ ਅੰਬਾ ਹੈ ਬ੍ਰਹਮਾ ਦੀ ਮੁਖ ਵੰਸ਼ਾਵਲੀ। ਸਰਸਵਤੀ ਬ੍ਰਹਮਾ ਦੀ ਬੇਟੀ ਮਸ਼ਹੂਰ ਹੈ। ਤੁਸੀਂ ਜਾਣਦੇ ਹੋ ਮਾਤ - ਪਿਤਾ ਕੋਲੋਂ ਸਾਨੂੰ ਸੁਖ ਘਨ੍ਹੇਰੇ ਮਿਲੇ ਸੀ। ਹੁਣ ਉਹ ਮਾਤ - ਪਿਤਾ ਮਿਲਿਆ ਹੋਇਆ ਹੈ। ਬਹੁਤ ਸੁਖ ਘਨ੍ਹੇਰੇ ਦੇ ਰਹੇ ਹੈ। ਅੱਛਾ, ਮਾਤ - ਪਿਤਾ ਨੂੰ ਜਨਮ ਦੇਣ ਵਾਲਾ ਕੌਣ? ਸ਼ਿਵਬਾਬਾ। ਸਾਨੂੰ ਰਤਨ ਸ਼ਿਵਬਾਬਾ ਕੋਲੋਂ ਮਿਲਦੇ ਹਨ। ਤੁਸੀਂ ਹੋ ਗਏ ਪੋਤਰੇ। ਅਸੀਂ ਹੁਣ ਸੁਖ ਘਨੇਰੇ ਉਸ ਬੇਹੱਦ ਦੇ ਬਾਪ ਕੋਲੋਂ, ਬ੍ਰਹਮਾ ਸਰਸਵਤੀ, ਮਾਤ - ਪਿਤਾ ਦਵਾਰਾ ਲੈ ਰਹੇ ਹਾਂ। ਦੇਣ ਵਾਲਾ ਉਹ ਹੈ। ਕਿੰਨੀ ਸਹਿਜ ਗੱਲ ਹੈ। ਫਿਰ ਸਮਝਾਉਣਾ ਹੈ ਅਸੀਂ ਇਸ ਭਾਰਤ ਨੂੰ ਸਵਰਗ ਬਣਾਉਂਦੇ ਹਾਂ। ਫਿਰ ਸੁਖ ਘਨ੍ਹੇਰੇ ਜਾਕੇ ਪਾਵਾਂਗੇ। ਅਸੀਂ ਭਾਰਤ ਦੇ ਸੇਵਕ ਠਹਿਰੇ। ਤਨ, ਮਨ, ਧਨ ਨਾਲ ਅਸੀਂ ਸੇਵਾ ਕਰਦੇ ਹਾਂ। ਗਾਂਧੀ ਨੂੰ ਵੀ ਮੱਦਦ ਕਰਦੇ ਸੀ ਨਾ। ਤੁਸੀਂ ਸਮਝਾ ਸਕਦੇ ਹੋ ਯਾਦਵ, ਕੌਰਵ, ਪਾਂਡਵ ਕੀ ਕਰਦੇ ਸਨ? ਪਾਂਡਵਾਂ ਦੇ ਵਲ ਤੇ ਹੈ ਪਰਮਪਿਤਾ ਪਰਮਾਤਮਾ। ਪਾਂਡਵ ਹਨ ਵਿਨਾਸ਼ ਕਾਲੇ ਪ੍ਰੀਤ ਬੁੱਧੀ, ਕੌਰ। ਅਤੇ ਯਾਦਵ ਹਨ ਵਿਨਾਸ਼ਕਾਲੇ ਵਪ੍ਰੀਤ ਬੁੱਧੀ। ਜੋ ਪਰਮਪਿਤਾ ਪਰਮਾਤਮਾ ਨੂੰ ਮੰਨਦੇ ਹੀ ਨਹੀਂ। ਠੀਕਰ- ਭੀਤਰ ਵਿੱਚ ਠੋਕ ਦਿੰਦੇ ਹਨ। ਤੁਹਾਡੀ ਉਹਨਾਂ ਦੇ ਸਿਵਾਏ ਹੋਰ ਕਿਸੇ ਦੇ ਨਾਲ ਪ੍ਰੀਤ ਨਹੀਂ ਹੈ। ਤਾਂ ਬਹੁਤ ਹਰਸ਼ਿਤ ਰਹਿਣਾ ਚਾਹੀਦਾ ਹੈ। ਨਾਖ਼ੁਨ ਤੋਂ ਲੈਕੇ ਚੋਟੀ ਤੱਕ ਖੁਸ਼ੀ ਰਹਿਣੀ ਚਾਹੀਦੀ ਹੈ। ਬੱਚੇ ਤਾਂ ਬਹੁਤ ਹਨ ਨਾ। ਤੁਸੀਂ ਮਾਤ -ਪਿਤਾ ਦਵਾਰਾ ਸੁਣਦੇ ਹੋ ਤਾਂ ਤੁਹਾਨੂੰ ਖੁਸ਼ੀ ਹੁੰਦੀ ਹੈ। ਸਾਰੀ ਸ਼੍ਰਿਸਟੀ ਵਿੱਚ ਸਾਡੇ ਵਰਗਾ ਸੋਭਾਗਸ਼ਾਲੀ ਕੋਈ ਹੋ ਨਹੀਂ ਸਕਦਾ। ਸਾਡੇ ਵਿੱਚ ਵੀ ਕਈ ਪਦਮਾਪਦਮ ਭਾਗਸ਼ਾਲੀ, ਕੋਈ ਸੋਭਾਗਸ਼ਾਲੀ, ਕੋਈ ਭਾਗਸ਼ਾਲੀ ਅਤੇ ਕਈ ਦੁਰਭਾਗਸ਼ਾਲੀ ਵੀ ਹਨ। ਜੋ ਆਸ਼ਚਾਰਯਵਤ ਭਗੰਤੀ ਹੋ ਜਾਂਦੇ ਹਨ ਉਹਨਾਂ ਨੂੰ ਕਹਾਂਗੇ ਮਹਾਨ ਦੁਰਭਾਗਸ਼ਾਲੀ। ਕਿਸੇ ਨਾ ਕਿਸੇ ਕਾਰਣ ਨਾਲ ਬਾਪ ਨੂੰ ਫਾਰਗਤੀ ਦੇ ਦਿੰਦੇ ਹਨ। ਬਾਪ ਤੇ ਬਹੁਤ ਮਿੱਠਾ ਹੈ। ਸਮਝਦੇ ਹਨ ਸਿੱਖਿਆ ਦੇਵਾਂ ਤਾਂ ਕੀਤੇ ਫਾਰਗਤੀ ਨਾ ਦੇ ਦੇਣ। ਸਮਝਾਉਂਦੇ ਹਨ ਤੁਸੀਂ ਵਿਕਾਰ ਵਿੱਚ ਜਾਕੇ ਕੁਲ ਦਾ ਨਾਮ ਬਦਨਾਮ ਕਰਦੇ ਹੋ। ਜੇਕਰ ਨਾਮ ਬਦਨਾਮ ਕਰੋਂਗੇ ਤਾਂ ਬਹੁਤ ਸਜਾਵਾਂ ਖਾਣੀਆਂ ਪੈਣਗੀਆਂ। ਉਸਨੂੰ ਕਿਹਾ ਜਾਏਗਾ ਸਤਿਗੁਰੂ ਦਾ ਨਿੰਦਕ …ਉਹਨਾਂ ਨੇ ਫਿਰ ਆਪਣੇ ਲੌਕਿਕ ਗੁਰੂ ਦੇ ਲਈ ਸਮਝ ਲਿਆ ਹੈ। ਅਬਲਾਵਾਂ ਨੂੰ ਪੁਰਸ਼ ਵੀ ਡਰਾਉਂਦੇ ਹਨ। ਅਮਰਨਾਥ ਬਾਬਾ ਹੁਣ ਤੁਹਾਨੂੰ ਅਮਰਕਥਾ ਸੁਣਾ ਰਹੇ ਹਨ। ਬਾਬਾ ਕਹਿੰਦੇ ਹਨ ਮੈਂ ਤਾਂ ਟੀਚਰ, ਸਰਵੈਂਟ ਹਾਂ ਨਾ। ਟੀਚਰ ਦੇ ਪੈਰ ਧੋਕੇ ਪੀਂਦੇ ਹੋ ਕੀ? ਬੱਚੇ ਜੋ ਮਾਲਿਕ ਬਣਨ ਵਾਲੇ ਹਨ, ਕੀ ਮੈਂ ਉਹਨਾਂ ਕੋਲੋਂ ਪੈਰ ਧੁਆਵਾਂ? ਨਹੀਂ। ਗਾਇਆ ਵੀ ਜਾਂਦਾ ਹੈ ਨਿਰਾਕਾਰ, ਨਿਰਹੰਕਾਰੀ। ਇਹ ਵੀ (ਬ੍ਰਹਮਾ ਵੀ) ਉਹਨਾਂ ਦੇ ਸੰਗ ਵਿੱਚ ਨਿਰਹੰਕਾਰੀ ਬਣ ਗਿਆ ਹੈ।

ਅਬਲਾਵਾਂ ਤੇ ਅਤਿਆਚਾਰ ਵੀ ਗਾਇਆ ਹੋਇਆ ਹੈ। ਕਲਪ ਪਹਿਲੇ ਵੀ ਅਤਿਆਚਾਰ ਹੋਏ ਸੀ। ਰਕਤ ਦੀ ਨਦੀਆਂ ਵਗਣਗੀਆਂ, ਪਾਪ ਦਾ ਘੜਾ ਭਰੇਗਾ। ਹੁਣ ਤੁਸੀਂ ਯੋਗਬਲ ਨਾਲ ਬੇਹੱਦ ਦੀ ਬਾਦਸ਼ਾਹੀ ਲੈਂਦੇ ਹੋ। ਤੁਸੀਂ ਜਾਣਦੇ ਹੋ ਅਸੀਂ ਬਾਪ ਕੋਲੋਂ ਅਟਲ - ਅਖੰਡ ਬਾਦਸ਼ਾਹੀ ਲੈਂਦੇ ਹਾਂ। ਅਸੀਂ ਤਾਂ ਸੂਰਜਵੰਸ਼ੀ ਬਣਾਂਗੇ। ਹਾਂ, ਇਸ ਵਿੱਚ ਹਿੰਮਤ ਵੀ ਚਾਹੀਦੀ ਹੈ। ਆਪਣਾ ਮੂੰਹ ਦੇਖਦੇ ਰਹੋ - ਸਾਡੇ ਵਿੱਚ ਕੋਈ ਵਿਕਾਰ ਤੇ ਨਹੀਂ ਹੈ। ਕੋਈ ਵੀ ਗੱਲ ਨਹੀਂ ਸਮਝੋ ਤਾਂ ਵੱਡਿਆਂ ਕੋਲੋਂ ਪੁੱਛੋ, ਆਪਣਾ ਸੰਸ਼ੇ ਮਿਟਾਓ। ਜੇਕਰ ਬ੍ਰਾਹਮਣੀ ਸੰਸ਼ੇ ਮਿਟਾ ਨਹੀਂ ਸਕਦੀ ਤਾਂ ਫਿਰ ਬਾਬਾ ਕੋਲੋਂ ਪੁੱਛੋ। ਹੁਣ ਤਾਂ ਤੁਸੀਂ ਬੱਚਿਆਂ ਨੂੰ ਬਹੁਤ ਕੁਝ ਗੱਲਾਂ ਸਮਝਣ ਦੀਆਂ ਹਨ। ਜਿੱਥੇ ਤੱਕ ਜਿਓਗੇ ਬਾਬਾ ਸਮਝਾਉਂਦੇ ਰਹਿਣਗੇ। ਬੋਲੋ, ਹੁਣ ਤਾਂ ਅਸੀਂ ਪੜ੍ਹ ਰਹੇ ਹਾਂ, ਬਾਬਾ ਕੋਲੋਂ ਅਸੀਂ ਪੁੱਛਾਂਗੇ ਜਾਂ ਤਾਂ ਬੋਲੋ ਇਹ ਗੱਲਾਂ ਹੁਣ ਤੱਕ ਬਾਬਾ ਨੇ ਸਮਝਾਈਆਂ ਨਹੀਂ ਹਨ। ਅੱਗੇ ਚਲਕੇ ਸਮਝਾਉਣਗੇ, ਫਿਰ ਪੁੱਛਣਾ। ਬਹੁਤ ਪੁਆਇੰਟਸ ਨਿਕਲਦੀਆਂ ਰਹਿੰਦੀਆਂ ਹਨ। ਕੋਈ ਕਹਿਣਗੇ ਲੜਾਈ ਦਾ ਕੀ ਹੋਵੇਗਾ? ਬਾਬਾ ਤ੍ਰਿਕਾਲਦਰਸ਼ੀ ਹਨ ਸਮਝਾ ਸਕਦੇ ਹਨ, ਪਰ ਹਾਲੇ ਤਾਂ ਬਾਬਾ ਨੇ ਦੱਸਿਆ ਨਹੀਂ ਹੈ। ਅਰਜ਼ੀ ਸਾਡੀ ਮਰਜ਼ੀ ਉਹਨਾਂ ਦੀ। ਆਪਣੇ ਨੂੰ ਛੁਡਾ ਲੈਣਾ ਚਾਹੀਦਾ ਹੈ।

ਗਾਰਡਨ ਵਿੱਚ ਬਾਬਾ ਨੇ ਬੱਚਿਆਂ ਕੋਲੋਂ ਪ੍ਰਸ਼ਨ ਪੁੱਛਿਆ ਕਿ ਬਾਬਾ ਹੈ ਗਿਆਨ ਦਾ ਸਾਗਰ ਤਾਂ ਜਰੂਰ ਉਹ ਗਿਆਨ ਡਾਂਸ ਕਰਦਾ ਹੋਵੇਗਾ। ਅੱਛਾ, ਜਦੋਂਕਿ ਭਗਤੀ ਮਾਰਗ ਵਿੱਚ ਸ਼ਿਵਬਾਬਾ ਸਭਦੀ ਮਨੋਂਕਾਮਨਾਵਾਂ ਪੂਰੀ ਕਰਨ ਦਾ ਪਾਰ੍ਟ ਵਜਾਉਂਦੇ ਹਨ ਤਾਂ ਉਸ ਸਮੇਂ ਉਹਨਾਂ ਨੂੰ ਇਹ ਸੰਕਲਪ ਹੋਵੇਗਾ ਕਿ ਸਾਨੂੰ ਭਾਰਤ ਵਿੱਚ ਸੰਗਮ ਤੇ ਜਾਕੇ ਬੱਚਿਆਂ ਨੂੰ ਇਹ ਰਾਜਯੋਗ ਸਿਖਾਉਂਣਾ ਹੈ? ਸਵਰਗ ਦੇ ਮਾਲਿਕ ਬਣਾਉਣਾ ਹੈ? ਇਹ ਸੰਕਲਪ ਉੱਠੇਗਾ ਜਾਂ ਜਦੋਂ ਆਉਣ ਦਾ ਸਮਾਂ ਹੋਵੇਗਾ ਉਦੋਂ ਸੰਕਲਪ ਉੱਠੇਗਾ?

ਵਿਚਾਰ ਹੈ ਇਹ ਸੰਕਲਪ ਨਹੀਂ ਹੋਵੇਗਾ। ਭਾਵੇਂ ਉਸ ਵਿੱਚ ਗਿਆਨ ਮਰਜ ਹੈ ਪਰ ਇਮਰਜ਼ ਉਦੋਂ ਹੁੰਦਾ ਹੈ ਜਦੋਂ ਆਉਣ ਦਾ ਸਮਾਂ ਹੁੰਦਾ ਹੈ। ਇਵੇਂ ਤਾਂ ਸਾਡੇ ਵਿੱਚ ਵੀ 84 ਜਨਮਾਂ ਦਾ ਪਾਰ੍ਟ ਮਰਜ ਹੈ ਨਾ। ਗਾਇਆ ਵੀ ਜਾਂਦਾ ਹੈ ਭਗਵਾਨ ਨੂੰ ਨਵੀਂ ਸ਼ਿਸ਼ਟੀ ਰਚਨ ਦਾ ਸੰਕਲਪ ਉਠਿਆ, ਸੋ ਤਾਂ ਜਦੋਂ ਸਮਾਂ ਹੋਵੇਗਾ ਉਦੋਂ ਸੰਕਲਪ ਚੱਲੇਗਾ। ਉਹ ਵੀ ਡਰਾਮੇ ਵਿੱਚ ਬੰਧਾਏਮਾਨ ਹੈ। ਇਹ ਬਹੁਤ ਗੁਹੇ ਗੱਲਾਂ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਰਾਤਰੀ -ਕਲਾਸ 13-1-69

ਬੱਚੇ ਜਦੋਂ ਇੱਥੇ ਆਕੇ ਬੈਠਦੇ ਹਨ ਤਾਂ ਬਾਪ ਪੁੱਛਦੇ ਹਨ ਬੱਚੇ ਸ਼ਿਵਬਾਬਾ ਨੂੰ ਯਾਦ ਕਰਦੇ ਹੋ? ਫਿਰ ਵਿਸ਼ਵ ਦੀ ਬਾਦਸ਼ਾਹੀ ਨੂੰ ਯਾਦ ਕਰਦੇ ਹੋ? ਬੇਹੱਦ ਦੇ ਬਾਪ ਦਾ ਨਾਮ ਸ਼ਿਵ ਹੈ। ਫਿਰ ਭਾਸ਼ਾ ਦੇ ਕਾਰਣ ਵੱਖ - ਵੱਖ ਨਾਮ ਰੱਖ ਦਿੰਦੇ ਹਨ। ਜਿਵੇਂ ਬੰਬਈ ਵਿੱਚ ਬਬੂਲਨਾਥ ਕਹਿੰਦੇ ਹਨ ਕਿਉਂਕਿ ਉਹ ਕੰਡਿਆਂ ਨੂੰ ਫੁੱਲ ਬਣਾਉਂਦੇ ਹਨ। ਸਤਿਯੁਗ ਵਿੱਚ ਹੈ ਫੁੱਲ, ਇੱਥੇ ਸਭ ਹਨ ਕੰਡੇ। ਤਾਂ ਬਾਪ ਰੂਹਾਨੀ ਬੱਚਿਆਂ ਨੂੰ ਪੁੱਛਦੇ ਹਨ ਬੇਹੱਦ ਦੇ ਬਾਪ ਦੀ ਯਾਦ ਵਿੱਚ ਕਿੰਨਾ ਸਮਾਂ ਰਹਿੰਦੇ ਹੋ? ਉਹਨਾਂ ਦਾ ਨਾਮ ਹੈ ਸ਼ਿਵ, ਕਲਿਆਣਕਾਰੀ। ਤੁਸੀਂ ਜਿੰਨਾਂ ਯਾਦ ਕਰੋਂਗੇ ਓਨਾ ਜਨਮ - ਜਨਮਾਂਤਰ ਦੇ ਪਾਪ ਕਟ ਜਾਣਗੇ। ਸਤਿਯੁਗ ਵਿੱਚ ਪਾਪ ਹੁੰਦੇ ਹੀ ਨਹੀਂ। ਉਹ ਹੈ ਪੁੰਨ ਆਤਮਾਵਾਂ ਦੀ ਦੁਨੀਆਂ, ਇਹ ਹੈ ਪਾਪ ਆਤਮਾਵਾਂ ਦੀ ਦੁਨੀਆਂ। ਪਾਪ ਕਰਾਉਣ ਵਾਲੇ ਹਨ 5 ਵਿਕਾਰ। ਸਤਿਯੁਗ ਵਿੱਚ ਰਾਵਣ ਹੁੰਦਾ ਹੀ ਨਹੀਂ। ਇਹ ਹੈ ਸਾਰੀ ਦੁਨੀਆਂ ਦਾ ਦੁਸ਼ਮਣ। ਇਸ ਸਮੇਂ ਸਾਰੀ ਦੁਨੀਆਂ ਤੇ ਰਾਵਣ ਦਾ ਰਾਜ ਹੈ। ਸਭ ਦੁੱਖੀ, ਤਮੋਪ੍ਰਧਾਨ ਹਨ ਤਾਂ ਕਹਿੰਦੇ ਹਨ ਬੱਚੇ ਮਾਮੇਕਮ ਯਾਦ ਕਰੋ। ਇਹ ਗੀਤਾ ਦੇ ਅੱਖਰ ਹਨ। ਬਾਪ ਖੁਦ ਕਹਿੰਦੇ ਹਨ ਦੇਹ ਸਹਿਤ ਸਭ ਸੰਬੰਧ ਛੱਡ ਮਾਮੇਕਮ ਯਾਦ ਕਰੋ। ਪਹਿਲੇ - ਪਹਿਲੇ ਤੁਸੀਂ ਸੁਖ ਦੇ ਸੰਬੰਧ ਵਿੱਚ ਸੀ, ਫਿਰ ਰਾਵਣ ਦੇ ਬੰਧੰਨ ਵਿੱਚ ਆਏ ਹੋ। ਫਿਰ ਹੁਣ ਸੁਖ ਦੇ ਸੰਬੰਧ ਵਿੱਚ ਆਉਣਾ ਹੈ। ਆਪਣੇ ਨੂੰ ਆਤਮਾ ਸਮਝੋ ਅਤੇ ਬਾਪ ਨੂੰ ਯਾਦ ਯਾਦ ਕਰੋ- ਇਹ ਸਿੱਖਿਆ ਬਾਪ ਸੰਗਮਯੋਗ ਤੇ ਹੀ ਦਿੰਦੇ ਹਨ। ਬਾਪ ਖੁਦ ਕਹਿੰਦੇ ਹਨ ਮੈਂ ਪਰਮਧਾਮ ਦਾ ਰਹਿਵਾਸੀ ਹਾਂ, ਇਸ ਸ਼ਰੀਰ ਵਿੱਚ ਪ੍ਰਵੇਸ਼ ਕੀਤਾ ਹੈ। ਤੁਹਾਨੂੰ ਸਮਝਾਉਣ ਦੇ ਲਈ। ਬਾਪ ਕਹਿੰਦੇ ਹਨ ਪਵਿੱਤਰ ਬਣਨ ਬਿਗਰ ਤੁਸੀਂ ਮੇਰੇ ਕੋਲ ਆ ਨਹੀਂ ਸਕਦੇ ਹੋ। ਹੁਣ ਪਾਵਨ ਕਿਵੇਂ ਬਣੋਂਗੇ? ਸਿਰਫ਼ ਮੈਨੂੰ ਯਾਦ ਕਰੋ। ਭਗਤੀ ਮਾਰਗ ਵਿੱਚ ਵੀ ਸਿਰਫ਼ ਮੇਰੀ ਪੂਜਾ ਕਰਦੇ, ਉਹਨਾਂ ਨੂੰ ਅਵਿੱਭਚਾਰੀ ਪੂਜਾ ਕਿਹਾ ਜਾਂਦਾ ਹੈ। ਹੁਣ ਮੈਂ ਪਤਿਤ - ਪਾਵਨ ਹਾਂ। ਤਾਂ ਤੁਸੀਂ ਮੈਨੂੰ ਯਾਦ ਕਰੋ ਤਾਂ ਤੁਹਾਡੇ ਜਨਮ ਜਨਮਾਂਤਰ ਦੇ ਪਾਪ ਕੱਟ ਜਾਣਗੇ। 63 ਜਨਮਾਂ ਦੇ ਪਾਪ ਹਨ। ਸੰਨਿਆਸੀ ਕਦੀ ਰਾਜਯੋਗ ਸਿਖਾ ਨਹੀਂ ਸਕਦੇ, ਬਾਪ ਹੀ ਸਿਖਾਉਂਦੇ ਹਨ। ਅਸਲ ਵਿੱਚ ਇਹ ਸ਼ਾਸਤਰ, ਭਗਤੀ ਆਦਿ ਪ੍ਰਵ੍ਰਿਤੀ ਮਾਰਗ ਵਾਲਿਆਂ ਦੇ ਲਈ ਹੈ। ਸੰਨਿਆਸੀ ਤਾਂ ਜੰਗਲ ਵਿੱਚ ਜਾਕੇ ਬੈਠਦੇ ਹਨ ਅਤੇ ਬ੍ਰਹਮਾ ਨੂੰ ਯਾਦ ਕਰਦੇ ਹਨ। ਹੁਣ ਬਾਪ ਕਹਿੰਦੇ ਹਨ - ਸਰਵ ਦਾ ਸਦਗਤੀ ਦਾਤਾ ਮੈਂ ਹਾਂ ਇਸਲਈ ਮੈਨੂੰ ਯਾਦ ਕਰੋ ਤਾਂ ਤੁਸੀਂ ਇਹ (ਲਕਸ਼ਮੀ - ਨਾਰਾਇਣ) ਬਣੋਂਗੇ। ਏਮ - ਆਬਜੈਕਟ ਸਾਹਮਣੇ ਹੈ। ਜਿਨ੍ਹਾਂ ਪੜ੍ਹੋਗੇ ਪੜ੍ਹਾਓਗੇ ਓਨਾ ਹੀ ਉੱਚ ਪਦਵੀ ਦੈਵੀ ਰਾਜਧਾਨੀ ਵਿੱਚ ਪਾਓਗੇ। ਅਲਫ਼ ਹੈ ਇੱਕ ਬਾਪ। ਰਚਨਾ ਕੋਲੋਂ ਰਚਨਾ ਨੂੰ ਵਰਸਾ ਨਹੀਂ ਮਿਲਦਾ। ਇਹ ਹੈ ਬੇਹੱਦ ਦਾ ਬਾਪ ਜੋ ਬੇਹੱਦ ਦਾ ਵਰਸਾ ਦਿੰਦੇ ਹਨ। ਤੁਸੀਂ ਸਵਰਗ ਵਿੱਚ ਸਦਗਤੀ ਵਿੱਚ ਹੋਵੋਗੇ। ਬਾਕੀ ਸਭ ਆਤਮਾਵਾਂ ਵਾਪਿਸ ਘਰ ਚਲੀਆਂ ਜਾਣਗੀਆਂ। ਮੁਕਤੀ - ਜੀਵਨਮੁਕਤੀ, ਗਤੀ - ਸਦਗਤੀ ਅੱਖਰ ਹੀ ਹਨ ਸ਼ਾਤੀਧਾਮ, ਸੁਖਧਾਮ ਦੇ। ਬਾਪ ਦੀ ਯਾਦ ਬਿਗਰ ਘਰ ਜਾ ਨਹੀਂ ਸਕੋਂਗੇ। ਆਤਮਾ ਨੂੰ ਪਵਿੱਤਰ ਜਰੂਰ ਬਣਨਾ ਹੈ। ਏਥੇ ਸਭ ਹਨ ਨਾਸਤਿਕ। ਬਾਪ ਨੂੰ ਨਹੀਂ ਜਾਣਦੇ। ਤੁਸੀਂ ਹੁਣ ਆਸਤਿਕ ਬਣਦੇ ਹੋ। ਗਾਇਨ ਵੀ ਹੈ ਵਿਨਾਸ਼ ਕਾਲੇ ਵਿਪਰੀਤ ਬੁੱਧੀ ਵਿਨਾਸ਼ ਦਾ eਯੰਤੀ। ਹੁਣ ਵਿਨਾਸ਼ ਕਾਲ ਹੈ ਨਾ। ਚੱਕਰ ਜਰੂਰ ਫਿਰਨਾ ਹੈ। ਵਿਨਾਸ਼ ਕਾਲੇ ਜਿਨ੍ਹਾਂ ਦੀ ਪ੍ਰੀਤ ਬੁੱਧੀ ਹੈ ਉਹ ਹਨ ਵਿਜੇਯੰਤੀ। ਬਾਪ ਕਿੰਨਾ ਸਹਿਜ ਕਰ ਸੁਣਾਉਂਦੇ ਹਨ, ਪਰ ਮਾਇਆ - ਰਾਵਣ ਭੁਲਾ ਦਿੰਦੀ ਹੈ। ਹੁਣ ਇਸ ਪੁਰਾਣੀ ਦੁਨੀਆਂ ਦਾ ਅੰਤ ਹੈ। ਉਹ ਹੈ ਅਮਰਲੋਕ, ਉੱਥੇ ਕਾਲ ਹੁੰਦਾ ਨਹੀਂ। ਬਾਪ ਨੂੰ ਕਹਿੰਦੇ ਹਨ ਆਓ ਨਾਲ ਸਾਨੂੰ ਸਾਰਿਆਂ ਨੂੰ ਲੈ ਚੱਲੋ। ਤਾਂ ਕਾਲ ਠਹਿਰਿਆ ਨਾ। ਸਤਿਯੁਗ ਵਿੱਚ ਕਿੰਨਾ ਛੋਟਾ ਝਾੜ ਹੈ! ਹੁਣ ਬਹੁਤ ਵੱਡਾ ਝਾੜ ਹੈ।

ਬ੍ਰਹਮਾ ਅਤੇ ਵਿਸ਼ਨੂੰ ਦਾ ਆਕੁਪੇਸ਼ਨ ਕੀ ਹੈ? ਵਿਸ਼ਨੂੰ ਨੂੰ ਦੇਵਤਾ ਕਹਿੰਦੇ ਹਨ। ਬ੍ਰਹਮਾ ਨੂੰ ਤੇ ਕੋਈ ਜੇਵਰ ਆਦਿ ਹੈ ਨਹੀਂ। ਉੱਥੇ ਨਾ ਬ੍ਰਹਮਾ, ਨਾ ਵਿਸ਼ਨੂੰ, ਨਾ ਸ਼ੰਕਰ ਹੈ। ਪ੍ਰਜਾਪਿਤਾ ਬ੍ਰਹਮਾ ਤੇ ਇੱਥੇ ਹੈ। ਸੂਕ੍ਸ਼੍ਮਵਤਨ ਦਾ ਸਿਰਫ਼ ਸਾਕਸ਼ਾਤਕਾਰ ਹੁੰਦਾ ਹੈ। ਸਥੂਲ, ਸੂਕ੍ਸ਼੍ਮ ਮੂਲ ਹੈ ਨਾ! ਸੁੱਖਸ਼ਵਤਨ ਵਿੱਚ ਹੈ ਮੂਵੀ। ਇਹ ਸਮਝਣ ਦੀਆਂ ਗੱਲਾਂ ਹਨ। ਇਹ ਗੀਤਾ ਪਾਠਸ਼ਾਲਾ ਹੈ ਜਿੱਥੇ ਤੁਸੀਂ ਰਾਜਯੋਗ ਸਿੱਖਦੇ ਹੋ। ਸ਼ਿਵਬਾਬਾ ਪੜ੍ਹਾਉਂਦੇ ਹਨ ਤਾਂ ਜਰੂਰ ਸ਼ਿਵਬਾਬਾ ਹੀ ਯਾਦ ਆਏਗਾ ਨਾ। ਅੱਛਾ!

ਰੂਹਾਨੀ ਬੱਚਿਆਂ ਨੂੰ ਰੂਹਾਨੀ ਬਾਪਦਾਦਾ ਦਾ ਯਾਦ - ਪਿਆਰ ਗੁੱਡਨਾਇਟ। ਰੂਹਾਨੀ ਬੱਚਿਆਂ ਨੂੰ ਰੂਹਾਨੀ ਬਾਪ ਦੀ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਦੁੱਖ ਦੇ ਸਮੇਂ ਅਪਾਰ ਸੁੱਖਾਂ ਦੀ ਜੋ ਲਾਟਰੀ ਮਿਲੀ ਹੈ, ਇੱਕ ਬਾਪ ਨਾਲ ਸੱਚੀ ਪ੍ਰੀਤ ਹੋਈ ਹੈ, ਉਸਦਾ ਸਿਮਰਨ ਕਰ ਸਦਾ ਖੁਸ਼ੀ ਵਿੱਚ ਰਹਿਣਾ ਹੈ।

2. ਬਾਪ - ਦਾਦਾ ਸਮਾਨ ਨਿਰਾਕਾਰੀ ਅਤੇ ਨਿਰਹੰਕਾਰੀ ਬਣਨਾ ਹੈ। ਹਿੰਮਤ ਰੱਖ ਵਿਕਾਰਾਂ ਤੇ ਜਿੱਤ ਪਾਉਣੀ ਹੈ। ਯੋਗਬਲ ਨਾਲ ਬਾਦਸ਼ਾਹੀ ਲੈਣੀ ਹੈ।

ਵਰਦਾਨ:-
ਕਰਮ ਕਰਦੇ ਸ਼ਕਤੀਸ਼ਾਲੀ ਸਟੇਜ ਤੇ ਸਥਿਤ ਹੋ ਰੂਹਾਨੀ ਪਰਸਨੈਲਿਟੀ ਦਾ ਅਨੁਭਵ ਕਰਨ ਵਾਲੇ ਕਰਮਯੋਗੀ ਭਵ

ਤੁਸੀਂ ਬੱਚੇ ਸਿਰਫ ਕਰਮਕਰਤਾ ਨਹੀਂ ਹੋ ਪਰ ਯੋਗਯੁਕਤ ਹੋਕੇ ਕਰਮ ਕਰਨ ਵਾਲੇ ਕਰਮਯੋਗੀ ਹੋ। ਤਾਂ ਤੁਹਾਡੇ ਦਵਾਰਾ ਹਰ ਇੱਕ ਨੂੰ ਅਨੁਭਵ ਹੋਵੇ ਕਿ ਇਹ ਕੰਮ ਤੇ ਹੱਥ ਨਾਲ ਕਰ ਰਹੇ ਹਨ ਪਰ ਕੰਮ ਕਰਦੇ ਵੀ ਸ਼ਕਤੀਸ਼ਾਲੀ ਸਟੇਜ ਤੇ ਸਥਿਤ ਹਨ। ਭਾਵੇਂ ਸਾਧਾਰਨ ਤਰ੍ਹਾਂ ਚਲ ਰਹੇ ਹਨ, ਖੜੇ ਹਨ ਪਰ ਰੂਹਾਨੀ ਪਰਸਨੈਲਿਟੀ ਦਾ ਦੂਰ ਤੋਂ ਹੀ ਅਨੁਭਵ ਹੋਵੇ ਜਿਵੇਂ ਦੁਨਿਆਵੀ ਪਰਸਨੈਲਿਟੀ ਆਕਰਸ਼ਿਤ ਕਰਦੀ ਹੈ, ਇਵੇਂ ਆਪਣੀ ਰੂਹਾਨੀ ਪਰਸਨੈਲਿਟੀ, ਪਿਉਰਿਟੀ ਦੀ ਪਰਸਨੈਲਿਟੀ, ਗਿਆਨੀ ਅਤੇ ਯੋਗੀ ਤੂੰ ਆਤਮਾ ਦੀ ਪਰਸਨੈਲਿਟੀ ਖੁਦ ਆਕਰਸ਼ਿਤ ਕਰੇਗੀ।

ਸਲੋਗਨ:-
ਸਹੀ ਰਾਹ ਤੇ ਚੱਲਣ ਵਾਲੇ ਅਤੇ ਸਭਨੂੰ ਸਹੀ ਰਾਹ ਦਿਖਾਉਣ ਵਾਲੇ ਸੱਚੇ - ਸੱਚੇ ਲਾਇਟ ਹਾਊਸ ਹਨ।