31.07.20        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਇਹ ਵੰਡਰਫੁਲ ਪਾਠਸ਼ਾਲਾ ਹੈ ਜਿਸ ਵਿੱਚ ਤੁਸੀਂ ਪੜ੍ਹਨ ਵਾਲੀ ਆਤਮਾ ਵੀ ਵੇਖਣ ਵਿੱਚ ਨਹੀਂ ਆਉਂਦੀ ਤਾਂ ਪੜ੍ਹਾਉਣ ਵਾਲਾ ਵੀ ਵਿਖਾਈ ਨਹੀਂ ਦਿੰਦਾ ਹੈ , ਇਹ ਹੈ ਨਵੀਂ ਗੱਲ

ਪ੍ਰਸ਼ਨ:-
ਇਸ ਪਾਠਸ਼ਾਲਾ ਵਿੱਚ ਤੁਹਾਨੂੰ ਮੁੱਖ ਸਿੱਖਿਆ ਕਿਹੜੀ ਮਿਲਦੀ ਹੈ ਜੋ ਹੋਰ ਕੋਈ ਪਾਠਸ਼ਾਲਾ ਵਿੱਚ ਨਹੀਂ ਦਿੱਤੀ ਜਾਂਦੀ?

ਉੱਤਰ:-
ਇੱਥੇ ਬਾਪ ਆਪਣੇ ਬੱਚਿਆਂ ਨੂੰ ਸਿੱਖਿਆ ਦਿੰਦੇ ਹਨ - ਬੱਚੇ, ਆਪਣੀ ਕਰਮਇੰਦਰੀਆਂ ਨੂੰ ਵਸ਼ ਵਿੱਚ ਰੱਖਣਾ ਹੈ। ਕਦੀ ਵੀ ਕਿਸੀ ਭੈਣ ਤੇ ਬੁਰੀ ਦ੍ਰਿਸ਼ਟੀ ਨਾ ਹੋਵੇ। ਤੁਸੀਂ ਆਤਮਾ ਰੂਪ ਵਿੱਚ ਭਰਾ - ਭਰਾ ਹੋ ਅਤੇ ਪ੍ਰਜਾਪਿਤਾ ਬ੍ਰਹਮਾ ਦੇ ਬੱਚੇ ਭੈਣ - ਭਰਾ ਹੋ। ਤੁਹਾਨੂੰ ਬੁਰੇ ਖਿਆਲ ਕਦੀ ਨਹੀਂ ਆਉਣੇ ਚਾਹੀਦੇ ਹਨ। ਅਜਿਹੀ ਸਿੱਖਿਆ ਇਸ ਯੂਨੀਵਰਸਿਟੀ ਦੇ ਸਿਵਾਏ ਕਿਤੇ ਵੀ ਨਹੀਂ ਦਿੱਤੀ ਜਾਂਦੀ।

ਗੀਤ:-
ਦੂਰ ਦੇਸ਼ ਦਾ ਰਹਿਣ ਵਾਲਾ...

ਓਮ ਸ਼ਾਂਤੀ
ਨਾ ਦੂਰਦੇਸ਼ ਦੀ ਰਹਿਣ ਵਾਲੀ ਆਤਮਾ ਵੇਖਣ ਵਿੱਚ ਆਉਂਦੀ ਹੈ, ਨਾ ਦੂਰਦੇਸ਼ ਵਿੱਚ ਰਹਿਣ ਵਾਲਾ ਪਰਮਾਤਮਾ ਵੇਖਣ ਵਿੱਚ ਆਉਂਦਾ ਹੈ। ਇੱਕ ਹੀ ਪਰਮਾਤਮਾ ਅਤੇ ਆਤਮਾ ਹੈ ਜੋ ਇਨ੍ਹਾਂ ਅੱਖਾਂ ਨਾਲ ਵੇਖਣ ਵਿੱਚ ਨਹੀਂ ਆਉਂਦੇ ਹਨ। ਹੋਰ ਸਭ ਚੀਜ਼ਾਂ ਵੇਖਣ ਵਿੱਚ ਆਉਂਦੀਆਂ ਹਨ। ਇਹ ਸਮਝਣ ਵਿੱਚ ਆਉਂਦਾ ਹੈ ਕਿ ਅਸੀਂ ਆਤਮਾ ਹਾਂ। ਇਹ ਮਨੁੱਖ ਸਮਝਦੇ ਹਨ ਕਿ ਆਤਮਾ ਵੱਖ ਹੈ, ਸ਼ਰੀਰ ਵੱਖ ਹੈ। ਆਤਮਾ ਦੁਰਦੇਸ਼ ਵਿੱਚ ਆਕੇ ਸ਼ਰੀਰ ਵਿੱਚ ਪ੍ਰਵੇਸ਼ ਕਰਦੀ ਹੈ। ਤੁਸੀਂ ਹਰ ਇੱਕ ਗੱਲ ਨੂੰ ਚੰਗੀ ਤਰ੍ਹਾਂ ਸਮਝ ਰਹੇ ਹੋ। ਅਸੀਂ ਆਤਮਾ ਕਿਵੇਂ ਦੂਰਦੇਸ਼ ਤੋਂ ਆਉਂਦੇ ਹਾਂ। ਆਤਮਾ ਵੀ ਵੇਖਣ ਵਿੱਚ ਨਹੀਂ ਆਉਂਦੀ, ਪੜ੍ਹਾਉਣ ਵਾਲਾ ਬਾਪ ਪਰਮਾਤਮਾ ਵੀ ਵੇਖਣ ਵਿੱਚ ਨਹੀਂ ਆਉਂਦਾ। ਇਵੇਂ ਤਾਂ ਕਦੀ ਕੋਈ ਸਤਸੰਗ ਵਿੱਚ ਅਤੇ ਸ਼ਾਸਤਰਾਂ ਵਿੱਚ ਸੁਣਿਆ ਨਹੀਂ। ਨਾ ਕਦੀ ਸੁਣਿਆ, ਨਾ ਕਦੀ ਵੇਖਿਆ। ਹੁਣ ਤੁਸੀਂ ਜਾਣਦੇ ਹੋ ਅਸੀਂ ਆਤਮਾ ਵੇਖਣ ਵਿੱਚ ਨਹੀਂ ਆਉਂਦੀ। ਆਤਮਾ ਨੂੰ ਹੀ ਪੜ੍ਹਨਾ ਹੈ। ਆਤਮਾ ਹੀ ਸਭ ਕੁਝ ਕਰਦੀ ਹੈ ਨਾ। ਇਹ ਨਵੀਂ ਗੱਲ ਹੈ ਨਾ ਜੋ ਹੋਰ ਕੋਈ ਸਮਝਾ ਨਾ ਸਕੇ। ਪਰਮਪਿਤਾ ਪਰਮਾਤਮਾ ਜੋ ਗਿਆਨ ਦਾ ਸਾਗਰ ਹੈ, ਉਹ ਵੀ ਵੇਖਣ ਵਿੱਚ ਨਹੀਂ ਆਉਂਦਾ। ਨਿਰਾਕਾਰ ਪੜ੍ਹਾਉਣ ਕਿਵੇਂ? ਆਤਮਾ ਵੀ ਸ਼ਰੀਰ ਵਿੱਚ ਆਉਂਦੀ ਹੈ ਨਾ। ਉਵੇਂ ਹੀ ਪਰਮਪਿਤਾ ਪਰਮਾਤਮਾ ਬਾਪ ਵੀ ਭਾਗਿਆਸ਼ਾਲੀ ਰਥ ਅਥਵਾ ਭਾਗੀਰਥ ਵਿੱਚ ਆਉਂਦੇ ਹਨ। ਇਸ ਰਥ ਨੂੰ ਵੀ ਆਪਣੀ ਆਤਮਾ ਹੈ। ਉਹ ਵੀ ਆਪਣੀ ਆਤਮਾ ਨੂੰ ਵੇਖ ਥੋੜੀ ਸਕਦੇ ਹਨ। ਬਾਪ ਇਸ ਰਥ ਦੇ ਅਧਾਰ ਤੇ ਆਕੇ ਬੱਚਿਆਂ ਨੂੰ ਪੜ੍ਹਾਉਂਦੇ ਹਨ। ਆਤਮਾ ਵੀ ਇੱਕ ਸ਼ਰੀਰ ਛੱਡ ਫਿਰ ਦੂਜਾ ਲੈਂਦੀ ਹੈ। ਆਤਮਾ ਦੀ ਪਹਿਚਾਣ ਹੈ, ਵੇਖੀ ਨਹੀਂ ਜਾਂਦੀ ਹੈ। ਉਹ ਬਾਪ ਜੋ ਵੇਖਿਆ ਨਹੀਂ ਜਾਂਦਾ, ਉਹ ਤੁਹਾਨੂੰ ਪੜ੍ਹਾ ਰਹੇ ਹਨ। ਇਹ ਹੈ ਬਿਲਕੁਲ ਨਵੀਂ ਗੱਲ। ਬਾਪ ਕਹਿੰਦੇ ਹਨ ਮੈਂ ਵੀ ਡਰਾਮਾ ਪਲਾਨ ਅਨੁਸਾਰ ਆਪਣੇ ਸਮੇਂ ਤੇ ਆਕੇ ਸ਼ਰੀਰ ਧਾਰਨ ਕਰਦਾ ਹਾਂ। ਨਹੀਂ ਤਾਂ ਤੁਸੀਂ ਮਿੱਠੇ - ਮਿੱਠੇ ਬੱਚਿਆਂ ਨੂੰ ਦੁੱਖ ਤੋਂ ਕਿਵੇਂ ਛੁਡਾਉਂਣਗੇ। ਹੁਣ ਤੁਸੀਂ ਬੱਚੇ ਜਾਗੇ ਹੋਏ ਹੋ। ਦੁਨੀਆਂ ਦੇ ਮਨੁੱਖ ਸਭ ਸੋਏ ਹੋਏ ਹਨ। ਜੱਦ ਕਿ ਤੁਹਾਡੇ ਕੋਲ ਆਕੇ ਸਮਝਣ ਅਤੇ ਬ੍ਰਾਹਮਣ ਬਣਨ। ਹੋਰ ਸਤਿਸੰਗਾਂ ਵਿੱਚ ਕੋਈ ਵੀ ਜਾਕੇ ਬੈਠ ਸਕਦੇ ਹਨ। ਇੱਥੇ ਇਵੇਂ ਕੋਈ ਆ ਨਾ ਸਕੇ ਕਿਓਂਕਿ ਇਹ ਪਾਠਸ਼ਾਲਾ ਹੈ ਨਾ। ਬੈਰਿਸਟਰੀ ਦੇ ਇਮਤਿਹਾਨ ਵਿੱਚ ਤੁਸੀਂ ਜਾਕੇ ਬੈਠੋ ਤਾਂ ਕੁਝ ਵੀ ਸਮਝ ਨਹੀਂ ਸਕੋਗੇ। ਇਹ ਹੈ ਬਿਲਕੁਲ ਨਵੀਂ ਗੱਲ। ਪੜ੍ਹਾਉਣ ਵਾਲਾ ਵੀ ਵੇਖਣ ਵਿੱਚ ਨਹੀਂ ਆਉਂਦਾ। ਪੜ੍ਹਨ ਵਾਲੇ ਵੀ ਵੇਖਣ ਵਿੱਚ ਨਹੀਂ ਆਉਂਦੇ। ਆਤਮਾ ਅੰਦਰ ਸੁਣਦੀ ਹੈ, ਧਾਰਨ ਕਰਦੀ ਹੈ। ਅੰਦਰ ਨਿਸ਼ਚਾ ਹੁੰਦਾ ਜਾਂਦਾ ਹੈ। ਇਹ ਗੱਲ ਤਾਂ ਬਰੋਬਰ ਠੀਕ ਹੈ। ਪਰਮਾਤਮਾ ਅਤੇ ਆਤਮਾ ਦੋਨੋ ਵੇਖਣ ਵਿੱਚ ਨਹੀਂ ਆਉਂਦੇ। ਬੁੱਧੀ ਤੋਂ ਸਮਝਿਆ ਜਾਂਦਾ ਹੈ - ਮੈ ਆਤਮਾ ਹਾਂ। ਕਈ ਤਾਂ ਇਹ ਵੀ ਨਹੀਂ ਮੰਨਦੇ, ਕਹਿ ਦਿੰਦੇ ਨੇਚਰ ਹੈ। ਫਿਰ ਉਸ ਦਾ ਵਰਨਣ ਵੀ ਕਰਦੇ ਹਨ। ਕਈ ਮੱਤ ਹੈ ਨਾ। ਤੁਸੀਂ ਬੱਚਿਆਂ ਨੂੰ ਇਸ ਨਾਲੇਜ ਵਿੱਚ ਬਿਜ਼ੀ ਰਹਿਣਾ ਹੈ। ਕਰਮਇੰਦਰੀਆਂ ਜੋ ਧੋਖਾ ਦਿੰਦੀਆਂ ਹਨ, ਉਨ੍ਹਾਂ ਨੂੰ ਵੀ ਵਸ਼ ਵਿੱਚ ਕਰਨਾ ਹੈ। ਮੁੱਖ ਹਨ ਅੱਖਾਂ ਜੋ ਸਭ ਕੁਝ ਵੇਖਦੀਆਂ ਹਨ। ਅੱਖਾਂ ਹੀ ਬੱਚਾ ਵੇਖਦੀ ਹੈ ਤਾਂ ਕਹਿੰਦੀ ਹੈ ਇਹ ਸਾਡਾ ਬੱਚਾ ਹੈ। ਨਹੀਂ ਤਾਂ ਸਮਝਣ ਕਿਵੇਂ! ਕੋਈ ਜਨਮ ਤੋਂ ਹੀ ਅੰਨ੍ਹੇ ਹੁੰਦੇ ਹਨ ਤਾਂ ਫਿਰ ਉਨ੍ਹਾਂ ਨੂੰ ਸਮਝਾਉਂਦੇ ਹਨ ਇਹ ਤੁਹਾਡਾ ਭਰਾ ਹੈ, ਵੇਖ ਨਹੀਂ ਸਕਦੇ। ਬੁੱਧੀ ਵਿੱਚ ਸਮਝਦੇ ਹਨ। ਅਸਲ ਵਿੱਚ ਕੋਈ ਅੰਨ੍ਹੇ ਸੂਰਦਾਸ ਹੋ ਤਾਂ ਗਿਆਨ ਨੂੰ ਚੰਗਾ ਉਠਾ ਸਕਦੇ ਹਨ, ਕਿਓਂਕਿ ਧੋਖਾ ਦੇਣ ਵਾਲੀਆਂ ਅੱਖਾਂ ਨਹੀਂ ਹਨ। ਭਾਵੇਂ ਹੋਰ ਕੁਝ ਕੰਮ ਉਹ ਨਾ ਕਰ ਸਕਣ, ਗਿਆਨ ਚੰਗਾ ਲੈ ਸਕਦੇ ਹਨ। ਇਸਤਰੀ ਨੂੰ ਵੀ ਨਹੀਂ ਵੇਖਣਗੇ। ਦੂਜਿਆਂ ਨੂੰ ਵੇਖਣ ਤਾਂ ਬੁੱਧੀ ਜਾਏ। ਉਨ੍ਹਾਂ ਨੂੰ ਫੜੋ ਵੀ। ਵੇਖਦੇ ਹੀ ਨਹੀਂ ਤਾਂ ਫੜਨ ਕਿਵੇਂ? ਤਾਂ ਬਾਪ ਸਮਝਾਉਂਦੇ ਹਨ ਕਰਮਇੰਦਰੀਆਂ ਨੂੰ ਪੱਕਾ ਕਰਨਾ ਹੈ। ਕ੍ਰਿਮੀਨਲ ਅਰਥਾਤ ਬੁਰੀ ਦ੍ਰਿਸ਼ਟੀ ਨਾਲ ਕਿਸੀ ਵੀ ਭੈਣ ਨੂੰ ਨਹੀਂ ਵੇਖਣਾ ਹੈ। ਤੁਸੀਂ ਵੀ ਭੈਣ - ਭਰਾ ਹੋ ਨਾ। ਬੁਰੀ ਦ੍ਰਿਸ਼ਟੀ ਦਾ ਜ਼ਰਾ ਵੀ ਖਿਆਲ ਨਾ ਆਵੇ। ਭਾਵੇਂ ਅੱਜਕਲ ਕਲਯੁਗ ਹੈ, ਭਰਾ - ਭੈਣ ਵੀ ਖਰਾਬ ਹੋ ਪੈਂਦੇ ਹਨ ।ਪਰ ਲਾਅ ਮੁਜੀਬ ਭੈਣ - ਭਰਾ ਦੇ ਬੁਰੇ ਖਿਆਲ ਨਹੀਂ ਰਹਿਣਗੇ।

ਅਸੀਂ ਇੱਕ ਬਾਪ ਦੇ ਬੱਚੇ ਹਾਂ। ਬਾਬਾ ਡਾਇਰੈਕਸ਼ਨ ਦਿੰਦੇ ਹਨ - ਤੁਸੀਂ ਬ੍ਰਹਮਾਕੁਮਾਰ - ਕੁਮਾਰੀਆਂ ਹੋ ਤਾਂ ਇਹ ਗਿਆਨ ਪੱਕਾ ਹੋ ਜਾਂਦਾ ਹੈ ਕਿ ਅਸੀਂ ਭਰਾ - ਭੈਣ ਹਾਂ। ਅਸੀਂ ਆਤਮਾਵਾਂ ਭਗਵਾਨ ਦੇ ਬੱਚੇ ਭਰਾ - ਭਰਾ ਹਾਂ ਫਿਰ ਸ਼ਰੀਰ ਵਿੱਚ ਪ੍ਰਜਾਪਿਤਾ ਬ੍ਰਹਮਾ ਦੁਆਰਾ ਭਰਾ - ਭੈਣ ਬਣਦੇ ਹਨ ਕਿਓਂਕਿ ਏਡਾਪਟ ਹੁੰਦੇ ਹਨ ਨਾ। ਬੁਰੀ ਦ੍ਰਿਸ਼ਟੀ ਜਾ ਨਾ ਸਕੇ। ਇਹ ਪੱਕਾ - ਪੱਕਾ ਸਮਝੋ - ਅਸੀਂ ਆਤਮਾ ਹਾਂ। ਬਾਬਾ ਸਾਨੂੰ ਪੜ੍ਹਾਉਂਦੇ ਹਨ, ਅਸੀਂ ਆਤਮਾ ਪੜ੍ਹਦੇ ਹਾਂ ਇਸ ਸ਼ਰੀਰ ਨਾਲ। ਇਹ ਆਰਗਨਜ਼ ਹਨ। ਅਸੀਂ ਆਤਮਾ ਇਨ੍ਹਾਂ ਤੋਂ ਵੱਖ ਹਾਂ, ਇਨ੍ਹਾਂ ਕਰਮਇੰਦਰੀਆਂ ਨਾਲ ਅਸੀਂ ਕਰਮ ਕਰਦੇ ਹਾਂ, ਮੈਂ ਕਰਮਇੰਦਰੀਆਂ ਥੋੜੀ ਹਾਂ। ਮੈਂ ਇਨ੍ਹਾਂ ਤੋਂ ਨਿਆਰੀ ਆਤਮਾ ਹਾਂ। ਇਹ ਸ਼ਰੀਰ ਲੈਕੇ ਪਾਰ੍ਟ ਵਜਾਉਂਦਾ ਹਾਂ, ਸੋ ਵੀ ਅਲੌਕਿਕ। ਹੋਰ ਕੋਈ ਮਨੁੱਖ ਇਹ ਪਾਰ੍ਟ ਨਹੀਂ ਵਜਾਉਂਦੇ। ਤੁਸੀਂ ਵਜਾਉਂਦੇ ਹੋ। ਘੜੀ - ਘੜੀ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਨਾ ਹੈ। ਫਿਰ ਉਹ ਹੀ ਸਾਡਾ ਟੀਚਰ ਵੀ ਹੈ, ਗੁਰੂ ਵੀ ਹੈ। ਉਹ ਸਾਕਾਰ ਬਾਪ - ਟੀਚਰ - ਗੁਰੂ ਵੱਖ - ਵੱਖ ਹੁੰਦੇ ਹਨ। ਇਹ ਨਿਰਾਕਾਰੀ ਇੱਕ ਹੀ ਬਾਪ - ਟੀਚਰ - ਗੁਰੂ ਹੈ। ਇੱਥੇ ਬੱਚਿਆਂ ਨੂੰ ਹੁਣ ਸਿੱਖਿਆ ਮਿਲ ਰਹੀ ਹੈ। ਬਾਪ - ਟੀਚਰ - ਗੁਰੂ ਤਿੰਨੇ ਨਿਰਾਕਾਰੀ ਹਨ। ਅਸੀਂ ਵੀ ਨਿਰਾਕਾਰ ਆਤਮਾ ਪੜ੍ਹਦੀ ਹਾਂ ਤੱਦ ਤਾਂ ਸਮਝਿਆ ਜਾਵੇ ਆਤਮਾ - ਪਰਮਾਤਮਾ ਵੱਖ ਰਹੇ ਬਹੁਕਾਲ। ਮਿਲਣਾ ਇੱਥੇ ਹੀ ਹੁੰਦਾ ਹੈ। ਜੱਦ ਕਿ ਬਾਪ ਨੂੰ ਆਕੇ ਪਾਵਨ ਬਣਾਉਣਾ ਹੁੰਦਾ ਹੈ। ਮੂਲਵਤਨ ਵਿੱਚ ਆਤਮਾਵਾਂ ਜਾਕੇ ਮਿਲਣਗੀਆਂ। ਉੱਥੇ ਤਾਂ ਕੋਈ ਖੇਡ ਨਹੀਂ, ਉਹ ਤਾਂ ਹੈ ਆਪਣਾ ਘਰ। ਉੱਥੇ ਸਭ ਆਤਮਾਵਾਂ ਰਹਿੰਦੀਆਂ ਹਨ। ਅੰਤ ਵਿੱਚ ਸਭ ਆਤਮਾਵਾਂ ਉੱਥੇ ਚਲੀਆਂ ਜਾਣਗੀਆਂ। ਆਤਮਾਵਾਂ ਜੋ ਪਾਰ੍ਟ ਵਜਾਉਣ ਆਉਂਦੀਆਂ ਹਨ, ਉਹ ਵਿੱਚਕਾਰ ਤੋਂ ਵਾਪਸ ਜਾ ਨਹੀਂ ਸਕਦੀਆਂ। ਅੰਤ ਤੱਕ ਪਾਰ੍ਟ ਵਜਾਉਣਾ ਹੈ। ਪੁਨਰਜਨਮ ਲੈਂਦੇ ਰਹਿਣਾ ਹੈ, ਤਾਕਿ ਸਭ ਆ ਜਾਣ। ਸਤੋਪ੍ਰਧਾਨ ਤੋਂ ਸਤੋ - ਰਜੋ - ਤਮੋ ਵਿੱਚ ਆ ਜਾਣ। ਫਿਰ ਪਿਛਾੜੀ ਵਿੱਚ ਨਾਟਕ ਪੂਰਾ ਹੁੰਦਾ ਹੈ ਤਾਂ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਨਾ ਹੈ। ਬਾਪ ਸਭ ਗੱਲਾਂ ਤਾਂ ਠੀਕ ਸਮਝਾਉਂਦੇ ਹਨ ਨਾ। ਗਿਆਨ ਮਾਰਗ ਹੈ ਹੀ ਸੱਤ। ਸਤਿਅਮ ਸ਼ਿਵਮ ਸੁੰਦਰਮ ਕਿਹਾ ਜਾਂਦਾ ਹੈ ਨਾ। ਸੱਤ ਬੋਲਣ ਵਾਲਾ ਇੱਕ ਬਾਪ ਹੈ, ਇਸ ਸੰਗਮ ਤੇ ਪੁਰਸ਼ਾਰਥੀ ਬਣਨ ਲਈ ਇਹ ਇੱਕ ਹੀ ਸੱਤ ਦਾ ਸੰਗ ਹੁੰਦਾ ਹੈ। ਬਾਪ ਜੱਦ ਆਉਂਦੇ ਹਨ, ਬੱਚਿਆਂ ਨੂੰ ਮਿਲਦੇ ਹਨ, ਤੱਦ ਉਸਨੂੰ ਹੀ ਸਤਸੰਗ ਕਿਹਾ ਜਾਂਦਾ ਹੈ। ਬਾਕੀ ਸਭ ਹੈ ਕੁਸੰਗ। ਗਾਇਆ ਜਾਂਦਾ ਹੈ - ਸੱਤ ਦਾ ਸੰਗ ਤਾਰੇ ਕੁਸੰਗ ਬੋਰੇ ਕੁਸੰਗ ਹੈ ਰਾਵਣ ਦਾ। ਬਾਪ ਕਹਿੰਦੇ ਹਨ ਮੈਂ ਤੁਹਾਨੂੰ ਪਾਰ ਲੈ ਜਾਂਦਾ ਹਾਂ। ਫਿਰ ਤੁਹਾਨੂੰ ਡੁਬਾਉਂਦੇ ਕੌਣ ਹਨ? ਤਮੋਪ੍ਰਧਾਨ ਕਿਵੇਂ ਬਣ ਜਾਂਦੇ ਹੋ, ਉਹ ਵੀ ਦੱਸਣਾ ਪੈਂਦਾ ਹੈ। ਸਾਹਮਣੇ ਦੁਸ਼ਮਣ ਹੈ ਮਾਇਆ। ਸ਼ਿਵਬਾਬਾ ਹੈ ਮਿੱਤਰ। ਉਨ੍ਹਾਂ ਨੂੰ ਕਿਹਾ ਜਾਂਦਾ ਹੈ - ਪਤੀਆਂ ਦਾ ਪਤੀ। ਇਹ ਮਹਿਮਾ ਕੋਈ ਰਾਵਣ ਦੀ ਨਹੀਂ ਹੈ। ਸਿਰਫ ਕਹਾਂਗੇ ਰਾਵਣ ਹੈ, ਬਸ ਹੋਰ ਕੁਝ ਨਹੀਂ। ਰਾਵਣ ਨੂੰ ਕਿਓਂ ਸਾੜ੍ਹਦੇ ਹਨ? ਉੱਥੇ ਵੀ ਤੁਸੀਂ ਬਹੁਤ ਸਰਵਿਸ ਕਰ ਸਕਦੇ ਹੋ। ਕੋਈ ਵੀ ਮਨੁੱਖਮਾਤਰ ਨਹੀਂ ਜਾਣਦੇ ਕਿ ਰਾਵਣ ਕੌਣ ਹੈ? ਕੱਦ ਆਉਂਦੇ ਹਨ, ਕਿਉਂ ਸਾੜ੍ਹਦੇ ਹਨ? ਬਲਾਈਂਡਫੇਥ ਹੈ ਨਾ। ਤੁਸੀਂ ਬੱਚਿਆਂ ਨੂੰ ਸਮਝਾਉਣ ਦੀ ਅਥਾਰਿਟੀ ਹੈ। ਜਿਵੇਂ ਉਹ ਸ਼ਾਸਤਰ ਅਥਾਰਿਟੀ ਨਾਲ ਸੁਣਾਉਂਦੇ ਹਨ ਨਾ। ਸੁਣਨ ਵਾਲੇ ਵੀ ਬੜੇ ਮਸਤ ਹੁੰਦੇ ਹਨ। ਪੈਸੇ ਦਿੰਦੇ ਰਹਿੰਦੇ ਹਨ। ਸੰਸਕ੍ਰਿਤ ਸਿਖਾਓ, ਗੀਤਾ ਸਿਖਾਓ। ਇਸਦੇ ਲਈ ਵੀ ਬਹੁਤ ਪੈਸੇ ਦਿੰਦੇ ਹਨ। ਬਾਪ ਸਮਝਾਉਂਦੇ ਹਨ ਬੱਚੇ ਤੁਸੀਂ ਕਿੰਨਾ ਵੇਸਟ ਆਫ ਟਾਈਮ, ਵੇਸਟ ਆਫ ਮਨੀ ਕਰਦੇ ਆਏ ਹੋ।

ਤੁਹਾਡੇ ਕੋਲ ਜੋ ਇਸ ਬ੍ਰਾਹਮਣ ਕੁਲ ਦੇ ਹੋਣਗੇ ਰਹਿਣਗੇ ਇਸਲਈ ਤੁਸੀਂ ਪ੍ਰਦਰਸ਼ਨੀ ਆਦਿ ਕਰਦੇ ਹੋ। ਇੱਥੇ ਦਾ ਫੁੱਲ ਹੋਵੇਗਾ ਤਾਂ ਆਵੇਗਾ ਜਰੂਰ। ਇਹ ਝਾੜ ਵੱਧਦਾ ਜਾਂਦਾ ਹੈ। ਬਾਪ ਨੇ ਬੀਜ ਲਗਾਇਆ ਹੈ ਇੱਕ ਬ੍ਰਹਮਾ ਉਨ੍ਹਾਂ ਤੋਂ ਫਿਰ ਬ੍ਰਾਹਮਣ ਕੁਲ ਹੁੰਦਾ ਹੈ। ਇਕ ਤੋਂ ਵੱਧਦੇ ਗਏ। ਪਹਿਲੇ ਘਰ ਵਾਲੇ ਫਿਰ ਮਿੱਤਰ - ਸੰਬੰਧੀ ਆਸਪਾਸ ਵਾਲੇ ਆਉਣ ਲੱਗੇ। ਫਿਰ ਸੁਣਦੇ - ਸੁਣਦੇ ਕਿੰਨੇ ਆ ਜਾਂਦੇ ਹਨ। ਸਮਝਦੇ ਹਨ ਇਹ ਵੀ ਸਤਸੰਗ ਹੈ। ਪਰ ਇਸ ਵਿਚ ਹੈ ਪਵਿੱਤਰਤਾ ਦੀ ਮਿਹਨਤ, ਜਿਸ ਨਾਲ ਹੀ ਹੰਗਾਮਾ ਹੋਇਆ। ਹੁਣ ਵੀ ਹੁੰਦੇ ਰਹਿੰਦੇ ਹਨ ਇਸਲਈ ਗਾਲੀਆਂ ਦਿੰਦੇ ਹਨ। ਕਹਿੰਦੇ ਹਨ ਭਜਾਉਂਦੇ ਸਨ, ਪਟਰਾਣੀ ਬਣਾਉਂਦੇ ਸੀ। ਪਟਰਾਣੀ ਤਾਂ ਸ੍ਵਰਗ ਵਿੱਚ ਬਣੇਗੀ ਨਾ। ਜਰੂਰ ਇੱਥੇ ਪਵਿੱਤਰ ਬਣਾਇਆ ਹੋਵੇਗਾ। ਤੁਸੀਂ ਸਭ ਨੂੰ ਸੁਣਾਉਂਦੇ ਹੋ - ਇਹ ਮਹਾਰਾਣੀ - ਮਹਾਰਾਜ ਬਣਨ ਦੇ ਲਈ ਨਾਲੇਜ ਹੈ। ਨਰ ਤੋਂ ਨਾਰਾਇਣ ਬਣਨ ਦੀ ਸੱਚੀ - ਸੱਚੀ ਕਥਾ ਤੁਸੀਂ ਸੱਚੇ ਭਗਵਾਨ ਤੋਂ ਸੁਣਦੇ ਹੋ। ਇਨ੍ਹਾਂ ਲਕਸ਼ਮੀ - ਨਾਰਾਇਣ ਨੂੰ ਕੋਈ ਭਗਵਾਨ - ਭਗਵਤੀ ਕਹਿ ਨਹੀਂ ਸਕਦੇ। ਪਰ ਪੁਜਾਰੀ ਲੋਕ ਨਾਰਾਇਣ ਦੇ ਚਿੱਤਰ ਨੂੰ ਇੰਨਾ ਨਹੀਂ ਮਨਦੇ ਹਨ ਜਿੰਨਾ ਕ੍ਰਿਸ਼ਨ ਨੂੰ। ਕ੍ਰਿਸ਼ਨ ਦੇ ਚਿੱਤਰ ਬਹੁਤ ਖਰੀਦਦੇ ਹਨ। ਕ੍ਰਿਸ਼ਨ ਦਾ ਇੰਨਾ ਮਾਨ ਕਿਓਂ ਹੈ? ਕਿਓਂਕਿ ਛੋਟਾ ਬੱਚਾ ਹੈ ਨਾ। ਮਹਾਤਮਾ ਵੀ ਬੱਚੇ ਨੂੰ ਉੱਚ ਰੱਖਦੇ ਹਨ ਕਿਉਂਕਿ ਮਹਾਤਮਾ ਤੇ ਘਰ-ਬਾਰ ਆਦਿ ਸਭ ਬਣਾਕੇ ਫਿਰ ਛੱਡਦੇ ਹਨ। ਕਈ ਬਾਲ ਬ੍ਰਹਮਚਾਰੀ ਵੀ ਹੁੰਦੇ ਹਨ। ਪਰ ਉਨ੍ਹਾਂਨੂੰ ਪਤਾ ਹੈ ਕਾਮ - ਕ੍ਰੋਧ ਕੀ ਹੁੰਦੇ ਹਨ। ਛੋਟੇ ਬੱਚੇ ਨੂੰ ਪਤਾ ਨਹੀਂ ਰਹਿੰਦਾ ਇਸਲਈ ਮਹਾਤਮਾ ਤੋਂ ਉੱਚ ਕਿਹਾ ਜਾਂਦਾ ਹੈ। ਇਸਲਈ ਕ੍ਰਿਸ਼ਨ ਨੂੰ ਜ਼ਿਆਦਾ ਮਾਨ ਦਿੰਦੇ ਹਨ। ਕ੍ਰਿਸ਼ਨ ਨੂੰ ਵੇਖ ਬਹੁਤ ਖੁਸ਼ ਹੁੰਦੇ ਹਨ। ਭਾਰਤ ਦਾ ਲਾਰਡ ਕ੍ਰਿਸ਼ਨਾ ਹੈ। ਬੱਚੀਆਂ ਵੀ ਕ੍ਰਿਸ਼ਨ ਨੂੰ ਬਹੁਤ ਪਿਆਰ ਕਰਦੀਆਂ ਹਨ। ਇਨ੍ਹਾਂ ਵਰਗਾ ਪਤੀ ਮਿਲੇ, ਇਨ੍ਹਾਂ ਵਰਗਾ ਬੱਚਾ ਮਿਲੇ। ਕ੍ਰਿਸ਼ਨ ਵਿੱਚ ਕਸ਼ਿਸ਼ ਬਹੁਤ ਹੈ। ਸਤੋਪ੍ਰਧਾਨ ਹੈ ਨਾ। ਬਾਪ ਕਹਿੰਦੇ ਰਹਿੰਦੇ, ਜਿਨ੍ਹਾਂ ਯਾਦ ਵਿੱਚ ਰਹੋਗੇ ਉਨ੍ਹਾਂ ਤਮੋਪ੍ਰਧਾਨ ਤੋਂ ਤਮੋ ਰਜੋ ਵਿੱਚ ਆਉਂਦੇ ਜਾਵੋਗੇ ਅਤੇ ਖੁਸ਼ੀ ਵੀ ਹੋਵੇਗੀ। ਪਹਿਲਾਂ ਤੁਸੀਂ ਸਤੋਪ੍ਰਧਾਨ ਸੀ ਤਾਂ ਬਹੁਤ ਖੁਸ਼ੀ ਵਿੱਚ ਸੀ ਫਿਰ ਕਲਾ ਘੱਟ ਹੁੰਦੀ ਜਾਂਦੀ ਹੈ। ਤੁਸੀਂ ਜਿਨਾਂ ਯਾਦ ਕਰਦੇ ਰਹੋਗੇ ਤਾਂ ਸੁਖ ਵੀ ਉਨ੍ਹਾਂ ਮਹਿਸੂਸ ਹੋਵੇਗਾ ਅਤੇ ਤੁਸੀਂ ਟਰਾਂਸਫਰ ਹੁੰਦੇ ਜਾਵੋਗੇ। ਤਮੋ ਤੋਂ ਰਜੋ ਸਤੋ ਵਿੱਚ ਆਉਂਦੇ ਜਾਵੋਗੇ ਤਾਂ ਤਾਕਤ, ਖੁਸ਼ੀ, ਧਾਰਨਾ ਵੱਧਦੀ ਜਾਵੇਗੀ। ਇਸ ਵਕਤ ਤੁਹਾਡੀ ਚੜ੍ਹਦੀ ਕਲਾ ਹੈ। ਸਿੱਖ ਲੋਕੀ ਗਾਉਂਦੇ ਵੀ ਹਨ ਤੇਰੇ ਭਾਣੇ ਸ੍ਰਵ ਦਾ ਭਲਾ। ਤੁਸੀਂ ਜਾਣਦੇ ਹੋ ਹੁਣ ਸਾਡੀ ਚੜ੍ਹਦੀ ਕਲਾ ਹੁੰਦੀ ਹੈ ਯਾਦ ਨਾਲ। ਜਿਨਾਂ ਯਾਦ ਕਰੋਗੇ ਉਨ੍ਹੀ ਉੱਚ ਚੜ੍ਹਦੀ ਕਲਾ ਹੋਵੇਗੀ। ਸੰਪੂਰਨ ਬਣਨਾ ਹੈ ਨਾ। ਚੰਦਰਮਾ ਦੀ ਵੀ ਲਕੀਰ ਰਹਿ ਜਾਂਦੀ ਹੈ ਫਿਰ ਕਲਾ ਵੱਧਕੇ ਸੰਪੂਰਨ ਬਣ ਜਾਂਦੀ ਹੈ। ਤੁਹਾਡਾ ਵੀ ਇਵੇਂ ਹੀ ਹੈ। ਚੰਦਰਮਾ ਨੂੰ ਵੀ ਗ੍ਰਹਿਣ ਲਗਦਾ ਹੈ ਤਾਂ ਕਹਿੰਦੇ ਹਨ ਦੇ ਦਾਨ ਤਾਂ ਛੁੱਟੇ ਗ੍ਰਹਿਣ। ਤੁਸੀਂ ਝੱਟ ਨਾਲ 5 ਵਿਕਾਰਾਂ ਦਾ ਦਾਨ ਦੇ ਨਹੀਂ ਸਕਦੇ ਹੋ। ਅੱਖਾਂ ਵੀ ਕਿੰਨੀਆਂ ਧੋਖਾ ਦਿੰਦਿਆਂ ਹਨ। ਸਮਝਦੇ ਨਹੀਂ ਕਿ ਸਾਡੀ ਬੁਰੀ ਦ੍ਰਿਸ਼ਟੀ ਜਾਂਦੀ ਹੈ। ਅਸੀਂ ਜਦਕਿ ਬ੍ਰਹਮਾਕੁਮਾਰ - ਕੁਮਾਰੀ ਬਣੇ ਤਾਂ ਭਾਈ - ਭੈਣ ਹੋ ਗਏ। ਫਿਰ ਜੇਕਰ ਦਿਲ ਕਰਦਾ ਇਨ੍ਹਾਂਨੂੰ ਹੱਥ ਲਈਏ, ਤਾਂ ਉਹ ਬ੍ਰਦਰਲੀ ਲਵ ਨਿਕਲ ਇਸਤ੍ਰੀਪਣੇ ਦਾ ਕ੍ਰਿਮੀਨਲ ਲਵ ਹੋ ਜਾਂਦਾ ਹੈ। ਕਿਸੇ ਨੂੰ ਦਿਲ ਅੰਦਰ ਖਾਂਦਾ ਹੈ ਅਸੀਂ ਬਾਪ ਦੇ ਬਣੇ ਹਾਂ ਤਾਂ ਸਾਨੂੰ ਕੋਈ ਵੀ ਬੁਰੀ ਦ੍ਰਿਸ਼ਟੀ ਨਾਲ ਹੱਥ ਲਾ ਨਹੀਂ ਸਕਦੇ। ਫਿਰ ਕਹਿੰਦੇ ਹਨ ਬਾਬਾ ਸਾਨੂੰ ਇਹ ਹੱਥ ਲਗਾਉਂਦੇ ਹਨ, ਸਾਨੂੰ ਇਹ ਚੰਗਾ ਨਹੀਂ ਲਗਦਾ। ਬਾਬਾ ਫਿਰ ਮੁਰਲੀ ਚਲਾਉਂਦੇ ਹਨ - ਇਸ ਨਾਲ ਤੁਹਾਡੀ ਅਵਸਥਾ ਠੀਕ ਨਹੀਂ ਰਹੇਗੀ। ਭਾਵੇਂ ਮੁਰਲੀ ਬਹੁਤ ਚੰਗੀ ਸੁਣਾਉਂਦੇ, ਬਹੁਤਿਆਂ ਨੂੰ ਸਮਝਾਉਂਦੇ ਹਨ ਪਰ ਅਵਸਥਾ ਨਹੀ ਹੈ। ਬੁਰੀ ਦ੍ਰਿਸ਼ਟੀ ਹੋ ਜਾਂਦੀ ਹੈ। ਇੰਨੀ ਗੰਦੀ ਦੁਨੀਆਂ ਹੈ। ਬੱਚੇ ਸਮਝਦੇ ਹਨ ਮੰਜਿਲ ਬਹੁਤ ਉੱਚੀ ਹੈ। ਬਾਪ ਦੀ ਯਾਦ ਵਿੱਚ ਸੈਂਸੀਬੁਲ ਹੋਕੇ ਰਹਿਣਾ ਹੈ। ਅਸੀਂ ਬ੍ਰਹਮਾਕੁਮਾਰ -ਕੁਮਾਰੀ ਹਾਂ। ਸਾਡਾ ਰੂਹਾਨੀ ਕੁਨੈਕਸ਼ਨ ਹੈ, ਬਲੱਡ ਕੁਨੈਕਸ਼ਨ ਨਹੀਂ ਹੈ। ਉਵੇਂ ਤਾਂ ਬਲੱਡ ਤੋਂ ਸਭ ਪੈਦਾ ਹੁੰਦੇ ਹਨ, ਸਤਿਯੁਗ ਵਿੱਚ ਵੀ ਬਲੱਡ ਕੁਨੈਕਸ਼ਨ ਹੁੰਦਾ ਹੈ ਪਰ ਉਹ ਸ਼ਰੀਰ ਯੋਗਬਲ ਨਾਲ ਮਿਲਦਾ ਹੈ। ਕਹਿਣਗੇ ਵਿਕਾਰ ਬਿਨਾਂ ਬੱਚੇ ਕਿਵੇਂ ਪੈਦਾ ਹੋਣਗੇ! ਬਾਪ ਕਹਿੰਦੇ ਹਨ ਉਹ ਹੈ ਨਿਰਵਿਕਾਰੀ ਦੁਨੀਆਂ, ਉਥੇ ਵਿਕਾਰ ਹੁੰਦਾ ਹੀ ਨਹੀਂ। ਉੱਥੇ ਵੀ ਜੇਕਰ ਨਗਨ ਹੋਣ ਤਾਂ ਉਥੇ ਵੀ ਰਾਵਣ ਰਾਜ ਹੋ ਜਾਵੇ। ਫਿਰ ਇਥੇ ਤੇ ਉਥੇ ਵਿੱਚ ਫਰਕ ਹੀ ਕੀ ਰਿਹਾ! ਇਹ ਸਮਝਣ ਵਾਲੀਆਂ ਗੱਲਾਂ ਹਨ। ਬੁਰੀ ਦ੍ਰਿਸ਼ਟੀ ਮਿਟ ਜਾਣਾ ਬੜੀ ਮਿਹਨਤ ਲਗਦੀ ਹੈ। ਕਾਲੇਜ ਵਿੱਚ ਬੱਚੇ - ਬੱਚੀਆਂ ਇਕੱਠੇ ਪੜ੍ਹਦੇ ਹਨ, ਤਾਂ ਬਹੁਤਿਆਂ ਦੀ ਕ੍ਰਿਮੀਨਲ ਆਈ ਹੋ ਜਾਂਦੀ ਹੈ। ਬੱਚਿਆਂ ਨੇ ਸਮਝਣਾ ਹੈ ਅਸੀਂ ਗਾਡ ਫਾਦਰ ਦੇ ਬੱਚੇ ਹਾਂ ਤਾਂ ਆਪਸ ਵਿੱਚ ਭਾਈ -ਭੈਣ ਹੋ ਗਏ। ਫਿਰ ਬੁਰੀ ਦ੍ਰਿਸ਼ਟੀ ਕਿਉਂ ਰੱਖਦੇ। ਸਭ ਕਹਿੰਦੇ ਵੀ ਹਨ ਅਸੀਂ ਈਸ਼ਵਰ ਦੀ ਸੰਤਾਨ ਹਾਂ। ਆਤਮਾਵਾਂ ਤਾਂ ਹੋਈਆਂ ਨਿਰਾਕਾਰੀ ਸੰਤਾਨ। ਫਿਰ ਬਾਪ ਰਚਦੇ ਹਨ ਤਾਂ ਜਰੂਰ ਸਾਕਾਰੀ ਬ੍ਰਾਹਮਣ ਹੀ ਰਚਣਗੇ। ਪ੍ਰਜਾਪਿਤਾ ਬ੍ਰਹਮਾ ਤਾਂ ਸਾਕਾਰ ਹੋਵੇਗਾ ਨਾ। ਉਹ ਹੋ ਗਈ ਅਡੋਪਸ਼ਨ। ਗੋਦ ਦੇ ਬੱਚੇ। ਮਨੁੱਖਾਂ ਦੀ ਬੁੱਧੀ ਵਿੱਚ ਇਹ ਬਿਲਕੁਲ ਨਹੀਂ ਆਉਂਦਾ ਕਿ ਪ੍ਰਜਾਪਿਤਾ ਬ੍ਰਹਮਾ ਦਵਾਰਾ ਸ੍ਰਿਸ਼ਟੀ ਕਿਵੇਂ ਰਚੀ।

ਤੁਸੀਂ ਪ੍ਰਜਾਪਿਤਾ ਬ੍ਰਹਮਾ ਦੇ ਬੱਚੇ ਬ੍ਰਹਮਾਕੁਮਾਰ - ਕੁਮਾਰੀਆਂ ਭਾਈ - ਭੈਣ ਹੋਏ। ਬੁਰੀ ਦ੍ਰਿਸ਼ਟੀ ਦੀ ਬੜੀ ਖ਼ਬਰਦਾਰੀ ਚਾਹੀਦੀ ਹੈ। ਇਸ ਵਿੱਚ ਬਹੁਤਿਆਂ ਨੂੰ ਦਿੱਕਤ ਹੁੰਦੀ ਹੈ। ਉੱਚ ਤੋਂ ਉੱਚ ਪਦ ਪਾਉਣਾ ਹੈ ਤਾਂ ਮਿਹਨਤ ਕਰਨੀ ਹੈ। ਬਾਪ ਕਹਿੰਦੇ ਹਨ ਪਵਿੱਤਰ ਬਣੋ। ਇਨ੍ਹਾਂ ਦਾ ਵੀ ਕਈ ਮੰਨਦੇ ਹਨ, ਕਈ ਨਹੀਂ ਮੰਨਦੇ। ਬੜੀ ਮਿਹਨਤ ਹੈ। ਮਿਹਨਤ ਬਗੈਰ ਉੱਚ ਕਿਵ਼ੇਂ ਬਣੋਗੇ? ਬੱਚਿਆਂ ਨੂੰ ਖ਼ਬਰਦਾਰ ਰਹਿਣਾ ਹੈ। ਭਾਈ - ਭੈਣ ਦਾ ਅਰਥ ਹੀ ਹੈ - ਇੱਕ ਬਾਪ ਦੇ ਬੱਚੇ, ਫਿਰ ਬੁਰੀ ਦ੍ਰਿਸ਼ਟੀ ਕਿਉਂ ਜਾਣੀ ਚਾਹੀਦੀ ਹੈ। ਬੱਚੇ ਸਮਝਦੇ ਹਨ ਬਾਬਾ ਠੀਕ ਕਹਿੰਦੇ ਹਨ - ਸਾਡੀ ਕ੍ਰਿਮੀਨਲ ਦ੍ਰਿਸ਼ਟੀ ਜਾਂਦੀ ਹੈ। ਇਸਤ੍ਰੀ ਦੀ ਵੀ ਜਾਂਦੀ ਹੈ, ਤਾਂ ਪੁਰਸ਼ ਦੀ ਵੀ ਜਾਂਦੀ ਹੈ। ਮੰਜਿਲ ਹੈ ਨਾ। ਨਾਲੇਜ ਤਾਂ ਬਹੁਤ ਸੁਣਾਉਂਦੇ ਹਨ ਪਰ ਜਦਕਿ ਚਲਣ ਵੀ ਪਵਿੱਤਰਤਾ ਦੀ ਹੋਵੇ ਇਸਲਈ ਬਾਬਾ ਕਹਿੰਦੇ ਹਨ ਸਭ ਤੋਂ ਜ਼ਿਆਦਾ ਧੋਖਾ ਦੇਣ ਵਾਲੀਆਂ ਇਹ ਅੱਖਾਂ ਹਨ। ਮੂੰਹ ਵੀ ਮਿਆਉਂ - ਮਿਆਉਂ ਉਦੋਂ ਕਰਦਾ ਹੈ ਜਦੋਂ ਅੱਖਾਂ ਨਾਲ ਚੀਜ਼ ਵੇਖਦੇ ਹਨ ਉਦੋਂ ਦਿਲ ਹੁੰਦਾ ਹੈ ਇਹ ਖਾਵਾਂ ਇਸਲਈ ਕਰਮਿੰਦਰੀਆਂ ਤੇ ਜਿੱਤ ਪਾਉਣੀ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਪਵਿਤ੍ਰਤਾ ਦੀ ਚਲਨ ਅਪਨਾਉਣੀ ਹੈ। ਬੁਰੀ ਦ੍ਰਿਸ਼ਟੀ, ਬੁਰੇ ਵਿਚਾਰ ਖ਼ਤਮ ਕਰਨ ਦੇ ਲਈ ਆਪਣੇ ਆਪ ਨੂੰ ਇਨ੍ਹਾਂ ਕਰਮਿੰਦਰੀਆਂ ਤੋਂ ਨਿਆਰਾ ਆਤਮਾ ਸਮਝਣਾ ਹੈ।

2. ਆਪਸ ਵਿੱਚ ਰੂਹਾਨੀ ਕੁਨੈਕਸ਼ਨ ਰੱਖਣਾ ਹੈ, ਬਲੱਡ ਕੁਨੈਕਸ਼ਨ ਨਹੀਂ। ਆਪਣਾ ਅਮੁੱਲ ਸਮਾਂ ਅਤੇ ਮਨੀ ਵੇਸਟ ਨਹੀਂ ਕਰਨਾ ਹੈ। ਸੰਗਦੋਸ਼ ਤੋਂ ਆਪਣੀ ਬਹੁਤ - ਬਹੁਤ ਸੰਭਾਲ ਕਰਨੀ ਹੈ।

ਵਰਦਾਨ:-
ਬ੍ਰਹਮ - ਮੂਰਤ ਦੇ ਸਮੇਂ ਵਰਦਾਨ ਲੈਣ ਅਤੇ ਦਾਨ ਦੇਣ ਵਾਲੇ ਬਾਪ ਸਮਾਨ ਵਰਦਾਨੀ , ਮਹਾਦਨੀ ਭਵ :

ਬ੍ਰਹਮ ਮੂਰਤ ਦੇ ਸਮੇਂ ਵਿਸ਼ੇਸ਼ ਬ੍ਰਹਮਲੋਕ ਨਿਵਾਸੀ ਬਾਪ ਗਿਆਨ ਸੂਰਜ ਦੀ ਲਾਈਟ ਅਤੇ ਮਾਈਟ ਦੀਆਂ ਕਿਰਨਾਂ ਬੱਚਿਆਂ ਨੂੰ ਵਰਦਾਨ ਰੂਪ ਵਿੱਚ ਦਿੰਦੇ ਹਨ। ਨਾਲ -ਨਾਲ ਬ੍ਰਹਮਾ ਬਾਪ ਭਾਗਿਆ ਵਿਧਾਤਾ ਦੇ ਰੂਪ ਵਿੱਚ ਭਾਗਿਆ ਰੂਪੀ ਅੰਮ੍ਰਿਤ ਵੰਡਦੇ ਹਨ ਸਿਰ੍ਫ ਬੁੱਧੀ ਰੂਪੀ ਕਲਸ਼ ਧਾਰਨ ਕਰਨ ਯੋਗ ਹੋਵੇ। ਕਿਸੇ ਵੀ ਤਰ੍ਹਾਂ ਦਾ ਵਿਘਨ ਜਾਂ ਰੁਕਾਵਟ ਨਾ ਹੋਵੇ ਕਿਉਂਕਿ ਅਮ੍ਰਿਤਵੇਲੇ ਦਾ ਵਾਤਾਵਰਣ ਹੀ ਵ੍ਰਿਤੀ ਨੂੰ ਬਦਲਣ ਵਾਲਾ ਹੁੰਦਾ ਹੈ ਇਸਲਈ ਉਸ ਵਕਤ ਵਰਦਾਨ ਲੈਂਦੇ ਹੋਏ ਦਾਨ ਦੇਵੋ ਮਤਲਬ ਵਰਦਾਨੀ ਅਤੇ ਮਹਾਦਾਨੀ ਬਣੋ।
 

ਸਲੋਗਨ:-
ਕ੍ਰੋਧੀ ਦਾ ਕੰਮ ਹੈ ਕ੍ਰੋਧ ਕਰਨਾ ਅਤੇ ਤੁਹਾਡਾ ਕੰਮ ਹੈ ਸਨੇਹ ਦੇਣਾ।