01.03.26 Avyakt Bapdada Punjabi Murli
09.03.2009 Om Shanti Madhuban
“ ਪਰਮਾਤਮ ਸੰਗ ਦੇ ਰੰਗ
ਦੀ ਅਤੇ ਕੰਮਬਾਈਂਡ ਸਵਰੂਪ ਦੀ ਯਥਾਰਥ ਹੋਲੀ ਮਨਾਓ”
ਅੱਜ ਹੋਲੀਏਸਟ ਬਾਪ ਆਪਣੇ
ਹੋਲੀ ਬੱਚਿਆਂ ਨਾਲ ਹੋਲੀ ਮਨਾਉਣ ਆਏ ਹਨ। ਤੁਸੀਂ ਸਭ ਵੀ ਹੋਲੀ ਮਨਾਉਣ ਆਏ ਹੋ। ਸੋਚੋ, ਤੁਸੀਂ ਹੋਲੀ
ਆਤਮਾਵਾਂ ਦੇ ਉੱਪਰ ਕਿਹੜਾ ਰੰਗ ਲਗਿਆ ਜੋ ਹੋਲੀ ਬਣ ਗਏ! ਰੰਗ ਤਾਂ ਅਨੇਕ ਹਨ ਪਰ ਤੁਹਾਡੇ ਉੱਪਰ
ਕਿਹੜਾ ਰੰਗ ਲਗਿਆ? ਸਭਤੋਂ ਸ਼੍ਰੇਸ਼ਠ ਰੰਗ ਕਿਹੜਾ ਹੈ, ਜਿਸਨਾਲ ਤੁਸੀਂ ਹੋਲੀ ਬਣ ਗਏ? ਸਭਤੋਂ ਵੱਡੇ
ਤੋਂ ਵੱਡਾ ਰੰਗ ਹੈ ਪਰਮਾਤਮ ਸੰਗ ਦਾ ਰੰਗ। ਤਾਂ ਪਰਮਾਤਮ ਸੰਗ ਦਾ ਰੰਗ ਲਗਨ ਨਾਲ ਸਹਿਜ ਹੋਲੀ ਬਣ ਗਏ
ਕਿਉਂਕਿ ਪਰਮਾਤਮ ਸੰਗ ਅਵਿਨਾਸ਼ੀ ਸੰਗ ਦਾ ਰੰਗ ਹੈ ਹੋਰ ਰੰਗ ਤਾਂ ਥੋੜ੍ਹੇ ਸਮੇਂ ਦੇ ਲਈ ਹੁੰਦਾ ਪਰ
ਪਰਮਾਤਮ ਸੰਗ ਦਾ ਰੰਗ ਲਗਣ ਨਾਲ ਸਹਿਜ ਹੀ ਹੋਲੀ ਮਤਲਬ ਪਵਿੱਤਰ ਬਣ ਗਏ। ਆਤਮਾ ਦਾ ਰੰਗ ਅਪਵਿੱਤਰਤਾ
ਤੋਂ ਪਵਿੱਤਰ ਬਣ ਗਿਆ ਕਿਉਂਕਿ ਤੁਸੀਂ ਸਭਨੇ ਪਰਮਾਤਮਾ ਨੂੰ ਆਪਣਾ ਕਮਪੇਨਿਅਨ ਬਣਾ ਲਿਆ, ਕੰਪਨੀ ਬਣਾ
ਲਿਆ ਇਸਲਈ ਕਮਬਾਇੰਡ ਹੋ ਗਏ। ਅਨੁਭਵ ਹੈ ਨਾ! ਸਦਾ ਕੰਮਬਾਇੰਡ ਰਹਿੰਦੇ ਹੋ ਨਾ! ਇਕਲੇ ਨਹੀਂ। ਮਾਇਆ
ਇਕਲੇ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਜੋ ਸਦਾ ਕਮਬਾਇੰਡ ਰਹਿਣ ਵਾਲੇ ਹਨ ਉਹ ਕਦੀ ਵੀ ਵੱਖ ਨਹੀਂ ਹੋ
ਸਕਦੇ ਕਿਉਂਕਿ ਮਾਇਆ ਵੱਖ ਕਰਕੇ ਫਿਰ ਪੁਰਾਣੇ ਸੰਸਕਾਰਾਂ ਨੂੰ ਇਮਰਜ਼ ਕਰਦੀ ਹੈ ਅਤੇ ਪੁਰਾਣੇ ਸੰਸਕਾਰ
ਇਮਰਜ਼ ਹੋ ਜਾਂਦੇ ਹਨ ਤਾਂ ਸ਼ੁੱਧ ਸੰਸਕਾਰ ਮਰਜ਼ ਹੋ ਜਾਂਦੇ ਹਨ। ਪੁਰਾਣੇ ਸੰਸਕਾਰ ਹਨ -ਅਲਬੇਲੇਪਨ ਅਤੇ
ਆਲਸ, ਇਹ ਭਿੰਨ -ਭਿੰਨ ਰੂਪ ਵਿੱਚ ਇਮਰਜ਼ ਹੋਣ ਨਾਲ ਕਮਬਾਇੰਡ ਰੂਪ ਵੱਖ ਹੋ ਜਾਂਦਾ ਹੈ। ਤਾਂ ਹਰ ਇਕ
ਆਪਣੇ ਨੂੰ ਚੈਕ ਕਰੋ ਕਿ ਸਦਾ ਕਮਬਾਇੰਡ ਰਹਿੰਦੇ ਹਨ ਜਾਂ ਕਦੀ ਇਕਲੇ ਵੀ ਹੋ ਜਾਂਦੇ ਹਨ? ਮਾਇਆ ਦੇ
ਅਨੇਕ ਸਵਰੂਪਾਂ ਨੂੰ ਤਾਂ ਜਾਣ ਗਏ ਹੋ ਨਾ! ਉਹ ਚਤੁਰਾਈ ਨਾਲ ਆਪਣਾ ਰੰਗ ਲਗਾ ਦਿੰਦੀ ਹੈ। ਵੱਖ ਹੋਣਾ
ਮਤਲਬ ਮਾਇਆ ਦੇ ਰੰਗ ਵਿੱਚ ਰੰਗਣਾਂ । ਇਹ ਅਲਬੇਲਾਪਨ, ਆਲਸ ਬਹੁਤ ਵੱਖ -ਵੱਖ ਰੂਪ ਨਾਲ ਆਉਂਦਾ ਹੈ
ਅਤੇ ਬੱਚੇ ਵੀ ਉਸਨੂੰ ਪਹਿਚਾਣ ਨਹੀਂ ਪਾਉਦੇ ਹਨ ਕਿਉਂਕਿ ਮਾਇਆ ਆਪਣੇ ਵਲ ਆਕਰਸ਼ਿਤ ਕਰ ਦਿੰਦੀ ਹੈ।
ਇਹ ਅਲਬੇਲੇਪਨ ਅਤੇ ਆਲਸ ਜੋ ਰਾਵਣ ਦਾ ਖਜ਼ਾਨਾ ਹੈ, ਇਹ ਬਾਪ ਦਾ ਖਜ਼ਾਨਾ ਨਹੀਂ ਹੈ, ਰਾਵਣ ਦੇ ਖਜ਼ਾਨੇ
ਨੂੰ ਬੱਚੇ ਵੀ ਬੜੇ ਨਸ਼ੇ ਨਾਲ ਕਹਿੰਦੇ ਹਨ ਕਿ ਮੈਂ ਚਾਹੁੰਦਾ ਨਹੀਂ ਹਾਂ ਚਾਹੁੰਦੀ ਨਹੀਂ ਹਾਂ ਪਰ
ਮੇਰਾ ਸੰਸਕਾਰ ਹੈ। ਸੰਸਕਾਰ ਮੇਰਾ ਕਹਿਣ ਲੱਗਦੇ ਹਨ। ਕੀ ਇਹ ਪਰਮਾਤਮ ਖਜ਼ਾਨਾ ਹੈ ਜਾਂ ਰਾਵਣ ਦਾ
ਖਜ਼ਾਨਾ ਹੈ? ਉਸਨੂੰ ਮੇਰਾ ਸੰਸਕਾਰ ਕਹਿਣਾ ਸੋਚੋਂ, ਰਾਈਟ ਹੈ? ਮੇਰਾ ਬਣਾ ਦੇਣਾ, ਇਹ ਮਾਇਆ ਦੀ
ਚਤੁਰਾਈ ਹੈ। ਬਾਪ ਦਾ ਖਜ਼ਾਨਾ ਪਿਆਰਾ ਹੈ ਜਾਂ ਇਹ ਰਾਵਣ ਦਾ ਖ਼ਜ਼ਾਨਾ ਪਿਆਰਾ ਹੈ? ਕਾਮਨ ਤਰ੍ਹਾਂ ਨਾਲ
ਬੱਚੇ ਆਪਣੇ ਨੂੰ ਛੁਡਾਉਣ ਦੇ ਲਈ ਕਹਿ ਦਿੰਦੇ ਹਨ ਮੇਰਾ ਸੰਸਕਾਰ ਹੈ, ਚਾਹੁੰਦੀ ਨਹੀਂ ਹਾਂ। ਤਾਂ
ਸੋਚੋ ਕੀ ਇਹ ਮੇਰਾ ਹੈ! ਬਾਪ ਕਹਿੰਦੇ ਹਨ ਕਿ ਰਾਵਣ ਦੇ ਖਜ਼ਾਨੇ ਨੂੰ ਆਪਣਾ ਬਣਾਉਣ ਨਾਲ ਹੋਲੀ -ਹੋਲੀ
ਜੋ ਸ਼ੁਭ ਸੰਸਕਾਰ ਹਨ ਉਹ ਖ਼ਤਮ ਹੁੰਦੇ ਜਾਂਦੇ ਹਨ। ਪਰਮਾਤਮ ਸੰਗ ਦਾ ਰੰਗ ਢਿਲਾ ਹੁੰਦਾ ਜਾਂਦਾ ਹੈ ਅਤੇ
ਮਾਇਆ ਦਾ ਰੰਗ ਇਮਰਜ਼ ਹੋ ਜਾਂਦਾ ਹੈ। ਤਾਂ ਚੱਲਦੇ -ਚੱਲਦੇ ਆਪਣੇ ਨੂੰ ਹੀ ਚੈਕ ਕਰਨਾ ਹੈ, ਕਿਹੜਾ
ਰੰਗ ਚੜ੍ਹਿਆ ਹੋਇਆ ਹੈ? ਲੋਕ ਵੀ ਹੋਲੀ ਵਿੱਚ ਕੀ ਕਰਦੇ ਹਨ? ਪਹਿਲੇ ਬੁਰਾਈ ਨੂੰ ਜਲਾਉਦੇ ਹਨ ਫਿਰ
ਰੰਗ ਲਗਾਉਂਦੇ ਹਨ, ਮਨਾਉਂਦੇ ਹਨ। ਤਾਂ ਤੁਹਾਡੇ ਉੱਪਰ ਬਾਪਦਾਦਾ ਦੇ ਸੰਗ ਦਾ ਰੰਗ ਤਾਂ ਲਗਿਆ ਪਰ
ਨਾਲ ਹੀ ਗਿਆਨ ਦਾ ਰੰਗ, ਸ਼ਕਤੀਆਂ ਦਾ ਰੰਗ, ਗੁਣਾਂ ਦਾ ਰੰਗ, ਉਹ ਲੱਗਦਾ ਰਹਿੰਦਾ ਹੈ?
ਤਾਂ ਸਭ ਦੇ ਉੱਪਰ ਇਹ
ਰੂਹਾਨੀ ਰੰਗ ਚੜ੍ਹਿਆ ਹੋਇਆ ਹੈ ਨਾ! ਚੜ੍ਹਿਆ ਹੈ? ਹੱਥ ਉਠਾਓ। ਰੂਹਾਨੀ ਰੰਗ ਚੜ੍ਹ ਗਿਆ, ਉਤਰਨ ਵਾਲਾ
ਤੇ ਨਹੀਂ ਹੈ ਨਾ! ਜਿਸਦੇ ਉੱਪਰ ਰੂਹਾਨੀ ਰੰਗ ਚੜ੍ਹ ਗਿਆ, ਉਸਦੇ ਉੱਪਰ ਹੋਰ ਕੋਈ ਰੰਗ ਲੱਗ ਨਹੀਂ
ਸਕਦਾ। ਇਸ ਰੰਗ ਨਾਲ ਕਿੰਨੇ ਹੋਲੀ ਬਣ ਗਏ ਹੋ? ਜੋ ਸਾਰੇ ਕਲਪ ਵਿੱਚ ਤੁਹਾਡੇ ਵਰਗਾ ਹੋਲੀ, ਪਵਿੱਤਰ
ਹੋਰ ਕੋਈ ਬਣ ਨਹੀਂ ਸਕਦਾ। ਤੁਹਾਡੀ ਪਵਿੱਤਰਤਾ ਪ੍ਰਭੂ ਦੇ ਸੰਗ ਦਾ ਰੰਗ, ਪਰਮਾਤਮ ਕਮਬਾਇੰਡ ਰਹਿਣ
ਦਾ ਅਨੁਭਵ ਸਭਤੋਂ ਨਿਆਰਾ ਅਤੇ ਪਿਆਰਾ ਹੈ। ਹੋਰ ਜੋ ਵੀ ਹੋਲੀ, ਪਵਿੱਤਰ ਬਣਦੇ ਹੋ ਤਾਂ ਉਹਨਾਂ ਦਾ
ਸ਼ਰੀਰ ਪਵਿੱਤਰ ਨਹੀਂ ਬਣਦਾ, ਆਤਮਾ ਪਵਿੱਤਰ ਬਣਦੀ ਹੈ ਪਰ ਤੁਸੀਂ ਅਜਿਹੇ ਹੋਲੀ, ਪਵਿੱਤਰ ਬਣਦੇ ਹੋ
ਜੋ ਤੁਹਾਡੇ ਸ਼ਰੀਰ ਅਤੇ ਆਤਮਾ ਦੋਵੇਂ ਪਵਿੱਤਰ ਰਹਿੰਦੇ ਹਨ ਅਤੇ ਪਵਿੱਤਰਤਾ ਨੂੰ ਸੁਖ, ਸ਼ਾਂਤੀ,
ਪ੍ਰੇਮ ਦੀ ਜਨਨੀ ਕਿਹਾ ਜਾਂਦਾ ਹੈ। ਜਿੱਥੇ ਪਵਿੱਤਰਤਾ ਹੈ ਉੱਥੇ ਸੁੱਖ ਸ਼ਾਂਤੀ ਨਾਲ ਹੈ ਹੀ ਹੈ।
ਕਿਉਂਕਿ ਜਿੱਥੇ ਜਨਨੀ ਹੁੰਦੀ ਉੱਥੇ ਬੱਚੇ ਹੁੰਦੇ ਹਨ ਕਿਉਂਕਿ ਬਾਪ ਆ ਕਰਕੇ ਤੁਹਾਨੂੰ ਅਜਿਹਾ ਹੋਲੀ
ਬਣਾਉਦਾ ਹੈ ਜੋ ਤੁਹਾਡੇ ਜੜ੍ਹ ਚਿੱਤਰ ਕਿੰਨੇ ਵਿਧੀ ਪੂਰਵਕ ਪੂਜੇ ਜਾਂਦੇ ਹਨ। ਕਲਿਯੁਗ ਦੇ ਲਾਸ੍ਟ
ਜਨਮ ਵਿੱਚ ਵੀ ਤੁਸੀਂ ਆਪਣੇ ਚਿੱਤਰ ਦੇਖਦੇ ਹੋ ਕਿ ਕਿਵੇਂ ਵਿਧੀਪੂਰਵਕ ਉਹਨਾਂ ਦੀ ਪੂਜਾ ਹੁੰਦੀ ਹੈ,
ਇਹ ਪਵਿੱਤਰਤਾ ਦੀ ਵਿਸ਼ੇਸ਼ਤਾ ਹੈ ਅਤੇ ਕਿੰਨੇ ਵੀ ਮਹਾਨ ਆਤਮਾਵਾਂ, ਧਰਮ ਆਤਮਾਵਾਂ ਪਵਿੱਤਰ ਬਣੇ ਹਨ
ਪਰ ਮੰਦਿਰ ਕਿਸੇ ਦਾ ਵੀ ਨਹੀਂ ਬਣਦਾ ਹੈ। ਅਜਿਹੀ ਵਿਧੀ ਪੂਰਵਕ ਪੂਜਾ ਕਿਸੇ ਦੀ ਵੀ ਨਹੀਂ ਹੁੰਦੀ ਹੈ
ਅਤੇ ਲਾਸ੍ਟ ਜਨਮ ਤੱਕ ਤੁਹਾਡੇ ਜੜ੍ਹ ਚਿੱਤਰ ਵੀ ਦੁਆਵਾਂ ਦਿੰਦੇ ਰਹਿੰਦੇ ਹਨ। ਥੋੜ੍ਹੇ ਸਮੇਂ ਦਾ
ਸੁੱਖ ਸ਼ਾਂਤੀ ਅਨੁਭਵ ਕਰਦੇ ਹਨ। ਤਾਂ ਤੁਹਾਡੀ ਹੋਲੀ ਅਤੇ ਦੁਨੀਆਂ ਵਾਲਿਆਂ ਦੀ ਹੋਲੀ ਵਿੱਚ ਕਿੰਨਾ
ਫ਼ਰਕ ਹੈ! ਭਾਵੇਂ ਮਨੋਰਜ਼ਨ ਦੇ ਲਈ ਤੁਸੀਂ ਵੀ ਥੋੜਾ ਬਹੁਤ ਮਨਾਉਂਦੇ ਹੋ ਪਰ ਸੱਚੀ ਹੋਲੀ ਪਰਮਾਤਮ ਸੰਗ
ਦੇ ਰੰਗ ਦੀ ਅਤੇ ਕਮਬਾਇੰਡ ਸਵਰੂਪ ਦੀ ਯਥਾਰਥ ਹੋਲੀ ਤੁਸੀਂ ਮਨਾਉਂਦੇ ਹੋ। ਹੋਲੀ ਨੂੰ ਵੀ ਲੋਕ ਵੱਖ
-ਵੱਖ ਰੂਪ ਨਾਲ ਮਨਾਉਂਦੇ ਹਨ, ਉਵੇਂ ਤੁਸੀਂ ਜਾਣਦੇ ਹੋ ਕਿ ਹੋਲੀ ਸ਼ਬਦ ਦਾ ਵੀ ਰਹਸ ਹੈ, ਜੋ ਤੁਸੀਂ
ਹੀ ਜਾਣਦੇ ਹੋ, ਤੁਸੀਂ ਹੀ ਮਨਾਉਂਦੇ ਹੋ। ਹੋਲੀ ਦਾ ਅਰਥ ਹੈ, ਹੋ ਲੀ, ਬੀਤ ਚੁੱਕਾ ਸੋ ਬੀਤ ਚੁਕਾ।
ਤਾਂ ਤੁਸੀਂ ਸਭਨੇ ਪੁਰਾਣੀ ਜੀਵਨ, ਪੁਰਾਣੀਆਂ ਗੱਲਾਂ, ਪੁਰਾਣੇ ਸੰਸਕਾਰ, ਪੁਰਾਣੇ ਵਿਅਰਥ ਸੰਕਲਪ
ਨੂੰ ਹੋ ਲੀ ਕਰ ਦਿੱਤੀ ਨਾ। ਬੀਤੀ ਤੋਂ ਬੀਤੀ ਕਰਨਾ ਮਤਲਬ ਹੋ ਲੀ। ਤਾਂ ਅਜਿਹਾ ਕੀਤਾ ਹੈ? ਕਿ ਹੁਣ
ਵੀ ਕਦੀ ਗਲਤੀ ਨਾਲ ਪੁਰਾਣੇ ਸੰਸਕਾਰ ਆ ਜਾਂਦੇ ਹਨ? ਜਦੋਂ ਸਾਡਾ ਜਨਮ ਹੀ ਨਵਾਂ ਹੈ, ਤੁਸੀਂ ਸਭ
ਮਰਜੀਵਾ ਬਣੇ ਹੋ ਨਾ! ਬਣੇ ਹੋ? ਮਰਜੀਵਾ ਬਣੇ ਹੋ? ਹੱਥ ਉਠਾਓ। ਅੱਛਾ। ਨਵਾਂ ਜਨਮ ਹੋ ਗਿਆ ਤਾਂ
ਪੁਰਾਣਾ ਜਨਮ ਕਿਵੇਂ ਯਾਦ ਆਉਦਾ? ਪੁਰਾਣਾ, ਪੁਰਾਣਾ ਹੋ ਗਿਆ। ਜੇਕਰ ਬੀਤੀਆਂ ਗੱਲਾਂ ਜਾਂ ਸੰਕਲਪ,
ਸੰਸਕਾਰ ਇਮਰਜ਼ ਹੁੰਦਾ ਹੈ ਤਾਂ ਕੀ ਕਹਾਂਗੇ? ਹੋਲੀ ਮਨਾਈ? ਹੋ ਲੀ ਕੀਤਾ ਨਹੀਂ। ਪਰਮਾਤਮ ਸੰਗ ਦਾ
ਰੰਗ ਚੰਗੀ ਤਰ੍ਹਾਂ ਨਾਲ ਲਗਿਆ ਨਹੀਂ। ਪਰਮਾਤਮ ਸੰਗ ਦਾ ਰੰਗ ਲਗਣਾ ਮਤਲਬ ਪੁਰਾਣਾ ਜਨਮ ਭੁੱਲ ਜਾਣਾ।
ਪੁਰਾਣੀਆਂ ਗਲਾਂ ਭੁੱਲ ਜਾਣਿਆ ਕਿਉਂਕਿ ਮਰਜੀਵਾ ਹੋ ਗਏ ਨਾ। ਜਿਵੇਂ ਸ਼ਰੀਰ ਨਾਲ ਇੱਕ ਜਨਮ ਛੱਡਕੇ
ਦੂਸਰਾ ਜਨਮ ਲੈਂਦੇ ਹੋ ਤਾਂ ਕੀ ਪੁਰਾਣਾ ਜਨਮ ਯਾਦ ਰਹਿੰਦਾ ਹੈ? ਤਾਂ ਤੁਸੀਂ ਸਭ ਹੁਣ ਬ੍ਰਹਮਣ ਜਨਮ
ਧਾਰਨ ਕਰਨ ਵਾਲੇ ਹੋ। ਤਾਂ ਪਿਛਲੇ ਜਨਮ ਦੇ ਸੰਸਕਾਰ ਜਿਸਨੂੰ ਗਲਤੀ ਨਾਲ ਕਹਿੰਦੇ ਹੋ ਮੇਰੇ ਸੰਸਕਾਰ
ਹਨ, ਕੀ ਤੁਹਾਡੇ ਹਨ? ਬ੍ਰਾਹਮਣ ਜੀਵਨ ਦੇ ਇਹ ਸੰਸਕਾਰ ਹਨ? ਕਦੀ ਅਲਬੇਲੇਪਨ, ਕਦੀ ਰਾਇਲ ਆਲਸ, ਆਲਸ
ਬਹੁਤ ਵੱਖ -ਵੱਖ ਰੂਪ ਹਨ। ਕਦੀ ਇਸ ਤੇ ਕਲਾਸ ਕਰਨਾ। ਆਲਸ ਕਿੰਨੇ ਤਰ੍ਹਾਂ ਦਾ ਹੁੰਦਾ ਹੈ ਕਿੰਨੇ
ਰਾਇਲ ਰੂਪ ਨਾਲ ਆਉਂਦਾ ਹੈ!
ਤਾਂ ਬ੍ਰਾਹਮਣ ਜੀਵਨ
ਮਤਲਬ ਨਵਾਂ ਜੀਵਨ, ਇਸਵਿੱਚ ਪੁਰਾਣ ਕੁਝ ਹੋ ਨਹੀਂ ਸਕਦਾ। ਤਾਂ ਅੱਜ ਹੋਲੀ ਮਨਾਉਣ ਆਏ ਹੋ ਨਾ! ਤਾਂ
ਹੋਲੀ ਮਤਲਬ ਹੋ ਲੀ, ਤਾਂ ਅੱਜ ਹੋਲੀ ਮਨਾਉਣਾ ਮਤਲਬ ਪੁਰਾਣੇ ਸੰਸਕਾਰ ਦੀ ਹੋਲੀ ਜਲਾਉਣਾ। ਜਲਾਉਣ ਦੇ
ਬਾਦ ਹੀ ਮਨਾਉਣਾ ਹੁੰਦਾ ਹੈ। ਤਾਂ ਹੁਣ ਤੁਹਾਡੇ ਮਨਾਉਣ ਦਾ ਸਵਰੂਪ ਹੈ। ਸਾੜ ਦਿੱਤਾ, ਹਾਲੇ ਮਨਾਉਣਾ
ਹੈ। ਪ੍ਰਭੂ ਦੇ ਸੰਗ ਦੇ ਰੰਗ ਦਾ ਮਜ਼ਾ ਲੈਣ ਵਾਲੇ ਹੋ। ਕਮਬਾਇੰਡ ਰਹਿਣ ਦਾ ਅਨੁਭਵ ਕਰਨ ਵਾਲੇ ਹੋ,
ਕਿਉਂ? ਹੋਲੀਏਸਟ ਬਾਪ ਨੇ ਤੁਹਾਡੇ ਉੱਪਰ ਹੋਲੀ ਬਣਨ ਦਾ, ਪਵਿੱਤਰ ਬਣਨ ਦਾ ਰੰਗ ਲਗਾਇਆ ਹੈ।
ਤਾਂ ਅੱਜ ਕਿਹੜੀ ਹੋਲੀ
ਮਨਾ ਰਹੇ ਹੋ? ਅੱਜ ਤੋਂ ਵਿਸ਼ੇਸ਼ ਕੋਈ ਵੀ ਪੁਰਾਣੇ ਸੰਸਕਾਰ ਨੂੰ ਆਉਣ ਨਹੀਂ ਦੇਣਾ, ਇਹ ਹੋਲੀ ਮਨਾਉਣੀ
ਹੈ। ਮਨਾ ਸਕਦੇ ਹੋ ਜਾਂ ਕਦੀ -ਕਦੀ ਆ ਜਾਣਗੇ? ਇਹ ਰਾਇਲ ਸ਼ਬਦ ਕਿ ਮੈਂ ਕਰਨਾ ਨਹੀਂ ਚਾਹੁੰਦੀ ਸੀ,
ਚਾਹੁੰਦਾ ਸੀ ਪਰ ਮੇਰਾ ਸੰਸਾਕਰ ਹੈ। ਇਹ ਸ਼ਬਦ ਅੱਜ ਦ੍ਰਿੜ੍ਹ ਸੰਕਲਪ ਦੀ ਵਿਧੀ ਨਾਲ ਖ਼ਤਮ ਕਰ ਦਵੋ।
ਅਜਿਹੀ ਹੋਲੀ ਅੱਜ ਸਦਾ ਦੇ ਲਈ ਮਨਾਉਣ ਦੀ ਹਿੰਮਤ ਰੱਖਦੇ ਹੋ? ਕਿ ਕਦੀ -ਕਦੀ ਮਨਾਓਗੇ? ਜੋ ਸਮਝਦੇ
ਹਨ ਕਿ ਅੱਜ ਤੋਂ ਪੁਰਾਣੇ ਸੰਸਕਾਰ ਦੀ ਹੋਲੀ, ਹੋ ਲੀ, ਬੀਤੀ ਸੋ ਬੀਤੀ, ਜਨਮ ਨਵਾਂ ਹੈ, ਉਹ ਪੁਰਾਣਾ
ਜਨਮ ਖ਼ਤਮ। ਅਜਿਹੀ ਹਿੰਮਤ ਰੱਖਣ ਵਾਲੇ ਤੁਸੀਂ ਬਾਪ ਦੇ ਮਿੱਠੇ -ਮਿੱਠੇ ਲਾਡਲੇ ਸਿਕੀਲੱਧੇ ਬੱਚੇ ਹੋ
ਨਾ! ਤਾਂ ਇਹ ਸੰਕਲਪ ਨਹੀਂ, ਦ੍ਰਿੜ੍ਹ ਸੰਕਲਪ ਕਰਨ ਦੀ ਹਿੰਮਤ ਹੈ? ਹੱਥ ਉਠਾਓ। ਦੇਖੋ, ਸਭ ਨੇ
ਹਿੰਮਤ ਰੱਖੀ ਹੈ। ਚੱਲੋ ਥੋੜ੍ਹੇ ਰਹਿ ਵੀ ਗਏ, ਪਰ ਤੁਸੀਂ ਸਭ ਤਾਂ ਸਾਥੀ ਹੋ ਨਾ। ਪੱਕੇ ਸਾਥੀ, ਦੋ
ਹੱਥ ਉਠਾਓ। ਇਹ ਫੋਟੋ ਨਿਕਾਲੋ ਸਭਦਾ। ਅੱਛਾ। ਡਬਲ ਵਿਦੇਸ਼ੀ ਵੀ ਉਠਾ ਰਹੇ ਹਨ।
ਤਾਂ ਬਾਪਦਾਦਾ ਤੁਹਨੂੰ
ਪਦਮ ਪਦਮਗੁਣਾਂ ਮੁਬਾਰਕ ਦੇ ਰਹੇ ਹਨ, ਹੋਲੀ ਦੀ, ਹੋਲੀ ਮਨਾਉਣ ਦੀ। ਹੁਣ ਗਲਤੀ ਨਾਲ ਵੀ ਆਪਣੇ ਮੁਖ
ਤੋਂ ਇਹ ਸ਼ਬਦ ਨਹੀਂ ਨਿਕਲਣਾ। ਮੇਰਾ ਸੰਸਕਾਰ, ਰਾਵਣ ਦੇ ਸੰਸਕਾਰ ਨੂੰ ਮੇਰਾ ਕਹਿੰਦੇ ਹੋ,ਕਮਾਲ ਹੈ!
ਰਾਵਣ ਨੂੰ ਦੁਸ਼ਮਣ ਕਿਹਾ ਜਾਂਦਾ ਹੈ, ਦੁਸ਼ਮਣ ਦਾ ਖਜ਼ਾਨਾ ਆਪਣਾ ਬਨਾਉਣਾ ਇਹ ਤਾਂ ਹੈਰਾਨੀ ਦੀ ਗੱਲ
ਹੈ! ਤੁਹਾਨੂੰ ਵੀ ਹੈਰਾਨੀ ਲੱਗ ਰਹੀ ਹੈ ਨਾ ਕਿ ਕੀ ਕਹਿੰਦੇ ਹਨ! ਗਲਤੀ ਨਾਲ ਕਹਿ ਦਿੰਦੇ ਹੋ। ਕਹਿ
ਦਿੰਦੇ ਹੋ ਫਿਰ ਅੰਦਰ ਦਿਲ ਵਿੱਚ ਖਾਂਦੀ ਵੀ ਹੈ, ਮਹਿਸੂਸ ਵੀ ਕਰਦੇ ਹਨ,ਬਾਪ ਨਾਲ ਗੱਲਾਂ ਵੀ ਕਰਦੇ,
ਮਾਫ਼ੀ ਵੀ ਲੈਂਦੇ ਹਨ। ਬਾਬਾ ਕਲ ਤੋਂ ਨਹੀਂ ਕਰਾਂਗੀ, ਕਰੂਗੀ। ਫਿਰ ਵੀ ਕਰ ਦਿੰਦੇ ਹਨ। ਹੁਣ ਬਾਪਦਾਦਾ
ਕੀ ਕਰਨ? ਦੇਖਦੇ ਰਹਿਣ? ਹੁਣ ਇਸ ਸ਼ਬਦ ਦੀ ਹੋਲੀ ਜਲਾ ਲਵੋ। ਦੇਖੋ ਜਲਨ ਵਿੱਚ ਵੀ ਇੱਕ ਬਹੁਤ ਚੰਗੀ
ਗੱਲ ਦੱਸਦੇ ਹਨ, ਕੋਕੀ ਨੂੰ ਧਾਗਾ ਬਣਕੇ ਪਕਾਉਂਦੇ ਹਨ, ਤਾਂ ਜਦੋਂ ਕੋਕੀ ਪੱਕ ਜਾਂਦੀ ਹੈ ਅਤੇ ਕੱਢਦੇ
ਹਨ ਤਾਂ ਕੋਕੀ ਪੱਕ ਜਾਂਦੀ ਹੈ ਪਰ ਧਾਗਾ ਨਹੀਂ ਜਲਦਾ ਹੈ। ਇਹ ਨਿਸ਼ਾਨੀ ਵੀ ਤੁਸੀਂ ਜੋ ਪਹਿਲਾ ਪਾਠ
ਪੜ੍ਹਿਆ ਹੈ ਕਿ ਆਤਮਾ ਅਵਿਨਾਸ਼ੀ ਹੈ ਅਤੇ ਸ਼ਰੀਰ ਵਿਨਾਸ਼ੀ ਹੈ, ਉਸਦੀ ਬਣਾ ਦਿੱਤੀ ਹੈ। ਤਾਂ ਬਾਪਦਾਦਾ
ਦੇਖਦੇ ਹਨ ਕਿ ਤਿਓਹਾਰ ਜਾਂ ਸ਼ਾਸ਼ਤਰ ਬਣਾਉਣ ਦੀ ਵੀ ਬੱਚਿਆਂ ਦੀ ਕਮਾਲ ਘੱਟ ਨਹੀਂ ਹਨ ਤਾਂ ਉਹ ਵੀ
ਬਾਪ ਦੇ ਬੱਚੇ ਹੀ ਪਰ ਤੁਸੀਂ ਹੋ ਸਿਕੀਲੱਧੇ। ਤਾਂ ਭਾਵੇਂ ਉਸ ਵਿੱਚ ਆਟੇ ਵਿੱਚ ਨਮਕ ਹੈ ਪਰ ਬਣਾਇਆ
ਬੜਾ ਰਮਣੀਕ ਹੈ। ਪਰ ਯਾਦਗਾਰ ਤੇ ਬਣਾਇਆ ਹੈ ਨਾ! ਭਗਤੀ ਵਿੱਚ ਵੀ ਘੱਟ ਨਹੀਂ ਕੀਤਾ, ਭਗਤੀ ਨੇ
ਦਵਾਪਰ ਕਲਿਯੁਗ ਵਿੱਚ ਵੀ ਫਿਰ ਵੀ ਕੁਝ ਨਾ ਕੁਝ ਸਮ੍ਰਿਤੀ ਦੀਆਂ ਗੱਲਾਂ ਰੱਖਿਆ, ਅਤਿ ਵਿਕਾਰੀ ਬਣਨ
ਤੋਂ ਬਚਾਇਆ। ਤਾਂ ਬਾਪਦਾਦਾ ਇਹ ਸਮਗ੍ਰੀ, ਤਿਉਹਾਰ ਜਾਂ ਸ਼ਾਸ਼ਤਰ ਬਣਾਉਣ ਵਾਲਿਆਂ ਨੂੰ ਵੀ ਉਹਨਾਂ ਦਾ
ਫਲ ਦਿੰਦਾ ਹੈ। ਫਿਰ ਵੀ ਭਗਤੀ ਵਿੱਚ ਕੁਝ ਤੇ ਯਾਦ ਕਰਦੇ ਹਨ, ਵਿਕਾਰਾਂ ਤੋਂ ਥੋੜ੍ਹੇ ਟਾਇਮ ਲਈ ਬੱਚ
ਜਾਂਦੇ ਹਨ।
ਤਾਂ ਤੁਸੀਂ ਅੱਜ ਕਿਹੜੀ
ਹੋਲੀ ਮਨਾਈ? ਕਿਹੜੀ ਹੋਲੀ ਮਨਾਈ? ਹੋ ਲੀ, ਸਭ ਕਹੋ ਹੋ ਲੀ। ਇਵੇਂ ਕਰੋ (ਹੱਥ ਦਾ ਇਸ਼ਾਰਾ) ਹੋ ਲੀ।
ਪੱਕਾ ਹੈ ਨਾ! ਮਨਾਇਆ? ਮਨਾਇਆ? ਫਿਰ ਕਲ ਮਾਇਆ ਆਏਗੀ, ਕਿਉਂਕਿ ਮਾਇਆ ਵੀ ਸੁਣ ਰਹੀ ਹੈ ਪਰ ਇਵੇਂ ਨਹੀਂ
ਕਰਨਾ। (ਆਪਣੀ ਪਾਸੇ ਨਹੀਂ ਬੁਲਾਣਾ) ਮਜ਼ਾ ਹੈ ਨਾ, ਇਸਵਿੱਚ ਮਜ਼ਾ ਹੈ ਨਾ। ਤਾਂ ਮਜੇ ਵਿੱਚ ਰਹਿਣਾ।
ਬਾਪ ਨੂੰ ਯਾਦ ਰੱਖਣਾ
ਤਾਂ ਬਾਪ ਸਾਨੂੰ ਕਿੰਨਾ ਰੂਹਾਨੀ ਰੰਗ ਪਾ ਰਿਹਾ ਹੈ, ਜਿਸਨਾਲ ਤੁਸੀਂ ਹੋਲੀਹੰਸ ਬਣ ਗਏ। ਹੋਲੀਹੰਸ
ਮਤਲਬ ਨਿਰਣੇ ਸ਼ਕਤੀ ਵਾਲੇ ਹੋਲੀ ਹੰਸ। ਕੋਈ ਵੀ ਕੰਮ ਕਰੋ ਨਾ, ਤਾਂ ਇੱਕ ਸੀਟ ਫਿਕਸ ਕਰ ਲਵੋ, ਪਹਿਲੇ
ਉਸ ਸੀਟ ਤੇ ਸੈੱਟ ਹੋ ਜਾਓ ਫਿਰ ਨਿਰਣੇ ਕਰੋ ਉਹ ਸੀਟ ਜਾਣਦੇ ਹੋ ਉਹ ਸੀਟ ਹੈ ਤ੍ਰਿਕਾਲਦਰਸ਼ੀ ਦੀ ਸੀਟ।
ਪਹਿਲੇ ਤ੍ਰਿਕਾਲਦਰਸ਼ੀ ਦੀ ਸੀਟ ਤੇ ਸੈੱਟ ਹੋ ਤਿੰਨਾਂ ਕਾਲਾਂ ਨੂੰ ਦੇਖੋ ਸਿਰਫ਼ ਵਰਤਮਾਨ ਨਹੀਂ ਆਦਿ,
ਮੱਧ, ਅੰਤ ਤਿੰਨਾਂ ਕਾਲਾਂ ਨੂੰ ਦੇਖੋ। ਤਿੰਨਾਂ ਕਾਲਾਂ ਵਿੱਚ ਫਾਇਦਾ ਹੈ ਜਾਂ ਨੁਕਸਾਨ? ਕਈ ਬੱਚੇ
ਬੜੇ ਚਤੁਰ ਹੈ। ਚਤੁਰਾਈ ਸੁਣਾਈ? ਕੀ ਕਹਿੰਦੇ ਹਨ, ਇਸ ਕੰਮ ਨੂੰ ਚਲਾਉਣਾ ਸੀ ਨਾ, ਇਸਲਈ ਕੰਮ ਚਲਾ
ਲਿਆ। ਬਾਕੀ ਮੈਂ ਸਮਝਦੀ ਹਾਂ, ਸਮਝਦਾ ਹਾਂ ਕਰਨਾ ਨਹੀਂ ਚਾਹੀਦਾ ਪਰ ਕਰ ਲਿਆ। ਪਰ ਕਰ ਲਿਆ ਤਾਂ ਕਰਮ
ਦਾ ਫ਼ਲ ਤਾਂ ਮਿਲੇਗਾ ਨਾ! ਤਾਂ ਚਤੁਰਾਈ ਨਹੀਂ ਕਰਨਾ, ਬਾਪ ਨੂੰ ਵੀ ਬਹੁਤ ਰਿਝਾਉਦੇ ਹਨ। ਗਲਤੀ ਕਰਦੇ
ਹਨ ਨਾ ਫਿਰ ਬਾਪਦਾਦਾ ਨੂੰ ਇਵੇਂ ਇਵੇਂ ਦੀਆਂ ਗੱਲਾਂ ਸੁਣਾਉਂਦੇ ਹਨ - ਬਾਬਾ ਤੁਸੀਂ ਤਾਂ ਰਹਿਮਦਿਲ
ਹੋ ਨਾ! ਤੁਸੀਂ ਤਾਂ ਸ਼ਮਾ ਦੇ ਸਾਗਰ ਹੋ ਨਾ! ਬਾਪ ਨੂੰ ਵੀ ਯਾਦ ਕਰਾਉਦੇ ਹਨ ਤਾਂ ਤੁਸੀਂ ਕੌਣ ਹੋ!
ਤੁਸੀਂ ਕਿਹਾ ਹੈ ਨਾ, ਮੇਰੇ ਨੂੰ ਸੁਣਾਕੇ ਖ਼ਤਮ ਕਰ ਦਵੋ। ਪਰ ਮਹਿਸੂਸਤਾ ਨਾਲ ਸੁਣਾਕੇ ਖ਼ਤਮ ਕਰ ਲਵੋ।
ਇੱਕ ਅੱਖਰ ਪੱਕਾ ਕਰਦੇ ਹੋ, ਸੁਣਾ ਤਾਂ ਦਿੰਦੇ ਹੋ ਪਰ ਪਹਿਲੇ ਦ੍ਰਿੜ੍ਹ ਸੰਕਲਪ ਨਾਲ ਖੁਦ ਨੂੰ
ਪਰਿਵਰਤਨ ਕਰਕੇ ਫਿਰ ਸੁਣਾਓ। ਰਿਝਾਉਦੇ ਬਹੁਤ ਹਨ, ਤੁਸੀਂ ਕਿਹਾ ਹੈ ਨਾ! ਬਾਪ ਨੂੰ ਵੀ ਯਾਦ ਦਵਾਉਂਦੇ
ਹਨ - ਤੁਸੀਂ ਇਹ ਕਿਹਾ ਹੈ ਨਾ, ਤੁਸੀਂ ਇਹ ਕਿਹਾ ਹੈ ਨਾ। ਬੜੀ ਚਤੁਰਾਈ ਕਰਦੇ ਹਨ। ਹੁਣ ਚਤੁਰਾਈ ਨਹੀਂ
ਕਰਨਾ, ਹਿੰਮਤ ਰੱਖਣਾ। ਕਰਨਾ ਹੀ ਹੈ, ਗੇ ਗੇ ਨਹੀਂ ਕਰਨਾ।
ਬਾਪਦਾਦਾ ਸਾਰੇ ਦਿਨ
ਵਿੱਚ ਗੇ ਗੇ ਦੇ ਗੀਤ ਬਹੁਤ ਸੁਣਦੇ ਹਨ। ਕਰਾਂਗੇ, ਦਿਖਾਵਾਂਗੇ, ਬਣੇਗੇ, ਪਰ ਸਪੀਡ ਕੀ? ਗੇ ਗੇ ਵਾਲੇ
ਬਾਪ ਦੇ ਨਾਲ ਚੱਲ ਣਗੇ? ਬਾਪ ਤੇ ਏਵਰਰੇਡੀ ਹਨ ਅਤੇ ਗੇ ਗੇ ਵਾਲੇ ਏਵਰਰੇਡੀ ਤਾਂ ਨਹੀਂ ਹੋਏ। ਤਾਂ
ਬਾਪ ਦੇ ਨਾਲ ਕਿਵੇਂ ਚੱਲਣਗੇ? ਦੇਖਦੇ ਰਹਿਣਗੇ, ਬਾਪ ਦੇ ਨਾਲ ਜਾ ਰਹੇ ਹਨ। ਬਾਪ ਨੂੰ ਇਕ -ਇਕ ਬੱਚੇ
ਨਾਲ ਪਦਮਗੁਣਾਂ ਪਿਆਰ ਹੈ। ਬਾਪ ਨਹੀਂ ਚਾਹੁੰਦੇ ਕਿ ਮੇਰੇ ਬੱਚੇ ਅਤੇ ਨਾਲ ਨਹੀਂ ਚੱਲਣ। ਜਦੋਂ ਘਰ
ਵਾਪਿਸੀ ਦਾ ਸਮੇਂ ਆ ਗਿਆ ਹੈ ਤਾਂ ਕੀ ਘਰ ਨਹੀਂ ਚਲੋਗੇ? ਕਿਉਂਕਿ ਘਰ ਜਾਕੇ ਫਿਰ ਰਾਜ ਵਿੱਚ ਆਉਣਾ
ਹੈ। ਘਰ ਨਹੀਂ ਚੱਲਣਗੇ ਨਾਲ ਤਾਂ ਬ੍ਰਹਮਾ ਬਾਪ ਦੇ ਨਾਲ ਰਾਜ ਵਿੱਚ ਵੀ ਨਹੀਂ ਆਉਣਗੇ, ਪਿੱਛੇ ਆਉਣਗੇ।
ਤਾਂ ਤੁਹਾਡਾ ਵਾਇਦਾ ਕੀ ਹੈ?ਨਾਲ ਚੱਲਣਗੇ ਜਾਂ ਆ ਜਾਣਗੇ …ਇਸਵਿੱਚ ਵੀ ਗੇ ਗੇ ਲਗਾਣਗੇ। ਪਹੁੰਚ
ਜਾਣਗੇ, ਦੇਖਣਾ ਬਾਬਾ ਜ਼ਰੂਰ ਪਹੁੰਚ ਜਾਣਗੇ। ਤਾਂ ਇਹ ਭਾਸ਼ਾ ਹੁਣ ਖ਼ਤਮ ਕਰੋ। ਅੱਛਾ।
ਸਭ ਚਾਰੋਂ ਪਾਸੇ ਦੇ
ਬੱਚਿਆਂ ਨੂੰ ਵੀ ਬਾਪਦਾਦਾ ਦੇਖ ਰਹੇ ਹਨ ਕਿ ਦੂਰ ਬੈਠੇ ਵੀ ਸਾਇੰਸ ਦੇ ਸਾਧਨ ਦਵਾਰਾ ਮਜ਼ੋਰੀਟੀ ਸਥਾਨਾਂ
ਵਿੱਚ ਸੈਂਟਰਜ਼ ਤੇ ਉਹ ਵੀ ਬਾਪਦਾਦਾ ਨੂੰ ਦੇਖਦੇ ਰਹਿੰਦੇ ਹਨ, ਤੁਸੀਂ ਟੋਲੀ ਖਾਂਦੇ ਹੋ ਨਾ ਤਾਂ ਉਹ
ਵੀ ਟੋਲੀ ਵੰਡਦੇ ਹਨ। ਤਾਂ ਸਭ ਨੂੰ ਬਾਪਦਾਦਾ ਵੀ ਦੇਖ ਰਹੇ ਹਨ ਕਿ ਕਿਵੇਂ ਦੂਰ ਬੈਠੇ ਨਜ਼ਦੀਕ ਦਾ
ਅਨੁਭਵ ਕਰ ਰਹੇ ਹਨ। ਤਾਂ ਚਾਰੋਂ ਪਾਸੇ ਦੇ ਬੱਚਿਆਂ ਨੂੰ ਜੋ ਸਦਾ ਬਾਪ ਸਮਾਨ ਸੰਪੰਨ ਅਤੇ ਸੰਪੂਰਨ
ਬਣਨਾ ਹੈ, ਇਸ ਸੰਕਲਪ ਨੂੰ ਧਾਰਨ ਕੀਤੇ ਹੋਏ ਹਨ ਅਤੇ ਦ੍ਰਿੜ੍ਹਤਾ ਦਾ ਬਲ ਸਮੇਂ ਪ੍ਰਤੀ ਸਮੇਂ ਇਸ
ਸੰਕਲਪ ਨੂੰ ਦਿੰਦੇ ਰਹਿੰਦੇ ਹਨ, ਅਜਿਹੇ ਚਾਰੋ ਪਾਸੇ ਦੇ ਸ਼ੁਭ ਸੰਕਲਪ ਧਾਰਨ ਕਰਨ ਵਾਲੇ, ਨਾਲ -ਨਾਲ
ਬਾਪ ਦੀਆਂ ਆਸ਼ਾਵਾਂ ਨੂੰ ਪੂਰਨ ਕਰਨ ਵਾਲੇ ਆਸ਼ਾਵਾਂ ਦੇ ਸਿਤਾਰੇ, ਨਾਲ -ਨਾਲ ਦਾਦੀ ਦੇ ਬੋਲ,
ਕਰਮਾਤੀਤ ਹੋਣਾ ਹੀ ਹੈ, ਹੋਣਾ ਹੀ ਹੈ, ਹੋਣਾ ਹੀ ਹੈ …ਅਤੇ ਮੰਮਾ ਦੇ ਇਹ ਬੋਲ ਕਿ ਸਦਾ ਜੋ ਕਰਨਾ ਹੈ
ਸੋ ਅੱਜ ਕਰੋ, ਕਲ ਤੇ ਨਹੀਂ ਛੱਡੋ, ਅਤੇ ਦੀਦੀ ਦੇ ਇਹ ਬੋਲ ਹੁਣ ਘਰ ਚੱਲਣਾ ਹੈ, ਇਹ ਕੰਨਾਂ ਵਿੱਚ
ਗੁਜਨਾ ਚਾਹੀਦਾ ਹੈ। ਬਾਰ -ਬਾਰ ਘਰ ਚੱਲਣਾ ਹੈ। ਤਾਂ ਧੁਨ ਲਗਾ ਦਵੋ - ਕਰਮਾਤੀਤ ਹੋਣਾ ਹੈ, ਹੁਣ ਘਰ
ਚੱਲਣਾ ਹੈ। ਇਹ ਬੋਲ ਬਾਰ -ਬਾਰ ਸਮ੍ਰਿਤੀ ਵਿੱਚ ਲਿਆਉਣ ਵਾਲੇ ਸਮਰਥ ਆਤਮਾਵਾਂ ਨੂੰ ਬਾਪਦਾਦਾ ਦਾ
ਹੋਲੀ ਬੱਚਿਆਂ ਨੂੰ ਹੋਲੀ ਦੀ ਮੁਬਾਰਕ ਹੋਵੇ, ਅਤੇ ਨਾਲ ਸਭ ਨੂੰ ਬਾਪਦਾਦਾ ਪਹਿਲੇ ਹੀ ਮਧੂਬਨ ਦੇ
ਗੇਵਰ ਦੇ ਪਹਿਲੇ ਸਭ ਮੁਖ ਖੋਲੋ ਅਤੇ ਗੇਵਰ ਖਾਓ, ਖਾਇਆ, ਤਾਂ ਸਭ ਨੂੰ ਬਹੁਤ - ਬਹੁਤ ਪਦਮਗੁਣਾਂ
ਬਾਪਦਾਦਾ ਅਤੇ ਐਡਵਾਂਸ ਪਾਰਟੀ ਦੇ ਸਰਵ ਬੱਚਿਆਂ ਦਾ ਯਾਦਪਿਆਰ ਅਤੇ ਬਾਪ ਦੀ ਨਮਸਤੇ।
ਵਰਦਾਨ:-
ਸਰਵ ਆਤਮਾਵਾਂ
ਦੇ ਪ੍ਰਤੀ ਸਨੇਹ ਅਤੇ ਸ਼ੁਭਚਿੰਤਕ ਦੀ ਭਾਵਨਾ ਰੱਖਣ ਵਾਲੇ ਦੇਹੀ - ਅਭਿਮਾਨੀ ਭਵ
ਜਿਵੇਂ ਮਹਿਮਾ ਕਰਨ ਵਾਲੀ
ਆਤਮਾ ਦੇ ਪ੍ਰਤੀ ਸਨੇਹ ਦੀ ਭਾਵਨਾ ਰਹਿੰਦੀ ਹੈ, ਇਵੇਂ ਹੀ ਜਦੋਂ ਕੋਈ ਸਿੱਖਿਆ ਦਾ ਇਸ਼ਾਰਾ ਦਿੰਦਾ ਹੈ
ਤਾਂ ਉਸਵਿੱਚ ਵੀ ਉਸ ਆਤਮਾ ਦੇ ਪ੍ਰਤੀ ਇਵੇਂ ਹੀ ਸਨੇਹ ਦੀ, ਸ਼ੁਭਚਿੰਤਨ ਦੀ ਭਾਵਨਾ ਰਹੇ - ਕਿ ਇਹ
ਮੇਰੇ ਲਈ ਵੱਡੇ ਤੋਂ ਵੱਡੇ ਸ਼ੁਭਚਿੰਤਕ ਹਨ - ਇਵੇਂ ਦੀ ਸਥਿਤੀ ਨੂੰ ਕਿਹਾ ਜਾਂਦਾ ਹੈ ਦੇਹੀ -
ਅਭਿਮਾਨੀ। ਜੇਕਰ ਦੇਹੀ -ਅਭਿਮਾਨੀ ਨਹੀਂ ਹੈ ਤਾਂ ਜ਼ਰੂਰ ਅਭਿਮਾਨ ਹੈ। ਅਭਿਮਾਨ ਵਾਲਾ ਕਦੀ ਆਪਣਾ
ਅਪਮਾਨ ਸਹਿਣ ਨਹੀਂ ਕਰ ਸਕਦਾ।
ਸਲੋਗਨ:-
ਸਦਾ ਪਰਮਾਤਮ
ਪਿਆਰ ਵਿੱਚ ਖੋਏ ਰਹੋ ਤਾਂ ਦੁੱਖਾਂ ਦੀ ਦੁਨੀਆਂ ਭੁੱਲ ਜਾਏਗੀ।
ਇਹ ਅਵਿਅਕਤ ਇਸ਼ਾਰੇ -
“ਨਿਸ਼ਚੇ ਦੇ ਫਾਉਂਡੇਸ਼ਨ ਨੂੰ ਮਜ਼ਬੂਰ ਕਰ ਸਦਾ ਨਿਰਭੇ ਅਤੇ ਨਿਸ਼ਚਿੰਤ ਰਹੋ” ਜਦੋਂ ਕੋਈ ਵੱਡੇ ਦੇ ਹੱਥ
ਵਿੱਚ ਹੱਥ ਹੁੰਦਾ ਹੈ ਤਾਂ ਛੋਟੇ ਦੀ ਸਥਿਤੀ ਬੇਫ਼ਿਕਰ, ਨਿਸ਼ਚਿੰਤ ਰਹਿੰਦੀ ਹੈ। ਤੁਹਾਨੂੰ ਨਿਸ਼ਚੇ ਹੈ
ਕਿ ਹਰ ਕਰਮ ਵਿੱਚ ਬਾਪਦਾਦਾ ਮੇਰੇ ਨਾਲ ਵੀ ਹਨ ਅਤੇ ਸਾਡੇ ਇਸ ਅਲੌਕਿਕ ਜੀਵਨ ਦਾ ਹੱਥ ਉਹਨਾਂ ਦੇ
ਹੱਥ ਵਿੱਚ ਹੈ ਮਤਲਬ ਜੀਵਨ ਉਹਨਾਂ ਦੇ ਹਵਾਲੇ ਹਨ ਤਾਂ ਜ਼ਿਮੇਵਾਰੀ ਉਹਨਾਂ ਦੀ ਹੋ ਜਾਂਦੀ ਹੈ। ਸਭ
ਬੋਝ ਬਾਪ ਦੇ ਉੱਪਰ ਰੱਖ ਆਪਣੇ ਨੂੰ ਹਲਕਾ ਕਰ ਦਵੋ ਤੋਂ ਸਦਾ ਨਿਸ਼ਚਿੰਤ ਰਹਿਣਗੇ ਅਤੇ ਹਰ ਕੰਮ
ਏਕੁਰੇਟ ਹੋਵੇਗਾ।