29.11.19        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਤੁਸੀਂ ਇਹ ਰਾਜਯੋਗ ਦੀ ਪੜਾਈ ਪੜਦੇ ਹੋ ਰਜਾਈ ਦੇ ਲਈ , ਇਹ ਹੈ ਤੁਹਾਡੀ ਨਵੀ ਪੜ੍ਹਾਈ
 

ਪ੍ਰਸ਼ਨ:-
ਇਸ ਪੜ੍ਹਾਈ ਵਿੱਚ ਕਈ ਬੱਚੇ ਚਲਦੇ ਚਲਦੇ ਫੇਲ ਕਿਉਂ ਹੋ ਜਾਂਦੇ ਹਨ?

ਉੱਤਰ:-
ਕਿਉਂਕਿ ਇਸ ਪੜ੍ਹਾਈ ਵਿੱਚ ਮਾਇਆ ਦੇ ਨਾਲ ਬਾਕਸਿੰਗ ਹੈ। ਮਾਇਆ ਦੀ ਬਾਕਸਿੰਗ ਵਿੱਚ ਬੁੱਧੀ ਨੂੰ ਬੜੀ ਕੜੀ ਸੱਟ ਲੱਗ ਜਾਂਦੀ ਹੈ। ਸੱਟ ਲਗਨ ਦਾ ਕਾਰਨ ਹੈ ਬਾਪ ਨਾਲ ਸੱਚੇ ਨਹੀਂ ਹਨ। ਸੱਚੇ ਬੱਚੇ ਸਦਾ ਸੇਫ ਰਹਿੰਦੇ ਹਨ।

ਓਮ ਸ਼ਾਂਤੀ
ਇਹ ਤਾਂ ਸਾਰੇ ਬੱਚਿਆਂ ਨੂੰ ਨਿਸ਼ਚੈ ਹੋਵੇਗਾ ਕਿ ਸਾਨੂੰ ਆਤਮਾਵਾਂ ਨੂੰ ਪਰਮਾਤਮਾ ਬਾਪ ਪੜਾਉਂਦੇ ਹਨ। 5 ਹਜ਼ਾਰ ਸਾਲ ਬਾਅਦ ਇੱਕ ਹੀ ਵਾਰ ਬੇਹੱਦ ਦਾ ਬਾਪ ਆਕੇ ਬੱਚਿਆਂ ਨੂੰ ਪੜਾਉਂਦੇ ਹਨ। ਕੋਈ ਨਵਾਂ ਆਦਮੀ ਇਹ ਗੱਲਾਂ ਸੁਣੇ ਤਾਂ ਸਮਝ ਨਹੀਂ ਸਕਦਾ ਹੈ। ਰੂਹਾਨੀ ਬਾਪ, ਰੂਹਾਨੀ ਬੱਚੇ ਕੀ ਹੁੰਦੇ ਹਨ, ਇਹ ਵੀ ਸਮਝ ਨਹੀਂ ਸਕਦੇ ਹਨ। ਤੁਸੀਂ ਬੱਚੇ ਜਾਣਦੇ ਹੋ ਅਸੀਂ ਸਾਰੇ ਬ੍ਰਦਰਜ਼ ਹਾਂ। ਉਹ ਸਾਡਾ ਬਾਪ ਵੀ ਹੈ, ਟੀਚਰ ਵੀ ਹੈ, ਸੁਪਰੀਮ ਗੁਰੂ ਵੀ ਹੈ। ਤੁਹਾਨੂੰ ਬੱਚਿਆਂ ਨੂੰ ਇਹ ਜਰੂਰ ਔਟੋਮੇਟਿਕਲੀ(ਆਪਣੇ ਆਪ) ਯਾਦ ਰਹੇਗਾ, ਇਥੇ ਬੈਠ ਸਮਝਦੇ ਹੋਣਗੇ - ਸਾਰੀ ਆਤਮਾਵਾਂ ਦਾ ਇੱਕ ਹੀ ਰੂਹਾਨੀ ਬਾਪ ਹੈ। ਸਾਰੀਆਂ ਆਤਮਾਵਾਂ ਉਸਨੂੰ ਹੀ ਯਾਦ ਕਰਦੀਆਂ ਹਨ। ਕੋਈ ਵੀ ਧਰਮ ਦਾ ਹੋਵੇ। ਸਾਰੇ ਮਨੁੱਖ ਮਾਤਰ ਯਾਦ ਜਰੂਰ ਕਰਦੇ ਹਨ। ਬਾਪ ਨੇ ਸਮਝਾਇਆ ਹੈ ਆਤਮਾ ਤਾਂ ਸਭ ਵਿੱਚ ਹੈ ਨਾ। ਹੁਣ ਬਾਪ ਕਹਿੰਦੇ ਹਨ - ਦੇਹ ਦੇ ਸਭ ਧਰਮ ਛੱਡ ਆਪਣੇ ਨੂੰ ਆਤਮਾ ਸਮਝੋ। ਹੁਣ ਤੁਸੀਂ ਆਤਮਾ ਇਥੇ ਪਾਰਟ ਵਜਾ ਰਹੀ ਹੋ। ਕਿਵੇਂ ਦਾ ਪਾਰਟ ਵਜਾਉਂਦੀ ਹੋ, ਉਹ ਵੀ ਸਮਝਾਇਆ ਗਿਆ ਹੈ। ਬੱਚੇ ਵੀ ਨੰਬਰਵਾਰ ਪੁਰਸ਼ਾਰਥ ਅਨੁਸਾਰ ਹੀ ਸਮਝਦੇ ਹਨ। ਤੁਸੀਂ ਰਾਜਯੋਗੀ ਹੋ ਨਾ। ਪੜ੍ਹਨ ਵਾਲੇ ਸਾਰੇ ਯੋਗੀ ਹੀ ਹੁੰਦੇ ਹਨ। ਪੜਾਉਣ ਵਾਲੇ ਟੀਚਰ ਨਾਲ ਯੋਗ ਜਰੂਰ ਰੱਖਣਾ ਪੈਂਦਾ ਹੈ। ਏਮ ਆਬਜੈਕਟ ਦਾ ਵੀ ਪਤਾ ਰਹਿੰਦਾ ਹੈ - ਇਸ ਪੜ੍ਹਾਈ ਨਾਲ ਅਸੀਂ ਫਲਾਣਾ ਬਣਾਂਗੇ। ਇਹ ਪੜ੍ਹਾਈ ਤਾਂ ਇੱਕ ਹੀ ਹੈ, ਇਸਨੂੰ ਕਿਹਾ ਜਾਂਦਾ ਹੈ ਰਾਜਾਵਾਂ ਦਾ ਰਾਜਾ ਬਣਨ ਦੀ ਪੜ੍ਹਾਈ। ਰਾਜਯੋਗ ਹੈ ਨਾ। ਰਜਾਈ ਪ੍ਰਾਪਤ ਕਰਨ ਲਈ ਬਾਪ ਨਾਲ ਯੋਗ। ਹੋਰ ਕੋਈ ਮਨੁੱਖ ਇਹ ਰਾਜਯੋਗ ਕਦੇ ਸਿਖਾ ਨਹੀਂ ਸਕਦੇ ਹਨ। ਤੁਹਾਨੂੰ ਕੋਈ ਮਨੁੱਖ ਨਹੀਂ ਸਿਖਾਉਂਦੇ ਹਨ। ਪਰਮਾਤਮਾ ਤੁਹਾਨੂੰ ਆਤਮਾਵਾਂ ਨੂੰ ਸਿਖਾਉਂਦੇ ਹਨ। ਤੁਸੀਂ ਫਿਰ ਹੋਰਾਂ ਨੂੰ ਸਿਖਾਉਂਦੇ ਹੋ। ਤੁਸੀਂ ਵੀ ਆਪਣੇ ਨੂੰ ਆਤਮਾ ਸਮਝੋ। ਸਾਨੂੰ ਆਤਮਾਵਾਂ ਨੂੰ ਬਾਪ ਸਿਖਾਉਂਦੇ ਹਨ। ਇਹ ਯਾਦ ਨਾ ਰਹਿਣ ਨਾਲ ਜੌਹਰ ਨਹੀਂ ਭਰਦਾ ਹੈ, ਇਸਲਈ ਬਹੁਤਿਆਂ ਦੀ ਬੁੱਧੀ ਵਿੱਚ ਬੈਠਦਾ ਨਹੀਂ ਹੈ। ਤਾਂ ਬਾਪ ਸਦਾ ਇਹ ਕਹਿੰਦੇ ਹਨ, ਯੋਗਯੁਕਤ ਹੋ, ਯਾਦ ਦੀ ਯਾਤਰਾ ਵਿੱਚ ਰਹਿ ਕੇ ਸਮਝਾਵੋ। ਅਸੀਂ ਭਾਈ ਭਾਈ ਨੂੰ ਸਿਖਾਉਂਦੇ ਹਾਂ। ਤੁਸੀਂ ਵੀ ਆਤਮਾ ਹੋ, ਉਹ ਸਭ ਦਾ ਬਾਪ, ਟੀਚਰ, ਗੁਰੂ ਹੈ। ਆਤਮਾ ਨੂੰ ਦੇਖਣਾ ਹੈ। ਚਾਹੇ ਗਾਇਨ ਹੈ ਸੈਕੰਡ ਵਿੱਚ ਜੀਵਨਮੁਕਤੀ ਪਰ ਇਸ ਵਿੱਚ ਮਿਹਨਤ ਬੜੀ ਹੈ। ਆਤਮ ਅਭਿਮਾਨੀ ਨਾ ਬਣਨ ਨਾਲ ਤੁਹਾਡੇ ਵਚਨਾ ਵਿੱਚ ਤਾਕਤ ਨਹੀਂ ਰਹਿੰਦੀ ਹੈ। ਕਿਉਂਕਿ ਜਿਸ ਤਰ੍ਹਾਂ ਬਾਪ ਸਮਝਾਉਂਦੇ ਹਨ ਉਸ ਤਰ੍ਹਾਂ ਕੋਈ ਸਮਝਾਉਂਦੇ ਨਹੀਂ ਹਨ। ਕੋਈ ਕੋਈ ਤਾਂ ਬੜਾ ਵਧੀਆ ਸਮਝਾਉਂਦੇ ਹਨ। ਕੋਈ ਕੰਡਾ ਹੈ ਅਤੇ ਕੋਈ ਫੁੱਲ ਹੈ - ਪਤਾ ਤਾਂ ਸਭ ਲਗਦਾ ਹੈ, ਸਕੂਲ ਵਿੱਚ ਤਾਂ ਬੱਚੇ 5-6 ਦਰਜਾ ਪੜ੍ਹ ਕੇ ਫਿਰ ਟਰਾਂਸਫਰ ਹੁੰਦੇ ਹਨ। ਚੰਗੇ ਚੰਗੇ ਬੱਚੇ ਜਦੋ ਟਰਾਂਸਫਰ ਹੁੰਦੇ ਹਨ ਤਾਂ ਦੂਜੇ ਕਲਾਸ ਦੇ ਟੀਚਰ ਨੂੰ ਵੀ ਝੱਟ ਪਤਾ ਲੱਗ ਜਾਂਦਾ ਹੈ। ਇਹ ਬੱਚੇ ਤਿੱਖੇ ਪੁਰਸ਼ਾਰਥੀ ਹਨ, ਇੰਨਾ ਚੰਗਾ ਪੜ੍ਹਿਆ ਹੋਇਆ ਹੈ ਫਿਰ ਹੀ ਉੱਚ ਨੰਬਰ ਤੇ ਆਏ ਹਨ। ਟੀਚਰ ਤਾਂ ਜਰੂਰ ਸਮਝਦੇ ਹੋਣਗੇ ਨਾ। ਉਹ ਹੈ ਲੌਕਿਕ ਪੜਾਈ, ਇਥੇ ਤਾਂ ਉਹ ਗੱਲ ਨਹੀਂ ਹੈ। ਇਹ ਹੈ ਪਾਰਲੌਕਿਕ ਪੜਾਈ। ਇੱਥੇ ਤਾਂ ਇਵੇ ਨਹੀਂ ਕਹਾਂਗੇ। ਇਹ ਪਹਿਲਾ ਬੜਾ ਵਧੀਆ ਪੜ੍ਹ ਕੇ ਆਏ ਹਨ ਇਸਲਈ ਵਧੀਆ ਪੜ੍ਹਦੇ ਹਨ। ਨਹੀਂ। ਉਸ ਇਮਤਿਹਾਨ ਵਿੱਚ ਤਾਂ ਟਰਾਂਸਫਰ ਹੁੰਦੇ ਹਨ ਤਾਂ ਟੀਚਰ ਸਮਝਦੇ ਹਨ ਇਸ ਨੇ ਪੜਾਈ ਵਿੱਚ ਮਿਹਨਤ ਕੀਤੀ ਹੈ, ਇਸਲਈ ਅੱਗੇ ਨੰਬਰ ਲਿਆ ਹੈ। ਇੱਥੇ ਤਾਂ ਹੈ ਹੀ ਨਵੀ ਪੜਾਈ, ਜੋ ਪਹਿਲਾ ਤਾਂ ਕੋਈ ਪੜ੍ਹੇ ਹੋਏ ਨਹੀਂ ਹਨ। ਨਵੀ ਪੜ੍ਹਾਈ ਹੈ, ਨਵਾਂ ਪੜਾਉਣ ਵਾਲਾ ਹੈ। ਸਾਰੇ ਨਵੇਂ ਹਨ। ਨਵੇਂ ਨੂੰ ਪੜਾਉਂਦੇ ਹਨ। ਉਨ੍ਹਾਂ ਵਿੱਚ ਜੋ ਚੰਗੀ ਤਰ੍ਹਾਂ ਜੋ ਪੜ੍ਹਦੇ ਹਨ ਤਾਂ ਕਹਾਂਗੇ ਇਹ ਚੰਗੇ ਪੁਰਸ਼ਾਰਥੀ ਹਨ। ਇਹ ਹੈ ਨਵੀ ਦੁਨੀਆਂ ਲਈ ਨਵੀ ਨਾਲੇਜ ਹੋਰ ਕੋਈ ਪੜਾਉਣ ਵਾਲਾ ਤਾਂ ਨਹੀਂ ਹੈ। ਜਿਨ੍ਹਾਂ-ਜਿਨ੍ਹਾਂ ਜੋ ਅਟੈਂਸ਼ਨ ਦਿੰਦੇ ਹਨ ਉਨ੍ਹਾਂ ਉੱਚਾ ਨੰਬਰ ਵਿੱਚ ਜਾਂਦੇ ਹਨ। ਕੋਈ ਤਾਂ ਬੜੇ ਮਿੱਠੇ ਆਗਿਆਕਾਰੀ ਹੁੰਦੇ ਹਨ। ਦੇਖਣ ਨਾਲ ਹੀ ਪਤਾ ਚਲਦਾ ਹੈ, ਇਹ ਪੜਾਉਣ ਵਾਲਾ ਬੜਾ ਚੰਗਾ ਹੈ, ਇਨ੍ਹਾਂ ਵਿੱਚ ਕੋਈ ਅਵਗੁਣ ਨਹੀਂ ਹੈ। ਚਲਨ ਨਾਲ, ਗੱਲ ਕਰਨ ਨਾਲ ਪਤਾ ਲੱਗ ਜਾਂਦਾ ਹੈ। ਬਾਬਾ ਪੁੱਛਦੇ ਵੀ ਸਭ ਕੋਲੋਂ ਹਨ - ਇਹ ਕਿਵੇਂ ਪੜਾਉਂਦੇ ਹਨ, ਇਨ੍ਹਾਂ ਵਿੱਚ ਕੋਈ ਖਾਮੀ ਤਾਂ ਨਹੀਂ ਹੈ। ਇਵੇ ਬੜੇ ਕਹਿੰਦੇ ਹਨ ਕਿ ਸਾਡੇ ਪੁੱਛੇ ਬਗੈਰ ਸਮਾਚਾਰ ਕਦੇ ਨਹੀਂ ਦੇਣਾ। ਕੋਈ ਚੰਗਾ ਪੜ੍ਹਾਉਂਦੇ ਹਨ, ਕੋਈ ਸ਼ਰੂਡ ਬੁੱਧੀ ਨਹੀਂ ਹੁੰਦੇ ਹਨ। ਮਾਇਆ ਦਾ ਵਾਰ ਬੜਾ ਹੁੰਦਾ ਹੈ। ਇਹ ਬਾਪ ਜਾਣਦੇ ਹਨ, ਮਾਇਆ ਇਨ੍ਹਾਂ ਨੂੰ ਧੋਖਾ ਬੜਾ ਦਿੰਦੀ ਹੈ। ਭਾਵੇ 10 ਸਾਲ ਵੀ ਪੜਾਇਆ ਹੈ ਪਰ ਮਾਇਆ ਇੰਨੀ ਜਬਰਦਸਤ ਹੈ - ਦੇਹ ਅਹੰਕਾਰ ਆਇਆ ਅਤੇ ਇਹ ਫੱਸਿਆ। ਬਾਪ ਸਮਝਾਉਂਦੇ ਹਨ ਜੋ ਵੀ ਪਹਿਲਵਾਨ ਹਨ, ਉਨ੍ਹਾਂ ਤੇ ਮਾਇਆ ਦੀ ਸੱਟ ਲੱਗਦੀ ਹੈ। ਮਾਇਆ ਵੀ ਬਲਵਾਨ ਨਾਲ ਬਲਵਾਨ ਹੋਕੇ ਲੜਦੀ ਹੈ।

ਤੁਸੀਂ ਸਮਝਦੇ ਹੋਵੋਗੇ ਬਾਬਾ ਨੇ ਜਿਸ ਵਿੱਚ ਪ੍ਰਵੇਸ਼ ਕੀਤਾ ਹੈ ਇਹ ਨੰਬਰਵਨ ਹੈ। ਫਿਰ ਨੰਬਰਵਾਰ ਤਾਂ ਬੜੇ ਹਨ। ਬਾਬਾ ਮਿਸਾਲ ਕਰ ਕੇ ਇੱਕ-ਦੋ ਦਾ ਦਿੰਦੇ ਹਨ। ਹੁੰਦੇ ਤਾਂ ਨੰਬਰਵਾਰ ਬੜੇ ਹਨ। ਜਿਵੇ ਦਿੱਲੀ ਵਿੱਚ ਗੀਤਾ ਬੱਚੀ ਬੜੀ ਹੁਸ਼ਿਆਰ ਹੈ। ਹੈ ਬੱਚੀ ਬੜੀ ਮਿੱਠੀ। ਬਾਬਾ ਹਮੇਸ਼ਾ ਕਹਿੰਦੇ ਹਨ ਗੀਤਾ ਤਾਂ ਸੱਚੀ ਗੀਤਾ ਹੈ। ਮਨੁੱਖ ਉਹ ਗੀਤਾ ਪੜ੍ਹਦੇ ਹਨ ਪਰ ਇਹ ਨਹੀਂ ਸਮਝਦੇ ਹਨ ਕਿ ਭਗਵਾਨ ਨੇ ਕਿਵੇਂ ਰਾਜਯੋਗ ਸਿਖਾ ਕੇ ਰਾਜਾਵਾਂ ਦਾ ਰਾਜਾ ਬਣਾਇਆ ਸੀ। ਬਰੋਬਰ ਸਤਯੁੱਗ ਸੀ ਤਾਂ ਇੱਕ ਹੀ ਧਰਮ ਸੀ, ਕੱਲ ਦੀ ਗੱਲ ਹੈ ਨਾ। ਬਾਪ ਕਹਿੰਦੇ ਹਨ ਕਲ ਤੁਹਾਨੂੰ ਇਨ੍ਹਾਂ ਸ਼ਾਹੂਕਾਰ ਬਣਾ ਕੇ ਗਿਆ। ਤੁਸੀਂ ਪਦਮਾਪਦਮ ਭਗਿਆਸ਼ਾਲੀ ਸੀ, ਹੁਣ ਤੁਸੀਂ ਕੀ ਬਣ ਗਏ ਹੋ। ਤੁਸੀਂ ਫੀਲ ਕਰਦੇ ਹੋ ਨਾ। ਉਨ੍ਹਾਂ ਗੀਤਾ ਸੁਣਾਉਣ ਵਾਲਿਆਂ ਤੋਂ ਕੋਈ ਨੂੰ ਫੀਲਿੰਗ ਆਉਂਦੀ ਹੈ ਕੀ, ਜਰਾ ਵੀ ਨਹੀਂ ਸਮਝਦੇ। ਉਚੇ ਤੇ ਉੱਚੀ ਸ੍ਰੀਮਤ ਭਗਵਤ ਗੀਤਾ ਹੀ ਗਾਈ ਜਾਂਦੀ ਹੈ। ਉਹ ਤਾਂ ਗੀਤਾ ਕਿਤਾਬ ਬੈਠ ਪੜ੍ਹਦੇ ਅਤੇ ਸੁਣਾਂਦੇ ਹਨ। ਬਾਪ ਤਾਂ ਕਿਤਾਬ ਨਹੀਂ ਪੜ੍ਹਦੇ ਹਨ। ਫਰਕ ਤਾਂ ਹੈ ਨਾ। ਉਨ੍ਹਾਂ ਦੀ ਯਾਦ ਦੀ ਯਾਤਰਾ ਤਾਂ ਹੈ ਹੀ ਨਹੀਂ । ਉਹ ਤਾਂ ਥੱਲੇ ਡਿਗਦੇ ਹੀ ਰਹਿੰਦੇ ਹਨ। ਸਰਵ ਵਿਆਪੀ ਦੇ ਗਿਆਨ ਨਾਲ ਸਾਰੇ ਦੇਖੋ ਕਿਵੇਂ ਬਣ ਗਏ ਹਨ। ਤੁਸੀਂ ਜਾਣਦੇ ਹੋ ਕਲਪ ਕਲਪ ਇਵੇਂ ਹੀ ਹੋਵੇਗਾ। ਬਾਪ ਕਹਿੰਦੇ ਹਨ ਤੁਹਾਨੂੰ ਸਿਖਾ ਕੇ ਵਿਸ਼ੈ ਸਾਗਰ ਤੋਂ ਪਾਰ ਕਰ ਦਿੰਦੇ ਹਨ। ਕਿੰਨਾ ਫਰਕ ਹੈ। ਸ਼ਾਸਤਰ ਪੜ੍ਹਨਾ ਤਾਂ ਭਗਤੀ ਮਾਰਗ ਹੋਇਆ ਨਾ। ਬਾਪ ਕਹਿੰਦੇ ਹਨ ਇਹ ਪੜ੍ਹਨ ਨਾਲ ਮੈਨੂੰ ਕੋਈ ਮਿਲਦਾ ਨਹੀਂ ਹੈ। ਉਹ ਸਮਝਦੇ ਹਨ ਕੋਈ ਵੀ ਪਾਸੇ ਜਾਵੋ ਪਹੁੰਚਣਾ ਤਾਂ ਸਭ ਨੂੰ ਇੱਕ ਥਾਂ ਤੇ ਹੈ। ਕਦੇ ਕਹਿੰਦੇ ਹਨ ਭਗਵਾਨ ਕਿਸ ਨਾ ਕਿਸ ਰੂਪ ਵਿੱਚ ਆਕੇ ਪੜਾਉਣਗੇ। ਜਦੋ ਬਾਪ ਨੂੰ ਆਕੇ ਪੜਾਉਣਾ ਹੈ ਤਾਂ ਫਿਰ ਤੁਸੀਂ ਕੀ ਪੜਾਉਂਦੇ ਹੋ? ਬਾਪ ਸਮਝਾਉਂਦੇ ਹਨ ਗੀਤਾ ਵਿੱਚ ਆਟੇ ਵਿੱਚ ਨਮਕ ਮਿਸਲ ਕੋਈ ਰਾਈਟ ਅੱਖਰ ਹਨ, ਜਿਸ ਵਿੱਚ ਤੁਸੀਂ ਫੜ ਸਕਦੇ ਹੋ। ਸਤਯੁੱਗ ਵਿੱਚ ਤਾਂ ਕੋਈ ਵੀ ਸ਼ਾਸਤਰ ਆਦਿ ਹੁੰਦੇ ਨਹੀਂ ਹਨ। ਇਹ ਹੈ ਹੀ ਭਗਤੀ ਮਾਰਗ ਦੇ ਸ਼ਾਸਤਰ। ਇਵੇਂ ਨਹੀਂ ਕਹਾਂਗੇ ਕੀ ਇਹ ਅਨਾਦਿ ਹੈ। ਸ਼ੁਰੂ ਤੋਂ ਚਲੇ ਆਉਂਦੇ ਹਨ। ਨਹੀਂ। ਅਨਾਦਿ ਦਾ ਮਤਲਬ ਨਹੀਂ ਸਮਝਦੇ ਹਨ। ਬਾਪ ਸਮਝਾਉਂਦੇ ਹਨ ਇਹ ਤਾਂ ਡਰਾਮਾ ਅਨਾਦਿ ਬਰੋਬਰ ਹੈ। ਤੁਹਾਨੂੰ ਬਾਪ ਰਾਜਯੋਗ ਸਿਖਾਉਂਦੇ ਹਨ। ਬਾਪ ਕਹਿੰਦੇ ਹਨ ਹੁਣ ਤੁਹਾਨੂੰ ਸਿਖਾਉਂਦਾ ਹਾਂ ਫਿਰ ਗੁੰਮ ਹੋ ਜਾਂਦਾ ਹੈ। ਤੁਸੀਂ ਕਹੋਗੇ ਸਾਡਾ ਰਾਜ ਅਨਾਦਿ ਸੀ। ਰਾਜ ਉਹ ਹੀ ਹੈ ਸਿਰਫ ਪਾਵਨ ਤੋਂ ਬਦਲ ਪਤਿਤ ਹੋਣ ਨਾਲ ਨਾਮ ਬਦਲ ਜਾਂਦਾ ਹੈ। ਦੇਵਤਾ ਦੇ ਬਦਲੇ ਹਿੰਦੂ ਕਹਾਉਂਦੇ ਹਨ। ਹੈ ਤਾਂ ਆਦਿ ਸਨਾਤਨ ਦੇਵੀ-ਦੇਵਤਾ ਧਰਮ ਦੇ ਨਾ। ਜਿਵੇ ਦੂਜੇ ਸਤੋਪ੍ਰਧਾਨ ਤੋਂ ਸਤੋ, ਰਜੋ, ਤਮੋ ਵਿੱਚ ਆਉਂਦੇ ਹਨ, ਤੁਸੀਂ ਵੀ ਇਵੇਂ ਉਤਰਦੇ ਹੋ। ਰਜੋ ਵਿੱਚ ਆਉਂਦੇ ਹੋ ਤਾਂ ਅਪਵਿੱਤਰਤਾ ਦੇ ਕਾਰਨ ਦੇਵਤਾ ਦੇ ਬਦਲੇ ਹਿੰਦੂ ਕਹਾਉਂਦੇ ਹੋ। ਨਹੀਂ ਤਾਂ ਹਿੰਦੂ ਹਿੰਦੁਸਤਾਨ ਦਾ ਨਾਮ ਹੈ। ਤੁਸੀਂ ਅਸਲ ਵਿੱਚ ਤਾਂ ਦੇਵੀ ਦੇਵਤਾ ਸੀ ਨਾ। ਦੇਵਤਾ ਸਦਾ ਪਾਵਨ ਹੁੰਦੇ ਹਨ। ਹੁਣ ਤਾਂ ਮਨੁੱਖ ਪਤਿਤ ਬਣ ਗਏ ਹਨ। ਤਾਂ ਨਾਮ ਵੀ ਹਿੰਦੂ ਰੱਖ ਦਿੱਤਾ ਹੈ। ਪੁਛੋ ਹਿੰਦੂ ਧਰਮ ਕਦੋ, ਕਿਸਨੇ ਰਚਿਆ? ਤਾਂ ਦੱਸ ਨਹੀਂ ਸਕਣਗੇ। ਆਦਿ ਸਨਾਤਨ ਦੇਵੀ ਦੇਵਤਾ ਧਰਮ ਸੀ, ਜਿਸਨੂੰ ਪੈਰਾਡਾਈਜ ਆਦਿ ਬਹੁਤ ਚੰਗੇ-ਚੰਗੇ ਨਾਮ ਦਿੰਦੇ ਹਨ। ਜੋ ਪਾਸਟ ਹੋਇਆ ਹੈ ਉਹ ਫਿਰ ਰਪੀਟ ਹੋਣਾ ਹੈ। ਇਸ ਸਮੇਂ ਤੁਸੀਂ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਭ ਜਾਣਦੇ ਹੋ। ਜਾਣਦੇ ਜਾਵੋਗੇ ਤਾਂ ਜੀਂਦੇ ਰਹੋਗੇ। ਕਈ ਤਾਂ ਮਰ ਵੀ ਜਾਂਦੇ ਹਨ। ਬਾਪ ਦਾ ਬਣਦੇ ਹਨ ਤਾਂ ਮਾਇਆ ਦੀ ਯੁੱਧ ਚਲਦੀ ਹੈ। ਯੁੱਧ ਹੋਣ ਨਾਲ ਟ੍ਰੇਟਰ ਬਣ ਜਾਂਦੇ ਹਨ। ਰਾਵਣ ਦੇ ਸੀ, ਰਾਮ ਦੇ ਬਣੇ। ਫਿਰ ਰਾਵਣ, ਰਾਮ ਦੇ ਬੱਚਿਆਂ ਤੇ ਜਿੱਤ ਪਾ ਆਪਣੇ ਪਾਸੇ ਲੈ ਜਾਂਦੇ ਹਨ। ਕਈ ਬੀਮਾਰ ਹੋ ਜਾਂਦੇ ਹਨ। ਫਿਰ ਨਾ ਓਥੇ ਦੇ ਰਹਿੰਦੇ, ਨਾ ਇੱਥੇ ਦੇ ਰਹਿੰਦੇ ਹਨ। ਨਾ ਖੁਸ਼ੀ ਹੈ, ਨਾ ਰੰਜ ਹੈ। ਵਿੱਚਕਾਰ ਰਹਿੰਦੇ ਹਨ। ਤੁਹਾਡੇ ਕੋਲ ਵੀ ਬੜੇ ਹਨ ਜਿਹੜੇ ਵਿੱਚਕਾਰ ਹਨ। ਬਾਪ ਦਾ ਵੀ ਪੂਰਾ ਨਹੀਂ ਬਣਦੇ ਹਨ, ਰਾਵਣ ਦਾ ਵੀ ਪੂਰਾ ਨਹੀਂ ਬਣਦੇ।

ਹੁਣ ਤੁਸੀਂ ਹੋ ਪੁਰਸ਼ੋਤਮ ਸੰਗਮਯੁਗ ਤੇ। ਉੱਤਮ ਪੁਰਖ ਬਣਨ ਦੇ ਲਈ ਪੁਰਸ਼ਾਰਥ ਕਰ ਰਹੇ ਹੋ। ਇਹ ਬੜੀ ਸਮਝਣ ਦੀਆ ਗੱਲਾਂ ਹਨ। ਬਾਬਾ ਪੁੱਛਦੇ ਹਨ ਹੱਥ ਤਾਂ ਬੜਾ ਉੱਚਾ ਚੁੱਕਦੇ ਹਨ। ਪਰ ਸਮਝਿਆ ਜਾਂਦਾ ਹੈ - ਬੁੱਧੀ ਨਹੀਂ ਹੈ। ਭਾਵੇ ਬਾਬਾ ਕਹਿੰਦੇ ਹਨ ਸ਼ੁਭ ਬੋਲੋ। ਕਹਿੰਦੇ ਤਾਂ ਸਾਰੇ ਹਨ - ਅਸੀਂ ਨਰ ਤੋਂ ਨਰਾਇਣ ਬਣਾਂਗੇ। ਕਥਾ ਹੀ ਨਰ ਤੋਂ ਨਰਾਇਣ ਬਣਨ ਦੀ ਹੈ। ਅਗਿਆਨ ਕਾਲ ਵਿੱਚ ਵੀ ਸੱਤ ਨਰਾਇਣ ਦੀ ਕਥਾ ਸੁਣਦੇ ਹਨ। ਓਥੇ ਤਾਂ ਕੋਈ ਪੁੱਛ ਨਹੀਂ ਸਕਦੇ ਹਨ। ਇਹ ਤਾਂ ਬਾਪ ਹੀ ਪੁੱਛਦੇ ਹਨ। ਤੁਸੀਂ ਕੀ ਸਮਝਦੇ ਹੋ - ਇੰਨੀ ਹਿੰਮਤ ਹੈ? ਤੁਹਾਨੂੰ ਪਾਵਨ ਵੀ ਜਰੂਰ ਬਣਨਾ ਹੈ। ਕੋਈ ਆਉਂਦੇ ਹਨ ਤਾਂ ਪੁੱਛਿਆ ਜਾਂਦਾ ਹੈ ਇਸ ਜਨਮ ਵਿੱਚ ਕੋਈ ਪਾਪ ਕਰਮ ਤਾਂ ਨਹੀਂ ਕੀਤੇ ਹਨ? ਜਨਮ ਜਨਮਾਂਤਰ ਦੇ ਪਾਪੀ ਤਾਂ ਹੋ ਹੀ। ਇਸ ਜਨਮ ਦੇ ਪਾਪ ਦੱਸ ਦਵੋ ਤਾਂ ਹਲਕੇ ਹੋ ਜਾਵੋਗੇ। ਨਹੀਂ ਤਾਂ ਦਿਲ ਅੰਦਰ ਖਾਂਦਾ ਰਹੇਗਾ। ਸੱਚ ਦਸਣ ਨਾਲ ਹਲਕੇ ਹੋਣਗੇ। ਕਈ ਬੱਚੇ ਸੱਚ ਨਹੀਂ ਦੱਸਦੇ ਹਨ ਤਾਂ ਮਾਇਆ ਇੱਕ ਦਮ ਜ਼ੋਰ ਨਾਲ ਮੁੱਕਾ ਮਾਰ ਦਿੰਦੀ ਹੈ। ਤੁਹਾਡੀ ਬੜੀ ਕੜੀ ਬਾਕਸਿੰਗ ਹੈ। ਉਸ ਬਾਕਸਿੰਗ ਵਿੱਚ ਤਾਂ ਸ਼ਰੀਰ ਨੂੰ ਸੱਟ ਲੱਗਦੀ ਹੈ, ਇਸ ਵਿੱਚ ਬੁੱਧੀ ਨੂੰ ਬੜੀ ਸੱਟ ਲੱਗਦੀ ਹੈ। ਇਹ ਬਾਬਾ ਵੀ ਜਾਣਦੇ ਹਨ। ਇਹ ਬ੍ਰਹਮਾ ਕਹਿੰਦੇ ਹਨ ਮੈਂ ਬਹੁਤ ਜਨਮਾਂ ਦੇ ਅੰਤ ਦਾ ਹਾਂ। ਸਭ ਤੋਂ ਪਾਵਨ ਸੀ, ਹੁਣ ਸਭ ਤੋਂ ਪਤਿਤ ਹਾਂ। ਫਿਰ ਪਾਵਨ ਬਣਦਾ ਹਾਂ। ਇਵੇ ਤਾਂ ਨਹੀਂ ਕਹਿੰਦਾ ਹਾਂ ਕੀ ਮੈਂ ਮਹਾਤਮਾ ਹਾਂ। ਬਾਪ ਵੀ ਖਾਤਰੀ ਦਿੰਦੇ ਹਨ, ਇਹ ਸਭ ਤੋਂ ਜ਼ਿਆਦਾ ਪਤਿਤ ਹੈ। ਬਾਪ ਕਹਿੰਦੇ ਹਨ ਮੈਂ ਪਰਾਏ ਦੇਸ਼, ਪਰਾਏ ਸ਼ਰੀਰ ਵਿੱਚ ਆਉਂਦਾ ਹਾਂ। ਇਹਨਾਂ ਦੇ ਬੜੇ ਜਨਮਾਂ ਦੇ ਅੰਤ ਵਿੱਚ ਮੈਂ ਇਸ ਵਿੱਚ ਪ੍ਰਵੇਸ਼ ਕਰਦਾ ਹਾਂ, ਜਿਸਨੇ ਪੂਰੇ 84 ਜਨਮ ਲਏ ਹਨ। ਹੁਣ ਇਹ ਵੀ ਪਾਵਨ ਬਣਨ ਦਾ ਪੁਰਸ਼ਾਰਥ ਕਰਦੇ ਹਨ, ਖ਼ਬਰਦਾਰ ਵੀ ਬੜਾ ਰਹਿਣਾ ਹੁੰਦਾ ਹੈ। ਬਾਪ ਤਾਂ ਜਾਣਦੇ ਹਨ ਨਾ। ਇਹ ਬਾਬਾ ਦਾ ਬੱਚਾ ਨੇੜੇ ਹੈ। ਇਹ ਤਾਂ ਬਾਪ ਤੋਂ ਕਦੇ ਵਿੱਛੜ(ਜੁਦਾ) ਨਹੀਂ ਹੋ ਸਕਦਾ ਹੈ। ਖਿਆਲ ਵੀ ਨਹੀਂ ਆ ਸਕਦਾ ਕੀ ਛੱਡ ਕੇ ਜਾਵਾ। ਇੱਕ ਦਮ ਮੇਰੇ ਬਾਜੂ ਵਿੱਚ ਬੈਠਾ ਹੈ। ਮੇਰਾ ਤਾਂ ਬਾਬਾ ਹੈ ਨਾ। ਮੇਰੇ ਘਰ ਵਿੱਚ ਬੈਠਾ ਹੈ। ਬਾਬਾ ਜਾਣਦੇ ਹਨ ਹੱਸੀਕੁੜੀ(ਹਾਸਾ ਮਜਾਕ) ਵੀ ਕਰਦੇ ਹਨ। ਬਾਬਾ ਅੱਜ ਸਾਨੂੰ ਨਹਾਵੋ(ਸਨਾਂਨ), ਭੋਜਨ ਤਾਂ ਖਵਾਓ। ਮੈਂ ਛੋਟਾ ਬੱਚਾ ਹਾਂ, ਬੜੀ ਤਰ੍ਹਾਂ ਨਾਲ ਬਾਬਾ ਨੂੰ ਯਾਦ ਕਰਦਾ ਹਾਂ। ਤੁਹਾਨੂੰ ਬੱਚਿਆਂ ਨੂੰ ਸਮਝਾਉਂਦਾ ਹਾਂ-ਇਵੇ ਇਵੇ ਯਾਦ ਕਰੋ। ਬਾਬਾ ਤੁਸੀਂ ਤਾਂ ਬੜੇ ਮਿੱਠੇ ਹੋ। ਇੱਕ ਦਮ ਸਾਨੂੰ ਵਿਸ਼ਵ ਦਾ ਮਾਲਿਕ ਬਣਾਉਂਦੇ ਹੋ। ਇਹ ਗੱਲ ਹੋਰ ਕਿਸੇ ਦੀ ਬੁੱਧੀ ਵਿੱਚ ਨਹੀਂ ਆ ਸਕਦੀ ਹੈ। ਬਾਪ ਸਭ ਨੂੰ ਰਿਫਰੇਸ਼ ਕਰਦੇ ਹਨ। ਸਾਰੇ ਪੁਰਸ਼ਾਰਥ ਕਰਦੇ ਰਹਿੰਦੇ ਹਨ। ਸਾਰੇ ਪੁਰਸ਼ਾਰਥ ਤਾਂ ਕਰਦੇ ਹਨ, ਪਰ ਚਲਨ ਵੀ ਇਵੇਂ ਦੀ ਹੋਵੇ ਨਾ। ਭੁੱਲ ਹੋ ਜਾਵੇ ਤਾਂ ਝੱਟ ਲਿਖਣਾ ਚਾਹੀਦਾ ਹੈ - ਬਾਬਾ, ਸਾਡੇ ਤੋਂ ਇਹ ਭੁੱਲ ਹੋ ਜਾਂਦੀ ਹੈ। ਕੋਈ ਕੋਈ ਲਿਖਦੇ ਵੀ ਹਨ - ਬਾਬਾ ਸਾਡੇ ਤੋਂ ਇਹ ਭੁੱਲ ਹੋਈ ਮਾਫ ਕਰਨਾ। ਸਾਡਾ ਬੱਚਾ ਬਣ ਕੇ ਫਿਰ ਭੁੱਲ ਕਰਨ ਨਾਲ ਸੋ ਗੁਣਾ ਵਾਧਾ ਹੋ ਜਾਂਦਾ ਹੈ। ਮਾਇਆ ਤੋਂ ਹਾਰਦੇ ਹਨ ਤਾਂ ਫਿਰ ਉਸ ਤਰ੍ਹਾਂ ਦੇ ਫਿਰ ਬਣ ਜਾਂਦੇ ਹਨ। ਬੜੇ ਹਾਰਦੇ ਹਨ। ਇਹ ਵੱਡੀ ਬਾਕਸਿੰਗ ਹੈ। ਰਾਮ ਅਤੇ ਰਾਵਣ ਦੀ ਲੜਾਈ ਹੈ। ਦਿਖਾਉਂਦੇ ਵੀ ਹਨ ਬੰਦਰ ਸੈਨਾ ਲਈ। ਇਹ ਸਭ ਬੱਚਿਆਂ ਦਾ ਖੇਡ ਬਣਿਆ ਹੋਇਆ ਹੈ। ਜਿਵੇਂ ਛੋਟੇ ਬੱਚੇ ਬੇਸਮਝ ਹੁੰਦੇ ਹਨ ਨਾ। ਬਾਪ ਵੀ ਕਹਿੰਦੇ ਹਨ ਇਹ ਤਾਂ ਇਨ੍ਹਾਂ ਦੀ ਪਾਈ ਪੈਸੇ ਦੀ ਬੁੱਧੀ ਹੈ। ਕਹਿੰਦੇ ਹਨ ਹਰ ਇਕ ਈਸ਼ਵਰ ਦਾ ਰੂਪ ਹੈ। ਅਤੇ ਇੱਕ ਈਸ਼ਵਰ ਬਣ ਕੇ ਕ੍ਰਿਏਟ(ਪੈਦਾ) ਕਰਦੇ ਹਨ, ਪਾਲਣਾ ਕਰਦੇ ਹਨ ਫਿਰ ਵਿਨਾਸ਼ ਵੀ ਕਰ ਦਿੰਦੇ ਹਨ। ਹੁਣ ਈਸ਼ਵਰ ਕਿਸੇ ਦਾ ਵਿਨਾਸ਼ ਥੋੜੀ ਕਰਦੇ ਹਨ। ਇਹ ਤਾਂ ਕਿੰਨੀ ਅਗਿਆਨਤਾ ਹੈ ਇਸਲਈ ਕਿਹਾ ਜਾਂਦਾ ਹੈ ਗੁੱਡੀਆਂ ਦੀ ਪੂਜਾ ਕਰਦੇ ਰਹਿੰਦੇ ਹਨ। ਵੰਡਰ ਹੈ ਨਾ। ਮਨੁੱਖਾਂ ਦੀ ਬੁੱਧੀ ਕੀ ਹੋ ਜਾਂਦੀ ਹੈ। ਕਿੰਨਾ ਖਰਚਾ ਕਰਦੇ ਹਨ। ਬਾਪ ਉਲਾਹਣਾ ਦਿੰਦੇ ਹਨ - ਮੈਂ ਤੁਹਾਨੂੰ ਇੰਨਾ ਵੱਡਾ ਬਣਾ ਕੇ ਗਿਆ, ਤੁਸੀਂ ਕੀ ਕੀਤਾ! ਤੁਸੀਂ ਵੀ ਜਾਣਦੇ ਹੋ ਅਸੀਂ ਹੀ ਦੇਵਤਾ ਸੀ ਫਿਰ ਚੱਕਰ ਲਗਾਉਂਦੇ ਹਾਂ, ਹੁਣ ਅਸੀਂ ਬ੍ਰਾਹਮਣ ਬਣੇ ਹਾਂ। ਫਿਰ ਅਸੀਂ ਸੋ ਦੇਵਤਾ... ਬਣਾਂਗੇ। ਇਹ ਤਾਂ ਬੁੱਧੀ ਵਿੱਚ ਬੈਠਿਆ ਹੋਇਆ ਹੈ ਨਾ। ਇੱਥੇ ਬੈਠਦੇ ਹੋ ਤਾਂ ਬੁੱਧੀ ਵਿੱਚ ਇਹ ਨਾਲੇਜ ਰਹਿਣੀ ਚਾਹੀਦੀ ਹੈ। ਬਾਪ ਵੀ ਨਾਲੇਜਫੁੱਲ ਹੈ ਨਾ। ਰਹਿੰਦੇ ਭਾਵੇ ਸ਼ਾਂਤੀਧਾਮ ਵਿੱਚ ਹਨ ਫਿਰ ਵੀ ਉਨ੍ਹਾਂ ਨੂੰ ਨਾਲੇਜਫੁੱਲ ਕਿਹਾ ਜਾਂਦਾ ਹੈ। ਤੁਹਾਡੀ ਵੀ ਆਤਮਾ ਵਿੱਚ ਸਾਰੀ ਨਾਲੇਜ ਰਹਿੰਦੀ ਹੈ ਨਾ। ਕਹਿੰਦੇ ਹਨ ਇਸ ਗਿਆਨ ਨਾਲ ਸਾਡੀ ਅੱਖ ਖੁਲ ਗਈ ਹੈ। ਬਾਪ ਤੁਹਾਨੂੰ ਗਿਆਨ ਦੇ ਚਕਸ਼ੂ ਦਿੰਦੇ ਹਨ। ਆਤਮਾ ਨੂੰ ਸ੍ਰਿਸ਼ਟੀ ਦੇ ਆਦਿ, ਮੱਧ, ਅੰਤ ਦਾ ਪਤਾ ਲੱਗ ਗਿਆ ਹੈ। ਚੱਕਰ ਫਿਰਦਾ ਰਹਿੰਦਾ ਹੈ। ਬ੍ਰਾਹਮਣਾਂ ਨੂੰ ਹੀ ਸਵਦਰਸ਼ਨ ਚੱਕਰ ਮਿਲਦਾ ਹੈ। ਦੇਵਤਾਵਾਂ ਨੂੰ ਪੜਾਉਣ ਵਾਲਾ ਕੋਈ ਹੁੰਦਾ ਨਹੀਂ ਹੈ। ਉਨ੍ਹਾਂ ਨੂੰ ਸਿੱਖਿਆ ਦੀ ਲੋੜ ਨਹੀਂ ਹੈ। ਪੜ੍ਹਨਾ ਤਾਂ ਤੁਹਾਨੂੰ ਹੈ ਜੋ ਫਿਰ ਤੁਸੀਂ ਦੇਵਤਾ ਬਣਦੇ ਹੋ। ਹੁਣ ਬਾਪ ਬੈਠ ਇਹ ਨਵੀ-ਨਵੀ ਗੱਲਾਂ ਸਮਝਾਉਂਦੇ ਹਨ। ਇਹ ਨਵੀ ਪੜਾਈ ਪੜ੍ਹ ਕੇ ਤੁਸੀਂ ਉੱਚੇ ਬਣਦੇ ਹੋ। ਫਸਟ ਸੋ ਲਾਸਟ। ਲਾਸਟ ਸੋ ਫਸਟ। ਇਹ ਪੜ੍ਹਾਈ ਹੈ ਨਾ। ਹੁਣ ਤੁਸੀਂ ਸਮਝਦੇ ਹੋ ਬਾਬਾ ਹਰ ਕਲਪ ਆਕੇ ਪਤਿਤ ਤੋਂ ਪਾਵਨ ਬਣਾਉਂਦੇ ਹਨ, ਫਿਰ ਇਹ ਨਾਲੇਜ ਖਤਮ ਹੋ ਜਾਵੇਗੀ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਬਹੁਤ ਬਹੁਤ ਆਗਿਆਕਾਰੀ, ਮਿੱਠਾ ਹੋ ਕੇ ਚਲਣਾ ਹੈ। ਦੇਹ-ਅਹੰਕਾਰ ਵਿੱਚ ਨਹੀਂ ਆਉਣਾ ਹੈ। ਬਾਪ ਦਾ ਬੱਚਾ ਬਣ ਕੇ ਫਿਰ ਕੋਈ ਵੀ ਭੁੱਲ ਨਹੀਂ ਕਰਨੀ ਹੈ। ਮਾਇਆ ਦੀ ਬਾਕਸਿੰਗ ਵਿੱਚ ਬਹੁਤ-ਬਹੁਤ ਖ਼ਬਰਦਾਰ ਰਹਿਣਾ ਹੈ।

2. ਆਪਣੇ ਵਚਨਾ ਵਿੱਚ ਤਾਕਤ ਭਰਨ ਦੇ ਲਈ ਆਤਮ-ਅਭਿਮਾਨੀ ਰਹਿਣ ਦਾ ਅਭਿਆਸ ਕਰਨਾ ਹੈ। ਸਮ੍ਰਿਤੀ ਰਹੇ ਕਿ ਬਾਪ ਦਾ ਸਿਖਾਇਆ ਹੋਇਆ ਅਸੀਂ ਸੁਣਾ ਰਹੇ ਹਾਂ ਤਾਂ ਉਸ ਵਿੱਚ ਜੌਹਰ ਭਰੇਗਾ।

ਵਰਦਾਨ:-
ਅਪਵਿੱਤਰਤਾ ਦਾ ਅੰਸ਼ - ਆਲਸ ਅਤੇ ਅਲਬੇਲੇਪਨ ਦਾ ਤਿਆਗ ਕਰਨ ਵਾਲੇ ਸੰਪੂਰਨ ਨਿਰਵਿਕਾਰੀ ਭਵ :

ਦਿਨਚਰਿਆ ਦੇ ਕੋਈ ਵੀ ਕਰਮ ਵਿੱਚ ਥੱਲੇ ਉਪਰ ਹੋਣਾ, ਆਲਸ ਵਿੱਚ ਆਉਣਾ ਜਾ ਅਲਬੇਲਾ ਹੋਣਾ - ਇਹ ਵਿਕਾਰ ਦਾ ਅੰਸ਼ ਹੈ, ਜਿਸਦਾ ਪ੍ਰਭਾਵ ਪੂਜਨ ਲਾਇਕ ਬਣਨ ਵਿੱਚ ਪੈਂਦਾ ਹੈ। ਜੇਕਰ ਤੁਸੀਂ ਅੰਮ੍ਰਿਤਵੇਲੇ ਆਪਣੇ ਨੂੰ ਜਾਗਰਣ ਸਥਿਤੀ ਵਿੱਚ ਅਨੁਭਵ ਨਹੀਂ ਕਰਦੇ, ਮਜਬੂਰੀ ਜਾ ਸੁਸਤੀ ਨਾਲ ਬੈਠਦੇ ਹੋ ਤਾਂ ਪੂਜਾਰੀ ਵੀ ਮਜਬੂਰੀ ਜਾ ਸੁਸਤੀ ਨਾਲ ਪੂਜਾ ਕਰਨਗੇ। ਤਾਂ ਆਲਸ ਜਾ ਅਲਬੇਲੇਪਨ ਦਾ ਵੀ ਤਿਆਗ ਕਰ ਦੋ ਫਿਰ ਹੀ ਸੰਪੂਰਨ ਨਿਰਵਿਕਾਰੀ ਬਣ ਸਕੋਗੇ।

ਸਲੋਗਨ:-
ਸੇਵਾ ਬੇਸ਼ਕ ਕਰੋ ਪਰ ਫਾਲਤੂ ਖਰਚ ਨਾ ਕਰੋ।