02.04.25 Punjabi Morning Murli Om Shanti BapDada Madhuban
"ਮਿੱਠੇ ਬੱਚੇ - ਇਸ
ਪੁਰਾਣੀ ਪਤਿਤ ਦੁਨੀਆ ਤੋਂ ਤੁਹਾਡਾ ਬੇਹੱਦ ਦਾ ਵੈਰਾਗ ਚਾਹੀਦਾ ਹੈ ਕਿਉਂਕਿ ਤੁਸੀ ਪਾਵਨ ਬਣਨਾ ਹੈ,
ਤੁਹਾਡੀ ਚੜਦੀ ਕਲਾ ਨਾਲ ਸਭ ਦਾ ਭਲਾ ਹੁੰਦਾ ਹੈ।"
ਪ੍ਰਸ਼ਨ:-
ਕਿਹਾ ਜਾਂਦਾ
ਹੈ, ਆਤਮਾ ਆਪਣਾ ਹੀ ਸ਼ਤਰੂ, ਆਪਣਾ ਹੀ ਮਿੱਤਰ ਹੈ, ਸੱਚੀ ਮਿਤ੍ਰਤਾ ਕੀ ਹੈ।
ਉੱਤਰ:-
ਇੱਕ ਬਾਪ ਦੀ
ਸ਼੍ਰੀਮਤ ਤੇ ਸਦਾ ਚਲਦੇ ਰਹਿਣਾ - ਉਹ ਹੀ ਸੱਚੀ ਮਿਤ੍ਰਤਾ ਹੈ। ਸੱਚੀ ਮਿਤ੍ਰਤਾ ਹੈ ਇੱਕ ਬਾਪ ਨੂੰ
ਯਾਦ ਕਰ ਪਾਵਨ ਬਣਨਾ ਅਤੇ ਬਾਪ ਤੋਂ ਪੂਰਾ ਵਰਸਾ ਲੈਣਾ। ਇਹ ਮਿਤ੍ਰਤਾ ਕਰਨ ਦੀ ਯੁਕਤੀ ਬਾਪ ਹੀ ਦਸਦੇ
ਹਨ। ਸੰਗਮ੍ਯੁੱਗ ਤੇ ਹੀ ਆਤਮਾ ਆਪਣਾ ਮਿੱਤਰ ਬਣਦੀ ਹੈ।
ਗੀਤ:-
ਤੂਨੇ ਰਾਤ ਗਵਾਈ...
ਓਮ ਸ਼ਾਂਤੀ
ਉਵੇਂ ਤਾਂ ਇਹ ਗੀਤ ਹਨ ਭਗਤੀ ਮਾਰਗ ਦੇ, ਸਾਰੀ ਦੁਨੀਆ ਵਿਚ ਜੋ ਗੀਤ ਗਾਉਂਦੇ ਹਨ ਅਤੇ ਸ਼ਾਸਤ੍ਰ ਪੜਦੇ
ਹਨ, ਤੀਰਥਾਂ ਤੇ ਜਾਂਦੇ ਹਨ, ਇਹ ਸਭ ਹੈ ਭਗਤੀ ਮਾਰਗ। ਗਿਆਨ ਮਾਰਗ ਕਿਸ ਨੂੰ ਕਿਹਾ ਜਾਂਦਾ ਹੈ,
ਭਗਤੀਮਾਰਗ ਕਿਸ ਨੂੰ ਕਿਹਾ ਜਾਂਦਾ ਹੈ, ਇਹ ਤੁਸੀ ਬੱਚੇ ਹੀ ਸਮਝਦੇ ਹੋ। ਵੇਦ ਸ਼ਾਸਤਰ, ਉਪਨਿਸ਼ਦ ਆੜ
ਇਹ ਸਭ ਹਨ ਭਗਤੀ ਦੇ। ਅੱਧਾਕਲਪ ਭਗਤੀ ਚਲਦੀ ਹੈ ਫਿਰ ਅੱਧਾ ਕਲਪ ਗਿਆਨ ਦੀ ਪ੍ਰਾਲਬਧ ਚਲਦੀ ਹੈ। ਭਗਤੀ
ਕਰਦੇ - ਕਰਦੇ ਉਤਰਨਾ ਹੀ ਹੈ। 84 ਪੁਨਰਜਨਮ ਲੈਂਦੇ ਹੇਠਾਂ ਉਤਰਦੇ ਹਨ। ਫਿਰ ਇੱਕ ਜਨਮ ਵਿਚ ਤੁਹਾਡੀ
ਚੜਦੀ ਕਲਾ ਹੁੰਦੀ ਹੈ। ਇਸ ਨੂੰ ਕਿਹਾ ਜਾਂਦਾ ਹੈ ਗਿਆਨ ਮਾਰਗ। ਗਿਆਨ ਦੇ ਲਈ ਗਾਇਆ ਹੋਇਆ ਹੈ ਇੱਕ
ਸੈਕਿੰਡ ਵਿਚ ਜੀਵਨ ਮੁਕਤੀ। ਰਾਵਣ ਰਾਜ ਜੋ ਦਵਾਪਰ ਤੋਂ ਚਲਿਆ ਆਉਂਦਾ ਹੈ, ਉਹ ਖਤਮ ਹੋ ਫਿਰ ਰਾਮਰਾਜ
ਸਥਾਪਨ ਹੁੰਦਾ ਹੈ। ਡਰਾਮੇ ਵਿਚ ਜਦੋਂ ਤੁਹਾਡੇ 84 ਜਨਮ ਪੂਰੇ ਹੁੰਦੇ ਹਨ ਉਦੋਂ ਚੜਦੀ ਕਲਾ ਨਾਲ ਸਭ
ਦਾ ਭਲਾ ਹੁੰਦਾ ਹੈ। ਇਹ ਅੱਖਰ ਕਿਤੇ ਨਾ ਕਿਤੇ ਕਿਸੇ ਸ਼ਾਸਤਰਾਂ ਵਿੱਚ ਹਨ। ਚੜਦੀ ਕਲਾ ਸਰਵ ਦਾ ਭਲਾ।
ਸਭ ਦਾ ਸਦਗਤੀ ਕਰਨ ਵਾਲਾ ਤੇ ਇੱਕ ਹੀ ਬਾਪ ਹੈ ਨਾ। ਸੰਨਿਆਸੀ, ਉਦਾਸੀ ਤੇ ਅਨੇਕ ਤਰ੍ਹਾਂ ਦੇ ਹਨ।
ਬਹੁਤ ਮਤ - ਮਤਾਂਤਰ ਹਨ। ਜਿਵੇਂ ਸ਼ਸ਼ਤਰਾਂ ਵਿਚ ਲਿਖਿਆ ਹੈ ਕਿ ਕਲਪ ਦੀ ਆਯੂ ਲੱਖਾਂ ਵਰ੍ਹੇ, ਹੁਣ
ਸ਼ੰਕਰਾਚਾਰਿਆ ਦੀ ਮਤ ਨਿਕਲੀ 10ਹਜਾਰ ਵਰ੍ਹੇ… ਕਿੰਨਾਂ ਫਰਕ ਹੋ ਜਾਂਦਾ ਹੈ। ਕੋਈ ਫਿਰ ਕਹੇਗਾ ਇਤਨੇ
ਹਜਾਰ। ਕਲਯੁਗ ਵਿਚ ਹਨ ਅਨੇਕ ਮਨੁੱਖ, ਅਨੇਕ ਮਤ, ਅਨੇਕ ਧਰਮ। ਸਤਿਯੁਗ ਵਿਚ ਹੁੰਦੀ ਹੈ ਇੱਕ ਮਤ। ਉਹ
ਬਾਪ ਬੈਠ ਤੁਸੀ ਬੱਚਿਆਂ ਨੂੰ ਸ੍ਰਿਸ਼ਟੀ ਦੇ ਆਦਿ - ਮਧ - ਅੰਤ ਦਾ ਨਾਲੇਜ਼ ਸੁਣਾਉਂਦੇ ਹਨ। ਇਸ ਨੂੰ
ਸੁਨਾਉਣ ਲਈ ਵੀ ਕਿੰਨਾਂ ਸਮਾਂ ਲਗਦਾ ਹੈ। ਸੁਣਾਉਂਦੇ ਹੀ ਰਹਿੰਦੇ ਹਨ। ਇਵੇਂ ਨਹੀਂ ਕਹਿ ਸਕਦੇ ਪਹਿਲੇ
ਕਿਉਂ ਨਹੀਂ ਇਹ ਸਭ ਸੁਣਾਇਆ। ਸਕੂਲ ਵਿਚ ਪੜਾਈ ਨੰਬਰਵਾਰ ਹੁੰਦੀ ਹੈ। ਛੋਟੇ ਬੱਚਿਆਂ ਨੂੰ ਆਰਗੰਜ
ਛੋਟੇ ਹੁੰਦੇ ਹਨ ਤਾਂ ਉਨ੍ਹਾਂਨੂੰ ਥੋੜ੍ਹਾ ਸਿਖਾਉਂਦੇ ਹਨ। ਫਿਰ ਜਿਵੇਂ - ਜਿਵੇਂ ਆਰਗੰਜ਼ ਵੱਡੇ
ਹੁੰਦੇ ਜਾਣਗੇ, ਬੁੱਧੀ ਦਾ ਤਾਲਾ ਖੁਲਦਾ ਜਾਵੇਗਾ। ਪੜਾਈ ਧਾਰਨ ਕਰਦੇ ਜਾਣਗੇ। ਛੋਟੇ ਬੱਚਿਆ ਦੀ
ਬੁੱਧੀ ਵਿਚ ਕੁਝ ਧਾਰਨਾ ਹੋ ਨਾ ਸਕੇ। ਵੱਡਾ ਹੁੰਦਾ ਹੈ ਤਾਂ ਫਿਰ ਬੈਰਿਸਟਰ ਜੱਜ ਆਦਿ ਬਣਦੇ ਹਨ, ਇਸ
ਵਿਚ ਵੀ ਇਵੇਂ ਹੈ। ਕਿਸੇ ਦੀ ਬੁੱਧੀ ਵਿਚ ਧਾਰਨਾ ਚੰਗੀ ਹੁੰਦੀ ਹੈ। ਬਾਪ ਕਹਿੰਦੇ ਹਨ ਮੈਂ ਆਇਆ ਹਾਂ
ਪਤਿਤ ਤੋਂ ਪਾਵਨ ਬਨਾਉਣ। ਤਾਂ ਹੁਣ ਪਤਿਤ ਦੁਨੀਆ ਤੋਂ ਵੈਰਾਗ ਹੋਣਾ ਚਾਹੀਦਾ ਹੈ। ਆਤਮਾ ਪਾਵਨ ਬਣੇ
ਤਾਂ ਫਿਰ ਪਤਿਤ ਦੁਨੀਆ ਵਿਚ ਰਹਿ ਨਹੀਂ ਸਕਦੀ। ਪਤਿਤ ਦੁਨੀਆ ਵਿਚ ਆਤਮਾ ਵੀ ਪਤਿਤ ਹੈ, ਮਨੁੱਖ ਵੀ
ਪਤਿਤ ਹਨ। ਪਾਵਨ ਦੁਨੀਆ ਵਿਚ ਮਨੁੱਖ ਵੀ ਪਾਵਨ, ਪਤਿਤ ਦੁਨੀਆ ਵਿਚ ਮਨੁੱਖ ਵੀ ਪਤਿਤ ਰਹਿੰਦੇ ਹਨ।
ਉਹ ਹੈ ਹੀ ਰਾਵਣ ਰਾਜ। ਜਿਵੇਂ ਰਾਜਾ - ਰਾਣੀ ਉਵੇਂ ਪ੍ਰਜਾ। ਇਹ ਸਾਰਾ ਗਿਆਨ ਹੈ ਬੁੱਧੀ ਤੋਂ ਸਮਝਣ
ਦਾ। ਇਸ ਸਮੇਂ ਸਭ ਦੀ ਬਾਪ ਨਾਲ ਹੈ ਵਪ੍ਰਿਤ ਬੁੱਧੀ। ਤੁਸੀ ਬੱਚੇ ਤਾਂ ਬਾਪ ਨੂੰ ਯਾਦ ਕਰਦੇ ਹੋ।
ਅੰਦਰ ਵਿਚ ਬਾਪ ਦੇ ਲਈ ਪਿਆਰ ਹੈ। ਆਤਮਾ ਵਿਚ ਬਾਪ ਦੇ ਲਈ ਪਿਆਰ ਹੈ, ਰਿਗਾਰਡ ਹੈ ਕਿਉਂਕਿ ਬਾਪ ਨੂੰ
ਜਾਣਦੇ ਹਨ। ਇਥੇ ਤੁਸੀ ਸਾਮ੍ਹਣੇ ਹੋ। ਸ਼ਿਵਬਾਬਾ ਤੋਂ ਸੁਣ ਰਹੇ ਹੋ। ਉਹ ਮਨੁੱਖ ਸ੍ਰਿਸ਼ਟੀ ਦਾ ਬੀਜ,
ਗਿਆਨ ਦਾ ਸਾਗਰ, ਪ੍ਰੇਮ ਦਾ ਸਾਗਰ, ਆਨੰਦ ਦਾ ਸਾਗਰ ਹੈ। ਗੀਤਾ ਗਿਆਨ ਦਾਤਾ ਪਰਮਪਿਤਾ ਤ੍ਰਿਮੂਰਤੀ
ਸ਼ਿਵ ਪਰਮਾਤਮ ਵਾਚ। ਤ੍ਰਿਮੂਰਤੀ ਅੱਖਰ ਜਰੂਰ ਪਾਉਣਾ ਹੈ ਕਿਉਂਕਿ ਤ੍ਰਿਮੂਰਤੀ ਦਾ ਤੇ ਗਾਇਨ ਹੈ ਨਾ।
ਬ੍ਰਹਮਾ ਦ੍ਵਾਰਾ ਸਥਾਪਨਾ ਤੇ ਜ਼ਰੂਰ ਬ੍ਰਹਮਾ ਦ੍ਵਾਰਾ ਹੀ ਗਿਆਨ ਸੁਣਾਉਣਗੇ। ਸ਼੍ਰੀਕ੍ਰਿਸ਼ਨ ਤਾਂ
ਇਵੇਂ ਨਹੀਂ ਕਹਿਣਗੇ ਕਿ ਸ਼ਿਵ ਭਗਵਾਨੂਵਾਚ। ਪ੍ਰੇਰਨਾ ਨਾਲ ਕੁਝ ਹੁੰਦਾ ਨਹੀਂ। ਨਾ ਉਨ੍ਹਾਂ ਵਿਚ
ਸ਼ਿਵਬਾਬਾ ਦੀ ਪ੍ਰਵੇਸ਼ਤਾ ਹੋ ਸਕਦੀ ਹੈ। ਸ਼ਿਵਬਾਬਾ ਤੇ ਪ੍ਰਾਏ ਦੇਸ਼ ਵਿਚ ਆਉਂਦੇ ਹਨ। ਸਤਿਯੁਗ ਤੇ
ਸ਼੍ਰੀਕ੍ਰਿਸ਼ਨ ਦਾ ਦੇਸ਼ ਹੈ ਨਾ। ਤਾਂ ਦੋਵਾਂ ਦੀ ਮਹਿਮਾ ਵੱਖ - ਵੱਖ ਹੈ। ਮੁੱਖ ਗੱਲ ਹੀ ਇਹ ਹੈ।
ਸਤਿਯੁਗ ਵਿਚ ਗੀਤਾ ਤੇ
ਕੋਈ ਪੜਦੇ ਨਹੀਂ। ਭਗਤੀਮਾਰਗ ਵਿਚ ਤੇ ਜਨਮ - ਜਨਮੰਤਰ ਪੜਦੇ ਹਨ। ਗਿਆਨ ਮਾਰਗ ਵਿਚ ਤੇ ਇਹ ਹੋ ਨਹੀ
ਸਕਦਾ। ਭਗਤੀਮਾਰਗ ਵਿਚ ਗਿਆਨ ਦੀਆਂ ਗੱਲਾਂ ਹੁੰਦੀਆਂ ਨਹੀਂ। ਹੁਣ ਰਚਤਾ ਬਾਪ ਹੀ ਰਚਨਾ ਦੇ ਆਦਿ -
ਮਧ - ਅੰਤ ਦਾ ਗਿਆਨ ਦਿੰਦੇ ਹਨ। ਮਨੁੱਖ ਤੇ ਰਚਤਾ ਹੋ ਨਾ ਸਕੇ। ਮਨੁੱਖ ਕਹਿ ਨਾ ਸਕੇ ਕਿ ਮੈਂ ਰਚਤਾ
ਹਾਂ। ਬਾਪ ਖੁਦ ਕਹਿੰਦੇ ਇਹ - ਮੈਂ ਮਨੁੱਖ ਸ੍ਰਿਸ਼ਟੀ ਦਾ ਬੀਜਰੂਪ ਹਾਂ। ਮੈਂ ਗਿਆਨ ਸਾਗਰ, ਪ੍ਰੇਮ
ਦਾ ਸਾਗਰ, ਸਭ ਦਾ ਸਦਗਤੀ ਦਾਤਾ ਹਾਂ। ਸ਼੍ਰੀਕ੍ਰਿਸ਼ਨ ਦੀ ਮਹਿਮਾ ਹੀ ਵੱਖ ਹੈ। ਤਾਂ ਇਹ ਪੂਰਾ
ਕੰਟ੍ਰਾਸਟ ਲਿਖਣਾ ਚਾਹੀਦਾ ਹੈ। ਜੋ ਮਨੁੱਖ ਪੜਨ ਨਾਲ ਝਟ ਸਮਝ ਜਾਣ ਕਿ ਗੀਤਾ ਦਾ ਗਿਆਨ ਦਾਤਾ
ਸ਼੍ਰੀਕ੍ਰਿਸ਼ਨ ਨਹੀਂ ਹੈ, ਇਸ ਗੱਲ ਨੂੰ ਸਵੀਕਾਰ ਕੀਤਾ ਤਾਂ ਇਹ ਤੁਸੀ ਜਿੱਤ ਪ੍ਰਾਪਤ ਕੀਤੀ। ਮਨੁੱਖ
ਸ਼੍ਰੀਕ੍ਰਿਸ਼ਨ ਦੇ ਪਿੱਛਾੜੀ ਕਿੰਨਾ ਹੈਰਾਨ ਹੁੰਦੇ ਹਨ, ਜਿਵੇਂ ਸ਼ਿਵ ਦੇ ਭਗਤ ਸ਼ਿਵ ਤੇ ਗਲਾ ਕਟ
ਦੇਣ ਨੂੰ ਤਿਆਰ ਹੋ ਜਾਂਦੇ ਹਨ, ਬਸ, ਸਾਨੂੰ ਸ਼ਿਵ ਦੇ ਕੋਲ ਜਾਣਾ ਹੈ, ਉਵੇਂ ਉਹ ਸਮਝਦੇ ਹਨ
ਸ਼੍ਰੀਕ੍ਰਿਸ਼ਨ ਦੇ ਕੋਲ ਜਾਣਾ ਹੈ। ਲੋਕੀ। ਪ੍ਰੰਤੂ ਸ਼੍ਰੀਕ੍ਰਿਸ਼ਨ ਦੇ ਕੋਲ ਜਾ ਨਹੀਂ ਸਕਦੇ।
ਸ਼੍ਰੀਕ੍ਰਿਸ਼ਨ ਦੇ ਕੋਲ ਬਲੀ ਚੜਨ ਦੀ ਗੱਲ ਨਹੀਂ ਹੁੰਦੀ ਹੈ। ਦੇਵੀਆਂ ਤੇ ਬਲੀ ਚੜਦੇ ਹਨ। ਦੇਵਤਾਵਾਂ
ਤੇ ਕਦੇ ਕੋਈ ਬਲੀ ਨਹੀਂ ਚੜਨਗੇ। ਤੁਸੀ ਦੇਵੀਆਂ ਹੋ ਨਾ। ਤੁਸੀ ਸ਼ਿਵਬਾਬਾ ਦੇ ਬਣੇ ਹੋ ਤਾਂ
ਸ਼ਿਵਬਾਬਾ ਤੇ ਵੀ ਬਲੀ ਚੜਦੇ ਹਨ। ਸ਼ਾਸਤਰਾਂ ਵਿਚ ਹਿੰਸਕ ਗੱਲਾਂ ਲਿਖ ਦਿੱਤੀਆਂ ਹਨ। ਤੁਸੀ ਤਾਂ
ਸ਼ਿਵਬਾਬਾ ਦੇ ਬੱਚੇ ਹੋ। ਤਨ - ਮਨ - ਧਨ ਬਲੀ ਚੜਾਉਂਦੇ ਹੋ, ਹੋਰ ਕੋਈ ਗੱਲ ਨਹੀਂ ਇਸਲਈ ਸ਼ਿਵ ਅਤੇ
ਦੇਵੀਆਂ ਤੇ ਬਲੀ ਚੜਾਉਂਦੇ ਹਨ। ਹੁਣ ਗੌਰਮਿੰਟ ਨੇ ਸ਼ਿਵ ਕਾਸ਼ੀ ਤੇ ਬਲੀ ਚੜਾਉਣਾ ਬੰਦ ਕਰ ਦਿੱਤਾ
ਹੈ। ਹੁਣ ਉਹ ਤਲਵਾਰ ਹੀ ਨਹੀਂ ਹੈ। ਭਗਤੀਮਾਰਗ ਵਿਚ ਜੋ ਆਪਘਾਤ ਕਰਦੇ ਹਨ ਇਹ ਵੀ ਜਿਵੇਂ ਆਪਣੇ ਨਾਲ
ਸ਼ਤਰੂਤਾ ਕਰਨ ਦਾ ਉਪਾਅ ਹੈ। ਮਿਤ੍ਰਤਾ ਕਰਨ ਦਾ ਇੱਕ ਹੀ ਉਪਾਅ ਹੈ ਜੋ ਬਾਪ ਦਸਦੇ ਹਨ - ਪਾਵਨ ਬਣਕੇ
ਬਾਪ ਤੋਂ ਪੂਰਾ ਵਰਸਾ ਲਵੋ। ਇੱਕ ਬਾਪ ਦੀ ਸ਼੍ਰੀਮਤ ਤੇ ਚਲਦੇ ਰਹੋ, ਇਹ ਹੀ ਮਿਤ੍ਰਤਾ ਹੈ। ਕਹਿੰਦੇ
ਹਨ ਜੀਵ ਆਤਮਾ ਆਪਣਾ ਹੀ ਸ਼ਤਰੂ ਹੈ। ਫਿਰ ਬਾਪ ਆਕੇ ਗਿਆਨ ਦਿੰਦੇ ਹਨ ਤਾਂ ਜੀਵ ਆਤਮਾ ਆਪਣਾ ਮਿੱਤਰ
ਬਣਦੀ ਹੈ। ਆਤਮਾ ਪਵਿੱਤਰ ਬਣ ਬਾਪ ਤੋਂ ਵਰਸਾ ਲੈਂਦੀ ਹੈ, ਸੰਗਮਯੁੱਗ ਤੇ ਹਰ ਇੱਕ ਆਤਮਾ ਨੂੰ ਬਾਪ
ਆਕੇ ਮਿੱਤਰ ਬਣਾਉਂਦੇ ਹਨ। ਆਤਮਾ ਆਪਣਾ ਮਿੱਤਰ ਬਣਦੀ ਹੈ, ਸ਼੍ਰੀਮਤ ਮਿਲਦੀ ਹੈ ਤਾਂ ਸਮਝਦੀ ਹੈ ਅਸੀਂ
ਬਾਪ ਦੀ ਮਤ ਤੇ ਹੀ ਚੱਲਾਂਗੇ। ਆਪਣੀ ਮਤ ਤੇ ਅਧਾਕਲਪ ਚੱਲੇ। ਹੁਣ ਸ਼੍ਰੀਮਤ ਤੇ ਸਦਗਤੀ ਨੂੰ ਪਾਉਣਾ
ਹੈ, ਇਸ ਵਿਚ ਆਪਣੀ ਮਤ ਚਲ ਨਾ ਸਕੇ। ਬਾਪ ਤੇ ਸਿਰਫ ਮਤ ਦਿੰਦੇ ਹਨ। ਤਸੀ ਦੇਵਤਾ ਬਣਨ ਆਏ ਹੋ ਨਾ।
ਇਥੇ ਚੰਗੇ ਕਰਮ ਕਰੋਗੇ ਤਾਂ ਦੂਜੇ ਜਨਮ ਵਿਚ ਵੀ ਚੰਗਾ ਫਲ ਮਿਲੇਗਾ, ਅਮਰਲੋਕ ਵਿਚ। ਇਹ ਤੇ ਹੈ ਹੀ
ਮ੍ਰਿਤੂ ਲੋਕ। ਇਹ ਰਾਜ ਵੀ ਤੁਸੀ ਬੱਚੇ ਹੀ ਜਾਣਦੇ ਹੋ। ਸੋ ਵੀ ਨੰਬਰਵਾਰ। ਕਿਸੇ ਦੀ ਬੁੱਧੀ ਵਿਚ
ਚੰਗੀ ਤਰ੍ਹਾਂ ਧਾਰਨਾ ਹੁੰਦੀ ਹੈ, ਕੋਈ ਧਾਰਨਾ ਨਹੀਂ ਕਰ ਸਕੇ ਤਾਂ ਇਸ ਵਿੱਚ ਟੀਚਰ ਕੀ ਕਰ ਸਕਦੇ ਹਨ।
ਟੀਚਰ ਤੋਂ ਕ੍ਰਿਪਾ ਜਾਂ ਅਸ਼ੀਰਵਾਦ ਮੰਗੋਗੇ ਕੀ। ਟੀਚਰ ਤੇ ਪੜਾ ਕੇ ਆਪਣੇ ਘਰ ਚਲੇ ਜਾਂਦੇ ਹਨ।
ਸਕੂਲ ਵਿੱਚ ਪਹਿਲੇ - ਪਹਿਲੇ ਖ਼ੁਦਾ ਦੀ ਬੰਦਗੀ ਆਕੇ ਕਰਦੇ ਹਨ - ਹੇ ਖੁਦਾ ਸਾਨੂੰ ਪਾਸ ਕਰਵਾਉਣਾ
ਤਾਂ ਫਿਰ ਅਸੀਂ ਭੋਗ ਲਗਾਵਾਂਗੇ। ਟੀਚਰ ਨੂੰ ਕਦੇ ਨਹੀਂ ਕਹਿਣਗੇ ਕਿ ਅਸ਼ੀਰਵਾਦ ਕਰੋ। ਇਸ ਵੇਲੇ
ਪਰਮਾਤਮਾ ਸਾਡਾ ਬਾਪ ਵੀ ਹੀ ਤਾਂ ਟੀਚਰ ਵੀ ਹੀ। ਬਾਪ ਦੀ ਅਸ਼ੀਰਵਾਦ ਤੇ ਅੰਡਰਸਟੂਡ ਹੈ ਹੀ। ਬਾਪ
ਬੱਚੇ ਨੂੰ ਚਾਉਂਦੇ ਹਨ, ਬੱਚਾ ਆਵੇ ਤਾਂ ਉਸ ਨੂੰ ਧਨ ਦੇਵਾਂ। ਤਾਂ ਇਹ ਅਸ਼ੀਰਵਾਦ ਹੋਈ ਨਾ। ਇਹ ਇੱਕ
ਕ਼ਾਇਦਾ ਹੈ। ਬੱਚੇ ਨੂੰ ਬਾਪ ਤੋਂ ਵਰਸਾ ਮਿਲਦਾ ਹੈ। ਹੁਣ ਤੇ ਤਮੋਪ੍ਰਧਾਨ ਹੀ ਹੁੰਦੇ ਜਾਂਦੇ ਹਨ।
ਜਿਵੇਂ ਬਾਪ ਉਵੇਂ ਬੱਚੇ। ਦਿਨ - ਪ੍ਰਤੀਦਿਨ ਹਰ ਚੀਜ ਤਮੋਪ੍ਰਧਾਨ ਹੁੰਦੀ ਜਾਂਦੀ ਹੈ। ਤੱਤਵ ਵੀ
ਤਮੋਪ੍ਰਧਾਨ ਹੀ ਹੁੰਦੇ ਜਾਂਦੇ ਹਨ। ਇਹ ਹੈ ਹੀ ਦੁੱਖਧਾਮ। 40 ਹਜਾਰ ਵਰ੍ਹੇ ਹੁਣ ਹੋਰ ਉਮਰ ਹੋਵੇ
ਤਾਂ ਕੀ ਹਾਲ ਹੋ ਜਾਵੇਗਾ। ਮਨੁੱਖਾਂ ਦੀ ਬੁੱਧੀ ਬਿਲਕੁਲ ਹੀ ਤਮੋਪ੍ਰਧਾਨ ਹੋ ਗਈ ਹੈ।
ਹੁਣ ਤੁਸੀ ਬਚਿਆਂ ਦੀ
ਬੁੱਧੀ ਵਿਚ ਬਾਪ ਦੇ ਨਾਲ ਯੋਗ ਰੱਖਣ ਨਾਲ ਰੌਸ਼ਨੀ ਆ ਗਈ ਹੈ। ਬਾਪ ਕਹਿੰਦੇ ਹਨ ਜਿਨਾਂ ਯਾਦ ਵਿੱਚ
ਰਹੋਗੇ ਉਤਨੀ ਲਾਈਟ ਵਧਦੀ ਜਾਵੇਗੀ। ਯਾਦ ਨਾਲ ਆਤਮਾ ਪਵਿੱਤਰ ਬਣਦੀ ਹੈ। ਲਾਈਟ ਵਧਦੀ ਜਾਂਦੀ ਹੈ।
ਯਾਦ ਹੀ ਨਹੀਂ ਕਰੋਗੇ ਤਾਂ ਲਾਈਟ ਮਿਲੇਗੀ ਨਹੀਂ। ਯਾਦ ਨਾਲ ਲਾਈਟ ਵਾਧੇ ਨੂੰ ਪਾਵੇਗੀ। ਯਾਦ ਨਹੀਂ
ਕੀਤਾ ਅਤੇ ਕੋਈ ਵਿਕਰਮ ਕਰ ਲਿਆ ਤਾਂ ਲਾਈਟ ਘਟ ਹੋ ਜਾਵੇਗੀ। ਤੁਸੀਂ ਪੁਰਸ਼ਾਰਥ ਕਰਦੇ ਹੋ
ਸਤੋਪ੍ਰਧਾਨ ਬਣਨ ਦਾ। ਇਹ ਬੜੀ ਸਮਝਣ ਦੀ ਗੱਲ ਹੈ। ਯਾਦ ਨਾਲ ਹੀ ਤੁਹਾਡੀ ਆਤਮਾ ਪਵਿੱਤਰ ਹੁੰਦੀ
ਜਾਵੇਗੀ। ਤੁਸੀ ਲਿਖ ਵੀ ਸਕਦੇ ਹੋ ਇਹ ਰਚਿਯਤਾ ਅਤੇ ਰਚਨਾ ਦਾ ਗਿਆਨ ਸ਼੍ਰੀਕ੍ਰਿਸ਼ਨ ਦੇ ਨਹੀਂ ਸਕਦੇ।
ਉਹ ਤਾਂ ਹੈ ਪ੍ਰਾਲਬਧ। ਇਹ ਵੀ ਲਿਖ ਦੇਣਾ ਚਾਹੀਦਾ ਹੈ ਕਿ 84ਵੇਂ ਅੰਤਿਮ ਜਨਮ ਵਿਚ ਸ਼੍ਰੀਕ੍ਰਿਸ਼ਨ
ਦੀ ਆਤਮਾ ਫਿਰ ਤੋਂ ਗਿਆਨ ਲੈ ਰਹੀ ਹੈ ਫਿਰ ਫਸਟ ਨੰਬਰ ਵਿਚ ਜਾਂਦੇ ਹਨ। ਬਾਪ ਨੇ ਇਹ ਵੀ ਸਮਝਾਇਆ ਹੈ
ਸਤਿਯੁਗ ਵਿਚ 9 ਲੱਖ ਹੀ ਹੋਣਗੇ, ਫਿਰ ਉਸ ਤੋਂ ਬ੍ਰਿਧੀ ਵੀ ਹੋਵੇਗੀ ਨਾ। ਦਾਸ - ਦਾਸੀਆਂ ਵੀ ਬਹੁਤ
ਹੀ ਹੋਣਗੇ ਨਾ, ਜੋ ਪੂਰੇ 84 ਜਨਮ ਲੈਂਦੇ ਹਨ। 84 ਜਨਮ ਹੀ ਗਿਣੇ ਜਾਂਦੇ ਹਨ। ਜੋ ਚੰਗੀ ਤਰ੍ਹਾਂ
ਇਮਤਿਹਾਨ ਪਾਸ ਕਰਨਗੇ ਉਹ ਪਹਿਲੇ - ਪਹਿਲੇ ਆਉਣਗੇ। ਜਿਨਾਂ ਦੇਰੀ ਨਾਲ ਆਉਣਗੇ ਤਾਂ ਮਕਾਨ ਪੁਰਾਣਾ
ਤੇ ਕਹਾਂਗੇ ਨਾ। ਨਵਾਂ ਮਕਾਨ ਬਣਦਾ ਹੈ ਫਿਰ ਦਿਨ - ਪ੍ਰਤੀਦਿਨ ਉਮਰ ਘਟ ਹੁੰਦੀ ਜਾਵੇਗੀ। ਉਥੇ ਤੇ
ਸੋਨੇ ਦੇ ਮਹਿਲ ਬਣਦੇ ਹਨ, ਉਹ ਤਾਂ ਪੁਰਾਣੇ ਹੋ ਨਹੀਂ ਸਕਦੇ। ਸੋਨਾ ਤੇ ਸਦਾ ਚਮਕਦਾ ਹੀ ਹੋਵੇਗਾ।
ਫਿਰ ਵੀ ਸਾਫ਼ ਜਰੂਰ ਕਰਨਾ ਪਵੇ। ਜ਼ੇਵਰ ਵੀ ਭਾਵੇਂ ਪਾਕੇ ਸੋਨੇ ਦੇ ਬਣਾਓ ਤਾਂ ਵੀ ਆਖੀਰ ਚਮਕ ਤੇ
ਘਟ ਹੁੰਦੀ ਹੈ, ਫਿਰ ਉਸ ਨੂੰ ਪਾਲਿਸ਼ ਚਾਹੀਦੀ ਹੈ। ਤੁਸੀ ਬੱਚਿਆਂ ਨੂੰ ਸਦਾ ਇਹ ਖੁਸ਼ੀ ਰਹਿਣੀ
ਚਾਹੀਦੀ ਹੈ ਕਿ ਅਸੀਂ ਨਵੀਂ ਦੁਨੀਆ ਵਿਚ ਜਾਂਦੇ ਹਾਂ। ਇਸ ਨਰਕ ਵਿਚ ਇਹ ਅੰਤਿਮਜਨਮ ਹੈ। ਇਨ੍ਹਾਂ
ਅੱਖਾਂ ਨਾਲ ਜੋ ਵੇਖਦੇ ਹੋ, ਜਾਣਦੇ ਹੋ ਇਹ ਪੁਰਾਣੀ ਦੁਨੀਆ, ਪੁਰਾਣਾ ਸ਼ਰੀਰ ਹੈ। ਹੁਣ ਸਾਨੂੰ
ਸਤਿਯੁਗ ਨਵੀਂ ਦੁਨੀਆ ਵਿਚ ਨਵਾਂ ਸ਼ਰੀਰ ਲੈਣਾ ਹੈ। ਪੰਜ ਤਤਵ ਹੀ ਨਵੇਂ ਹੁੰਦੇ ਹਨ। ਇਵੇਂ ਵਿਚਾਰ
ਸਾਗਰ ਮੰਥਨ ਚਲਣਾ ਚਾਹੀਦਾ ਹੈ। ਇਹ ਪੜਾਈ ਹੈ ਨਾ। ਅੰਤ ਤੱਕ ਤੁਹਾਡੀ ਇਹ ਪੜਾਈ ਚੱਲੇਗੀ। ਪੜਾਈ ਬੰਦ
ਹੋਈ ਤਾਂ ਵਿਨਾਸ਼ ਹੋ ਜਾਵੇਗਾ। ਤਾਂ ਆਪਣੇ ਨੂੰ ਸਟੂਡੈਂਟ ਸਮਝ ਇਸ ਖੁਸ਼ੀ ਵਿੱਚ ਰਹਿਣਾ ਚਾਹੀਦਾ ਹੈ
ਨਾ - ਭਗਵਾਨ ਸਾਨੂੰ ਪੜਾਉਂਦੇ ਹਨ। ਇਹ ਖੁਸ਼ੀ ਕੋਈ ਘਟ ਥੋੜ੍ਹੀ ਨਾ ਹੈ। ਪ੍ਰੰਤੂ ਨਾਲ - ਨਾਲ ਮਾਇਆ
ਵੀ ਉਲਟਾ ਕੰਮ ਕਰਵਾ ਲੈਂਦੀ ਹੈ। 5-6 ਵਰ੍ਹੇ ਪਵਿੱਤਰ ਰਹਿੰਦੇ ਫਿਰ ਮਾਇਆ ਸੁੱਟ ਦਿੰਦੀ ਹੈ। ਇੱਕ
ਵਾਰੀ ਡਿੱਗੇ ਤਾਂ ਫਿਰ ਉਹ ਅਵਸਥਾ ਹੋ ਨਹੀਂ ਸਕਦੀ। ਅਸੀਂ ਡਿੱਗੇ ਹਾਂ ਤਾਂ ਇਹ ਘ੍ਰਿਣਾ ਆਉਂਦੀ ਹੈ।
ਹੁਣ ਤੁਸੀ ਬੱਚਿਆਂ ਨੂੰ ਸਾਰੀ ਸਮ੍ਰਿਤੀ ਰੱਖਣੀ ਹੈ। ਇਸ ਜਨਮ ਵਿੱਚ ਜੋ ਪਾਪ ਕੀਤੇ ਹਨ, ਹਰ ਇੱਕ
ਆਤਮਾ ਨੂੰ ਆਪਣੇ ਜੀਵਨ ਦਾ ਤੇ ਪਤਾ ਹੈ ਨਾ। ਕੋਈ ਮੰਦਬੁੱਧੀ, ਕੋਈ ਵਿਸ਼ਾਲ ਬੁੱਧੀ ਹੁੰਦੇ ਹਨ।
ਛੋਟੇਪਨ ਦੀ ਹਿਸਟ੍ਰੀ ਯਾਦ ਤੇ ਰਹਿੰਦੀ ਹੈ ਨਾ। ਇਹ ਬਾਬਾ ਵੀ ਛੋਟੇਪਨ ਦੀ ਹਿਸਟ੍ਰੀ ਸੁਣਾਉਂਦੇ ਹਨ
ਨਾ। ਬਾਬਾ ਨੂੰ ਉਹ ਮਕਾਨ ਆਦਿ ਵੀ ਯਾਦ ਹੈ। ਪ੍ਰੰਤੂ ਹੁਣ ਤੇ ਉਥੇ ਵੀ ਸਾਰੇ ਨਵੇਂ ਮਕਾਨ ਆਦਿ ਬਣ
ਗਏ ਹੋਣਗੇ। 6 ਵਰ੍ਹੇ ਤੋ ਲੈਕੇ ਆਪਣੀ ਜੀਵਨ ਕਹਾਣੀ ਯਾਦ ਰਹਿੰਦੀ ਹੈ। ਜੇਕਰ ਭੁੱਲ ਗਿਆ ਤਾਂ ਡਲ
ਬੁੱਧੀ ਕਹਾਂਗੇ। ਬਾਪ ਕਹਿੰਦੇ ਹਨ ਆਪਣੀ ਜੀਵਨ ਕਹਾਣੀ ਲਿਖੋ। ਲਾਈਫ ਦੀ ਗੱਲ ਹੈ ਨਾ। ਪਤਾ ਚਲਦਾ ਹੈ
ਲਾਈਫ ਵਿਚ ਕਿੰਨੇ ਚਮਤਕਾਰ ਸਨ। ਗਾਂਧੀ, ਨਹਿਰੂ ਆਦਿ ਦੇ ਕਿੰਨੇ ਵੱਡੇ - ਵੱਡੇ ਵਾਲੀਊਮ ਬਣਦੇ ਹਨ।
ਲਾਈਫ ਤਾਂ ਅਸਲ ਵਿਚ ਤੁਹਾਡੀ ਬਹੁਤ ਵੈਲਯੁਏਬਲ ਹੈ। ਵੰਡਰਫੁੱਲ ਲਾਈਫ ਇਹ ਹੈ। ਇਹ ਹੈ ਮੋਸਟ
ਵੇਲਯੂਏਬਲ, ਅਮੁੱਲ ਜੀਵਨ। ਇਨ੍ਹਾਂ ਮੁੱਲ ਕਥਨ ਨਹੀਂ ਕੀਤਾ ਜਾ ਸਕਦਾ। ਇਸ ਵੇਲੇ ਤੁਸੀ ਹੀ ਸਰਵਿਸ
ਕਰਦੇ ਹੋ। ਇਹ ਲਕਸ਼ਮੀ - ਨਾਰਾਇਣ ਕੁਝ ਵੀ ਸਰਵਿਸ ਨਹੀਂ ਕਰਦੇ। ਤੁਹਾਡੀ ਲਾਈਫ ਬਹੁਤ ਵੇਲਯੂਏਬਲ
ਹੈ, ਜਦਕਿ ਹੋਰਨਾਂ ਦਾ ਵੀ ਅਜਿਹਾ ਜੀਵਨ ਬਣਾਉਣ ਦੀ ਕੋਸ਼ਿਸ਼ ਕਰਦੇ ਹੋ। ਜੋ ਚੰਗੀ ਸਰਵਿਸ ਕਰਦੇ ਹਨ
ਉਹ ਗਾਇਨ ਲਾਇਕ ਹੁੰਦੇ ਹਨ। ਵੈਸ਼ਨਵ ਦੇਵਾਂ ਦਾ ਵੀ ਮੰਦਿਰ ਹੈ ਨਾ। ਹੁਣ ਤੁਸੀ ਸੱਚੇ - ਸੱਚੇ
ਵੈਸ਼ਨਵ ਬਣਦੇ ਹੋ। ਵੈਸ਼ਨਵ ਮਾਨਾ ਜੋ ਪਵਿੱਤਰ ਹਨ। ਹੁਣ ਤੁਹਾਡਾ ਖਾਣਾ - ਪੀਣਾ ਵੀ ਵੈਸ਼ਨਵ ਹੈ।
ਪਹਿਲੇ ਨੰਬਰ ਦੇ ਵਿਕਾਰ ਵਿਚ ਤੇ ਤੁਸੀ ਵੈਸ਼ਨਵ ਹੋ ਹੀ। ਜਗਤ ਅੰਬਾ ਦੇ ਉਹ ਸਭ ਬੱਚੇ ਬ੍ਰਹਮਾ -
ਕੁਮਾਰੀਆਂ ਹਨ ਨਾ। ਬ੍ਰਹਮਾ ਅਤੇ ਸਰਸਵਤੀ। ਬਾਕੀ ਬੱਚੇ ਹਨ ਉਨ੍ਹਾਂ ਦੀ ਸੰਤਾਨ। ਨੰਬਰਵਾਰ ਦੇਵੀਆਂ
ਵੀ ਹਨ, ਜਿਨ੍ਹਾਂ ਦੀ ਪੂਜਾ ਹੁੰਦੀ ਹੈ। ਬਾਕੀ ਇੰਨੀਆਂ ਬਾਹਵਾਂ ਆਦਿ ਦਿੱਤੀਆਂ ਹਨ ਉਹ ਸਭ ਹਨ ਫਾਲਤੂ।
ਤੁਸੀ ਬਹੁਤਿਆਂ ਨੂੰ ਆਪਣੇ ਵਰਗਾ ਬਣਾਉਂਦੇ ਹੋ ਤਾਂ ਬਾਹਵਾਂ ਦੇ ਦਿੱਤੀਆਂ ਹਨ। ਬ੍ਰਹਮਾ ਨੂੰ ਵੀ
100 ਬਾਹਵਾਂ ਵਾਲਾ, ਹਜਾਰ ਬਾਹਵਾਂ ਵਾਲਾ ਵਿਖਾਉਂਦੇ ਹਨ। ਇਹ ਸਭ ਭਗਤੀ ਮਾਰਗ ਦੀਆਂ ਗੱਲਾਂ ਹਨ।
ਤੁਹਾਨੂੰ ਫਿਰ ਬਾਪ ਕਹਿੰਦੇ ਹਨ ਦੈਵੀਗੁਣ ਵੀ ਧਾਰਨ ਕਰਨੇ ਹਨ। ਕਿਸੇ ਨੂੰ ਵੀ ਦੁੱਖ ਨਾ ਦਵੋ। ਕਿਸੇ
ਨੂੰ ਉਲਟਾ - ਸੁਲਟਾ ਰਸਤਾ ਦੱਸ ਸਤਿਆ ਨਾਸ਼ ਨਾ ਕਰੋ। ਇੱਕ ਹੀ ਮੁੱਖ ਗੱਲ ਸਮਝਾਉਣੀ ਚਾਹੀਦੀ ਹੈ ਕਿ
ਬਾਪ ਅਤੇ ਵਰਸੇ ਨੂੰ ਯਾਦ ਕਰੋ। ਚੰਗਾ।
ਮਿੱਠੇ - ਮਿੱਠੇ ਸਿਕਿਲਧੇ
ਬੱਚਿਆਂ ਪ੍ਰਤੀ ਮਾਤਾ - ਪਿਤਾ ਬਾਪਦਾਦਾ ਦਾ ਯਾਦਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1) ਗਾਇਨ ਜਾਂ
ਪੂਜਨ ਯੋਗ ਬਣਨ ਦੇ ਲਈ ਪੱਕਾ ਵੈਸ਼ਨਵ ਬਣਨਾ ਹੈ। ਖਾਣ - ਪਾਨ ਦੀ ਸ਼ੁਦੀ ਦੇ ਨਾਲ - ਨਾਲ ਪਵਿੱਤਰ
ਰਹਿਣਾ ਹੈ। ਇਸ ਵੈਲਯੁਏਬਲ ਜੀਵਨ ਵਿਚ ਸਰਵਿਸ ਕਰ ਬਹੁਤਿਆਂ ਦਾ ਜੀਵਨ ਸ੍ਰੇਸ਼ਠ ਬਣਾਉਣਾ ਹੈ।
2) ਬਾਪ ਦੇ ਨਾਲ ਅਜਿਹਾ
ਯੋਗ ਰੱਖਣਾ ਹੈ ਜੋ ਆਤਮਾ ਦੀ ਲਾਈਟ ਵਧਦੀ ਜਾਵੇ। ਕੋਈ ਹੀ ਵਿਕਰਮ ਕਰ ਲਾਈਟ ਘਟ ਨਹੀ ਕਰਨਾ ਹੈ। ਆਪਣੇ
ਨਾਲ ਮਿਤ੍ਰਤਾ ਕਰਨੀ ਹੈ।
ਵਰਦਾਨ:-
ਸਵ - ਸਥਿਤੀ ਦੀ ਸੀਟ ਤੇ ਸਥਿਤ ਰਹਿ ਪ੍ਰਸਥਿਤੀਆਂ ਤੇ ਵਿਜੇ ਪ੍ਰਾਪਤ ਕਰਨ ਵਾਲੇ ਮਾਸਟਰ ਰਚਤਾ ਭਵ।
ਕੋਈ ਵੀ ਪ੍ਰਸਥਿਤੀ,
ਪ੍ਰਾਕ੍ਰਿਤੀ ਦ੍ਵਾਰਾ ਆਉਂਦੀ ਹੈ ਇਸਲਈ ਪ੍ਰਸਥਿਤੀ ਰਚਨਾ ਹੈ ਅਤੇ ਰਚਨਾ ਹੈ ਅਤੇ ਸਵ ਸਥਿਤੀ ਵਾਲਾ
ਰਚਿਯਤਾ ਹੈ। ਮਾਸਟਰ ਰਚਤਾ ਅਤੇ ਮਾਸਟਰ ਸਰਵ ਸ਼ਕਤੀਮਾਨ ਕਦੇ ਹਾਰ ਖਾ ਨਹੀਂ ਸਕਦੇ। ਅਸੰਭਵ ਹੈ।
ਜੇਕਰ ਕੋਈ ਆਪਣੀ ਸੀਟ ਛੱਡਦੇ ਹਨ ਤਾਂ ਹਾਰ ਹੁੰਦੀ ਹੈ। ਸੀਟ ਛੱਡਣਾ ਮਤਲਬ ਸ਼ਕਤੀਹੀਨ ਬਣਨਾ। ਸੀਟ
ਦੇ ਆਧਾਰ ਤੇ ਸ਼ਕਤੀਆਂ ਖੁਦ ਆਉਂਦੀਆਂ ਹਨ। ਜੋ ਸੀਟ ਤੋਂ ਹੇਠਾਂ ਆ ਜਾਂਦੇ ਉਨਾਂ ਨੂੰ ਮਾਇਆ ਦੀ ਧੂਲ
ਲੱਗ ਜਾਂਦੀ ਹੈ। ਬਾਪਦਾਦਾ ਦੇ ਲਾਡਲੇ, ਮਰਜੀਵਾ ਜਨਮਧਾਰੀ ਬ੍ਰਾਹਮਣ ਕਦੇ ਦੇਹ ਅਭਿਮਾਨ ਦੀ ਮਿੱਟੀ
ਵਿੱਚ ਖੇਲ੍ਹ ਨਹੀਂ ਸਕਦੇ।
ਸਲੋਗਨ:-
ਦ੍ਰਿੜਤਾ ਕੜੇ
ਸੰਸਕਾਰਾਂ ਨੂੰ ਵੀ ਮੋਮ ਦੀ ਤਰ੍ਹਾਂ ਪਿਘਲਾ (ਖਤਮ ਕਰ ) ਦਿੰਦੀ ਹੈ।
ਅਵਿਅਕਤ ਇਸ਼ਾਰੇ - "ਕੰਬਾਇੰਡ
ਰੂਪ ਦੀ ਸਮ੍ਰਿਤੀ ਨਾਲ ਸਦਾ ਵਿਜੇਈ ਬਣੋ"
ਜਿਵੇਂ ਗਿਆਨ ਸਵਰੂਪ ਹੋ
ਇਵੇਂ ਸਨੇਹ ਸਵਰੂਪ ਬਣੋ, ਗਿਆਨ ਅਤੇ ਸਨੇਹ ਦੋਵੇਂ ਕੰਬਾਈਨਡ ਸਵਰੂਪ ਹੋਵੇ ਕਿਉਂਕਿ ਗਿਆਨ ਬੀਜ ਹੈ,
ਪਾਣੀ ਸਨੇਹ ਹੈ। ਜੇਕਰ ਬੀਜ ਨੂੰ ਪਾਣੀ ਨਹੀਂ ਮਿਲੇਗਾ ਤਾਂ ਫਲ ਨਹੀਂ ਦਵੇਗਾ। ਗਿਆਨ ਦੇ ਨਾਲ ਦਿਲ
ਦਾ ਸਨੇਹ ਹੈ ਤਾਂ ਪ੍ਰਾਪਤੀ ਦਾ ਫਲ ਮਿਲੇਗਾ।