01.08.25        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਬਾਪ ਨੂੰ ਤੁਸੀਂ ਬੱਚੇ ਹੀ ਪਿਆਰੇ ਹੋ , ਬਾਪ ਤੁਹਾਨੂੰ ਹੀ ਸੁਧਾਰਨ ਲਈ ਸ਼੍ਰੀਮਤ ਦਿੰਦੇ ਹਨ , ਸਦਾ ਈਸ਼ਵਰੀ ਮਤ ਤੇ ਚਲ ਕੇ ਆਪਣੇ ਆਪ ਨੂੰ ਪਵਿੱਤਰ ਬਣਾਓ "

ਪ੍ਰਸ਼ਨ:-
ਵਿਸ਼ਵ ਵਿੱਚ ਸ਼ਾਂਤੀ ਦੀ ਸਥਾਪਨਾ ਕਦੋਂ ਅਤੇ ਕਿਸ ਵਿਧੀ ਨਾਲ ਹੁੰਦੀ ਹੈ?

ਉੱਤਰ:-
ਤੁਸੀਂ ਜਾਣਦੇ ਹੋ ਕਿ ਵਿਸ਼ਵ ਵਿੱਚ ਸ਼ਾਂਤੀ ਤੇ ਮਹਾਭਾਰਤ ਲੜ੍ਹਾਈ ਤੋਂ ਬਾਦ ਹੀ ਹੁੰਦੀ ਹੈ। ਪਰ ਉਸ ਦੇ ਲਈ ਤੁਹਾਨੂੰ ਪਹਿਲਾਂ ਤੋਂ ਹੀ ਤਿਆਰ ਹੋਣਾ ਹੈ। ਆਪਣੀ ਕਰਮਾਤੀਤ ਅਵਸਥਾ ਬਣਾਉਣ ਦੀ ਮਿਹਨਤ ਕਰਨੀ ਹੈ। ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਦਾ ਗਿਆਨ ਸਿਮਰਨ ਕਰ ਬਾਪ ਦੀ ਯਾਦ ਨਾਲ ਸੰਪੂਰਨ ਪਾਵਨ ਬਣਨਾ ਹੈ ਉਦੋਂ ਇਸ ਸ੍ਰਿਸ਼ਟੀ ਦਾ ਪ੍ਰੀਵਰਤਨ ਹੋਵੇਗਾ।

ਗੀਤ:-
ਆਜ ਅੰਧੇਰੇ ਮੇਂ ਹੈ ਇਨਸਾਨ

ਓਮ ਸ਼ਾਂਤੀ
ਇਹ ਗੀਤ ਹੈ ਭਗਤੀ ਮਾਰਗ ਦਾ ਗਾਇਆ ਹੋਇਆ। ਕਹਿੰਦੇ ਹਨ ਅਸੀਂ ਹਨ੍ਹੇਰੇ ਵਿੱਚ ਹਾਂ, ਹੁਣ ਗਿਆਨ ਦਾ ਤੀਸਰਾ ਨੇਤ੍ਰ ਦੇਵੋ। ਗਿਆਨ ਮੰਗਦੇ ਹਨ ਗਿਆਨ ਸਾਗਰ ਤੋਂ। ਬਾਕੀ ਹੈ ਅਗਿਆਨ। ਕਿਹਾ ਜਾਂਦਾ ਹੈ ਕਲਯੁਗ ਵਿੱਚ ਸਭ ਅਗਿਆਨ ਦੀ ਆਸੁਰੀ ਨੀਂਦ ਵਿੱਚ ਸੁੱਤੇ ਹੋਏ ਕੁੰਭਕਰਨ ਹਨ। ਬਾਪ ਕਹਿੰਦੇ ਹਨ ਗਿਆਨ ਤੇ ਬਹੁਤ ਹੀ ਸਿੰਪਲ ਹੈ। ਭਗਤੀ ਮਾਰਗ ਵਿੱਚ ਕਿੰਨੇ ਵੇਦ - ਸ਼ਾਸਤਰ ਆਦਿ ਪੜ੍ਹਦੇ ਹਨ, ਹਠਯੋਗ ਕਰਦੇ ਹਨ, ਗੁਰੂ ਆਦਿ ਕਰਦੇ ਹਨ। ਹੁਣ ਉਨ੍ਹਾਂ ਸਭ ਨੂੰ ਛੱਡਣਾ ਪੈਂਦਾ ਹੈ ਕਿਓਂਕਿ ਉਹ ਕਦੀ ਰਾਜਯੋਗ ਸਿਖਾ ਨਾ ਸਕਣ। ਬਾਪ ਹੀ ਤਾਂ ਰਾਜਾਈ ਦੇਣਗੇ। ਮਨੁੱਖ, ਮਨੁੱਖ ਨੂੰ ਦੇ ਨਾ ਸਕੇ। ਪਰ ਉਸਦੇ ਲਈ ਹੀ ਸੰਨਿਆਸੀ ਕਹਿੰਦੇ ਹਨ ਕਾਗ ਵਿਸ਼ਟਾ ਸਮਾਨ ਸੁੱਖ ਹੈ ਕਿਓਂਕਿ ਆਪ ਘਰਬਾਰ ਛੱਡ ਭੱਜਦੇ ਹਨ। ਇਹ ਗਿਆਨ ਸਿਵਾਏ ਗਿਆਨ ਸਾਗਰ ਬਾਪ ਦੇ ਹੋਰ ਕੋਈ ਦੇ ਨਾ ਸਕੇ। ਇਹ ਰਾਜਯੋਗ ਭਗਵਾਨ ਹੀ ਸਿਖਾਉਂਦੇ ਹਨ। ਮਨੁੱਖ, ਮਨੁੱਖ ਨੂੰ ਪਾਵਨ ਬਣਾ ਨਾ ਸਕੇ। ਪਤਿਤ - ਪਾਵਨ ਇੱਕ ਹੀ ਬਾਪ ਹੈ। ਮਨੁੱਖ ਭਗਤੀ ਮਾਰਗ ਵਿੱਚ ਕਿੰਨਾ ਫਸੇ ਹੋਏ ਹਨ। ਜਨਮ - ਜਨਮਾਂਤਰ ਤੋਂ ਭਗਤੀ ਕਰਦੇ ਆਏ ਹਨ। ਸ਼ਨਾਨ ਕਰਨ ਜਾਂਦੇ ਹਨ। ਇਵੇਂ ਵੀ ਨਹੀਂ ਸਿਰਫ ਗੰਗਾ ਵਿੱਚ ਸਨਾਨ ਕਰਦੇ ਹਨ। ਜਿੱਥੇ ਵੀ ਪਾਣੀ ਦਾ ਤਲਾਬ ਆਦਿ ਵੇਖਣਗੇ ਤਾਂ ਉਸ ਨੂੰ ਵੀ ਪਤਿਤ ਪਾਵਨ ਸਮਝਦੇ ਹਨ। ਇੱਥੇ ਵੀ ਗੌਮੁੱਖ ਹੈ। ਝਰਨੇ ਤੋਂ ਪਾਣੀ ਆਉਂਦਾ ਹੈ। ਜਿਵੇਂ ਖੂਹ ਵਿੱਚ ਪਾਣੀ ਆਉਂਦਾ ਹੈ ਤਾਂ ਉਨ੍ਹਾਂ ਨੂੰ ਪਤਿਤ - ਪਾਵਨ ਗੰਗਾ ਥੋੜੀ ਕਹਾਂਗੇ। ਮਨੁੱਖ ਸਮਝਦੇ ਹਨ ਇਹ ਵੀ ਤੀਰਥ ਹੈ। ਬਹੁਤ ਮਨੁੱਖ ਭਾਵਨਾ ਨਾਲ ਉੱਥੇ ਜਾਕੇ ਸਨਾਨ ਆਦਿ ਕਰਦੇ ਹਨ। ਤੁਸੀਂ ਬੱਚਿਆਂ ਨੂੰ ਹੁਣ ਗਿਆਨ ਮਿਲਿਆ ਹੈ। ਤੁਸੀਂ ਦੱਸਦੇ ਹੋ ਤਾਂ ਵੀ ਮੰਨਦੇ ਨਹੀਂ। ਆਪਣਾ ਦੇਹ - ਅਹੰਕਾਰ ਬਹੁਤ ਹੈ। ਅਸੀਂ ਇੰਨੇ ਸ਼ਾਸਤਰ ਪੜ੍ਹੇ ਹਨ….! ਬਾਪ ਕਹਿੰਦੇ ਹਨ ਇਹ ਪੜ੍ਹਿਆ ਹੋਇਆ ਸਭ ਭੁੱਲੋ। ਹੁਣ ਇਨ੍ਹਾਂ ਸਭ ਗੱਲਾਂ ਦਾ ਮਨੁੱਖਾਂ ਨੂੰ ਕਿਵੇਂ ਪਤਾ ਪਵੇ ਇਸਲਈ ਬਾਬਾ ਕਹਿੰਦੇ ਹਨ ਇਵੇਂ - ਇਵੇਂ ਪੁਆਇੰਟਸ ਲਿਖ ਕੇ ਐਰੋਪਲੇਨ ਦੁਆਰਾ ਗਿਰਾਓ। ਜਿਵੇਂ ਅੱਜਕਲ ਕਹਿੰਦੇ ਹਨ - ਵਿਸ਼ਵ ਸ਼ਾਂਤੀ ਕਿਵੇਂ ਹੋਵੇ? ਕੋਈ ਨੇ ਰਾਏ ਦਿੱਤੀ ਤਾਂ ਉਨ੍ਹਾਂ ਨੂੰ ਇਨਾਮ ਮਿਲਦਾ ਰਹਿੰਦਾ ਹੈ। ਹੁਣ ਉਹ ਸ਼ਾਂਤੀ ਦੀ ਸਥਾਪਨਾ ਤਾਂ ਕਰ ਨਾ ਸਕਣ। ਸ਼ਾਂਤੀ ਹੈ ਕਿੱਥੇ? ਝੂਠੀ ਪ੍ਰਾਈਜ਼ ਦਿੰਦੇ ਰਹਿੰਦੇ ਹਨ।

ਹੁਣ ਤੁਸੀਂ ਜਾਣਦੇ ਹੋ ਵਿਸ਼ਵ ਵਿੱਚ ਸ਼ਾਂਤੀ ਤਾਂ ਹੁੰਦੀ ਹੈ ਲੜਾਈ ਦੇ ਬਾਦ। ਇਹ ਲੜਾਈ ਤਾਂ ਕਿਸੇ ਵੀ ਸਮੇਂ ਲਗ ਸਕਦੀ ਹੈ। ਅਜਿਹੀ ਤਿਆਰੀ ਹੈ। ਸਿਰਫ ਤੁਸੀਂ ਬੱਚਿਆਂ ਦੀ ਹੀ ਦੇਰੀ ਹੈ। ਜੱਦ ਤੁਸੀਂ ਬੱਚੇ ਕਰਮਾਤੀਤ ਅਵਸਥਾ ਨੂੰ ਪਾਓ, ਇਸ ਵਿੱਚ ਹੀ ਮਿਹਨਤ ਹੈ। ਬਾਪ ਕਹਿੰਦੇ ਹਨ ਮਾਮੇਕਮ ਯਾਦ ਕਰੋ ਅਤੇ ਗ੍ਰਹਿਸਥ ਵਿਵਹਾਰ ਵਿੱਚ ਰਹਿੰਦੇ ਹੋਏ ਕਮਲ ਫੁਲ ਸਮਾਨ ਪਵਿੱਤਰ ਬਣੋ ਅਤੇ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਦਾ ਗਿਆਨ ਸਿਮਰਨ ਕਰਦੇ ਰਹੋ। ਤੁਸੀਂ ਲਿਖ ਵੀ ਸਕਦੇ ਹੋ - ਡਰਾਮਾ ਅਨੁਸਾਰ ਕਲਪ ਪਹਿਲੇ ਮੁਅਫਿਕ ਵਿਸ਼ਵ ਵਿੱਚ ਸ਼ਾਂਤੀ ਸਥਾਪਨ ਹੋ ਜਾਵੇਗੀ ਤੁਸੀਂ ਇਹ ਵੀ ਸਮਝਾ ਸਕਦੇ ਹੋ ਕਿ ਵਿਸ਼ਵ ਵਿੱਚ ਸ਼ਾਂਤੀ ਤਾਂ ਸਤਯੁਗ ਵਿੱਚ ਹੀ ਹੁੰਦੀ ਹੈ। ਇੱਥੇ ਜਰੂਰ ਅਸ਼ਾਂਤੀ ਰਹੇਗੀ। ਪਰ ਕਈ ਹਨ ਜੋ ਤੁਹਾਡੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਕਰਦੇ ਕਿਓਂਕਿ ਉਨ੍ਹਾਂ ਨੂੰ ਸ੍ਵਰਗ ਵਿੱਚ ਆਉਣਾ ਹੀ ਨਹੀਂ ਹੈ ਤਾਂ ਸ਼੍ਰੀਮਤ ਤੇ ਚੱਲਣਗੇ ਨਹੀਂ। ਇੱਥੇ ਵੀ ਬਹੁਤ ਹਨ ਜੋ ਸ਼੍ਰੀਮਤ ਤੇ ਪਵਿੱਤਰ ਰਹਿ ਨਹੀਂ ਸਕਦੇ। ਉੱਚ ਤੇ ਉੱਚ ਭਗਵਾਨ ਦੀ ਤੁਹਾਨੂੰ ਮਤ ਮਿਲਦੀ ਹੈ। ਕੋਈ ਦੀ ਚਲਣ ਚੰਗੀ ਨਹੀਂ ਹੁੰਦੀ ਹੈ ਤਾਂ ਕਹਿੰਦੇ ਹਨ ਨਾ ਤੁਹਾਨੂੰ ਈਸ਼ਵਰ ਚੰਗੀ ਮਤ ਦੇਵੇ। ਹੁਣ ਤੁਹਾਨੂੰ ਈਸ਼ਵਰੀ ਮਤ ਤੇ ਚੱਲਣਾ ਚਾਹੀਦਾ ਹੈ। ਬਾਪ ਕਹਿੰਦੇ ਹਨ 63 ਜਨਮ ਤੁਸੀਂ ਵਿਸ਼ੇ ਸਾਗਰ ਵਿੱਚ ਗੋਤੇ ਖਾਂਦੇ ਹਨ। ਬੱਚਿਆਂ ਨਾਲ ਗੱਲ ਕਰਦੇ ਹਨ। ਬੱਚਿਆਂ ਨੂੰ ਹੀ ਬਾਪ ਸੁਧਾਰਣਗੇ ਨਾ। ਸਾਰੀ ਦੁਨੀਆਂ ਨੂੰ ਕਿਵੇਂ ਸੁਧਾਰਣਗੇ। ਬਾਹਰ ਵਾਲਿਆਂ ਨੂੰ ਕਹਿਣਗੇ ਬੱਚਿਆਂ ਤੋਂ ਸਮਝੋ। ਬਾਪ ਬਾਹਰ ਵਾਲਿਆਂ ਨਾਲ ਗੱਲ ਨਹੀਂ ਕਰ ਸਕਦੇ। ਬਾਪ ਨੂੰ ਬੱਚੇ ਹੀ ਪਿਆਰੇ ਲੱਗਦੇ ਹਨ। ਸੌਤੇਲੇ ਬੱਚੇ ਥੋੜੀ ਲੱਗਣਗੇ। ਲੌਕਿਕ ਬਾਪ ਵੀ ਸਪੂਤ ਬੱਚਿਆਂ ਨੂੰ ਧਨ ਦਿੰਦੇ ਹਨ। ਸਭ ਬੱਚੇ ਸਮਾਨ ਤਾਂ ਨਹੀਂ ਹੋਣਗੇ। ਬਾਪ ਵੀ ਕਹਿਣਗੇ ਜੋ ਮੇਰੇ ਬਣਦੇ ਹਨ, ਉਨ੍ਹਾਂ ਨੂੰ ਹੀ ਮੈਂ ਵਰਸਾ ਦਿੰਦਾ ਹਾਂ। ਜੋ ਮੇਰੇ ਨਹੀਂ ਬਣਦੇ ਹਨ, ਉਹ ਹਜ਼ਮ ਨਹੀਂ ਕਰ ਸਕਣਗੇ। ਸ਼੍ਰੀਮਤ ਤੇ ਚਲ ਨਹੀਂ ਸਕਣਗੇ। ਉਹ ਹਨ ਭਗਤ। ਬਾਬਾ ਦੇ ਬਹੁਤ ਵੇਖੇ ਹੋਏ ਹਨ। ਕੋਈ ਵੱਡਾ ਸੰਨਿਆਸੀ ਆਉਂਦਾ ਹੈ ਤਾਂ ਉਨ੍ਹਾਂ ਦੇ ਬਹੁਤ ਫੋਲਵਰਸ ਹੁੰਦੇ ਹਨ। ਫੰਡ ( ਚੰਦਾ ) ਇਕੱਠਾ ਕਰਦੇ ਹਨ। ਆਪਣੀ - ਆਪਣੀ ਤਾਕਤ ਅਨੁਸਾਰ ਫ਼ੰਡਸ ਕੱਢਦੇ ਹਨ। ਇੱਥੇ ਬਾਪ ਤਾਂ ਇਵੇਂ ਨਹੀ ਕਹਿਣਗੇ - ਫ਼ੰਡਸ ਇਕੱਠਾ ਕਰੋ। ਨਹੀਂ, ਇੱਥੇ ਤਾਂ ਜੋ ਬੀਜ ਬੋਣਗੇ 21 ਜਨਮ ਉਸਦਾ ਫਲ ਪਾਉਣਗੇ। ਮਨੁੱਖ ਦਾਨ ਕਰਦੇ ਹਨ ਤਾਂ ਸਮਝਦੇ ਹਨ ਈਸ਼ਵਰ ਅਰਥ ਅਸੀਂ ਕਰਦੇ ਹਾਂ। ਈਸ਼ਵਰ ਸਮਰਪਣ ਕਹਿੰਦੇ ਹਨ ਉਹ ਤਾਂ ਕਹਿਣਗੇ ਕ੍ਰਿਸ਼ਨ ਸਮਰਪਣ। ਕ੍ਰਿਸ਼ਨ ਦਾ ਨਾਮ ਕਿਓਂ ਲੈਂਦੇ ਹਨ? ਕਿਓਂਕਿ ਗੀਤਾ ਦਾ ਭਗਵਾਨ ਸਮਝਦੇ ਹਨ। ਸ਼੍ਰੀ ਰਾਧੇ ਅਰਪਨਮ ਕਦੀ ਨਹੀਂ ਕਹਿਣਗੇ। ਈਸ਼ਵਰ ਜਾਂ ਕ੍ਰਿਸ਼ਨ ਅਰਪਨਮ ਕਹਿੰਦੇ ਹਨ। ਜਾਣਦੇ ਹਨ ਫਲ ਦੇਣ ਵਾਲਾ ਈਸ਼ਵਰ ਹੀ ਹੈ। ਕੋਈ ਸਾਹੂਕਾਰ ਦੇ ਘਰ ਵਿੱਚ ਜਨਮ ਲੈਂਦੇ ਹਨ ਤਾਂ ਕਹਿੰਦੇ ਹਨ ਨਾ, ਪਹਿਲੇ ਜਨਮ ਵਿੱਚ ਬਹੁਤ ਦਾਨ - ਪੁੰਨ ਕੀਤੇ ਹਨ ਤਦ ਇਹ ਬਣਿਆ ਹੈ। ਰਾਜਾ ਵੀ ਬਣ ਸਕਦੇ ਹਨ। ਪਰ ਉਹ ਹੈ ਅਲਪਕਾਲ ਕਾਗ ਵਿਸ਼ਟਾ ਸਮਾਨ ਸੁਖ। ਰਾਜਿਆਂ ਨੂੰ ਵੀ ਸੰਨਿਆਸੀ ਲੋਕ ਸੰਨਿਆਸ ਕਰਾਉਂਦੇ ਹਨ ਤਾਂ ਉਨ੍ਹਾਂ ਨੂੰ ਕਹਿੰਦੇ ਹਨ ਇਸਤਰੀ ਤਾਂ ਸਰਪਨੀ ਹੈ, ਪਰ ਦਰੋਪਦੀ ਨੇ ਤਾਂ ਪੁਕਾਰਿਆ ਹੈ, ਦੁਸ਼ਾਸਨ ਮੈਨੂੰ ਨੰਗਨ ਕਰਦੇ ਹਨ। ਹੁਣ ਵੀ ਅਬਲਾਵਾਂ ਕਿੰਨਾ ਪੁਕਾਰਦੀਆਂ ਹਨ - ਸਾਡੀ ਲਾਜ ਰੱਖੋ। ਬਾਬਾ ਇਹ ਸਾਨੂੰ ਬਹੁਤ ਮਾਰਦੇ ਹਨ। ਕਹਿੰਦੇ ਹਨ ਵਿਸ਼ ਦਵੋ ਨਹੀਂ ਤਾਂ ਖੂਨ ਕਰਦਾ ਹਾਂ। ਬਾਬਾ ਇਨ੍ਹਾਂ ਬੰਧਨਾਂ ਤੋਂ ਛੁਡਾਓ। ਬਾਪ ਕਹਿੰਦੇ ਹਨ ਬੰਧਨ ਤਾਂ ਖਲਾਸ ਹੋਣੇ ਹੀ ਹਨ ਫਿਰ 21 ਜਨਮ ਕਦੀ ਨੰਗਨ ਨਹੀਂ ਹੋਵੋਗੇ। ਉੱਥੇ ਵਿਕਾਰ ਹੁੰਦਾ ਨਹੀਂ। ਇਸ ਮ੍ਰਿਤਯੁਲੋਕ ਵਿੱਚ ਇਹ ਅੰਤਿਮ ਜਨਮ ਹੈ। ਇਹ ਹੈ ਹੀ ਵਿਸ਼ਸ਼ ਵਰਲਡ।

ਦੂਜੀ ਗੱਲ, ਬਾਪ ਸਮਝਾਉਂਦੇ ਹਨ ਕਿ ਇਸ ਸਮੇਂ ਮਨੁੱਖ ਕਿੰਨੇ ਬੇਸਮਝ ਬਣ ਗਏ ਹਨ। ਜੱਦ ਕੋਈ ਮਰਦਾ ਹੈ ਤਾਂ ਕਹਿੰਦੇ ਹਨ ਸ੍ਵਰਗ ਪਧਾਰਿਆ। ਪਰ ਸਵਰਗ ਹੈ ਕਿੱਥੇ। ਇਹ ਤਾਂ ਨਰਕ ਹੈ। ਸ੍ਵਰਗਵਾਸੀ ਹੋਇਆ ਤਾਂ ਜਰੂਰ ਨਰਕ ਵਿੱਚ ਸੀ। ਪਰ ਕਿਸ ਨੂੰ ਸਿੱਧਾ ਕਹੋ - ਤੁਸੀਂ ਨਰਕਵਾਸੀ ਹੋ ਤਾਂ ਕ੍ਰੋਧ ਵਿੱਚ ਆਕੇ ਵਿਗੜ ਪੈਣਗੇ। ਇਵੇਂ - ਇਵੇਂ ਦਿਆਂ ਨੂੰ ਤੁਹਾਨੂੰ ਲਿਖਣਾ ਚਾਹੀਦਾ ਹੈ। ਫਲਾਣਾ ਸ੍ਵਰਗਵਾਸੀ ਹੋਇਆ ਤਾਂ ਇਸਦਾ ਮਤਲਬ ਤੁਸੀਂ ਨਰਕਵਾਸੀ ਹੋ ਨਾ। ਅਸੀਂ ਤੁਹਾਨੂੰ ਅਜਿਹੀ ਯੁਕਤੀ ਦੱਸਦੇ ਹਾਂ ਜੋ ਤੁਸੀਂ ਸੱਚ - ਸੱਚ ਸ੍ਵਰਗ ਵਿਚ ਜਾਓ। ਇਹ ਪੁਰਾਣੀ ਦੁਨੀਆਂ ਤਾਂ ਹੁਣ ਖਤਮ ਹੋਣੀ ਹੈ। ਅਖਬਾਰ ਵਿੱਚ ਨਿਕਾਲੋ ਕਿ ਇਸ ਲੜਾਈ ਦੇ ਬਾਦ ਵਿਸ਼ਵ ਦੇ ਵਿੱਚ ਸ਼ਾਂਤੀ ਹੋਣੀ ਹੈ, 5 ਹਜ਼ਾਰ ਵਰ੍ਹੇ ਪਹਿਲੇ ਮੁਆਫਿਕ। ਉੱਥੇ ਇੱਕ ਹੀ ਆਦਿ ਸਨਾਤਨ ਦੇਵੀ - ਦੇਵਤਾ ਧਰਮ ਸੀ। ਉਹ ਲੋਕ ਫਿਰ ਕਹਿੰਦੇ ਹਨ ਉੱਥੇ ਵੀ ਕੰਸ, ਜਰਾਸੰਧੀ ਆਦਿ ਅਸੁਰ ਸੀ, ਤ੍ਰੇਤਾ ਵਿੱਚ ਰਾਵਣ ਸੀ। ਹੁਣ ਉਨ੍ਹਾਂ ਨਾਲ ਮੱਥਾ ਕੌਣ ਮਾਰੇ। ਗਿਆਨ ਅਤੇ ਭਗਤੀ ਵਿੱਚ ਦਿਨ - ਰਾਤ ਦਾ ਫਰਕ ਹੈ। ਇੰਨੀ ਸਹਿਜ ਗੱਲ ਵੀ ਮੁਸ਼ਕਿਲ ਹੀ ਕਿਸੇ ਦੀ ਬੁੱਧੀ ਵਿੱਚ ਬੈਠਦੀ ਹੈ। ਤਾਂ ਇਵੇਂ - ਇਵੇਂ ਦੇ ਸਲੋਗਨ ਬਣਾਉਣੇ ਚਾਹੀਦੇ ਹਨ। ਇਸ ਲੜਾਈ ਦੇ ਬਾਦ ਵਿਸ਼ਵ ਵਿੱਚ ਸ਼ਾਂਤੀ ਹੋਣੀ ਹੈ ਡਰਾਮਾ ਅਨੁਸਾਰ। ਕਲਪ - ਕਲਪ ਵਿਸ਼ਵ ਵਿੱਚ ਸ਼ਾਂਤੀ ਹੁੰਦੀ ਹੈ ਫਿਰ ਕਲਯੁਗ ਅੰਤ ਵਿੱਚ ਅਸ਼ਾਂਤੀ ਹੁੰਦੀ ਹੈ। ਸਤਯੁਗ ਵਿੱਚ ਹੀ ਸ਼ਾਂਤੀ ਹੁੰਦੀ ਹੈ। ਇਹ ਵੀ ਤੁਸੀਂ ਲਿਖ ਸਕਦੇ ਹੋ, ਗੀਤਾ ਵਿੱਚ ਭੁੱਲ ਕਰਨ ਨਾਲ ਹੀ ਭਾਰਤ ਦਾ ਇਹ ਹਾਲ ਹੋਇਆ ਹੈ। 84 ਜਨਮ ਲੈਣ ਵਾਲੇ ਸ਼੍ਰੀਕ੍ਰਿਸ਼ਨ ਦਾ ਨਾਮ ਲਿਖ ਦਿੱਤਾ ਹੈ। ਸ਼੍ਰੀ ਨਰਾਇਣ ਦਾ ਵੀ ਨਹੀਂ ਪਾਇਆ ਹੈ। ਉਨ੍ਹਾਂ ਦੇ ਫਿਰ ਵੀ 84 ਜਨਮਾਂ ਵਿੱਚ ਤਾਂ ਕੁਝ ਦਿਨ ਘੱਟ ਕਹਾਂਗੇ ਨਾ। ਕ੍ਰਿਸ਼ਨ ਦੇ ਪੂਰੇ 84 ਜਨਮ ਹੁੰਦੇ ਹਨ। ਸ਼ਿਵਬਾਬਾ ਆਉਂਦੇ ਹਨ ਬੱਚਿਆਂ ਨੂੰ ਹੀਰੇ ਵਰਗਾ ਬਣਾਉਣ ਤਾਂ ਉਨ੍ਹਾਂ ਦੇ ਲਈ ਫਿਰ ਡੱਬੀ ਵੀ ਅਜਿਹੇ ਸੋਨੇ ਦੀ ਚਾਹੀਦੀ ਹੈ, ਜਿਸ ਵਿੱਚ ਬਾਪ ਆਕੇ ਪ੍ਰਵੇਸ਼ ਕਰਨ । ਹੁਣ ਇਹ ਸੋਨੇ ਦਾ ਕਿਵੇਂ ਬਣਨ ਤਾਂ ਫਟ ਨਾਲ ਉਨ੍ਹਾਂ ਨੂੰ ਸਾਕਸ਼ਾਤਕਾਰ ਕਰਾਇਆ - ਤੁਸੀਂ ਤਾਂ ਵਿਸ਼ਵ ਦੇ ਮਾਲਿਕ ਬਣਦੇ ਹੋ। ਹੁਣ ਮਾਮੇਕਮ ਯਾਦ ਕਰੋ, ਪਵਿੱਤਰ ਬਣੋ ਤਾਂ ਝੱਟ ਪਵਿੱਤਰ ਹੋਣ ਲੱਗ ਪੈਣ। ਪਵਿੱਤਰ ਬਣਨ ਬਗੈਰ ਤਾਂ ਗਿਆਨ ਦੀ ਧਾਰਨਾ ਹੋ ਨਾ ਸਕੇ। ਸ਼ੇਰਨੀ ਦੇ ਦੁੱਧ ਲਈ ਸੋਨੇ ਦਾ ਬਰਤਨ ਚਾਹੀਦਾ ਹੈ। ਇਹ ਗਿਆਨ ਤਾਂ ਹੈ - ਪਰਮਪਿਤਾ ਪਰਮਾਤਮਾ ਦਾ। ਇਸ ਨੂੰ ਧਾਰਨ ਕਰਨ ਦੇ ਲਈ ਵੀ ਸੋਨੇ ਦਾ ਬਰਤਨ ਚਾਹੀਦਾ ਹੈ। ਪਵਿੱਤਰ ਚਾਹੀਦਾ ਹੈ, ਤੱਦ ਧਾਰਨਾ ਹੋਵੇ। ਪਵਿੱਤਰਤਾ ਦੀ ਪ੍ਰਤਿਗਿਆ ਕਰਕੇ ਫਿਰ ਗਿਰ ਪੈਂਦੇ ਹਨ ਤਾਂ ਯੋਗ ਦੀ ਯਾਤਰਾ ਹੀ ਖਤਮ ਹੋ ਜਾਂਦੀ ਹੈ। ਗਿਆਨ ਵੀ ਖਤਮ ਹੋ ਜਾਂਦਾ ਹੈ। ਕਿਸੇ ਨੂੰ ਕਹਿ ਨਾ ਸਕੇ - ਭਗਵਾਨੁਵਾਚ, ਕਾਮ ਮਹਾਸ਼ਤ੍ਰੁ ਹੈ। ਉਨ੍ਹਾਂ ਦਾ ਤੀਰ ਲੱਗੇਗਾ ਨਹੀਂ। ਉਹ ਫਿਰ ਕੁੱਕੜ ਗਿਆਨੀ ਹੋ ਪੈਂਦੇ ਹਨ । ਕੋਈ ਵੀ ਵਿਕਾਰ ਨਾ ਹੋਵੇ। ਰੋਜ਼ ਪੋਤਾਮੇਲ ਰੱਖੋ। ਜਿਵੇਂ ਬਾਪ ਸ੍ਰਵਸ਼ਕਤੀਮਾਨ ਹੈ ਉਵੇਂ ਮਾਇਆ ਵੀ ਸ੍ਰਵਸ਼ਕਤੀਮਾਨ ਹੈ। ਅੱਧਾਕਲਪ ਰਾਵਣ ਦਾ ਰਾਜ ਚਲਦਾ ਹੈ। । ਇਨ੍ਹਾਂ ਤੇ ਜਿੱਤ ਬਾਪ ਬਗੈਰ ਕੋਈ ਪਾ ਨਾ ਸਕੇ। ਡਰਾਮਾ ਅਨੁਸਾਰ ਰਾਵਣ ਰਾਜ ਵੀ ਹੋਣਾ ਹੀ ਹੈ। ਭਾਰਤ ਦੀ ਹੀ ਹਾਰ ਅਤੇ ਜਿੱਤ ਤੇ ਇਹ ਡਰਾਮਾ ਬਣਿਆ ਹੋਇਆ ਹੈ। ਇਹ ਬਾਪ ਤੁਸੀਂ ਬੱਚਿਆਂ ਨੂੰ ਹੀ ਸਮਝਾਉਂਦੇ ਹਨ। ਮੁਖ ਹੈ ਪਵਿੱਤਰ ਹੋਣ ਦੀ ਗੱਲ। ਬਾਪ ਕਹਿੰਦੇ ਹਨ ਮੈ ਆਉਂਦਾ ਹੀ ਹਾਂ ਪਤਿਤਾਂ ਨੂੰ ਪਾਵਨ ਬਣਾਉਣ। ਬਾਕੀ ਸ਼ਾਸਤਰਾਂ ਵਿੱਚ ਪਾਂਡਵ ਅਤੇ ਕੌਰਵਾਂ ਦੀ ਲੜਾਈ, ਜੂਆ ਆਦਿ ਬੈਠ ਵਿਖਾਏ ਹਨ। ਇਵੇਂ ਗੱਲ ਹੋ ਕਿਵੇਂ ਸਕਦੀ ਹੈ। ਰਾਜਯੋਗ ਦੀ ਪੜ੍ਹਾਈ ਇਵੇਂ ਦੀ ਹੁੰਦੀ ਹੈ ਕੀ? ਯੁੱਧ ਦੇ ਮੈਦਾਨ ਵਿੱਚ ਗੀਤਾ ਪਾਠਸ਼ਾਲਾ ਹੁੰਦੀ ਹੈ ਕੀ? ਕਿੱਥੇ ਜਨਮ - ਮਰਨ ਰਹਿਤ ਸ਼ਿਵਬਾਬਾ, ਕਿੱਥੇ ਪੂਰੇ 84 ਜਨਮ ਲੈਣ ਵਾਲਾ ਕ੍ਰਿਸ਼ਨ। ਉਨ੍ਹਾਂ ਦੇ ਹੀ ਅੰਤਿਮ ਜਨਮ ਵਿੱਚ ਬਾਪ ਆਕੇ ਪ੍ਰਵੇਸ਼ ਕਰਦੇ ਹਨ। ਕਿੰਨਾ ਕਲਿਯਰ ਹੈ। ਗ੍ਰਹਿਸਥ ਵਿਵਹਾਰ ਵਿੱਚ ਰਹਿੰਦੇ ਪਵਿੱਤਰ ਵੀ ਬਣਨਾ ਹੈ। ਸੰਨਿਆਸੀ ਤਾਂ ਕਹਿੰਦੇ ਹਨ - ਦੋਨੋ ਇਕੱਠੇ ਰਹਿ ਪਵਿੱਤਰ ਨਹੀਂ ਰਹਿ ਸਕਦੇ। ਕਹੋ ਤੁਹਾਨੂੰ ਤਾਂ ਕੋਈ ਪ੍ਰਾਪਤੀ ਨਹੀਂ, ਤਾਂ ਕਿਵੇਂ ਰਹਿਣਗੇ। ਇੱਥੇ ਤਾਂ ਵਿਸ਼ਵ ਦੀ ਬਾਦਸ਼ਾਹੀ ਮਿਲਦੀ ਹੈ। ਬਾਪ ਕਹਿੰਦੇ ਹਨ ਮੇਰੀ ਖਾਤਿਰ ਕੁਲ ਦੀ ਲਾਜ ਰੱਖੋ। ਸ਼ਿਵਬਾਬਾ ਕਹਿੰਦੇ ਹਨ ਇਨ੍ਹਾਂ ਦੀ ਦਾੜੀ ਦੀ ਲਾਜ ਰੱਖੋ। ਇਹ ਇੱਕ ਅੰਤਿਮ ਜਨਮ ਪਵਿੱਤਰ ਰਹੋ ਤਾਂ ਸ੍ਵਰਗ ਦੇ ਮਾਲਿਕ ਬਣੋਗੇ। ਆਪਣੇ ਲਈ ਹੀ ਮਿਹਨਤ ਕਰਦੇ ਹਨ। ਦੂਜਾ ਕੋਈ ਸ੍ਵਰਗ ਵਿੱਚ ਆ ਨਹੀਂ ਸਕਦਾ। ਇਹ ਤੁਹਾਡੀ ਰਾਜਧਾਨੀ ਸਥਾਪਨ ਹੋ ਰਹੀ ਹੈ। ਇਸ ਵਿੱਚ ਸਭ ਚਾਹੀਦੇ ਹਨ। ਉੱਥੇ ਵਜ਼ੀਰ ਤਾਂ ਹੁੰਦੇ ਨਹੀਂ। ਰਾਜਿਆਂ ਨੂੰ ਰਾਏ ਦੀ ਲੋੜ ਨਹੀਂ। ਪਤਿਤ ਰਾਜਿਆਂ ਦਾ ਵੀ ਇੱਕ ਵਜ਼ੀਰ ਹੁੰਦਾ ਹੈ। ਇੱਥੇ ਤਾਂ ਵੇਖੋ ਕਿੰਨੇ ਮਿਨਿਸ੍ਟਰ੍ਸ ਹਨ। ਆਪਸ ਵਿੱਚ ਲੜਦੇ ਰਹਿੰਦੇ ਹਨ। ਬਾਪ ਸਾਰੇ ਝੰਝਟਾਂ ਤੋਂ ਛੁਡਾ ਦਿੰਦੇ ਹਨ। 3 ਹਜ਼ਾਰ ਵਰ੍ਹੇ ਫਿਰ ਕੋਈ ਲੜਾਈ ਨਹੀਂ ਹੋਵੇਗੀ। ਜੇਲ ਆਦਿ ਨਹੀਂ ਰਹੇਗਾ। ਕੋਰਟ ਆਦਿ ਕੁਝ ਨਹੀਂ ਹੋਵੇਗਾ। ਉੱਥੇ ਤਾਂ ਸੁੱਖ ਹੀ ਸੁੱਖ ਹੈ। ਇਸ ਦੇ ਲਈ ਪੁਰਸ਼ਾਰਥ ਕਰਨਾ ਹੈ। ਮੌਤ ਸਿਰ ਤੇ ਖੜੀ ਹੈ। ਯਾਦ ਦੀ ਯਾਤਰਾ ਨਾਲ ਵਿਕਰਮਾਂਜੀਤ ਬਣਨਾ ਹੈ। ਤੁਸੀਂ ਹੀ ਮੈਸੇਂਜਰ੍ਸ ਹੋ ਜੋ ਸਭ ਨੂੰ ਬਾਪ ਦਾ ਮੈਸੇਜ ਦਿੰਦੇ ਹੋ ਕਿ ਮਨਮਨਾਭਵ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਗਿਆਨ ਦੀ ਧਾਰਨਾ ਦੇ ਲਈ ਪਵਿੱਤਰ ਬਣ ਬੁੱਧੀ ਰੂਪੀ ਬਰਤਨ ਨੂੰ ਸਵੱਛ ਬਨਾਉਂਣਾ । ਸਿਰਫ ਕੁੱਕੜ ਗਿਆਨੀ ਨਹੀਂ ਬਣਨਾ ਹੈ।

2. ਡਾਇਰੈਕਟ ਬਾਪ ਦੇ ਅੱਗੇ ਸਭ ਕੁਝ ਅਰਪਣ ਕਰ ਸ਼੍ਰੀਮਤ ਤੇ ਚਲ ਕੇ 21 ਜਨਮ ਦੇ - ਜਿਸ ਨਾਲ ਕਿਲਾ ਮਜ਼ਬੂਤ ਹੋ ਜਾਵੇਗਾ।

ਵਰਦਾਨ:-
ਹਰ ਸ਼ਕਤੀ ਨੂੰ ਕੰਮ ਵਿਚ ਲਗਾ ਕੇ ਵਾਧਾ ਕਰਨ ਵਾਲੇ ਸ੍ਰੇਸ਼ਠ ਧਨਵਾਨ ਅਤੇ ਸਮਝਦਾਰ ਭਵ।

ਸਮਝਦਾਰ ਬੱਚੇ ਹਰ ਸ਼ਕਤੀ ਨੂੰ ਕੰਮ ਵਿਚ ਲਗਾਉਣ ਦੀ ਵਿਧੀ ਜਾਣਦੇ ਹਨ। ਜੋ ਜਿਨਾਂ ਸ਼ਕਤੀਆਂ ਨੂੰ ਕੰਮ ਵਿਚ ਲਗਾਉਂਦੇ ਹਨ ਉਨਾਂ ਉਨ੍ਹਾਂ ਦੀਆਂ ਉਹ ਸ਼ਕਤੀਆਂ ਵਾਧੇ ਨੂੰ ਪ੍ਰਾਪਤ ਹੁੰਦੀਆਂ ਹਨ। ਤਾਂ ਅਜਿਹਾ ਈਸ਼ਵਰੀ ਬਜਟ ਬਣਾਓ ਜੋ ਵਿਸ਼ਵ ਦੀ ਹਰ ਆਤਮਾ ਤੁਹਾਡੇ ਦਵਾਰਾ ਕੁਝ ਨਾ ਕੁਝ ਪ੍ਰਾਪਤੀ ਕਰਕੇ ਤੁਹਾਡੇ ਗੁਣਗਾਨ ਕਰੇ। ਸਭ ਨੂੰ ਕੁਝ ਨਾ ਕੁਝ ਦੇਣਾ ਹੀ ਹੈ। ਭਾਵੇਂ ਮੁਕਤੀ ਦਵੋ, ਭਾਵੇਂ ਜੀਵਨ ਕੁਕੜੀ ਦਵੋ। ਈਸ਼ਵਰੀ ਬਜਟ ਬਣਾਕੇ ਸਰਵ ਸ਼ਕਤੀਆਂ ਦੀ ਬਚਤ ਕਰ ਜਮਾ ਕਰੋ ਅਤੇ ਜਮਾ ਹੋਈ ਸ਼ਕਤੀ ਦ੍ਵਾਰਾ ਸਰਵ ਆਤਮਾਵਾਂ ਨੂੰ ਭਿਖਾਰੀਪਨ ਤੋਂ, ਦੁੱਖ ਅਸ਼ਾਂਤੀ ਤੋਂ ਮੁਕਤ ਕਰੋ।

ਸਲੋਗਨ:-
ਸ਼ੁੱਧ ਸੰਕਲਪਾਂ ਨੂੰ ਆਪਣੇ ਜੀਵਨ ਦਾ ਅਨਮੋਲ ਖਜਾਨਾ ਬਣਾ ਲਵੋ ਤਾਂ ਮਾਲਾਮਾਲ ਬਣ ਜਾਵੋਗੇ।

" ਮਾਤੇਸ਼ਵਰੀ ਜੀ ਦੇ ਅਨਮੋਲ ਮਹਾਂਵਾਕ "

“ਹੁਣ ਵਿਕਰਮ ਬਣਾਉਣ ਦੀ ਕੰਪੀਟੀਸ਼ਨ ਨਹੀ ਕਰਨੀ ਹੈ”

ਪਹਿਲੇ - ਪਹਿਲੇ ਤਾਂ ਆਪਣੇ ਕੋਲ ਇਹ ਏਮ ਜਰੂਰ ਰੱਖਣੀ ਹੈ ਕਿ ਸਾਨੂੰ ਕਿਸੇ ਵੀ ਢੰਗ ਨਾਲ ਆਪਣੇ ਵਿਕਾਰਾਂ ਨੂੰ ਵਸ਼ ਕਰਨਾ ਹੈ, ਤੱਦ ਹੀ ਈਸ਼ਵਰੀ ਸੁਖ ਸ਼ਾਂਤੀ ਵਿੱਚ ਰਹਿ ਸਕਦੇ ਹਨ। ਆਪਣਾ ਮੁਖ ਪੁਰਸ਼ਾਰਥ ਹੈ ਆਪ ਸ਼ਾਂਤੀ ਵਿੱਚ ਰਹਿ ਕੇ ਹੋਰਾਂ ਨੂੰ ਸ਼ਾਂਤੀ ਵਿੱਚ ਲਿਆਉਣਾ ਹੈ, ਇਸ ਵਿੱਚ ਸਹਿਣਸ਼ਕਤੀ ਜਰੂਰ ਚਾਹੀਦੀ ਹੈ। ਸਾਰਾ ਆਪਣੇ ਉੱਪਰ ਮਦਾਰ ਹੈ, ਇਵੇਂ ਨਹੀਂ ਕਿਸੇ ਨੇ ਕੁਝ ਕਿਹਾ ਤਾਂ ਅਸ਼ਾਂਤੀ ਵਿੱਚ ਆ ਜਾਣਾ ਚਾਹੀਦਾ ਹੈ, ਨਹੀਂ। ਗਿਆਨ ਦਾ ਪਹਿਲਾ ਗੁਣ ਹੈ ਸਹਿਣਸ਼ਕਤੀ ਧਾਰਨ ਕਰਨਾ। ਵੇਖੋ ਅਗਿਆਨਕਾਲ ਵਿੱਚ ਕਹਿੰਦੇ ਹਨ ਭਾਵੇਂ ਕੋਈ ਕਿੰਨੀ ਵੀ ਗਾਲੀ ਦੇਵੇ, ਇਵੇਂ ਸਮਝੋ ਕਿ ਮੈਨੂੰ ਕਿੱਥੇ ਲੱਗੀ? ਭਾਵੇਂ ਜਿਸ ਨੇ ਗਾਲੀ ਦਿੱਤੀ ਉਹ ਖੁਦ ਤਾਂ ਅਸ਼ਾਂਤੀ ਵਿਚ ਆ ਗਿਆ, ਉਨ੍ਹਾਂ ਦਾ ਹਿਸਾਬ - ਕਿਤਾਬ ਆਪਣਾ ਬਣਿਆ। ਪਰ ਅਸੀਂ ਵੀ ਅਸ਼ਾਂਤੀ ਵਿੱਚ ਆਏ, ਕੁਝ ਕਹਿ ਦਿੱਤਾ ਤਾਂ ਫਿਰ ਸਾਡਾ ਵਿਕਰਮ ਬਣੇਗਾ, ਤਾਂ ਵਿਕਰਮ ਬਣਾਉਣ ਦੀ ਕੰਮਪੀਟੀਸ਼ਨ ਨਹੀਂ ਕਰਨੀ ਹੈ। ਆਪਣੇ ਨੂੰ ਤਾਂ ਵਿਕਰਮਾਂ ਨੂੰ ਭਸਮ ਕਰਨਾ ਹੈ, ਨਾ ਕਿ ਬਣਾਉਣਾ ਹੈ, ਅਜਿਹੇ ਵਿਕਰਮ ਤਾਂ ਜਨਮ-ਜਨਮਾਂਤ੍ਰ ਬਣਾਉਂਦੇ ਆਏ ਅਤੇ ਦੁੱਖ ਉਠਾਉਂਦੇ ਆਏ। ਹੁਣ ਤਾਂ ਨਾਲੇਜ ਮਿਲ ਰਹੀ ਹੈ ਇਨ੍ਹਾਂ ਪੰਜ ਵਿਕਾਰਾਂ ਨੂੰ ਜਿੱਤੋ। ਵਿਕਾਰਾਂ ਦਾ ਵੀ ਵੱਡਾ ਪ੍ਰਸਤਾਵ (ਵਿਸਤਾਰ) ਹੈ, ਬਹੁਤ ਸੂਕ੍ਸ਼੍ਮ ਢੰਗ ਨਾਲ ਆਉਂਦੇ ਹਨ। ਕਦੇ ਈਰਖਾ ਆ ਜਾਂਦੀ ਹੈ ਤਾਂ ਸੋਚਦੇ ਹਨ ਇਸਨੇ ਇਵੇਂ ਕੀਤਾ ਤਾਂ ਮੈਂ ਕਿਉਂ ਨਾ ਕਰਾਂ? ਇਹ ਹੈ ਵੱਡੀ ਭੁੱਲ। ਆਪਣੇ ਨੂੰ ਅਭੁੱਲ ਬਣਾਉਣਾ ਹੈ। ਜੇਕਰ ਕਿਸੇ ਨੇ ਕੁਝ ਕਿਹਾ ਤਾਂ ਅਜਿਹਾ ਸਮਝੋ ਮੇਰੀ ਪ੍ਰੀਖਿਆ ਹੈ, ਕਿਥੋਂ ਤੱਕ ਮੇਰੇ ਅੰਦਰ ਸਹਿਣਸ਼ਕਤੀ ਹੈ? ਜੇ ਕੋਈ ਕਹੇ ਮੈ ਬਹੁਤ ਸਹਿਣ ਕੀਤਾ, ਇੱਕ ਵਾਰੀ ਵੀ ਜੋਸ਼ ਆ ਗਿਆ ਤਾਂ ਅਖ਼ਰੀਂਨ ਫੇਲ ਹੋ ਗਿਆ। ਜਿਸ ਨੇ ਕਿਹਾ ਉਸ ਨੇ ਆਪਣਾ ਵਿਗਾੜਿਆ ਪਰ ਆਪਣੇ ਨੂੰ ਤਾਂ ਬਣਾਉਣਾ ਹੈ, ਨਾ ਕਿ ਵਿਗਾੜਨਾ ਹੈ ਇਸਲਈ ਚੰਗਾ ਪੁਰਸ਼ਾਰ੍ਥ ਕਰ ਜਨਮ - ਜਨਮੰਤ੍ਰੁ ਦੇ ਲਈ ਚੰਗੀ ਪ੍ਰਾਲਬੱਧ ਬਣਾਉਣੀ ਹੈ। ਬਾਕੀ ਜੋ ਵਿਕਾਰਾਂ ਦੇ ਵਸ਼ ਹਨ ਗੋਇਆ ਉਨ੍ਹਾਂ ਵਿੱਚ ਭੂਤ ਪ੍ਰਵੇਸ਼ ਹਨ, ਭੂਤਾਂ ਦੀ ਭਾਸ਼ਾ ਹੀ ਇਵੇਂ ਨਿਕਲਦੀ ਹੈ ਪਰ ਜੋ ਦੈਵੀ ਸੋਲਜ਼ਸ ਹਨ, ਉਨ੍ਹਾਂ ਦੀ ਭਾਸ਼ਾ ਦੈਵੀ ਹੀ ਨਿਕਲੇਗੀ। ਤਾਂ ਆਪਣੇ ਨੂੰ ਦੈਵੀ ਬਣਾਉਣਾ ਹੈ ਨਾ ਕਿ ਆਸੁਰੀ। ਅੱਛਾ - ਓਮ ਸ਼ਾਂਤੀ।

ਅਵਿਅਕਤ ਇਸ਼ਾਰੇ - ਸਹਿਯੋਗੀ ਬਣਨਾ ਹੈ ਤਾਂ ਪ੍ਰਮਾਤਮ ਪਿਆਰ ਦੇ ਅਨੁਭਵੀ ਬਣੋ।

ਪਰਮਾਤਮ ਪਿਆਰ ਦੇ ਅਨੁਭਵੀ ਬਣੋ ਤਾਂ ਇਸੇ ਅਨੁਭਵ ਨਾਲ ਸਹਿਜਯੋਗੀ ਬਣ ਉੱਡਦੇ ਰਹੋਗੇ। ਪਰਮਾਤਮ - ਪਿਆਰ ਉਡਾਉਣ ਦਾ ਸਾਧਨ ਹੈ। ਉਡਾਉਣ ਵਾਲੇ ਕਦੇ ਧਰਨੀ ਦੀ ਆਕਰਸ਼ਣ ਵਿਚ ਆ ਨਹੀਂ ਸਕਦੇ। ਮਾਇਆ ਦਾ ਕਿੰਨਾ ਵੀ ਆਕਰਸ਼ਿਤ ਰੂਪ ਹੋਵੇ ਲੇਕਿਨ ਉਹ ਆਕਰਸ਼ਣ ਉੱਡਦੀ ਕਲਾ ਵਾਲਿਆਂ ਦੇ ਕੋਲ ਪਹੁੰਚ ਨਹੀਂ ਸਕਦੀ।