02.11.25 Avyakt Bapdada Punjabi Murli
31.10.2007 Om Shanti Madhuban
“ ਆਪਣੇ ਸ੍ਰੇਸ਼ਠ ਸਵਮਾਨ
ਦੇ ਫਖੁਰ ਵਿਚ ਰਹਿ ਅਸੰਭਵ ਨੂੰ ਸੰਭਵ ਕਰਦੇ ਬੇਫ਼ਿਕਰ ਬਾਦਸ਼ਾਹ ਬਣੋ। ”
ਅੱਜ ਬਾਪਦਾਦਾ ਆਪਣੇ ਚਾਰੋਂ
ਪਾਸੇ ਦੇ ਸ੍ਰੇਸ਼ਠ ਸਵਮਾਨਧਾਰੀ ਵਿਸ਼ੇਸ਼ ਬੱਚਿਆਂ ਨੂੰ ਵੇਖ ਰਹੇ ਹਨ। ਹਰ ਇੱਕ ਬੱਚੇ ਦਾ ਸਵਮਾਨ
ਇਤਨਾ ਸ੍ਰੇਸ਼ਠ ਹੈ ਜੋ ਵਿਸ਼ਵ ਵਿਚ ਕਿਸੇ ਵੀ ਆਤਮਾ ਦਾ ਨਹੀਂ ਹੈ। ਤੁਸੀ ਸਭ ਵਿਸ਼ਵ ਦੀਆਂ ਆਤਮਾਵਾਂ
ਦੇ ਪੂਰਵਜ ਵੀ ਹੋ ਅਤੇ ਪੂਜੀਏ ਵੀ ਹੋ। ਸਾਰੇ ਸ੍ਰਿਸ਼ਟੀ ਦੀ ਜੜ ਵਿਚ ਤੁਸੀਂ ਆਧਾਰਮੂਰਤ ਹੋ। ਸਾਰੇ
ਵਿਸ਼ਵ ਦੇ ਪੂਰਵਜ ਪਹਿਲੀ ਰਚਨਾ ਹੋ। ਬਾਪਦਾਦਾ ਹਰ ਇੱਕ ਬੱਚੇ ਦੀ ਵਿਸ਼ੇਸ਼ਤਾ ਨੂੰ ਵੇਖ ਖੁਸ਼ ਹੁੰਦੇ
ਹਨ। ਭਾਵੇਂ ਕੋਈ ਛੋਟਾ ਬੱਚਾ ਹੈ, ਭਾਵੇਂ ਕੋਈ ਬਜ਼ੁਰਗ ਮਾਤਾਵਾਂ ਹਨ, ਭਾਵੇਂ ਪ੍ਰਵ੍ਰਤੀ ਵਾਲੇ ਹਨ।
ਹਰ ਇੱਕ ਦੀਆਂ ਵੱਖ - ਵੱਖ ਵਿਸ਼ੇਸ਼ਤਾਵਾਂ ਹਨ। ਅੱਜਕਲ ਕਿੰਨੇ ਵੀ ਵੱਡੇ ਤੋਂ ਵੱਡੇ ਸਾਇੰਸਦਾਨ ਹਨ,
ਦੁਨੀਆ ਦੇ ਹਿਸਾਬ ਨਾਲ ਵਿਸ਼ੇਸ਼ ਹਨ ਜੋ ਪ੍ਰਾਕ੍ਰਿਤੀਜਿੱਤ ਤਾਂ ਬਣੇ, ਚੰਦਰਮਾ ਤੱਕ ਵੀ ਪਹੁੰਚ ਗਏ
ਲੇਕਿਨ ਇੰਨੀ ਛੋਟੀ ਜਿਹੀ ਜੋਤੀ ਸਵਰੂਪ ਆਤਮਾ ਨੂੰ ਨਹੀਂ ਪਹਿਚਾਣ ਸਕਦੇ! ਅਤੇ ਇੱਥੇ ਛੋਟਾ ਜਿਹਾ
ਬੱਚਾ ਵੀ ਮੈਂ ਆਤਮਾ ਹਾਂ, ਜੋਤੀ ਬਿੰਦੂ ਨੂੰ ਜਾਣਦਾ ਹੈ। ਫ਼ਲਕ ਨਾਲ ਕਹਿੰਦਾ ਹੈ “ਮੈਂ ਆਤਮਾ
ਹਾਂ”। ਕਿੰਨੇ ਵੀ ਵੱਡੇ ਮਹਾਤਮਾ ਹਨ ਅਤੇ ਬ੍ਰਾਹਮਣ ਮਾਤਾਵਾਂ ਹਨ, ਮਾਤਾਵਾਂ ਫ਼ਲਕ ਨਾਲ ਕਹਿੰਦੀਆਂ
ਹਨ ਅਸੀਂ ਪਰਮਾਤਮਾ ਨੂੰ ਪਾ ਲਿਆ। ਪਾ ਲਿਆ ਹੈ ਨਾ! ਅਤੇ ਮਹਾਤਮਾ ਕੀ ਕਹਿੰਦੇ? ਪ੍ਰਮਾਤਮਾ ਨੂੰ
ਪਾਉਣਾ ਬਹੁਤ ਮੁਸ਼ਕਿਲ ਹੈ। ਪ੍ਰਵ੍ਰਤੀ ਵਾਲੇ ਚੈਲੇਂਜ ਕਰਦੇ ਹਨ ਕਿ ਅਸੀਂ ਸਭ ਪ੍ਰਵ੍ਰਤੀ ਵਿਚ
ਰਹਿੰਦੇ, ਨਾਲ ਰਹਿੰਦੇ ਪਵਿੱਤਰ ਰਹਿੰਦੇ ਹਾਂ, ਕਿਉਕਿ ਸਾਡੇ ਵਿਚਕਾਰ ਬਾਪ ਹੈ ਇਸਲਈ ਦੋਵੇਂ ਨਾਲ
ਰਹਿੰਦੇ ਵੀ ਸਹਿਜ ਪਵਿੱਤਰ ਰਹਿ ਸਕਦੇ ਹਨ ਕਿਉਂਕਿ ਪਵਿੱਤਰਤਾ ਸਾਡਾ ਸਵਧਰਮ ਹੈ। ਪਰ ਧਰਮ ਮੁਸ਼ਕਿਲ
ਹੁੰਦਾ ਹੈ, ਸਵ ਧਰਮ ਬਹੁਤ ਸਹਿਜ ਹੁੰਦਾ ਹੈ। ਹੋਰ ਲੋਕ ਕੀ ਕਹਿੰਦੇ? ਅੱਗ ਅਤੇ ਕਪੂਸ ਸਹਿਜ ਰਹਿ ਨਹੀਂ
ਸਕਦੇ। ਬਹੁਤ ਮੁਸ਼ਕਿਲ ਹੈ ਅਤੇ ਤੁਸੀ ਸਭ ਲੋਕੀ ਕੀ ਕਹਿੰਦੇ? ਬਹੁਤ ਸਹਿਜ ਹੈ। ਤੁਹਾਡਾ ਸਭ ਦਾ
ਸ਼ੁਰੂ - ਸ਼ੁਰੂ ਦਾ ਇੱਕ ਗੀਤ ਸੀ - ਕਿੰਨੇ ਵੀ ਸੇਠ, ਸਵਾਮੀ ਹਨ ਲੇਕਿਨ ਇੱਕ ਅਲਫ਼ ਨੂੰ ਨਹੀਂ
ਜਾਣਿਆ ਹੈ। ਛੋਟੀ ਜਿਹੀ ਬਿੰਦੀ ਆਤਮਾ ਨੂੰ ਨਹੀਂ ਜਾਣਿਆ ਲੇਕਿਨ ਤੁਸੀ ਸਭ ਬੱਚਿਆਂ ਨੇ ਜਾਣ ਲਿਆ,
ਪਾ ਲਿਆ। ਇਤਨੇ ਨਿਸ਼ਚੇ ਅਤੇ ਫਖੂਰ ਨਾਲ ਬੋਲਦੇ ਹੋ, ਅਸੰਭਵ ਸੰਭਵ ਹੈ। ਬਾਪਦਾਦਾ ਵੀ ਹਰ ਇੱਕ ਬੱਚੇ
ਨੂੰ ਵਿਜੇਈ ਰਤਨ ਵੇਖ ਖੁਸ਼ ਹੁੰਦੇ ਹਨ ਕਿਉਂਕਿ ਹਿੰਮਤੇ ਬੱਚੇ ਮਦਦੇ ਬਾਪ ਹੈ। ਇਸਲਈ ਦੁਨੀਆ ਦੇ ਲਈ
ਜੋ ਅਸੰਭਵ ਗੱਲਾਂ ਹਨ ਉਹ ਤੁਹਾਡੇ ਲਈ ਸਹਿਜ ਅਤੇ ਸੰਭਵ ਹੋ ਗਈਆਂ ਹਨ। ਫਖੁਰ ਰਹਿੰਦਾ ਹੈ ਕਿ ਅਸੀਂ
ਪਰਮਾਤਮਾ ਦੇ ਡਾਇਰੈਕਟ ਬੱਚੇ ਹਾਂ! ਇਸ ਨਸ਼ੇ ਦੇ ਕਾਰਣ, ਨਿਸ਼ਚੇ ਦੇ ਕਾਰਣ ਪਰਮਾਤਮ ਬੱਚੇ ਹੋਣ ਦੇ
ਕਾਰਣ ਮਾਇਆ ਤੋਂ ਵੀ ਬਚੇ ਹੋਏ ਹੋ। ਬੱਚਾ ਬਣਨਾ ਮਤਲਬ ਸਹਿਜ ਬਚ ਜਾਣਾ। ਤਾਂ ਬੱਚੇ ਹੋ ਅਤੇ ਸਭ
ਵਿਘਨਾਂ ਤੋਂ , ਸਮੱਸਿਆਵਾਂ ਤੋਂ ਬਚੇ ਹੋਏ ਹੋ। ਤਾਂ ਆਪਣੇ ਇਤਨੇ ਸ੍ਰੇਸ਼ਠ ਸਵਮਾਨ ਨੂੰ ਜਾਣਦੇ ਹੋ
ਨਾ! ਕਿਉਂ ਸਹਿਜ ਹੈ? ਕਿਉਂਕਿ ਤੁਸੀਂ ਸਾਇਲੈਂਸ ਦੀ ਸ਼ਕਤੀ ਦ੍ਵਾਰਾ, ਪਰਿਵਰਤਨ ਸ਼ਕਤੀ ਨੂੰ ਕੰਮ
ਵਿਚ ਲਗਾਉਂਦੇ ਹੋ। ਨੈਗੇਟਿਵ ਨੂੰ ਪੋਜ਼ੀਟਿਵ ਵਿਚ ਪਰਿਵਰਤਨ ਕਰ ਲੈਂਦੇ ਹੋ। ਮਾਇਆ ਕਿੰਨੀ ਵੀ
ਸਮੱਸਿਆ ਦੇ ਰੂਪ ਵਿਚ ਆਉਂਦੀ ਹੈ ਲੇਕਿਨ ਤੁਸੀ ਪਰਿਵਰਤਨ ਦੀ ਸ਼ਕਤੀ ਨਾਲ, ਸਾਇਲੈਂਸ ਦੀ ਸ਼ਕਤੀ ਨਾਲ
ਸਮੱਸਿਆ ਨੂੰ ਸਮਾਧਾਨ ਸਵਰੂਪ ਬਣਾ ਦਿੰਦੇ ਹੋ। ਕਾਰਣ ਨੂੰ ਨਿਵਾਰਨ ਰੂਪ ਵਿਚ ਬਦਲ ਦਿੰਦੇ ਹੋ। ਹੈ
ਨਾ ਇਤਨੀ ਤਾਕਤ? ਕੋਰਸ ਵੀ ਕਰਾਉਂਦੇ ਹੋ ਨਾ! ਨੈਗੇਟਿਵ ਨੂੰ ਪੋਜ਼ੀਟਿਵ ਕਰਨ ਦੀ ਵਿਧੀ ਸਿਖਾਉਂਦੇ
ਹੋ। ਇਹ ਪਰਿਵਰਤਨ ਸ਼ਕਤੀ ਬਾਪ ਦ੍ਵਾਰਾ ਵਰਸੇ ਵਿਚ ਮਿਲੀ ਹੈ। ਇੱਕ ਹੀ ਸ਼ਕਤੀ ਨਹੀਂ, ਸਰਵ ਸ਼ਕਤੀਆਂ
ਪਰਮਾਤਮ ਵ੍ਰਸਾ ਮਿਲਿਆ ਹੈ, ਇਸਲਈ ਬਾਪਦਾਦਾ ਹਰ ਰੋਜ ਕਹਿੰਦੇ ਹਨ, ਹਰ ਰੋਜ ਮੁਰਲੀ ਸੁਣਦੇ ਹੋ ਨਾ!
ਤਾਂ ਹਰ ਰੋਜ ਬਾਪਦਾਦਾ ਇਹ ਹੀ ਕਹਿੰਦੇ - ਬਾਪ ਨੂੰ ਯਾਦ ਕਰੋ ਅਤੇ ਵਰਸੇ ਨੂੰ ਯਾਦ ਕਰੋ। ਬਾਪ ਦੀ
ਯਾਦ ਵੀ ਸਹਿਜ ਕਿਉ ਆਉਂਦੀ ਹੈ? ਜਦੋਂ ਵਰਸੇ ਦੀ ਪ੍ਰਾਪਤੀ ਨੂੰ ਯਾਦ ਕਰਦੇ ਹੋ ਤਾਂ ਬਾਪ ਦੀ ਯਾਦ
ਪ੍ਰਾਪਤੀ ਦੇ ਕਾਰਨ ਸਹਿਜ ਆ ਜਾਂਦੀ ਹੈ। ਹਰ ਇੱਕ ਬੱਚੇ ਨੂੰ ਇਹ ਰੂਹਾਨੀ ਦਖੁਰ ਰਹਿੰਦਾ ਹੈ, ਦਿਲ
ਵਿਚ ਗੀਤ ਗਾਉਂਦੇ ਹਨ - ਪਾਉਣਾ ਸੀ ਉਹ ਪਾ ਲਿਆ। ਸਭ ਦੇ ਦਿਲ ਵਿਚ ਇਹ ਆਪੇ ਹੀ ਗੀਤ ਵਜਦਾ ਹੈ ਨਾ!
ਫਖੁਰ ਹੈ ਨਾ! ਜਿਨਾਂ ਇਸ ਫ਼ਖ਼ੁਰ ਵਿਚ ਰਹੋਗੇ ਤਾਂ ਫ਼ਖ਼ਰ ਦੀ ਨਿਸ਼ਾਨੀ ਹੈ, ਬੇਫ਼ਿਕਰ ਹੋਣਗੇ।
ਜੇਕਰ ਕਿਸੇ ਵੀ ਤਰ੍ਹਾਂ ਦੇ ਸੰਕਲਪ ਵਿਚ, ਬੋਲ ਵਿਚ ਜਾਂ ਸੰਬੰਧ - ਸੰਪਰਕ ਵਿਚ ਫ਼ਿਕਰ ਰਹਿੰਦਾ ਹੈ
ਤਾਂ ਫ਼ਖ਼ਰ ਨਹੀਂ ਹੈ। ਬਾਪਦਾਦਾ ਨੇ ਬੇਫ਼ਿਕਰ ਬਾਦਸ਼ਾਹ ਬਣਾਇਆ ਹੈ। ਬੋਲੋ, ਬਾਦਸ਼ਾਹ ਹੋ ਨਾ? ਹੋ
ਤਾਂ ਹੱਥ ਉਠਾਓ ਜੋ ਬੇਫ਼ਿਕਰ ਬਾਦਸ਼ਾਹ ਹੈ? ਬੇਫ਼ਿਕਰ ਹੋ ਜਾਂ ਕਦੇ - ਕਦੇ ਫ਼ਿਕਰ ਆ ਜਾਂਦਾ ਹੈ?
ਚੰਗਾ ਹੈ। ਜਦੋਂ ਬਾਪ ਬੇਫ਼ਿਕਰ ਹੈ, ਤਾਂ ਬੱਚਿਆਂ ਨੂੰ ਕੀ ਫ਼ਿਕਰ ਹੈ।
ਬਾਪਦਾਦਾ ਨੇ ਤਾਂ ਕਹਿ
ਦਿੱਤਾ ਹੈ ਸਭ ਫ਼ਿਕਰ ਜਾਂ ਕਿਸੇ ਵੀ ਤਰ੍ਹਾਂ ਦਾ ਬੋਝ ਹੈ ਤਾਂ ਬਾਪਦਾਦਾ ਨੂੰ ਦੇ ਦਵੋ। ਬਾਪ ਸਾਗਰ
ਹੈ ਨਾ। ਤਾਂ ਬੋਝ ਸਾਰਾ ਸਮਾ ਜਾਵੇਗਾ। ਕਦੇ ਬਾਪਦਾਦਾ ਬੱਚਿਆਂ ਦਾ ਇੱਕ ਗੀਤ ਸੁਣਕੇ ਮੁਸਕਰਾਉਂਦਾ
ਹੈ। ਪਤਾ ਹੈ ਕਿਹੜਾ ਗੀਤ? ਕੀ ਕਰੀਏ, ਕਿਵੇਂ ਕਰੀਏ … ਕਦੇ - ਕਦੇ ਤਾਂ ਗਾਉਂਦੇ ਹੋ ਨਾ। ਬਾਪਦਾਦਾ
ਤੇ ਸੁਣਦਾ ਰਹਿੰਦਾ ਹੈ। ਲੇਕਿਨ ਬਾਪਦਾਦਾ ਸਾਰੇ ਬੱਚਿਆਂ ਨੂੰ ਇਹ ਹੀ ਕਹਿੰਦੇ ਹਨ - ਹੇ ਮਿੱਠੇ ਬੱਚੇ,
ਲਾਡਲੇ ਬੱਚੇ ਸਾਖਸ਼ੀ - ਦ੍ਰਸ਼ਟਾ ਦੀ ਸੀਟ ਤੇ ਸੈਟ ਹੋ ਜਾਵੋ ਅਤੇ ਸੀਟ ਤੇ ਸੈਟ ਹੋਕੇ ਖੇਲ ਵੇਖੋ,
ਬਹੁਤ ਮਜਾ ਆਵੇਗਾ, ਵਾਹ! ਤ੍ਰਿਕਾਲਦ੍ਰਸ਼ੀ ਸਥਿਤੀ ਵਿਚ ਸਥਿਤ ਹੋ ਜਾਵੋ। ਸੀਟ ਹੇਠਾਂ ਆਉਂਦੇ ਇਸਲਈ
ਅਪਸੈਟ ਹੁੰਦੇ ਹੋ। ਸੈਟ ਰਹੋ ਤਾਂ ਅਪਸੈਟ ਨਹੀਂ ਹੋਵੋਗੇ। ਕਿਹੜੀਆਂ ਤਿੰਨ ਚੀਜਾਂ ਬੱਚਿਆਂ ਨੂੰ
ਪ੍ਰੇਸ਼ਾਨ ਕਰਦੀਆਂ ਹਨ? 1. ਚੰਚਲ ਮਨ 2. ਭਟਕਦੀ ਬੁੱਧੀ ਅਤੇ 3. ਪੁਰਾਣੇ ਸੰਸਕਾਰ। ਬਾਪਦਾਦਾ ਨੂੰ
ਬੱਚਿਆਂ ਦੀ ਇੱਕ ਗੱਲ ਸੁਣ ਕੇ ਹੱਸੀ ਆਉਂਦੀ ਹੈ, ਪਤਾ ਹੈ ਕੇਹੜੀ ਗੱਲ? ਕਹਿੰਦੇ ਹਨ ਬਾਬਾ ਕੀ ਕਰੀਏ,
ਮੇਰੇ ਪੁਰਾਣੇ ਸੰਸਕਾਰ ਹਨ ਨਾ! ਬਾਪਦਾਦਾ ਮੁਸਕਰਾਉਂਦਾ ਹੈ। ਜਦੋਂ ਕਹਿ ਹੀ ਰਹੇ ਹੋ, ਮੇਰੇ ਸੰਸਕਾਰ,
ਤਾਂ ਮੇਰਾ ਬਣਾਇਆ ਹੈ? ਤਾਂ ਮੇਰੇ ਤੇ ਤਾਂ ਅਧਿਕਾਰ ਹੁੰਦਾ ਹੀ ਹੈ। ਜਦ ਪੁਰਾਣੇ ਸੰਸਕਾਰ ਨੂੰ ਮੇਰਾ
ਬਣਾ ਲਿਆ, ਤਾਂ ਮੇਰਾ ਤੇ ਜਗ੍ਹਾ ਲਵੇਗਾ ਨਾ! ਤਾਂ ਇਹ ਬ੍ਰਾਹਮਣ ਆਤਮਾ ਕਹਿ ਸਕਦੀ ਹੈ ਮੇਰੇ ਸੰਸਕਾਰ?
ਮੇਰਾ - ਮੇਰਾ ਕਿਹਾ ਹੈ ਤਾਂ ਮੇਰੇ ਨੇ ਆਪਣੀ ਜਗ੍ਹਾ ਬਣਾ ਦਿੱਤੀ ਹੈ। ਤੁਸੀ ਬ੍ਰਾਹਮਣ ਮੇਰਾ ਨਹੀਂ
ਕਹਿੰਦੇ। ਇਹੋ ਪਾਸਟ ਜੀਵਨ ਦੇ ਸੰਸਕਾਰ ਹਨ। ਸ਼ੂਦ੍ਰ ਜੀਵਨ ਦੇ ਸੰਸਕਾਰ ਹਨ। ਬ੍ਰਾਹਮਣ ਜੀਵਨ ਦੇ ਨਹੀਂ
ਹਨ। ਤਾਂ ਮੇਰਾ - ਮੇਰਾ ਕਿਹਾ ਹੈ ਤਾਂ ਉਹ ਵੀ ਮੇਰੇ ਅਧਿਕਾਰ ਨਾਲ ਬੈਠ ਗਏ ਹਨ। ਬ੍ਰਾਹਮਣ ਜੀਵਨ ਦੇ
ਸ੍ਰੇਸ਼ਠ ਸੰਸਕਾਰ ਜਾਣਦੇ ਹੋ ਨਾ! ਅਤੇ ਇਹ ਸੰਸਕਾਰ ਜਿਨ੍ਹਾਂ ਨੂੰ ਤੁਸੀਂ ਪੁਰਾਣਾ ਕਹਿੰਦੇ ਹੋ, ਉਹ
ਵੀ ਪੁਰਾਣੇ ਨਹੀਂ ਹਨ, ਤੁਸੀ ਸ੍ਰੇਸ਼ਠ ਆਤਮਾਵਾਂ ਦਾ ਪੁਰਾਣੇ ਤੋਂ ਪੁਰਾਣਾ ਸੰਸਕਾਰ ਅਨਾਦਿ ਅਤੇ ਆਦਿ
ਸੰਸਕਾਰ ਹਨ। ਇਹ ਤਾਂ ਦਵਾਪਰ, ਮਧ ਦੇ ਸੰਸਕਾਰ ਹਨ। ਤਾਂ ਦਵਾਪਰ ਦੇ ਸੰਸਕਾਰ ਨੂੰ ਬਾਪ ਦੀ ਮਦਦ ਨਾਲ
ਖਤਮ ਕਰ ਦੇਣਾ, ਕੋਈ ਮੁਸ਼ਕਿਲ ਨਹੀਂ ਹੈ। ਪਰ ਹੁੰਦਾ ਕੀ ਹੈ? ਬਾਪ ਜੋ ਸਦਾ ਤੁਹਾਡੇ ਨਾਲ ਕੰਮਬਾਇੰਡ
ਹਨ, ਉਸ ਨੂੰ ਕੰਮਬਾਇੰਡ ਜਾਣ ਸਹਿਯੋਗ ਨਹੀਂ ਲੈਂਦੇ, ਕੰਮਬਾਇੰਡ ਦਾ ਅਰਥ ਹੈ ਸਮੇਂ ਤੇ ਸਹਿਯੋਗੀ।
ਲੇਕਿਨ ਸਮੇਂ ਤੇ ਸਹਿਯੋਗ ਨਾ ਲੈਣ ਕਾਰਣ ਮੱਧ ਦੇ ਸੰਸਕਾਰ ਮਹਾਨ ਬਣ ਜਾਂਦੇ ਹਨ।
ਬਾਪਦਾਦਾ ਜਾਣਦੇ ਹਨ ਕਿ
ਸਾਰੇ ਬੱਚੇ ਬਾਪ ਦੇ ਪਿਆਰ ਦੇ ਪਾਤਰ ਹਨ, ਅਧਿਕਾਰੀ ਹਨ। ਬਾਬਾ ਜਾਣਦੇ ਹਨ ਕਿ ਪਿਆਰ ਦੇ ਕਾਰਣ ਹੀ
ਸਾਰੇ ਪਹੁੰਚ ਗਏ ਹਨ। ਭਾਵੇਂ ਵਿਦੇਸ਼ ਤੋਂ ਆਏ ਹਨ, ਪਾਵੇਂ ਦੇਸ਼ ਤੋਂ ਆਏ ਹਨ, ਲੇਕਿਨ ਸਾਰੇ
ਪਰਮਾਤਮ ਪਿਆਰ ਦੀ ਆਕਰਸ਼ਣ ਨਾਲ ਆਪਣੇ ਘਰ ਪਹੁੰਚੇ ਹਨ। ਬਾਪਦਾਦਾ ਵੀ ਜਾਣਦੇ ਹਨ - ਪਿਆਰ ਵਿਚ
ਮਿਜੌਰਟੀ ਪਾਸ ਹਨ। ਵਿਦੇਸ਼ ਤੋਂ ਪਿਆਰ ਦੇ ਪਲੇਨ ਵਿਚ ਪਹੁੰਚ ਗਏ ਹੋ। ਬੋਲੋ, ਸਾਰੇ ਪਿਆਰ ਦੀ ਡੋਰ
ਵਿਚ ਬੰਨ੍ਹੇ ਹੋਏ ਇਥੇ ਪਹੁੰਚ ਗਏ ਹੋ ਨਾ! ਇਹ ਪਰਮਾਤਮ ਪਿਆਰ ਦਿਲ ਨੂੰ ਆਰਾਮ ਦੇਣ ਵਾਲਾ ਹੈ। ਅੱਛਾ
- ਜੋ ਪਹਿਲੀ ਵਾਰੀ ਇੱਥੇ ਪਹੁੰਚੇ ਹਨ ਉਹ ਹੱਥ ਉਠਾਓ। ਹੱਥ ਹਿਲਾਓ। ਭਲੇ ਪਧਾਰੇ।
ਹੁਣ ਬਾਪਦਾਦਾ ਨੇ ਜੋ
ਹੋਮਵਰਕ ਦਿੱਤਾ ਸੀ, ਯਾਦ ਹੈ ਹੋਮ ਵਰਕ? ਯਾਦ ਹੈ? ਬਾਪਦਾਦਾ ਦੇ ਕੋਲ ਕਈ ਪਾਸੇ ਤੋਂ ਰਿਜਲਟ ਆਈ ਹੈ।
ਸਭ ਦੀ ਰਿਜਲਟ ਨਹੀਂ ਆਈ ਹੈ। ਕਿਸੇ ਦੀ ਕਿੰਨੇ ਪਰਸੈਂਟ ਵਿਚ ਵੀ ਆਈ ਹੈ। ਲੇਕਿਨ ਹੁਣ ਕੀ ਕਰਨਾ ਹੈ?
ਬਾਪਦਾਦਾ ਕੀ ਚਾਹੁੰਦੇ ਹਨ? ਬਾਪਦਾਦਾ ਇਹ ਹੀ ਚਾਹੁੰਦੇ ਹਨ ਕੀ ਸਭ ਪੁਜਨੀਏ ਆਤਮਾਵਾਂ ਹੋ, ਤਾਂ
ਪੂਜਨੀਯ ਆਤਮਾਵਾਂ ਦਾ ਵਿਸ਼ੇਸ਼ ਲਕਸ਼ਨ ਦੁਆ ਦੇਣਾ ਹੀ ਹੈ। ਤਾਂ ਤੁਸੀ ਸਭ ਜਾਣਦੇ ਹੋ ਕਿ ਤੁਸੀਂ ਸਭ
ਪੂਜਨੀਯ ਆਤਮਾਵਾਂ ਹੋ? ਤਾਂ ਇਹ ਦੁਆ ਦੇਣਾ ਮਤਲਬ ਦੁਆ ਲੈਣਾ, ਅੰਡਰਸਟੁਡ ਹੋ ਜਾਂਦਾ ਹੈ। ਜੋ ਦੁਆ
ਦਿੰਦਾ ਹੈ, ਜਿਸ ਨੂੰ ਦਿੰਦਾ ਹੈ ਉਸ ਦੀ ਦਿਲ ਤੋਂ ਬਾਰ - ਬਾਰ ਦੇਣ ਵਾਲੇ ਦੇ ਲਈ ਦੁਆ ਨਿਕਲਦੀ ਹੈ।
ਤਾਂ ਹੇ ਪੂਜੀਏ ਆਤਮਾਵੋ ਤੁਹਾਡਾ ਤੇ ਇਹ ਨਿੱਜੀ ਸੰਸਕਾਰ ਹੈ - ਦੁਆ ਦੇਣਾ। ਅਨਾਦਿ ਸੰਸਕਾਰ ਹੈ ਦੁਆ
ਦੇਣਾ। ਜਦ ਤੁਹਾਡੇ ਜੜ ਚਿੱਤਰ ਵੀ ਦੂਆ ਦੇ ਰਹੇ ਹਨ ਤਾਂ ਤੁਸੀ ਚੇਤੰਨ ਪੂਜੀਏ ਆਤਮਾਵਾਂ ਦਾ ਤੇ ਦੁਆ
ਦੇਣਾ ਇਹ ਨੈਚੁਰਲ ਸੰਸਕਾਰ ਹੈ। ਇਸ ਨੂੰ ਕਹੋ ਮੇਰਾ ਸੰਸਕਾਰ। ਮੱਧ, ਦਵਾਪਰ ਦੇ ਸੰਸਕਾਰ ਨੈਚੁਰਲ ਅਤੇ
ਨੇੱਚਰ ਹੋ ਗਏ ਹਨ। ਅਸਲ ਵਿੱਚ ਇਹ ਸੰਸਕਾਰ ਦੁਆ ਦੇਣ ਦੇ ਨੈਚੁਰਲ ਨੇਚਰ ਹਨ। ਜਦੋਂ ਕਿਸੇ ਨੂੰ ਦੁਆ
ਦਿੰਦੇ ਹੋ ਤਾਂ ਉਹ ਆਤਮਾ ਕਿੰਨੀ ਖੁਸ਼ ਹੁੰਦੀ ਹੈ, ਉਹ ਖੁਸ਼ੀ ਵਾਯੂਮੰਡਲ ਕਿੰਨਾ ਸੁਖਦਾਈ ਹੁੰਦਾ
ਹੈ! ਤਾਂ ਜਿਨਾਂ ਨੇ ਵੀ ਹੋਮਵਰਕ ਕੀਤਾ ਹੈ ਉਹ ਸਭਨੂੰ, ਭਾਵੇਂ ਆਏ ਹਨ, ਭਾਵੇਂ ਨਹੀਂ ਆਏ ਹਨ, ਪਰ
ਬਾਪਦਾਦਾ ਦੇ ਸ਼ਾਹਮਣੇ ਹਨ। ਤਾਂ ਉਹਨਾਂ ਨੂੰ ਬਾਪਦਾਦਾ ਮੁਬਾਰਕ ਦੇ ਰਹੇ ਹਨ। ਹੋਮਵਰਕ ਕੀਤਾ ਹੈ ਉਸਨੂੰ
ਆਪਣੀ ਨੇਚਰੁਲ ਨੇਚਰ ਬਣਾਉਦੇ ਹੋਏ ਅੱਗੇ ਵੀ ਕਰਦੇ, ਕਰਾਉਂਦੇ ਰਹਿਣਾ। ਅਤੇ ਜਿਨਾਂ ਥੋੜਾ ਬਹੁਤ ਕੀਤਾ
ਹੈ, ਨਹੀਂ ਵੀ ਕੀਤਾ ਹੈ ਉਹ ਸਭ ਆਪਣੇ ਨੂੰ ਸਦਾ ਮੈਂ ਪੂਜਯ ਆਤਮਾ ਹਾਂ, ਮੈਂ ਬਾਪ ਦੀ ਸ਼੍ਰੀਮਤ ਤੇ
ਚੱਲਣ ਵਾਲੀ ਵਿਸ਼ੇਸ਼ ਆਤਮਾ ਹਾਂ, ਇਸ ਸਮ੍ਰਿਤੀ ਨੂੰ ਬਾਰ -ਬਾਰ ਆਪਣੀ ਸਮ੍ਰਿਤੀ ਅਤੇ ਸਵਰੂਪ ਵਿੱਚ
ਲਿਆਉਣਾ ਕਿਉਂਕਿ ਹਰ ਇਕ ਤੋਂ ਜਦੋ ਪੁੱਛਦੇ ਹਨ ਕਿ ਤੁਸੀਂ ਕੀ ਬਣਨ ਵਾਲੇ ਹੋ? ਤਾਂ ਸਭ ਕਹਿੰਦੇ ਹਨ
ਅਸੀਂ ਲਕਸ਼ਮੀ -ਨਾਰਾਇਣ ਬਣਨ ਵਾਲੇ ਹਾਂ। ਰਾਮ -ਸੀਤਾ ਵਿੱਚ ਕੋਈ ਹੱਥ ਨਹੀਂ ਉਠਾਉਂਦਾ। ਜਦੋਂ ਲਕਸ਼
ਹੈ, 16 ਕਲਾ ਬਣਨ ਦਾ। ਤਾਂ 16 ਕਲਾ ਮਤਲਬ ਪਰਮਪੂਜਯ, ਪੂਜਯ ਆਤਮਾ ਦਾ ਕਰਤਵ ਹੀ ਹੈ - ਦੁਆ ਦੇਣਾ।
ਇਹ ਸੰਸਕਾਰ ਚਲਦੇ -ਫਿਰਦੇ ਸਹਿਜ ਅਤੇ ਸਦਾ ਦੇ ਲਈ ਬਣਾਓ। ਹੋ ਹੀ ਪੂਜਯ। ਹੋ ਹੀ 16 ਕਲਾ। ਲਕਸ਼ ਤੇ
ਇਹ ਹੈ ਨਾ!
ਬਾਪਦਾਦਾ ਖੁਸ਼ ਹਨ ਕਿ
ਜਿਨ੍ਹਾਂ ਨੇ ਵੀ ਕੀਤਾ ਹੈ, ਉਹਨਾਂਨੇ ਆਪਣੇ ਮੱਥੇ ਵਿੱਚ ਵਿਜੇ ਦਾ ਤਿਲਕ ਬਾਪ ਦਵਾਰਾ ਲਗਾ ਦਿੱਤਾ।
ਨਾਲ ਸੇਵਾ ਦੇ ਸਮਾਚਾਰ ਵੀ ਬਾਪਦਾਦਾ ਦੇ ਕੋਲ ਸਭ ਵਰਗਾਂ ਦੇ ਵਲੋਂ, ਸੈਂਟਰਜ਼ ਦੇ ਵਲ ਤੋਂ ਬਹੁਤ ਚੰਗੀ
ਰਿਜ਼ਲਟ ਦੇ ਸਹਿਤ ਪਹੁੰਚ ਗਏ ਹਨ। ਤਾਂ ਇੱਕ ਹੋਮਵਰਕ ਕਰਨ ਦੀ ਮੁਬਾਰਕ ਅਤੇ ਨਾਲ ਸੇਵਾ ਦੀ ਵੀ
ਮੁਬਾਰਕ, ਪਦਮ -ਪਦਮਗੁਣਾ ਹੈ। ਬਾਪ ਨੇ ਦੇਖਿਆ ਕਿ ਗਾਂਵ -ਗਾਂਵ ਵਿੱਚ ਸੰਦੇਸ਼ ਦੇਣ ਦੀ ਸੇਵਾ ਬਹੁਤ
ਚੰਗੇ ਤਰੀਕੇ ਨਾਲ ਮਜ਼ੋਰਿਟੀ ਏਰੀਆ ਵਿੱਚ ਕੀਤੀ ਹੈ। ਤਾਂ ਇਹ ਸੇਵਾ ਵੀ ਰਹਿਮਦਿਲ ਬਣਕੇ ਕੀਤੀ ਇਸਲਈ
ਸੇਵਾ ਦੇ ਉਮੰਗ -ਉਤਸ਼ਾਹ ਵਿੱਚ ਰਿਜ਼ਲਟ ਵੀ ਚੰਗੀ ਦਿਖਾਈ ਦਿੱਤੀ ਹੈ। ਇਹ ਮਿਹਨਤ ਕੀਤੀ, ਪਰ ਬਾਪ ਨਾਲ
ਪਿਆਰ ਮਤਲਬ ਸੰਦੇਸ਼ ਦੇਣ ਨਾਲ ਪਿਆਰ, ਤਾਂ ਪਿਆਰ ਦੇ ਮੁਹੱਬਤ ਵਿੱਚ ਸੇਵਾ ਕੀਤੀ ਹੈ, ਤਾਂ ਪਿਆਰ ਦਾ
ਰਿਟਰਨ ਸਭ ਸੇਵਾਧਾਰੀਆਂ ਨੂੰ ਖੁਦ ਹੀ ਬਾਪ ਦਾ ਪਦਮ -ਪਦਮਗੁਣਾ ਪਿਆਰ ਪ੍ਰਾਪਤ ਹੁੰਦਾ ਹੈ ਅਤੇ ਹੁੰਦਾ
ਰਹੇਗਾ। ਨਾਲ ਸਭ ਆਪਣੀ ਪਿਆਰੀ ਦਾਦੀ ਨੂੰ ਬਹੁਤ ਸਨੇਹ ਨਾਲ ਯਾਦ ਕਰਦੇ ਹੋਏ, ਦਾਦੀ ਦੇ ਪਿਆਰ ਦੀ
ਰਿਟਰਨ ਦੇ ਰਹੇ ਹਨ, ਇਹ ਪਿਆਰ ਦੀ ਖੁਸ਼ਬੂ ਬਾਪਦਾਦਾ ਦੇ ਕੋਲ ਬਹੁਤ ਚੰਗੀ ਤਰ੍ਹਾਂ ਪਹੁੰਚ ਗਈ ਹੈ।
ਹੁਣ ਜੋ ਮਧੂਬਨ ਵਿੱਚ
ਕੰਮ ਚਲ ਰਹੇ ਹਨ, ਭਾਵੇਂ ਵਿਦੇਸ਼ੀਆਂ ਦੇ, ਭਾਵੇਂ ਭਾਰਤ ਦੇ ਸਭ ਕੰਮ ਵੀ ਇੱਕ ਦੋ ਦੇ ਸਹਿਯੋਗ,
ਸਨਮਾਨ ਦੇ ਅਧਾਰ ਨਾਲ ਬਹੁਤ ਚੰਗੇ ਸਫਲ ਹੋਏ ਹਨ ਅਤੇ ਅੱਗੇ ਵੀ ਹੋਣ ਵਾਲੇ ਕੰਮ ਸਫਲ ਹੋਏ ਪਏ ਹਨ
ਕਿਉਂਕਿ ਸਫ਼ਲਤਾ ਤੇ ਤੁਹਾਡੇ ਗਲੇ ਦਾ ਹਾਰ ਹੈ। ਬਾਪ ਦੇ ਗਲੇ ਦੇ ਹਾਰ ਹੋ, ਬਾਪ ਨੇ ਯਾਦ ਦਿਵਾਇਆ ਸੀ
ਕਿ ਕਦੀ ਵੀ ਹਾਰ ਨਹੀਂ ਖਾਣਾ ਕਿਉਂਕਿ ਤੁਸੀਂ ਬਾਪ ਦੇ ਗਲੇ ਦੇ ਹਾਰ ਹੋ। ਤਾਂ ਗਲ਼ੇ ਦੇ ਹਾਰ ਕਦੀ
ਹਾਰ ਨਹੀਂ ਖਾ ਸਕਦਾ। ਤਾਂ ਹਾਰ ਬਣਨਾ ਜਾਂ ਹਾਰ ਖਾਣੀ ਹੈ? ਨਹੀਂ ਨਾ! ਹਾਰ ਬਣਨਾ ਚੰਗਾ ਹੈ ਨਾ!
ਤਾਂ ਹਾਰ ਕਦੇ ਨਹੀਂ ਖਾਣਾ। ਹਾਰ ਖਾਣ ਵਾਲੇ ਤਾਂ ਅਨੇਕ ਕਰੋੜਾਂ ਆਤਮਾਵਾਂ ਹਨ, ਤੁਸੀਂ ਹਾਰ ਬਣਕੇ
ਗਲੇ ਵਿੱਚ ਪਿਰੋਏ ਗਏ ਹੋ। ਅਜਿਹਾ ਹੈ ਨਾ! ਤਾਂ ਸੰਕਲਪ ਕਰੋ, ਬਾਪ ਦੇ ਪਿਆਰ ਵਿੱਚ ਮਾਇਆ ਕਿੰਨੇ ਵੀ
ਤੂਫਾਨ ਸਾਹਮਣੇ ਲਿਆਏ ਪਰ ਮਾਸਟਰ ਸਰਵਸ਼ਕਤੀਮਾਨ ਆਤਮਾਵਾਂ ਦੇ ਅੱਗੇ ਤੂਫ਼ਾਨ ਵੀ ਤੋਹਫ਼ਾ ਬਣ ਜਾਏਗਾ।
ਅਜਿਹਾ ਵਰਦਾਨ ਸਦਾ ਯਾਦ ਕਰੋ। ਕਿੰਨਾ ਵੀ ਉੱਚਾ ਪਹਾੜ ਹੋਵੇ, ਪਹਾੜ ਬਦਲ ਕੇ ਰੂਈ ਬਣ ਜਾਏਗਾ। ਹੁਣ
ਸਮੇ ਦੀ ਸਮੀਪਤਾ ਦੇ ਪ੍ਰਮਾਣ ਵਰਦਾਨਾਂ ਨੂੰ ਹਰ ਸਮੇਂ ਅਨੁਭਵ ਵਿੱਚ ਲਿਆਉ। ਅਨੁਭਵ ਦੀ ਅਥਾਰਿਟੀ ਬਣੋ।
ਜਦੋਂ ਚਾਹੋ ਅਸ਼ਰੀਰੀ ਬਣਨ
ਦੀ, ਫ਼ਰਿਸ਼ਤਾ ਸਵਰੂਪ ਬਣਨ ਦੀ, ਐਕਸਰਸਾਇਜ ਕਰਦੇ ਰਹੋ। ਹੁਣੇ - ਹੁਣੇ ਬ੍ਰਾਹਮਣ, ਹੁਣੇ -ਹੁਣੇ
ਫਰਿਸ਼ਤਾ, ਹੁਣੇ -ਹੁਣੇ ਅਸ਼ਰੀਰੀ, ਚੱਲਦੇ ਫਿਰਦੇ, ਕੰਮਕਾਜ ਕਰਦੇ ਹੋਏ ਵੀ ਇੱਕ ਮਿੰਟ, ਦੋ ਮਿੰਟ ਕੱਢ
ਅਭਿਆਸ ਕਰੋ। ਚੈਕ ਕਰੋ ਜੋ ਸੰਕਲਪ ਕੀਤਾ, ਉਹ ਹੀ ਸਵਰੂਪ ਅਨੁਭਵ ਕੀਤਾ? ਅੱਛਾ।
ਚਾਰੋਂ ਪਾਸੇ ਦੇ ਸਦਾ
ਸ਼੍ਰੇਸ਼ਠ ਸਵਮਾਨਧਾਰੀ, ਸਦਾ ਖੁਦ ਨੂੰ ਪਰਮਪੂਜਯ ਅਤੇ ਪੁਰਵਜ਼ ਅਨੁਭਵ ਕਰਨ ਵਾਲੇ, ਸਦਾ ਆਪਣੇ ਨੂੰ ਹਰ
ਸਬਜੈਕਟ ਵਿੱਚ ਅਨੁਭਵੀ ਸਵਰੂਪ ਬਣਾਉਣ ਵਾਲੇ, ਸਦਾ ਬਾਪ ਦੇ ਦਿਲਤਖਤਨਸ਼ੀਨ, ਭ੍ਰਿਕੁਟੀ ਦੇ ਤਖ਼ਤ ਨਸ਼ੀਨ,
ਸਦਾ ਸ਼੍ਰੇਸ਼ਠ ਸਥਿਤੀ ਦੇ ਅਨੁਭਵਾਂ ਵਿੱਚ ਸਥਿਤ ਰਹਿਣ ਵਾਲੇ, ਚਾਰੋਂ ਪਾਸੇ ਦੇ ਸਭ ਬੱਚਿਆਂ ਨੂੰ
ਯਾਦਪਿਆਰ ਅਤੇ ਨਮਸਤੇ।
ਸਭ ਪਾਸੇ ਦੇ ਸਭ ਦੇ
ਪੱਤਰ, ਈਮੇਲ, ਸਮਾਚਾਰ ਸਭ ਬਾਪਦਾਦਾ ਦੇ ਕੋਲ ਪਹੁੰਚ ਗਏ ਹਨ, ਤਾਂ ਸੇਵਾ ਦਾ ਫਲ ਅਤੇ ਬਲ, ਸਭ
ਸੇਵਾਧਰੀਆ ਨੂੰ ਪ੍ਰਾਪਤ ਹੁੰਦਾ ਰਹੇਗਾ। ਪਿਆਰ ਦੇ ਪਾਤਰ ਵੀ ਬਹੁਤ ਆਉਂਦੇ ਹਨ, ਪਰਿਵਰਤਨ ਦੇ ਪਾਤਰ
ਵੀ ਬਹੁਤ ਆਉਂਦੇ ਹਨ। ਪਰਿਵਰਤਨ ਦੀ ਸ਼ਕਤੀ ਵਾਲਿਆਂ ਨੂੰ ਬਾਪਦਾਦਾ ਅਮਰ ਭਵ ਦਾ ਵਰਦਾਨ ਦੇ ਰਹੇ ਹਨ।
ਜਿਨ੍ਹਾਂ ਸੇਵਾਧਾਰਿਆਂ ਨੇ ਸ਼੍ਰੀਮਤ ਨੂੰ ਪੂਰਾ ਫਾਲੋ ਕੀਤਾ ਹੈ, ਅਜਿਹੇ ਫਾਲੋ ਕਰਨ ਵਾਲੇ ਬੱਚਿਆਂ
ਨੂੰ ਬਾਪਦਾਦਾ ਕਹਿੰਦੇ “ਸਦਾ ਫਰਮਾਨਬਦਾਰ ਬੱਚੇ ਵਾਹ!” ਬਾਪਦਾਦਾ ਇਹ ਵਰਦਾਨ ਦੇ ਰਹੇ ਹਨ ਅਤੇ ਪਿਆਰ
ਵਾਲਿਆਂ ਨੂੰ ਬਹੁਤ -ਬਹੁਤ ਪਿਆਰ ਨਾਲ ਦਿਲ ਵਿੱਚ ਸਮਾਉਣ ਵਾਲੇ ਅਤਿ ਪਿਆਰੇ ਅਤੇ ਅਤਿ ਮਾਇਆ ਦੇ
ਵਿਗਣਾ ਤੋਂ ਨਿਆਰੇ, ਇਵੇਂ ਵਰਦਾਨ ਦੇ ਰਹੇ ਹਨ। ਅੱਛਾ।
ਹੁਣ ਸਭਦੇ ਦਿਲ ਵਿੱਚ ਕੀ
ਉਮੰਗ ਆ ਰਿਹਾ ਹੈ? ਇੱਕ ਹੀ ਉਮੰਗ ਬਾਪ ਸਮਾਨ ਬਣਨਾ ਹੀ ਹੈ। ਹੈ ਇਹ ਉਮੰਗ? ਪਾਂਡਵ, ਹੱਥ ਉਠਾਓ।
ਬਣਨਾ ਹੀ ਹੈ। ਦੇਖੇਂਗੇ, ਬਣੇਗੇ, ਗੇ ਗੇ ਨਹੀਂ ਕਰਨਾ … ਪਰ ਬਣਨਾ ਹੀ ਹੈ। ਪੱਕਾ। ਪੱਕਾ? ਅੱਛਾ।
ਹਰ ਇੱਕ ਆਪਣਾ ਓ.ਕੇ. ਦਾ
ਕਾਰਡ ਆਪਣੇ ਟੀਚਰ ਦੇ ਕੋਲ ਚਾਰਟ ਦੇ ਰੂਪ ਵਿੱਚ ਦਿੰਦੇ ਰਹਿਣਾ। ਜ਼ਿਆਦਾ ਨਹੀਂ ਲਿਖੋ, ਬਸ ਇੱਕ ਕਾਰਡ
ਲੈ ਲਵੋ ਉਸ ਵਿੱਚ ਓ. ਕੇ. ਲਿਖੋ ਜਾਂ ਲਾਇਨ ਪਾਓ, ਬਸ। ਉਹ ਤਾਂ ਕਰ ਸਕਦੇ ਹੋ ਨਾ। ਲੰਬਾ ਪੱਤਰ ਨਹੀਂ।
ਅੱਛਾ
ਵਰਦਾਨ:-
ਸੰਗਮਯੁਗ ਤੇ
ਪ੍ਰਤੱਖ ਫਲ ਦ੍ਵਾਰਾ ਸ਼ਕਤੀਸ਼ਾਲੀ ਬਣਨ ਵਾਲੀ ਸਦਾ ਸਮਰੱਥ ਆਤਮਾ ਭਵ ।
ਸੰਗਮ੍ਯੁਗ ਤੇ ਜੋ ਆਤਮਾਵਾਂ
ਬੇਹੱਦ ਸੇਵਾ ਦੇ ਨਿਮਿਤ ਬਣਦੀਆਂ ਹਨ ਉਨ੍ਹਾਂ ਨੂੰ ਨਿਮਿਤ ਬਣਨ ਦਾ ਪ੍ਰਤੱਖ ਫਲ ਸ਼ਕਤੀ ਦੀ ਪ੍ਰਾਪਤੀ
ਹੁੰਦੀ ਹੈ। ਇਹ ਪ੍ਰਤੱਖ ਫਲ ਹੀ ਸ੍ਰੇਸ਼ਠ ਯੁੱਗ ਦਾ ਫਲ ਹੈ। ਅਜਿਹਾ ਫਲ ਖਾਣ ਵਾਲੀ ਸ਼ਕਤੀਸ਼ਾਲੀ
ਆਤਮਾ ਕਿਸੇ ਵੀ ਪ੍ਰਸਥਿਤੀ ਦੇ ਉਪਰ ਸਹਿਜ ਹੀ ਵਿਜੇ ਪਾ ਲੈਂਦੀ ਹੈ। ਉਹ ਸਮਰੱਥ ਬਾਪ ਦੇ ਨਾਲ ਹੋਣ
ਦੇ ਕਾਰਣ ਵਿਅਰਥ ਤੋਂ ਸਹਿਜ ਮੁਕਤ ਹੋ ਜਾਂਦੀ ਹੈ। ਜ਼ਹਿਰੀਲੇ ਸੱਪ ਵਾਂਗੂੰ ਪ੍ਰਸਥਿਤੀ ਤੇ ਵੀ ਉਨ੍ਹਾਂ
ਦੀ ਵਿਜੇ ਹੋ ਜਾਂਦੀ ਹੈ ਇਸਲਈ ਯਾਦਗਰ ਵਿਚ ਵਿਖਾਉਂਦੇ ਹਨ ਸ਼੍ਰੀਕ੍ਰਿਸ਼ਨ ਨੇ ਸੱਪ ਦੇ ਸਿਰ ਤੇ
ਡਾਂਸ ਕੀਤਾ।
ਸਲੋਗਨ:-
ਪਾਸ ਵਿਧ ਆਨਰ
ਬਣਕੇ ਪਾਸਟ ਨੂੰ ਪਾਸ ਕਰੋ ਅਤੇ ਬਾਪ ਦੇ ਸਦਾ ਕੋਲ ਰਹੋ।
ਅਵਿਅਕਤ ਇਸ਼ਾਰੇ : -
ਅਸ਼ਰੀਰੀ ਅਤੇ ਵਿਦੇਹੀ ਸਥਿਤੀ ਦਾ ਅਭਿਆਸ ਵਧਾਓ। ਜਿਵੇਂ ਬਾਪਦਾਦਾ ਅਸ਼ਰੀਰੀ ਤੋਂ ਸ਼ਰੀਰ ਵਿਚ ਆਉਂਦੇ
ਹਨ ਉਵੇਂ ਹੀ ਬੱਚਿਆਂ ਨੂੰ ਵੀ ਅਸ਼ਰੀਰੀ ਹੋਕੇ ਸ਼ਰੀਰ ਵਿਚ ਆਉਣਾ ਹੈ। ਅਵਿਅਕਤ ਸਥਿਤੀ ਵਿਚ ਸਥਿਤ
ਹੋਕੇ ਫਿਰ ਵਿਅਕਤ ਵਿੱਚ ਆਉਣਾ ਹੈ। ਜਿਵੇਂ ਇਸ ਸ਼ਰੀਰ ਨੂੰ ਛੱਡਣਾ ਅਤੇ ਸ਼ਰੀਰ ਨੂੰ ਲੈਣਾ, ਇਹ
ਅਨੁਭਵ ਸਭ ਨੂੰ ਹੈ। ਇਵੇਂ ਹੀ ਜਦੋਂ ਚਾਹੋ ਉਦੋਂ ਸ਼ਰੀਰ ਦਾ ਭਾਨ ਛੱਡ ਕੇ ਅਸ਼ਰੀਰੀ ਬਣ ਜਾਵੋ ਅਤੇ
ਜਦੋਂ ਚਾਹੋ ਸ਼ਰੀਰ ਦਾ ਆਧਾਰ ਲੈਕੇ ਕਰਮ ਕਰੋ। ਬਿਲਕੁਲ ਇਵੇਂ ਹੀ ਅਨੁਭਵ ਹੋਵੇ ਜਿਵੇਂ ਇਹ ਸਥੂਲ
ਚੋਲਾ ਵੱਖ ਹੈ ਅਤੇ ਚੋਲੇ ਨੂੰ ਧਾਰਨ ਕਰਨ ਵਾਲੀ ਮੈਂ ਆਤਮਾ ਵੱਖ ਹਾਂ।