02.09.24 Punjabi Morning Murli Om Shanti BapDada Madhuban
ਮਿੱਠੇ ਬੱਚੇ:- ਜਿਵੇਂ
ਤੁਹਾਨੂੰ ਨਿਸ਼ਚੈ ਹੈ ਕਿ ਈਸ਼ਵਰ ਸ੍ਰਵਵਿਆਪੀ ਨਹੀਂ, ਉਹ ਸਾਡਾ ਬਾਪ ਹੈ, ਇਵੇਂ ਦੂਜਿਆਂ ਨੂੰ ਸਮਝਾ ਕੇ
ਨਿਸ਼ਚੈ ਕਰਵਾਓ ਫੇਰ ਉਨ੍ਹਾਂ ਕੋਲੋਂ ਓਪੀਨੀਅਨ ਲਓ”
ਪ੍ਰਸ਼ਨ:-
ਬਾਪ ਆਪਣੇ
ਬੱਚਿਆਂ ਕੋਲੋਂ ਕਿਹੜੀ ਗੱਲ ਪੁੱਛਦੇ ਹਨ, ਜੋ ਦੂਜਾ ਕੋਈ ਨਹੀਂ ਪੁੱਛ ਸਕਦਾ ਹੈ?
ਉੱਤਰ:-
ਬਾਬਾ ਜਦੋਂ
ਬੱਚਿਆਂ ਨੂੰ ਮਿਲਦੇ ਹਨ ਤਾਂ ਪੁੱਛਦੇ ਹਨ - ਬੱਚੇ, ਪਹਿਲਾਂ ਤੁਸੀਂ ਕਦੋੰ ਮਿਲੇ ਹੋ? ਜੋ ਬੱਚੇ ਸਮਝੇ
ਹੋਏ ਹਨ ਉਹ ਝਟ ਕਹਿ ਦੇਂਦੇ ਹਨ - ਹਾਂ ਬਾਬਾ, ਅਸੀਂ 5 ਹਜ਼ਾਰ ਵਰ੍ਹੇ ਪਹਿਲਾਂ ਮਿਲੇ ਸੀ। ਜੋ ਨਹੀਂ
ਸਮਝਦੇ ਹਨ, ਉਹ ਮੂੰਝ ਜਾਂਦੇ ਹਨ। ਅਜਿਹਾ ਪ੍ਰਸ਼ਨ ਪੁੱਛਣ ਦੀ ਅਕਲ ਦੂਜੇ ਕਿਸੇ ਨੂੰ ਆਵੇਗਾ ਹੀ ਨਹੀਂ।
ਬਾਪ ਹੀ ਤੁਹਾਨੂੰ ਸਾਰੇ ਕਲਪ ਦਾ ਰਾਜ ਸਮਝਾਉਂਦੇ ਹਨ।
ਓਮ ਸ਼ਾਂਤੀ
ਰੂਹਾਨੀ ਬੱਚਿਆਂ ਪ੍ਰਤੀ ਰੂਹਾਨੀ ਬੇਹੱਦ ਦਾ ਬਾਪ ਸਮਝਾਉਂਦੇ ਹਨ - ਇੱਥੇ ਤੁਸੀਂ ਬਾਪ ਦੇ ਸਾਹਮਣੇ
ਬੈਠੇ ਹੋ। ਘਰੋਂ ਨਿਕਲਦੇ ਹੀ ਇਹ ਵਿਚਾਰ ਨਾਲ ਹੋ ਕਿ ਅਸੀਂ ਜਾਂਦੇ ਹਾਂ ਸ਼ਿਵਬਾਬਾ ਦੇ ਕੋਲ, ਜਿਹੜੇ
ਬ੍ਰਹਮਾ ਦੇ ਰੱਥ ਵਿੱਚ ਆਕੇ ਸਾਨੂੰ ਸ੍ਵਰਗ ਦਾ ਵਰਸਾ ਦੇ ਰਹੇ ਹਨ। ਅਸੀਂ ਸ੍ਵਰਗ ਵਿੱਚ ਸੀ ਫੇਰ 84
ਚੱਕਰ ਲਾਕੇ ਹੁਣ ਨਰਕ ਵਿੱਚ ਆਕੇ ਪਏ ਹਾਂ। ਹੋਰ ਕਿਸੇ ਵੀ ਸਤਿਸੰਗ ਵਿੱਚ ਕਿਸੇ ਦੀ ਬੁੱਧੀ ਵਿੱਚ ਇਹ
ਗੱਲਾਂ ਨਹੀਂ ਹੋਣਗੀਆਂ। ਤੁਸੀਂ ਜਾਣਦੇ ਹੋ ਅਸੀਂ ਸ਼ਿਵਬਾਬਾ ਦੇ ਕੋਲ ਜਾਂਦੇ ਹਾਂ ਜੋ ਇਸ ਰੱਥ ਵਿੱਚ
ਆਕੇ ਪੜ੍ਹਾਉਂਦੇ ਵੀ ਹਨ। ਉਹ ਸਾਨੂੰ ਆਤਮਾਵਾਂ ਨੂੰ ਨਾਲ ਲੈ ਜਾਣ ਆਏ ਹਨ। ਬੇਹੱਦ ਦੇ ਬਾਪ ਤੋਂ
ਜ਼ਰੂਰ ਬੇਹੱਦ ਦਾ ਵਰਸਾ ਮਿਲਣਾ ਹੈ। ਇਹ ਤਾ ਬਾਪ ਨੇ ਸਮਝਾਇਆ ਹੈ ਕਿ ਮੈਂ ਸ੍ਰਵਵਿਆਪੀ ਨਹੀਂ ਹਾਂ।
ਸ੍ਰਵਵਿਆਪਕ ਤਾਂ 5 ਵਿਕਾਰ ਹਨ। ਤੁਹਾਡੇ ਵਿੱਚ ਵੀ 5 ਵਿਕਾਰ ਹਨ ਇਸਲਈ ਤੁਸੀਂ ਮਹਾਨ ਦੁੱਖੀ ਹੋਏ
ਹੋ। ਹੁਣ ਈਸ਼ਵਰ ਸ੍ਰਵਵਿਆਪੀ ਨਹੀਂ ਹੈ, ਇੱਥੇ ਓਪੀਨੀਅਨ ਜ਼ਰੂਰ ਲਿਖਵਾਣਾ ਹੈ। ਤੁਸੀਂ ਬੱਚਿਆਂ ਨੂੰ
ਤਾਂ ਪੱਕਾ ਨਿਸ਼ਚੈ ਹੈ ਕਿ ਈਸ਼ਵਰ ਬਾਪ ਸ੍ਰਵਵਿਆਪੀ ਨਹੀਂ ਹੈ। ਬਾਪ ਸੁਪ੍ਰੀਮ ਬਾਪ ਹੈ, ਸੁਪ੍ਰੀਮ
ਟੀਚਰ, ਗੁਰੂ ਵੀ ਹੈ। ਬੇਹੱਦ ਦਾ ਸਦਗਤੀ ਦਾਤਾ ਹੈ। ਉਹ ਹੀ ਸ਼ਾਂਤੀ ਦੇਣ ਵਾਲਾ ਹੈ। ਹੋਰ ਕਿਸੇ ਥਾਂ
ਇਵੇਂ ਖਿਆਲ ਕੋਈ ਨਹੀਂ ਕਰਦਾ ਹੈ ਕਿ ਕੀ ਮਿਲਣਾ ਹੈ। ਸਿਰਫ਼ ਕਨਰਸ - ਰਾਮਾਇਣ, ਗੀਤਾ ਆਦਿ ਜਾਕੇ
ਸੁਣਦੇ ਹਨ। ਬੁੱਧੀ ਵਿੱਚ ਅਰਥ ਕੁਝ ਵੀ ਨਹੀਂ। ਅੱਗੇ ਅਸੀਂ ਪ੍ਰਮਾਤਮਾ ਸ੍ਰਵਵਿਆਪੀ ਕਹਿੰਦੇ ਸੀ।
ਹੁਣ ਬਾਪ ਸਮਝਾਉਂਦੇ ਹਨ ਇਹ ਝੂਠ ਹੈ। ਬੜੀ ਗਲਾਨੀ ਦੀ ਗੱਲ ਹੈ। ਤੇ ਇਹ ਓਪੀਨੀਅਨ ਵੀ ਬਹੁਤ ਜ਼ਰੂਰੀ
ਹੈ। ਅੱਜਕਲ ਜਿਸ ਕੋਲੋਂ ਤੁਸੀਂ ਓਪਨਿੰਗ ਆਦਿ ਕਰਾਉਂਦੇ ਹੋ, ਉਹ ਲਿਖਦੇ ਹਨ ਬ੍ਰਹਮਾਕੁਮਾਰੀਆਂ ਚੰਗਾ
ਕੰਮ ਕਰਦੀਆਂ ਹਨ। ਬਹੁਤ ਚੰਗੀ ਸਮਝਾਣੀ ਦੇਂਦੀਆਂ ਹਨ। ਈਸ਼ਵਰ ਨੂੰ ਪ੍ਰਾਪਤ ਕਰਨ ਦਾ ਰਸਤਾ ਦੱਸਦੀਆਂ
ਹਨ, ਇਸ ਨਾਲ ਲੋਕਾਂ ਦੇ ਦਿਲ ਤੇ ਸਿਰਫ਼ ਚੰਗਾ ਅਸਰ ਪੈਂਦਾ ਹੈ। ਬਾਕੀ ਇਹ ਓਪੀਨੀਅਨ ਕੋਈ ਵੀ ਨਹੀਂ
ਲਿਖਕੇ ਦੇਂਦੇ ਕਿ ਦੁਨੀਆਂ ਭਰ ਵਿੱਚ ਜੋ ਮਨੁੱਖ ਕਹਿੰਦੇ ਹਨ ਈਸ਼ਵਰ ਸ੍ਰਵਵਿਆਪੀ ਹੈ, ਇਹ ਵੱਡੀ ਭੁੱਲ
ਹੈ। ਈਸ਼ਵਰ ਤਾਂ ਬਾਪ, ਟੀਚਰ, ਗੁਰੂ ਹੈ। ਇੱਕ ਤਾਂ ਮੁੱਖ ਗੱਲ ਹੈ ਇਹ, ਦੂਜਾ ਫੇਰ ਓਪੀਨੀਅਨ ਚਾਹੀਦਾ
ਕਿ ਇਹ ਸਮਝਾਣੀ ਨਾਲ ਅਸੀਂ ਸਮਝਦੇ ਹਾਂ ਗੀਤਾ ਦਾ ਭਗਵਾਨ ਸ਼੍ਰੀ ਕ੍ਰਿਸ਼ਨ ਨਹੀਂ ਹੈ। ਭਗਵਾਨ ਕੋਈ
ਮਨੁੱਖ ਜਾਂ ਦੇਵਤਾ ਨੂੰ ਨਹੀਂ ਕਿਹਾ ਜਾਂਦਾ ਹੈ। ਭਗਵਾਨ ਇੱਕ ਹੈ, ਉਹ ਬਾਪ ਹੈ। ਉਸ ਬਾਪ ਤੋਂ ਹੀ
ਸ਼ਾਂਤੀ ਅਤੇ ਸੁੱਖ ਦਾ ਵਰਸਾ ਮਿਲਦਾ ਹੈ।
ਇਵੇਂ - ਇਵੇਂ ਦਾ
ਓਪੀਨੀਅਨ ਲੈਣਾ ਹੈ। ਹੁਣ ਜੋ ਤੁਸੀਂ ਓਪੀਨੀਅਨ ਲੈਂਦੇ ਹੋ ਉਹ ਕਿਸੇ ਕੰਮ ਦੀ ਨਹੀਂ ਲਿਖਦੇ ਹਨ।
ਹਾਂ, ਇਨ੍ਹਾਂ ਲਿਖਦੇ ਹਨ ਕਿ ਇੱਥੇ ਸਿੱਖਿਆ ਬਹੁਤ ਚੰਗੀ ਦਿੰਦੇ ਹਨ। ਬਾਕੀ ਮੁੱਖ ਗੱਲ ਜਿਸ ਵਿੱਚ
ਹੀ ਤੁਹਾਡੀ ਵਿਜੇ ਹੋਣੀ ਹੈ, ਉਹ ਲਿਖਵਾਓ ਕਿ ਇਹ ਬ੍ਰਹਮਾਕੁਮਾਰੀਆਂ ਸੱਤ ਕਹਿੰਦੀਆਂ ਹਨ ਕਿ ਈਸ਼ਵਰ
ਸ੍ਰਵਵਿਆਪੀ ਨਹੀਂ ਹੈ। ਉਹ ਤਾਂ ਬਾਪ ਹੈ, ਉਹੀ ਗੀਤਾ ਦਾ ਭਗਵਾਨ ਹੈ। ਬਾਪ ਆਕੇ ਭਗਤੀ ਮਾਰ੍ਗ ਤੋਂ
ਛੁਡਾਏ ਗਿਆਨ ਦਿੰਦੇ ਹਨ। ਇਹ ਵੀ ਓਪੀਨੀਅਨ ਜ਼ਰੂਰੀ ਹੈ ਕਿ ਪਤਿਤ - ਪਾਵਨੀ ਪਾਣੀ ਦੀ ਗੰਗਾ ਨਹੀਂ,
ਪਰ ਇੱਕ ਬਾਪ ਹੈ। ਇਵੇਂ - ਇਵੇਂ ਦੀ ਓਪੀਨੀਅਨ ਜਦੋਂ ਲਿਖਣ ਉਦੋਂ ਹੀ ਤੁਹਾਡੀ ਵਿਜੇ ਹੋਵੇ। ਅਜੇ ਸਮਾਂ
ਪਿਆ ਹੈ। ਹੁਣ ਤੁਹਾਡੀ ਜੋ ਸਰਵਿਸ ਚਲਦੀ ਹੈ, ਇੰਨਾਂ ਖ਼ਰਚਾ ਹੁੰਦਾ ਹੈ, ਇਹ ਤਾਂ ਤੁਸੀਂ ਬੱਚੇ ਹੀ
ਇੱਕ - ਦੋ ਦੀ ਮਦਦ ਕਰਦੇ ਹੋ। ਬਾਹਰ ਵਾਲਿਆਂ ਨੂੰ ਤਾਂ ਕੁਝ ਪਤਾ ਹੀ ਨਹੀਂ। ਤੁਸੀਂ ਹੀ ਆਪਣੇ ਤਨ,
ਮਨ, ਧਨ ਨਾਲ ਖ਼ਰਚਾ ਕਰ ਆਪਣੇ ਲਈ ਰਾਜਧਾਨੀ ਸਥਾਪਨ ਕਰਦੇ ਹੋ। ਜੋ ਕਰੇਗਾ ਉਹ ਪਾਵੇਗਾ। ਜੋ ਨਹੀਂ
ਕਰਦੇ ਉਹ ਪਾਉਣਗੇ ਵੀ ਨਹੀਂ। ਕਲਪ - ਕਲਪ ਤੁਸੀਂ ਹੀ ਕਰਦੇ ਹੋ। ਤੁਸੀਂ ਹੀ ਨਿਸ਼ਚੈ ਬੁੱਧੀ ਹੁੰਦੇ
ਹੋ। ਤੁਸੀਂ ਸਮਝਦੇ ਹੋ ਕਿ ਬਾਪ, ਬਾਪ ਵੀ ਹੈ, ਟੀਚਰ ਵੀ ਹੈ, ਗੀਤਾ ਦਾ ਗਿਆਨ ਵੀ ਠੀਕ ਤਰ੍ਹਾਂ
ਸੁਣਾਉਂਦੇ ਹਨ। ਭਗਤੀ ਮਾਰ੍ਗ ਵਿੱਚ ਭਾਵੇਂ ਗੀਤ ਸੁਣਦੇ ਆਏ ਪਰ ਰਾਜ ਥੋੜੀ ਪ੍ਰਾਪਤ ਕੀਤਾ ਹੈ।
ਈਸ਼ਵਰੀਏ ਮੱਤ ਤੋਂ ਬਦਲ ਕੇ ਆਸੁਰੀ ਮੱਤ ਹੋ ਗਏ। ਕਰੇਕ੍ਟਰ ਵਿਗੜਦੇ ਪਤਿਤ ਬਣ ਪਏ। ਕੁੰਭ ਦੇ ਮੇਲੇ
ਤੇ ਕਿੰਨੇ ਮਨੁੱਖ ਕਰੋੜਾਂ ਦੀ ਅੰਦਾਜ਼ ਵਿੱਚ ਜਾਂਦੇ ਹਨ। ਜਿੱਥੇ - ਜਿੱਥੇ ਪਾਣੀ ਵੇਖਦੇ, ਉੱਥੇ
ਜਾਂਦੇ ਹਨ। ਸਮਝਦੇ ਹਨ ਪਾਣੀ ਨਾਲ ਹੀ ਪਾਵਨ ਹੋਵਾਂਗੇ। ਹੁਣ ਪਾਣੀ ਤਾਂ ਜਿੱਥੇ ਕਿੱਥੇ ਨਦੀਆਂ ਤੋਂ
ਆਉਂਦਾ ਰਹਿੰਦਾ ਹੈ। ਇਸ ਨਾਲ ਕੋਈ ਪਾਵਨ ਬਣ ਸਕਦਾ ਹੈ ਕੀ! ਕੀ ਪਾਣੀ ਵਿੱਚ ਇਸ਼ਨਾਨ ਕਰਨ ਨਾਲ ਅਸੀਂ
ਪਤਿਤ ਤੋਂ ਪਾਵਨ ਬਣ ਦੇਵਤਾ ਬਣ ਜਾਵਾਂਗੇ। ਹੁਣ ਤੁਸੀਂ ਸਮਝਦੇ ਹੋ ਕੋਈ ਵੀ ਪਾਵਨ ਬਣ ਨਾ ਸਕੇ। ਇਹ
ਹੈ ਭੁੱਲ। ਤੇ ਇਨ੍ਹਾਂ 3 ਗੱਲਾਂ ਤੇ ਓਪੀਨੀਅਨ ਲੈਣਾ ਚਾਹੀਦਾ। ਹੁਣ ਸਿਰਫ਼ ਕਹਿੰਦੇ ਹਨ ਸੰਸਥਾ ਚੰਗੀ
ਹੈ, ਤਾਂ ਬਹੁਤਿਆਂ ਦੇ ਵਿੱਚ ਜੋ ਭ੍ਰਾਂਤੀਆਂ ਭਰੀਆਂ ਹੋਈਆਂ ਹਨ ਕਿ ਬ੍ਰਹਮਾਕੁਮਾਰੀਆਂ ਵਿੱਚ ਜਾਦੂ
ਹੈ, ਭਜਾਉਂਦੀਆਂ ਹਨ - ਉਹ ਖਿਆਲਾਤ ਦੂਰ ਹੋ ਜਾਂਦੇ ਹਨ ਕਿਉਂਕਿ ਆਵਾਜ਼ ਤਾਂ ਬਹੁਤ ਫੈਲਿਆ ਹੋਇਆ ਹੈ
ਨਾ। ਵਿਲਾਇਅਤ ਤੱਕ ਇਹ ਆਵਾਜ਼ ਗਿਆ ਸੀ ਕਿ ਇਨ੍ਹਾਂ ਨੂੰ 16108 ਰਾਣੀਆਂ ਚਾਹੀਦੀਆਂ, ਉਨ੍ਹਾਂ ਵਿਚੋਂ
400 ਮਿਲ ਗਈਆਂ ਹਨ ਕਿਉਂਕਿ ਉਸ ਵਕ਼ਤ ਸਤਿਸੰਗ ਵਿੱਚ 400 ਆਉਂਦੇ ਸੀ। ਬਹੁਤਿਆਂ ਨੇ ਵਿਰੋਧ ਕੀਤਾ,
ਪਿਕੇਟਿੰਗ ਆਦਿ ਵੀ ਕਰਦੇ ਸਨ, ਪਰ ਬਾਪ ਦੇ ਅੱਗੇ ਤਾਂ ਕਿਸੇ ਦੀ ਵੀ ਚਲ ਨਾ ਸਕੇ। ਸਭ ਕਹਿੰਦੇ ਸੀ
ਇਹ ਜਾਦੂਗਰ ਫੇਰ ਕਿੱਥੋਂ ਦੀ ਆਇਆ। ਫੇਰ ਵੰਡਰ ਵੇਖੋ, ਬਾਬਾ ਤਾਂ ਕਰਾਚੀ ਵਿੱਚ ਸੀ। ਆਪੇ ਹੀ ਸਾਰਾ
ਝੁੰਡ ਆਪਸ ਵਿੱਚ ਮਿਲਕੇ ਭੱਜ ਆਇਆ। ਕਿਸੇ ਨੂੰ ਪਤਾ ਨਹੀਂ ਲੱਗਾ ਕਿ ਸਾਡੇ ਘਰ ਵਿਚੋਂ ਕਿਵੇਂ ਭਜੇ।
ਇਹ ਵੀ ਖ਼ਿਆਲ ਨਹੀਂ ਕੀਤਾ ਇੰਨੇ ਸਭ ਕਿੱਥੇ ਜਾਕੇ ਰਹਿਣਗੇ। ਫੇਰ ਫੱਟ ਨਾਲ ਬੰਗਲਾ ਲੈ ਲਿਆ। ਤੇ ਜਾਦੂ
ਦੀ ਗੱਲ ਹੋ ਗਈ ਨਾ। ਅਜੇ ਵੀ ਕਹਿੰਦੇ ਹਨ ਇਹ ਜਾਦੂਗਰਨੀ ਹਨ। ਬ੍ਰਹਮਾਕੁਮਾਰੀਆਂ ਦੇ ਕੋਲ ਜਾਓਗੇ
ਤਾਂ ਫੇਰ ਆਵੋਗੇ ਨਹੀਂ। ਇਹ ਇਸਤ੍ਰੀ - ਪੁਰਸ਼ ਨੂੰ ਭਰਾ - ਭੈਣ ਬਣਾਉਂਦੀਆਂ ਹਨ ਫੇਰ ਕਿੰਨੇ ਤਾਂ
ਆਉਂਦੇ ਹੀ ਨਹੀਂ ਹਨ। ਹੁਣ ਤੁਹਾਡੀ ਪ੍ਰਦਰਸ਼ਨੀ ਆਦਿ ਵੇਖਕੇ ਉਹ ਜੋ ਗੱਲਾਂ ਬੁੱਧੀ ਵਿੱਚ ਬੈਠੀਆਂ ਹਨ,
ਉਹ ਦੂਰ ਹੁੰਦੀਆਂ ਹਨ। ਬਾਕੀ ਬਾਬਾ ਜੋ ਓਪੀਨੀਅਨ ਚਾਹੁੰਦੇ ਹਨ, ਉਹ ਕੋਈ ਨਹੀਂ ਲਿਖਦੇ। ਬਾਬਾ ਨੂੰ
ਉਹ ਉਪੀਨੀਅਨ ਚਾਹੀਦੀ। ਇਹ ਲਿਖਣ ਕਿ ਗੀਤਾ ਦਾ ਭਗਵਾਨ ਕ੍ਰਿਸ਼ਨ ਨਹੀਂ ਹੈ। ਸਾਰੀ ਦੁਨੀਆਂ ਸਮਝਦੀ ਹੈ
ਕ੍ਰਿਸ਼ਨ ਭਗਵਾਨੁਵਾਚ। ਪਰ ਕ੍ਰਿਸ਼ਨ ਤਾਂ ਪੂਰੇ 84 ਜਨਮ ਲੈਂਦੇ ਹਨ। ਸ਼ਿਵਬਾਬਾ ਹੈ ਪੁਨਰਜਨਮ ਰਹਿਤ।
ਤੇ ਇਸ ਵਿੱਚ ਬਹੁਤਿਆਂ ਦੀ ਉਪੀਨੀਅਨ ਚਾਹੀਦੀ। ਗੀਤਾ ਸੁਣਨ ਵਾਲੇ ਤਾਂ ਢੇਰ ਦੇ ਢੇਰ ਹਨ ਫੇਰ ਵੇਖਣਗੇ
ਇਹ ਅਖ਼ਬਾਰ ਵਿੱਚ ਵੀ ਨਿਕਲ ਪਿਆ ਹੈ ਗੀਤਾ ਦਾ ਭਗਵਾਨ ਪਰਮਪਿਤਾ ਪ੍ਰਮਾਤਮਾ ਸ਼ਿਵ ਹੈ। ਉਹ ਹੀ ਬਾਪ,
ਟੀਚਰ, ਸ੍ਰਵ ਦਾ ਸਦਗਤੀ ਦਾਤਾ ਹੈ। ਸ਼ਾਂਤੀ ਅਤੇ ਸੁੱਖ ਦਾ ਵਰਸਾ ਸਿਰਫ਼ ਉਨ੍ਹਾਂ ਕੋਲੋਂ ਮਿਲਦਾ ਹੈ।
ਬਾਕੀ ਹੁਣ ਤੁਸੀਂ ਮਿਹਨਤ ਕਰਦੇ ਹੋ, ਉਦਘਾਟਨ ਕਰਾਉਂਦੇ ਹੋ, ਸਿਰਫ਼ ਮਨੁੱਖਾ ਦੀਆਂ ਭ੍ਰਾਂਤੀਆਂ ਦੂਰ
ਹੁੰਦੀਆਂ ਹਨ, ਸਮਝਾਉਣੀ ਚੰਗੀ ਮਿਲਦੀ ਹੈ। ਬਾਕੀ ਬਾਬਾ ਜਿਵੇਂ ਕਹਿੰਦੇ ਹਨ ਉਹ ਉਪੀਨੀਅਨ ਲਿੱਖੋ।
ਮੁੱਖ ਉਪੀਨੀਅਨ ਹੈ ਇਹ। ਬਾਕੀ ਸਿਰਫ਼ ਰਾਏ ਦਿੰਦੇ ਹਨ - ਇਹ ਸੰਸਥਾ ਬਹੁਤ ਚੰਗੀ ਹੈ। ਇਸ ਨਾਲ ਕੀ
ਹੋਵੇਗਾ। ਹਾਂ, ਅੱਗੇ ਚੱਲ ਜਦੋਂ ਵਿਨਾਸ਼ ਅਤੇ ਸਥਾਪਨਾ ਨੇੜੇ ਹੋਣਗੇ ਤਾਂ ਤੁਹਾਨੂੰ ਇਹ ਉਪੀਨੀਅਨ ਵੀ
ਮਿਲਣਗੇ। ਸਮਝਕੇ ਲਿਖਣਗੇ। ਹੁਣ ਤੁਹਾਡੇ ਕੋਲ ਆਉਣ ਤਾਂ ਲੱਗੇ ਹੈ ਨਾ। ਹੁਣ ਤੁਹਾਨੂੰ ਗਿਆਨ ਮਿਲਿਆ
ਹੈ - ਇੱਕ ਬਾਪ ਦੇ ਬੱਚੇ ਅਸੀਂ ਸਭ ਭਰਾ - ਭਰਾ ਹਾਂ। ਇਹ ਕਿਸੇ ਨੂੰ ਵੀ ਸਮਝਾਉਣਾ ਤਾਂ ਬਹੁਤ ਸਹਿਜ
ਹੈ। ਸਭ ਆਤਮਾਵਾਂ ਦਾ ਬਾਪ ਇੱਕ ਸੁਪ੍ਰੀਮ ਬਾਬਾ ਹੈ। ਉਨ੍ਹਾਂ ਕੋਲੋਂ ਜ਼ਰੂਰ ਸੁਪ੍ਰੀਮ ਬੇਹੱਦ ਦਾ
ਪੱਦ ਵੀ ਮਿਲਣਾ ਚਾਹੀਦਾ। ਸੋ 5 ਹਜ਼ਾਰ ਵਰ੍ਹੇ ਪਹਿਲਾਂ ਤੁਹਾਨੂੰ ਮਿਲਿਆ ਸੀ। ਉਹ ਲੋਕੀਂ ਕਲਯੁੱਗ ਦੀ
ਉਮਰ ਲੱਖਾਂ ਵਰ੍ਹੇ ਕਹਿ ਦੇਂਦੇ ਹਨ। ਤੁਸੀਂ 5 ਹਜ਼ਾਰ ਵਰ੍ਹੇ ਕਹਿੰਦੇ ਹੋ, ਕਿੰਨਾ ਫ਼ਰਕ ਹੈ।
ਬਾਪ ਸਮਝਾਉਂਦੇ ਹਨ 5
ਹਜ਼ਾਰ ਵਰ੍ਹੇ ਪਹਿਲਾਂ ਵਿਸ਼ਵ ਵਿੱਚ ਸ਼ਾਂਤੀ ਸੀ। ਇਹ ਏਮ ਆਬਜੈਕਟ ਸਾਹਮਣੇ ਖੜੀ ਹੈ। ਇਨ੍ਹਾਂ ਦੇ ਰਾਜ
ਵਿੱਚ ਵਿਸ਼ਵ ਵਿੱਚ ਸ਼ਾਂਤੀ ਸੀ। ਇਹ ਰਾਜਧਾਨੀ ਅਸੀਂ ਫੇਰ ਸਥਾਪਨ ਕਰ ਰਹੇ ਹਾਂ। ਸਾਰੇ ਵਿਸ਼ਵ ਵਿੱਚ
ਸੁਖ - ਸ਼ਾਂਤੀ ਸੀ। ਕੋਈ ਦੁੱਖ ਦਾ ਨਾਮ ਨਹੀਂ ਸੀ। ਹੁਣ ਤਾਂ ਅਪਾਰ ਦੁੱਖ ਹਨ। ਅਸੀਂ ਇਹ ਸੁੱਖ ਸ਼ਾਂਤੀ
ਦਾ ਰਾਜ ਸਥਾਪਨ ਕਰ ਰਹੇ ਹਾਂ, ਆਪਣੇ ਹੀ ਤਨ - ਮਨ - ਧੰਨ ਨਾਲ ਗੁਪਤ ਰੀਤੀ। ਬਾਪ ਵੀ ਗੁਪਤ ਹੈ,
ਨਾਲੇਜ਼ ਵੀ ਗੁਪਤ ਹੈ, ਤੁਹਾਡਾ ਪੁਰਸ਼ਾਰਥ ਵੀ ਗੁਪਤ ਹੈ, ਇਸਲਈ ਬਾਬਾ ਗੀਤ - ਕਵਿਤਾ ਆਦਿ ਵੀ ਪਸੰਦ
ਨਹੀਂ ਕਰਦੇ ਹਨ। ਉਹ ਹੈ ਭਗਤੀ ਮਾਰ੍ਗ। ਇੱਥੇ ਤਾਂ ਚੁੱਪ ਰਹਿਣਾ ਹੈ, ਸ਼ਾਂਤੀ ਨਾਲ ਤੁਰਦੇ - ਫ਼ਿਰਦੇ
ਬਾਪ ਨੂੰ ਯਾਦ ਕਰਨਾ ਹੈ ਅਤੇ ਸ਼੍ਰਿਸ਼ਟੀ ਚੱਕਰ ਬੁੱਧੀ ਵਿੱਚ ਫਿਰਾਉਣਾ ਹੈ। ਹੁਣ ਸਾਡਾ ਇਹ ਅੰਤਿਮ
ਜਨਮ ਹੈ, ਪੁਰਾਣੀ ਦੁਨੀਆਂ ਵਿੱਚ। ਫੇਰ ਅਸੀਂ ਨਵੀਂ ਦੁਨੀਆਂ ਵਿੱਚ ਪਹਿਲਾ ਜਨਮ ਲਵਾਂਗੇ। ਆਤਮਾ
ਪਵਿੱਤਰ ਜ਼ਰੂਰ ਚਾਹੀਦੀ। ਹੁਣ ਤਾਂ ਸਭ ਆਤਮਾਵਾਂ ਪਤਿਤ ਹਨ। ਤੁਸੀਂ ਆਤਮਾ ਨੂੰ ਪਵਿੱਤਰ ਬਣਾਉਣ ਲਈ
ਬਾਪ ਨਾਲ ਯੋਗ ਲਗਾਉਂਦੇ ਹੋ। ਬਾਪ ਖੁਦ ਕਹਿੰਦੇ ਹਨ - ਬੱਚੇ, ਦੇਹ ਸਹਿਤ ਦੇਹ ਦੇ ਸਭ ਸੰਬੰਧ ਛੱਡੋ।
ਬਾਪ ਨਵੀਂ ਦੁਨੀਆਂ ਤਿਆਰ ਕਰ ਰਹੇ ਹਨ, ਉਨ੍ਹਾਂ ਨੂੰ ਯਾਦ ਕਰੋ ਤਾਂ ਤੁਹਾਡੇ ਪਾਪ ਕੱਟ ਜਾਣਗੇ। ਅਰੇ,
ਬਾਪ ਜੋ ਤੁਹਾਨੂੰ ਵਿਸ਼ਵ ਦੀ ਬਾਦਸ਼ਾਹੀ ਦਿੰਦੇ ਹਨ, ਅਜਿਹੇ ਬਾਪ ਨੂੰ ਤੁਸੀਂ ਭੁੱਲ ਕਿਵੇਂ ਜਾਂਦੇ
ਹੋ! ਉਹ ਕਹਿੰਦੇ ਹਨ - ਬੱਚੇ, ਇਹ ਅੰਤਿਮ ਜਨਮ ਸਿਰਫ਼ ਤੁਸੀਂ ਪਵਿੱਤਰ ਬਣੋ। ਹੁਣ ਇਸ ਮ੍ਰਿਤੂਲੋਕ ਦਾ
ਵਿਨਾਸ਼ ਸਾਹਮਣੇ ਖੜਾ ਹੈ। ਇਹ ਵਿਨਾਸ਼ ਵੀ ਹੁਬਹੂ 5 ਹਜ਼ਾਰ ਵਰ੍ਹੇ ਪਹਿਲਾਂ ਇਵੇਂ ਹੀ ਹੋਇਆ ਸੀ। ਇਹ
ਤਾਂ ਸਮ੍ਰਿਤੀ ਵਿੱਚ ਆਉਂਦਾ ਹੈ ਨਾ। ਆਪਣਾ ਰਾਜ ਸੀ ਤਾਂ ਦੂਜਾ ਕੋਈ ਧਰਮ ਨਹੀਂ ਸੀ। ਬਾਬਾ ਦੇ ਕੋਲ
ਕੋਈ ਵੀ ਆਉਂਦਾ ਹੈ ਤਾਂ ਉਸ ਕੋਲੋਂ ਪੁੱਛਦਾ ਹਾਂ - ਅੱਗੇ ਕਦੋਂ ਮਿਲੇ ਹੋ? ਕੋਈ ਤਾਂ ਸਮਝੇ ਹੋਏ ਹਨ
ਉਹ ਝੱਟ ਕਹਿ ਦਿੰਦੇ ਹਨ 5 ਹਜ਼ਾਰ ਵਰ੍ਹੇ ਪਹਿਲਾਂ। ਕੋਈ ਨਵੇਂ ਆਉਂਦੇ ਹਨ ਤਾਂ ਮੂੰਝ ਜਾਂਦੇ ਹਨ।
ਬਾਬਾ ਸਮਝ ਜਾਂਦੇ ਹਨ ਕਿ ਬ੍ਰਾਹਮਣੀ ਨੇ ਸਮਝਾਇਆ ਨਹੀਂ ਹੈ। ਫੇਰ ਕਹਿੰਦਾ ਹਾਂ ਸੋਚੋ, ਤੇ ਸਮ੍ਰਿਤੀ
ਆਉਂਦੀ ਹੈ। ਇਹ ਗੱਲ ਹੋਰ ਤਾਂ ਕੋਈ ਵੀ ਪੁੱਛ ਨਾ ਸਕੇ। ਪੁੱਛਣ ਦੀ ਅਕਲ ਆਏਗੀ ਹੀ ਨਹੀਂ। ਉਹ ਕੀ
ਜਾਣਨ ਇਹਨਾ ਗੱਲਾਂ ਨੂੰ। ਅੱਗੇ ਚੱਲ ਕੇ ਤੁਹਾਡੇ ਕੋਲ ਬਹੁਤ ਆਕੇ ਸੁਨਣਗੇ, ਜੋ ਇਸ ਕੁੱਲ ਦੇ ਹੋਣਗੇ।
ਦੁਨੀਆਂ ਬਦਲਣੀ ਤਾਂ ਜ਼ਰੂਰ ਹੈ। ਚੱਕਰ ਦਾ ਰਾਜ਼ ਤਾਂ ਸਮਝਾ ਦਿੱਤਾ ਹੈ। ਹੁਣ ਨਵੀਂ ਦੁਨੀਆਂ ਵਿੱਚ
ਜਾਣਾ ਹੈ। ਇਹ ਪੁਰਾਣੀ ਦੁਨੀਆਂ ਨੂੰ ਭੁੱਲ ਜਾਓ। ਬਾਪ ਨਵਾਂ ਮਕਾਨ ਬਣਾਉਂਦੇ ਹਨ ਤਾਂ ਬੁੱਧੀ ਉਸ
ਵਿੱਚ ਚਲੀ ਜਾਂਦੀ ਹੈ। ਪੁਰਾਣੇ ਮਕਾਨ ਵਿੱਚ ਫੇਰ ਮਮਤਵ ਨਹੀਂ ਰਹਿੰਦਾ ਹੈ। ਇਹ ਫੇਰ ਹੈ ਬੇਹੱਦ ਦੀ
ਗੱਲ। ਬਾਪ ਨਵੀਂ ਦੁਨੀਆਂ ਸ੍ਵਰਗ ਸਥਾਪਨ ਕਰ ਰਹੇ ਹਨ ਇਸਲਈ ਹੁਣ ਇਸ ਪੁਰਾਣੀ ਦੁਨੀਆਂ ਨੂੰ ਵੇਖਦੇ
ਹੋਇਆ ਵੀ ਨਹੀਂ ਵੇਖੋ। ਮਮਤਵ ਨਵੀਂ ਦੁਨੀਆਂ ਵਿੱਚ ਰਹੇ। ਇਹ ਪੁਰਾਣੀ ਦੁਨੀਆਂ ਤੋਂ ਵੈਰਾਗ। ਉਹ
ਹੱਠਯੋਗ ਨਾਲ ਹੱਦ ਦਾ ਸੰਨਿਆਸ ਕਰ ਜੰਗਲ ਵਿੱਚ ਜਾਕੇ ਬੈਠਦੇ ਹਨ। ਤੁਹਾਡਾ ਤਾਂ ਹੈ ਸਾਰੀ ਪੁਰਾਣੀ
ਦੁਨੀਆਂ ਤੋਂ ਵੈਰਾਗ, ਇਸ ਵਿੱਚ ਤਾਂ ਅਥਾਹ ਦੁੱਖ ਹਨ। ਨਵੀਂ ਸਤਿਯੁਗੀ ਦੁਨੀਆਂ ਵਿੱਚ ਅਪਾਰ ਸੁੱਖ
ਹਨ ਤਾਂ ਜ਼ਰੂਰ ਉਨ੍ਹਾਂ ਨੂੰ ਯਾਦ ਕਰਾਂਗੇ। ਇੱਥੇ ਸਭ ਦੁੱਖ ਦੇਣ ਵਾਲੇ ਹਨ। ਮਾਂ - ਬਾਪ ਆਦਿ ਸਭ
ਵਿਕਾਰਾਂ ਵਿੱਚ ਫ਼ਸਾ ਦੇਣਗੇ। ਬਾਪ ਕਹਿੰਦੇ ਹਨ ਕਾਮ ਮਹਾਸ਼ਤ੍ਰੁ ਹੈ, ਉਸ ਨੂੰ ਜਿੱਤਣ ਨਾਲ ਹੀ ਤੁਸੀਂ
ਜਗਤਜੀਤ ਬਣੋਗੇ। ਇਹ ਰਾਜਯੋਗ ਬਾਪ ਸਿਖਾਉਂਦੇ ਹਨ, ਜਿਸ ਨਾਲ ਅਸੀਂ ਇਹ ਪੱਦ ਪਾਉਂਦੇ ਹਾਂ। ਬੋਲੋਂ,
ਸਾਨੂੰ ਸੁਪਨੇ ਵਿੱਚ ਭਗਵਾਨ ਕਹਿੰਦੇ ਹਨ ਪਾਵਨ ਬਣੋ ਤਾਂ ਸ੍ਵਰਗ ਦੀ ਰਾਜਾਈ ਮਿਲੇਗੀ। ਤੇ ਹੁਣ ਮੈਂ
ਇੱਕ ਜਨਮ ਅਪਵਿੱਤਰ ਬਣ ਆਪਣੀ ਰਾਜਾਈ ਗਵਾਵਾਂਗੀ ਥੋੜੀ ਹੀ। ਇਹ ਪਵਿੱਤਰਤਾ ਦੀ ਗੱਲ ਉਤੇ ਹੀ ਝਗੜੇ
ਚਲਦੇ ਹਨ। ਦ੍ਰੋਪਦੀ ਨੇ ਵੀ ਪੁਕਾਰਿਆ ਹੈ ਇਹ ਦੁਸ਼ਾਸਨ ਮੈਨੂੰ ਨਗਨ ਕਰਦੇ ਹਨ। ਇਹ ਵੀ ਖੇਡ ਵਿਖਾਉਂਦੇ
ਹਨ ਕਿ ਦ੍ਰੋਪਦੀ ਨੂੰ ਸ਼੍ਰੀ ਕ੍ਰਿਸ਼ਨ 21 ਸਾੜੀਆਂ ਦਿੰਦੇ ਹਨ। ਹੁਣ ਬਾਪ ਬੈਠ ਸਮਝਾਉਂਦੇ ਹਨ ਕਿੰਨੀ
ਦੁਰਗਤੀ ਹੋ ਗਈ ਹੈ। ਅਪਾਰ ਦੁੱਖ ਹੈ ਨਾ। ਸਤਿਯੁਗ ਵਿੱਚ ਅਪਾਰ ਸੁੱਖ ਸੀ। ਹੁਣ ਮੈਂ ਆਇਆ ਹਾਂ -
ਅਨੇਕਾਂ ਧਰਮਾਂ ਦਾ ਵਿਨਾਸ਼ ਅਤੇ ਇੱਕ ਸੱਤ ਧਰਮ ਦੀ ਸਥਾਪਨਾ ਕਰਨ। ਤੁਹਾਨੂੰ ਰਾਜ - ਭਾਗ ਦੇਕੇ
ਵਾਨਪ੍ਰਸਥ ਵਿੱਚ ਚਲੇ ਜਾਣਗੇ। ਅੱਧਾਕਲਪ ਫੇਰ ਮੇਰੀ ਦਰਕਾਰ ਹੀ ਨਹੀਂ ਰਹੇਗੀ। ਤੁਸੀਂ ਕਦੀ ਯਾਦ ਵੀ
ਨਹੀਂ ਕਰੋਗੇ। ਤੇ ਬਾਬਾ ਸਮਝਾਉਂਦੇ ਹਨ - ਤੁਹਾਡੇ ਲਈ ਜੋ ਸਭਦੇ ਮਨ ਵਿੱਚ ਉਲਟਾ ਵਾਇਬਰੇਸ਼ਨ ਹੈ ਉਹ
ਨਿਕਲ ਕੇ ਠੀਕ ਹੋ ਰਿਹਾ ਹੈ। ਬਾਕੀ ਮੁੱਖ ਗੱਲ ਹੈ ਉਪੀਨੀਅਨ ਲਿਖਾ ਲਓ ਈਸ਼ਵਰ ਸ੍ਰਵਵਿਆਪੀ ਨਹੀਂ ਹੈ।
ਉਸਨੇ ਤਾਂ ਆਕੇ ਰਾਜਯੋਗ ਸਿਖਾਇਆ ਹੈ। ਪਤਿਤ - ਪਾਵਨ ਵੀ ਬਾਪ ਹੈ। ਪਾਣੀ ਦੀਆਂ ਨਦੀਆਂ ਥੋੜੀ ਹੀ
ਪਾਵਨ ਬਣਾ ਸਕਣਗੀਆਂ। ਪਾਣੀ ਤਾਂ ਸਭ ਥਾਂ ਹੁੰਦਾ ਹੈ। ਹੁਣ ਬੇਹੱਦ ਦਾ ਬਾਪ ਕਹਿੰਦੇ ਹਨ ਆਪਣੇ ਨੂੰ
ਆਤਮਾ ਸਮਝੋ। ਦੇਹ ਸਹਿਤ ਦੇਹ ਦੇ ਸਭ ਸੰਬੰਧ ਛੱਡੋ। ਆਤਮਾ ਹੀ ਇੱਕ ਸ਼ਰੀਰ ਛੱਡ ਦੂਜਾ ਲੈਂਦੀ ਹੈ। ਉਹ
ਫੇਰ ਕਹਿ ਦਿੰਦੇ ਆਤਮਾ ਨਿਰਲੇਪ ਹੈ। ਆਤਮਾ ਸੋ ਪਰਮਾਤਮਾ ਇਹ ਸਭ ਹੈ ਭਗਤੀ ਮਾਰ੍ਗ ਦੀਆਂ ਗੱਲਾਂ।
ਬੱਚੇ ਕਹਿੰਦੇ ਹਨ - ਬਾਬਾ, ਯਾਦ ਕਿਵੇਂ ਕਰੀਏ? ਅਰੇ, ਆਪਣੇ ਨੂੰ ਆਤਮਾ ਤਾਂ ਸਮਝਦੇ ਹੋ ਨਾ। ਆਤਮਾ
ਕਿੰਨੀ ਛੋਟੀ ਬਿੰਦੀ ਹੈ ਤਾਂ ਉਸਦਾ ਬਾਪ ਵੀ ਉਨ੍ਹਾਂ ਛੋਟਾ ਹੋਵੇਗਾ। ਉਹ ਪੁਨਰਜਨਮ ਵਿੱਚ ਨਹੀਂ
ਆਉਂਦਾ ਹੈ। ਇਹ ਬੁੱਧੀ ਵਿੱਚ ਗਿਆਨ ਹੈ। ਬਾਪ ਯਾਦ ਕਿਉਂ ਨਹੀਂ ਆਵੇਗਾ। ਤੁਰਦੇ - ਫ਼ਿਰਦੇ ਬਾਪ ਨੂੰ
ਯਾਦ ਕਰੋ। ਅੱਛਾ, ਵੱਡਾ ਰੂਪ ਵੀ ਸਮਝੋ ਬਾਪ ਦਾ। ਪਰ ਯਾਦ ਤਾਂ ਇੱਕ ਨੂੰ ਕਰੋ ਨਾ, ਤਾਂ ਤੁਹਾਡੇ
ਪਾਪ ਕੱਟ ਜਾਣਗੇ। ਹੋਰ ਤਾਂ ਕੋਈ ਉਪਾਏ ਹੈ ਨਹੀਂ। ਜੋ ਸਮਝਦੇ ਹਨ ਉਹ ਕਹਿੰਦੇ ਹਨ ਬਾਬਾ ਤੁਹਾਡੀ
ਯਾਦ ਨਾਲ ਅਸੀਂ ਪਾਵਨ ਬਣ ਪਾਵਨ ਦੁਨੀਆਂ, ਵਿਸ਼ਵ ਦੇ ਮਾਲਿਕ ਬਣਦੇ ਹਾਂ ਤੇ ਅਸੀਂ ਕਿਉਂ ਨਹੀਂ ਯਾਦ
ਕਰਾਂਗੇ। ਇੱਕ - ਦੋ ਨੂੰ ਵੀ ਯਾਦ ਦਵਾਉਣਾ ਹੈ ਤਾਂ ਪਾਪ ਕੱਟ ਜਾਣਗੇ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਜਿਵੇਂ ਬਾਪ
ਅਤੇ ਨਾਲੇਜ਼ ਗੁਪਤ ਹੈ, ਇਵੇਂ ਪੁਰਸ਼ਾਰਥ ਵੀ ਗੁਪਤ ਕਰਨਾ ਹੈ। ਗੀਤ - ਕਵਿਤਾਵਾਂ ਆਦਿ ਦੇ ਬਜਾਏ ਚੁਪ
ਰਹਿਣਾ ਚੰਗਾ ਹੈ। ਸ਼ਾਂਤੀ ਵਿੱਚ ਤੁਰਦੇ - ਫ਼ਿਰਦੇ ਬਾਪ ਨੂੰ ਯਾਦ ਕਰਨਾ ਹੈ।
2. ਪੁਰਾਣੀ ਦੁਨੀਆਂ ਬਦਲ
ਰਹੀ ਹੈ ਇਸਲਈ ਇਸ ਵਿੱਚ ਮਮਤੱਵ ਕੱਢ ਦੇਣਾ ਹੈ, ਇਸ ਨੂੰ ਵੇਖਦੇ ਹੋਇਆ ਵੀ ਨਹੀਂ ਵੇਖਣਾ ਹੈ। ਬੁੱਧੀ
ਨਵੀਂ ਦੁਨੀਆਂ ਵਿੱਚ ਲਗਾਉਣੀ ਹੈ ।
ਵਰਦਾਨ:-
ਬ੍ਰਾਹਮਣ ਜਨਮ ਦੀ ਵਿਸ਼ੇਸ਼ਤਾ ਨੂੰ ਨੇਚਰ ਬਣਾਉਣ ਵਾਲੇ ਸਹਿਜ ਪੁਰਸ਼ਾਰਥੀ ਭਵ
ਬ੍ਰਾਹਮਣ ਜਨਮ ਵੀ ਵਿਸ਼ੇਸ਼,
ਬ੍ਰਾਹਮਣ ਧਰਮ ਅਤੇ ਕਰਮ ਵੀ ਵਿਸ਼ੇਸ਼ ਮਤਲਬ ਸਰਵਸ਼੍ਰੇਸ਼ਠ ਹੈ ਕਿਉਂਕਿ ਬ੍ਰਾਹਮਣ ਕਰਮ ਵਿੱਚ ਫਾਲੋ
ਸਾਕਾਰ ਬ੍ਰਹਮਾ ਬਾਪ ਨੂੰ ਕਰਦੇ ਹਨ। ਤਾਂ ਬ੍ਰਾਹਮਣਾਂ ਦੀ ਨੇਚਰ ਹੀ ਵਿਸ਼ੇਸ਼ ਨੇਚਰ ਹੈ, ਸਾਧਾਰਨ ਅਤੇ
ਮਾਇਆਵੀ ਨੇਚਰ ਬ੍ਰਾਹਮਣਾਂ ਦੀ ਨੇਚਰ ਨਹੀਂ। ਸਿਰਫ਼ ਇਹੀ ਸਮ੍ਰਿਤੀ ਸਵਰੂਪ ਵਿੱਚ ਰਹੇ ਕਿ ਮੈਂ ਵਿਸ਼ੇਸ਼
ਆਤਮਾ ਹਾਂ, ਇਹ ਨੇਚਰ ਜਦੋ ਨੇਚਰੁਲ ਹੋ ਜਾਏਗੀ ਉਦੋਂ ਬਾਪ ਸਮਾਨ ਬਣਨਾ ਸਹਿਜ ਅਨੁਭਵ ਕਰਨਗੇ।
ਸਮ੍ਰਿਤੀ ਸਵਰੂਪ ਸੋ ਸਮਰਥੀ ਸਵਰੂਪ ਬਣ ਜਾਣਗੇ - ਇਹ ਹੀ ਸਹਿਜ ਪੁਰਸ਼ਾਰਥ ਹੈ।
ਸਲੋਗਨ:-
ਪਵਿੱਤਰਤਾ ਅਤੇ
ਸ਼ਾਂਤੀ ਦੀ ਲਾਇਟ ਚਾਰੋਂ ਪਾਸੇ ਫੈਲਾਉਣ ਵਾਲੇ ਹੀ ਲਾਇਟ ਹਾਊਸ ਹਨ।