25.07.20        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਦੇਹ ਅਭਿਮਾਨ ਛੱਡ ਦੇਹੀ - ਅਭਿਮਾਨੀ ਬਣੋ , ਦੇਹੀ ਅਭਿਮਾਨੀਆਂ ਨੂੰ ਹੀ ਈਸ਼ਵਰੀਏ ਸੰਪਰਦਾਇ ਕਿਹਾ ਜਾਂਦਾ ਹੈ ।

ਪ੍ਰਸ਼ਨ:-
ਤੁਸੀਂ ਬੱਚੇ ਹੁਣ ਜੋ ਸਤਸੰਗ ਕਰਦੇ ਹੋ ਇਹ ਦੂਸਰੇ ਸਤਸੰਗਾਂ ਤੋਂ ਨਿਰਾਲਾ ਹੈ? ਕਿਵੇਂ?

ਉੱਤਰ:-
ਇਹ ਹੀ ਇੱਕ ਸਤਸੰਗ ਹੈ ਜਿਸ ਵਿੱਚ ਤੁਸੀਂ ਆਤਮਾ ਅਤੇ ਪ੍ਰਮਾਤਮਾ ਦਾ ਗਿਆਨ ਸੁਣਦੇ ਹੋ। ਇੱਥੇ ਪੜ੍ਹਾਈ ਹੁੰਦੀ ਹੈ ਏਮ ਅਬਜੈਕਟ ਵੀ ਸਾਹਮਣੇ ਹੈ। ਦੂਸਰੇ ਸਤਸੰਗਾਂ ਵਿੱਚ ਨਾ ਪੜ੍ਹਾਈ ਹੁੰਦੀ ਹੈ, ਨਾ ਕੋਈ ਏਮ ਅਬਜੈਕਟ ਹੈ।

ਓਮ ਸ਼ਾਂਤੀ
ਰੂਹਾਨੀ ਬੱਚਿਆਂ ਪ੍ਰਤੀ ਰੂਹਾਨੀ ਬਾਪ ਸਮਝਾ ਰਹੇ ਹਨ। ਰੂਹਾਨੀ ਬੱਚੇ ਸੁਣ ਰਹੇ ਹਨ। ਪਹਿਲਾਂ -ਪਹਿਲਾਂ ਬਾਪ ਸਮਝਾਉਂਦੇ ਹਨ ਜਦੋਂ ਵੀ ਬੈਠੋ ਤਾਂ ਆਪਣੇ ਨੂੰ ਆਤਮਾ ਸਮਝ ਕੇ ਬੈਠੋ। ਦੇਹ ਨਾ ਸਮਝੋ। ਦੇਹ - ਅਭਿਮਾਨੀ ਨੂੰ ਆਸੁਰੀ ਸੰਪਰਦਾਇ ਕਿਹਾ ਜਾਂਦਾ ਹੈ। ਦੇਹੀ -ਅਭਿਮਾਨੀਆਂ ਨੂੰ ਇਸ਼ਵਰੀਏ ਸੰਪਰਦਾਇ ਕਿਹਾ ਜਾਂਦਾ ਹੈ। ਈਸ਼ਵਰ ਨੂੰ ਦੇਹ ਹੈ ਨਹੀਂ। ਉਹ ਸਦਾ ਆਤਮ ਅਭਿਮਾਨੀ ਹਨ। ਉਹ ਹੈ ਸੁਪ੍ਰੀਮ ਆਤਮਾ, ਸਾਰੀਆਂ ਆਤਮਾਵਾਂ ਦਾ ਬਾਪ। ਪਰਮ ਆਤਮਾ ਮਤਲਬ ਉੱਚੇ ਤੋਂ ਉੱਚਾ। ਮਨੁੱਖ ਜਦੋਂ ਉੱਚੇ ਤੋਂ ਉੱਚਾ ਭਗਵਾਨ ਕਹਿੰਦੇ ਹਨ ਤਾਂ ਬੁੱਧੀ ਵਿੱਚ ਆਉਂਦਾ ਹੈ ਕਿ ਉਹ ਨਿਰਾਕਾਰ ਲਿੰਗ ਰੂਪ ਹੈ। ਨਿਰਾਕਾਰ ਲਿੰਗ ਦੀ ਪੂਜਾ ਵੀ ਹੁੰਦੀ ਹੈ। ਉਹ ਹੈ ਪਰਮਾਤਮਾ ਮਤਲਬ ਸਾਰੀਆਂ ਆਤਮਾਵਾਂ ਤੋਂ ਉੱਚ। ਹੈ ਉਹ ਵੀ ਆਤਮਾ ਪਰ ਉੱਚ ਆਤਮਾ। ਉਹ ਜਨਮ- ਮਰਨ ਵਿੱਚ ਨਹੀਂ ਆਉਂਦੇ ਹਨ। ਬਾਕੀ ਸਭ ਪੁਨਰਜਨਮ ਲੈਂਦੇ ਹਨ ਹੋਰ ਸਭ ਹਨ ਰਚਨਾ। ਰਚਤਾ ਤੇ ਇੱਕ ਬਾਪ ਹੀ ਹੈ। ਬ੍ਰਹਮਾ -ਵਿਸ਼ਨੂੰ - ਸ਼ੰਕਰ ਵੀ ਰਚਨਾ ਹੈ। ਮਨੁੱਖ ਸ੍ਰਿਸ਼ਟੀ ਵੀ ਸਾਰੀ ਹੈ ਰਚਨਾ। ਰਚਤਾ ਨੂੰ ਬਾਪ ਕਿਹਾ ਜਾਂਦਾ ਹੈ। ਪੁਰਸ਼ ਨੂੰ ਵੀ ਰਚਤਾ ਕਿਹਾ ਜਾਂਦਾ ਹੈ। ਇਸਤ੍ਰੀ ਨੂੰ ਅਡੋਪਟ ਕਰਦੇ ਹਨ ਫਿਰ ਉਸਤੋਂ ਕ੍ਰਿਏਟ ਕਰਦੇ ਹਨ, ਪਾਲਣਾ ਕਰਦੇ ਹੈ। ਬਸ ਵਿਨਾਸ਼ ਨਹੀਂ ਕਰਦੇ ਹਨ ਹੋਰ ਜੋ ਧਰਮ ਸਥਪਕ ਹੁੰਦੇ ਹਨ ਉਹ ਵੀ ਕ੍ਰਿਏਟ ਕਰਦੇ ਹਨ, ਫਿਰ ਉਨ੍ਹਾਂ ਦੀ ਪਾਲਣਾ ਕਰਦੇ ਹਨ। ਬਸ ਵਿਨਾਸ਼ ਨਹੀਂ ਕਰਦੇ ਹਨ। ਬੇਹੱਦ ਦਾ ਬਾਪ ਜਿਸ ਨੂੰ ਪਰਮ ਆਤਮਾ ਕਿਹਾ ਜਾਂਦਾ ਹੈ, ਜਿਵੇਂ ਆਤਮਾ ਦਾ ਰੂਪ ਬਿੰਦੀ ਹੈ ਉਵੇਂ ਹੀ ਪਰਮਪਿਤਾ ਪਰਮਾਤਮਾ ਦਾ ਰੂਪ ਵੀ ਬਿੰਦੀ ਹੈ। ਬਾਕੀ ਇਨਾਂ ਵੱਡਾ ਲਿੰਗ ਜੋ ਬਣਾਉਂਦੇ ਹਨ ਉਹ ਸਭ ਭਗਤੀ ਮਾਰਗ ਵਿੱਚ ਪੂਜਾ ਦੇ ਕਾਰਣ। ਬਿੰਦੀ ਦੀ ਪੂਜਾ ਕਿਵੇਂ ਹੋ ਸਕਦੀ ਹੈ। ਭਾਰਤ ਵਿੱਚ ਰੂਦ੍ਰ ਯੱਗ ਰਚਦੇ ਹਨ ਤਾਂ ਮਿੱਟੀ ਦਾ ਸ਼ਿਵਲਿੰਗ ਅਤੇ ਸਾਲੀਗ੍ਰਾਮ ਬਣਾ ਕੇ ਫਿਰ ਉਨਾਂ ਦੀ ਪੂਜਾ ਕਰਦੇ ਹਨ। ਉਸਨੂੰ ਰੁਦ੍ਰ ਯੱਗ ਕਿਹਾ ਜਾਂਦਾ ਹੈ। ਅਸਲ ਵਿੱਚ ਸਹੀ ਨਾਮ ਹੈ ਰਾਜਸਵ ਅਸ਼ਵਮੇਘ ਅਵਿਨਾਸ਼ੀ ਰੁਦ੍ਰ ਗੀਤਾ ਗਿਆਨ ਯੱਗ। ਜੋ ਸ਼ਾਸਤਰਾਂ ਵਿੱਚ ਵੀ ਲਿਖਿਆ ਹੋਇਆ ਹੈ। ਹੁਣ ਬਾਪ ਬੱਚਿਆਂ ਨੂੰ ਕਹਿੰਦੇ ਹਨ ਆਪਣੇ ਨੂੰ ਆਤਮਾ ਸਮਝੋ। ਹੋਰ ਜੋ ਵੀ ਸਤਸੰਗ ਹੈ ਉਸ ਵਿੱਚ ਆਤਮਾ ਅਤੇ ਪ੍ਰਮਾਤਮਾ ਦਾ ਗਿਆਨ ਨਾ ਕਿਸੇ ਵਿੱਚ ਹੈ, ਨਾ ਦੇ ਸਕਦੇ ਹਨ। ਉੱਥੇ ਤਾਂ ਕੋਈ ਏਮ ਅਬਜੈਕਟ ਹੁੰਦੀ ਨਹੀ। ਤੁਸੀਂ ਬੱਚੇ ਤਾਂ ਹੁਣ ਪੜ੍ਹਾਈ ਪੜ੍ਹ ਰਹੇ ਹੋ। ਤੁਸੀਂ ਜਾਣਦੇ ਹੋ ਆਤਮਾ ਸ਼ਰੀਰ ਵਿੱਚ ਪ੍ਰਵੇਸ਼ ਕਰਦੀ ਹੈ। ਆਤਮਾ ਅਵਿਨਾਸ਼ੀ ਹੈ, ਸ਼ਰੀਰ ਵਿਨਾਸ਼ੀ ਹੈ। ਸ਼ਰੀਰ ਦਵਾਰਾ ਪਾਰ੍ਟ ਵਜਾਉਂਦੀ ਹੈ। ਆਤਮਾ ਤਾਂ ਅਸ਼ਰੀਰੀ ਹੈ ਨਾ ਕਹਿੰਦੇ ਵੀ ਹਨ ਨਾ ਨੰਗੇ ਆਏ ਹਾਂ, ਨੰਗੇ ਜਾਣਾ ਹੈ। ਸ਼ਰੀਰ ਧਾਰਨ ਕੀਤਾ ਫਿਰ ਸ਼ਰੀਰ ਛੱਡ ਕੇ ਨੰਗੇ ਜਾਣਾ ਹੈ। ਇਹ ਬਾਪ ਤੁਹਾਨੂੰ ਬੱਚਿਆਂ ਨੂੰ ਹੀ ਬੈਠ ਸਮਝਾਉਂਦੇ ਹਨ। ਇਹ ਵੀ ਬੱਚੇ ਜਾਣਦੇ ਹਨ ਭਾਰਤ ਵਿੱਚ ਸਤਿਯੁਗ ਸੀ ਦੇਵੀ ਦੇਵਤਿਆਂ ਦਾ ਰਾਜ ਸੀ, ਇੱਕ ਹੀ ਧਰਮ ਸੀ। ਇਹ ਵੀ ਭਾਰਤਵਾਸੀ ਨਹੀਂ ਜਾਣਦੇ ਹਨ। ਬਾਪ ਨੂੰ ਜਿਸਨੇ ਨਹੀਂ ਜਾਣਿਆ ਉਸਨੇ ਕੁਝ ਨਹੀਂ ਜਾਣਿਆ। ਪ੍ਰਾਚੀਨ ਰਿਸ਼ੀ - ਮੁਨੀ ਵੀ ਕਹਿੰਦੇ ਸਨ - ਅਸੀਂ ਰਚਤਾ ਅਤੇ ਰਚਨਾ ਨੂੰ ਨਹੀਂ ਜਾਣਦੇ ਹਾਂ। ਰਚਇਤਾ ਹੈ ਬੇਹੱਦ ਦਾ ਬਾਪ, ਉਹ ਹੀ ਰਚਨਾ ਦੇ ਆਦਿ -ਮੱਧ- ਅੰਤ ਨੂੰ ਜਾਣਦੇ ਹਨ। ਆਦਿ ਕਿਹਾ ਜਾਂਦਾ ਹੈ ਸ਼ੁਰੂ ਨੂੰ, ਮੱਧ ਵਿਚਕਾਰ ਨੂੰ। ਆਦਿ ਹੈ ਸਤਿਯੁਗ, ਜਿਸਨੂੰ ਦਿਨ ਕਿਹਾ ਜਾਂਦਾ ਹੈ, ਫਿਰ ਮੱਧ ਤੋਂ ਐਂਡ ਤੱਕ ਹੈ ਰਾਤ। ਦਿਨ ਹੈ ਸਤਿਯੁਗ - ਤ੍ਰੇਤਾ, ਸਵਰਗ ਹੈ ਵੰਡਰ ਆਫ ਵਰਲਡ। ਭਾਰਤ ਹੀ ਸਵਰਗ ਸੀ, ਜਿਸ ਵਿੱਚ ਲਕਸ਼ਮੀ - ਨਰਾਇਣ ਰਾਜ ਕਰਦੇ ਸਨ, ਇਹ ਭਾਰਤਵਾਸੀ ਨਹੀਂ ਜਾਣਦੇ ਹਨ। ਬਾਪ ਹੁਣ ਸਵਰਗ ਦੀ ਸਥਾਪਨਾ ਕਰ ਰਹੇ ਹਨ।

ਬਾਪ ਕਹਿੰਦੇ ਹਨ ਤੁਸੀਂ ਆਪਣੇ ਨੂੰ ਆਤਮ ਸਮਝੋ। ਅਸੀਂ ਫਸਟਕਲਾਸ ਆਤਮਾ ਹਾਂ। ਇਸ ਸਮੇਂ ਮਨੁੱਖ ਮਾਤਰ ਸਭ ਦੇਹ - ਅਭਿਮਾਨੀ ਹਨ। ਬਾਪ ਆਤਮ - ਅਭਿਮਾਨੀ ਬਣਾਉਂਦੇ ਹਨ। ਆਤਮਾ ਕੀ ਚੀਜ਼ ਹੈ, ਇਹ ਵੀ ਬਾਪ ਦੱਸਦੇ ਹਨ। ਮਨੁੱਖ ਕੁਝ ਵੀ ਨਹੀਂ ਜਾਣਦੇ। ਭਾਵੇਂ ਕਹਿੰਦੇ ਵੀ ਹਨ ਭ੍ਰਕੁਟੀ ਵਿੱਚ ਚਮਕਦਾ ਹੈ ਅਜਬ ਸਿਤਾਰਾ ਪਰੰਤੂ ਉਹ ਕੀ ਹੈ, ਕਿਵੇਂ ਉਸ ਵਿੱਚ ਪਾਰ੍ਟ ਭਰਿਆ ਹੋਇਆ ਹੈ, ਉਹ ਕੁਝ ਵੀ ਨਹੀਂ ਜਾਣਦੇ। ਹੁਣ ਤੁਹਾਨੂੰ ਬਾਪ ਨੇ ਸਮਝਾਇਆ ਹੈ, ਤੁਸੀਂ ਭਾਰਤਵਾਸੀਆਂ ਨੇ 84 ਜਨਮਾਂ ਪਾਰ੍ਟ ਵਜਾਉਣਾ ਹੁੰਦਾ ਹੈ। ਭਾਰਤ ਹੀ ਉੱਚ ਖੰਡ ਹੈ, ਜੋ ਵੀ ਮਨੁੱਖ ਮਾਤਰ ਹਨ, ਉਨ੍ਹਾਂ ਦਾ ਇਹ ਤੀਰਥ ਹੈ, ਸਭ ਦੀ ਸਦਗਤੀ ਕਰਨ ਇੱਥੇ ਬਾਪ ਆਉਂਦੇ ਹਨ। ਰਾਵਣ ਰਾਜ ਤੋਂ ਲਿਬਰੇਟ ਕਰ ਗਾਈਡ ਬਣਾ ਲੈ ਜਾਂਦੇ ਹਨ। ਮਨੁੱਖ ਤਾਂ ਇਵੇਂ ਹੀ ਕਹਿ ਦਿੰਦੇ, ਅਰਥ ਕੁਝ ਵੀ ਨਹੀਂ ਜਾਣਦੇ। ਭਾਰਤ ਵਿੱਚ ਪਹਿਲਾਂ ਦੇਵੀ - ਦੇਵਤਾ ਸਨ। ਉਨ੍ਹਾਂਨੂੰ ਫਿਰ ਪੁਨਰਜਨਮ ਲੈਣਾ ਪੈਂਦਾ ਹੈ। ਭਾਰਤਵਾਸੀ ਹੀ ਸੋ ਦੇਵਤਾ ਫਿਰ ਸ਼ਤਰੀਏ, ਵੈਸ਼, ਸ਼ੂਦ੍ਰ ਬਣਦੇ ਹਨ। ਪੁਨਰਜਨਮ ਲੈਂਦੇ ਹਨ ਨਾ। ਇਸ ਨਾਲੇਜ ਨੂੰ ਪੂਰੀ ਤਰ੍ਹਾਂ ਸਮਝਣ ਵਿੱਚ 7 ਰੋਜ ਲਗਦੇ ਹਨ। ਪਤਿਤ ਬੁੱਧੀ ਨੂੰ ਪਾਵਨ ਬਣਨਾ ਹੈ। ਇਹ ਲਕਸ਼ਮੀ - ਨਾਰਾਇਣ ਪਾਵਨ ਦੁਨੀਆਂ ਵਿੱਚ ਰਾਜ ਕਰਦੇ ਸਨ ਨਾ। ਉਨ੍ਹਾਂ ਦਾ ਹੀ ਰਾਜ ਭਾਰਤ ਵਿੱਚ ਸੀ ਤਾਂ ਹੋਰ ਕੋਈ ਧਰਮ ਨਹੀਂ ਸੀ। ਇੱਕ ਹੀ ਰਾਜ ਸੀ। ਭਾਰਤ ਕਿੰਨਾ ਸਾਮਲਵੈਂਟ ਸੀ। ਹੀਰੇ - ਜਵਾਹਰਾਤ ਦੇ ਮਹਿਲ ਸਨ ਫਿਰ ਰਾਵਣ ਰਾਜ ਵਿੱਚ ਪੁਜਾਰੀ ਬਣੇ ਹਨ। ਫਿਰ ਭਗਤੀ ਮਾਰਗ ਵਿੱਚ ਇਹ ਮੰਦਿਰ ਆਦਿ ਬਣਵਾਏ ਹਨ। ਸੋਮਨਾਥ ਦਾ ਮੰਦਿਰ ਸੀ ਨਾ। ਇੱਕ ਮੰਦਿਰ ਤਾਂ ਨਹੀਂ ਹੋਵੇਗਾ। ਇੱਥੇ ਵੀ ਸ਼ਿਵ ਦੇ ਮੰਦਿਰ ਵਿੱਚ ਇਨ੍ਹੇ ਤਾਂ ਹੀਰੇ ਜਵਾਹਰਾਤ ਸਨ ਜੋ ਮੁਹਮੰਦ ਗਜ਼ਨਵੀ ਊਂਠ ਭਰ ਕੇ ਲੈ ਗਿਆ। ਇਨਾ ਮਾਲ ਸੀ, ਊਂਠ ਤਾਂ ਕੀ ਲੱਖਾਂ ਊਂਠ ਲੈ ਆਵੇ ਤਾਂ ਵੀ ਭਰ ਨਾ ਸਕਣ। ਸਤਿਯੁਗ ਵਿੱਚ ਸੋਨੇ, ਹੀਰੇ - ਜਵਾਹਰਾਤ ਦੇ ਅਨੇਕ ਮਹਿਲ ਸਨ। ਮੁਹੰਮਦ ਗਜ਼ਨਵੀ ਤਾਂ ਹੁਣ ਆਇਆ ਹੈ। ਦਵਾਪਰ ਵਿੱਚ ਵੀ ਕਿੰਨੇ ਮਹਿਲ ਆਦਿ ਹੁੰਦੇ ਹਨ। ਉਹ ਫਿਰ ਅਰਥ ਕੁਵੇਕ ਵਿੱਚ ਅੰਦਰ ਚਲੇ ਜਾਂਦੇ ਹਨ। ਰਾਵਣ ਦੀ ਕੋਈ ਸੋਨੇ ਦੀ ਲੰਕਾ ਹੁੰਦੀ ਨਹੀਂ ਹੈ। ਰਾਵਣ ਰਾਜ ਵਿੱਚ ਤਾਂ ਭਾਰਤ ਦਾ ਇਹ ਹਾਲ ਹੋ ਜਾਂਦਾ ਹੈ। 100 ਪ੍ਰਤੀਸ਼ਤ ਇਰਰਿਲੀਜਸ ਅਣਰਾਈਟਸ, ਇੰਸਾਲਵੈਂਟ, ਪਤਿਤ ਵਿਸ਼ਸ਼ ਨਵੀਂ ਦੁਨੀਆਂ ਨੂੰ ਕਿਹਾ ਜਾਂਦਾ ਹੈ ਵਾਈਸਲੈਸ। ਭਾਰਤ ਸ਼ਿਵਾਲਿਆ ਸੀ, ਜਿਸਨੂੰ ਵੰਡਰ ਆਫ ਵਰਲਡ ਕਿਹਾ ਜਾਂਦਾ ਸੀ। ਬਹੁਤ ਥੋੜ੍ਹੇ ਮਨੁੱਖ ਸਨ। ਹੁਣ ਤਾਂ ਕਰੋੜਾਂ ਮਨੁੱਖ ਹਨ। ਵਿਚਾਰ ਕਰਨਾ ਚਾਹੀਦਾ ਹੈ ਨਾ। ਹੁਣ ਤੁਹਾਨੂੰ ਬੱਚਿਆਂ ਦੇ ਲਈ ਇਹ ਪੁਰਸ਼ੋਤਮ ਸੰਗਮਯੁਗ ਹੈ, ਜਦਕਿ ਬਾਪ ਤੁਹਾਨੂੰ ਪੁਰਸ਼ੋਤਮ, ਪਾਰਸਬੁੱਧੀ ਬਣਾ ਰਹੇ ਹਨ। ਬਾਪ ਮਨੁੱਖ ਤੋਂ ਦੇਵਤਾ ਬਣਨ ਦੀ ਤੁਹਾਨੂੰ ਸੁਮੱਤ ਦਿੰਦੇ ਹਨ। ਬਾਪ ਦੀ ਮਤ ਦੇ ਲਈ ਗਾਇਆ ਜਾਂਦਾ ਹੈ ਤੁਹਾਡੀ ਗਤ - ਮਤ ਨਿਆਰੀ ਇਸ ਦਾ ਵੀ ਅਰਥ ਕੋਈ ਨਹੀਂ ਜਾਣਦੇ ਬਾਪ ਸਮਝਾਉਂਦੇ ਹਨ ਮੈਂ ਅਜਿਹੀ ਸ੍ਰੇਸ਼ਠ ਮਤ ਦਿੰਦਾ ਹਾਂ ਜੋ ਤੁਸੀਂ ਦੇਵਤਾ ਬਣ ਜਾਂਦੇ ਹੋ। ਹੁਣ ਕਲਯੁਗ ਪੂਰਾ ਹੁੰਦਾ ਹੈ, ਪੁਰਾਣੀ ਦੁਨੀਆਂ ਦਾ ਵਿਨਾਸ਼ ਸਾਮ੍ਹਣੇ ਖੜ੍ਹਾ ਹੈ। ਮਨੁੱਖ ਬਿਲਕੁਲ ਹੀ ਘੋਰ ਹਨ੍ਹੇਰੇ ਦੀ ਨੀਂਦ ਵਿੱਚ ਸੋਏ ਪਏ ਹਨ ਕਿਉਂਕਿ ਕਹਿੰਦੇ ਹਨ ਸ਼ਾਸਤਰਾਂ ਵਿੱਚ ਲਿਖਿਆ ਹੈ - ਕਲਯੁਗ ਤਾਂ ਹਾਲੇ ਬੱਚਾ ਹੈ, 40 ਹਜ਼ਾਰ ਵਰ੍ਹੇ ਪਏ ਹਨ। 84 ਲੱਖ ਜੂਨਾਂ ਸਮਝਣ ਦੇ ਕਾਰਣ ਕਲਪ ਦੀ ਉਮਰ ਵੀ ਲੰਬੀ - ਚੌੜੀ ਕਰ ਦਿੱਤੀ ਹੈ। ਅਸਲ ਵਿੱਚ ਹਨ 5 ਹਜ਼ਾਰ ਵਰ੍ਹੇ। ਬਾਪ ਸਮਝਾਉਂਦੇ ਹਨ ਤੁਸੀਂ 84 ਜਨਮ ਲੈਂਦੇ ਹੋ, ਨਾ ਕਿ 84 ਲੱਖ। ਬੇਹੱਦ ਦਾ ਬਾਪ ਤਾਂ ਇਨ੍ਹਾਂ ਸਾਰਿਆਂ ਸ਼ਾਸ਼ਤਰਾਂ ਆਦਿ ਨੂੰ ਜਾਣਦੇ ਹਨ ਤਾਂ ਤੇ ਕਹਿੰਦੇ ਹਨ ਇਹ ਸਭ ਹਨ ਭਗਤੀ ਮਾਰਗ ਦੇ, ਜੋ ਅਧਾਕਲਪ ਚੱਲਦੇ ਹਨ, ਇਸ ਨਾਲ ਕੋਈ ਮੈਨੂੰ ਨਹੀਂ ਮਿਲਦੇ। ਇਹ ਵੀ ਵਿਚਾਰ ਕਰਨ ਦੀ ਗੱਲ ਹੈ ਕਿ ਜੇਕਰ ਕਲਪ ਦੀ ਉੱਮਰ ਲੱਖਾਂ ਸਾਲ ਦਈਏ ਤਾਂ ਤੇ ਗਿਣਤੀ ਬਹੁਤ ਹੋਣੀ ਚਾਹੀਦੀ ਹੈ। ਜਦਕਿ ਕ੍ਰਿਸ਼ਚਨਾਂ ਦੀ ਗਿਣਤੀ 2 ਹਜ਼ਾਰ ਵਰ੍ਹਿਆਂ ਵਿੱਚ ਇੰਨੀ ਹੋਈ ਹੈ। ਭਾਰਤ ਦਾ ਅਸਲ ਧਰਮ ਦੇਵੀ - ਦੇਵਤਾ ਧਰਮ ਸੀ, ਉਹ ਚਲਿਆ ਆਉਣਾ ਚਾਹੀਦਾ ਪ੍ਰੰਤੂ ਆਦਿ ਸਨਾਤਨ ਦੇਵੀ - ਦੇਵਤਾ ਧਰਮ ਨੂੰ ਭੁੱਲ ਜਾਣ ਦੇ ਕਾਰਨ ਕਹਿ ਦਿੰਦੇ ਸਾਡਾ ਹਿੰਦੂ ਧਰਮ ਹੈ। ਹਿੰਦੂ ਧਰਮ ਤਾਂ ਹੁੰਦਾ ਹੀ ਨਹੀਂ। ਭਾਰਤ ਕਿੰਨਾ ਉੱਚ ਸੀ। ਆਦਿ ਸਨਾਤਨ ਦੇਵੀ ਦੇਵਤਾ ਧਰਮ ਸੀ ਤਾਂ ਵਿਸ਼ਨੂਪੁਰੀ ਸੀ। ਹੁਣ ਹੈ ਰਾਵਣਪੁਰੀ। ਉਹ ਹੀ ਦੇਵੀ - ਦੇਵਤੇ 84 ਜਨਮ ਦੇ ਬਾਦ ਕੀ ਬਣ ਗਏ ਹਨ। ਦੇਵਤਿਆਂ ਨੂੰ ਵਾਈਸਲੈਸ ਸਮਝ, ਆਪਣੇ ਨੂੰ ਵਿਸ਼ਸ਼ ਸਮਝ ਉਨ੍ਹਾਂ ਦੀ ਪੂਜਾ ਕਰਦੇ ਸਨ। ਸਤਿਯੁਗ ਵਿੱਚ ਭਾਰਤ ਵਾਇਸਲੈਸ ਸੀ, ਨਵੀਂ ਦੁਨੀਆਂ ਸੀ, ਜਿਸਨੂੰ ਨਵਾਂ ਭਾਰਤ ਕਹਿੰਦੇ ਹਨ। ਇਹ ਹੈ ਪੁਰਾਣਾ ਭਾਰਤ। ਨਵਾਂ ਭਾਰਤ ਕੀ ਸੀ, ਪੁਰਾਣਾ ਭਾਰਤ ਕੀ ਹੈ, ਨਵੀਂ ਦੁਨੀਆਂ ਵਿੱਚ ਭਾਰਤ ਹੀ ਨਵਾਂ ਸੀ, ਹੁਣ ਪੁਰਾਣੀ ਦੁਨੀਆਂ ਵਿੱਚ ਭਾਰਤ ਹੀ ਪੁਰਾਣਾ ਹੈ। ਕੀ ਗਤਿ ਹੋ ਗਈ ਹੈ। ਭਾਰਤ ਹੀ ਸਵਰਗ ਸੀ, ਹੁਣ ਨਰਕ ਹੈ, ਭਾਰਤ ਮੋਸ੍ਟ ਸਾਲਵੈਂਟ ਸੀ, ਭਾਰਤ ਹੀ ਮੋਸ੍ਟ ਇੰਸਾਲਵੈਂਟ ਹੈ, ਸਭ ਤੋਂ ਭੀਖ ਮੰਗ ਰਹੇ ਹਨ। ਪ੍ਰਜਾ ਤੋਂ ਵੀ ਭੀਖ ਮੰਗਦੇ ਹਨ। ਇਹ ਤਾ ਸਮਝ ਦੀ ਗੱਲ ਹੈ ਨਾ। ਅੱਜ ਦੇ ਦੇਹ - ਅਭਿਮਾਨੀ ਮਨੁੱਖ ਨੂੰ ਥੋੜ੍ਹਾ ਪੈਸਾ ਮਿਲੇ ਤਾਂ ਸਮਝਦੇ ਹਨ ਅਸੀਂ ਤਾਂ ਸਵਰਗ ਵਿੱਚ ਬੈਠੇ ਹਾਂ। ਸੁਖਧਾਮ ( ਸਵਰਗ ) ਨੂੰ ਬਿਲਕੁਲ ਜਾਣਦੇ ਨਹੀਂ ਕਿਉਂਕਿ ਪੱਥਰਬੁਧੀ ਹਨ। ਹੁਣ ਉਨ੍ਹਾਂ ਨੂੰ ਪਾਰਸਬੁੱਧੀ ਬਣਾਉਣ ਦੇ ਲਈ 7 ਰੋਜ ਦੀ ਭੱਠੀ ਵਿੱਚ ਬਿਠਾਓ ਕਿਉਂਕਿ ਪਤਿਤ ਹਨ ਨਾ। ਪਤਿਤ ਨੂੰ ਇਥੇ ਤਾਂ ਬਿਠਾ ਨਹੀਂ ਸਕਦੇ। ਪਤਿਤ ਨੂੰ ਅਲਾਓ ਨਹੀਂ ਕਰ ਸਕਦੇ।

ਤੁਸੀਂ ਹੁਣ ਪੁਰਸ਼ੋਤਮ ਸੰਗਮਯੁਗ ਤੇ ਬੈਠੇ ਹੋ। ਜਾਣਦੇ ਹੋ ਬਾਬਾ ਸਾਨੂੰ ਅਜਿਹਾ ਪੁਰਸ਼ੋਤਮ ਬਣਾਉਂਦੇ ਹਨ। ਇਹ ਸੱਚੀ ਸਤ ਨਾਰਾਇਣ ਦੀ ਕਥਾ ਹੈ । ਸਤ ਬਾਪ ਤੁਹਾਨੂੰ ਨਰ ਤੋਂ ਨਰਾਇਣ ਬਣਨ ਦਾ ਰਾਜਯੋਗ ਸਿਖ਼ਾ ਰਹੇ ਹਨ। ਗਿਆਨ ਸਿਰਫ ਇੱਕ ਬਾਪ ਦੇ ਕੋਲ ਹੈ, ਜਿਸਨੂੰ ਗਿਆਨ ਦਾ ਸਾਗਰ ਕਿਹਾ ਜਾਂਦਾ ਹੈ। ਸ਼ਾਂਤੀ ਦਾ ਸਾਗਰ, ਪਵਿੱਤਰਤਾ ਦਾ ਸਾਗਰ, ਇਹ ਉਸ ਇੱਕ ਦੀ ਹੀ ਮਹਿਮਾ ਹੈ। ਦੂਸਰੇ ਕਿਸੇ ਦੀ ਮਹਿਮਾ ਹੋ ਨਹੀਂ ਸਕਦੀ। ਦੇਵਤਿਆਂ ਦੀ ਮਹਿਮਾ ਵੱਖ ਹੈ, ਪਰਮਪਿਤਾ ਪਰਮਾਤਮਾ ਦੀ ਮਹਿਮਾ ਵੱਖ ਹੈ। ਉਹ ਹੈ ਬਾਪ, ਕ੍ਰਿਸ਼ਨ ਨੂੰ ਬਾਪ ਨਹੀਂ ਕਹਾਂਗੇ। ਹੁਣ ਭਗਵਾਨ ਕੌਣ ਠਹਿਰਿਆ? ਹੁਣ ਵੀ ਭਾਰਤਵਾਸੀ ਮਨੁੱਖਾਂ ਨੂੰ ਪਤਾ ਨਹੀਂ ਹੈ। ਕ੍ਰਿਸ਼ਨ ਭਗਵਾਨੁਵਾਚ ਕਹਿ ਦਿੰਦੇ ਹਨ। ਉਹ ਤਾਂ ਪੂਰੇ 84 ਜਨਮ ਲੈਂਦੇ ਹੋ। ਸੂਰਜਵੰਸ਼ੀ ਸੋ ਚੰਦ੍ਰਵੰਸ਼ੀ ਸੋ ਵੈਸ਼ ਵੰਸ਼ੀ, ਮਨੁੱਖ ਹਮ ਸੋ ਦਾ ਅਰਥ ਵੀ ਨਹੀਂ ਸਮਝਦੇ। ਹਮ ਆਤਮਾ ਸੋ ਪਰਮਾਤਮਾ ਕਹਿ ਦਿੰਦੇ ਹਨ, ਕਿੰਨਾ ਰਾਂਗ ਹੈ। ਹੁਣ ਤੁਸੀਂ ਸਮਝਦੇ ਹੋ ਕਿ ਭਾਰਤ ਦੀ ਚੜ੍ਹਦੀ ਕਲਾ ਅਤੇ ਉਤਰਦੀ ਕਲਾ ਕਿਵੇਂ ਹੁੰਦੀ ਹੈ। ਇਹ ਹੈ ਗਿਆਨ, ਉਹ ਸਭ ਹੈ ਭਗਤੀ। ਸਤਿਯੁਗ ਵਿੱਚ ਸਭ ਪਾਵਨ ਹਨ, ਰਾਜਾ - ਰਾਣੀ ਦਾ ਰਾਜ ਚਲਦਾ ਸੀ। ਉਥੇ ਵਜ਼ੀਰ ਵੀ ਨਹੀ ਹੁੰਦਾ ਹੈ। ਕਿਉਂਕਿ ਰਾਜਾ - ਰਾਣੀ ਹੀ ਮਾਲਿਕ ਹਨ। ਬਾਪ ਤੋਂ ਵਰਸਾ ਲਿਆ ਹੋਇਆ ਹੈ। ਉਨ੍ਹਾਂ ਵਿੱਚ ਅਕਲ ਹੈ, ਲਕਸ਼ਮੀ - ਨਾਰਾਇਣ ਨੂੰ ਕੋਈ ਦੀ ਰਾਏ ਲੈਣ ਦੀ ਲੋੜ ਨਹੀਂ ਹੈ। ਉਥੇ ਵਜ਼ੀਰ ਹੁੰਦੇ ਨਹੀਂ। ਭਾਰਤ ਵਰਗਾ ਪਵਿੱਤਰ ਦੇਸ਼ ਕੋਈ ਸੀ ਨਹੀਂ। ਮਹਾਨ ਪਵਿੱਤਰ ਦੇਸ਼ ਸੀ। ਨਾਮ ਹੀ ਸਵਰਗ ਸੀ, ਹੁਣ ਹੈ ਨਰਕ। ਨਰਕ ਤੋਂ ਫਿਰ ਸਵਰਗ ਬਾਪ ਹੀ ਬਣਾਏਗਾ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਇੱਕ ਬਾਪ ਦੀ ਸੁਮੱਤ ਤੇ ਚੱਲਕੇ ਮਨੁੱਖ ਤੋਂ ਦੇਵਤਾ ਬਣਨਾ ਹੈ। ਇਸ ਸੁਹਾਵਣੇ ਸੰਗਮਯੁਗ ਤੇ ਆਪਣੇ ਨੂੰ ਪੁਰਸ਼ੋਤਮ ਪਾਰਸਬੁੱਧੀ ਬਣਾਉਣ ਹੈ।

2. 7 ਰੋਜ਼ ਦੀ ਭੱਠੀ ਵਿੱਚ ਬੈਠ ਪਤਿਤ ਬੁੱਧੀ ਨੂੰ ਪਾਵਨ ਬੁੱਧੀ ਬਣਾਉਣਾ ਹੈ। ਸਤ ਬਾਪ ਤੋਂ ਸਤ ਨਰਾਇਣ ਦੀ ਸੱਚੀ ਕਥਾ ਸੁਣ ਨਰ ਤੋਂ ਨਰਾਇਣ ਬਣਨਾ ਹੈ।
 

ਵਰਦਾਨ:-
ਫਰਿਸ਼ਤੇਪਨ ਦੀ ਸਥਿਤੀ ਦਵਾਰਾ ਬਾਪ ਦੇ ਸਨੇਹ ਦਾ ਰਿਟਰਨ ਦੇਣ ਵਾਲੇ ਸਮਾਧਾਨ ਸਵਰੂਪ ਭਵ :

ਫਰਿਸ਼ਤੇਪਨ ਦੀ ਸਥਿਤੀ ਵਿੱਚ ਸਥਿਤ ਹੋਣਾ - ਇਹ ਹੀ ਬਾਪ ਦੇ ਸਨੇਹ ਦਾ ਰਿਟਰਨ ਹੈ, ਅਜਿਹਾ ਰਿਟਰਨ ਦੇਣ ਵਾਲੇ ਸਮਾਧਾਨ ਸਵਰੂਪ ਬਣ ਜਾਂਦੇ ਹਨ। ਸਮਾਧਾਨ ਸਵਰੂਪ ਬਣਨ ਨਾਲ ਆਪਣੀ ਅਤੇ ਦੂਸਰੀਆਂ ਆਤਮਾਵਾਂ ਦੀਆਂ ਸਮੱਸਿਆਵਾਂ ਆਪੇ ਹੀ ਖ਼ਤਮ ਹੋ ਜਾਂਦੀਆਂ ਹਨ। ਤਾਂ ਹੁਣ ਅਜਿਹੀ ਸੇਵਾ ਕਰਨ ਦਾ ਸਮਾਂ ਹੈ, ਲੈਣ ਦੇ ਨਾਲ ਦੇਣ ਦਾ ਸਮਾਂ ਹੈ। ਇਸਲਈ ਹੁਣ ਬਾਪ ਸਮਾਨ ਉਪਕਾਰੀ ਬਣ, ਪੁਕਾਰ ਸੁਣ ਕੇ ਆਪਣੇ ਫਰਿਸ਼ਤੇ ਰੂਪ ਦਵਾਰਾ ਉਨ੍ਹਾਂ ਆਤਮਾਵਾਂ ਦੇ ਕੋਲ ਪਹੁੰਚ ਜਾਵੋ ਅਤੇ ਸਮੱਸਿਆਵਾਂ ਨਾਲ ਥੱਕੀਆਂ ਹੋਈਆਂ ਆਤਮਾਵਾਂ ਦੀ ਥਕਾਵਟ ਉਤਾਰੋ।

ਸਲੋਗਨ:-
ਵਿਅਰਥ ਤੋਂ ਬੇਪਰਵਾਹ ਬਣੋ, ਮਰਿਆਦਾਵਾਂ ਵਿੱਚ ਨਹੀਂ ।