02.04.26 Punjabi Morning Murli Om Shanti BapDada Madhuban
ਮਿੱਠੇ ਬੱਚੇ:- ਬਾਪ ਦੀ
ਇਹ ਵੰਡਰਫੁੱਲ ਹੱਟੀ ਹੈ , ਜਿਸ ਤੇ ਸਭ ਵੇਰਾਇਟੀ ਸਮਾਨ ਮਿਲਦਾ ਹੈ , ਉਸ ਹੱਟੀ ਦੇ ਤੁਸੀਂ ਮਾਲਿਕ
ਹੋ ”
ਪ੍ਰਸ਼ਨ:-
ਇਸ ਵੰਡਰਫੁਲ
ਦੁਕਾਨਦਾਰ ਦੀ ਕਾਪੀ ਕੋਈ ਵੀ ਨਹੀਂ ਕਰ ਸਕਦਾ ਹੈ - ਕਿਓਂ?
ਉੱਤਰ:-
ਕਿਓਂਕਿ ਇਹ ਆਪ
ਹੀ ਸਰਵ ਖਜਾਨਿਆਂ ਦਾ ਭੰਡਾਰ ਹੈ। ਗਿਆਨ ਦਾ, ਸੁੱਖ ਦਾ, ਸ਼ਾਂਤੀ ਦਾ, ਪਵਿੱਤਰਤਾ ਦਾ, ਸਰਵ ਚੀਜ਼ਾਂ
ਦਾ ਸਾਗਰ ਹੈ, ਜਿਸਨੂੰ ਜੋ ਚਾਹੀਦਾ ਉਹ ਮਿਲ ਸਕਦਾ ਹੈ। ਨਿਵ੍ਰਿਤੀ ਮਾਰਗ ਵਾਲਿਆਂ ਦੇ ਕੋਲ ਇਹ ਸਮਾਨ
ਮਿਲ ਨਹੀਂ ਸਕਦਾ। ਕੋਈ ਵੀ ਆਪਣੇ ਨੂੰ ਬਾਪ ਸਮਾਨ ਸਾਗਰ ਕਹਿ ਨਹੀਂ ਸਕਦੇ।
ਗੀਤ:-
ਤੁਮਹੇਂ ਪਾਕੇ
ਹਮਨੇ...
ਓਮ ਸ਼ਾਂਤੀ
ਹੁਣ ਬੱਚੇ ਬੈਠੇ ਹਨ ਬੇਹੱਦ ਦੇ ਬਾਪ ਦੇ ਸਾਹਮਣੇ। ਇਨ੍ਹਾਂ ਨੂੰ ਬੇਹੱਦ ਦਾ ਬਾਪ ਵੀ ਕਿਹਾ ਜਾਵੇ
ਤਾਂ ਬੇਹੱਦ ਦਾ ਦਾਦਾ ਵੀ ਕਿਹਾ ਜਾਵੇ ਅਤੇ ਫਿਰ ਬੇਹੱਦ ਦੇ ਬੱਚੇ ਬੈਠੇ ਹਨ ਅਤੇ ਬਾਪ ਬੇਹੱਦ ਦਾ
ਗਿਆਨ ਦੇ ਰਹੇ ਹਨ। ਹੱਦ ਦੀਆਂ ਗੱਲਾਂ ਹੁਣ ਛੁੱਟ ਗਈਆਂ। ਹੁਣ ਬਾਪ ਤੋਂ ਬੇਹੱਦ ਦਾ ਵਰਸਾ ਲੈਣਾ ਹੈ।
ਇਹ ਇੱਕ ਹੀ ਹੱਟੀ ਠਹਿਰੀ। ਮਨੁੱਖਾਂ ਨੂੰ ਪਤਾ ਨਹੀਂ ਹੈ ਕਿ ਅਸੀਂ ਕੀ ਚਾਹੁੰਦੇ ਹਾਂ। ਬੇਹੱਦ ਦੇ
ਬਾਪ ਦੀ ਹੱਟੀ ਤਾਂ ਬਹੁਤ ਵੱਡੀ ਹੈ। ਉਨ੍ਹਾਂ ਨੂੰ ਕਿਹਾ ਜਾਂਦਾ ਹੈ ਸੁੱਖ ਦਾ ਸਾਗਰ, ਪਵਿੱਤਰਤਾ ਦਾ
ਸਾਗਰ, ਆਨੰਦ ਦਾ ਸਾਗਰ, ਗਿਆਨ ਦਾ ਸਾਗਰ… ਕੋਈ ਦੁਕਾਨਦਾਰ ਹੁੰਦਾ ਹੈ ਤਾਂ ਉਨ੍ਹਾਂ ਦੇ ਕੋਲ ਬਹੁਤ
ਵੇਰਾਇਟੀ ਹੁੰਦੀ ਹੈ। ਤਾਂ ਇਹ ਹੈ ਬੇਹੱਦ ਦਾ ਬਾਪ। ਇਨ੍ਹਾਂ ਦੇ ਕੋਲ ਵੀ ਵੇਰਾਇਟੀ ਸਮਾਨ ਹੈ। ਕੀ -
ਕੀ ਹੈ? ਬਾਬਾ ਗਿਆਨ ਦਾ ਸਾਗਰ ਹੈ, ਸੁੱਖ ਦਾ, ਸ਼ਾਂਤੀ ਦਾ ਸਾਗਰ ਹੈ। ਉਨ੍ਹਾਂ ਦੇ ਕੋਲ ਇਹ
ਵੰਡਰਫੁੱਲ, ਅਲੌਕਿਕ ਸਮਾਨ ਹੈ। ਫਿਰ ਗਾਇਆ ਵੀ ਜਾਂਦਾ ਹੈ - ਸੁੱਖ - ਕਰਤਾ। ਇਹ ਇੱਕ ਹੀ ਦੁਕਾਨ
ਠਹਿਰੀ ਹੋਰ ਤਾਂ ਕੋਈ ਦਾ ਇਵੇਂ ਦੁਕਾਨ ਹੈ ਨਹੀਂ। ਬ੍ਰਹਮਾ - ਵਿਸ਼ਨੂੰ ਸ਼ੰਕਰ ਦੇ ਕੋਲ ਕੀ ਸਮਾਨ ਹੈ?
ਕੁਝ ਵੀ ਨਹੀਂ। ਸਭ ਤੋਂ ਉੱਚਾ ਸਾਮਾਨ ਹੈ ਬਾਪ ਦੇ ਕੋਲ, ਇਸਲਈ ਉਨ੍ਹਾਂ ਦੀ ਮਹਿਮਾ ਗਾਈ ਜਾਂਦੀ ਹੈ।
ਤਵਮੇਵ ਮਾਤਾ ਚ ਪਿਤਾ… ਇਵੇਂ ਦੀ ਮਹਿਮਾ ਕਦੀ ਕਿਸੇ ਦੀ ਗਾਈ ਨਹੀਂ ਜਾਂਦੀ ਹੈ। ਮਨੁੱਖ ਸ਼ਾਂਤੀ ਦੇ
ਲਈ ਭਟਕਦੇ ਰਹਿੰਦੇ ਹਨ। ਕਿਸੇ ਨੂੰ ਦਵਾਈ ਚਾਹੀਦੀ ਹੈ, ਕਿਸੇ ਨੂੰ ਕੁਝ ਚਾਹੀਦਾ ਹੈ। ਉਹ ਸਭ ਹੱਦ
ਦੀਆਂ ਦੁਕਾਨਾਂ ਹਨ। ਸਾਰੀ ਦੁਨੀਆਂ ਵਿੱਚ ਸਭ ਦੇ ਕੋਲ ਹੱਦ ਦੀਆਂ ਚੀਜ਼ਾਂ ਹਨ। ਇਹ ਇੱਕ ਹੀ ਬਾਪ ਹੈ
ਜਿਸ ਦੇ ਕੋਲ ਬੇਹੱਦ ਦੀਆਂ ਚੀਜ਼ਾਂ ਹਨ ਇਸਲਈ ਉਨ੍ਹਾਂ ਦੀ ਮਹਿਮਾ ਵੀ ਗਾਉਂਦੇ ਹਨ ਕਿ ਪਤਿਤ - ਪਾਵਨ
ਹੈ, ਲਿਬ੍ਰੇਟਰ ਹੈ, ਗਿਆਨ ਦਾ ਸਾਗਰ, ਆਨੰਦ ਦਾ ਸਾਗਰ ਹੈ। ਇਹ ਸਭ ਵੈਰਾਇਟੀ ਵੱਖਰ (ਸਾਮਾਨ) ਹੈ।
ਲਿਸਟ ਲਿਖਣਗੇ ਤਾਂ ਬਹੁਤ ਹੋ ਜਾਵੇਗੀ। ਜਿਸ ਬਾਪ ਦੇ ਕੋਲ ਇਹ ਚੀਜ਼ਾਂ ਹਨ ਤਾਂ ਬੱਚਿਆਂ ਦਾ ਵੀ ਹੱਕ
ਹੈ ਉਨ੍ਹਾਂ ਤੇ। ਪਰ ਇਹ ਕਿਸੇ ਦੀ ਬੁੱਧੀ ਵਿੱਚ ਨਹੀਂ ਆਉਂਦਾ ਕਿ ਜਦੋਂ ਅਜਿਹੇ ਬਾਪ ਦੇ ਅਸੀਂ ਬੱਚੇ
ਹਾਂ ਤਾਂ ਬਾਪ ਦੀਆਂ ਚੀਜ਼ਾਂ ਦੇ ਅਸੀਂ ਮਾਲਿਕ ਹੋਣੇ ਚਾਹੀਦੇ ਹਾਂ। ਬਾਪ ਆਉਂਦੇ ਵੀ ਹਨ ਭਾਰਤ ਵਿੱਚ।
ਬਾਪ ਦੇ ਕੋਲ ਜੋ ਸਭ ਚੀਜ਼ਾਂ ਹਨ - ਉਹ ਜਰੂਰ ਲੈ ਆਉਣਗੇ। ਉਨ੍ਹਾਂ ਦੇ ਕੋਲ ਲੈਣ ਦੇ ਲਈ ਤਾਂ ਜਾ ਨਹੀਂ
ਸਕਦੇ। ਬਾਪ ਕਹਿੰਦੇ ਹਨ, ਮੈਨੂੰ ਆਉਣਾ ਪੈਂਦਾ ਹੈ। ਕਲਪ - ਕਲਪ, ਕਲਪ ਦੇ ਸੰਗਮ ਤੇ ਮੈਂ ਆਕੇ
ਤੁਹਾਨੂੰ ਸਭ ਚੀਜ਼ਾਂ ਦੇ ਜਾਂਦਾ ਹਾਂ। ਅਸੀਂ ਜੋ ਤੁਹਾਨੂੰ ਵੱਖਰ ਦਿੰਦਾ ਹਾਂ, ਉਹ ਫਿਰ ਕਦੀ ਨਹੀਂ
ਮਿਲ ਸਕਦਾ। ਅੱਧਾਕਲਪ ਦੇ ਲਈ ਤੁਹਾਡੇ ਭੰਡਾਰੇ ਭਰ ਜਾਂਦੇ ਹਨ। ਅਜਿਹੀ ਕੋਈ ਅਪ੍ਰਾਪ੍ਤ ਵਸਤੂ ਨਹੀਂ
ਰਹਿੰਦੀ ਜਿਸ ਦੇ ਲਈ ਪੁਕਾਰਨਾ ਪਵੇ। ਡਰਾਮਾ ਪਲਾਨ ਦੇ ਅਨੁਸਾਰ ਤੁਸੀਂ ਸਭ ਵਰਸਾ ਲੈਕੇ ਫਿਰ ਹੋਲੀ -
ਹੋਲੀ ਸੀੜੀ ਉਤਰਦੇ ਹੋ। ਪੁਨਰਜਨਮ ਵੀ ਜਰੂਰ ਲੈਣਾ ਪਵੇ। 84 ਜਨਮ ਵੀ ਲੈਣਾ ਹੈ। 84 ਦਾ ਚੱਕਰ
ਕਹਿੰਦੇ ਹਨ ਪਰ ਅਰਥ ਨਹੀਂ ਸਮਝਦੇ। 84 ਦੇ ਬਦਲੇ 84 ਲੱਖ ਜਨਮ ਕਹਿ ਦਿੰਦੇ ਹਨ। ਮਾਇਆ ਭੁੱਲ ਕਰਵਾ
ਦਿੰਦੀ ਹੈ। ਇਹ ਹੁਣ ਤੁਸੀਂ ਸਮਝਦੇ ਹੋ ਫਿਰ ਤਾਂ ਇਹ ਸਭ ਭੁੱਲ ਜਾਣਗੇ। ਇਸ ਸਮੇਂ ਵੱਖਰ ਲੈਂਦੇ
ਹਾਂ, ਸਤਿਯੁਗ ਵਿੱਚ ਰਾਜਾਈ ਕਰਦੇ ਹਨ। ਪਰ ਉਨ੍ਹਾਂ ਨੂੰ ਇਹ ਪਤਾ ਨਹੀਂ ਰਹਿੰਦਾ ਕਿ ਇਹ ਰਾਜਾਈ ਸਾਨੂੰ
ਕਿਸ ਨੇ ਦਿੱਤੀ? ਲਕਸ਼ਮੀ - ਨਾਰਾਇਣ ਦਾ ਰਾਜ ਕਦੋਂ ਸੀ? ਸ੍ਵਰਗ ਦੇ ਸੁੱਖ ਗਾਏ ਵੀ ਜਾਂਦੇ ਹਨ। ਸਭ
ਕਿਸਮ ਦੇ ਸੁੱਖ ਦਿੰਦੇ ਹਨ। ਇਸ ਨਾਲੋਂ ਜਾਸਤੀ ਕੋਈ ਸੁੱਖ ਹੁੰਦਾ ਨਹੀਂ। ਫਿਰ ਉਹ ਸੁੱਖ ਵੀ ਪਰਾਏ
ਲੋਪ ਹੋ ਜਾਂਦਾ ਹੈ। ਅੱਧਾਕਲਪ ਦੇ ਬਾਦ ਰਾਵਣ ਆਕੇ ਸਭ ਸੁੱਖ ਖੋਹ ਲੈਂਦਾ ਹੈ। ਕਿਸੇ ਨੂੰ ਗੁੱਸਾ
ਕਰਦੇ ਹਨ ਤਾਂ ਕਹਿੰਦੇ ਹਨ, ਤੇਰੀ ਕਲਾ ਕਾਇਆ ਹੀ ਖਤਮ ਹੋ ਗਈ ਹੈ। ਤੁਸੀਂ ਵੀ ਜੋ ਸਰਵਗੁਣ ਸੰਪੰਨ,
16 ਕਲਾ ਸੰਪੂਰਨ ਸੀ। ਉਹ ਕਲਾਵਾਂ ਸਭ ਖਤਮ ਹੋ ਗਈ ਹੈ। ਇੱਕ ਬਾਪ ਦੇ ਸਿਵਾਏ ਹੋਰ ਕਿਸੇ ਦੀ ਇੰਨੀ
ਮਹਿਮਾ ਨਹੀਂ ਹੈ। ਕਹਿੰਦੇ ਹਨ ਨਾ - ਪੈਸਾ ਹੋਵੇ ਤਾਂ ਲਾੜਕਾਨਾ ਘੁੰਮਕੇ ਆਓ।
ਤੁਸੀਂ ਵਿਚਾਰ ਕਰੋ ਕਿ
ਸ੍ਵਰਗ ਵਿੱਚ ਕਿੰਨਾ ਅਕੀਚਾਰ ਧਨ - ਮਾਲ ਸੀ। ਹੁਣ ਉਹ ਥੋੜੀ ਹੀ ਹੈ। ਸਭ ਗੁੰਮ ਹੋ ਜਾਂਦਾ ਹੈ। ਧਰਮ
ਭ੍ਰਿਸ਼ਟ, ਕਰਮ ਭ੍ਰਿਸ਼ਟ ਬਣ ਜਾਂਦੇ ਹਨ। ਤਾਂ ਧਨ - ਮਾਲ ਵੀ ਗੁੰਮ ਹੋ ਜਾਂਦਾ ਹੈ ਫਿਰ ਥੱਲੇ ਡਿੱਗਣ
ਲੱਗ ਪੈਂਦੇ ਹਨ। ਬਾਪ ਸਮਝਾਉਂਦੇ ਹਨ - ਤੁਹਾਨੂੰ ਇੰਨਾ ਧਨ ਦਿੱਤਾ, ਤੁਹਾਨੂੰ ਹੀਰੇ ਵਰਗਾ ਬਣਾਇਆ।
ਫਿਰ ਤੁਸੀਂ ਧਨ ਮਾਲ ਕਿੱਥੇ ਗਵਾ ਦਿੱਤਾ? ਹੁਣ ਫਿਰ ਬਾਪ ਕਹਿੰਦੇ ਹਨ ਕਿ ਆਪਣਾ ਵਰਸਾ, ਪੁਰਸ਼ਾਰਥ ਕਰ
ਲੈ ਲਵੋ। ਤੁਸੀਂ ਜਾਣਦੇ ਹੋ ਕਿ ਬਾਬਾ ਸਾਨੂੰ ਫਿਰ ਤੋਂ ਸ੍ਵਰਗ ਦੀ ਬਾਦਸ਼ਾਹੀ ਦੇ ਰਹੇ ਹਨ ਅਤੇ
ਕਹਿੰਦੇ ਹਨ, ਹੇ ਬੱਚੇ ਮੈਨੂੰ ਯਾਦ ਕਰੋ ਤਾਂ ਤੁਹਾਡੇ ਉੱਪਰ ਜੋ ਕੱਟ ਹੈ, ਉਹ ਨਿਕਲ ਜਾਵੇ। ਬੱਚੇ
ਕਹਿੰਦੇ ਹਨ, ਬਾਬਾ ਅਸੀਂ ਭੁੱਲ ਜਾਂਦੇ ਹਾਂ। ਇਹ ਕੀ? ਕੰਨਿਆ ਜੱਦ ਸ਼ਾਦੀ ਕਰਦੀ ਹੈ ਤਾਂ ਪਤੀ ਨੂੰ
ਕਦੀ ਭੁਲਦੀ ਹੈ ਕੀ? ਬੱਚੇ ਕਦੇ ਬਾਪ ਨੂੰ ਭੁੱਲਦੇ ਹਨ ਕੀ? ਬਾਪ ਤਾਂ ਦਾਤਾ ਹੈ। ਵਰਸਾ ਬੱਚਿਆਂ ਨੂੰ
ਲੈਣਾ ਹੈ ਤਾਂ ਜਰੂਰ ਯਾਦ ਕਰਨਾ ਪਵੇ। ਬਾਪ ਸਮਝਾਉਂਦੇ ਹਨ - ਮਿੱਠੇ - ਮਿੱਠੇ ਸਿਕਲਿਧੇ ਬੱਚੇ, ਯਾਦ
ਦੀ ਯਾਤਰਾ ਵਿੱਚ ਰਹੋਗੇ ਤਾਂ ਵਿਕਰਮ ਵਿਨਾਸ਼ ਹੋਣਗੇ ਹੋਰ ਕੋਈ ਉਪਾਏ ਨਹੀਂ ਹੈ। ਭਗਤੀ ਮਾਰਗ ਵਿੱਚ
ਤੀਰਥ ਯਾਤਰਾ, ਗੰਗਾ ਸਨਾਨ ਆਦਿ ਜੋ ਕਰਦੇ ਆਏ ਹੋ ਤਾ ਸੀੜੀ ਥੱਲੇ ਉਤਰਦੇ ਹੀ ਆਏ ਹੋ। ਉੱਪਰ ਤਾਂ
ਚੜ੍ਹ ਹੀ ਨਹੀਂ ਸਕਦੇ। ਲਾਅ ਨਹੀਂ ਕਹਿੰਦਾ। ਸਭ ਦੀ ਉਤਰਦੀ ਕਲਾ ਹੀ ਹੈ। ਇਹ ਜੋ ਕਹਿੰਦੇ ਹਨ ਕਿ
ਫਲਾਣਾ ਮੁਕਤੀ ਵਿੱਚ ਗਿਆ, ਇਹ ਝੂਠ ਬੋਲਦੇ ਹਨ। ਵਾਪਿਸ ਕੋਈ ਜਾ ਨਹੀਂ ਸਕਦੇ। ਬਾਬਾ ਆਏ ਹਨ ਤੁਹਾਨੂੰ
16 ਕਲਾ ਸੰਪੂਰਨ ਬਣਾਉਣ। ਤੁਸੀਂ ਹੀ ਗਾਉਂਦੇ ਸੀ ਕਿ ਮੈਂ ਨਿਰਗੁਣ ਹਾਰੇ ਵਿੱਚ… ਹੁਣ ਤੁਸੀਂ ਜਾਣਦੇ
ਹੋ ਕਿ ਬਾਪ ਗੁਣਵਾਨ ਬਣਾਉਂਦੇ ਹਨ। ਅਸੀਂ ਹੀ ਗੁਣਵਾਨ, ਪੂਜਯ ਸੀ। ਅਸੀਂ ਵਰਸਾ ਲੀਤਾ ਸੀ। 5 ਹਜਾਰ
ਵਰ੍ਹੇ ਹੋਏ। ਬਾਪ ਵੀ ਕਹਿੰਦੇ ਹਨ ਕਿ ਤੁਹਾਨੂੰ ਵਰਸਾ ਦੇਕੇ ਗਏ ਸੀ। ਸ਼ਿਵਜਯੰਤੀ, ਰੱਖੜੀ, ਦੁਸ਼ਹਿਰਾ
ਆਦਿ ਮਨਾਉਂਦੇ ਵੀ ਹਨ ਫਿਰ ਵੀ ਕੁਝ ਸਮਝਦੇ ਨਹੀਂ ਹਨ। ਸਭ ਕੁਝ ਭੁੱਲ ਜਾਂਦੇ ਹਨ। ਫਿਰ ਬਾਪ ਆਕੇ
ਯਾਦ ਦਿਲਾਉਂਦੇ ਹਨ। ਤੁਸੀਂ ਹੀ ਸੀ ਫਿਰ ਤੁਸੀਂ ਰਾਜ ਭਾਗ ਗਵਾਇਆ ਹੈ। ਬਾਪ ਸਮਝਾਉਂਦੇ ਹਨ - ਹੁਣ
ਇਹ ਸਾਰੀ ਦੁਨੀਆਂ ਪੁਰਾਣੀ ਜੜ੍ਹਜੜ੍ਹੀਭੂਤ ਹੈ। ਦੁਨੀਆਂ ਤਾਂ ਇਹ ਹੀ ਹੈ। ਇਹ ਹੀ ਭਾਰਤ ਨਵਾਂ ਸੀ,
ਹੁਣ ਪੁਰਾਣਾ ਹੋਇਆ ਹੈ। ਸ੍ਵਰਗ ਵਿੱਚ ਹਮੇਸ਼ਾ ਸੁੱਖ ਹੁੰਦਾ ਹੈ। ਫਿਰ ਦਵਾਪਰ ਤੋਂ ਜੱਦ ਦੁੱਖ ਸ਼ੁਰੂ
ਹੁੰਦਾ ਹੈ ਤੱਦ ਇਹ ਵੇਦ - ਸ਼ਾਸਤਰ ਆਦਿ ਬਣਦੇ ਹਨ। ਭਗਤੀ ਕਰਦੇ - ਕਰਦੇ ਜੱਦ ਤੁਸੀਂ ਭਗਤੀ ਪੂਰੀ ਕਰੋ
ਤਾਂ ਭਗਵਾਨ ਆਉਣ ਨਾ। ਬ੍ਰਹਮਾ ਦਾ ਦਿਨ, ਬ੍ਰਹਮਾ ਦੀ ਰਾਤ। ਅੱਧਾ - ਅੱਧਾ ਹੋਵੇਗਾ ਨਾ। ਗਿਆਨ ਦਿਨ,
ਭਗਤੀ ਰਾਤ। ਉਨ੍ਹਾਂ ਨੇ ਤਾਂ ਕਲਪ ਦੀ ਉਮਰ ਉਲਟੀ - ਸੁਲਟੀ ਕਰ ਦਿੱਤੀ ਹੈ।
ਤਾਂ ਪਹਿਲੇ - ਪਹਿਲੇ
ਤੁਸੀਂ ਸਭ ਨੂੰ ਬਾਪ ਦੀ ਮਹਿਮਾ ਬੈਠ ਸੁਣਾਓ। ਬਾਪ ਗਿਆਨ ਦਾ ਸਾਗਰ, ਸ਼ਾਂਤੀ ਦਾ ਸਾਗਰ ਹੈ। ਕ੍ਰਿਸ਼ਨ
ਨੂੰ ਥੋੜੀ ਕਹਿਣਗੇ - ਨਿਰਾਕਾਰ ਪਤਿਤ - ਪਾਵਨ, ਸੁੱਖ ਦਾ ਸਾਗਰ… ਨਹੀਂ, ਉਨ੍ਹਾਂ ਦੀ ਮਹਿਮਾ ਹੀ
ਵੱਖ ਹੈ। ਰਾਤ - ਦਿਨ ਦਾ ਫਰਕ ਹੈ। ਸ਼ਿਵ ਨੂੰ ਕਹਿੰਦੇ ਹਨ ਬਾਬਾ। ਕ੍ਰਿਸ਼ਨ ਬਾਬਾ ਅੱਖਰ ਹੀ ਨਹੀਂ
ਸ਼ੋਭਦਾ। ਕਿੰਨੀ ਵੱਡੀ ਭੁੱਲ ਹੈ। ਫਿਰ ਛੋਟੀ - ਛੋਟੀ ਭੁੱਲਾਂ ਕਰਦੇ 100 ਪ੍ਰਤੀਸ਼ਤ ਭੁੱਲ ਗਏ ਹਨ।
ਬਾਪ ਕਹਿੰਦੇ ਹਨ - ਸੰਨਿਆਸੀਆਂ ਤੋਂ ਕਦੀ ਇਹ ਸੌਦਾ ਮਿਲ ਨਾ ਸਕੇ। ਉਹ ਹੈ ਹੀ ਨਿਵ੍ਰਿਤੀ ਮਾਰਗ ਦੇ।
ਤੁਸੀਂ ਹੋ ਪ੍ਰਵ੍ਰਿਤੀ ਮਾਰਗ ਵਾਲੇ। ਤੁਸੀਂ ਸੰਪੂਰਨ ਨਿਰਵਿਕਾਰੀ ਸੀ, ਵਾਈਸਲੈਸ ਵਰਲਡ ਸੀ। ਇਹ ਹੈ
ਵਿਸ਼ਸ਼ ਵਰਲਡ। ਫਿਰ ਕਹਿੰਦੇ ਹਨ - ਕੀ ਸਤਿਯੁਗ ਵਿੱਚ ਬੱਚੇ ਪੈਦਾ ਨਹੀਂ ਹੁੰਦੇ? ਉੱਥੇ ਵੀ ਤਾਂ
ਵਿਕਾਰ ਸਨ। ਅਰੇ ਉਹ ਹੈ ਹੀ ਸੰਪੂਰਨ ਨਿਰਵਿਕਾਰੀ ਦੁਨੀਆਂ। ਸੰਪੂਰਨ ਨਿਰਵਿਕਾਰੀ ਫਿਰ ਵਿਕਾਰੀ ਹੋ
ਕਿਵੇਂ ਸਕਦੇ ਹਨ? ਫਿਰ ਸਤਿਯੁਗ ਵਿੱਚ ਸਭ ਇੰਨੇ ਮਨੁੱਖ ਹਨ, ਇਹ ਕਿਵੇਂ ਹੋ ਸਕਦਾ ਹੈ। ਉੱਥੇ ਇੰਨੇ
ਮਨੁੱਖ ਥੋੜੀ ਹੁੰਦੇ ਹਨ। ਭਾਰਤ ਦੇ ਸਿਵਾਏ ਹੋਰ ਕੋਈ ਖੰਡ ਨਹੀਂ ਹੋਣਗੇ। ਉਹ ਕਹਿੰਦੇ ਵੀ ਹਨ ਅਸੀਂ
ਮੰਨ ਨਹੀਂ ਸਕਦੇ। ਦੁਨੀਆਂ ਤਾਂ ਹਮੇਸ਼ਾ ਭਰੀ ਹੋਈ ਰਹਿੰਦੀ ਹੈ, ਕੁਝ ਵੀ ਸਮਝਦੇ ਨਹੀਂ। ਬਾਪ
ਸਮਝਾਉਂਦੇ ਹਨ ਕਿ ਭਾਰਤ ਗੋਲਡਨ ਏਜ਼ ਸੀ। ਹੁਣ ਤਾਂ ਆਇਰਨ ਏਜ਼ ਪੱਥਰਬੁੱਧੀ ਹਨ। ਹੁਣ ਤੁਸੀਂ ਬੱਚਿਆਂ
ਨੇ ਡਰਾਮਾ ਨੂੰ ਸਮਝ ਲੀਤਾ ਹੈ। ਗਾਂਧੀ ਆਦਿ ਸਭ ਰਾਮਰਾਜ ਚਾਹੁੰਦੇ ਸੀ। ਪਰ ਵਿਖਾਉਂਦੇ ਹਨ ਕਿ
ਮਹਾਭਾਰਤ ਲੜਾਈ ਲੱਗੀ। ਬਸ, ਫਿਰ ਖੇਡ ਖਤਮ। ਫਿਰ ਕੀ ਹੋਇਆ? ਕੁਝ ਵੀ ਵਿਖਾਇਆ ਨਹੀਂ ਹੈ। ਬਾਪ ਬੈਠ
ਇਹ ਸਮਝਾਉਂਦੇ ਹਨ। ਇਹ ਤਾਂ ਬਿਲਕੁਲ ਸਹਿਜ ਹੈ। ਸ਼ਿਵ ਜਯੰਤੀ ਮਨਾਉਂਦੇ ਹਨ - ਤਾਂ ਜਰੂਰ ਸ਼ਿਵਬਾਬਾ
ਆਉਂਦੇ ਹਨ। ਉਹ ਹੈ ਹੈਵਿਨਲੀ ਗੌਡ ਫਾਦਰ ਤਾਂ ਜਰੂਰ ਹੈਵਨ ਦੇ ਗੇਟ ਖੋਲਣ ਆਉਣਗੇ। ਆਉਣਗੇ ਵੀ ਉਦੋਂ,
ਜਦੋਂ ਹੇਲ ਹੋਵੇਗਾ। ਹੈਵਿਨ ਦੇ ਦਵਾਰ ਖੋਲ ਹੇਲ ਦੇ ਬੰਦ ਕਰ ਦੇਣਗੇ । ਹੈਵਿਨ ਦੇ ਦਵਾਰ ਖੁਲਣ ਤਾਂ
ਜਰੂਰ ਸਭ ਹੈਵਿਨ ਵਿੱਚ ਹੀ ਆਉਣਗੇ। ਇਹ ਗੱਲਾਂ ਕੋਈ ਡਿਫਿਕਲਟ ਨਹੀਂ ਹਨ। ਮਹਿਮਾ ਸਿਰਫ ਇੱਕ ਬਾਪ ਦੀ
ਹੈ। ਸ਼ਿਵਬਾਬਾ ਦੀ ਇੱਕ ਹੀ ਹੱਟੀ ਹੈ। ਉਹ ਹੈ ਬੇਹੱਦ ਦਾ ਬਾਪ। ਬੇਹੱਦ ਦੇ ਬਾਪ ਦਵਾਰਾ ਭਾਰਤ ਨੂੰ
ਸ੍ਵਰਗ ਦਾ ਸੁੱਖ ਮਿਲਦਾ ਹੈ। ਬੇਹੱਦ ਦਾ ਬਾਪ ਸ੍ਵਰਗ ਸਥਾਪਨ ਕਰਦਾ ਹੈ। ਬਰੋਬਰ ਬੇਹੱਦ ਦਾ ਸੁੱਖ
ਸੀ। ਫਿਰ ਅਸੀਂ ਹੇਲ ਵਿੱਚ ਕਿਓਂ ਪਏ ਹਾਂ? ਇਹ ਕੋਈ ਵੀ ਨਹੀਂ ਜਾਣਦੇ। ਬਾਪ ਸਮਝਾਉਂਦੇ ਹਨ ਕਿ ਤੁਸੀਂ
ਹੀ ਸੀ ਫਿਰ ਤੁਸੀਂ ਹੀ ਡਿੱਗੇ ਹੋ। ਦੇਵਤਾਵਾਂ ਨੂੰ ਹੀ 84 ਜਨਮ ਲੈਣੇ ਪੈਂਦੇ ਹਨ। ਹੁਣ ਆਕੇ ਪਤਿਤ
ਬਣੇ ਹਨ। ਉਨ੍ਹਾਂਨੂੰ ਹੀ ਫਿਰ ਪਾਵਨ ਬਣਨਾ ਹੈ। ਬਾਪ ਦਾ ਵੀ ਜਨਮ ਹੈ ਤਾਂ ਰਾਵਣ ਦਾ ਵੀ ਜਨਮ ਹੁੰਦਾ
ਹੈ। ਇਹ ਕਿਸੇ ਨੂੰ ਵੀ ਪਤਾ ਨਹੀਂ। ਕਿਸੇ ਤੋਂ ਵੀ ਪੁੱਛੋ ਤਾਂ ਰਾਵਣ ਨੂੰ ਕਦੋਂ ਤੋਂ ਸਾੜ੍ਹਦੇ ਹੋ?
ਕਹਿਣਗੇ ਉਹ ਤਾਂ ਅਨਾਦਿ ਚਲਦਾ ਆਉਂਦਾ ਹੈ। ਇਹ ਸਭ ਰਾਜ਼ ਬਾਪ ਸਮਝਾਉਂਦੇ ਹਨ। ਉਸ ਬਾਪ ਦੀ ਇੱਕ ਹੀ
ਹੱਟੀ ਦੀ ਮਹਿਮਾ ਹੈ। ਸੁੱਖ - ਸ਼ਾਂਤੀ - ਪਵਿੱਤਰਤਾ ਮਨੁੱਖ ਤੋਂ ਮਨੁੱਖ ਨੂੰ ਨਹੀਂ ਮਿਲ ਸਕਦੀ।
ਸਿਰਫ ਇੱਕ ਨੂੰ ਥੋੜੀ ਸ਼ਾਂਤੀ ਮਿਲੀ ਸੀ। ਇਹ ਝੂਠ ਬੋਲਦੇ ਹਨ ਕਿ ਫਲਾਣੇ ਨਾਲ ਸ਼ਾਂਤੀ ਮਿਲੀ। ਅਰੇ
ਸ਼ਾਂਤੀ ਤਾਂ ਮਿਲਣੀ ਹੈ - ਸ਼ਾਂਤੀਧਾਮ ਵਿੱਚ। ਇੱਥੇ ਤਾਂ ਇੱਕ ਨੂੰ ਸ਼ਾਂਤੀ ਹੋਵੇਗੀ ਫਿਰ ਦੂਜਾ ਅਸ਼ਾਂਤ
ਕਰਣਗੇ ਤਾਂ ਸ਼ਾਂਤੀ ਵਿੱਚ ਰਹਿ ਨਾ ਸਕਣ। ਸੁਖ - ਸ਼ਾਂਤੀ - ਪਵਿੱਤਰਤਾ ਸਭ ਚੀਜ਼ਾਂ ਦਾ ਵਪਾਰੀ ਇੱਕ ਹੀ
ਸ਼ਿਵਬਾਬਾ ਹੈ। ਉਨ੍ਹਾਂ ਨਾਲ ਕੋਈ ਆਕੇ ਵਪਾਰ ਕਰੇ। ਉਨ੍ਹਾਂ ਨੂੰ ਕਿਹਾ ਹੀ ਜਾਂਦਾ ਹੈ ਸੌਦਾਗਰ,
ਪਵਿੱਤਰਤਾ, ਸੁੱਖ - ਸ਼ਾਂਤੀ ਸੰਪਤੀ ਸਭ ਕੁਝ ਉਨ੍ਹਾਂ ਦੇ ਕੋਲ ਹੈ। ਅਪ੍ਰਾਪ੍ਤ ਕੋਈ ਚੀਜ਼ ਨਹੀਂ।
ਸ੍ਵਰਗ ਦਾ ਤੁਸੀਂ ਰਾਜ ਪਾਉਂਦੇ ਹੋ। ਬਾਪ ਤਾਂ ਦੇਣ ਆਏ ਹਨ, ਲੈਣ ਵਾਲੇ ਲੈਂਦੇ - ਲੈਂਦੇ ਥੱਕ ਜਾਂਦੇ
ਹਨ। ਮੈਂ ਆਉਂਦਾ ਹੀ ਹਾਂ ਦੇਣ ਲਈ ਅਤੇ ਤੁਸੀਂ ਠੰਡੇ ਪੈ ਜਾਂਦੇ ਹੋ ਲੈਣ ਵਿੱਚ। ਬੱਚੇ ਕਹਿੰਦੇ ਹਨ,
ਬਾਬਾ ਮਾਇਆ ਦੇ ਤੂਫ਼ਾਨ ਆਉਂਦੇ ਹਨ। ਹਾਂ, ਪਦਵੀ ਵੀ ਬਹੁਤ ਉੱਚ ਪਾਉਣਾ ਹੈ। ਸ੍ਵਰਗ ਦੇ ਮਾਲਿਕ ਬਣਦੇ
ਹੋ। ਇਹ ਘੱਟ ਹੈ ਕੀ! ਤਾਂ ਮਿਹਨਤ ਕਰਨੀ ਹੈ। ਸ਼੍ਰੀਮਤ ਤੇ ਚਲਦੇ ਰਹੋ। ਵੱਖਰ ਜੋ ਮਿਲਦਾ ਹੈ ਉਹ ਫਿਰ
ਹੋਰਾਂ ਨੂੰ ਵੀ ਦੇਣਾ ਪਵੇ। ਦਾਨ ਕਰਨਾ ਪਵੇ। ਪਵਿੱਤਰਤਾ ਬਣਨਾ ਹੈ ਤਾਂ 5 ਵਿਕਾਰਾਂ ਦਾ ਦਾਨ ਜਰੂਰ
ਦੇਣਾ ਹੈ। ਮਿਹਨਤ ਕਰਨੀ ਹੈ। ਬਾਪ ਨੂੰ ਯਾਦ ਕਰਨਾ ਹੈ, ਤਾਂ ਹੀ ਕੱਟ ਉਤਰੇਗੀ। ਮੁੱਖ ਹੈ ਯਾਦ।
ਪ੍ਰਤਿਗਿਆ ਭਾਵੇਂ ਕਰੋ ਕਿ ਬਾਬਾ ਅਸੀਂ ਵਿਕਾਰ ਵਿੱਚ ਕਦੀ ਨਹੀਂ ਜਾਵਾਂਗੇ, ਕਿਸੀ ਤੇ ਗੁੱਸਾ ਨਹੀਂ
ਕਰਾਂਗੇ। ਪਰ ਯਾਦ ਵਿੱਚ ਜਰੂਰ ਰਹਿਣਾ ਹੈ। ਨਹੀਂ ਤਾਂ ਇੰਨੇ ਪਾਪ ਕਿਵੇਂ ਵਿਨਾਸ਼ ਹੋਣਗੇ। ਬਾਕੀ
ਨਾਲੇਜ ਤਾਂ ਬਹੁਤ ਸਹਿਜ ਹੈ 84 ਜਨਮ ਦਾ ਚੱਕਰ ਕਿਵੇਂ ਲਗਾਇਆ ਹੈ, ਇਹ ਕਿਸੇ ਨੂੰ ਵੀ ਤੁਸੀਂ ਸਮਝਾ
ਸਕਦੇ ਹੋ। ਬਾਕੀ ਯਾਦ ਦੀ ਯਾਤਰਾ ਵਿੱਚ ਮਿਹਨਤ ਹੈ। ਭਾਰਤ ਦਾ ਪ੍ਰਾਚੀਨ ਯੋਗ ਮਸ਼ਹੂਰ ਹੈ। ਕੀ ਗਿਆਨ
ਦਿੰਦੇ ਹਨ? ਮਨਮਨਾਭਵ ਮਤਲਬ ਮਾਮੇਕਮ ਯਾਦ ਕਰੋ ਤਾਂ ਤੁਹਾਡੇ ਵਿਕਰਮ ਵਿਨਾਸ਼ ਹੋਣਗੇ। ਤੁਸੀਂ ਗਾਉਂਦੇ
ਵੀ ਸੀ ਕਿ ਤੁਸੀਂ ਜਦੋਂ ਆਵੋਗੇ ਤਾਂ ਹੋਰ ਸੰਗ ਤੋੜ ਇੱਕ ਸੰਗ ਜੋੜਾਂਗੇ। ਤੁਹਾਡੇ ਤੇ ਬਲਿਹਾਰ
ਜਾਵਾਂਗੇ। ਤੇਰੇ ਸਿਵਾਏ ਹੋਰ ਕਿਸੇ ਨੂੰ ਯਾਦ ਨਹੀਂ ਕਰਾਂਗੇ। ਪ੍ਰਤਿਗਿਆ ਕੀਤੀ ਹੈ ਫਿਰ ਭੁੱਲ ਕਿਓਂ
ਜਾਂਦੇ ਹੋ? ਕਹਿੰਦੇ ਵੀ ਹਨ ਹੱਥ ਕਾਰ ਡੇ ਦਿਲ ਯਾਦ ਡੇ… ਕਰਮਯੋਗੀ ਤਾਂ ਤੁਸੀਂ ਹੋ। ਧੰਧਾ ਆਦਿ ਕਰਦੇ
ਬੁੱਧੀਯੋਗ ਬਾਪ ਨਾਲ ਲਗਾਉਣਾ ਹੈ। ਮਾਸ਼ੂਕ ਬਾਪ ਆਪ ਕਹਿੰਦੇ ਹਨ, ਤੁਸੀਂ ਆਸ਼ਿਕਾਂ ਨੇ ਅੱਧਾਕਲਪ ਯਾਦ
ਕੀਤਾ ਹੈ। ਹੁਣ ਮੈਂ ਆਇਆ ਹਾਂ, ਮੈਨੂੰ ਯਾਦ ਕਰੋ। ਇਹ ਯਾਦ ਹੀ ਘੜੀ - ਘੜੀ ਭੁੱਲ ਜਾਂਦੇ ਹੋ, ਇਸ
ਵਿੱਚ ਹੀ ਮਿਹਨਤ ਹੈ। ਕਰਮਾਤੀਤ ਅਵਸਥਾ ਹੋ ਜਾਵੇ ਤਾਂ ਫਿਰ ਇਹ ਸ਼ਰੀਰ ਹੀ ਛੱਡਣਾ ਪਵੇ। ਜਦੋਂ
ਰਾਜਧਾਨੀ ਸਥਾਪਨ ਹੋ ਜਾਵੇਗੀ ਤਾਂ ਤੁਸੀਂ ਕਰਮਾਤੀਤ ਅਵਸਥਾ ਨੂੰ ਪਾਓਗੇ। ਹੁਣ ਤਾਂ ਸਾਰੇ ਪੁਰਸ਼ਾਰਥੀ
ਹਨ। ਸਭ ਤੋਂ ਜਾਸਤੀ ਮੰਮਾ - ਬਾਬਾ ਯਾਦ ਕਰਦੇ ਹਨ। ਸੂਕ੍ਸ਼੍ਮਵਤਨ ਵਿੱਚ ਵੀ ਉਹ ਵੇਖਣ ਵਿੱਚ ਆਉਂਦੇ
ਹਨ।
ਬਾਪ ਸਮਝਾਉਂਦੇ ਹਨ -
ਮੈਂ ਜਿਸ ਵਿਚ ਪ੍ਰਵੇਸ਼ ਕਰਦਾ ਹਾਂ, ਉਹ ਬਹੁਤ ਜਨਮ ਦੇ ਅੰਤ ਵਾਲਾ ਜਨਮ ਹੈ। ਉਹ ਵੀ ਪੁਰਸ਼ਾਰਥ ਕਰ ਰਹੇ
ਹਨ। ਕਰਮਾਤੀਤ ਅਵਸਥਾ ਵਿੱਚ ਹਾਲੇ ਕੋਈ ਪਹੁੰਚ ਨਹੀਂ ਸਕਦੇ। ਕਰਮਾਤੀਤ ਅਵਸਥਾ ਆ ਜਾਵੇ ਤਾਂ ਫਿਰ ਇਹ
ਸ਼ਰੀਰ ਰਹਿ ਨਹੀਂ ਸਕਦਾ। ਬਾਬਾ ਤਾਂ ਬਹੁਤ ਚੰਗੀ ਤਰ੍ਹਾਂ ਸਮਝਾਉਂਦੇ ਹਨ। ਹੁਣ ਸਮਝਣ ਵਾਲਿਆਂ ਦੀ
ਬੁੱਧੀ ਤੇ ਹੈ। ਹੈਵਿਨਲੀ ਗਾਡ ਫਾਦਰ ਇੱਕ ਹੀ ਹੈ। ਉਨ੍ਹਾਂ ਦੇ ਕੋਲ ਹੀ ਗਿਆਨ ਦਾ ਸਾਰਾ ਵੱਖਰ ਹੈ।
ਉਹ ਹੀ ਜਾਦੂਗਰ ਹੈ। ਹੋਰ ਕਿਸੇ ਤੋਂ ਸੁੱਖ - ਸ਼ਾਂਤੀ - ਪਵਿੱਤਰਤਾ ਦਾ ਵਰਸਾ ਮਿਲ ਨਾ ਸਕੇ। ਬਾਪ
ਬਹੁਤ ਚੰਗੀ ਤਰ੍ਹਾਂ ਸਮਝਾਉਂਦੇ ਹਨ। ਬੱਚਿਆਂ ਨੂੰ ਧਾਰਨ ਕਰ ਅਤੇ ਧਾਰਨਾ ਕਰਾਉਣਾ ਹੈ। ਜਿੰਨਾ ਧਾਰਨ
ਕਰਦੇ ਹਨ, ਉੰਨਾ ਵਰਸਾ ਲੈਂਦੇ ਹਨ। ਦਿਨ - ਪ੍ਰਤੀਦਿਨ ਬਹੁਤ ਤਰਾਵਟੀ ਮਾਲ ਮਿਲਦਾ ਹੈ। ਲਕਸ਼ਮੀ -
ਨਾਰਾਇਣ ਵੇਖੋ ਕਿੰਨੇ ਮਿੱਠੇ ਹਨ। ਉਨ੍ਹਾਂ ਵਰਗਾ ਮਿੱਠਾ ਬਣਨਾ ਚਾਹੀਦਾ ਹੈ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ। ਹੋਰ ਕਿਸੇ ਵੀ ਸਤਿਸੰਗ ਵਿੱਚ ਇਵੇਂ ਕਹਿੰਦੇਗੇ ਹਨ ਕੀ? ਇਹ ਸਾਡੀ ਬਿਲਕੁਲ ਹੀ
ਨਵੀਂ ਭਾਸ਼ਾ ਹੈ, ਜਿਸਨੂੰ ਸਪ੍ਰਿਚੂਅਲ ਨਾਲੇਜ ਕਿਹਾ ਜਾਂਦਾ ਹੈ। ਅੱਛਾ।
ਧਾਰਨਾ ਲਈ ਮੁੱਖ
ਸਾਰ:-
1. ਬਾਪ ਦਵਾਰਾ
ਜੋ ਸੁੱਖ - ਸ਼ਾਂਤੀ - ਪਵਿੱਤਰਤਾ ਦਾ ਵੱਖਰ ਮਿਲਿਆ ਹੈ, ਉਹ ਸਭ ਨੂੰ ਦੇਣਾ ਹੈ। ਪਹਿਲੇ ਵਿਕਾਰਾਂ ਦਾ
ਦਾਨ ਦੇ ਪਵਿੱਤਰ ਬਣਨਾ ਹੈ ਫਿਰ ਅਵਿਨਾਸ਼ੀ ਗਿਆਨ ਧਨ ਦਾ ਦਾਨ ਕਰਨਾ ਹੈ।
2. ਦੇਵਤਾਵਾਂ ਵਰਗਾ
ਮਿੱਠਾ ਬਣਨਾ ਹੈ। ਜੋ ਬਾਪਦਾਦਾ ਨਾਲ ਪ੍ਰਤਿਗਿਆ ਕੀਤੀ ਹੈ, ਉਸ ਨੂੰ ਹਮੇਸ਼ਾ ਯਾਦ ਰੱਖਣਾ ਹੈ ਅਤੇ
ਬਾਪ ਦੀ ਯਾਦ ਵਿੱਚ ਰਹਿਕੇ ਵਿਕਰਮ ਵੀ ਵਿਨਾਸ਼ ਕਰਨੇ ਹਨ।
ਵਰਦਾਨ:-
ਨਿਮਿਤਪਨ ਦੀ ਸਮ੍ਰਿਤੀ ਦ੍ਵਾਰਾ ਆਪਣੇ ਹਰ ਸੰਕਲਪ ਤੇ ਅਟੈਂਸ਼ਨ ਰੱਖਣ ਵਾਲੇ ਨਿਵਾਰਣ ਸਵਰੂਪ ਭਵ।
ਨਿਮਿਤ ਬਣੀ ਹੋਈ ਆਤਮਾਵਾਂ
ਤੇ ਸਭ ਦੀ ਨਜ਼ਰ ਹੁੰਦੀ ਹੈ ਇਸਲਈ ਨਿਮਿਤ ਬਣਨ ਵਾਲੇ ਨੂੰ ਵਿਸ਼ੇਸ਼ ਆਪਣੇ ਹਰ ਸੰਕਲਪ ਤੇ ਅਟੈਂਸ਼ਨ
ਰੱਖਣਾ ਪਵੇ। ਜੇਕਰ ਨਿਮਿਤ ਬਣੇ ਹੋਏ ਬੱਚੇ ਵੀ ਕੋਈ ਕਾਰਣ ਸੁਣਾਉਂਦੇ ਹਨ ਤਾਂ ਉਨ੍ਹਾਂ ਨੂੰ ਫਾਲੋ
ਕਰਨ ਵਾਲੇ ਵੀ ਅਨੇਕ ਕਾਰਣ ਸੁਣਾ ਦਿੰਦੇ ਹਨ। ਜੇਕਰ ਨਿਮਿਤ ਬਣਨ ਵਾਲਿਆਂ ਵਿਚ ਕੋਈ ਕਮੀ ਹੈ ਤਾਂ ਉਹ
ਛਿਪ ਨਹੀਂ ਸਕਦੀ ਇਸਲਈ ਵਿਸ਼ੇਸ਼ ਆਪਣੇ ਸੰਕਲਪ, ਵਾਣੀ ਅਤੇ ਕਰਮ ਤੇ ਅਟੈਂਸ਼ਨ ਦੇ ਨਿਵਾਰਨ ਸਵਰੂਪ
ਬਣੋ।
ਸਲੋਗਨ:-
ਗਿਆਨੀ ਤੂ ਆਤਮਾ
ਉਹ ਹੈ ਜਿਸ ਵਿਚ ਆਪਣੇ ਗੁਣ ਅਤੇ ਵਿਸ਼ੇਸ਼ਤਾਵਾਂ ਦਾ ਵੀ ਅਭਿਮਾਨ ਨਾ ਹੋਵੇ।
ਇਹ ਅਵਿਅਕਤ ਇਸ਼ਾਰੇ :-
ਮਹਾਨ ਬਣਨ ਦੇ ਲਈ ਮਧੁਰਤਾ ਅਤੇ ਨਿਮਰਤਾ ਦਾ ਗੁਣ ਧਾਰਨ ਕਰੋ।
ਮਧੁਰਤਾ ਦਾ ਗੁਣ ਜੀਵਨ
ਵਿਚ ਓਦੋ ਆਵੇਗਾ ਜਦੋਂ ਆਪਣੀ ਅਤੇ ਦੂਜੇ ਦੀ ਬੀਤੀ ਨੂੰ ਨਾ ਵੇਖ ਅੰਦਰ ਦੇ ਸੰਸਕਾਰਾਂ ਨੂੰ ਸਰਲ ਅਤੇ
ਨਿੰਮ੍ਰਚਿੱਤ ਬਣਾਓਗੇ। ਸਰਲ ਚਿੱਤ ਆਤਮਾ ਦਾ ਗੁਣ ਹੈ ਹੀ ਮਧੁਰਤਾ। ਉਨ੍ਹਾਂ ਦੇ ਨੈਣਾਂ ਤੋਂ ਮਧੁਰਤਾ,
ਮੂੰਹ ਤੋਂ ਮਧੁਰਤਾ ਅਤੇ ਚਲਣ ਤੋਂ ਮਧੁਰਤਾ ਪ੍ਰਤੱਖ ਰੂਪ ਵਿਚ ਵੇਖਣ ਵਿਚ ਆਉਂਦੀ ਹੈ। ਮਧੁਰਤਾ ਅਤੇ
ਨਿਮਰਤਾ, ਇਨ੍ਹਾਂ ਦੋ ਵਿਸ਼ੇਸ਼ ਧਾਰਨਾਵਾਂ ਨਾਲ ਸਦਾ ਵਿਸ਼ਵ ਕਲਿਆਣਕਾਰੀ, ਮਹਾਦਾਨੀ, ਵਰਦਾਨੀ ਬਣ
ਜਾਵੋਗੇ ਅਤੇ ਸਹਿਜ ਹੀ ਸਨੇਹ ਦਾ ਸਬੂਤ ਦੇ ਸਕੋਗੇ।