25.01.23        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਬਾਪ ਨੂੰ ਯਾਦ ਕਰਨ ਦੀ ਖ਼ੂਬ ਮਿਹਨਤ ਕਰੋ, ਕਿਉਂਕਿ ਤੁਹਾਨੂੰ ਸੱਚਾ ਸੋਨਾ ਬਣਨਾ ਹੈ"

ਪ੍ਰਸ਼ਨ:-
ਚੰਗੇ ਪੁਰਸ਼ਾਰਥੀਆਂ ਦੀ ਨਿਸ਼ਾਨੀ ਕੀ ਹੋਵੇਗੀ?

ਉੱਤਰ:-
ਜੋ ਚੰਗੇ ਪੁਰਸ਼ਾਰਥੀ ਹੋਂਣਗੇ ਉਹ ਕਦਮ - ਕਦਮ ਸ਼੍ਰੀਮਤ ਤੇ ਚੱਲਣਗੇ। ਸਦਾ ਸ਼੍ਰੀਮਤ ਤੇ ਚੱਲਣ ਵਾਲੇ ਹੀ ਉੱਚ ਪਦਵੀ ਪਾਉਂਦੇ ਹਨ। ਬਾਬਾ ਬੱਚਿਆਂ ਨੂੰ ਸਦਾ ਸ਼੍ਰੀਮਤ ਤੇ ਚੱਲਣ ਦੇ ਲਈ ਕਿਉਂ ਕਹਿੰਦੇ? ਕਿਉਂਕਿ ਉਹ ਹੀ ਸੱਚਾ - ਸੱਚਾ ਮਾਸ਼ੂਕ ਹੈ। ਬਾਕੀ ਸਭ ਉਹਨਾਂ ਦੇ ਆਸ਼ਿਕ ਹਨ।

ਓਮ ਸ਼ਾਂਤੀ
ਓਮ ਸ਼ਾਂਤੀ ਦਾ ਅਰਥ ਤਾਂ ਨਵੇਂ ਅਤੇ ਪੁਰਾਣੇ ਬੱਚਿਆਂ ਨੂੰ ਸਮਝਾਇਆ ਹੈ। ਤੁਸੀਂ ਬੱਚੇ ਜਾਣ ਗਏ ਹੋ ਕਿ ਅਸੀਂ ਸਭ ਆਤਮਾਵਾਂ ਪਰਮਾਤਮਾ ਦੀ ਸੰਤਾਨ ਹਾਂ। ਪਰਮਾਤਮਾ ਹੈ ਉੱਚ ਤੇ ਉੱਚ ਅਤੇ ਬਹੁਤ ਪਿਆਰੇ ਤੇ ਪਿਆਰਾ ਮਸ਼ੂਕ ਹੈ ਸਭ ਦਾ। ਬੱਚਿਆਂ ਨੂੰ ਗਿਆਨ ਅਤੇ ਭਗਤੀ ਦਾ ਰਾਜ਼ ਸਮਝਾਇਆ ਹੈ। ਗਿਆਨ ਮਾਨਾ ਦਿਨ, ਸਤਿਯੁਗ - ਤ੍ਰੇਤਾ, ਭਗਤੀ ਮਾਨਾ ਰਾਤ, ਦਵਾਪਰ ਅਤੇ ਕਲਿਯੁਗ। ਭਾਰਤ ਦੀ ਹੀ ਗੱਲ ਹੈ। ਹੋਰ ਧਰਮਾਂ ਨਾਲ ਤੁਹਾਡਾ ਜਿਆਦਾ ਕੁਨੈਕਸ਼ਨ ਨਹੀਂ ਹੈ, 84 ਜਨਮ ਵੀ ਤੁਸੀਂ ਹੀ ਭੋਗਦੇ ਹੋ। ਪਹਿਲੇ - ਪਹਿਲੇ ਵੀ ਤੁਸੀਂ ਭਾਰਤਵਾਸੀ ਆਏ ਹੋ। 84 ਜਨਮਾਂ ਦਾ ਚੱਕਰ ਤੁਸੀਂ ਭਾਰਤਵਾਸੀਆਂ ਦੇ ਲਈ ਹੈ। ਇਵੇਂ ਕੋਈ ਨਹੀਂ ਕਹਿਣਗੇ - ਇਸਲਾਮੀ, ਬੋਧੀ ਆਦਿ 84 ਜਨਮ ਲੈਂਦੇ ਹਨ? ਨਹੀਂ, ਭਾਰਤਵਾਸੀ ਹੀ ਲੈਂਦੇ ਹਨ। ਭਾਰਤ ਹੀ ਅਵਿਨਾਸ਼ੀ ਖੰਡ ਹੈ, ਇਹ ਕਦੀ ਵਿਨਾਸ਼ ਨਹੀਂ ਹੁੰਦਾ ਹੋਰ ਸਭ ਖੰਡਾ ਦਾ ਵਿਨਾਸ਼ ਹੋ ਜਾਂਦਾ ਹੈ। ਭਾਰਤ ਹੀ ਸਭ ਤੋਂ ਉੱਚ ਤੇ ਉੱਚ ਹੈ। ਅਵਿਨਾਸ਼ੀ ਹੈ। ਭਾਰਤ ਖੰਡ ਹੀ ਸਵਰਗ ਬਣਦਾ ਹੈ ਹੋਰ ਕੋਈ ਖੰਡ ਸਵਰਗ ਨਹੀਂ ਬਣਦਾ। ਬੱਚਿਆਂ ਨੂੰ ਸਮਝਾਇਆ ਗਿਆ ਹੈ - ਨਵੀਂ ਦੁਨੀਆਂ ਸਤਿਯੁਗ ਵਿੱਚ ਭਾਰਤ ਹੀ ਹੁੰਦਾ ਹੈ। ਭਾਰਤ ਹੀ ਸਵਰਗ ਕਹਾਉਂਦਾ ਹੈ। ਉਹ ਹੀ ਫਿਰ 84 ਜਨਮ ਲੈਂਦੇ ਹਨ। ਆਖਰੀਂਨ ਨਰਕਵਾਸੀ ਬਣਦੇ ਹਨ, ਫਿਰ ਉਹ ਹੀ ਭਾਰਤਵਾਸੀ ਸਵਰਗਵਾਸੀ ਬਣਨਗੇ। ਇਸ ਸਮੇਂ ਸਭ ਨਰਕਵਾਸੀ ਹਨ। ਫਿਰ ਹੋਰ ਸਭ ਖੰਡ ਵਿਨਾਸ਼ ਹੋਣਗੇ, ਬਾਕੀ ਭਾਰਤ ਹੀ ਰਹੇਗਾ। ਭਾਰਤ ਖੰਡ ਦੀ ਮਹਿਮਾ ਅਪਰੰਪਾਰ ਹੈ। ਉਵੇਂ ਪਰਮਪਿਤਾ ਪਰਮਾਤਮਾ ਦੀ ਮਹਿਆ ਅਤੇ ਗੀਤਾ ਦੀ ਮਹਿਮਾ ਵੀ ਅਪਰੰਪਾਰ ਹੈ, ਪਰ ਸੱਚੀ ਗੀਤਾ ਦੀ। ਹੁਣ ਬਾਪ ਤੁਹਾਨੂੰ ਰਾਜਯੋਗ ਸਿਖਾਉਂਦੇ ਹਨ। ਇਹ ਗੀਤਾ ਦਾ ਪੁਰਸ਼ੋਤਮ ਸੰਗਮਯੁਗ ਹੈ। ਭਾਰਤ ਹੀ ਪੁਰਸ਼ੋਤਮ ਬਣਨ ਦਾ ਹੈ। ਹੁਣ ਉਹ ਆਦਿ - ਸਨਾਤਨ ਦੇਵੀ ਦੇਵਤਾ ਧਰਮ ਨਹੀਂ ਹੈ। ਰਾਜ ਵੀ ਨਹੀਂ ਹੈ। ਤਾਂ ਉਹ ਯੁਗ ਵੀ ਨਹੀਂ ਹੈ। ਬਾਬਾ ਨੇ ਸਮਝਾਇਆ ਹੈ - ਇਹ ਭੁੱਲ ਵੀ ਡਰਾਮੇ ਵਿੱਚ ਹੈ। ਗੀਤਾ ਤੇ ਫਿਰ ਸ਼੍ਰੀਕ੍ਰਿਸ਼ਨ ਦਾ ਨਾਮ ਰੱਖਣਗੇ। ਜਦੋਂ ਭਗਤੀਮਾਰਗ ਸ਼ੁਰੂ ਹੋਵੇਗਾ ਤਾਂ ਪਹਿਲੇ - ਪਹਿਲੇ ਗੀਤਾ ਹੀ ਹੋਵੇਗੀ। ਹੁਣ ਇਹ ਗੀਤਾ ਆਦਿ ਸ਼ਾਸਤਰ ਸਭ ਖ਼ਤਮ ਹੋ ਜਾਣੇ ਹਨ। ਬਾਕੀ ਸਿਰਫ਼ ਦੇਵੀ ਦੇਵਤਾ ਧਰਮ ਹੀ ਰਹੇਗਾ। ਇਵੇਂ ਨਹੀ ਕੀ ਉਹਨਾਂ ਦੇ ਨਾਲ ਗੀਤਾ ਭਾਗਵਤ ਆਦਿ ਵੀ ਰਹਿਣਗੇ। ਨਹੀਂ। ਪ੍ਰਾਲਬੱਧ ਮਿਲ ਗਈ, ਸਦਗਤੀ ਹੋ ਗਈ ਤਾਂ ਫਿਰ ਕੋਈ ਸ਼ਾਸ਼ਤਰ ਆਦਿ ਦੀ ਲੋੜ ਹੀ ਨਹੀਂ। ਸਤਿਯੁਗ ਵਿੱਚ ਕੋਈ ਵੀ ਗੁਰੂ ਸ਼ਾਸ਼ਤਰ ਆਦਿ ਨਹੀਂ ਹੁੰਦੇ। ਇਸ ਸਮੇਂ ਤਾਂ ਅਨੇਕ ਗੁਰੂ ਹਨ ਭਗਤੀ ਸਿਖਾਉਂਣ ਵਾਲੇ। ਸਦਗਤੀ ਦੇਣ ਵਾਲਾ ਤਾਂ ਇੱਕ ਹੀ ਰੂਹਾਨੀ ਬਾਪ ਹੈ, ਜਿਨਾਂ ਦੀ ਅਪਰੰਪਾਰ ਮਹਿਮਾ ਹੈ। ਉਸਨੂੰ ਹੀ ਵਰਲਡ ਆਲਮਈਟੀ ਅਥਾਰਟੀ ਕਿਹਾ ਜਾਂਦਾ ਹੈ। ਭਾਰਤਵਾਸੀ ਬਹੁਤ ਕਰਕੇ ਇਹ ਭੁੱਲ ਕਰਦੇ ਹਨ ਜੋ ਕਹਿੰਦੇ ਹਨ ਉਹ ਅੰਤਰਯਾਮੀ ਹੈ। ਸਭ ਦੇ ਅੰਦਰ ਨੂੰ ਜਾਣਦਾ ਹੈ। ਬਾਪ ਕਹਿੰਦੇ ਹਨ ਬੱਚੇ ਮੈਂ ਕਿਸੇ ਦੇ ਅੰਦਰ ਨੂੰ ਨਹੀਂ ਜਾਣਦਾ ਹਾਂ। ਮੇਰਾ ਤੇ ਕੰਮ ਹੀ ਹੈ ਪਤਿਤਾਂ ਨੂੰ ਪਾਵਨ ਬਣਾਉਣਾ। ਬਾਕੀ ਮੈਂ ਅੰਤਰਯਾਮੀ ਨਹੀਂ ਹਾਂ। ਇਹ ਭਗਤੀਮਾਰਗ ਦੀ ਉਲਟੀ ਮਹਿਮਾ ਹੈ। ਮੈਨੂੰ ਬੁਲਾਉਂਦੇ ਹੀ ਹਨ ਪਤਿਤ ਦੁਨੀਆਂ ਵਿੱਚ। ਹੋਰ ਮੈਂ ਇੱਕ ਹੀ ਵਾਰ ਆਉਂਦਾ ਹਾਂ, ਜਦੋਂ ਕਿ ਪੁਰਾਣੀ ਦੁਨੀਆਂ ਨੂੰ ਨਵਾਂ ਬਣਾਉਣਾ ਹੈ। ਮਨੁੱਖਾਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਹੈ ਕਿ ਇਹ ਜੋ ਦੁਨੀਆਂ ਹੈ ਉਹ ਨਵੀਂ ਤੋਂ ਪੁਰਾਣੀ, ਪੁਰਾਣੀ ਤੋਂ ਨਵੀਂ ਕਦੋਂ ਬਣਦੀ ਹੈ। ਹਰ ਚੀਜ਼ ਸਤੋ, ਰਜੋ, ਤਮੋਂ ਵਿੱਚ ਜਰੂਰ ਆਉਣੀ ਹੈ। ਮਨੁੱਖ ਵੀ ਇੱਕ ਵਰਗੇ ਨਹੀਂ ਹੁੰਦੇ ਹਨ। ਬਾਲਕ ਪਹਿਲੇ ਸਤੋਪ੍ਰਧਾਨ ਹਨ ਫਿਰ ਯੁਵਾ, ਵਰਿਧ ਹੁੰਦੇ ਹਨ ਮਤਲਬ ਰਜੋ, ਤਮੋ ਵਿੱਚ ਆਉਂਦੇ ਹਨ। ਬੁੱਢਾ ਸ਼ਰੀਰ ਹੁੰਦਾ ਹੈ ਉਹ ਛੱਡ ਜਾਕੇ ਬੱਚਾ ਬਣਦੇ ਹਨ। ਦੁਨੀਆਂ ਵੀ ਨਵੀਂ ਸੋ ਪੁਰਾਣੀ ਹੁੰਦੀ ਹੈ। ਬੱਚੇ ਜਾਣਦੇ ਹਨ ਨਵੀਂ ਦੁਨੀਆਂ ਵਿੱਚ ਭਾਰਤ ਕਿੰਨਾ ਉੱਚ ਸੀ। ਭਾਰਤ ਦੀ ਮਹਿਮਾ ਅਪਰੰਪਾਰ ਹੈ। ਇਨਾਂ ਧਨਵਾਨ, ਸੁਖੀ, ਪਵਿੱਤਰ ਹੋਰ ਕੋਈ ਖੰਡ ਹੈ ਨਹੀਂ। ਹੁਣ ਸਤੋਪ੍ਰਧਾਨ ਦੁਨੀਆਂ ਸਥਾਪਨ ਹੋ ਰਹੀ ਹੈ। ਤ੍ਰਿਮੂਰਤੀ ਵਿੱਚ ਵੀ ਬ੍ਰਹਮਾ, ਵਿਸ਼ਨੂੰ, ਸ਼ੰਕਰ ਦਿਖਾਇਆ ਹੈ। ਉਹਨਾਂ ਦਾ ਅਰਥ ਕੋਈ ਸਮਝਦੇ ਨਹੀਂ ਹਨ। ਅਸਲ ਵਿੱਚ ਕਹਿਣਾ ਚਾਹੀਦਾ ਹੈ ਤ੍ਰਿਮੂਰਤੀ ਸ਼ਿਵ ਨਾ ਕਿ ਬ੍ਰਹਮਾ। ਬ੍ਰਹਮਾ ਵਿਸ਼ਨੂੰ ਸ਼ੰਕਰ ਨੂੰ ਕ੍ਰੀਏਟ ਕਿਸਨੇ ਕੀਤਾ ਉੱਚ ਤੇ ਉੱਚ ਸ਼ਿਵਬਾਬਾ ਹੈ। ਕਹਿੰਦੇ ਹਨ "ਬ੍ਰਹਮਾ ਦੇਵਤਾਏ ਨਮਾ, ਵਿਸ਼ਨੂੰ ਦੇਵਤਾਏ ਨਮਾ" ਸ਼ਿਵ ਪਰਮਾਤਮਾਏ ਨਮਾ। ਤਾਂ ਉਹ ਉੱਚ ਹੋਇਆ ਨਾ। ਉਹ ਹੈ ਰਚੇਤ। ਗਾਉਂਦੇ ਵੀ ਹਨ ਪਰਮਪਿਤਾ ਪਰਮਾਤਮਾ ਬ੍ਰਹਮਾ ਦਵਾਰਾ ਬ੍ਰਾਹਮਣਾਂ ਦੀ ਸਥਾਪਨਾ ਕਰਦੇ ਹਨ ਫਿਰ ਪਰਮਾਤਮਾ ਬਾਪ ਦਵਾਰਾ ਵਰਸਾ ਵੀ ਮਿਲਦਾ ਹੈ। ਫਿਰ ਖ਼ੁਦ ਬੈਠ ਬ੍ਰਾਹਮਣਾਂ ਨੂੰ ਪੜ੍ਹਾਉਂਦੇ ਹਨ ਕਿਉਂਕਿ ਉਹ ਬਾਪ ਵੀ ਹੈ, ਸੁਪ੍ਰੀਮ ਟੀਚਰ ਵੀ ਹੈ। ਵਰਲਡ ਦੀ ਹਿਸਟਰੀ - ਜੋਗ੍ਰਾਫ਼ੀ ਕਿਵੇਂ ਚੱਕਰ ਲਗਾਉਂਦੀ ਹੈ, ਉਹ ਬੈਠ ਸਮਝਾਉਂਦੇ ਹਨ। ਉਹ ਹੀ ਨਾਲੇਜਫੁੱਲ ਹਨ। ਬਾਕੀ ਇਵੇਂ ਨਹੀਂ ਕਿ ਉਹ ਜਾਨੀਜਾਨਣਹਾਰ ਹੈ। ਇਹ ਵੀ ਭੁੱਲ ਹੈ। ਭਗਤੀ ਮਾਰਗ ਵਿੱਚ ਕੋਈ ਬਾਓਗ੍ਰਾਫੀ, ਆਕੁਪੇਸ਼ਨ ਨੂੰ ਨਹੀਂ ਜਾਣਦੇ ਹਨ। ਤਾਂ ਇਹ ਜਿਵੇਂ ਗੁੱਡੀਆਂ ਦੀ ਪੂਜਾ ਹੋ ਜਾਂਦੀ ਹੈ। ਕਲਕਤੇ ਵਿੱਚ ਗੁੱਡੀਆਂ ਦੀ ਪੂਜਾ ਕਿੰਨੀ ਹੁੰਦੀ ਹੈ, ਫਿਰ ਉਹਨਾਂ ਨੂੰ ਪੂਜ ਕੇ ਖਿਲਾ - ਪਿਲਾ ਕੇ ਸਮੁੰਦਰ ਵਿੱਚ ਡੁਬੋ ਦਿੰਦੇ ਹਨ। ਸ਼ਿਵਬਾਬਾ ਮੋਸ੍ਟ ਬਿਲਵਰਡ ਹੈ। ਬਾਪ ਕਹਿੰਦੇ ਹਨ ਮੇਰਾ ਵੀ ਮਿੱਟੀ ਦਾ ਲਿੰਗ ਬਣਾਕੇ ਪੂਜਾ ਆਦਿ ਕਰ ਫਿਰ ਤੋੜ ਫੋੜ ਦਿੰਦੇ ਹਨ। ਸਵੇਰੇ ਬਣਾਉਂਦੇ ਹਨ, ਸ਼ਾਮ ਨੂੰ ਤੋੜ ਦਿੰਦੇ ਹਨ। ਇਹ ਸਭ ਹੈ ਭਗਤੀਮਾਰਗ, ਅੰਧਸ਼ਰਧਾ ਦੀ ਪੂਜਾ। ਮਨੁੱਖ ਗਾਉਂਦੇ ਵੀ ਹਨ ਆਪੇਹੀ ਪੂਜਯ ਆਪ ਹੀ ਪੁਜਾਰੀ। ਬਾਪ ਕਹਿੰਦੇ ਹਨ ਮੈਂ ਤਾਂ ਸਦੈਵ ਪੂਜਯ ਹਾਂ। ਮੈਂ ਤਾਂ ਆਕੇ ਸਿਰਫ਼ ਪਤਿਤਾਂ ਨੂੰ ਪਾਵਨ ਬਣਾਉਂਦਾ ਹਾਂ। 21 ਜਨਮਾਂ ਦੇ ਲਈ ਰਾਜ ਭਾਗ ਦਿੰਦਾ ਹਾਂ। ਭਗਤੀ ਵਿੱਚ ਹੈ ਅਲਪਕਾਲ ਦਾ ਸੁਖ, ਜਿਸਨੂੰ ਸੰਨਿਆਸੀ ਕਾਗ ਵਿਸ਼ਟਾ ਸਮਾਨ ਸੁਖ ਕਹਿੰਦੇ ਹਨ। ਸੰਨਿਆਸੀ ਘਰਬਾਰ ਛੱਡ ਦਿੰਦੇ ਹਨ। ਉਹ ਹੈ ਹੱਦ ਦਾ ਸੰਨਿਆਸ, ਹਠਯੋਗੀ ਹਨ ਨਾ। ਭਗਵਾਨ ਨੂੰ ਤੇ ਜਾਣਦੇ ਹੀ ਨਹੀਂ। ਬ੍ਰਹਮ ਨੂੰ ਯਾਦ ਕਰਦੇ ਹਨ। ਬ੍ਰਹਮ ਤੇ ਭਗਵਾਨ ਨਹੀਂ। ਭਗਵਾਨ ਤੇ ਇੱਕ ਹੀ ਨਿਰਾਕਾਰ ਸ਼ਿਵ ਹੈ, ਜੋ ਸਰਵ ਆਤਮਾਵਾਂ ਦਾ ਬਾਪ ਹੈ। ਬ੍ਰਹਮ ਤੇ ਹੈ ਅਸੀਂ ਆਤਮਾਵਾਂ ਦਾ ਰਹਿਣ ਦਾ ਸਥਾਨ। ਉਹ ਬ੍ਰਹਮੰਡ, ਸਵੀਟ ਹੋਮ ਹੈ। ਉੱਥੇ ਤੋਂ ਅਸੀਂ ਆਤਮਾਵਾਂ ਇੱਥੇ ਪਾਰ੍ਟ ਵਜਾਉਣ ਆਉਂਦੀਆਂ ਹਾਂ। ਆਤਮਾ ਕਹਿੰਦੀ ਹੈ ਅਸੀਂ ਇੱਕ ਸ਼ਰੀਰ ਛੱਡ ਦੂਸਰਾ ਸ਼ਰੀਰ ਲੈਂਦੇ ਹਾਂ, 84 ਜਨਮ ਵੀ ਭਾਰਤਵਾਸੀਆਂ ਦੇ ਹਨ। ਜਿਨ੍ਹਾਂ ਨੇ ਬਹੁਤ ਭਗਤੀ ਕੀਤੀ ਹੈ, ਉਹ ਫਿਰ ਗਿਆਨ ਵੀ ਜ਼ਿਆਦਾ ਉਠਾਉਣਗੇ। ਬਾਪ ਕਹਿੰਦੇ ਹਨ ਬੱਚੇ ਗ੍ਰਹਿਸਤ ਵਿਹਾਰ ਵਿੱਚ ਭਾਵੇਂ ਰਹੋ, ਪਰ ਸ਼੍ਰੀਮਤ ਤੇ ਚੱਲੋ। ਤੁਸੀਂ ਸਭ ਆਤਮਾਵਾਂ ਆਸ਼ਿਕ ਹੋ, ਇੱਕ ਪਰਮਾਤਮਾ ਮਾਸ਼ੂਕ ਦੀਆਂ। ਦਵਾਪਰ ਤੋਂ ਲੈਕੇ ਤੁਸੀਂ ਯਾਦ ਕਰਦੇ ਆਏ ਹੋ। ਦੁੱਖ ਵਿੱਚ ਆਤਮਾ ਬਾਪ ਨੂੰ ਯਾਦ ਕਰਦੀ ਹੈ। ਇਹ ਹੈ ਹੀ ਦੁੱਖਧਾਮ। ਆਤਮਾਵਾਂ ਅਸਲੀ ਸ਼ਾਂਤੀਧਾਮ ਦੀਆਂ ਨਿਵਾਸੀ ਹਨ। ਪਿੱਛੇ ਆਈ ਹੈ ਸੁਖਧਾਮ ਵਿੱਚ। ਫਿਰ ਅਸੀਂ 84 ਜਨਮ ਲਏ। ਹਮ ਸੋ, ਸੋ ਹਮ ਦਾ ਅਰਥ ਵੀ ਸਮਝਾਇਆ ਹੈ। ਉਹ ਕਹਿ ਦਿੰਦੇ ਹਨ ਆਤਮਾ ਸੋ ਪਰਮਾਤਮਾ, ਪਰਮਾਤਮਾ ਸੋ ਆਤਮਾ। ਹੁਣ ਬਾਪ ਸਮਝਾਉਂਦੇ ਹਨ ਆਤਮਾ ਸੋ ਪਰਮਾਤਮਾ ਕਿਵੇਂ ਹੋ ਸਕਦਾ। ਪਰਮਾਤਮਾ ਤਾਂ ਇੱਕ ਹੈ। ਉਹਨਾਂ ਦੇ ਸਭ ਬੱਚੇ ਹਨ। ਸਾਧੂ ਸੰਤ ਆਦਿ ਵੀ ਹਮ ਸੋ ਦਾ ਅਰਥ ਰਾਂਗ ਕਰਦੇ ਹਨ। ਹੁਣ ਬਾਪ ਨੇ ਸਮਝਾਇਆ ਹੈ ਹਮ ਸੋ ਦਾ ਅਰਥ ਹੀ ਹੈ - ਅਸੀਂ ਆਤਮਾ ਸਤਿਯੁਗ ਵਿੱਚ ਸੋ ਦੇਵੀ - ਦੇਵਤਾ ਸੀ, ਫਿਰ ਅਸੀਂ ਸੋ ਸ਼ਤ੍ਰੀ, ਅਸੀਂ ਸੋ ਵੈਸ਼, ਅਸੀਂ ਸੋ ਸ਼ੂਦਰ ਬਣੀ। ਹੁਣ ਫਿਰ ਅਸੀਂ ਸੋ ਬ੍ਰਾਹਮਣ ਬਣੇ ਹਾਂ, ਹਮ ਸੋ ਦੇਵਤਾ ਬਣਨ ਦੇ ਲਈ। ਇਹ ਹੈ ਸਹੀ ਅਰਥ। ਉਹ ਹੈ ਬਿਲਕੁਲ ਰੋਂਗ। ਬਾਪ ਕਹਿੰਦੇ ਹਨ ਮਨੁੱਖ ਰਾਵਣ ਦੀ ਮਤ ਤੇ ਚਲ ਕਿੰਨੇ ਝੂਠੇ ਹੋ ਗਏ ਹਨ। ਇਸਲਈ ਕਹਾਵਤ ਹੈ - ਝੂਠੀ ਮਾਇਆ, ਝੂਠੀ ਕਾਇਆ ਸਤਿਯੁਗ ਵਿੱਚ ਇਵੇਂ ਨਹੀਂ ਕਹਾਂਗੇ। ਉਹ ਹੈ ਸੱਚਖੰਡ। ਉੱਥੇ ਝੂਠ ਦਾ ਨਾਮ -ਨਿਸ਼ਾਨ ਨਹੀਂ। ਇੱਥੇ ਫਿਰ ਸੱਚ ਦਾ ਨਾਮ ਨਹੀਂ ਹੈ। ਫਿਰ ਵੀ ਆਟੇ ਵਿੱਚ ਨਮਕ ਕਿਹਾ ਜਾਂਦਾ ਹੈ। ਸਤਿਯੁਗ ਵਿੱਚ ਹਨ ਦੈਵੀਗੁਣ ਵਾਲੇ ਮਨੁੱਖ। ਉਹਨਾਂ ਦਾ ਹੈ ਦੇਵਤਾ ਧਰਮ। ਪਿੱਛੇ ਹੋਰ - ਹੋਰ ਧਰਮ ਹੋਏ ਹਨ। ਤਾਂ ਦਵੈਤ ਹੋਇਆ। ਦਵਾਪਰ ਤੋਂ ਆਸੁਰੀ ਰਾਵਣਰਾਜ ਸ਼ੁਰੂ ਹੋ ਜਾਂਦਾ ਹੈ। ਸਤਿਯੁਗ ਵਿੱਚ ਰਾਵਣ ਰਾਜ ਵੀ ਨਹੀਂ ਤਾਂ 5 ਵਿਕਾਰ ਵੀ ਨਹੀਂ ਹੋ ਸਕਦੇ। ਉਹ ਹਨ ਸੰਪੂਰਨ ਨਿਰਵਿਕਾਰੀ। ਰਾਮ ਸੀਤਾ ਨੂੰ 14 ਕਲਾ ਸੰਪੂਰਨ ਕਿਹਾ ਜਾਂਦਾ ਹੈ। ਰਾਮ ਨੂੰ ਬਾਣ ਕਿਉਂ ਦਿੱਤਾ ਹੈ? ਇਹ ਕੋਈ ਵੀ ਨਹੀਂ ਜਾਣਦੇ। ਹਿੰਸਾ ਦੀ ਕੋਈ ਗੱਲ ਨਹੀਂ। ਤੁਸੀਂ ਹੋ ਗਾਡਲੀ ਸਟੂਡੈਂਟ, ਤਾਂ ਫਾਦਰ ਵੀ ਹੋਇਆ। ਸਟੂਡੈਂਟ ਹਨ ਤਾਂ ਉਹ ਟੀਚਰ ਹੋਇਆ। ਫਿਰ ਤੁਹਾਨੂੰ ਬੱਚਿਆਂ ਨੂੰ ਸਦਗਤੀ ਦੇ ਸਵਰਗ ਵਿੱਚ ਲੈ ਜਾਂਦੇ ਹਨ ਤਾਂ ਸਤਿਗੁਰੂ ਹੋਇਆ। ਬਾਪ, ਟੀਚਰ, ਗੁਰੂ ਤਿੰਨੋ ਹੀ ਹੋ ਗਿਆ। ਉਹਨਾਂ ਦੇ ਤੁਸੀਂ ਬੱਚੇ ਬਣੇ ਹੋ ਤੁਹਾਨੂੰ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ। ਤੁਸੀਂ ਬੱਚੇ ਜਾਣਦੇ ਹੋ ਹੁਣ ਹੈ ਰਾਵਣ ਰਾਜ। ਰਾਵਣ ਭਾਰਤ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਇਹ ਨਾਲੇਜ ਵੀ ਤੁਸੀਂ ਬੱਚਿਆਂ ਨੂੰ ਨਾਲੇਜਫੁੱਲ ਬਾਪ ਕੋਲੋਂ ਮਿਲੀ ਹੈ। ਉਹ ਬਾਪ ਹੀ ਗਿਆਨ ਦਾ ਸਾਗਰ, ਅਨੰਦ ਦਾ ਸਾਗਰ ਹੈ। ਗਿਆਨ ਸਾਗਰ ਨਾਲ ਤੁਸੀਂ ਬੱਦਲ ਭਰਕੇ ਫਿਰ ਜਾਏ ਵਰਖਾ ਕਰਦੇ ਹੋ। ਗਿਆਨ ਗੰਗਾਵਾਂ ਤੁਸੀਂ ਹੋ, ਤੁਹਾਡੀ ਹੀ ਮਹਿਮਾ ਹੈ। ਬਾਕੀ ਪਾਣੀ ਦੀ ਗੰਗਾ ਵਿੱਚ ਸਨਾਨ ਕਰਨ ਨਾਲ ਪਾਵਨ ਤਾਂ ਕੋਈ ਬਣਦਾ ਹੀ ਨਹੀਂ। ਮੈਲੇ ਗੰਦੇ ਪਾਣੀ ਵਿੱਚ ਸਨਾਨ ਕਰਨ ਨਾਲ ਵੀ ਸਮਝਦੇ ਹਨ ਅਸੀਂ ਪਾਵਨ ਬਣ ਜਾਵਾਂਗੇ। ਚਸ਼ਮੇ (ਝਰਨੇ) ਦੇ ਪਾਣੀ ਨੂੰ ਵੀ ਬਹੁਤ ਮਹੱਤਵ ਦਿੰਦੇ ਹਨ। ਇਹ ਸਭ ਹੈ ਭਗਤੀ ਮਾਰਗ। ਸਤਿਯੁਗ ਤ੍ਰੇਤਾ ਵਿੱਚ ਭਗਤੀ ਹੁੰਦੀ ਨਹੀਂ। ਉਹ ਹੈ ਸੰਪੂਰਨ ਨਿਰਵਿਕਾਰੀ ਦੁਨੀਆਂ।

ਬਾਪ ਕਹਿੰਦੇ ਹਨ ਬੱਚੇ ਮੈਂ ਤੁਹਾਨੂੰ ਹੁਣ ਪਾਵਨ ਬਣਾਉਣ ਆਇਆ ਹਾਂ। ਇਹ ਇੱਕ ਜਨਮ ਮੈਨੂੰ ਯਾਦ ਕਰੋ ਅਤੇ ਪਾਵਨ ਬਣੋ ਤਾਂ ਤੁਸੀਂ ਸਤੋਪ੍ਰਧਾਨ ਬਣ ਜਾਓਗੇ। ਮੈਂ ਹੀ ਪਤਿਤ - ਪਾਵਨ ਹਾਂ। ਜਿਨਾਂ ਹੋ ਸਕੇ ਯਾਦ ਦੀ ਯਾਤਰਾ ਨੂੰ ਵਧਾਓ। ਮੂੰਹ ਤੋਂ ਸ਼ਿਵਬਾਬਾ ਕਹਿਣਾ ਨਹੀਂ ਹੈ। ਜਿਵੇਂ ਆਸ਼ਿਕ ਮਾਸ਼ੂਕ ਨੂੰ ਯਾਦ ਕਰਦੇ ਹਨ। ਇੱਕ ਵਾਰ ਦੇਖਿਆ ਬਸ, ਬੁੱਧੀ ਵਿੱਚ ਉਹਨਾਂ ਦੀ ਯਾਦ ਰਹੇਗੀ। ਭਗਤੀ ਵਿੱਚ ਜੋ ਜਿਸਨੂੰ ਯਾਦ ਕਰਦੇ, ਜਿਸਦੀ ਪੂਜਾ ਕਰਦੇ ਹਨ ਉਹਨਾਂ ਦਾ ਸਾਕਸ਼ਾਤਕਾਰ ਹੋ ਜਾਂਦਾ ਹੈ। ਪਰ ਉਹ ਸਭ ਹਨ ਅਲਪਕਾਲ ਦੇ ਲਈ। ਭਗਤੀ ਤੋਂ ਥਲੇ ਹੀ ਉਤਰਦੇ ਆਏ ਹਨ। ਹੁਣ ਤਾਂ ਮੌਤ ਸਾਹਮਣੇ ਖੜ੍ਹਾ ਹੈ। ਹਾਯ - ਹਾਯ ਦੇ ਬਾਅਦ ਹੀ ਜੈ- ਜੈਕਾਰ ਹੋਣੀ ਹੈ। ਭਾਰਤ ਵਿੱਚ ਹੀ ਰਕਤ ਦੀਆਂ ਨਦੀਆਂ ਵਗਣੀਆਂ ਹਨ। ਹੁਣ ਸਭ ਤਮੋਂਪ੍ਰਧਾਨ ਬਣ ਗਏ ਹਨ ਫਿਰ ਸਭਨੂੰ ਸਤੋਪ੍ਰਧਾਨ ਬਣਨਾ ਹੈ। ਪਰ ਬਣਨਗੇ ਉਹ ਹੀ ਜੋ ਕਲਪ ਪਹਿਲੇ ਦੇਵਤਾ ਬਣੇ ਹੋਣਗੇ। ਉਹ ਹੀ ਆਕੇ ਬਾਪ ਕੋਲੋਂ ਪੂਰਾ - ਪੂਰਾ ਵਰਸਾ ਲੈਣਗੇ। ਜੇਕਰ ਭਗਤੀ ਘੱਟ ਕੀਤੀ ਹੋਵੇਗੀ ਤਾਂ ਗਿਆਨ ਵੀ ਪੂਰਾ ਨਹੀਂ ਉਠਾਉਣਗੇ। ਫਿਰ ਪ੍ਰਜਾ ਵਿੱਚ ਨੰਬਰਵਾਰ ਪਦਵੀ ਪਾਉਣਗੇ। ਚੰਗੇ ਪੁਰਸ਼ਾਰਥੀ ਕਦਮ - ਕਦਮ ਸ਼੍ਰੀਮਤ ਤੇ ਚਲ ਚੰਗੀ ਪਦਵੀ ਪਾਉਣਗੇ। ਮੈਨਰਸ ਵੀ ਚੰਗੇ ਚਾਹੀਦੇ ਹਨ। ਦੈਵੀ ਗੁਣ ਧਾਰਨ ਕਰਨੇ ਹਨ। ਉਹ ਫਿਰ 21 ਜਨਮ ਚੱਲਣਗੇ। ਹੁਣ ਹੈ ਆਸੁਰੀ ਗੁਣ ਕਿਉਂਕਿ ਪਤਿਤ ਦੁਨੀਆਂ ਹੈ ਨਾ। ਤੁਸੀਂ ਬੱਚਿਆਂ ਨੂੰ ਵਰਲਡ ਦੀ ਹਿਸਟਰੀ - ਜਗਰਫ਼ੀ ਵੀ ਸਮਝਾਈ ਗਈ ਹੈ। ਇਸ ਸਮੇਂ ਬਾਪ ਕਹਿੰਦੇ ਹਨ ਬੱਚੇ ਯਾਦ ਦੀ ਬਹੁਤ ਮਿਹਨਤ ਕਰੋ ਤਾਂ ਤੁਸੀਂ ਸੱਚਾ ਸੋਨਾ ਬਣ ਜਾਓਗੇ। ਸਤਿਯੁਗ ਹੈ ਗੋਲਡਨ ਏਜ, ਸੱਚਾ ਸੋਨਾ। ਫਿਰ ਤ੍ਰੇਤਾ ਵਿੱਚ ਚਾਂਦੀ ਦੀਆਂ ਅਲਾਵਾਂ ਪੈਂਦੀਆਂ ਹਨ ਤਾਂ ਕਲਾ ਘੱਟ ਹੁੰਦੀ ਜਾਂਦੀ ਹੈ। ਹੁਣ ਤਾਂ ਕੋਈ ਕਲਾ ਨਹੀਂ ਹੈ। ਜਦੋਂ ਅਜਿਹੀ ਹਾਲਤ ਹੋ ਜਾਂਦੀ ਹੈ ਉਦੋਂ ਬਾਪ ਆਉਂਦੇ ਹਨ। ਇਹ ਵੀ ਡਰਾਮੇ ਵਿੱਚ ਨੂੰਧਿਆ ਹੋਇਆ ਹੈ। ਤੁਸੀਂ ਐਕਟਰਸ ਹੋ ਨਾ। ਤੁਸੀਂ ਜਾਣਦੇ ਹੋ ਅਸੀਂ ਇੱਥੇ ਪਾਰ੍ਟ ਵਜਾਉਣ ਆਏ ਹਾਂ। ਪਾਰ੍ਟਧਾਰੀ ਜੇਕਰ ਡਰਾਮੇ ਦੇ ਆਦਿ - ਮੱਧ - ਅੰਤ ਨੂੰ ਨਾ ਜਾਨਣ ਤਾਂ ਉਹਨਾਂ ਨੂੰ ਬੇਸਮਝ ਕਿਹਾ ਜਾਂਦਾ ਹੈ। ਬੇਹੱਦ ਦਾ ਬਾਪ ਕਹਿੰਦੇ ਹਨ ਸਭ ਕਿੰਨਾ ਬੇਸਮਝ ਬਣ ਗਏ ਹਨ। ਹੁਣ ਮੈਂ ਤੁਹਾਨੂੰ ਸਮਝਦਾਰ ਹੀਰੇ ਵਰਗਾ ਬਣਾਉਂਦਾ ਹਾਂ। ਫਿਰ ਰਾਵਣ ਆਕੇ ਕੌੜੀ ਵਰਗਾ ਬਣਾਉਂਦੇ ਹਨ, ਹੁਣ ਇਹ ਪੁਰਾਣੀ ਦੁਨੀਆਂ ਦਾ ਵਿਨਾਸ਼ ਹੋਣਾ ਹੈ। ਸਭਨੂੰ ਮੱਛਰਾਂ ਸਦ੍ਰਿਸ਼ ਲੈ ਜਾਂਦਾ ਹਾਂ। ਤੁਹਾਡੀ ਏਮ ਆਬਜੈਕਟ ਸਾਹਮਣੇ ਖੜੀ ਹੈ। ਇਵੇਂ ਦਾ ਬਣਨਾ ਹੈ ਤਾਂ ਹੀ ਤੁਸੀਂ ਸਵਰਗਵਾਸੀ ਬਣੋਗੇ। ਤੁਸੀਂ ਬੀ. ਕੇ ਇਹ ਪੁਰਸ਼ਾਰਥ ਕਰ ਰਹੇ ਹੋ। ਪਰ ਮਨੁੱਖਾਂ ਦੀ ਬੁੱਧੀ ਤਮੋਪ੍ਰਧਾਨ ਹੋਣ ਦੇ ਕਾਰਨ ਇਹ ਵੀ ਸਮਝਦੇ ਨਹੀਂ ਕਿ ਇੰਨੇ ਸਭ ਬੀ.ਕੇ. ਹਨ ਤਾਂ ਜਰੂਰ ਪ੍ਰਜਾਪਿਤਾ ਬ੍ਰਹਮਾ ਵੀ ਹੋਵੇਗਾ। ਬ੍ਰਾਹਮਣ ਹਨ ਚੋਟੀ। ਬ੍ਰਾਹਮਣ ਫਿਰ ਦੇਵਤਾ, ਚਿਤਰਾਂ ਵਿੱਚ ਬ੍ਰਾਹਮਣਾਂ ਨੂੰ, ਸ਼ਿਵ ਨੂੰ ਗੁੰਮ ਕਰ ਦਿੱਤਾ ਹੈ। ਬ੍ਰਾਹਮਣ ਹੁਣ ਭਾਰਤ ਨੂੰ ਸਵਰਗ ਬਣਾ ਰਹੇ ਹਨ। ਅੱਛਾ।

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪਦਾਦਾ ਦਾ ਨੰਬਰਵਾਰ ਪੁਰਸ਼ਾਰਥ ਅਨੁਸਾਰ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਗਿਆਨ ਸਾਗਰ ਤੋਂ ਬੱਦਲ ਭਰ ਗਿਆਨ ਵਰਖਾ ਕਰਨੀ ਹੈ। ਜਿੰਨਾ ਹੋ ਸਕੇ ਯਾਦ ਦੀ ਯਾਤਰਾ ਨੂੰ ਵੀ ਵਧਾਉਣਾ ਹੈ। ਯਾਦ ਨਾਲ ਹੀ ਸੱਚਾ ਸੋਨਾ ਬਣਨਾ ਹੈ।

2. ਸ਼੍ਰੀਮਤ ਤੇ ਚਲ ਚੰਗੇ ਮੈਨਰਸ ਅਤੇ ਦੈਵੀਗੁਣ ਧਾਰਨ ਕਰਨੇ ਹਨ। ਸੱਚ ਖੰਡ ਵਿੱਚ ਚੱਲਣ ਦੇ ਲਈ ਬਹੁਤ - ਬਹੁਤ ਸੱਚਾ ਬਣਨਾ ਹੈ।

ਵਰਦਾਨ:-
ਵਿਸ਼ੇਸਤਾ ਦੇਖਣ ਦਾ ਚਸ਼ਮਾ ਪਹਿਣ ਸੰਬਧ - ਸੰਪਰਕ ਵਿੱਚ ਆਉਣ ਵਾਲੇ ਵਿਸ਼ਵ ਪਰਿਵਰਤਕ ਭਵ

ਇੱਕ ਦੋ ਦੇ ਸਾਥ ਸੰਬੰਧ ਅਤੇ ਸੰਪਰਕ ਵਿੱਚ ਆਉਂਦੇ ਹਰ ਇੱਕ ਦੀ ਵਿਸ਼ੇਸਤਾ ਨੂੰ ਦੇਖੋ। ਵਿਸ਼ੇਸ਼ਤਾ ਦੇਖਣ ਦੀ ਹੀ ਦ੍ਰਿਸ਼ਟੀ ਧਾਰਨ ਕਰੋ। ਜਿਵੇਂ ਅੱਜਕਲ ਦਾ ਫੈਸ਼ਨ ਅਤੇ ਮਜ਼ਬੂਰੀ ਚਸ਼ਮੇ ਦੀ ਹੈ। ਤੇ ਵਿਸ਼ੇਸ਼ਤਾ ਦੇਖਣ ਵਾਲਾ ਚਸ਼ਮਾ ਪਹਿਣੋ। ਦੂਸਰਾ ਕੁਝ ਦਿਖਾਈ ਹੀ ਨਾ ਦਵੇ। ਜਿਵੇਂ ਲਾਲ ਚਸ਼ਮਾ ਪਹਿਣ ਲਵੋ ਤਾਂ ਹਰਾ ਵੀ ਲਾਲ ਦਿਖਾਈ ਦਿੰਦਾ ਹੈ। ਤਾਂ ਵਿਸ਼ੇਸਤਾ ਦੇ ਚਸ਼ਮੇ ਦਵਾਰਾ ਚਿੱਕੜ ਨੂੰ ਨਾ ਦੇਖ ਕਮਲ ਨੂੰ ਦੇਖਣ ਵਾਲੇ ਵਿਸ਼ਵ ਪਰਿਵਰਤਨ ਦੇ ਵਿਸ਼ੇਸ਼ ਕੰਮ ਦੇ ਨਿਮਿਤ ਬਣ ਜਾਓਗੇ।

ਸਲੋਗਨ:-
ਪਰਚਿੰਤਨ ਅਤੇ ਪ੍ਰਦਰਸ਼ਨ ਦੀ ਧੂਲ ਤੋਂ ਸਦਾ ਦੂਰ ਰਹੋ ਤਾਂ ਬੇਦਾਗ਼ ਅਮੁਲ ਹੀਰਾ ਬਣ ਜਾਓਗੇ ।