02.08.25 Punjabi Morning Murli Om Shanti BapDada Madhuban
ਮਿੱਠੇ ਬੱਚੇ:- ਕਦੀ ਥੱਕ
ਕੇ ਯਾਦ ਦੀ ਯਾਤਰਾ ਨੂੰ ਛੱਡਣਾ ਨਹੀਂ , ਹਮੇਸ਼ਾ ਦੇਹੀ - ਅਭਿਮਾਨੀ ਰਹਿਣ ਦੀ ਕੋਸ਼ਿਸ਼ ਕਰੋ , ਬਾਪ ਦਾ
ਪਿਆਰ ਖਿੱਚਣ ਜਾਂ ਸਵੀਟ ਬਣਨ ਦੇ ਲਈ ਯਾਦ ਵਿੱਚ ਰਹੋ”
ਪ੍ਰਸ਼ਨ:-
16 ਕਲਾ ਸੰਪੂਰਨ
ਅਥਵਾ ਪਰਫੈਕਟ ਬਣਨ ਦੇ ਲਈ ਕਿਹੜਾ ਪੁਰਸ਼ਾਰਥ ਜਰੂਰ ਕਰਨਾ ਹੈ?
ਉੱਤਰ:-
ਜਿੰਨਾ ਹੋ ਸਕੇ
ਆਪਣੇ ਨੂੰ ਆਤਮਾ ਸਮਝੋ। ਪਿਆਰ ਦੇ ਸਾਗਰ ਬਾਪ ਨੂੰ ਯਾਦ ਕਰੋ ਤਾਂ ਪਰਫੈਕਟ ਬਣ ਜਾਵੋਗੇ। ਗਿਆਨ ਬਹੁਤ
ਸਹਿਜ ਹੈ ਪਰ 16 ਕਲਾਂ ਸੰਪੂਰਨ ਬਣਨ ਦੇ ਲਈ ਯਾਦ ਨਾਲ ਆਤਮਾ ਨੂੰ ਪਰਫੈਕਟ ਬਣਾਉਣਾ ਹੈ। ਆਤਮਾ ਸਮਝਣ
ਨਾਲ ਮਿੱਠਾ ਬਣ ਜਾਵੋਗੇ। ਸਭ ਖਿਟਖਿਟ ਸਮਾਪਤ ਹੋ ਜਾਵੇਗੀ।
ਗੀਤ:-
ਤੂੰ ਪਿਆਰ ਕਾ
ਸਾਗਰ ਹੈ…..
ਓਮ ਸ਼ਾਂਤੀ
ਪਿਆਰ ਦਾ ਸਾਗਰ ਆਪਣੇ ਬੱਚਿਆਂ ਨੂੰ ਵੀ ਇਵੇਂ ਪਿਆਰ ਦਾ ਸਾਗਰ ਬਣਾਉਂਦੇ ਹਨ। ਬੱਚਿਆਂ ਦੀ ਐਮ
ਆਬਜੈਕਟ ਹੀ ਹੈ ਕਿ ਅਸੀਂ ਇਵੇਂ ਲਕਸ਼ਮੀ - ਨਾਰਾਇਣ ਬਣੀਏ। ਇਨ੍ਹਾਂ ਨੂੰ ਸਭ ਕਿੰਨਾ ਪਿਆਰ ਕਰਦੇ ਹਨ।
ਬੱਚੇ ਜਾਣਦੇ ਹਨ ਬਾਬਾ ਸਾਨੂੰ ਇਨ੍ਹਾਂ ਵਰਗਾ ਮਿੱਠਾ ਬਣਾਉਂਦੇ ਹਨ। ਮਿੱਠਾ ਇੱਥੇ ਹੀ ਬਣਨਾ ਹੈ ਅਤੇ
ਬਣਨਗੇ ਯਾਦ ਨਾਲ। ਭਾਰਤ ਦਾ ਯੋਗ ਗਾਇਆ ਹੋਇਆ ਹੈ, ਇਹ ਹੈ ਯਾਦ। ਇਸ ਯਾਦ ਨਾਲ ਹੀ ਤੁਸੀਂ ਇਨ੍ਹਾਂ
ਵਰਗੇ ਵਿਸ਼ਵ ਦੇ ਮਾਲਿਕ ਬਣਦੇ ਹੋ। ਇਹ ਹੀ ਬੱਚਿਆਂ ਨੂੰ ਮਿਹਨਤ ਕਰਨੀ ਹੈ। ਤੁਸੀਂ ਇਸ ਘਮੰਡ ਵਿਚ ਨਾ
ਆਓ ਕਿ ਸਾਨੂੰ ਗਿਆਨ ਬਹੁਤ ਹੈ। ਮੂਲ ਗੱਲ ਹੈ ਯਾਦ। ਯਾਦ ਹੀ ਪਿਆਰ ਦਿੰਦੀ ਹੈ। ਬਹੁਤ ਮਿੱਠੇ, ਬਹੁਤ
ਪਿਆਰੇ ਬਣਨਾ ਚਾਹੁੰਦੇ ਹੋ, ਉੱਚ ਪਦ ਪਾਉਣਾ ਚਾਹੁੰਦੇ ਹੋ ਤਾਂ ਮਿਹਨਤ ਕਰੋ। ਨਹੀਂ ਤਾਂ ਬਹੁਤ
ਪਛਤਾਉਣਗੇ ਕਿਓਂਕਿ ਬਹੁਤ ਬੱਚੇ ਹਨ ਜਿਨ੍ਹਾਂ ਨੂੰ ਯਾਦ ਵਿੱਚ ਰਹਿਣਾ ਪਹੁੰਚਦਾ ਨਹੀਂ ਹੈ, ਥੱਕ
ਜਾਂਦੇ ਹਨ ਤਾਂ ਛੱਡ ਦਿੰਦੇ ਹਨ। ਇੱਕ ਤਾਂ ਦੇਹੀ - ਅਭਿਮਾਨੀ ਬਣਨ ਦੇ ਲਈ ਬਹੁਤ ਕੋਸ਼ਿਸ਼ ਕਰੋ। ਨਹੀਂ
ਤਾਂ ਬਹੁਤ ਘੱਟ ਪਦ ਪਾ ਲੈਣਗੇ। ਇੰਨਾ ਸਵੀਟ ਕਦੀ ਨਹੀਂ ਹੋਣਗੇ। ਬਹੁਤ ਥੋੜੇ ਬੱਚੇ ਹਨ ਜੋ ਖਿੱਚਦੇ
ਹਨ ਕਿਓਂਕਿ ਯਾਦ ਵਿਚ ਰਹਿੰਦੇ ਹਨ। ਸਿਰਫ ਬਾਪ ਦੀ ਯਾਦ ਚਾਹੀਦੀ ਹੈ। ਜਿੰਨਾ ਯਾਦ ਕਰੋਂਗੇ ਉੰਨਾ
ਬਹੁਤ ਸਵੀਟ ਬਣੋਂਗੇ। ਇਨ੍ਹਾਂ ਲਕਸ਼ਮੀ - ਨਾਰਾਇਣ ਨੇ ਵੀ ਅਗਲੇ ਜਨਮ ਵਿਚ ਬਹੁਤ ਯਾਦ ਕੀਤਾ ਹੈ। ਯਾਦ
ਨਾਲ ਸਵੀਟ ਬਣੇ ਹਨ। ਸਤਯੁਗ ਦੇ ਸੂਰਜਵੰਸ਼ੀ ਪਹਿਲੇ ਨੰਬਰ ਵਿਚ ਹਨ, ਚੰਦ੍ਰਵੰਸ਼ੀ ਸੇਕੇਂਡ ਨੰਬਰ ਹੋ
ਗਏ। ਇਹ ਲਕਸ਼ਮੀ - ਨਾਰਾਇਣ ਬਹੁਤ ਪ੍ਰਿਯ ਲੱਗਦੇ ਹਨ। ਇਨ੍ਹਾਂ ਲਕਸ਼ਮੀ - ਨਾਰਾਇਣ ਦੇ ਫੀਚਰਸ ਅਤੇ
ਰਾਮ - ਸੀਤਾ ਦੇ ਫੀਚਰਸ ਵਿਚ ਬਹੁਤ ਫਰਕ ਹੈ। ਇਨ੍ਹਾਂ ਲਕਸ਼ਮੀ - ਨਾਰਾਇਣ ਤੇ ਕਦੀ ਕੋਈ ਕਲੰਕ ਨਹੀਂ
ਲਗਾਇਆ ਹੈ। ਕ੍ਰਿਸ਼ਨ ਤੇ ਭੁੱਲ ਨਾਲ ਕਲੰਕ ਲਗਾਏ ਹਨ, ਰਾਮ - ਸੀਤਾ ਤੇ ਵੀ ਲਗਾਏ ਹਨ।
ਬਾਪ ਕਹਿੰਦੇ ਹਨ ਬਹੁਤ
ਮਿੱਠਾ ਤੱਦ ਬਣਨਗੇ ਜੱਦ ਸਮਝਣਗੇ ਕਿ ਅਸੀਂ ਆਤਮਾ ਹਾਂ। ਆਤਮਾ ਸਮਝ ਬਾਪ ਨੂੰ ਯਾਦ ਕਰਨ ਵਿੱਚ ਬਹੁਤ
ਮਜ਼ਾ ਹੈ। ਜਿੰਨਾ ਯਾਦ ਕਰੋਗੇ ਉਨਾ ਸਤੋਪ੍ਰਧਾਨ, 16 ਕਲਾ ਸੰਪੂਰਨ ਬਣੋਗੇ। 14 ਕਲਾ ਫਿਰ ਵੀ
ਡਿਫੈਕਟਡ ਹੋਇਆ ਫਿਰ ਹੋਰ ਡਿਫੈਕਟਡ ਹੁੰਦੀ ਜਾਂਦੀ ਹੈ। 16 ਕਲਾ ਪਰਫੈਕਟ ਬਣਨਾ ਹੈ। ਗਿਆਨ ਤਾਂ
ਬਿਲਕੁਲ ਸਹਿਜ ਹੈ। ਕੋਈ ਵੀ ਸਿੱਖ ਜਾਣਗੇ। 84 ਜਨਮ ਕਲਪ - ਕਲਪ ਲੈਂਦੇ ਆਏ ਹੋ। ਹੁਣ ਵਾਪਸ ਤਾਂ
ਕੋਈ ਜਾ ਨਾ ਸਕੇ, ਜੱਦ ਤਕ ਪੂਰਾ ਪਵਿੱਤਰ ਨਾ ਬਣਨ। ਨਹੀਂ ਤਾਂ ਸਜ਼ਾਵਾਂ ਖਾਣੀਆਂ ਪੈਣ। ਬਾਬਾ ਬਾਰ -
ਬਾਰ ਸਮਝਾਉਂਦੇ ਹਨ, ਜਿੰਨਾ ਹੋ ਸਕੇ ਪਹਿਲੇ - ਪਹਿਲੇ ਇਹ ਇੱਕ ਗੱਲ ਪੱਕੀ ਕਰੋ ਕਿ ਮੈਂ ਆਤਮਾ ਹਾਂ
। ਅਸੀਂ ਆਤਮਾ ਆਪਣੇ ਘਰ ਵਿਚ ਰਹਿੰਦੀ ਹੈ ਤਾਂ ਅਸੀਂ ਸਤੋਪ੍ਰਧਾਨ ਹਾਂ ਫਿਰ ਇੱਥੇ ਜਨਮ ਲੈਂਦੇ ਹਨ।
ਕੋਈ ਕਿੰਨੇ ਜਨਮ, ਕੋਈ ਕਿੰਨੇ ਜਨਮ ਲੈਂਦੇ ਹਨ। ਪਿਛਾੜੀ ਵਿੱਚ ਤਮੋਪ੍ਰਧਾਨ ਬਣਦੇ ਹਨ। ਦੁਨੀਆਂ ਦੀ
ਉਹ ਇੱਜਤ ਘੱਟ ਹੁੰਦੀ ਜਾਂਦੀ ਹੈ। ਨਵਾਂ ਮਕਾਨ ਹੁੰਦਾ ਹੈ ਤਾਂ ਉਸ ਵਿੱਚ ਕਿੰਨੀ ਅਰਾਮ ਆਉਂਦੀ ਹੈ।
ਫਿਰ ਡਿਫੈਕਟਡ ਹੋ ਜਾਂਦਾ ਹੈ, ਕਲਾਵਾਂ ਘੱਟ ਹੁੰਦੀਆਂ ਜਾਂਦੀਆਂ ਹਨ। ਜੇ ਤੁਸੀਂ ਬੱਚੇ ਚਾਹੁੰਦੇ ਹੋ
ਪਰਫੈਕਟ ਦੁਨੀਆਂ ਵਿੱਚ ਜਾਈਏ ਤਾਂ ਪਰਫੈਕਟ ਬਣਨਾ ਹੈ। ਸਿਰਫ ਨਾਲੇਜ ਨੂੰ ਪਰਫੈਕਟ ਨਹੀਂ ਕਿਹਾ ਜਾਂਦਾ
ਹੈ। ਆਤਮਾ ਨੂੰ ਪਰਫੈਕਟ ਬਣਨਾ ਹੈ। ਜਿੰਨਾ ਹੋ ਸਕੇ ਕੋਸ਼ਿਸ਼ ਕਰੋ - ਮੈਂ ਆਤਮਾ ਹਾਂ, ਬਾਬਾ ਦਾ ਬੱਚਾ
ਹਾਂ। ਅੰਦਰ ਵਿੱਚ ਬਹੁਤ ਖੁਸ਼ੀ ਰਹਿਣੀ ਚਾਹੀਦੀ ਹੈ। ਮਨੁੱਖ ਆਪਣੇ ਨੂੰ ਦੇਹਧਾਰੀ ਸਮਝ ਖੁਸ਼ ਹੁੰਦੇ
ਹਨ। ਅਸੀਂ ਫਲਾਣੇ ਦਾ ਬੱਚਾ ਹਾਂ….. ਉਹ ਹੈ ਅਲਪਕਾਲ ਦਾ ਨਸ਼ਾ। ਹੁਣ ਤੁਸੀਂ ਬੱਚਿਆਂ ਨੂੰ ਬਾਪ ਦੇ
ਨਾਲ ਪੂਰਾ ਬੁੱਧੀਯੋਗ ਲਗਾਉਣਾ ਹੈ, ਇਸ ਵਿੱਚ ਮੁੰਝਣਾ ਨਹੀਂ ਹੈ। ਭਾਵੇਂ ਵਿਲਾਇਤ ਵਿੱਚ ਕਿਥੇ ਵੀ
ਜਾਓ ਸਿਰਫ ਇੱਕ ਗੱਲ ਪੱਕੀ ਰੱਖੋ, ਕਿ ਬਾਬਾ ਨੂੰ ਯਾਦ ਕਰਨਾ ਹੈ। ਬਾਬਾ ਪਿਆਰ ਦਾ ਸਾਗਰ ਹੈ। ਇਹ
ਮਹਿਮਾ ਕੋਈ ਮਨੁੱਖ ਦੀ ਨਹੀਂ। ਆਤਮਾ ਆਪਣੇ ਬਾਪ ਦੀ ਮਹਿਮਾ ਕਰਦੀ ਹੈ। ਆਤਮਾਵਾਂ ਸਭ ਆਪਸ ਵਿੱਚ ਭਰਾ
- ਭਰਾ ਹਨ। ਸਾਰਿਆਂ ਦਾ ਬਾਪ ਇੱਕ ਹੈ। ਬਾਪ ਸਭ ਨੂੰ ਕਹਿੰਦੇ ਹਨ - ਬੱਚੇ, ਤੁਸੀਂ ਸਤੋਪ੍ਰਧਾਨ ਸੀ
ਸੋ ਹੁਣ ਤਮੋਪ੍ਰਧਾਨ ਬਣੇ। ਤਮੋਪ੍ਰਧਾਨ ਬਣਨ ਨਾਲ ਤੁਸੀਂ ਦੁਖੀ ਬਣੇ ਹੋ। ਹੁਣ ਮੈਨੂੰ ਆਤਮਾ ਨੂੰ
ਪਰਮਾਤਮਾ ਬਾਪ ਕਹਿੰਦੇ ਹਨ ਤੁਸੀਂ ਪਹਿਲੇ ਪਰਫੈਕਟ ਸੀ। ਸਭ ਆਤਮਾਵਾਂ ਉੱਥੇ ਪਰਫੈਕਟ ਹੀ ਹਨ। ਭਾਵੇਂ
ਪਾਰ੍ਟ ਵੱਖ - ਵੱਖ ਹਨ, ਪਰ ਪਰਫੈਕਟ ਤਾਂ ਹੈ ਨਾ। ਪਿਓਰਿਟੀ ਬਗੈਰ ਤਾਂ ਉੱਥੇ ਕੋਈ ਜਾ ਨਾ ਸਕੇ।
ਸੁੱਖਧਾਮ ਵਿੱਚ ਤੁਹਾਨੂੰ ਸੁੱਖ ਵੀ ਹੈ ਤਾਂ ਸ਼ਾਂਤੀ ਵੀ ਹੈ, ਇਸਲਈ ਤੁਹਾਡਾ ਉੱਚ ਤੇ ਉੱਚ ਧਰਮ ਹੈ।
ਅਥਾਹ ਸੁੱਖ ਰਹਿੰਦਾ ਹੈ। ਵਿਚਾਰ ਕਰੋ ਅਸੀਂ ਕੀ ਬਣਦੇ ਹਾਂ। ਸ੍ਵਰਗ ਦੇ ਮਾਲਿਕ ਬਣਦੇ ਹਾਂ। ਉਹ ਹੈ
ਹੀਰੇ ਵਰਗਾ ਜਨਮ। ਹੁਣ ਤਾਂ ਕੌਡੀ ਵਰਗਾ ਜਨਮ ਹੈ। ਹੁਣ ਬਾਪ ਇਸ਼ਾਰਾ ਦਿੰਦੇ ਹਨ ਯਾਦ ਵਿਚ ਰਹਿਣਾ
ਹੈ। ਤੁਸੀਂ ਬੁਲਾਉਂਦੇ ਹੀ ਹੋ ਕਿ ਸਾਨੂੰ ਆਕੇ ਪਤਿਤ ਤੋਂ ਪਾਵਨ ਬਣਾਓ। ਸਤਯੁਗ ਵਿਚ ਹੈ ਸੰਪੂਰਨ
ਨਿਰਵਿਕਾਰੀ। ਰਾਮ - ਸੀਤਾ ਨੂੰ ਵੀ ਸੰਪੂਰਨ ਨਹੀਂ ਕਹਾਂਗੇ। ਉਹ ਸੇਕੇਂਡ ਗ੍ਰੇਡ ਵਿਚ ਚਲੇ ਗਏ। ਯਾਦ
ਦੀ ਯਾਤਰਾ ਵਿਚ ਪਾਸ ਨਹੀਂ ਹੋਏ। ਨਾਲੇਜ ਵਿੱਚ ਭਾਵੇਂ ਕਿੰਨਾ ਵੀ ਤਿੱਖੇ ਹੋ, ਕਦੀ ਵੀ ਬਾਪ ਨੂੰ
ਮਿੱਠਾ ਨਹੀਂ ਲੱਗੇਗਾ। ਯਾਦ ਵਿੱਚ ਰਹੋਗੇ ਤੱਦ ਹੀ ਮਿੱਠਾ ਬਣੋਂਗੇ। ਫਿਰ ਬਾਪ ਵੀ ਤੁਹਾਨੂੰ ਮਿੱਠਾ
ਲੱਗੇਗਾ। ਪੜ੍ਹਾਈ ਤਾਂ ਬਿਲਕੁਲ ਕਾਮਨ ਹੈ, ਪਵਿੱਤਰ ਬਣਨਾ ਹੈ, ਯਾਦ ਵਿੱਚ ਰਹਿਣਾ ਹੈ। ਇਹ ਚੰਗੀ
ਰੀਤੀ ਨੋਟ ਕਰ ਦੋ ਫਿਰ ਇਹ ਜੋ ਕਿਤੇ - ਕਿਤੇ ਖਿਟ - ਖਿਟ ਹੁੰਦੀ ਹੈ, ਹੰਕਾਰ ਆ ਜਾਂਦਾ ਹੈ, ਉਹ ਕਦੀ
ਨਹੀਂ ਹੋਵੇਗਾ - ਯਾਦ ਦੀ ਯਾਤਰਾ ਵਿਚ ਰਹਿਣ ਨਾਲ। ਮੂਲ ਗੱਲ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ
ਕਰੋ। ਦੁਨੀਆਂ ਵਿੱਚ ਮਨੁੱਖ ਕਿੰਨਾ ਲੜਦੇ ਝਗੜਦੇ ਹਨ। ਜੀਵਨ ਹੀ ਜਿਵੇਂ ਜ਼ਹਿਰ ਮਿਸਲ ਕਰ ਦਿੰਦੇ ਹਨ।
ਇਹ ਅੱਖਰ ਸਤਯੁਗ ਵਿੱਚ ਨਹੀਂ ਹੋਣਗੇ। ਅੱਗੇ ਚਲ ਇੱਥੇ ਤਾਂ ਮਨੁੱਖਾਂ ਦੀ ਜੀਵਨ ਹੋਰ ਹੀ ਜ਼ਹਿਰ ਹੁੰਦੀ
ਜਾਵੇਗੀ। ਇਹ ਹੈ ਹੀ ਵਿਸ਼ਯ ਸਾਗਰ। ਰੋਰਵ ਨਰਕ ਵਿੱਚ ਸਭ ਪਏ ਹਨ, ਬਹੁਤ ਗੰਦ ਹੈ। ਦਿਨ - ਪ੍ਰਤੀਦਿਨ
ਗੰਦ ਵ੍ਰਿਧੀ ਨੂੰ ਪਾਉਂਦਾ ਰਹਿੰਦਾ ਹੈ। ਇਸ ਨੂੰ ਕਿਹਾ ਜਾਂਦਾ ਹੈ ਡਰਟੀ ਵਰਲਡ। ਇੱਕ - ਦੋ ਨੂੰ
ਦੁੱਖ ਹੀ ਦਿੰਦੇ ਰਹਿੰਦੇ ਹਨ ਕਿਓਂਕਿ ਦੇਹ - ਅਭਿਮਾਨ ਦਾ ਭੂਤ ਹੈ। ਕਾਮ ਦਾ ਭੂਤ ਹੈ। ਬਾਪ ਕਹਿੰਦੇ
ਹਨ ਇਨ੍ਹਾਂ ਭੂਤਾਂ ਨੂੰ ਭਜਾਓ। ਇਹ ਭੂਤ ਹੀ ਤੁਹਾਡਾ ਕਾਲਾ ਮੂੰਹ ਕਰਦੇ ਹਨ। ਕਾਮ ਚਿਤਾ ਤੇ ਬੈਠ
ਕਾਲੇ ਬਣ ਜਾਂਦੇ ਹਨ ਤਦ ਬਾਪ ਕਹਿੰਦੇ ਹਨ ਫਿਰ ਅਸੀਂ ਆਕੇ ਗਿਆਨ ਅੰਮ੍ਰਿਤ ਦੀ ਵਰਖਾ ਕਰਦੇ ਹਾਂ।
ਹੁਣ ਤੁਸੀਂ ਕੀ ਬਣਦੇ ਹੋ! ਉੱਥੇ ਤਾਂ ਹੀਰਿਆਂ ਦੇ ਮਹਿਲ ਹੁੰਦੇ ਹਨ, ਸਭ ਪ੍ਰਕਾਰ ਦੇ ਵੈਭਵ ਹੁੰਦੇ
ਹਨ। ਇੱਥੇ ਤਾਂ ਸਭ ਮਿਲਾਵਟੀ ਚੀਜ਼ਾਂ ਹਨ। ਗਉਆਂ ਦਾ ਖਾਣਾ ਵੇਖੋ, ਸਭ ਵਿਚੋਂ ਤੰਤ (ਸਾਰ) ਨਿਕਾਲ
ਬਾਕੀ ਦੇ ਦਿੰਦੇ ਹਨ। ਗਾਂ ਨੂੰ ਖਾਣਾ ਵੀ ਠੀਕ ਨਹੀਂ ਮਿਲਦਾ। ਕ੍ਰਿਸ਼ਨ ਦੀ ਗਾਵਾਂ ਵੇਖੋ ਕਿਵੇਂ
ਫ਼ਸਟਕਲਾਸ ਵਿਖਾਉਂਦੇ ਹਨ। ਸਤਯੁਗ ਵਿਚ ਗਾਵਾਂ ਅਜਿਹੀਆਂ ਹੁੰਦੀਆਂ ਹਨ, ਗੱਲ ਨਾ ਪੁਛੋ। ਵੇਖਣ ਨਾਲ
ਹੀ ਫਰਹਤ ਆ ਜਾਂਦੀ ਹੈ। ਇੱਥੇ ਤਾਂ ਹਰ ਚੀਜ਼ ਨਾਲ ਇਸੇੰਸ ਨਿਕਾਲ ਦਿੰਦੇ ਹਨ। ਇਹ ਬਹੁਤ ਛੀ - ਛੀ
ਗੰਦੀ ਦੁਨੀਆਂ ਹੈ। ਤੁਹਾਨੂੰ ਇਸ ਨਾਲ ਦਿਲ ਨਹੀਂ ਲਗਾਉਣੀ ਹੈ। ਬਾਪ ਕਹਿੰਦੇ ਹਨ ਤੁਸੀਂ ਕਿੰਨੇ
ਵਿਕਾਰੀ ਬਣ ਗਏ ਹੋ। ਲੜਾਈ ਵਿੱਚ ਕਿਵੇਂ ਇੱਕ - ਦੋ ਨੂੰ ਮਾਰਦੇ ਰਹਿੰਦੇ ਹਨ। ਐਟਾਮਿਕ ਬੰਬਸ ਬਣਾਉਣ
ਵਾਲਿਆਂ ਦਾ ਵੀ ਮਾਨ ਕਿੰਨਾ ਹੈ, ਇਨ੍ਹਾਂ ਨਾਲ ਸਭ ਦਾ ਵਿਨਾਸ਼ ਹੋ ਜਾਂਦਾ ਹੈ। ਬਾਪ ਬੈਠ ਦੱਸਦੇ ਹਨ
- ਅੱਜ ਦੇ ਮਨੁੱਖ ਕੀ ਹਨ, ਕਲ ਦੇ ਕੀ ਹੋਣਗੇ। ਹੁਣ ਤੁਸੀਂ ਹੋ ਵਿਚਕਾਰ ਵਿੱਚ। ਸੰਗ ਤਾਰੇ ਕੁਸੰਗ
ਬੋਰੇ। ਤੁਸੀਂ ਪੁਰਸ਼ੋਤਮ ਬਣਨ ਦੇ ਲਈ ਬਾਪ ਦਾ ਹੱਥ ਫੜਦੇ ਹੋ। ਕੋਈ ਤੈਰਨਾ ਸਿੱਖਦੇ ਹਨ ਤਾਂ ਸਿਖਾਉਣ
ਵਾਲੇ ਦਾ ਹੱਥ ਫੜਨਾ ਹੁੰਦਾ ਹੈ। ਨਹੀਂ ਤਾਂ ਘੁਟਕਾ ਆ ਜਾਵੇ, ਇਸ ਵਿੱਚ ਵੀ ਹੱਥ ਫੜਨਾ ਹੈ। ਨਹੀਂ
ਤਾਂ ਮਾਇਆ ਖਿੱਚ ਲੈਂਦੀ ਹੈ। ਤੁਸੀਂ ਇਸ ਸਾਰੇ ਵਿਸ਼ਵ ਨੂੰ ਸ੍ਵਰਗ ਬਣਾਉਂਦੇ ਹੋ। ਆਪਣੇ ਨੂੰ ਨਸ਼ੇ
ਵਿਚ ਲਿਆਉਣਾ ਚਾਹੀਦਾ ਹੈ। ਅਸੀਂ ਸ਼੍ਰੀਮਤ ਨਾਲ ਆਪਣੀ ਰਜਾਈ ਸਥਾਪਨ ਕਰ ਰਹੇ ਹੋ। ਸਾਰੇ ਮਨੁੱਖ ਮਾਤਰ
ਦਾਨ ਤਾਂ ਕਰਦੇ ਹੀ ਹਨ। ਫਕੀਰਾਂ ਨੂੰ ਦਿੰਦੇ ਹਨ। ਤੀਰਥ ਯਾਤਰਾ ਤੇ ਪੰਡਿਆਂ ਨੂੰ ਦਾਨ ਦਿੰਦੇ ਹਨ,
ਚਾਵਲ ਮੁੱਠੀ ਵੀ ਦਾਨ ਜਰੂਰ ਕਰਨਗੇ। ਉਹ ਸਭ ਭਗਤੀ ਮਾਰਗ ਵਿਚ ਚੱਲਿਆ ਆਉਂਦਾ ਹੈ। ਹੁਣ ਬਾਬਾ ਸਾਨੂੰ
ਡਬਲ ਦਾਨੀ ਬਣਾਉਂਦੇ ਹਨ। ਬਾਪ ਕਹਿੰਦੇ ਹਨ ਤਿੰਨ ਪੈਰ ਪ੍ਰਿਥਵੀ ਤੇ ਤੁਸੀਂ ਇਹ
ਈਸ਼ਵਰੀਯੂਨੀਵਰਸਿਟੀ,ਈਸ਼ਵਰੀ ਹਾਸਪਿਟਲ ਖੋਲੋ ਜਿਸ ਵਿੱਚ ਮਨੁੱਖ 21 ਜਨਮਾਂ ਦੇ ਲਈ ਆਕੇ ਸ਼ਫਾ ਪਾਉਣਗੇ।
ਇਥੇ ਤਾਂ ਕਿਵੇਂ ਬਿਮਾਰੀਆਂ ਹੁੰਦੀਆਂ ਹਨ। ਬਿਮਾਰੀ ਵਿੱਚ ਕਿੰਨੀ ਬਦਬੂ ਹੋ ਜਾਂਦੀ ਹੈ। ਹਸਪਤਾਲ
ਵਿੱਚ ਵੇਖੋ ਤਾਂ ਨਫਰਤ ਆਉਂਦੀ ਹੈ। ਕਰਮਭੋਗ ਕਿੰਨਾ ਹੈ। ਇਸ ਸਭ ਦੁੱਖਾਂ ਤੋਂ ਛੁੱਟਣ ਦੇ ਲਈ ਬਾਪ
ਕਹਿੰਦੇ ਹਨ - ਸਿਰਫ ਯਾਦ ਕਰੋ ਹੋਰ ਕੋਈ ਤਕਲੀਫ ਤੁਹਾਨੂੰ ਨਹੀਂ ਦਿੰਦਾ ਹਾਂ। ਬਾਬਾ ਜਾਣਦੇ ਹਨ
ਬੱਚਿਆਂ ਨੇ ਬਹੁਤ ਤਕਲੀਫ ਵੇਖੀ ਹੈ। ਵਿਕਾਰੀ ਮਨੁੱਖਾਂ ਦੀ ਸ਼ਕਲ ਹੀ ਬਦਲ ਜਾਂਦੀ ਹੈ। ਇਕਦਮ ਜਿਵੇਂ
ਮੁਰਦੇ ਬਣ ਜਾਂਦੇ ਹਨ। ਜਿਵੇਂ ਸ਼ਰਾਬੀ ਸ਼ਰਾਬ ਬਗੈਰ ਰਹਿ ਨਹੀਂ ਸਕਦੇ। ਸ਼ਰਾਬ ਨਾਲ ਬਹੁਤ ਨਸ਼ਾ ਚੜਦਾ
ਹੈ ਪਰ ਅਲਪਕਾਲ ਦੇ ਲਈ। ਇਸ ਨਾਲ ਵਿਕਾਰੀ ਮਨੁੱਖਾਂ ਦੀ ਉਮਰ ਵੀ ਕਿੰਨੀ ਛੋਟੀ ਹੋ ਜਾਂਦੀ ਹੈ।
ਨਿਰਵਿਕਾਰੀ ਦੇਵਤਾਵਾਂ ਦੀ ਉਮਰ ਐਵਰੇਜ 125 - 150 ਵਰ੍ਹੇ ਹੁੰਦੀ ਹੈ। ਐਵਰਹੈਲਦੀ ਬਣਨਗੇ ਤਾਂ ਉਮਰ
ਵੀ ਤਾਂ ਵਧੇਗੀ ਨਾ। ਨਿਰੋਗੀ ਕਾਇਆ ਹੋ ਜਾਂਦੀ ਹੈ। ਬਾਪ ਨੂੰ ਅਵਿਨਾਸ਼ੀ ਸਰਜਨ ਵੀ ਕਿਹਾ ਜਾਂਦਾ ਹੈ।
ਗਿਆਨ ਇੰਜੈਕਸ਼ਨ ਸਤਿਗੁਰੂ ਦਿਤਾ ਅਗਿਆਨ ਅੰਧੇਰੇ ਵਿਨਾਸ਼। ਬਾਪ ਨੂੰ ਜਾਣਦੇ ਨਹੀਂ ਹਨ ਇਸਲਈ ਅਗਿਆਨ
ਹਨ੍ਹੇਰਾ ਕਿਹਾ ਜਾਂਦਾ ਹੈ, ਭਾਰਤਵਾਸੀਆਂ ਦੀ ਹੀ ਗੱਲ ਹੈ। ਕ੍ਰਾਈਸਟ ਨੂੰ ਤਾਂ ਜਾਣਦੇ ਹਨ ਫਲਾਣੇ
ਸੰਵਤ ਵਿਚ ਆਇਆ। ਉਨ੍ਹਾਂ ਦੀ ਸਾਰੀ ਲਿਸਟ ਹੈ। ਕਿਵੇਂ ਨੰਬਰਵਾਰ ਪੋਪ ਗੱਦੀ ਤੇ ਬੈਠਦੇ ਹਨ। ਇੱਕ ਹੀ
ਭਾਰਤ ਹੈ ਜੋ ਕਿਸੇ ਦੀ ਬਾਯੋਗ੍ਰਾਫੀ ਨਹੀਂ ਜਾਣਦੇ। ਬੁਲਾਉਂਦੇ ਵੀ ਹਨ ਹੇ ਦੁੱਖ ਹਰਤਾ ਸੁਖ ਕਰਤਾ
ਪਰਮਾਤਮਾ, ਹੇ ਮਾਤ - ਪਿਤਾ…ਅੱਛਾ, ਮਾਤਾ - ਪਿਤਾ ਦੀ ਬਾਯੋਗ੍ਰਾਫੀ ਤਾਂ ਦੱਸੋ। ਕੁਝ ਵੀ ਪਤਾ ਨਹੀਂ।
ਤੁਸੀਂ ਜਾਣਦੇ ਹੋ - ਇਹ
ਹੈ ਪੁਰਸ਼ੋਤਮ ਸੰਗਮਯੁਗ। ਅਸੀਂ ਹੁਣ ਪੁਰਸ਼ੋਤਮ ਬਣ ਰਹੇ ਹਾਂ ਤਾਂ ਪੂਰਾ ਪੜ੍ਹਨਾ ਚਾਹੀਦਾ ਹੈ। ਲੋਕ -
ਲਾਜ ਕੁਲ ਦੀ ਮਰਿਯਾਦਾ ਵਿੱਚ ਵੀ ਬਹੁਤ ਫਸੇ ਰਹਿੰਦੇ ਹਨ। ਇਸ ਬਾਬਾ ਨੇ ਤਾਂ ਕੋਈ ਦੀ ਵੀ ਪ੍ਰਵਾਹ
ਨਹੀਂ ਕੀਤੀ। ਕਿੰਨੀਆਂ ਗਾਲਾਂ ਆਦਿ ਖਾਧੀਆਂ, ਨਾ ਮਨ ਨਾ ਚਿੱਤ। ਰਸਤੇ ਚਲਦੇ - ਚਲਦੇ ਬ੍ਰਾਹਮਣ ਫੱਸ
ਗਿਆ। ਬਾਬਾ ਨੇ ਬ੍ਰਾਹਮਣ ਬਣਾਇਆ ਤਾਂ ਗਾਲੀ ਖਾਣ ਲੱਗੇ। ਸਾਰੀ ਪੰਚਾਇਤ ਸੀ ਇੱਕ ਤਰਫ, ਦਾਦਾ ਦੂਜੀ
ਤਰਫ। ਸਾਰੀ ਸਿੰਧੀ ਪੰਚਾਇਤ ਕਹੇ ਕਿ ਇਹ ਕੀ ਕਰਦੇ ਹੋ! ਅਰੇ ਗੀਤਾ ਵਿਚ ਭਗਵਾਨੁਵਾਚ ਹੈ ਨਾ - ਕਾਮ
ਮਹਾਸ਼ਤ੍ਰੁ ਹੈ, ਇਸ ਤੇ ਜਿੱਤ ਪਾਉਣ ਨਾਲ ਵਿਸ਼ਵ ਦੇ ਮਾਲਿਕ ਬਣੋਂਗੇ। ਇਹ ਤਾਂ ਗੀਤਾ ਦੇ ਅੱਖਰ ਹਨ।
ਮੇਰੇ ਤੋਂ ਵੀ ਉਹ ਹੀ ਕਹਿਲਾਉਂਦੇ ਹਨ ਕਿ ਕਾਮ ਵਿਕਾਰ ਨੂੰ ਜਿੱਤਣ ਨਾਲ ਤੁਸੀਂ ਜਗਤਜੀਤ ਬਣੋਂਗੇ।
ਇਨ੍ਹਾਂ ਲਕਸ਼ਮੀ - ਨਾਰਾਇਣ ਨੇ ਵੀ ਜਿੱਤ ਪਾਈ ਹੈ ਨਾ। ਇਸ ਵਿਚ ਲੜਾਈ ਆਦਿ ਦੀ ਕੋਈ ਗੱਲ ਨਹੀਂ।
ਤੁਹਾਨੂੰ ਸ੍ਵਰਗ ਦੀ ਬਾਦਸ਼ਾਹੀ ਦੇਣ ਆਇਆ ਹਾਂ। ਹੁਣ ਪਵਿੱਤਰ ਬਣੋ ਅਤੇ ਬਾਪ ਨੂੰ ਯਾਦ ਕਰੋ। ਇਸਤਰੀ
ਕਹੇ ਅਸੀਂ ਪਾਵਨ ਬਣਾਂਗੇ, ਪਤੀ ਕਹੇ ਮੈ ਨਹੀਂ ਬਣਾਂਗਾ। ਇੱਕ ਹੰਸ ਇਕ ਬਗੁਲਾ ਹੋ ਜਾਂਦਾ ਹੈ। ਬਾਪ
ਆਕੇ ਗਿਆਨ ਰਤਨ ਚੁਗਣ ਵਾਲਾ ਹੰਸ ਬਣਾਉਂਦੇ ਹਨ। ਪਰ ਇੱਕ ਬਣਦਾ, ਦੂਜਾ ਨਹੀਂ ਬਣਦਾ ਤਾਂ ਝਗੜਾ ਹੁੰਦਾ
ਹੈ। ਸ਼ੁਰੂ ਵਿਚ ਤਾਂ ਬਹੁਤ ਤਾਕਤ ਸੀ। ਹੁਣ ਇੰਨੀ ਹਿੰਮਤ ਕਿਸੇ ਵਿਚ ਨਹੀਂ ਹੈ। ਭਾਵੇਂ ਕਹਿੰਦੇ ਹਨ
ਅਸੀਂ ਵਾਰਿਸ ਹਾਂ, ਪਰ ਵਾਰਿਸ ਬਣਨ ਦੀ ਗੱਲ ਹੋਰ ਹੈ। ਸ਼ੁਰੂ ਵਿਚ ਤਾਂ ਕਮਾਲ ਸੀ। ਵੱਡੇ - ਵੱਡੇ ਘਰ
ਵਾਲੇ ਫਟ ਨਾਲ ਛੱਡ ਆਏ ਵਰਸਾ ਪਾਉਣ। ਤਾਂ ਲਾਇਕ ਬਣ ਗਏ। ਪਹਿਲੇ - ਪਹਿਲੇ ਆਉਣ ਵਾਲਿਆਂ ਨੇ ਤਾਂ
ਕਮਾਲ ਕੀਤੀ। ਹੁਣ ਅਜਿਹੇ ਕੋਈ ਵਿਰਲੇ ਨਿਕਲਣਗੇ। ਲੋਕ - ਲਾਜ ਬਹੁਤ ਹੈ। ਪਹਿਲੇ ਜੋ ਆਏ ਉਨ੍ਹਾਂ ਨੇ
ਬਹੁਤ ਹਿੰਮਤ ਦਿਖਾਈ। ਹੁਣ ਕੋਈ ਇੰਨਾ ਸਾਹਸ ਰੱਖਣ - ਬਹੁਤ ਮੁਸ਼ਕਿਲ ਹੈ। ਹਾਂ, ਗਰੀਬ ਰੱਖ ਸਕਦੇ ਹਨ।
ਮਾਲਾ ਦਾ ਦਾਣਾ ਬਣਨਾ ਹੈ ਤਾਂ, ਪੁਰਸ਼ਾਰਥ ਕਰਨਾ ਪਵੇ। ਮਾਲਾ ਤੇ ਬਹੁਤ ਵੱਡੀ ਹੈ । 8 ਦੀ ਵੀ ਹੈ ,
108 ਦੀ ਵੀ ਹੈ, ਫਿਰ 16108 ਦੀ ਵੀ ਹੈ। ਬਾਪ ਖੁਦ ਕਹਿੰਦੇ ਹਨ ਬਹੁਤ - ਬਹੁਤ ਮਿਹਨਤ ਕਰੋ । ਆਪਣੇ
ਨੂੰ ਆਤਮਾ ਸਮਝੋ। ਸੱਚ ਦੱਸਦੇ ਨਹੀਂ ਹਨ। ਚੰਗੇ - ਚੰਗੇ ਜੋ ਆਪਣੇ ਆਪ ਨੂੰ ਸਮਝਦੇ ਹਨ, ਉਨ੍ਹਾਂ
ਤੋਂ ਵੀ ਵਿਕਰਮ ਹੋ ਜਾਂਦਾ ਹੈ। ਭਾਵੇਂ ਗਿਆਨੀ ਤੂ ਆਤਮਾ ਹੈ। ਸਮਝਾਉਣੀ ਚੰਗੀ ਹੈ ਭਲ ਗਿਆਨੀ ਤੂੰ
ਆਤਮਾ ਹੈ। ਪਰ ਯੋਗ ਹੈ ਨਹੀਂ, ਦਿਲ ਤੇ ਨਹੀਂ ਚੜ੍ਹਦੇ। ਯਾਦ ਵਿੱਚ ਹੀ ਨਹੀਂ ਰਹਿੰਦੇ ਤੇ ਦਿਲ ਤੇ
ਵੀ ਨਹੀਂ ਚੜ੍ਹਦੇ। ਯਾਦ ਤੋਂ ਹੀ ਯਾਦ ਮਿਲੇਗੀ ਨਾ। ਸ਼ੁਰੂ ਦੇ ਵਿੱਚ ਫਟ ਤੋਂ ਵਾਰੀ ਗਏ। ਹੁਣ ਵਾਰੀ
ਜਾਣਾ ਮਾਸੀ ਦਾ ਘਰ ਨਹੀਂ। ਮੂਲ ਗੱਲ ਹੈ ਯਾਦ, ਤਾਂ ਹੀ ਖੁਸ਼ੀ ਦਾ ਪਾਰਾ ਚੜ੍ਹੇਗਾ। ਜਿੰਨੀਆਂ ਕਲਾਵਾਂ
ਘੱਟ ਹੁੰਦੀਆਂ ਗਈਆਂ ਉਨ੍ਹਾਂ ਹੀ ਦੁੱਖ ਵਧਦਾ ਗਿਆ ਹੈ। ਹੁਣ ਫਿਰ ਜਿੰਨੀਆਂ ਕਲਾਵਾਂ ਵਧਣਗੀਆਂ ਉਨ੍ਹਾਂ
ਹੀ ਖੁਸ਼ੀ ਦਾ ਪਾਰਾ ਚੜ੍ਹੇਗਾ। ਪਿਛਾੜੀ ਵਿੱਚ ਤੁਹਾਨੂੰ ਸਭ ਸਾਖਸ਼ਾਤਕਾਰ ਹੋਣਗੇ। ਜ਼ਿਆਦਾ ਯਾਦ ਕਰਨ
ਵਾਲਿਆਂ ਨੂੰ ਕੀ ਪਦਵੀ ਮਿਲਦੀ ਹੈ। ਬਹੁਤ ਪਿਛਾੜੀ ਵਿੱਚ ਸ਼ਾਖਸਾਤਕਰ ਹੋਵੇਗਾ। ਜਦੋਂ ਵਿਨਾਸ਼ ਹੋਵੇਗਾ
ਉਦੋਂ ਤੁਸੀਂ ਸਵਰਗ ਦੇ ਸਾਖਸ਼ਾਤਕਾਰ ਦੇ ਹਲਵੇ ਖਾਉਗੇ। ਬਾਬਾ ਬਾਰ-ਬਾਰ ਸਮਝਾਉਂਦੇ ਹਨ - ਯਾਦ ਨੂੰ
ਵਧਾਓ। ਕਿਸੇ ਨੂੰ ਥੋੜਾ ਸਮਝਾਇਆ - ਇਸ ਵਿੱਚ ਬਾਬਾ ਖੁਸ਼ ਨਹੀਂ ਹੁੰਦੇ। ਇੱਕ ਪੰਡਿਤ ਦੀ ਵੀ ਕਥਾ ਹੈ
ਨਾ । ਬੋਲਾ ਰਾਮ - ਰਾਮ ਕਹਿਣ ਨਾਲ ਸਾਗਰ ਪਾਰ ਹੋ ਜਾਵੋਗੇ। ਇਹ ਦਿਖਾਉਂਦੇ ਹਨ - ਨਿਸਚੇ ਵਿੱਚ ਹੀ
ਵਿਜੈ ਹੈ। ਬਾਪ ਤੇ ਸੰਸ਼ੇ ਆਉਣ ਨਾਲ ਵਿਨਸ਼ੰਤੀ ਹੋ ਜਾਂਦੇ ਹਨ। ਬਾਪ ਦੀ ਯਾਦ ਨਾਲ ਹੀ ਪਾਪ ਕੱਟਦੇ ਹਨ,
ਰਾਤ - ਦਿਨ ਕੋਸ਼ਿਸ਼ ਕਰਨੀ ਚਾਹੀਦੀ ਹੈ। ਫਿਰ ਕ੍ਰਮਇੰਦਰੀਆਂ ਦੀ ਚੰਚਲਤਾ ਖ਼ਤਮ ਹੋ ਜਾਵੇਗੀ । ਇਸ
ਵਿੱਚ ਬਹੁਤ ਮਿਹਨਤ ਹੈ। ਬਹੁਤ ਹਨ ਜਿਨ੍ਹਾਂ ਦੀ ਯਾਦ ਦਾ ਚਾਰਟ ਹੈ ਨਹੀਂ। ਗੋਯਾ ਫਾਊਂਡੇਸ਼ਨ ਹੈ ਨਹੀਂ।
ਜਿੰਨਾ ਹੋ ਸਕੇ ਕਿਵੇਂ ਵੀ ਬਾਪ ਨੂੰ ਯਾਦ ਕਰਨਾ ਹੈ। ਤੱਦ ਹੀ ਸਤੋਪ੍ਰਧਾਨ , 16 ਕਲਾ ਸੰਪੂਰਨ
ਬਣੋਂਗੇ। ਪਵਿੱਤਰਤਾ ਦੇ ਨਾਲ ਯਾਦ ਦੀ ਯਾਤ੍ਰਾ ਵੀ ਚਾਹੀਦੀ ਹੈ। ਪਵਿੱਤਰ ਰਹਿਣ ਨਾਲ ਹੀ ਯਾਦ ਵਿੱਚ
ਰਹਿ ਸਕੋਗੇ। ਇਹ ਪੁਆਇੰਟ ਚੰਗੀ ਤਰ੍ਹਾਂ ਧਾਰਨ ਕਰੋ। ਬਾਪ ਕਿੰਨਾ ਨਿਰਹੰਕਾਰੀ ਹੈ। ਅਗੇ ਚੱਲ ਕੇ
ਤੁਹਾਡੇ ਪੈਰਾਂ ਵਿੱਚ ਸਭ ਝੁਕਣਗੇ। ਕਹਿਣਗੇ ਬਰੋਬਰ ਇਹ ਮਾਤਾਵਾਂ ਸਵਰਗ ਦੇ ਦਵਾਰ ਖੋਲ੍ਹਦੀਆਂ ਹਨ ।
ਯਾਦ ਦਾ ਜੌਹਰ ਹੁਣ ਘੱਟ ਹੈ। ਕੋਈ ਵੀ ਦੇਹਧਾਰੀ ਨੂੰ ਯਾਦ ਨਹੀਂ ਕਰਨਾ ਹੈ। ਤਮੋਪ੍ਰਧਾਨ ਤੋਂ
ਸਤੋਪ੍ਰਧਾਨ ਬਣਨ ਵਿੱਚ ਹੀ ਮਿਹਨਤ ਹੈ। ਅੱਛਾ !
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਇਸ ਪਤਿਤ ਛੀ
- ਛੀ ਦੁਨੀਆਂ ਨਾਲ਼ ਦਿਲ ਨਹੀਂ ਲਗਾਉਣੀ ਹੈ। ਇਕ ਬਾਪ ਦਾ ਹੱਥ ਫੜ੍ਹ ਕੇ ਇਸ ਤੋਂ ਪਾਰ ਜਾਣਾ ਹੈ।
2. ਮਾਲਾ ਦਾ ਦਾਨਾ ਬਣਨ
ਲਈ ਬਹੁਤ ਸਾਹਸ ਰੱਖ ਕੇ ਪੁਰਸ਼ਾਰਥ ਕਰਨਾ ਹੈ। ਗਿਆਨ ਰਤਨ ਚੁਨਣ ਵਾਲਾ ਹੰਸ ਬਨਣਾ ਹੈ। ਕੋਈ ਵੀ
ਵਿਕਰਮ ਨਹੀਂ ਕਰਨਾ ਹੈ।
ਵਰਦਾਨ:-
ਨਿਮਿਤ ਭਾਵ ਦ੍ਵਾਰਾ ਸੇਵਾ ਵਿਚ ਸਫਲਤਾ ਪ੍ਰਾਪਤ ਕਰਨ ਵਾਲੇ ਸ੍ਰੇਸ਼ਠ ਸੇਵਾਦਾਰੀ ਭਵ।
ਨਿਮਿਤ ਭਾਵ - ਸੇਵਾ ਵਿਚ
ਖੁਦ ਸਫਲਤਾ ਦਵਾਉਂਦੀ ਹੈ। ਨਿਮਿਤ ਭਾਵ ਨਹੀਂ ਤਾਂ ਸਫਲਤਾ ਨਹੀਂ। ਸ੍ਰੇਸ਼ਠ ਸੇਵਾਦਾਰੀ ਮਤਲਬ ਹਰ
ਕਦਮ ਬਾਪ ਦੇ ਕਦਮ ਤੇ ਰੱਖਣ ਵਾਲੇ। ਹਰ ਕਦਮ ਸ੍ਰੇਸ਼ਠ ਮਤ ਤੇ ਸ੍ਰੇਸ਼ਠ ਬਣਾਉਣ ਵਾਲੇ। ਜਿਨਾਂ ਸੇਵਾ
ਵਿਚ, ਸਵ ਵਿਚ ਵਿਅਰਥ ਸਮਾਪਤ ਹੋ ਜਾਂਦਾ ਹੈ ਉਤਨਾ ਹੀ ਸਮਰੱਥ ਬਣਦੇ ਹਨ ਅਤੇ ਸਮਰੱਥ ਆਤਮਾ ਹਰ ਕਦਮ
ਵਿਚ ਸਫਲਤਾ ਪ੍ਰਾਪਤ ਕਰਦੀ ਹੈ। ਸ੍ਰੇਸ਼ਠ ਸੇਵਾਦਾਰੀ ਉਹ ਹੈ ਜੋ ਖੁਦ ਵੀ ਸਦਾ ਉਮੰਗ ਉਤਸਾਹ ਵਿਚ ਰਹੇ
ਅਤੇ ਦੂਜਿਆਂ ਨੂੰ ਵੀ ਉਮੰਗ ਉਤਸਾਹ ਦਵਾਵੇ।
ਸਲੋਗਨ:-
ਈਸ਼ਵਰੀ ਸੇਵਾ
ਵਿਚ ਖੁਦ ਨੂੰ ਆਫਰ ਕਰੋ ਤਾਂ ਆਫ਼ਰੀਨ ਮਿਲਦੀ ਰਹੇਗੀ।
ਅਵਿਅਕਤ ਇਸ਼ਾਰੇ -
ਸਹਿਯੋਗੀ ਬਣਨਾ ਹੈ ਤਾਂ ਪ੍ਰਮਾਤਮ ਪਿਆਰ ਦੇ ਅਨੁਭਵੀ ਬਣੋ।
ਇਹ ਪਰਮਾਤਮ ਪਿਆਰ ਦੀ
ਡੋਰ ਦੂਰ - ਦੂਰ ਤੋਂ ਖਿੱਚਕੇ ਲੈਅ ਆਉਂਦੀ ਹੈ। ਇਹ ਅਜਿਹਾ ਸੁਖਦਾਈ ਪਿਆਰ ਹੈ ਜੋ ਇਸ ਪਿਆਰ ਵਿਚ
ਇੱਕ ਸੈਕਿੰਡ ਵੀ ਡੁੱਬ ਜਾਵੋ ਤਾਂ ਅਨੇਕ ਦੁੱਖ ਭੁੱਲ ਜਾਣਗੇ ਅਤੇ ਸਦਾ ਸੇ ਲਈ ਸੁਖ ਦੇ ਝੂਲੇ ਵਿਚ
ਝੂਲਣ ਲੱਗੋਗੇ। ਬਾਪ ਦਾ ਤੁਸੀਂ ਬੱਚਿਆਂ ਨਾਲ ਇਤਨਾ ਪਿਆਰ ਹੈ ਜੋ ਜੀਵਨ ਦੇ ਸੁਖ - ਸ਼ਾਂਤੀ ਦੀ ਸਭ
ਕਾਮਨਾਵਾਂ ਪੂਰਨ ਕਰ ਦਿੰਦੇ ਹਨ। ਬਾਪ ਸੁਖ ਹੀ ਨਹੀਂ ਦਿੰਦੇ ਲੇਕਿਨ ਸੁਖ ਦੇ ਭੰਡਾਰ ਦਾ ਮਾਲਿਕ ਬਣਾ
ਦਿੰਦੇ ਹਨ।