30.07.20        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਤੁਹਾਨੂੰ ਰੂਹਾਨੀ ਪੰਡਾ ਬਣ ਸਾਰੇ ਧਰਮ ਵਾਲਿਆਂ ਨੂੰ ਸ਼ਾਂਤੀਧਾਮ ਅਤੇ ਸੁੱਖਧਾਮ ਦਾ ਰਸਤਾ ਦੱਸਣਾ ਹੈ ਤੁਸੀਂ ਹੋ ਸੱਚੇ ਪੰਡੇ

ਪ੍ਰਸ਼ਨ:-
ਬਾਪ ਦੀ ਯਾਦ ਨਾਲ ਕਿਨ੍ਹਾ ਬੱਚਿਆਂ ਨੂੰ ਪੂਰਾ ਬਲ ਪ੍ਰਾਪਤ ਹੁੰਦਾ ਹੈ?

ਉੱਤਰ:-
ਜੋ ਯਾਦ ਦੇ ਨਾਲ - ਨਾਲ ਬਾਪ ਨਾਲ ਪੂਰਾ - ਪੂਰਾ ਆਨੇਸ੍ਟ ਰਹਿੰਦੇ ਹਨ, ਕੁਝ ਵੀ ਛਿਪਾਉਂਦੇ ਨਹੀਂ ਹਨ, ਸੱਚੇ ਬਾਪ ਦੇ ਨਾਲ ਸੱਚੇ ਰਹਿੰਦੇ ਹਨ, ਕੋਈ ਪਾਪ ਨਹੀਂ ਕਰਦੇ ਹਨ, ਉਨ੍ਹਾਂ ਨੂੰ ਹੀ ਯਾਦ ਨਾਲ ਬਲ ਪ੍ਰਾਪਤ ਹੁੰਦਾ ਹੈ। ਕਈ ਬੱਚੇ ਭੁੱਲ ਕਰਦੇ ਰਹਿੰਦੇ ਹਨ, ਫਿਰ ਕਹਿੰਦੇ ਹਨ ਸ਼ਮਾ ਕਰੋ, ਬਾਬਾ ਕਹਿੰਦੇ ਹਨ ਸ਼ਮਾ ਹੁੰਦੀ ਨਹੀਂ। ਹਰ ਇੱਕ ਕਰਮ ਦਾ ਹਿਸਾਬ - ਕਿਤਾਬ ਹੈ।

ਗੀਤ:-
ਸਾਡੇ ਤੀਰਥ ਨਿਆਰੇ ਹਨ...

ਓਮ ਸ਼ਾਂਤੀ
ਬੱਚਿਆਂ ਨੇ ਇਹ ਗੀਤ ਸੁਣਿਆ ਹੈ, ਬੱਚਿਆਂ ਨੇ ਨਾਲੇਜ ਦੀ ਪੁਆਇੰਟਸ ਵੇਖਣ ਦੇ ਲਈ ਕਿ ਕਿਵੇਂ ਅਰਥ ਕਰਦੇ ਹਨ, ਤਾਂ ਅਜਿਹੇ ਗੀਤ ਨਿਕਾਲ ਫਿਰ ਇੱਕ - ਇੱਕ ਤੋਂ ਅਰਥ ਕਰਾਉਣਾ ਚਾਹੀਦਾ ਹੈ ਕਿਓਂਕਿ ਇਨ੍ਹਾਂ ਗੀਤਾਂ ਨੂੰ ਵੀ ਕਰੈਕਟ ਕੀਤਾ ਜਾਂਦਾ ਹੈ ਨਾ। ਬਾਬਾ ਨੇ ਸਮਝਾਇਆ ਹੈ ਕਈ ਅਜਿਹੇ ਚੰਗੇ ਗੀਤ ਹਨ ਜੋ ਕਦੀ ਕੋਈ ਫਿਕਰਾਤ ਵਿੱਚ ਬੈਠੇ ਹੋ ਤਾਂ ਇਹ ਗੀਤ ਖੁਸ਼ੀ ਵਿੱਚ ਲਿਆਉਣ ਵਿੱਚ ਬਹੁਤ ਮਦਦ ਕਰਨਗੇ। ਇਹ ਬਹੁਤ ਕੰਮ ਦੀ ਚੀਜ਼ ਹੈ। ਗੀਤ ਸੁਣਨ ਨਾਲ ਝੱਟ ਸਮ੍ਰਿਤੀ ਆ ਜਾਵੇਗੀ। ਤੁਸੀਂ ਬੱਚੇ ਜਾਣਦੇ ਹੋ ਬਰੋਬਰ ਅਸੀਂ ਇਸ ਧਰਤੀ ਦੇ ਲਕੀ ਸ੍ਟਾਰਸ ਹਾਂ। ਸਾਡੇ ਇਹ ਤੀਰਥ ਭਗਤੀ ਮਾਰਗ ਵਾਲਿਆਂ ਨਾਲੋਂ ਬਿਲਕੁਲ ਨਿਆਰੇ ਹਨ। ਤੁਸੀਂ ਹੋ ਪਾਂਡਵ ਸੈਨਾ। ਉਨ੍ਹਾਂ ਤੀਰਥਾਂ ਤੇ ਹੁੰਦੀ ਹੈ ਪੰਡਿਆ ਦੀ ਸੈਨਾ। ਹਰ ਇੱਕ ਗਰੁੱਪ ਦਾ ਵੱਖ - ਵੱਖ ਪੰਡਾ ਹੁੰਦਾ ਹੈ ਜੋ ਲੈ ਜਾਂਦੇ ਹਨ। ਉਨ੍ਹਾਂ ਦੇ ਕੋਲ ਚੋਪੜੇ ਹੁੰਦੇ ਹਨ। ਪੁੱਛਦੇ ਹਨ ਕਿਸ ਕੁਲ ਦੇ ਹੋ? ਹਰ ਇੱਕ ਆਪਣੇ ਕੁਲ ਵਾਲਿਆਂ ਨੂੰ ਹੀ ਲੈਣਗੇ। ਕਿੰਨੇ ਪੰਡੇ ਲੈਕੇ ਜਾਂਦੇ ਹਨ। ਤੁਸੀਂ ਵੀ ਰੂਹਾਨੀ ਪੰਡੇ ਹੋ। ਤੁਹਾਡਾ ਨਾਮ ਹੀ ਹੈ ਪਾਂਡਵ ਸੈਨਾ। ਪਾਂਡਵਾਂ ਦੀ ਰਾਜਧਾਨੀ ਨਹੀਂ ਹੈ। ਪਾਂਡਵ ਪੰਡੇ ਨੂੰ ਕਿਹਾ ਜਾਂਦਾ ਹੈ। ਬਾਪ ਵੀ ਬੇਹੱਦ ਦਾ ਪੰਡਾ ਹੈ। ਗਾਈਡ ਨੂੰ ਪੰਡਾ ਕਹਾਂਗੇ। ਪੰਡੇ ਲੈ ਜਾਂਦੇ ਹਨ ਤੀਰਥਾਂ ਤੇ। ਪੁਜਾਰੀ ਲੋਕ ਜਾਣਦੇ ਹਨ ਇਹ ਪੰਡੇ ਯਾਤਰੀਆਂ ਨੂੰ ਲੈ ਆਏ ਹਨ। ਗਿਆਨ ਮਾਰਗ ਵਿੱਚ ਵੀ ਤੁਸੀਂ ਪੰਡੇ ਬਣਦੇ ਹੋ। ਇਸ ਵਿੱਚ ਕਿਤੇ ਲੈ ਜਾਣ ਦੀ ਗੱਲ ਨਹੀਂ ਹੈ। ਘਰ ਬੈਠੇ - ਬੈਠੇ ਵੀ ਤੁਸੀਂ ਕਿਸੇ ਨੂੰ ਰਸਤਾ ਦੱਸਦੇ ਹੋ ਫਿਰ ਜਿਸ ਨੂੰ ਦਸੱਦੇ ਹੋ ਉਹ ਪੰਡਾ ਬਣ ਜਾਂਦੇ ਹਨ। ਇੱਕ - ਦੂਜੇ ਨੂੰ ਰਸਤਾ ਦੱਸਣਾ ਹੈ - ਮਨਮਨਾਭਵ। ਤੁਹਾਡੇ ਵਿੱਚ ਵੀ ਬਹੁਤ ਹੋਣਗੇ ਜਿਨ੍ਹਾਂ ਨੇ ਤੀਰਥ ਕੀਤੇ ਹੋਣਗੇ। ਬੁੱਧੀ ਵਿੱਚ ਆਉਂਦਾ ਹੋਵੇਗਾ - ਬਦਰੀਨਾਥ, ਅਮਰਨਾਥ ਕਿਵੇਂ ਜਾਣਾ ਹੁੰਦਾ ਹੈ। ਪੰਡੇ ਲੋਕ ਵੀ ਜਾਣਦੇ ਹਨ, ਤੁਸੀਂ ਹੋ ਰੂਹਾਨੀ ਪੰਡੇ। ਇਹ ਤੁਸੀਂ ਭੁੱਲੋ ਨਾ ਕਿ ਅਸੀਂ ਪੁਰਸ਼ੋਤਮ ਸੰਗਮਯੁਗੀ ਹਾਂ। ਤੁਸੀਂ ਬੱਚਿਆਂ ਨੂੰ ਇੱਕ ਹੀ ਗੱਲ ਬੁੱਧੀ ਵਿੱਚ ਹੈ ਕਿ ਅਸੀਂ ਮੁਕਤੀ - ਜੀਵਨਮੁਕਤੀ ਦੇ ਪੰਡੇ ਹਾਂ। ਇਵੇਂ ਨਹੀਂ ਸ੍ਵਰਗ ਦੇ ਕੋਈ ਵੱਖ ਪੰਡੇ ਹਨ, ਮੁਕਤੀ ਦੇ ਵੱਖ ਹਨ। ਤੁਹਾਨੂੰ ਇਹ ਨਿਸ਼ਚਾ ਹੈ, ਅਸੀਂ ਮੁਕਤੀਧਾਮ ਵਿੱਚ ਜਾਕੇ ਫਿਰ ਨਵੀਂ ਦੁਨੀਆਂ ਵਿੱਚ ਆਵਾਂਗੇ। ਤੁਸੀਂ ਨੰਬਰਵਾਰ ਪੁਰਸ਼ਾਰਥ ਅਨੁਸਾਰ ਪੰਡੇ ਹੋ। ਪੰਡੇ ਵੀ ਕਈ ਤਰ੍ਹਾਂ ਦੇ ਹੁੰਦੇ ਹਨ। ਤੁਸੀਂ ਫਸਟਕਲਾਸ ਪੰਡੇ ਹੋ, ਸਭ ਨੂੰ ਪਵਿੱਤਰਤਾ ਦਾ ਹੀ ਰਸਤਾ ਦੱਸਦੇ ਹੋ। ਸਭ ਨੂੰ ਪਵਿੱਤਰ ਰਹਿਣਾ ਹੈ। ਦ੍ਰਿਸ਼ਟੀ ਬਦਲ ਜਾਂਦੀ ਹੈ। ਤੁਸੀਂ ਪ੍ਰਤਿਗਿਆ ਕੀਤੀ ਹੈ ਕਿ ਅਸੀਂ ਸਿਵਾਏ ਇੱਕ ਦੇ ਹੋਰ ਕਿਸੇ ਨੂੰ ਯਾਦ ਨਹੀਂ ਕਰਾਂਗੇ। ਬਾਬਾ ਅਸੀਂ ਤੁਹਾਨੂੰ ਹੀ ਯਾਦ ਕਰਾਂਗੇ। ਤੁਹਾਡਾ ਬਣਨ ਨਾਲ ਸਾਡਾ ਬੇੜਾ ਪਾਰ ਹੁੰਦਾ ਹੈ। ਭਵਿੱਖ ਵਿੱਚ ਤਾਂ ਸੁੱਖ ਹੀ ਸੁੱਖ ਹੈ। ਬਾਪ ਸਾਨੂੰ ਸੁੱਖ ਦੇ ਸੰਬੰਧ ਵਿੱਚ ਲੈ ਜਾਂਦੇ ਹਨ। ਇੱਥੇ ਤਾਂ ਦੁੱਖ ਹੀ ਦੁੱਖ ਹੈ। ਸੁੱਖ ਵੀ ਕਾਗ ਵਿਸ਼ਟਾ ਦੇ ਸਮਾਨ ਹੈ। ਤੁਸੀਂ ਪੜ੍ਹਦੇ ਹੀ ਹੋ ਨਵੀਂ ਦੁਨੀਆਂ ਦੇ ਲਈ। ਤੁਸੀਂ ਜਾਣਦੇ ਹੋ ਮੁਕਤੀਧਾਮ ਵਿੱਚ ਜਾਕੇ ਫਿਰ ਇੱਥੇ ਆਵਾਂਗੇ। ਘਰ ਵਿੱਚ ਤਾਂ ਜਰੂਰ ਜਾਵੋਗੇ। ਇਹ ਯਾਤਰਾ ਹੈ ਯਾਦ ਬਲ ਦੀ। ਸ਼ਾਂਤੀਧਾਮ ਨੂੰ ਵੀ ਯਾਦ ਕਰਨਾ ਹੁੰਦਾ ਹੈ। ਬਾਪ ਨੂੰ ਵੀ ਯਾਦ ਕਰਨਾ ਹੁੰਦਾ ਹੈ। ਬਾਪ ਦੇ ਨਾਲ ਆਨੇਸ੍ਟ ਵੀ ਹੋਣਾ ਚਾਹੀਦਾ ਹੈ। ਬਾਪ ਕਹਿੰਦੇ ਹਨ ਇਵੇਂ ਨਹੀਂ ਕਿ ਮੈਂ ਤੁਹਾਡੇ ਅੰਦਰ ਨੂੰ ਜਾਣਦਾ ਹਾਂ। ਨਹੀਂ, ਤੁਸੀਂ ਜੋ ਐਕਟ ਕਰਦੇ ਹੋ ਉਸ ਤੇ ਬਾਬਾ ਸਮਝਾਉਂਦੇ ਹਨ। ਪੁਰਸ਼ਾਰਥ ਕਰਾਉਂਦੇ ਹਨ। ਬਾਕੀ ਤੁਸੀਂ ਕੋਈ ਅਵੱਗਿਆ ਅਥਵਾ ਪਾਪ ਕਰਦੇ ਹੋ ਤਾਂ ਇੱਥੇ ਪੁੱਛਿਆ ਜਾਂਦਾ ਹੈ - ਕੋਈ ਪਾਪ ਤਾਂ ਨਹੀਂ ਕੀਤਾ? ਬਾਬਾ ਨੇ ਸਮਝਾਇਆ ਹੈ ਅੱਖਾਂ ਬੜਾ ਧੋਖਾ ਦਿੰਦੀਆਂ ਹਨ। ਇਹ ਵੀ ਦੱਸਣਾ ਚਾਹੀਦਾ ਹੈ ਕਿ ਬਾਬਾ ਅੱਜ ਅੱਖਾਂ ਨੇ ਸਾਨੂੰ ਬਹੁਤ ਧੋਖਾ ਦਿੱਤਾ ਹੈ। ਇੱਥੇ ਤਾਂ ਡਰ ਰਹਿੰਦਾ ਹੈ, ਘਰ ਵਿੱਚ ਜਾਂਦਾ ਹਾਂ ਤਾਂ ਮੇਰੀ ਬੁੱਧੀ ਚਲਾਏਮਾਨ ਹੁੰਦੀ ਹੈ। ਬਾਬਾ ਇਹ ਸਾਡੀ ਬੜੀ ਭਾਰੀ ਭੁੱਲ ਹੈ, ਸ਼ਮਾ ਕਰੋ। ਬਾਬਾ ਕਹਿੰਦੇ ਸ਼ਮਾ ਦੀ ਇਸ ਵਿੱਚ ਗੱਲ ਨਹੀਂ, ਇਹ ਤਾਂ ਦੁਨੀਆਂ ਵਿੱਚ ਮਨੁੱਖ ਕਰਦੇ ਹਨ। ਕੋਈ ਨੇ ਚਮਾਟ ਮਾਰੀ, ਚੰਗਾ ਮਾਫੀ ਮੰਗੀ, ਕੰਮ ਖਤਮ। ਇਵੇਂ ਮਾਫੀ ਮੰਗਣ ਵਿੱਚ ਦੇਰੀ ਥੋੜੀ ਲੱਗਦੀ ਹੈ। ਬੁਰੇ ਕਰਮ ਕਰਦੇ ਰਹੋ ਅਤੇ ਕਹਿ ਦੋ ਆਈ ਐਮ ਸਾਰੀ - ਇਵੇਂ ਥੋੜੀ ਹੀ ਚਲ ਸਕਦਾ ਹੈ। ਇਹ ਤਾਂ ਸਭ ਜਮਾਂ ਹੋ ਜਾਂਦਾ ਹੈ। ਕੋਈ ਵੀ ਉਲਟਾ - ਸੁਲਟਾ ਕਰਮ ਕਰਦੇ ਹੋ, ਜਮਾਂ ਹੁੰਦਾ ਹੈ, ਜਿਸ ਨੂੰ ਚੰਗਾ - ਬੁਰਾ ਫਲ ਦੂਜੇ ਜਨਮ ਵਿੱਚ ਮਿਲਦਾ ਜਰੂਰ ਹੈ। ਸ਼ਮਾ ਦੀ ਗੱਲ ਨਹੀਂ। ਜੋ ਜਿਵੇਂ ਕਰਦੇ ਇਵੇਂ ਪਾਉਂਦੇ ਹਨ।

ਬਾਬਾ ਬਾਰ - ਬਾਰ ਸਮਝਾਉਂਦੇ ਹਨ ਇੱਕ ਤਾਂ ਕਹਿੰਦੇ ਹਨ ਕਾਮ ਮਹਾਸ਼ਤ੍ਰੁ ਹੈ, ਇਹ ਤੁਹਾਨੂੰ ਆਦਿ - ਮੱਧ - ਅੰਤ ਦੁੱਖ ਦਿੰਦੇ ਹਨ। ਬਾਬਾ ਨੂੰ ਕਹਿੰਦੇ ਹੀ ਹਨ ਪਤਿਤ - ਪਾਵਨ। ਪਤਿਤ ਵਿਕਾਰ ਵਿੱਚ ਜਾਣ ਵਾਲੇ ਨੂੰ ਹੀ ਕਿਹਾ ਜਾਂਦਾ ਹੈ। ਇੱਥੇ ਬਾਪ ਸਮਝਾਉਂਦੇ ਹਨ, ਇੱਥੇ ਤੋਂ ਫਿਰ ਬਾਹਰ ਵਿੱਚ ਜਾਂਦੇ ਹੋ ਤੱਦ ਇੰਨੀ ਪਰਹੇਜ ਵਿੱਚ ਨਹੀਂ ਰਹਿ ਸਕਦੇ ਤਾਂ ਫਿਰ ਉੱਚ ਪਦ ਵੀ ਪਾ ਨਹੀਂ ਸਕੋਗੇ। ਬਾਬਾ ਸਮਾਚਾਰ ਤਾਂ ਸੁਣਦੇ ਹਨ ਨਾ। ਇੱਥੇ ਤਾਂ ਬਹੁਤ ਚੰਗਾ - ਚੰਗਾ ਕਰਦੇ ਹਨ ਫਿਰ ਬਾਹਰ ਵਿਚ ਜਾਣ ਵਿੱਚ ਧਾਰਨਾ ਨਹੀਂ ਰਹਿੰਦੀ। ਸਤਯੁਗ ਵਿੱਚ ਤਾਂ ਵਿਕਾਰ ਦੀ ਗੱਲਾਂ ਹੁੰਦੀ ਨਹੀਂ। ਹੁਣ ਤਾਂ ਭਾਰਤ ਦਾ ਇਹ ਹਾਲ ਹੈ। ਉੱਥੇ ਤਾਂ ਵੱਡੇ - ਵੱਡੇ ਮਹਿਲਾਂ ਵਿੱਚ ਰਹਿੰਦੇ ਹਨ, ਅਥਾਹ ਸੁੱਖ ਹੈ। ਬਾਬਾ ਬੱਚਿਆਂ ਤੋਂ ਵੀ ਸਭ ਇੰਕਵਾਇਰੀ ਕਰਦੇ ਹਨ, ਬਾਬਾ ਨੂੰ ਸਮਾਚਾਰ ਤਾਂ ਦੇਣਾ ਹੈ ਨਾ। ਕੋਈ ਤਾਂ ਝੂਠ ਵੀ ਬੋਲਦੇ ਹਨ। ਵਿਚਾਰ ਕਰਨਾ ਚਾਹੀਦਾ ਹੈ - ਅਸੀਂ ਕਿੰਨਾ ਝੂਠ ਬੋਲਦੇ ਹਾਂ? ਇਨ੍ਹਾਂ ਨਾਲ ਤਾਂ ਬਿਲਕੁਲ ਝੂਠ ਨਹੀਂ ਬੋਲਣਾ ਚਾਹੀਦਾ ਹੈ। ਬਾਪ ਤਾਂ ਟਰੂਥ ਬਣਾਉਣ ਵਾਲਾ ਹੈ। ਉੱਥੇ ਝੂਠ ਹੁੰਦਾ ਨਹੀਂ। ਨਾਮ - ਨਿਸ਼ਾਨ ਨਹੀਂ ਹੁੰਦਾ। ਇੱਥੇ ਫਿਰ ਸੱਚ ਦਾ ਨਾਮ - ਨਿਸ਼ਾਨ ਨਹੀਂ ਹੈ। ਫਰਕ ਤਾਂ ਰਹਿੰਦਾ ਹੈ ਨਾ। ਬਾਪ ਕਹਿੰਦੇ ਹੈ ਇਹ ਕੰਡਿਆਂ ਦਾ ਜੰਗਲ ਹੈ। ਪਰ ਆਪਣੇ ਨੂੰ ਕੰਡਾ ਸਮਝਦੇ ਥੋੜੀ ਹੀ ਹਨ। ਬਾਪ ਕਹਿੰਦੇ ਹਨ ਕਾਮ ਕਟਾਰੀ ਚਲਾਉਣਾ ਇਹ ਸਭ ਤੋਂ ਵੱਡਾ ਕੰਡਾ ਹੈ, ਇਸ ਨਾਲ ਹੀ ਤੁਸੀਂ ਦੁਖੀ ਹੋਏ ਹੋ। ਬਾਬਾ ਹੁਣ ਤੁਹਾਨੂੰ ਸੁੱਖ ਘਨੇਰੇ ਦੇਣ ਆਇਆ ਹਾਂ। ਤੁਸੀਂ ਜਾਣਦੇ ਹੋ ਬਰੋਬਰ ਸੁੱਖ ਘਨੇਰੇ ਸੀ। ਸਤਯੁਗ ਨੂੰ ਕਿਹਾ ਹੀ ਜਾਂਦਾ ਹੈ ਸੁੱਖਧਾਮ। ਉੱਥੇ ਬਿਮਾਰੀਆਂ ਆਦਿ ਹੁੰਦੀਆਂ ਨਹੀਂ। ਹਸਪਤਾਲ ਜੇਲ ਆਦਿ ਹੁੰਦੇ ਨਹੀਂ। ਸਤਯੁਗ ਵਿੱਚ ਦੁੱਖ ਦਾ ਨਾਮ ਨਹੀਂ। ਤ੍ਰੇਤਾ ਵਿੱਚ ਦੋ ਕਲਾ ਘੱਟ ਹੋ ਜਾਂਦੀ ਹੈ ਤਾਂ ਥੋੜਾ ਕੁਝ ਹੁੰਦਾ ਹੈ, ਫਿਰ ਵੀ ਹੈਵਿਨ ਕਿਹਾ ਜਾਂਦਾ ਹੈ ਨਾ। ਬਾਪ ਕਹਿੰਦੇ ਹਨ - ਤੁਸੀਂ ਬੱਚਿਆਂ ਨੂੰ ਅਥਾਹ ਅਤੀਇੰਦ੍ਰੀਯ ਸੁੱਖ ਵਿੱਚ ਰਹਿਣਾ ਚਾਹੀਦਾ ਹੈ। ਪੜ੍ਹਾਉਣ ਵਾਲੇ ਨੂੰ ਵੀ ਯਾਦ ਕਰਨਾ ਹੈ, ਭਗਵਾਨ ਸਾਡਾ ਟੀਚਰ ਹੈ, ਟੀਚਰ ਨੂੰ ਤਾਂ ਸਭ ਯਾਦ ਕਰਦੇ ਹਨ। ਇੱਥੇ ਰਹਿਣ ਵਾਲੇ ਬੱਚਿਆਂ ਦੇ ਲਈ ਤਾਂ ਬਹੁਤ ਸਹਿਜ ਹੈ। ਇੱਥੇ ਕੋਈ ਬੰਧਨ ਤਾਂ ਹੈ ਨਹੀਂ। ਬਿਲਕੁਲ ਹੀ ਬੰਧਨਮੁਕਤ ਹਨ। ਸ਼ੁਰੂ ਵਿੱਚ ਭੱਠੀ ਬਣੀ ਤਾਂ ਬੰਧਨਮੁਕਤ ਹੋ ਗਏ। ਓਨਾ ਫੁਰਨਾ ਸਿਰਫ ਸਰਵਿਸ ਦਾ ਹੀ ਹੈ। ਸਰਵਿਸ ਕਿਵੇਂ ਵਧਾਈਏ? ਬਾਬਾ ਬਹੁਤ ਸਮਝਾਉਂਦੇ ਰਹਿੰਦੇ ਹਨ। ਬਾਬਾ ਦੇ ਕੋਲ ਆਊਂਦੇ ਹਨ, ਮਹੀਨਾ ਡੇਢ ਬਹੁਤ ਉਮੰਗ ਰਹਿੰਦਾ ਹੈ ਫਿਰ ਵੇਖੋ ਠੰਡੇ ਪੈ ਜਾਂਦੇ ਹਨ। ਆਉਂਦੇ ਹੀ ਨਹੀਂ ਸੈਂਟਰਜ਼ ਤੇ। ਅੱਛਾ, ਫਿਰ ਕੀ ਕਰਨਾ ਚਾਹੀਦਾ ਹੈ? ਲਿਖਕੇ ਪੁੱਛ ਸਕਦੇ ਹੋ - ਕਿਓਂ ਨਹੀਂ ਆਉਂਦੇ ਹੋ? ਅਸੀਂ ਸਮਝਾਉਂਦੇ ਹਾਂ ਸ਼ਾਇਦ ਮਾਇਆ ਨੇ ਤੁਹਾਡੇ ਤੇ ਵਾਰ ਕੀਤਾ ਹੈ ਜਾਂ ਕਿਸੇ ਦੇ ਸੰਗ ਵਿੱਚ ਫੱਸੇ ਹੋ ਜਾਂ ਕੋਈ ਵਿਕਰਮ ਕੀਤਾ ਹੈ, ਡਿੱਗ ਪਏ ਹੋ। ਫਿਰ ਵੀ ਉਠਾਉਣਾ ਤਾਂ ਚਾਹੀਦਾ ਹੈ ਨਾ। ਪੁਰਸ਼ਾਰਥ ਕਰਨਾ ਚਾਹੀਦਾ ਹੈ। ਦਿਲ ਲੈਣੀ ਹੁੰਦੀ ਹੈ। ਤੁਸੀਂ ਚਿੱਠੀ ਲਿਖ ਸਕਦੇ ਹੋ। ਬਹੁਤਿਆਂ ਨੂੰ ਲੱਜਾ ਆਉਂਦੀ ਹੈ ਤਾਂ ਫਿਰ ਫਾਂ ਹੋ ਜਾਂਦੇ ਹਨ। ਇੱਥੇ ਵੀ ਹੋਕੇ ਜਾਂਦੇ ਹਨ, ਫਿਰ ਸਮਾਚਾਰ ਆਉਂਦਾ ਹੈ ਕਿ ਘਰ ਵਿਚ ਬੈਠ ਗਿਆ। ਕਹਿੰਦਾ ਹੈ ਮੇਰੀ ਦਿਲ ਹੱਟ ਗਈ ਹੈ। ਕੋਈ ਚਿੱਠੀ ਵਿੱਚ ਵੀ ਲਿਖਦੇ ਹਨ - ਤੁਹਾਡਾ ਗਿਆਨ ਤਾਂ ਬਹੁਤ ਚੰਗਾ ਹੈ ਪਰ ਅਸੀਂ ਪਵਿੱਤਰ ਨਹੀਂ ਰਹਿ ਸਕਦੇ ਹਾਂ ਇਸਲਈ ਛੱਡ ਦਿੱਤਾ। ਮੇਰੇ ਵਿੱਚ ਇੰਨੀ ਤਾਕਤ ਨਹੀਂ ਹੈ। ਸਿਰਫ ਲਿਖ ਦਿੰਦੇ ਹਨ। ਵਿਕਾਰ ਵੇਖੋ ਕਿਵੇਂ ਡੇਗ ਦਿੰਦੇ ਹਨ। ਇੱਥੇ ਹੱਥ ਵੀ ਉਠਾਉਂਦੇ ਹਨ ਕਿ ਅਸੀਂ ਸੂਰਜਵੰਸ਼ੀ ਨਰ ਤੋਂ ਨਾਰਾਇਣ ਬਣਾਂਗੇ। ਇਹ ਨਾਲੇਜ ਹੈ ਹੀ ਨਰ ਤੋਂ ਨਾਰਾਇਣ , ਨਾਰੀ ਤੋਂ ਲਕਸ਼ਮੀ ਬਣਨ ਦੀ। ਬਾਬਾ ਕਹਿੰਦੇ ਹਨ ਗੁੜ ਜਾਣੇ ਗੁੜ ਦੀ ਗੋਥਰੀ ਜਾਣੇ। ਇਹ ਬਾਬਾ ਦੀ ਬੈਗ (ਗੋਥਰੀ) ਹੈ ਨਾ। ਇਹ ਚੰਗੀ ਤਰ੍ਹਾਂ ਨਾਲ ਪੁੱਛਦੇ ਹਨ, ਇਨ੍ਹਾਂ ਦੇ ਕੋਲ ਸਮਾਚਾਰ ਵੀ ਆਉਂਦੇ ਹਨ, ਸ਼ਿਵਬਾਬਾ ਤਾਂ ਕਹਿੰਦੇ ਹਨ ਮੈਂ ਪੜ੍ਹਾਉਣ ਆਉਂਦਾ ਹਾਂ, ਜੋ ਪੜ੍ਹਨਗੇ ਲਿਖਣਗੇ ਹੋਣਗੇ ਨਵਾਬ। ਬਾਪ ਕਹਿੰਦੇ ਹਨ ਦ੍ਰਿਸ਼ਟੀ ਨੂੰ ਬਹੁਤ ਬਦਲਣਾ ਹੈ। ਕਦਮ - ਕਦਮ ਤੇ ਖਬਰਦਾਰੀ ਚਾਹੀਦੀ ਹੈ। ਯਾਦ ਨਾਲ ਹੀ ਕਦਮ - ਕਦਮ ਵਿੱਚ ਪਦਮ ਹਨ। ਬਹੁਤ ਬੱਚੇ ਫੇਲ ਹੋ ਜਾਂਦੇ ਹਨ। ਸਰਵਿਸੇਬਲ ਪੰਡੇ ਵੀ ਫੇਲ ਹੋ ਜਾਂਦੇ ਹਨ। ਤੁਸੀਂ ਜੱਦ ਤੱਕ ਯਾਤਰਾ ਤੇ ਹੋ, ਪਵਿੱਤਰ ਰਹਿੰਦੇ ਹੋ। ਕੋਈ ਤਾਂ ਯਾਤਰਾ ਤੇ ਵੀ ਅਜਿਹੇ ਸ਼ੋਕੀਨ ਜਾਂਦੇ ਹਨ, ਜੋ ਸ਼ਰਾਬ ਆਦਿ ਵੀ ਆਪਣੇ ਨਾਲ ਉਥੇ ਲੈ ਜਾਂਦੇ ਹਨ। ਲੁਕਾਕੇ ਰੱਖ ਦਿੰਦੇ ਹਨ। ਵੱਡੇ - ਵੱਡੇ ਆਦਮੀ ਇਸ ਦੇ ਬਿਨਾਂ ਰਹਿ ਨਹੀਂ ਸਕਦੇ। ਹੁਣ ਉਹ ਤੀਰਥ ਕੀ ਕੰਮ ਦੇ ਰਹਿਣਗੇ। ਲੜ੍ਹਾਈ ਵਾਲੇ ਵੀ ਬਹੁਤ ਸ਼ਰਾਬ ਪੀਂਦੇ ਹਨ। ਸ਼ਰਾਬ ਪੀ, ਜਾਕੇ ਐਰੋਪਲੇਨ ਸਾਹਿਤ ਸਟੀਮਰ ਦੇ ਉੱਪਰ ਡਿੱਗਦੇ ਹਨ। ਸਟੀਮਰ ਵੀ ਖਤਮ ਤਾਂ ਆਪ ਹੀ ਖਤਮ।

ਹੁਣ ਤੁਹਾਨੂੰ ਮਿਲਦਾ ਹੈ ਗਿਆਨ ਅੰਮ੍ਰਿਤ। ਬਾਕੀ ਯਾਦ ਦੀ ਹੈ ਮੁੱਖ ਗੱਲ। ਜਿਸ ਨਾਲ ਹੀ ਤੁਸੀਂ 21 ਜਨਮ ਦੇ ਲਈ ਐਵਰਹੈਲਦੀ- ਐਵਰਵੈਲਦੀ ਬਣਦੇ ਹੋ। ਬਾਬਾ ਨੇ ਕਿਹਾ ਸੀ ਇਹ ਵੀ ਲਿੱਖ ਦੋ 21 ਜਨਮ ਦੇ ਲਈ ਐਵਰਹੈਲਦੀ- ਵੈਲਦੀ ਕਿਵੇਂ ਬਣ ਸਕਦੇ ਹੋ ਆਕੇ ਸਮਝੋ। ਭਾਰਤਵਾਸੀ ਜਾਣਦੇ ਹਨ ਬਰੋਬਰ ਭਾਰਤ ਵਿੱਚ ਵੱਡੀ ਉਮਰ ਸੀ। ਸ੍ਵਰਗ ਵਿੱਚ ਕਦੀ ਕੋਈ ਬਿਮਾਰੀ ਨਹੀਂ ਹੁੰਦੇ। ਸ੍ਵਰਗ ਵਿੱਚ ਦੇਵੀ - ਦੇਵਤਾਵਾਂ ਦੀ ਉਮਰ 150 ਵਰ੍ਹੇ ਦੀ ਸੀ। 16 ਕਲਾ ਸੰਪੂਰਨ ਸੀ। ਕਹਿੰਦੇ ਹਨ ਇਹ ਕਿਵੇਂ ਹੋ ਸਕਦਾ ਹੈ। ਬੋਲੋ, ਉੱਥੇ 5 ਵਿਕਾਰ ਹੁੰਦੇ ਹੀ ਨਹੀਂ। ਉੱਥੇ ਵੀ ਅਗਰ ਇਹ ਵਿਕਾਰ ਹੁੰਦੇ ਤਾਂ ਫਿਰ ਰਾਮਰਾਜ ਕਿਵੇਂ ਹੁੰਦਾ ਹੈ। ਦੇਵਤੇ ਜੱਦ ਵਾਮ ਮਾਰਗ ਵਿੱਚ ਜਾਂਦੇ ਹਨ ਉਹ ਵੀ ਚਿੱਤਰ ਤੁਸੀਂ ਵੇਖੇ ਹਨ। ਬੜੇ ਗੰਦੇ ਚਿੱਤਰ ਹੁੰਦੇ ਹਨ। ਇਹ ਬਾਬਾ ਕਹਿੰਦੇ ਹਨ ਮੈਂ ਜੋ ਵੇਖਿਆ ਹੈ ਉਹ ਦੱਸਦੇ ਹਨ। ਸ਼ਿਵਬਾਬਾ ਕਹਿੰਦੇ ਹਨ ਮੈਂ ਤਾਂ ਸਿਰਫ ਨਾਲੇਜ ਦਿੰਦਾ ਹਾਂ। ਸ਼ਿਵਬਾਬਾ ਗਿਆਨ ਦੀ ਗੱਲ ਸੁਣਾਉਂਦੇ ਹਨ, ਇਹ ਆਪਣੇ ਅਨੁਭਵ ਦੀਆਂ ਗੱਲਾਂ ਸੁਣਾਉਂਦੇ ਰਹਿੰਦੇ ਹਨ। ਦੋ ਹਨ ਨਾ। ਇਹ ਵੀ ਆਪਣਾ ਅਨੁਭਵ ਦੱਸਦੇ ਰਹਿੰਦੇ ਹਨ। ਹਰ ਇੱਕ ਨੂੰ ਆਪਣੀ ਲਾਈਫ ਦਾ ਪਤਾ ਹੈ। ਤੁਸੀਂ ਜਾਣਦੇ ਹੋ ਅੱਧਾਕਲਪ ਤੋਂ ਪਾਪ ਕਰਦੇ ਆਏ ਹੋ। ਉੱਥੇ ਫਿਰ ਕੋਈ ਪਾਪ ਨਹੀਂ ਕਰਨਗੇ। ਇੱਥੇ ਪਾਵਨ ਕੋਈ ਨਹੀਂ ਹੈ।

ਤੁਸੀਂ ਬੱਚੇ ਜਾਣਦੇ ਹੋ ਹੁਣ ਰੀਅਲ ਭਾਗਵਤ ਚੱਲ ਰਿਹਾ ਹੈ। ਭਗਵਾਨ ਬੈਠ ਬੱਚਿਆਂ ਨੂੰ ਨਾਲੇਜ ਸੁਣਾਉਂਦੇ ਹਨ। ਅਸਲ ਵਿੱਚ ਹੋਣੀ ਚਾਹੀਦੀ ਇੱਕ ਹੀ ਗੀਤਾ। ਬਾਕੀ ਸ਼ਿਵਬਾਬਾ ਦੀ ਬਾਇਉਗ੍ਰਾਫੀ ਕੀ ਲਿਖਣਗੇ। ਇਹ ਵੀ ਤੁਸੀਂ ਜਾਣਦੇ ਹੋ। ਕੋਈ ਵੀ ਕਿਤਾਬ ਆਦਿ ਕੁਝ ਵੀ ਰਹੇਗਾ ਨਹੀਂ ਕਿਓਂਕਿ ਵਿਨਾਸ਼ ਸਾਹਮਣੇ ਖੜਿਆ ਹੈ ਫਿਰ ਇਹ ਪੁਰਸ਼ਾਰਥ ਦੀ ਨਾਲੇਜ ਵੀ ਖਤਮ ਹੋ ਜਾਵੇਗੀ। ਫਿਰ ਪ੍ਰਾਲਬੱਧ ਸ਼ੁਰੂ ਹੋ ਜਾਂਦੀ ਹੈ। ਜਿਵੇਂ ਡਰਾਮਾ ਵਿੱਚ ਜੋ ਪਾਰ੍ਟ ਹੋਇਆ, ਰੀਲ ਫਿਰਦਾ ਜਾਂਦਾ ਫਿਰ ਨਵੇਂ ਸਿਰ ਪ੍ਰਾਲਬੱਧ ਸ਼ੁਰੂ ਹੋਵੇਗੀ। ਇੰਨੀਆਂ ਸਭ ਆਤਮਾਵਾਂ ਵਿੱਚ ਆਪਣਾ - ਆਪਣਾ ਡਰਾਮਾ ਦਾ ਪਾਰ੍ਟ ਨੂੰਧਿਆ ਹੋਇਆ ਹੈ। ਇਹ ਗੱਲਾਂ ਸਮਝਣ ਵਾਲੇ ਸਮਝਣ। ਇਹ ਹੈ ਬੇਹੱਦ ਦਾ ਨਾਟਕ। ਤੁਸੀਂ ਕਹੋਗੇ ਅਸੀਂ ਤੁਹਾਨੂੰ ਬੇਹੱਦ ਦੇ ਨਾਟਕ ਦੇ ਆਦਿ - ਮੱਧ - ਅੰਤ ਦਾ ਰਾਜ ਦੱਸਦੇ ਹਾਂ। ਉਹ ਹੈ ਨਿਰਾਕਾਰੀ ਦੁਨੀਆਂ, ਇਹ ਹੈ ਸਾਕਾਰੀ ਦੁਨੀਆਂ। ਅਸੀਂ ਤੁਹਾਨੂੰ ਸਾਰਾ ਰਾਜ਼ ਸਮਝਾਉਂਦੇ ਹਾਂ। ਇਹ ਚੱਕਰ ਕਿਵੇਂ ਫਿਰਦਾ ਹੈ, ਜਿਸ ਨੂੰ ਤੁਸੀਂ ਸਮਝਾਓਗੇ ਉਨ੍ਹਾਂ ਨੂੰ ਬਹੁਤ ਮਜ਼ਾ ਆਏਗਾ । ਇਵੇਂ ਨਾ ਸਮਝੋ ਕੋਈ ਸੁਣਦਾ ਨਹੀਂ ਹੈ। ਪ੍ਰਜਾ ਬਹੁਤ ਬਣਨੀ ਹੈ। ਹਾਰਟਫੇਲ ਨਹੀਂ ਹੋਣਾ ਹੈ, ਸਰਵਿਸ ਵਿੱਚ। ਤੁਸੀਂ ਸਮਝਾਉਂਦੇ ਰਹੋ। ਵਪਾਰੀਆਂ ਦੇ ਕੋਲ ਗ੍ਰਾਹਕ ਤਾਂ ਬਹੁਤ ਆਉਂਦੇ ਹਨ, ਆਓ ਅਸੀਂ ਤੁਹਾਨੂੰ ਬੇਹੱਦ ਸੌਦਾ ਦਈਏ। ਭਾਰਤ ਵਿੱਚ ਦੇਵਤਾਵਾਂ ਦਾ ਰਾਜ ਸੀ ਫਿਰ ਕਿੱਥੇ ਗਿਆ? ਕਿਵੇਂ 84 ਜਨਮ ਲਏ, ਅਸੀਂ ਤੁਹਾਨੂੰ ਸਮਝਾਈਏ। ਭਗਵਾਨੁਵਾਚ, ਤੁਸੀਂ ਆਪਣੇ ਜਨਮਾਂ ਨੂੰ ਨਹੀਂ ਜਾਣਦੇ ਹੋ। ਸਰਵਿਸ ਬਹੁਤ ਕਰ ਸਕਦੇ ਹੋ, ਜਦੋਂ ਫੁਰਸਤ ਮਿਲਦੀ ਹੈ ਬੋਲੋ ਅਸੀਂ ਤੁਹਾਨੂੰ ਵਿਸ਼ਵ ਦੀ ਹਿਸਟਰੀ - ਜੋਗ੍ਰਾਫੀ ਸਮਝਾਉਂਦੇ ਹਾਂ। ਸਿਵਾਏ ਬਾਪ ਦੇ ਕੋਈ ਸਮਝਾ ਨਾ ਸਕੇ। ਆਓ ਤਾਂ ਤੁਹਾਨੂੰ ਰਚਤਾ ਅਤੇ ਰਚਨਾ ਦਾ ਰਾਜ ਸਮਝਾਈਏ। ਹੁਣ ਤੁਹਾਡਾ ਇਹ ਅੰਤਿਮ ਜਨਮ ਹੈ। ਭਵਿੱਖ ਦੇ ਲਈ ਹੁਣ ਕਮਾਈ ਕਰੋ। ਬਾਬਾ ਸਮਝਾਉਂਦੇ ਹਨ ਨਾ - ਬੱਚੇ, ਤੁਸੀਂ ਇਵੇਂ - ਇਵੇਂ ਸਰਵਿਸ ਕਰੋ। ਤੁਹਾਡੇ ਗ੍ਰਾਹਕ ਇਹ ਸੁਣਕੇ ਬਹੁਤ ਖੁਸ਼ ਹੋਣਗੇ। ਤੁਹਾਨੂੰ ਵੀ ਮੱਥਾ ਟੇਕਣਗੇ। ਸ਼ੁਕਰੀਆ ਮਨਾਉਣਗੇ। ਵਪਾਰੀ ਲੋਕ ਤਾਂ ਹੋਰ ਵੀ ਜਾਸਤੀ ਸਰਵਿਸ ਕਰ ਸਕਦੇ ਹਨ। ਵਪਾਰੀ ਲੋਕ ਧਰਮਾਉ ਵੀ ਕੱਢਦੇ ਹਨ। ਤੁਸੀਂ ਤਾਂ ਬੜੇ ਧਰਮਾਤਮਾ ਬਣਦੇ ਹੋ। ਬਾਪ ਆਕੇ ਤੁਹਾਡੀ ਝੋਲੀ ਭਰ ਦਿੰਦੇ ਹਨ ਅਵਿਨਾਸ਼ੀ ਗਿਆਨ ਰਤਨਾਂ ਨਾਲ। ਕਈ ਪ੍ਰਕਾਰ ਦੀ ਰਾਏ ਬਾਬਾ ਦਿੰਦੇ ਹਨ, ਇਵੇਂ - ਇਵੇਂ ਕਰੋ, ਪੈਗਾਮ ਦਿੰਦੇ ਰਹੋ, ਥਕੋ ਨਾ। ਬਹੁਤਿਆਂ ਦਾ ਕਲਿਆਣ ਕਰਨ ਲੱਗ ਜਾਓ। ਠੰਡੇ ਨਾ ਬਣੋ। ਆਪਣੀ ਦ੍ਰਿਸ਼ਟੀ ਨੂੰ ਵੀ ਠੀਕ ਰੱਖੋ। ਕ੍ਰੋਧ ਵੀ ਨਹੀਂ ਕਰਨਾ ਹੈ। ਯੁਕਤੀ ਨਾਲ ਚੱਲਣਾ ਹੈ। ਬਾਪ ਕਈ ਤਰ੍ਹਾਂ ਦੀ ਯੁਕਤੀਆਂ ਸਮਝਾਉਂਦੇ ਰਹਿੰਦੇ ਹਨ। ਦੁਕਾਨਦਾਰਾਂ ਦੇ ਲਈ ਤਾਂ ਬਹੁਤ ਸਹਿਜ ਹੈ। ਉਹ ਵੀ ਸੌਦਾ ਹੈ, ਇਹ ਵੀ ਸੌਦਾ ਹੈ। ਕਹਿਣਗੇ ਇਹ ਤਾਂ ਬਹੁਤ ਚੰਗਾ ਸੌਦਾ ਹੈ। ਝੱਟ ਗ੍ਰਾਹਕ ਪੈਦਾ ਹੋ ਜਾਣਗੇ। ਕਹਿਣਗੇ ਅਜਿਹੇ ਸੌਦਾ ਦੇਣ ਵਾਲੇ ਮਹਾਪੁਰਸ਼ ਨੂੰ ਤਾਂ ਬਹੁਤ ਮਦਦ ਕਰਨੀ ਚਾਹੀਦੀ ਹੈ। ਬੋਲੋ ਇਹ ਤੁਹਾਡਾ ਅੰਤਿਮ ਜਨਮ ਹੈ ਤੁਸੀਂ ਫਿਰ ਮਨੁੱਖ ਤੋਂ ਦੇਵਤਾ ਬਣ ਸਕਦੇ ਹੋ? ਜੋ ਜਿੰਨਾ ਕਰਨਗੇ ਉਨ੍ਹਾਂ ਪਾਉਣਗੇ। ਆਪਣੀ ਜਾਂਚ ਕਰੋ - ਸਾਡੀ ਦ੍ਰਿਸ਼ਟੀ ਨੇ ਬੁਰਾ ਕੰਮ ਤਾਂ ਨਹੀਂ ਕੀਤਾ? ਇਸਤ੍ਰੀ ਵੱਲ ਰਗ ਤਾਂ ਨਹੀਂ ਗਈ? ਲੱਜਾ ਆਏਗੀ ਤਾਂ ਛੱਡ ਦੇਣਗੇ। ਵਿਸ਼ਵ ਦਾ ਮਾਲਿਕ ਬਣਨਾ ਘੱਟ ਗੱਲ ਹੈ ਕੀ! ਜਿੰਨਾ ਪੁਰਾਣਾ ਭਗਤ ਉਹ ਬਹੁਤ ਖੁਸ਼ ਹੋਵੇਗਾ। ਥੋੜੀ ਭਗਤੀ ਕੀਤੀ ਹੋਵੇਗੀ ਉਹ ਘੱਟ ਖੁਸ਼ ਹੋਵੇਗਾ ਇਹ ਵੀ ਹਿਸਾਬ ਸਮਝਣ ਦਾ ਹੈ। ਬੁੱਧੀ ਕਹਿੰਦੀ ਹੈ ਹੁਣ ਅਸੀਂ ਜਾਵਾਂਗੇ ਘਰ ਫਿਰ ਨਵੀਂ ਦੁਨੀਆਂ ਵਿੱਚ ਨਵਾਂ ਕਪੜਾ ਪਹਿਣ ਕੇ ਪਾਰ੍ਟ ਵਜਾਵਾਂਗੇ ਇਹ। ਫਿਰ ਸ਼ਰੀਰ ਛੱਡਾਂਗੇ ਅਤੇ ਗੋਲਡਨ ਸਪੂਨ ਇਨ ਦੀ ਮਾਉਥ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਦ੍ਰਿਸ਼ਟੀ ਨਾਲ ਕੋਈ ਵੀ ਬੁਰਾ ਕੰਮ ਨਹੀਂ ਕਰਨਾ ਹੈ, ਆਪਣੀ ਦ੍ਰਿਸ਼ਟੀ ਨੂੰ ਹੀ ਪਹਿਲੇ ਬਦਲਣਾ ਹੈ। ਕਦਮ - ਕਦਮ ਤੇ ਸਾਵਧਾਨੀ ਰੱਖਦੇ ਹੋਏ ਪਦਮਾਂ ਦੀ ਕਮਾਈ ਜਮਾ ਕਰਨੀ ਹੈ।

2. ਜੱਦ ਵੀ ਫੁਰਸਤ ਮਿਲਦੀ ਹੈ ਤਾਂ ਬੇਹੱਦ ਦਾ ਸੌਦਾ ਕਰਨਾ ਹੈ, ਸਰਵਿਸ ਵਿਚ ਦਿਲਸ਼ਿਕਸਤ ਨਹੀਂ ਹੋਣਾ ਹੈ, ਸਭ ਨੂੰ ਬਾਪ ਦਾ ਪੈਗਾਮ ਦੇਣਾ ਹੈ, ਥੱਕਣਾ ਨਹੀਂ ਹੈ।

ਵਰਦਾਨ:-
ਸਨੇਹ ਦੀ ਗੋਦ ਵਿੱਚ ਆੰਤਰਿਕ ਸੁੱਖ ਤੇ ਸਰਵ ਸ਼ਕਤੀਆਂ ਦਾ ਅਨੁਭਵ ਕਰਨ ਵਾਲੇ ਯਥਾਰਥ ਪੁਰਸ਼ਾਰਥੀ ਭਵ :

ਜੋ ਯਥਾਰਥ ਪੁਰਸ਼ਾਰਥੀ ਹੈ ਉਹ ਕਦੀ ਮਿਹਨਤ ਤੇ ਥਕਾਵਟ ਦਾ ਅਨੁਭਵ ਨਹੀਂ ਕਰਦੇ, ਹਮੇਸ਼ਾ ਮੁਹੱਬਤ ਵਿੱਚ ਮਸਤ ਰਹਿੰਦੇ ਹਨ। ਉਹ ਸੰਕਲਪ ਨਾਲ ਵੀ ਸਰੈਂਡਰ ਹੋਣ ਦੇ ਕਾਰਨ ਅਨੁਭਵ ਕਰਦੇ ਹਨ ਕਿ ਸਾਨੂੰ ਬਾਪਦਾਦਾ ਚਲਾ ਰਹੇ ਹਨ, ਮਿਹਨਤ ਦੇ ਪੈਰ ਨਾਲ ਨਹੀਂ ਪਰ ਸਨੇਹ ਦੀ ਗੋਦੀ ਵਿਚ ਚਲ ਰਹੇ ਹਾਂ, ਸਨੇਹ ਦੀ ਗੋਦ ਵਿੱਚ ਸਰਵ ਪ੍ਰਾਪਤੀਆਂ ਦੀ ਅਨੁਭੂਤੀ ਹੋਣ ਦੇ ਕਾਰਨ ਉਹ ਚਲਦੇ ਨਹੀਂ ਪਰ ਹਮੇਸ਼ਾ ਖੁਸ਼ੀ ਵਿਚ, ਆਨਤ੍ਰਿਕ ਸੁੱਖ ਵਿੱਚ, ਸਰਵ ਸ਼ਕਤੀਆਂ ਦੇ ਅਨੁਭਵ ਵਿੱਚ ਉਡਦੇ ਰਹਿੰਦੇ ਹਨ।

ਸਲੋਗਨ:-
ਨਿਸ਼ਚੇ ਰੂਪੀ ਫਾਊਂਡੇਸ਼ਨ ਪੱਕਾ ਹੈ ਤਾਂ ਸ਼੍ਰੇਸ਼ਠ ਜੀਵਨ ਦਾ ਅਨੁਭਵ ਸਵਤ: ਹੁੰਦਾ ਹੈ।