23.02.21        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਬੁੱਧੀ ਵਿੱਚ ਸਥਾਈ ਇੱਕ ਬਾਪ ਦੀ ਹੀ ਯਾਦ ਰਹੇ ਤਾਂ ਇਹ ਵੀ ਅਹੋ ਸੋਭਾਗ ਹੈ"

ਪ੍ਰਸ਼ਨ:-
ਜਿਨ੍ਹਾਂ ਬੱਚਿਆਂ ਨੂੰ ਸਰਵਿਸ ਦਾ ਸ਼ੌਂਕ ਹੋਵੇਗਾ ਉਨ੍ਹਾਂ ਦੀ ਨਿਸ਼ਾਨੀ ਕੀ ਹੋਵੇਗੀ?

ਉੱਤਰ:-
ਉਹ ਮੂੰਹ ਤੋਂ ਗਿਆਨ ਸੁਣਾਉਣ ਬਗੈਰ ਰਹਿ ਨਹੀਂ ਸਕਦੇ। ਉਹ ਰੂਹਾਨੀ ਸੇਵਾ ਵਿੱਚ ਆਪਣੀ ਹੱਡੀ ਹੱਡੀ ਸਵਾਹਾ ਕਰ ਦੇਣਗੇ। ਉਨ੍ਹਾਂ ਨੂੰ ਰੂਹਾਨੀ ਨਾਲੇਜ ਸੁਣਾਉਣ ਵਿਚ ਬਹੁਤ ਖੁਸ਼ੀ ਹੋਵੇਗੀ। ਖੁਸ਼ੀ ਵਿੱਚ ਹੀ ਨੱਚਦੇ ਰਹਿਣਗੇ। ਉਹ ਆਪਣੇ ਤੋਂ ਵੱਡਿਆ ਦਾ ਬਹੁਤ ਰਿਗਾਰ੍ਡ ਰੱਖਣਗੇ, ਉਨ੍ਹਾਂ ਤੋਂ ਸਿੱਖਦੇ ਰਹਿਣਗੇ।

ਗੀਤ:-
ਬਦਲ ਜਾਏ ਦੁਨੀਆਂ...

ਓਮ ਸ਼ਾਂਤੀ
ਬੱਚਿਆਂ ਨੇ ਗੀਤ ਦੀਆਂ ਦੋ ਲਾਈਨਾਂ ਸੁਣੀਆਂ। ਇਹ ਵਾਇਦੇ ਦਾ ਗੀਤ ਹੈ, ਜਿਵੇਂ ਕਿਸੇ ਦੀ ਸਗਾਈ ਹੁੰਦੀ ਹੈ ਤਾਂ ਇਹ ਵਾਦਾ ਕਰਦੇ ਹਨ ਕਿ ਇਸਤਰੀ - ਪੁਰਸ਼ ਕਦੀ ਇੱਕ - ਦੂਜੇ ਨੂੰ ਛੱਡਣਗੇ ਨਹੀਂ। ਕੋਈ ਆਪਸ ਵਿੱਚ ਨਹੀਂ ਬਣਦੀ ਹੈ ਤਾਂ ਛੱਡ ਵੀ ਦਿੰਦੇ ਹਨ। ਇੱਥੇ ਤੁਸੀਂ ਬੱਚੇ ਕਿਸ ਦੇ ਨਾਲ ਪ੍ਰਤਿਗਿਆ ਕਰਦੇ ਹੋ? ਈਸ਼ਵਰ ਦੇ ਨਾਲ। ਜਿਸ ਦੇ ਨਾਲ ਤੁਸੀਂ ਬੱਚਿਆਂ ਦੀ ਜਾਂ ਸਜਨੀਆਂ ਦੀ ਸਗਾਈ ਹੋਈ ਹੈ। ਪਰ ਅਜਿਹੇ ਜੋ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ, ਉਨ੍ਹਾਂ ਨੂੰ ਵੀ ਛੱਡ ਦਿੰਦੇ। ਇੱਥੇ ਤੁਸੀਂ ਬੱਚੇ ਬੈਠੇ ਹੋ ਤੁਸੀਂ ਜਾਣਦੇ ਹੋ ਹੁਣ ਬੇਹੱਦ ਦਾ ਬਾਪਦਾਦਾ ਆਇਆ ਕਿ ਆਇਆ। ਇਹ ਅਵਸਥਾ ਜੋ ਤੁਹਾਡੀ ਇੱਥੇ ਰਹਿੰਦੀ ਹੈ, ਉਹ ਬਾਹਰ ਸੈਂਟਰ ਤੇ ਤਾਂ ਰਹਿ ਨਾ ਸਕੇ। ਇੱਥੇ ਤੁਸੀਂ ਸਮਝੋਗੇ ਬਾਪਦਾਦਾ ਆਇਆ ਕਿ ਆਇਆ। ਬਾਹਰ ਸੈਂਟਰ ਤੇ ਸਮਝਣਗੇ ਬਾਬਾ ਦੀ ਵਜਾਈ ਹੋਈ ਮੁਰਲੀ ਆਈ ਕਿ ਆਈ। ਇੱਥੇ ਅਤੇ ਉੱਥੇ ਵਿੱਚ ਬਹੁਤ ਫਰਕ ਰਹਿੰਦਾ ਹੈ ਕਿਓਂਕਿ ਇੱਥੇ ਬੇਹੱਦ ਦੇ ਬਾਪਦਾਦਾ ਦੇ ਸਾਮ੍ਹਣੇ ਤੁਸੀਂ ਬੈਠੇ ਹੋ। ਉੱਥੇ ਤਾਂ ਸਾਮ੍ਹਣੇ ਨਹੀਂ ਹੋ। ਚਾਹੁੰਦੇ ਹਨ ਸਾਮ੍ਹਣੇ ਜਾਕੇ ਮੁਰਲੀ ਸੁਣੀਏ। ਇੱਥੇ ਬੱਚਿਆਂ ਦੀ ਬੁੱਧੀ ਵਿੱਚ ਆਇਆ - ਬਾਬਾ ਆਇਆ ਕਿ ਆਇਆ। ਜਿਵੇਂ ਹੋਰ ਸਤਸੰਗ ਹੁੰਦੇ ਹਨ, ਉੱਥੇ ਉਹ ਸਮਝਣਗੇ ਫਲਾਣਾ ਸਵਾਮੀ ਆਏਗਾ। ਪਰ ਇਹ ਖਿਆਲ ਵੀ ਸਭ ਦੀ ਇੱਕਰਸ ਨਹੀਂ ਹੋਵੇਗੀ। ਕਈਆਂ ਦਾ ਬੁੱਧੀਯੋਗ ਤਾਂ ਹੋਰ ਕਿਸੇ ਵੱਲ ਭਟਕਦਾ ਰਹਿੰਦਾ ਹੈ। ਕਿਸੇ ਨੂੰ ਪਤੀ ਯਾਦ ਆਵੇਗਾ, ਕਿਸੇ ਨੂੰ ਸੰਬੰਧੀ ਯਾਦ ਆਉਣਗੇ। ਬੁੱਧੀਯੋਗ ਇੱਕ ਗੁਰੂ ਦੇ ਨਾਲ ਵੀ ਟਿਕਦਾ ਨਹੀਂ ਹੈ। ਕੋਈ ਬਿਰਲਾ ਹੋਵੇਗਾ ਜੋ ਸਵਾਮੀ ਦੀ ਯਾਦ ਵਿੱਚ ਬੈਠਾ ਹੋਵੇਗਾ। ਇੱਥੇ ਵੀ ਇਵੇਂ ਹਨ। ਇਵੇਂ ਨਹੀਂ ਸਭ ਸ਼ਿਵਬਾਬਾ ਦੀ ਯਾਦ ਵਿੱਚ ਰਹਿੰਦੇ ਹਨ। ਬੁੱਧੀ ਕਿੱਥੇ ਨਾ ਕਿੱਥੇ ਦੌੜਦੀ ਰਹਿੰਦੀ ਹੈ। ਮਿੱਤਰ - ਸੰਬੰਧੀ ਆਦਿ ਯਾਦ ਆਉਣਗੇ। ਸਾਰਾ ਸਮੇਂ ਇੱਕ ਹੀ ਸ਼ਿਵਬਾਬਾ ਦੀ ਯਾਦ ਵਿੱਚ ਰਹਿਣ ਫਿਰ ਤਾਂ ਅਹੋ ਸੋਭਾਗਿਆ। ਸਥਾਈ ਯਾਦ ਵਿੱਚ ਕੋਈ ਬਿਰਲਾ ਰਹਿੰਦੇ ਹਨ। ਇੱਥੇ ਬਾਪ ਦੇ ਸਾਮ੍ਹਣੇ ਰਹਿਣ ਨਾਲ ਤਾਂ ਬਹੁਤ ਖੁਸ਼ੀ ਹੋਣੀ ਚਾਹੀਦੀ ਹੈ। ਅਤਿਇੰਦ੍ਰੀਏ ਸੁੱਖ ਗੋਪੀ ਵੱਲਭ ਦੇ ਗੋਪ ਗੋਪੀਆਂ ਤੋਂ ਪੁੱਛੋ, ਇਹ ਇੱਥੇ ਦਾ ਗਾਇਆ ਹੋਇਆ ਹੈ। ਇੱਥੇ ਤੁਸੀਂ ਬਾਪ ਦੀ ਯਾਦ ਵਿੱਚ ਬੈਠੇ ਹੋ, ਜਾਣਦੇ ਹੋ ਹੁਣ ਅਸੀਂ ਈਸ਼ਵਰ ਦੀ ਗੋਦ ਵਿੱਚ ਹਾਂ ਫਿਰ ਦੈਵੀ ਗੋਦ ਵਿੱਚ ਹੋਵਾਂਗੇ। ਭਾਵੇਂ ਕਿਸੇ ਦੀ ਬੁੱਧੀ ਵਿੱਚ ਸਰਵਿਸ ਦੇ ਖਿਆਲ ਵੀ ਚਲਦੇ ਹਨ। ਇਸ ਚਿੱਤਰ ਵਿੱਚ ਇਹ ਕੁਰੈਕਸ਼ਨ ਕਰੀਏ, ਇਹ ਲਿਖੀਏ। ਪਰ ਚੰਗੇ ਬੱਚੇ ਜੋ ਹੋਣਗੇ ਉਹ ਸਮਝਣਗੇ ਹੁਣ ਤਾਂ ਬਾਪ ਤੋਂ ਸੁਣਨਾ ਹੈ। ਹੋਰ ਕੋਈ ਸੰਕਲਪ ਆਉਣ ਨਹੀਂ ਦੇਣਗੇ। ਬਾਪ ਗਿਆਨ ਰਤਨਾਂ ਨਾਲ ਝੋਲੀ ਭਰਨ ਆਏ ਹਨ, ਤਾਂ ਬਾਪ ਨਾਲ ਹੀ ਬੁੱਧੀ ਦਾ ਯੋਗ ਲਗਾਉਣਾ ਹੈ। ਨੰਬਰਵਾਰ ਧਾਰਨਾ ਕਰਨ ਵਾਲੇ ਤਾਂ ਹੁੰਦੇ ਹੀ ਹਨ। ਕੋਈ ਚੰਗੀ ਤਰ੍ਹਾਂ ਸੁਣ ਕੇ ਧਾਰਨ ਕਰਦੇ ਹਨ। ਕੋਈ ਘੱਟ ਧਾਰਨ ਕਰਦੇ ਹਨ। ਬੁੱਧੀਯੋਗ ਹੋਰ ਵੱਲ ਦੌੜਦਾ ਰਹੇਗਾ ਤਾਂ ਧਾਰਨਾ ਨਹੀਂ ਹੋਵੇਗੀ। ਕੱਚੇ ਪੈ ਜਾਣਗੇ। ਇੱਕ - ਦੋ ਵਾਰੀ ਮੁਰਲੀ ਸੁਣੀ, ਧਾਰਨਾ ਨਹੀਂ ਹੋਈ ਤਾਂ ਫਿਰ ਉਹ ਆਦਤ ਪੱਕੀ ਹੁੰਦੀ ਜਾਏਗੀ। ਫਿਰ ਕਿੰਨਾ ਵੀ ਸੁਣਦਾ ਰਹੇਗਾ, ਧਾਰਨਾ ਨਹੀਂ ਹੋਵੇਗੀ। ਕਿਸੇ ਨੂੰ ਸੁਣਾ ਨਹੀਂ ਸਕੇਗਾ। ਜਿਸ ਨੂੰ ਧਾਰਨਾ ਹੋਵੇਗੀ ਉਨ੍ਹਾਂ ਨੂੰ ਫਿਰ ਸਰਵਿਸ ਦਾ ਸ਼ੋਂਕ ਹੋਵੇਗਾ। ਉਛਲਦਾ ਰਹੇਗਾ, ਸੋਚੋਗੇ ਕਿ ਜਾਕੇ ਧਨ ਦਾਨ ਕਰੀਏ ਕਿਓਂਕਿ ਇਹ ਧਨ ਇੱਕ ਬਾਪ ਦੇ ਸਿਵਾਏ ਤਾਂ ਹੋਰ ਕਿਸੇ ਦੇ ਕੋਲ ਹੈ ਨਹੀਂ। ਬਾਪ ਇਹ ਵੀ ਜਾਣਦੇ ਹਨ, ਸਭ ਨੂੰ ਧਾਰਨਾ ਹੋ ਨਾ ਸਕੇ। ਸਭ ਇੱਕਰਸ ਉੱਚ ਪਦਵੀ ਪਾ ਨਹੀਂ ਸਕਦੇ ਇਸਲਈ ਬੁੱਧੀ ਹੋਰ ਵੱਲ ਭਟਕਦੀ ਰਹਿੰਦੀ ਹੈ। ਭਵਿੱਖ ਤਕਦੀਰ ਇੰਨੀ ਉੱਚ ਨਹੀਂ ਬਣਦੀ ਹੈ। ਕੋਈ ਫਿਰ ਸਥੂਲ ਸਰਵਿਸ ਵਿੱਚ ਆਪਣੀ ਹੱਡੀ - ਹੱਡੀ ਦਿੰਦੇ ਹਨ। ਸਭ ਨੂੰ ਰਾਜ਼ੀ ਕਰਦੇ ਹਨ। ਜਿਵੇਂ ਭੋਜਨ ਪਕਾਉਂਦੇ ਖਿਲਾਉਂਦੇ ਹਨ। ਇਹ ਵੀ ਸਬਜੈਕਟ ਹੈ ਨਾ। ਜਿਸ ਨੂੰ ਸਰਵਿਸ ਦਾ ਸ਼ੋਂਕ ਹੋਵੇਗਾ ਉਹ ਮੁੱਖ ਤੋਂ ਕਹਿਣ ਬਗੈਰ ਰਹੇਗਾ ਨਹੀਂ। ਫਿਰ ਬਾਬਾ ਵੇਖਦੇ ਵੀ ਹਨ, ਦੇਹ - ਅਭਿਮਾਨ ਤਾਂ ਨਹੀਂ ਹੈ? ਵੱਡਿਆਂ ਦਾ ਰਿਗਾਰ੍ਡ ਰੱਖਦੇ ਹਨ ਜਾਂ ਨਹੀਂ? ਵੱਡੇ ਮਹਾਂਰਥੀਆਂ ਦਾ ਰਿਗਾਰ੍ਡ ਤਾਂ ਰੱਖਣਾ ਹੁੰਦਾ ਹੈ। ਹਾਂ, ਕੋਈ - ਕੋਈ ਛੋਟੇ ਵੀ ਹੁਸ਼ਿਆਰ ਹੋ ਜਾਂਦੇ ਹਨ ਤਾਂ ਹੋ ਸਕਦਾ ਹੈ ਵੱਡੇ ਨੂੰ ਉਨ੍ਹਾਂ ਦਾ ਰਿਗਾਰ੍ਡ ਰੱਖਣਾ ਪਵੇ ਕਿਓਂਕਿ ਉਨ੍ਹਾਂ ਦੀ ਬੁੱਧੀ ਗੈਲਪ ਕਰ ਲੈਂਦੀ ਹੈ। ਸਰਵਿਸ ਦਾ ਸ਼ੌਂਕ ਵੇਖ ਬਾਪ ਤਾਂ ਖੁਸ਼ ਹੋਵੇਗਾ ਨਾ, ਇਹ ਚੰਗੀ ਸਰਵਿਸ ਕਰਨਗੇ। ਸਾਰਾ ਦਿਨ ਪ੍ਰਦਰਸ਼ਨੀ ਤੇ ਸਮਝਾਉਣ ਦੀ ਪ੍ਰੈਕਟਿਸ ਕਰਨੀ ਚਾਹੀਦੀ ਹੈ। ਪ੍ਰਜਾ ਤਾਂ ਢੇਰ ਬਣਦੀ ਹੈ ਨਾ ਹੋਰ ਤਾਂ ਕੋਈ ਉਪਾਏ ਹੈ ਨਹੀਂ। ਸੂਰਜ਼ਵੰਸ਼ੀ, ਚੰਦ੍ਰਵੰਸ਼ੀ, ਰਾਜਾ, ਰਾਣੀ, ਪ੍ਰਜਾ ਸਭ ਇੱਥੇ ਬਣਦੇ ਹਨ। ਕਿੰਨੀ ਸਰਵਿਸ ਕਰਨੀ ਚਾਹੀਦੀ ਹੈ। ਬੱਚਿਆਂ ਦੀ ਬੁੱਧੀ ਵਿੱਚ ਇਹ ਤਾਂ ਹੈ - ਹੁਣ ਅਸੀਂ ਬ੍ਰਾਹਮਣ ਬਣੇ ਹਾਂ। ਘਰ ਗ੍ਰਹਿਸਥ ਵਿੱਚ ਰਹਿਣ ਨਾਲ ਹਰ ਇੱਕ ਦੀ ਅਵਸਥਾ ਤਾਂ ਆਪਣੀ ਰਹਿੰਦੀ ਹੈ ਨਾ। ਘਰ - ਬਾਰ ਤਾਂ ਛੱਡਣਾ ਨਹੀਂ ਹੈ। ਬਾਪ ਕਹਿੰਦੇ ਹਨ ਘਰ ਵਿੱਚ ਭਾਵੇਂ ਰਹੋ ਪਰ ਬੁੱਧੀ ਵਿੱਚ ਇਹ ਨਿਸ਼ਚਾ ਰੱਖਣਾ ਹੈ ਕਿ ਪੁਰਾਣੀ ਦੁਨੀਆਂ ਤਾਂ ਖਤਮ ਹੋਈ ਪਈ ਹੈ। ਸਾਡਾ ਹੁਣ ਬਾਪ ਨਾਲ ਕੰਮ ਹੈ। ਇਹ ਵੀ ਜਾਣਦੇ ਹਨ ਕਲਪ ਪਹਿਲੇ ਜਿਨ੍ਹਾਂ ਨੇ ਗਿਆਨ ਲੀਤਾ ਸੀ ਉਹ ਹੀ ਲੈਣਗੇ। ਸੈਕਿੰਡ ਬਾਈ ਸੈਕਿੰਡ ਹੂਬਹੂ ਰਿਪੀਟ ਹੋ ਰਿਹਾ ਹੈ। ਆਤਮਾ ਵਿੱਚ ਗਿਆਨ ਰਹਿੰਦਾ ਹੈ ਨਾ। ਬਾਪ ਦੇ ਕੋਲ ਵੀ ਗਿਆਨ ਰਹਿੰਦਾ ਹੈ। ਤੁਸੀਂ ਬੱਚਿਆਂ ਨੂੰ ਵੀ ਬਾਪ ਵਰਗਾ ਬਣਨਾ ਹੈ। ਪੁਆਇੰਟ ਧਾਰਨ ਕਰਨੀ ਹੈ। ਸਾਰੇ ਪੁਆਇੰਟ ਇੱਕ ਹੀ ਸਮੇਂ ਨਹੀਂ ਸਮਝਾਏ ਜਾਂਦੇ ਹਨ। ਵਿਨਾਸ਼ ਵੀ ਸਾਹਮਣੇ ਖੜਿਆ ਹੈ। ਇਹ ਉਹ ਹੀ ਵਿਨਾਸ਼ ਹੈ, ਸਤਿਯੁਗ - ਤ੍ਰੇਤਾ ਵਿੱਚ ਤਾਂ ਕੋਈ ਲੜਾਈ ਹੁੰਦੀ ਨਹੀਂ। ਉਹ ਤਾਂ ਬਾਦ ਵਿੱਚ ਜੱਦ ਬਹੁਤ ਧਰਮ ਹੁੰਦੇ ਹਨ, ਲਸ਼ਕਰ ਆਦਿ ਆਉਂਦੇ ਹਨ ਉਦੋਂ ਲੜਾਈ ਸ਼ੁਰੂ ਹੁੰਦੀ ਹੈ। ਪਹਿਲੇ - ਪਹਿਲੇ ਆਤਮਾਵਾਂ ਪਰਮਧਾਮ ਤੋਂ ਉਤਰਦੀਆਂ ਹਨ ਫਿਰ ਸਤੋ, ਰਜੋ, ਤਮੋ ਦੀ ਸਟੇਜ ਹੁੰਦੀ ਹੈ। ਤਾਂ ਇਹ ਵੀ ਸਭ ਬੁੱਧੀ ਵਿੱਚ ਰੱਖਣਾ ਹੈ। ਕਿਵੇਂ ਰਾਜਧਾਨੀ ਸਥਾਪਨ ਹੋ ਰਹੀ ਹੈ। ਇੱਥੇ ਬੈਠੇ ਹੋ ਤਾਂ ਬੁੱਧੀ ਵਿੱਚ ਰੱਖਣਾ ਹੈ ਕਿ ਸ਼ਿਵਬਾਬਾ ਆਕੇ ਸਾਨੂੰ ਖਜਾਨਾ ਦਿੰਦੇ ਹਨ, ਜਿਸ ਨੂੰ ਬੁੱਧੀ ਵਿੱਚ ਧਾਰਨ ਕਰਨਾ ਹੈ। ਚੰਗੇ - ਚੰਗੇ ਬੱਚੇ ਨੋਟਿਸ ਲਿਖਦੇ ਹਨ। ਲਿਖਣਾ ਚੰਗਾ ਹੈ। ਤਾਂ ਬੁੱਧੀ ਵਿੱਚ ਟਾਪਿਕਸ ਆਉਣਗੇ। ਅੱਜ ਇਸ ਟਾਪਿਕ ਤੇ ਸਮਝਾਵਾਂਗੇ। ਬਾਪ ਕਹਿੰਦੇ ਹਨ ਮੈਂ ਤੁਹਾਨੂੰ ਕਿੰਨਾ ਖਜਾਨਾ ਦਿੱਤਾ ਸੀ। ਸਤਿਯੁਗ - ਤ੍ਰੇਤਾ ਵਿੱਚ ਤੁਹਾਡੇ ਕੋਲ ਅਥਾਹ ਧਨ ਸੀ। ਫਿਰ ਵਾਮ ਮਾਰਗ ਵਿੱਚ ਜਾਣ ਨਾਲ ਉਹ ਘੱਟ ਹੁੰਦਾ ਗਿਆ। ਖੁਸ਼ੀ ਵੀ ਘੱਟ ਹੁੰਦੀ ਗਈ। ਕੁਝ ਨਾ ਕੁਝ ਵਿਕਰਮ ਹੋਣ ਲੱਗਦੇ ਹਨ। ਉਤਰਦੇ - ਉਤਰਦੇ ਕਲਾਵਾਂ ਘੱਟ ਹੁੰਦੀਆਂ ਜਾਂਦੀਆਂ ਹਨ। ਸਤੋਪ੍ਰਧਾਨ, ਸਤੋ, ਰਜੋ, ਤਮੋ ਦੀ ਸਟੇਜਿਜ਼ ਹੁੰਦੀ ਹੈ। ਸਤੋ ਤੋਂ ਰਜੋ ਵਿੱਚ ਆਉਂਦੇ ਹਨ ਤਾਂ ਇਵੇਂ ਨਹੀਂ ਫੱਟ ਤੋਂ ਆ ਜਾਂਦੇ ਹਨ। ਹੋਲੀ - ਹੋਲੀ ਉਤਰਣਗੇ। ਤਮੋਪ੍ਰਧਾਨ ਵਿੱਚ ਵੀ ਹੋਲੀ - ਹੋਲੀ ਸੀੜੀ ਉਤਰਦੇ ਜਾਂਦੇ ਹੋ, ਕਲਾ ਘੱਟ ਹੁੰਦੀ ਜਾਂਦੀ ਹੈ। ਦਿਨ - ਪ੍ਰਤੀਦਿਨ ਘੱਟ ਹੁੰਦੀ ਜਾਂਦੀ ਹੈ। ਹੁਣ ਜਨਮ ਲਗਾਉਣਾ ਹੈ। ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਨਾ ਹੈ, ਇਸ ਦੇ ਲਈ ਟਾਈਮ ਵੀ ਚਾਹੀਦਾ ਹੈ। ਗਾਇਆ ਹੋਇਆ ਹੈ ਚੜ੍ਹੇ ਤਾਂ ਚਾਖੇ ਬੈਕੁੰਠ ਰਸ.. ਕਾਮ ਦੀ ਚਮਾਟ ਲੱਗਦੀ ਰਹਿੰਦੀ ਹੈ ਤਾਂ ਇੱਕਦਮ ਚਕਨਾਚੂਰ ਹੋ ਜਾਂਦੇ ਹਨ। ਹੱਡੀ - ਹੱਡੀ ਟੁੱਟ ਜਾਂਦੀ ਹੈ। ਕਈ ਮਨੁੱਖ ਆਪਣਾ ਜੀਵਘਾਤ ਕਰਦੇ ਹਨ, ਆਤਮਘਾਤ ਨਹੀਂ, ਜੀਵਘਾਤ ਕਿਹਾ ਜਾਂਦਾ ਹੈ। ਇੱਥੇ ਤਾਂ ਬਾਪ ਤੋਂ ਵਰਸਾ ਪਾਉਣਾ ਹੈ। ਬਾਪ ਨੂੰ ਯਾਦ ਕਰਨਾ ਹੈ ਕਿਓਂਕਿ ਬਾਪ ਤੋਂ ਬਾਦਸ਼ਾਹੀ ਮਿਲਦੀ ਹੈ। ਆਪਣੇ ਤੋਂ ਪੁੱਛਣਾ ਹੈ ਅਸੀਂ ਬਾਪ ਨੂੰ ਯਾਦ ਕਰ ਭਵਿੱਖ ਦੇ ਲਈ ਕਿੰਨੀ ਕਮਾਈ ਕੀਤੀ? ਕਿੰਨੇ ਅੰਨਿਆਂ ਦੀ ਲਾਠੀ ਬਣੇ? ਘਰ - ਘਰ ਵਿੱਚ ਪੈਗਾਮ ਦੇਣਾ ਹੈ ਕਿ ਇਹ ਪੁਰਾਣੀ ਦੁਨੀਆਂ ਬਦਲ ਰਹੀ ਹੈ। ਬਾਪ ਨਵੀਂ ਦੁਨੀਆਂ ਦੇ ਲਈ ਰਾਜਯੋਗ ਸਿਖਾ ਰਹੇ ਹਨ। ਸੀੜੀ ਵਿੱਚ ਸਭ ਵਿਖਾਇਆ ਹੈ। ਇਹ ਬਣਾਉਣ ਵਿੱਚ ਮਿਹਨਤ ਲੱਗਦੀ ਹੈ। ਸਾਰਾ ਦਿਨ ਖਿਆਲ ਚਲਦਾ ਰਹਿੰਦਾ ਹੈ, ਇਵੇਂ ਸਹਿਜ ਬਣਾਉਣ ਜੋ ਕੋਈ ਵੀ ਸਮਝ ਜਾਵੇ। ਸਾਰੀ ਦੁਨੀਆਂ ਤਾਂ ਨਹੀਂ ਆਵੇਗੀ। ਦੇਵੀ - ਦੇਵਤਾ ਧਰਮ ਵਾਲੇ ਹੀ ਆਉਣਗੇ। ਤੁਹਾਡੀ ਸਰਵਿਸ ਤਾਂ ਬਹੁਤ ਚਲਣੀ ਹੈ। ਤੁਸੀਂ ਤਾਂ ਜਾਣਦੇ ਹੋ ਸਾਡਾ ਇਹ ਕਲਾਸ ਕਦੋਂ ਤੱਕ ਚੱਲੇਗਾ। ਉਹ ਤਾਂ ਲੱਖਾਂ ਵਰ੍ਹੇ ਕਲਪ ਦੀ ਉਮਰ ਸਮਝਦੇ ਹਨ। ਤਾਂ ਸ਼ਾਸਤਰ ਆਦਿ ਸੁਣਾਉਂਦੇ ਹੀ ਰਹਿੰਦੇ ਹਨ। ਸਮਝਦੇ ਹਨ ਜਦੋਂ ਅੰਤ ਹੋਵੇਗਾ ਉਦੋਂ ਸਭ ਦਾ ਸਦਗਤੀ ਦਾਤਾ ਆਵੇਗਾ ਅਤੇ ਜੋ ਸਾਡੇ ਚੇਲੇ ਹੋਣਗੇ ਉਨ੍ਹਾਂ ਦੀ ਗਤੀ ਹੋ ਜਾਵੇਗੀ ਫਿਰ ਅਸੀਂ ਵੀ ਜਾਕੇ ਜੋਤੀ ਵਿੱਚ ਸਮਾਵਾਂਗੇ। ਪਰ ਇਵੇਂ ਤਾਂ ਹੈ ਨਹੀਂ। ਤੁਸੀਂ ਹੁਣ ਜਾਣਦੇ ਹੋ ਅਸੀਂ ਅਮਰ ਬਾਪ ਦਵਾਰਾ ਸੱਚੀ - ਸੱਚੀ ਅਮਰਕਥਾ ਸੁਣ ਰਹੇ ਹਾਂ। ਤਾਂ ਅਮਰ ਬਾਪ ਜੋ ਕਹਿੰਦੇ ਹਨ ਉਹ ਮੰਨਣਾ ਵੀ ਹੈ, ਸਿਰਫ ਕਹਿੰਦੇ ਹਨ - ਮੈਨੂੰ ਯਾਦ ਕਰੋ, ਪਵਿੱਤਰ ਬਣੋ। ਨਹੀਂ ਤਾਂ ਸਜ਼ਾ ਵੀ ਬਹੁਤ ਖਾਣੀ ਪਵੇਗੀ। ਪਦਵੀ ਵੀ ਘੱਟ ਮਿਲੇਗੀ। ਸਰਵਿਸ ਵਿੱਚ ਮਿਹਨਤ ਕਰਨੀ ਹੈ। ਜਿਵੇਂ ਦਧਿਚੀ ਰਿਸ਼ੀ ਦਾ ਮਿਸਾਲ ਹੈ। ਹੱਡੀਆਂ ਵੀ ਸਰਵਿਸ ਵਿੱਚ ਦੇ ਦਿੱਤੀਆਂ। ਆਪਣੇ ਸ਼ਰੀਰ ਦਾ ਵੀ ਖਿਆਲ ਨਾ ਕਰ ਸਾਰਾ ਦਿਨ ਸਰਵਿਸ ਵਿੱਚ ਰਹਿਣਾ ਹੈ, ਉਨ੍ਹਾਂ ਨੂੰ ਕਿਹਾ ਜਾਂਦਾ ਹੈ ਸਰਵਿਸ ਵਿੱਚ ਹੱਡੀਆਂ ਦੇਣਾ। ਇੱਕ ਹੈ ਜਿਸਮਾਨੀ ਹੱਡੀ ਸਰਵਿਸ, ਦੂਜੀ ਹੈ ਰੂਹਾਨੀ ਹੱਡੀ ਸਰਵਿਸ। ਰੂਹਾਨੀ ਸਰਵਿਸ ਵਾਲੇ ਰੂਹਾਨੀ ਨਾਲੇਜ ਹੀ ਸੁਣਾਉਂਦੇ ਰਹਿਣਗੇ। ਧਨ ਦਾਨ ਕਰਦੇ ਖੁਸ਼ੀ ਵਿੱਚ ਨੱਚਦੇ ਰਹਿਣਗੇ। ਦੁਨੀਆਂ ਵਿੱਚ ਮਨੁੱਖ ਜੋ ਸਰਵਿਸ ਕਰਦੇ ਹਨ ਉਹ ਸਭ ਹੈ ਜਿਸਮਾਨੀ। ਸ਼ਾਸਤਰ ਸੁਣਾਉਂਦੇ ਹਨ, ਉਹ ਕੋਈ ਰੂਹਾਨੀ ਸਰਵਿਸ ਤਾਂ ਨਹੀਂ ਹੈ। ਰੂਹਾਨੀ ਸਰਵਿਸ ਤਾਂ ਸਿਰਫ ਬਾਪ ਹੀ ਆਕੇ ਸਿਖਾਉਂਦੇ ਹਨ। ਸਪ੍ਰਿਚੂਲ਼ ਬਾਪ ਹੀ ਆਕੇ ਸਪ੍ਰਿਚੂਲ਼ ਬੱਚਿਆਂ (ਆਤਮਾਵਾਂ) ਨੂੰ ਪੜ੍ਹਾਉਂਦੇ ਹਨ।

ਤੁਸੀਂ ਬੱਚੇ ਹੁਣ ਤਿਆਰੀ ਕਰ ਰਹੇ ਹੋ ਸਤਿਯੁਗੀ ਨਵੀਂ ਦੁਨੀਆਂ ਵਿੱਚ ਜਾਣ ਦੇ ਲਈ। ਉੱਥੇ ਤੁਹਾਡੇ ਤੋੰ ਕੋਈ ਵਿਕਰਮ ਨਹੀਂ ਹੋਵੇਗਾ। ਉਹ ਹੈ ਹੀ ਰਾਮਰਾਜ। ਉੱਥੇ ਹੁੰਦੇ ਹੀ ਹਨ ਥੋੜੇ। ਹੁਣ ਤਾ ਰਾਵਣਰਾਜ ਵਿੱਚ ਸਭ ਦੁਖੀ ਹਨ ਨਾ। ਇਹ ਸਾਰੀ ਨਾਲੇਜ ਵੀ ਤੁਹਾਡੀ ਬੁੱਧੀ ਵਿੱਚ ਹੈ ਨੰਬਰਵਾਰ ਪੁਰਸ਼ਾਰਥ ਅਨੁਸਾਰ। ਇਸ ਸੀੜੀ ਦੇ ਚਿੱਤਰ ਵਿੱਚ ਹੀ ਸਾਰੀ ਨਾਲੇਜ ਆ ਜਾਂਦੀ ਹੈ। ਬਾਪ ਕਹਿੰਦੇ ਹਨ ਇਹ ਅੰਤਿਮ ਜਨਮ ਪਵਿੱਤਰ ਬਣੋ ਤਾਂ ਪਵਿੱਤਰ ਦੁਨੀਆਂ ਦੇ ਮਾਲਿਕ ਬਣੋਗੇ। ਤੁਹਾਨੂੰ ਸਮਝਾਉਣਾ ਇਵੇਂ ਹੈ ਜੋ ਮਨੁੱਖਾਂ ਨੂੰ ਪਤਾ ਪਵੇ ਕਿ ਅਸੀਂ ਸਤੋਪ੍ਰਧਾਨ ਤੋਂ ਤਮੋਪ੍ਰਧਾਨ ਬਣੇ ਹਾਂ, ਫਿਰ ਯਾਦ ਦੀ ਯਾਤਰਾ ਨਾਲ ਹੀ ਸਤੋਪ੍ਰਧਾਨ ਬਣਾਂਗੇ। ਵੇਖਣਗੇ ਤਾਂ ਬੁੱਧੀ ਚੱਲੇਗੀ, ਇਹ ਨਾਲੇਜ ਕਿਸੇ ਦੇ ਕੋਲ ਨਹੀਂ ਹੈ। ਕਹਿਣਗੇ ਇਸ ਸੀੜੀ ਵਿੱਚ ਹੋਰ ਧਰਮਾਂ ਦਾ ਸਮਾਚਾਰ ਕਿੱਥੇ ਹੈ। ਉਹ ਫਿਰ ਇਸ ਗੋਲੇ ਵਿੱਚ ਲਿਖਿਆ ਹੋਇਆ ਹੈ। ਉਹ ਨਵੀਂ ਦੁਨੀਆਂ ਵਿੱਚ ਆਉਂਦੇ ਨਹੀਂ ਹਨ। ਉਨ੍ਹਾਂ ਨੂੰ ਸ਼ਾਂਤੀ ਮਿਲਦੀ ਹੈ। ਭਾਰਤਵਾਸੀ ਹੀ ਸਵਰਗ ਵਿੱਚ ਸੀ ਨਾ। ਬਾਪ ਵੀ ਭਾਰਤ ਵਿੱਚ ਆਕੇ ਰਾਜਯੋਗ ਸਿਖਾਉਂਦੇ ਹਨ ਇਸਲਈ ਭਾਰਤ ਦਾ ਪ੍ਰਾਚੀਨ ਯੋਗ ਸਭ ਚਾਹੁੰਦੇ ਹਨ ਇਨ੍ਹਾਂ ਚਿੱਤਰਾਂ ਤੋਂ ਉਹ ਆਪ ਵੀ ਸਮਝ ਜਾਣਗੇ। ਬਰੋਬਰ ਨਵੀਂ ਦੁਨੀਆਂ ਵਿੱਚ ਸਿਰਫ ਭਾਰਤ ਹੀ ਸੀ। ਆਪਣੇ ਧਰਮ ਨੂੰ ਵੀ ਸਮਝ ਜਾਣਗੇ। ਭਾਵੇਂ ਕ੍ਰਾਈਸਟ ਆਇਆ, ਧਰਮ ਸਥਾਪਨ ਕਰਨ। ਇਸ ਸਮੇਂ ਉਹ ਵੀ ਤਮੋਪ੍ਰਧਾਨ ਹੈ। ਇਹ ਰਚਤਾ ਅਤੇ ਰਚਨਾ ਦੀ ਕਿੰਨੀ ਵੱਡੀ ਨਾਲੇਜ ਹੈ।

ਤੁਸੀਂ ਕਹਿ ਸਕਦੇ ਹੋ ਸਾਨੂੰ ਕਿਸੇ ਦੇ ਪੈਸੇ ਦੀ ਲੋੜ ਨਹੀਂ ਹੈ। ਪੈਸਾ ਅਸੀਂ ਕੀ ਕਰਾਂਗੇ। ਤੁਸੀਂ ਵੀ ਸੁਣੋ, ਦੂਜਿਆਂ ਨੂੰ ਵੀ ਸੁਣਾਓ। ਇਹ ਚਿੱਤਰ ਆਦਿ ਛੁਪਾਓ। ਇਨ੍ਹਾਂ ਚਿੱਤਰਾਂ ਤੋਂ ਕੰਮ ਲੈਣਾ ਹੈ। ਹਾਲ ਬਣਾਓ ਜਿੱਥੇ ਇਹ ਨਾਲੇਜ ਸੁਣਾਈ ਜਾਵੇ। ਬਾਕੀ ਅਸੀਂ ਪੈਸਾ ਲੈਕੇ ਕੀ ਕਰਾਂਗੇ। ਤੁਹਾਡੇ ਹੀ ਘਰ ਦਾ ਕਲਿਆਣ ਹੁੰਦਾ ਹੈ। ਤੁਸੀਂ ਸਿਰਫ ਪ੍ਰਬੰਧ ਕਰੋ। ਬਹੁਤ ਆਕੇ ਕਹਿਣਗੇ ਰਚਤਾ ਅਤੇ ਰਚਨਾ ਦੀ ਨਾਲੇਜ ਤਾਂ ਬੜੀ ਚੰਗੀ ਹੈ। ਇਹ ਤਾਂ ਮਨੁੱਖਾਂ ਨੇ ਹੀ ਸਮਝਣੀ ਹੈ। ਵਿਲਾਇਤ ਵਾਲੇ ਇਹ ਨਾਲੇਜ ਸੁਣ ਕੇ ਬਹੁਤ ਪਸੰਦ ਕਰਨਗੇ। ਬਹੁਤ ਖੁਸ਼ ਹੋਣਗੇ। ਸਮਝਣਗੇ ਅਸੀਂ ਵੀ ਬਾਪ ਦੇ ਨਾਲ ਯੋਗ ਲਾਈਏ ਤਾਂ ਵਿਕਰਮ ਵਿਨਾਸ਼ ਹੋਣਗੇ। ਸਭ ਨੂੰ ਬਾਪ ਦਾ ਪਰਿਚੈ ਦੇਣਾ ਹੈ। ਸਮਝ ਜਾਣਗੇ ਇਹ ਨਾਲੇਜ ਤਾਂ ਗਾਡ ਦੇ ਸਿਵਾਏ ਕੋਈ ਦੇ ਨਾ ਸਕੇ। ਕਹਿੰਦੇ ਹਨ ਭਗਵਾਨ ਨੇ ਬਹਿਸ਼ਤ ਸਥਾਪਨ ਕੀਤਾ ਹੈ ਪਰ ਉਹ ਕਿਵੇਂ ਆਉਂਦੇ ਹਨ, ਇਹ ਕਿਸੇ ਨੂੰ ਪਤਾ ਨਹੀਂ ਹੈ। ਤੁਹਾਡੀਆਂ ਗੱਲਾਂ ਸੁਣ ਕੇ ਖੁਸ਼ ਹੋਣਗੇ ਕਿ ਪੁਰਸ਼ਾਰਥ ਕਰ ਯੋਗ ਸਿੱਖਾਂਗੇ। ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਨ ਦੇ ਲਈ ਪੁਰਸ਼ਾਰਥ ਕਰਨਗੇ। ਸਰਵਿਸ ਦੇ ਲਈ ਤਾਂ ਬਹੁਤ ਖਿਆਲ ਕਰਨੇ ਚਾਹੀਦੇ ਹਨ। ਭਾਰਤ ਵਿੱਚ ਹੁਨਰ ਵਿਖੇ ਤਾਂ ਤੇ ਫਿਰ ਬਾਬਾ ਬਾਹਰ ਵਿੱਚ ਵੀ ਭੇਜਣਗੇ। ਇਹ ਮਿਸ਼ਨ ਜਾਵੇਗੀ। ਹੁਣ ਤਾਂ ਟਾਈਮ ਪਿਆ ਹੈ ਨਾ। ਨਵੀਂ ਦੁਨੀਆਂ ਬਣਨ ਵਿੱਚ ਕੋਈ ਦੇਰੀ ਥੋੜੀ ਲੱਗਦੀ ਹੈ। ਕਿੱਥੇ ਵੀ ਅਰਥਕਵੇਕ ਆਦਿ ਹੁੰਦੀ ਹੈ ਤਾਂ 2 - 3 ਵਰ੍ਹੇ ਵਿੱਚ ਇੱਕਦਮ ਨਵੇਂ ਮਕਾਨ ਆਦਿ ਬਣਾ ਦਿੰਦੇ ਹਨ। ਕਾਰੀਗਰ ਬਹੁਤ ਹਨ, ਸਮਾਨ ਸਾਰਾ ਤਿਆਰ ਹੋਵੇ ਫਿਰ ਬਣਨ ਵਿੱਚ ਦੇਰ ਥੋੜੀ ਹੀ ਲੱਗੇਗੀ ਵਿਲਾਇਤ ਵਿੱਚ ਮਕਾਨ ਕਿਵੇਂ ਬਣਦੇ ਹਨ - ਮਿੰਟ ਮੋਟਰ। ਤਾਂ ਸ੍ਵਰਗ ਵਿੱਚ ਕਿੰਨਾ ਜਲਦੀ ਬਣਦੇ ਹੋਣਗੇ। ਸੋਨਾ - ਚਾਂਦੀ ਆਦਿ ਬਹੁਤ ਤੁਹਾਨੂੰ ਮਿਲ ਜਾਂਦਾ ਹੈ। ਖਾਣੀਆਂ ਤੋਂ ਤੁਸੀਂ ਸੋਨਾ ਚਾਂਦੀ ਹੀਰੇ ਲੈ ਆਉਂਦੇ ਹੋ। ਹੁਨਰ ਤਾਂ ਸਭ ਸਿੱਖ ਰਹੇ ਹੋ। ਸਾਇੰਸ ਦਾ ਕਿੰਨਾ ਘਮੰਡ ਚਲ ਰਿਹਾ ਹੈ। ਇਹ ਸਾਇੰਸ ਫਿਰ ਉੱਥੇ ਕੰਮ ਵਿੱਚ ਆਵੇਗੀ। ਇੱਥੇ ਸਿੱਖਣ ਵਾਲੇ ਫਿਰ ਦੂਜਾ ਜਨਮ ਉੱਥੇ ਲੈ ਇਹ ਕੰਮ ਵਿੱਚ ਲਿਆਉਣਗੇ। ਉਸ ਸਮੇਂ ਤਾਂ ਸਾਰੀ ਦੁਨੀਆਂ ਨਵੀਂ ਹੋ ਜਾਂਦੀ ਹੈ, ਰਾਵਣ ਰਾਜ ਖਤਮ ਹੋ ਜਾਂਦਾ ਹੈ। 5 ਤਤ੍ਵ ਵੀ ਕਾਇਦੇਮੁਜਿਬ ਸਰਵਿਸ ਵਿੱਚ ਰਹਿੰਦੇ ਹਨ। ਸ੍ਵਰਗ ਬਣ ਜਾਂਦਾ ਹੈ। ਉੱਥੇ ਕੋਈ ਇਵੇਂ ਉਪਦ੍ਰਵ ਨਹੀਂ ਹੁੰਦਾ, ਰਾਵਣਰਾਜ ਹੀ ਨਹੀਂ ਸਭ ਸਤੋਪ੍ਰਧਾਨ ਹਨ।

ਸਭ ਤੋਂ ਚੰਗੀ ਗੱਲ ਹੈ ਕਿ ਤੁਸੀਂ ਬੱਚਿਆਂ ਦਾ ਤਾਂ ਬਾਪ ਨਾਲ ਬਹੁਤ ਲਵ ਹੋਣਾ ਚਾਹੀਦਾ ਹੈ। ਬਾਪ ਖਜਾਨਾ ਦਿੰਦੇ ਹਨ। ਉਸ ਨੂੰ ਧਾਰਨ ਕਰ ਅਤੇ ਦੂਜਿਆਂ ਨੂੰ ਦਾਨ ਦੇਣਾ ਹੈ। ਜਿੰਨਾ ਦਾਨ ਦੇਵੋਗੇ ਉਨ੍ਹਾਂ ਇਕੱਠਾ ਹੁੰਦਾ ਜਾਵੇਗਾ। ਸਰਵਿਸ ਹੀ ਨਹੀਂ ਕਰਨਗੇ ਤਾਂ ਧਾਰਨਾ ਕਿਵੇਂ ਹੋਵੇਗੀ। ਸਰਵਿਸ ਵਿੱਚ ਬੁੱਧੀ ਚਲਣੀ ਚਾਹੀਦੀ ਹੈ। ਸਰਵਿਸ ਤਾਂ ਬਹੁਤ ਢੇਰ ਹੋ ਸਕਦੀ ਹੈ। ਦਿਨ - ਪ੍ਰਤੀਦਿਨ ਉੱਨਤੀ ਨੂੰ ਪਾਉਣਾ ਹੈ। ਆਪਣੀ ਵੀ ਉੱਨਤੀ ਕਰਨੀ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਹਮੇਸ਼ਾ ਰੂਹਾਨੀ ਸਰਵਿਸ ਵਿੱਚ ਤੱਤਪਰ ਰਹਿਣਾ ਹੈ। ਗਿਆਨ ਧਨ ਦਾਨ ਕਰਕੇ ਖੁਸ਼ੀ ਵਿੱਚ ਨੱਚਣਾ ਹੈ। ਆਪ ਧਾਰਨ ਕਰ ਹੋਰਾਂ ਨੂੰ ਧਾਰਨਾ ਕਰਾਉਣੀ ਹੈ।

2. ਬਾਪ ਜੋ ਗਿਆਨ ਦਾ ਖਜਾਨਾ ਦਿੰਦੇ ਹਨ, ਉਸ ਨਾਲ ਆਪਣੀ ਝੋਲੀ ਭਰਨੀ ਹੈ। ਨੋਟਿਸ ਲੈਣੇ ਹਨ। ਫਿਰ ਟਾਪਿਕ ਤੇ ਸਮਝਾਉਣਾ ਹੈ। ਗਿਆਨ ਧਨ ਦਾ ਦਾਨ ਕਰਨ ਦੇ ਲਈ ਉਛਲਦੇ ਰਹਿਣਾ ਹੈ।

ਵਰਦਾਨ:-
"ਨਿਰਾਕਾਰ ਸੋ ਸਾਕਾਰ"- ਇਸ ਮੰਤਰ ਦੀ ਸਮ੍ਰਿਤੀ ਨਾਲ ਸੇਵਾ ਦਾ ਪਾਰ੍ਟ ਵਜਾਉਣ ਵਾਲੇ ਰੂਹਾਨੀ ਸੇਵਾਧਾਰੀ ਭਵ:

ਜਿਵੇਂ ਬਾਪ ਨਿਰਾਕਾਰ ਸੋ ਸਾਕਾਰ ਬਣ ਸੇਵਾ ਦਾ ਪਾਰ੍ਟ ਵਜਾਉਂਦੇ ਹਨ ਇਵੇਂ ਬੱਚਿਆਂ ਨੂੰ ਵੀ ਇਸ ਮੰਤਰ ਦਾ ਯੰਤਰ ਸਮ੍ਰਿਤੀ ਵਿੱਚ ਰੱਖ ਸੇਵਾ ਦਾ ਪਾਰ੍ਟ ਵਜਾਉਣਾ ਹੈ। ਇਹ ਸਾਕਾਰ ਸ੍ਰਿਸ਼ਟੀ, ਸਾਕਾਰ ਸ਼ਰੀਰ ਸਟੇਜ ਹੈ। ਸਟੇਜ ਆਧਾਰ ਹੈ, ਪਾਰ੍ਟਧਾਰੀ ਆਧਾਰਮੂਰਤ ਹਨ, ਮਾਲਿਕ ਹਨ। ਇਸ ਸਮ੍ਰਿਤੀ ਤੋਂ ਨਿਆਰੇ ਬਣ ਕੇ ਪਾਰ੍ਟ ਵਜਾਵੋ ਤਾਂ ਸੇੰਸ ਦੇ ਨਾਲ ਇਸੈਂਸਫੁਲ, ਰੂਹਾਨੀ ਸੇਵਾਧਾਰੀ ਬਣ ਜਾਵੋਗੇ।

ਸਲੋਗਨ:-
ਸਾਖ਼ਸ਼ੀ ਬਣ ਹਰ ਖੇਡ ਨੂੰ ਵੇਖਣ ਵਾਲੇ ਹੀ ਸਾਖ਼ਸ਼ੀ ਦ੍ਰਿਸ਼ਟਾ ਹਨ।