23.06.22        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਇਥੋਂ ਦੇ ਕਰੋੜ ਅਰਬ ਤੁਹਾਡੇ ਕੰਮ ਨਹੀਂ ਆਉਣੇ ਹਨ, ਸਭ ਮਿੱਟੀ ਵਿੱਚ ਮਿਲ ਜਾਣਗੇ ਇਸਲਈ ਤੁਸੀਂ ਹੁਣ ਸੱਚਖੰਡ ਲਈ ਸੱਚੀ ਕਮਾਈ ਕਰੋ"

ਪ੍ਰਸ਼ਨ:-
ਕਿਹੜੀ ਇੱਕ ਗੱਲ ਕਾਰਨ ਤੁਸੀਂ ਬ੍ਰਾਹਮਣ ਦੇਵਤਾਵਾਂ ਤੋਂ ਵੀ ਉੱਚ ਮੰਨੇ ਜਾਂਦੇ ਹੋ?

ਉੱਤਰ:-
ਅਸੀਂ ਬ੍ਰਾਹਮਣ ਸਭ ਦੀ ਰੂਹਾਨੀ ਸੇਵਾ ਕਰਦੇ ਹਾਂ। ਅਸੀਂ ਸ੍ਰਵ ਆਤਮਾਵਾਂ ਦਾ ਮਿਲਣ ਪਰਮਾਤਮਾ ਬਾਪ ਨਾਲ ਕਰਵਾਉਂਦੇ ਹਾਂ। ਇਹ ਪਬਲਿਕ ਸੇਵਾ ਦੇਵਤੇ ਨਹੀਂ ਕਰਦੇ। ਉੱਥੇ ਤਾਂ ਰਾਜਾ - ਰਾਣੀ ਅਤੇ ਪ੍ਰਜਾ ਹੈ, ਜੋ ਇਥੋਂ ਦਾ ਪੁਰਸ਼ਾਰਥ ਕੀਤਾ ਹੈ ਉਸਦੀ ਪ੍ਰਾਲਬੱਧ ਭੋਗਦੇ ਹਨ। ਸੇਵਾ ਨਹੀਂ ਕਰਦੇ ਇਸਲਈ ਤੁਸੀਂ ਸੇਵਾਧਾਰੀ ਬ੍ਰਾਹਮਣ ਦੇਵਤਾਵਾਂ ਤੋਂ ਵੀ ਉੱਚੇ ਹੋ।

ਓਮ ਸ਼ਾਂਤੀ
ਇਹ ਕਿਸਦੀ ਸਭਾ ਲੱਗੀ ਹੋਈ ਹੈ? ਜੀਵ ਆਤਮਾਵਾਂ ਅਤੇ ਪ੍ਰਮਾਤਮਾ ਦੀ। ਜਿੰਨ੍ਹਾਂਨੂੰ ਸ਼ਰੀਰ ਹੈ ਉਨ੍ਹਾਂਨੂੰ ਕਿਹਾ ਜਾਂਦਾ ਹੈ ਜੀਵ ਆਤਮਾ, ਉਹ ਮਨੁੱਖ ਹੋਏ ਹਨ ਅਤੇ ਉਨ੍ਹਾਂਨੂੰ ਪਰਮਾਤਮਾ ਕਹਿੰਦੇ ਹਨ। ਜੀਵ ਆਤਮਾਵਾਂ ਅਤੇ ਪ੍ਰਮਾਤਮਾ ਵੱਖ ਰਹੇ ਬਹੁਤ ਕਾਲ ਇਸਨੂੰ ਮੰਗਲ ਮਿਲਣ ਕਿਹਾ ਜਾਂਦਾ ਹੈ। ਬੱਚੇ ਜਾਣਦੇ ਹਨ ਪਰਮਪਿਤਾ ਪਰਮਾਤਮਾ ਨੂੰ ਜੀਵ ਆਤਮਾ ਨਹੀਂ ਕਹਿ ਸਕਦੇ ਕਿਉਂਕਿ ਉਹ ਲੋਨ ਲੈਂਦੇ ਹਨ। ਤਨ ਦਾ ਆਧਾਰ ਲੈਂਦੇ ਹਨ। ਖੁਦ ਆਕੇ ਕਹਿੰਦੇ ਹਨ ਬੱਚੇ ਮੈਨੂੰ ਵੀ ਇਸ ਪ੍ਰਾਕ੍ਰਿਤੀ ਦਾ ਆਧਾਰ ਲੈਣਾ ਪੇਂਦਾ ਹੈ। ਮੈਂ ਗਰਭ ਵਿੱਚ ਤਾਂ ਜਾਂਦਾ ਨਹੀਂ ਹਾਂ। ਮੈਂ ਇਸ ਵਿੱਚ ਪ੍ਰਵੇਸ਼ ਕਰ ਤੁਹਾਨੂੰ ਸਮਝਾਉਂਦਾ ਹਾਂ। ਤੁਸੀਂ ਜੀਵ ਆਤਮਾਵਾਂ ਨੂੰ ਤਾਂ ਆਪਣਾ - ਆਪਣਾ ਸ਼ਰੀਰ ਹੈ। ਮੇਰਾ ਆਪਣਾ ਸ਼ਰੀਰ ਨਹੀਂ ਹੈ। ਤਾਂ ਇਹ ਨਿਆਰੀ ਸਭਾ ਹੋਈ ਨਾ। ਇਵੇਂ ਨਹੀਂ ਕਿ ਇੱਥੇ ਕੋਈ ਗੁਰੂ ਚੇਲੇ ਜਾਂ ਸ਼ਿਸ਼ ਬੈਠੇ ਹਨ। ਨਹੀਂ, ਇਹ ਤਾਂ ਸਕੂਲ ਹੈ। ਇਵੇਂ ਨਹੀਂ ਕਿ ਗੁਰੂ ਦੇ ਪਿੱਛੋਂ ਗੱਦੀ ਮਿਲਣੀ ਹੈ। ਗੱਦੀ ਦੀ ਗੱਲ ਨਹੀਂ। ਬੱਚਿਆਂ ਨੂੰ ਨਿਸ਼ਚੇ ਹੈ ਕਿ ਸਾਨੂੰ ਕੌਣ ਪੜ੍ਹਾਉਂਦੇ ਹਨ। ਬਿਗਰ ਨਿਸ਼ਚੇ ਕੋਈ ਵੀ ਨਹੀਂ ਆ ਸਕਦਾ। ਜੀਵ ਆਤਮਾਵਾਂ ਦਾ ਵਰਣ ਹੈ ਬ੍ਰਾਹਮਣ ਵਰਣ। ਕਿਉਂਕਿ ਬ੍ਰਹਮਾ ਦਵਾਰਾ ਪਰਮਪਿਤਾ ਪ੍ਰਮਾਤਮਾ ਰਚਨਾ ਰਚਦੇ ਹਨ। ਤੁਸੀਂ ਜਾਣਦੇ ਹੋ ਅਸੀਂ ਬ੍ਰਾਹਮਣ ਹਾਂ ਸਭ ਤੋਂ ਸਰਵੋਤਮ ਦੇਵਤਾਵਾਂ ਤੋਂ ਵੀ ਉੱਤਮ। ਦੇਵਤੇ ਕੋਈ ਪਬਲਿਕ ਸੇਵਾ ਨਹੀਂ ਕਰਦੇ ਹਨ। ਉੱਥੇ ਤਾਂ ਜਿਵੇਂ ਰਾਜਾ ਰਾਣੀ ਤਿਵੇਂ ਪ੍ਰਜਾ ਹੈ, ਜੋ ਆਪਣਾ ਪੁਰਸ਼ਾਰਥ ਕੀਤਾ ਹੋਇਆ ਹੈ ਉਸ ਅਨੁਸਾਰ ਆਪਣੀ ਪ੍ਰਾਲਬੱਧ ਭੋਗਦੇ ਹਨ। ਸੇਵਾ ਕੋਈ ਨਹੀਂ ਕਰਦੇ ਹਨ। ਬ੍ਰਾਹਮਣ ਸੇਵਾ ਕਰਦੇ ਹਨ। ਬੱਚੇ ਜਾਣਦੇ ਹਨ ਅਸੀਂ ਬੇਹੱਦ ਬਾਪ ਤੋਂ ਹੂਬਹੂ 5 ਹਜਾਰ ਵਰ੍ਹੇ ਪਹਿਲਾਂ ਤਰ੍ਹਾਂ ਰਾਜਯੋਗ ਸਿੱਖ ਰਹੇ ਹਾਂ। ਤੁਸੀਂ ਬੱਚੇ ਠਹਿਰੇ। ਇੱਥੇ ਚੇਲੇ - ਚਾਟੀ ਦੀ ਗੱਲ ਨਹੀਂ। ਬਾਪ ਘੜੀ - ਘੜੀ ਬੱਚੇ ਕਹਿ ਕੇ ਸਮਝਾਉਂਦੇ ਹਨ। ਤੁਸੀਂ ਹੁਣ ਆਤਮ - ਅਭਿਮਾਨੀ ਬਣੇ ਹੋ। ਆਤਮਾ ਅਵਿਨਾਸ਼ੀ ਹੈ, ਸ਼ਰੀਰ ਵਿਨਾਸ਼ੀ ਹੈ। ਸ਼ਰੀਰ ਨੂੰ ਕਪੜਾ ਕਿਹਾ ਜਾਂਦਾ ਹੈ। ਇਹ ਹੈ ਮੂਤ ਪਲੀਤੀ ਕਪੜਾ ਕਿਉਂਕਿ ਆਤਮਾ ਆਸੁਰੀ ਮੱਤ ਤੇ ਵਿਕਾਰਾਂ ਵਿੱਚ ਜਾਂਦੀ ਹੈ। ਪਤਿਤ ਬਣਦੀ ਹੈ। ਪਾਵਨ ਅਤੇ ਪਤਿਤ ਅੱਖਰ ਨਿਕਲਦਾ ਹੀ ਹੈ ਵਿਕਾਰ ਤੋੰ। ਬਾਪ ਕਹਿੰਦੇ ਹਨ ਹੁਣ ਜਿਆਦਾ ਪਤਿਤ ਨਾ ਬਣੋਂ। ਹੁਣ ਸਭ ਰਾਵਣ ਦੀਆਂ ਜੰਜੀਰਾਂ ਵਿੱਚ ਫਸੇ ਹੋਏ ਹਨ ਕਿਉਂਕਿ ਇਹ ਹੈ ਰਾਵਨਰਾਜ। ਤਾਂ ਬਾਪ ਤੁਹਾਨੂੰ ਰਾਵਣ ਰਾਜ ਤੋਂ ਲਿਬਰੇਟ ਕਰ ਰਾਮਰਾਜ ਵਿੱਚ ਲੈ ਜਾਂਦੇ ਹਨ। ਗੌਡ ਫਾਦਰ ਇਜ਼ ਲਿਬਰੇਟਰ ਕਹਿੰਦੇ ਹਨ, ਮੈਂ ਸਭ ਨੂੰ ਦੁੱਖ ਤੋਂ ਛੁਡਾ ਕੇ ਵਾਪਿਸ ਸ਼ਾਂਤੀਧਾਮ ਵਿੱਚ ਲੈ ਜਾਂਦਾ ਹਾਂ। ਉੱਥੇ ਜਾਕੇ ਫਿਰ ਨਵੇਂ ਸਿਰੇ ਤੋਂ ਆਕੇ ਬੱਚਿਆਂ ਨੂੰ ਆਪਣਾ ਪਾਰਟ ਰਪੀਟ ਕਰਨਾ ਹੈ। ਪਹਿਲਾਂ - ਪਹਿਲਾਂ ਪਾਰਟ ਰਪੀਟ ਕਰਨਾ ਹੈ ਦੇਵਤਾਵਾਂ ਨੂੰ। ਉਹ ਹੀ ਪਹਿਲਾਂ ਸਨ। ਹੁਣ ਗੋਇਆ ਬ੍ਰਹਮਾ ਦਵਾਰਾ ਆਦਿ ਸਨਾਤਨ ਦੇਵੀ - ਦੇਵਤਾ ਧਰਮ ਦੀ ਸਥਾਪਨਾ ਹੁੰਦੀ ਹੈ। ਕਲਯੁਗ ਦਾ ਵਿਨਾਸ਼ ਸਾਮਣੇ ਖੜ੍ਹਾ ਹੈ। ਬੜੇ ਹਨ੍ਹੇਰੇ ਵਿੱਚ ਪਏ ਹਨ। ਭਾਵੇਂ ਪਦਮਪਤੀ, ਕਰੋੜਪਤੀ ਹੋ ਗਏ ਹਨ। ਰਾਵਣ ਦਾ ਬੜਾ ਪੰਪ ਹੈ, ਇਸ ਵਿੱਚ ਹੀ ਲਲਚਾਏਮਾਨ ਹੋ ਗਏ ਹਨ। ਬਾਪ ਸਮਝਾਉਂਦੇ ਹਨ ਇਹ ਝੂਠੀ ਕਮਾਈ ਹੈ, ਜੋ ਸਾਰੀ ਮਿੱਟੀ ਵਿੱਚ ਮਿਲ ਜਾਵੇਗੀ। ਉਨ੍ਹਾਂਨੂੰ ਹਾਸਿਲ ਕੁਝ ਵੀ ਨਹੀਂ ਹੋਣਾ ਹੈ। ਤੁਸੀਂ ਤਾਂ ਭਵਿੱਖ 21 ਜਨਮਾਂ ਦੇ ਲਈ ਬਾਪ ਤੋਂ ਵਰਸਾ ਲੈਣ ਆਏ ਹੋ। ਇਹ ਹੈ ਸੱਚਖੰਡ ਦੇ ਲਈ ਸੱਚੀ ਕਮਾਈ। ਸਭਨੂੰ ਵਾਪਿਸ ਜਾਣਾ ਹੀ ਹੈ। ਸਭਦੀ ਵਾਂਨਪ੍ਰਸਥ ਅਵਸਥਾ ਹੈ। ਬਾਪ ਕਹਿੰਦੇ ਹਨ ਸਭ ਦਾ ਸਦਗਤੀ ਦਾਤਾ ਸਤਿਗੁਰੂ ਮੈਂ ਹੀ ਹਾਂ। ਸਾਧੂਆਂ ਦਾ, ਪਤਿਤਾਂ ਦਾ ਉਧਾਰ ਮੈਂ ਕਰਦਾ ਹਾਂ। ਛੋਟੇ ਬੱਚਿਆਂ ਨੂੰ ਵੀ ਸਿਖਾਇਆ ਜਾਂਦਾ ਹੈ ਕਿ ਸ਼ਿਵਬਾਬਾ ਨੂੰ ਯਾਦ ਕਰੋ। ਬਾਕੀ ਹੋਰ ਸਭ ਚਿੱਤਰ ਆਦਿ ਉਡਾ ਦਵੋ। ਇੱਕ ਸ਼ਿਵਬਾਬਾ ਦੂਜਾ ਨਹੀਂ ਕੋਈ।

ਤੁਸੀਂ ਜਾਣਦੇ ਹੋ ਅਸੀਂ ਬਾਪ ਤੋੰ ਫਿਰ ਤੋਂ ਬੇਹੱਦ ਸੁਖ ਦਾ ਵਰਸਾ ਲੈਣ ਆਏ ਹਾਂ। ਹੱਦ ਦੇ ਬਾਪ ਤੋੰ ਹੱਦ ਦਾ ਵਰਸਾ ਤਾਂ ਜਨਮ - ਜਨਮੰਤ੍ਰੁ ਲਿਆ ਹੈ, ਰਾਵਣ ਦੀ ਆਸੁਰੀ ਮਤ ਤੇ ਪਤਿਤ ਬਣਦੇ ਆਏ। ਮਨੁੱਖ ਇਨ੍ਹਾਂ ਗੱਲਾਂ ਨੂੰ ਸਮਝਦੇ ਨਹੀਂ ਹਨ। ਰਾਵਣ ਨੂੰ ਸਾੜਦੇ ਹਨ ਤਾਂ ਸੜ੍ਹ ਕੇ ਖਤਮ ਹੋ ਜਾਣਾ ਚਾਹੀਦਾ ਹੈ ਨਾ! ਮਨੁੱਖਾਂ ਨੂੰ ਸਾੜਦੇ ਹਨ ਤਾਂ ਉਨ੍ਹਾਂ ਦਾ ਨਾਮ ਰੂਪ ਸਭ ਖਤਮ ਹੋ ਜਾਂਦਾ ਹੈ। ਰਾਵਣ ਦਾ ਨਾਮ ਰੂਪ ਤਾਂ ਖਤਮ ਹੁੰਦਾ ਹੀ ਨਹੀਂ ਹੈ, ਫਿਰ - ਫਿਰ ਸਾੜਦੇ ਰਹਿੰਦੇ ਹਨ। ਬਾਪ ਕਹਿੰਦੇ ਹਨ ਇਹ 5 ਵਿਕਾਰ ਰੂਪੀ ਰਾਵਣ ਤੁਹਾਡਾ 63 ਜਨਮਾਂ ਦਾ ਦੁਸ਼ਮਣ ਹੈ। ਭਾਰਤ ਦਾ ਦੁਸ਼ਮਣ ਮਤਲਬ ਸਾਡਾ ਹੋਇਆ। ਜਦੋਂ ਵਾਮ ਮਾਰਗ ਵਿੱਚ ਆਏ ਤਾਂ ਰਾਵਣ ਦੀ ਜੇਲ ਵਿੱਚ ਪਏ। ਬਰੋਬਰ ਅਧਾਕਲਪ ਤੋਂ ਰਾਵਨਰਾਜ ਹੈ। ਰਾਵਣ ਸੜਦਾ ਹੀ ਨਹੀਂ, ਮਰਦਾ ਹੀ ਨਹੀਂ। ਹੁਣ ਤੁਸੀਂ ਜਾਣਦੇ ਹੋ ਰਾਵਣ ਦੇ ਰਾਜ ਵਿੱਚ ਅਸੀਂ ਬਹੁਤ ਦੁਖੀ ਹੋਏ ਹਾਂ। ਸੁਖ ਅਤੇ ਦੁੱਖ ਦਾ ਇਹ ਖੇਲ ਹੈ। ਗਾਇਆ ਵੀ ਜਾਂਦਾ ਹੈ ਮਾਇਆ ਦੇ ਹਾਰੇ ਹਾਰ ਹੈ, ਮਾਇਆ ਦੇ ਜਿੱਤੇ ਜਿੱਤ.. ਹੁਣ ਮਾਇਆ ਨੂੰ ਜਿੱਤ ਕੇ ਅਸੀਂ ਫਿਰ ਰਾਮਰਾਜ ਲੈਂਦੇ ਹਾਂ। ਰਾਮ ਸੀਤਾ ਦਾ ਰਾਜ ਤਾਂ ਤ੍ਰੇਤਾ ਵਿੱਚ ਹੈ। ਸਤਿਯੁਗ ਵਿੱਚ ਹੈ ਲਕਸ਼ਮੀ - ਨਰਾਇਣ ਦਾ ਰਾਜ। ਉੱਥੇ ਤਾਂ ਹੈ ਹੀ ਆਦਿ ਸਨਾਤਨ ਦੇਵੀ - ਦੇਵਤਾ ਧਰਮ, ਉਨ੍ਹਾਂਨੂੰ ਈਸ਼ਵਰੀਏ ਰਾਜ ਕਹਾਂਗੇ, ਜੋ ਬਾਪ ਨੇ ਸਥਾਪਨ ਕੀਤਾ ਹੈ। ਬਾਪ ਨੂੰ ਕਦੇ ਸਰਵਵਿਆਪੀ ਨਹੀਂ ਕਹਿ ਸਕਦੇ ਹਾਂ। ਬ੍ਰਦਰਹੁੱਡ ਹੈ। ਬਾਪ ਇੱਕ ਹੈ ਤੁਸੀਂ ਸਭ ਆਪਸ ਵਿੱਚ ਭਾਈ - ਭਾਈ ਹੋ। ਬਾਪ ਬੈਠ ਆਤਮਾਵਾਂ ਨੂੰ ਪੜ੍ਹਾਉਂਦੇ ਹਨ। ਬਾਪ ਦਾ ਫਰਮਾਨ ਹੈ ਕਿ ਮੈਨੂੰ ਯਾਦ ਕਰੋ। ਮੈਂ ਆਇਆ ਹਾਂ ਭਗਤੀ ਦਾ ਫਲ ਦੇਣ। ਕਿਸਨੂੰ? ਜਿੰਨ੍ਹਾਂਨੇ ਸ਼ੁਰੂ ਤੋਂ ਲੈਕੇ ਅੰਤ ਤੱਕ ਭਗਤੀ ਕੀਤੀ ਹੈ। ਪਹਿਲਾਂ - ਪਹਿਲਾਂ ਤੁਸੀਂ ਇੱਕ ਸ਼ਿਵਬਾਬਾ ਦੀ ਭਗਤੀ ਕਰਦੇ ਸੀ। ਸੋਮਨਾਥ ਦਾ ਮੰਦਿਰ ਕਿਨਾਂ ਜਬਰਦਸਤ ਹੈ। ਵਿਚਾਰ ਕਰਨਾ ਚਾਹੀਦਾ ਹੈ ਕਿ ਅਸੀਂ ਕਿੰਨੇਂ ਸ਼ਾਹੂਕਾਰ ਸੀ। ਹੁਣ ਗਰੀਬ ਕੌਡੀ ਮਿਸਲ ਬਣ ਗਏ ਹਾਂ। ਹੁਣ ਤੁਹਾਨੂੰ 84 ਜਨਮਾਂ ਦੀ ਸਮ੍ਰਿਤੀ ਆਈ ਹੈ। ਹੁਣ ਤੁਸੀਂ ਜਾਣਦੇ ਹੋ ਕਿ ਅਸੀਂ ਕੀ ਤੋੰ ਕੀ ਬਣੇ ਹਾਂ।

ਹੁਣ ਤੁਹਾਨੂੰ ਸਮ੍ਰਿਤੀ ਆਈ ਹੈ। ਸਮ੍ਰਤੀਲਰਬਧਾ ਅੱਖਰ ਵੀ ਹੁਣ ਦਾ ਹੈ, ਇਸਦਾ ਮਤਲਬ ਇਹ ਨਹੀਂ ਸਮਝਣਾ ਚਾਹੀਦਾ ਕਿ ਭਗਵਾਨ ਨੇ ਆਕੇ ਸੰਸਕ੍ਰਿਤ ਵਿੱਚ ਗੀਤਾ ਸੁਣਾਈ ਹੈ। ਸੰਸਕ੍ਰਿਤ ਹੁੰਦੀ ਤਾਂ ਤੁਸੀਂ ਬੱਚੇ ਕੁਝ ਨਹੀਂ ਸਮਝਦੇ। ਹਿੰਦੀ ਭਾਸ਼ਾ ਹੀ ਮੁੱਖ ਹੈ। ਜੋ ਇਸ ਬ੍ਰਹਮਾ ਦੀ ਭਾਸ਼ਾ ਹੈ, ਉਸ ਭਾਸ਼ਾ ਵਿੱਚ ਹੀ ਸਮਝਾ ਰਹੇ ਹਨ। ਕਲਪ - ਕਲਪ ਇਸੇ ਹੀ ਭਾਸ਼ਾ ਵਿੱਚ ਸਮਝਾਉਂਦੇ ਹਨ। ਤੁਸੀਂ ਜਾਣਦੇ ਹੋ ਅਸੀਂ ਬਾਪਦਾਦਾ ਦੇ ਸਾਹਮਣੇ ਬੈਠੇ ਹਾਂ। ਇਹ ਘਰ ਹੈ - ਮੰਮਾ ਬਾਬਾ, ਭੈਣ ਅਤੇ ਭਰਾ। ਬਸ ਹੋਰ ਕੋਈ ਸੰਬੰਧ ਨਹੀਂ। ਭਰਾ ਭੈਣ ਦਾ ਸੰਬੰਧ ਉਦੋਂ ਹੈ ਜਦੋਂ ਪ੍ਰਜਾਪਿਤਾ ਬ੍ਰਹਮਾ ਦੇ ਬਣੇ ਹੋ। ਨਹੀਂ ਤਾਂ ਆਤਮਾ ਦੇ ਸੰਬੰਧ ਨਾਲ ਤਾਂ ਭਰਾ - ਭਰਾ ਹਨ। ਬਾਪ ਕੋਲੋਂ ਵਰਸਾ ਮਿਲ ਰਿਹਾ ਹੈ। ਆਤਮਾ ਜਾਣਦੀ ਹੈ ਸਾਡਾ ਬਾਬਾ ਆਇਆ ਹੋਇਆ ਹੈ। ਤੁਸੀਂ ਬ੍ਰਾਹਮੰਡ ਦੇ ਮਾਲਿਕ ਸੀ। ਬਾਪ ਵੀ ਬ੍ਰਾਹਮੰਡ ਦਾ ਮਾਲਿਕ ਹੈ ਨਾ! ਜਿਵੇਂ ਆਤਮਾ ਨਿਰਾਕਾਰ ਹੈ, ਉਵੇਂ ਪਰਮਾਤਮਾ ਵੀ ਨਿਰਾਕਾਰ ਹੈ। ਨਾਮ ਹੀ ਹੈ ਪਰਮਪਿਤਾ ਪਰਮਾਤਮਾ ਮਤਲਬ ਪਰੇ ਤੇ ਪਰੇ ਰਹਿਣ ਵਾਲੀ ਆਤਮਾ। ਪਰਮ ਆਤਮਾ ਦਾ ਅਰਥ ਹੈ ਪਰਮਾਤਮਾ ਪਿਤਾ ਕੋਲੋਂ ਵਰਸਾ ਮਿਲਦਾ ਹੈ। ਇੱਥੇ ਕੋਈ ਸਾਧੂ - ਸੰਤ ਮਹਾਤਮਾ ਨਹੀਂ। ਬੱਚੇ ਹਨ, ਬਾਪ ਕੋਲੋਂ ਬੇਹੱਦ ਦਾ ਵਰਸਾ ਲੈ ਰਹੇ ਹਨ ਹੋਰ ਕੋਈ ਵਰਸਾ ਦੇ ਨਾ ਸਕੇ। ਬਾਪ ਹੈ ਸਤਿਯੁਗ ਦੀ ਸਥਾਪਨਾ ਕਰਨ ਵਾਲਾ। ਬਾਪ ਸਦੈਵ ਸੁੱਖ ਹੀ ਦਿੰਦੇ ਹਨ। ਇਵੇਂ ਨਹੀਂ ਕਿ ਸੁਖ ਦੁੱਖ ਬਾਪ ਹੀ ਦਿੰਦੇ ਹਨ। ਅਜਿਹਾ ਲਾਅ ਨਹੀਂ ਹੈ। ਬਾਪ ਖੁਦ ਦੱਸਦੇ ਹਨ ਮੈਂ ਤੁਹਾਨੂੰ ਬੱਚਿਆਂ ਨੂੰ ਪੁਰਸ਼ਾਰਥ ਕਰਾਉਂਦਾ ਹਾਂ 21 ਜਨਮਾਂ ਦੇ ਲਈ ਸੋ ਦੇਵਤਾ ਬਣੋ। ਤਾਂ ਸੁੱਖ ਦਾਤਾ ਹੋਇਆ ਨਾ, ਦੁੱਖ ਹਰਤਾ ਸੁਖ ਕਰਤਾ। ਹੁਣ ਤੁਸੀਂ ਜਾਣਦੇ ਹੋ ਦੁੱਖ ਕੌਣ ਦਿੰਦੇ ਹਨ? ਰਾਵਣ। ਇਸਨੂੰ ਕਿਹਾ ਜਾਂਦਾ ਹੈ ਵਿਕਾਰੀ ਦੁਨੀਆਂ। ਇਸਤਰੀ ਪੁਰਸ਼ ਦੋਵੇਂ ਵਿਕਾਰੀ ਹਨ। ਸਤਿਯੁਗ ਵਿੱਚ ਦੋਨੋਂ ਨਿਰਵਿਕਾਰੀ ਸਨ। ਲਕਸ਼ਮੀ - ਨਾਰਾਇਣ ਦਾ ਰਾਜ ਸੀ ਨਾ। ਉੱਥੇ ਕਾਇਦੇ ਨਾਲ ਰਾਜ ਚੱਲਦਾ ਹੈ। ਪ੍ਰਾਕ੍ਰਿਤ ਤੁਹਾਡੇ ਆਡਰ ਵਿੱਚ ਚੱਲਦੀ ਹੈ। ਉੱਥੇ ਕੋਈ ਉਪਦ੍ਰਵ ਹੋ ਨਹੀਂ ਸਕਦਾ। ਤੁਸੀਂ ਬੱਚਿਆਂ ਨੇ ਸਥਾਪਨਾ ਦੇ ਸਾਕਸ਼ਾਤਕਾਰ ਕੀਤੇ ਹਨ। ਵਿਨਾਸ਼ ਵੀ ਹੋਣਾ ਹੈ ਜਰੂਰ, ਹੋਲਿਕਾ ਵਿੱਚ ਸਾਂਗ ਬਣਾਉਂਦੇ ਹਨ ਨਾ। ਪੁੱਛਦੇ ਹਨ - ਇਹਨਾਂ ਦੇ ਪੇਟ ਤੋਂ ਕੀ ਨਿਕਲੇਗਾ? ਤਾਂ ਕਿਹਾ ਮੂਸਲ। ਰਾਈਟ ਗੱਲ ਤਾਂ ਤੁਸੀਂ ਜਾਣਦੇ ਹੋ। ਸਾਇੰਸ ਉਹਨਾਂ ਦੀ ਕਿੰਨੀ ਤੇਜ਼ ਹੈ। ਬੁੱਧੀ ਦਾ ਕੰਮ ਹੈ ਨਾ? ਸਾਇੰਸ ਦਾ ਕਿੰਨਾ ਘਮੰਡ ਹੈ। ਕਿੰਨੀਆਂ ਚੀਜ਼ਾਂ ਐਰੋਪਲੇਨ ਆਦਿ ਬਣਾਉਂਦੇ ਹਨ ਸੁਖ ਦੇ ਲਈ। ਫਿਰ ਇਹਨਾਂ ਚੀਜ਼ਾਂ ਨਾਲ ਵਿਨਾਸ਼ ਵੀ ਕਰਣਗੇ। ਪਿਛਾੜੀ ਵਿੱਚ ਆਪਣੇ ਕੁਲ ਦਾ ਹੀ ਵਿਨਾਸ਼ ਕਰਨਗੇ। ਤੁਸੀਂ ਤਾਂ ਹੋ ਹੀ ਗੁਪਤ। ਤੁਸੀਂ ਕਿਸੇ ਨਾਲ ਲੜਾਈ ਲੜ੍ਹਣ ਵਾਲੇ ਨਹੀਂ ਹੋ, ਕਿਸੇਨੂੰ ਦੁੱਖ ਨਹੀਂ ਦਿੰਦੇ ਹੋ। ਬਾਬਾ ਕਹਿੰਦੇ ਹਨ ਮਨਸਾ - ਵਾਚਾ - ਕਰਮਣਾ ਕਿਸੇ ਨੂੰ ਦੁੱਖ ਨਹੀਂ ਦੇਣਾ ਹੈ। ਬਾਪ ਕਦੀ ਕਿਸੇ ਨੂੰ ਦੁੱਖ ਨਹੀਂ ਦਿੰਦੇ ਹਨ? ਸੁਖਧਾਮ ਦਾ ਮਾਲਿਕ ਬਣਾਉਂਦੇ ਹਨ। ਤੁਸੀਂ ਵੀ ਸਭਨੂੰ ਸੁਖ ਦਵੋ। ਬਾਬਾ ਨੇ ਸਮਝਾਇਆ ਹੈ - ਕੋਈ ਕੁਝ ਵੀ ਕਹੇ, ਸ਼ਾਂਤੀ ਵਿੱਚ ਹਰਸ਼ਿਤਮੁਖ ਰਹਿਣਾ ਚਾਹੀਦਾ ਹੈ। ਯੋਗ ਵਿੱਚ ਰਹਿ ਮੁਸਕੁਰਾਉਂਦੇ ਰਹਿਣਾ ਚਾਹੀਦਾ ਹੈ। ਤੁਹਾਡੇ ਯੋਗਬਲ ਨਾਲ ਉਹ ਵੀ ਸ਼ਾਂਤ ਹੋ ਜਾਣਗੇ। ਖਾਸ ਕਰਕੇ ਟੀਚਰ ਦੀ ਚਲਣ ਬੜੀ ਚੰਗੀ ਚਾਹੀਦੀ ਹੈ। ਕਿਸੇ ਨਾਲ ਵੀ ਘ੍ਰਿਣਾ ਨਾ ਰਹੇ। ਬਾਪ ਕਹਿੰਦੇ ਹਨ ਮੈਨੂੰ ਥੋੜ੍ਹੀ ਨਾ ਕਿਸੇ ਨਾਲ ਘ੍ਰਿਣਾ ਹੈ। ਜਾਣਦੇ ਹਨ ਸਭ ਪਤਿਤ ਹਨ ਇਹ ਡਰਾਮਾ ਬਣਿਆ ਹੋਇਆ ਹੈ। ਜਾਣਦਾ ਹਾਂ ਇਨ੍ਹਾਂ ਦੀ ਚਲਣ ਹੀ ਅਜਿਹੀ ਹੈ। ਖਾਣ - ਪੀਣ ਕਿੰਨਾਂ ਮਲੇਛ ਦਾ ਹੈ, ਜੋ ਆਉਂਦਾ ਹੈ ਉਹ ਖਾਂਦੇ ਰਹਿੰਦੇ ਹਨ। ਲਾਈਫ ਸਭਨੂੰ ਪਿਆਰੀ ਲਗਦੀ ਹੈ। ਲਾਈਫ ਸਾਨੂੰ ਵੀ ਬਹੁਤ ਪਿਆਰੀ ਲਗਦੀ ਹੈ। ਜਾਣਦੇ ਹਨ ਇਸ ਨਾਲ ਅਸੀਂ ਬਾਬਾ ਤੋੰ ਵਰਸਾ ਪਾਉਣਾ ਹੈ। ਯੋਗ ਵਿੱਚ ਰਹਿਣ ਨਾਲ ਤੁਹਾਡੀ ਉਮਰ ਵਧੇਗੀ ਵਿਕਰਮ ਘੱਟ ਹੋਣਗੇ। ਭਵਿੱਖ 21 ਜਨਮਾਂ ਦੇ ਲਈ ਤੁਹਾਡੀ ਉਮਰ ਵੱਡੀ ਹੋ ਜਾਵੇਗੀ। ਪੁਰਸ਼ਾਰਥ ਹੁਣ ਦਾ ਹੈ ਜਿਸ ਨਾਲ ਫਿਰ ਪ੍ਰਾਲਬੱਧ ਬਣਦੀ ਹੈ। ਯੋਗਬਲ ਨਾਲ ਅਸੀਂ ਹੈਲਦੀ ਬਣਦੇ ਹਾਂ, ਗਿਆਨ ਨਾਲ ਵੇਲਦੀ। ਹੈਲਥ ਵੈਲਥ ਹੈ ਤਾਂ ਸੁਖ ਹੈ। ਸਿਰ੍ਫ ਵੈਲਥ ਹੈ ਹੈਲਥ ਨਹੀਂ ਤਾਂ ਵੀ ਸੁਖ ਨਹੀਂ ਰਹਿ ਸਕਦਾ। ਅਜਿਹੇ ਬਹੁਤ ਰਾਜੇ, ਵੱਡੇ - ਵੱਡੇ ਸਾਹੂਕਾਰ ਹਨ, ਪ੍ਰੰਤੂ ਲੰਗੜੇ ਬਿਮਾਰ। ਉਨ੍ਹਾਂਨੂੰ ਕਿਹਾ ਜਾਂਦਾ ਹੈ ਅਜਿਹੇ ਵਿਕਰਮ ਕੀਤੇ ਹਨ ਜਿਸ ਦਾ ਫਲ ਮਿਲਿਆ ਹੈ। ਬਾਪ ਤੁਹਾਨੂੰ ਸੁਣਾਉਂਦੇ ਤਾਂ ਬਹੁਤ ਹਨ, ਇਵੇਂ ਨਹੀਂ ਬਾਹਰ ਜਾਣ ਤੇ ਇੱਥੇ ਦਾ ਇੱਥੇ ਰਹਿ ਜਾਵੇ। ਇਹ ਤਾਂ ਨਹੀਂ ਹੋਣਾ ਚਾਹੀਦਾ ਨਾ। ਧਾਰਨਾ ਕਰਨੀਂ ਹੈ ਹੋਰ ਕੁਝ ਯਾਦ ਨਾ ਪਵੇ, ਅੱਛਾ ਸ਼ਿਵਬਾਬਾ ਨੂੰ ਯਾਦ ਕਰੋ। ਅੰਦਰ ਬੜੀ ਗੁਪਤ ਮਹਿਮਾ ਕਰਨੀ ਹੈ। ਬਾਬਾ ਇਹ ਮਨ - ਚਿਤ ਵਿੱਚ ਵੀ ਨਹੀਂ ਸੀ ਕਿ ਤੁਸੀਂ ਆਕੇ ਪੜ੍ਹਾਵੋਗੇ! ਇਹ ਗੱਲ ਕੋਈ ਸ਼ਾਸਤਰਾਂ ਵਿੱਚ ਨਹੀਂ ਹੈ ਕਿ ਨਿਰਾਕਾਰ ਪਰਮਪਿਤਾ ਪ੍ਰਮਾਤਮਾ ਆਕੇ ਪੜ੍ਹਾਉਣ ਗੇ। ਬਾਬਾ ਅਸੀਂ ਜਾਣ ਗਏ। ਬਾਪ ਦੇ ਬਦਲੇ ਕ੍ਰਿਸ਼ਨ ਦਾ ਨਾਮ ਪਾਉਣ ਨਾਲ ਗੀਤਾ ਖੰਡਿਤ ਹੋ ਗਈ। ਕ੍ਰਿਸ਼ਨ ਦੇ ਤਾਂ ਚਰਿਤ੍ਰ ਹੋ ਨਹੀਂ ਸਕਦੇ। ਗੀਤਾ ਹੈ ਇਸ ਸੰਗਮ ਦਾ ਸ਼ਾਸਤਰ। ਉਨ੍ਹਾਂਨੇ ਫਿਰ ਦਵਾਪਰ ਵਿੱਚ ਵਿਖਾ ਦਿੱਤਾ ਹੈ। ਤਾਂ ਬਾਪ ਕਹਿੰਦੇ ਹਨ ਕਿ ਬੱਚੇ ਹੋਰ ਸਭ ਗੱਲਾਂ ਨੂੰ ਛੱਡ ਪੜ੍ਹਾਈ ਤੇ ਧਿਆਨ ਰੱਖਣਾ ਹੈ। ਬਾਪ ਦੀ ਯਾਦ ਨਾ ਰਹੇ, ਪੜ੍ਹਾਈ ਵਿੱਚ ਮਸਤ ਨਾ ਰਹੇ ਤਾਂ ਟਾਈਮ ਵੇਸਟ ਹੋ ਜਾਵੇਗਾ। ਤੁਹਾਡਾ ਸਮਾਂ ਮੋਸ੍ਟ ਵੇਲਯੂਏਬਲ ਹੈ, ਇਸ ਲਈ ਵੇਸਟ ਨਹੀਂ ਕਰਨਾ ਚਾਹੀਦਾ। ਸ਼ਰੀਰ ਨਿਰਵਾਹ ਭਾਵੇਂ ਕਰੋ। ਬਾਕੀ ਫਾਲਤੂ ਖਿਆਲਤਾਂ ਵਿੱਚ ਟਾਈਮ ਨਹੀਂ ਗਵਾਉਣਾ ਚਾਹੀਦਾ ਹੈ। ਤੁਹਾਡਾ ਸੈਕਿੰਡ - ਸੈਕਿੰਡ ਹੀਰੇ ਵਰਗਾ ਵੇਲਯੂਏਬਲ ਹੈ। ਬਾਪ ਕਹਿੰਦੇ ਹਨ ਮਨਮਨਾਭਵ। ਬਸ ਉਹ ਹੀ ਸਮਾਂ ਫਾਇਦੇ ਵਾਲਾ ਹੈ, ਬਾਕੀ ਟਾਈਮ ਵੇਸਟ ਜਾਂਦਾ ਹੈ। ਚਾਰਟ ਰੱਖੋ ਕਿ ਅਸੀਂ ਕਿੰਨਾਂ ਸਮਾਂ ਵੇਸਟ ਗਵਾਉਂਦੇ ਹਾਂ? ਅੱਖਰ ਹੀ ਇੱਕ ਹੈ ਮਨਮਨਾਭਵ। ਅਧਾਕਲਪ ਜੀਵਨਮੁਕਤੀ ਸੀ ਫਿਰ ਅਧਾਕਲਪ ਜੀਵਨਬੰਧ ਵਿੱਚ ਆਏ। ਸਤੋਪ੍ਰਧਾਨ ਸਤੋ ਰਜੋ ਤਮੋ ਵਿੱਚ ਆਏ ਫਿਰ ਅਸੀਂ ਜੀਵਨਮੁਕਤ ਬਣ ਰਹੇ ਹਾਂ। ਬਨਾਉਣ ਵਾਲਾ ਬਾਪ ਹੀ ਹੈ। ਸਭਨੂੰ ਜੀਵਨਮੁਕਤੀ ਮਿਲਦੀ ਹੈ। ਆਪਣੇ - ਆਪਣੇ ਧਰਮ ਅਨੁਸਾਰ ਪਹਿਲੇ - ਪਹਿਲੇ ਸੁਖ ਦੇਖਾਂਗੇ ਫਿਰ ਦੁਖ। ਨਵੀਆਂ ਆਤਮਾਵਾਂ ਜੋ ਪਹਿਲੇ ਆਉਂਦੀਆਂ ਹਨ, ਉਹ ਸੁਖ ਭੋਗਦੀ ਹੈ। ਕਿਸੇ ਦੀ ਮਹਿਮਾ ਨਿਕਲਦੀ ਹੈ ਕਿਉਂਕਿ ਨਵੀਂ ਸੋਲ ਹੋਣ ਦੇ ਕਾਰਨ ਤਾਕਤ ਰਹਿੰਦੀ ਹੈ। ਤੁਹਾਡੇ ਅੰਦਰ ਖੁਸ਼ੀ ਦੇ ਵਾਜੇ - ਵਜਣੇ ਚਾਹੀਦੇ ਹਨ। ਅਸੀਂ ਬਾਪਦਾਦਾ ਦੇ ਸਾਮਣੇ ਬੈਠੇ ਹਾਂ। ਹੁਣ ਨਵੀਂ ਰਚਨਾ ਹੋ ਰਹੀ ਹੈ। ਤੁਹਾਡੀ ਇਸ ਸਮੇਂ ਦੀ ਮਹਿਮਾ ਸਤਿਯੁਗ ਨਾਲੋਂ ਵੀ ਬਹੁਤ ਵੱਡੀ ਹੈ। ਜਗਤ ਅੰਬਾ, ਦੇਵੀਆਂ ਸਭ ਸੰਗਮ ਵਿੱਚ ਸੀ। ਬ੍ਰਾਹਮਣ ਸਨ। ਤੁਸੀਂ ਜਾਣਦੇ ਹੋ ਹੁਣ ਅਸੀਂ ਬ੍ਰਾਹਮਣ ਹਾਂ ਫਿਰ ਦੇਵਤਾ ਪੂਜਨੀਏ ਲਾਇਕ ਬਣਾਂਗੇ। ਫਿਰ ਤੁਹਾਡੇ ਯਾਦਗਰ ਮੰਦਿਰ ਬਣ ਜਾਂਦੇ ਹਨ। ਤੁਸੀਂ ਚੇਤੰਨ ਦੇਵੀਆਂ ਬਣਦੀਆਂ ਹੋ। ਉਹ ਤਾਂ ਜੜ੍ਹ ਹਨ। ਉਨ੍ਹਾਂ ਤੋੰ ਪੁੱਛੋ ਇਹ ਦੇਵੀ ਕਿਵੇਂ ਬਣੀ? ਜੇਕਰ ਕੋਈ ਗੱਲ ਕਰੇ ਤਾਂ ਸਮਝਾਓ ਕਿ ਅਸੀਂ ਸੋ ਬ੍ਰਾਹਮਣ ਸੀ ਫਿਰ ਅਸੀਂ ਸੋ ਦੇਵਤਾ ਬਣਦੇ ਹਾਂ। ਤੁਸੀਂ ਚੇਤੰਨ ਵਿੱਚ ਹੋ। ਤੁਸੀਂ ਦੱਸਦੇ ਹੋ ਇਹ ਨਾਲੇਜ ਕਿੰਨੀ ਫਸਟਕਲਾਸ ਹੈ। ਬਰੋਬਰ ਤੁਸੀਂ ਸਥਾਪਨਾ ਕਰ ਰਹੇ ਹੋ। ਬੱਚੇ ਕਹਿੰਦੇ ਹਨ ਬਾਬਾ ਅਸੀਂ ਲਕਸ਼ਮੀ - ਨਰਾਇਣ ਤੋੰ ਘੱਟ ਪਦਵੀ ਨਹੀਂ ਲਵਾਂਗੇ। ਅਸੀਂ ਤਾਂ ਪੂਰਾ ਵਰਸਾ ਲਵਾਂਗੇ। ਇਹ ਸਕੂਲ ਹੀ ਅਜਿਹਾ ਹੈ। ਸਾਰੇ ਕਹਿਣਗੇ ਅਸੀਂ ਆਏ ਹਾਂ ਪ੍ਰਾਚੀਨ ਰਾਜਯੋਗ ਸਿੱਖਣ ਦੇ ਲਈ। ਯੋਗ ਨਾਲ ਦੇਵੀ - ਦੇਵਤੇ ਬਣਦੇ ਹਨ। ਹੁਣ ਤਾਂ ਸ਼ੁਦ੍ਰ ਤੋਂ ਬ੍ਰਾਹਮਣ ਬਣੇ ਹੋ। ਫਿਰ ਬ੍ਰਾਹਮਣ ਤੋਂ ਦੇਵਤਾ ਬਣੋਗੇ। ਮੂਲ ਗੱਲ ਹੀ ਹੈ ਯਾਦ ਦੀ। ਯਾਦ ਵਿੱਚ ਹੀ ਮਾਇਆ ਵਿਘਨ ਪਾਉਂਦੀ ਹੈ। ਤੁਸੀਂ ਬਹੁਤ ਕੋਸ਼ਿਸ਼ ਕਰੋਗੇ, ਫਿਰ ਵੀ ਬੁੱਧੀ ਕਿਤੇ ਨਾ ਕਿਤੇ ਚਲੀ ਜਾਵੇਗੀ। ਇਸ ਵਿੱਚ ਹੀ ਸਾਰੀ ਮਿਹਨਤ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਬਾਪ ਸਮਾਨ ਸੁਖਦਾਤਾ ਬਣਨਾ ਹੈ। ਮਨਸਾ - ਵਾਚਾ -ਕਰਮਨਾਂ ਕਿਸੇ ਨੂੰ ਵੀ ਦੁਖ ਨਹੀਂ ਦੇਣਾ ਹੈ। ਸਦਾ ਸ਼ਾਂਤਚਿਤ ਅਤੇ ਹਰਸ਼ਿਤ ਮੁੱਖ ਰਹਿਣਾ ਹੈ।

2. ਫਾਲਤੂ ਖਿਆਲਤਾਂ ਵਿੱਚ ਟਾਈਮ ਵੇਸਟ ਨਹੀਂ ਕਰਨਾ ਹੈ। ਬਾਪ ਦੀ ਅੰਦਰੋਂ ਹੀ ਮਹਿਮਾ ਕਰਨੀ ਹੈ।

ਵਰਦਾਨ:-
ਸ੍ਰੇਸ਼ਠ ਮਤ ਪ੍ਰਮਾਣ ਹਰ ਕਰਮ ਕਰਮਯੋਗੀ ਬਣ ਕਰਨ ਵਾਲੇ ਕਰਮਬੰਧਨ ਮੁਕਤ ਭਵ

ਜੋ ਬੱਚੇ ਸ੍ਰੇਸ਼ਠ ਮਤ ਪ੍ਰਮਾਣ ਹਰ ਕਰਮ ਕਰਦੇ ਹੋਏ ਬੇਹੱਦ ਦੇ ਰੂਹਾਨੀ ਨਸ਼ੇ ਵਿੱਚ ਰਹਿੰਦੇ ਹਨ, ਉਹ ਕਰਮ ਕਰਦੇ ਕਰਮ ਦੇ ਬੰਧਨ ਵਿੱਚ ਨਹੀਂ ਆਉਂਦੇ, ਨਿਆਰੇ ਤੇ ਪਿਆਰੇ ਰਹਿੰਦੇ ਹਨ। ਕਰਮਯੋਗੀ ਬਣਕੇ ਕਰਮ ਕਰਨ ਨਾਲ ਉਨ੍ਹਾਂ ਦੇ ਕੋਲ ਦੁਖ ਦੀ ਲਹਿਰ ਨਹੀਂ ਆ ਸਕਦੀ, ਉਹ ਸਦਾ ਨਿਆਰੇ ਅਤੇ ਪਿਆਰੇ ਰਹਿੰਦੇ ਹਨ। ਕਿਸੇ ਵੀ ਕਰਮ ਦਾ ਬੰਧਨ ਉਨ੍ਹਾਂਨੂੰ ਆਪਣੇ ਵੱਲ ਖਿੱਚ ਨਹੀਂ ਸਕਦਾ। ਸਦਾ ਮਾਲਿਕ ਹੋਕੇ ਕਰਮ ਕਰਵਾਉਂਦੇ ਹਨ ਇਸਲਈ ਬੰਧਨਮੁਕਤ ਸਥਿਤੀ ਦਾ ਅਨੁਭਵ ਹੁੰਦਾ ਹੈ। ਅਜਿਹੀ ਆਤਮਾ ਖੁਦ ਵੀ ਸਦਾ ਖੁਸ਼ ਰਹਿੰਦੀ ਹੈ ਅਤੇ ਦੂਜਿਆਂ ਨੂੰ ਵੀ ਖੁਸ਼ੀ ਦਿੰਦੀ ਹੈ।

ਸਲੋਗਨ:-
ਅਨੁਭਵਾਂ ਦੀ ਅਥਾਰਟੀ ਬਣੋਂ ਤਾਂ ਕਦੇ ਧੋਖਾ ਨਹੀਂ ਖਾਓਗੇ।