24.11.19     Avyakt Bapdada     Punjabi Murli     12.03.85     Om Shanti     Madhuban
 


ਸੱਚਾਈ ਦੀ ਸ਼ਕਤੀ


ਅੱਜ ਸੱਚਾ ਬਾਪ, ਸੱਚਾ ਸਿੱਖਿਅਕ, ਸਤਿਗੁਰੂ ਆਪਣੇ ਸੱਚਾਈ ਦੀ ਸ਼ਕਤੀ ਸਵਰੂਪ ਬੱਚਿਆਂ ਨੂੰ ਵੇਖ ਰਹੇ ਹਨ। ਸੱਚਾ ਗਿਆਨ ਜਾਂ ਸੱਚਾਈ ਦੀ ਸ਼ਕਤੀ ਕਿੰਨੀ ਮਹਾਨ ਹੈ ਉਸ ਦੀਆਂ ਅਨੁਭਵੀ ਆਤਮਾਵਾਂ ਹੋ। ਸਭ ਦੁਰਦੇਸ਼ ਵਾਸੀ ਬੱਚੇ ਵੱਖ ਧਰਮ, ਵੱਖ ਮਾਨਤਾਵਾਂ, ਵੱਖ ਰੀਤੀ ਰਸਮ ਵਿੱਚ ਰਹਿੰਦੇ ਹੋਏ ਵੀ ਇਸ ਈਸ਼ਵਰੀਏ ਵਿਸ਼ਵ ਵਿਧਾਲਿਆ ਦੇ ਵੱਲ ਜਾਂ ਰਾਜਯੋਗ ਦੇ ਵੱਲ ਕਿਉਂ ਆਕਰਸ਼ਿਤ ਹੋਏ? ਸੱਚੇ ਬਾਪ ਦਾ ਸੱਚਾ ਪਰਿਚੈ ਮਿਲਿਆ ਅਰਥਾਤ ਸੱਚਾ ਗਿਆਨ ਮਿਲਿਆ, ਸੱਚਾ ਪਰਿਵਾਰ ਮਿਲਿਆ, ਸੱਚਾ ਸਨੇਹ ਮਿਲਿਆ, ਸੱਚੀ ਪ੍ਰਾਪਤੀ ਦਾ ਅਨੁਭਵ ਹੋਇਆ। ਉਦੋਂ ਸੱਚਾਈ ਦੀ ਸ਼ਕਤੀ ਦੇ ਪਿੱਛੇ ਆਕਰਸ਼ਿਤ ਹੋਏ। ਜੀਵਨ ਸੀ, ਪ੍ਰਾਪਤੀ ਵੀ ਸੀ ਯਥਾ ਸ਼ਕਤੀ ਗਿਆਨ ਵੀ ਸੀ ਪਰ ਸੱਚਾ ਗਿਆਨ ਨਹੀਂ ਸੀ ਇਸਲਈ ਸੱਚਾਈ ਦੀ ਸ਼ਕਤੀ ਨੇ ਸੱਚੇ ਬਾਪ ਦਾ ਬਣਾ ਲਿਆ।

ਸੱਚ ਸ਼ਬਦ ਦੇ ਦੋ ਅਰ੍ਥ ਹਨ - ਸੱਚ ਸੱਚਾਈ ਵੀ ਹੈ ਅਤੇ ਸੱਚ ਅਵਿਨਾਸ਼ੀ ਵੀ ਹੈ। ਤਾਂ ਸੱਚਾਈ ਦੀ ਸ਼ਕਤੀ ਅਵਿਨਾਸ਼ੀ ਵੀ ਹੈ ਇਸਲਈ ਅਵਿਨਾਸ਼ੀ ਪ੍ਰਾਪਤੀ, ਅਵਿਨਾਸ਼ੀ ਸੰਬੰਧ, ਅਵਿਨਾਸ਼ੀ ਸਨੇਹ, ਅਵਿਨਾਸ਼ੀ ਪਰਿਵਾਰ ਹੈ। ਇਹੀ ਪਰਿਵਾਰ 21 ਜਨਮ ਵੱਖ - ਵੱਖ ਨਾਮ ਰੂਪ ਤੋਂ ਮਿਲਦੇ ਰਹਿਣਗੇ। ਜਾਣਨਗੇ ਨਹੀਂ। ਹੁਣ ਜਾਣਦੇ ਹੋ ਕਿ ਅਸੀਂ ਵੀ ਵੱਖ ਸੰਬੰਧ ਨਾਲ ਪਰਿਵਾਰ ਵਿੱਚ ਆਉਂਦੇ ਰਹਾਂਗੇ। ਇਸ ਅਵਿਨਾਸ਼ੀ ਪ੍ਰਾਪਤੀ ਨੇ, ਪਛਾਣ ਨੇ ਦੂਰ ਦੇਸ਼ ਵਿੱਚ ਹੁੰਦੇ ਹੋਏ ਵੀ ਆਪਣੇ ਸਚੇ ਪਰਿਵਾਰ, ਸੱਚੇ ਬਾਪ, ਸੱਚੇ ਗਿਆਨ ਦੇ ਵੱਲ ਖਿੱਚ ਲਿਆ। ਜਿੱਥੇ ਸੱਚਾਈ ਵੀ ਹੋਵੇ ਅਤੇ ਅਵਿਨਾਸ਼ੀ ਵੀ ਹੋਵੇ, ਇਹੀ ਪ੍ਰਮਾਤਮ ਪਛਾਣ ਹੈ। ਤਾਂ ਜਿਵੇਂ ਤੁਸੀਂ ਸਾਰੇ ਇਸ ਵਿਸ਼ੇਸ਼ਤਾ ਦੇ ਅਧਾਰ ਤੇ ਆਕਰਸ਼ਿਤ ਹੋਏ, ਇਵੇਂ ਹੀ ਸੱਚਾਈ ਦੀ ਸ਼ਕਤੀ ਨੂੰ, ਸੱਚੇ ਗਿਆਨ ਨੂੰ ਵਿਸ਼ਵ ਵਿੱਚ ਪ੍ਰਤੱਖ਼ ਕਰਨਾ ਹੈ। 50 ਵਰ੍ਹੇ ਧਰਨੀ ਬਣਾਈ, ਸਨੇਹ ਵਿੱਚ ਲਾਇਆ, ਸੰਪਰਕ ਵਿੱਚ ਲਾਇਆ। ਰਾਜਯੋਗ ਦੀ ਆਕਰਸ਼ਣ ਵਿੱਚ ਲਾਇਆ, ਸ਼ਾਂਤੀ ਦੇ ਅਨੁਭਵ ਤੋਂ ਆਕਰਸ਼ਣ ਵਿੱਚ ਲਾਇਆ। ਹੁਣ ਬਾਕੀ ਕੀ ਰਿਹਾ? ਜਿਵੇਂ ਪ੍ਰਮਾਤਮਾ ਇੱਕ ਹੈ ਇਹ ਸਭ ਵੱਖ - ਵੱਖ ਧਰਮ ਵਾਲਿਆਂ ਦੀ ਮਾਨਤਾ ਹੈ। ਇਵੇਂ ਯਰਥਾਤ ਸੱਚ ਗਿਆਨ ਇੱਕ ਹੀ ਬਾਪ ਦਾ ਹੈ ਜਾਂ ਇੱਕ ਹੀ ਰਸਤਾ ਹੈ, ਇਹ ਆਵਾਜ਼ ਜਦੋਂ ਤੱਕ ਬੁਲੰਦ ਨਹੀਂ ਹੋਵੇਗੀ ਉਦੋਂ ਤੱਕ ਆਤਮਾਵਾਂ ਦਾ ਅਨੇਕ ਤਿਨਕਿਆਂ ਦੇ ਸਹਾਰੇ ਵੱਲ ਭਟਕਣਾ ਬੰਦ ਨਹੀਂ ਹੋਵੇਗਾ। ਹੁਣ ਇਹੀ ਸਮਝਦੇ ਹਨ ਕਿ ਇਹ ਵੀ ਇੱਕ ਰਸਤਾ ਹੈ। ਚੰਗਾ ਰਸਤਾ ਹੈ। ਪਰ ਅਖ਼ੀਰ ਵਿੱਚ ਇੱਕ ਬਾਪ ਦਾ ਇੱਕ ਹੀ ਪਰਿਚੈ, ਇੱਕ ਹੀ ਰਸਤਾ ਹੈ। ਅਨੇਕਤਾ ਦੀ ਇਹ ਭ੍ਰਾਂਤੀ ਸਮਾਪ੍ਤ ਹੋਣਾ ਹੀ ਵਿਸ਼ਵ ਸ਼ਾਂਤੀ ਦਾ ਅਧਾਰ ਹੈ। ਇਹ ਸੱਚਾਈ ਦੇ ਪਰਿਚੈ ਦੀ ਜਾਂ ਸੱਚ ਦੀ ਸ਼ਕਤੀ ਦੀ ਲਹਿਰ ਜਦੋਂ ਤੱਕ ਚਾਰੋਂ ਪਾਸੇ ਨਹੀਂ ਫੈਲੇਗੀ ਉਦੋਂ ਤੱਕ ਪ੍ਰਤੱਖ਼ਤਾ ਦੇ ਝੰਡੇ ਦੇ ਥੱਲੇ ਆਤਮਾਵਾਂ ਸਹਾਰਾ ਨਹੀਂ ਲੈ ਸਕਦੀਆਂ। ਤਾਂ ਗੋਲਡਨ ਜੁਬਲੀ ਵਿੱਚ ਜਦਕਿ ਬਾਪ ਦੇ ਘਰ ਵਿੱਚ ਵਿਸ਼ੇਸ਼ ਨਿਮੰਤ੍ਰਨ ਦੇਕੇ ਬੁਲਾਉਂਦੇ ਹੋ, ਆਪਣੀ ਸ੍ਟੇਜ਼ ਹੈ। ਸ਼੍ਰੇਸ਼ਠ ਵਾਤਾਵਰਣ ਹੈ, ਸਵੱਛ ਬੁੱਧੀ ਦਾ ਪ੍ਰਭਾਵ ਹੈ। ਸਨੇਹ ਦੀ ਧਰਨੀ ਹੈ, ਪਵਿੱਤਰ ਪਾਲਣਾ ਹੈ। ਇਵੇਂ ਵਾਯੂਮੰਡਲ ਦੇ ਵਿੱਚ ਆਪਣੇ ਸੱਚ ਗਿਆਨ ਨੂੰ ਪ੍ਰਸਿੱਧ ਕਰਨਾ ਹੀ ਪ੍ਰਤੱਖ਼ਤਾ ਦਾ ਆਰੰਭ ਹੋਵੇਗਾ। ਯਾਦ ਹੈ ਜਦੋਂ ਪ੍ਰਦਰਸ਼ਨੀਆਂ ਦੁਆਰਾ ਸੇਵਾ ਦਾ ਵਿਹੰਗ ਮਾਰ੍ਗ ਸ਼ੁਰੂ ਹੋਇਆ ਤਾਂ ਕੀ ਕਰਦੇ ਸੀ? ਮੁੱਖ ਗਿਆਨ ਦੇ ਪ੍ਰਸ਼ਨਾਂ ਦਾ ਫ਼ਾਰਮ ਭਰਦੇ ਸੀ ਨਾ। ਪ੍ਰਮਾਤਮਾ ਸ੍ਰਵਵਿਆਪੀ ਹੈ ਜਾਂ ਨਹੀਂ ਹੈ? ਗੀਤਾ ਦਾ ਭਗਵਾਨ ਕੌਣ ਹੈ? ਇਹ ਫ਼ਾਰਮ ਭਰਦੇ ਸੀ ਨਾ। ਓਪਿਨੀਅਨ ਲਿੱਖਦੇ ਸੀ। ਪਹੇਲੀ ਪੁੱਛਦੇ ਸੀ। ਤਾਂ ਪਹਿਲੇ ਇਹ ਸ਼ੁਰੂ ਕੀਤਾ ਪਰ ਚੱਲਦੇ - ਚੱਲਦੇ ਇਨ੍ਹਾਂ ਗੱਲਾਂ ਨੂੰ ਗੁਪਤ ਰੂਪ ਵਿੱਚ ਦਿੰਦੇ ਹੋਏ ਸੰਪਰਕ ਸਨੇਹ ਨੂੰ ਅੱਗੇ ਰੱਖਦੇ ਹੋਏ ਨੇੜ੍ਹੇ ਲਿਆਉਂਦਾ। ਇਸ ਵਾਰੀ ਜਦਕਿ ਇਸ ਧਰਨੀ ਤੇ ਆਉਂਦੇ ਹਨ ਤਾਂ ਸੱਚਾ ਪਰਿਚੈ ਸਪ੍ਸ਼ਟ ਪਰਿਚੈ ਦਵੋ। ਇਹ ਵੀ ਚੰਗਾ ਹੈ, ਇਹ ਤਾਂ ਰਾਜ਼ੀ ਕਰਨ ਦੀ ਗੱਲ ਹੈ। ਪਰ ਇੱਕ ਹੀ ਬਾਪ ਦਾ ਇੱਕ ਯਥਾਰਥ ਪਰਿਚੈ ਸਪ੍ਸ਼ਟ ਬੁੱਧੀ ਵਿੱਚ ਆ ਜਾਵੇਗਾ, ਇਹ ਵੀ ਵਕ਼ਤ ਹੁਣ ਲਿਆਉਣਾ ਹੈ। ਸਿਰਫ਼ ਸਿੱਧਾ ਕਹਿੰਦੇ ਰਹਿੰਦੇ ਹੋ ਕਿ ਬਾਪ ਇਹ ਗਿਆਨ ਦੇ ਰਿਹਾ ਹੈ, ਬਾਪ ਆਇਆ ਹੈ ਪਰ ਉਹ ਮੰਨਕੇ ਜਾਂਦੇ ਹਨ ਕਿ ਇਹੀ ਪ੍ਰਮਾਤਮ ਗਿਆਨ ਹੈ? ਪ੍ਰਮਾਤਮਾ ਦਾ ਫਰਜ਼ ਚੱਲ ਰਿਹਾ ਹੈ? ਗਿਆਨ ਦੀ ਨਵੀਨਤਾ ਹੈ ਇਹ ਅਨੁਭਵ ਕਰਦੇ ਹਨ? ਇਵੇਂ ਦੀ ਵਰਕਸ਼ਾਪ ਕਦੀ ਰੱਖੀ ਹੈ? ਜਿਸ ਵਿੱਚ ਪ੍ਰਮਾਤਮਾ ਸ੍ਰਵਵਿਆਪੀ ਹੈ ਜਾਂ ਨਹੀਂ ਹੈ, ਇੱਕ ਹੀ ਵਕ਼ਤ ਆਉਂਦਾ ਹੈ ਜਾਂ ਬਾਰ - ਬਾਰ ਆਉਂਦਾ ਹੈ? ਇਵੇਂ ਸਪ੍ਸ਼ਟ ਪਰਿਚੈ ਉਨ੍ਹਾਂ ਨੂੰ ਮਿਲ ਜਾਵੇ ਜੋ ਸਮਝਣ ਕਿ ਦੁਨੀਆਂ ਵਿੱਚ ਜੋ ਨਹੀਂ ਸੁਣਿਆ ਉਹ ਇੱਥੇ ਸੁਣਿਆ। ਇਵੇਂ ਜੋ ਵਿਸ਼ੇਸ਼ ਸਪੀਕਰ ਬਣਕੇ ਆਉਂਦੇ, ਉਨ੍ਹਾਂ ਵਿੱਚ ਇਹ ਗਿਆਨ ਦੇ ਰਹਸਿਆਂ ਦੀ ਰੂਹ - ਰੂਹਾਨ ਕਰਨ ਨਾਲ ਉਨ੍ਹਾਂ ਦੀ ਬੁੱਧੀ ਵਿੱਚ ਆਵੇਗਾ। ਨਾਲ - ਨਾਲ ਜੋ ਭਾਸ਼ਨ ਵੀ ਕਰਦੇ ਹੋ ਉਨ੍ਹਾਂ ਵਿੱਚ ਵੀ ਆਪਣੇ ਪਰਿਵਰਤਨ ਦੇ ਅਨੁਭਵ ਸੁਣਾਉਂਦੇ ਹੋਏ ਇੱਕ - ਇੱਕ ਸਪੀਕਰ, ਇੱਕ - ਇੱਕ ਨਵੇਂ ਗਿਆਨ ਦੀ ਗੱਲ ਨੂੰ ਸਪ੍ਸ਼ਟ ਕਰ ਸਕਦੇ ਹੋ। ਇਵੇਂ ਸਿੱਧਾ ਟਾਪਿਕ ਨਹੀਂ ਰੱਖੋ ਕਿ ਪ੍ਰਮਾਤਮਾ ਸ੍ਰਵਵਿਆਪੀ ਨਹੀਂ ਹੈ, ਪਰ ਇੱਕ ਬਾਪ ਨੂੰ ਇੱਕ ਰੂਪ ਤੋਂ ਜਾਣਨਾ ਨਾਲ ਕੀ - ਕੀ ਵਿਸ਼ੇਸ਼ ਪ੍ਰਾਪਤੀਆਂ ਹੋਈਆਂ, ਉਨ੍ਹਾਂ ਪ੍ਰਾਪਤੀਆਂ ਨੂੰ ਸੁਣਾਉਂਦੇ ਹੋਏ ਸ੍ਰਵਵਿਆਪੀ ਦੀਆਂ ਗੱਲਾਂ ਨੂੰ ਸਪ੍ਸ਼ਟ ਕਰ ਸਕਦੇ ਹੋ। ਇੱਕ ਪਰਮਧਾਮ ਨਿਵਾਸੀ ਸਮਝ ਯਾਦ ਕਰਨ ਨਾਲ ਬੁੱਧੀ ਕਿਵੇਂ ਇਕਾਗ੍ਰ ਹੋ ਜਾਂਦੀ ਹੈ ਜਾਂ ਬਾਪ ਦੇ ਸੰਬੰਧ ਤੋਂ ਕੀ ਪ੍ਰਾਪਤੀਆਂ ਦੀ ਅਨੁਭੂਤੀ ਹੁੰਦੀ ਹੈ। ਇਸ ਢੰਗ ਨਾਲ ਸੱਚਾਈ ਅਤੇ ਨਿਰਮਾਣਤਾ ਦੋਨੋਂ ਰੂਪ ਸਿੱਧ ਕਰ ਸਕਦੇ ਹੋ। ਜਿਸ ਨਾਲ ਅਭਿਮਾਨ ਵੀ ਨਾ ਲਗੇ ਕਿ ਇਹ ਲੋਕੀ ਆਪਣੀ ਮਹਿਮਾ ਕਰਦੇ ਹਨ। ਨਮਰਤਾ ਅਤੇ ਰਹਿਮ ਦੀ ਭਾਵਨਾ ਅਭਿਮਾਨ ਦੀ ਮਹਸੂਸਤਾ ਨਹੀਂ ਕਰਾਉਂਦੀ। ਜਿਵੇਂ ਮੁਰਲੀਆਂ ਨੂੰ ਸੁਣਦੇ ਹੋਏ ਕੋਈ ਵੀ ਅਭਿਮਾਨ ਨਹੀਂ ਕਹੇਗਾ। ਅਥਾਰਿਟੀ ਨਾਲ ਬੋਲਦੇ ਹਨ, ਇਹ ਕਹਿਣਗੇ। ਭਾਵੇਂ ਸ਼ਬਦ ਕਿੰਨੇ ਹੀ ਸਖ਼ਤ ਹੋਣ ਪਰ ਅਭਿਮਾਨ ਨਹੀਂ ਕਹਿਣਗੇ! ਅਥਾਰਿਟੀ ਦੀ ਅਨੁਭੂਤੀ ਕਰਦੇ ਹਨ। ਇਵੇਂ ਕਿਉਂ ਹੁੰਦਾ ਹੈ? ਜਿੰਨੀ ਹੀ ਅਥਾਰਿਟੀ ਹੈ ਉਨ੍ਹਾਂ ਹੀ ਨਮਰਤਾ ਅਤੇ ਰਹਿਮ ਭਾਵ ਹੈ। ਇਵੇਂ ਬਾਪ ਤਾਂ ਬੱਚਿਆਂ ਦੇ ਅੱਗੇ ਬੋਲਦੇ ਹਨ ਪਰ ਤੁਸੀਂ ਸਾਰੇ ਇਸ ਵਿਸ਼ੇਸ਼ਤਾ ਨਾਲ ਸਟੇਜ਼ ਤੇ ਇਸ ਵਿਧੀ ਨਾਲ ਸਪ੍ਸ਼ਟ ਕਰ ਸਕਦੇ ਹੋ। ਜਿਵੇਂ ਸੁਣਾਇਆ ਨਾ, ਇਵੇਂ ਹੀ ਇੱਕ ਸ੍ਰਵਵਿਆਪੀ ਦੀ ਗੱਲ ਰੱਖੋ, ਦੂਜਾ ਨਾਮ ਰੂਪ ਤੋਂ ਨਿਆਰੇ ਦੀ ਰੱਖੋ, ਤੀਜਾ ਡਰਾਮਾ ਦੀ ਪੁਆਇੰਟ ਬੁੱਧੀ ਵਿੱਚ ਰੱਖੋ। ਆਤਮਾ ਦੀਆਂ ਨਵੀਂਆਂ ਵਿਸ਼ੇਸ਼ਤਾਵਾਂ ਨੂੰ ਬੁੱਧੀ ਵਿੱਚ ਰੱਖੋ। ਜੋ ਵੀ ਵਿਸ਼ੇਸ਼ ਟਾਪਿਕਸ ਹਨ, ਉਨ੍ਹਾਂ ਨੂੰ ਲਕਸ਼ ਵਿੱਚ ਰੱਖ ਅਨੁਭਵ ਅਤੇ ਪ੍ਰਾਪਤੀ ਦੇ ਅਧਾਰ ਨੂੰ ਸਪ੍ਸ਼ਟ ਕਰਦੇ ਜਾਵੋ ਜਿਸ ਏੰ ਸਮਝਣ ਕਿ ਇਸ ਸੱਚ ਗਿਆਨ ਨਾਲ ਹੀ ਸਤਿਯੁਗ ਦੀ ਸਥਾਪਨਾ ਹੋ ਰਹੀ ਹੈ। ਭਗਵਾਨੁਵਾਚ ਕੀ ਵਿਸ਼ੇਸ਼ ਹੈ ਜੋ ਸਿਵਾਏ ਭਗਵਾਨ ਦੇ ਕੋਈ ਸੁਣਾ ਨਹੀਂ ਸਕਦੇ। ਵਿਸ਼ੇਸ਼ ਸਲੋਗਨਸ ਜਿਸਨੂੰ ਤੁਸੀਂ ਸਿੱਧੇ ਸ਼ਬਦ ਕਹਿੰਦੇ ਹੋ - ਜਿਵੇਂ ਮਨੁੱਖ, ਮਨੁੱਖ ਦਾ ਕਦੀ ਸਤਿਗੁਰੂ, ਸੱਚਾ ਬਾਪ ਨਹੀਂ ਬਣ ਸਕਦਾ। ਮੁਨੱਖ ਪ੍ਰਮਾਤਮਾ ਹੋ ਨਹੀਂ ਸਕਦਾ। ਅਜਿਹੀ ਵਿਸ਼ੇਸ਼ ਪੁਆਇੰਟ ਤਾਂ ਵਕ਼ਤ ਪ੍ਰਤੀ ਵਕ਼ਤ ਸੁਣਦੇ ਆਏ ਹੋ, ਉਸਦੀ ਰੂਪ ਰੇਖਾ ਬਣਾਓ। ਜਿਸ ਨਾਲ ਸੱਚ ਗਿਆਨ ਦੀ ਸਪ੍ਸ਼ਟਤਾ ਹੋਵੇ। ਨਵੀਂ ਦੁਨੀਆਂ ਦੇ ਲਈ ਇਹ ਨਵਾਂ ਗਿਆਨ ਹੈ। ਨਵੀਨਤਾ ਅਤੇ ਸੱਚਾਈ ਦੋਨੋਂ ਅਨੁਭਵ ਹੋਣ। ਜਿਵੇਂ ਕਾੰਨਫ਼੍ਰੇੰਸ ਕਰਦੇ ਹੋ, ਸੇਵਾ ਬਹੁਤ ਚੰਗੀ ਚੱਲਦੀ ਹੈ। ਕਾੰਨਫ਼੍ਰੇੰਸ ਦੇ ਪਿੱਛੇ ਜੋ ਵੀ ਕੁਝ ਸਾਧਨ ਬਣਾਉਂਦੇ ਹੋ, ਕਦੀ ਚਾਰਟਰ, ਕਦੀ ਕੀ ਬਣਾਉਂਦੇ ਹੋ। ਉਸ ਵਿੱਚ ਵੀ ਸਾਧਨ ਅਪਣਾਉਂਦੇ ਹੋ, ਸੰਪਰਕ ਨੂੰ ਅੱਗੇ ਵਧਾਉਣ ਦਾ। ਇਹ ਵੀ ਸਾਧਨ ਚੰਗਾ ਹੈ ਕਿਉਂਕਿ ਚਾਂਸ ਮਿਲਦਾ ਹੈ ਪਿੱਛੇ ਵੀ ਮਿਲਦੇ ਰਹਿਣ ਦਾ। ਪਰ ਜਿਵੇਂ ਹੁਣ ਜੋ ਵੀ ਆਉਂਦੇ ਹਨ, ਕਹਿੰਦੇ ਹਨ ਹਾਂ ਇਹ ਬਹੁਤ ਚੰਗੀ ਗੱਲ ਹੈ। ਪਲੈਨ ਚੰਗਾ ਹੈ, ਚਾਟ੍ਰਰ ਚੰਗਾ ਹੈ, ਸੇਵਾ ਦਾ ਸਾਧਨ ਵੀ ਚੰਗਾ ਹੈ। ਇਵੇਂ ਇਹ ਕਹਿ ਕੇ ਜਾਣ ਕਿ ਨਵਾਂ ਗਿਆਨ ਅੱਜ ਸਪ੍ਸ਼ਟ ਹੋਇਆ। ਇਵੇਂ ਵਿਸ਼ੇਸ਼ 5 - 6 ਵੀ ਤਿਆਰ ਕੀਤੇ ਤਾਂ..ਕਿਉਂਕਿ ਸਾਰੀਆਂ ਦੇ ਵਿੱਚ ਤਾਂ ਇਹ ਰੂਹ - ਰੂਹਾਨ ਚੱਲ ਨਹੀਂ ਸਕਦੀ। ਪਰ ਵਿਸ਼ੇਸ਼ ਜੋ ਆਉਂਦੇ ਹਨ। ਟਿਕਟ ਦੇਕੇ ਲੈ ਆਉਂਦੇ ਹੋ। ਵਿਸ਼ੇਸ਼ ਪਾਲਣਾ ਵੀ ਮਿਲਦੀ ਹੈ। ਉਨ੍ਹਾਂ ਵਿੱਚੋ ਜੋ ਨਾਮੀਗ੍ਰਾਮੀ ਹਨ ਉਨ੍ਹਾਂ ਦੇ ਨਾਲ ਇਹ ਰੂਹਰਿਹਾਨ ਕਰ ਸਪ੍ਸ਼ਟ ਉਨ੍ਹਾਂ ਦੀ ਬੁੱਧੀ ਵਿੱਚ ਪਾਉਣਾ ਜ਼ਰੂਰ ਚਾਹੀਦਾ। ਇਵੇਂ ਕੋਈ ਪਲੈਨ ਬਣਾਓ ਜਿਸ ਨਾਲ ਉਨ੍ਹਾਂ ਨੂੰ ਇਹ ਨਹੀਂ ਲਗੇ ਕਿ ਬਹੁਤ ਆਪਣਾ ਨਸ਼ਾ ਹੈ, ਪਰ ਸੱਚਾਈ ਲਗੇ। ਇਸਨੂੰ ਕਿਹਾ ਜਾਂਦਾ ਹੈ ਤੀਰ ਵੀ ਲਗੇ ਪਰ ਦਰ੍ਦ ਨਹੀਂ ਹੋਵੇ। ਚਿਲਾਵੇ ਨਹੀਂ। ਪਰ ਖੁਸ਼ੀ ਵਿੱਚ ਨੱਚੇ। ਭਾਸ਼ਣਾਂ ਦੀ ਰੂਪਰੇਖਾ ਵੀ ਨਵੀਂ ਕਰੋ। ਵਿਸ਼ਵ ਸ਼ਾਂਤੀ ਦੇ ਭਾਸ਼ਣ ਤਾਂ ਬਹੁਤ ਕਰ ਲਏ। ਅਧਿਆਤਮਿਕਤਾ ਦੀ ਜ਼ਰੂਰਤ ਹੈ, ਅਧਿਆਤਮਿਕ ਸ਼ਕਤੀ ਦੇ ਸਿਵਾਏ ਕੁਝ ਹੋ ਨਹੀਂ ਸਕਦਾ। ਇਹ ਤਾਂ ਅਖ਼ਬਾਰ ਵਿੱਚ ਆਉਂਦਾ ਹੈ ਪਰ ਅਧਿਆਤਮਿਕ ਸ਼ਕਤੀ ਕੀ ਹੈ! ਅਧਿਆਤਮਿਕ ਗਿਆਨ ਕੀ ਹੈ! ਇਸਦਾ ਸੋਰਸ ਕੌਣ ਹੈ! ਹਜ਼ੇ ਉੱਥੇ ਤੱਕ ਨਹੀਂ ਪਹੁੰਚੇ ਹਨ! ਸਮਝੋ ਕਿ ਭਗਵਾਨ ਦਾ ਕੰਮ ਚੱਲ ਰਿਹਾ ਹੈ। ਹੁਣ ਕਹਿੰਦੇ ਹਨ ਮਾਤਾਵਾਂ ਬਹੁਤ ਚੰਗਾ ਕੰਮ ਕਰ ਰਹੀਆਂ ਹਨ। ਵਕ਼ਤ ਪ੍ਰਮਾਣ ਇਹ ਵੀ ਧਰਨੀ ਬਣਾਉਣੀ ਪੈਂਦੀ ਹੈ। ਜਿਵੇਂ ਸਨ ਸ਼ੋਜ਼ ਫ਼ਾਦਰ ਹੈ ਉਵੇਂ ਫ਼ਾਦਰ ਸ਼ੋਜ਼ ਸਨ ਹੈ। ਹੁਣ ਫ਼ਾਦਰ ਸ਼ੋਜ਼ ਸਨ ਹੋ ਰਿਹਾ ਹੈ। ਤਾਂ ਇਹ ਬੁਲੰਦ ਆਵਾਜ਼ ਪ੍ਰੱਤਖ਼ਤਾ ਦਾ ਝੰਡਾ ਲਹਿਰਾਵੇਗਾ। ਸਮਝਾ!

ਗੋਲਡਨ ਜੁਬਲੀ ਵਿੱਚ ਕੀ ਕਰਨਾ ਹੈ, ਇਹ ਸਮਝਿਆ ਨਾ! ਦੂਜੇ ਸਥਾਨਾਂ ਤੇ ਫੇਰ ਵੀ ਵਾਤਾਵਰਣ ਨੂੰ ਵੇਖਣਾ ਪੈਂਦਾ ਹੈ ਪਰ ਬਾਪ ਦੇ ਘਰ ਵਿੱਚ, ਆਪਣਾ ਘਰ ਆਪਣੀ ਸਟੇਜ਼ ਹੈ ਤਾਂ ਇਵੇਂ ਸਥਾਨ ਤੇ ਇਹ ਪ੍ਰਤੱਖ਼ਤਾ ਦੀ ਆਵਾਜ਼ ਬੁਲੰਦ ਕਰ ਸਕਦੇ ਹੋ। ਇਵੇਂ ਥੋੜ੍ਹੇ ਵੀ ਇਸ ਗੱਲ ਵਿੱਚ ਨਿਸ਼ਚੈਬੁੱਧੀ ਹੋ ਜਾਣ - ਤਾਂ ਉਹੀ ਆਵਾਜ਼ ਬੁਲੰਦ ਕਰਣਗੇ। ਹੁਣ ਰਿਜ਼ਲਟ ਕੀ ਹੈ! ਸੰਪਰਕ ਅਤੇ ਸਨੇਹ ਵਿੱਚ ਸਵੈ ਆਏ, ਉਹੀ ਸੇਵਾ ਕਰ ਰਹੇ ਹਨ। ਹੋਰਾਂ ਨੂੰ ਵੀ ਸਨੇਹ ਅਤੇ ਸੰਪਰਕ ਵਿੱਚ ਲਿਆ ਰਹੇ ਹਨ। ਜਿੰਨੇ ਖੁਦ ਬਣੇ ਉਹਨੀ ਸੇਵਾ ਕਰ ਰਹੇ ਹਨ। ਇਹ ਵੀ ਸਫ਼ਲਤਾ ਹੀ ਕਹਾਂਗੇ ਨਾ। ਪਰ ਹੁਣ ਹੋਰ ਅੱਗੇ ਵਧੋ। ਨਾਮ ਬਦਨਾਮ ਤੋਂ ਬੁਲੰਦ ਹੋਇਆ। ਪਹਿਲੇ ਡਰਦੇ ਸੀ, ਹੁਣ ਆਉਣਾ ਚਾਹੁੰਦੇ ਹਨ। ਇਹ ਤਾਂ ਫ਼ਰਕ ਹੋਇਆ ਨਾ। ਪਹਿਲੇ ਨਾਮ ਸੁਣਨਾ ਨਹੀਂ ਚਾਹੁੰਦੇ ਸੀ, ਹੁਣ ਨਾਮ ਲੈਣ ਦੀ ਇੱਛਾ ਰੱਖਦੇ ਹਨ। ਇਹ ਵੀ 50 ਵਰ੍ਹੇ ਵਿੱਚ ਸਫ਼ਲਤਾ ਨੂੰ ਪ੍ਰਾਪਤ ਕੀਤਾ। ਧਰਨੀ ਬਣਾਉਣ ਵਿੱਚ ਹੀ ਵਕ਼ਤ ਲੱਗਦਾ ਹੈ। ਇਵੇਂ ਨਹੀਂ ਸਮਝੋ 50 ਵਰ੍ਹੇ ਇਸ ਵਿੱਚ ਲੱਗ ਗਏ ਤਾਂ ਫੇਰ ਹੋਰ ਕੀ ਹੋਵੇਗਾ! ਪਹਿਲੇ ਧਰਨੀ ਨੂੰ ਹੱਲ ਚਲਾਉਣ ਯੋਗ ਬਣਾਉਣ ਵਿੱਚ ਟਾਈਮ ਲੱਗਦਾ ਹੈ। ਬੀਜ਼ ਪਾਉਣ ਵਿੱਚ ਟਾਈਮ ਨਹੀਂ ਲੱਗਦਾ। ਸ਼ਕਤੀਸ਼ਾਲੀ ਬੀਜ਼ ਦਾ ਫ਼ਲ ਸ਼ਕਤੀਸ਼ਾਲੀ ਨਿਕਲਦਾ ਹੈ। ਹੁਣ ਤੱਕ ਜੋ ਹੋਇਆ ਇਹੀ ਹੋਣਾ ਸੀ, ਉਹੀ ਯਥਾਰਥ ਹੋਇਆ। ਸਮਝਾ!

(ਵਿਦੇਸ਼ੀ ਬੱਚਿਆਂ ਨੂੰ ਵੇਖੋ) ਇਹ ਚਾਤ੍ਰਕ ਚੰਗੇ ਹਨ। ਬ੍ਰਹਮਾ ਬਾਪ ਨੇ ਬਹੁਤ ਵਕ਼ਤ ਦੇ ਆਹਵਾਨ ਦੇ ਬਾਦ ਤੁਹਾਨੂੰ ਜਨਮ ਦਿੱਤਾ ਹੈ। ਵਿਸ਼ੇਸ਼ ਆਹਵਾਨ ਤੋਂ ਪੈਦਾ ਹੋਏ ਹੋ। ਦੇਰੀ ਜ਼ਰੂਰ ਲਾਈ ਪਰ ਤੰਦਰੁਸਤ ਅਤੇ ਚੰਗੇ ਪੈਦਾ ਹੋਏ ਹੋ। ਬਾਪ ਦਾ ਆਵਾਜ਼ ਪਹੁੰਚ ਰਿਹਾ ਸੀ ਪਰ ਵਕ਼ਤ ਆਉਣ ਤੇ ਸਮੀਪ ਪਹੁੰਚ ਗਏ। ਵਿਸ਼ੇਸ਼ ਬ੍ਰਹਮਾ ਬਾਪ ਖੁਸ਼ ਹੁੰਦੇ ਹਨ। ਬਾਪ ਖੁਸ਼ ਹੋਣਗੇ ਤਾਂ ਬੱਚੇ ਵੀ ਖੁਸ਼ ਹੋਣਗੇ ਹੀ ਪਰ ਵਿਸ਼ੇਸ਼ ਬ੍ਰਹਮਾ ਬਾਪ ਦਾ ਸਨੇਹ ਹੈ ਇਸਲਈ ਮੈਜਾਰਿਟੀ ਬ੍ਰਹਮਾ ਬਾਪ ਨੂੰ ਨਾ ਵੇਖਦੇ ਹੋਏ ਵੀ ਇਵੇਂ ਹੀ ਅਨੁਭਵ ਕਰਦੇ ਹੋ ਜਿਵੇਂ ਵੇਖਿਆ ਹੀ ਹੈ। ਚਿੱਤਰ ਵਿੱਚ ਵੀ ਚੇਤੰਨਤਾ ਦਾ ਅਨੁਭਵ ਕਰਦੇ ਹੋ। ਇਹ ਵਿਸ਼ੇਸ਼ਤਾ ਹੈ। ਬ੍ਰਹਮਾ ਬਾਪ ਦੇ ਸਨੇਹ ਦਾ ਵਿਸ਼ੇਸ਼ ਸਹਿਯੋਗ ਤੁਸੀਂ ਆਤਮਾਵਾਂ ਦਾ ਹੈ। ਭਾਰਤ ਵਾਲੇ ਪ੍ਰਸ਼ਨ ਕਰਣਗੇ ਬ੍ਰਹਮਾ ਕਿਉਂ, ਇਹੀ ਕਿਉਂ?............ਪਰ ਵਿਦੇਸ਼ੀ ਬੱਚੇ ਆਉਂਦੇ ਹੀ ਬ੍ਰਹਮਾ ਬਾਪ ਦੇ ਆਕਰਸ਼ਣ ਨਾਲ ਸਨੇਹ ਵਿੱਚ ਬੰਨੇ ਜਾਂਦੇ ਹਨ। ਤਾਂ ਇਹ ਵਿਸ਼ੇਸ਼ ਸਹਿਯੋਗ ਦਾ ਵਰਦਾਨ ਹੈ ਇਸਲਈ ਨਾ ਵੇਖਦੇ ਹੋਏ ਵੀ ਪਾਲਣਾ ਜ਼ਿਆਦਾ ਅਨੁਭਵ ਕਰਦੇ ਰਹਿੰਦੇ ਹੋ। ਜ਼ਿਗਰ ਨਾਲ ਕਹਿੰਦੇ ਹੋ ਬ੍ਰਹਮਾ ਬਾਬਾ। ਤਾਂ ਇਹ ਵਿਸ਼ੇਸ਼ ਸੂਖਸ਼ਮ ਸਨੇਹ ਦਾ ਕਨੈਕਸ਼ਨ ਹੈ। ਇਵੇਂ ਨਹੀਂ ਕਿ ਬਾਪ ਸੋਚਦੇ ਹਨ ਇਹ ਸਾਡੇ ਪਿੱਛੇ ਕਿਵੇਂ ਆਏ! ਨਾ ਤੁਸੀਂ ਸੋਚਦੇ ਨਾ ਬ੍ਰਹਮਾ ਸੋਚਦੇ। ਸਾਹਮਣੇ ਹੀ ਹੈ। ਆਕਾਰ ਰੂਪ ਵੀ ਸਾਕਾਰ ਸਮਾਨ ਹੀ ਪਾਲਣਾ ਦੇ ਰਹੇ ਹਨ। ਇਵੇਂ ਅਨੁਭਵ ਕਰਦੇ ਹੋ ਨਾ! ਥੋੜ੍ਹੇ ਵਕ਼ਤ ਵਿੱਚ ਕਿੰਨੇ ਚੰਗੇ ਟੀਚਰਸ ਤਿਆਰ ਹੋ ਗਏ ਹਨ? ਵਿਦੇਸ਼ ਦੀ ਸੇਵਾ ਵਿੱਚ ਕਿੰਨਾ ਵਕਤ ਹੋਇਆ? ਕਿੰਨੇ ਟੀਚਰਜ਼ ਤਿਆਰ ਹੋਏ ਹਨ? ਚੰਗਾ ਹੈ, ਬਾਪਦਾਦਾ ਬੱਚਿਆਂ ਦੀ ਸੇਵਾ ਦੀ ਲੱਗਣ ਵੇਖਦੇ ਰਹਿੰਦੇ ਹਨ ਕਿਉਂਕਿ ਵਿਸ਼ੇਸ਼ ਸੂਖਸ਼ਮ ਪਾਲਣਾ ਮਿਲਦੀ ਹੈ ਨਾ। ਜਿਵੇਂ ਬ੍ਰਹਮਾ ਬਾਪ ਦੇ ਵਿਸ਼ੇਸ਼ ਸੰਸਕਾਰ ਕੀ ਵੇਖੇ! ਸੇਵਾ ਦੇ ਸਿਵਾਏ ਰਹਿ ਸਕਦੇ ਸੀ? ਤਾਂ ਵਿਦੇਸ਼ ਵਿੱਚ ਦੂਰ ਰਹਿਣ ਵਾਲਿਆਂ ਨੂੰ ਇਹ ਵਿਸ਼ੇਸ਼ ਪਾਲਣਾ ਦਾ ਸਹਿਯੋਗ ਹੋਣ ਕਾਰਨ ਸੇਵਾ ਦਾ ਉਮੰਗ ਜ਼ਿਆਦਾ ਰਹਿੰਦਾ ਹੈ।

ਗੋਲਡਨ ਜੂਬਲੀ ਵਿੱਚ ਹੋਰ ਕੀ ਕੀਤਾ ਹੈ? ਖੁਦ ਵੀ ਗੋਲਡਨ ਅਤੇ ਜੁਬਲੀ ਵੀ ਗੋਲਡਨ। ਚੰਗਾ ਹੈ, ਬੈਲੇਂਸ ਦਾ ਅਟੈਂਸ਼ਨ ਜ਼ਰੂਰ ਰੱਖਣਾ। ਖੁਦ ਅਤੇ ਸੇਵਾ। ਸਵੈ ਉੱਨਤੀ ਅਤੇ ਸੇਵਾ ਦੀ ਉੱਨਤੀ। ਬੈਲੈਂਸ ਰੱਖਣ ਨਾਲ ਅਨੇਕ ਆਤਮਾਵਾਂ ਨੂੰ ਸਵੈ ਸਹਿਤ ਬਲੈਸਿੰਗ ਦਵਾਉਂਣ ਦੇ ਨਿਮਿਤ ਬਣ ਜਾਣਗੇ। ਸਮਝਾ! ਸੇਵਾ ਦਾ ਪਲੈਨ ਬਣਾਉਦੇ ਹੋਏ ਪਹਿਲੇ ਸਵੈ ਸਥਿਤੀ ਦਾ ਅਟੇੰਸ਼ਨ, ਤੱਦ ਪਲੈਨ ਵਿੱਚ ਪਾਵਰ ਭਰੇਗੀ। ਪਲੈਨ ਹੈ ਬੀਜ਼। ਤਾਂ ਬੀਜ਼ ਵਿੱਚ ਜੇਕਰ ਸ਼ਕਤੀ ਨਹੀਂ ਹੋਵੇਗੀ, ਸ਼ਕਤੀਸ਼ਾਲੀ ਬੀਜ਼ ਨਹੀਂ ਤਾਂ ਕਿੰਨੀ ਵੀ ਮਿਹਨਤ ਕਰੋ ਸ਼੍ਰੇਸ਼ਠ ਫ਼ਲ ਨਹੀਂ ਦੇਣਗੇ ਇਸਲਈ ਪਲੈਨ ਦੇ ਨਾਲ ਸਵੈ ਸਥਿਤੀ ਦੀ ਪਾਵਰ ਜ਼ਰੂਰ ਭਰਦੇ ਰਹਿਣਾ। ਸਮਝਾ! ਅੱਛਾ!

ਇਵੇਂ ਸੱਚਾਈ ਨੂੰ ਪ੍ਰਤੱਖ਼ ਕਰਨ ਵਾਲੇ, ਸਦਾ ਸੱਚਾਈ ਅਤੇ ਨਿਰਮਾਣਤਾ ਦਾ ਬੈਲੇਂਸ ਰੱਖਣ ਵਾਲੇ, ਹਰ ਬੋਲ ਦੁਆਰਾ ਇੱਕ ਬਾਪ ਦੇ ਇੱਕ ਪਰਿਚੈ ਨੂੰ ਸਿੱਧ ਕਰਨ ਵਾਲੇ, ਸਦਾ ਸਵੈ ਉੱਨਤੀ ਦੁਆਰਾ ਸਫ਼ਲਤਾ ਨੂੰ ਪਾਉਣ ਵਾਲੇ, ਸੇਵਾ ਵਿੱਚ ਬਾਪ ਦੀ ਪ੍ਰਤੱਖ਼ਤਾ ਦਾ ਝੰਡਾ ਲਹਿਰਾਉਣ ਵਾਲੇ, ਇਵੇਂ ਸਤਿਗੁਰੂ ਦੇ, ਸੱਚ ਬਾਪ ਦੇ ਸੱਚ ਬੱਚਿਆਂ ਨੂੰ ਬਾਪਦਾਦਾ ਦਾ ਯਾਦਗਾਰ ਅਤੇ ਨਮਸਤੇ।

ਵਿਦਾਈ ਦੇ ਵਕ਼ਤ ਦਾਦੀ ਜੀ ਭੋਪਾਲ ਜਾਣ ਦੀ ਛੁੱਟੀ ਲੈ ਰਹੇ ਹਨ
ਜਾਣ ਵਿੱਚ ਵੀ ਸੇਵਾ ਹੈ, ਰਹਿਣ ਵਿੱਚ ਵੀ ਸੇਵਾ ਹੈ। ਸੇਵਾ ਦੇ ਨਿਮਿਤ ਬਣੇ ਹੋਏ ਬੱਚਿਆਂ ਦੇ ਹਰ ਸੰਕਲਪ ਵਿੱਚ, ਹਰ ਸੈਕਿੰਡ ਵਿੱਚ ਸੇਵਾ ਹੈ। ਤੁਹਾਨੂੰ ਵੇਖਕੇ ਜਿਨ੍ਹਾਂ ਉਮੰਗ - ਉਤਸ਼ਾਹ ਵਧੇਗਾ ਉਨ੍ਹਾਂ ਹੀ ਬਾਪ ਨੂੰ ਯਾਦ ਕਰਣਗੇ। ਸੇਵਾ ਵਿੱਚ ਅੱਗੇ ਵੱਧਣਗੇ ਇਸਲਈ ਸਫ਼ਲਤਾ ਸਦਾ ਨਾਲ ਹੈ ਹੀ ਹੈ। ਬਾਪ ਨੂੰ ਵੀ ਨਾਲ ਲੈ ਜਾ ਰਹੀ ਹੋ, ਸਫ਼ਲਤਾ ਨੂੰ ਵੀ ਨਾਲ ਲੈ ਜਾ ਰਹੀ ਹੋ। ਜਿਸ ਸਥਾਨ ਤੇ ਜਾਣਗੇ ਉੱਥੇ ਸਫ਼ਲਤਾ ਹੋਵੇਗੀ। (ਮੋਹਿਨੀ ਭੈਣ ਨਾਲ) ਚੱਕਰ ਲਗਾਉਣ ਜਾ ਰਹੀ ਹੋ। ਚੱਕਰ ਲਗਾਣਾ ਮਤਲਬ ਅਨੇਕ ਆਤਮਾਵਾਂ ਨੂੰ ਸਵੈ - ਉੱਨਤੀ ਦਾ ਸਹਿਯੋਗ ਦੇਣਾ। ਨਾਲ - ਨਾਲ ਜਦੋਂ ਸਟੇਜ਼ ਦਾ ਚਾਂਸ ਮਿਲਦਾ ਹੈ ਤਾਂ ਅਜਿਹਾ ਨਵਾਂ ਭਾਸ਼ਣ ਕਰਕੇ ਆਉਣਾ। ਪਹਿਲੇ ਤੁਸੀਂ ਸ਼ੁਰੂ ਕਰ ਦੇਣਾ ਤਾਂ ਨੰਬਰਵਨ ਹੋ ਜਾਵੋਗੀ। ਜਿੱਥੇ ਵੀ ਜਾਵੇਗੀ ਤਾਂ ਸਭ ਕੀ ਕਹਿਣਗੇ? ਬਾਪਦਾਦਾ ਦੀ ਯਾਦਪਿਆਰ ਲਿਆਈ ਹੋ? ਤਾਂ ਜਿਵੇਂ ਬਾਪਦਾਦਾ ਸਨੇਹ ਦੀ, ਸਹਿਯੋਗ ਦੀ ਸ਼ਕਤੀ ਦਿੰਦੇ ਹਨ, ਉਵੇਂ ਤੁਸੀਂ ਵੀ ਬਾਪ ਤੋਂ ਲਈ ਹੋਈ ਸਨੇਹ, ਸਹਿਯੋਗ ਦੀ ਸ਼ਕਤੀ ਦਿੰਦੇ ਜਾਣਾ। ਸਾਰੀਆਂ ਨੂੰ ਉਮੰਗ - ਉਤਸ਼ਾਹ ਵਿੱਚ ਉਡਾਉਣ ਦੇ ਲਈ ਕੋਈ ਨਾ ਕੋਈ ਇਵੇਂ ਟੋਟਕੇ ਬੋਲਦੀ ਰਹਿਣਾ। ਸਭ ਖੁਸ਼ੀ ਵੀ ਨੱਚਦੇ ਰਹਿਣਗੇ। ਰੂਹਾਨੀਅਤ ਦੀ ਖੁਸ਼ੀ ਵਿੱਚ ਸਭਨੂੰ ਨਚਾਉਣ ਅਤੇ ਰਮਣੀਕਤਾ ਨਾਲ ਸਾਰਿਆਂ ਨੂੰ ਖੁਸ਼ੀ - ਖੁਸ਼ੀ ਨਾਲ ਪੁਰਸ਼ਾਰਥ ਵਿੱਚ ਅੱਗੇ ਵੱਧਣਾ ਸਿੱਖਾਉਣਾ। ਅੱਛਾ!

ਵਰਦਾਨ:-
ਸਵੈ ਦੇ ਚੱਕਰ ਨੂੰ ਜਾਣ ਗਿਆਨੀ ਤੂੰ ਆਤਮਾ ਬਣਨ ਵਾਲੇ ਪ੍ਰਭੂ ਪ੍ਰਿਅ ਭਵ

ਆਤਮਾ ਦਾ ਇਸ ਸ੍ਰਿਸ਼ਟੀ ਚੱਕਰ ਵਿੱਚ ਕੀ - ਕੀ ਪਾਰ੍ਟ ਹੈ, ਉਸਨੂੰ ਜਾਣਨਾ ਅਰਥਾਤ ਸਵਦਰ੍ਸ਼ਨ ਚੱਕਰਧਾਰੀ ਬਣਨਾ। ਪੂਰੇ ਚੱਕਰ ਦੇ ਗਿਆਨ ਨੂੰ ਬੁੱਧੀ ਵਿੱਚ ਯਥਾਰਥ ਰੀਤੀ ਧਾਰਨ ਕਰਨਾ ਹੀ ਸਵਦਰ੍ਸ਼ਨ ਚੱਕਰ ਚਲਾਉਣਾ ਹੈ, ਸਵੈ ਦੇ ਚੱਕਰ ਨੂੰ ਜਾਣਨਾ ਅਰਥਾਤ ਗਿਆਨੀ ਤੂੰ ਆਤਮਾ ਬਣਨਾ। ਇਵੇਂ ਗਿਆਨੀ ਤੂੰ ਆਤਮਾ ਹੀ ਪ੍ਰਭੂ ਪ੍ਰਿਅ ਹੈ, ਉਸਦੇ ਅੱਗੇ ਮਾਇਆ ਠਹਿਰ ਨਹੀਂ ਸਕਦੀ। ਇਹ ਸਵਦਰ੍ਸ਼ਨ ਚੱਕਰ ਹੀ ਭਵਿੱਖ ਵਿੱਚ ਚੱਕਰਵਰਤੀ ਰਾਜਾ ਬਣਾ ਦਿੰਦਾ ਹੈ।

ਸਲੋਗਨ:-
ਹਰ ਇੱਕ ਬੱਚਾ ਬਾਪ ਸਮਾਨ ਪ੍ਰਤੱਖ਼ ਪ੍ਰਮਾਣ ਬਣੇ ਤਾਂ ਪ੍ਰਜਾ ਜ਼ਲਦੀ ਤਿਆਰ ਹੋ ਜਾਵੇਗੀ।