26.11.19        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਡਰਾਮਾ ਦੀ ਸ਼੍ਰੇਸ਼ਠ ਨਾਲੇਜ਼ ਤੁਸੀਂ ਬੱਚਿਆਂ ਕੋਲ ਹੀ ਹੈ , ਤੁਸੀਂ ਜਾਣਦੇ ਹੋ ਇਹ ਡਰਾਮਾ ਹੂਬਹੂ ਰਿਪੀਟ ਹੁੰਦਾ ਹੈ

ਪ੍ਰਸ਼ਨ:-
ਪ੍ਰਵ੍ਰਿਤੀ ਵਾਲੇ ਬਾਬਾ ਤੋਂ ਕਿਹੜਾ ਪ੍ਰਸ਼ਨ ਪੁੱਛਦੇ ਹਨ, ਬਾਬਾ ਉਨ੍ਹਾਂ ਨੂੰ ਕੀ ਰਾਏ ਦਿੰਦੇ ਹਨ?

ਉੱਤਰ:-
ਕਈ ਬੱਚੇ ਪੁੱਛਦੇ ਹਨ - ਬਾਬਾ ਅਸੀਂ ਧੰਦਾ ਕਰੀਏ? ਬਾਬਾ ਕਹਿੰਦੇ - ਬੱਚੇ, ਧੰਦਾ ਭਾਵੇਂ ਕਰੋ ਪਰ ਰਾਇਲ ਧੰਦਾ ਕਰੋ। ਬ੍ਰਾਹਮਣ ਬੱਚੇ ਛੀ - ਛੀ ਧੰਦਾ ਸ਼ਰਾਬ, ਸਿਗਰੇਟ, ਬੀੜੀ ਆਦਿ ਦਾ ਨਹੀਂ ਕਰ ਸਕਦੇ ਕਿਓਂਕਿ ਇਨ੍ਹਾਂ ਤੋਂ ਹੋਰ ਹੀ ਵਿਕਾਰਾਂ ਦੀ ਖਿੱਚ ਹੁੰਦੀ ਹੈ।

ਓਮ ਸ਼ਾਂਤੀ
ਰੂਹਾਨੀ ਬਾਪ ਰੂਹਾਨੀ ਬੱਚਿਆਂ ਨੂੰ ਸਮਝਾ ਰਹੇ ਹਨ। ਹੁਣ ਇੱਕ ਹੈ ਰੂਹਾਨੀ ਬਾਪ ਦੀ ਸ਼੍ਰੀਮਤ, ਦੂਜੀ ਹੈ ਰਾਵਣ ਦੀ ਆਸੁਰੀ ਮੱਤ। ਆਸੁਰੀ ਮੱਤ ਬਾਪ ਦੀ ਨਹੀਂ ਕਹਾਂਗੇ। ਰਾਵਣ ਨੂੰ ਬਾਪ ਤਾਂ ਨਹੀਂ ਕਹਾਂਗੇ ਨਾ। ਉਹ ਹੈ ਰਾਵਣ ਦੀ ਆਸੁਰੀ ਮੱਤ। ਹੁਣ ਤੁਸੀਂ ਬੱਚਿਆਂ ਨੂੰ ਮਿਲ ਰਹੀ ਹੈ ਈਸ਼ਵਰੀਏ ਮੱਤ। ਕਿੰਨਾ ਰਾਤ - ਦਿਨ ਦਾ ਫਰਕ ਹੈ। ਬੁੱਧੀ ਵਿੱਚ ਆਉਂਦਾ ਹੈ ਈਸ਼ਵਰੀਏ ਮੱਤ ਤੋਂ ਦੈਵੀ ਗੁਣ ਧਾਰਨ ਕਰਦੇ ਆਏ ਹਾਂ। ਇਹ ਸਿਰਫ ਤੁਸੀਂ ਬੱਚੇ ਹੀ ਬਾਪ ਦੁਆਰਾ ਸੁਣਦੇ ਹੋ ਹੋਰ ਕਿਸੇ ਨੂੰ ਪਤਾ ਨਹੀਂ ਪੈਂਦਾ ਹੈ। ਬਾਪ ਮਿਲਦੇ ਹੀ ਹਨ ਸੰਪੱਤੀ ਦੇ ਲਈ। ਰਾਵਣ ਨਾਲ ਤਾਂ ਹੋਰ ਹੀ ਸੰਪੱਤੀ ਘੱਟ ਹੋ ਜਾਂਦੀ ਹੈ। ਈਸ਼ਵਰੀਏ ਮੱਤ ਕਿੱਥੇ ਲੈ ਜਾਂਦੀ ਹੈ ਅਤੇ ਆਸੁਰੀ ਮੱਤ ਕਿੱਥੇ ਲੈ ਜਾਂਦੀ ਹੈ, ਇਹ ਤੁਸੀਂ ਹੀ ਜਾਣਦੇ ਹੋ। ਆਸੁਰੀ ਮੱਤ ਜਦੋਂ ਮਿਲਦੀ ਹੈ, ਤੁਸੀਂ ਥੱਲੇ ਡਿੱਗਦੇਹੀ ਆਉਂਦੇ ਹੋ। ਨਵੀਂ ਦੁਨੀਆਂ ਵਿੱਚ ਥੋੜਾ - ਥੋੜਾ ਹੀ ਡਿੱਗਦੇ ਹੋ। ਡਿੱਗਣਾ ਕਿਵੇਂ ਹੁੰਦਾ ਹੈ, ਫਿਰ ਚੜ੍ਹਨਾ ਕਿਵੇਂ ਹੁੰਦਾ ਹੈ - ਇਹ ਵੀ ਤੁਸੀਂ ਬੱਚੇ ਸਮਝ ਗਏ ਹੋ। ਹੁਣ ਸ਼੍ਰੀਮਤ ਤੁਸੀਂ ਬੱਚਿਆਂ ਨੂੰ ਮਿਲਦੀ ਹੈ ਫਿਰ ਤੋਂ ਸ਼੍ਰੇਸ਼ਠ ਬਣਨ ਦੇ ਲਈ। ਤੁਸੀਂ ਆਏ ਹੀ ਹੋ ਸ਼੍ਰੇਸ਼ਠ ਬਣਨ ਦੇ ਲਈ। ਤੁਸੀਂ ਜਾਣਦੇ ਹੋ - ਅਸੀਂ ਫਿਰ ਸ਼੍ਰੇਸ਼ਠ ਮੱਤ ਕਿਵੇਂ ਪਾਵਾਂਗੇ। ਕਈ ਵਾਰ ਤੁਸੀਂ ਸ਼੍ਰੇਸ਼ਠ ਮੱਤ ਤੋਂ ਉੱਚਾ ਪਦ ਪਾਇਆ ਹੈ ਫਿਰ ਪੁਨਰਜਨਮ ਲੈਂਦੇ - ਲੈਂਦੇ ਥੱਲੇ ਡਿੱਗਦੇ ਆਏ ਹੋ। ਫਿਰ ਇੱਕ ਹੀ ਵਾਰ ਚੜ੍ਹਦੇ ਹੋ। ਨੰਬਰਵਾਰ ਪੁਰਸ਼ਾਰਥ ਅਨੁਸਾਰ ਤਾਂ ਹੁੰਦੇ ਹੀ ਹਨ। ਬਾਪ ਸਮਝਾਉਂਦੇ ਹਨ, ਟਾਈਮ ਲੱਗਦਾ ਹੈ। ਪੁਰਸ਼ੋਤਮ ਸੰਗਮਯੁੱਗ ਦਾ ਵੀ ਟਾਈਮ ਹੈ ਨਾ, ਪੂਰਾ ਐਕੁਰੇਟ। ਡਰਾਮਾ ਬਹੁਤ ਐਕੂਰੇਟ ਚਲਦਾ ਹੈ ਅਤੇ ਬਹੁਤ ਵੰਡਰਫੁਲ ਹੈ। ਬੱਚਿਆਂ ਨੂੰ ਸਮਝ ਵਿਚ ਬਹੁਤ ਸਹਿਜ ਆਉਂਦਾ ਹੈ - ਬਾਪ ਨੂੰ ਯਾਦ ਕਰਨਾ ਹੈ ਅਤੇ ਵਰਸਾ ਲੈਣਾ ਹੈ। ਬਸ। ਪ੍ਰੰਤੂ ਪੁਰਸ਼ਾਰਥ ਕਰਦੇ ਹਨ ਤਾਂ ਕਈਆਂ ਨੂੰ ਮੁਸ਼ਕਿਲ ਵੀ ਲਗਦਾ ਹੈ। ਇਨ੍ਹਾਂ ਉੱਚੇ ਤੋਂ ਉੱਚਾ ਪਦ ਪਾਉਣਾ ਕੋਈ ਸਹਿਜ ਥੋੜ੍ਹੀ ਨਾ ਹੋ ਸਕਦਾ ਹੈ। ਬਹੁਤ ਸਹਿਜ ਬਾਪ ਦੀ ਯਾਦ ਅਤੇ ਸਹਿਜ ਵਰਸਾ ਬਾਪ ਦਾ ਹੈ। ਸੈਕਿੰਡ ਦੀ ਗੱਲ ਹੈ। ਫੇਰ ਪੁਰਸ਼ਾਰਥ ਕਰਨ ਲਗਦੇ ਹਨ ਤਾਂ ਮਾਇਆ ਦੇ ਵਿਘਨ ਵੀ ਪੈਂਦੇ ਹਨ। ਰਾਵਣ ਤੇ ਜਿੱਤ ਪਾਉਣੀ ਹੁੰਦੀ ਹੈ। ਸਾਰੀ ਸ੍ਰਿਸ਼ਟੀ ਤੇ ਇਸ ਰਾਵਣ ਦਾ ਰਾਜ ਹੈ। ਹੁਣ ਤੁਸੀਂ ਸਮਝਦੇ ਹੋ ਅਸੀਂ ਯੋਗਬਲ ਨਾਲ ਰਾਵਣ ਤੇ ਹਰ ਕਲਪ ਜਿੱਤ ਪਾਉਂਦੇ ਆਏ ਹਾਂ। ਹੁਣ ਵੀ ਪਾ ਰੁਹੇ ਹਾਂ। ਸਿਖਾਉਣ ਵਾਲਾ ਹੈ ਬੇਹੱਦ ਦਾ ਬਾਪ। ਭਗਤੀ ਮਾਰਗ ਵਿੱਚ ਵੀ ਤੁਸੀਂ ਬਾਬਾ - ਬਾਬਾ ਕਹਿੰਦੇ ਆਏ ਹੋ। ਪਰੰਤੂ ਪਹਿਲੇ ਬਾਪ ਨੂੰ ਨਹੀਂ ਜਾਣਦੇ ਸੀ। ਆਤਮਾ ਨੂੰ ਜਾਣਦੇ ਸੀ। ਕਹਿੰਦੇ ਸੀ ਚਮਕਦਾ ਹੈ ਭ੍ਰਕੁਟੀ ਦੇ ਵਿੱਚ ਚਮਕਦਾ ਹੈ ਅਜ਼ਬ ਸਿਤਾਰਾ । ਆਤਮਾ ਨੂੰ ਜਾਣਦੇ ਹੋਏ ਵੀ ਬਾਪ ਨੂੰ ਨਹੀਂ ਜਾਣਦੇ ਸੀ। ਕਿਵ਼ੇਂ ਦਾ ਵਿਚਿੱਤਰ ਡਰਾਮਾ ਹੈ। ਕਹਿੰਦੇ ਵੀ ਹਨ - ਹੇ ਪਰਮਪਿਤਾ ਪਰਮਾਤਮਾ, ਯਾਦ ਕਰਦੇ ਸੀ, ਫੇਰ ਵੀ ਜਾਣਦੇ ਨਹੀਂ ਸੀ। ਨਾ ਆਤਮਾ ਦੇ ਆਕੂਪੇਸ਼ਨ ਨੂੰ, ਨਾ ਪਰਮਾਤਮਾ ਦੇ ਆਕੁਪੇਸ਼ਨ ਨੂੰ ਪੂਰਾ ਜਾਣਦੇ ਸਨ। ਬਾਪ ਹੀ ਖੁਦ ਆਕੇ ਸਮਝਾਉਂਦੇ ਹਨ। ਬਾਪ ਬਿਨਾਂ ਕਦੇ ਕੋਈ ਰਿਅਲਾਇਜ਼ ਕਰਵਾ ਨਹੀਂ ਸਕਦਾ। ਕਿਸੇ ਦਾ ਪਾਰਟ ਹੀ ਨਹੀਂ ਹੈ। ਗਾਇਨ ਵੀ ਹੈ ਈਸ਼ਵਰੀਏ ਸੰਪਰਦਾਏ, ਆਸੁਰੀ ਸੰਪਰਦਾਏ ਅਤੇ ਦੈਵੀ ਸੰਪਰਦਾਏ। ਹੈ ਬਹੁਤ ਸਹਿਜ। ਪਰ ਇਹ ਗੱਲਾਂ ਯਾਦ ਰਹਿਣ - ਇਸ ਵਿੱਚ ਹੀ ਮਾਇਆ ਵਿਘਨ ਪਾਉਂਦੀ ਹੈ। ਭੁਲਾ ਦਿੰਦੀ ਹੈ। ਬਾਪ ਕਹਿੰਦੇ ਹਨ ਨੰਬਰਵਾਰ ਪੁਰਸ਼ਾਰਥ ਅਨੁਸਾਰ ਯਾਦ ਕਰਦੇ - ਕਰਦੇ ਜਦੋਂ ਡਰਾਮੇ ਦਾ ਅੰਤ ਹੋਵੇਗਾ ਮਤਲਬ ਪੁਰਾਣੀ ਦੁਨੀਆਂ ਦਾ ਅੰਤ ਹੋਵੇਗਾ ਤਾਂ ਨੰਬਰਵਾਰ ਪੁਰਸ਼ਾਰਥ ਅਨੁਸਾਰ ਰਾਜਧਾਨੀ ਸਥਾਪਨ ਹੋ ਹੀ ਜਾਵੇਗੀ। ਸ਼ਾਸਤਰਾਂ ਤੋਂ ਇਹ ਗੱਲ ਕੋਈ ਸਮਝ ਨਹੀਂ ਸਕਦਾ। ਗੀਤਾ ਆਦਿ ਤਾਂ ਇਸਨੇ ਵੀ ( ਬ੍ਰਹਮਾ ) ਬਹੁਤ ਪੜ੍ਹੀ ਹੈ ਨਾ। ਹੁਣ ਬਾਪ ਕਹਿੰਦੇ ਹਨ ਇਸ ਦੀ ਕੋਈ ਵੈਲਯੂ ਨਹੀਂ। ਪਰੰਤੂ ਭਗਤੀ ਵਿੱਚ ਕੰਨਰਸ ਬਹੁਤ ਮਿਲਦਾ ਹੈ ਇਸਲਈ ਛੱਡਦੇ ਨਹੀਂ।

ਤੁਸੀਂ ਜਾਣਦੇ ਹੋ ਸਾਰਾ ਮਦਾਰ ਪੁਰਸ਼ਾਰਥ ਤੇ ਹੈ। ਧੰਧਾ ਆਦਿ ਵੀ ਕਿਸੇ ਦਾ ਰਾਇਲ ਹੁੰਦਾ ਹੈ, ਕਿਸੇ ਦਾ ਛੀ - ਛੀ ਧੰਧਾ ਹੁੰਦਾ ਹੈ। ਸ਼ਰਾਬ, ਬੀੜੀ, ਸਿਗਰੇਟ ਆਦਿ। ਵੇਚਦੇ ਹਨ - ਇਹ ਧੰਧਾ ਤਾਂ ਬਹੁਤ ਖ਼ਰਾਬ ਹੈ। ਸ਼ਰਾਬ ਸਭ ਵਿਕਾਰਾਂ ਨੂੰ ਖਿੱਚਦੀ ਹੈ। ਕਿਸੇ ਨੂੰ ਸ਼ਰਾਬੀ ਬਣਾਉਣਾ - ਇਹ ਧੰਧਾ ਚੰਗਾ ਨਹੀਂ। ਬਾਪ ਸਲਾਹ ਦੇਣਗੇ ਯੁਕਤੀ ਨਾਲ ਇਹ ਧੰਧਾ ਚੇਂਜ ਕਰ ਲਵੋ। ਨਹੀਂ ਤਾਂ ਉੱਚ ਪਦ ਪਾ ਨਹੀਂ ਸਕੋਗੇ। ਬਾਪ ਸਮਝਾਉਂਦੇ ਹਨ ਇਨ੍ਹਾਂ ਸਭ ਧੰਦਿਆਂ ਵਿੱਚ ਹੈ ਨੁਕਸਾਨ, ਬਿਨਾਂ ਅਵਿਨਾਸ਼ੀ ਗਿਆਨ ਰਤਨਾਂ ਦੇ ਧੰਧੇ ਦੇ। ਭਾਵੇਂ ਜਵਾਹਰਾਤ ਦਾ ਧੰਧਾ ਕਰਦੇ ਸਨ ਪਰ ਫਾਇਦਾ ਤੇ ਨਹੀਂ ਹੋਇਆ ਨਾ। ਕਰਕੇ ਲੱਖਾਪਤੀ ਬਣੇ। ਇਸ ਧੰਧੇ ਨਾਲ ਕੀ ਬਣਦੇ ਹਨ? ਬਾਬਾ ਪੱਤਰਾਂ ਵਿੱਚ ਵੀ ਸਦਾ ਲਿਖਦੇ ਹਨ ਪਦਮਾਪਦਮਪਤੀ ਭਾਗਿਆਸ਼ਾਲੀ। ਉਹ ਵੀ 21 ਜਨਮਾਂ ਦੇ ਲਈ ਬਣਦੇ। ਤੁਸੀਂ ਵੀ ਸਮਝਦੇ ਹੋ ਬਾਬਾ ਕਹਿੰਦੇ ਬਿਲਕੁਲ ਠੀਕ ਹੈ। ਹਮ ਸੋ ਇਹ ਦੇਵੀ - ਦੇਵਤੇ ਸੀ, ਫੇਰ ਚੱਕਰ ਲਗਾਂਉਂਦੇ - ਲਗਾਂਉਂਦੇ ਹੇਠਾਂ ਆਉਂਦੇ ਹਾਂ। ਸ੍ਰਿਸ਼ਟੀ ਦੇ ਆਦਿ- ਮੱਧ- ਅੰਤ ਨੂੰ ਵੀ ਜਾਣ ਗਏ ਹੋ। ਨਾਲੇਜ਼ ਤਾਂ ਬਾਪ ਦੁਆਰਾ ਮਿਲੀ ਹੈ। ਪਰ ਫੇਰ ਵੀ ਦੈਵੀਗੁਣ ਵੀ ਧਾਰਨ ਕਰਨੇ ਹਨ। ਆਪਣੀ ਜਾਂਚ ਕਰਨੀ ਹੈ - ਸਾਡੇ ਵਿੱਚ ਕੋਈ ਆਸੁਰੀ ਗੁਣ ਤੇ ਨਹੀਂ ਹੈ? ਇਹ ਬਾਬਾ ਵੀ ਜਾਣਦੇ ਹਨ ਮੈਂ ਆਪਣਾ ਸ਼ਰੀਰ ਰੂਪੀ ਮਕਾਨ ਕਿਰਾਏ ਤੇ ਦਿੱਤਾ ਹੈ। ਇਹ ਮਕਾਨ ਹੈ ਨਾ। ਇਸ ਵਿੱਚ ਆਤਮਾ ਰਹਿੰਦੀ ਹੈ। ਮੈਨੂੰ ਬਹੁਤ ਫ਼ਖ਼ਰ ਰਹਿੰਦਾ ਹੈ - ਭਗਵਾਨ ਨੂੰ ਮੈਂ ਕਿਰਾਏ ਤੇ ਮਕਾਨ ਦਿੱਤਾ ਹੈ! ਡਰਾਮਾ ਪਲਾਨ ਅਨੁਸਾਰ ਹੋਰ ਕੋਈ ਮਕਾਨ ਉਨ੍ਹਾਂ ਨੇ ਲੈਣਾ ਹੀ ਨਹੀਂ ਹੈ। ਕਲਪ-ਕਲਪ ਇਹ ਮਕਾਨ ਹੀ ਲੈਣਾ ਪੈਂਦਾ ਹੈ। ਇਨ੍ਹਾਂਨੂੰ ਤੇ ਖੁਸ਼ੀ ਹੁੰਦੀ ਹੈ ਨਾ। ਪਰ ਫੇਰ ਹੰਗਾਮਾ ਵੀ ਕਿੰਨਾ ਹੋਇਆ। ਇਹ ਬਾਬਾ ਹੰਸੀ - ਕੁੜੀ ਵਿੱਚ ਕਦੇ ਬਾਬਾ ਨੂੰ ਕਹਿੰਦੇ ਹਨ - ਬਾਬਾ, ਤੁਹਾਡਾ ਰੱਥ ਬਣਿਆ ਤਾਂ ਮੈਨੂੰ ਇੰਨੀਆਂ ਗਾਲਾਂ ਖਾਣੀਆਂ ਪੈਂਦੀਆਂ ਹਨ। ਬਾਪ ਕਹਿੰਦੇ ਹਨ ਸਭ ਤੋਂ ਜ਼ਿਆਦਾ ਗਾਲੀਆਂ ਤਾਂ ਮੈਨੂੰ ਮਿਲੀਆਂ। ਹੁਣ ਤੁਹਾਡੀ ਵਾਰੀ ਹੈ। ਬ੍ਰਹਮਾ ਨੂੰ ਕਦੇ ਗਾਲੀ ਮਿਲੀ ਨਹੀਂ ਹੈ। ਹੁਣ ਵਾਰੀ ਆਈ ਹੈ। ਰੱਥ ਦਿੱਤਾ ਹੈ ਇਹ ਤਾਂ ਸਮਝਦੇ ਹੋ ਨਾ ਤਾਂ ਜਰੂਰ ਬਾਪ ਤੋਂ ਮਦਦ ਵੀ ਮਿਲੇਗੀ। ਫੇਰ ਵੀ ਬਾਬਾ ਕਹਿੰਦੇ ਹਨ ਬਾਪ ਨੂੰ ਨਿਰੰਤਰ ਯਾਦ ਕਰਨਾ, ਇਸ ਵਿੱਚ ਤੁਸੀਂ ਬੱਚੇ ਇਨ੍ਹਾਂ ਤੋਂ ਵੀ ਤਿੱਖੇ ਜਾ ਸਕਦੇ ਹੋ ਕਿਉਂਕਿ ਇੰਨ੍ਹਾਂ ਦੇ ਉੱਪਰ ਤਾਂ ਮਾਮਲਾ ( ਜਿੰਮੇਵਾਰੀ ) ਬਹੁਤ ਹੈ। ਭਾਵੇਂ ਡਰਾਮਾ ਕਹਿਕੇ ਛੱਡ ਦਿੰਦੇ ਹਨ ਫੇਰ ਵੀ ਕੁਝ ਲੈਸ ਜ਼ਰੂਰ ਆਉਂਦੀ ਹੈ। ਇਹ ਵਿਚਾਰੇ ਬਹੁਤ ਚੰਗੀ ਸਰਵਿਸ ਕਰਦੇ ਹਨ। ਇਹ ਸੰਗਦੋਸ਼ ਨਾਲ ਖ਼ਰਾਬ ਹੋ ਗਏ। ਕਿੰਨੀ ਡਿਸਸਰਵਿਸ ਹੁੰਦੀ ਹੈ। ਅਜਿਹਾ - ਅਜਿਹਾ ਕੰਮ ਕਰਦੇ ਹਨ, ਲੈਸ ਆ ਜਾਂਦੀ ਹੈ। ਉਸ ਵਕ਼ਤ ਇਹ ਨਹੀਂ ਸਮਝਦੇ ਕਿ ਇਹ ਵੀ ਡਰਾਮਾ ਬਣਿਆ ਹੋਇਆ ਹੈ। ਇਹ ਫੇਰ ਬਾਦ ਵਿੱਚ ਖ਼ਿਆਲ ਆਉਂਦਾ ਹੈ। ਇਹ ਤਾਂ ਡਰਾਮੇ ਵਿੱਚ ਨੂੰਧ ਹੈ ਨਾ। ਮਾਇਅ ਅਵਸਥਾ ਨੂੰ ਵਿਗਾੜ ਦਿੰਦੀ ਹੈ ਤਾਂ ਬਹੁਤ ਡਿਸਸਰਵਿਸ ਹੋ ਜਾਂਦੀ ਹੈ। ਕਿੰਨੇ ਅਬਲਾਵਾਂ ਆਦਿ ਤੇ ਅੱਤਿਆਚਾਰ ਹੋ ਜਾਂਦੇ ਹਨ। ਇੱਥੇ ਤਾਂ ਆਪਣੇ ਬੱਚੇ ਹੀ ਕਿੰਨੀ ਡਿਸਸਰਵਿਸ ਕਰਦੇ ਹਨ। ਉਲਟਾ - ਸੁਲਟਾ ਬੋਲਣ ਲੱਗ ਜਾਂਦੇ ਹਨ।

ਹੁਣ ਤੁਸੀਂ ਬੱਚੇ ਜਾਣਦੇ ਹੋ ਬਾਪ ਕੀ ਸੁਣਾਉਂਦੇ ਹਨ? ਕੋਈ ਸ਼ਾਸਤਰ ਆਦਿ ਨਹੀਂ ਸੁਣਾਉਂਦੇ ਹਨ। ਹੁਣ ਅਸੀਂ ਸ਼੍ਰੀਮਤ ਤੇ ਕਿੰਨਾ ਸ੍ਰੇਸ਼ਠ ਬਣਦੇ ਹਾਂ। ਆਸੁਰੀ ਮਤ ਨਾਲ ਕਿੰਨਾ ਭ੍ਰਸ਼ਟ ਬਣੇ ਹਾਂ। ਸਮਾਂ ਲਗਦਾ ਹੈ ਨਾ। ਮਾਇਆ ਦੀ ਯੁੱਧ ਚਲਦੀ ਰਹੇਗੀ। ਹੁਣ ਤੁਹਾਡੀ ਜਿੱਤ ਤਾਂ ਜ਼ਰੂਰ ਹੋਣੀ ਹੈ। ਇਹ ਤੁਸੀਂ ਸਮਝਦੇ ਹੋ ਸ਼ਾਂਤੀਧਾਮ ਸੁੱਖਧਾਮ ਤੇ ਸਾਡੀ ਵਿਜੈ ਹੈ ਹੀ। ਕਲਪ - ਕਲਪ ਅਸੀਂ ਜਿੱਤ ਪਾਉਂਦੇ ਆਏ ਹਾਂ। ਇਸ ਪੁਰਸ਼ੋਤਮ ਸੰਗਮਯੁੱਗ ਤੇ ਹੀ ਸਥਾਪਨਾ ਅਤੇ ਵਿਨਾਸ਼ ਹੁੰਦਾ ਹੈ। ਇਹ ਸਾਰੀ ਡਿਟੇਲ ਤੁਹਾਡੀ ਬੱਚਿਆਂ ਦੀ ਬੁੱਧੀ ਵਿੱਚ ਹੈ। ਬਰੋਬਰ ਬਾਪ ਸਾਡੇ ਦੁਆਰਾ ਸਥਾਪਨਾ ਕਰਵਾ ਰਹੇ ਹਨ। ਫੇਰ ਅਸੀਂ ਹੀ ਰਾਜ ਕਰਾਂਗੇ। ਬਾਬਾ ਨੂੰ ਥੈਂਕਸ ਵੀ ਨਹੀਂ ਦੇਵਾਂਗੇ! ਬਾਪ ਕਹਿੰਦੇ ਹਨ ਇਹ ਵੀ ਡਰਾਮੇ ਵਿੱਚ ਨੂੰਧ ਹੈ। ਮੈਂ ਵੀ ਇਸ ਡਰਾਮੇ ਦੇ ਅੰਦਰ ਪਾਰਟਧਾਰੀ ਹਾਂ। ਡਰਾਮੇ ਵਿੱਚ ਸਭ ਦਾ ਪਾਰਟ ਨੂੰਧਿਆ ਹੋਇਆ ਹੈ। ਸ਼ਿਵਬਾਬਾ ਦਾ ਵੀ ਪਾਰਟ ਹੈ। ਥੈਂਕਸ ਦੇਣ ਦੀ ਗੱਲ ਨਹੀਂ। ਸ਼ਿਵਬਾਬਾ ਕਹਿੰਦੇ ਹਨ ਮੈਂ ਤੁਹਾਨੂੰ ਸ਼੍ਰੀਮਤ ਦੇਕੇ ਰਸਤਾ ਦੱਸਦਾ ਹਾਂ ਹੋਰ ਕੋਈ ਦੱਸ ਨਾ ਸਕੇ। ਜੋ ਵੀ ਆਵੇ ਬੋਲੋ ਸਤੋਪ੍ਰਧਾਨ ਨਵੀਂ ਦੁਨੀਆਂ ਸ੍ਵਰਗ ਸੀ ਨਾ। ਇਸ ਪੁਰਾਣੀ ਦੁਨੀਆਂ ਨੂੰ ਤਮੋਪ੍ਰਧਾਨ ਕਿਹਾ ਜਾਂਦਾ ਹੈ। ਫੇਰ ਸਤੋਪ੍ਰਧਾਨ ਬਣਨ ਦੇ ਲਈ ਦੈਵੀਗੁਣ ਧਾਰਨ ਕਰਨੇ ਹਨ। ਬਾਪ ਨੂੰ ਯਾਦ ਕਰਨਾ ਹੈ। ਮੰਤਰ ਹੀ ਇਹ ਹੈ ਮਨਮਨਾਭਵ, ਮੱਧਿਆਜੀ ਭਵ।। ਬਸ ਇਹ ਵੀ ਦੱਸਦੇ ਹਨ ਮੈਂ ਸੁਪ੍ਰੀਮ ਗੁਰੂ ਹਾਂ।

ਤੁਸੀਂ ਬੱਚੇ ਹੁਣ ਯਾਦ ਦੀ ਯਾਤਰਾ ਨਾਲ ਸਾਰੀ ਸ੍ਰਿਸ਼ਟੀ ਨੂੰ ਸਦਗਤੀ ਪਹੁੰਚਾਉਂਦੇ ਹੋ। ਜਗਤਗੁਰੂ ਇੱਕ ਸ਼ਿਵਬਾਬਾ ਹੈ ਜੋ ਤੁਹਾਨੂੰ ਵੀ ਸ਼੍ਰੀਮਤ ਦਿੰਦੇ ਹਨ। ਤੁਸੀਂ ਜਾਣਦੇ ਹੋ ਹਰ 5 ਹਜ਼ਾਰ ਵਰ੍ਹੇ ਬਾਦ ਸਾਨੂੰ ਇਹ ਸ਼੍ਰੀਮਤ ਮਿਲੀ ਹੈ। ਚੱਕਰ ਫਿਰਦਾ ਰਹਿੰਦਾ ਹੈ। ਅੱਜ ਪੁਰਾਣੀ ਦੁਨੀਆਂ ਹੈ, ਕਲ ਨਵੀਂ ਦੁਨੀਆਂ ਹੋਵੇਗੀ। ਇਸ ਚੱਕਰ ਨੂੰ ਸਮਝਣਾ ਵੀ ਬਹੁਤ ਸਹਿਜ ਹੈ। ਪਰੰਤੂ ਇਹ ਵੀ ਯਾਦ ਰਹੇ ਜੋ ਕਿਸੇ ਨੂੰ ਸਮਝਾ ਸਕੀਏ। ਇਹ ਵੀ ਭੁੱਲ ਜਾਂਦੇ ਹਨ। ਕੋਈ ਡਿੱਗਦੇ ਹਨ ਤਾਂ ਗਿਆਨ ਆਦਿ ਸਾਰਾ ਖ਼ਤਮ ਹੋ ਜਾਂਦਾ ਹੈ। ਕਲਾ - ਕਾਇਆ ਮਾਇਆ ਲੈ ਲੈਂਦੀ ਹੈ। ਸਭ ਕਲਾ ਕੱਢ ਕਲਾ ਰਹਿਤ ਕਰ ਦਿੰਦੀ ਹੈ। ਵਿਕਾਰ ਵਿੱਚ ਇਵੇਂ ਫਸ ਜਾਂਦੇ ਹਨ, ਗੱਲ ਨਾ ਪੁਛੋ। ਹੁਣ ਤੁਹਾਨੂੰ ਸਾਰਾ ਚੱਕਰ ਯਾਦ ਹੈ। ਤੁਸੀਂ ਜਨਮ ਜਨਮਾਂਤ੍ਰ ਵੈਸ਼ਾਲਿਆ ਵਿੱਚ ਰਹੇ ਹੋ, ਹਜਾਰਾਂ ਪਾਪ ਕਰਦੇ ਆਏ ਹੋ। ਸਭ ਦੇ ਅੱਗੇ ਕਹਿੰਦੇ ਹੋ - ਜਨਮ - ਜਨਮ ਦੇ ਅਸੀਂ ਪਾਪੀ ਹਾਂ। ਅਸੀਂ ਹੀ ਪਹਿਲੋਂ ਪੁੰਨ ਆਤਮਾ ਸੀ, ਫੇਰ ਪਾਪ ਆਤਮਾ ਬਣੇ। ਹੁਣ ਫੇਰ ਪੁੰਨ ਆਤਮਾ ਬਣਦੇ ਹਾਂ। ਇਹ ਤੁਸੀਂ ਬੱਚਿਆਂ ਨੂੰ ਨਾਲੇਜ਼ ਮਿਲ ਰਹੀ ਹੈ। ਫੇਰ ਤੁਸੀਂ ਦੂਸਰਿਆਂ ਨੂੰ ਦੇਕੇ ਆਪ ਸਮਾਨ ਬਣਾਉਂਦੇ ਹੋ। ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ ਫ਼ਰਕ ਤੇ ਰਹਿੰਦਾ ਹੈ ਨਾ। ਉਹ ਇਨਾਂ ਨਹੀਂ ਸਮਝਾ ਸਕਦੇ ਹਨ ਜਿੰਨਾਂ ਤੁਸੀਂ। ਪਰੰਤੂ ਸਾਰੇ ਤੇ ਨਹੀਂ ਛੱਡ ਸਕਦੇ ਹਨ। ਬਾਪ ਖੁਦ ਕਹਿੰਦੇ ਹਨ - ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ ਕਮਲ ਫੁੱਲ ਸਮਾਨ ਬਣਨਾ ਹੈ। ਸਭ ਛੱਡ ਕੇ ਆਉਣ ਤਾਂ ਇੰਨੇ ਸਾਰੇ ਬੈਠਣਗੇ ਕਿੱਥੇ। ਬਾਪ ਨਾਲੇਜ਼ਫੁਲ ਹੈ। ਉਹ ਕੋਈ ਵੀ ਸ਼ਾਸਤਰ ਆਦਿ ਪੜ੍ਹਦੇ ਨਹੀਂ। ਇਹ ( ਬ੍ਰਹਮਾ ) ਸ਼ਾਸਤਰ ਆਦਿ ਪੜ੍ਹਿਆ ਸੀ। ਮੇਰੇ ਲਈ ਤਾਂ ਕਹਿੰਦੇ ਹਨ ਗੌਡ ਫਾਦਰ ਇਜ਼ ਨਾਲੇਜ਼ਫੁਲ। ਮਨੁੱਖ ਇਹ ਵੀ ਜਾਣਦੇ ਨਹੀਂ ਹਨ ਕਿ ਬਾਪ ਵਿੱਚ ਕਿਹੜੀ ਨਾਲੇਜ਼ ਹੈ। ਹੁਣ ਤੁਹਾਨੂੰ ਸਾਰੀ ਸ੍ਰਿਸ਼ਟੀ ਦੇ ਆਦਿ, ਮੱਧ, ਅੰਤ ਦੀ ਨਾਲੇਜ਼ ਹੈ। ਤੁਸੀਂ ਜਾਣਦੇ ਹੋ ਇਹ ਭਗਤੀ ਮਾਰਗ ਦੇ ਸ਼ਾਸਤਰ ਵੀ ਅਨਾਦਿ ਹਨ। ਭਗਤੀ ਮਾਰਗ ਵਿੱਚ ਇਹ ਸ਼ਾਸਤਰ ਵੀ ਜਰੂਰ ਨਿਕਲਦੇ ਹਨ। ਕਹਿੰਦੇ ਹਨ ਪਹਾੜ ਟੁੱਟ ਗਿਆ ਫੇਰ ਬਣੇਗਾ ਕਿਵ਼ੇਂ! ਪਰ ਇਹ ਤਾਂ ਡਰਾਮਾ ਹੈ ਨਾ। ਸ਼ਾਸਤਰ ਆਦਿ ਸਭ ਖ਼ਤਮ ਹੋ ਜਾਂਦੇ ਹਨ, ਫੇਰ ਆਪਣੇ ਸਮੇਂ ਤੇ ਉਹੀ ਬਣਦੇ ਹਨ। ਅਸੀਂ ਪਹਿਲੋਂ - ਪਹਿਲੋਂ ਸ਼ਿਵ ਦੀ ਪੂਜਾ ਕਰਦੇ ਹਾਂ - ਇਹ ਵੀ ਸ਼ਾਸਤਰਾਂ ਵਿੱਚ ਹੋਵੇਗਾ ਨਾ। ਸ਼ਿਵ ਦੀ ਭਗਤੀ ਕਿਵ਼ੇਂ ਕੀਤੀ ਜਾਂਦੀ ਹੈ। ਕਿੰਨੇ ਸ਼ਲੋਕ ਆਦਿ ਗਾਉਂਦੇ ਹਨ। ਤੁਸੀਂ ਸਿਰ੍ਫ ਯਾਦ ਕਰਦੇ ਹੋ - ਸ਼ਿਵਬਾਬਾ ਗਿਆਨ ਦਾ ਸਾਗਰ ਹੈ। ਉਹ ਹਾਲੇ ਸਾਨੂੰ ਗਿਆਨ ਦੇ ਰਹੇ ਹਨ। ਬਾਪ ਨੇ ਤੁਹਾਨੂੰ ਸਮਝਾਇਆ ਹੈ - ਇਹ ਸ੍ਰਿਸ਼ਟੀ ਦਾ ਚੱਕਰ ਕਿਵੇਂ ਫਿਰਦਾ ਹੈ ਸ਼ਾਸਤਰਾਂ ਵਿੱਚ ਇਤਨਾ ਲੰਬਾ - ਚੌੜਾ ਗਪੌੜਾ ਲਗਾ ਦਿੱਤਾ ਹੈ, ਜੋ ਕਦੇ ਸਮ੍ਰਿਤੀ ਵਿੱਚ ਆ ਵੀ ਨਾ ਸਕੇ। ਤਾਂ ਬੱਚਿਆਂ ਨੂੰ ਅੰਦਰ ਵਿੱਚ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ। ਬੇਹੱਦ ਦਾ ਬਾਪ ਸਾਨੂੰ ਪੜ੍ਹਾਉਂਦੇ ਹਨ! ਗਾਇਆ ਵੀ ਜਾਂਦਾ ਹੈ ਸਟੂਡੈਂਟ ਲਾਈਫ ਇਜ਼ ਦਾ ਬੈਸਟ।। ਭਗਵਾਨੁਵਾਚ - ਮੈਂ ਤੁਹਾਨੂੰ ਇਨ੍ਹਾਂ ਰਾਜਾਵਾਂ ਦਾ ਰਾਜਾ ਬਣਾਉਂਦਾ ਹਾਂ। ਹੋਰ ਕਿਸੇ ਸ਼ਾਸਤਰਾਂ ਵਿੱਚ ਇਹ ਗੱਲਾਂ ਹੈ ਨਹੀਂ। ਉੱਚ ਤੋੰ ਉੱਚ ਪ੍ਰਾਪਤੀ ਹੈ ਹੀ ਇਹ। ਅਸਲ ਵਿੱਚ ਗੁਰੂ ਤਾਂ ਇੱਕ ਹੀ ਹੈ ਜੋ ਸਭ ਦੀ ਸਦਗਤੀ ਕਰਦੇ ਹਨ। ਭਾਵੇਂ ਸਥਾਪਨਾ ਕਰਨ ਵਾਲੇ ਨੂੰ ਵੀ ਗੁਰੂ ਕਹਿ ਸਕਦੇ ਹਾਂ, ਪਰ ਗੁਰੂ ਉਹ ਜੋ ਸਦਗਤੀ ਦੇਵੇ। ਇਹ ਤਾਂ ਆਪਣੇ ਪਿਛਾੜੀ ਸਭ ਨੂੰ ਪਾਰਟ ਵਿੱਚ ਲੈ ਆਉਂਦੇ ਹਨ। ਵਾਪਿਸ ਲੈ ਜਾਣ ਦੇ ਲਈ ਰਸਤਾ ਤੇ ਦਸਦੇ ਨਹੀਂ। ਬਾਰਾਤ ਤਾਂ ਸ਼ਿਵ ਦੀ ਹੀ ਗਾਈ ਹੋਈ ਹੈ, ਹੋਰ ਕਿਸੇ ਗੁਰੂ ਦੀ ਨਹੀਂ। ਮਨੁੱਖਾਂ ਨੇ ਫੇਰ ਸ਼ਿਵ ਅਤੇ ਸ਼ੰਕਰ ਨੂੰ ਮਿਲਾ ਦਿੱਤਾ ਹੈ। ਕਿੱਥੇ ਉਹ ਸੁਖਸ਼ਮ ਵਤਨ ਵਾਸੀ, ਕਿੱਥੇ ਉਹ ਮੂਲਵਤਨ ਵਾਸੀ। ਦੋਂਵੇਂ ਇੱਕ ਹੋ ਕਿਵ਼ੇਂ ਸਕਦੇ। ਇਹ ਭਗਤੀਮਾਰਗ ਵਿੱਚ ਲਿਖ ਦਿੱਤਾ ਹੈ। ਬ੍ਰਹਮਾ, ਵਿਸ਼ਨੂੰ, ਸ਼ੰਕਰ ਤਿੰਨ ਬੱਚੇ ਠਹਿਰੇ ਨਾ। ਬ੍ਰਹਮਾ ਤੇ ਵੀ ਤੁਸੀਂ ਸਮਝਾ ਸਕਦੇ ਹੋ। ਇਨ੍ਹਾਂ ਨੂੰ ਅਡੋਪਟ ਕੀਤਾ ਹੈ ਤਾਂ ਇਹ ਸ਼ਿਵਬਾਬਾ ਦਾ ਬੱਚਾ ਠਹਿਰਿਆ ਨਾ। ਉੱਚ ਤੋਂ ਉੱਚ ਹੈ ਬਾਪ। ਬਾਕੀ ਇਹ ਹੈ ਉਨ੍ਹਾਂ ਦੀ ਰਚਨਾ। ਕਿੰਨੀਆਂ ਇਹ ਸਮਝਣ ਦੀਆਂ ਗੱਲਾਂ ਹਨ। ਅੱਛਾ।

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਅਵਿਨਾਸ਼ੀ ਗਿਆਨ ਰਤਨਾਂ ਦਾ ਧੰਧਾ ਕਰ 21 ਜਨਮਾਂ ਦੇ ਲਈ ਪਦਮਾਪਦਮ ਭਾਗਿਆਸ਼ਾਲੀ ਬਣਨਾ ਹੈ। ਆਪਣੀ ਜਾਂਚ ਕਰਨੀ ਹੈ - ਸਾਡੇ ਵਿੱਚ ਕੀ ਆਸੁਰੀ ਗੁਣ ਤਾਂ ਨਹੀ ਹੈ? ਅਸੀਂ ਅਜਿਹਾ ਕੋਈ ਧੰਧਾ ਤੇ ਨਹੀਂ ਕਰਦੇ ਜਿਸ ਨਾਲ ਵਿਕਾਰਾਂ ਦੀ ਪੈਦਾਇਸ਼ ਹੋਵੇ?

2. ਯਾਦ ਦੀ ਯਾਤਰਾ ਵਿੱਚ ਰਹਿ ਸਾਰੀ ਸ੍ਰਿਸ਼ਟੀ ਨੂੰ ਸਦਗਤੀ ਵਿੱਚ ਪਹੁੰਚਾਉਣਾ ਹੈ। ਇੱਕ ਸਤਿਗੁਰੂ ਬਾਪ ਦੀ ਸ਼੍ਰੀਮਤ ਤੇ ਚੱਲ ਕੇ ਆਪ ਸਮਾਨ ਬਣਾਉਣ ਦੀ ਸੇਵਾ ਕਰਨੀ ਹੈ। ਧਿਆਨ ਰਹੇ - ਮਾਇਆ ਕਦੇ ਕਲਾ ਰਹਿਤ ਨਾ ਬਣਾ ਦੇਵੇ।

ਵਰਦਾਨ:-
ਸ਼ੁਭ ਭਾਵਨਾ , ਸ਼ੁਭ ਕਾਮਨਾ ਦੇ ਸਹਿਯੋਗ ਨਾਲ ਆਤਮਾਵਾਂ ਨੂੰ ਪਰਿਵਰਤਨ ਕਰਨ ਵਾਲੇ ਸਫ਼ਲਤਾ ਸੰਪੰਨ ਭਵ :

ਜਦੋਂ ਕਿਸੇ ਵੀ ਕੰਮ ਵਿੱਚ ਸਭ ਬ੍ਰਾਹਮਣ ਬੱਚੇ ਸੰਗਠਿਤ ਰੂਪ ਵਿੱਚ ਆਪਣੇ ਮਨ ਦੀਆਂ ਸ਼ੁਭ ਭਾਵਨਾਵਾਂ ਅਤੇ ਸ਼ੁਭ ਕਾਮਨਾਵਾਂ ਦਾ ਸਹਿਯੋਗ ਦਿੰਦੇ ਹਨ - ਤਾਂ ਇਸ ਸਹਿਯੋਗ ਨਾਲ ਵਾਯੂਮੰਡਲ ਦਾ ਕਿਲ੍ਹਾ ਬਣ ਜਾਂਦਾ ਹੈ ਜੋ ਆਤਮਾਵਾਂ ਨੂੰ ਪਰਿਵਰਤਨ ਕਰ ਲੈਂਦਾ ਹੈ। ਜਿਵੇਂ ਪੰਜਾਂ ਉਂਗਲਾਂ ਦੇ ਸਹਿਯੋਗ ਨਾਲ ਕਿੰਨਾ ਵੀ ਵੱਡਾ ਕੰਮ ਸਹਿਜ ਹੋ ਜਾਂਦਾ ਹੈ, ਇਵੇਂ ਹਰ ਇੱਕ ਬ੍ਰਾਹਮਣ ਬੱਚੇ ਦੇ ਸਹਿਯੋਗ ਸੇਵਾਵਾਂ ਵਿੱਚ ਸਫ਼ਲਤਾ ਸੰਪੰਨ ਬਣਾ ਦਿੰਦਾ ਹੈ। ਸਹਿਯੋਗ ਦੀ ਰਿਜ਼ਲਟ ਸਫ਼ਲਤਾ ਹੈ।

ਸਲੋਗਨ:-
ਕਦਮ - ਕਦਮ ਵਿੱਚ ਕਦਮਾਂ ਦੀ ਕਮਾਈ ਜਮਾਂ ਕਰਨ ਵਾਲਾ ਸਭ ਤੋਂ ਵੱਡਾ ਧਨਵਾਨ ਹੈ।