23.07.20        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਇਹ ਤੁਹਾਡਾ ਜੀਵਨ ਬਹੁਤ - ਬਹੁਤ ਅਮੁੱਲਿਆ ਹੈ , ਕਿਓਂਕਿ ਤੁਸੀਂ ਸ਼੍ਰੀਮਤ ਤੇ ਵਿਸ਼ਵ ਦੀ ਸੇਵਾ ਕਰਦੇ ਹੋ , ਇਸ ਹੇਲ ਤੋਂ ਹੈਵਿਨ ਬਣਾ ਦਿੰਦੇ ਹੋ

ਪ੍ਰਸ਼ਨ:-
ਖੁਸ਼ੀ ਗਾਇਬ ਹੋਣ ਦਾ ਕਾਰਨ ਅਤੇ ਉਸਦਾ ਨਿਵਾਰਣ ਕੀ ਹੈ?

ਉੱਤਰ:-
ਖੁਸ਼ੀ ਗਾਇਬ ਹੁੰਦੀ ਹੈ - (1) ਦੇਹ ਅਭਿਮਾਨ ਵਿੱਚ ਆਉਣ ਦੇ ਕਾਰਨ, (2) ਦਿਲ ਵਿੱਚ ਜਦੋਂ ਕੋਈ ਸ਼ੰਕਾ ਪੈਦਾ ਹੋ ਜਾਂਦੀ ਹੈ ਤਾਂ ਖੁਸ਼ੀ ਵੀ ਗੁੰਮ ਹੋ ਜਾਂਦੀ ਹੈ ਇਸਲਈ ਬਾਬਾ ਰਾਏ ਦਿੰਦੇ ਹਨ, ਜੱਦ ਵੀ ਕੋਈ ਸ਼ੰਕਾ ਉਤਪੰਨ ਹੋ ਤਾਂ ਫੋਰਨ ਬਾਬਾ ਤੋਂ ਪੁੱਛੋ। ਦੇਹੀ ਅਭਿਮਾਨੀ ਰਹਿਣ ਦਾ ਅਭਿਆਸ ਕਰੋ ਤਾਂ ਹਮੇਸ਼ਾ ਖੁਸ਼ ਰਹੋਗੇ।

ਓਮ ਸ਼ਾਂਤੀ
ਉੱਚ ਤੇ ਉੱਚ ਭਗਵਾਨ ਅਤੇ ਫਿਰ ਭਗਵਾਨੁਵਾਚ, ਬੱਚਿਆਂ ਦੇ ਅੱਗੇ। ਮੈਂ ਤੁਹਾਨੂੰ ਉੱਚ ਤੇ ਉੱਚ ਬਣਾਉਂਦਾ ਹਾਂ ਤਾਂ ਤੁਸੀਂ ਬੱਚਿਆਂ ਨੂੰ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ। ਸਮਝਦੇ ਵੀ ਹੋ ਬਾਬਾ ਸਾਨੂੰ ਸਾਰੇ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ। ਮਨੁੱਖ ਕਹਿੰਦੇ ਹਨ ਪਰਮਪਿਤਾ ਪਰਮਾਤਮਾ ਉੱਚ ਤੇ ਉੱਚ ਹੈ। ਬਾਪ ਆਪ ਕਹਿੰਦੇ ਹਨ - ਮੈ ਤਾਂ ਵਿਸ਼ਵ ਦਾ ਮਾਲਿਕ ਬਣਦਾ ਨਹੀਂ ਹਾਂ। ਭਗਵਾਨੁਵਾਚ - ਮੈਨੂੰ ਮਨੁੱਖ ਕਹਿੰਦੇ ਹਨ ਉੱਚ ਤੇ ਉੱਚ ਭਗਵਾਨ ਅਤੇ ਮੈ ਕਹਿੰਦਾ ਹਾਂ ਕਿ ਮੇਰੇ ਬੱਚੇ ਉੱਚ ਤੇ ਉੱਚ ਹਨ। ਸਿੱਧਕਰ ਦੱਸਦੇ ਹਨ। ਪੁਰਸ਼ਾਰਥ ਵੀ ਡਰਾਮਾ ਅਨੁਸਾਰ ਕਰਾਉਂਦੇ ਹਨ, ਕਲਪ ਪਹਿਲੇ ਮੁਆਫਿਕ। ਬਾਪ ਸਮਝਾਉਂਦੇ ਰਹਿੰਦੇ ਹਨ, ਕੁਝ ਵੀ ਗੱਲ ਨਾ ਸਮਝੋ ਤਾਂ ਪੁੱਛੋ। ਮਨੁੱਖਾਂ ਨੂੰ ਤਾਂ ਕੁਝ ਵੀ ਪਤਾ ਨਹੀਂ ਹੈ। ਦੁਨੀਆਂ ਕੀ ਹੈ, ਬੈਕੁੰਠ ਕੀ ਹੈ। ਭਾਵੇਂ ਕਿੰਨੇ ਵੀ ਕੋਈ ਨਵਾਬ, ਮੁਗਲ ਆਦਿ ਹੋਕੇ ਗਏ ਹਨ, ਭਾਵੇਂ ਅਮਰੀਕਾ ਵਿੱਚ ਕਿੰਨੇ ਵੀ ਪੈਸੇ ਵਾਲੇ ਹਨ ਪਰ ਇਨ੍ਹਾਂ ਲਕਸ਼ਮੀ - ਨਾਰਾਇਣ ਵਰਗੇ ਤਾਂ ਹੋ ਨਾ ਸਕਣ। ਉਹ ਤਾਂ ਵਾਈਟ ਹਾਊਸ ਆਦਿ ਬਣਾਉਂਦੇ ਹਨ ਪਰ ਉੱਥੇ ਤਾਂ ਰਤਨ ਜੜਿਤ ਗੋਲਡਨ ਹਾਊਸ ਬਣਦੇ ਹਨ। ਉਸ ਨੂੰ ਕਿਹਾ ਹੀ ਜਾਂਦਾ ਹੈ ਸੁੱਖਧਾਮ। ਤੁਹਾਡਾ ਹੀ ਹੀਰੋ - ਹੀਰੋਇਨ ਦਾ ਪਾਰ੍ਟ ਹੈ। ਤੁਸੀਂ ਡਾਇਮੰਡ ਬਣਦੇ ਹੋ। ਗੋਲਡਨ ਏਜ ਸੀ। ਹੁਣ ਹੈ ਆਇਰਨ ਏਜ। ਬਾਪ ਕਹਿੰਦੇ ਹਨ ਤੁਸੀਂ ਕਿੰਨੇ ਭਾਗਿਆਸ਼ਾਲੀ ਹੋ। ਭਗਵਾਨ ਆਪ ਬੈਠ ਸਮਝਾਉਂਦੇ ਹਨ ਤਾਂ ਤੁਹਾਨੂੰ ਕਿੰਨਾ ਖੁਸ਼ ਰਹਿਣਾ ਚਾਹੀਦਾ ਹੈ। ਤੁਹਾਡੀ ਇਹ ਪੜ੍ਹਾਈ ਹੈ ਹੀ ਨਵੀਂ ਦੁਨੀਆਂ ਦੇ ਲਈ। ਇਹ ਤੁਹਾਡਾ ਜੀਵਨ ਬਹੁਤ ਅਮੁੱਲਿਆ ਹੈ ਕਿਓਂਕਿ ਤੁਸੀਂ ਵਿਸ਼ਵ ਦੀ ਸਰਵਿਸ ਕਰਦੇ ਹੋ। ਬਾਪ ਨੂੰ ਬੁਲਾਉਂਦੇ ਹੀ ਹੈ ਕਿ ਆਕੇ ਹੈਲ ਨੂੰ ਹੈਵਿਨ ਬਣਾਓ। ਹੈਵਿਨਲੀ ਗਾਡ ਫਾਦਰ ਕਹਿੰਦੇ ਹੈ ਨਾ। ਬਾਪ ਕਹਿੰਦੇ ਹਨ - ਤੁਸੀਂ ਹੈਵਿਨ ਵਿੱਚ ਸੀ ਨਾ, ਹੁਣ ਹੈਲ ਵਿੱਚ ਹੋ। ਫਿਰ ਹੈਵਿਨ ਵਿੱਚ ਹੋਵੋਗੇ। ਹੈਲ ਸ਼ੁਰੂ ਹੁੰਦਾ ਹੈ, ਤਾਂ ਫਿਰ ਹੈਵਿਨ ਦੀਆਂ ਗੱਲਾਂ ਭੁੱਲ ਜਾਂਦੀਆਂ ਹਨ। ਇਹ ਤਾਂ ਫਿਰ ਵੀ ਹੋਵੇਗਾ। ਫਿਰ ਵੀ ਤੁਹਾਨੂੰ ਗੋਲਡਨ ਏਜ ਤੋਂ ਆਇਰਨ ਏਜ ਵਿੱਚ ਜਰੂਰ ਆਉਣਾ ਹੈ। ਬਾਬਾ ਬਾਰ - ਬਾਰ ਬੱਚਿਆਂ ਨੂੰ ਕਹਿੰਦੇ ਹਨ ਦਿਲ ਵਿੱਚ ਕੋਈ ਵੀ ਸ਼ੰਕਾ ਹੋ, ਜਿਸ ਨਾਲ ਖੁਸ਼ੀ ਨਹੀਂ ਰਹਿੰਦੀ ਤਾਂ ਦੱਸੋ। ਬਾਪ ਬੈਠ ਪੜ੍ਹਾਉਂਦੇ ਹਨ ਤਾਂ ਪੜ੍ਹਨਾ ਵੀ ਚਾਹੀਦਾ ਹੈ ਨਾ। ਖੁਸ਼ੀ ਨਹੀਂ ਰਹਿੰਦੀ ਹੈ ਕਿਓਂਕਿ ਤੁਸੀਂ ਦੇਹ - ਅਭਿਮਾਨ ਵਿੱਚ ਆ ਜਾਂਦੇ ਹੋ। ਖੁਸ਼ੀ ਤਾਂ ਹੋਣੀ ਚਾਹੀਦੀ ਹੈ ਨਾ। ਬਾਪ ਤਾਂ ਸਿਰਫ ਬ੍ਰਹਮਾਂਡ ਦਾ ਮਾਲਿਕ ਹੈ, ਤੁਸੀਂ ਤਾਂ ਵਿਸ਼ਵ ਦੇ ਵੀ ਮਾਲਿਕ ਬਣਦੇ ਹੋ। ਭਾਵੇਂ ਬਾਪ ਨੂੰ ਕ੍ਰਿਏਟਰ ਕਿਹਾ ਜਾਂਦਾ ਹੈ ਪਰ ਇਵੇਂ ਨਹੀਂ ਕਿ ਪ੍ਰਲ੍ਯ ਹੋ ਜਾਂਦੀ ਹੈ ਫਿਰ ਨਵੀਂ ਦੁਨੀਆਂ ਰਚਦੇ ਹਨ। ਨਹੀਂ, ਬਾਪ ਕਹਿੰਦੇ ਹਨ ਮੈ ਸਿਰਫ ਪੁਰਾਣੀ ਨੂੰ ਨਵਾਂ ਬਣਾਉਂਦਾ ਹਾਂ। ਪੁਰਾਣੀ ਦੁਨੀਆਂ ਦਾ ਵਿਨਾਸ਼ ਕਰਾਉਂਦਾ ਹਾਂ। ਤੁਹਾਨੂੰ ਨਵੀਂ ਦੁਨੀਆਂ ਦਾ ਬਣਾਉਂਦਾ ਹਾਂ। ਮੈਂ ਕੁਝ ਕਰਦਾ ਨਹੀਂ ਹਾਂ। ਇਹ ਵੀ ਡਰਾਮਾ ਵਿੱਚ ਨੂੰਧ ਹੈ। ਪਤਿਤ ਦੁਨੀਆਂ ਵਿੱਚ ਹੀ ਮੈਨੂੰ ਬੁਲਾਉਂਦੇ ਹਨ। ਪਾਰਸਨਾਥ ਬਣਾਉਂਦਾ ਹਾਂ। ਤਾਂ ਬੱਚੇ ਆਪ ਪਾਰਸਪੁਰੀ ਵਿੱਚ ਆ ਜਾਂਦੇ ਹਨ। ਉੱਥੇ ਤਾਂ ਮੈਨੂੰ ਕਦੀ ਬੁਲਾਉਂਦੇ ਹੀ ਨਹੀਂ ਹਨ। ਕਦੀ ਬੁਲਾਉਂਦੇ ਹੋ ਕਿ ਬਾਬਾ ਪਾਰਸਪੁਰੀ ਵਿੱਚ ਆਕੇ ਥੋੜੀ ਵਿਜਿਟ ਤਾਂ ਲਓ? ਬੁਲਾਉਂਦੇ ਹੀ ਨਹੀਂ। ਗਾਇਨ ਵੀ ਹੈ ਦੁੱਖ ਵਿੱਚ ਸਿਮਰਨ ਸਭ ਕਰਨ, ਪਤਿਤ ਦੁਨੀਆਂ ਵਿੱਚ ਯਾਦ ਕਰਦੇ ਹਨ, ਸੁੱਖ ਵਿੱਚ ਕਰੇ ਨਾ ਕੋਈ। ਨਾ ਯਾਦ ਕਰਦੇ ਹਨ, ਨਾ ਬੁਲਾਉਂਦੇ ਹਨ। ਸਿਰਫ ਦਵਾਪਰ ਵਿੱਚ ਮੰਦਿਰ ਬਣਾ ਕੇ ਉਸ ਵਿੱਚ ਮੈਨੂੰ ਰੱਖ ਦਿੰਦੇ ਹਨ। ਪੱਥਰ ਦਾ ਨਹੀਂ ਤਾਂ ਹੀਰੇ ਦਾ ਲਿੰਗ ਬਣਾ ਕੇ ਰੱਖ ਦਿੰਦੇ ਹਨ - ਪੂਜਾ ਕਰਨ ਦੇ ਲਈ - ਕਿੰਨੀਆਂ ਵੰਡਰਫੁਲ ਗੱਲਾਂ ਹਨ। ਚੰਗੀ ਤਰ੍ਹਾਂ ਨਾਲ ਕੰਨ ਖੋਲਕੇ ਸੁਣਨਾ ਚਾਹੀਦਾ ਹੈ। ਕੰਨ ਵੀ ਪਿਓਰ ਕਰਨੇ ਚਾਹੀਦੇ ਹਨ। ਪਿਓਰਿਟੀ ਫ਼ਸਟ। ਕਹਿੰਦੇ ਹਨ ਸ਼ੇਰਨੀ ਦਾ ਦੁੱਧ ਸੋਨੇ ਦੇ ਬਰਤਨ ਵਿੱਚ ਹੀ ਠਹਿਰ ਸਕਦਾ ਹੈ। ਇਸ ਵਿੱਚ ਵੀ ਪਵਿੱਤਰਤਾ ਹੋਵੇਗੀ ਤਾਂ ਧਾਰਨਾ ਹੋਵੇਗੀ। ਬਾਪ ਕਹਿੰਦੇ ਹਨ ਕਾਮ ਮਹਾਸ਼ਤ੍ਰੁ ਹੈ, ਇਨ੍ਹਾਂ ਤੇ ਵਿਜਯ ਪਾਉਣੀ ਹੈ। ਤੁਹਾਡਾ ਇਹ ਅੰਤਿਮ ਜਨਮ ਹੈ। ਇਹ ਵੀ ਤੁਸੀਂ ਜਾਣਦੇ ਹੋ, ਇਹ ਉਹੀ ਮਹਾਭਾਰਤ ਲੜਾਈ ਵੀ ਹੈ। ਕਲਪ - ਕਲਪ ਜਿਵੇਂ ਵਿਨਾਸ਼ ਹੋਇਆ ਹੈ, ਹੂਬਹੂ ਹੁਣ ਵੀ ਹੋਵੇਗਾ, ਡਰਾਮਾ ਅਨੁਸਾਰ।

ਤੁਸੀਂ ਬੱਚਿਆਂ ਨੂੰ ਸ੍ਵਰਗ ਵਿੱਚ ਫਿਰ ਤੋਂ ਆਪਣੇ ਮਹਿਲ ਬਣਾਉਣੇ ਹਨ। ਜਿਵੇਂ ਕਲਪ ਪਹਿਲੇ ਬਣਾਏ ਸੀ। ਸ੍ਵਰਗ ਨੂੰ ਕਹਿੰਦੇ ਹੀ ਹਨ ਪੈਰਾਡਾਇਜ਼। ਪੁਰਾਨਾਂ ਤੋਂ ਪੈਰਾਡਾਇਜ਼ ਅੱਖਰ ਨਿਕਲਿਆ ਹੈ। ਕਹਿੰਦੇ ਹਨ ਮਾਨਸਰੋਵਰ ਵਿੱਚ ਪਰੀਆਂ ਰਹਿੰਦੀਆਂ ਸੀ। ਉਸ ਵਿੱਚ ਕੋਈ ਡੁਬਕਾ ਲਗਾਏ ਤਾਂ ਪਰੀ ਬਣ ਜਾਵੇ। ਵਾਸਤਵ ਵਿੱਚ ਹੈ ਗਿਆਨ ਮਾਨਸਰੋਵਰ। ਉਸ ਵਿੱਚ ਤੁਸੀਂ ਕੀ ਤੋਂ ਕੀ ਬਣ ਜਾਂਦੇ ਹੋ। ਸ਼ੋਭਨੀਕ ਨੂੰ ਪਰੀ ਕਹਿੰਦੇ ਹਨ, ਇਵੇਂ ਨਹੀਂ ਪੰਖਾਂ ਵਾਲੀ ਕੋਈ ਪਰੀ ਹੁੰਦੀ ਹੈ। ਜਿਵੇਂ ਤੁਸੀਂ ਪਾਂਡਵਾਂ ਨੂੰ ਮਹਾਵੀਰ ਕਿਹਾ ਜਾਂਦਾ ਹੈ, ਉਨ੍ਹਾਂਨੇ ਫਿਰ ਪਾਂਡਵਾਂ ਦੇ ਬਹੁਤ ਵੱਡੇ - ਵੱਡੇ ਚਿੱਤਰ, ਗੁਫ਼ਾਵਾਂ ਆਦਿ ਬੈਠ ਵਿਖਾਏ ਹਨ। ਭਗਤੀ ਮਾਰਗ ਵਿੱਚ ਕਿੰਨੇ ਪੈਸੇ ਬਰਬਾਦ ਕਰਦੇ ਹਨ। ਬਾਪ ਕਹਿੰਦੇ ਹਨ ਅਸੀਂ ਤਾਂ ਬੱਚਿਆਂ ਨੂੰ ਕਿੰਨੇ ਸਾਹੂਕਾਰ ਬਣਾਇਆ ਹੈ। ਤੁਸੀਂ ਇੰਨੇ ਸਾਰੇ ਪੈਸੇ ਕਿੱਥੇ ਕੀਤੇ। ਭਾਰਤ ਕਿੰਨਾ ਸਾਹੂਕਾਰ ਸੀ। ਹੁਣ ਭਾਰਤ ਦਾ ਕੀ ਹਾਲ ਹੈ। ਜੋ 100 ਪਰਸੈਂਟ ਸਾਲਵੇਂਟ ਸੀ, ਹੁਣ 100 ਪਰਸੈਂਟ ਇਨਸਾਲਵੇਂਟ ਬਣ ਪਿਆ ਹੈ। ਹੁਣ ਤੁਸੀਂ ਬੱਚਿਆਂ ਨੂੰ ਕਿੰਨੀ ਤਿਆਰੀ ਕਰਨੀ ਚਾਹੀਦੀ ਹੈ। ਬੱਚਿਆਂ ਆਦਿ ਨੂੰ ਵੀ ਇਹ ਹੀ ਸਮਝਾਉਣਾ ਹੈ ਕਿ ਸ਼ਿਵਬਾਬਾ ਨੂੰ ਯਾਦ ਕਰੋ। ਤੁਸੀਂ ਕ੍ਰਿਸ਼ਨ ਵਰਗੇ ਬਣੋਗੇ। ਕ੍ਰਿਸ਼ਨ ਕਿਵੇਂ ਬਣਿਆ, ਇਹ ਕਿਸ ਨੂੰ ਪਤਾ ਥੋੜੀ ਹੈ। ਅੱਗੇ ਜਨਮ ਵਿੱਚ ਸ਼ਿਵਬਾਬਾ ਨੂੰ ਯਾਦ ਕਰਨ ਨਾਲ ਹੀ ਕ੍ਰਿਸ਼ਨ ਬਣਿਆ। ਤਾਂ ਤੁਸੀਂ ਬੱਚਿਆਂ ਨੂੰ ਕਿੰਨੀ ਖੁਸ਼ੀ ਰਹਿਣੀ ਚਾਹੀਦੀ ਹੈ। ਪਰ ਅਪਾਰ ਖੁਸ਼ੀ ਉਨ੍ਹਾਂ ਨੂੰ ਹੀ ਰਹੇਗੀ ਜੋ ਹਮੇਸ਼ਾ ਦੂਜਿਆਂ ਦੀ ਖਿਦਮਤ ( ਸੇਵਾ ) ਵਿੱਚ ਰਹਿੰਦੇ ਹਨ। ਮੁੱਖ ਧਾਰਨਾ ਚਲਣ ਬਹੁਤ - ਬਹੁਤ ਰਾਇਲ ਹੋਵੇ। ਖਾਣ - ਪੀਣ ਬਹੁਤ ਸੁੰਦਰ ਹੋਵੇ। ਤੁਹਾਡੇ ਕੋਲ ਜਦੋਂ ਕੋਈ ਆਉਂਦੇ ਹਨ ਤਾਂ ਉਨ੍ਹਾਂ ਦੀ ਹਰ ਤਰ੍ਹਾਂ ਨਾਲ ਖ਼ਿਦਮਤ ਕਰਨੀ ਚਾਹੀਦੀ ਹੈ। ਸਥੂਲ ਵੀ ਤਾਂ ਸੂਕ੍ਸ਼੍ਮ ਵੀ। ਜਿਸਮਾਨੀ - ਰੂਹਾਨੀ ਦੋਨੋ ਕਰਨ ਨਾਲ ਬਹੁਤ ਖੁਸ਼ੀ ਹੋਵੇਗੀ। ਕੋਈ ਵੀ ਆਏ ਤਾਂ ਉਨ੍ਹਾਂ ਨੂੰ ਤੁਸੀਂ ਸੱਚ ਸੱਤ ਨਾਰਾਇਣ ਦੀ ਕਹਾਣੀ ਸੁਣਾਓ। ਸ਼ਾਸਤਰਾਂ ਵਿੱਚ ਤਾਂ ਕੀ - ਕੀ ਕਹਾਣੀਆਂ ਲਿੱਖ ਦਿੱਤੀਆਂ ਹਨ। ਵਿਸ਼ਨੂੰ ਦੀ ਨਾਭੀ ਤੋਂ ਬ੍ਰਹਮਾ ਨਿਕਲਿਆ ਫਿਰ ਬ੍ਰਹਮਾ ਦੇ ਹੱਥ ਵਿੱਚ ਸ਼ਾਸਤਰ ਦੇ ਦਿੱਤੇ ਹਨ। ਹੁਣ ਵਿਸ਼ਨੂੰ ਦੀ ਨਾਭੀ ਤੋਂ ਬ੍ਰਹਮਾ ਕਿਵੇਂ ਨਿਕਲਦੇ ਹਨ, ਕਿੰਨਾ ਰਾਜ਼ ਹੈ। ਹੋਰ ਕੋਈ ਇਨ੍ਹਾਂ ਗੱਲਾਂ ਨੂੰ ਕੁਝ ਸਮਝ ਨਾ ਸਕੇ। ਨਾਭੀ ਤੋਂ ਨਿਕਲਣ ਦੀ ਤਾਂ ਗੱਲ ਹੀ ਨਹੀਂ ਹੈ। ਬ੍ਰਹਮਾ ਸੋ ਵਿਸ਼ਨੂੰ, ਵਿਸ਼ਨੂੰ ਸੋ ਬ੍ਰਹਮਾ ਬਣਦੇ ਹਨ। ਬ੍ਰਹਮਾ ਨੂੰ ਵਿਸ਼ਨੂੰ ਬਣਨ ਵਿੱਚ ਸੇਕੇਂਡ ਲੱਗਦਾ ਹੈ। ਸੇਕੇਂਡ ਵਿੱਚ ਜੀਵਨਮੁਕਤੀ ਕਿਹਾ ਜਾਂਦਾ ਹੈ। ਬਾਪ ਨੇ ਸਾਕਸ਼ਾਤਕਾਰ ਕਰਾਇਆ ਤੁਸੀਂ ਵਿਸ਼ਨੂੰ ਦਾ ਰੂਪ ਬਣਦੇ ਹੋ। ਸੇਕੇਂਡ ਵਿੱਚ ਨਿਸ਼ਚਾ ਹੋ ਗਿਆ। ਵਿਨਾਸ਼ ਸਾਕ੍ਸ਼ਾਤ੍ਕਰ ਵੀ ਹੋਇਆ, ਨਹੀਂ ਤਾਂ ਕਲਕੱਤਾ ਵਿੱਚ ਜਿਵੇਂ ਰਾਜਾਈ ਠਾਠ ਨਾਲ ਰਹਿੰਦੇ ਸੀ। ਕੋਈ ਤਕਲੀਫ ਨਹੀਂ ਸੀ। ਬੜਾ ਰਾਇਲਟੀ ਨਾਲ ਰਹਿੰਦੇ ਸੀ। ਹੁਣ ਬਾਪ ਤੁਹਾਨੂੰ ਇਹ ਗਿਆਨ ਰਤਨਾਂ ਦਾ ਵਪਾਰ ਸਿਖਾਉਂਦੇ ਹਨ। ਉਹ ਵਪਾਰ ਤਾਂ ਇਨ੍ਹਾਂ ਦੇ ਅੱਗੇ ਕੁਝ ਵੀ ਨਹੀਂ ਹਨ। ਪਰ ਇਨ੍ਹਾਂ ਦੇ ਪਾਰ੍ਟ ਅਤੇ ਤੁਹਾਡੇ ਪਾਰ੍ਟ ਵਿੱਚ ਫਰਕ ਹੈ। ਬਾਬਾ ਨੇ ਇਨ੍ਹਾਂ ਵਿੱਚ ਪ੍ਰਵੇਸ਼ ਕੀਤਾ ਅਤੇ ਫੱਟ ਤੋਂ ਸਭ ਛੱਡ ਦਿੱਤਾ। ਭੱਠੀ ਬਣਨੀ ਸੀ। ਤੁਸੀ ਵੀ ਸਭ ਕੁਝ ਛੱਡਿਆ। ਨਦੀ ਪਾਰ ਕਰ ਆਕੇ ਭੱਠੀ ਵਿੱਚ ਪਏ। ਕੀ - ਕੀ ਹੋਇਆ, ਕੋਈ ਦੀ ਪਰਵਾਹ ਨਹੀਂ। ਕਹਿੰਦੇ ਹਨ ਕ੍ਰਿਸ਼ਨ ਨੇ ਭਜਾਇਆ! ਉਨ੍ਹਾਂ ਨੂੰ ਪਟਰਾਣੀ ਬਣਾਉਣ। ਇਹ ਭੱਠੀ ਵੀ ਬਣੀ, ਤੁਸੀਂ ਬੱਚਿਆਂ ਨੂੰ ਸ੍ਵਰਗ ਦੀ ਮਹਾਰਾਣੀ ਬਣਾਉਣ ਦੇ ਲਈ। ਸ਼ਾਸਤਰਾਂ ਵਿਚ ਤਾਂ ਕੀ - ਕੀ ਲਿੱਖ ਦਿੱਤਾ ਹੈ, ਪ੍ਰੈਕਟੀਕਲ ਵਿੱਚ ਕੀ - ਕੀ ਹੈ। ਸੋ ਹੁਣ ਤੁਸੀਂ ਸਮਝਦੇ ਹੋ। ਭਜਾਉਣ ਦੀ ਗੱਲ ਹੀ ਨਹੀਂ। ਕਲਪ ਪਹਿਲੇ ਵੀ ਗਾਲੀ ਮਿਲੀ ਸੀ। ਨਾਮ ਬਦਨਾਮ ਹੋਇਆ ਸੀ। ਇਹ ਤਾਂ ਡਰਾਮਾ ਹੈ, ਜੋ ਕੁਝ ਹੁੰਦਾ ਹੈ ਕਲਪ ਪਹਿਲੇ ਮੁਆਫਿਕ।

ਹੁਣ ਤੁਸੀਂ ਚੰਗੀ ਰੀਤੀ ਜਾਣਦੇ ਹੋ ਕਲਪ ਪਹਿਲੇ ਜਿਨ੍ਹਾਂ ਨੇ ਰਾਜ ਲੀਤਾ ਹੈ ਉਹ ਜਰੂਰ ਆਉਣਗੇ। ਬਾਪ ਕਹਿੰਦੇ ਹਨ ਮੈਂ ਵੀ ਕਲਪ - ਕਲਪ ਆਕੇ ਭਾਰਤ ਨੂੰ ਸ੍ਵਰਗ ਬਣਾਉਂਦਾ ਹਾਂ। ਪੂਰਾ 84 ਜਨਮਾਂ ਦਾ ਹਿਸਾਬ ਦੱਸਿਆ ਹੈ। ਸਤਯੁਗ ਵਿੱਚ ਤੁਸੀਂ ਅਮਰ ਰਹਿੰਦੇ ਹੋ। ਉੱਥੇ ਅਕਾਲੇ ਮ੍ਰਿਤਯੁ ਹੁੰਦੀ ਨਹੀਂ। ਸ਼ਿਵਬਾਬਾ ਕਾਲ ਤੇ ਜਿੱਤ ਪਹਿਨਾਉਂਦੇ ਹਨ। ਕਹਿੰਦੇ ਹਨ ਮੈ ਕਾਲਾਂ ਦਾ ਕਾਲ ਹਾਂ। ਕਥਾਵਾਂ ਵੀ ਹੈ ਨਾ। ਤੁਸੀਂ ਕਾਲ ਤੇ ਵਿਜੈ ਪਾਉਂਦੇ ਹੋ। ਤੁਸੀਂ ਜਾਂਦੇ ਹੋ ਅਮਰਲੋਕ ਵਿੱਚ। ਅਮਰਲੋਕ ਵਿੱਚ ਉੱਚ ਪਦ ਪਾਉਣ ਦੇ ਲਈ ਇੱਕ ਤਾਂ ਪਵਿੱਤਰ ਬਣਨਾ ਹੈ, ਦੂਜਾ ਫਿਰ ਦੈਵੀਗੁਣ ਵੀ ਧਾਰਨ ਕਰਨਾ ਹੈ। ਆਪਣਾ ਰੋਜ਼ ਪੋਤਾਮੇਲ ਰੱਖੋ। ਰਾਵਣ ਦੁਆਰਾ ਤੁਹਾਨੂੰ ਘਾਟਾ ਪਿਆ ਹੈ। ਮੇਰੇ ਦੁਆਰਾ ਫਾਇਦਾ ਹੁੰਦਾ ਹੈ। ਵਪਾਰੀ ਲੋਕ ਇਨ੍ਹਾਂ ਗੱਲਾਂ ਨੂੰ ਚੰਗੀ ਰੀਤੀ ਸਮਝਣਗੇ। ਇਹ ਹੈ ਗਿਆਨ ਰਤਨ। ਕੋਈ ਵਿਰਲਾ ਵਪਾਰੀ ਇਨ੍ਹਾਂ ਨਾਲ ਵਪਾਰ ਕਰਨ। ਤੁਸੀਂ ਵਪਾਰ ਕਰਨ ਆਏ ਹੋ। ਕੋਈ ਤਾਂ ਚੰਗੀ ਰੀਤੀ ਵਪਾਰ ਕਰ ਸ੍ਵਰਗ ਦਾ ਸੌਦਾ ਲੈਂਦੇ ਹਨ - 21 ਜਨਮ ਦੇ ਲਈ। 21 ਜਨਮ ਵੀ ਕੀ 50 - 60 ਜਨਮ ਤੁਸੀਂ ਬਹੁਤ ਸੁਖੀ ਰਹਿੰਦੇ ਹੋ। ਪਦਮਾਪਤੀ ਬਣਦੇ ਹੋ। ਦੇਵਤਾਵਾਂ ਦੇ ਪੈਰ ਵਿੱਚ ਪਦਮ ਵਿਖਾਉਂਦੇ ਹੈ ਨਾ। ਅਰਥ ਥੋੜੀ ਸਮਝਦੇ ਹਨ। ਤੁਸੀਂ ਹੁਣ ਪਦਮਾਪਤੀ ਬਣ ਰਹੇ ਹੋ। ਤਾਂ ਤੁਹਾਨੂੰ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ। ਬਾਪ ਕਹਿੰਦੇ ਹਨ ਮੈ ਕਿੰਨਾ ਸਾਧਾਰਨ ਹਾਂ । ਤੁਸੀਂ ਬੱਚਿਆਂ ਨੂੰ ਸ੍ਵਰਗ ਵਿੱਚ ਲੈ ਜਾਣ ਆਇਆ ਹਾਂ। ਬੁਲਾਉਂਦੇ ਵੀ ਹੋ ਹੇ ਪਤਿਤ - ਪਾਵਨ ਆਓ, ਆਕੇ ਪਾਵਨ ਬਣਾਓ। ਪਾਵਨ ਰਹਿੰਦੇ ਹੀ ਹਨ ਸੁੱਖਧਾਮ ਵਿੱਚ। ਸ਼ਾਂਤੀਧਾਮ ਦੀ ਕੋਈ ਹਿਸਟਰੀ - ਜੋਗ੍ਰਾਫੀ ਤਾਂ ਹੋ ਨਹੀਂ ਸਕਦੀ। ਉਹ ਤਾਂ ਆਤਮਾਵਾਂ ਦਾ ਝਾੜ ਹੈ। ਸੁਕਸ਼ਮਵਤਨ ਦੀ ਕੋਈ ਗੱਲ ਹੀ ਨਹੀਂ। ਬਾਕੀ ਇਹ ਸ੍ਰਿਸ਼ਟੀ ਚੱਕਰ ਕਿਵੇਂ ਫਿਰਦਾ ਹੈ ਉਹ ਤੁਸੀਂ ਜਾਣ ਗਏ ਹੋ। ਸਤਯੁਗ ਵਿੱਚ ਲਕਸ਼ਮੀ - ਨਾਰਾਇਣ ਦੀ ਡਾਇਨੈਸਟੀ ਸੀ। ਇਵੇਂ ਨਹੀਂ, ਇੱਕ ਹੀ ਲਕਸ਼ਮੀ - ਨਾਰਾਇਣ ਸਿਰਫ ਰਾਜ ਕਰਦੇ ਹਨ। ਵ੍ਰਿਧੀ ਤਾਂ ਹੁੰਦੀ ਹੈ ਨਾ। ਫਿਰ ਦਵਾਪਰ ਵਿੱਚ ਉਹ ਹੀ ਪੂਜਯ ਸੋ ਫਿਰ ਪੁਜਾਰੀ ਬਣਦੇ ਹਨ। ਮਨੁੱਖ ਫਿਰ ਪਰਮਾਤਮਾ ਦੇ ਲਈ ਕਹਿ ਦਿੰਦੇ ਆਪ ਹੀ ਪੂਜਯ। ਜਿਵੇਂ ਪਰਮਾਤਮਾ ਦੇ ਲਈ ਸਰਵਵਿਆਪੀ ਕਹਿ ਦਿੰਦੇ ਹਨ, ਇਨ੍ਹਾਂ ਗੱਲਾਂ ਨੂੰ ਤੁਸੀਂ ਸਮਝਦੇ ਹੋ। ਅੱਧਾਕਲਪ ਤੁਸੀਂ ਗਾਉਂਦੇ ਆਏ ਹੋ ਉੱਚ ਤੇ ਉੱਚ ਰੱਬ ਅਤੇ ਹੁਣ ਭਗਵਾਨੁਵਾਚ - ਉੱਚ ਤੇ ਉੱਚ ਬੱਚੇ ਹੋ। ਤਾਂ ਅਜਿਹੇ ਬਾਪ ਦੀ ਰਾਏ ਤੇ ਵੀ ਚੱਲਣਾ ਚਾਹੀਦਾ ਹੈ ਨਾ। ਗ੍ਰਹਿਸਥ ਵਿਵਹਾਰ ਵੀ ਸੰਭਾਲਣਾ ਹੈ। ਇੱਥੇ ਤਾਂ ਸਭ ਰਹਿ ਨਾ ਸਕਣ। ਸਭ ਰਹਿਣ ਲੱਗਣ ਤਾਂ ਕਿੰਨਾ ਵੱਡਾ ਮਕਾਨ ਬਣਾਉਣਾ ਪਵੇ। ਇਹ ਵੀ ਤੁਸੀਂ ਇਕ ਦਿਨ ਵੇਖੋਗੇ ਕਿ ਥੱਲੇ ਤੋਂ ਉੱਪਰ ਤੱਕ ਕਿੰਨੀ ਵੱਡੀ ਕਿਯੂ ਲੱਗ ਜਾਂਦੀ ਹੈ, ਦਰਸ਼ਨ ਕਰਨ ਦੇ ਲਈ। ਕੋਈ ਨੂੰ ਦਰਸ਼ਨ ਨਹੀਂ ਹੁੰਦਾ ਹੈ ਤਾਂ ਗਾਲੀ ਵੀ ਦੇਣ ਲੱਗ ਪੈਂਦੇ ਹਨ। ਸਮਝਦੇ ਹਨ ਮਹਾਤਮਾ ਦਾ ਦਰਸ਼ਨ ਕਰੀਏ। ਹੁਣ ਬਾਪ ਤਾਂ ਹੈ ਬੱਚਿਆਂ ਦਾ। ਬੱਚਿਆਂ ਨੂੰ ਹੀ ਪੜ੍ਹਾਉਂਦੇ ਹਨ। ਤੁਸੀਂ ਜਿਸ ਨੂੰ ਰਸਤਾ ਦੱਸਦੇ ਹੋ ਕੋਈ ਤਾਂ ਚੰਗੀ ਰੀਤੀ ਚਲ ਪੈਂਦੇ ਹਨ, ਕੋਈ ਧਾਰਨਾ ਕਰ ਨਹੀਂ ਸਕਦੇ, ਕਿੰਨੇ ਹਨ ਜੋ ਸੁਣਦੇ ਵੀ ਰਹਿੰਦੇ ਹਨ ਫਿਰ ਬਾਹਰ ਵਿਚ ਜਾਂਦੇ ਹਨ ਤਾਂ ਉੱਥੇ ਦੇ ਉੱਥੇ ਰਹਿ ਜਾਂਦੇ, ਉਹ ਖੁਸ਼ੀ ਨਹੀਂ, ਪੜ੍ਹਾਈ ਨਹੀਂ, ਯੋਗ ਨਹੀਂ। ਬਾਬਾ ਕਿੰਨਾ ਸਮਝਾਉਂਦੇ ਹਨ, ਚਾਰਟ ਰੱਖੋ। ਨਹੀਂ ਤਾਂ ਬਹੁਤ ਪਛਤਾਉਣਾ ਪਵੇਗਾ। ਅਸੀਂ ਬਾਬਾ ਨੂੰ ਕਿੰਨਾ ਯਾਦ ਕਰਦੇ ਹਾਂ, ਚਾਰਟ ਵੇਖਣਾ ਚਾਹੀਦਾ। ਭਾਰਤ ਦੇ ਪ੍ਰਾਚੀਨ ਯੋਗ ਦੀ ਬਹੁਤ ਮਹਿਮਾ ਹੈ। ਤਾਂ ਬਾਪ ਸਮਝਾਉਂਦੇ ਹਨ - ਕੋਈ ਵੀ ਗੱਲ ਨਹੀਂ ਸਮਝੋ ਤਾਂ ਬਾਬਾ ਤੋਂ ਪੁੱਛੋਂ। ਪਹਿਲੋਂ ਤੁਸੀਂ ਕੁਝ ਵੀ ਨਹੀਂ ਜਾਣਦੇ ਸੀ। ਬਾਬਾ ਕਹਿੰਦੇ ਹਨ ਇਹ ਹੈ ਕੰਡਿਆਂ ਦਾ ਜੰਗਲ। ਕਾਮ ਮਹਾਸ਼ਤ੍ਰੁ ਹੈ। ਇਹ ਅੱਖਰ ਗੀਤਾ ਦੇ ਹਨ। ਗੀਤਾ ਪੜ੍ਹਦੇ ਸੀ ਪਰ ਸਮਝਦੇ ਥੋੜੀ ਸੀ। ਬਾਬਾ ਨੇ ਸਾਰੀ ਉਮਰ ਗੀਤਾ ਪੜ੍ਹੀ। ਸਮਝਦੇ ਸੀ - ਗੀਤਾ ਦਾ ਮਹਾਤਮ ਬਹੁਤ ਚੰਗਾ ਹੈ। ਭਗਤੀ ਮਾਰਗ ਵਿੱਚ ਗੀਤਾ ਦਾ ਕਿੰਨਾ ਮਾਨ ਹੈ। ਗੀਤਾ ਵੱਡੀ ਵੀ ਹੁੰਦੀ, ਛੋਟੀ ਵੀ ਹੁੰਦੀ ਹੈ। ਕ੍ਰਿਸ਼ਨ ਆਦਿ ਦੇਵਤਾਵਾਂ ਦੇ ਉਹ ਹੀ ਚਿੱਤਰ ਪੈਸੇ - ਪੈਸੇ ਵਿੱਚ ਮਿਲਦੇ ਰਹਿੰਦੇ ਹਨ, ਉਨ੍ਹਾਂ ਹੀ ਚਿੱਤਰਾਂ ਦੇ ਫਿਰ ਕਿੰਨੇ ਵੱਡੇ - ਵੱਡੇ ਮੰਦਿਰ ਬਣਾਉਂਦੇ ਹਨ। ਤਾਂ ਬਾਪ ਸਮਝਾਉਂਦੇ ਹਨ ਤੁਹਾਨੂੰ ਤਾਂ ਵਿਜੈ ਮਾਲਾ ਦਾ ਦਾਨਾ ਬਣਨਾ ਹੈ। ਅਜਿਹੇ ਮਿੱਠੇ - ਮਿੱਠੇ ਬਾਬਾ ਨੂੰ ਬਾਬਾ - ਬਾਬਾ ਵੀ ਕਹਿੰਦੇ ਹਨ। ਸਮਝਦੇ ਵੀ ਹਨ ਸ੍ਵਰਗ ਦੀ ਰਜਾਈ ਦਿੰਦੇ ਹਨ ਫਿਰ ਵੀ ਸੁੰਨੰਤੀ, ਕਥਨਤੀ ਅਹੋ ਮਾਇਆ ਫਾਰਕਤੀ ਦੇਵੰਤੀ। ਬਾਬਾ ਕਿਹਾ ਤਾਂ ਬਾਬਾ ਮਾਨਾ ਬਾਬਾ। ਭਗਤੀ ਮਾਰਗ ਵਿੱਚ ਗਾਇਆ ਜਾਂਦਾ ਹੈ ਪਤੀਆਂ ਦਾ ਪਤੀ ਗੁਰੂਆਂ ਦਾ ਗੁਰੂ ਇੱਕ ਹੀ ਹੈ। ਉਹ ਸਾਡਾ ਫਾਦਰ ਹੈ। ਗਿਆਨ ਦਾ ਸਾਗਰ ਪਤਿਤ - ਪਾਵਨ ਹੈ। ਤੁਸੀਂ ਬੱਚੇ ਕਹਿੰਦੇ ਹੋ ਬਾਬਾ ਅਸੀਂ ਕਲਪ - ਕਲਪ ਤੁਹਾਡੇ ਤੋਂ ਵਰਸਾ ਲੈਂਦੇ ਆਏ ਹਾਂ। ਕਲਪ - ਕਲਪ ਮਿਲਦੇ ਹਨ। ਆਪ ਬੇਹੱਦ ਦੇ ਬਾਪ ਤੋਂ ਸਾਨੂੰ ਜਰੂਰ ਬੇਹੱਦ ਦਾ ਵਰਸਾ ਮਿਲੇਗਾ। ਮੁੱਖ ਹੈ ਹੀ ਅਲਫ਼। ਉਸ ਵਿੱਚ ਬੇ ਮਰਜ਼ ਹੈ। ਬਾਬਾ ਮਾਨਾ ਵਰਸਾ। ਉਹ ਹੈ ਹੱਦ ਦਾ, ਇਹ ਹੈ ਬੇਹੱਦ ਦਾ। ਹੱਦ ਦੇ ਬਾਬਾ ਤਾਂ ਢੇਰ ਦੇ ਢੇਰ ਹਨ। ਬੇਹੱਦ ਦਾ ਬਾਪ ਤਾਂ ਇੱਕ ਹੀ ਹੈ। ਅੱਛਾ।

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਸਥੂਲ, ਸੂਕ੍ਸ਼੍ਮ ਖਿਦਮਤ (ਸੇਵਾ) ਕਰ ਅਪਾਰ ਖੁਸ਼ੀ ਦਾ ਅਨੁਭਵ ਕਰਨਾ ਅਤੇ ਕਰਾਉਣਾ ਹੈ। ਚਲਨ ਅਤੇ ਖਾਨ - ਪਾਣ ਵਿੱਚ ਬਹੁਤ ਰਾਇਲਟੀ ਰੱਖਣੀ ਹੈ।

2. ਅਮਰਲੋਕ ਵਿੱਚ ਉੱਚ ਪਦ ਪਾਉਣ ਦੇ ਲਈ ਪਵਿੱਤਰ ਬਣਨ ਦੇ ਨਾਲ - ਨਾਲ ਦੈਵੀਗੁਣ ਵੀ ਧਾਰਨ ਕਰਨੇ ਹਨ। ਆਪਣਾ ਪੋਤਾਮੇਲ ਵੇਖਣਾ ਹੈ ਕਿ ਅਸੀਂ ਬਾਬਾ ਨੂੰ ਕਿੰਨਾ ਯਾਦ ਕਰਦੇ ਹਾਂ? ਅਵਿਨਾਸ਼ੀ ਗਿਆਨ ਰਤਨਾਂ ਦੀ ਕਮਾਈ ਜਮਾਂ ਕਰ ਰਹੇ ਹਾਂ? ਕੰਨ ਪਿਆਰੇ ਬਣੇ ਹਨ ਜਿਸ ਵਿੱਚ ਧਾਰਨ ਹੋ ਸਕਣ?

ਵਰਦਾਨ:-
ਮਾਇਆ ਦੇ ਖੇਡ ਨੂੰ ਸਾਕਸ਼ੀ ਹੋਕੇ ਵੇਖਣ ਵਾਲੇ ਹਮੇਸ਼ਾ ਨਿਰਭਯ , ਮਾਇਆਜੀਤ ਭਵ :

ਸਮੇਂ ਪ੍ਰਤੀ ਸਮੇਂ ਜਿਵੇਂ ਆਪ ਬੱਚਿਆਂ ਦੀ ਸਟੇਜ ਅੱਗੇ ਵੱਧਦੀ ਜਾ ਰਹੀ ਹੈ, ਇਵੇਂ ਹੁਣ ਮਾਇਆ ਦਾ ਵਾਰ ਨਹੀਂ ਹੋਣਾ ਚਾਹੀਦਾ, ਮਾਇਆ ਨਮਸਕਾਰ ਕਰਨ ਆਵੇ ਵਾਰ ਕਰਨ ਨਹੀਂ। ਜੇ ਮਾਇਆ ਆ ਵੀ ਜਾਵੇ ਤਾਂ ਉਸ ਨੂੰ ਖੇਲ ਸਮਝਕੇ ਵੇਖੋ। ਇਵੇਂ ਅਨੁਭਵ ਹੋਵੇ ਜਿਵੇਂ ਸਾਕਸ਼ੀ ਹੋਕੇ ਹੱਦ ਦਾ ਡਰਾਮਾ ਵੇਖਦੇ ਹਨ। ਮਾਇਆ ਦਾ ਕਿਵੇਂ ਵੀ ਵਿਕਰਾਲ ਰੂਪ ਹੈ ਤੁਸੀਂ ਉਸਨੂੰ ਖਿਲੌਣਾ ਅਤੇ ਖੇਡ ਸਮਝਕੇ ਵੇਖੋਗੇ ਤਾਂ ਬਹੁਤ ਮਜ਼ਾ ਆਏਗਾ, ਫਿਰ ਉਸ ਤੋਂ ਡਰਣਗੇ ਅਤੇ ਘਬਰਾਉਣਗੇ ਵੀ ਨਹੀਂ। ਜੋ ਬੱਚੇ ਹਮੇਸ਼ਾ ਖਿਲਾੜੀ ਬਣ ਕੇ ਸਾਕਸ਼ੀ ਹੋ ਮਾਇਆ ਦਾ ਖੇਡ ਵੇਖਦੇ ਹਨ ਉਹ ਹਮੇਸ਼ਾ ਨਿਰਭਓ ਤੇ ਮਾਇਆਜੀਤ ਬਣ ਜਾਂਦੇ ਹਨ।

ਸਲੋਗਨ:-
ਅਜਿਹੇ ਸਨੇਹ ਦਾ ਸਾਗਰ ਬਣੋ ਜੋ ਕ੍ਰੋਧ ਸਮੀਪ ਵੀ ਨਾ ਆ ਸਕੇ।