02.03.26 Punjabi Morning Murli Om Shanti BapDada Madhuban
ਮਿੱਠੇ ਬੱਚੇ:- ਯਾਦ
ਵਿੱਚ ਰਹਿ ਕੇ ਦੂਸਰਿਆਂ ਨੂੰ ਯਾਦ ਦਾ ਅਭਿਆਸ ਕਰਵਾਓ। ਯੋਗ ਕਰਵਾਉਣ ਵਾਲੇ ਦਾ ਬੁੱਧੀਯੋਗ ਇਧਰ -
ਉਧਰ ਨਹੀਂ ਭਟਕਣਾ ਚਾਹੀਦਾ।
ਪ੍ਰਸ਼ਨ:-
ਕਿਹੜੇ ਬੱਚਿਆਂ
ਦੇ ਉੱਪਰ ਬਹੁਤ ਵੱਡੀ ਰਿਸਪਾਂਨਸੀਬਿਲੀਟੀ ਹੈ? ਉਨ੍ਹਾਂ ਨੂੰ ਕਿਹੜਾ ਧਿਆਨ ਜਰੂਰ ਦੇਣਾ ਚਾਹੀਦਾ ਹੈ?
ਉੱਤਰ:-
ਜੋ ਬੱਚੇ ਨਿਮਿਤ
ਬਣ ਕੇ ਦੂਸਰਿਆਂ ਨੂੰ ਯੋਗ ਕਰਾਉਂਦੇ ਹਨ, ਉਨ੍ਹਾਂ ਤੇ ਬੜੀ ਰਿਸਪਾਂਸੀਬਿਲੀਟੀ ਹੈ। ਜੇਕਰ ਯੋਗ
ਕਰਾਉਂਦੇ ਸਮੇਂ ਬੁੱਧੀ ਬਾਹਰ ਭਟਕਦੀ ਹੈ ਤਾਂ ਸਰਵਿਸ ਦੀ ਬਜਾਏ ਡਿਸਸਰਵਿਸ ਕਰਦੇ ਹਨ। ਇਹ ਧਿਆਨ
ਰੱਖਣਾ ਹੈ ਕਿ ਮੇਰੇ ਦਵਾਰਾ ਪੁੰਨ ਦਾ ਕੰਮ ਹੁੰਦਾ ਰਹੇ।
ਗੀਤ:-
ਓਮ ਨਮੋ ਸ਼ਿਵਾਏ
...
ਓਮ ਸ਼ਾਂਤੀ
ਬਾਪ ਸਾਰੇ ਬੱਚਿਆਂ ਨੂੰ ਪਹਿਲੇ - ਪਹਿਲੇ ਤਾਂ ਇੱਥੇ ਬੈਠ ਕੇ ਲਕਸ਼ ਵਿੱਚ ਟਿਕਾਉਣ ਦੇ ਲਈ ਦ੍ਰਿਸ਼ਟੀ
ਦਿੰਦੇ ਹਨ । ਜਿਵੇਂ ਮੈਂ ਸ਼ਿਵਬਾਬਾ ਦੀ ਯਾਦ ਵਿੱਚ ਬੈਠਾ ਹਾਂ, ਤੁਸੀਂ ਵੀ ਸ਼ਿਵਬਾਬਾ ਦੀ ਯਾਦ ਵਿੱਚ
ਬੈਠੋ। ਪ੍ਰਸ਼ਨ ਉੱਠਦਾ ਹੈ ਕਿ ਜੋ ਸਮੁੱਖ ਬੈਠੇ ਹਨ ਨੇਸ਼ਟਾ ਕਰਾਉਣ ਦੇ ਲਈ, ਉਹ ਸਾਰਾ ਸਮੇਂ ਸ਼ਿਵਬਾਬਾ
ਦੀ ਯਾਦ ਵਿੱਚ ਰਹਿੰਦੇ ਹਨ? ਜੋ ਹੋਰਾਂ ਨੂੰ ਵੀ ਕਸ਼ਿਸ ਹੋਵੇ। ਯਾਦ ਵਿੱਚ ਰਹਿਣ ਨਾਲ ਬਹੁਤ ਸ਼ਾਂਤੀ
ਵਿੱਚ ਰਹਿਣਗੇ। ਅਸ਼ਰੀਰੀ ਬਣ ਸ਼ਿਵਬਾਬਾ ਦੀ ਯਾਦ ਵਿੱਚ ਰਹਿਣਗੇ ਤਾਂ ਹੋਰਾਂ ਨੂੰ ਵੀ ਸ਼ਾਂਤੀ ਵਿੱਚ ਲੈ
ਜਾਣਗੇ ਕਿਉਂਕਿ ਟੀਚਰ ਹੋਕੇ ਬੈਠਦੇ ਹੋ ਨਾ। ਜੇਕਰ ਟੀਚਰ ਹੀ ਠੀਕ ਰੀਤੀ ਯਾਦ ਵਿੱਚ ਨਹੀਂ ਹੋਣਗੇ
ਤਾਂ ਦੂਸਰੇ ਰਹਿ ਨਹੀਂ ਸਕਦੇ। ਪਹਿਲੇ ਤਾਂ ਇਹ ਖਿਆਲ ਕਰਨਾ ਹੈ ਕਿ ਮੈਂ ਜੋ ਉਸ ਮਸ਼ੂਕ ਬਾਬਾ ਦਾ
ਆਸ਼ਿਕ ਹਾਂ, ਉਸ ਦੀ ਯਾਦ ਵਿੱਚ ਬੈਠਾ ਹਾਂ? ਹਰ ਕੋਈ ਇਵੇਂ ਆਪਣੇ ਤੋਂ ਪੁੱਛੇ। ਜੇਕਰ ਬੁੱਧੀ ਹੋਰ
ਪਾਸੇ ਚਲੀ ਜਾਂਦੀ ਹੈ, ਦੇਹ - ਅਭਿਮਾਨ ਵਿੱਚ ਆ ਜਾਂਦੇ ਹੋ ਤਾਂ ਗੋਇਆ ਉਹ ਸਰਵਿਸ ਨਹੀਂ, ਡਿਸਸਰਵਿਸ
ਕਰਨ ਬੈਠੇ ਹਨ। ਇਹ ਗੱਲ ਸਮਝ ਦੀ ਹੈ। ਕੁਝ ਸਰਵਿਸ ਤਾਂ ਕੀਤੀ ਨਹੀਂ, ਇਵੇਂ ਹੀ ਬੈਠੇ ਹਨ ਤਾਂ
ਨੁਕਸਾਨ ਹੀ ਕਰਨਗੇ। ਟੀਚਰ ਦਾ ਬੁੱਧੀ ਯੋਗ ਭਟਕਦਾ ਹੋਵੇਗਾ ਤਾਂ ਉਹ ਮਦਦ ਕੀ ਕਰਨਗੇ। ਜੋ ਟੀਚਰ ਹੋ
ਬੈਠਦੇ ਹਨ ਉਹ ਆਪਣੇ ਕੋਲੋਂ ਪੁੱਛਣ ਮੈਂ ਪੁੰਨ ਦਾ ਕੰਮ ਕਰ ਰਿਹਾ/ ਰਹੀ ਹਾਂ? ਜੇਕਰ ਪਾਪ ਦਾ ਕੰਮ
ਕਰਾਂਗੇ ਤਾਂ ਦੁਰਗਤੀ ਨੂੰ ਪਾਓਗੇ। ਪਦਵੀ ਭ੍ਰਸ਼ਟ ਹੋ ਜਾਏਗੀ। ਜੇਕਰ ਇਹੋ ਜਿਹੇ ਨੂੰ ਗੱਦੀ ਤੇ
ਬਿਠਾਉਂਦੇ ਹੋ ਤਾਂ ਤੁਸੀਂ ਵੀ ਰਿਸਪਾਂਸੀਬਲ ਹੋ। ਸ਼ਿਵਬਾਬਾ ਤਾਂ ਸਭ ਨੂੰ ਜਾਣਦੇ ਹਨ। ਇਹ ਬਾਬਾ ਵੀ
ਸਭ ਦੀ ਅਵਸਥਾ ਨੂੰ ਜਾਣਦੇ ਹਨ। ਸ਼ਿਵਬਾਬਾ ਕਹਿਣਗੇ ਇਹ ਟੀਚਰ ਬਣ ਬੈਠੇ ਹਨ ਅਤੇ ਇਨ੍ਹਾਂ ਦਾ
ਬੁਧੀਯੋਗ ਤਾਂ ਭਟਕਦਾ ਰਹਿੰਦਾ ਹੈ। ਇਹ ਕੀ ਹੋਰਾਂ ਦੀ ਮਦਦ ਕਰਨਗੇ। ਤੁਸੀਂ ਬ੍ਰਾਹਮਣ ਬੱਚੇ ਨਿਮਿਤ
ਬਣੇ ਹੋ, ਸ਼ਿਵਬਾਬਾ ਦਾ ਬਣ ਕੇ ਉਨ੍ਹਾਂ ਤੋਂ ਵਰਸਾ ਲੈਣ ਲਈ। ਬਾਬਾ ਕਹਿੰਦੇ ਹਨ ਹੇ ਆਤਮਾਉਂ ਮਾਮੇਕਮ
ਯਾਦ ਕਰੋ। ਟੀਚਰ ਬਣ ਬੈਠਦੇ ਹੋ ਤਾਂ ਹੋਰ ਹੀ ਚੰਗੀ ਤਰ੍ਹਾਂ ਉਸ ਅਵਸਥਾ ਵਿੱਚ ਬੈਠੋ। ਉਂਵੇ ਤਾਂ ਹਰ
ਇੱਕ ਨੇ ਬਾਪ ਨੂੰ ਯਾਦ ਕਰਨਾ ਹੈ। ਸਟੂਡੈਂਟਸ ਆਪਣੀ ਅਵਸਥਾ ਨੂੰ ਸਮਝ ਸਕਦੇ ਹਨ। ਜਾਣਦੇ ਹਨ ਕਿ ਅਸੀਂ
ਪਾਸ ਹੋਵਾਂਗੇ ਜਾਂ ਨਹੀਂ। ਟੀਚਰ ਵੀ ਜਾਣਦੇ ਹਨ। ਜੇਕਰ ਪ੍ਰਾਈਵੇਟ ਟੀਚਰ ਰੱਖਦੇ ਹੋ, ਉਹ ਵੀ ਜਾਣਦੇ
ਹਨ। ਉਸ ਪੜਾਈ ਵਿੱਚ ਕੋਈ ਖਾਸ ਟੀਚਰ ਰੱਖਣਾ ਚਾਹੋ ਤਾਂ ਰੱਖ ਸਕਦੇ ਹੋ। ਇੱਥੇ ਜੇਕਰ ਕੋਈ ਕਹਿੰਦੇ
ਹਨ ਸਾਨੂੰ ਨਿਸ਼ਟਾ(ਯੋਗ) ਵਿੱਚ ਬਿਠਾਓ ਤਾਂ ਬਾਪ ਦੀ ਯਾਦ ਵਿੱਚ ਬੈਠਣਾ ਹੈ। ਬਾਪ ਦਾ ਫਰਮਾਨ ਹੈ
ਮਾਮੇਕਮ ਯਾਦ ਕਰੋ। ਤੁਸੀਂ ਆਸ਼ਿਕ ਹੋ, ਚਲਦੇ - ਫਿਰਦੇ ਆਪਣੇ ਮਾਸ਼ੂਕ ਨੂੰ ਯਾਦ ਕਰੋ। ਸੰਨਿਆਸੀ
ਬ੍ਰਹਮ ਨੂੰ ਯਾਦ ਕਰਦੇ ਹਨ। ਸਮਝਦੇ ਹਨ ਕਿ ਅਸੀਂ ਜਾਕੇ ਬ੍ਰਹਮ ਵਿੱਚ ਲੀਨ ਹੋਵਾਂਗੇ। ਜੋ ਜਿਆਦਾ
ਯਾਦ ਕਰਦੇ ਹਨ ਉਨ੍ਹਾਂ ਦੀ ਅਵਸਥਾ ਚੰਗੀ ਹੋਵੇਗੀ। ਹਰ ਇੱਕ ਵਿੱਚ ਕੋਈ ਨਾ ਕੋਈ ਖ਼ੂਬੀ ਰਹਿੰਦੀ ਹੈ
ਨਾ। ਕਹਿੰਦੇ ਹਨ ਕਿ ਯਾਦ ਦੀ ਯਾਤਰਾ ਵਿੱਚ ਰਹੋ। ਖੁਦ ਵੀ ਯਾਦ ਵਿੱਚ ਰਹਿਣਾ ਹੈ। ਬਾਬਾ ਦੇ ਕੋਲ
ਕੋਈ ਸੱਚੇ ਵੀ ਹਨ, ਕੋਈ ਝੂਠੇ ਵੀ ਹਨ। ਖੁਦ ਨਿਰੰਤਰ ਯਾਦ ਵਿੱਚ ਰਹਿਣਾ, ਬੜਾ ਮੁਸ਼ਕਿਲ ਹੈ। ਕਈ ਤਾਂ
ਬਾਪ ਨਾਲ ਬਿਲਕੁਲ ਸੱਚੇ ਰਹਿੰਦੇ ਹਨ। ਇਹ ਬਾਬਾ ਵੀ ਆਪਣਾ ਅਨੁਭਵ ਤੁਹਾਨੂੰ ਬੱਚਿਆਂ ਨੂੰ ਸੁਣਾਉਂਦੇ
ਹਨ ਕਿ ਥੋੜਾ ਸਮਾਂ ਯਾਦ ਵਿੱਚ ਰਹਿੰਦਾ ਹਾਂ ਫਿਰ ਭੁੱਲ ਜਾਂਦਾ ਹਾਂ ਕਿਉਂਕਿ ਇਸ ਦੇ ਉਪਰ ਤਾਂ ਬਹੁਤ
ਬੋਝ ਹੈ। ਕਿੰਨੇ ਢੇਰ ਬੱਚੇ ਹਨ। ਤੁਹਾਨੂੰ ਬੱਚਿਆਂ ਨੂੰ ਇਹ ਵੀ ਪਤਾ ਨਹੀਂ ਲਗਦਾ ਕਿ ਇਹ ਮੁਰਲੀ
ਸ਼ਿਵਬਾਬਾ ਨੇ ਚਲਾਈ ਜਾਂ ਬ੍ਰਹਮਾ ਚਲਾਉਂਦੇ ਹਨ ਕਿਉਂਕਿ ਦੋਵੇਂ ਇਕੱਠੇ ਹਨ ਨਾ। ਇਹ ਕਹਿੰਦੇ ਹਨ ਮੈਂ
ਵੀ ਸ਼ਿਵਬਾਬਾ ਨੂੰ ਯਾਦ ਕਰਦਾ ਹਾਂ ਇਹ ਬਾਬਾ ਵੀ ਬੱਚਿਆਂ ਨੂੰ ਨੇਸ਼ਟਾ ਕਰਾਉਂਦੇ ਹਨ। ਇਹ ਬੈਠਦੇ ਹਨ
ਤਾਂ ਦੇਖਦੇ ਹੋ ਸੰਨਾਟਾ ਚੰਗਾ ਹੋ ਜਾਂਦਾ ਹੈ। ਬਹੁਤਿਆਂ ਨੂੰ ਖਿੱਚਦੇ ਹਨ। ਬਾਪ ਹੈ ਨਾ। ਕਹਿੰਦੇ
ਹਨ ਬੱਚੇ ਯਾਦ ਦੀ ਯਾਤਰਾ ਵਿੱਚ ਰਹੋ। ਖੁਦ ਨੂੰ ਵੀ ਰਹਿਣਾ ਹੈ, ਸਿਰਫ਼ ਪੰਡਿਤ ਨਹੀਂ ਬਣਨਾ ਹੈ। ਯਾਦ
ਵਿੱਚ ਨਹੀਂ ਰਹੋਂਗੇ ਤਾਂ ਅੰਤ ਵਿੱਚ ਫੇਲ੍ਹ ਹੋ ਜਾਓਗੇ। ਬਾਬਾ ਮੰਮਾ ਦੀ ਤਾਂ ਉੱਚ ਪਦਵੀ ਹੈ, ਬਾਕੀ
ਤਾਂ ਹਾਲੇ ਮਾਲਾ ਬਣੀ ਨਹੀਂ ਹੈ। ਇੱਕ ਵੀ ਦਾਨਾ ਬਣਿਆ ਹੋਇਆ ਕੰਮਪਲੀਟ ਨਹੀਂ ਹੈ। ਅੱਗੇ ਮਾਲਾ
ਬਣਾਉਦੇ ਸਨ ਬੱਚਿਆਂ ਨੂੰ ਲਿਫਟ ਦੇਣ ਦੇ ਲਈ। ਪਰ ਦੇਖਿਆ ਗਿਆ ਕਿ ਮਾਇਆ ਨੇ ਬਹੁਤਆਂ ਨੂੰ ਖਤਮ ਕਰ
ਦਿੱਤਾ। ਸਾਰਾ ਮਦਾਰ ਸਰਵਿਸ ਤੇ ਹੈ। ਤਾਂ ਜੋ ਸਾਹਮਣੇ ਨੇਸ਼ਟਾ ਕਰਵਾਉਣ ਬੈਠਦੇ ਹਨ ਉਨ੍ਹਾਂ ਨੂੰ
ਸਮਝਣਾ ਹੈ ਕਿ ਮੈਂ ਸੱਚਾ ਟੀਚਰ ਹੋਕੇ ਬੈਠਾਂ। ਨਹੀਂ ਤਾਂ ਕਹਿਣਾ ਚਾਹੀਦਾ ਹੈ ਕਿ ਸਾਡੀ ਬੁੱਧੀ ਇਧਰ
ਉਧਰ ਚਲੀ ਜਾਂਦੀ ਹੈ। ਮੈਂ ਇੱਥੇ ਬੈਠਣ ਦੇ ਲਾਇਕ ਨਹੀਂ ਹਾਂ। ਖ਼ੁਦ ਦੱਸਣਾ ਚਾਹੀਦਾ ਹੈ। ਇਵੇਂ ਨਹੀਂ
ਹੈ ਕਿ ਆਪੇ ਹੀ ਕੋਈ ਵੀ ਆਕੇ ਬੈਠੇ। ਕਈ ਹਨ ਜੋ ਮੁੱਖ ਨਾਲ ਮੁਰਲੀ ਨਹੀਂ ਚਲਾਉਂਦੇ, ਪਰ ਯਾਦ ਵਿੱਚ
ਰਹਿੰਦੇ ਹਨ। ਪਰ ਇੱਥੇ ਤਾਂ ਦੋਨਾਂ ਵਿੱਚ ਤਿੱਖਾ ਜਾਣਾ ਚਾਹੀਦਾ ਹੈ। ਸਾਜਨ ਬਹੁਤ ਲਵਲੀ ਹੈ, ਉਨ੍ਹਾਂ
ਨੂੰ ਤਾਂ ਬਹੁਤ ਯਾਦ ਕਰਨਾ ਚਾਹੀਦਾ ਹੈ। ਮਿਹਨਤ ਹੈ ਇਸ ਵਿੱਚ। ਬਾਕੀ ਪ੍ਰਜਾ ਬਣਨੀ ਤਾਂ ਸਹਿਜ ਹੈ।
ਦਾਸ ਦਾਸੀਆ ਬਣਨਾ ਵੱਡੀ ਗੱਲ ਨਹੀਂ ਹੈ। ਗਿਆਨ ਨਹੀਂ ਉਠਾ ਸਕਦੇ ਹਨ। ਜਿਸ ਤਰ੍ਹਾਂ ਦੇਖੋ ਯੱਗ ਦੀ
ਭੰਡਾਰੀ ਹੈ, ਸਭਨੂੰ ਬਹੁਤ ਖੁਸ਼ ਕਰਦੀ ਹੈ, ਕਿਸੇ ਨੂੰ ਦੁੱਖ ਨਹੀਂ ਦਿੰਦੀ, ਸਾਰੇ ਮਹਿਮਾ ਕਰਦੇ ਹਨ।
ਤਾਂ ਵਾਹ, ਸ਼ਿਵਬਾਬਾ ਦੀ ਭੰਡਾਰੀ ਤਾਂ ਨੰਬਰਵਨ ਹੈ। ਬਹੁਤਿਆਂ ਦੇ ਦਿਲ ਨੂੰ ਖੁਸ਼ ਕਰਦੀ ਹੈ। ਬਾਬਾ
ਵੀ ਬੱਚਿਆਂ ਦੇ ਦਿਲ ਨੂੰ ਖੁਸ਼ ਕਰਦੇ ਆਏ ਹਨ। ਬਾਬਾ ਕਹਿੰਦੇ ਹਨ ਮੈਨੂੰ ਯਾਦ ਕਰੋ ਅਤੇ ਇਸ ਚੱਕਰ
ਨੂੰ ਬੁੱਧੀ ਵਿੱਚ ਰੱਖੋ। ਹੁਣ ਹਰ ਇੱਕ ਨੂੰ ਆਪਣਾ ਕਲਿਆਣ ਕਰਨਾ ਹੈ। ਹੱਡੀ ਸਰਵਿਸ ਕਰਨੀ ਚਾਹੀਦੀ
ਹੈ। ਤੁਹਾਨੂੰ ਬਹੁਤ ਰਹਿਮ ਦਿਲ ਬਣਨਾ ਚਾਹੀਦਾ ਹੈ। ਮਨੁੱਖ ਮੁਕਤੀ ਜੀਵਨਮੁਕਤੀ ਦੇ ਲਈ ਬਹੁਤ ਧੱਕੇ
ਖਾਂਦੇ ਹਨ । ਕਿਸੇ ਨੂੰ ਸਦਗਤੀ ਦਾ ਪਤਾ ਨਹੀਂ ਹੈ। ਸਮਝਦੇ ਹਨ ਕਿ ਜਿਥੋਂ ਆਇਆ ਹਾਂ ਉੱਥੇ ਵਾਪਿਸ
ਜਾਣਾ ਹੈ। ਨਾਟਕ ਵੀ ਸਮਝਦੇ ਹਨ ਪਰ ਉਸ ਤੇ ਚਲਦੇ ਨਹੀਂ ਹਨ। ਦੇਖੋ ਕਲਾਸ ਵਿੱਚ ਕਿਤੇ - ਕਿਤੇ
ਮੁਸਲਮਾਨ ਵੀ ਆਉਂਦੇ ਹਨ। ਕਹਿੰਦੇ ਹਨ ਕਿ ਅਸੀਂ ਅਸਲ ਦੇਵੀ ਦੇਵਤਾ ਧਰਮ ਦੇ ਹਾਂ ਫਿਰ ਜਾਕੇ ਅਸੀਂ
ਮੁਸਲਮਾਨ ਧਰਮ ਵਿੱਚ ਕਨਵਰਟ ਹੋ ਗਏ ਹਾਂ। ਅਸੀਂ 84 ਜਨਮ ਭੋਗੇ ਹਨ। ਸਿੰਧ ਵਿੱਚ 5-6 ਮੁਸਲਮਾਨ
ਆਉਂਦੇ ਸਨ। ਹੁਣ ਵੀ ਆਉਂਦੇ ਹਨ, ਹੁਣ ਅੱਗੇ ਚਲ ਸਕਦੇ ਹਨ ਜਾਂ ਨਹੀਂ, ਉਹ ਤਾਂ ਦੇਖਿਆ ਜਾਏਗਾ
ਕਿਉਂਕਿ ਮਾਇਆ ਵੀ ਪ੍ਰੀਖਿਆ ਲੈਂਦੀ ਹੈ। ਕੋਈ ਤਾਂ ਪੱਕੇ ਠਹਿਰ ਜਾਂਦੇ ਹਨ, ਕੋਈ ਠਹਿਰ ਨਹੀਂ ਸਕਦੇ।
ਜੋ ਅਸਲ ਬ੍ਰਾਹਮਣ ਧਰਮ ਦੇ ਹੋਣਗੇ, ਜਿਨ੍ਹਾਂ ਨੇ 84 ਜਨਮ ਲੀਤੇ ਹੋਣਗੇ ਉਹ ਤਾਂ ਕਦੀ ਹਿੱਲਣਗੇ ਨਹੀਂ।
ਬਾਕੀ ਕੋਈ ਨਾ ਕੋਈ ਕਾਰਨੇ, ਅਕਾਰਨੇ ਚਲੇ ਜਾਣਗੇ। ਦੇਹ - ਅਭਿਮਾਨ ਵੀ ਆ ਜਾਂਦਾ ਹੈ। ਤੁਸੀਂ ਬੱਚਿਆਂ
ਨੂੰ ਤਾਂ ਬਹੁਤਿਆਂ ਦਾ ਕਲਿਆਣ ਕਰਨਾ ਹੈ। ਨਹੀਂ ਤਾਂ ਕੀ ਪਦਵੀ ਪਾਓਗੇ। ਘਰਬਾਰ ਛੱਡਿਆ ਹੈ, ਆਪਣੇ
ਕਲਿਆਣ ਦੇ ਲਈ। ਕੋਈ ਬਾਪ ਦੇ ਉਪਰ ਮਿਹਰਬਾਨੀ ਨਹੀਂ ਕਰਦੇ ਹਨ। ਬਾਪ ਦੇ ਬਣੇ ਹਨ ਤਾਂ ਸਰਵਿਸ ਵੀ
ਅਜਿਹੀ ਕਰਨੀ ਚਾਹੀਦੀ ਹੈ। ਤੁਹਾਨੂੰ ਤਾਂ ਰਾਜਾਈ ਦਾ ਮੈਡਲ ਮਿਲਦਾ ਹੈ, 21 ਜਨਮ ਸਦਾ ਸੁਖ ਦੀ ਰਜਾਈ
ਮਿਲਦੀ ਹੈ। ਮਾਇਆ ਤੇ ਜਿੱਤ ਪਾਉਂਣੀ ਹੈ ਅਤੇ ਹੋਰਾਂ ਨੂੰ ਵੀ ਸਿਖਾਉਣਾ ਹੈ। ਕਈ ਫੇਲ੍ਹ ਵੀ ਹੋ
ਜਾਂਦੇ ਹਨ। ਸਮਝਦੇ ਹਨ ਕਿ ਬਾਦਸ਼ਾਹੀ ਲੈਣੀ ਤਾਂ ਮੁਸ਼ਕਿਲ ਹੈ। ਬਾਪ ਕਹਿੰਦੇ ਹਨ ਅਜਿਹਾ ਸਮਝਣਾ
ਕਮਜ਼ੋਰੀ ਹੈ। ਬਾਪ ਅਤੇ ਵਰਸੇ ਨੂੰ ਯਾਦ ਕਰਨਾ ਤਾਂ ਬਹੁਤ ਸਹਿਜ ਹੈ। ਬੱਚਿਆਂ ਨੂੰ ਹਿੰਮਤ ਨਹੀਂ ਆਉਦੀ
ਹੈ ਰਾਜਾਈ ਲੈਣ ਦੀ, ਤਾਂ ਕਾਇਰ ਹੋ ਬੈਠ ਜਾਂਦੇ ਹਨ। ਨਾ ਖੁਦ ਲੈਂਦੇ, ਨਾ ਹੋਰਾਂ ਨੂੰ ਲੈਣ ਦਿੰਦੇ
ਹਨ। ਤਾਂ ਪਰਿਣਾਮ ਕੀ ਹੋਵੇਗਾ? ਬਾਪ ਸਮਝਾਉਂਦੇ ਹਨ ਕਿ ਰਾਤ - ਦਿਨ ਸਰਵਿਸ ਕਰੋ। ਕਾਂਗਰਸੀਆਂ ਨੇ
ਵੀ ਮਿਹਨਤ ਕੀਤੀ। ਕਿੰਨੀ ਜਫ਼ਾਕਸੀ ( ਖਿੱਚਤਾਨ) ਕੀਤੀ ਤਾਂ ਹੀ ਫੋਰਨਰਸ ਕੋਲੋਂ ਰਾਜ ਲਿਆ। ਤੁਹਾਨੂੰ
ਰਾਵਣ ਕੋਲੋਂ ਰਾਜ ਲੈਣਾ ਹੈ। ਉਹ ਤਾਂ ਸਭ ਦਾ ਦੁਸ਼ਮਣ ਹੈ। ਦੁਨੀਆਂ ਨੂੰ ਤਾਂ ਪਤਾ ਨਹੀਂ ਹੈ ਕਿ ਅਸੀਂ
ਰਾਵਣ ਦੀ ਮਤ ਤੇ ਚਲ ਰਹੇ ਹਾਂ ਤਾਂ ਹੀ ਦੁਖੀ ਹਨ। ਕਿਸੇ ਨੂੰ ਵੀ ਸੱਚਾ ਸਥਾਈ ਦਿਲ ਦਾ ਸੁਖ ਥੋੜੀ
ਹੀ ਹੈ। ਸ਼ਿਵਬਾਬਾ ਕਹਿੰਦੇ ਹਨ ਮੈਂ ਤੁਹਾਨੂੰ ਬੱਚਿਆਂ ਨੂੰ ਸੁਖੀ ਬਣਾਉਣ ਆਇਆ ਹਾਂ। ਹੁਣ ਤੁਹਾਨੂੰ
ਬੱਚਿਆਂ ਨੂੰ ਸਮਝ ਮਿਲਦੀ ਹੈ - ਸ੍ਰਿਸ਼ਟੀ ਦਾ ਚੱਕਰ ਕਿਵੇਂ ਚੱਲਦਾ ਹੈ। ਸੋ ਵੀ ਘੜੀ- ਘੜੀ ਭੁੱਲ
ਜਾਂਦੇ ਹੋ। ਬੁੱਧੀ ਵਿੱਚ ਠਹਿਰਦਾ ਹੀ ਨਹੀਂ ਹੈ। ਭਾਵੇਂ ਬ੍ਰਾਹਮਣ ਤਾਂ ਬਹੁਤ ਬਣਦੇ ਹਨ ਪਰ ਕਈ ਕੱਚੇ
ਹੋਣਦੇ ਕਾਰਨ ਵਿਕਾਰ ਵਿੱਚ ਜਾਂਦੇ ਰਹਿੰਦੇ ਹਨ। ਕਹਿੰਦੇ ਹਨ ਕਿ ਅਸੀਂ ਬੀ. ਕੇ ਹਾਂ, ਪਰ ਹਨ ਨਹੀਂ।
ਬਾਕੀ ਜੋ ਪੂਰੀ ਤਰ੍ਹਾਂ ਡਾਇਰੈਕਸ਼ਨ ਤੇ ਚਲਦੇ ਹਨ, ਆਪ ਸਮਾਨ ਬਣਾਉਂਦੇ ਰਹਿਦੇ ਹਨ, ਉਹ ਵੀ ਉੱਚ ਪਦਵੀ
ਪਾ ਸਕਦੇ ਹਨ। ਵਿਘਨ ਤਾਂ ਪੈਣਗੇ। ਅੰਮ੍ਰਿਤ ਪੀਂਦੇ - ਪੀਂਦੇ ਫਿਰ ਜਾ ਕੇ ਵਿਘਨ ਪਾਉਂਦੇ ਹਨ। ਇਹ
ਵੀ ਗਾਇਨ ਹੈ, ਉਨ੍ਹਾਂ ਦੀ ਪਦਵੀ ਕੀ ਹੋਵੇਗੀ? ਕਈ ਬੱਚੀਆਂ ਤੇ ਵਿਕਾਰ ਦੇ ਕਾਰਨ ਮਾਰ ਵੀ ਖਾਂਦੀਆਂ
ਹਨ, ਕਹਿੰਦਿਆਂ ਹਨ ਕਿ ਬਾਬਾ ਇਹ ਦੁੱਖ ਥੋੜਾ ਸਹਿਣ ਕਰ ਲਵਾਂਗੇ। ਸਾਡਾ ਮਾਸ਼ੂਕ ਤੇ ਬਾਬਾ ਹੈ ਨਾ।
ਮਾਰ ਖਾਂਦੇ ਵੀ ਮੈਂ ਸ਼ਿਵਬਾਬਾ ਨੂੰ ਯਾਦ ਕਰਦੀ ਹਾਂ। ਉਹ ਖੁਸ਼ੀ ਵਿੱਚ ਬਹੁਤ ਰਹਿੰਦੀਆਂ ਹਨ। ਇਸ
ਕਪਾਰੀ ਖੁਸ਼ੀ ਵਿੱਚ ਰਹਿਣਾ ਚਾਹੀਦਾ ਹੈ। ਬਾਪ ਕੋਲੋਂ ਅਸੀਂ ਵਰਸਾ ਲੈ ਰਹੇ ਹਾਂ ਹੋਰਾਂ ਨੂੰ ਵੀ ਅਸੀਂ
ਆਪ ਸਮਾਨ ਬਣਾਉਂਦੇ ਰਹਿੰਦੇ ਹਾਂ।
ਬਾਬਾ ਦੀ ਬੁੱਧੀ ਵਿੱਚ
ਇਹ ਸੀੜੀ ਦਾ ਚਿੱਤਰ ਬਹੁਤ ਰਹਿੰਦਾ ਹੈ। ਇਸਨੂੰ ਬੜਾ ਮਹੱਤਵ ਦਿੰਦੇ ਹਨ। ਜੋ ਵਿਚਾਰ ਸਾਗਰ ਮੰਥਨ ਕਰ
ਇਵੇ - ਇਵੇਂ ਦੇ ਚਿੱਤਰ ਬਣਾਉਂਦੇ ਹਨ, ਤੇ ਬਾਬਾ ਵੀ ਉਨ੍ਹਾਂ ਦਾ ਸ਼ੁਕਰੀਆ ਕਰਦੇ ਹਨ ਜਾਂ ਤਾਂ ਇਵੇਂ
ਕਹਾਂਗੇ ਬਾਬਾ ਨੇ ਉਸ ਬੱਚੇ ਨੂੰ ਟੱਚ ਕੀਤਾ ਹੈ। ਸੀੜੀ ਬੜੀ ਚੰਗੀ ਬਣਾਈ ਹੈ। 84 ਜਨਮਾਂ ਨੂੰ ਜਾਨਣ
ਨਾਲ ਸਾਰੀ ਸ੍ਰਿਸ਼ਟੀ ਦਾ ਆਦਿ - ਮੱਧ - ਅੰਤ ਜਾਣ ਗਏ ਹੋ। ਇਹ ਫਸਟਕਲਾਸ ਚਿੱਤਰ ਹੈ। ਤ੍ਰਿਮੂਰਤੀ
ਗੋਲੇ ਦੇ ਚਿੱਤਰ ਨਾਲੋਂ ਵੀ ਇਸ ਵਿੱਚ ਨਾਲੇਜ ਚੰਗੀ ਹੈ। ਹੁਣ ਅਸੀਂ ਚੜ ਰਹੇ ਹਾਂ। ਕਿੰਨਾ ਸਹਿਜ
ਹੈ। ਬਾਪ ਆਕੇ ਲਿਫਟ ਦਿੰਦੇ ਹਨ। ਸ਼ਾਂਤੀ ਨਾਲ ਬਾਪ ਕੋਲੋਂ ਵਰਸਾ ਲੈ ਰਹੇ ਹਾਂ। ਸੀੜੀ ਦਾ ਗਿਆਨ
ਬਹੁਤ ਚੰਗਾ ਹੈ। ਸਮਝਾਉਣਾ ਹੈ ਕਿ ਤੂਸੀ ਹਿੰਦੂ ਥੋੜੀ ਹੀ ਹੋ, ਤੁਸੀਂ ਤਾਂ ਦੇਵੀ ਦੇਵਤਾ ਧਰਮ ਦੇ
ਹੋ। ਜੇਕਰ ਕਹਿਣ ਕਿ ਅਸੀਂ 84 ਜਨਮ ਥੋੜੀ ਹੀ ਲਏ ਹਨ। ਅਰੇ ਕਿਉਂ ਨਹੀਂ ਸਮਝਦੇ ਹੋ ਕਿ ਅਸੀਂ 84
ਜਨਮ ਲਏ ਹਨ। ਫਿਰ ਯਾਦ ਕਰੋ ਤੇ ਤੁਸੀਂ ਫਿਰ ਤੋਂ ਪਹਿਲੇ ਨੰਬਰ ਵਿੱਚ ਆ ਜਾਓਗੇ। ਆਪਣੇ ਕੁਲ ਦਾ
ਹੋਵੇਗਾ ਤੇ ਅਜਿਹਾ ਪ੍ਰਸ਼ਨ ਕਰੇਗਾ ਨਹੀਂ ਕਿ ਸਭ ਥੋੜੀ ਹੀ 84 ਜਨਮ ਲੈਣਗੇ। ਅਰੇ ਤੁਸੀਂ ਕਿਉਂ ਸਮਝਦੇ
ਹੋ ਕਿ ਅਸੀਂ ਦੇਰੀ ਨਾਲ ਆਏ ਹਾਂ। ਬਾਪ ਸਭ ਬੱਚਿਆਂ ਨੂੰ ਕਹਿੰਦੇ ਹਨ ਕਿ ਤੁਸੀਂ ਭਾਰਤਵਾਸਿਆਂ ਨੇ
84 ਜਨਮ ਲਏ ਹਨ। ਹੁਣ ਫਿਰ ਤੋਂ ਆਪਣਾ ਵਰਸਾ ਲਵੋਂ, ਸਵਰਗ ਚੱਲੋ। ਤੁਸੀਂ ਬੱਚੇ ਯੋਗ ਵਿੱਚ ਬੈਠਦੇ
ਹੋ। ਸੀੜੀ ਨੂੰ ਯਾਦ ਕਰੋਗੇ ਤਾਂ ਬਹੁਤ ਮੌਜ ਵਿੱਚ ਰਹੋਗੇ। ਅਸੀਂ 84 ਜਨਮ ਪੂਰੇ ਕੀਤੇ ਹਨ। ਹੁਣ ਅਸੀਂ
ਵਾਪਿਸ ਜਾਂਦੇ ਹਾਂ। ਕਿੰਨੀ ਖੁਸ਼ੀ ਹੁੰਦੀ ਹੈ। ਸਰਵਿਸ ਕਰਨ ਦਾ ਵੀ ਉਲਾਸ ਰਹਿਣਾ ਚਾਹੀਦਾ ਹੈ।
ਸਮਝਾਉਣ ਦੇ ਤਰੀਕੇ ਵੀ ਬਹੁਤ ਮਿਲ ਰਹੇ ਹਨ। ਸੀੜੀ ਦੇ ਉਪਰ ਸਮਝਾਓ। ਚਿੱਤਰ ਤਾਂ ਸਭ ਚਾਹੀਦੇ ਹਨ
ਨਾ। ਤ੍ਰਿਮੂਰਤੀ ਵੀ ਚਾਹੀਏ। ਬਾਬਾ ਕਹਿੰਦੇ ਵੀ ਹਨ ਕਿ ਤੁਸੀਂ ਜਾਓ ਹੀ ਮੇਰੇ ਭਗਤਾਂ ਦੇ ਕੋਲ,
ਉਨ੍ਹਾਂ ਨੂੰ ਇਹ ਗਿਆਨ ਸੁਣਾਓ। ਉਹ ਮਿਲਣਗੇ ਹੀ ਮੰਦਿਰਾਂ ਵਿੱਚ। ਮੰਦਿਰਾਂ ਵਿੱਚ ਵੀ ਇਸ ਸੀੜੀ ਦੇ
ਚਿੱਤਰ ਤੇ ਸਮਝਾ ਸਕਦੇ ਹੋ। ਸਾਰਾ ਦਿਨ ਬੁੱਧੀ ਵਿੱਚ ਰਹੇ ਕਿ ਅਸੀਂ ਬਾਬਾ ਦਾ ਪਰਿਚੈ ਦਈਏ, ਕਿਸੇ
ਦਾ ਕਲਿਆਣ ਕਰੀਏ। ਦਿਨ - ਪ੍ਰਤੀਦਿਨ ਬੁੱਧੀ ਦਾ ਤਾਲਾ ਖੁਲਦਾ ਜਾਏਗਾ। ਜਿਨ੍ਹਾਂ ਨੂੰ ਵਰਸਾ ਪਾਉਣਾ
ਹੋਵੇਗਾ - ਉਹ ਆਉਣਗੇ। ਦਿਨ - ਪ੍ਰਤੀਦਿਨ ਸਿੱਖਦੇ ਵੀ ਰਹਿੰਦੇ ਹਨ। ਕਈਆ ਤੇ ਗ੍ਰਹਿਚਾਰੀ ਬੈਠਦੀ ਹੈ
ਤਾਂ ਬਾਬਾ ਨੂੰ ਸਮਝਾਉਣਾ ਪੈਦਾ ਹੈ। ਉਹ ਨਹੀਂ ਸਮਝਦੇ ਕਿ ਸਾਡੇ ਉੱਪਰ ਗ੍ਰਹਿਚਾਰੀ ਹੈ ਇਸ ਸਾਡੇ
ਤੋਂ ਸਰਵਿਸ ਨਹੀਂ ਹੁੰਦੀ। ਸਾਰੀ ਰਿਸਪਾਂਂਸੀਬੀਲਿਟੀ ਤੁਸੀਂ ਬੱਚਿਆਂ ਤੇ ਹੈ। ਆਪ ਸਮਾਨ ਬ੍ਰਾਹਮਣ
ਬਣਾਉਂਦੇ ਰਹੋ। ਸਰਵਿਸ ਤੇ ਰਹਿਣ ਨਾਲ ਖੁਸ਼ੀ ਹੁੰਦੀ ਹੈ। ਬਹੁਤਿਆਂ ਦਾ ਕਲਿਆਣ ਹੁੰਦਾ ਹੈ। ਬਾਬਾ
ਨੂੰ ਬੰਬਈ ਵਿੱਚ ਸਰਵਿਸ ਕਰਨ ਦਾ ਬਹੁਤ ਮਜ਼ਾ ਆਉਂਦਾ ਸੀ। ਬਹੁਤ ਨਵੇਂ- ਨਵੇਂ ਆਉਂਦੇ ਸਨ। ਬਾਬਾ ਦੀ
ਤੇ ਬਹੁਤ ਦਿਲ ਹੁੰਦੀ ਹੈ ਕਿ ਸਰਵਿਸ ਕਰੀਏ। ਬੱਚਿਆਂ ਨੂੰ ਵੀ ਅਜਿਹਾ ਰਹਿਮ ਦਿਲ ਬਣਨਾ ਚਾਹੀਦਾ ਹੈ।
ਸਰਵਿਸ ਤੇ ਲਗ ਜਾਣਾ ਚਾਹੀਦਾ ਹੈ। ਦਿਲ ਵਿੱਚ ਇਹ ਰਹਿਣਾ ਚਾਹੀਦਾ ਹੈ ਕਿ ਜਦੋਂ ਤੱਕ ਅਸੀਂ ਕਿਸੇ
ਨੂੰ ਆਪ ਸਮਾਨ ਨਹੀਂ ਬਣਾਇਆ ਹੈ ਉਦੋਂ ਤੱਕ ਭੋਜਨ ਨਹੀਂ ਖਾਣਾ ਹੈ। ਪਹਿਲਾਂ ਪੁੰਨ ਤਾਂ ਕਰਾਂ। ਪਾਪ
ਆਤਮਾਵਾਂ ਨੂੰ ਪੁੰਨ ਆਤਮਾਵਾਂ ਬਣਾਈਏ ਫਿਰ ਰੋਟੀ ਖਾਈਏ। ਤਾਂ ਸਰਵਿਸ ਵਿੱਚ ਜੁੱਟੇ ਰਹਿਣਾ ਚਾਹੀਦਾ
ਹੈ। ਕਿਸਦਾ ਜੀਵਨ ਸਫਲ ਬਣਾਈਏ ਤਾਂ ਰੋਟੀ ਖਾਈਏ। ਆਪ ਸਮਾਨ ਬ੍ਰਾਹਮਣ ਬਣਾਉਣ ਦੀ ਕੋਸ਼ਿਸ਼ ਕਰਨੀ
ਚਾਹੀਦੀ ਹੈ।
ਬੱਚਿਆਂ ਦੇ ਲਈ ਮੈਗਜ਼ੀਨ
ਨਿਕਲਦੀ ਹੈ ਪਰ ਬੀ. ਕੇ ਇਨ੍ਹਾਂ ਪੜ੍ਹਦੇ ਨਹੀਂ ਹਨ। ਸਮਝਦੇ ਹਨ ਅਸੀਂ ਥੋੜੀ ਹੀ ਪੜ੍ਹਨਾ ਹੈ, ਇਹ
ਬਾਹਰ ਵਾਲਿਆਂ ਦੇ ਲਈ ਹੈ। ਬਾਬਾ ਕਹਿੰਦੇ ਹਨ ਬਾਹਰ ਵਾਲੇ ਤਾਂ ਕੁਝ ਸਮਝਦੇ ਨਹੀਂ ਹਨ, ਬਿਗਰ ਟੀਚਰ
ਦੇ। ਇਹ ਹੈ ਬ੍ਰਹਮਾਕੁਮਾਰ ਬ੍ਰਹਮਾ ਕੁਮਾਰੀਆਂ ਦੇ ਲਈ ਤਾਂ ਪੜ੍ਹਕੇ ਰਿਫ੍ਰੇਸ਼ ਹੋਣ। ਪਰ ਉਹ ਪੜ੍ਹਦੇ
ਨਹੀਂ ਹਨ। ਸਾਰਿਆਂ ਸੈਂਟਰਸ ਵਾਲਿਆਂ ਨੂੰ ਪੁੱਛਦੇ ਹਨ ਕਿ ਸਾਰੀ ਮੈਗਜ਼ੀਨ ਕੌਣ ਪੜ੍ਹਦੇ ਹਨ? ਮੈਗਜ਼ੀਨ
ਤੋਂ ਕੀ ਸਮਝਦੇ ਹਨ? ਕਿਥੋਂ ਤੱਕ ਠੀਕ ਹੈ? ਮੈਗਜ਼ੀਨ ਕੱਢਣ ਵਾਲਿਆਂ ਨੂੰ ਵੀ ਆਫ਼ਰੀਨ ਦੇਣਾ ਚਾਹੀਦਾ
ਹੈ ਕਿ ਤੁਸੀਂ ਬਹੁਤ ਚੰਗੀ ਮੈਗਜ਼ੀਨ ਲਿਖੀ ਹੈ, ਤੁਹਾਨੂੰ ਧੰਨਵਾਦ ਕਰਦੇ ਹਾਂ। ਮਿਹਨਤ ਕਰਨੀ ਹੈ,
ਮੈਗਜ਼ੀਨ ਪੜ੍ਹਨੀ ਹੈ। ਇਹ ਹੈ ਬੱਚਿਆਂ ਦੇ ਰਿਫ੍ਰੇਸ਼ ਹੋਣ ਲਈ। ਪਰ ਬੱਚੇ ਪੜ੍ਹਦੇ ਨਹੀਂ। ਜਿਨ੍ਹਾਂ
ਦਾ ਨਾਮ ਬਾਲਾ ਹੈ ਉਨ੍ਹਾਂ ਨੂੰ ਸਭ ਬੁਲਾਉਂਦੇ ਹਨ ਕਿ ਬਾਬਾ ਭਾਸ਼ਣ ਕਰਨ ਦੇ ਲਈ ਸਾਡੇ ਕੋਲ ਫਲਾਨੇ
ਨੂੰ ਭੇਜੋ। ਬਾਬਾ ਫਿਰ ਸਮਝਾਉਂਦੇ ਹਨ ਕਿ ਖੁਦ ਭਾਸ਼ਨ ਕਰਨਾ ਨਹੀਂ ਜਾਣਦੇ ਹਨ ਤਾਂ ਹੀ ਬੁਲਾਉਂਦੇ ਹਨ।
ਤਾਂ ਸਰਵਿਸਏਬਲ ਨੂੰ ਕਿੰਨਾ ਰਿਗਾਰ੍ਡ ਦੇਣਾ ਚਾਹੀਦਾ ਹੈ। ਅੱਛਾ।
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਰਾਜਾਈ ਦਾ
ਮੈਡਲ ਲੈਣ ਦੇ ਲਈ ਸਭ ਦੀ ਦਿਲ ਨੂੰ ਖੁਸ਼ ਕਰਨਾ ਹੈ। ਬਹੁਤ - ਬਹੁਤ ਰਹਿਮ ਦਿਲ ਬਣ ਆਪਣਾ ਅਤੇ ਸ੍ਰਵ
ਦਾ ਕਲਿਆਣ ਕਰਨਾ ਹੈ। ਹੱਡੀ ਸੇਵਾ ਕਰਨੀ ਹੈ।
2. ਦੇਹ - ਅਭਿਮਾਨ ਵਿੱਚ
ਆਕੇ ਡਿਸ ਸਰਵਿਸ ਨਹੀਂ ਕਰਨੀ ਹੈ। ਸਦਾ ਪੁੰਨ ਦਾ ਕੰਮ ਕਰਨਾ ਹੈ। ਆਪ ਸਮਾਨ ਬ੍ਰਾਹਮਣ ਬਣਾਉਣ ਦੀ
ਸੇਵਾ ਕਰਨੀ ਹੈ। ਸਰਵਿਸੇਬਲ ਦਾ ਰਿਗਾਰ੍ਡ ਰੱਖਣਾ ਹੈ।
ਵਰਦਾਨ:-
ਮਨਨ ਸ਼ਕਤੀ ਦ੍ਵਾਰਾ ਵੇਸਟ ਦੇ ਵੇਟ ਨੂੰ ਖਤਮ ਕਰਨ ਵਾਲੇ ਸਦਾ ਸ਼ਕਤੀਸ਼ਾਲੀ ਭਵ।
ਆਤਮਾ ਤੇ ਵੇਸਟ ਦਾ ਹੀ
ਵੇਟ ਹੈ। ਵੇਸਟ ਸੰਕਲਪ, ਵੇਸਟ ਵਾਣੀ, ਵੇਸਟ ਕਰਮ ਇਸ ਨਾਲ ਆਤਮਾ ਭਾਰੀ ਹੋ ਜਾਂਦੀ ਹੈ। ਹੁਣ ਇਸ
ਵੇਸਟ ਨੂੰ ਖਤਮ ਕਰੋ। ਇਸ ਵੇਸਟ ਨੂੰ ਖਤਮ ਕਰਨ ਦੇ ਲਈ ਸਦਾ ਸੇਵਾ ਵਿਚ ਬਿਜੀ ਰਹੋ, ਮਨਨ ਸ਼ਕਤੀ ਨੂੰ
ਵਧਾਓ। ਮਨਨ ਸ਼ਕਤੀ ਨਾਲ ਆਤਮਾ ਸ਼ਕਤੀਸ਼ਾਲੀ ਬਣ ਜਾਵੇਗੀ। ਜਿਵੇਂ ਭੋਜਨ ਹਜ਼ਮ ਕਰਨ ਦੇ ਲਈ ਖੂਨ ਬਣਦਾ
ਹੈ ਫਿਰ ਉਹ ਸ਼ਕਤੀ ਦਾ ਕੰਮ ਕਰਦਾ ਹੈ, ਇਵੇਂ ਮਨਨ ਕਰਨ ਨਾਲ ਆਤਮਾ ਦੀ ਸ਼ਕਤੀ ਵਧਦੀ ਹੈ।
ਸਲੋਗਨ:-
ਜੋ ਆਪਣੇ ਸੁਭਾਅ
ਨੂੰ ਸਰਲ ਬਣਾ ਲੈਂਦੇ ਹਨ ਉਨ੍ਹਾਂ ਦਾ ਸਮੇਂ ਵਿਅਰਥ ਨਹੀਂ ਜਾਂਦਾ।
ਇਹ ਅਵਿਅਕਤ ਇਸ਼ਾਰੇ -
“ਨਿਸ਼ਚੇ ਦੇ ਫਾਉਂਡੇਸ਼ਨ ਨੂੰ ਮਜ਼ਬੂਰ ਕਰ ਸਦਾ ਨਿਰਭੇ ਅਤੇ ਨਿਸ਼ਚਿੰਤ ਰਹੋ”
ਜੋ ਨਿਸ਼ਚੇ ਬੁੱਧੀ
ਹੋਵੇਗਾ ਉਹ ਨਿਸ਼ਚਿੰਤ ਹੋਵੇਗਾ, ਉਸ ਨੂੰ ਕਿਸੇ ਵੀ ਤਰ੍ਹਾਂ ਦਾ ਚਿੰਤਨ ਜਾਂ ਚਿੰਤਾ ਨਹੀਂ ਹੋਵੇਗੀ।
ਕੀ ਹੋਇਆ? ਕਿਉਂ ਹੋਇਆ? ਇਵੇਂ ਨਹੀਂ ਹੁੰਦਾ - ਇਹ ਵਿਅਰਥ ਚਿੰਤਨ ਹੈ। ਨਿਸ਼ਚੇ ਬੁੱਧੀ ਨਿਸ਼ਚਿੰਤ
ਉਹ ਕਦੇ ਵਿਅਰਥ ਚਿੰਤਨ ਨਹੀਂ ਕਰੇਗਾ। ਸਦਾ ਸਵਚਿੰਤਨ ਵਿਚ ਰਹਿਣ ਵਾਲਾ, ਸਵ ਸਥਿਤੀ ਨਾਲ ਪਰਸਥਿਤੀ
ਤੇ ਵਿਜੇ ਪ੍ਰਾਪਤ ਕਰ ਲੈਂਦਾ ਹੈ।