01.11.25 Punjabi Morning Murli Om Shanti BapDada Madhuban
ਮਿੱਠੇ ਬੱਚੇ:- ਤੁਸੀਂ
ਇਸ ਰੂਹਾਨੀ ਯੂਨੀਵਰਸਿਟੀ ਦੇ ਸਟੂਡੈਂਟਸ ਹੋ , ਤੁਹਾਡਾ ਕੰਮ ਹੈ ਸਾਰੀ ਯੂਨੀਵਰਸ ਨੂੰ ਬਾਪ ਦਾ
ਮੈਸੇਜ ਦੇਣਾ "
ਪ੍ਰਸ਼ਨ:-
ਹੁਣ ਤੁਸੀਂ ਬੱਚੇ
ਕਿਹੜਾ ਢਿੰਡੋਰਾ ਪਿੱਟਦੇ ਅਤੇ ਕਿਹੜੀ ਗਲ਼ ਸਮਝਾਉਂਦੇ ਹੋ?
ਉੱਤਰ:-
ਤੁਸੀਂ ਢਿੰਡੋਰਾ
ਪਿੱਟਦੇ ਹੋ ਕਿ ਇਹ ਦੈਵੀ ਰਾਜਧਾਨੀ ਫਿਰ ਤੋਂ ਸਥਾਪਨ ਹੋ ਰਹੀ ਹੈ। ਅਨੇਕ ਧਰਮਾਂ ਦਾ ਹੁਣ ਵਿਨਾਸ਼
ਹੋਣਾ ਹੈ। ਤੁਸੀਂ ਸਭ ਨੂੰ ਸਮਝਾਉਂਦੇ ਹੋ ਕਿ ਬੇਫ਼ਿਕਰ ਰਹੋ, ਇਹ ਇੰਟਰਨੈਸ਼ਨਲ ਰੌਲਾ ਹੈ। ਲੜਾਈ
ਜਰੂਰ ਲਗਣੀ ਹੈ, ਇਸ ਤੋਂ ਬਾਅਦ ਦੈਵੀ ਰਾਜਧਾਨੀ ਆਵੇਗੀ।
ਓਮ ਸ਼ਾਂਤੀ
ਇਹ ਹੈ ਰੂਹਾਨੀ ਯੂਨੀਵਰਸਿਟੀ। ਸਾਰੇ ਯੂਨੀਵਰਸ ਦੀਆਂ ਜੋ ਵੀ ਆਤਮਾਵਾਂ ਹਨ, ਯੂਨੀਵਰਸਿਟੀ ਵਿੱਚ
ਆਤਮਾਵਾਂ ਹੀ ਪੜ੍ਹਦੀਆਂ ਹਨ। ਯੂਨੀਵਰਸ ਮਤਲਬ ਵਿਸ਼ਵ। ਹੁਣ ਕਾਇਦੇ ਅਨੁਸਾਰ ਯੂਨੀਵਰਸਿਟੀ ਅੱਖਰ ਤੁਸੀਂ
ਬੱਚਿਆਂ ਦਾ ਹੈ। ਇਹ ਹੈ ਰੂਹਾਨੀ ਯੂਨੀਵਰਸਿਟੀ। ਜਿਸਮਾਨੀ ਯੂਨੀਵਰਸਿਟੀ ਹੁੰਦੀ ਹੀ ਨਹੀਂ। ਇਹ ਇੱਕ
ਹੀ ਗੌਡ ਫਾਦਰਲੀ ਯੂਨੀਵਰਸਿਟੀ ਹੈ। ਸਾਰੀਆਂ ਆਤਮਾਵਾਂ ਨੂੰ ਲੈਸਨ ਮਿਲਦਾ ਹੈ। ਤੁਹਾਡਾ ਇਹ ਪੈਗਾਮ
ਕਿਸੇ ਨਾ ਕਿਸੇ ਤਰ੍ਹਾਂ ਨਾਲ ਸਭ ਨੂੰ ਜਰੂਰ ਪਹੁੰਚਾਉਣਾ ਚਾਹੀਦਾ ਹੈ, ਮੈਸੇਜ ਦੇਣਾ ਹੈ ਨਾ ਅਤੇ ਇਹ
ਮੈਸੇਜ ਬਿਲਕੁਲ ਸਿੰਪਲ ਹੈ। ਬੱਚੇ ਜਾਣਦੇ ਹਨ ਸਾਡਾ ਬੇਹੱਦ ਦਾ ਬਾਪ ਹੈ, ਜਿਸ ਨੂੰ ਸਭ ਯਾਦ ਕਰਦੇ
ਹਨ । ਇਵੇਂ ਵੀ ਕਹੀਏ ਉਹ ਸਾਡਾ ਬੇਹੱਦ ਦਾ ਮਾਸ਼ੂਕ ਹੈ, ਜੋ ਵੀ ਵਿਸ਼ਵ ਵਿੱਚ ਜੀਵ ਆਤਮਾਵਾਂ ਹਨ ਉਹ
ਮਾਸ਼ੂਕ ਨੂੰ ਯਾਦ ਜਰੂਰ ਕਰਦੀਆਂ ਹਨ। ਇਹ ਪੁਆਇੰਟਸ ਚੰਗੀ ਤਰ੍ਹਾਂ ਧਾਰਨ ਕਰਨੀ ਹੈ। ਜੋ ਫਰੈਸ਼ ਬੁੱਧੀ
ਹੋਣਗੇ ਉਹ ਚੰਗੀ ਰੀਤੀ ਧਾਰਨ ਕਰ ਸਕਣਗੇ। ਯੂਨੀਵਰਸ ਵਿੱਚ ਜੋ ਵੀ ਆਤਮਾਵਾਂ ਹਨ ਉਨ੍ਹਾਂ ਸਭ ਦਾ ਬਾਪ
ਇੱਕ ਹੀ ਹੈ। ਯੂਨੀਵਰਸਿਟੀ ਵਿੱਚ ਤਾਂ ਮਨੁੱਖ ਹੀ ਪੜ੍ਹਨਗੇ ਨਾ। ਹੁਣ ਤੁਸੀਂ ਬੱਚੇ ਇਹ ਵੀ ਜਾਣਦੇ
ਹੋ - ਅਸੀਂ ਹੀ 84 ਜਨਮ ਲੈਂਦੇ ਹਾਂ। 84 ਲੱਖ ਦੀ ਤਾਂ ਗੱਲ ਹੀ ਨਹੀਂ। ਯੂਨੀਵਰਸ ਵਿੱਚ ਜੋ ਵੀ
ਆਤਮਾਵਾਂ ਹਨ, ਇਸ ਵਕਤ ਸਭ ਪਤਿਤ ਹਨ। ਇਹ ਹੈ ਹੀ ਛੀ - ਛੀ ਦੁਨੀਆਂ, ਦੁਖਧਾਮ। ਉਸਨੂੰ ਸੁਖਧਾਮ
ਵਿੱਚ ਲੈ ਜਾਣ ਵਾਲਾ ਇੱਕ ਹੀ ਬਾਪ ਹੈ ਉਨ੍ਹਾਂ ਨੂੰ ਲਿਬ੍ਰੇਟਰ ਵੀ ਕਹਿੰਦੇ ਹਨ। ਤੁਸੀਂ ਸਾਰੇ
ਯੂਨੀਵਰਸ ਅਤੇ ਵਿਸ਼ਵ ਦੇ ਮਾਲਿਕ ਬਣਦੇ ਹੋ ਨਾ। ਬਾਪ ਸਭ ਦੇ ਲਈ ਕਹਿੰਦੇ ਹਨ ਇਹ ਮੈਸੇਜ ਪਹੁੰਚਾਕੇ
ਆਓ। ਬਾਪ ਨੂੰ ਸਭ ਯਾਦ ਕਰਦੇ ਹਨ, ਉਨ੍ਹਾਂ ਨੂੰ ਗਾਈਡ, ਲਿਬ੍ਰੇਟਰ, ਮਰਸੀਫੁਲ (ਰਹਿਮਦਿਲ) ਵੀ
ਕਹਿੰਦੇ ਹਨ। ਕਈ ਭਾਸ਼ਾਵਾਂ ਹਨ ਨਾ। ਸਾਰੀਆਂ ਆਤਮਾਵਾਂ ਇੱਕ ਨੂੰ ਪੁਕਾਰਦੀਆਂ ਹਨ ਤਾਂ ਉਹ ਇੱਕ ਹੀ
ਸਾਰੀ ਯੂਨੀਵਰਸ ਦਾ ਟੀਚਰ ਵੀ ਹੋਇਆ ਨਾ। ਬਾਪ ਤਾਂ ਹੈ ਹੀ ਪਰ ਇਹ ਕਿਸੇ ਨੂੰ ਪਤਾ ਨਹੀਂ ਕਿ ਉਹ ਅਸੀਂ
ਸਭ ਆਤਮਾਵਾਂ ਦਾ ਟੀਚਰ ਵੀ ਹੈ, ਗੁਰੂ ਵੀ ਹੈ। ਸਭ ਨੂੰ ਗਾਈਡ ਵੀ ਕਰਦੇ ਹਨ। ਇਸ ਬੇਹੱਦ ਦੇ ਗਾਈਡ
ਨੂੰ ਸਿਰਫ ਤੁਸੀਂ ਬੱਚੇ ਹੀ ਜਾਣਦੇ ਹੋ। ਤੁਸੀਂ ਬ੍ਰਾਹਮਣਾਂ ਦੇ ਸਿਵਾਏ ਹੋਰ ਕੋਈ ਨਹੀਂ ਜਾਣਦੇ।
ਆਤਮਾ ਨੂੰ ਵੀ ਤੁਸੀਂ ਜਾਣਿਆ ਹੈ ਕਿ ਆਤਮਾ ਕੀ ਚੀਜ਼ ਹੈ। ਦੁਨੀਆਂ ਵਿੱਚ ਤਾਂ ਇੱਕ ਵੀ ਮਨੁੱਖ ਨਹੀਂ,
ਖਾਸ ਭਾਰਤ ਆਮ ਦੁਨੀਆਂ ਕਿਸੇ ਨੂੰ ਵੀ ਪਤਾ ਨਹੀਂ ਕਿ ਆਤਮਾ ਕੀ ਚੀਜ਼ ਹੈ। ਭਾਵੇਂ ਕਹਿੰਦੇ ਹਨ
ਭ੍ਰਿਕੁਟੀ ਦੇ ਵਿੱਚ ਚਮਕਦਾ ਹੈ ਅਜਬ ਸਿਤਾਰਾ। ਪਰ ਸਮਝ ਕੁਝ ਨਹੀਂ। ਹੁਣ ਤੁਸੀਂ ਜਾਣਦੇ ਹੋ ਆਤਮਾ
ਤਾਂ ਅਵਿਨਾਸ਼ੀ ਹੈ। ਉਹ ਕਦੀ ਵੱਡੀ ਜਾਂ ਛੋਟੀ ਨਹੀਂ ਹੁੰਦੀ। ਜਿਵੇਂ ਤੁਹਾਡੀ ਆਤਮਾ ਹੈ, ਬਾਪ ਵੀ ਉਹ
ਹੀ ਬਿੰਦੀ ਹੈ। ਵੱਡਾ ਛੋਟਾ ਨਹੀਂ। ਉਹ ਵੀ ਹੈ ਆਤਮਾ ਸਿਰਫ ਪਰਮ ਆਤਮਾ ਹੈ, ਸੁਪਰੀਮ ਹੈ। ਬਰੋਬਰ
ਸਾਰੀਆਂ ਆਤਮਾਵਾਂ ਪਰਮਧਾਮ ਵਿੱਚ ਰਹਿਣ ਵਾਲੀਆਂ ਹਨ। ਇੱਥੇ ਆਉਂਦੀ ਹੈ ਪਾਰ੍ਟ ਵਜਾਉਣ। ਫਿਰ ਆਪਣੇ
ਪਰਮਧਾਮ ਜਾਣ ਦੀ ਕੋਸ਼ਿਸ਼ ਕਰਦੇ ਹਨ। ਪਰਮਪਿਤਾ ਪਰਮਾਤਮਾ ਨੂੰ ਸਭ ਯਾਦ ਕਰਦੇ ਹਨ ਕਿਓਂਕਿ ਆਤਮਾਵਾਂ
ਨੂੰ ਪਰਮਪਿਤਾ ਨੇ ਹੀ ਮੁਕਤੀ ਵਿੱਚ ਭੇਜਿਆ ਸੀ ਤਾਂ ਉਨ੍ਹਾਂ ਨੂੰ ਹੀ ਯਾਦ ਕਰਦੇ ਹਨ। ਆਤਮਾ ਹੀ
ਤਮੋਪ੍ਰਧਾਨ ਬਣੀ ਹੈ। ਯਾਦ ਕਿਓਂ ਕਰਦੇ ਹਨ? ਇੰਨਾ ਵੀ ਪਤਾ ਨਹੀਂ। ਜਿਵੇਂ ਬੱਚਾ ਕਹੇਗਾ - “ਬਾਬਾ”,
ਬਸ। ਉਨ੍ਹਾਂ ਨੂੰ ਕੁਝ ਵੀ ਪਤਾ ਹੀ ਨਹੀਂ। ਤੁਸੀਂ ਵੀ ਬਾਬਾ ਮਮਾ ਕਹਿੰਦੇ ਹੋ, ਜਾਣਦੇ ਕੁਝ ਨਹੀਂ
ਹੋ। ਭਾਰਤ ਵਿੱਚ ਇੱਕ ਨੈਸ਼ਨੈਲਿਟੀ ਸੀ, ਉਸਨੂੰ ਡੀ. ਟੀ. ਕਿਹਾ ਜਾਂਦਾ ਹੈ। ਫਿਰ ਬਾਦ ਵਿੱਚ ਹੋਰ
ਉਨ੍ਹਾਂ ਵਿੱਚ ਐਂਟਰ ਹੋਏ ਹਨ। ਹੁਣ ਕਿੰਨੇ ਢੇਰ ਹੋ ਗਏ ਹਨ, ਇਸਲਈ ਇੰਨੇ ਝਗੜੇ ਆਦਿ ਹੁੰਦੇ ਹਨ।
ਜਿੱਥੇ - ਜਿੱਥੇ ਵੱਧ ਘੁਸ ਗਏ ਹਨ, ਉਨ੍ਹਾਂ ਨੂੰ ਉੱਥੋਂ ਤੋਂ ਨਿਕਾਲਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ।
ਬਹੁਤ ਝਗੜੇ ਹੋ ਗਏ ਹਨ। ਹਨ੍ਹੇਰਾ ਵੀ ਬਹੁਤ ਹੋ ਗਿਆ ਹੈ। ਕੁਝ ਤਾਂ ਲਿਮਿਟ ਵੀ ਹੋਣੀ ਚਾਹੀਦੀ ਹੈ
ਨਾ। ਐਕਟਰਸ ਦੀ ਲਿਮਿਟ ਹੁੰਦੀ ਹੈ। ਇਹ ਵੀ ਬਣਿਆ ਬਣਾਇਆ ਖੇਡ ਹੈ। ਇਸ ਵਿੱਚ ਜਿੰਨੇ ਵੀ ਐਕਟਰਸ ਹਨ,
ਉਸ ਵਿੱਚ ਘੱਟ ਵੱਧ ਹੋ ਨਾ ਸਕਣ। ਜਦੋਂ ਸਭ ਐਕਟਰਸ ਸਟੇਜ ਤੇ ਆ ਜਾਂਦੇ ਹਨ ਫਿਰ ਉਨ੍ਹਾਂ ਨੂੰ ਵਾਪਿਸ
ਵੀ ਜਾਣਾ ਹੈ। ਜੋ ਵੀ ਐਕਟਰਸ ਰਹੇ ਹੋਏ ਹੋਣਗੇ, ਆਉਂਦੇ ਰਹਿਣਗੇ। ਭਾਵੇਂ ਕਿੰਨਾ ਵੀ ਕੰਟਰੋਲ ਆਦਿ
ਕਰਨ ਦੇ ਲਈ ਮੱਥਾ ਮਾਰਦੇ ਰਹਿੰਦੇ ਹਨ, ਪਰ ਕਰ ਨਹੀਂ ਸਕਦੇ। ਬੋਲੋ, ਅਸੀਂ ਬੀ. ਕੇ. ਇਵੇਂ ਬਰਥ
ਕੰਟਰੋਲ ਕਰ ਦਿੰਦੇ ਹਾਂ ਜੋ ਬਾਕੀ 9 ਲੱਖ ਜਾਕੇ ਰਹਿਣਗੇ। ਫਿਰ ਸਾਰੀ ਆਦਮਸ਼ੁਮਾਰੀ ਹੀ ਘੱਟ ਹੋ ਜਾਏਗੀ।
ਅਸੀਂ ਤੁਹਾਨੂੰ ਸੱਚ ਦੱਸਦੇ ਹਾਂ, ਹੁਣ ਸਥਾਪਨਾ ਕਰ ਰਹੇ ਹਨ। ਨਵੀਂ ਦੁਨੀਆਂ, ਨਵਾਂ ਝਾੜ ਜਰੂਰ ਛੋਟਾ
ਹੀ ਹੋਵੇਗਾ। ਇੱਥੇ ਤਾਂ ਇਹ ਕੰਟਰੋਲ ਕਰ ਨਹੀਂ ਸਕਣਗੇ ਕਿਓਂਕਿ ਤਮੋਪ੍ਰਧਾਨ ਹੋਰ ਹੁੰਦਾ ਜਾਂਦਾ ਹੈ।
ਵ੍ਰਿਧੀ ਹੁੰਦੀ ਜਾਂਦੀ ਹੈ। ਐਕਟਰਸ ਜੋ ਵੀ ਆਉਣ ਵਾਲੇ ਹਨ, ਇੱਥੇ ਹੀ ਆਕੇ ਸ਼ਰੀਰ ਧਾਰਨ ਕਰਨਗੇ।
ਇਨ੍ਹਾਂ ਗੱਲਾਂ ਨੂੰ ਕੋਈ ਸਮਝਦੇ ਨਹੀਂ ਹਨ। ਸ਼ੁਰੂਡ ਬੁੱਧੀ ਸਮਝਦੇ ਹਨ ਰਾਜਧਾਨੀ ਵਿੱਚ ਤਾਂ ਹਰ
ਪ੍ਰਕਾਰ ਦੇ ਪਾਰ੍ਟਧਾਰੀ ਹੁੰਦੇ ਹਨ। ਸਤਯੁਗ ਵਿੱਚ ਜੋ ਰਾਜਧਾਨੀ ਸੀ ਉਹ ਫਿਰ ਤੋਂ ਸਥਾਪਨ ਹੋ ਰਹੀ
ਹੈ। ਟਰਾਂਸਫਰ ਹੋ ਜਾਣਗੇ। ਤੁਸੀਂ ਹੁਣ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਕਲਾਸ ਵਿੱਚ ਟਰਾਂਸਫਰ ਹੁੰਦੇ
ਹੋ। ਪੁਰਾਣੀ ਦੁਨੀਆਂ ਤੋਂ ਨਵੀਂ ਦੁਨੀਆਂ ਵਿੱਚ ਜਾਂਦੇ ਹੋ। ਤੁਹਾਡੀ ਪੜ੍ਹਾਈ ਇਸ ਦੁਨੀਆਂ ਦੇ ਲਈ
ਨਹੀਂ ਹੈ। ਅਜਿਹੀ ਯੂਨੀਵਰਸਿਟੀ ਹੋਰ ਕੋਈ ਹੋ ਨਾ ਸਕੇ। ਗੌਡ ਫਾਦਰ ਹੀ ਕਹਿੰਦੇ ਹਨ ਅਸੀਂ ਤੁਹਾਨੂੰ
ਅਮਰਲੋਕ ਦੇ ਲਈ ਪੜ੍ਹਾਉਂਦੇ ਹਾਂ। ਇਹ ਮ੍ਰਿਤਯੁਲੋਕ ਖਤਮ ਹੋਣਾ ਹੈ। ਸਤਯੁਗ ਵਿੱਚ ਇਨ੍ਹਾਂ ਲਕਸ਼ਮੀ -
ਨਾਰਾਇਣ ਦੀ ਰਾਜਧਾਨੀ ਸੀ। ਇਹ ਸਥਾਪਨ ਕਿਵੇਂ ਹੋਈ, ਇਹ ਕਿਸੇ ਨੂੰ ਪਤਾ ਨਹੀਂ ਹੈ।
ਬਾਬਾ ਹਮੇਸ਼ਾ ਕਹਿੰਦੇ ਹਨ
ਜਿੱਥੇ ਤੁਸੀਂ ਭਾਸ਼ਣ ਕਰਦੇ ਹੋ ਤਾਂ ਇਹ ਲਕਸ਼ਮੀ - ਨਾਰਾਇਣ ਦਾ ਚਿੱਤਰ ਜਰੂਰ ਰੱਖੋ। ਇਨ੍ਹਾਂ ਵਿੱਚ
ਡੇਟ ਵੀ ਜਰੂਰ ਲਿਖੀ ਹੋਈ ਹੋਵੇ। ਤੁਸੀਂ ਸਮਝਾ ਸਕਦੇ ਹੋ ਕਿ ਨਵੇਂ ਵਿਸ਼ਵ ਦੀ ਸ਼ੁਰੂਆਤ ਤੋਂ 1250
ਵਰ੍ਹੇ ਤੱਕ ਇਸ ਡਾਇਨੈਸਟੀ ਦਾ ਰਾਜ ਸੀ। ਜਿਵੇਂ ਕਹਿੰਦੇ ਹਨ ਨਾ - ਕ੍ਰਿਸ਼ਚਨ ਡਾਇਨੈਸਟੀ ਦਾ ਰਾਜ
ਸੀ। ਇੱਕ ਦੋ ਦੇ ਪਿਛਾੜੀ ਚਲੇ ਆਉਂਦੇ ਹਨ। ਤਾਂ ਜਦੋਂ ਇਹ ਦੇਵਤਾ ਡਾਇਨੈਸਟੀ ਸੀ ਤਾਂ ਦੂਜਾ ਕੋਈ ਸੀ
ਨਹੀਂ। ਹੁਣ ਫਿਰ ਇਹ ਡਾਇਨੈਸਟੀ ਸਥਾਪਨ ਹੋ ਰਹੀ ਹੈ। ਬਾਕੀ ਸਭ ਦਾ ਵਿਨਾਸ਼ ਹੋਣਾ ਹੈ। ਲੜਾਈ ਵੀ
ਸਾਹਮਣੇ ਖੜੀ ਹੈ। ਭਾਗਵਤ ਆਦਿ ਵਿੱਚ ਇਸ ਤੇ ਵੀ ਕਹਾਣੀ ਲਿਖ ਦਿੱਤੀ ਹੈ। ਛੋਟੇਪਨ ਵਿੱਚ ਇਹ ਕਹਾਣੀਆਂ
ਆਦਿ ਸੁਣਦੇ ਰਹਿੰਦੇ ਸੀ। ਹੁਣ ਤੁਸੀਂ ਜਾਣਦੇ ਹੋ ਇਹ ਰਜਾਈ ਕਿਵੇਂ ਸਥਾਪਨ ਹੁੰਦੀ ਹੈ। ਜਰੂਰ ਬਾਪ
ਨੇ ਹੀ ਰਾਜਯੋਗ ਸਿਖਾਇਆ ਹੈ। ਜੋ ਪਾਸ ਹੁੰਦੇ ਹਨ ਉਹ ਵਿਜੇ ਮਾਲਾ ਦਾ ਦਾਣਾ ਬਣਦੇ ਹਨ ਹੋਰ ਕੋਈ ਇਸ
ਮਾਲਾ ਨੂੰ ਜਾਣਦੇ ਨਹੀਂ। ਤੁਸੀਂ ਹੀ ਜਾਣਦੇ ਹੋ। ਤੁਹਾਡਾ ਪ੍ਰਵ੍ਰਿਤੀ ਮਾਰਗ ਹੈ। ਉੱਪਰ ਵਿੱਚ ਬਾਬਾ
ਖੜਿਆ ਹੈ, ਉਨ੍ਹਾਂ ਨੂੰ ਆਪਣਾ ਸ਼ਰੀਰ ਹੈ ਨਹੀਂ। ਫਿਰ ਬ੍ਰਹਮਾ ਸਰਸਵਤੀ ਸੋ ਲਕਸ਼ਮੀ - ਨਾਰਾਇਣ। ਪਹਿਲੇ
ਚਾਹੀਦਾ ਹੈ ਬਾਪ ਫਿਰ ਜੋੜਾ। ਰੁਦ੍ਰਾਕਸ਼ ਦੇ ਦਾਨੇ ਹੁੰਦੇ ਹਨ ਨਾ। ਨੇਪਾਲ ਵਿੱਚ ਇੱਕ ਬ੍ਰਿਖ ਹੈ,
ਜਿੱਥੇ ਤੋਂ ਇਹ ਰੁਦ੍ਰਾਕਸ਼ ਦੇ ਦਾਨੇ ਆਉਂਦੇ ਹਨ। ਉਨ੍ਹਾਂ ਵਿੱਚ ਸੱਚੇ ਵੀ ਹੁੰਦੇ ਹਨ। ਜਿੰਨੇ ਛੋਟੇ
ਉੰਨਾ ਮੁੱਲ ਜ਼ਿਆਦਾ ਹੈ। ਹੁਣ ਤੁਸੀਂ ਅਰਥ ਨੂੰ ਸਮਝ ਗਏ ਹੋ। ਇਹ ਵਿਸ਼ਨੂੰ ਦੀ ਵਿਜੈ ਮਾਲਾ ਅਥਵਾ
ਰੁੰਡ ਮਾਲਾ ਬਣਦੀ ਹੈ। ਉਹ ਲੋਕ ਤਾਂ ਸਿਰਫ ਮਾਲਾ ਫੇਰਦੇ - ਫੇਰਦੇ ਰਾਮ - ਰਾਮ ਕਰਦੇ ਰਹਿਣਗੇ, ਅਰਥ
ਕੁਝ ਵੀ ਨਹੀਂ। ਮਾਲਾ ਦਾ ਜਪ ਕਰਦੇ ਹਨ। ਇੱਥੇ ਤਾਂ ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ। ਇਹ ਹੈ
ਅਜਪਾਜਾਪ। ਮੁਖ ਤੋਂ ਕੁਝ ਬੋਲਣਾ ਨਹੀਂ ਹੈ। ਗੀਤ ਵੀ ਸਥੂਲ ਹੋ ਜਾਂਦਾ ਹੈ। ਬੱਚਿਆਂ ਨੂੰ ਤਾਂ ਸਿਰਫ
ਬਾਪ ਨੂੰ ਯਾਦ ਕਰਨਾ ਹੈ । ਨਹੀਂ ਤਾਂ ਫਿਰ ਗੀਤ ਆਦਿ ਯਾਦ ਆਉਂਦੇ ਰਹਿਣਗੇ। ਇੱਥੇ ਮੂਲ ਗੱਲ ਹੈ ਹੀ
ਯਾਦ ਦੀ। ਤੁਹਾਨੂੰ ਆਵਾਜ਼ ਤੋਂ ਪਰੇ ਜਾਣਾ ਹੈ। ਬਾਪ ਦਾ ਡਾਇਰੈਕਸ਼ਨ ਹੈ ਹੀ ਮਨਮਨਾਭਵ। ਬਾਪ ਥੋੜੀ
ਕਹਿੰਦੇ ਹਨ ਗੀਤ ਗਾਓ, ਰੜੀ ਮਾਰੋ। ਮੇਰੀ ਮਹਿਮਾ ਗਾਇਨ ਕਰਨ ਦੀ ਵੀ ਲੋੜ ਨਹੀਂ ਹੈ। ਇਹ ਤਾਂ ਤੁਸੀਂ
ਜਾਣਦੇ ਹੋ ਉਹ ਗਿਆਨ ਦਾ ਸਾਗਰ, ਸੁਖ - ਸ਼ਾਂਤੀ ਦਾ ਸਾਗਰ ਹੈ। ਮਨੁੱਖ ਨਹੀਂ ਜਾਣਦੇ। ਇਵੇਂ ਹੀ ਨਾਮ
ਰੱਖ ਦਿੱਤੇ ਹਨ। ਤੁਹਾਡੇ ਸਿਵਾਏ ਹੋਰ ਕੋਈ ਵੀ ਨਹੀਂ ਜਾਣਦੇ। ਬਾਪ ਹੀ ਆਕੇ ਆਪਣਾ ਨਾਮ ਰੂਪ ਆਦਿ
ਦੱਸਦੇ ਹਨ - ਮੈ ਕਿਵੇਂ ਦਾ ਹਾਂ, ਤੁਸੀਂ ਆਤਮਾ ਕਿਵੇਂ ਦੀ ਹੋ! ਤੁਸੀਂ ਬਹੁਤ ਮਿਹਨਤ ਕਰਦੇ ਹੋ -
ਪਾਰ੍ਟ ਵਜਾਉਣ ਵਿੱਚ। ਅੱਧਾਕਲਪ ਭਗਤੀ ਕੀਤੀ ਹੈ, ਮੈ ਤਾਂ ਇਵੇਂ ਪਾਰ੍ਟ ਵਿੱਚ ਆਉਂਦਾ ਨਹੀਂ ਹਾਂ।
ਮੈ ਦੁੱਖ ਸੁੱਖ ਤੋਂ ਨਿਆਰਾ ਹਾਂ। ਤੁਸੀਂ ਦੁੱਖ ਭੋਗਦੇ ਹੋ ਫਿਰ ਤੁਸੀਂ ਹੀ ਸੁਖ ਭੋਗਦੇ ਹੋ -
ਸਤਯੁਗ ਵਿੱਚ। ਤੁਹਾਡਾ ਪਾਰ੍ਟ ਮੇਰੇ ਤੋਂ ਵੀ ਉੱਚ ਹੈ। ਮੈ ਤਾਂ ਅੱਧਾਕਲਪ ਉੱਥੇ ਹੀ ਅਰਾਮ ਨਾਲ ਬੈਠਾ
ਰਹਿੰਦਾ ਹਾਂ ਵਾਨਪ੍ਰਸਥ ਵਿੱਚ। ਤੁਸੀਂ ਮੈਨੂੰ ਪੁਕਾਰਦੇ ਆਉਂਦੇ ਹੋ। ਇਵੇਂ ਨਹੀਂ ਕਿ ਮੈਂ ਉੱਥੇ
ਬੈਠ ਤੁਹਾਡੀ ਪੁਕਾਰ ਸੁਣਦਾ ਹਾਂ। ਤੁਹਾਡਾ ਪਾਰ੍ਟ ਹੀ ਇਸ ਸਮੇਂ ਦਾ ਹੈ। ਡਰਾਮਾ ਦਾ ਪਾਰ੍ਟ ਨੂੰ ਮੈ
ਜਾਣਦਾ ਹਾਂ। ਹੁਣ ਡਰਾਮਾ ਪੂਰਾ ਹੋਇਆ ਹੈ, ਮੈਨੂੰ ਜਾਕੇ ਪਤਿਤਾਂ ਨੂੰ ਪਾਵਨ ਬਣਾਉਣ ਦਾ ਪਾਰ੍ਟ
ਵਜਾਉਣਾ ਹੈ ਹੋਰ ਕੋਈ ਗੱਲ ਹੈ ਨਹੀਂ। ਮਨੁੱਖ ਸਮਝਦੇ ਹਨ ਪਰਮਾਤਮਾ ਸ੍ਰਵਸ਼ਕਤੀਮਾਨ ਹੈ, ਅੰਤਰਯਾਮੀ
ਹੈ। ਸਭ ਦੇ ਅੰਦਰ ਕੀ - ਕੀ ਚਲਦਾ ਹੈ, ਉਹ ਜਾਣਦੇ ਹਨ। ਬਾਪ ਕਹਿੰਦੇ ਹਨ ਇਵੇਂ ਹੈ ਨਹੀਂ। ਤੁਸੀਂ
ਜਦੋਂ ਬਿਲਕੁਲ ਤਮੋਪ੍ਰਧਾਨ ਬਣ ਜਾਂਦੇ ਹੋ - ਉਦੋਂ ਐਕੁਰੇਟ ਟਾਈਮ ਤੇ ਮੈਨੂੰ ਆਉਂਦਾ ਪੈਂਦਾ ਹੈ।
ਸਾਧਾਰਨ ਤਨ ਵਿੱਚ ਹੀ ਆਉਂਦਾ ਹਾਂ। ਤੁਸੀਂ ਬੱਚਿਆਂ ਨੂੰ ਆਕੇ ਦੁੱਖ ਤੋਂ ਛੁਡਾਉਂਦਾ ਹਾਂ। ਇੱਕ ਧਰਮ
ਦੀ ਸਥਾਪਨਾ ਬ੍ਰਹਮਾ ਦੁਆਰਾ, ਕਈ ਧਰਮਾਂ ਦਾ ਵਿਨਾਸ਼ ਸ਼ੰਕਰ ਦੁਆਰਾ।… ਹਾਹਾਕਾਰ ਦੇ ਬਾਦ ਜੈ - ਜੈਕਾਰ
ਹੋ ਜਾਏਗੀ। ਕਿੰਨਾ ਹਾਹਾਕਾਰ ਹੋਣਾ ਹੈ। ਆਫ਼ਤਾਂ ਵਿੱਚ ਮਰਦੇ ਰਹਿਣਗੇ। ਨੈਚੁਰਲ ਕੈਲਾਮਿਟੀਜ਼ ਦੀ ਵੀ
ਬਹੁਤ ਮਦਦ ਰਹਿੰਦੀ ਹੈ। ਨਹੀਂ ਤਾਂ ਮਨੁੱਖ ਬਹੁਤ ਰੋਗੀ, ਦੁਖੀ ਹੋ ਜਾਣ। ਬਾਪ ਕਹਿੰਦੇ ਹਨ ਬੱਚੇ
ਦੁਖੀ ਨਾ ਹੋਏ ਰਹਿਣ ਇਸਲਈ ਨੈਚੁਰਲ ਕੈਲਾਮਿਟੀਜ਼ ਵੀ ਇਵੇਂ ਜ਼ੋਰ ਨਾਲ ਆਉਂਦੀ ਹੈ ਜੋ ਸਭ ਨੂੰ ਖਤਮ ਕਰ
ਦਿੰਦੀ ਹੈ। ਬੰਬਸ ਤਾਂ ਕੁਝ ਨਹੀਂ ਹਨ, ਨੈਚੁਰਲ ਕੈਲਾਮਿਟੀਜ਼ ਬਹੁਤ ਮਦਦ ਕਰਦੀ ਹੈ। ਅਰਥਕੁਵੇਕ ਵਿੱਚ
ਢੇਰ ਖਤਮ ਹੋ ਜਾਂਦੇ ਹਨ। ਪਾਣੀ ਦਾ ਇੱਕ ਦੋ ਘੁਟਕਾ ਆਇਆ ਇਹ ਖਤਮ। ਸਮੁੰਦਰ ਵੀ ਜਰੂਰ ਉੱਛਲ ਖਾਏਗਾ।
ਧਰਤੀ ਨੂੰ ਹਪ ਕਰੇਗਾ, 100 ਫੁੱਟ ਪਾਣੀ ਉੱਛਲ ਖਾਏ ਤਾਂ ਕੀ ਕਰ ਦੇਵੇਗਾ। ਇਹ ਹੈ ਹਾਹਾਕਾਰ ਦੀ ਸੀਨ।
ਅਜਿਹਾ ਸੀਨ ਵੇਖਣ ਦੇ ਲਈ ਹਿੰਮਤ ਚਾਹੀਦੀ ਹੈ। ਮਿਹਨਤ ਵੀ ਕਰਨਾ ਹੈ, ਨਿਰਭੈ ਵੀ ਬਣਨਾ ਹੈ। ਤੁਸੀਂ
ਬੱਚਿਆਂ ਵਿੱਚ ਹੰਕਾਰ ਬਿਲਕੁਲ ਨਹੀਂ ਹੋਣਾ ਚਾਹੀਦਾ ਹੈ। ਦੇਹੀ - ਅਭਿਮਾਨੀ ਬਣੋ। ਦੇਹੀ - ਅਭਿਮਾਨੀ
ਰਹਿਣ ਵਾਲੇ ਬਹੁਤ ਮਿੱਠੇ ਹੁੰਦੇ ਹਨ। ਬਾਪ ਕਹਿੰਦੇ ਹਨ - ਮੈ ਤਾਂ ਹਾਂ ਨਿਰਾਕਾਰ ਅਤੇ ਵਚਿੱਤਰ।
ਇੱਥੇ ਆਉਂਦਾ ਹਾਂ - ਸਰਵਿਸ ਕਰਨ ਦੇ ਲਈ। ਮੇਰੀ ਵਡਿਆਈ ਵੇਖੋ ਕਿੰਨੀ ਕਰਦੇ ਹਨ। ਗਿਆਨ ਦਾ ਸਾਗਰ….ਹੇ
ਬਾਬਾ ਅਤੇ ਫਿਰ ਕਹਿੰਦੇ ਹਨ ਪਤਿਤ ਦੁਨੀਆਂ ਵਿੱਚ ਆਓ। ਤੁਸੀਂ ਨਿਮੰਤਰਣ ਤਾਂ ਬਹੁਤ ਚੰਗਾ ਦਿੰਦੇ
ਹੋ। ਇਵੇਂ ਵੀ ਨਹੀਂ ਕਹਿੰਦੇ ਕਿ ਸ੍ਵਰਗ ਵਿੱਚ ਆਕੇ ਸੁਖ ਤਾਂ ਵੇਖੋ। ਕਹਿੰਦੇ ਹਨ ਹੇ ਪਤਿਤ - ਪਾਵਨ
ਅਸੀਂ ਪਤਿਤ ਹਾਂ, ਸਾਨੂੰ ਪਾਵਨ ਬਣਾਉਣ ਆਓ। ਨਿਮੰਤਰਣ ਵੇਖੋ ਕਿਵੇਂ ਦਾ ਹੈ। ਇੱਕਦਮ ਤਮੋਪ੍ਰਧਾਨ
ਪਤਿਤ ਦੁਨੀਆਂ ਅਤੇ ਫਿਰ ਪਤਿਤ ਸ਼ਰੀਰ ਵਿੱਚ ਬੁਲਾਉਂਦੇ ਹਨ। ਬਹੁਤ ਚੰਗਾ ਨਿਮੰਤਰਣ ਦਿੰਦੇ ਹਨ
ਭਾਰਤਵਾਸੀ! ਡਰਾਮਾ ਵਿੱਚ ਰਾਜ ਹੀ ਅਜਿਹਾ ਹੈ। ਇਨ੍ਹਾਂ ਨੂੰ ਵੀ ਥੋੜੀ ਪਤਾ ਸੀ ਕਿ ਮੇਰਾ ਬਹੁਤ ਜਨਮਾਂ
ਦੇ ਅੰਤ ਦਾ ਜਨਮ ਹੈ। ਬਾਬਾ ਨੇ ਪ੍ਰਵੇਸ਼ ਕੀਤਾ ਹੈ ਤਾਂ ਦੱਸਦੇ ਹਨ। ਬਾਬਾ ਨੇ ਹਰ ਇੱਕ ਗੱਲ ਦਾ ਰਾਜ਼
ਸਮਝਾਇਆ ਹੈ। ਬ੍ਰਹਮਾ ਨੂੰ ਹੀ ਬੰਨੀ (ਪਤਨੀ) ਬਣਨਾ ਹੈ। ਬਾਬਾ ਆਪ ਕਹਿੰਦੇ ਹਨ - ਮੇਰੀ ਇਹ ਬੰਨੀ
ਹੈ। ਮੈਂ ਇਨ੍ਹਾਂ ਵਿੱਚ ਪ੍ਰਵੇਸ਼ ਕਰ ਇਨ੍ਹਾਂ ਦੁਆਰਾ ਤੁਹਾਨੂੰ ਆਪਣਾ ਬਣਾਉਂਦਾ ਹਾਂ। ਇਹ ਸੱਚੀ -
ਸੱਚੀ ਵੱਡੀ ਮਾਂ ਹੋ ਗਈ ਅਤੇ ਉਹ ਅਡੋਪਟਿਡ ਮਾਂ ਠਹਿਰੀ। ਮਾਂ ਬਾਪ ਤੁਸੀਂ ਇਨ੍ਹਾਂ ਨੂੰ ਕਹਿ ਸਕਦੇ
ਹੋ। ਸ਼ਿਵਬਾਬਾ ਨੂੰ ਸਿਰਫ ਫਾਦਰ ਹੀ ਕਹੋਗੇ। ਇਹ ਹੈ ਬ੍ਰਹਮਾ ਬਾਬਾ। ਮੰਮਾ ਗੁਪਤ ਹੈ। ਬ੍ਰਹਮਾ ਹੈ
ਮਾਂ ਪਰ ਤਨ ਪੁਰਸ਼ ਦਾ ਹੈ। ਇਹ ਤਾਂ ਸੰਭਾਲ ਨਹੀਂ ਸਕਣਗੇ ਇਸਲਈ ਅਡੋਪਟ ਕੀਤਾ ਹੈ ਬੱਚੀ ਨੂੰ। ਨਾਮ
ਰੱਖ ਦਿੱਤਾ ਹੈ ਮਾਤੇਸ਼ਵਰੀ। ਹੈਡ ਹੋ ਗਈ। ਡਰਾਮਾ ਅਨੁਸਾਰ ਹੈ ਹੀ ਇੱਕ ਸਰਸ੍ਵਤੀ। ਬਾਕੀ ਦੁਰਗਾ,
ਕਾਲੀ ਆਦਿ ਸਭ ਕਈ ਨਾਮ ਹਨ। ਮਾਂ ਬਾਪ ਤਾਂ ਇੱਕ ਹੀ ਹੁੰਦੇ ਹੈ ਨਾ। ਤੁਸੀਂ ਸਭ ਹੋ ਬੱਚੇ। ਗਾਇਨ ਵੀ
ਹੈ ਬ੍ਰਹਮਾ ਦੀ ਬੇਟੀ ਸਰਸ੍ਵਤੀ। ਤੁਸੀਂ ਬ੍ਰਹਮਾਕੁਮਾਰ ਕੁਮਾਰੀਆਂ ਹੋ ਨਾ। ਤੁਹਾਡੇ ਉੱਪਰ ਨਾਮ
ਬਹੁਤ ਹਨ। ਇਹ ਸਭ ਗੱਲਾਂ ਤੁਹਾਡੇ ਵਿੱਚ ਵੀ ਨੰਬਰਵਾਰ ਸਮਝਣਗੇ। ਪੜ੍ਹਾਈ ਵਿੱਚ ਵੀ ਨੰਬਰਵਾਰ ਤਾਂ
ਹੁੰਦੇ ਹਨ ਨਾ। ਇੱਕ ਨਾ ਮਿਲੇ ਦੂਜੇ ਨਾਲ। ਇਹ ਰਾਜਧਾਨੀ ਸਥਾਪਨ ਹੋ ਰਹੀ ਹੈ। ਇਹ ਬਣਿਆ ਬਣਾਇਆ
ਡਰਾਮਾ ਹੈ। ਇਨ੍ਹਾਂ ਨੂੰ ਵਿਸਤਾਰ ਨਾਲ ਸਮਝਾਉਣਾ ਹੈ। ਬਹੁਤ ਢੇਰ ਪੁਆਇੰਟਸ ਹਨ। ਬੈਰਿਸਟਰੀ ਪੜ੍ਹਦੇ
ਹਨ ਫਿਰ ਉਨ੍ਹਾਂ ਵਿੱਚ ਵੀ ਨੰਬਰਵਾਰ ਹੁੰਦੇ ਹਨ। ਕੋਈ ਬੈਰਿਸਟਰ ਤਾਂ 2 - 3 ਲੱਖ ਕਮਾਉਂਦੇ ਹਨ।
ਕੋਈ ਵੇਖੋ ਕਪੜੇ ਵੀ ਫਟੇ ਹੋਏ ਪਾਉਣਗੇ। ਇਸ ਵਿੱਚ ਵੀ ਇਵੇਂ ਹੈ।
ਤਾਂ ਬੱਚਿਆਂ ਨੂੰ
ਸਮਝਾਇਆ ਗਿਆ ਹੈ ਕਿ ਇਹ ਇੰਟਰਨੈਸ਼ਨਲ ਰੌਲਾ ਹੈ। ਹੁਣ ਤੁਸੀਂ ਸਮਝਾਉਂਦੇ ਹੋ ਕਿ ਸਭ ਬੇਫਿਕਰ ਰਹੋ।
ਲੜਾਈ ਤਾਂ ਜਰੂਰ ਲੱਗਣੀ ਹੀ ਹੈ। ਤੁਸੀਂ ਢਿੰਢੋਰਾ ਪੀਟਦੇ ਹੋ ਕਿ ਨਵੀਂ ਦੈਵੀ ਰਾਜਧਾਨੀ ਫਿਰ ਤੋਂ
ਸਥਾਪਨ ਹੋ ਰਹੀ ਹੈ। ਕਈ ਧਰਮਾਂ ਦਾ ਵਿਨਾਸ਼ ਹੋਵੇਗਾ। ਕਿੰਨਾ ਕਲੀਅਰ ਹੈ। ਪ੍ਰਜਾਪਿਤਾ ਬ੍ਰਹਮਾ ਦਵਾਰਾ
ਇਹ ਪ੍ਰਜਾ ਰਚੀ ਜਾਂਦੀ ਹੈ। ਕਹਿੰਦੇ ਹਨ ਇਹ ਹੈ ਮੇਰੀ ਮੁਖ ਵੰਸ਼ਾਵਲੀ। ਤੁਸੀਂ ਮੁਖ ਵੰਸ਼ਾਵਲੀ
ਬ੍ਰਾਹਮਣ ਹੋ। ਉਹ ਕੁੱਖ ਵੰਸ਼ਾਵਲੀ ਬ੍ਰਾਹਮਣ ਹਨ। ਉਹ ਹਨ ਪੁਜਾਰੀ, ਤੁਸੀਂ ਹੁਣ ਪੂਜਿਆ ਬਣ ਰਹੇ ਹੋ।
ਤੁਸੀਂ ਜਾਣਦੇ ਹੋ ਅਸੀਂ ਸੋ ਦੇਵਤਾ ਪੂਜਯ ਬਣ ਰਹੇ ਹਾਂ। ਤੁਹਾਡੇ ਉੱਪਰ ਹੁਣ ਲਾਈਟ ਦਾ ਤਾਜ ਨਹੀਂ
ਹੈ। ਤੁਹਾਡੀ ਆਤਮਾ ਜਦੋਂ ਪਵਿੱਤਰ ਬਣੇਗੀ ਤੱਦ ਇਹ ਸ਼ਰੀਰ ਛੱਡ ਦੇਵੇਗੀ। ਇਸ ਸ਼ਰੀਰ ਤੇ ਤੁਹਾਨੂੰ
ਲਾਈਟ ਦਾ ਤਾਜ ਨਹੀਂ ਦੇ ਸਕਦੇ, ਸ਼ੋਭੇਗਾ ਨਹੀਂ। ਇਸ ਸਮੇਂ ਤੁਸੀਂ ਹੋ ਗਾਇਨ ਲਾਇਕ। ਇਸ ਸਮੇਂ ਕੋਈ
ਵੀ ਆਤਮਾ ਪਵਿੱਤਰ ਨਹੀਂ ਹੈ, ਇਸਲਈ ਕਿਸੇ ਦੇ ਉੱਪਰ ਵੀ ਇਸ ਸਮੇਂ ਲਾਈਟ ਨਹੀਂ ਹੋਣੀ ਚਾਹੀਦੀ ਹੈ।
ਲਾਈਟ ਸਤਯੁਗ ਵਿੱਚ ਹੁੰਦੀ ਹੈ। ਦੋ ਕਲਾ ਘੱਟ ਵਾਲੇ ਨੂੰ ਵੀ ਇਹ ਲਾਈਟ ਨਹੀਂ ਦੇਣੀ ਚਾਹੀਦੀ ਹੈ ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਆਪਣੀ ਸਥਿਤੀ
ਇਵੇਂ ਅਚਲ ਅਤੇ ਨਿਰਭੈ ਬਣਾਉਣੀ ਹੈ ਜੋ ਅੰਤਿਮ ਵਿਨਾਸ਼ ਦੀ ਸੀਨ ਨੂੰ ਵੇਖ ਸਕੀਏ। ਮਿਹਨਤ ਕਰਨੀ ਹੈ
ਦੇਹੀ - ਅਭਿਮਾਨੀ ਬਣਨ ਦੀ।
2. ਨਵੀਂ ਰਾਜਧਾਨੀ ਵਿੱਚ
ਉੱਚ ਪਦਵੀ ਪਾਉਣ ਦੇ ਲਈ ਪੜ੍ਹਾਈ ਤੇ ਪੂਰਾ - ਪੂਰਾ ਧਿਆਨ ਦੇਣਾ ਹੈ। ਪਾਸ ਹੋਕੇ ਵਿਜਯ ਮਾਲਾ ਦਾ
ਦਾਣਾ ਬਣਨਾ ਹੈ।
ਵਰਦਾਨ:-
ਸਦਾ ਭਗਵਾਨ ਅਤੇ ਭਾਗ ਦੀ ਸਮ੍ਰਿਤੀ ਵਿੱਚ ਰਹਿਣ ਵਾਲੇ ਸਰਵ ਸ੍ਰੇਸ਼ਠ ਭਾਗ ਵਾਨ ਭਵ।
ਸੰਗਮਯੁੱਗ ਤੇ ਚੇਤੰਨ
ਸਵਰੂਪ ਵਿਚ ਭਗਵਾਨ ਬੱਚਿਆਂ ਦੀ ਸੇਵਾ ਕਰ ਰਹੇ ਹਨ। ਭਗਤੀ ਮਾਰਗ ਵਿਚ ਸਭ ਭਗਵਾਨ ਦੀ ਸੇਵਾ ਕਰਦੇ ਹਨ।
ਅੰਮ੍ਰਿਤਵੇਲੇ ਉਠਾਉਂਦੇ ਹਨ, ਭੋਗ ਲਗਾਉਂਦੇ ਹਨ, ਸੁਲਾਉਂਦੇ ਹਨ। ਰਿਕਾਰਡ ਤੇ ਸੋਨ ਅਤੇ ਰਿਕਾਰਡ ਤੇ
ਉੱਠਣ ਵਾਲੇ, ਅਜਿਹੇ ਲਾਡਲੇ ਅਤੇ ਸਰਵ ਸ੍ਰੇਸ਼ਠ ਭਾਗਵਾਨ ਅਸੀਂ ਬ੍ਰਾਹਮਣ ਹਾਂ - ਇਸੇ ਭਾਗ ਦੀ ਖੁਸ਼ੀ
ਵਿੱਚ ਸਦਾ ਝੂਲਦੇ ਰਹੋ। ਸਿਰਫ ਬਾਪ ਦੇ ਲਾਡਲੇ ਬਣੋ, ਜੋ ਮਾਇਆ ਦੇ ਲਾਡਲੇ ਬਣਦੇ ਹਨ ਉਹ ਬਹੁਤ
ਲਾਡਕੋਡ ਕਰਦੇ ਹਨ।
ਸਲੋਗਨ:-
ਆਪਣੇ ਹਰਸ਼ਿਤ
ਮੁੱਖ ਚੇਹਰੇ ਤੋਂ ਸਰਵ ਪ੍ਰਾਪਤੀਆਂ ਦੀ ਅਨੁਭੂਤੀ ਕਰਵਾਉਣਾ - ਸੱਚੀ ਸੇਵਾ ਹੈ।
ਅਵਿਅਕਤ ਇਸ਼ਾਰੇ :-
ਅਸ਼ਰੀਰੀ ਜਾਂ ਵਿਦੇਹੀ ਸਥਿਤੀ ਦਾ ਅਭਿਅਸ ਵਧਾਓ।
ਅਸ਼ਰੀਰੀ ਬਣਨਾ ਮਤਲਬ
ਆਵਾਜ ਤੋਂ ਪਰੇ ਹੋ ਜਾਣਾ। ਸ਼ਰੀਰ ਹੈ ਤਾਂ ਆਵਾਜ ਹੈ। ਸ਼ਰੀਰ ਤੋਂ ਪਰੇ ਹੋ ਜਾਵੋ ਤਾਂ ਸਾਇਲੈਂਸ।
ਇੱਕ ਸੈਕਿੰਡ ਵਿਚ ਸਰਵਿਸ ਦੇ ਸੰਕਲਪ ਵਿਚ ਆਏ ਅਤੇ ਇੱਕ ਸੈਕਿੰਡ ਵਿਚ ਸੰਕਲਪ ਤੋਂ ਪਰੇ ਸਵਰੂਪ ਵਿਚ
ਸਥਿਤ ਹੋ ਜਾਣ। ਕੰਮ ਪ੍ਰਤੀ ਸ਼ਰੀਰੀਕ ਭਾਨ ਵਿਚ ਆਏ ਅਤੇ ਫਿਰ ਸੈਕਿੰਡ ਵਿਚ ਅਸ਼ਰੀਰੀ ਹੋ ਜਾਵੋ, ਜਦੋਂ
ਇਹ ਡਰਿੱਲ ਪੱਕੀ ਹੋਵੇਗੀ ਤਾਂ ਸਾਰੀਆਂ ਪ੍ਰਸਥਿਤੀਆਂ ਦਾ ਸਾਮਣਾ ਕਰ ਸਕੋਗੇ।