23.01.23 Punjabi Morning Murli Om Shanti BapDada Madhuban
"ਮਿੱਠੇ ਬੱਚੇ :-
ਪਵਿੱਤਰਤਾ ਬਿਨਾਂ ਭਾਰਤ ਸਵਰਗ ਬਣ ਨਹੀਂ ਸਕਦਾ, ਤੁਹਾਨੂੰ ਸ਼੍ਰੀਮਤ ਹੈ ਘਰ ਗ੍ਰਹਿਸਤ ਵਿੱਚ ਰਹਿੰਦੇ
ਪਵਿੱਤਰ ਬਣੋ, ਦੋਵੇਂ ਪਾਸੇ ਤੋੜ੍ਹ ਨਿਭਾਓ"
ਪ੍ਰਸ਼ਨ:-
ਦੂਸਰੇ ਸਤਿਸੰਗਾ
ਅਤੇ ਆਸ਼ਰਮਾਂ ਵਿੱਚ ਕਿਹੜੀ ਰਸਮ ਬਿਲਕੁਲ ਨਿਆਰੀ ਹੈ?
ਉੱਤਰ:-
ਉਹਨਾਂ ਆਸ਼ਰਮਾਂ ਵਿੱਚ ਮਨੁੱਖ ਜਾਕੇ ਰਹਿੰਦੇ ਹਨ ਸਮਝਦੇ ਹਨ - ਸੰਗ ਚੰਗਾ ਹੈ, ਘਰ ਆਦਿ ਦਾ ਹੰਗਾਮਾ
ਨਹੀਂ ਹੈ। ਏਮ - ਆਬਜੈਕਟ ਕੁੱਝ ਨਹੀਂ। ਪਰ ਇੱਥੇ ਤਾਂ ਤੁਸੀਂ ਮਰਜੀਵਾ ਬਣਦੇ ਹੋ। ਤੁਹਾਨੂੰ ਘਰਬਾਰ
ਨਹੀਂ ਛੁਡਾਇਆ ਜਾਂਦਾ। ਘਰ ਵਿੱਚ ਰਹਿ ਤੁਹਾਨੂੰ ਗਿਆਨ ਅੰਮ੍ਰਿਤ ਪੀਣਾ ਹੈ, ਰੂਹਾਨੀ ਸੇਵਾ ਕਰਨੀ
ਹੈ। ਇਹ ਰਸਮ ਉਹਨਾਂ ਸਤਿਸੰਗਾਂ ਵਿੱਚ ਨਹੀਂ ਹੈ।
ਓਮ ਸ਼ਾਂਤੀ
ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਹਨ ਕਿਉਂਕਿ ਬੱਚੇ ਜਾਣਦੇ ਹਨ ਕਿ ਇੱਥੇ ਬਾਪ ਹੀ ਸਮਝਾਉਂਦੇ ਹਨ
ਇਸਲਈ ਘੜੀ - ਘੜੀ ਸ਼ਿਵ ਭਗਵਾਨੁਵਾਚ ਕਹਿਣਾ ਵੀ ਚੰਗਾ ਨਹੀਂ ਲੱਗਦਾ। ਉਹ ਗੀਤਾ ਸੁਣਾਉਣ ਵਾਲੇ ਕਹਿਣਗੇ
- ਕ੍ਰਿਸ਼ਨ ਭਗਵਾਨੁਵਾਚ। ਉਹ ਤਾਂ ਹੋ ਕੇ ਗਏ ਹਨ। ਕਹਿੰਦੇ ਹਨ ਸ਼੍ਰੀਕ੍ਰਿਸ਼ਨ ਨੇ ਗੀਤਾ ਸੁਣਾਈ ਸੀ,
ਰਾਜਯੋਗ ਸਿਖਾਇਆ ਸੀ। ਇੱਥੇ ਤੇ ਤੁਸੀਂ ਬੱਚੇ ਸਮਝਦੇ ਹੋ ਸ਼ਿਵਬਾਬਾ ਸਾਨੂੰ ਰਾਜਯੋਗ ਸਿਖਾ ਰਹੇ ਹਨ
ਹੋਰ ਕੋਈ ਸਤਿਸੰਗ ਨਹੀਂ ਜਿੱਥੇ ਰਾਜਯੋਗ ਸਿਖਾਉਂਦੇ ਹੋਣ। ਬਾਪ ਕਹਿੰਦੇ ਹਨ ਮੈਂ ਤੁਹਾਨੂੰ ਰਾਜਾਵਾਂ
ਦਾ ਰਾਜਾ ਬਣਾਉਂਦਾ ਹਾਂ। ਉਹ ਤਾਂ ਸਿਰਫ਼ ਕਹਿਣਗੇ ਭਗਵਨੁਵਾਚ ਮਨਮਨਾਭਵ। ਕਦੋਂ ਕਿਹਾ ਸੀ? ਤਾਂ
ਕਹਿੰਦੇ ਹਨ 5 ਹਜ਼ਾਰ ਵਰ੍ਹੇ ਪਹਿਲੇ ਅਤੇ ਕੋਈ ਕਹਿੰਦੇ ਹਨ ਕ੍ਰਾਇਸਟ ਤੋਂ 3 ਹਜ਼ਾਰ ਵਰ੍ਹੇ ਪਹਿਲੇ। 2
ਹਜ਼ਾਰ ਵਰ੍ਹੇ ਨਹੀਂ ਕਹਿੰਦੇ ਕਿਉਂਕਿ ਇੱਕ ਹਜ਼ਾਰ ਵਰ੍ਹੇ ਪਹਿਲੇ ਜੋ ਮਧ ਵਿੱਚ ਹਨ ਉਸ ਵਿਚ ਇਸਲਾਮੀ,
ਬੋਧੀ ਆਵੇ। ਤਾਂ ਕਰਾਈਸਟ ਤੋਂ ਤਿੰਨ ਹਜਾਰ ਵਰ੍ਹੇ ਪਹਿਲੇ ਸਤਿਯੁਗ ਸਿੱਧ ਹੀ ਜਾਂਦਾ ਹੈ। ਆਦਿ
ਕਹਿੰਦੇ ਹਾਂ ਅੱਜ ਤੋਂ ਪੰਜ ਹਜਾਰ ਵਰ੍ਹੇ ਪਹਿਲਾਂ ਗੀਤਾ ਸੁਣਾਉਣ ਵਾਲਾ ਭਗਵਾਨ ਆਇਆ ਸੀ ਅਤੇ ਆਕੇ
ਦੇਵੀ - ਦੇਵਤਾ ਧਰਮ ਸਥਾਪਨ ਕੀਤਾ ਸੀ। ਹੁਣ 5 ਹਜ਼ਾਰ ਵਰ੍ਹੇ ਬਾਅਦ ਫਿਰ ਤੋਂ ਉਹਨਾਂ ਨੂੰ ਆਉਣਾ ਪਵੇ।
ਇਹ ਹੈ 5 ਹਜ਼ਾਰ ਵਰ੍ਹੇ ਦਾ ਚੱਕਰ। ਬੱਚੇ ਜਾਣਦੇ ਹਨ ਕਿ ਇਹ ਬਾਪ ਇਸ ਦਵਾਰਾ ਸਮਝਾ ਰਹੇ ਹਨ। ਦੁਨੀਆਂ
ਵਿੱਚ ਤਾਂ ਅਨੇਕ ਤਰ੍ਹਾਂ ਦੇ ਸਤਿਸੰਗ ਹਨ ਜਿੱਥੇ ਮਨੁੱਖ ਜਾਂਦੇ ਹਨ। ਕਈ ਆਸ਼ਰਮਾਂ ਵਿੱਚ ਜਾਕੇ
ਰਹਿੰਦੇ ਵੀ ਹਨ ਤਾਂ ਉਹਨਾਂ ਨੂੰ ਇਵੇਂ ਨਹੀਂ ਕਹਾਂਗੇ ਕਿ ਮਾਤ -ਪਿਤਾ ਕੋਲ ਜਾਏ ਜਨਮ ਲਿਆ ਅਤੇ ਉਹਨਾਂ
ਕੋਲੋਂ ਕੋਈ ਵਰਸਾ ਮਿਲਦਾ ਹੈ, ਨਹੀਂ ਸਿਰਫ਼ ਸਤਿਸੰਗ ਚੰਗਾ ਸਮਝਦੇ ਹਨ। ਉੱਥੇ ਘਰ ਆਦਿ ਦਾ ਕੋਈ ਵੀ
ਹੰਗਾਮਾ ਨਹੀਂ ਹੁੰਦਾ। ਬਾਕੀ ਏਮ - ਆਬਜੈਕਟ ਤਾਂ ਕੁਝ ਵੀ ਨਹੀਂ ਹੈ। ਇੱਥੇ ਤਾਂ ਤੁਸੀਂ ਕਹਿੰਦੇ ਹੋ
ਅਸੀਂ ਮਾਤ - ਪਿਤਾ ਦੇ ਕੋਲ ਆਏ ਹਾਂ। ਇਹ ਹੈ ਤੁਹਾਡਾ ਮਰਜੀਵਾ ਜਨਮ। ਉਹ ਲੋਕ ਬੱਚੇ ਨੂੰ ਐਂਡੋਪਟ
ਕਰਦੇ ਹਨ, ਤਾਂ ਉਹ ਜਾਕੇ ਉਹਨਾਂ ਦਾ ਘਰ ਵਸਾਉਂਦਾ ਹੈ। ਇੱਥੇ ਉਹ ਰਸਮ ਨਹੀਂ ਹੈ ਕਿ ਪਿਅਰਘਰ,
ਸਸੁਰਘਰ ਨੂੰ ਛੱਡ ਇੱਥੇ ਆਕੇ ਬੈਠਣ। ਇਹ ਹੋ ਨਹੀਂ ਸਕਦਾ। ਇੱਥੇ ਤਾਂ ਗ੍ਰਹਿਸਤ ਵਿੱਚ ਰਹਿੰਦੇ ਕਮਲ
ਫੁੱਲ ਸਮਾਨ ਰਹਿਣਾ ਹੈ। ਕੁਮਾਰੀ ਹੈ ਜਾਂ ਕੋਈ ਵੀ ਹੈ ਉਹਨਾਂ ਨੂੰ ਕਿਹਾ ਜਾਂਦਾ ਹੈ ਘਰ ਵਿੱਚ ਰਹਿ
ਰੋਜ਼ ਗਿਆਨ, ਅੰਮ੍ਰਿਤ ਪੀਣ ਜਾਓ। ਨਾਲੇਜ਼ ਸਮਝਕੇ ਫਿਰ ਹੋਰਾਂ ਨੂੰ ਸਮਝਾਓ। ਦੋਵੇ ਪਾਸੇ ਤੋੜ੍ਹ
ਨਿਭਾਓ। ਗ੍ਰਹਿਸਤ ਵਿਵਹਾਰ ਵਿੱਚ ਵੀ ਰਹਿਣਾ ਹੈ। ਅੰਤ ਤੱਕ ਦੋਨਾਂ ਪਾਸੇ ਨਿਭਾਉਣਾ ਹੈ। ਅੰਤ ਵਿੱਚ
ਇੱਥੇ ਰਹਿਣ ਜਾਂ ਉੱਥੇ ਰਹਿਣ, ਮੌਤ ਤਾਂ ਸਭ ਨੂੰ ਆਉਣਾ ਹੈ। ਕਹਿੰਦੇ ਹਨ - ਰਾਮ ਗਯੋ, ਰਾਵਣ ਗਯੋ
…ਤਾਂ ਇਵੇਂ ਨਹੀਂ ਕਿ ਸਭ ਨੂੰ ਇੱਥੇ ਆਕੇ ਰਹਿਣਾ ਹੈ। ਇਹ ਤਾਂ ਨਿਕਲਦੇ ਉਦੋਂ ਹਨ ਜਦੋਂ ਵਿਸ਼ ਦੇ ਲਈ
ਉਹਨਾਂ ਨੂੰ ਸਤਾਇਆ ਜਾਂਦਾ ਹੈ। ਕਨਿਆਵਾਂ ਨੂੰ ਵੀ ਰਹਿਣਾ ਘਰ ਵਿੱਚ ਹੈ। ਮਿੱਤਰ ਸੰਬੰਧੀਆਂ ਦੀ
ਸਰਵਿਸ ਕਰਨੀ ਹੈ। ਸੋਸ਼ਲ ਵਰਕਰ ਤੇ ਬਹੁਤ ਹਨ। ਗੌਰਮਿੰਟ ਇੰਨੇ ਸਭ ਨੂੰ ਆਪਣੇ ਕੋਲ ਰੱਖ ਨਹੀਂ ਸਕਦੀ।
ਉਹ ਆਪਣੇ ਗ੍ਰਹਿਸਤ ਵਿਹਾਰ ਵਿੱਚ ਰਹਿੰਦੇ ਹਨ। ਫਿਰ ਕੋਈ ਨਾ ਕੋਈ ਸੇਵਾ ਵੀ ਕਰਦੇ ਹਨ। ਇੱਥੇ ਤੁਹਾਨੂੰ
ਰੂਹਾਨੀ ਸੇਵਾ ਕਰਨੀ ਹੈ। ਗ੍ਰਹਿਸਤ ਵਿਹਾਰ ਵਿੱਚ ਵੀ ਰਹਿਣਾ ਹੈ। ਹਾਂ ਜਦੋਂ ਵਿਕਾਰ ਦੇ ਲਈ ਬਹੁਤ
ਤੰਗ ਕਰਦੇ ਹਨ ਤਾਂ ਆਕੇ ਈਸ਼ਵਰੀ ਸ਼ਰਨ ਲੈਂਦੇ ਹਨ। ਇੱਥੇ ਵਿਸ਼ ਦੇ ਕਾਰਨ ਬੱਚੀਆਂ ਬਹੁਤ ਮਾਰ ਖਾਂਦੀਆ
ਹਨ ਹੋਰ ਕੀਤੇ ਵੀ ਇਹ ਗੱਲ ਨਹੀਂ ਹੈ। ਇੱਥੇ ਤਾਂ ਪਵਿੱਤਰ ਰਹਿਣਾ ਪੈਂਦਾ ਹੈ। ਗੌਰਮਿੰਟ ਵੀ
ਪਵਿੱਤਰਤਾ ਚਾਹੁੰਦੀ ਹੈ। ਪਰ ਗ੍ਰਹਿਸਤ ਵਿਹਾਰ ਵਿੱਚ ਰਹਿੰਦੇ ਪਵਿੱਤਰ ਬਨਾਉਣ ਦੀ ਤਾਕਤ ਈਸ਼ਵਰ ਵਿੱਚ
ਹੀ ਰਹਿੰਦੀ ਹੈ। ਸਮਾਂ ਹੀ ਅਜਿਹਾ ਹੈ ਜੋ ਗੌਰਮਿੰਟ ਵੀ ਚਾਹੁੰਦੀ ਹੈ ਕਿ ਬੱਚੇ ਜ਼ਿਆਦਾ ਪੈਦਾ ਨਾ
ਹੋਣ ਕਿਉਂਕਿ ਗਰੀਬੀ ਬਹੁਤ ਹੈ। ਤਾਂ ਚਾਹੁੰਦੇ ਹਨ ਭਾਰਤ ਵਿੱਚ ਪਵਿੱਤਰਤਾ ਹੋਵੇ, ਬੱਚੇ ਘੱਟ ਹੋਣ।
ਬਾਪ ਕਹਿੰਦੇ ਹਨ - ਬੱਚੇ
ਪਵਿੱਤਰ ਬਣੋ ਤਾਂ ਪਵਿੱਤਰ ਦੁਨੀਆਂ ਦੇ ਮਾਲਿਕ ਬਣੋਗੇ। ਇਹ ਗੱਲ ਉਹਨਾਂ ਦੀ ਬੁੱਧੀ ਵਿੱਚ ਨਹੀਂ ਹੈ।
ਇੱਥੇ ਦੁੱਖ ਬਹੁਤ ਹਨ। ਭਾਰਤ ਪਵਿਤ੍ਰ ਸੀ, ਹੁਣ ਅਪਵਿਤ੍ਰ ਹੈ। ਸਭ ਆਤਮਾਵਾਂ ਖੁਦ ਵੀ ਚਾਹੁੰਦੀਆਂ
ਹਨ ਕਿ ਪਵਿਤ੍ਰ ਬਣੀਏ। ਇੱਥੇ ਦੁੱਖ ਬਹੁਤ ਹਨ। ਤੁਸੀਂ ਬੱਚੇ ਜਾਣਦੇ ਹੋ ਕਿ ਪਵਿੱਤਰਤਾ ਬਿਗਰ ਭਾਰਤ
ਸਵਰਗ ਹੋ ਨਹੀਂ ਸਕਦਾ। ਨਰਕ ਵਿੱਚ ਹੈ ਹੀ ਦੁੱਖ। ਹੁਣ ਨਰਕ ਹੈ ਤਾਂ ਹੋਰ ਕੋਈ ਚੀਜ਼ ਨਹੀਂ। ਜਿਵੇਂ
ਗਰੁੜ ਪੁਰਾਣ ਵਿੱਚ ਦਿਖਾਉਂਦੇ ਹਨ ਵੈਤਰਨੀ ਨਦੀ ਹੈ, ਜਿਸ ਵਿਚ ਮਨੁੱਖ ਗੋਤੇ ਖਾਂਦੇ ਹਨ। ਇਵੇਂ ਤਾਂ
ਕੋਈ ਨਦੀ ਨਹੀਂ ਹੈ ਨ ਜਿੱਥੇ ਸਜਾਵਾਂ ਖਾਂਦੇ ਹੋਣ। ਸਜਾਵਾਂ ਤੇ ਗਰਭ ਜੇਲ੍ਹ ਵਿੱਚ ਮਿਲਦੀਆਂ ਹਨ
ਸਤਿਯੁਗ ਵਿੱਚ ਗਰਭ ਜੇਲ੍ਹ ਹੁੰਦੀ ਨਹੀਂ, ਜਿੱਥੇ ਸਜਾਵਾਂ ਮਿਲਣ। ਗਰਭ ਮਹਿਲ ਹੁੰਦਾ ਹੈ। ਇਸ ਵੇਲੇ
ਸਾਰੀ ਦੁਨੀਆ ਜਿਉਂਦੀ ਜਗਦੀ ਨਰਕ ਹੈ। ਜਿੱਥੇ ਮਨੁੱਖ ਦੁਖੀ, ਰੋਗੀ ਹਨ। ਇੱਕ ਦੂਜੇ ਨੂੰ ਦੁੱਖ ਦਿੰਦੇ
ਰਹਿੰਦੇ ਹਨ। ਸਵਰਗ ਵਿੱਚ ਇਹ ਕੁਝ ਹੁੰਦਾ ਨਹੀਂ। ਹੁਣ ਬਾਪ ਸਮਝਾਉਂਦੇ ਹਨ ਮੈਂ ਤੁਹਾਡਾ ਬੇਹੱਦ ਦਾ
ਬਾਪ ਹਾਂ। ਮੈਂ ਰਚੇਤਾ ਹਾਂ, ਤਾਂ ਜਰੂਰ ਸਵਰਗ ਨਵੀਂ ਦੁਨੀਆਂ ਰਚਾਂਗਾ। ਸਵਰਗ ਦੇ ਲਈ ਆਦਿ ਸਨਾਤਨ
ਦੇਵੀ - ਦੇਵਤਾ ਧਰਮ ਰਚਾਂਗਾ। ਕਹਿੰਦੇ ਹਨ - ਤੁਮ ਮਾਤ - ਪਿਤਾ… ਕਲਪ ਕਲਪ ਇਹ ਰਾਜਯੋਗ ਸਿਖਾਇਆ
ਸੀ। ਬ੍ਰਹਮਾ ਦਵਾਰਾ ਬੈਠ ਸਭ ਵੇਦ ਸ਼ਾਸਤਰਾਂ ਦੇ ਆਦਿ - ਮੱਧ - ਅੰਤ ਦਾ ਰਾਜ਼ ਸਮਝਾਉਂਦੇ ਹਨ।
ਬਿਲਕੁਲ ਅਣਪੜ੍ਹ ਨੂੰ ਬੈਠ ਸਮਝਾਉਂਦੇ ਹਨ। ਤੁਸੀਂ ਕਹਿੰਦੇ ਸੀ ਨਾ - ਹੇ ਭਗਵਾਨ ਆਓ। ਪਤਿਤ ਤਾਂ
ਉੱਥੇ ਜਾ ਨਾ ਸਕੇ। ਤਾਂ ਪਾਵਨ ਬਣਨ ਦੇ ਲਈ ਉਹਨਾਂ ਨੂੰ ਜਰੂਰ ਇੱਥੇ ਆਉਣਾ ਪਵੇ। ਤੁਹਾਨੂੰ ਬੱਚਿਆਂ
ਨੂੰ ਯਾਦ ਦਵਾਉਂਦੇ ਹਨ ਕਿ ਕਲਪ ਪਹਿਲੇ ਵੀ ਤੁਹਾਨੂੰ ਰਾਜਯੋਗ ਸਿਖਾਇਆ ਸੀ। ਪੁੱਛਿਆ ਜਾਂਦਾ ਹੈ ਕਿ
ਅੱਗੇ ਕਦੀ ਇਹ ਨਾਲੇਜ਼ ਲੀਤੀ ਹੈ? ਤਾਂ ਕਹਿੰਦੇ ਹਨ - ਹਾਂ, 5 ਹਜ਼ਾਰ ਵਰ੍ਹੇ ਪਹਿਲੇ ਅਸੀਂ ਇਹ ਗਿਆਨ
ਲਿਆ ਸੀ। ਇਹ ਗੱਲਾਂ ਹਨ ਨਵੀਆਂ। ਨਵਾਂ ਯੁਗ, ਨਵਾਂ ਧਰਮ ਫਿਰ ਤੋਂ ਸਥਾਪਨ ਹੁੰਦਾ ਹੈ। ਸਿਵਾਏ
ਈਸ਼ਵਰ ਦੇ ਇਹ ਦੈਵੀ ਧਰਮ ਕੋਈ ਸਥਾਪਨ ਕਰ ਨਹੀਂ ਸਕਦਾ। ਬ੍ਰਹਮਾ ਵਿਸ਼ਨੂੰ ਸ਼ੰਕਰ ਵੀ ਨਹੀਂ ਕਰ ਸਕਦੇ
ਕਿਉਂਕਿ ਉਹ ਦੇਵਤਾ ਖੁਦ ਰਚਨਾ ਹਨ। ਸਵਰਗ ਦਾ ਰਚਿਯਤਾ, ਮਾਤਾ - ਪਿਤਾ ਚਾਹੀਦੇ ਹਨ। ਤੁਹਾਨੂੰ ਸੁਖ
ਘਨੇਰੇ ਵੀ ਇੱਥੇ ਚਾਹੀਦੇ ਹਨ। ਬਾਪ ਕਹਿੰਦੇ ਹਨ ਰਚਤਾ ਵੀ ਮੈ ਹਾਂ। ਤੁਹਾਨੂੰ ਵੀ ਬ੍ਰਹਮਾ ਮੁਖ
ਦਵਾਰਾ ਮੈਂ ਹੀ ਰਚਿਆ ਹੈ। ਮੈਂ ਮਨੁੱਖ ਸ਼੍ਰਿਸਟੀ ਦਾ ਬੀਜ਼ ਰੂਪ ਹਾਂ। ਭਾਵੇਂ ਕੋਈ ਕਿੰਨਾ ਵੱਡਾ ਸਾਧੂ
ਸੰਤ ਆਦਿ ਹੋਵੇ ਪਰ ਕਿਸੇ ਦੇ ਮੁਖ ਤੋਂ ਇਵੇਂ ਨਹੀਂ ਨਿਕਲੇਗਾ। ਇਹ ਹੈ ਗੀਤਾ ਦੇ ਅੱਖਰ। ਪਰ ਜਿਸਨੇ
ਕਿਹਾ ਹੈ ਉਹੀ ਕਹਿ ਸਕਦਾ ਹੈ। ਦੂਸਰਾ ਕੋਈ ਕਹਿ ਨਾ ਸਕੇ। ਸਿਰਫ਼ ਫ਼ਰਕ ਇਹ ਹੈ ਕਿ ਨਿਰਾਕਾਰ ਦੇ ਬਦਲੇ
ਸ਼੍ਰੀਕ੍ਰਿਸਨ ਨੂੰ ਭਗਵਾਨ ਕਹਿ ਦਿੰਦੇ ਹਨ। ਬਾਪ ਕਹਿੰਦੇ ਹਨ ਮੈਂ ਮਨੁੱਖ ਸ਼੍ਰਿਸਟੀ ਦਾ ਬੀਜ਼ਰੂਪ,
ਪਰਮਧਾਮ ਵਿੱਚ ਰਹਿਣ ਵਾਲਾ ਨਿਰਾਕਾਰ ਪਰਮਾਤਮਾ ਹਾਂ। ਤੁਸੀਂ ਵੀ ਸਮਝ ਸਕਦੇ ਹੋ। ਸਾਕਾਰ ਮਨੁੱਖ ਤਾਂ
ਖੁਦ ਨੂੰ ਬੀਜਰੂਪ ਕਹਿ ਨਾ ਸਕਣ। ਬ੍ਰਹਮਾ, ਵਿਸ਼ਨੂੰ, ਸ਼ੰਕਰ ਵੀ ਨਹੀਂ ਕਹਿ ਸਕਦੇ। ਇਹ ਤਾਂ ਜਾਣਦੇ
ਹਨ ਕਿ ਸਭਨੂੰ ਰਚਨ ਵਾਲਾ ਸ਼ਿਵਬਾਬਾ ਹੈ। ਮੈਂ ਦੈਵੀ ਧਰਮ ਦੀ ਸਥਾਪਨਾ ਕਰ ਰਿਹਾ ਹਾਂ। ਇਵੇਂ ਕਹਿਣ
ਦੀ ਵੀ ਕਿਸੇ ਵਿੱਚ ਤਾਕਤ ਨਹੀਂ। ਭਾਵੇਂ ਆਪਣੇ ਨੂੰ ਸ਼੍ਰੀਕ੍ਰਿਸ਼ਨ ਕਹਾਉਣ, ਬ੍ਰਹਮਾ ਕਹਾਉਣ, ਸ਼ੰਕਰ
ਕਹਾਉਣ …ਬਹੁਤ ਆਪਣੇ ਨੂੰ ਅਵਤਾਰ ਵੀ ਕਹਾਉਦੇ ਹਨ। ਪ੍ਰੰਤੂ ਹੈ ਸਭ ਝੂਠ। ਇੱਥੇ ਆਕੇ ਜਦੋਂ ਸੁਣਨਗੇ
ਤਾਂ ਸਮਝਣਗੇ ਬਰੋਬਰ ਬਾਪ ਤਾਂ ਇੱਕ ਹੈ, ਅਵਤਾਰ ਵੀ ਇੱਕ ਹੈ। ਉਹ ਕਹਿੰਦੇ ਹਨ ਮੈਂ ਤੁਹਾਨੂੰ ਨਾਲ
ਲੈ ਜਾਵਾਂਗਾ। ਇਵੇਂ ਕਹਿਣ ਦੀ ਵੀ ਕਿਸੇ ਵਿੱਚ ਤਾਕਤ ਨਹੀਂ। 5 ਹਜ਼ਾਰ ਵਰ੍ਹੇ ਪਹਿਲੇ ਵੀ ਗੀਤਾ ਦੇ
ਭਗਵਾਨ ਸ਼ਿਵਬਾਬਾ ਨੇ ਕਿਹਾ ਸੀ, ਜਿਸਨੇ ਹੀ ਆਦਿ ਸਨਾਤਨ ਧਰਮ ਦੀ ਸਥਾਪਨਾ ਕੀਤੀ ਸੀ, ਉਹੀ ਹੁਣ ਕਰ
ਰਹੇ ਹਨ। ਗਾਇਆ ਵੀ ਹੋਇਆ ਹੈ ਮੱਛਰਾਂ ਸਦ੍ਰਿਸ਼ ਆਤਮਾਵਾਂ ਗਈਆ। ਤਾਂ ਬਾਪ ਗਾਈਡ ਬਣ ਸਭ ਨੂੰ ਆਏ
ਲਿਬਰੇਟ ਕਰਦੇ ਹਨ। ਹੁਣ ਕਲਿਯੁਗ ਦਾ ਅੰਤ ਹੈ, ਉਸਦੇ ਬਾਅਦ ਸਤਿਯੁਗ ਆਉਣਾ ਹੈ ਤਾਂ ਜਰੂਰ ਆਕੇ
ਪਵਿੱਤਰ ਬਣਾ ਕੇ ਪਵਿੱਤਰ ਦੁਨੀਆਂ ਵਿੱਚ ਲੈ ਜਾਣਗੇ। ਗੀਤਾ ਵਿੱਚ ਕੁਝ ਨਾ ਕੁਝ ਅੱਖਰ ਹਨ। ਸਮਝਦੇ
ਹਨ ਇਸ ਧਰਮ ਦੇ ਲਈ ਸ਼ਾਸਤਰ ਤਾਂ ਚਾਹੀਦਾ ਹੈ ਨਾ। ਤਾਂ ਗੀਤਾ ਸ਼ਾਸ਼ਤਰ ਬੈਠ ਬਣਾਇਆ ਹੈ। ਸਰਵਸ਼ਾਸ਼ਤਰਮਈ
ਸ਼ਿਰੋਮਣੀ ਨੰਬਰਵਨ ਮਾਤਾ, ਪਰ ਨਾਮ ਬਦਲ ਦਿੱਤਾ ਹੈ। ਬਾਪ ਜੋ ਇਸ ਸਮੇਂ ਐਕਟ ਕਰਦੇ ਹਨ ਉਹ ਥੋੜੀਹੀ
ਦਵਾਪਰ ਵਿੱਚ ਲਿਖਣਗੇ। ਗੀਤਾ ਫਿਰ ਵੀ ਉਹ ਹੀ ਨਿਕਲੇਗੀ। ਡਰਾਮੇ ਵਿੱਚ ਇਹ ਗੀਤਾ ਨੂੰਧੀ ਹੋਈ ਹੈ।
ਜਿਵੇਂ ਬਾਪ ਫਿਰ ਤੋਂ ਮਨੁੱਖ ਨੂੰ ਦੇਵਤਾ ਬਣਾਉਂਦੇ ਹਨ ਉਵੇਂ ਸ਼ਾਸਤਰ ਵੀ ਬਾਅਦ ਵਿੱਚ ਕੋਈ ਫਿਰ ਤੋਂ
ਬੈਠ ਲਿਖਣਗੇ। ਸਤਿਯੁਗ ਵਿੱਚ ਕੋਈ ਸ਼ਾਸਤਰ ਨਹੀਂ ਹੋਵੇਗਾ। ਬਾਪ ਸਾਰੇ ਚੱਕਰ ਦਾ ਰਾਜ਼ ਬੈਠ ਸਮਝਾਉਂਦੇ
ਹਨ। ਤੁਸੀਂ ਸਮਝਦੇ ਹੋ ਅਸੀਂ ਇਹ 84 ਜਨਮਾਂ ਦਾ ਚੱਕਰ ਪੂਰਾ ਕੀਤਾ। ਆਦਿ ਸਨਾਤਨ ਦੇਵੀ - ਦੇਵਤਾ
ਧਰਮ ਵਾਲੇ ਹੀ ਮੈਕਸਿਮਮ 84 ਜਨਮ ਲੈਂਦੇ ਹਨ। ਬਾਕੀ ਮਨੁੱਖਾਂ ਦੀ ਤਾਂ ਬਾਅਦ ਵਿੱਚ ਵ੍ਰਿਧੀ ਹੁੰਦੀ
ਹੈ। ਉਹ ਥੋੜੇਹੀ ਇੰਨੇ ਜਨਮ ਲੈਣਗੇ? ਬਾਪ ਇਸ ਬ੍ਰਹਮਾ ਮੁਖ ਨਾਲ ਬੈਠ ਸਮਝਾਉਂਦੇ ਹਨ। ਇਹ ਜੋ ਦਾਦਾ
ਹਨ, ਜਿਨ੍ਹਾਂ ਦਾ ਤਨ ਅਸੀਂ ਲੋਨ ਲਿਤਾ ਹੈ ਉਹ ਵੀ ਆਪਣੇ ਜਨਮਾਂ ਨੂੰ ਨਹੀਂ ਜਾਣਦੇ ਸਨ। ਇਹ ਹੈ
ਵਿਅਕਤ - ਪ੍ਰਜਾਪਿਤਾ ਬ੍ਰਹਮਾ। ਉਹ ਹੈ ਅਵਿਅਕਤ। ਹਨ ਤੇ ਦੋਵੇ ਇੱਕ। ਤੁਸੀਂ ਵੀ ਇਸ ਗਿਆਨ ਨਾਲ
ਸੂਕ੍ਸ਼੍ਮਵਤਨਵਾਸੀ ਫਿਰਸਤੇ ਬਣ ਰਹੇ ਹੋ। ਸੂਕ੍ਸ਼੍ਮਵਤਰਵਾਸੀਆਂ ਨੂੰ ਫ਼ਰਿਸ਼ਤਾ ਕਹਿੰਦੇ ਹਨ ਕਿਉਕਿ ਹੱਡੀ
ਮਾਸ ਨਹੀਂ ਹੈ। ਬ੍ਰਹਮਾ ਵਿਸ਼ਨੂੰ ਸ਼ੰਕਰ ਨੂੰ ਵੀ ਹੱਡੀ ਮਾਸ ਨਹੀਂ ਹੈ, ਫਿਰ ਉਹਨਾਂ ਦੇ ਚਿੱਤਰ ਕਿਵੇਂ
ਬਣਾਉਂਦੇ ਹਨ। ਸ਼ਿਵ ਦਾ ਵੀ ਚਿੱਤਰ ਬਣਾਉਂਦੇ ਹਨ। ਹੈ ਤਾਂ ਉਹ ਸਟਾਰ। ਉਹਨਾਂ ਦਾ ਵੀ ਰੂਪ ਬਣਾਉਂਦੇ
ਹਨ। ਬ੍ਰਹਮ ਵਿਸ਼ਨੂੰ ਸ਼ੰਕਰ ਤੇ ਸੂਖਸ਼ਮ ਹਨ। ਜਿਵੇਂ ਮਨੁੱਖਾ ਨੂੰ ਦੇਵਤਾ ਬਣਾਉਂਦੇ ਹਨ। ਉਵੇ ਸ਼ੰਕਰ
ਨੂੰ ਤੇ ਬਣਾ ਨਾ ਸਕਣ ਕਿਉਂਕਿ ਉਹਨਾਂ ਦਾ ਹੱਡੀ ਮਾਸ ਦਾ ਸ਼ਰੀਰ ਤਾਂ ਹੈ ਨਹੀਂ। ਅਸੀਂ ਤਾਂ ਸਮਝਾਉਣ
ਦੇ ਲਈ ਇਵੇਂ ਸਥੂਲ ਬਣਾਉਂਦੇ ਹਾਂ। ਪਰ ਤੁਸੀਂ ਵੀ ਦੇਖਦੇ ਹੋ ਕਿ ਉਹ ਸੂਕ੍ਸ਼੍ਮ ਹਨ। ਅੱਛਾ -
ਮਿੱਠੇ - ਮਿੱਠੇ
ਸਿਕੀਲੱਧੇ ਬੱਚਿਆਂ ਪ੍ਰਤੀ ਮਤ - ਪਿਤਾ ਬਾਪਦਾਦਾ ਯਾਦਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ
ਰੂਹਾਨੀ ਬੱਚਿਆਂ ਨੂੰ ਨਮਸਤੇ।
ਰਾਤ੍ਰੀ ਕਲਾਸ -
13-7-68
ਮਨੁੱਖ ਦੋ ਚੀਜਾਂ ਨੂੰ
ਜਰੂਰ ਚਾਹੁੰਦੇ ਹਨ। ਇੱਕ ਹੈ ਸ਼ਾਂਤੀ ਦੂਸਰਾ ਹੈ ਸੁਖ। ਵਿਸ਼ਵ ਦੇ ਲਈ ਸ਼ਾਂਤੀ ਜਾਂ ਆਪਣੇ ਲਈ ਸ਼ਾਂਤੀ।
ਵਿਸ਼ਵ ਦਾ ਸੁਖ ਜਾਂ ਆਪਣੇ ਲਈ ਸੁਖ ਦੀ ਚਾਹ ਰਹਿੰਦੀ ਹੈ ਮਨੁੱਖਾਂ ਨੂੰ। ਤਾਂ ਪੁੱਛਣਾ ਹੁੰਦਾ ਹੈ ਕਿ
ਹੁਣ ਅਸ਼ਾਂਤੀ ਹੈ ਤਾਂ ਜਰੂਰ ਕਦੀ ਸ਼ਾਂਤੀ ਵੀ ਹੋਈ ਹੋਵੇਗੀ। ਪਰ ਉਹ ਕਦੋਂ, ਕਿਵੇਂ ਹੁੰਦੀ ਹੈ,
ਅਸ਼ਾਂਤੀ ਕਿਉਂ ਹੋਈ, ਇਹ ਕਿਸੇ ਨੂੰ ਪਤਾ ਹੀ ਨਹੀਂ ਹੈ ਕਿਉਂਕਿ ਘੋਰ ਹਨ੍ਹੇਰੇ ਵਿੱਚ ਹਨ। ਤੁਸੀਂ
ਸ਼ਾਂਤੀ ਅਤੇ ਸੁਖ ਦੇ ਲਈ ਸਭਨੂੰ ਬਹੁਤ ਵਧੀਆ ਰਸਤਾ ਦਸੱਦੇ ਹੋ। ਤਾਂ ਸੁਣਕੇ ਉਹਨਾਂ ਨੂੰ ਖੁਸ਼ੀ ਹੁੰਦੀ
ਹੈ, ਪਰ ਜਦੋਂ ਸੁਣਦੇ ਹਨ ਪਾਵਨ ਵੀ ਬਣਨਾ ਹੈ ਤਾਂ ਠੰਡੇ ਪੈ ਜਾਂਦੇ ਹਨ। ਇਹ ਵਿਕਾਰ ਹੈ ਸਭ ਦਾ
ਦੁਸਮਣ ਅਤੇ ਸਭ ਦਾ ਪਿਆਰਾ ਹੈ। ਇਸਨੂੰ ਛੱਡਣ ਵਿੱਚ ਹਿਰਦੇ ਵਿਦਿਰਨ ਹੁੰਦਾ ਹੈ। ਨਾਮ ਵੀ ਹੈ ਵਿਸ਼।
ਫਿਰ ਵੀ ਛੱਡਦੇ ਨਹੀਂ ਹਨ। ਤੁਸੀਂ ਕਿੰਨਾ ਮੱਥਾ ਮਾਰਦੇ ਹੋ ਫਿਰ ਵੀ ਹਾਰ ਖਾ ਲੈਂਦੇ ਹਨ। ਸਾਰੀ
ਪਵਿੱਤਰਤਾ ਦੀ ਹੀ ਗੱਲ ਹੈ। ਇਸ ਵਿੱਚ ਬਹੁਤ ਫੇਲ੍ਹ ਹੁੰਦੇ ਹਨ। ਕਿਸੇ ਕੰਨਿਆਂ ਨੂੰ ਦੇਖਿਆ ਤਾਂ
ਆਕਰਸ਼ਣ ਹੁੰਦਾ ਹੈ। ਕਰੋਧ ਅਤੇ ਲੋਭ ਅਤੇ ਮੋਹ ਦੀ ਆਕਰਸ਼ਣ ਨਹੀਂ ਹੁੰਦੀ ਹੈ। ਕਾਮ ਮਹਾਸ਼ਤਰੂ ਹੈ। ਇਹਨਾਂ
ਤੇ ਜਿੱਤ ਪਾਉਣਾ ਮਹਾਵੀਰ ਦਾ ਕੰਮ ਹੈ। ਦੇਹ - ਅਭਿਮਾਨ ਦੇ ਬਾਅਦ ਪਹਿਲੇ ਕਾਮ ਹੀ ਆਉਂਦਾ ਹੈ। ਇਸ
ਤੇ ਜਿੱਤ ਪਾਉਣੀ ਹੈ। ਜੋ ਪਵਿੱਤਰ ਹਨ ਉਹਨਾਂ ਦੇ ਅੱਗੇ ਅਪਵਿੱਤਰ ਕਾਮੀ ਮਨੁੱਖ ਨਮਨ ਕਰਦੇ ਹਨ।
ਕਹਿੰਦੇ ਹਨ ਅਸੀਂ ਵਿਕਾਰੀ, ਤੁਸੀਂ ਨਿਰਵਿਕਾਰੀ। ਇਵੇਂ ਨਹੀਂ ਕਹਿੰਦੇ ਅਸੀਂ ਕ੍ਰੋਧੀ ਲੋਭੀ … ।
ਸਾਰੀ ਗੱਲ ਵਿਕਾਰ ਦੀ ਹੈ। ਸ਼ਾਦੀ ਕਰਦੇ ਹੀ ਹਨ ਵਿਕਾਰ ਦੇ ਲਈ, ਇਹ ਫੁਰਣਾ ਰਹਿੰਦਾ ਹੈ ਮਾਂ ਬਾਪ
ਨੂੰ। ਵੱਡੇ ਹੋਣ ਤਾਂ ਪੈਸਾ ਵੀ ਦੇਣਗੇ, ਵਿਕਾਰ ਵਿੱਚ ਵੀ ਜਾਣਗੇ। ਵਿਕਾਰ ਵਿੱਚ ਨਾ ਜਾਣ ਤਾਂ ਝਗੜਾ
ਮੱਚ ਜਾਏ। ਤੁਹਾਨੂੰ ਬੱਚਿਆਂ ਨੂੰ ਸਮਝਾਉਣਾ ਹੁੰਦਾ ਹੈ ਇਹ (ਦੇਵਤਾ) ਸੰਪੂਰਨ ਨਿਰਵਿਕਾਰੀ ਸਨ।
ਤੁਹਾਡੇ ਕੋਲ ਏਮ ਆਬਜੈਕਟ ਸਾਹਮਣੇ ਹੈ। ਨਰ ਤੋਂ ਨਾਰਾਇਣ ਰਾਜਾਵਾਂ ਦਾ ਵੀ ਰਾਜਾ ਬਣਨਾ ਹੈ। ਚਿੱਤਰ
ਸਾਹਮਣੇ ਹੈ। ਇਸਨੂੰ ਸਤਿਸੰਗ ਨਹੀਂ ਕਿਹਾ ਜਾਂਦਾ। ਇਹ ਪਾਠਸ਼ਾਲਾ ਹੈ। ਸੱਚਾ ਸਤਿਸੰਗ ਸੱਚੇ ਬਾਪ ਦੇ
ਨਾਲ ਉਦੋਂ ਹੋਵੇ ਜਦੋਂ ਸਮੁੱਖ ਰਾਜਯੋਗ ਸਿਖਾਉਣ। ਸਤ ਦਾ ਸੰਗ ਚਾਹੀਦਾ ਹੈ। ਉਹ ਹੀ ਗੀਤਾ ਦਾ ਗਿਆਨ
ਦਿੰਦੇ ਹਨ ਮਤਲਬ ਰਾਜਯੋਗ ਸਿਖਾਉਂਦੇ ਹਨ। ਬਾਪ ਕੋਈ ਗੀਤਾ ਸੁਣਾਉਂਦੇ ਨਹੀਂ। ਮਨੁੱਖ ਸਮਝਦੇ ਹਨ ਨਾਮ
ਹੈ ਗੀਤਾ ਪਾਠਸ਼ਾਲਾ ਤਾਂ ਜਾਕੇ ਗੀਤਾ ਸੁਣਨ। ਇੰਨੀ ਕਸ਼ਿਸ਼ ਹੁੰਦੀ ਹੈ। ਇਹ ਸੱਚੀ ਗੀਤਾ ਪਾਠਸ਼ਾਲਾ ਹੈ
ਜਿੱਥੇ ਇੱਕ ਸੈਕੰਡ ਵਿੱਚ ਸਦਗਤੀ, ਹੈਲਥ, ਵੈਲਥ ਅਤੇ ਹੈਪੀਨੇਸ ਮਿਲਦੀ ਹੈ। ਤਾਂ ਪੁੱਛੋਂ ਸੱਚੀ ਗੀਤਾ
ਪਾਠਸ਼ਾਲਾ ਕਿਉਂ ਲਿਖਦੇ ਹੋ? ਸਿਰਫ਼ ਗੀਤਾ ਪਾਠਸ਼ਾਲਾ ਲਿਖਣਾ ਕਾਮਨ ਹੋ ਜਾਂਦਾ ਹੈ। ਸੱਚੀ ਅੱਖਰ ਪੜ੍ਹਣ
ਨਾਲ ਖਿੱਚ ਹੋ ਸਕਦੀ ਹੈ, ਸ਼ਾਇਦ ਝੂਠੀ ਵੀ ਹੈ। ਤਾਂ "ਸੱਚੀ" ਅੱਖਰ ਜਰੂਰ ਲਿਖਣਾ ਪਵੇ। ਪਾਵਨ ਦੁਨੀਆਂ
ਸਤਿਯੁਗ ਨੂੰ ਪਤਿਤ ਦੁਨੀਆਂ ਕਲਿਯੁਗ ਨੂੰ ਕਿਹਾ ਜਾਂਦਾ ਹੈ। ਸਤਿਯੁਗ ਵਿੱਚ ਇਹ ਪਾਵਨ ਸੀ। ਕਿਵੇਂ
ਬਣੇ ਸੋ ਸਿਖਾਉਂਦੇ ਹਨ। ਬਾਪ ਬ੍ਰਹਮਾ ਦਵਾਰਾ ਪੜ੍ਹਾਉਂਦੇ ਹਨ। ਨਹੀਂ ਤਾਂ ਪੜ੍ਹਾਉਣਗੇ ਕਿਵੇਂ। ਇਹ
ਯਾਤਰਾ ਸਮਝਣਗੇ ਉਹ ਹੀ ਜਿਨ੍ਹਾਂ ਨੇ ਕਲਪ ਪਹਿਲੇ ਸਮਝਿਆ ਹੋਵੇਗਾ। ਭਗਤੀ ਮਾਰਗ ਦੇ ਦੁਬਨ ਵਿੱਚ ਫ਼ਸੇ
ਹੋਏ ਹਨ। ਭਗਤੀ ਦਾ ਭਭਕਾ ਬਹੁਤ ਹੈ। ਇਹ ਤੇ ਕੁਝ ਵੀ ਨਹੀਂ ਹੈ। ਸਿਰਫ਼ ਸਮ੍ਰਿਤੀ ਵਿੱਚ ਰੱਖੋ - ਹੁਣ
ਵਾਪਿਸ ਜਾਣਾ ਹੈ। ਪਵਿੱਤਰ ਬਣਕੇ ਜਾਣਾ ਹੈ। ਇਸ ਦੇ ਲਈ ਯਾਦ ਵਿਚ ਰਹਿਣਾ ਹੈ। ਬਾਪ ਜੋ ਸਵਰਗ ਦਾ
ਮਾਲਿਕ ਬਣਾਉਂਦੇ ਹਨ ਉਹਨਾਂ ਨੂੰ ਯਾਦ ਨਹੀਂ ਕਰ ਸਕਦੇ! ਮੁੱਖ ਗੱਲ ਇਹ ਹੈ। ਸਭ ਕਹਿੰਦੇ ਹਨ ਇਸ
ਵਿੱਚ ਮਿਹਨਤ ਹੈ। ਬੱਚੇ ਭਾਸ਼ਣ ਤਾਂ ਬਹੁਤ ਵਧੀਆ ਕਰਦੇ ਹਨ ਪਰ ਯੋਗ ਵਿੱਚ ਰਹਿਕੇ ਸਮਝਾਉਣ ਤਾ ਅਸਰ
ਵੀ ਚੰਗਾ ਹੋਵੇਗਾ। ਯਾਦ ਨਾਲ ਤੁਹਾਨੂੰ ਤਾਕਤ ਮਿਲਦੀ ਹੈ। ਸਤੋਪ੍ਰਧਾਨ ਬਣਨ ਨਾਲ ਸਤੋਪ੍ਰਧਾਨ ਵਿਸ਼ਵ
ਦੇ ਮਾਲਿਕ ਬਣੋਗੇ। ਯਾਦ ਨੂੰ ਨੇਸ਼ਟਾ ਕਹਾਂਗੇ ਕੀ! ਅਸੀਂ ਅੱਧਾ ਘੰਟਾ ਨੇਸ਼ਟਾ ਵਿੱਚ ਬੈਠੇ, ਇਹ ਰਾਂਗ
ਹੈ। ਬਾਪ ਸਿਰਫ ਕਹਿੰਦੇ ਹਨ ਯਾਦ ਵਿੱਚ ਰਹੋ। ਸਾਮਣੇ ਬੈਠ ਸਿਖਾਉਣ ਦੀ ਲੋੜ ਨਹੀਂ। ਬੇਹੱਦ ਦੇ ਬਾਪ
ਨੂੰ ਬਹੁਤ ਲਵ ਨਾਲ ਯਾਦ ਕਰਨਾ ਹੈ ਕਿਉਂਕਿ ਬਹੁਤ ਖਜ਼ਾਨਾ ਦਿੰਦੇ ਹਨ। ਯਾਦ ਨਾਲ ਖੁਸ਼ੀ ਦਾ ਪਾਰਾ ਚੜਣਾ
ਚਾਹੀਦਾ ਹੈ। ਅਤਿਇੰਦ੍ਰੀਆ ਸੁਖ ਫ਼ੀਲ ਹੋਵੇਗਾ। ਬਾਪ ਕਹਿੰਦੇ ਹਨ ਤੁਹਾਡੀ ਇਹ ਲਾਈਫ਼ ਬਹੁਤ
ਵੈਲ੍ਯੂਏਬਲ ਹੈ, ਇਹਨਾਂ ਨੂੰ ਤੰਦਰੁਸਤ ਰੱਖਣਾ ਹੈ। ਜਿਨ੍ਹਾਂ ਜਿਉਗੇ ਓਨਾ ਖਜ਼ਾਨਾ ਲਵੋਗੇ। ਖਜ਼ਾਨਾ
ਪੂਰਾ ਉਦੋਂ ਮਿਲੇਗਾ ਜਦੋਂਕਿ ਅਸੀਂ ਸਤੋਪ੍ਰਧਾਨ ਬਣ ਜਾਵਾਂਗੇ। ਮੁਰਲੀ ਵਿੱਚ ਵੀ ਬਲ ਹੋਵੇਗਾ।
ਤਲਵਾਰ ਵਿੱਚ ਜੌਹਰ ਹੁੰਦਾ ਹੈ ਨਾ। ਤੁਹਾਡੇ ਵਿੱਚ ਵੀ ਯਾਦ ਦਾ ਜੌਹਰ ਪਏ ਤਾਂ ਤਲਵਾਰ ਤਿੱਖੀ ਹੋਵੇ।
ਗਿਆਨ ਵਿੱਚ ਇੰਨੀ ਜੌਹਰ ਨਹੀਂ ਹੈ ਇਸਲਈ ਕਿਸੇਨੂੰ ਅਸਰ ਨਹੀਂ ਹੁੰਦਾ ਹੈ। ਫਿਰ ਉਹਨਾਂ ਦੇ ਕਲਿਆਣ
ਲਈ ਬਾਬਾ ਨੂੰ ਆਉਣਾ ਹੈ। ਜਦੋਂ ਤੁਸੀਂ ਯਾਦ ਵਿੱਚ ਜੌਹਰ ਭਰੋਗੇ ਤਾਂ ਫਿਰ ਵਿਦਵਾਨ ਆਚਾਰਿਆ ਆਦਿ
ਨੂੰ ਚੰਗਾ ਤੀਰ ਲੱਗੇਗਾ ਇਸਲਈ ਬਾਬਾ ਕਹਿੰਦੇ ਹਨ ਚਾਰਟ ਰੱਖੋ। ਕਈ ਕਹਿੰਦੇ ਹਨ ਬਾਬਾ ਨੂੰ ਬਹੁਤ
ਯਾਦ ਕਰਦੇ ਹਾਂ ਪਰ ਮੁਖ ਨਹੀਂ ਖੁਲਦਾ। ਤੁਸੀਂ ਯਾਦ ਵਿੱਚ ਰਹੋ ਤਾਂ ਵਿਕਰਮ ਵਿਨਾਸ਼ ਹੋਣਗੇ। ਅੱਛਾ!
ਬੱਚਿਆਂ ਨੂੰ ਗੁੱਡਨਾਇਟ।
ਧਾਰਨਾ ਲਈ ਮੁੱਖ
ਸਾਰ:-
1. ਘਰ ਵਿੱਚ
ਰਹਿੰਦੇ ਰੂਹਾਨੀ ਸੇਵਾ ਕਰਨੀ ਹੈ। ਪਵਿੱਤਰ ਬਣਨਾ ਅਤੇ ਬਣਾਉਣਾ ਹੈ।
2. ਇਸ ਜਿੰਦੇ ਜਾਗਦੇ
ਨਰਕ ਵਿੱਚ ਰਹਿੰਦੇ ਹੋਏ ਬੇਹੱਦ ਦੇ ਬਾਪ ਕੋਲੋਂ ਸਵਰਗ ਦਾ ਵਰਸਾ ਲੈਣਾ ਹੈ। ਕਿਸੇ ਨੂੰ ਵੀ ਦੁੱਖ ਨਹੀਂ
ਦੇਣਾ ਹੈ।
ਵਰਦਾਨ:-
ਆਪਣੀ ਸਰਵ ਵਿਸ਼ੇਸ਼ਤਾਵਾਂ ਨੂੰ ਕੰਮ ਵਿੱਚ ਲਗਾਕੇ ਉਨ੍ਹਾਂ ਦਾ ਵਿਸਤਾਰ ਕਰਨ ਵਾਲੇ ਸਿੱਧੀ ਸਵਰੂਪ ਭਵ
ਜਿਨਾਂ - ਜਿਨਾਂ ਆਪਣੀ
ਵਿਸ਼ੇਸਤਾ ਨੂੰ ਮਨਸਾ ਸੇਵਾ ਅਤੇ ਵਾਣੀ ਅਤੇ ਕਰਮ ਦੀ ਸੇਵਾ ਵਿੱਚ ਲਗਾਓਗੇ ਤਾਂ ਉਹੀ ਵਿਸ਼ੇਸ਼ਤਾ
ਵਿਸਤਾਰ ਨੂੰ ਪਾਉਂਦੀ ਜਾਏਗੀ। ਸੇਵਾ ਵਿੱਚ ਲਗਾਉਣਾ ਮਤਲਬ ਇੱਕ ਬੀਜ਼ ਤੋਂ ਅਨੇਕ ਫਲ ਪ੍ਰਗਟ ਕਰਨਾ।
ਇਸ ਸ਼੍ਰੇਸ਼ਠ ਜੀਵਨ ਵਿੱਚ ਜੋ ਜਨਮ ਸਿੱਧ ਅਧਿਕਾਰ ਦੇ ਰੂਪ ਵਿੱਚ ਵਿਸ਼ੇਸਤਾ ਮਿਲੀ ਹੈ ਉਹਨਾਂ ਨੂੰ
ਸਿਰਫ਼ ਬੀਜ਼ਰੂਪ ਵਿੱਚ ਨਹੀਂ ਰੱਖੋ, ਸੇਵਾ ਦੀ ਧਰਨੀ ਵਿੱਚ ਪਾਓ ਤਾਂ ਫ਼ਲ ਸਵਰੂਪ ਮਤਲਬ ਸਿੱਧੀ ਸਵਰੂਪ
ਦਾ ਅਨੁਭਵ ਕਰੋਂਗੇ।
ਸਲੋਗਨ:-
ਵਿਸਤਾਰ ਨੂੰ ਨਾ
ਦੇਖ ਸਾਰ ਨੂੰ ਦੇਖੋ ਅਤੇ ਖੁਦ ਵਿੱਚ ਸਮਾ ਲੋ - ਇਹ ਹੀ ਤੀਵਰ ਪੁਰਸ਼ਾਰਥ ਹੈ।