26.01.23        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਅੰਮ੍ਰਿਤਵੇਲੇ ਦੇ ਸ਼ਾਂਤ, ਸ਼ੁੱਧ ਵਾਯੂਮੰਡਲ ਵਿੱਚ ਤੁਸੀਂ ਦੇਹ ਸਮੇਤ ਸਭ ਕੁਝ ਭੁੱਲ ਮੈਨੂੰ ਯਾਦ ਕਰੋ, ਉਸ ਵੇਲੇ ਯਾਦ ਬਹੁਤ ਚੰਗੀ ਰਹੇਗੀ"

ਪ੍ਰਸ਼ਨ:-
ਬਾਪ ਦੀ ਤਾਕਤ ਪ੍ਰਾਪਤ ਕਰਨ ਦੇ ਲਈ ਤੁਸੀਂ ਬੱਚੇ ਸਭ ਤੋਂ ਚੰਗਾ ਕਰਮ ਕਿਹੜਾ ਕਰਦੇ ਹੋ?

ਉੱਤਰ:-
ਸਭ ਤੋਂ ਚੰਗਾ ਕਰਮ ਹੈ ਬਾਪ ਤੇ ਆਪਣਾ ਸਭ ਕੁਝ ( ਤਨ - ਮਨ - ਤਨ ਸਹਿਤ) ਅਰਪਨ ਕਰਨਾ, ਜਦ ਤੁਸੀਂ ਸਭ ਕੁਝ ਅਰਪਨ ਕਰਦੇ ਹੋ ਤਾਂ ਬਾਪ ਤੁਹਾਨੂੰ ਰਿਟਰਨ ਵਿੱਚ ਇੰਨੀ ਤਾਕਤ ਦਿੰਦਾ ਹੈ, ਜਿਸ ਨਾਲ ਤੁਸੀਂ ਸਾਰੇ ਵਿਸ਼ਵ ਤੇ ਸੁਖ ਸ਼ਾਂਤੀ ਦਾ ਅਟੱਲ ਅਖੰਡ ਰਾਜ ਕਰ ਸਕੋ।

ਪ੍ਰਸ਼ਨ :-
ਬਾਪ ਨੇ ਕਿਹੜੀ ਸੇਵਾ ਬੱਚਿਆਂ ਨੂੰ ਸਿਖਾਈ ਹੈ ਜੋ ਕੋਈ ਮਨੁੱਖ ਨਹੀਂ ਸਿਖਲਾ ਸਕਦੇ?

ਉੱਤਰ:-
ਰੂਹਾਨੀ ਸੇਵਾ। ਤੁਸੀਂ ਆਤਮਾਵਾਂ ਨੂੰ ਵਿਕਾਰਾਂ ਦੀ ਬਿਮਾਰੀ ਤੋਂ ਛੁਡਾਉਣ ਦੇ ਲਈ ਗਿਆਨ ਦਾ ਇੰਜੈਕਸ਼ਨ ਲਗਾਉਂਦੇ ਹੋ। ਤੁਸੀਂ ਹੋ ਰੂਹਾਨੀ ਸ਼ੋਸ਼ਲ ਵਰਕਰ। ਮਨੁੱਖ ਜਿਸਮਾਨੀ ਸੇਵਾ ਕਰਦੇ ਪਰ ਗਿਆਨ ਇੰਜੈਕਸ਼ਨ ਦੇਕੇ ਆਤਮਾ ਨੂੰ ਜਗਦੀ - ਜੋਤ ਨਹੀਂ ਬਣਾ ਸਕਦੇ। ਇਹ ਸੇਵਾ ਬਾਪ ਹੀ ਬੱਚਿਆਂ ਨੂੰ ਸਿਖਾਉਂਦੇ ਹਨ।

ਓਮ ਸ਼ਾਂਤੀ
ਭਗਵਾਨੁਵਾਚ ਇਹ ਤਾਂ ਸਮਝਾਇਆ ਗਿਆ ਹੈ ਕਿ ਮਨੁੱਖਾਂ ਨੂੰ ਭਗਵਾਨ ਕਦੇ ਵੀ ਨਹੀਂ ਕਿਹਾ ਜਾ ਸਕਦਾ। ਇਹ ਹੈ ਮਨੁੱਖ ਸ੍ਰਿਸ਼ਟੀ ਅਤੇ ਬ੍ਰਹਮਾ ਵਿਸ਼ਨੂੰ ਸ਼ੰਕਰ ਹਨ ਸੂਖਸ਼ਮ ਵਤਨ ਵਿਚ। ਸ਼ਿਵਬਾਬਾ ਹੈ ਆਤਮਾਵਾਂ ਦਾ ਅਵਿਨਾਸ਼ੀ ਬਾਪ। ਵਿਨਾਸ਼ੀ ਸ਼ਰੀਰ ਦਾ ਬਾਪ ਤੇ ਵਿਨਾਸ਼ੀ ਹੈ। ਇਹ ਤਾਂ ਸਭ ਜਾਣਦੇ ਹਨ। ਪੁੱਛਿਆ ਜਾਂਦਾ ਹੈ ਕਿ ਤੁਹਾਡੇ ਇਸ ਵਿਨਾਸ਼ੀ ਸ਼ਰੀਰ ਦਾ ਬਾਪ ਕੌਣ ਹੈ? ਆਤਮਾ ਦਾ ਬਾਪ ਕੌਣ ਹੈ? ਆਤਮਾ ਜਾਣਦੀ ਹੈ - ਇਹ ਪਰਮਧਾਮ ਵਿੱਚ ਰਹਿੰਦੇ ਹਨ। ਹੁਣ ਤੁਸੀਂ ਬੱਚਿਆਂ ਨੂੰ ਦੇਹ - ਅਭਿਮਾਨੀ ਕਿਸ ਨੇ ਬਣਾਇਆ? ਦੇਹ ਨੂੰ ਰਚਣ ਵਾਲੇ ਨੇ। ਹੁਣ ਦੇਹੀ ਅਭਿਮਾਨੀ ਕੌਣ ਬਣਾਉਂਦਾ ਹੈ? ਜੋ ਆਤਮਾਵਾਂ ਦਾ ਅਵਿਨਾਸ਼ੀ ਬਾਪ ਹੈ। ਅਵਿਨਾਸ਼ੀ ਮਾਨਾ ਜਿਸ ਦਾ ਆਦਿ - ਮਧ - ਅੰਤ ਨਹੀਂ ਹੈ। ਜੇਕਰ ਆਤਮਾ ਦਾ ਅਤੇ ਪਰਮ ਆਤਮਾ ਦਾ ਆਦਿ - ਮਧ - ਅੰਤ ਕਹੀਏ ਤਾਂ ਫਿਰ ਰਚਨਾ ਦਾ ਵੀ ਸਵਾਲ ਉੱਠ ਜਾਵੇ। ਉਨ੍ਹਾਂ ਨੂੰ ਕਿਹਾ ਜਾਂਦਾ ਹੈ ਅਵਿਨਾਸ਼ੀ ਆਤਮਾ, ਅਵਿਨਾਸ਼ੀ ਪਰਮਾਤਮਾ। ਆਤਮਾ ਦਾ ਨਾਮ ਆਤਮਾ ਹੈ। ਬਰੋਬਰ ਆਤਮਾ ਆਪਣੇ ਨੂੰ ਜਾਣਦੀ ਹੈ ਕਿ ਮੈਂ ਆਤਮਾ ਹਾਂ। ਮੇਰੀ ਆਤਮਾ ਨੂੰ ਦੁਖੀ ਨਾ ਕਰੋ। ਮੈਂ ਪਾਪਾਤਮਾ ਹਾਂ - ਇਹ ਆਤਮਾ ਕਹਿੰਦੀ ਹੈ। ਸਵਰਗ ਵਿਚ ਕਦੇ ਵੀ ਇਹ ਅੱਖਰ ਆਤਮਾਵਾਂ ਨਹੀਂ ਕਹਿਣਗੀਆਂ। ਇਸ ਵੇਲੇ ਹੀ ਆਤਮਾ ਪਤਿਤ ਹੈ, ਜੋ ਫਿਰ ਪਾਵਨ ਬਣਦੀ ਹੈ। ਪਤਿਤ ਆਤਮਾ ਹੀ ਪਾਵਨ ਆਤਮਾ ਦੀ ਮਹਿਮਾ ਕਰਦੀ ਹੈ। ਜੋ ਵੀ ਮਨੁੱਖ ਆਤਮਾਵਾਂ ਹਨ ਉਨ੍ਹਾਂ ਨੂੰ ਪੁਨਰਜਨਮ ਤਾਂ ਜਰੂਰ ਲੈਣਾ ਹੀ ਹੈ। ਇਹ ਸਭ ਗੱਲਾਂ ਹਨ ਨਵੀਆਂ। ਬਾਪ ਫ਼ਰਮਾਨ ਕਰਦੇ ਹਨ - ਉੱਠਦੇ - ਬੈਠਦੇ ਮੈਨੂੰ ਯਾਦ ਕਰੋ। ਪਹਿਲੇ ਤੁਸੀਂ ਪੁਜਾਰੀ ਸੀ। ਸ਼ਿਵਾਏ ਨਮਾ ਕਹਿੰਦੇ ਸੀ। ਹੁਣ ਬਾਪ ਕਹਿੰਦੇ ਹਨ ਤੁਸੀਂ ਪੁਜਾਰੀਆਂ ਨੇ ਨਮਾ ਤੇ ਬਹੁਤ ਵਾਰੀ ਕੀਤਾ। ਹੁਣ ਤੁਹਾਨੂੰ ਮਾਲਿਕ ਪੂਜੀਏ ਬਣਾਉਂਦਾ ਹਾਂ। ਪੁੱਜੀਏ ਨੂੰ ਕਦੇ ਨਮਾ ਨਹੀਂ ਕਰਨਾ ਪੈਂਦਾ। ਪੁਜਾਰੀ ਨਮਾ ਅਤੇ ਨਮਸਤੇ ਕਹਿੰਦੇ ਹਨ। ਨਮਸਤੇ ਦਾ ਅਰਥ ਹੀ ਹੈ ਨਮਾ ਕਰਨਾ। ਕੰਧੇ ਥੋੜੇ ਹੇਠਾਂ ਜਰੂਰ ਕਰਨਗੇ। ਹੁਣ ਤੁਸੀਂ ਬੱਚਿਆਂ ਨੂੰ ਨਮਾ ਕਹਿਣ ਦੀ ਲੋੜ ਨਹੀਂ। ਨਾ ਲਕਸ਼ਮੀ - ਨਰਾਇਣ ਨਮਾ, ਨਾ ਵਿਸ਼ਨੂੰ ਦੇਵਤਾਏ ਨਮਾ, ਨਾ ਸ਼ੰਕਰ ਦੇਵਤਾਏ ਨਮਾ। ਇਹ ਅੱਖਰ ਹੀ ਪੁਜਾਰੀਪਣ ਦਾ ਹੈ। ਹੁਣ ਤਾਂ ਤੁਹਾਨੂੰ ਸਾਰੀ ਸ੍ਰਿਸ਼ਟੀ ਦਾ ਮਾਲਿਕ ਬਣਨਾ ਹੈ। ਬਾਪ ਨੂੰ ਹੀ ਯਾਦ ਕਰਨਾ ਹੈ। ਕਹਿੰਦੇ ਵੀ ਹਨ ਉਹ ਸਰਵ ਸਮਰਥ ਹੈ। ਕਾਲਾਂ ਦਾ ਕਾਲ ਅਕਾਲ ਮੂਰਤ ਹੈ, ਸ੍ਰਿਸ਼ਟੀ ਦਾ ਰਚਿਯਤਾ ਹੈ। ਜੋਤੀ ਬਿੰਦੂ ਸਵਰੂਪ ਹੈ। ਪਹਿਲਾਂ ਉਨ੍ਹਾਂ ਦੀ ਬਹੁਤ ਮਹਿਮਾ ਕਰਦੇ ਸਨ, ਫਿਰ ਕਹਿ ਦਿੰਦੇ ਸਨ ਸਰਵਵਿਆਪੀ, ਕੁੱਤੇ ਬਿੱਲੀ ਵਿੱਚ ਵੀ ਹੈ ਤਾਂ ਸਭ ਮਹਿਮਾ ਖਤਮ ਹੋ ਜਾਂਦੀ ਹੈ। ਇਸ ਵੇਲੇ ਦੇ ਸਾਰੇ ਮਨੁੱਖ ਪਾਪ ਆਤਮਾਵਾਂ ਹਨ ਤਾਂ ਫਿਰ ਜਾਨਵਰਾਂ ਦੀ ਮਹਿਮਾ ਕੀ ਹੋਵੇਗੀ। ਮਨੁੱਖਾਂ ਦੀ ਹੀ ਸਾਰੀ ਗੱਲ ਹੈ। ਆਤਮਾ ਕਹਿੰਦੀ ਹੈ ਮੈਂ ਆਤਮਾ ਹਾਂ, ਇਹ ਮੇਰਾ ਸ਼ਰੀਰ ਹੈ। ਜਿਵੇਂ ਆਤਮਾ ਬਿੰਦੂ ਉਵੇਂ ਪਰਮਪਿਤਾ ਪਰਮਾਤਮਾ ਵੀ ਬਿੰਦੂ ਹੈ। ਉਹ ਵੀ ਕਹਿੰਦੇ ਮੈਂ ਪਤਿਤਾਂ ਨੂੰ ਪਾਵਨ ਬਨਾਉਣ ਸਧਾਰਨ ਤਨ ਵਿੱਚ ਆਉਂਦਾ ਹਾਂ। ਆਕੇ ਬੱਚਿਆਂ ਦਾ ਆਬਡੀਏਂਟ ਸਰਵੇਂਟ ਬਣ ਸਰਵਿਸ ਕਰਦਾ ਹਾਂ। ਮੈਂ ਰੂਹਾਨੀ ਸ਼ੋਸ਼ਲ ਵਰਕਰ ਹਾਂ। ਤੁਸੀਂ ਬੱਚਿਆਂ ਨੂੰ ਵੀ ਰੂਹਾਨੀ ਸੇਵਾ ਕਰਨਾ ਸਿਖਾਉਂਦਾ ਹਾਂ। ਹੋਰ ਸਭ ਜਿਸਮਾਨੀ ਹੱਦ ਦੀ ਸੇਵਾ ਕਰਨਾ ਸਿਖਾਉਂਦੇ ਹਨ। ਤੁਹਾਡੀ ਹੈ ਰੂਹਾਨੀ ਸੇਵਾ, ਤਾਂ ਕਿਹਾ ਜਾਂਦਾ ਹੈ ਗਿਆਨ ਅੰਜਨ ਸਤਿਗੁਰੂ ਦਿੱਤਾ ਸੱਚਾ ਸਤਿਗੁਰੂ ਉਹ ਇੱਕ ਹੀ ਹੈ। ਉਹ ਹੀ ਅਥਾਰਟੀ ਹੈ। ਸਭ ਆਤਮਾਵਾਂ ਨੂੰ ਆਕੇ ਇੰਜੈਕਸ਼ਨ ਲਗਾਉਂਦੇ ਹਨ। ਆਤਮਾਵਾਂ ਵਿੱਚ ਹੀ ਵਿਕਾਰਾਂ ਦੀ ਬਿਮਾਰੀ ਹੈ। ਇਹ ਗਿਆਨ ਦਾ ਇੰਜੈਕਸ਼ਨ ਹੋਰ ਕਿਸੇ ਦੇ ਕੋਲ ਹੁੰਦਾ ਨਹੀਂ। ਪਤਿਤ ਆਤਮਾ ਬਣੀ ਹੈ ਨਾ ਕਿ ਸ਼ਰੀਰ, ਜਿਸਨੂੰ ਇੰਜੈਕਸ਼ਨ ਲਗਾਉਣ। ਪੰਜਾਂ ਵਿਕਾਰਾਂ ਦੀ ਕੜੀ ਬਿਮਾਰੀ ਹੈ। ਇਸ ਦੇ ਲਈ ਇੰਜੈਕਸ਼ਨ ਗਿਆਨ ਸਾਗਰ ਬਾਪ ਦੇ ਸਿਵਾਏ ਕਿਸੇ ਦੇ ਕੋਲ ਵੀ ਹੈ ਨਹੀਂ। ਬਾਪ ਆਕੇ ਆਤਮਾਵਾਂ ਦੇ ਨਾਲ ਗੱਲ ਕਰਦੇ ਹਨ ਕਿ ਹੇ ਆਤਮਾਓ ਤੁਸੀਂ ਜਗਦੀ ਜੋਤੀ ਸੀ, ਫਿਰ ਮਾਇਆ ਨੇ ਪ੍ਰਛਾਵਾਂ ਪਾਇਆ। ਪਾਉਂਦੇ - ਪਾਉਂਦੇ ਤੁਹਾਨੂੰ ਧੁੰਧਕਾਰੀ ਬੁੱਧੀ ਬਣਾ ਦਿੱਤਾ ਹੈ। ਬਾਕੀ ਕੋਈ ਯੁਧਿਸ਼ਟਰ ਜਾਂ ਧ੍ਰਿਤਰਾਸ਼ਟਰ ਦੀ ਗੱਲ ਨਹੀਂ ਹੈ। ਇਹ ਰਾਵਣ ਦੀ ਗੱਲ ਹੈ।

ਬਾਪ ਕਹਿੰਦੇ ਹਨ ਮੈਂ ਆਉਂਦਾ ਹੀ ਹਾਂ ਸਾਧਾਰਨ ਤਰੀਕੇ ਨਾਲ। ਮੇਰੇ ਨੂੰ ਵਿਰਲਾ ਹੀ ਕੋਈ ਜਾਣ ਸਕਦਾ ਹੈ। ਸ਼ਿਵ ਜਯੰਤੀ ਵੱਖ ਹੈ, ਕ੍ਰਿਸ਼ਨ ਜਯੰਤੀ ਵੱਖ ਹੈ। ਪਰਮਪਿਤਾ ਪ੍ਰਮਾਤਮ ਸ਼ਿਵ ਨੂੰ ਸ਼੍ਰੀਕ੍ਰਿਸ਼ਨ ਨਾਲ ਮਿਲਾ ਨਹੀਂ ਸਕਦੇ। ਉਹ ਨਿਰਾਕਾਰ, ਉਹ ਸਾਕਾਰ। ਬਾਪ ਕਹਿੰਦੇ ਹਨ ਮੈਂ ਹਾਂ ਨਿਰਾਕਾਰ, ਮੇਰੀ ਮਹਿਮਾ ਵੀ ਗਾਉਂਦੇ ਹਨ - ਹੇ ਪਰਮਪਿਤਾ ਪਰਮਾਤਮਾ ਆਕੇ ਇਸ ਭਾਰਤ ਨੂੰ ਫਿਰ ਤੋਂ ਸਤਿਯੁਗੀ ਦੈਵੀ ਰਾਜਸਥਾਨ ਬਣਾਓ। ਕਿਸੇ ਵੇਲੇ ਦੈਵੀ ਰਾਜਸਥਾਨ ਸੀ। ਹੁਣ ਨਹੀਂ ਹੈ। ਹੁਣ ਕੌਣ ਸਥਾਪਨ ਕਰੇਗਾ? ਪਰਮਪਿਤਾ ਪਰਮਾਤਮਾ ਹੀ ਬ੍ਰਹਮਾ ਦਵਾਰਾ ਨਵੀਂ ਦੁਨੀਆ ਸਥਾਪਨ ਕਰਦੇ ਹਨ। ਹੁਣ ਹੈ ਪਤਿਤ ਪ੍ਰਜਾ ਦਾ ਪ੍ਰਜਾ ਤੇ ਰਾਜ। ਇਸ ਦਾ ਨਾਮ ਹੀ ਹੈ ਕਬ੍ਰੀਸਥਾਨ। ਮਾਇਆ ਨੇ ਖਤਮ ਕਰ ਦਿੱਤਾ ਹੈ। ਹੁਣ ਤੁਹਾਨੂੰ ਦੇਹ ਸਹਿਤ ਦੇਹ ਦੇ ਸਭ ਸੰਬੰਧੀਆਂ ਨੂੰ ਭੁੱਲ ਮੈਨੂੰ ਬਾਪ ਨੂੰ ਯਾਦ ਕਰਨਾ ਹੈ। ਸ਼ਰੀਰ ਨਿਰਵਾਹ ਲਈ ਕਰਮ ਵੀ ਭਾਵੇਂ ਕਰੋ। ਜੋ ਕੁਝ ਸਮੇਂ ਮਿਲੇ ਤਾਂ ਮੈਨੂੰ ਯਾਦ ਕਰਨ ਦਾ ਪੁਰਸ਼ਾਰਥ ਕਰੋ। ਇਹ ਇੱਕ ਹੀ ਤੁਹਾਨੂੰ ਯੁਕਤੀ ਦੱਸਦੇ ਹਾਂ। ਸਭ ਤੋਂ ਜਿਆਦਾ ਮੇਰੀ ਯਾਦ ਤੁਹਾਨੂੰ ਅੰਮਿਤਵੇਲੇ ਰਹੇਗੀ ਕਿਉਂਕਿ ਉਹ ਸ਼ਾਂਤ, ਸ਼ੁੱਧ ਸਮੇਂ ਹੁੰਦਾ ਹੈ। ਉਸ ਵੇਲੇ ਨਾ ਕੋਈ ਚੋਰ ਚੋਰੀ ਕਰਦੇ, ਨਾ ਕੋਈ ਪਾਪ ਕਰਦੇ, ਨਾ ਕੋਈ ਵਿਕਾਰ ਵਿੱਚ ਜਾਂਦੇ। ਸੋਨ ਦੇ ਵੇਲੇ ਸਭ ਸ਼ੁਰੂ ਕਰਦੇ ਹਨ। ਉਸ ਨੂੰ ਕਿਹਾ ਜਾਂਦਾ ਹੈ ਘੋਰ ਤਮੋਪ੍ਰਧਾਨ ਰਾਤ। ਹੁਣ ਬਾਪ ਕਹਿੰਦੇ ਹਨ - ਬੱਚੇ ਪਾਸਟ ਇਜ਼ ਪਾਸਟ। ਭਗਤੀ ਮਾਰਗ ਦਾ ਖੇਲ ਪੂਰਾ ਹੋਇਆ, ਹੁਣ ਤੁਹਾਨੂੰ ਸਮਝਾਇਆ ਜਾਂਦਾ ਹੈ ਇਹ ਤੁਹਾਡਾ ਅੰਤਿਮ ਜਨਮ ਹੈ। ਇਹ ਪ੍ਰਸ਼ਨ ਉੱਠ ਨਹੀਂ ਸਕਦਾ ਕਿ ਸ੍ਰਿਸ਼ਟੀ ਦੀ ਵ੍ਰਿਧੀ ਕਿਵੇਂ ਹੋਵੇਗੀ। ਵ੍ਰਿਧੀ ਤਾਂ ਹੁੰਦੀ ਹੀ ਰਹਿੰਦੀ ਹੈ। ਜੋ ਆਤਮਾਵਾਂ ਉਪਰ ਹਨ, ਉਨ੍ਹਾਂ ਨੂੰ ਹੇਠਾਂ ਆਉਣਾ ਹੀ ਹੈ। ਜਦੋਂ ਸਭ ਆ ਜਾਣਗੇ ਤਾਂ ਉਦੋਂ ਵਿਨਾਸ਼ ਸ਼ੁਰੂ ਹੋਵੇਗਾ। ਫਿਰ ਨੰਬਰਵਾਰ ਸਭ ਨੂੰ ਜਾਣਾ ਹੀ ਹੈ। ਗਾਈਡ ਸਭ ਤੋਂ ਅੱਗੇ ਹੁੰਦਾ ਹੈ ਨਾ।

ਬਾਪ ਨੂੰ ਕਿਹਾ ਜਾਂਦਾ ਹੈ ਲਿਬਰੇਟ੍ਰ, ਪਤਿਤ - ਪਾਵਨ। ਪਾਵਨ ਦੁਨੀਆ ਹੈ ਹੀ ਸਵਰਗ। ਉਨ੍ਹਾਂ ਨੂੰ ਬਾਪ ਦੇ ਸਿਵਾਏ ਕੋਈ ਬਣਾ ਨਹੀਂ ਸਕਦਾ। ਹੁਣ ਤੁਸੀਂ ਬਾਪ ਦੀ ਸ਼੍ਰੀਮਤ ਤੇ ਭਾਰਤ ਦੀ ਧਨ, ਮਨ, ਧਨ ਨਾਲ ਸੇਵਾ ਕਰਦੇ ਹੋ। ਗਾਂਧੀ ਜੀ ਚਾਉਂਦੇ ਸਨ, ਪ੍ਰੰਤੂ ਕਰ ਨਹੀਂ ਸਕੇ। ਡਰਾਮੇ ਦੀ ਭਾਵੀ ਅਜਿਹੀ ਸੀ। ਜੋ ਪਾਸਟ ਹੋਇਆ। ਪਤਿਤ ਰਾਜਿਆਂ ਦਾ ਰਾਜ ਖਤਮ ਹੋਣਾ ਸੀ ਤਾਂ ਉਨ੍ਹਾਂ ਦਾ ਨਾਮ - ਨਿਸ਼ਾਨ ਖਤਮ ਹੋ ਗਿਆ। ਉਨ੍ਹਾਂ ਦੀ ਪ੍ਰਾਪਟੀ ਦਾ ਵੀ ਨਾਮ ਨਿਸ਼ਾਨ ਨਹੀਂ ਹੈ। ਖੁਦ ਵੀ ਸਮਝਦੇ ਸਨ ਲਕਸ਼ਮੀ - ਨਾਰਾਇਣ ਹੀ ਸਵਰਗ ਦੇ ਮਾਲਿਕ ਸਨ। ਪ੍ਰੰਤੂ ਇਹ ਕੋਈ ਨਹੀਂ ਜਾਣਦੇ ਕਿ ਉਨ੍ਹਾਂ ਨੂੰ ਅਜਿਹਾ ਕਿਸ ਨੇ ਬਣਾਇਆ? ਜਰੂਰ ਸਵਰਗ ਦੇ ਰਚਿਯਤਾ ਬਾਪ ਤੋਂ ਵਰਸਾ ਮਿਲਿਆ ਹੋਵੇਗਾ ਹੋਰ ਕੋਈ ਇਤਨਾ ਭਾਰੀ ਵਰਸਾ ਦੇ ਨਹੀਂ ਸਕਦਾ। ਇਹ ਗੱਲਾਂ ਕੋਈ ਸ਼ਾਸਤਰਾਂ ਵਿੱਚ ਨਹੀਂ ਹਨ। ਗੀਤਾ ਵਿੱਚ ਹੈ ਪਰ ਨਾਮ ਬਦਲ ਦਿੱਤਾ ਹੈ। ਕੌਰਵ ਅਤੇ ਪਾਂਡਵ ਨੂੰ ਰਾਜਾਈ ਵਿਖਾਉਂਦੇ ਹਨ। ਪ੍ਰੰਤੂ ਇੱਥੇ ਦੋਵਾਂ ਨੂੰ ਰਾਜਾਈ ਨਹੀਂ ਹੈ। ਹੁਣ ਬਾਪ ਫਿਰ ਤੋਂ ਸਥਾਪਨ ਕਰਦੇ ਹਨ। ਤੁਸੀਂ ਬੱਚਿਆਂ ਨੂੰ ਖੁਸ਼ੀ ਦਾ ਪਾਰਾ ਚੜਨਾ ਚਾਹੀਦਾ ਹੈ। ਹੁਣ ਨਾਟਕ ਪੂਰਾ ਹੁੰਦਾ ਹੈ। ਹੁਣ ਅਸੀ ਜਾ ਰਹੇ ਹਾਂ। ਅਸੀਂ ਸਵੀਟ ਹੋਮ ਵਿੱਚ ਰਹਿਣ ਵਾਲੇ ਹਾਂ। ਉਹ ਲੋਕ ਕਹਿੰਦੇ ਹਨ ਫਲਾਣਾ ਪਾਰ ਨਿਰਵਾਣ ਗਿਆ ਜਾਂ ਜੋਤੀ - ਜੋਤ ਵਿੱਚ ਸਮਾਇਆ ਜਾਂ ਮੋਕਸ਼ ਨੂੰ ਪਾਇਆ। ਭਾਰਤਵਾਸੀਆਂ ਨੂੰ ਸਵਰਗ ਮਿੱਠਾ ਲਗਦਾ ਹੈ, ਉਹ ਕਹਿੰਦੇ ਹਨ ਸਵਰਗ ਪਧਾਰਾ। ਬਾਪ ਸਮਝਾਉਂਦੇ ਹਨ ਮੋਕਸ਼ ਤਾਂ ਕੋਈ ਪਾਉਂਦਾ ਨਹੀਂ। ਸਭ ਦਾ ਸਦਗਤੀ ਦਾਤਾ ਬਾਪ ਹੀ ਹੈ, ਉਹ ਜਰੂਰ ਸਭ ਨੂੰ ਸੁਖ ਹੀ ਦੇਵੇਗਾ। ਇੱਕ ਨਿਰਵਾਣ ਧਾਮ ਵਿੱਚ ਬੈਠੇ ਅਤੇ ਇੱਕ ਦੁੱਖ ਭੋਗੇ, ਉਹ ਬਾਪ ਸਹਿਣ ਕਰ ਨਹੀਂ ਸਕਦਾ। ਬਾਪ ਹੈ ਪਤਿਤ - ਪਾਵਨ। ਇੱਕ ਹੈ ਮੁਕਤੀਧਾਮ ਪਾਵਨ, ਦੂਜਾ ਹੈ ਜੀਵਨ ਮੁਕਤੀਧਾਮ ਪਾਵਨ। ਫਿਰ ਦਵਾਪਰ ਤੋਂ ਬਾਦ ਸਭ ਪਤਿਤ ਬਣ ਜਾਂਦੇ ਹਨ। ਪੰਜ ਤੱਤਵ ਆਦਿ ਸਭ ਤਮੋਪ੍ਰਧਾਨ ਬਣ ਜਾਂਦੇ ਹਨ ਫਿਰ ਬਾਪ ਆਕੇ ਪਾਵਨ ਬਣਾਉਂਦੇ ਹਨ ਫਿਰ ਉੱਥੇ ਪਵਿਤ੍ਰ ਤਤਵਾਂ ਨਾਲ ਤੁਹਾਡਾ ਸ਼ਰੀਰ ਗੋਰਾ ਬਣਦਾ ਹੈ। ਨੈਚੁਰਲ ਬਿਊਟੀ ਰਹਿੰਦੀ ਹੈ। ਉਨ੍ਹਾਂ ਵਿੱਚ ਕਸ਼ਿਸ਼ ਰਹਿੰਦੀ ਹੈ। ਸ਼੍ਰੀਕ੍ਰਿਸ਼ਨ ਵਿੱਚ ਕਿੰਨੀ ਕਸ਼ਿਸ਼ ਹੈ। ਨਾਮ ਹੀ ਹੈ ਸਵਰਗ ਤਾਂ ਫਿਰ ਕੀ? ਪਰਮਾਤਮਾਂ ਦੀ ਮਹਿਮਾ ਬਹੁਤ ਕਰਦੇ ਹਨ, ਅਕਾਲ ਮੂਰਤਿ ਫਿਰ ਉਨ੍ਹਾਂ ਨੂੰ ਠੀਕਰ ਭੀਤਰ ਵਿੱਚ ਠੋਕ ਦਿੱਤਾ ਹੈ। ਬਾਪ ਨੂੰ ਕੋਈ ਵੀ ਜਾਣਦੇ ਨਹੀਂ, ਜਦੋਂ ਬਾਪ ਆਵੇ ਤਾਂ ਆਕੇ ਸਮਝਾਵੇ। ਲੌਕਿਕ ਬਾਪ ਵੀ ਜਦ ਬੱਚੇ ਰਚੇ ਤਾਂ ਤੇ ਬਾਪ ਦੀ ਬਾਇਓਗ੍ਰਾਫੀ ਦਾ ਉਨ੍ਹਾਂ ਨੂੰ ਪਤਾ ਪਵੇ। ਬਾਪ ਦੇ ਬਿਨਾਂ ਬੱਚਿਆਂ ਨੂੰ ਬਾਪ ਦੀ ਬਾਇਓਗ੍ਰਾਫੀ ਦਾ ਪਤਾ ਕਿਵੇਂ ਪਵੇ। ਹੁਣ ਬਾਪ ਕਹਿੰਦੇ ਹਨ ਲਕਸ਼ਮੀ - ਨਾਰਾਇਣ ਨੂੰ ਵਰਨਾ ਹੈ ਤਾਂ ਮਿਹਨਤ ਕਰਨੀ ਪਵੇ। ਜ਼ਬਰਦਸਤ ਮੰਜਿਲ ਹੈ, ਬਹੁਤ ਭਾਰੀ ਆਮਦਨੀ ਹੈ। ਸਤਿਯੁਗ ਵਿੱਚ ਪਵਿਤ੍ਰ ਪ੍ਰਵ੍ਰਤੀ ਮਾਰਗ ਸੀ। ਪਵਿਤ੍ਰ ਰਾਜਸਥਾਨ ਸੀ ਹੁਣ ਅਪਵਿਤ੍ਰ ਹੋ ਗਿਆ ਹੈ। ਸਭ ਵਿਕਾਰੀ ਬਣ ਗਏ ਹਨ। ਇਹ ਹੈ ਹੀ ਆਸੁਰੀ ਦੁਨੀਆ। ਬਹੁਤ ਕਰਪਸ਼ਨ ਲੱਗੀ ਹੋਈ ਹੈ। ਰਾਜਾਈ ਵਿੱਚ ਤੇ ਤਾਕਤ ਚਾਹੀਦੀ ਹੈ। ਈਸ਼ਵਰੀਏ ਤਾਕਤ ਤੇ ਹੈ ਨਹੀਂ। ਪ੍ਰਜਾ ਦਾ ਪ੍ਰਜਾ ਤੇ ਰਾਜ ਹੈ, ਜੋ ਦਾਨ ਪੁੰਨ ਚੰਗੇ ਕਰਮ ਕਰਦੇ ਹਨ ਉਨ੍ਹਾਂ ਨੂੰ ਰਾਜਾਈ ਘਰ ਵਿਚ ਜਨਮ ਮਿਲਦਾ ਹੈ। ਉਹ ਕਰਮ ਦੀ ਤਾਕਤ ਰਹਿੰਦੀ ਹੈ। ਹੁਣ ਤੁਸੀਂ ਤੇ ਬਹੁਤ ਉੱਚੇ ਕਰਮ ਕਰਦੇ ਹੋ। ਤੁਸੀਂ ਆਪਣਾ ਸਭ ਕੁਝ (ਤਨ - ਮਨ - ਧਨ) ਸ਼ਿਵਬਾਬਾ ਨੂੰ ਅਰਪਣ ਕਰਦੇ ਹੋ, ਤਾਂ ਸ਼ਿਵਬਾਬਾ ਨੂੰ ਵੀ ਬੱਚਿਆਂ ਦੇ ਸਾਮ੍ਹਣੇ ਸਭ ਕੁਝ ਅਰਪਨ ਕਰਨਾ ਪਵੇ। ਤੁਸੀਂ ਉਨ੍ਹਾਂ ਤੋਂ ਤਾਕਤ ਧਾਰਨ ਕਰ ਸੁਖ ਸ਼ਾਂਤੀ ਦਾ ਅਖੰਡ ਅਟੱਲ ਰਾਜ ਕਰਦੇ ਹੋ। ਪ੍ਰਜਾ ਵਿੱਚ ਤੇ ਕੁਝ ਵੀ ਤਾਕਤ ਨਹੀਂ ਹੈ। ਇਵੇਂ ਨਹੀਂ ਕਹਾਂਗੇ ਕਿ ਧਨ ਦਾਨ ਕੀਤਾ ਤਾਂ ਐਮ . ਐਲ. ਏ ਆਦਿ ਬਣੇ। ਧਨ ਦਾਨ ਕਰਨ ਨਾਲ ਧਨਵਾਨ ਘਰ ਵਿਚ ਜਨਮ ਮਿਲਦਾ ਹੈ। ਹਾਲੇ ਤਾਂ ਰਾਜਾਈ ਕੋਈ ਹੈ ਨਹੀਂ। ਹੁਣ ਬਾਬਾ ਤੁਹਾਨੂੰ ਕਿੰਨੀ ਤਾਕਤ ਦੇ ਰਹੇ ਹਨ। ਤੁਸੀਂ ਕਹਿੰਦੇ ਹੋ ਅਸੀਂ ਨਾਰਾਇਣ ਨੂੰ ਵਰਾਂਗੇ। ਅਸੀਂ ਮਨੁੱਖ ਤੋਂ ਦੇਵਤਾ ਬਣ ਰਹੇ ਹਾਂ। ਇਹ ਹਨ ਸਭ ਨਵੀਆਂ - ਨਵੀਂਆਂ ਗੱਲਾਂ। ਨਾਰਦ ਦੀ ਗੱਲ ਹੁਣ ਦੀ ਹੀ ਹੈ। ਰਮਾਇਣ ਆਦਿ ਵੀ ਹੁਣੇ ਦੀ ਹੈ। ਸਤਿਯੁਗ, ਤ੍ਰੇਤਾ ਵਿੱਚ ਕੋਈ ਸ਼ਾਸਤਰ ਹੁੰਦਾ ਨਹੀਂ। ਸਭ ਸ਼ਾਸਤਰਾਂ ਦਾ ਹੁਣ ਨਾਲ ਹੀ ਤਾਲੁਕ ਹੈ। ਝਾੜ ਨੂੰ ਵੇਖੋਗੇ ਮੱਠ ਪੰਥ ਸਭ ਬਾਦ ਵਿਚ ਆਉਂਦੇ ਹਨ। ਮੁੱਖ ਹੈ ਬ੍ਰਾਹਮਣ ਵਰਣ, ਦੇਵਤਾ ਵਰਣ, ਸ਼ਤ੍ਰੀ ਵਰਣ ਬ੍ਰਾਹਮਣਾਂ ਦੀ ਚੋਟੀ ਮਸ਼ਹੂਰ ਹੈ। ਇਹ ਬ੍ਰਾਹਮਣ ਵਰਣ ਸਭ ਤੋਂ ਉੱਚਾ ਹੈ ਜਿਸ ਦਾ ਫਿਰ ਸ਼ਾਸਤਰਾਂ ਵਿਚ ਵਰਣਨ ਨਹੀਂ ਹੈ। ਵਿਰਾਟ ਰੂਪ ਵਿਚ ਵੀ ਬ੍ਰਾਹਮਣਾਂ ਨੂੰ ਉਡਾ ਦਿੱਤਾ ਹੈ। ਡਰਾਮੇ ਵਿੱਚ ਇਵੇਂ ਹੀ ਨੂੰਧ ਹੈ। ਦੁਨੀਆ ਦੇ ਲੋਕ ਇਹ ਨਹੀਂ ਸਮਝਦੇ ਕਿ ਭਗਤੀ ਨਾਲ ਹੇਠਾਂ ਉਤਰਦੇ ਹਾਂ। ਕਹਿ ਦਿੰਦੇ ਹਨ ਭਗਤੀ ਨਾਲ ਭਗਵਾਨ ਮਿਲਦਾ ਹੈ। ਬਹੁਤ ਪੁਕਾਰਦੇ ਹਨ, ਦੁੱਖ ਵਿੱਚ ਸਿਮਰਨ ਕਰਦੇ ਹਨ। ਸੋ ਤੁਸੀਂ ਅਨੁਭਵੀ ਹੋ। ਉੱਥੇ ਦੁੱਖ ਦੀ ਗੱਲ ਨਹੀਂ, ਇੱਥੇ ਸਭ ਵਿਚ ਕ੍ਰੋਧ ਹੈ। ਇੱਕ ਦੂਜੇ ਨੂੰ ਗਾਲੀ ਦਿੰਦੇ ਰਹਿੰਦੇ ਹਨ।

ਹੁਣ ਤੁਸੀਂ ਸ਼ਿਵਾਏ ਨਮਾ ਨਹੀਂ ਕਹੋਗੇ। ਸ਼ਿਵ ਤੇ ਤੁਹਾਡਾ ਬਾਪ ਹੈ ਨਾ। ਬਾਪ ਨੂੰ ਸਰਵਵਿਆਪੀ ਕਹਿਣ ਨਾਲ ਬ੍ਰਦਰਹੁਡ ਉੱਡ ਜਾਂਦਾ ਹੈ। ਭਾਰਤ ਵਿਚ ਕਹਿੰਦੇ ਤੇ ਬਹੁਤ ਚੰਗਾ ਹੈ - ਹਿੰਦੂ ਚੀਨੀ ਭਾਈ - ਭਾਈ, ਚੀਨੀ - ਮੁਸਲਿਮ ਭਾਈ - ਭਾਈ। ਭਾਈ - ਭਾਈ ਤੇ ਹਨ ਨਾ। ਇੱਕ ਬਾਪ ਦੇ ਬੱਚੇ ਹਨ। ਇਸ ਵੇਲੇ ਤੁਸੀਂ ਜਾਣਦੇ ਹੋ ਅਸੀਂ ਇੱਕ ਬਾਪ ਦੇ ਬੱਚੇ ਹਾਂ। ਇਹ ਬ੍ਰਾਹਮਣਾਂ ਦਾ ਸਿਜਰਾ ਫਿਰ ਤੋਂ ਸਥਾਪਿਤ ਹੋ ਰਿਹਾ ਹੈ। ਇਸ ਬ੍ਰਾਹਮਣ ਧਰਮ ਤੋਂ ਦੇਵੀ - ਦੇਵਤਾ ਧਰਮ ਨਿਕਲਦਾ ਹੈ। ਦੇਵੀ - ਦੇਵਤਾ ਧਰਮ ਤੋਂ ਸ਼ਤ੍ਰੀ ਧਰਮ। ਸ਼ਤ੍ਰੀ ਤੋਂ ਫਿਰ ਇਸਲਾਮੀ ਧਰਮ ਨਿਕਲੇਗਾ... ਸਿਜਰਾ ਹੈ ਨਾ। ਫਿਰ ਬੋਧੀ, ਕ੍ਰਿਸ਼ਚਨ ਨਿਕਲਣਗੇ। ਇਵੇਂ ਵ੍ਰਿਧੀ ਹੁੰਦੇ - ਹੁੰਦੇ ਇਨਾਂ ਵੱਡਾ ਝਾੜ ਹੋ ਗਿਆ ਹੈ। ਇਹ ਹੈ ਬੇਹੱਦ ਦਾ ਸਿਜਰਾ, ਉਹ ਹੁੰਦਾ ਹੈ ਹੱਦ ਦਾ। ਇਹ ਡਿਟੇਲ ਦੀਆਂ ਗੱਲਾਂ ਜਿਸਨੂੰ ਧਾਰਨ ਨਹੀਂ ਹੋ ਸਕਦੀ, ਉਹਨਾਂ ਦੇ ਲਈ ਬਾਪ ਸਹਿਜ ਯੁਕਤੀ ਦੱਸਦੇ ਹਨ ਕਿ ਬਾਪ ਅਤੇ ਵਰਸੇ ਨੂੰ ਯਾਦ ਕਰੋ, ਤਾਂ ਸਵਰਗ ਵਿੱਚ ਜਰੂਰ ਆਉਣਗੇ। ਬਾਕੀ ਉੱਚ ਪਦਵੀ ਪ੍ਰਾਪਤ ਕਰਨੀ ਹੈ ਤਾਂ ਉਸ ਦੇ ਲਈ ਪੁਰਸ਼ਾਰਥ ਕਰਨਾ ਹੈ। ਇਹ ਤਾਂ ਤੁਸੀਂ ਬੱਚੇ ਜਾਣਦੇ ਹੋ ਸ਼ਿਵਬਾਬਾ ਵੀ ਤੁਹਾਨੂੰ ਸਮਝਾਉਂਦੇ ਹਨ, ਇਹ ਬਾਬਾ ਵੀ ਸਮਝਾਉਂਦੇ ਹਨ। ਉਹ ਹੀ ਸਾਡੀ ਤੁਹਾਡੀ ਬੁੱਧੀ ਵਿੱਚ ਹੈ। ਭਾਵੇਂ ਅਸੀਂ ਸ਼ਾਸਤਰ ਆਦਿ ਪੜ੍ਹੇ ਹੋਏ ਹਨ ਪਰ ਜਾਣਦੇ ਹੋ ਇਹਨਾਂ ਸਭ ਨਾਲ ਕੋਈ ਭਗਵਾਨ ਨਹੀਂ ਮਿਲਦਾ। ਬਾਪ ਸਮਝਾਉਦੇ ਹਨ ਮਿੱਠੇ - ਮਿੱਠੇ ਬੱਚੇ ਸ਼ਿਵਬਾਬਾ ਨੂੰ ਅਤੇ ਵਰਸੇ ਨੂੰ ਯਾਦ ਕਰਦੇ ਰਹੋ। ਬਾਬਾ ਤੁਸੀਂ ਬਹੁਤ ਮਿੱਠੇ ਹੋ, ਕਮਾਲ ਹੈ ਤੁਹਾਡੀ, ਇਵੇਂ- ਇਵੇਂ ਮਹਿਮਾ ਕਰਨੀ ਚਾਹੀਦੀ ਹੈ ਬਾਬਾ ਦੀ। ਤੁਹਾਨੂੰ ਬੱਚਿਆਂ ਨੂੰ ਈਸ਼ਵਰੀ ਲਾਟਰੀ ਮਿਲੀ ਹੈ। ਹੁਣ ਮਿਹਨਤ ਕਰਨੀ ਹੈ ਗਿਆਨ ਅਤੇ ਯੋਗ ਦੀ। ਇਸ ਵਿੱਚ ਜਬਰਦਸਤ ਪ੍ਰਾਈਜ਼ ਮਿਲਦੀ ਹੈ ਤਾਂ ਪੁਰਸ਼ਾਰਥ ਕਰਨਾ ਚਾਹੀਦਾ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਹੁਣ ਨਾਟਕ ਪੂਰਾ ਹੋ ਰਿਹਾ ਹੈ, ਅਸੀਂ ਆਪਣੇ ਸਵੀਟ ਹੋਮ ਵਿੱਚ ਜਾ ਰਹੇ ਹਾਂ, ਇਸ ਸਮ੍ਰਿਤੀ ਨਾਲ ਖੁਸ਼ੀ ਦਾ ਪਾਰਾ ਚੜਿਆ ਰਹੇ।

2. ਪਾਸਟ ਸੋ ਪਾਸਟ ਕਰ ਇਸ ਅੰਤਿਮ ਜਨਮ ਵਿੱਚ ਬਾਪ ਨੂੰ ਪਵਿੱਤਰਤਾ ਦੀ ਮਦਦ ਕਰਨੀ ਹੈ। ਤਨ-ਮਨ - ਧਨ ਨਾਲ ਭਾਰਤ ਨੂੰ ਪਾਵਨ ਸਵਰਗ ਬਣਾਉਣ ਦੀ ਸੇਵਾ ਵਿੱਚ ਲੱਗਣਾ ਹੈ।

ਵਰਦਾਨ:-
ਸਰਵ ਪੁਰਾਣੇ ਖਾਤਿਆਂ ਨੂੰ ਸੰਕਲਪ ਅਤੇ ਸੰਸਕਾਰ ਰਪ ਤੋਂ ਵੀ ਸਮਾਪਤ ਕਰਨ ਵਾਲੇ ਅੰਤਰਮੁਖੀ ਭਵ

ਬਾਪਦਾਦਾ ਬੱਚਿਆਂ ਦੇ ਸਭ ਚੋਪੜੇ ਹੁਣ ਸਾਫ਼ ਦੇਖਣੇ ਚਾਹੁੰਦੇ ਹਨ। ਥੋੜ੍ਹਾ ਵੀ ਪੁਰਾਣਾ ਖਾਤਾ ਮਤਲਬ ਬਾਹਰੀਮੁੱਖਤਾ ਦਾ ਖਾਤਾ ਸੰਕਲਪ ਅਤੇ ਸੰਸਕਾਰ ਰੂਪ ਵਿੱਚ ਵੀ ਰਹਿ ਨਾ ਜਾਏ। ਸਦਾ ਸਰਵ ਬੰਧਨਮੁਕਤ ਅਤੇ ਯੋਗਯੁਕਤ - ਇਸ ਨੂੰ ਹੀ ਅੰਤਰਮੁਖੀ ਕਿਹਾ ਜਾਂਦਾ ਹੈ ਇਸਲਈ ਸੇਵਾ ਖੂਬ ਕਰੋ ਪਰ ਬਾਹਰਮੁਖੀ ਤੋਂ ਅੰਤਰਮੁਖੀ ਬਣਕੇ ਕਰੋ। ਅੰਤਰਮੁੱਖਤਾ ਦੀ ਸੂਰਤ ਦਵਾਰਾ ਬਾਪ ਦਾ ਨਾਮ ਬਾਲਾ ਕਰੋ, ਆਤਮਾਵਾਂ ਬਾਪ ਦਾ ਬਣ ਜਾਣ - ਇਵੇਂ ਪ੍ਰਸੰਨਚਿੱਤ ਬਣਾਓ।

ਸਲੋਗਨ:-
ਆਪਣੇ ਪਰਿਵਰਤਨ ਦਵਾਰਾ ਸੰਕਲਪ, ਬੋਲ, ਸੰਬੰਧ, ਸੰਪਰਕ ਵਿੱਚ ਸਫਲਤਾ ਪ੍ਰਾਪਤ ਕਰਨਾ ਹੀ ਸਫਲਤਾਮੂਰਤ ਬਣਨਾ ਹੈ।