24.02.21 Punjabi Morning Murli Om Shanti BapDada Madhuban
"ਸ਼ਿਵ ਭਗਵਾਨੁਵਾਚ -
ਮਿੱਠੇ ਬੱਚੇ, ਤੁਸੀਂ ਮੈਨੂੰ ਯਾਦ ਕਰੋ ਅਤੇ ਪਿਆਰ ਕਰੋ ਕਿਓਂਕਿ ਮੈਂ ਹੀ ਤੁਹਾਨੂੰ ਹਮੇਸ਼ਾ ਸੁਖੀ
ਬਣਾਉਣ ਆਇਆ ਹਾਂ"
ਪ੍ਰਸ਼ਨ:-
ਜਿਨ੍ਹਾਂ ਬੱਚਿਆਂ
ਤੋਂ ਗਫ਼ਲਤ ਹੁੰਦੀ ਰਹਿੰਦੀ ਹੈ ਉਨ੍ਹਾਂ ਦੇ ਮੁੱਖ ਤੋਂ ਕਿਹੜੇ ਬੋਲ ਆਪੇ ਹੀ ਨਿਕਲ ਜਾਂਦੇ ਹਨ?
ਉੱਤਰ:-
ਤਕਦੀਰ ਵਿੱਚ ਜੋ ਹੋਵੇਗਾ ਉਹ ਮਿਲ ਜਾਵੇਗਾ। ਸ੍ਵਰਗ ਵਿੱਚ ਤਾਂ ਜਾਵਾਂਗੇ ਹੀ। ਬਾਬਾ ਕਹਿੰਦੇ ਹਨ ਇਹ
ਬੋਲ ਪੁਰਸ਼ਾਰਥੀ ਬੱਚਿਆਂ ਦੇ ਨਹੀਂ। ਉੱਚ ਮਤਰਬਾ ਪਾਉਣ ਦਾ ਹੀ ਪੁਰਸ਼ਾਰਥ ਕਰਨਾ ਹੈ। ਜੱਦ ਬਾਪ ਆਏ ਹਨ
ਉੱਚ ਮਰਤਬਾ ਦੇਣ ਤਾਂ ਗਫ਼ਲਤ ਨਾ ਕਰੋ।
ਗੀਤ:-
ਬਚਪਨ ਕੇ ਦਿਨ
ਭੁਲਾ ਨਾ ਦੇਣਾ...
ਓਮ ਸ਼ਾਂਤੀ
ਮਿੱਠੇ
- ਮਿੱਠੇ ਰੂਹਾਨੀ ਬੱਚਿਆਂ ਨੇ ਗੀਤ ਦੀ ਲਾਈਨ ਦਾ ਅਰਥ ਸਮਝਿਆ। ਹੁਣ ਜਿਉਂਦੇ ਜੀ ਤੁਸੀਂ ਬੇਹੱਦ ਦੇ
ਬਾਪ ਦੇ ਬਣੇ ਹੋ। ਸਾਰਾ ਕਲਪ ਤਾਂ ਹੱਦ ਦੇ ਬਾਪ ਦੇ ਬਣੇ ਹੋ। ਹੁਣ ਸਿਰਫ ਤੁਸੀਂ ਬ੍ਰਾਹਮਣ ਬੱਚੇ
ਬੇਹੱਦ ਬਾਪ ਦੇ ਬਣੇ ਹੋ। ਤੁਸੀਂ ਜਾਣਦੇ ਹੋ ਬੇਹੱਦ ਦੇ ਬਾਪ ਤੋਂ ਅਸੀਂ ਬੇਹੱਦ ਦਾ ਵਰਸਾ ਲੈ ਰਹੇ
ਹਾਂ। ਜੇਕਰ ਬਾਪ ਨੂੰ ਛੱਡਿਆ ਤਾਂ ਬੇਹੱਦ ਦਾ ਵਰਸਾ ਮਿਲ ਨਹੀਂ ਸਕੇਗਾ। ਭਾਵੇਂ ਤੁਸੀਂ ਸਮਝਦੇ ਹੋ
ਪਰ ਥੋੜੇ ਵਿੱਚ ਤਾਂ ਕੋਈ ਰਾਜ਼ੀ ਨਹੀਂ ਹੁੰਦਾ। ਮਨੁੱਖ ਧਨ ਚਾਹੁੰਦੇ ਹਨ। ਧਨ ਦੇ ਸਿਵਾਏ ਸੁੱਖ ਨਹੀਂ
ਹੋ ਸਕਦਾ। ਧਨ ਵੀ ਚਾਹੀਦਾ ਹੈ, ਸ਼ਾਂਤੀ ਵੀ ਚਾਹੀਦੀ ਹੈ, ਨਿਰੋਗੀ ਕਾਇਆ ਵੀ ਚਾਹੀਦੀ ਹੈ। ਤੁਸੀਂ
ਬੱਚੇ ਹੀ ਜਾਣਦੇ ਹੋ ਦੁਨੀਆਂ ਵਿੱਚ ਅੱਜ ਕੀ ਹੈ, ਕਲ ਕੀ ਹੋਣਾ ਹੈ। ਵਿਨਾਸ਼ ਤਾਂ ਸਾਹਮਣੇ ਖੜ੍ਹਾ
ਹੈ। ਹੋਰ ਕਿਸੇ ਦੀ ਬੁੱਧੀ ਵਿੱਚ ਇਹ ਗੱਲਾਂ ਨਹੀਂ ਹਨ। ਜੇ ਸਮਝਣ ਵੀ ਵਿਨਾਸ਼ ਸਾਮ੍ਹਣੇ ਖੜ੍ਹਾ ਹੈ,
ਤਾਂ ਵੀ ਕਰਨਾ ਕੀ ਹੈ, ਇਹ ਨਹੀਂ ਸਮਝਦੇ। ਤੁਸੀਂ ਬੱਚੇ ਸਮਝਦੇ ਹੋ ਕਦੀ ਵੀ ਲੜਾਈ ਲਗ ਸਕਦੀ ਹੈ,
ਥੋੜੀ ਚਿੰਗਾਰੀ ਲੱਗੀ ਤਾਂ ਭਾਂਭੜ ਮੱਚ ਜਾਣ ਵਿੱਚ ਦੇਰੀ ਨਹੀਂ ਲੱਗੇਗੀ। ਬੱਚੇ ਜਾਣਦੇ ਹਨ ਇਹ
ਪੁਰਾਣੀ ਦੁਨੀਆਂ ਖਤਮ ਹੋਈ ਕਿ ਹੋਈ ਇਸਲਈ ਹੁਣ ਜਲਦੀ ਹੀ ਬਾਪ ਤੋਂ ਵਰਸਾ ਲੈਣਾ ਹੈ। ਬਾਪ ਨੂੰ ਹਮੇਸ਼ਾ
ਯਾਦ ਕਰਦੇ ਰਹੋਗੇ ਤਾਂ ਬਹੁਤ ਹਰਸ਼ਿਤ ਰਹੋਗੇ। ਦੇਹ - ਅਭਿਮਾਨ ਵਿੱਚ ਆਉਣ ਨਾਲ ਬਾਪ ਨੂੰ ਭੁੱਲ ਦੁੱਖ
ਉਠਾਉਂਦੇ ਹੋ। ਜਿੰਨਾ ਬਾਪ ਨੂੰ ਯਾਦ ਕਰੋਗੇ ਉੰਨਾ ਬੇਹੱਦ ਦੇ ਬਾਪ ਤੋਂ ਸੁੱਖ ਉਠਾਓਗੇ। ਇੱਥੇ ਤੁਸੀਂ
ਆਏ ਹੀ ਹੋ ਅਜਿਹੇ ਲਕਸ਼ਮੀ - ਨਾਰਾਇਣ ਬਣਨ। ਰਾਜਾ - ਰਾਣੀ ਦਾ ਅਤੇ ਪ੍ਰਜਾ ਦਾ ਨੌਕਰ ਚਾਕਰ ਬਣਨਾ -
ਇਸ ਵਿੱਚ ਬਹੁਤ ਫਰਕ ਹੈ ਨਾ। ਹੁਣ ਦਾ ਪੁਰਸ਼ਾਰਥ ਫਿਰ ਕਲਪ - ਕਲਪਾਂਤਰ ਦੇ ਲਈ ਕਾਇਮ ਹੋ ਜਾਂਦਾ ਹੈ।
ਪਿਛਾੜੀ ਵਿੱਚ ਸਭ ਨੂੰ ਸਾਖ਼ਸ਼ਤਕਾਰ ਹੋਵੇਗਾ - ਅਸੀਂ ਕਿੰਨਾ ਪੁਰਸ਼ਾਰਥ ਕੀਤਾ ਹੈ? ਹੁਣ ਵੀ ਬਾਪ
ਕਹਿੰਦੇ ਹਨ ਆਪਣੀ ਅਵਸਥਾ ਨੂੰ ਵੇਖਦੇ ਰਹੋ। ਮਿੱਠੇ ਤੇ ਮਿੱਠੇ ਬਾਬਾ ਜਿਸ ਤੋਂ ਸ੍ਵਰਗ ਦਾ ਵਰਸਾ
ਮਿਲਦਾ ਹੈ, ਉਨ੍ਹਾਂ ਨੂੰ ਅਸੀਂ ਕਿੰਨਾ ਯਾਦ ਕਰਦੇ ਹਾਂ। ਤੁਹਾਡਾ ਸਾਰਾ ਮਦਾਰ ਹੀ ਯਾਦ ਤੇ ਹੈ।
ਜਿੰਨਾ ਯਾਦ ਕਰੋਗੇ ਉੰਨਾ ਖੁਸ਼ੀ ਵੀ ਰਹੇਗੀ। ਸਮਝਣਗੇ ਹੁਣ ਨਜ਼ਦੀਕ ਆਕੇ ਪਹੁੰਚੇ ਹਾਂ। ਕਈ ਥੱਕ ਵੀ
ਜਾਂਦੇ ਹਨ, ਪਤਾ ਨਹੀਂ ਮੰਜ਼ਿਲ ਕਿੰਨਾ ਦੂਰ ਹੈ। ਪਹੁੰਚਣ ਤਾਂ ਮਿਹਨਤ ਵੀ ਸਫਲ ਹੋਵੇ। ਹੁਣ ਜਿਸ
ਮੰਜ਼ਿਲ ਤੇ ਤੁਸੀਂ ਜਾ ਰਹੇ ਹੋ, ਦੁਨੀਆਂ ਨਹੀਂ ਜਾਣਦੀ ਹੈ। ਦੁਨੀਆਂ ਨੂੰ ਇਹ ਵੀ ਪਤਾ ਨਹੀਂ ਕਿ
ਭਗਵਾਨ ਕਿਸ ਨੂੰ ਕਿਹਾ ਜਾਂਦਾ ਹੈ। ਕਹਿੰਦੇ ਵੀ ਹਨ ਭਗਵਾਨ। ਫਿਰ ਕਹਿ ਦਿੰਦੇ ਹਨ ਠੀਕਰ - ਭਿੱਤਰ
ਵਿੱਚ ਹੈ।
ਹੁਣ ਤੁਸੀਂ ਬੱਚੇ ਜਾਣਦੇ ਹੋ ਅਸੀਂ ਬਾਪ ਦੇ ਬਣ ਚੁਕੇ ਹਾਂ। ਹੁਣ ਬਾਪ ਦੀ ਹੀ ਮਤ ਤੇ ਚਲਣਾ ਹੈ।
ਭਾਵੇਂ ਵਿਲਾਇਤ ਵਿੱਚ ਹੋਣ, ਉੱਥੇ ਰਹਿੰਦੇ ਵੀ ਸਿਰਫ ਬਾਪ ਨੂੰ ਯਾਦ ਕਰਨਾ ਹੈ। ਤੁਹਾਨੂੰ ਸ਼੍ਰੀਮਤ
ਮਿਲਦੀ ਹੈ। ਆਤਮਾ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਸਿਵਾਏ ਯਾਦ ਦੇ ਹੋ ਨਾ ਸਕੇ। ਤੁਸੀਂ ਕਹਿੰਦੇ ਹੋ
ਬਾਬਾ ਅਸੀਂ ਤੁਹਾਡੇ ਤੋਂ ਪੂਰਾ ਵਰਸਾ ਲਵਾਂਗੇ। ਜਿਵੇਂ ਸਾਡੇ ਮੰਮਾ ਬਾਬਾ ਵਰਸਾ ਲੈਂਦੇ ਹਨ, ਅਸੀਂ
ਵੀ ਪੁਰਸ਼ਾਰਥ ਕਰ ਉਨ੍ਹਾਂ ਦੀ ਗੱਦੀ ਤੇ ਜਰੂਰ ਬੈਠਾਂਗੇ। ਮੰਮਾ ਬਾਬਾ, ਰਾਜ - ਰਾਜੇਸ਼੍ਵਰੀ ਬਣਦੇ ਹਨ
ਤਾਂ ਅਸੀਂ ਵੀ ਬਣਾਂਗੇ। ਇਮਤਿਹਾਨ ਤਾਂ ਸਭ ਦੇ ਲਈ ਇੱਕ ਹੀ ਹੈ। ਤੁਹਾਨੂੰ ਬਹੁਤ ਥੋੜਾ ਸਿਖਾਇਆ
ਜਾਂਦਾ ਹੈ ਸਿਰਫ ਬਾਪ ਨੂੰ ਯਾਦ ਕਰੋ। ਇਸ ਨੂੰ ਕਿਹਾ ਜਾਂਦਾ ਹੈ ਸਹਿਜ ਰਾਜਯੋਗ ਬਲ। ਤੁਸੀਂ ਸਮਝਦੇ
ਹੋ ਯੋਗ ਨਾਲ ਬਹੁਤ ਬਲ ਮਿਲਦਾ ਹੈ ਸਮਝਦੇ ਹਨ ਅਸੀਂ ਕੋਈ ਵਿਕਰਮ ਕਰਾਂਗੇ ਤਾਂ ਸਜ਼ਾ ਬਹੁਤ ਖਾਵਾਂਗੇ।
ਪਦਵੀ ਭ੍ਰਿਸ਼ਟ ਹੋ ਜਾਵੇਗੀ। ਯਾਦ ਵਿੱਚ ਹੀ ਮਾਇਆ ਵਿਘਨ ਪਾਉਂਦੀ ਹੈ, ਗਾਇਆ ਜਾਂਦਾ ਹੈ ਭਗਤਾਂ ਨੂੰ
ਫਲ ਦੇਣ ਵਾਲਾ ਹੈ ਭਗਵਾਨ। ਸਾਧੂ - ਸੰਤ ਆਦਿ ਸਭ ਭਗਤ ਹਨ। ਭਗਤ ਹੀ ਗੰਗਾ ਸ਼ਨਾਨ ਕਰਨ ਜਾਂਦੇ ਹਨ।
ਭਗਤ ਭਗਤਾਂ ਨੂੰ ਫਲ ਥੋੜੀ ਦੇਣਗੇ। ਭਗਤ ਭਗਤਾਂ ਨੂੰ ਫਲ ਦੇਣ ਤਾਂ ਫਿਰ ਭਗਵਾਨ ਨੂੰ ਯਾਦ ਕਿਓਂ ਕਰਨ।
ਇਹ ਹੈ ਹੀ ਭਗਤੀ ਮਾਰਗ। ਸਭ ਭਗਤ ਹਨ। ਭਗਤਾਂ ਨੂੰ ਫਲ ਦੇਣ ਵਾਲਾ ਹੈ ਭਗਵਾਨ। ਇਵੇਂ ਨਹੀਂ ਕਿ ਜਾਸਤੀ
ਭਗਤੀ ਕਰਨ ਵਾਲੇ ਥੋੜੀ ਭਗਤੀ ਕਰਨ ਵਾਲੇ ਨੂੰ ਫਲ ਦੇਣਗੇ। ਨਹੀਂ। ਭਗਤੀ ਮਾਨਾ ਭਗਤੀ। ਰਚਨਾ, ਰਚਨਾ
ਨੂੰ ਕਿਵੇਂ ਵਰਸਾ ਦੇਣਗੇ! ਵਰਸਾ ਰਚਤਾ ਤੋਂ ਹੀ ਮਿਲਦਾ ਹੈ। ਇਸ ਸਮੇਂ ਸਭ ਹਨ ਭਗਤ। ਜੱਦ ਗਿਆਨ
ਮਿਲਦਾ ਹੈ ਤਾਂ ਫਿਰ ਭਗਤੀ ਆਪਣੇ ਆਪ ਹੀ ਛੁੱਟ ਜਾਂਦੀ ਹੈ। ਗਿਆਨ ਜਿੰਦਾਬਾਦ ਹੋ ਜਾਂਦਾ ਹੈ। ਗਿਆਨ
ਬਗੈਰ ਸਦਗਤੀ ਕਿਵੇਂ ਹੋਵੇਗੀ। ਸਭ ਆਪਣਾ ਹਿਸਾਬ - ਕਿਤਾਬ ਚੁਕਤੁ ਕਰ ਚਲੇ ਜਾਂਦੇ ਹਨ। ਤਾਂ ਹੁਣ
ਤੁਸੀਂ ਬੱਚੇ ਜਾਣਦੇ ਹੋ ਵਿਨਾਸ਼ ਸਾਹਮਣੇ ਖੜ੍ਹਾ ਹੈ। ਉਸ ਦੇ ਪਹਿਲੇ ਪੁਰਸ਼ਾਰਥ ਕਰ ਬਾਪ ਤੋਂ ਪੂਰਾ
ਵਰਸਾ ਲੈਣਾ ਹੈ।
ਤੁਸੀਂ ਜਾਣਦੇ ਹੋ ਅਸੀਂ ਪਾਵਨ ਦੁਨੀਆਂ ਵਿੱਚ ਜਾ ਰਹੇ ਹਾਂ, ਜੋ ਬ੍ਰਾਹਮਣ ਬਣਨਗੇ ਉਹ ਹੀ ਨਿਮਿਤ
ਬਣਨਗੇ। ਬ੍ਰਹਮਾ ਮੁਖ ਵੰਸ਼ਾਵਲੀ ਬਣਨ ਦੇ ਬਗੈਰ ਤੁਸੀਂ ਬਾਪ ਤੋਂ ਵਰਸਾ ਲੈ ਨਹੀਂ ਸਕਦੇ। ਬਾਪ ਬੱਚਿਆਂ
ਨੂੰ ਰਚਦੇ ਹੀ ਹਨ ਵਰਸਾ ਦੇਣ ਦੇ ਲਈ। ਸ਼ਿਵਬਾਬਾ ਦੇ ਤਾਂ ਅਸੀਂ ਹਾਂ ਹੀ। ਸ੍ਰਿਸ਼ਟੀ ਰਚਦੇ ਹਨ ਬੱਚਿਆਂ
ਨੂੰ ਵਰਸਾ ਦੇਣ ਲਈ। ਸ਼ਰੀਰਧਾਰੀ ਨੂੰ ਹੀ ਵਰਸਾ ਦੇਣਗੇ ਨਾ। ਆਤਮਾਵਾਂ ਤਾਂ ਉੱਪਰ ਵਿੱਚ ਰਹਿੰਦੀਆਂ
ਹਨ। ਉੱਥੇ ਤਾਂ ਵਰਸੇ ਜਾਂ ਪ੍ਰਾਲਬੱਧ ਦੀ ਗੱਲ ਹੀ ਨਹੀਂ। ਤੁਸੀਂ ਹੁਣ ਪੁਰਸ਼ਾਰਥ ਦਾ ਪ੍ਰਾਲਬੱਧ ਲੈ
ਰਹੇ ਹੋ, ਜੋ ਦੁਨੀਆਂ ਨੂੰ ਪਤਾ ਨਹੀਂ ਹੈ। ਹੁਣ ਸਮੇਂ ਨਜ਼ਦੀਕ ਆਉਂਦਾ ਜਾ ਰਿਹਾ ਹੈ। ਬੰਬਸ ਕੋਈ
ਰੱਖਣ ਦੇ ਲਈ ਨਹੀਂ ਹਨ। ਤਿਆਰੀਆਂ ਬਹੁਤ ਹੋ ਰਹੀਆਂ ਹਨ। ਹੁਣ ਬਾਪ ਸਾਨੂੰ ਫਰਮਾਨ ਕਰਦੇ ਹਨ ਕਿ ਮੈਨੂੰ
ਯਾਦ ਕਰੋ। ਨਹੀਂ ਤਾਂ ਪਿਛਾੜੀ ਵਿੱਚ ਬਹੁਤ ਰੋਣਾ ਪਵੇਗਾ। ਰਾਜ - ਵਿਦਿਆ ਦੇ ਇਮਤਿਹਾਨ ਵਿੱਚ ਕੋਈ
ਨਾਪਸ ਹੁੰਦੇ ਹਨ ਤਾਂ ਜਾਕੇ ਡੁੱਬ ਮਰਦੇ ਹਨ ਗੁੱਸੇ ਵਿੱਚ। ਇੱਥੇ ਗੁੱਸੇ ਦੀ ਤਾਂ ਗੱਲ ਨਹੀਂ।
ਪਿਛਾੜੀ ਵਿੱਚ ਤੁਹਾਨੂੰ ਸਾਖ਼ਸ਼ਤਕਾਰ ਬਹੁਤ ਹੋਣਗੇ। ਕੀ - ਕੀ ਅਸੀਂ ਬਣਾਂਗੇ ਉਹ ਵੀ ਪਤਾ ਪੈ ਜਾਏਗਾ।
ਬਾਪ ਦਾ ਕੰਮ ਹੈ ਪੁਰਸ਼ਾਰਥ ਕਰਾਉਣਾ। ਬੱਚੇ ਕਹਿੰਦੇ ਹਨ ਬਾਬਾ ਅਸੀਂ ਕਰਮ ਕਰਦੇ ਹੋਏ ਯਾਦ ਕਰਨਾ
ਭੁੱਲ ਜਾਂਦੇ ਹਾਂ, ਕਈ ਫਿਰ ਕਹਿੰਦੇ ਹਨ ਯਾਦ ਕਰਨ ਦੀ ਫੁਰਸਤ ਨਹੀਂ ਮਿਲਦੀ ਹੈ, ਤਾਂ ਬਾਬਾ ਕਹਿਣਗੇ
ਅੱਛਾ ਸਮੇਂ ਕੱਢਕੇ ਯਾਦ ਵਿੱਚ ਬੈਠੋ। ਬਾਪ ਨੂੰ ਯਾਦ ਕਰੋ। ਆਪਸ ਵਿੱਚ ਜੱਦ ਮਿਲਦੇ ਹੋ ਤਾਂ ਵੀ ਇਹ
ਹੀ ਕੋਸ਼ਿਸ਼ ਕਰੋ, ਅਸੀਂ ਬਾਬਾ ਨੂੰ ਯਾਦ ਕਰੀਏ। ਮਿਲਕੇ ਬੈਠਣ ਨਾਲ ਤੁਸੀਂ ਯਾਦ ਚੰਗਾ ਕਰੋਗੇ, ਮਦਦ
ਮਿਲੇਗੀ। ਮੂਲ ਗੱਲ ਹੈ ਬਾਪ ਨੂੰ ਯਾਦ ਕਰਨਾ। ਕੋਈ ਵਿਲਾਇਤ ਜਾਂਦੇ ਹਨ, ਉੱਥੇ ਵੀ ਸਿਰਫ ਇੱਕ ਗੱਲ
ਯਾਦ ਰੱਖੋ। ਬਾਪ ਦੀ ਯਾਦ ਨਾਲ ਹੀ ਤੁਸੀਂ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣੋਗੇ। ਬਾਪ ਕਹਿੰਦੇ ਹਨ
ਸਿਰਫ ਇੱਕ ਗੱਲ ਯਾਦ ਕਰੋ - ਬਾਪ ਨੂੰ ਯਾਦ ਕਰੋ। ਯੋਗਬਲ ਨਾਲ ਸਭ ਪਾਪ ਭਸਮ ਹੋ ਜਾਣਗੇ। ਬਾਪ ਕਹਿੰਦੇ
ਹਨ ਮਨਮਨਾਭਵ। ਮੈਨੂੰ ਯਾਦ ਕਰੋ ਤਾਂ ਵਿਸ਼ਵ ਦਾ ਮਾਲਿਕ ਬਣੋਗੇ। ਮੂਲ ਗੱਲ ਹੋ ਜਾਂਦੀ ਹੈ ਯਾਦ ਦੀ।
ਕਿੱਥੇ ਵੀ ਜਾਣ ਦੀ ਗੱਲ ਨਹੀਂ। ਘਰ ਵਿੱਚ ਰਹੋ, ਸਿਰ੍ਫ ਬਾਪ ਨੂੰ ਯਾਦ ਕਰੋ। ਪਵਿੱਤਰ ਨਹੀਂ ਬਣੋਂਗੇ
ਤਾਂ ਯਾਦ ਨਹੀਂ ਕਰ ਸਕੋਂਗੇ। ਇਵੇਂ ਥੋੜੀ ਹੀ ਹੈ ਸਭ ਆਕੇ ਕਲਾਸ ਵਿੱਚ ਪੜ੍ਹਣਗੇ। ਮੰਤਰ ਲੀਤਾ ਫਿਰ
ਭਾਵੇਂ ਕਿੱਥੇ ਵੀ ਚਲੇ ਜਾਓ। ਸਤੋਪ੍ਰਧਾਨ ਬਣਨ ਦਾ ਰਸਤਾ ਤਾਂ ਬਾਪ ਨੇ ਦੱਸਿਆ ਹੀ ਹੈ। ਉਂਝ ਤਾਂ
ਸੈਂਟਰ ਤੇ ਆਉਣ ਨਾਲ ਨਵੀਂ - ਨਵੀਂ ਪੁਆਇੰਟਸ ਸੁਣਦੇ ਰਹਿਣਗੇ। ਜੇਕਰ ਕਿਸੇ ਕਾਰਨ ਨਾਲ ਨਹੀਂ ਆ ਸਕਦੇ
ਹੋ, ਬਰਸਾਤ ਪੈਂਦੀ ਹੈ, ਕਰਫਿਊ ਲੱਗਦਾ ਹੈ, ਕੋਈ ਬਾਹਰ ਨਹੀਂ ਨਿਕਲ ਸਕਦੇ ਫਿਰ ਕੀ ਕਰੋਂਗੇ? ਬਾਪ
ਕਹਿੰਦੇ ਹਨ ਕੋਈ ਹਰਜਾ ਨਹੀਂ ਹੈ। ਇਵੇਂ ਨਹੀਂ ਹੈ ਕਿ ਸ਼ਿਵ ਦੇ ਮੰਦਿਰ ਵਿੱਚ ਲੋਟੀ ਚੜ੍ਹਾਉਣੀ ਹੀ
ਪਵੇਗੀ। ਕਿੱਥੇ ਵੀ ਰਹਿੰਦੇ ਤੁਸੀਂ ਯਾਦ ਵਿੱਚ ਰਹੋ। ਚਲਦੇ ਫਿਰਦੇ ਯਾਦ ਕਰੋ, ਹੋਰਾਂ ਨੂੰ ਵੀ ਇਹ
ਹੀ ਕਹੋ ਕਿ ਬਾਪ ਨੂੰ ਯਾਦ ਕਰਨ ਨਾਲ ਵਿਕਰਮ ਵਿਨਾਸ਼ ਹੋਣਗੇ ਅਤੇ ਦੇਵਤਾ ਬਣ ਜਾਵੋਗੇ। ਅੱਖਰ ਹੀ ਦੋ
ਹਨ - ਬਾਪ ਰਚਤਾ ਤੋਂ ਹੀ ਵਰਸਾ ਲੈਣਾ ਹੈ। ਰਚਤਾ ਇੱਕ ਹੀ ਹੈ। ਉਹ ਕਿੰਨਾ ਸਹਿਜ ਰਸਤਾ ਦੱਸਦੇ ਹਨ।
ਬਾਪ ਨੂੰ ਯਾਦ ਕਰਨ ਨਾਲ ਮੰਤਰ ਮਿਲ ਗਿਆ। ਬਾਪ ਕਹਿੰਦੇ ਹਨ ਇਹ ਬਚਪਨ ਭੁੱਲ ਨਹੀਂ ਜਾਣਾ। ਅੱਜ ਹੱਸਦੇ
ਹੋ ਤਾਂ ਕਲ ਰੋਣਾ ਪਵੇਗਾ, ਜੇਕਰ ਬਾਪ ਨੂੰ ਭੁਲਾਇਆ ਤਾਂ। ਬਾਪ ਤੋਂ ਵਰਸਾ ਪੂਰਾ ਲੈਣਾ ਚਾਹੀਦਾ ਹੈ।
ਅਜਿਹੇ ਬਹੁਤ ਹਨ, ਕਹਿੰਦੇ ਹਨ ਸ੍ਵਰਗ ਵਿੱਚ ਤਾਂ ਜਾਵਾਂਗੇ ਨਾ, ਜੋ ਤਕਦੀਰ ਵਿੱਚ ਹੋਵੇਗਾ..ਉਨ੍ਹਾਂ
ਨੂੰ ਕੋਈ ਪੁਰਸ਼ਾਰਥੀ ਨਹੀਂ ਕਹਾਂਗੇ। ਮਨੁੱਖ ਪੁਰਸ਼ਾਰਥ ਕਰਦੇ ਹੀ ਹਨ ਉੱਚ ਮਰਤਬਾ ਪਾਉਣ ਲਈ। ਹੁਣ
ਜੱਦ ਕਿ ਬਾਪ ਤੋਂ ਉੱਚ ਮਰਤਬਾ ਮਿਲਦਾ ਹੈ ਤਾਂ ਗਫ਼ਲਤ ਕਿਓਂ ਕਰਨੀ ਚਾਹੀਦੀ ਹੈ। ਸਕੂਲ ਵਿੱਚ ਜੋ ਨਹੀਂ
ਪੜ੍ਹਨਗੇ ਤਾ ਪੜ੍ਹੇ ਦੇ ਅੱਗੇ ਭਰੀ ਢੋਣੀ ਪਵੇਗੀ। ਬਾਪ ਨੂੰ ਪੂਰਾ ਯਾਦ ਨਹੀਂ ਕਰਨਗੇ ਤਾਂ ਪ੍ਰਜਾ
ਵਿੱਚ ਨੌਕਰ - ਚਾਕਰ ਜਾਕੇ ਬਣਨਗੇ, ਇਸ ਵਿੱਚ ਖੁਸ਼ ਥੋੜੀ ਨਾ ਹੋਣਾ ਚਾਹੀਦਾ ਹੈ। ਬੱਚੇ ਸਮੁੱਖ
ਰਿਫਰੇਸ਼ ਹੋਕੇ ਜਾਂਦੇ ਹਨ। ਕਈ ਬੰਧੇਲੀਆਂ ਹਨ, ਹਰਜ ਨਹੀਂ, ਘਰ ਬੈਠ ਬਾਪ ਨੂੰ ਯਾਦ ਕਰਦੀ ਰਹੋ।
ਕਿੰਨਾ ਸਮਝਾਉਂਦੇ ਹਨ ਮੌਤ ਸਾਹਮਣੇ ਖੜ੍ਹਾ ਹੈ, ਅਚਾਨਕ ਹੀ ਲੜਾਈ ਸ਼ੁਰੂ ਹੋ ਜਾਵੇਗੀ। ਵੇਖਣ ਵਿੱਚ
ਆਉਂਦਾ ਹੈ ਲੜਾਈ ਜਿਵੇਂ ਕਿ ਛਿੜੀ ਕਿ ਛਿੜੀ। ਰੇਡੀਓ ਤੋਂ ਵੀ ਸਾਰਾ ਪਤਾ ਪੈ ਜਾਂਦਾ ਹੈ। ਕਹਿੰਦੇ
ਹਨ ਥੋੜਾ ਵੀ ਗੜਬੜ ਕੀਤਾ ਤਾਂ ਅਸੀਂ ਇਵੇਂ ਕਰਾਂਗੇ। ਪਹਿਲੇ ਤੋਂ ਹੀ ਕਹਿ ਦਿੰਦੇ ਹਨ। ਬੰਬਸ ਦੀ
ਮਗ਼ਰੂਰੀ ਬਹੁਤ ਹੈ। ਬਾਪ ਵੀ ਕਹਿੰਦੇ ਹਨ ਬੱਚੇ ਅਜੁਨ ਯੋਗਬਲ ਵਿੱਚ ਤੇ ਹੁਸ਼ਿਆਰ ਹੋਏ ਨਹੀਂ ਹਨ।
ਲੜਾਈ ਲੱਗ ਜਾਵੇ, ਇਵੇਂ ਡਰਾਮਾ ਅਨੁਸਾਰ ਹੋਵੇਗਾ ਹੀ ਨਹੀਂ। ਬੱਚਿਆਂ ਨੇ ਪੂਰਾ ਵਰਸਾ ਹੀ ਨਹੀਂ ਲੀਤਾ
ਹੈ। ਹੁਣ ਪੂਰੀ ਰਾਜਧਾਨੀ ਸਥਾਪਨ ਹੋਈ ਨਹੀਂ ਹੈ। ਥੋੜਾ ਟਾਈਮ ਚਾਹੀਦਾ ਹੈ। ਪੁਰਸ਼ਾਰਥ ਕਰਾਉਂਦੇ
ਰਹਿੰਦੇ ਹਨ। ਪਤਾ ਨਹੀਂ ਕਿਸੇ ਸਮੇਂ ਵੀ ਕੁਝ ਹੋ ਜਾਏ, ਐਰੋਪਲੇਨ, ਟ੍ਰੇਨ ਡਿੱਗ ਪੈਂਦੀ ਹੈ। ਮੌਤ
ਕਿੰਨਾ ਸਹਿਜ ਖੜ੍ਹੀ ਹੈ। ਧਰਤੀ ਹਿਲਦੀ ਰਹਿੰਦੀ ਹੈ। ਸਭਤੋਂ ਜ਼ਿਆਦਾ ਕੰਮ ਕਰਨਾ ਹੈ ਅਰਥ ਕੁਵੇਕ ਨੇ।
ਇਹ ਹਿੱਲੇ ਤਾਂ ਤੇ ਸਾਰੇ ਮਕਾਨ ਆਦਿ ਡਿੱਗਣ। ਮੌਤ ਹੋਣ ਦੇ ਪਹਿਲੇ ਬਾਪ ਤੋਂ ਪੂਰਾ ਵਰਸਾ ਲੈਣਾ ਹੈ
ਇਸਲਈ ਬਹੁਤ ਪ੍ਰੇਮ ਨਾਲ ਬਾਪ ਨੂੰ ਯਾਦ ਕਰਨਾ ਹੈ। ਬਾਬਾ ਤੁਹਾਡੇ ਬਗੈਰ ਸਾਡਾ ਦੂਜਾ ਕੋਈ ਨਹੀਂ।
ਸਿਰਫ ਬਾਪ ਨੂੰ ਯਾਦ ਕਰਦੇ ਰਹੋ। ਕਿੰਨਾ ਸਹਿਜ ਰੀਤੀ ਜਿਵੇਂ ਛੋਟੇ - ਛੋਟੇ ਬੱਚਿਆਂ ਨੂੰ ਬੈਠ
ਸਮਝਾਉਂਦੇ ਹਨ। ਹੋਰ ਕੋਈ ਤਕਲੀਫ ਨਹੀਂ ਦਿੰਦਾ ਹਾਂ, ਸਿਰਫ ਯਾਦ ਕਰੋ ਅਤੇ ਕਾਮ ਚਿਤਾ ਤੇ ਬੈਠ ਜੋ
ਤੁਸੀਂ ਜਲ ਮਰੇ ਹੋ ਹੁਣ ਗਿਆਨ ਚਿਤਾ ਤੇ ਬੈਠ ਪਵਿੱਤਰ ਬਣੋ। ਤੁਹਾਡੇ ਤੋਂ ਪੁੱਛਦੇ ਹਨ ਤੁਹਾਡਾ
ਉਦੇਸ਼ ਕੀ ਹੈ? ਬੋਲੋ, ਸ਼ਿਵਬਾਬਾ ਜੋ ਸਭ ਦਾ ਬਾਪ ਹੈ ਉਹ ਕਹਿੰਦੇ ਹਨ ਮਾਮੇਕਮ ਯਾਦ ਕਰੋ ਤਾਂ ਤੁਹਾਡੇ
ਵਿਕਰਮ ਵਿਨਾਸ਼ ਹੋਣਗੇ ਅਤੇ ਤੁਸੀਂ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣ ਜਾਵੋਗੇ। ਕਲਯੁਗ ਵਿੱਚ ਸਭ
ਤਮੋਪ੍ਰਧਾਨ ਹਨ। ਸਰਵ ਦਾ ਸਦਗਤੀ ਦਾਤਾ ਇੱਕ ਬਾਪ ਹੈ।
ਹੁਣ ਬਾਪ ਕਹਿੰਦੇ ਹਨ ਸਿਰਫ ਮੈਨੂੰ ਯਾਦ ਕਰੋ ਤਾਂ ਕੱਟ ਉਤਰ ਜਾਵੇਗੀ। ਇਹ ਇੰਨਾ ਪੈਗਾਮ ਤਾਂ ਦੇ
ਸਕਦੇ ਹੋ ਨਾ। ਆਪ ਯਾਦ ਕਰੋਗੇ ਤਾਂ ਦੂਜਿਆਂ ਨੂੰ ਯਾਦ ਕਰਵਾ ਸਕੋਗੇ। ਆਪ ਯਾਦ ਕਰਦੇ ਹੋਵੋਗੇ ਤਾਂ
ਦੂਜੇ ਨੂੰ ਰੁਚੀ ਨਾਲ ਕਹੋਗੇ, ਨਹੀਂ ਤਾਂ ਦਿਲ ਤੋਂ ਨਹੀਂ ਨਿਕਲੇਗਾ। ਬਾਪ ਸਮਝਾਉਂਦੇ ਹਨ ਕਿੱਥੇ ਵੀ
ਹੋ ਜਿੰਨਾ ਹੋ ਸਕੇ, ਸਿਰਫ ਯਾਦ ਕਰੋ। ਜੋ ਮਿਲੇ ਉਨ੍ਹਾਂ ਨੂੰ ਇਹ ਹੀ ਸਿੱਖਿਆ ਦੇਵੋ - ਮੌਤ ਸਾਹਮਣੇ
ਖੜ੍ਹਾ ਹੈ। ਬਾਪ ਕਹਿੰਦੇ ਹਨ ਤੁਸੀਂ ਸਭ ਤਮੋਪ੍ਰਧਾਨ ਪਤਿਤ ਬਣ ਪਏ ਹੋ। ਹੁਣ ਮੈਨੂੰ ਯਾਦ ਕਰੋ,
ਪਵਿੱਤਰ ਬਣੋ। ਆਤਮਾ ਹੀ ਪਤਿਤ ਬਣੀ ਹੈ। ਸਤਿਯੁਗ ਵਿੱਚ ਹੁੰਦੀ ਹੈ ਪਾਵਨ ਆਤਮਾ। ਬਾਪ ਕਹਿੰਦੇ ਹਨ
ਯਾਦ ਨਾਲ ਹੀ ਆਤਮਾ ਪਾਵਨ ਬਣੇਗੀ, ਹੋਰ ਕੋਈ ਉਪਾਏ ਨਹੀਂ ਹੈ। ਇਹ ਪੈਗਾਮ ਸਭ ਨੂੰ ਦਿੰਦੇ ਜਾਓ ਤਾਂ
ਵੀ ਬਹੁਤਿਆਂ ਦਾ ਕਲਿਆਣ ਕਰੋਗੇ ਹੋਰ ਕੋਈ ਤਕਲੀਫ ਨਹੀਂ ਦਿੰਦੇ। ਸਭ ਆਤਮਾਵਾਂ ਨੂੰ ਪਾਵਨ ਬਣਾਉਣ
ਵਾਲਾ ਪਤਿਤ - ਪਾਵਨ ਬਾਪ ਹੀ ਹੈ। ਸਭ ਤੋਂ ਉੱਤਮ ਤੋਂ ਉੱਤਮ ਪੁਰਸ਼ ਬਣਾਉਣ ਵਾਲਾ ਹੈ ਬਾਪ। ਜੋ ਪੂਜਯ
ਸੀ ਉਹ ਹੀ ਫਿਰ ਪੁਜਾਰੀ ਬਣੇ ਹਨ। ਰਾਵਣ ਰਾਜ ਵਿੱਚ ਅਸੀਂ ਪੁਜਾਰੀ ਬਣੇ ਹਾਂ, ਰਾਮਰਾਜ ਵਿੱਚ ਪੂਜਯ
ਸੀ। ਹੁਣ ਰਾਵਣ ਰਾਜ ਦਾ ਅੰਤ ਹੈ, ਅਸੀਂ ਪੁਜਾਰੀ ਤੋਂ ਫਿਰ ਪੂਜਯ ਬਣਦੇ ਹਾਂ - ਬਾਪ ਨੂੰ ਯਾਦ ਕਰਨ
ਨਾਲ। ਹੋਰਾਂ ਨੂੰ ਵੀ ਰਸਤਾ ਦੱਸਣਾ ਹੈ, ਬੁੱਢਿਆਂ ਨੂੰ ਵੀ ਸਰਵਿਸ ਕਰਨੀ ਚਾਹੀਦੀ ਹੈ। ਮਿੱਤਰ -
ਸੰਬੰਧੀਆਂ ਨੂੰ ਵੀ ਸੰਦੇਸ਼ ਦੋਵੋ। ਸਤਸੰਗ, ਮੰਦਿਰ ਆਦਿ ਵੀ ਕਈ ਪ੍ਰਕਾਰ ਦੇ ਹਨ। ਤੁਹਾਡਾ ਤਾਂ ਹੈ
ਇੱਕ ਪ੍ਰਕਾਰ। ਸਿਰਫ ਬਾਪ ਦਾ ਪਰਿਚੈ ਦੇਣਾ ਹੈ। ਸ਼ਿਵਬਾਬਾ ਕਹਿੰਦੇ ਹਨ ਮਾਮੇਕਮ ਯਾਦ ਕਰੋ ਤਾਂ ਤੁਸੀਂ
ਸ੍ਵਰਗ ਦਾ ਮਾਲਿਕ ਬਣੋਗੇ। ਨਿਰਾਕਾਰ ਸ਼ਿਵਬਾਬਾ ਸਰਵ ਦਾ ਸਦਗਤੀ ਦਾਤਾ ਬਾਬਾ ਆਤਮਾਵਾਂ ਨੂੰ ਕਹਿੰਦੇ
ਹਨ ਮੈਨੂੰ ਯਾਦ ਕਰੋ ਤਾਂ ਤੁਸੀਂ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣ ਜਾਵੋਗੇ। ਇਹ ਤਾਂ ਸਹਿਜ ਹੈ ਨਾ
ਸਮਝਾਉਣਾ। ਬੁੱਢੀਆਂ ਵੀ ਸਰਵਿਸ ਕਰ ਸਕਦੀਆਂ ਹਨ। ਮੂਲ ਗੱਲ ਹੀ ਇਹ ਹੈ। ਸ਼ਾਦੀ ਮੁਰਾਦੀ ਤੇ ਕਿੱਥੇ
ਵੀ ਜਾਓ, ਕੰਨ ਵਿੱਚ ਇਹ ਗੱਲ ਸੁਣਾਓ। ਗੀਤਾ ਦੇ ਭਗਵਾਨ ਕਹਿੰਦੇ ਮੈਨੂੰ ਯਾਦ ਕਰੋ। ਇਸ ਗੱਲ ਨੂੰ
ਸਾਰੇ ਪਸੰਦ ਕਰਣਗੇ। ਜਾਸਤੀ ਬੋਲਣ ਦੀ ਲੋੜ ਹੀ ਨਹੀਂ ਹੈ। ਸਿਰਫ ਬਾਪ ਦਾ ਪੈਗਾਮ ਦੇਣਾ ਹੈ ਕਿ ਬਾਪ
ਕਹਿੰਦੇ ਹਨ ਮੈਨੂੰ ਯਾਦ ਕਰੋ। ਅੱਛਾ, ਇਵੇਂ ਸਮਝੋ ਭਗਵਾਨ ਪ੍ਰੇਰਨਾ ਕਰਦੇ ਹਨ। ਸੁਪਨੇ ਵਿੱਚ
ਸਾਕਸ਼ਾਤਕਾਰ ਹੁੰਦੇ ਹਨ। ਆਵਾਜ਼ ਸੁਣਨ ਵਿੱਚ ਆਉਂਦਾ ਹੈ ਕਿ ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ
ਤੁਸੀਂ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣ ਜਾਓਗੇ। ਤੁਸੀਂ ਆਪ ਵੀ ਸਿਰਫ ਇਹ ਚਿੰਤਨ ਕਰਦੇ ਰਹੋ ਤਾਂ
ਬੇੜਾ ਪਾਰ ਹੋ ਜਾਏਗਾ। ਅਸੀਂ ਪ੍ਰੈਕਟੀਕਲ ਵਿੱਚ ਬੇਹੱਦ ਦੇ ਬਾਪ ਦੇ ਬਣੇ ਹਾਂ ਅਤੇ ਬਾਪ ਤੋਂ 21
ਜਨਮਾਂ ਦਾ ਵਰਸਾ ਲੈ ਰਹੇ ਹਾਂ ਤਾਂ ਖੁਸ਼ੀ ਹੋਣੀ ਚਾਹੀਦੀ ਹੈ। ਬਾਪ ਨੂੰ ਭੁੱਲਣ ਨਾਲ ਹੀ ਤਕਲੀਫ
ਹੁੰਦੀ ਹੈ। ਬਾਪ ਕਿੰਨਾ ਸਹਿਜ ਦੱਸਦੇ ਹਨ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ ਤਾਂ ਆਤਮਾ
ਸਤੋਪ੍ਰਧਾਨ ਬਣ ਜਾਵੇਗੀ। ਸਭ ਸਮਝਣਗੇ ਇਨ੍ਹਾਂ ਨੂੰ ਰਸਤਾ ਤਾਂ ਬਰੋਬਰ ਰਾਈਟ ਮਿਲਿਆ ਹੈ। ਇਹ ਰਸਤਾ
ਕਦੀ ਕੋਈ ਦੱਸ ਨਾ ਸਕੇ। ਜੇਕਰ ਉਹ ਕਹਿਣ ਸ਼ਿਵਬਾਬਾ ਨੂੰ ਯਾਦ ਕਰੋ ਤਾਂ ਫਿਰ ਸਾਧੂਆਂ ਆਦਿ ਦੇ ਕੋਲ
ਕੌਣ ਜਾਣਗੇ। ਸਮੇਂ ਇਵੇਂ ਹੋਵੇਗਾ ਜੋ ਤੁਸੀਂ ਘਰ ਤੋਂ ਬਾਹਰ ਵੀ ਨਹੀਂ ਨਿਕਲ ਸਕੋਂਗੇ। ਬਾਪ ਨੂੰ
ਯਾਦ ਕਰਦੇ - ਕਰਦੇ ਸ਼ਰੀਰ ਛੱਡ ਦੇਵੋਗੇ। ਅੰਤਕਾਲ ਜੋ ਸ਼ਿਵਬਾਬਾ ਸਿਮਰੇ...ਸੋ ਫਿਰ ਨਾਰਾਇਣ ਯੋਨੀ ਵਲ
- ਵਲ ਉਤਰੇ, ਲਕਸ਼ਮੀ - ਨਾਰਾਇਣ ਡਾਇਨੇਸਟੀ ਵਿੱਚ ਆਉਣਗੇ ਨਾ। ਘੜੀ - ਘੜੀ ਰਾਜਾਈ ਪਦਵੀ ਪਾਉਣਗੇ।
ਬਸ ਸਿਰਫ ਬਾਪ ਨੂੰ ਯਾਦ ਕਰੋ ਅਤੇ ਪਿਆਰ ਕਰੋ। ਯਾਦ ਬਗੈਰ ਪਿਆਰ ਕਿਵੇਂ ਕਰਣਗੇ। ਸੁੱਖ ਮਿਲਦਾ ਹੈ
ਤਾਂ ਪਿਆਰ ਕੀਤਾ ਜਾਂਦਾ ਹੈ। ਦੁੱਖ ਦੇਣ ਵਾਲੇ ਨੂੰ ਪਿਆਰ ਨਹੀਂ ਕੀਤਾ ਜਾਂਦਾ। ਬਾਪ ਕਹਿੰਦੇ ਹਨ
ਮੈਂ ਤੁਹਾਨੂੰ ਸ੍ਵਰਗ ਦਾ ਮਾਲਿਕ ਬਣਾਉਂਦਾ ਹਾਂ ਇਸਲਈ ਮੈਨੂੰ ਪਿਆਰ ਕਰੋ। ਬਾਪ ਦੀ ਮਤ ਤੇ ਚਲਣਾ
ਚਾਹੀਦਾ ਹੈ ਨਾ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ
। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਖੁਸ਼ੀ ਵਿੱਚ
ਰਹਿਣ ਦੇ ਲਈ ਯਾਦ ਦੀ ਮਿਹਨਤ ਕਰਨੀ ਹੈ। ਯਾਦ ਦਾ ਬਲ ਆਤਮਾ ਨੂੰ ਸਤੋਪ੍ਰਧਾਨ ਬਣਾਉਣ ਵਾਲਾ ਹੈ।
ਪਿਆਰ ਨਾਲ ਇੱਕ ਬਾਪ ਨੂੰ ਯਾਦ ਕਰਨਾ ਹੈ।
2. ਉੱਚ ਮਰਤਬਾ ਪਾਉਣ ਦੇ ਲਈ ਪੜ੍ਹਾਈ ਤੇ ਪੂਰਾ - ਪੂਰਾ ਧਿਆਨ ਦੇਣਾ ਹੈ। ਇਵੇਂ ਨਹੀਂ ਜੋ ਤਕਦੀਰ
ਵਿੱਚ ਹੋਵੇਗਾ, ਗਫ਼ਲਤ ਛੱਡ, ਪੂਰਾ ਵਰਸੇ ਦਾ ਅਧਿਕਾਰੀ ਬਣਨਾ ਹੈ।
ਵਰਦਾਨ:-
ਸੋਚਣ
ਅਤੇ ਕਰਨ ਦੇ ਅੰਤਰ ਨੂੰ ਮਿਟਾਉਣ ਵਾਲੇ ਸਵ - ਪਰਿਵਰਤਕ ਸੋ ਵਿਸ਼ਵ ਪਰਿਵਰਤਕ ਭਵ:
ਕੋਈ ਵੀ ਸੰਸਕਾਰ,
ਸ੍ਵਭਾਵ, ਬੋਲ ਜਾਂ ਸੰਪਰਕ ਜੋ ਯਥਾਰਥ ਨਹੀਂ ਵਿਅਰਥ ਨੂੰ ਪਰਿਵਰਤਨ ਕਰਨ ਦੀ ਮਸ਼ੀਨਰੀ ਫਾਸਟ ਕਰੋ।
ਸੋਚਿਆ ਅਤੇ ਕੀਤਾ। ਤੱਦ ਵਿਸ਼ਵ ਪਰਿਵਰਤਨ ਦੀ ਮਸ਼ੀਨਰੀ ਤੇਜ ਹੋਵੇਗੀ। ਹੁਣ ਸਥਾਪਨਾ ਦੇ ਨਿਮਿਤ ਬਣੀ
ਹੋਈ ਆਤਮਾਵਾਂ ਦੇ ਸੋਚਣ ਅਤੇ ਕਰਨ ਨਾਲ ਅੰਤਰ ਵਿਖਾਈ ਦਿੰਦਾ ਹੈ, ਇਸ ਅੰਤਰ ਨੂੰ ਮਿਟਾਓ। ਤਾਂ ਸਵ
ਪਰਿਵਰਤਕ ਸੋ ਵਿਸ਼ਵ ਪਰਿਵਰਤਕ ਬਣ ਸਕੋਂਗੇ।
ਸਲੋਗਨ:-
ਸਭ ਤੋਂ ਲੱਕੀ
ਉਹ ਹੈ ਜਿਸ ਨੇ ਆਪਣੇ ਜੀਵਨ ਵਿੱਚ ਅਨੁਭੂਤੀ ਦੀ ਗਿਫ਼੍ਟ ਪ੍ਰਾਪਤ ਕੀਤੀ ਹੈ।