24.01.23 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਇਹ ਹੀ
ਸੰਗਮਯੁੱਗ ਹੈ ਜਦੋਂ ਆਤਮਾ ਅਤੇ ਪਰਮਾਤਮਾ ਦਾ ਸੰਗਮ (ਮੇਲ)ਹੁੰਦਾ ਹੈ, ਸਤਿਗੁਰੂ ਇੱਕ ਹੀ ਵਾਰੀ ਆਕੇ
ਬੱਚਿਆਂ ਨੂੰ ਸੱਚਾ ਗਿਆਨ ਦੇਕੇ, ਸੱਚ ਬੋਲਣਾ ਸਿਖਾਉਂਦੇ ਹਨ।"
ਪ੍ਰਸ਼ਨ:-
ਕਿਹੜੇ ਬੱਚਿਆਂ
ਦੀ ਅਵਸਥਾ ਬਹੁਤ ਫਸਟਕਲਾਸ ਰਹਿੰਦੀ ਹੈ?
ਉੱਤਰ:-
ਜਿਨ੍ਹਾਂ ਦੀ ਬੁੱਧੀ ਵਿੱਚ ਰਹਿੰਦਾ ਹੈ ਕਿ ਇਹ ਸਭ ਕੁਝ ਬਾਬਾ ਦਾ ਹੈ। ਹਰ ਕਦਮ ਸ਼੍ਰੀਮਤ ਲੈਣ ਵਾਲੇ,
ਪੂਰਾ ਤਿਆਗ ਕਰਨ ਵਾਲੇ ਬੱਚਿਆਂ ਦੀ ਅਵਸਥਾ ਬਹੁਤ ਫਸਟ ਕਲਾਸ ਰਹਿੰਦੀ ਹੈ। ਯਾਤਰਾ ਲੰਬੀ ਹੈ ਇਸਲਈ
ਉੱਚੇ ਬਾਪ ਦੀ ਉੱਚੀ ਮਤ ਲੈਂਦੇ ਰਹਿਣਾ ਹੈ।
ਪ੍ਰਸ਼ਨ :-
ਮੁਰਲੀ ਸੁਣਦੇ
ਸਮੇਂ ਅਪਾਰ ਸੁਖ ਕਿਨ੍ਹਾਂ ਬੱਚਿਆਂ ਨੂੰ ਭਾਸਦਾ ਹੈ?
ਉੱਤਰ:-
ਜੋ ਸਮਝਦੇ ਹਨ ਅਸੀਂ ਸ਼ਿਵਬਾਬਾ ਦੀ ਮੁਰਲੀ ਸੁਣ ਰਹੇ ਹਾਂ। ਇਹ ਮੁਰਲੀ ਸ਼ਿਵਬਾਬਾ ਨੇ ਬ੍ਰਹਮਾ ਤਨ
ਦਵਾਰਾ ਸੁਣਾਈ ਹੈ। ਮੋਸਟ ਬਿਲਵਰਡ ਬਾਬਾ ਸਾਨੂੰ ਸਦਾ ਸੁਖੀ, ਮਨੁੱਖ ਤੋਂ ਦੇਵਤਾ ਬਨਾਉਣ ਦੇ ਲਈ ਇਹ
ਸੁਣਾ ਰਹੇ ਹਨ। ਮੁਰਲੀ ਸੁਣਦੇ ਸਮੇਂ ਇਹ ਸਮ੍ਰਿਤੀ ਰਹੇ ਤਾਂ ਸੁਖ ਭਾਸੇਗਾ।
ਗੀਤ:-
ਪ੍ਰੀਤਮ ਆਣ ਮਿਲੋ...
ਓਮ ਸ਼ਾਂਤੀ
ਇਹ ਦੁਖੀਆ ਜੀਆ ਤਾਂ ਦੁੱਖਧਾਮ ਵਿੱਚ ਹੀ ਹੁੰਦਾ ਹੈ। ਸੁਖੀ ਜੀਵ ਆਤਮਾਵਾਂ ਸੁਖਧਾਮ ਵਿੱਚ ਹੁੰਦੀਆਂ
ਹਨ। ਸਾਰੇ ਭਗਤਾਂ ਦਾ ਪ੍ਰੀਤਮ ਇੱਕ ਹੈ, ਜਿਸ ਨੂੰ ਹੀ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਪ੍ਰੀਤਮ
ਕਿਹਾ ਜਾਂਦਾ ਹੈ। ਯਾਦ ਕਰਦੇ ਹਨ, ਜਦੋਂ ਦੁੱਖ ਹੁੰਦਾ ਹੈ। ਇਹ ਕੌਣ ਬੈਠ ਸਮਝਾਉਂਦੇ ਹਨ? ਸੱਚਾ -
ਸੱਚਾ ਪ੍ਰੀਤਮ। ਸੱਚਾ ਬਾਪ, ਸੱਚਾ ਗੁਰੂ, ਸੱਚਾ ਸਤਿਗੁਰੂ… ਸਭ ਦਾ ਪ੍ਰੀਤਮ ਉਹ ਇੱਕ ਹੈ। ਪਰ
ਪ੍ਰੀਤਮ ਆਉਂਦਾ ਕਦੋਂ ਹੈ, ਇਹ ਕੋਈ ਨਹੀਂ ਜਾਣਦੇ ਹਨ। ਪ੍ਰੀਤਮ ਖੁਦ ਆਕੇ ਆਪਣੇ ਭਗਤਾਂ ਨੂੰ, ਆਪਣੇ
ਬੱਚਿਆਂ ਨੂੰ ਦੱਸਦੇ ਹਨ ਕਿ ਮੈਂ ਆਉਂਦਾ ਹੀ ਹਾਂ ਸਿਰਫ ਸੰਗਮਯੁਗ ਤੇ ਇੱਕ ਵਾਰੀ। ਮੇਰਾ ਆਉਣਾ ਅਤੇ
ਜਾਣਾ ਉਸ ਦਾ ਜੋ ਵਿਚਕਾਰ ਹੈ ਉਸ ਨੂੰ ਸੰਗਮ ਕਿਹਾ ਜਾਂਦਾ ਹੈ। ਹੋਰ ਸਭ ਆਤਮਾਵਾਂ ਤਾਂ ਬਹੁਤ ਵਾਰੀ
ਜਨਮ - ਮਰਨ ਵਿੱਚ ਆਉਂਦੀਆਂ ਹਨ, ਮੈਂ ਇੱਕ ਹੀ ਵਾਰੀ ਆਉਂਦਾ ਹਾਂ। ਮੈਂ ਸਤਿਗੁਰੂ ਵੀ ਇੱਕ ਹੀ ਹਾਂ।
ਬਾਕੀ ਗੁਰੂ ਤੇ ਅਨੇਕ ਹਨ। ਉਨ੍ਹਾਂ ਨੂੰ ਸਤਿਗੁਰੂ ਨਹੀਂ ਕਹਾਂਗੇ ਕਿਉਂਕਿ ਉਹ ਕੋਈ ਸੱਚ ਨਹੀਂ ਬੋਲਦੇ,
ਉਹ ਸੱਚ ਪਰਮਾਤਮਾ ਨੂੰ ਜਾਣਦੇ ਹੀ ਨਹੀਂ। ਜੋ ਸੱਚ ਨੂੰ ਜਾਣ ਜਾਂਦੇ ਹਨ ਉਹ ਸਦਾ ਸੱਚ ਬੋਲਦੇ ਹਨ।
ਉਹ ਸਤਿਗੁਰੂ ਹੈ ਹੀ ਸੱਚ ਬੋਲਣ ਵਾਲਾ ਸੱਚਾ ਸਤਿਗੁਰੂ। ਸੱਚਾ ਬਾਪ, ਸੱਚਾ ਸਿੱਖਿਅਕ ਖੁਦ ਆਕੇ ਦੱਸਦੇ
ਹਨ ਕਿ ਮੈਂ ਸੰਗਮਯੁੱਗ ਤੇ ਆਉਂਦਾ ਹਾਂ। ਮੇਰੀ ਉਮਰ ਇੰਨੀ ਹੈ ਜਿਨਾਂ ਸਮਾਂ ਮੈਂ ਆਉਂਦਾ ਹਾਂ। ਪਤਿਤਾਂ
ਨੂੰ ਪਾਵਨ ਬਣਾ ਕੇ ਹੀ ਜਾਂਦਾ ਹਾਂ। ਜਦੋਂ ਤੋਂ ਮੇਰਾ ਜਨਮ ਹੋਇਆ ਉਦੋਂ ਤੋਂ ਮੈਂ ਸਹਿਜ ਰਾਜਯੋਗ
ਸਿਖਾਉਣਾ ਸ਼ੁਰੂ ਕਰਦਾ ਹਾਂ ਫਿਰ ਜਦ ਸਿਖਾ ਕੇ ਪੂਰਾ ਕਰਦਾ ਹਾਂ ਤਾਂ ਪਤਿਤ ਦੁਨੀਆ ਵਿਨਾਸ਼ ਨੂੰ
ਪਾਉਂਦੀ ਹੈ, ਅਤੇ ਮੈਂ ਚਲਾ ਜਾਂਦਾ ਹਾਂ ਬਸ ਮੈਂ ਇਨਾਂ ਹੀ ਸਮਾਂ ਆਉਂਦਾ ਹਾਂ। ਸ਼ਾਸਤਰਾਂ ਵਿੱਚ ਤੇ
ਕੋਈ ਸਮਾਂ ਹੈ ਨਹੀਂ। ਸ਼ਿਵਬਾਬਾ ਕਦੋਂ ਜਨਮ ਲੈਂਦੇ ਹਨ, ਕਿੰਨੇ ਦਿਨ ਭਾਰਤ ਵਿਚ ਰਹਿੰਦੇ ਹਨ, ਇਹ
ਬਾਪ ਖੁਦ ਹੀ ਬੈਠ ਦੱਸਦੇ ਹਨ ਕਿ ਮੈਂ ਆਉਂਦਾ ਹੀ ਹਾਂ ਸੰਗਮ ਤੇ। ਸੰਗਮ੍ਯੁਗ ਦੀ ਆਦਿ, ਸੰਗਮ੍ਯੁੱਗ
ਦਾ ਅੰਤ ਗੋਇਆ ਮੇਰੇ ਆਉਣ ਦੀ ਆਦਿ ਮੇਰੇ ਜਾਣ ਦਾ ਅੰਤ। ਬਾਕੀ ਮਧ ਵਿੱਚ ਬੈਠ ਮੈਂ ਰਾਜਯੋਗ ਸਿਖਾਉਂਦਾ
ਹਾਂ। ਬਾਪ ਖੁਦ ਹੀ ਬੈਠ ਦੱਸਦੇ ਹਨ ਕਿ ਮੈਂ ਇਨ੍ਹਾਂ ਦੀ ਹੀ ਵਾਣਪ੍ਰਸਥ ਅਵਸਥਾ ਵਿਚ ਆਉਂਦਾ ਹਾਂ -
ਪਰਾਏ ਦੇਸ਼ ਅਤੇ ਪਰਾਏ ਤਨ ਵਿੱਚ, ਤਾਂ ਮਹਿਮਾਨ ਹੋਇਆ ਨਾ। ਮੈਂ ਇਸ ਰਾਵਣ ਦੀ ਦੁਨੀਆ ਵਿਚ ਮਹਿਮਾਨ
ਠਹਿਰਿਆ। ਇਸ ਸੰਗਮ ਯੁੱਗ ਦੀ ਮਹਿਮਾ ਬੜੀ ਭਾਰੀ ਜ਼ਬਰਦਸਤ ਹੈ। ਬਾਪ ਆਉਂਦੇ ਹੀ ਹਨ ਰਾਵਣ ਰਾਜ ਦਾ
ਵਿਨਾਸ਼ ਕਰ ਰਾਮ ਰਾਜ ਦੀ ਸਥਾਪਨਾ ਕਰਨ। ਸ਼ਾਸਤਰਾਂ ਵਿੱਚ ਦੰਤ ਕਥਾਵਾਂ ਬਹੁਤ ਲਿਖ ਦਿੱਤੀਆਂ ਹਨ।
ਰਾਵਣ ਨੂੰ ਸਾੜਦੇ ਆਉਂਦੇ ਹਨ। ਸਾਰੀ ਸ੍ਰਿਸ਼ਟੀ ਇਸ ਸਮੇਂ ਜਿਵੇਂ ਲੰਕਾ ਹੈ। ਸਿਰਫ ਸੀਲਾਨ ਨੂੰ ਲੰਕਾ
ਨਹੀਂ ਕਿਹਾ ਜਾਂਦਾ। ਇਹ ਸਾਰੀ ਸ੍ਰਿਸ਼ਟੀ ਰਾਵਣ ਦੇ ਰਹਿਣ ਦਾ ਸਥਾਨ ਹੈ ਅਤੇ ਸ਼ੌਕਵਾਟਿਕਾ ਹੈ। ਸਭ
ਦੁਖੀ ਹਨ। ਬਾਪ ਕਹਿੰਦੇ ਹਨ ਮੈਂ ਇਸ ਨੂੰ ਅਸ਼ੋਕ ਵਾਟਿਕਾ ਅਤੇ ਹੇਵਿਨ ਬਨਾਉਣ ਆਉਂਦਾ ਹਾਂ। ਹੇਵਿਨ
ਵਿੱਚ ਸਭ ਧਰਮ ਤਾਂ ਹੁੰਦੇ ਹੀ ਨਹੀਂ। ਉੱਥੇ ਸੀ ਇੱਕ ਹੀ ਧਰਮ, ਜੋ ਹੁਣ ਨਹੀਂ ਹੈ। ਹੁਣ ਫਿਰ ਤੋਂ
ਦੇਵਤਾ ਬਨਾਉਣ ਲਈ ਰਾਜਯੋਗ ਸਿਖਲਾ ਰਿਹਾ ਹਾਂ। ਸਭ ਤਾਂ ਨਹੀਂ ਸਿੱਖਣਗੇ। ਮੈਂ ਭਾਰਤ ਵਿਚ ਹੀ ਆਉਂਦਾ
ਹਾਂ। ਭਾਰਤ ਵਿਚ ਹੀ ਸਵਰਗ ਹੁੰਦਾ ਹੈ। ਕ੍ਰਿਸ਼ਚਨ ਲੋਕ ਵੀ ਹੇਵਿਨ ਨੂੰ ਮੰਨਦੇ ਹਨ। ਕਹਿੰਦੇ ਹਨ
ਲੇਫਟ ਫਾਰ ਹੇਵਿਨਲੀ ਅਬੋਰਡ। ਗੋਡ ਫਾਦਰ ਦੇ ਕੋਲ ਗਿਆ। ਬਾਕੀ ਹੇਵਿਨ ਨੂੰ ਥੋੜ੍ਹੀ ਨਾ ਸਮਝਦੇ ਹਨ।
ਹੇਵਿਨ ਵੱਖ ਚੀਜ ਹੈ। ਤਾਂ ਬਾਪ ਸਮਝਾਉਂਦੇ ਹਨ ਕਿ ਮੈਂ ਕਦੋਂ ਅਤੇ ਕਿਵੇਂ ਆਉਂਦਾ ਹਾਂ। ਆਕੇ
ਤ੍ਰਿਕਾਲਦਰਸ਼ੀ ਬਣਾਉਂਦਾ ਹਾਂ। ਤ੍ਰਿਕਾਲ ਦਰਸ਼ੀ ਹੋਰ ਕੋਈ ਹੁੰਦਾ ਨਹੀਂ। ਸ੍ਰਿਸ਼ਟੀ ਦੇ ਆਦਿ - ਮਧ
- ਅੰਤ - ਨੂੰ ਮੈਂ ਹੀ ਜਾਣਦਾ ਹਾਂ। ਹੁਣ ਕਲਯੁੱਗ ਦਾ ਵਿਨਾਸ਼ ਹੋਣਾ ਹੈ। ਆਸਾਰ ਵੀ ਵੇਖਣ ਵਿਚ ਆ
ਰਹੇ ਹਨ। ਸਮੇਂ ਉਹ ਹੀ ਸੰਗਮ ਦਾ ਹੈ। ਐਕੁਰੇਟ ਟਾਇਮ ਕੁਝ ਨਹੀਂ ਕਹਿ ਸਕਦੇ। ਬਾਕੀ ਹਾਂ ਰਾਜਧਾਨੀ
ਪੂਰੀ ਸਥਾਪਨ ਹੋ ਜਾਵੇਗੀ। ਬੱਚੇ ਕਰਮਾਤੀਤ ਅਵਸਥਾ ਨੂੰ ਪਾਉਣਗੇ ਤਾਂ ਗਿਆਨ ਖਤਮ ਹੋ ਜਾਵੇਗਾ। ਲੜਾਈ
ਸ਼ੁਰੂ ਹੋ ਜਾਵੇਗੀ। ਮੈਂ ਵੀ ਆਪਣਾ ਪਾਵਨ ਬਨਾਉਣ ਦਾ ਕੰਮ ਪੂਰਾ ਕਰਕੇ ਜਾਵਾਂਗਾ। ਦੇਵੀ - ਦੇਵਤਾ
ਧਰਮ ਸਥਾਪਨ ਕਰਨਾ ਇਹ ਮੇਰਾ ਹੀ ਪਾਰਟ ਹੈ। ਭਾਰਤਵਾਸੀ ਇਹ ਕੁਝ ਵੀ ਨਹੀਂ ਜਾਣਦੇ। ਹੁਣ ਸ਼ਿਵਰਾਤ੍ਰੀ
ਮਨਾਉਂਦੇ ਹਨ ਤਾਂ ਜਰੂਰ ਸ਼ਿਵ - ਬਾਬਾ ਨੇ ਕੋਈ ਕੰਮ ਕੀਤਾ ਹੋਵੇਗਾ। ਉਨ੍ਹਾਂ ਨੇ ਫਿਰ
ਸ਼੍ਰੀਕ੍ਰਿਸ਼ਨ ਦਾ ਨਾਮ ਪਾ ਦਿੱਤਾ ਹੈ। ਇਹ ਤਾਂ ਕਾਮਨ ਭੁੱਲ ਵੇਖਣ ਵਿਚ ਆਉਂਦੀ ਹੈ। ਸ਼ਿਵ ਪੁਰਾਣ
ਆਦਿ ਕਿਸੇ ਸ਼ਾਸਤਰ ਵਿਚ ਵੀ ਇਹ ਨਹੀਂ ਹੈ ਕਿ ਸ਼ਿਵਬਾਬਾ ਆਕੇ ਰਾਜਯੋਗ ਸਿਖਾਉਂਦੇ ਹਨ। ਅਸਲ ਵਿੱਚ
ਹਰ ਇੱਕ ਧਰਮ ਦਾ ਇੱਕ - ਇੱਕ ਸ਼ਾਸਤਰ ਹੈ। ਦੇਵਤਾ ਧਰਮ ਦਾ ਵੀ ਇੱਕ ਸ਼ਾਸਤਰ ਹੋਣਾ ਚਾਹੀਦਾ ਹੈ।
ਪ੍ਰੰਤੂ ਉਸ ਦਾ ਰਚਿਯਤਾ ਕੌਣ! ਇਸ ਵਿੱਚ ਹੀ ਮੁੰਝ ਗਏ ਹਨ।
ਬਾਪ ਸਮਝਾਉਂਦੇ ਹਨ ਕਿ
ਮੈਨੂੰ ਜਰੂਰ ਬ੍ਰਹਮਾ ਦਵਾਰਾ ਬ੍ਰਾਹਮਣ ਧਰਮ ਰਚਨਾ ਪਵੇ। ਬ੍ਰਹਮਾ ਮੁੱਖ ਵੰਸ਼ਾਵਲੀ ਬ੍ਰਹਮਾਕੁਮਾਰ
ਕੁਮਾਰੀਆਂ ਠਹਿਰੇ। ਬਹੁਤਿਆਂ ਦੇ ਨਾਮ ਬਦਲੇ ਹੋਏ ਹਨ, ਉਸ ਵਿੱਚੋ ਬਹੁਤ ਭੰਗਤੀ ਹੋ ਗਏ। ਨਾਲ
ਰਿਪਲੇਸ ਵੀ ਹੁੰਦੇ ਹਨ। ਬਾਕੀ ਵੇਖਿਆ ਗਿਆ ਨਾਮ ਤੋਂ ਕੋਈ ਫਾਇਦਾ ਨਹੀਂ। ਉਹ ਤਾਂ ਭੁੱਲ ਵੀ ਜਾਂਦੇ
ਹਨ। ਅਸਲ ਵਿੱਚ ਤੁਸੀਂ ਯੋਗ ਲਗਾਉਣਾ ਹੈ ਬਾਪ ਨਾਲ। ਨਾਮ ਸ਼ਰੀਰ ਨੂੰ ਮਿਲਦਾ ਹੈ। ਆਤਮਾ ਦਾ ਤੇ ਨਾਮ
ਹੈ ਨਹੀਂ। ਆਤਮਾ 84 ਜਨਮ ਲੈਂਦੀ ਹੈ। ਹਰ ਜਨਮ ਵਿੱਚ ਨਾਮ ਰੂਪ ਦੇਸ਼ ਕਾਲ ਸਭ ਬਦਲ ਜਾਂਦਾ ਹੈ।
ਡਰਾਮੇ ਵਿਚ ਕਿਸੇ ਨੂੰ ਵੀ ਜੋ ਇੱਕ ਵਾਰੀ ਪਾਰਟ ਮਿਲਿਆ ਹੋਇਆ ਹੈ, ਉਸ ਰੂਪ ਵਿਚ ਫਿਰ ਕਦੇ ਪਾਰਟ ਵਜਾ
ਨਹੀਂ ਸਕਦਾ। ਉਹ ਹੀ ਪਾਰਟ ਫਿਰ ਪੰਜ ਹਜਾਰ ਸਾਲ ਬਾਦ ਵਜਾਵੇਗਾ। ਇਵੇਂ ਨਹੀਂ ਕ੍ਰਿਸ਼ਨ ਉਸ ਨਾਮ ਰੂਪ
ਨਾਲ ਫਿਰ ਕੋਈ ਆ ਸਕਦਾ ਹੈ। ਨਹੀਂ। ਇਹ ਤਾਂ ਜਾਣਦੇ ਹੋ ਆਤਮਾ ਇੱਕ ਸ਼ਰੀਰ ਛੱਡ ਦੂਜਾ ਲੈਂਦੀ ਹੈ
ਤਾਂ ਫੀਚਰ ਆਦਿ ਇੱਕ ਨਾ ਮਿਲੇ ਦੂਜੇ ਨਾਲ। ਪੰਜ ਤੱਤਵਾਂ ਦੇ ਅਨੁਸਾਰ ਫੀਚਰਜ ਬਦਲਦੇ ਜਾਂਦੇ ਹਨ।
ਕਿੰਨੇ ਫਿਚਰਜ ਹਨ। ਪ੍ਰੰਤੂ ਇਹ ਸਭ ਪਹਿਲਾਂ ਤੋਂ ਹੀ ਡਰਾਮੇ ਵਿੱਚ ਨੂੰਧ ਹੈ। ਨਵਾਂ ਕੁਝ ਨਹੀਂ ਬਣਦਾ
ਹੈ। ਹੁਣ ਸ਼ਿਵ ਰਾਤ੍ਰੀ ਮਨਾਈ ਜਾਂਦੀ ਹੈ। ਜਰੂਰ ਸ਼ਿਵ ਆਇਆ ਹੈ। ਉਹ ਹੀ ਸਾਰੀ ਦੁਨੀਆ ਇਸ ਦਾ
ਪ੍ਰੀਤਮ ਹੈ। ਲਕਸ਼ਮੀ - ਨਾਰਾਇਣ ਜਾਂ ਰਾਧੇ - ਕ੍ਰਿਸ਼ਨ ਜਾਂ ਬ੍ਰਹਮਾ ਵਿਸ਼ਨੂੰ ਆਦਿ ਕੋਈ ਪ੍ਰੀਤਮ
ਨਹੀਂ ਹਨ। ਗੋਡ ਫਾਦਰ ਹੀ ਪ੍ਰੀਤਮ ਹੈ। ਬਾਪ ਤਾਂ ਜਰੂਰ ਵਰਸਾ ਦਿੰਦੇ ਹਨ, ਇਸਲਈ ਬਾਪ ਪਿਆਰਾ ਲਗਦਾ
ਹੈ। ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਕਿਉਂਕਿ ਮੇਰੇ ਤੋਂ ਤੁਸੀਂ ਵਰਸਾ ਪਾਉਣਾ ਹੈ। ਬੱਚੇ ਜਾਣਦੇ
ਹਨ ਇਸ ਪੜਾਈ ਅਨੁਸਾਰ ਜਾਕੇ ਸੂਰਜਵੰਸ਼ੀ ਦੇਵਤਾ ਜਾਂ ਚੰਦ੍ਰਵੰਸ਼ੀ ਸ਼ਤ੍ਰੀ ਬਣਨਗੇ। ਅਸਲ ਵਿੱਚ ਸਾਰੇ
ਭਾਰਤ ਵਾਸੀਆਂ ਦਾ ਧਰਮ ਇੱਕ ਹੋਣਾ ਚਾਹੀਦਾ ਹੈ। ਪ੍ਰੰਤੂ ਦੇਵਤਾ ਧਰਮ ਨਾਮ ਬਦਲ ਹਿੰਦੂ ਨਾਮ ਰੱਖ
ਦਿੱਤਾ ਹੈ ਕਿਉਂਕਿ ਉਹ ਦੈਵੀ ਗੁਣ ਨਹੀਂ ਹਨ। ਹੁਣ ਬਾਪ ਬੈਠ ਧਾਰਨ ਕਰਾਉਂਦੇ ਹਨ। ਕਹਿੰਦੇ ਹਨ ਆਪਣੇ
ਨੂੰ ਆਤਮਾ ਸਮਝ ਅਸ਼ਰੀਰੀ ਹੋ ਜਾਵੋ। ਤੁਸੀਂ ਕੋਈ ਪਰਮਾਤਮਾ ਨਹੀਂ ਹੋ। ਪਰਮਾਤਮਾ ਤਾਂ ਇੱਕ ਸ਼ਿਵ
ਹੈ। ਉਹ ਸਭ ਦਾ ਪ੍ਰੀਤਮ ਇੱਕ ਹੀ ਵਾਰੀ ਸੰਗਮਯੁਗ਼ ਤੇ ਆਉਂਦੇ ਹਨ। ਇਹ ਸੰਗਮਯੁੱਗ ਬਹੁਤ ਛੋਟਾ ਹੈ।
ਸਭ ਧਰਮਾਂ ਦਾ ਵਿਨਾਸ਼ ਹੋਵੇਗਾ। ਬ੍ਰਾਹਮਣ ਕੁਲ ਵੀ ਵਾਪਿਸ ਜਾਵੇਗਾ ਕਿਉਂਕਿ ਉਨ੍ਹਾਂ ਨੇ ਫਿਰ
ਦੈਵੀਕੁਲ ਵਿੱਚ ਟਰਾਂਸਫਰ ਹੋਣਾ ਹੈ। ਅਸਲ ਵਿੱਚ ਇਹ ਪੜਾਈ ਹੈ। ਸਿਰਫ ਤੁਲਨਾ ਕੀਤੀ ਜਾਂਦੀ ਹੈ। ਉਹ
ਵਿਸ਼ੇ ਵਿਕਾਰ ਹਨ ਜਹਿਰ। ਇਹ ਗਿਆਨ ਹੈ ਅੰਮ੍ਰਿਤ। ਇਹ ਤਾਂ ਮਨੁੱਖ ਨੂੰ ਦੇਵਤਾ ਬਣਾਉਣ ਦੀ ਪਾਠਸ਼ਾਲਾ
ਹੈ। ਆਤਮਾ ਵਿਚ ਜੋ ਖਾਦ ਪਈ ਹੈ, ਇੱਕਦਮ ਮੁੱਲਮਾ ਬਣ ਗਈ ਹੈ। ਉਸਨੂੰ ਬਾਪ ਆਕੇ ਹੀਰੇ ਜਿਹਾ ਬਣਾਉਂਦੇ
ਹਨ। ਸ਼ਿਵਰਾਤ੍ਰੀ ਕਹਿੰਦੇ ਹਨ। ਰਾਤ੍ਰੀ ਨੂੰ ਸ਼ਿਵ ਆਇਆ। ਪ੍ਰੰਤੂ ਕਿਵੇਂ ਆਇਆ, ਕਿਸ ਦੇ ਗਰਭ ਵਿੱਚ
ਆਇਆ? ਜਾਂ ਕਿਸ ਸ਼ਰੀਰ ਵਿੱਚ ਪ੍ਰਵੇਸ਼ ਕੀਤਾ? ਗਰਭ ਵਿਚ ਤੇ ਆਉਂਦੇ ਨਹੀਂ ਹਨ। ਉਨ੍ਹਾਂ ਨੂੰ ਸ਼ਰੀਰ
ਦਾ ਲੋਨ ਲੈਣਾ ਪੈਂਦਾ ਹੈ। ਉਹ ਜਰੂਰ ਆ ਕਰਕੇ ਨਰਕ ਨੂੰ ਸਵਰਗ ਬਨਾਉਣਗੇ। ਪ੍ਰੰਤੂ ਕਦੋਂ ਅਤੇ ਕਿਵੇਂ
ਆਉਂਦੇ ਹਨ, ਇਹ ਕਿਸੇ ਨੂੰ ਪਤਾ ਨਹੀਂ ਹੈ। ਸ਼ਾਸਤਰ ਤੇ ਬਹੁਤ ਪੜਦੇ ਹਨ ਪ੍ਰੰਤੂ ਮੁਕਤੀ ਜੀਵਨ ਮੁਕਤੀ
ਤਾਂ ਕਿਸੇ ਨੂੰ ਮਿਲਦੀ ਨਹੀਂ ਹੈ ਅਤੇ ਹੋਰ ਹੀ ਤਮੋਪ੍ਰਧਾਨ ਹੋ ਗਏ ਹਨ। ਸੋ ਤਾਂ ਸਭ ਨੇ ਜਰੂਰ ਬਣਨਾ
ਹੈ। ਸਾਰੇ ਮਨੁੱਖਾਂ ਨੂੰ ਸਟੇਜ ਤੇ ਜਰੂਰ ਹਾਜ਼ਿਰ ਹੋਣਾ ਹੈ। ਬਾਪ ਆਉਂਦੇ ਹੀ ਅੰਤ ਵਿਚ ਹਨ। ਉਨ੍ਹਾਂ
ਦੀ ਹੀ ਸਾਰੇ ਮਹਿਮਾ ਗਾਉਂਦੇ ਹਨ ਕਿ ਤੁਹਾਡੀ ਗਤੀ ਮਤਿ ਤੁਸੀਂ ਜਾਣੋ। ਤੁਹਾਡੇ ਵਿੱਚ ਕੀ ਗਿਆਨ ਹੈ,
ਕਿਵੇਂ ਤੁਸੀਂ ਸਦਗਤੀ ਕਰਦੇ ਹੋ ਸੋ ਤਾਂ ਤੁਸੀਂ ਹੀ ਜਾਣੋ। ਤਾਂ ਉਹ ਸ਼੍ਰੀਮਤ ਦੇਣ ਆਵੇਗਾ ਤਾਂ
ਜਰੂਰ ਨਾ! ਪ੍ਰੰਤੂ ਕਿਵੇਂ ਆਉਂਦੇ ਹਨ, ਕਿਸ ਸ਼ਰੀਰ ਵਿਚ ਆਉਂਦੇ ਹਨ। ਉਹ ਕੋਈ ਜਾਣਦੇ ਨਹੀਂ। ਖੁਦ
ਕਹਿੰਦੇ ਹਨ ਸਧਾਰਨ ਤਨ ਵਿੱਚ ਮੈਨੂੰ ਆਉਣਾ ਹੈ। ਮੈਨੂੰ ਬ੍ਰਹਮਾ ਨਾਮ ਵੀ ਜਰੂਰ ਰੱਖਣਾ ਪਵੇ। ਨਹੀਂ
ਤਾਂ ਬ੍ਰਾਹਮਣ ਕਿਵੇਂ ਪੈਦਾ ਹੋਣ! ਬ੍ਰਹਮਾ ਕਿੱਥੋਂ ਆਇਆ? ਉੱਪਰ ਤੋਂ ਤਾਂ ਨਹੀਂ ਆਵੇਗਾ। ਉਹ ਹੈ
ਸੂਖਸ਼ਮਵਤਨਵਾਸੀ ਅਵਿਅਕਤ, ਸੰਪੂਰਨ ਬ੍ਰਹਮਾ। ਇੱਥੇ ਤਾਂ ਜਰੂਰ ਵਿਅਕਤ ਵਿੱਚ ਆਕੇ ਰਚਨਾ ਰਚਨੀ ਪਵੇ।
ਅਸੀਂ ਅਨੁਭਵ ਨਾਲ ਦੱਸ ਸਕਦੇ ਹਾਂ। ਇਤਨਾ ਸਮੇਂ ਆਉਂਦੇ ਅਤੇ ਜਾਂਦੇ ਹਨ। ਬਾਪ ਕਹਿੰਦੇ ਹਨ ਮੈਂ ਵੀ
ਡਰਾਮੇ ਵਿੱਚ ਬੰਨਿਆ ਹੋਇਆ ਹਾਂ, ਅਤੇ ਮੇਰਾ ਪਾਰਟ ਵੀ ਸਿਰਫ ਇੱਕ ਵਾਰੀ ਆਉਣ ਦਾ ਹੈ ਭਾਵੇਂ ਦੁਨੀਆ
ਵਿਚ ਉਪਦ੍ਰਵ ਬਹੁਤ ਹੁੰਦੇ ਰਹਿੰਦੇ ਹਨ। ਉਸ ਵੇਲੇ ਕਿਨਾਂ ਈਸ਼ਵਰ ਨੂੰ ਪੁਕਾਰਦੇ ਹਨ। ਪਰ ਮੈਨੂੰ
ਤਾਂ ਆਪਣੇ ਸਮੇਂ ਤੇ ਹੀ ਆਉਣਾ ਹੈ ਅਤੇ ਆਉਂਦਾ ਵੀ ਹਾਂ ਵਾਣਪ੍ਰਸਥ ਅਵਸਥਾ ਵਿਚ। ਇਹ ਗਿਆਨ ਤੇ ਬੜਾ
ਸਹਿਜ ਹੈ। ਲੇਕਿਨ ਅਵਸਥਾ ਜਮਾਉਣ ਵਿਚ ਮਿਹਨਤ ਹੈ, ਇਸਲਈ ਕਹਾਂਗੇ ਮੰਜਿਲ ਬਹੁਤ ਉੱਚ ਹੈ। ਬਾਪ
ਨਾਲੇਜ ਫੁੱਲ ਹਨ ਤਾਂ ਜਰੂਰ ਉਸਨੇ ਬੱਚਿਆਂ ਨੂੰ ਨਾਲੇਜ਼ ਦਿੱਤੀ ਹੈ ਤਾਂ ਤੇ ਉਨ੍ਹਾਂ ਦਾ ਗਾਇਨ ਹੈ
- ਤੁਹਾਡੀ ਗਤ ਮਤ ਤੁਸੀਂ ਹੀ ਜਾਣੋ।
ਬਾਪ ਕਹਿੰਦੇ ਹਨ ਮੇਰੇ
ਕੋਲ ਜੋ ਸੁਖ ਸ਼ਾਂਤੀ ਦਾ ਖਜਾਨਾ ਹੈ ਉਹ ਬੱਚਿਆਂ ਨੂੰ ਹੀ ਆਕੇ ਦਿੰਦਾ ਹਾਂ। ਇਹ ਜੋ ਮਾਤਾਵਾਂ ਤੇ
ਅਤਿਆਚਾਰ ਆਦਿ ਹੁੰਦੇ ਹਨ, ਇਹ ਵੀ ਡਰਾਮੇ ਵਿਚ ਨੂੰਧ ਹੈ, ਤਾਂ ਤੇ ਪਾਪ ਦਾ ਘੜਾ ਭਰੇਗਾ। ਕਲਪ -
ਕਲਪ ਅਜਿਹਾ ਹੀ ਰਪੀਟ ਹੁੰਦਾ ਹੈ। ਇਹ ਗੱਲਾਂ ਵੀ ਤੁਸੀਂ ਹੁਣੇ ਜਾਣਦੇ ਹੋ ਉੱਥੇ ਭੁੱਲ ਜਾਵੋਗੇ। ਇਹ
ਗਿਆਨ ਸਤਿਯੁਗ ਵਿੱਚ ਹੁੰਦਾ ਨਹੀਂ। ਜੇਕਰ ਹੁੰਦਾ ਤਾਂ ਪ੍ਰੰਪਰਾ ਚਲਦਾ। ਉੱਥੇ ਤੇ ਪ੍ਰਾਲਬਧ ਹੈ ਜੋ
ਹੁਣ ਦੇ ਪੁਰਸ਼ਾਰਥ ਤੋਂ ਪਾਉਂਦੇ ਹਨ। ਇੱਥੇ ਦੇ ਪੁਰਸ਼ਾਰਥ ਵਾਲੀਆਂ ਆਤਮਾਵਾਂ ਉੱਥੇ ਹੁੰਦੀਆਂ ਹਨ,
ਦੂਜਿਆਂ ਆਤਮਾਵਾਂ ਉੱਥੇ ਹੁੰਦੀਆਂ ਨਹੀਂ, ਜਿਨ੍ਹਾਂ ਨੂੰ ਗਿਆਨ ਦੀ ਲੋੜ ਰਹੇ। ਇਹ ਵੀ ਜਾਣਦੇ ਹੋ
ਕੋਈ ਵਿਰਲਾ ਨਿਕਲੇਗਾ। ਬਹੁਤ ਚੰਗਾ - ਚੰਗਾ ਵੀ ਕਰਨਗੇ। ਸਮਝੋ ਵਿਲਾਇਤ ਵਾਲਾ ਕੋਈ ਵੱਡਾ ਆਦਮੀ
ਨਿਕਲਦਾ ਹੈ, ਸਮਝਦਾ ਹੈ। ਪ੍ਰੰਤੂ ਕਿੱਥੇ ਭੱਠੀ ਵਿੱਚ ਰਹਿਣਗੇ, ਕੀ ਸਮਝਣਗੇ! ਕਹਿਣਗੇ ਗੱਲ ਤਾਂ
ਠੀਕ ਹੈ ਪ੍ਰੰਤੂ ਪਵਿਤ੍ਰ ਨਹੀਂ ਰਹਿ ਸਕਦੇ, ਅਰੇ ਇੰਨੇ ਸਭ ਪਵਿਤ੍ਰ ਰਹਿੰਦੇ ਹਨ। ਸ਼ਾਦੀ ਕਰ ਇੱਕਠੇ
ਰਹਿਕੇ ਵੀ ਪਵਿਤ੍ਰ ਰਹਿੰਦੇ ਹਨ ਤਾਂ ਉਨ੍ਹਾਂ ਨੂੰ ਇਨਾਮ ਵੀ ਬਹੁਤ ਮਿਲਦਾ ਹੈ। ਇੱਥੇ ਵੀ ਰੇਸ ਹੈ।
ਉਸ ਰੇਸ ਵਿੱਚ ਫਸਟ ਨੰਬਰ ਜਾਣ ਨਾਲ 4-5 ਲੱਖ ਮਿਲਣਗੇ। ਇੱਥੇ ਤਾਂ 21 ਜਨਮਾਂ ਦੇ ਲਈ ਪੂਰੀ ਰਾਜਾਈ
ਮਿਲਦੀ ਹੈ। ਘਟ ਗੱਲ ਹੈ ਕੀ। ਇਹ ਮੁਰਲੀ ਤਾਂ ਸਬ ਬੱਚਿਆਂ ਦੇ ਕੋਲ ਜਾਵੇਗੀ। ਟੇਪ ਵਿਚ ਵੀ ਸਾਰੇ
ਸੁਣਨਗੇ। ਕਹਿਣਗੇ ਸ਼ਿਵਬਾਬਾ ਬ੍ਰਹਮਾ ਤਨ ਵਿਚ ਮੁਰਲੀ ਸੁਣਾ ਰਹੇ ਹਨ ਜਾਂ ਬੱਚੀਆਂ ਸੁਣਾਉਣਗੀਆਂ
ਤਾਂ ਕਹਿਣਗੇ ਸ਼ਿਵਬਾਬਾ ਦੀ ਮੁਰਲੀ ਸੁਣਾਉਂਦੇ ਹਨ ਤਾਂ ਬੁੱਧੀ ਇੱਕਦਮ ਉੱਥੇ ਜਾਣੀ ਚਾਹੀਦੀ ਹੈ। ਉਹ
ਸੁਖ ਅੰਦਰ ਵਿੱਚ ਭਾਸਨਾ ਚਾਹੀਦਾ ਹੈ। ਮੋਸਟ ਬਿਲਵਰਡ ਬਾਬਾ ਸਾਨੂੰ ਸਦਾ ਸੁਖੀ ਮਨੁੱਖ ਤੋਂ ਦੇਵਤਾ
ਬਣਾਉਂਦੇ ਹਨ, ਤਾਂ ਉਨ੍ਹਾਂ ਦੀ ਬਹੁਤ ਯਾਦ ਰਹਿਣੀ ਚਾਹੀਦੀ ਹੈ। ਪ੍ਰੰਤੂ ਮਾਇਆ ਯਾਦ ਨੂੰ ਠਹਿਰਣ ਨਹੀਂ
ਦਿੰਦੀ। ਤਿਆਗ ਵੀ ਪੂਰਾ ਚਾਹੀਦਾ ਹੈ। ਇਹ ਸਭ ਕੁਝ ਬਾਬਾ ਦਾ ਹੈ, ਇਹ ਅਵਸਥਾ ਫਸਟ ਕਲਾਸ ਰਹਿਣੀ
ਚਾਹੀਦੀ ਹੈ। ਬਹੁਤ ਬੱਚੇ ਹਨ ਜੋ ਸ਼੍ਰੀਮਤ ਦੇ ਅੰਦਰ ਰਹਿੰਦੇ ਹਨ। ਸ਼੍ਰੀਮਤ ਵਿਚ ਜਰੂਰ ਕਲਿਆਣ ਹੀ
ਹੋਵੇਗਾ। ਮਤ ਵੀ ਉੱਚੀ ਹੈ, ਯਾਤ੍ਰਾ ਵੀ ਲੰਬੀ ਹੈ ਫਿਰ ਤੁਸੀਂ ਇਸ ਮ੍ਰਿਤੂ ਲੋਕ ਵਿੱਚ ਨਹੀਂ ਆਵੋਗੇ।
ਸਤਿਯੁਗ ਹੈ ਹੀ ਅਮਰਲੋਕ।
ਉਸ ਦਿਨ ਬਾਬਾ ਨੇ ਬੜੀ
ਚੰਗੀ ਤਰ੍ਹਾਂ ਸਮਝਾਇਆ ਕੀ ਉੱਥੇ ਤੁਸੀਂ ਮਰਦੇ ਨਹੀਂ ਹੋ। ਖੁਸ਼ੀ ਨਾਲ ਪੁਰਾਣਾ ਚੋਲਾ ਬਦਲ ਨਵਾਂ
ਲੈਂਦੇ ਹੋ। ਸੱਪ ਦਾ ਮਿਸਾਲ ਤੁਹਾਡੇ ਲਈ ਹੈ। ਭ੍ਰਮਰੀ ਦਾ ਵੀ ਤੁਹਾਡੇ ਉਪਰ ਮਿਸਾਲ ਹੈ। ਕਛੂਏ ਦਾ
ਵੀ ਤੁਹਾਡਾ ਮਿਸਾਲ ਹੈ। ਸੰਨਿਆਸੀਆਂ ਨੇ ਤਾਂ ਕਾਪੀ ਕੀਤੀ ਹੈ। ਭ੍ਰਮਰੀ ਦਾ ਮਿਸਾਲ ਚੰਗਾ ਹੈ।
ਵਿਸ਼ਟਾ ਦੇ ਕੀੜੇ ਨੂੰ ਗਿਆਨ ਦੀ ਭੂੰ - ਭੂੰ ਕਰ ਪਰੀਸਥਾਨੀ ਪਰੀਜਾਦਾ ਬਣਾਉਂਦੇ ਹੋ। ਹੁਣ
ਪੁਰਸ਼ਾਰਥ ਚੰਗੀ ਤਰ੍ਹਾਂ ਕਰਨਾ ਹੈ। ਉੱਚ ਪਦਵੀ ਅਤੇ ਚੰਗਾ ਨੰਬਰ ਲੈਣਾ ਹੈ ਤਾਂ ਮਿਹਨਤ ਵੀ ਕਰਨੀ
ਹੈ। ਭਾਵੇਂ ਧੰਧਾ ਆਦਿ ਕਰੋ ਉਹ ਟਾਈਮ ਦੀ ਛੁੱਟ ਹੈ। ਫਿਰ ਵੀ ਟਾਇਮ ਬਹੁਤ ਮਿਲਦਾ ਹੈ। ਆਪਣਾ ਯੋਗ
ਦਾ ਚਾਰਟ ਵੇਖਣਾ ਚਾਹੀਦਾ ਹੈ ਕਿਉਂਕਿ ਮਾਇਆ ਬਹੁਤ ਵਿਘਨ ਪਾਉਂਦੀ ਹੈ।
ਬਾਬਾ ਬੱਚਿਆਂ ਨੂੰ ਬਾਰ
- ਬਾਰ ਸਮਝਾਉਂਦੇ ਹਨ ਮਿੱਠੇ ਬੱਚੇ, ਭੁੱਲੇ ਚੁੱਕੇ ਵੀ ਅਜਿਹਾ ਮੋਸਟ ਬਿਲਵਰਡ ਬਾਪ ਜਾਂ ਸਾਜਨ ਨੂੰ
ਫਾਰਕਤੀ ਸ਼ਲ ( ਕਦੇ ) ਕੋਈ ਨਾ ਦੇਵੇ, ਅਜਿਹਾ ਮਹਾਨ ਮੂਰਖ ਕੋਈ ਨਾ ਬਣੇ। ਪ੍ਰੰਤੂ ਮਾਇਆ ਬਣਾ ਦਿੰਦੀ
ਹੈ। ਹੁਣ ਅੱਗੇ ਚੱਲਕੇ ਤੁਸੀਂ ਵੇਖੋਗੇ ਜੋ ਕੁਰਬਾਨ ਜਾਂਦੇ ਸਨ, ਬਹੁਤ ਚੰਗੀ ਸਰਵਿਸ ਕਰਦੇ ਸਨ ਉਨ੍ਹਾਂ
ਦਾ ਵੀ ਮਾਇਆ ਕੀ - ਕੀ ਹਾਲ ਕਰ ਦਿੰਦੀ ਹੈ ਕਿਉਂਕਿ ਸ਼੍ਰੀਮਤ ਛੱਡ ਦਿੰਦੇ ਹਨ ਇਸਲਈ ਬਾਬਾ ਕਹਿੰਦੇ
ਹਨ ਅਜਿਹਾ ਵੱਡੇ ਤੋਂ ਵੱਡਾ ਮੂਰਖ ਨਹੀਂ ਬਣਨਾ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਬਾਪ ਦਵਾਰਾ
ਜੋ ਸੁਖ ਸ਼ਾਂਤੀ ਦਾ ਖਜਾਨਾ ਮਿਲਿਆ ਹੈ ਉਹ ਸਭ ਨੂੰ ਦੇਣਾ ਹੈ। ਗਿਆਨ ਨਾਲ ਆਪਣੀ ਅਵਸਥਾ ਜਮਾਉਣ ਦੀ
ਮਿਹਨਤ ਕਰਨੀ ਹੈ।
2. ਦੈਵੀਗੁਣ ਧਾਰਨ ਕਰਨ
ਦੇ ਲਈ ਦੇਹਭਾਨ ਨੂੰ ਭੁੱਲ ਆਪਣੇ ਨੂੰ ਆਤਮਾ ਸਮਝ ਅਸ਼ਰੀਰੀ ਬਣ ਇੱਕ ਪ੍ਰੀਤਮ ਨੂੰ ਯਾਦ ਕਰਨਾ ਹੈ।
ਵਰਦਾਨ:-
ਵਿਸ਼ੇਸ਼ਤਾ ਦੇ ਬੀਜ ਦਵਾਰਾ ਸੰਤੁਸ਼ਟਤਾ ਰੂਪੀ ਫਲ ਪ੍ਰਾਪਤ ਕਰਨ ਵਾਲੀ ਵਿਸ਼ੇਸ਼ ਆਤਮਾ ਭਵ।
ਇਸ ਵਿਸ਼ੇਸ਼ ਯੁੱਗ ਵਿਚ
ਵਿਸ਼ੇਸ਼ਤਾ ਦੇ ਬੀਜ ਦਾ ਸਭ ਤੋਂ ਸ੍ਰੇਸ਼ਠ ਫਲ ਹੈ " ਸੰਤੁਸ਼ਟਤਾ " । ਸੰਤੁਸ਼ਟ ਰਹਿਣਾ ਅਤੇ ਸਭ
ਨੂੰ ਸੰਤੁਸ਼ਟ ਕਰਨਾ - ਇਹ ਹੀ ਵਿਸ਼ੇਸ਼ ਆਤਮਾ ਦੀ ਨਿਸ਼ਾਨੀ ਹੈ, ਇਸਲਈ ਵਿਸ਼ਸਤਵਾਂ ਦੇ ਬੀਜ ਅਤੇ
ਵਰਦਾਨ ਨੂੰ ਸਰਵ ਸ਼ਕਤੀਆਂ ਦੇ ਪਾਣੀ ਨਾਲ ਸਿੰਚਿਆ ਤਾਂ ਬੀਜ ਫਲਦਾਇਕ ਹੋ ਜਾਵੇਗਾ। ਨਹੀਂ ਤਾਂ
ਵਿਸਤਾਰ ਹੋਇਆ ਬ੍ਰਿਖ ਵੀ ਸਮੇਂ ਪ੍ਰਤੀ ਸਮੇਂ ਆਏ ਹੋਏ ਤੂਫ਼ਾਨ ਵਿੱਚ ਹਿਲਦੇ - ਹਿਲਦੇ ਟੁੱਟ ਜਾਂਦਾ
ਹੈ ਮਤਲਬ ਅੱਗੇ ਵਧਣ ਦਾ ਉਮੰਗ ਉਤਸਾਹ, ਖੁਸ਼ੀ ਜਾਂ ਰੂਹਾਨੀ ਨਸ਼ਾ ਨਹੀਂ ਰਹਿੰਦਾ। ਤਾਂ ਵਿਧੀਪੂਰਵਕ
ਸ਼ਕਤੀਸ਼ਾਲੀ ਬੀਜ ਨੂੰ ਫਲਦਾਇਕ ਬਣਾਓ।
ਸਲੋਗਨ:-
ਅਨੁਭੂਤੀਆਂ ਦਾ
ਪ੍ਰਸਾਦ ਵੰਡ ਕੇ ਅਸਮਰਥ ਨੂੰ ਸਮਰਥ ਬਣਾ ਦੇਣਾ - ਇਹ ਹੀ ਸਭ ਤੋਂ ਵੱਡਾ ਪੁੰਨ ਹੈ।