02.09.25        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਤੁਸੀਂ ਵਿਸ਼ਵ ਵਿਚ ਸ਼ਾਂਤੀ ਸਥਾਪਨ ਕਰਨ ਦੇ ਨਿਮਿਤ ਹੋ , ਇਸਲਈ ਤੁਹਾਨੂੰ ਕਦੀ ਅਸ਼ਾਂਤ ਨਹੀਂ ਹੋਣਾ ਚਾਹੀਦਾ।

ਪ੍ਰਸ਼ਨ:-
ਬਾਪ ਕਿਹੜੇ ਬੱਚਿਆਂ ਨੂੰ ਫਰਮਾਨਦਾਰ ਬੱਚੇ ਕਹਿੰਦੇ ਹਨ?

ਉੱਤਰ:-
ਬਾਪ ਦਾ ਜੋ ਮੁੱਖ ਫ਼ਰਮਾਨ ਹੈ ਕਿ ਬੱਚੇ ਅੰਮਿਤਵੇਲੇ (ਸਵੇਰੇ) ਉੱਠਕੇ ਬਾਪ ਨੂੰ ਯਾਦ ਕਰੋ, ਇਸ ਮੁੱਖ ਫ਼ਰਮਾਨ ਨੂੰ ਪਾਲਣ ਕਰਦੇ ਹਨ, ਸਵੇਰੇ - ਸਵੇਰੇ ਸਨਾਣ ਆਦਿ ਕਰਕੇ ਫ਼੍ਰੇਸ਼ ਹੋ ਮੁਕਰਰ ਟਾਇਮ ਤੇ ਯਾਦ ਦੀ ਯਾਤਰਾ ਵਿਚ ਰਹਿੰਦੇ ਹਨ, ਬਾਬਾ ਉਨ੍ਹਾਂ ਨੂੰ ਸਪੂਤ ਅਤੇ ਫ਼ਰਮਾਨ ਬਰਦਾਰ ਕਹਿੰਦੇ ਹਨ, ਉਹ ਹੀ ਆਕੇ ਰਾਜਾ ਬਣਨਗੇ। ਕਪੂਰ ਬੱਚੇ ਤਾਂ ਝਾੜੂ ਲਗਾਉਣਗੇ।

ਓਮ ਸ਼ਾਂਤੀ
ਇਸ ਦਾ ਅਰਥ ਤਾਂ ਬੱਚਿਆਂ ਨੂੰ ਸਮਝਾਇਆ ਹੈ। ਓਮ ਅਰਥਾਤ ਮੈਂ ਆਤਮਾ ਹਾਂ। ਇਵੇਂ ਸਭ ਕਹਿੰਦੇ ਹਨ ਜੀਵ ਆਤਮਾ ਹੈ ਜਰੂਰ ਅਤੇ ਸਭ ਅਤਮਾਵਾਂ ਦਾ ਇੱਕ ਬਾਪ ਹੈ। ਸ਼ਰੀਰਾਂ ਦੇ ਬਾਪ ਵੱਖ - ਵੱਖ ਹੁੰਦੇ ਹਨ। ਇਹ ਵੀ ਬੱਚਿਆਂ ਦੀ ਬੁੱਧੀ ਵਿਚ ਹੈ, ਹੱਦ ਦੇ ਬਾਪ ਤੋਂ ਹੱਦ ਦਾ ਅਤੇ ਬੇਹੱਦ ਦੇ ਬਾਪ ਤੋਂ ਬੇਹੱਦ ਦਾ ਵਰਸਾ ਮਿਲਦਾ ਹੈ। ਹੁਣ ਇਸ ਸਮੇਂ ਮਨੁੱਖ ਚਾਹੁੰਦੇ ਹਨ ਵਿਸ਼ਵ ਵਿੱਚ ਸ਼ਾਂਤੀ ਹੋਵੇ। ਜੇਕਰ ਚਿੱਤਰਾਂ ਤੇ ਸਮਝਾਇਆ ਜਾਵੇ ਤਾਂ ਸ਼ਾਂਤੀ ਦੇ ਲਈ ਕਲਯੁਗ ਅੰਤ ਸਤਯੁਗ ਆਦਿ ਦੇ ਸੰਗਮ ਤੇ ਲੈ ਆਉਣਾ ਚਾਹੀਦਾ ਹੈ। ਇਹ ਹੈ ਸਤਯੁਗ ਨਵੀਂ ਦੁਨੀਆਂ, ਉਨ੍ਹਾਂ ਵਿਚ ਇੱਕ ਧਰਮ ਹੁੰਦਾ ਹੈ ਤਾਂ ਪਵਿੱਤਰਤਾ - ਸ਼ਾਂਤੀ - ਸੁਖ ਹੈ। ਉਨ੍ਹਾਂ ਨੂੰ ਕਿਹਾ ਹੀ ਜਾਂਦਾ ਹੈ ਹੈਵਿਨ। ਇਹ ਤਾਂ ਸਭ ਮੰਨਣਗੇ। ਨਵੀਂ ਦੁਨੀਆਂ ਵਿਚ ਸੁਖ ਹੈ, ਦੁੱਖ ਹੋ ਨਹੀਂ ਸਕਦਾ। ਕਿਸੇ ਨੂੰ ਵੀ ਸਮਝਾਉਣਾ ਬਹੁਤ ਸਹਿਜ ਹੈ। ਸ਼ਾਂਤੀ ਅਤੇ ਅਸ਼ਾਂਤੀ ਦੀ ਗੱਲ ਇੱਥੇ ਵਿਸ਼ਵ ਤੇ ਹੀ ਹੁੰਦੀ ਹੈ। ਉਹ ਤਾਂ ਹੈ ਹੀ ਨਿਰਵਾਨਧਾਮ, ਜਿਥੇ ਸ਼ਾਂਤੀ - ਅਸ਼ਾਂਤੀ ਦਾ ਪ੍ਰਸ਼ਨ ਹੀ ਨਹੀਂ ਉੱਠ ਸਕਦਾ ਹੈ। ਬੱਚੇ ਜੱਦ ਭਾਸ਼ਣ ਕਰਦੇ ਹਨ ਤਾਂ ਪਹਿਲੇ - ਪਹਿਲੇ ਵਿਸ਼ਵ ਵਿੱਚ ਸ਼ਾਂਤੀ ਦੀ ਗੱਲ ਹੀ ਉਠਾਉਣੀ ਚਾਹੀਦੀ ਹੈ। ਮਨੁੱਖ ਸ਼ਾਂਤੀ ਦੇ ਲਈ ਬਹੁਤ ਕੋਸ਼ਿਸ਼ ਕਰਦੇ ਹਨ, ਉਨ੍ਹਾਂ ਨੂੰ ਪ੍ਰਾਈਜ਼ ਵੀ ਮਿਲਦੀ ਰਹਿੰਦੀ ਹੈ। ਅਸਲ ਵਿੱਚ ਇਸ ਵਿੱਚ ਦੌੜੀ - ਦੋੜੀ ਕਰਨ ਦੀ ਗੱਲ ਹੈ ਨਹੀਂ। ਬਾਪ ਕਹਿੰਦੇ ਹਨ ਸਿਰਫ ਆਪਣੇ ਸਵਧਰ੍ਮ ਵਿਚ ਟਿਕੋ ਤਾਂ ਵਿਕਰਮ ਵਿਨਾਸ਼ ਹੋ ਜਾਣਗੇ। ਸਵਧਰ੍ਮ ਵਿਚ ਟਿਕਣਗੇ ਤਾਂ ਸ਼ਾਂਤੀ ਹੋ ਜਾਵੇਗੀ। ਤੁਸੀਂ ਹੋ ਹੀ ਐਵਰ ਸ਼ਾਂਤ ਬਾਪ ਦੇ ਬੱਚੇ। ਇਹ ਵਰਸਾ ਉਨ੍ਹਾਂ ਤੋਂ ਮਿਲਦਾ ਹੈ। ਉਨ੍ਹਾਂ ਨੂੰ ਕੋਈ ਮੋਖ਼ਸ਼ ਨਹੀਂ ਕਹਾਂਗੇ। ਮੋਖ਼ਸ਼ ਤਾਂ ਭਗਵਾਨ ਨੂੰ ਵੀ ਨਹੀਂ ਮਿਲ ਸਕਦਾ। ਭਗਵਾਨ ਨੂੰ ਵੀ ਪਾਰ੍ਟ ਵਿੱਚ ਜਰੂਰ ਆਉਣਾ ਹੈ। ਕਹਿੰਦੇ ਹਨ ਕਲਪ - ਕਲਪ, ਕਲਪ ਦੇ ਸੰਗਮਯੁਗ ਮੈਂ ਆਉਂਦਾ ਹਾਂ। ਤਾਂ ਭਗਵਾਨ ਨੂੰ ਵੀ ਮੋਖ਼ਸ਼ ਨਹੀਂ ਤਾਂ ਬੱਚੇ ਫਿਰ ਮੋਖ਼ਸ਼ ਨੂੰ ਕਿਵੇਂ ਪਾ ਸਕਦੇ ਹਨ। ਇਹ ਗੱਲਾਂ ਸਾਰਾ ਦਿਨ ਵਿਚਾਰ ਸਾਗਰ ਮੰਥਨ ਕਰਨ ਦੀ ਹੈ। ਬਾਪ ਤਾਂ ਤੁਸੀਂ ਬੱਚਿਆਂ ਨੂੰ ਹੀ ਸਮਝਾਉਂਦੇ ਹਨ। ਤੁਸੀਂ ਬੱਚਿਆਂ ਨੂੰ ਸਮਝਾਉਣ ਦੀ ਪ੍ਰੈਕਟਿਸ ਜਾਸਤੀ ਹੈ। ਸ਼ਿਵਬਾਬਾ ਸਮਝਾਉਂਦੇ ਹਨ ਤਾਂ ਤੁਸੀਂ ਸਭ ਬ੍ਰਾਹਮਣ ਹੀ ਸਮਝਦੇ ਹੋ। ਵਿਚਾਰ ਸਾਗਰ ਮੰਥਨ ਤੁਹਾਨੂੰ ਕਰਨਾ ਹੈ। ਸਰਵਿਸ ਤੇ ਤੁਸੀਂ ਬੱਚੇ ਹੋ। ਤੁਹਾਨੂੰ ਤਾਂ ਬਹੁਤ ਸਮਝਾਉਣਾ ਹੁੰਦਾ ਹੈ। ਦਿਨ - ਰਾਤ ਸਰਵਿਸ ਵਿੱਚ ਰਹਿੰਦੇ ਹਨ। ਮਿਯੂਜ਼ਿਊਯਮ ਵਿਚ ਸਾਰੇ ਦਿਨ ਆਉਂਦੇ ਹੀ ਰਹਿਣਗੇ। ਰਾਤ ਨੂੰ 10 - 11 ਤੱਕ ਵੀ ਕਿਥੇ ਆਉਂਦੇ ਹਨ। ਸਵੇਰੇ 4 ਵਜੇ ਤੋਂ ਵੀ ਕਿਥੇ - ਕਿਥੇ ਸਰਵਿਸ ਕਰਨ ਲੱਗ ਪੈਂਦੇ ਹਨ। ਇਥੇ ਤਾਂ ਘਰ ਹੈ, ਜੱਦ ਚਾਉਣ ਉਦੋਂ ਬੈਠ ਸਕਦੇ ਹਨ। ਸੈਂਟਰਜ਼ ਵਿਚ ਤਾਂ ਬਾਹਰੋਂ ਦੂਰ - ਦੂਰ ਤੋਂ ਆਉਂਦੇ ਹਨ ਤਾਂ ਟਾਈਮ ਮੁਕਰਰ ਰੱਖਣਾ ਪੈਂਦਾ ਹੈ। ਇੱਥੇ ਤਾਂ ਕਿਸੇ ਵੀ ਟਾਈਮ ਬੱਚੇ ਉੱਠ ਸਕਦੇ ਹਨ । ਪਰ ਅਜਿਹੇ ਟਾਈਮ ਤਾਂ ਨਹੀਂ ਪੜ੍ਹਨਾ ਹੈ ਜੋ ਬੱਚੇ ਉੱਠਣ ਅਤੇ ਝੂਟਕਾ ਖਾਨ ਇਸਲਈ ਸਵੇਰੇ ਦਾ ਟਾਈਮ ਰੱਖਿਆ ਜਾਂਦਾ ਹੈ। ਜੋ ਸਨਾਨ ਆਦਿ ਕਰ ਫਰੈਸ਼ ਹੋ ਆਉਣ ਫਿਰ ਵੀ ਟਾਈਮ ਤੇ ਨਹੀਂ ਆਉਂਦੇ ਤਾਂ ਉਨ੍ਹਾਂ ਨੂੰ ਫਰਮਾਂਬਰਦਾਰ ਨਹੀਂ ਕਹਿ ਸਕਦੇ ਹਾਂ। ਲੌਕਿਕ ਬਾਪ ਨੂੰ ਵੀ ਸਪੂਤ ਅਤੇ ਕਪੂਤ ਬੱਚੇ ਹੁੰਦੇ ਹਨ ਨਾ। ਬੇਹੱਦ ਦੇ ਬਾਪ ਨੂੰ ਵੀ ਹੁੰਦੇ ਹਨ। ਸਪੂਤ ਜਾਕੇ ਰਾਜਾ ਬਣਨਗੇ, ਕਪੂਤ ਜਾਕੇ ਝਾੜੂ ਲਗਾਉਣਗੇ। ਪਤਾ ਤਾਂ ਸਭ ਪੈ ਜਾਂਦਾ ਹੈ ਨਾ।

ਕ੍ਰਿਸ਼ਨ ਜਨ੍ਮਸ਼ਟਮੀ ਤੇ ਵੀ ਸਮਝਾਇਆ ਹੈ। ਕ੍ਰਿਸ਼ਨ ਦਾ ਜਨਮ ਜਦੋਂ ਹੁੰਦਾ ਹੈ ਉਦੋਂ ਤਾਂ ਸ੍ਵਰਗ ਹੈ। ਇੱਕ ਹੀ ਰਾਜ ਹੁੰਦਾ ਹੈ। ਵਿਸ਼ਵ ਵਿਚ ਸ਼ਾਂਤੀ ਹੈ। ਸ੍ਵਰਗ ਵਿਚ ਬਹੁਤ ਥੋੜੇ ਮਨੁੱਖ ਹੋਣਗੇ। ਉਹ ਹੈ ਹੀ ਨਵੀਂ ਦੁਨੀਆਂ। ਉਥੇ ਅਸ਼ਾਂਤੀ ਹੋ ਨਹੀਂ ਸਕਦੀ। ਸ਼ਾਂਤੀ ਉਦੋਂ ਹੈ ਜਦੋਂ ਇੱਕ ਧਰਮ ਹੈ। ਜੋ ਧਰਮ ਬਾਪ ਸਥਾਪਨ ਕਰਦੇ ਹਨ। ਬਾਦ ਵਿੱਚ ਜੱਦ ਹੋਰ - ਹੋਰ ਧਰਮ ਆਉਂਦੇ ਹਨ ਤਾਂ ਅਸ਼ਾਂਤੀ ਹੁੰਦੀ ਹੈ। ਉਥੇ ਹੈ ਹੀ ਸ਼ਾਂਤੀ, 16 ਕਲਾ ਸੰਪੂਰਨ ਹਨ ਨਾ। ਚੰਦਰਮਾ ਵੀ ਜੱਦ ਸੰਪੂਰਨ ਹੁੰਦਾ ਹੈ ਤਾਂ ਕਿੰਨਾ ਸ਼ੋਭਦਾ ਹੈ, ਉਨ੍ਹਾਂ ਨੂੰ ਫੁਲ ਮੂਨ ਕਿਹਾ ਜਾਂਦਾ ਹੈ। ਤ੍ਰੇਤਾ ਵਿਚ ¾ ਕਹਿਣਗੇ, ਖੰਡਿਤ ਹੋ ਗਿਆ ਨਾ। ਦੋ ਕਲਾ ਘੱਟ ਹੋ ਗਈ ਹੈ। ਸੰਪੂਰਨ ਸ਼ਾਂਤੀ ਸਤਯੁਗ ਵਿਚ ਹੁੰਦੀ ਹੈ। 25 ਪਰਸੈਂਟ ਪੁਰਾਣੀ ਸ੍ਰਿਸ਼ਟੀ ਹੋਵੇਗੀ ਤਾਂ ਕੁਝ ਨਾ ਕੁਝ ਖਿਟ - ਖਿਟ ਹੋਵੇਗੀ। ਦੋ ਕਲਾ ਘਟ ਹੋਣ ਤਾਂ ਸ਼ੋਭਾ ਘੱਟ ਹੋ ਗਈ। ਸ੍ਵਰਗ ਵਿਚ ਬਿਲਕੁਲ ਸ਼ਾਂਤੀ, ਨਰਕ ਵਿਚ ਹੈ ਬਿਲਕੁਲ ਅਸ਼ਾਂਤੀ। ਇਹ ਸਮਾਂ ਹੈ ਜੱਦ ਮਨੁੱਖ ਵਿਸ਼ਵ ਵਿਚ ਸ਼ਾਂਤੀ ਚਾਹੁੰਦੇ ਹਨ, ਇਨ੍ਹਾਂ ਤੋਂ ਪਹਿਲੋਂ ਇਹ ਆਵਾਜ਼ ਨਹੀਂ ਸੀ ਕਿ ਵਿਸ਼ਵ ਵਿਚ ਸ਼ਾਂਤੀ ਹੋਵੇ। ਹੁਣ ਆਵਾਜ਼ ਨਿਕਲੀ ਹੈ ਕਿਓਂਕਿ ਹੁਣ ਵਿਸ਼ਵ ਵਿਚ ਸ਼ਾਂਤੀ ਹੋ ਰਹੀ ਹੈ। ਆਤਮਾ ਚਾਹੁੰਦੀ ਹੈ ਕਿ ਵਿਸ਼ਵ ਵਿਚ ਸ਼ਾਂਤੀ ਹੋਣੀ ਚਾਹੀਦੀ ਹੈ। ਮਨੁੱਖ ਤਾਂ ਦੇਹ - ਅਭਿਮਾਨ ਵਿੱਚ ਹੋਣ ਕਾਰਨ ਸਿਰਫ ਕਹਿੰਦੇ ਰਹਿੰਦੇ ਹਨ - ਵਿਸ਼ਵ ਵਿਚ ਸ਼ਾਂਤੀ ਹੋਵੇ। 84 ਜਨਮ ਹੁਣ ਪੂਰੇ ਹੋਏ ਹਨ। ਇਹ ਬਾਪ ਹੀ ਆਕੇ ਸਮਝਾਉਂਦੇ ਹਨ। ਬਾਪ ਨੂੰ ਹੀ ਯਾਦ ਕਰਦੇ ਹਨ। ਉਹ ਕਦੀ ਕਿਸੇ ਰੂਪ ਵਿਚ ਆਕੇ ਸ੍ਵਰਗ ਦੀ ਸਥਾਪਨਾ ਕਰਨਗੇ , ਉਨ੍ਹਾਂ ਦਾ ਨਾਮ ਹੀ ਹੈ ਹੈਵਿਨਲੀ ਗਾਡ ਫਾਦਰ। ਇਹ ਕਿਸੇ ਨੂੰ ਵੀ ਪਤਾ ਨਹੀਂ ਹੈ - ਹੈਵਿਨ ਕਿਵੇਂ ਰਚਦੇ ਹਨ। ਸ਼੍ਰੀ ਕ੍ਰਿਸ਼ਨ ਤਾਂ ਰਚ ਨਾ ਸਕੇ। ਉਨ੍ਹਾਂ ਨੂੰ ਕਿਹਾ ਜਾਂਦਾ ਹੈ ਦੇਵਤਾ। ਮਨੁੱਖ ਦੇਵਤਾਵਾਂ ਨੂੰ ਨਮਨ ਕਰਦੇ ਹਨ। ਉਨ੍ਹਾਂ ਵਿਚ ਦੈਵੀ ਗੁਣ ਹਨ ਇਸਲਈ ਦੇਵਤਾ ਕਿਹਾ ਜਾਂਦਾ ਹੈ। ਚੰਗੇ ਗੁਣ ਵਾਲੇ ਨੂੰ ਕਹਿੰਦੇ ਹਨ ਨਾ - ਇਹ ਤਾਂ ਜਿਵੇਂ ਦੇਵਤਾ ਹੈ। ਲੜਨ - ਝਗੜਨ ਵਾਲੇ ਨੂੰ ਕਹਿਣਗੇ ਇਹ ਤਾਂ ਜਿਵੇਂ ਅਸੁਰ ਹੈ। ਬੱਚੇ ਜਾਣਦੇ ਹਨ ਕਿ ਅਸੀਂ ਬੇਹੱਦ ਦੇ ਬਾਪ ਦੇ ਸਾਹਮਣੇ ਬੈਠੇ ਹਾਂ। ਤਾਂ ਬੱਚਿਆਂ ਦੀ ਚਲਣ ਕਿੰਨੀ ਚੰਗੀ ਹੋਣੀ ਚਾਹੀਦੀ ਹੈ। ਅਗਿਆਨ ਕਾਲ ਵਿੱਚ ਵੀ ਬਾਪ ਦਾ ਵੇਖਿਆ ਹੋਇਆ ਹੈ 6-7 ਕੁਟੁੰਬ ਇਕੱਠੇ ਰਹਿੰਦੇ ਹਨ, ਇਕਦਮ ਸ਼ੀਰਖੰਡ ਹੋ ਚਲਦੇ ਹਨ। ਕਿਥੇ ਤਾਂ ਘਰ ਵਿਚ ਸਿਰਫ ਦੋ ਹੋਣਗੇ ਤਾਂ ਵੀ ਲੜਦੇ - ਝਗੜਦੇ ਰਹਿਣਗੇ। ਤਾਂ ਤੁਸੀਂ ਹੋ ਈਸ਼ਵਰੀ ਸੰਤਾਨ। ਬਹੁਤ - ਬਹੁਤ ਸ਼ੀਰਖੰਡ ਹੋ ਰਹਿਣਾ ਚਾਹੀਦਾ ਹੈ। ਸਤਯੁਗ ਵਿਚ ਸ਼ੀਰਖੰਡ ਹੁੰਦੇ ਹਨ, ਇੱਥੇ ਸ਼ੀਰਖੰਡ ਹੋਣਾ ਤੁਸੀਂ ਸਿੱਖਦੇ ਹੋ ਤਾਂ ਬਹੁਤ ਪਿਆਰ ਨਾਲ ਰਹਿਣਾ ਚਾਹੀਦਾ। ਬਾਪ ਕਹਿੰਦੇ ਹਨ ਅੰਦਰ ਵਿੱਚ ਜਾਂਚ ਕਰੋ ਅਸੀਂ ਕੋਈ ਵਿਕਰਮ ਤਾਂ ਨਹੀਂ ਕੀਤਾ? ਕਿਸੇ ਨੂੰ ਦੁੱਖ ਤਾਂ ਨਹੀਂ ਦਿੱਤਾ? ਇਵੇਂ ਕੋਈ ਬੈਠ ਕੇ ਆਪਣੇ ਨੂੰ ਜਾਂਚਦੇ ਨਹੀਂ। ਇਹ ਬਹੁਤ ਸਮਝ ਦੀ ਗੱਲ ਹੈ। ਤੁਸੀਂ ਬੱਚੇ ਹੋ ਵਿਸ਼ਵ ਵਿਚ ਸ਼ਾਂਤੀ ਸਥਾਪਨ ਕਰਨ ਵਾਲੇ। ਜੇਕਰ ਘਰ ਵਿੱਚ ਹੀ ਅਸ਼ਾਂਤੀ ਕਰਨ ਵਾਲੇ ਹੋਣਗੇ ਤਾਂ ਸ਼ਾਂਤੀ ਫਿਰ ਕਿਵੇਂ ਕਰਨਗੇ। ਲੌਕਿਕ ਬਾਪ ਦਾ ਬੱਚਾ ਤੰਗ ਕਰਦਾ ਹੈ ਤਾਂ ਕਹਿਣਗੇ ਇਹ ਤਾਂ ਮੁਆ ਭਲਾ। ਕੋਈ ਆਦਤ ਪੈ ਜਾਂਦੀ ਹੈ ਤਾਂ ਪੱਕੀ ਹੋ ਜਾਂਦੀ ਹੈ। ਇਹ ਸਮਝ ਨਹੀਂ ਰਹਿੰਦੀ ਕਿ ਅਸੀਂ ਸਭ ਤਾਂ ਬੇਹੱਦ ਬਾਪ ਦੇ ਬੱਚੇ ਹਾਂ, ਸਾਨੂੰ ਤਾਂ ਵਿਸ਼ਵ ਵਿਚ ਸ਼ਾਂਤੀ ਸਥਾਪਨ ਕਰਨੀ ਹੈ। ਸ਼ਿਵਬਾਬਾ ਦੇ ਬੱਚੇ ਹੋ ਜੇ ਅਸ਼ਾਂਤ ਹੁੰਦੇ ਹੋ ਤਾਂ ਸ਼ਿਵਬਾਬਾ ਦੇ ਕੋਲ ਆਓ। ਉਹ ਤਾਂ ਹੀਰਾ ਹੈ, ਉਹ ਝੱਟ ਤੁਹਾਨੂੰ ਯੁਕਤੀ ਦੱਸਣਗੇ - ਇਵੇਂ ਸ਼ਾਂਤੀ ਹੋ ਸਕਦੀ ਹੈ । ਸ਼ਾਂਤੀ ਦਾ ਪ੍ਰਬੰਧ ਦੇਣਗੇ। ਅਜਿਹੇ ਬਹੁਤ ਹਨ ਚਲਣ ਦੈਵੀ ਘਰਾਣੇ ਵਰਗੀ ਨਹੀਂ ਹੈ। ਤੁਸੀਂ ਹੁਣ ਤਿਆਰ ਹੁੰਦੇ ਹੋ ਗੁਲ - ਗੁਲ ਦੁਨੀਆਂ ਵਿਚ ਜਾਣ ਲਈ। ਇਹ ਹੈ ਹੀ ਗੰਦੀ ਦੁਨੀਆਂ ਵੈਸ਼ਾਲਿਆ, ਇਨ੍ਹਾਂ ਤੋਂ ਤਾਂ ਨਫਰਤ ਆਉਂਦੀ ਹੈ। ਵਿਸ਼ਵ ਵਿਚ ਸ਼ਾਂਤੀ ਹੋਵੇਗੀ ਤਾਂ ਨਵੀਂ ਦੁਨੀਆਂ ਵਿਚ। ਸੰਗਮ ਤੇ ਹੋ ਨਹੀਂ ਸਕਦੀ। ਇਥੇ ਸ਼ਾਂਤ ਬਣਨ ਦਾ ਪੁਰਸ਼ਾਰਥ ਕਰਦੇ ਹਨ। ਪੂਰਾ ਪੁਰਸ਼ਾਰਥ ਨਹੀਂ ਕਰਦੇ ਤਾਂ ਫਿਰ ਸਜ਼ਾ ਭੁਗਤਣੀ ਪਵੇਗੀ। ਮੇਰੇ ਨਾਲ ਤਾ ਧਰਮਰਾਜ ਹੈ ਨਾ। ਜੱਦ ਹਿਸਾਬ - ਕਿਤਾਬ ਚੁਕਤੁ ਹੋਣ ਦਾ ਸਮੇਂ ਆਏਗਾ ਤਾਂ ਖੂਬ ਮਾਰ ਖਾਣਗੇ। ਕਰਮ ਦਾ ਭੋਗ ਜਰੂਰ ਹੈ। ਬਿਮਾਰ ਹੁੰਦੇ ਹਨ, ਉਹ ਵੀ ਕਰਮਭੋਗ ਹੈ ਨਾ। ਬਾਪ ਦੇ ਉੱਪਰ ਤਾਂ ਕੋਈ ਨਹੀਂ ਹੈ। ਸਮਝਾਉਂਦੇ ਹਨ - ਬੱਚੇ ਗੁਲ - ਗੁਲ ਬਣੋ ਤਾਂ ਉੱਚ ਪਦ ਪਾਵੋਗੇ। ਨਹੀਂ ਤਾਂ ਕੋਈ ਫਾਇਦਾ ਨਹੀਂ। ਭਗਵਾਨ ਬਾਪ ਜਿਸ ਨੂੰ ਅੱਧਾਕਲਪ ਯਾਦ ਕੀਤਾ ਉਨ੍ਹਾਂ ਤੋਂ ਵਰਸਾ ਨਹੀਂ ਲਿੱਤਾ ਤਾਂ ਬੱਚੇ ਕਿਸ ਕੰਮ ਦੇ। ਪਰ ਡਰਾਮਾ ਅਨੁਸਾਰ ਇਹ ਵੀ ਹੋਣਾ ਹੈ ਜਰੂਰ। ਤਾਂ ਸਮਝਾਉਣ ਦੀ ਯੁਕਤੀਆਂ ਬਹੁਤ ਹਨ। ਵਿਸ਼ਵ ਵਿਚ ਸ਼ਾਂਤੀ ਤਾਂ ਸਤਯੁਗ ਵਿਚ ਸੀ, ਜਿੱਥੇ ਇਨਾਂ ਲਕਸ਼ਮੀ - ਨਰਾਇਣ ਦਾ ਰਾਜ ਸੀ। ਲੜਾਈ ਵੀ ਜਰੂਰ ਲੱਗੇਗੀ ਕਿਓਂਕਿ ਅਸ਼ਾਂਤੀ ਹੈ ਨਾ। ਕ੍ਰਿਸ਼ਨ ਫਿਰ ਆਏਗਾ ਸਤਯੁਗ ਵਿਚ। ਕਹਿੰਦੇ ਹਨ ਕਲਯੁਗ ਵਿਚ ਦੇਵਤਾਵਾਂ ਦਾ ਪਰਛਾਇਆ ਨਹੀਂ ਪੈ ਸਕਦਾ ਹੈ। ਇਹ ਗੱਲਾਂ ਤੁਸੀਂ ਬੱਚੇ ਹੀ ਹੁਣ ਸੁਣ ਰਹੇ ਹੋ। ਤੁਸੀਂ ਜਾਣਦੇ ਹੋ ਸ਼ਿਵਬਾਬਾ ਸਾਨੂੰ ਪੜ੍ਹਾਉਂਦੇ ਹਨ। ਧਾਰਨਾ ਕਰਨੀ ਹੈ, ਸਾਰੀ ਉੱਮਰ ਹੀ ਲੱਗ ਜਾਂਦੀ ਹੈ। ਕਹਿੰਦੇ ਹਨ ਨਾ - ਸਾਰੀ ਉੱਮਰ ਸਮਝਾਇਆ ਹੈ ਫਿਰ ਵੀ ਸਮਝਦੇ ਨਹੀਂ ਹੈ।

ਬੇਹੱਦ ਦਾ ਬਾਪ ਕਹਿੰਦੇ ਹਨ - ਪਹਿਲੇ - ਪਹਿਲੇ ਮੁਖ ਚੀਜ਼ ਤਾਂ ਸਮਝਾਵੋ - ਗਿਆਨ ਵੱਖ ਅਤੇ ਭਗਤੀ ਵੱਖ ਚੀਜ਼ ਹੈ। ਅੱਧਾ ਕਲਪ ਹੈ ਦਿਨ, ਅੱਧਾ ਕਲਪ ਹੈ ਰਾਤ। ਸ਼ਾਸਤਰਾਂ ਵਿਚ ਕਲਪ ਦੀ ਉੱਮਰ ਹੀ ਉਲਟੀ ਲਿਖ ਦਿੱਤੀ ਹੈ। ਤਾਂ ਅੱਧਾ - ਅੱਧਾ ਵੀ ਹੋ ਨਹੀਂ ਸਕਦੇ। ਤੁਹਾਡੇ ਵਿਚ ਕੋਈ ਸ਼ਾਸਤਰ ਆਦਿ ਪੜ੍ਹੇ ਹੋਏ ਨਹੀਂ ਹਨ ਤਾਂ ਚੰਗੇ ਹਨ। ਪੜ੍ਹੇ ਹੋਏ ਹੋਣਗੇ ਤਾਂ ਸੰਸ਼ਯ ਉਠਾਉਣਗੇ, ਪ੍ਰਸ਼ਨ ਪੁੱਛਦੇ ਰਹਿਣਗੇ। ਅਸਲ ਵਿਚ ਜੱਦ ਵਾਨਪ੍ਰਸਥ ਅਵਸਥਾ ਹੁੰਦੀ ਹੈ ਉਦੋਂ ਭਗਵਾਨ ਨੂੰ ਯਾਦ ਕਰਦੇ ਹਨ। ਕਿਸੇ ਨਾ ਕਿਸੇ ਦੀ ਮਤ ਨਾਲ। ਫਿਰ ਜਿਵੇਂ ਗੁਰੂ ਸਿਖਾਉਣਗੇ। ਭਗਤੀ ਵੀ ਸਿਖਾਉਂਦੇ ਹਨ। ਇਵੇਂ ਕੋਈ ਨਹੀਂ ਜੋ ਭਗਤੀ ਨਾ ਸਿਖਾਉਣ। ਉਨ੍ਹਾਂ ਵਿਚ ਭਗਤੀ ਦੀ ਤਾਕਤ ਹੈ ਤੱਦ ਤਾਂ ਇੰਨੇ ਫੋਲਰਸ ਬਣਦੇ ਹਨ। ਫੋਲੋਅਰਸ ਨੂੰ ਭਗਤ ਪੁਜਾਰੀ ਕਹਿਣਗੇ। ਇਥੇ ਸਭ ਹਨ ਪੁਜਾਰੀ। ਉਥੇ ਪੁਜਾਰੀ ਕੋਈ ਹੁੰਦਾ ਨਹੀਂ। ਭਗਵਾਨ ਕਦੀ ਪੁਜਾਰੀ ਨਹੀਂ ਬਣਦਾ। ਕਈ ਪੁਆਇੰਟਸ ਸਮਝਾਈ ਜਾਂਦੀ ਹੈ, ਹੋਲੀ - ਹੋਲੀ ਤੁਸੀਂ ਬੱਚਿਆਂ ਵਿੱਚ ਵੀ ਸਮਝਾਉਣ ਦੀ ਤਾਕਤ ਆਉਂਦੀ ਜਾਵੇਗੀ।

ਹੁਣ ਤੁਸੀਂ ਦੱਸਦੇ ਹੋ ਕ੍ਰਿਸ਼ਨ ਆ ਰਿਹਾ ਹੈ। ਸਤਯੁਗ ਵਿੱਚ ਜਰੂਰ ਕ੍ਰਿਸ਼ਨ ਹੋਵੇਗਾ। ਨਹੀਂ ਤਾਂ ਵਰਲਡ ਦੀ ਹਿਸਟਰੀ - ਜਾਗਰਫ਼ੀ ਕਿਵੇਂ ਰਿਪੀਟ ਹੋਵੇਗੀ। ਸਿਰਫ ਇੱਕ ਕ੍ਰਿਸ਼ਨ ਤਾਂ ਨਹੀਂ ਹੋਵੇਗਾ, ਯਥਾ ਰਾਜਾ - ਰਾਣੀ ਤਥਾ ਪਰਜਾ ਹੋਵੇਗੀ ਨਾ। ਇਨ੍ਹਾਂ ਵਿਚ ਵੀ ਸਮਝ ਦੀ ਗੱਲ ਹੈ। ਤੁਸੀਂ ਬੱਚੇ ਸਮਝਦੇ ਹੋ ਅਸੀਂ ਤਾਂ ਬਾਪ ਦੇ ਬੱਚੇ ਹਾਂ। ਬਾਪ ਵਰਸਾ ਦੇਣ ਆਏ ਹਨ। ਸ੍ਵਰਗ ਵਿਚ ਤਾਂ ਸਾਰੇ ਨਹੀਂ ਆਉਣਗੇ। ਨਾ ਤ੍ਰੇਤਾ ਵਿਚ ਸਭ ਆ ਸਕਦੇ ਹਨ। ਝਾੜ ਅਹਿਸਤੇ - ਅਹਿਸਤੇ ਵ੍ਰਿਧੀ ਨੂੰ ਪਾਉਂਦਾ ਰਹਿੰਦਾ ਹੈ। ਮਨੁੱਖ ਸ੍ਰਿਸ਼ਟੀ ਰੂਪੀ ਝਾੜ ਹੈ। ਉਥੇ ਹੈ ਆਤਮਾਵਾਂ ਦਾ ਝਾੜ। ਇੱਥੇ ਬ੍ਰਹਮਾ ਦੁਆਰਾ ਸ਼ਥਾਪਨਾ, ਫਿਰ ਸ਼ੰਕਰ ਦੁਆਰਾ ਵਿਨਾਸ਼ ਫਿਰ ਪਾਲਣਾ।… ਅੱਖਰ ਵੀ ਇਹ ਕਾਇਦੇਸਿਰ ਬੋਲਣੇ ਚਾਹੀਦੇ ਹਨ। ਬੱਚਿਆਂ ਦੀ ਬੁੱਧੀ ਵਿਚ ਇਹ ਨਸ਼ਾ ਹੈ, ਇਹ ਸ੍ਰਿਸ਼ਟੀ ਦਾ ਚੱਕਰ ਕਿਵੇਂ ਚਲਦਾ ਹੈ। ਰਚਨਾ ਕਿਵੇਂ ਹੁੰਦੀ ਹੈ। ਹੁਣ ਨਵੀਂ ਛੋਟੀ ਰਚਨਾ ਹੈ ਨਾ। ਇਹ ਜਿਵੇਂ ਬਾਜੌਲੀ ਹੈ। ਪਹਿਲੇ ਸ਼ੂਦ੍ਰ ਹਨ ਕਈ, ਫਿਰ ਬਾਪ ਆਕੇ ਰਚਨਾ ਰਚਦੇ ਹਨ - ਬ੍ਰਹਮਾ ਦੁਆਰਾ ਬ੍ਰਾਹਮਣਾਂ ਦੀ। ਬ੍ਰਾਹਮਣ ਹੋ ਜਾਂਦੇ ਹਨ ਚੋਟੀ। ਚੋਟੀ ਅਤੇ ਪੈਰ ਆਪਸ ਵਿਚ ਮਿਲਦੇ ਹਨ। ਪਹਿਲੇ ਬ੍ਰਾਹਮਣ ਚਾਹੀਦੇ ਹਨ। ਬ੍ਰਾਹਮਣਾਂ ਦਾ ਯੁਗ ਬਹੁਤ ਛੋਟਾ ਹੁੰਦਾ ਹੈ। ਪਿਛੇ ਹਨ ਦੇਵਤੇ। ਇਹ ਵਰਨਾ ਵਾਲਾ ਚਿੱਤਰ ਵੀ ਕੰਮ ਦਾ ਹੈ। ਇਹ ਚਿੱਤਰ ਸਮਝਾਉਣ ਵਿਚ ਬਹੁਤ ਇਜ਼ੀ ਹੈ। ਵੈਰਾਇਟੀ ਮਨੁਖਾਂ ਦਾ ਵੈਰਾਇਟੀ ਰੂਪ ਹੈ। ਸਮਝਾਉਣ ਵਿੱਚ ਕਿੰਨਾ ਮਜ਼ਾ ਆਉਂਦਾ ਹੈ। ਬ੍ਰਾਹਮਣ ਜੱਦ ਹਨ ਤਾਂ ਸਭ ਧਰਮ ਹਨ। ਸ਼ੂਦਰਾਂ ਤੋਂ ਬ੍ਰਾਹਮਣਾਂ ਦਾ ਸਪੈਲਿੰਗ ਲਗਦਾ ਹੈ। ਮਨੁੱਖ ਤਾਂ ਝਾੜ ਦੇ ਸਪੈਲਿੰਗ ਲਗਾਉਂਦੇ ਹਨ। ਬਾਪ ਵੀ ਸਪੈਲਿੰਗ ਲਗਾਉਂਦੇ ਹਨ ਜਿਥੇ ਵਿਸ਼ਵ ਵਿਚ ਸ਼ਾਂਤੀ ਹੋਵੇ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਹਮੇਸ਼ਾ ਸਮ੍ਰਿਤੀ ਰੱਖਣੀ ਹੈ ਕਿ ਅਸੀਂ ਹਾਂ ਈਸ਼ਵਰੀ ਸੰਤਾਨ। ਅਸੀਂ ਸ਼ੀਰਖੰਡ ਹੋਕੇ ਰਹਿਣਾ ਹੈ। ਕਿਸੇ ਨੂੰ ਵੀ ਦੁੱਖ ਨਹੀਂ ਦੇਣਾ ਹੈ।

2. ਅੰਦਰ ਵਿਚ ਆਪਣੀ ਜਾਂਚ ਕਰਨੀ ਹੈ ਕਿ ਸਾਡੇ ਤੋਂ ਕੋਈ ਵਿਕਰਮ ਤਾਂ ਨਹੀਂ ਹੁੰਦਾ ਹੈ! ਅਸ਼ਾਂਤ ਹੋਣ ਅਤੇ ਅਸ਼ਾਂਤੀ ਫਲਾਉਣ ਦੀ ਆਦਤ ਤਾਂ ਨਹੀਂ ਹੈ।

ਵਰਦਾਨ:-
ਪਵਿੱਤਰਤਾ ਦੀ ਸ਼ਕਤੀ ਦ੍ਵਾਰਾ ਸਦਾ ਸੁਖ ਦੇ ਸੰਸਾਰ ਵਿੱਚ ਰਹਿਣ ਵਾਲੇ ਬੇਗਮਪੁਰ ਦੇ ਬਾਦਸ਼ਾਹ ਭਵ।

ਸੁਖ - ਸ਼ਾਂਤੀ ਦਾ ਫਾਉਂਡੇਸ਼ਨ ਪਵਿੱਤਰਤਾ ਹੈ। ਜੋ ਬੱਚੇ ਮਨ - ਵਚਨ - ਕਰਮ ਤਿੰਨਾਂ ਤੋਂ ਪਵਿੱਤਰ ਬਣਦੇ ਹਨ ਉਹ ਹੀ ਹਾਈਨੈਸ ਅਤੇ ਹੌਲੀਨੈਸ ਹਨ। ਜਿੱਥੇ ਪਵਿੱਤਰਤਾ ਦੀ ਸ਼ਕਤੀ ਹੈ ਉਥੇ ਸੁਖ ਸ਼ਾਂਤੀ ਖੁਦ ਹੈ। ਪਵਿੱਤਰਤਾ ਸੁਖ - ਸ਼ਾਂਤੀ ਦੀ ਮਾਤਾ ਹੈ। ਪਵਿੱਤਰ ਆਤਮਾਵਾਂ ਕਦੇ ਵੀ ਉਦਾਸ ਨਹੀਂ ਹੋ ਸਕਦੀਆਂ। ਉਹ ਬੇਗਮਪੁਰ ਦੇ ਬਾਦਸ਼ਾਹ ਹਨ ਉਨ੍ਹਾਂ ਦਾ ਤਾਜ ਵੀ ਨਿਆਰਾ ਅਤੇ ਤਖ਼ਤ ਵੀ ਨਿਆਰਾ ਹੈ। ਲਾਈਟ ਦਾ ਤਾਜ ਪਵਿੱਤਰਤਾ ਦੀ ਹੀ ਨਿਸ਼ਾਨੀ ਹੈ।

ਸਲੋਗਨ:-
ਮੈਂ ਆਤਮਾ ਹਾਂ, ਸ਼ਰੀਰ ਨਹੀਂ - ਇਹ ਚਿੰਤਨ ਕਰਨ ਹੀ ਸਵਚਿੰਤਨ ਹੈ।

ਅਵਿਅਕਤ ਇਸ਼ਾਰੇ :- ਹੁਣ ਲਗਨ ਦੀ ਅਗਨੀ ਨੂੰ ਪ੍ਰਜਵਲਿਤ ਕਰ ਯੋਗ ਨੂੰ ਜਵਾਲਾ ਰੂਪ ਬਣਾਓ।

ਪਾਵਰਫੁੱਲ ਯੋਗ ਮਤਲਬ ਲਗਨ ਦੀ ਅਗਨੀ, ਜਵਾਲਾ ਰੂਪ ਦੀ ਯਾਦ ਹੀ ਭਰਿਸ਼ਟਾਚਾਰ, ਅਤਿਆਚਾਰ ਦੀ ਅਗਨੀ ਨੂੰ ਖਤਮ ਕਰੇਗੀ ਅਤੇ ਸਰਵ ਆਤਮਾਵਾਂ ਨੂੰ ਸਹਿਯੋਗ ਦਵੇਗੀ, ਇਸ ਨਾਲ ਹੀ ਬੇਹੱਦ ਦੀ ਵੈਰਾਗ ਵ੍ਰਿਤੀ ਪ੍ਰਜਵਲਿਤ ਹੋਵੇਗੀ। ਯਾਦ ਦੀ ਅਗਨੀ ਇੱਕ ਪਾਸੇ ਉਸ ਅਗਨੀ ਨੂੰ ਖਤਮ ਕਰੇਗੀ, ਦੂਜੇ ਪਾਸੇ ਆਤਮਾਵਾਂ ਨੂੰ ਪਰਮਾਤਮ ਸੰਦੇਸ਼ ਦੀ, ਸ਼ੀਤਲ ਸਵਰੂਪ ਦੀ ਅਨੁਭੂਤੀ ਕਰਵਾਏਗੀ, ਇਸ ਨਾਲ ਹੀ ਆਤਮਾਵਾਂ ਪਾਪਾਂ ਦੀ ਅੱਗ ਤੋਂ ਮੁਕਤ ਹੋ ਸਕਣਗੀਆਂ।